ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸਿੰਧੀਆ ਸਕੂਲ ਦੇ ਡਾਇਰੈਕਟਰ ਮੰਡਲ ਦੇ ਪ੍ਰਧਾਨ ਅਤੇ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤੀਰਾਦਿਤਿਆ ਸਿੰਧੀਆ ਜੀ, ਸ਼੍ਰੀ ਨਰੇਂਦਰ ਸਿੰਘ ਤੋਮਰ, ਡਾ. ਜਿਤੇਂਦਰ ਸਿੰਘ, ਸਕੂਲ ਮੈਨੇਜਮੈਂਟ ਦੇ ਸਾਥੀ ਅਤੇ ਸਾਰੇ ਕਰਮਚਾਰੀ, ਅਧਿਆਪਕ ਅਤੇ ਅਭਿਭਾਵਕ ਗਣ ਅਤੇ ਮੇਰੇ ਪਿਆਰੇ ਯੁਵਾ ਸਾਥੀਓ!
ਸਿੰਧੀਆ ਸਕੂਲ ਦੇ 125 ਵਰ੍ਹੇ ਪੂਰੇ ਹੋਣ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਅੱਜ ਆਜ਼ਾਦ ਹਿੰਦ ਸਰਕਾਰ ਦਾ ਸਥਾਪਨਾ ਦਿਵਸ ਵੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਵੀ ਵਧਾਈ ਦਿੰਦਾ ਹਾਂ। ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ ਕਿ ਤੁਸੀਂ ਮੈਨੂੰ ਇੱਥੇ ਇਸ ਗੌਰਵਮਈ ਇਤਿਹਾਸ ਨਾਲ ਜੁੜਣ ਦਾ ਅਵਸਰ ਦਿੱਤਾ। ਇਹ ਇਤਿਹਾਸ ਸਿੰਧੀਆ ਸਕੂਲ ਦਾ ਵੀ ਹੈ ਅਤੇ ਇਸ ਇਤਿਹਾਸਿਕ ਗਵਾਲੀਅਰ ਸ਼ਹਿਰ ਦਾ ਵੀ ਹੈ। ਰਿਸ਼ੀ ਗਵਾਲਿਪਾ, ਸੰਗੀਤ ਸਮ੍ਰਾਟ ਤਾਨਸੇਨ, ਸ਼੍ਰੀਮੰਤ ਮਹਾਦਜੀ ਸਿੰਧੀਆ ਜੀ, ਰਾਜਮਾਤਾ ਵਿਜੈਰਾਜੇ ਜੀ, ਅਟਲ ਬਿਹਾਰੀ ਵਾਜਪੇਈ ਜੀ ਅਤੇ ਉਸਤਾਦ ਅਹਿਮਦ ਅਲੀ ਖਾਨ ਤੱਕ, ਗਵਾਲੀਅਰ ਦੀ ਇਹ ਧਰਤੀ, ਪੀੜ੍ਹੀਆਂ ਤੋਂ ਪ੍ਰੇਰਿਤ ਕਰਨ ਵਾਲਿਆਂ ਦਾ ਨਿਰਮਾਣ ਕਰਦੀ ਰਹੀ ਹੈ।
ਇਹ ਧਰਤੀ ਨਾਰੀ ਸ਼ਕਤੀ ਅਤੇ ਵੀਰਾਂਗਨਾਵਾਂ ਤੀ ਤਪੋਭੂਮੀ ਹੈ। ਮਹਾਰਾਨੀ ਗੰਗਾਬਾਈ ਨੇ ਇਸੇ ਧਰਤੀ ‘ਤੇ ਆਪਣੇ ਗਹਿਣੇ ਵੇਚ ਕੇ ਸਵਰਾਜ ਯੁੱਧ ਦੀ ਸੈਨਾ ਤਿਆਰ ਕਰਵਾਈ। ਇਸ ਲਈ ਗਵਾਲੀਅਰ ਆਉਣ ਆਪਣੇ-ਆਪ ਵਿੱਚ ਬਹੁਤ ਸੁਖਦ ਹੁੰਦਾ ਹੈ। ਅਤੇ ਦੋ ਵਜ੍ਹਾ ਨਾਲ ਗਵਾਲੀਅਰ ਨਾਲ ਮੇਰਾ ਵਿਸ਼ੇਸ਼ ਨਾਤਾ ਵੀ ਹੈ। ਇੱਕ ਤਾਂ ਮੈਂ ਕਾਸ਼ੀ ਦਾ ਸਾਂਸਦ ਹਾਂ ਅਤੇ ਕਾਸ਼ੀ ਦੀ ਸੇਵਾ ਕਰਨ ਵਿੱਚ, ਸਾਡੀ ਸੰਸਕ੍ਰਿਤੀ ਦੀ ਸੰਭਾਲ਼ ਵਿੱਚ, ਸਿੰਧੀਆ ਪਰਿਵਾਰ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਸਿੰਧੀਆ ਪਰਿਵਾਰ ਨੇ ਗੰਗਾ ਕਿਨਾਰੇ ਕਿੰਨੇ ਹੀ ਘਾਟ ਬਣਵਾਏ ਹਨ, BHU ਦੀ ਸਥਾਪਨਾ ਦੇ ਲਈ ਆਰਥਿਕ ਮਦਦ ਕੀਤੀ ਹੈ। ਅੱਜ ਜਿਸ ਪ੍ਰਕਾਰ ਕਾਸ਼ੀ ਦਾ ਵਿਕਾਸ ਹੋ ਰਿਹਾ ਹੈ, ਉਸ ਨੂੰ ਦੇਖ ਕੇ ਮਹਾਰਾਨੀ ਬੈਜਾਬਾਈ ਅਤੇ ਮਹਾਰਾਜ ਮਾਧਵ ਰਾਜ ਜੀ ਨੂੰ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ, ਕਿੰਨੀ ਪ੍ਰਸੰਨਤਾ ਹੁੰਦੀ ਹੋਵੇਗੀ, ਇਸ ਦੀ ਅਸੀਂ ਕਲਪਨਾ ਕਰ ਸਕਦੇ ਹਾਂ।
ਅੱਜ ਜਿਵੇਂ ਮੈਂ ਕਿਹਾ ਕਿ ਦੋ ਵਜ੍ਹਾ ਹੈ, ਦੂਸਰੀ ਵਜ੍ਹਾ ਵੀ ਦੱਸ ਦਿੰਦਾ ਹਾਂ। ਗਵਾਲੀਅਰ ਦੇ ਨਾਲ ਮੇਰਾ ਇੱਕ ਦੂਸਰਾ ਕਨੈਕਟ ਵੀ ਹੈ। ਸਾਡੇ ਜਯੋਤੀਰਾਦਿਤਿਆ ਜੀ ਗੁਜਰਾਤ ਦੇ ਦਾਮਾਦ ਹਨ। ਇਸ ਨਾਤੇ ਵੀ ਗਵਾਲੀਅਰ ਨਾਲ ਮੇਰੀ ਰਿਸ਼ਤੇਦਾਰੀ ਹੈ। ਅਤੇ ਇੱਕ ਹੋਰ ਵੀ ਨਾਤਾ ਹੈ, ਮੇਰਾ ਗਾਇਕਵਾੜ ਸਟੇਟ ਦਾ ਪਿੰਡ ਸੀ। ਅਤੇ ਮੇਰੇ ਪਿੰਡ ਵਿੱਚ ਜੋ ਸਭ ਤੋਂ ਪਹਿਲਾ ਪ੍ਰਾਥਮਿਕ ਸਕੂਲ ਬਣਿਆ ਉਹ ਗਾਇਕਵਾੜ ਪਰਿਵਾਰ ਨੇ ਬਣਾਇਆ ਸੀ। ਅਤੇ ਮੇਰਾ ਸੁਭਾਗ ਹੈ ਕਿ ਮੈਂ ਮੁਫ਼ਤ ਵਿੱਚ ਪ੍ਰਾਥਮਿਕ ਸਿੱਖਿਆ ਲੈਂਦਾ ਸੀ ਉੱਥੇ ਜੋ ਸਕੂਲ ਗਾਇਕਵਾੜ ਜੀ ਨੇ ਬਣਾਇਆ ਸੀ।
ਸਾਥੀਓ,
ਸਾਡੇ ਇੱਥੇ ਕਿਹਾ ਗਿਆ ਹੈ- ਮਨਸਯੇਕੰ ਵਚਸਯੇਕੰ ਕਰਮਣਯੇਕੰ ਮਹਾਤਮਾਨਾਮ੍। (मनस्येकं वचस्येकं कर्मण्येकं महात्मानाम्।)
ਅਰਥਾਤ,ਸੱਜਣ ਵਿਅਕਤੀ ਜਿਹੋ ਜਿਹਾ ਮਨ ਵਿੱਚ ਸੋਚਦੇ ਹਨ ਉਹੋ ਜਿਹਾ ਹੀ ਕਹਿੰਦੇ ਹਨ ਅਤੇ ਕਰਦੇ ਵੀ ਹਨ। ਇਹੀ ਇੱਕ ਕਰਤੱਵ ਪਰਾਯਣ ਵਿਅਕਤੀਤਵ ਦੀ ਪਹਿਚਾਣ ਹੁੰਦੀ ਹੈ। ਕਰਤੱਵਯਨਿਸ਼ਠ ਵਿਅਕਤੀ ਤਾਤਕਾਲਿਕ ਲਾਭ ਦੇ ਲਈ ਨ੍ਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭੀਵੱਖ ਨੂੰ ਉੱਜਲ ਬਨਾਉਣ ਦੇ ਲਈ ਕੰਮ ਕਰਦਾ ਹੈ।ਇੱਕ ਪੁਰਾਣੀ ਕਹਾਵਤ ਵੀ ਹੈ। ਅਗਰ ਇੱਕ ਸਾਲ ਦਾ ਸੋਣ ਰਹੇ ਹੋ ਤਾਂ ਅਨਾਜ ਬੀਜੋ। ਅਗਰ ਇੱਕ ਦਹਾਕੇ ਦਾ ਸੋਚ ਰਹੇ ਹੋ ਤਾਂ ਫਲ ਵਾਲਾ ਪੇੜ ਲਗਾਓ। ਅਗਰ ਇੱਕ ਸ਼ਤਾਬਦੀ ਦਾ ਸੋਚ ਰਹੇ ਹੋ ਤਾਂ ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਬਣਾਈਏ।
ਮਹਾਰਾਜਾ ਮਾਧਵਰਾਓ ਸਿੰਧੀਆ-ਪ੍ਰਥਮ ਜੀ, ਉਨ੍ਹਾਂ ਦੀ ਇਹੀ ਸੋਚ ਤਤਕਾਲਿਕ ਲਾਭ ਦੀ ਨਹੀਂ ਬਲਿਕ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਦੀ ਸੀ। ਸਿੰਧੀਆ ਸਕੂਲ ਉਨ੍ਹਾਂ ਦੀ ਇਸ ਦੂਰਗਾਮੀ ਸੋਚ ਦਾ ਪਰਿਣਾਮ ਸੀ, ਉਹ ਜਾਣਦੇ ਸਨ ਕਿ Human Resource ਦੀ ਤਾਕਤ ਕੀ ਹੁੰਦੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਾਧੋ ਰਾਓ ਜੀ ਨੇ ਜਿਸ ਭਾਰਤੀ ਪਰਿਵਹਨ ਕੰਪਨੀ ਦੀ ਸਥਾਪਨਾ ਕੀਤੀ ਸੀ, ਉਹ ਅੱਜ ਵੀ ਦਿੱਲੀ ਵਿੱਚ DTC ਦੇ ਰੂਪ ਵਿੱਚ ਚਲ ਰਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਲ ਸੰਭਾਲ਼ ‘ਤੇ ਵੀ ਉਨ੍ਹਾਂ ਦਾ ਓਨਾ ਹੀ ਧਿਆਨ ਸੀ। ਉਨ੍ਹਾਂ ਨੇ ਇਸ ਕਾਲਖੰਡ ਵਿੱਚ ਪਾਣੀ ਦੇ ਲਈ, ਸਿੰਚਾਈ ਦੇ ਲਈ ਇੱਕ ਬਹੁਤ ਵੱਡੀ ਵਿਵਸਥਾ ਬਣਾਈ ਸੀ। ਇਹ ਜੋ ‘ਹਰਸੀ ਡੈਮ’ ਹੈ, ਉਹ 150 ਵਰ੍ਹੇ ਬਾਅਦ ਵੀ ਏਸ਼ੀਆ ਦਾ ਸਭ ਤੋਂ ਵਿਸ਼ਾਲ ਮਿੱਟੀ ਦਾ ਬੰਨ੍ਹ ਹੈ। ਇਹ ਡੈਮ ਅੱਜ ਵੀ ਲੋਕਾਂ ਦੇ ਕੰਮ ਆ ਰਿਹਾ ਹੈ। ਮਾਧਵਰਾਓ ਜੀ ਦੇ ਵਿਅਕਤੀਤਵ ਤੋਂ ਸਾਨੂੰ ਸਭ ਦੇ ਇਹ ਦੂਰਦ੍ਰਿਸ਼ਟੀ, ਸਿੱਖਣ ਯੋਗ ਹੈ। ਐਜੁਕੇਸ਼ਨ ਹੋਵੇ, ਕਰੀਅਰ ਹੋਵੇ, ਜੀਵਨ ਹੋਵੇ ਜਾਂ ਫਿਰ ਪੌਲਿਟਿਕਸ, ਸ਼ੌਰਟ ਕਟ ਤੁਹਾਨੂੰ ਭਲੇ ਕੁਝ ਤਤਕਾਲਿਕ ਲਾਭ ਪਹੁੰਚਾ ਦੇਵੇ, ਲੇਕਿਨ ਤੁਹਾਨੂੰ ਲੌਂਗ ਟਰਮ ਸੋਚ ਦੇ ਨਲਾ ਹੀ ਕੰਮ ਕਰਨਾ ਚਾਹੀਦਾ ਹੈ। ਜੋ ਵੀ ਵਿਅਕਤੀ, ਸਮਾਜ ਵਿੱਚ ਜਾਂ ਸਿਆਸਤ ਵਿੱਚ ਤਤਕਾਲਿਕ ਸੁਆਰਥ ਦੇ ਲਈ ਕੰਮ ਕਰਦਾ ਹੈ, ਉਸ ਨਾਲ ਸਮਾਜ ਦਾ, ਰਾਸ਼ਟਰ ਦਾ ਨੁਕਸਾਨ ਹੀ ਹੁੰਦਾ ਹੈ।
ਸਾਥੀਓ,
ਸਾਲ 2014 ਵਿੱਚ ਜਦੋਂ ਦੇਸ਼ ਨੇ ਮੈਨੂੰ ਇਹ ਪ੍ਰਧਾਨ-ਸੇਵਕ ਦੀ ਜ਼ਿੰਮੇਵਾਰੀ ਦਿੱਤੀ, ਤਾਂ ਮੇਰੇ ਸਾਹਮਣੇ ਵੀ ਦੋ- Option ਸਨ। ਜਾਂ ਤਾਂ ਸਿਰਫ਼ ਤਤਕਾਲਿਕ ਲਾਭ ਦੇ ਲਈ ਕੰਮ ਕਰੋ, ਜਾਂ ਫਿਰ ਲੌਂਗ ਟਰਮ ਅਪ੍ਰੋਚ ਨੂੰ ਅਪਣਾਓ। ਅਸੀਂ ਤੈਅ ਕੀਤਾ ਕਿ ਅਸੀਂ 2 ਸਾਲ, 5 ਸਾਲ, 8 ਸਾਲ, 10 ਸਾਲ, 15 ਸਾਲ, 20 ਸਾਲ, ਅਜਿਹੇ ਅਲੱਗ-ਅਲੱਗ Time band ਰੱਖ ਕੇ, ਇਨ੍ਹਾਂ ਦੇ ਲਈ ਕੰਮ ਕਰਾਂਗੇ। ਅੱਜ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਸਰਕਾਰ ਨੂੰ 10 ਸਾਲ ਹੋ ਰਹੇ ਹਨ। ਇਨ੍ਹਾਂ 10 ਵਰ੍ਹਿਆਂ ਵਿੱਚ ਦੇਸ਼ ਨੇ ਲੌਂਗ ਟਰਮ ਪਲਾਨਿੰਗ ਦੇ ਨਾਲ ਜੋ ਫ਼ੈਸਲੇ ਲਏ ਹਨ, ਉਹ ਬੇਮਿਸਾਲ ਹਨ। ਅਸੀਂ ਦੇਸ਼ ਨੂੰ ਕਿੰਨੇ ਹੀ Pending ਫ਼ੈਸਲਿਆਂ ਦੇ ਬੋਝ ਤੋਂ ਮੁਕਤ ਕੀਤਾ ਹੈ। 60 ਸਾਲ ਤੋਂ ਡਿਮਾਂਡ ਹੋ ਰਹੀ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾਇਆ ਜਾਵੇ। ਇਹ ਕੰਮ ਸਾਡੀ ਸਰਕਾਰ ਨੇ ਕੀਤਾ। 40 ਸਾਲ ਤੋਂ ਡਿਮਾਂਡ ਹੋ ਰਹੀ ਸੀ ਕਿ ਸਾਬਕਾ ਫੌਜੀਆਂ ਨੂੰ ਵੰਨ ਰੈਂਕ ਵੰਨ ਪੈਂਸ਼ਨ ਦਿੱਤੀ ਜਾਵੇ। ਇਹ ਕੰਮ ਸਾਡੀ ਸਰਕਾਰ ਨੇ ਕੀਤਾ। 40 ਸਾਲ ਤੋਂ ਡਿਮਾਂਡ ਹੋ ਰਹੀ ਸੀ ਕਿ GST ਨੂੰ ਲਾਗੂ ਕਰਨਾ ਹੈ। ਇਹ ਕਮ ਵੀ ਸਾਡੀ ਸਰਕਾਰ ਨੇ ਹੀ ਕੀਤਾ।
ਦਹਾਕਿਆਂ ਤੋਂ ਮੁਸਲਿਮ ਮਹਿਲਾਵਾਂ ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾਉਣ ਦੀ ਡਿਮਾਂਡ ਕਰ ਰਹੀਆਂ ਸਨ। ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਵੀ ਸਾਡੀ ਸਰਕਾਰ ਦੇ ਦੌਰਾਨ ਹੀ ਬਣਿਆ। ਤੁਸੀਂ ਦੇਖਿਆ ਹੋਵੇਗਾ, ਹੁਣ ਕੁਝ ਹਫਤੇ ਪਹਿਲਾਂ ਹੀ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦਾ ਕਾਨੂੰਨ ਬਣਾਇਆ ਗਿਆ ਹੈ। ਇਹ ਕੰਮ ਵੀ ਦਹਾਕਿਆਂ ਤੋਂ Pending ਸੀ। ਨਾਰੀ-ਸ਼ਕਤੀ ਵੰਦਨ ਅਧਿਨਿਯਮ ਵੀ ਸਾਡੀ ਹੀ ਸਰਕਾਰ ਨੇ ਬਣਾਇਆ ਹੈ।
ਮੇਰੇ ਕੋਲ ਕਾਰਜਾਂ ਦੀ ਇੰਨੀ ਲੰਬੀ ਲਿਸਟ ਹੈ ਕਿ ਪੂਰੀ ਰਾਤ ਬੀਤ ਜਾਵੇਗੀ। ਇਹ ਤਾਂ ਕੁਝ ਵੱਡੇ ਫੈਸਲੇ ਮੈਂ ਇਸ ਲਈ ਦੱਸ ਰਿਹਾ ਸੀ.. ਕਿਉਂਕਿ ਅਗਰ ਸਾਡੀ ਸਰਕਾਰ ਇਹ ਫ਼ੈਸਲੇ ਨਹੀਂ ਲੈਂਦੀ ਤਾਂ ਇਸ ਦਾ ਬੋਝ ਕਿਸ ‘ਤੇ ਟ੍ਰਾਂਸਫਰ ਹੁੰਦਾ? ਅਗਰ ਅਸੀਂ ਇਹ ਨਹੀਂ ਕਰਦੇ ਤਾਂ ਕਿਤੇ ਹੋਰ ਟ੍ਰਾਂਸਫਰ ਹੁੰਦਾ, ਤੁਹਾਡੀ ਜਨਰੇਸ਼ਨ ‘ਤੇ ਹੁੰਦਾ? ਤਾਂ ਮੈਂ ਤੁਹਾਡੀ ਜਨਰੇਸ਼ਨ ਦਾ ਵੀ ਕੁਝ ਬੋਝ ਹਲਕਾ ਕਰ ਦਿੱਤਾ ਹੈ। ਅਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਅੱਜ ਦੀ Young Generation ਦੇ ਲਈ ਦੇਸ਼ ਵਿੱਚ ਇੱਕ ਬਹੁਤ ਹੀ Positive ਮਾਹੌਲ ਕ੍ਰਿਏਟ ਹੋਵੇ। ਇੱਕ ਅਜਿਹਾ ਮਾਹੌਲ ਜਿਸ ਵਿੱਚ ਤੁਹਾਡੀ ਜਨਰੇਸ਼ਨ ਦੇ ਕੋਲ Opportunities ਦੀ ਕੋਈ ਕਮੀ ਨਾ ਹੋਵੇ। ਇੱਕ ਅਜਿਹਾ ਮਾਹੌਲ ਜਿਸ ਵਿੱਚ ਭਾਰਤ ਦਾ ਯੁਵਾ ਵੱਡੇ ਸੁਪਨੇ ਦੇਖੇ ਅਤੇ ਉਸ ਨੂੰ ਪ੍ਰਾਪਤ ਵੀ ਕਰੇ। Dream Big and Achieve Big. ਅਤੇ ਇਹ ਗੱਲ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜਦੋਂ ਸਿੰਧੀਆ ਸਕੂਲ ਆਪਣੇ ਡੇਢ ਸੌ ਸਾਲ ਪੂਰੇ ਕਰੇਗਾ... ਤਾਂ ਦੇਸ਼ ਦੀ ਇੱਕ ਅਹਿਮ Milestone ‘ਤੇ ਹੋਵੇਗਾ। ਇਹ Milestone ਹੋਵੇਗਾ- ਭਾਰਤ ਦੀ ਆਜ਼ਾਦੀ ਦੇ 100 ਸਾਲ।
ਅੱਜ ਅਸੀਂ ਸੰਕਲਪ ਲਿਆ ਹੈ ਕਿ ਇਨ੍ਹਾਂ ਅਗੇ 25 ਸਾਲਾਂ ਵਿੱਚ ਦੇਸ਼ ਨੂੰ ਵਿਕਸਿਤ ਬਣਾ ਕੇ ਦਿਖਾਵਾਂਗੇ। ਅਤੇ ਇਹ ਤੁਹਾਨੂੰ ਕਰਨਾ ਹੈ, ਭਾਰਤ ਦੀ Young Generation ਨੂੰ ਕਰਨਾ ਹੈ। ਮੇਰਾ ਵਿਸ਼ਵਾਸ ਤੁਸੀਂ ਨੌਜਵਾਨਾਂ ‘ਤੇ ਹੈ, ਤੁਸੀਂ ਨੌਜਵਾਨਾਂ ‘ਤੇ ਮੇਰਾ ਵਿਸ਼ਵਾਸ ਹੈ, ਤੁਸੀਂ ਨੌਜਵਾਨਾਂ ਦੀ ਸਮਰੱਥ ‘ਤੇ ਮੇਰਾ ਵਿਸ਼ਵਾਸ ਹੈ। ਅਤੇ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸੁਪਨਿਆਂ ਨੂੰ ਸੰਜੋ ਕੇ ਕੰਮ ਕਰੋਗੇ, ਸੁਪਨੇ ਸੰਕਲਪ ਵਿੱਚ ਬਦਲੋਗੇ ਅਤੇ ਸੰਕਲਪ ਨੂੰ ਸਿੱਧੀ ਪ੍ਰਾਪਤ ਕਰਨ ਤੱਕ ਰੁਕੋਗੇ ਨਹੀਂ।
ਅਗਲੇ 25 ਸਾਲ ਤੁਹਾਡੀ Life ਦੇ ਲਈ ਜਿੰਨੇ ਜ਼ਰੂਰੀ ਹਨ, ਓਨੇ ਹੀ ਭਾਰਤ ਦੇ ਲਈ ਵੀ ਜ਼ਰੂਰੀ ਹਨ। ਸਿੰਧੀਆ ਸਕੂਲ ਦੇ ਹਰ Student ਦਾ ਇਹ ਸੰਕਲਪ ਹੋਣਾ ਚਾਹੀਦਾ ਹੈ- ਮੈਂ ਬਣਵਾਂਗਾ ਵਿਕਸਿਤ ਭਾਰਤ। ਸਾਥੀਓ, ਕਰੋਗੇ ਨਾ, ਕਰੋਗੇ ਨਾ? ਮੈਂ Nation First ਦੀ ਸੋਚ ਦੇ ਨਾਲ ਹਰ ਕੰਮ ਕਰਾਂਗਾ। ਮੈਂ Innovate ਕਰਾਂਗਾ, ਮੈਂ Research ਕਰਾਂਗਾ, ਮੈਂ ਪ੍ਰੋਫੈਸ਼ਲਨ ਵਰਲਡ ਵਿੱਚ ਰਹਾਂ ਜਾ ਕਿਸੇ ਵੀ Place ਵਿੱਚ, ਮੈਂ ਭਾਰਤ ਨੂੰ ਵਿਕਸਿਤ ਬਣਾ ਕੇ ਹੀ ਰਹਾਂਗਾ।
ਅਤੇ ਸਾਥੀਓ,
ਜਾਣਦੇ ਹੋ ਮੇਰਾ ਇੰਨਾ ਵਿਸ਼ਵਾਸ ਸਿੰਧੀਆ ਸਕੂਲ ‘ਤੇ ਕਿਉਂ ਹੈ? ਕਿਉਂਕਿ ਤੁਹਾਡੇ ਸਕੂਲ ਦੇ ਕੁਝ Alumni ਨੂੰ ਮੈਂ ਵੀ ਬਹੁਤ ਕਰੀਬ ਤੋਂ ਜਾਣਦਾ ਹੈਂ। PMO ਵਿੱਚ ਰਾਜ ਮੰਤਰੀ ਭਾਈ ਜਿਤੇਂਦਰ ਸਿੰਘ ਜੀ ਮੰਚ ‘ਤੇ ਬੈਠੇ ਹਨ। ਉਹ ਤੁਹਾਡੇ ਹੀ ਸਕੂਲ ਦੇ ਪੜ੍ਹੇ ਹੋਏ ਹਨ। ਰੇਡੀਓ ‘ਤੇ ਜਿਨ੍ਹਾਂ ਦੀ ਆਵਾਜ਼ ਸੁਣ ਕੇ ਅਸੀਂ ਮੰਤਰ ਮੁਗਧ ਹੋ ਜਾਂਦੇ ਸੀ, ਅਮੀਨ ਸਯਾਨੀ ਜੀ, ਲੈਫਟੀਨੈਂਟ ਜਨਰਲ ਮੋਤੀ ਦਰ ਜੀ, ਹੁਣੇ ਜਿਨ੍ਹਾਂ ਨੇ ਇੱਥੇ ਸ਼ਾਨਦਾਰ ਪੇਸ਼ਾਕਰੀ ਦਿੱਤੀ, ਮੀਤ ਬ੍ਰਦਰਸ ਅਤੇ ਹੁੜ-ਹੁੜ ਦਬੰਗ ਸਲਮਾਨ ਖਾਨ, ਅਤੇ ਮੇਰੇ ਮਿੱਤਰ ਨਿਤਿਨ ਮੁਕੇਸ਼ ਜੀ ਇੱਥੇ ਬੈਠੇ ਹਨ। ਸਿੰਧੀਆ ਸਕੂਲ ਦੇ Students ਦਾ ਕੈਨਵਾਸ ਇੰਨਾ ਵੱਡਾ ਹੈ ਕਿ ਉਸ ਵਿੱਚ ਹਰ ਤਰ੍ਹਾਂ ਦੇ ਰੰਗ ਦਿਖ ਜਾਂਦੇ ਹਨ।
ਮੇਰੇ ਯੁਵਾ ਸਾਥੀਓ, ਵਿਸ਼ਣੁ-ਪੁਰਾਣ ਵਿੱਚ ਲਿਖਿਆ ਹੈ,
ਗਾਯੰਤਿ ਦੇਵਾ: ਕਿਲ ਗੀਤਾਕਿਨਿ, ਧੰਯਾਸਤੁ ਤੇ ਭਾਰਤਭੂਮਿਭਾਗੇ।
(गायन्ति देवाः किल गीतकानि, धन्यास्तु ते भारतभूमिभागे।)
ਅਰਥਾਤ ਦੇਵਤਾ ਜੀ ਇਹੀ ਗਾਨ ਕਰਦੇ ਹਨ ਕਿ ਜਿਸ ਨੇ ਇਸ ਭਾਰਤ ਭੂਮੀ ਵਿੱਚ ਜਨਮ ਲਿਆ ਹੈ, ਉਹ ਮਨੁੱਖ, ਦੇਵਤਾਵਾਂ ਤੋਂ ਵੀ ਅਧਿਕ ਸੁਭਾਗਸ਼ਾਲੀ ਹਨ। ਅੱਜ ਭਾਰਤ ਸਫ਼ਲਤਾ ਦੀ ਜਿਸ ਉਚਾਈ ‘ਤੇ ਹੈ, ਉਹ ਬੇਮਿਸਾਲ ਹੈ। ਪੂਰੇ ਵਿਸ਼ਵ ਵਿੱਚ ਭਾਰਤ ਦੀ ਧਾਕ ਜਮੀ ਹੋਈ ਹੈ। 23 ਅਗਸਤ ਨੂੰ ਭਾਰਤ ਚੰਦ੍ਰਮਾ ‘ਤੇ ਉੱਥੇ ਪਹੁੰਚਿਆ, ਜਿੱਥੇ ਹੁਣ ਤੱਕ ਕੋਈ ਦੇਸ਼ ਨਹੀਂ ਪਹੁੰਚ ਪਾਇਆ। ਹੁਣ ਜੀ-20 ਵਿੱਚ ਵੀ ਤੁਸੀਂ ਦੇਖਿਆ ਨਾ ਕਿਵੇਂ ਭਾਰਤ ਦਾ ਪਰਚਮ ਲਹਿਰਾਇਆ? ਅੱਜ ਭਾਰਤ, ਦੁਨੀਆ ਦੀ fastest growing large economy ਹੈ। ਅੱਜ ਭਾਰਤ, global fintech adoption rate ਵਿੱਚ ਨੰਬਰ ਵੰਨ ਹੈ। ਅੱਜ ਭਾਰਤ, Real Time Digital Transaction ਕਰਨ ਵਿੱਚ ਦੁਨੀਆ ਵਿੱਚ ਨੰਬਰ ਵੰਨ ਹੈ। ਅੱਜ ਭਾਰਤ, smartphone data consumer ਦੇ ਮਾਮਲੇ ਵਿੱਚ ਨੰਬਰ ਵੰਨ ਹੈ।
ਅੱਜ ਭਾਰਤ, internet users ਦੀ ਸੰਖਿਆ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ ਦੋ ‘ਤੇ ਹੈ। ਅੱਜ ਭਾਰਤ, ਦੁਨੀਆ ਦਾ ਦੂਸਰਾ ਸਭ ਤੋਂ ਵੱਡਾ mobile manufacturer ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ startup ecosystem ਹੈ। ਅੱਜ ਭਾਰਤ, ਦੁਨੀਆ ਦਾ ਤੀਸਰਾ ਸਭ ਤੋਂ ਵੱਡਾ energy consumer ਹੈ। ਅੱਜ ਭਾਰਤ, ਪੁਲਾੜ ਵਿੱਚ ਆਪਣਾ ਸਪੇਸ ਸਟੇਸ਼ਨ ਸਥਾਪਿਤ ਕਰਨ ਦੀ ਤਿਆਰੀ ਕਰ ਰਿਹਾ ਹੈ। ਅੱਜ ਸੇਵੇਰ ਹੀ ਤੁਸੀਂ ਦੇਖਿਆ ਹੈ ਕਿ ਗਗਨਯਾਨ ਦੀ ਟੈਸਟ ਫਲਾਈਟ ਅਤੇ ‘ਕਰੂ ਇਸਕੇਪ ਸਿਸਟਮ’ ਦੀ ਕਿਵੇਂ ਸਫ਼ਲ ਟੈਸਟਿੰਗ ਕੀਤੀ ਗਈ ਹੈ। ਗਵਾਲੀਅਰ ਵਿੱਚ ਤਾਂ ਏਅਰਫੋਰਸ ਦਾ ਇੰਨਾ ਵੱਡਾ ਬੇਸ ਹੈ... ਤੁਸੀਂ ਆਸਮਾਨ ਵਿੱਚ ਤੇਜਸ ਦੀ ਉਡਾਨ ਦੇਖੀ ਹੈ। ਤੁਸੀਂ ਸਮੁੰਦਰ ਵਿੱਚ INS ਵਿਕ੍ਰਾਂਤ ਦੀ ਹੁੰਕਾਰ ਦੇਖੀ ਹੈ... ਅੱਜ ਭਾਰਤ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ। ਭਾਰਤ ਦਾ ਵਧਦਾ ਹੋਇਆ ਇਹ ਸਮਰੱਥ, ਹਰ ਸੈਕਟਰ ਵਿੱਚ ਤੁਹਾਡੇ ਲਈ ਨਵੀਂ Possibilities ਬਣਾ ਰਿਹਾ ਹੈ।
ਤੁਸੀਂ ਸੋਚੋ, ਸਾਲ 2014 ਤੋਂ ਪਹਿਲਾਂ ਸਾਡੇ ਇੱਥੇ ਕੁਝ ਸੌ ਸਟਾਰਟ ਅਪਸ ਹੋਇਆ ਕਰਦੇ ਸਨ। ਅੱਜ ਭਾਰਤ ਵਿੱਚ ਸਟਾਰਟ ਅਪਸ ਦਾ ਅੰਕੜਾ ਇੱਕ ਲੱਖ ਦੇ ਆਸ-ਪਾਸ ਪਹੁੰਚ ਰਿਹਾ ਹੈ। ਬੀਤੇ ਕੁਝ ਸਾਲਾਂ ਵਿੱਚ ਭਾਰਤ ਵਿੱਚ 100 ਤੋਂ ਜ਼ਿਆਦਾ ਯੂਨੀਕੌਰਨ ਬਣੇ ਹਨ। ਤੁਸੀਂ ਲੋਕ ਵੀ ਜਾਣਦੇ ਹੋ ਕਿ ਇੱਕ ਯੂਨੀਕੌਰਨ ਮਤਲਬ... ਘੱਟ ਤੋਂ ਘੱਟ 8 ਹਜ਼ਾਰ ਕਰੋੜ ਰੁਪਏ ਦੀ ਕੰਪਨੀ। ਸਿੰਧੀਆ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਇੱਥੇ ਤੋਂ ਜਾਣ ਦੇ ਬਾਅਦ ਯੂਨੀਕੌਰਨਸ ਬਣਾਉਣੇ ਹਨ, ਆਪਣੇ ਸਕੂਲ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ।
‘The world is your oyster!!! ਅਤੇ ਸਰਕਾਰ ਦੇ ਤੌਰ ‘ਤੇ ਅਸੀਂ ਵੀ ਤੁਹਾਡੇ ਲਈ ਨਵੇਂ-ਨਵੇਂ ਸੈਕਟਰਸ Open ਕਰ ਦਿੱਤੇ ਹਨ। ਪਹਿਲਾਂ ਸੈਟੇਲਾਈਟ ਸਿਰਫ਼ ਸਰਕਾਰ ਬਣਾਉਂਦੀ ਸੀ ਵਿਦੇਸ਼ ਤੋਂ ਮੰਗਾਉਂਦੀ ਸੀ। ਅਸੀਂ ਸਪੇਸ ਸੈਕਟਰ ਨੂੰ ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਉਸ ਨੂੰ ਵੀ Open ਕਰ ਦਿੱਤਾ। ਪਹਿਲਾਂ ਡਿਫੈਂਸ Equipment ਵੀ ਜਾਂ ਤਾਂ ਸਰਕਾਰ ਬਣਾਉਂਦੀ ਸੀ ਜਾਂ ਵਿਦੇਸ਼ ਤੋਂ ਮੰਗਾਉਂਦੀ ਸੀ। ਅਸੀਂ ਡਿਫੈਂਸ ਸੈਕਟਰ ਨੂੰ ਵੀ ਆਪ ਜਿਹੇ ਨੌਜਵਾਨਾਂ ਦੇ ਲਈ Open ਕਰ ਦਿੱਤਾ। ਅਜਿਹੇ ਕਿੰਨੇ ਹੀ ਸੈਕਟਰਸ ਹਨ ਜੋ ਹੁਣ ਭਾਰਤ ਵਿੱਚ ਤੁਹਾਡੇ ਲਈ ਬਣ ਰਹੇ ਹਨ।
ਤੁਹਾਨੂੰ ਮੇਕ ਇਨ ਇੰਡੀਆ ਦੇ ਸੰਕਲਪ ਨੂੰ ਅੱਗੇ ਵਧਾਉਣਾ ਹੈ। ਤੁਹਾਨੂੰ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣਾ ਹੈ। ਮੇਰਾ ਇੱਕ ਹੋਰ ਮੰਤਰ ਯਾਦ ਰੱਖੋ। ਹਮੇਸ਼ਾ Out of The Box ਸੋਚੋ। ਜਿਵੇਂ ਜਯੋਤੀਰਾਦਿਤਿਆ ਸਿੰਘ ਜੀ ਦੇ ਪਿਤਾ ਜੀ, ਸਾਡੇ ਸਾਧਵਰਾਓ ਸਿੰਧੀਆ ਜੀ ਜਦੋਂ ਰੇਲ ਮੰਤਰੀ ਸਨ ਤਾਂ ਉਨ੍ਹਾਂ ਨੇ ਸ਼ਤਾਬਦੀ ਟ੍ਰੇਨਾਂ ਸ਼ੁਰੂ ਕਰਵਾਈਆਂ ਸਨ। ਇਸ ਦੇ ਤਿੰਨ ਦਹਾਕੇ ਬਾਅਦ ਤੱਕ ਭਾਰਤ ਵਿੱਚ ਇੱਕ ਅਜਿਹੀ ਆਧੁਨਿਕ ਟ੍ਰੇਨਾਂ ਸ਼ੁਰੂ ਹੋ ਪਾਈਆਂ। ਹੁਣ ਦੇਸ਼ ਵਿੱਚ ਵੰਦੇ ਭਾਰਤ ਦਾ ਵੀ ਜਲਵਾ ਹੈ ਅਤੇ ਕੱਲ੍ਹ ਹੀ ਨਮੋ ਭਾਰਤ ਦੀ ਰਫ਼ਤਾਰ ਵੀ ਤੁਸੀਂ ਦੇਖ ਲਈ ਹੈ।
ਸਾਥੀਓ,
ਇੱਥੇ ਆਉਣ ਤੋਂ ਪਹਿਲਾਂ ਮੈਂ ਸਿੰਧੀਆ ਸਕੂਲ ਦੇ ਅਲੱਗ-ਅਲੱਗ Houses ਦੇ ਨਾਮ ਦੇਖ ਰਿਹਾ ਸੀ ਅਤੇ ਜਯੋਤੀਰਾਦਿਤਿਆ ਜੀ ਮੈਨੂੰ ਸਮਝਾ ਵੀ ਰਹੇ ਸਨ। ਸਵਰਾਜ ਦੇ ਸੰਕਲਪ ਨਾਲ ਜੁੜੇ ਉਹ ਨਾਮ ਹੀ ਕਿੰਨੀ ਵੱਡੀ ਪ੍ਰੇਰਣਾ ਹਨ ਤੁਹਾਡੇ ਲਈ। ਸ਼ਿਵਾਜੀ ਹਾਉਸ...ਮਹਾਦਜੀ ਹਾਉਸ, ਰਾਣੋਜੀ ਹਾਉਸ, ਦੱਤਾਜੀ ਹਾਉਸ, ਕਨਰਖੇਡ ਹਾਉਸ, ਨਿਮਾ ਜੀ ਹਾਉਸ, ਮਾਧਵ ਹਾਉਸ, ਇੱਕ ਤਰ੍ਹਾਂ ਨਾਲ ਸਪਤ-ਰਿਸ਼ੀਆਂ ਦੀ ਤਾਕਤ ਹੈ ਤੁਹਾਡੇ ਕੋਲ। ਅਤੇ ਮੈਂ ਸੋਚ ਰਿਹਾ ਹਾਂ ਕਿ ਨਵਰਾਤ੍ਰੀ ਦੇ ਇਸ ਪਾਵਨ ਅਵਸਰ ‘ਤੇ ਮੈਂ ਆਪ ਸਭ ਨੂੰ ਨੌ ਟਾਸਕ ਵੀ ਦਵਾਂ ਕਿਉਂਕਿ ਸਕੂਲ ਦਾ ਪ੍ਰੋਗਰਾਮ ਹੋਵੇ ਅਤੇ ਹੋਮਵਰਕ ਨਾ ਦਈਏ ਤਾਂ ਪੂਰਾ ਨਹੀਂ ਹੁੰਦਾ ਹੈ। ਤਾਂ ਮੈਂ ਅੱਜ ਤੁਹਾਨੂੰ ਨੌਂ ਟਾਸਕ ਦੇਣਾ ਚਾਹੁੰਦਾ ਹਾਂ, ਯਾਦ ਰੱਖੋਗੇ? ਤੁਹਾਡੀ ਆਵਾਜ਼ ਦਬ ਗਈ ਭਾਈ ਕੀ ਕਾਰਨ ਹੈ? ਯਾਦ ਰੱਖੋਗੇ, ਉਸ ਨੂੰ ਸੰਕਲਪ ਬਣਾਓਗੇ? ਜੀਵਨ ਭਰ ਉਸ ਨੂੰ ਪੂਰਾ ਕਰਨ ਦਾ ਕੰਮ ਕਰੋਗੇ?
ਪਹਿਲਾ- ਤੁਸੀਂ ਲੋਕ ਇੱਥੇ ਜਲ-ਸੰਭਾਲ਼ ਦਾ ਇੰਨਾ ਕੰਮ ਕਰਦੇ ਹੋ। Water Security, 21ਵੀਂ ਸਦੀ ਦੀ ਬਹੁਤ ਵੱਡੀ ਚੁਣੌਤੀ ਹੈ। ਇਸ ਦੇ ਲਈ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਅਭਿਯਾਨ ਚਲਾਓ।
ਦੂਸਰਾ-ਸਿੰਧੀਆ ਸਕੂਲ ਵਿੱਚ ਪਿੰਡ ਗੋਦ ਲੈਣ ਦੀ ਪਰੰਪਰਾ ਰਹੀ ਹੈ। ਤੁਸੀਂ ਲੋਕ ਹੋਰ ਵੀ ਪਿੰਡਾਂ ਵਿੱਚ ਜਾਓ ਉੱਥੇ ਡਿਜੀਟਲ ਲੈਣ-ਦੇਣ ਦੇ ਪ੍ਰਤੀ ਲੋਕਾਂ ਨੂੰ Inform ਕਰੋ।
ਤੀਸਰਾ- ਸਵੱਛਤਾ ਦਾ ਮਿਸ਼ਨ। ਮੱਧ ਪ੍ਰਦੇਸ਼ ਦਾ ਇੰਦੌਰ ਸਫਾਈ ਵਿੱਚ ਨੰਬਰ ਵਨ ਹੋਵੇ ਅਗਰ ਇਹ ਸਥਿਤੀ ਪ੍ਰਾਪਤ ਕਰ ਸਕਦਾ ਹੈ ਤਾਂ ਇਹ ਮੇਰਾ ਗਵਾਲੀਅਰ ਕਿਉਂ ਨਹੀਂ ਹੋ ਸਕਦਾ? ਤੁਸੀਂ ਆਪਣੇ ਸ਼ਹਿਰ ਨੂੰ ਸਵੱਛਤਾ ਵਿੱਚ ਨੰਬਰ ਵੰਨ ਬਣਾਉਣ ਦਾ ਵੀ ਬੀੜਾ ਚੁੱਕਿਆ।
ਚੌਥਾ- Vocal For Local… ਜਿੰਨਾ ਹੋ ਸਕੇ ਤੁਸੀਂ ਲੋਕਲ ਨੂੰ, ਸਥਾਨਕ ਪ੍ਰੌਡਕਟਸ ਨੂੰ ਪ੍ਰਮੋਟ ਕਰੋ, ਮੇਡ ਇਨ ਇੰਡੀਆ ਪ੍ਰੌਡਕਟਸ ਦਾ ਹੀ ਇਸਤੇਮਾਲ ਕਰੋ।
ਪੰਜਵਾਂ- Travel in India First…ਜਿੰਨਾ ਹੋ ਸਕੇ, ਪਹਿਲਾਂ ਆਪਣੇ ਦੇਸ਼ ਨੂੰ ਦੇਖੋ, ਆਪਣੇ ਦੇਸ਼ ਵਿੱਚ ਘੁੱਮੋ, ਫਿਰ ਵਿਦੇਸ਼ਾਂ ਦਾ ਰੁਖ ਕਰੋ।
ਛੇਵਾਂ- ਨੈਚੁਰਲ ਫਾਰਮਿੰਗ ਦੇ ਪ੍ਰਤੀ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੋ। ਇਹ ਧਰਤੀ ਮਾਂ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਅਭਿਯਾਨ ਹੈ।
ਸੱਤਵਾਂ- ਮਿਲੇਟਸ ਨੂੰ ਸ਼੍ਰੀ ਅੰਨ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰੋ, ਇਸ ਦਾ ਖੂਬ ਪ੍ਰਚਾਰ-ਪ੍ਰਸਾਰ ਕਰੋ। ਤੁਸੀਂ ਜਾਣਦੇ ਹੋ ਨਾ ਇਹ ਸੁਪਰਫੂਡ ਹੁੰਦਾ ਹੈ।
ਅੱਠਵਾਂ- ਫਿਟਨੈੱਸ ਯੋਗ ਹੋਵੇ, ਸਪੋਰਟਸ ਹੋਵੇ, ਉਸ ਨੂੰ ਵੀ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਣਾਓ। ਅੱਜ ਹੀ ਇੱਥੇ ਮਲਟੀ-ਪਰਪਜ਼ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਸ ਦਾ ਵੀ ਤੁਸੀਂ ਖੂਬ ਲਾਭ ਉਠਾਓ।
ਅਤੇ ਨੌਂਵਾਂ- ਘੱਟ ਤੋਂ ਘੱਟ ਇੱਕ ਗ਼ਰੀਬ ਪਰਿਵਾਰ ਦੀ Hand Holding ਜ਼ਰੂਰ ਕਰੋ। ਜਦੋਂ ਤੱਕ ਦੇਸ਼ ਵਿੱਚ ਇੱਕ ਵੀ ਗ਼ਰੀਬ ਅਜਿਹਾ ਹੈ ਜਿਸ ਦੇ ਕੋਲ ਗੈਸ ਕਨੈਕਸ਼ਨ ਨਹੀਂ ਹੈ, ਬੈਂਕ ਅਕਾਉਂਟ ਨਹੀਂ ਹੈ, ਪੱਕਾ ਘਰ ਨਹੀਂ ਹੈ, ਆਯੁਸ਼ਮਾਨ ਕਾਰਡ ਨਹੀਂ ਹੈ... ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਭਾਰਤ ਤੋਂ ਗ਼ਰੀਬੀ ਦੂਰ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ। ਇਸੇ ਰਸਤੇ ‘ਤੇ ਚਲ ਕੇ ਪੰਜ ਸਾਲਾਂ ਵਿੱਚ ਹੀ ਸਾਢੇ 13 ਕਰੋੜ ਲੋਕ, ਗ਼ਰੀਬੀ ਤੋਂ ਬਾਹਰ ਆਏ ਹਨ। ਇਸੇ ਰਸਤੇ ‘ਤੇ ਚਲਦੇ ਹੋਏ ਭਾਰਤ ਗ਼ਰੀਬੀ ਵੀ ਦੂਰ ਕਰੇਗਾ ਅਤੇ ਵਿਕਸਿਤ ਵੀ ਬਣੇਗਾ।
ਸਾਥੀਓ,
ਅੱਜ ਦਾ ਭਾਰਤ ਜੋ ਵੀ ਕਰ ਰਿਹਾ ਹੈ, ਉਹ ਮੈਗਾ ਸਕੂਲ ‘ਤੇ ਕਰ ਰਿਹਾ ਹੈ। ਇਸ ਲਈ, ਤੁਹਾਨੂੰ ਵੀ ਆਪਣੇ ਫਿਊਚਰ ਨੂੰ ਲੈ ਕੇ ਛੋਟਾ ਨਹੀਂ ਸੋਚਣਾ ਹੈ। ਤੁਹਾਡੇ ਸੁਪਨੇ ਅਤੇ ਸੰਕਲਪ ਦੋਨੋਂ ਵੱਡੇ ਹੋਣੇ ਚਾਹੀਦੇ ਹਨ। ਅਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ, ਤੁਹਾਡਾ ਸੁਪਨਾ ਹੀ ਮੇਰਾ ਸੰਕਲਪ ਹੈ। ਤੁਸੀਂ ਆਪਣੇ thoughts, ਆਪਣੇ ideas, ਨਮੋ APP ‘ਤੇ ਵੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਹੁਣ ਮੈਂ ਵ੍ਹਾਟਸਐਪ ‘ਤੇ ਵੀ ਹਾਂ, ਉੱਥੇ ਵੀ ਤੁਹਾਡੇ ਨਾਲ ਕਨੈਕਟ ਹੋ ਸਕਦਾ ਹੈ। ਤੁਸੀਂ ਚਾਹੋ ਤਾਂ ਆਪਣੇ ਸੀਕ੍ਰੇਟਸ ਵੀ ਸ਼ੇਅਰ ਕਰ ਸਕਦੇ ਹੋ। ਅਤੇ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਮੈਂ ਕਿਸੇ ਨੂੰ ਨਹੀਂ ਦੱਸਾਂਗਾ।
ਸਾਥੀਓ.
ਜੀਵਨ ਵਿੱਚ ਇਵੇਂ ਹੀ ਹਸੀ ਮਜ਼ਾਕ ਵਿੱਚ ਚਲਦੇ ਰਹਿਣਾ ਚਾਹੀਦਾ ਹੈ। ਤੁਸੀਂ ਖੁਸ਼ ਰਹੋ...ਸਵਸਥ ਰਹੋ। ਮੈਨੂੰ ਆਪ ਸਭ ‘ਤੇ ਪੂਰਾ ਭਰੋਸਾ ਹੈ। ਤੁਹਾਨੂੰ ਯਾਦ ਰੱਖਣਾ ਹੈ, ਸਿੰਧੀਆ ਸਕੂਲ ਸਿਰਫ਼ ਇੱਕ ਸੰਸਥਾਨ ਭਰ ਨਹੀਂ ਹੈ ਬਲਕਿ ਇੱਕ ਵਿਰਾਸਤ ਹੈ। ਮਹਾਰਾਜਾ ਮਾਧਵਰਾਓ ਜੀ ਦੇ ਸੰਕਲਪਾਂ ਨੂੰ ਇਸ ਸਕੂਲ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਦੇ ਬਾਅਦ ਵੀ, ਨਿਰੰਤਰ ਅੱਗੇ ਵਧਾਇਆ ਹੈ। ਹੁਣ ਇਸ ਦਾ ਝੰਡਾ ਤੁਹਾਡੇ ਕੋਲ ਹੈ। ਥੋੜੀ ਦੇਰ ਪਹਿਲਾਂ ਜਿਨ੍ਹਾਂ ਯੁਵਾ ਸਾਥੀਆਂ ਨੂੰ ਪੁਰਸਕ੍ਰਿਤ ਕੀਤਾ ਗਿਆ ਹੈ, ਮੈਂ ਉਨ੍ਹਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ। ਇੱਕ ਵਾਰ ਫਿਰ ਸਿੰਧੀਆ ਸਕੂਲ ਨੂੰ ਅਤੇ ਸਾਰੇ ਯੁਵਾ ਸਾਥੀਆਂ ਨੂੰ ਬਿਹਤਰ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਆਪ ਸਭ ਦਾ ਬਹੁਤ-ਬਹੁਤ ਧੰ
ਨਵਾਦ। ਨਮਸਕਾਰ।