"ਅੱਜ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦਾ ਸਕਾਰਾਤਮਕ ਪ੍ਰਭਾਵ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਦਿਖਾਈ ਦੇ ਰਿਹਾ ਹੈ"
“ਅੱਜ ਲੋਕ ਸਰਕਾਰ ਨੂੰ ਰਸਤੇ ਦੀ ਰੁਕਾਵਟ ਨਹੀਂ ਸਮਝਦੇ; ਇਸ ਦੀ ਬਜਾਏ, ਲੋਕ ਸਾਡੀ ਸਰਕਾਰ ਨੂੰ ਨਵੇਂ ਮੌਕਿਆਂ ਲਈ ਉਤਪ੍ਰੇਰਕ ਵਜੋਂ ਦੇਖਦੇ ਹਨ। ਯਕੀਨਨ, ਟੈਕਨੋਲੋਜੀ ਨੇ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ"
"ਨਾਗਰਿਕ ਅਸਾਨੀ ਨਾਲ ਆਪਣੇ ਵਿਚਾਰ ਸਰਕਾਰ ਤੱਕ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਦਾ ਤੁਰੰਤ ਸਮਾਧਾਨ ਕਰਵਾ ਸਕਦੇ ਹਨ"
"ਅਸੀਂ ਭਾਰਤ ਵਿੱਚ ਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਬਣਾ ਰਹੇ ਹਾਂ ਅਤੇ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਡਿਜੀਟਲ ਕ੍ਰਾਂਤੀ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚ ਸਕਣ"
"ਕੀ ਅਸੀਂ ਸਮਾਜ ਦੀਆਂ 10 ਅਜਿਹੀਆਂ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹਾਂ ਜਿਨ੍ਹਾਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ (ਏਆਈ) ਦੁਆਰਾ ਹੱਲ ਕੀਤਾ ਜਾ ਸਕਦਾ ਹੈ"
"ਸਰਕਾਰ ਅਤੇ ਲੋਕਾਂ ਵਿੱਚ ਵਿਸ਼ਵਾਸ ਦੀ ਕਮੀ ਗੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ"
"ਸਾਨੂੰ ਸਮਾਜ ਦੇ ਨਾਲ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਗਲੋਬਲ ਉੱਤਕ੍ਰਿਸ਼ਟ ਵਿਵਹਾਰਾਂ ਤੋਂ ਸਿੱਖਣ ਦੀ ਲੋੜ ਹੈ"

ਨਮਸਕਾਰ।

National Science Day ’ਤੇ ਹੋ ਰਹੇ ਅੱਜ ਦੇ ਬਜਟ ਵੈਬੀਨਾਰ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ। 21ਵੀਂ ਸਦੀ ਦਾ ਬਦਲਦਾ ਹੋਇਆ ਭਾਰਤ, ਆਪਣੇ ਨਾਗਰਿਕਾਂ ਨੂੰ Technology ਦੀ ਤਾਕਤ ਨਾਲ ਲਗਾਤਾਰ ਨਾਗਰਿਕਾਂ ਨੂੰ Empower ਕਰ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਦੇ ਹਰ ਬਜਟ ਵਿੱਚ, Technology ਦੀ ਮਦਦ ਨਾਲ ਦੇਸ਼ਵਾਸੀਆਂ ਦੀ Ease of Living ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਾਰ ਦੇ ਬਜਟ ਵਿੱਚ ਵੀ Technology ਲੇਕਿਨ ਨਾਲ-ਨਾਲ Human Touch ਨੂੰ ਪ੍ਰਾਥਮਿਕਤਾ ਇਹ ਸਾਡਾ ਪ੍ਰਯਾਸ ਹੋਇਆ ਹੈ।

ਸਾਥੀਓ,

ਇੱਕ ਜ਼ਮਾਨਾ ਸੀ, ਜਦੋਂ ਸਾਡੇ ਦੇਸ਼ ਵਿੱਚ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਬਹੁਤ ਜ਼ਿਆਦਾ ਵਿਰੋਧਾਭਾਸ ਨਜ਼ਰ ਆਉਂਦਾ ਸੀ। ਸਮਾਜ ਦਾ ਇੱਕ ਵਰਗ ਐਸਾ ਸੀ, ਜੋ ਚਾਹੁੰਦਾ ਸੀ ਕਿ ਉਨ੍ਹਾਂ ਦੇ ਜੀਵਨ ਵਿੱਚ ਹਰ ਕਦਮ ’ਤੇ ਸਰਕਾਰ ਦਾ ਕੋਈ ਨਾ ਕੋਈ intervention ਹੋਵੇ, ਸਰਕਾਰ ਦਾ ਪ੍ਰਭਾਵ ਹੋਵੇ, ਯਾਨੀ ਸਰਕਾਰ ਉਨ੍ਹਾਂ ਦੇ ਲਈ ਕੁਝ ਨਾ ਕੁਝ ਕਰੇ। ਲੇਕਿਨ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਇਸ ਵਰਗ ਨੇ ਹਮੇਸ਼ਾ ਅਭਾਵ ਹੀ ਮਹਿਸੂਸ ਕੀਤਾ। ਅਭਾਵ ਵਿੱਚ ਜ਼ਿੰਦਗੀ ਜੂਝਣ ਵਿੱਚ ਹੀ ਨਿਕਲ ਜਾਂਦੀ ਸੀ। ਸਮਾਜ ਵਿੱਚ ਐਸੇ ਲੋਕਾਂ ਦਾ ਵੀ ਵਰਗ ਸੀ, ਇਹ ਦੂਸਰੇ ਪ੍ਰਕਾਰ ਦਾ ਸੀ। ਜੋ ਖ਼ੁਦ ਦੀ ਸਮਰੱਥਾ ਨਾਲ ਅੱਗੇ  ਵਧਣਾ ਚਾਹੁੰਦਾ ਸੀ, ਲੇਕਿਨ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਇਹ ਵਰਗ ਵੀ ਹਮੇਸ਼ਾ ਦਬਾਅ, ਸਰਕਾਰੀ ਦਖਲ ਭਾਂਤ-ਭਾਂਤ ਦੀਆਂ ਰੁਕਾਵਟਾਂ ਡਗਰ-ਡਗਰ ’ਤੇ ਮਹਿਸੂਸ ਕਰਦਾ ਰਿਹਾ। ਸਾਡੀ ਸਰਕਾਰ ਦੇ ਬੀਤੇ ਕੁਝ ਵਰ੍ਹਿਆਂ ਦੇ ਪ੍ਰਯਾਸਾਂ ਨਾਲ ਹੁਣ ਇਹ ਸਥਿਤੀ ਬਦਲਣ ਲਗੀ ਹੈ। ਅੱਜ ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦਾ ਸਕਾਰਾਤਮਕ ਪ੍ਰਭਾਵ ਹਰ ਉਸ ਜਗ੍ਹਾ ਦਿਖਣ ਲਗਿਆ ਹੈ ਜਿੱਥੇ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।


ਸਾਡਾ ਪ੍ਰਯਾਸ ਹਰ ਗ਼ਰੀਬ ਅਤੇ ਵੰਚਿਤ ਦੇ ਜੀਵਨ ਨੂੰ ਅਸਾਨ ਬਣਾ ਰਿਹਾ ਹੈ, ਉਨ੍ਹਾਂ ਦੀ  Ease of Living ਵਧਾ ਰਿਹਾ ਹੈ। ਲੋਕਾਂ ਦੇ ਜੀਵਨ ਵਿੱਚ ਸਰਕਾਰ ਦਾ ਦਖਲ ਅਤੇ ਦਬਾਅ ਵੀ ਘੱਟ ਹੋ ਰਿਹਾ ਹੈ। ਅੱਜ ਲੋਕ ਸਰਕਾਰ ਨੂੰ ਰਸਤੇ ਦੀ ਰੁਕਾਵਟ ਨਹੀਂ ਮੰਨਦੇ। ਬਲਕਿ ਲੋਕ ਸਾਡੀ ਸਰਕਾਰ ਨੂੰ ਨਵੇਂ ਅਵਸਰਾਂ ਦੇ catalyst ਦੇ ਤੌਰ ’ਚ ਦੇਖਦੇ ਹਨ। ਅਤੇ ਨਿਸ਼ਚਿਤ ਤੌਰ ’ਤੇ ਇਸ ਵਿੱਚ Technology ਦੀ ਬਹੁਤ ਬੜੀ ਭੂਮਿਕਾ ਰਹੀ ਹੈ।

ਤੁਸੀਂ ਦੇਖੋ, Technology, ਵੰਨ ਨੈਸ਼ਨ-ਵੰਨ ਰਾਸ਼ਨ ਕਾਰਡ ਦਾ ਅਧਾਰ ਬਣੀ ਅਤੇ ਇਸ ਨਾਲ ਕਰੋੜਾਂ ਗ਼ਰੀਬਾਂ ਨੂੰ ਪਾਰਦਰਸ਼ਤਾ ਨਾਲ ਰਾਸ਼ਨ ਮਿਲਣਾ ਸੁਨਿਸ਼ਚਿਤ ਹੋਇਆ। ਅਤੇ ਦੂਸਰੇ ਜੋ ਪ੍ਰਵਾਸੀ ਮਜ਼ਦੂਰ ਹੁੰਦੇ ਹਨ। ਜੋ ਮਾਇਗ੍ਰੈਂਟ ਲੇਬਰਲਸ ਹੁੰਦੇ ਹਨ, ਉਨ੍ਹਾਂ ਦੇ ਲਈ ਤਾਂ ਇੱਕ ਬਹੁਤ ਬੜਾ ਅਸ਼ੀਰਵਾਦ ਬਣ ਗਿਆ। Technology,  ਜਨਧਨ, ਅਕਾਊਂਟ, ਆਧਾਰ ਅਤੇ ਮੋਬਾਈਲ ਇਨ੍ਹਾਂ ਤਿੰਨਾਂ ਦੇ ਕਾਰਨ ਕਰੋੜਾਂ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਭੇਜਣਾ ਸੰਭਵ ਹੋਇਆ। 

ਵੰਨ ਨੇਸ਼ਨ—ਵੰਨ ਰਾਸ਼ਨ ਕਾਰਡ ਦਾ ਅਧਾਰ ਬਣੀ ਅਤੇ ਇਸ ਨਾਲ ਕਰੋੜਾਂ ਗ਼ਰੀਬਾਂ ਨੂੰ ਪਾਰਦਰਸ਼ਤਾ ਨਾਲ ਰਾਸ਼ਨ ਮਿਲਣਾ ਸੁਨਿਸ਼ਚਿਤ ਹੋਇਆ ਅਤੇ ਦੂਸਰੇ ਜੋ ਪ੍ਰਵਾਸੀ ਮਜ਼ਦੂਰ ਹੁੰਦੇ ਹਨ। ਜੋ ਮਾਇਗ੍ਰੈਂਟ ਲੇਬਰਲਸਸ ਹੁੰਦੇ ਹਨ, ਉਨ੍ਹਾਂ ਦੇ ਲਈ ਤਾਂ ਇਕ ਬਹੁਤ ਬੜਾ ਅਸ਼ੀਰਵਾਦ ਬਣ ਗਿਆ। Technology, ਉਸੇ ਪ੍ਰਕਾਰ ਨਾਲ Technology, ਆਰੋਗਯ ਸੇਤੂ ਅਤੇ ਕੋਵਿਨ ਐਪ ਉਸ ਦਾ ਇਕ ਮਹੱਤਵਪੂਰਨ ਸਾਧਨ ਬਣੀ ਅਤੇ ਇਸ ਨਾਲ ਕੋਰੋਨਾ ਦੇ ਦੌਰਾਨ ਟ੍ਰੇਸਿੰਗ ਅਤੇ ਵੈਕਸੀਨੇਸ਼ਨ ਵਿੱਚ ਬੜੀ ਮਦਦ ਮਿਲੀ। ਅਸੀਂ ਦੇਖਦੇ ਹਾਂ ਅੱਜ Technology ਨੇ ਰੇਲਵੇ ਰਿਜ਼ਰਵੇਸ਼ਨ ਨੂੰ ਹੋਰ ਆਧੁਨਿਕ ਬਣਾਇਆ ਅਤੇ ਸਧਾਰਣ ਤੋਂ ਸਧਾਰਣ ਮਾਨਵੀ ਦਾ ਇਸ ਵਿੱਚ ਕਿਤਨਾ ਬੜਾ ਸਿਰਦਰਦ ਦੂਰ ਹੋ ਗਿਆ ਹੈ। ਕੌਮਨ ਸਰਵਿਸ ਸੈਂਟਰ ਦਾ ਨੈੱਟਵਰਕ ਵੀ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ Technology ਦੇ ਮਾਧਿਅਮ ਨਾਲ ਸਰਕਾਰੀ ਸੇਵਾਵਾਂ ਨਾਲ ਬੜੀ ਅਸਾਨੀ ਨਾਲ ਜੋੜ ਰਿਹਾ ਹੈ। ਅਜਿਹੇ ਅਨੇਕ ਫ਼ੈਸਲੇ ਲੈ ਕੇ ਸਾਡੀ ਸਰਕਾਰ ਨੇ ਦੇਸ਼ਵਾਸੀਆਂ ਦੀ Ease of Living ਵਧਾਈ ਹੈ।  

;kEhU,

ਅੱਜ ਭਾਰਤ ਦਾ ਹਰ ਨਾਗਰਿਕ ਇਸ ਬਦਲਾਅ ਨੂੰ ਸਪਸ਼ਟ ਤੌਰ ’ਤੇ ਮਹਿਸੂਸ ਕਰ ਰਿਹਾ ਹੈ ਕਿ ਹੁਣ ਸਰਕਾਰ ਦੇ ਨਾਲ ਸੰਵਾਦ ਕਰਨਾ ਕਿਤਨਾ ਅਸਾਨ ਹੋ ਗਿਆ ਹੈ। ਯਾਨੀ ਸਰਕਾਰ ਤੱਕ ਦੇਸ਼ਵਾਸੀ, ਅਸਾਨੀ ਨਾਲ ਆਪਣੀ ਬਾਤ ਪਹੁੰਚਾ ਪਾ ਰਹੇ ਹਨ, ਅਤੇ ਉਸ ਦਾ ਸਮਾਧਾਨ ਵੀ ਉਨ੍ਹਾਂ ਨੂੰ ਤੁਰੰਤ ਮਿਲ ਰਿਹਾ ਹੈ। ਜਿਵੇਂ ਟੈਕਸ ਨਾਲ ਸਬੰਧਿਤ ਸ਼ਿਕਾਇਤਾਂ ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸਨ, ਅਤੇ ਉਸ ਦੇ ਕਾਰਨ ਉਸ ਦੇ ਜ਼ਰੀਏ/ Taxpayers ਨੂੰ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਲਈ ਅਸੀਂ Technology ਦੀ ਮਦਦ ਨਾਲ ਟੈਕਸ ਦੀ ਪੂਰੀ ਪ੍ਰਕਿਰਿਆ ਨੂੰ Faceless ਕਰ ਦਿੱਤਾ। ਹੁਣ ਤੁਹਾਡੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ਦੇ ਦਰਮਿਆਨ ਕੋਈ ਵਿਅਕਤੀ ਨਹੀਂ ਸਿਰਫ਼ Technology ਹੈ। ਇਹ ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ। ਲੇਕਿਨ ਦੂਸਰੇ ਵਿਭਾਗਾਂ ਵਿੱਚ ਵੀ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਸਮੱਸਿਆਵਾਂ ਦਾ ਸਮਾਧਾਨ ਕਰ ਸਕਦੇ ਹਾਂ। ਅਲੱਗ—ਅਲੱਗ ਵਿਭਾਗ ਆਪਣੀਆਂ ਸੇਵਾਵਾਂ ਨੂੰ Global Standard ਦਾ ਬਣਾਉਣ ਲਈ ਮਿਲ ਕੇ ਟੈਕਨੋਲੋਜੀ ਦਾ ਉਪਯੋਗ ਕਰ ਸਕਦੇ ਹਨ। ਇਸ ਨਾਲ ਇੱਕ ਕਦਮ ਅੱਗੇ ਵਧਦੇ ਹੋਏ, ਅਸੀਂ ਉਨ੍ਹਾਂ ਖੇਤਰਾਂ ਦੀ ਵੀ ਪਹਿਚਾਣ ਕਰ ਸਕਦੇ ਹਾਂ। ਜਿੱਥੇ ਸਰਕਾਰ ਨਾਲ ਸੰਵਾਦ ਨੂੰ ਹੋਰ ਅਸਾਨ ਬਣਾਇਆ ਜਾ ਸਕਦਾ ਹੈ। 

ਸਾਥੀਓ,

ਆਪ ਜਾਣਦੇ ਹੋ ਕਿ ਅਸੀਂ ਮਿਸ਼ਨ ਕਰਮਯੋਗੀ ਦੇ ਦੁਆਰਾ ਸਰਕਾਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਇਸ ਟ੍ਰੇਨਿੰਗ ਦੇ ਪਿੱਛੇ ਸਾਡਾ ਉਦੇਸ਼ ਇਹੀ ਹੈ ਕਿ ਕਰਮਚਾਰੀਆਂ ਨੂੰ citizen-centric ਬਣਾਇਆ ਜਾਵੇ। ਇਸ ਟ੍ਰੇਨਿੰਗ ਕੋਰਸ ਨੂੰ ਅੱਪਡੇਟ ਕਰਦੇ ਰਹਿਣ ਦੀ ਜ਼ਰੂਰਤ ਹੈ। ਲੇਕਿਨ ਇਸ ਦਾ ਬਿਹਤਰ ਪਰਿਣਾਮ ਤਦੇ ਮਿਲੇਗਾ ਜਦੋਂ ਇਸ ਵਿੱਚ ਬਦਲਾਅ ਲੋਕਾਂ ਦੀ ਫੀਡਬੈਕ ਦੇ ਅਧਾਰ ’ਤੇ ਹੋਵੇ। ਅਸੀਂ ਇੱਕ ਅਜਿਹਾ ਸਿਸਟਮ ਤਿਆਰ ਕਰ ਸਕਦੇ ਹਾਂ ਜਿਸ ਨਾਲ ਟ੍ਰੇਨਿੰਗ ਕੋਰਸ ਨੂੰ ਬਿਹਤਰ ਬਣਾਉਣ ਦੇ ਲਈ ਲੋਕਾਂ ਦੇ ਸੁਝਾਅ ਮਿਲਦੇ ਰਹਿਣ।

ਸਾਥੀਓ, Technology, ਹਰ ਕਿਸੇ ਤੱਕ ਸਹੀ ਅਤੇ ਸਟੀਕ ਇਨਫਰਮੇਸ਼ਨ ਪਹੁੰਚਾ ਕੇ ਸਭ ਨੂੰ ਅੱਗੇ ਵਧਣ ਦਾ ਸਮਾਨ ਅਵਸਰ ਦੇ ਰਹੀ ਹੈ। ਸਾਡੀ ਸਰਕਾਰ ਟੈਕਨੋਲੋਜੀ ਨੂੰ ਉਤਸ਼ਾਹਿਤ ਦੇਣ ਲਈ ਬੜੇ ਪੈਮਾਨੇ ’ਤੇ Invest ਕਰ ਰਹੀ ਹੈ। ਅਸੀਂ ਭਾਰਤ ਵਿੱਚ ਆਧੁਨਿਕ ਡਿਜ਼ੀਟਲ ਇਨਫ੍ਰਾਸਟ੍ਰਕਚਰ ਤਿਆਰ ਕਰ ਰਹੇ ਹਾਂ। ਨਾਲ ਹੀ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਡਿਜ਼ੀਟਲ ਕ੍ਰਾਂਤੀ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚੇ। ਅੱਜ GeM ਪੋਰਟਲ ਨੇ ਦੂਰ-ਦੁਰਾਡੇ ਦੇ ਛੋਟੇ ਦੁਕਾਨਦਾਰਾਂ ਜਾਂ ਰੇਹੜੀ-ਪਟਰੀ ਵਾਲਿਆਂ ਨੂੰ ਵੀ ਇਹ ਅਵਸਰ ਦਿੱਤਾ ਹੈ ਕਿ ਉਹ ਸਰਕਾਰ ਨੂੰ ਸਿੱਧਾ ਆਪਣਾ ਪ੍ਰੋਡਕਟ ਵੇਚ ਸਕਣ। e-NAM ਨੇ ਕਿਸਾਨਾਂ ਨੂੰ ਅਲੱਗ-ਅਲੱਗ ਜਗਾ ਦੇ ਖਰੀਦਦਾਰਾਂ ਨਾਲ ਜੁੜਨ ਦਾ ਅਵਸਰ ਦਿੱਤਾ ਹੈ। ਹੁਣ ਕਿਸਾਨ ਇੱਕ ਹੀ ਜਗ੍ਹਾ ਰਹਿੰਦੇ ਹੋਏ ਆਪਣੀ ਉਪਜ ਦਾ ਸਭ ਤੋਂ ਵਧੀਆ ਮੁੱਲ ਪਾ ਸਕਦੇ ਹਨ।

ਸਾਥੀਓ, ਅੱਜਕੱਲ੍ਹ 5G ਅਤੇ AI ਦੀ ਚਰਚਾ ਤਾਂ ਕਾਫੀ ਦਿਨਾਂ ਤੋਂ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਡਸਟ੍ਰੀ, ਮੈਡੀਸਿਨ, ਐਜੂਕੇਸ਼ਨ, ਐਗਰੀਕਲਚਰ ਅਤੇ ਤਮਾਮ ਸੈਕਟਰ ਵਿੱਚ ਬੜੇ ਬਦਲਾਅ ਆਉਣ ਵਾਲੇ ਹਨ। ਲੇਕਿਨ ਹੁਣ ਸਾਨੂੰ ਆਪਣੇ ਲਈ ਕੁਝ ਵਿਸ਼ੇਸ਼ ਲਕਸ਼ ਤੈਅ ਕਰਨੇ ਹੋਣਗੇ। ਉਹ ਕਿਹੜੇ ਤਰੀਕੇ ਹਨ ਜਿਸ ਨਾਲ ਇਸ ਟੈਕਨੋਲੋਜੀ ਦਾ ਉਪਯੋਗ ਆਮ ਆਦਮੀ ਦੀ ਬਿਹਤਰੀ ਦੇ ਲਈ ਕੀਤਾ ਜਾ ਸਕਦਾ ਹੈ ? ਉਹ ਕਿਹੜੇ ਸੈਕਟਰਸ ਹਨ ਜਿਨ੍ਹਾਂ ’ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ? ਕੀ ਅਸੀ ਸਮਾਜ ਦੀਆਂ 10 ਅਜਿਹੀਆਂ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹਾਂ, ਜਿਨ੍ਹਾਂ ਦਾ ਸਮਾਧਾਨ AI ਦੇ ਮਾਧਿਅਮ ਨਾਲ ਹੋ ਸਕਦਾ ਹੈ? ਜਦੋਂ ਹੈਕੇਆਨ ਕਰਦੇ ਹਾਂ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਟੈਕਨੋਲੋਜੀ ਦੇ ਦੁਆਰਾ solution ਦੀ ਬਾਤ ਕਰਦੇ ਹਨ ਅਤੇ ਲੱਖਾਂ ਨੌਜਵਾਨ ਜੁੜਦੇ ਹਨ ਅਤੇ ਬਹੁਤ ਕੁਝ solution ਦਿੰਦੇ ਹਨ।

ਸਾਥੀਓ, ਟੈਕਨੋਲੋਜੀ ਦੀ ਮਦਦ ਨਾਲ ਅਸੀਂ, ਹਰ ਵਿਅਕਤੀ ਦੇ ਲਈ ਡਿਜੀਲੌਕਰ ਦੀ ਸੁਵਿਧਾ ਲੈ ਕੇ ਆਏ ਹਾਂ, ਹੁਣ  Digilocker for entities ਦੀ ਸੁਵਿਧਾ ਹੈ। ਇੱਥੇ ਕੰਪਨੀਆਂ, MSME ਆਪਣੀਆਂ ਫਾਈਲਾਂ ਨੂੰ ਸਟੋਰ ਕਰ ਸਕਦੀਆਂ ਹਨ, ਅਤੇ ਉਸ ਨੂੰ ਵਿਭਿੰਨ ਰੇਗੂਲੇਟਰਸ ਅਤੇ ਸਰਕਾਰੀ ਵਿਭਾਗਾਂ ਦੇ ਨਾਲ ਸਾਂਝਾ ਕਰ ਸਕਦੀਆਂ ਹਨ। ਡਿਜੀਲੌਕਰ ਦੇ ਕੰਸੈਪਟ ਨੂੰ ਹੋਰ ਵਿਸਤਾਰ ਦੇਣ ਦੀ ਜ਼ਰੂਰਤ ਹੈ, ਅਸੀਂ ਦੇਖਣਾ ਹੋਵੇਗਾ ਕਿ ਹੋਰ ਕਿਸ ਤਰੀਕੇ ਨਾਲ ਲੋਕਾਂ ਤੱਕ ਇਸ ਦਾ ਲਾਭ ਪਹੁੰਚਾਇਆ ਜਾ ਸਕਦਾ ਹੈ।

ਸਾਥੀਓ, ਪਿਛਲੇ ਕੁਝ ਵਰ੍ਹਿਆਂ ਵਿੱਚ, ਅਸੀਂ MSME ਨੂੰ ਸਪੋਰਟ ਕਰਨ ਦੇ ਲਈ ਕਈ ਮਹੱਤਵਪੂਰਨ ਕਦਮ ਉਠਾਏ ਹਨ। ਇਸ ਬਾਤ ’ਤੇ ਮੰਥਨ ਦੀ ਜ਼ਰੂਰਤ ਹੈ ਕਿ ਭਾਰਤ ਦੇ ਲਘੂ ਉਦਯੋਗਾਂ ਨੂੰ ਬੜੀਆਂ ਕੰਪਨੀਆਂ ਬਣਨ ਵਿੱਚ ਕਿਹੜੀਆਂ-ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ ? ਅਸੀਂ ਛੋਟੇ ਕਾਰੋਬਾਰਾਂ ਅਤੇ ਛੇਟੇ ਉਦਯੋਗਾਂ ਦੇ ਲਈ  compliance cost ਨੂੰ ਘੱਟ ਕਰਨਾ ਚਾਹੁੰਦੇ ਹਾਂ। ਤੁਸੀਂ ਜਾਣਦੇ ਹੋਂ ਕਿ ਬਿਜਨਸ ਵਿੱਚ ਕਿਹਾ ਜਾਂਦਾ ਹੈ ਕਿ time is money. ਇਸ ਲਈ compliance ਵਿੱਚ ਲਗੱਣ ਵਾਲੇ ਸਮੇਂ ਦੀ ਬਚਤ ਦਾ ਮਤਲਬ ਹੈ compliance cost  ਦੀ ਬਚਤ। ਅਗਰ ਤੁਸੀਂ ਗ਼ੈਰ-ਜ਼ਰੂਰੀ compliances ਦੀ ਲਿਸਟ ਬਣਾਉਣਾ ਚਾਹੁੰਦੇ ਹੋ, ਤਾਂ ਇਹੀ ਸਹੀ ਸਮਾਂ ਹੈ, ਕਿਉਂਕਿ ਅਸੀਂ ਪਹਿਲਾਂ ਹੀ 40 ਹਜ਼ਾਰ compliances ਖ਼ਤਮ ਕਰ ਚੁੱਕੇ ਹਾਂ।

ਸਾਥੀਓ, ਸਰਕਾਰਾਂ ਅਤੇ ਲੋਕਾਂ ਦੇ ਦਰਮਿਆਨ ਵਿਸ਼ਵਾਸ ਦੀ ਕਮੀ, ਗੁਲਾਮੀ ਦੀ ਮਾਨਸਿਕਤਾ ਦਾ ਪਰਿਣਾਮ ਹੈ। ਲੇਕਿਨ ਅੱਜ ਛੋਟੀ ਗਲਤੀਆਂ ਨੂੰ de-criminalize ਕਰਕੇ, ਅਤੇ MSME ਲੋਨ ਦੇ ਗਰੰਟਰ ਦੇ ਤੌਰ ’ਤੇ ਸਰਕਾਰ ਨੇ ਲੋਕਾਂ ਦਾ ਭਰੋਸਾ ਜਿੱਤ ਲਿਆ ਹੈ। ਲੇਕਿਨ ਅਸੀਂ ਰੁਕਣਾ ਨਹੀਂ ਹੈ, ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਸਮਾਜ ਦੇ ਨਾਲ ਵਿਸ਼ਵਾਸ ਮਜ਼ਬੂਤ ਕਰਨ ਦੇ ਲਈ ਕੀ ਕੀਤਾ ਗਿਆ ਹੈ। ਅਸੀਂ ਉਨ੍ਹਾਂ ਤੋਂ ਸਿੱਖ ਕੇ ਆਪਣੇ ਦੇਸ਼ ਵਿੱਚ ਵੀ ਅਜਿਹੇ ਉਪਰਾਲੇ ਕਰ ਸਕਦੇ ਹਾਂ।

ਸਾਥੀਓ, ਬਜਟ ਜਾਂ ਕਿਸੇ ਸਰਕਾਰੀ ਨੀਤੀ ਦੀ ਸਫ਼ਲਤਾ ਕੁਝ ਹੱਦ ਤੱਕ ਇਸ ਬਾਤ ’ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਕਿਤਨੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਲੇਕਿਨ ਇਸ ਤੋਂ ਜ਼ਿਆਦਾ ਉਸ ਨੂੰ ਲਾਗੂ ਕਰਨ ਦਾ ਤਰੀਕਾ ਮਹੱਤਵਪੂਰਨ ਹੁੰਦਾ ਹੈ, ਇਸ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਅਹਿਮ ਹੈ। ਮੈਨੂੰ ਵਿਸ਼ਵਾਸ ਹੈ ਕਿ, ਤੁਹਾਨੂੰ ਸਾਰੇ stakeholders ਦੇ ਇਨਪੁਟ ਨਾਲ  Ease of Living ਨੂੰ ਹੋਰ ਜ਼ਿਆਦਾ ਹੁਲਾਰਾ ਮਿਲੇਗਾ।

ਅਤੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਇਹ ਕਹਿੰਦੇ ਹਾਂ ਕਿ ਮੈਨੂਫੈਕਚਰਿੰਗ ਹੱਬ ਬਣਾਉਣਾ ਹੈ। ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ ਇਹ ਸਾਡੇ ਲਈ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਸਾਡੀ ਕੁਆਲਟੀ ਵਿੱਚ ਕੋਈ ਕੰਪ੍ਰੋਮਾਈਜ਼ ਨਹੀਂ ਹੋਣਾ ਚਾਹੀਦਾ। ਅਤੇ ਉਸ ਵਿੱਚ ਟੈਕਨੋਲੋਜੀ ਬਹੁਤ ਮਦਦ ਕਰ ਸਕਦੀ ਹੈ। ਅਸੀਂ ਟੈਕਨੋਲੋਜੀ ਦੀ ਮਦਦ ਨਾਲ ਪ੍ਰੋਡਕਸ਼ਨ ਵਿੱਚ ਬਹੁਤ ਬਰੀਕੀਆਂ ਤੱਕ ਬਹੁਤ ਹੀ finish way ਵਿੱਚ ਪ੍ਰੋਡਕਟ ਲੈ ਕੇ ਆ ਸਕਦੇ ਹਾਂ। ਅਤੇ ਤਦ ਗਲੋਬਲ ਮਾਰਕਿਟ ਅਸੀਂ ਕੈਪਚਰ ਕਰ ਸਕਦੇ ਹਾਂ।

ਸਾਨੂੰ ਇਸ ਬਾਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ 21ਵੀਂ ਸਦੀ ਟੈਕਨੋਲੋਜੀ ਡ੍ਰਿਵਨ ਹੈ। ਜੀਵਨ ਵਿੱਚ ਟੈਕਨੋਲੋਜੀ ਦਾ ਪ੍ਰਭਾਵ ਬਹੁਤ ਵਧਣ ਵਾਲਾ ਹੈ। ਅਸੀਂ ਸਿਰਫ਼ ਆਪਣੇ ਆਪ ਨੂੰ ਇੰਟਰਨੈਟ ਅਤੇ ਡਿਜੀਟਲ ਟੈਕਨੋਲੋਜੀ ਤੱਕ ਸੀਮਿਤ ਨਾ ਕਰੀਏ । ਉਸ ਤਰ੍ਹਾਂ ਅੱਜ ਵਰਗੇ ਆਪਟੀਕਲ ਫਾਈਬਰ ਨੈੱਟਵਰਕ ਪਿੰਡ-ਪਿੰਡ ਪਹੁੰਚ ਰਿਹਾ ਹੈ। ਪੰਚਾਇਤ ਤੱਕ ਪਹੁੰਚੇਗਾ, ਵੈੱਲਨੈੱਸ ਸੈਂਟਰ ਪਹੁੰਚੇਗਾ, ਟੈਲੀ ਮੈਡੀਸਿਨ ਚਲੇਗੀ, even health sector ਵੀ ਪੂਰੀ ਤਰ੍ਹਾਂ ਟੈਕਨੋਲੋਜੀ ਡ੍ਰਿਵਨ ਹੋ ਰਿਹਾ ਹੈ।

ਅੱਜ ਦੇਸ਼ ਬਹੁਤ ਬੜੀ ਮਾਤਰਾ ਵਿੱਚ ਜਿਵੇਂ ਡਿਫੈਂਸ ਵਿੱਚ ਅਸੀਂ ਬਹੁਤ ਕੁਝ ਆਯਾਤ ਕਰਦੇ ਹਾਂ। ਅਸੀਂ ਹੈਲਥ ਵਿੱਚ ਵੀ ਬਹੁਤ ਕੁਝ ਆਯਾਤ ਕਰਦੇ ਹਾਂ। ਕੀ ਮੇਰੇ ਦੇਸ਼ ਦੇ ਉਦਯੋਗ ਜਗਤ ਦੇ ਲੋਕ ਟੈਕਨੋਲੋਜੀ ਵਿੱਚ upgradation ਕਰਕੇ ਉਸ ਦਿਸ਼ਾ ਵਿੱਚ ਨਹੀਂ ਜਾ ਸਕਦੇ ਹਨ। ਅਤੇ ਇਸ ਲਈ ਹੁਣ ਜਿਵੇਂ ਓਪਟੀਕਲ ਫਾਈਬਰ ਪਿੰਡ-ਪਿੰਡ ਪਹੁੰਚ ਰਿਹਾ ਹੈ।

ਜਦ ਤੱਕ ਪ੍ਰਾਈਵੇਟ ਪਾਰਟੀਆਂ ਸੇਵਾਵਾਂ ਲੈਣ ਦੇ ਲਈ ਨਹੀਂ ਆਉਂਦੀਆਂ ਹਨ, ਨਵੇਂ-ਨਵੇਂ ਸਾਫਟਵੇਅਰ ਲੈ ਕੇ ਨਹੀਂ ਆਉਂਦੇ ਹਨ। ਆਮ ਨਾਗਰਿਕ ਉਸ ਆਪਟੀਕਲ ਫਾਈਬਰ ਤੋਂ ਕੀ ਸੇਵਾਵਾਂ ਲੈ ਸਕਦਾ ਹੈ, ਕੀ ਫਾਇਦਾ ਉਠਾ ਸਕਦਾ ਹੈ। ਉਸ ਦੇ ਮਾਡਲ ਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ। ਅਤੇ ਅਸੀਂ ਸਭ ਕੁਝ ਵਿੱਚ ਜਨ ਭਾਗੀਦਾਰੀ ਚਾਹੁੰਦੇ ਹਾਂ।

ਸਰਕਾਰ ਨੂੰ ਹੀ ਸਭ ਗਿਆਨ ਹੈ ਇਹ ਨਾ ਸਾਡੀ ਸੋਚ ਹੈ ਨਾ ਹੀ ਸਾਡਾ ਦਾਅਵਾ ਹੈ। ਅਤੇ ਇਸ ਲਈ ਤੁਸੀਂ ਸਾਰੇ stakeholders ਨੂੰ  ਮੇਰਾ ਬਹੁਤ ਆਗ੍ਰਹ (ਤਾਕੀਦ) ਹੈ ਕਿ ਤੁਸੀਂ 21ਵੀਂ ਸਦੀ ਜੋ ਕਿ ਟੈਕਨੋਲੋਜੀ ਡ੍ਰਿਵਨ ਸਦੀ ਹੈ ਉਸ ਨੂੰ ਅਸੀਂ ਜਿਤਨਾ ਜਲਦੀ ਫੈਲਾਵਾਂਗੇ, ਜਿਤਨਾ ਜਲਦੀ ਸਰਲ ਬਣਾਵਾਂਗੇ, ਜਿਤਨਾ ਜਲਦੀ ਜਨ ਸਧਾਰਣ ਨੂੰ empower ਕਰਨ ਵਾਲਾ ਬਣਾਵਾਂਗੇ, ਉਤਨਾ ਦੇਸ਼ ਦਾ ਵੀ, ਲੋਕਾਂ ਦਾ ਵੀ ਕਲਿਆਣ ਹੋਣ ਵਾਲਾ ਹੈ ਅਤੇ 2047 ਵਿੱਚ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਟੈਕਨੋਲੋਜੀ ਸਾਨੂੰ ਬਹੁਤ ਬੜੀ ਤਾਕਤ ਦਿੰਦੀ ਹੈ। ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਭਾਰਤ ਦੇ ਪਾਸ natural gift ਹੈ।

ਸਾਡੇ ਪਾਸ talented youth ਹਨ, Skill Manpower ਹੈ। ਅਤੇ ਭਾਰਤ ਦੇ ਪਿੰਡ ਦੇ ਲੋਕਾਂ ਨੂੰ ਵੀ ਟੈਕਨੋਲੋਜੀ ਦਾ ਐਡਪਸ਼ਨ ਦੀ capability ਬਹੁਤ ਬੜੀ ਹੈ। ਅਸੀਂ ਕੈਸੇ ਇਸ ਦਾ ਫਾਇਦਾ ਉਠਾਈਏ, ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਵਿਸਤਾਰ ਨਾਲ ਇਸ ਦੀ ਚਰਚਾ ਕਰੀਏ, ਬਾਰੀਕਿਆਂ ਨਾਲ ਚਰਚਾ ਕਰੀਏ ਅਤੇ ਜੋ ਬਜਟ ਆਇਆ ਹੈ ਉਸ ਦਾ ਉੱਤਮ ਆਉਟ ਘਟ ਕਿਵੇਂ ਹੋਵੇ, ਉਸ ਦਾ ਉਤਮ ਤੋਂ ਉਤਮ ਲਾਭ ਲੋਕਾਂ ਤੱਕ ਕਿਵੇਂ ਪਹੁੰਚੇ। ਇਸ ’ਤੇ ਤੁਹਾਡੀ ਚਰਚਾ ਜਿਤਨੀ ਗਹਿਨ ਹੋਵੇਗੀ, ਇਹ ਬਜਟ ਸਾਰਥਕ ਹੋਵੇਗਾ।

ਮੈਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi