QuoteThis year's Union Budget paves the way for a stronger workforce and a growing economy: PM
QuoteWe have given People, Economy and Innovation same priority as infrastructure and industries in investment: PM
QuoteThe vision of Investment in People stands on three pillars – Education, Skill and Healthcare!: PM
QuoteToday we are seeing India's education system going through a huge transformation after several decades: PM
QuoteTelemedicine facility is being expanded in all Primary Health Centres: PM
QuoteThrough day-care cancer centres and digital healthcare infrastructure, we want to take quality healthcare to the last mile: PM
QuoteMany decisions have been taken in this budget to promote domestic and international tourism: PM
Quote50 destinations across the country will be developed focusing on tourism: PM
QuoteGiving infrastructure status to hotels in these destinations will increase the ease of tourism and will also boost local employment: PM
QuoteIndia will establish National Large Language Model to develop AI capabilities: PM
QuoteIn this direction, our private sector also needs to be one step ahead of the world: PM
QuoteThe world is waiting for a reliable, safe and democratic country that can provide economic solutions in AI: PM
QuoteThe government has taken several steps in this budget to promote startups,A corpus fund of Rs 1 lakh crore has been passed to promote research and innovation: PM
QuoteThis will increase investment in emerging sectors with deep tech fund of funds: PM
QuoteThe announcement to preserve India's rich manuscript heritage through Gyan Bharatam Mission is very important: PM
QuoteMore than one crore manuscripts will be converted into digital form through this mission: PM

ਸਾਥੀਓ,

ਤੁਹਾਡਾ ਸਾਰਿਆਂ ਦਾ ਇਸ ਮਹੱਤਵਪੂਰਨ ਬਜਟ ਵੈਬੀਨਾਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। Investing in People, Economy and Innovation- ਇਹ ਇੱਕ ਅਜਿਹੀ ਥੀਮ ਹੈ, ਜੋ ਵਿਕਸਿਤ ਭਾਰਤ ਦੇ ਰੋਡਮੈਪ ਨੂੰ define ਕਰਦੀ ਹੈ। ਇਸ ਸਾਲ ਦੇ ਬਜਟ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਬਹੁਤ ਵੱਡੇ ਸਕੇਲ ‘ਤੇ ਦਿਸ ਰਿਹਾ ਹੈ। ਇਸ ਲਈ, ਇਹ ਬਜਟ ਭਾਰਤ ਦੇ ਭਵਿੱਖ ਦਾ ਬਲੂਪ੍ਰਿੰਟ ਬਣ ਕੇ ਸਾਹਮਣੇ ਆਇਆ ਹੈ। ਅਸੀਂ ਇਨਵੈਸਟਮੈਂਟ ਵਿੱਚ ਜਿੰਨੀ ਪ੍ਰਾਥਮਿਕਤਾ infrastructure ਅਤੇ industries ਨੂੰ ਦਿੱਤੀ ਹੈ, ਉਨੀ ਹੀ ਪ੍ਰਾਥਮਿਕਤਾ People, Economy ਅਤੇ Innovation ਨੂੰ ਵੀ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੋ, Capacity building ਅਤੇ talent ਨਰਚਰਿੰਗ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਫਾਉਂਡੇਸ਼ਨ ਸਟੋਨ ਦਾ ਕੰਮ ਕਰਦੀ ਹੈ। ਇਸ ਲਈ, ਹੁਣ ਵਿਕਾਸ ਦੇ ਅਗਲੇ ਪੜਾਅ ਵਿੱਚ ਅਸੀਂ ਇਨ੍ਹਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨਾ ਹੈ। ਇਸ ਦੇ ਲਈ ਸਾਨੂੰ ਸਾਰੇ ਸਟੇਕਹੋਲਡਰਸ ਨੂੰ ਅੱਗੇ ਆਉਣਾ ਹੋਵੇਗਾ। ਕਿਉਂਕਿ ਇਹ ਦੇਸ਼ ਦੀ economic success ਦੇ ਲਈ ਜ਼ਰੂਰੀ ਹੈ। ਅਤੇ ਨਾਲ ਹੀ, ਇਹ ਹਰ organization ਦੀ success ਦਾ ਵੀ ਅਧਾਰ ਹੈ। 

 

|

ਸਾਥੀਓ,

Investment in people ਦਾ ਵਿਜ਼ਨ ਤਿੰਨ ਪਿਲਰਸ ‘ਤੇ ਖੜਾ ਹੁੰਦਾ ਹੈ- ਐਜੂਕੇਸ਼ਨ, ਸਕਿੱਲ ਅਤੇ ਹੈਲਥਕੇਅਰ ! ਅੱਜ ਤੁਸੀਂ ਦੇਖ ਰਹੇ ਹੋ, ਭਾਰਤ ਦਾ Education system ਕਈ ਦਹਾਕਿਆਂ ਦੇ ਬਾਅਦ ਕਿੰਨੇ ਵੱਡੇ transformation ਤੋਂ ਗੁਜ਼ਰ ਰਿਹਾ ਹੈ। ਨੈਸ਼ਨਲ ਐਜੁਕੇਸ਼ਨ ਪੌਲਿਸੀ ਵਰਗੇ ਵੱਡੇ ਕਦਮ, IITs ਦਾ ਵਿਸਤਾਰ, ਐਜੂਕੇਸ਼ਨ ਸਿਸਟਮ ਵਿੱਚ technology ਦਾ ਇੰਟੀਗ੍ਰੇਸ਼ਨ, AI ਦੇ full potential ਦੀ ਵਰਤੋਂ, Textbooks ਦਾ digitization, 22 ਭਾਰਤੀ ਭਾਸ਼ਾਵਾਂ ਵਿੱਚ learning materials ਉਪਲਬਧ ਕਰਵਾਉਣ ਦਾ ਕੰਮ, ਅਜਿਹੀਆਂ ਕਿੰਨੀਆਂ ਹੀ ਕੋਸ਼ਿਸ਼ਾਂ ਮਿਸ਼ਨ ਮੋਡ ਵਿੱਚ ਜਾਰੀ ਹਨ। ਇਨ੍ਹਾਂ ਦੇ ਕਾਰਨ ਅੱਜ ਭਾਰਤ ਦਾ ਐਜੂਕੇਸ਼ਨ ਸਿਸਟਮ 21ਵੀਂ ਸਦੀ ਦੀ ਦੁਨੀਆ ਦੀਆਂ ਜ਼ਰੂਰਤਾਂ ਅਤੇ parameters ਨੂੰ ਮੈਚ ਕਰ ਰਿਹਾ ਹੈ। 

ਸਾਥੀਓ,

ਸਰਕਾਰ ਨੇ 2014 ਤੋਂ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਹੈ। ਅਸੀਂ 1 ਹਜ਼ਾਰ ITI ਸੰਸਥਾਨਾਂ ਨੂੰ ਅੱਪਗ੍ਰੇਡ ਕਰਨ ਅਤੇ 5 ਸੈਂਟਰ ਆਫ ਐਕਸੀਲੈਂਸ ਬਣਾਉਣ ਦਾ ਐਲਾਨ ਕੀਤਾ ਹੈ। ਸਾਡਾ ਟੀਚਾ ਹੈ ਕਿ ਨੌਜਵਾਨਾਂ ਦੀ ਟ੍ਰੇਨਿੰਗ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਸਾਡੀ ਇੰਡਸਟ੍ਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇਸ ਵਿੱਚ ਅਸੀਂ ਗਲੋਬਲ ਐਕਸਪੋਰਟਸ ਤੋਂ ਮਦਦ ਲੈ ਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਯੁਵਾ ਵਿਸ਼ਵ ਪੱਧਰ ‘ਤੇ ਕੰਪੀਟ ਕਰ ਸਕਣ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਵਿੱਚ ਸਾਡੀ ਇੰਡਸਟ੍ਰੀ ਅਤੇ academia ਦੀ ਸਭ ਤੋਂ ਵੱਡੀ ਭੂਮਿਕਾ ਹੈ। ਇੰਡਸਟ੍ਰੀ ਅਤੇ ਐਜੂਕੇਸ਼ਨਲ ਇੰਸਟੀਟਿਊਟਸ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਪੂਰਾ ਕਰਨ। ਨੌਜਵਾਨਾਂ ਨੂੰ ਤੇਜ਼ੀ ਨਾਲ ਬਦਲਦੀ ਦੁਨੀਆ ਦੇ ਨਾਲ ਚੱਲਣ ਦਾ ਮੌਕਾ ਮਿਲੇ, ਉਨ੍ਹਾਂ ਨੂੰ exposure ਮਿਲੇ, ਉਨ੍ਹਾਂ ਨੂੰ practical learning ਦੇ ਲਈ platform ਮਿਲਣ। ਇਸ ਦੇ ਲਈ ਸਾਰੇ ਸਟੇਕਹੋਲਡਰਸ ਨੂੰ ਇਕੱਠੇ ਆਉਣਾ ਹੋਵੇਗਾ। ਅਸੀਂ ਨੌਜਵਾਨਾਂ ਨੂੰ ਨਵੇਂ ਮੌਕੇ ਅਤੇ practical skills ਦੇਣ ਲਈ PM-internship scheme ਸ਼ੁਰੂ ਕੀਤੀ ਹੈ। ਇਸ ਯੋਜਨਾ ਵਿੱਚ, ਹਰ ਸਕੇਲ ‘ਤੇ, ਵੱਧ ਤੋਂ ਵੱਧ ਉਦਯੋਗਾਂ ਦੀ ਭਾਗੀਦਾਰੀ ਹੋਵੇ, ਅਸੀਂ ਇਹ ਯਕੀਨੀ ਬਣਾਉਣਾ ਹੀ ਹੈ। 

 

|

ਸਾਥੀਓ,

ਅਸੀਂ ਇਸ ਬਜਟ ਵਿੱਚ 10 ਹਜ਼ਾਰ ਵਾਧੂ ਮੈਡੀਕਲ ਸੀਟਾਂ ਦਾ ਐਲਾਨ ਕੀਤਾ ਹੈ। ਅਸੀਂ ਅਗਲੇ 5 ਵਰ੍ਹਿਆਂ ਵਿੱਚ ਮੈਡੀਕਲ ਲਾਈਨ ਵਿੱਚ 75 ਹਜ਼ਾਰ, seventy five thousand ਸੀਟਾਂ ਜੋੜਨ ਦਾ ਟਾਰਗੈੱਟ ਲੈ ਕੇ ਚੱਲ ਰਹੇ ਹਾਂ। ਸਾਰੇ Primary Health Centres, ਟੈਲੀ-ਮੈਡੀਸਨ ਸੁਵਿਧਾ ਦਾ ਵਿਸਤਾਰ, ਇਨ੍ਹਾਂ ਸਾਰੇ ਖੇਤਰਾਂ ਵਿੱਚ ਹੋ ਰਿਹਾ ਹੈ। ਡੇਅ-ਕੇਅਰ ਕੈਂਸਰ ਸੈਂਟਰ ਅਤੇ digital healthcare infrastructure ਦੇ ਜ਼ਰੀਏ, ਅਸੀਂ quality healthcare ਨੂੰ ਲਾਸਟ ਮਾਇਲ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ, ਇਸ ਨਾਲ ਲੋਕਾਂ ਦੇ ਜੀਵਨ ਵਿੱਚ ਕਿੰਨਾ ਵੱਡਾ ਪਰਿਵਰਤਨ ਆਵੇਗਾ। ਇਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਵੀ ਕਈ ਮੌਕੇ ਬਣਨਗੇ। ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੇ ਲਈ ਤੁਹਾਨੂੰ ਉਨੀ ਹੀ ਤੇਜ਼ੀ ਨਾਲ ਕੰਮ ਕਰਨਾ ਹੈ। ਤਦ ਹੀ ਅਸੀਂ ਬਜਟ ਐਲਾਨਾਂ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਾਂਗੇ। 

 

|

ਸਾਥੀਓ,

ਪਿਛਲੇ 10 ਵਰ੍ਹਿਆਂ ਵਿੱਚ ਅਸੀਂ economy ਵਿੱਚ investment ਨੂੰ ਵੀ futuristic ਸੋਚ ਦੇ ਨਾਲ ਦੇਖਿਆ ਹੈ। ਤੁਸੀਂ ਜਾਣਦੇ ਹੋ, 2047 ਤੱਕ ਭਾਰਤ ਦੀ ਸ਼ਹਿਰੀ ਆਬਾਦੀ ਲਗਭਗ 90 ਕਰੋੜ ਤੱਕ ਹੋ ਜਾਣ ਦਾ ਅਨੁਮਾਨ ਹੈ। ਇੰਨੀ ਵੱਡੀ ਆਬਾਦੀ ਦੇ ਲਈ planned urbanization ਦੀ ਜ਼ਰੂਰਤ ਹੈ। ਇਸ ਲਈ, ਅਸੀਂ 1 ਲੱਖ ਕਰੋੜ ਰੁਪਏ ਦਾ Urban Challenge Fund ਬਣਾਉਣ ਦੀ ਪਹਿਲ ਕੀਤੀ ਹੈ। ਇਸ ਨਾਲ governance, infrastructure ਅਤੇ financial sustainability ‘ਤੇ ਫੋਕਸ ਕੀਤਾ ਜਾਵੇਗਾ, ਅਤੇ private investment ਵੀ ਵਧੇਗਾ। ਸਾਡੇ ਸ਼ਹਿਰ Sustainable urban mobility, digital integration ਅਤੇ Climate Resilience Plan ਦੇ ਲਈ ਜਾਣੇ ਜਾਣਗੇ। ਸਾਡੇ ਪ੍ਰਾਈਵੇਟ ਸੈਕਟਰ ਨੂੰ, ਖਾਸ ਤੌਰ ֲ‘ਤੇ ਰੀਅਲ ਅਸਟੇਟ ਅਤੇ ਇੰਡਸਟ੍ਰੀ ਨੂੰ planned urbanization ‘ਤੇ ਫੋਕਸ ਕਰਨਾ ਚਾਹੀਦਾ ਹੈ, ਉਸ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਅੰਮ੍ਰਿਤ 2.0 ਅਤੇ ਜਲ ਜੀਵਨ ਮਿਸ਼ਨ ਜਿਹੇ ਅਭਿਯਾਨਾਂ ਨੂੰ ਵੀ ਅੱਗੇ ਵਧਾਉਣ ਦੇ ਲਈ ਸਾਰਿਆਂ ਨੇ ਇਕੱਠੇ ਕੰਮ ਕਰਨਾ ਹੈ। 

ਸਾਥੀਓ,

ਅੱਜ ਜਦੋਂ ਅਸੀਂ ਅਰਥਵਿਵਸਥਾ ਵਿੱਚ ਨਿਵੇਸ਼ ਦੀ ਗੱਲ ਕਰ ਰਹੇ ਹਾਂ, ਤਾਂ ਸਾਨੂੰ ਟੂਰਿਜ਼ਮ ਦੀਆਂ ਸੰਭਾਵਨਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਟੂਰਿਜ਼ਮ ਸੈਕਟਰ ਦਾ ਸਾਡੀ ਜੀਡੀਪੀ ਵਿੱਚ ਯੋਗਦਾਨ 10 ਪਰਸੈਂਟ ਤੱਕ ਹੋਣ ਦੀ ਸੰਭਾਵਨਾ ਹੈ। ਇਸ ਸੈਕਟਰ ਵਿੱਚ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਹੈ। ਇਸ ਲਈ, ਇਸ ਬਜਟ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਕਈ ਫੈਸਲੇ ਲਏ ਗਏ ਹਨ। ਦੇਸ਼ ਭਰ ਵਿੱਚ 50 destinations ਨੂੰ ਟੂਰਿਜ਼ਮ ‘ਤੇ ਫੋਕਸ ਕਰਦੇ ਹੋਏ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ destinations ਵਿੱਚ ਹੋਟਲਾਂ ਨੂੰ infrastructure ਦਾ ਦਰਜਾ ਦਿੱਤੇ ਜਾਣ ਨਾਲ Ease of Tourism ਵਧੇਗਾ, ਸਥਾਨਕ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ। ਹੋਮ-ਸਟੇਅ ਦੇ ਲਈ ਮੁਦ੍ਰਾ ਯੋਜਨਾ ਦਾ ਦਾਇਰਾ ਵੀ ਵਧਾਇਆ ਗਿਆ ਹੈ। 'Heal in India' ਅਤੇ 'Land of the Buddha' ਇਸ ਅਭਿਯਾਨ ਦੇ ਜ਼ਰੀਏ ਦੁਨੀਆ ਭਰ ਦੇ ਟੂਰਿਸਟਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਭਾਰਤ ਇੱਕ ਗਲੋਬਲ ਪੱਧਰ ਦਾ tourism and wellness hub ਬਣੇ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

 

|

ਸਾਥੀਓ,

ਜਦੋਂ ਅਸੀਂ ਟੂਰਿਜ਼ਮ ਦੀ ਗੱਲ ਕਰਦੇ ਹਾਂ, ਤਾਂ ਇਸ ਵਿੱਚ ਹੋਟਲ ਇੰਡਸਟ੍ਰੀ, ਟ੍ਰਾਂਸਪੋਰਟ ਸੈਕਟਰ ਤੋਂ ਇਲਾਵਾ ਟੂਰਿਜ਼ਮ ਵਿੱਚ ਦੂਸਰੇ ਸੈਕਟਰ ਲਈ ਵੀ ਨਵੇਂ ਅਵਸਰ ਹਨ। ਇਸ ਲਈ ਮੈਂ ਕਹਾਂਗਾ, ਸਾਡੇ ਹੈਲਥ ਸੈਕਟਰ ਦੇ ਸਟੇਕਹੋਲਡਰਸ ਹੈਲਥ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ invest ਕਰਨ, ਇਹ opportunity grab ਕਰੋ ਤੁਸੀਂ। ਯੋਗਾ ਅਤੇ ਵੈਲਨੈਂਸ ਟੂਰਿਜ਼ਮ ਦੇ ਪੂਰੇ potential ਨੂੰ ਵੀ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਐਜੂਕੇਸ਼ਨ ਟੂਰਿਜ਼ਮ ਵਿੱਚ ਵੀ ਸਾਡੇ ਕੋਲ ਕਾਫੀ ਸਕੋਪ ਹੈ। ਮੈਂ ਚਹਾਂਗਾ, ਇਸ ਦਿਸ਼ਾ ਵਿੱਚ ਵਿਸਤਾਰ ਨਾਲ ਚਰਚਾ ਹੋਵੇ, ਅਤੇ ਇੱਕ ਸਟ੍ਰਾਂਗ ਰੋਡਮੈਪ ਦੇ ਨਾਲ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਸਾਥੀਓ,

ਦੇਸ਼ ਦਾ ਭਵਿੱਖ ਇਨੋਵੇਸ਼ਨ ਵਿੱਚ ਕੀਤੇ ਜਾ ਰਹੇ ਨਿਵੇਸ਼ ਤੋਂ ਨਿਰਧਾਰਿਤ ਹੁੰਦਾ ਹੈ। ਭਾਰਤ ਦੀ ਅਰਥਵਿਵਸਥਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਕਈ ਲੱਖ ਕਰੋੜ ਰੁਪਏ ਦੀ ਗ੍ਰੋਥ ਦੇ ਸਕਦੀ ਹੈ। ਇਸ ਲਈ, ਸਾਨੂੰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਹੈ। ਇਸ ਬਜਟ ਵਿੱਚ AI-driven education  ਅਤੇ ਰਿਸਰਚ ਦੇ ਲਈ 5 ਸੌ ਕਰੋੜ ਐਲੋਕੇਟ ਕੀਤੇ ਗਏ ਹਨ। ਭਾਰਤ AI  ਦੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਲਈ National Large Language Model  ਦੀ ਸਥਾਪਨਾ ਵੀ ਕਰੇਗਾ। ਇਸ ਦਿਸ਼ਾ ਵਿੱਚ ਸਾਡੇ ਪ੍ਰਾਈਵੇਟ ਸੈਕਟਰ ਨੂੰ ਵੀ ਦੁਨੀਆ ਤੋਂ ਇੱਕ ਕਦਮ ਅੱਗੇ ਰਹਿਣ ਦੀ ਜ਼ਰੂਰਤ ਹੈ।

ਇੱਕ reliable, safe ਅਤੇ democratic ਦੇਸ਼ ਜੋ AI ਵਿੱਚ economical solutions  ਦੇ ਸਕੇ, ਵਿਸ਼ਵ ਨੂੰ ਉਸ ਦਾ ਇੰਤਜ਼ਾਰ ਹੈ। ਤੁਸੀਂ ਇਸ ਸੈਕਟਰ ਵਿੱਚ ਅਜੇ ਜਿੰਨਾ ਇਨਵੈਸਟ ਕਰੋਗੇ, ਭਵਿੱਖ ਵਿੱਚ ਉਨਾ ਹੀ advantage ਤੁਹਾਨੂੰ ਮਿਲੇਗਾ।

ਸਾਥੀਓ,

ਭਾਰਤ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਇਸ ਬਜਟ ਵਿੱਚ ਕਈ ਕਦਮ ਚੁੱਕੇ ਹਨ। ਰਿਸਰਚ ਅਤੇ ਇਨੋਵੇਸ਼ਨ ਨੂੰ ਵਧਾਉਣ ਲਈ 1 ਲੱਖ ਕਰੋੜ ਰੁਪਏ ਦਾ corpus fund  ਪਾਸ ਕੀਤਾ ਗਿਆ ਹੈ। ਇਸ ਨਾਲ ਡੀਪ ਟੇਕ ਫੰਡ ਆਫ਼ ਫੰਡਸ ਦੇ ਨਾਲ ਉਭਰਦੇ ਸੈਕਟਰਸ ਵਿੱਚ ਨਿਵੇਸ਼ ਵਧੇਗਾ। IIT ਅਤੇ IISc  ਵਿੱਚ 10 ਹਜ਼ਾਰ ਰਿਸਰਚ ਫੈਲੋਸ਼ਿਪ ਦੀ ਵਿਵਸਥਾ ਬਣਾਈ ਗਈ ਹੈ। ਇਸ ਨਾਲ ਰਿਸਰਚ ਨੂੰ ਹੁਲਾਰਾ ਮਿਲੇਗਾ, ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਮੌਕਾ ਮਿਲੇਗਾ। National Geo-spatial Mission ਅਤੇ ਖੋਜ National Research Foundation  ਰਾਹੀਂ ਇਨੋਵੇਸ਼ਨ ਨੂੰ ਗਤੀ ਮਿਲੇਗੀ। ਭਾਰਤ ਨੂੰ ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਨਵੀਂ ਉਂਚਾਈ ‘ਤੇ ਪਹੁੰਚਾਉਣ  ਲਈ ਸਾਨੂੰ ਹਰ ਪੱਧਰ ‘ਤੇ ਮਿਲ ਕੇ ਕੰਮ ਕਰਨਾ ਹੋਵੇਗਾ।

ਸਾਥੀਓ,

ਗਿਆਨ ਭਾਰਤਮ ਮਿਸ਼ਨ, ਅਤੇ ਮੈਂ ਆਸ਼ਾ ਕਰਦਾ ਹਾਂ, ਇਸ ਸ਼ਬਦ ਵਿੱਚ ਤੁਸੀਂ ਸਾਰੇ ਅੱਗੇ ਆਓ, ਗਿਆਨ ਭਾਰਤਮ ਮਿਸ਼ਨ ਰਾਹੀਂ ਭਾਰਤ ਦੀ ਸਮ੍ਰਿੱਧ manuscript heritage  ਨੂੰ ਸੁਰੱਖਿਅਤ ਕਰਨ ਦਾ ਐਲਾਨ ਬਹੁਤ ਹੀ ਅਹਿਮ ਹੈ। ਇਸ ਮਿਸ਼ਨ ਰਾਹੀਂ ਇੱਕ ਕਰੋੜ ਤੋਂ ਵੱਧ manuscript ਪਾਂਡੁਲਿਪੀਆਂ ਨੂੰ ਡਿਜੀਟਲ ਫਾਰਮ ਵਿੱਚ ਬਦਲਿਆ ਜਾਵੇਗਾ। ਜਿਸ ਤੋਂ ਬਾਅਦ ਇੱਕ ਨੈਸ਼ਨਲ ਡਿਜੀਟਲ ਰਿਪਾਜਿਟਰੀ ਬਣਾਈ ਜਾਵੇਗੀ, ਜਿਸ ਨਾਲ ਦੁਨੀਆ ਭਰ ਦੇ ਸਕੌਲਰਸ ਅਤ ਰਿਸਰਚਰਸ ਭਾਰਤ ਦੇ historical ਅਤੇ traditional knowledge ਅਤੇ wisdom ਨੂੰ ਜਾਣ ਸਕਣ।

ਸਰਕਾਰ ਦੁਆਰਾ, ਭਾਰਤ ਦੇ plant genetic resources  ਨੂੰ ਸੁਰੱਖਿਅਤ ਰੱਖਣ ਲਈ National Gene bank  ਦੀ ਸਥਾਪਨਾ ਕੀਤੀ ਜਾ ਰਹੀ ਹੈ। ਸਾਡੀ ਇਸ ਪਹਿਲ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ genetic resources  ਅਤੇ ਖੁਰਾਕ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਹੈ। ਸਾਨੂੰ ਇਸ ਤਰ੍ਹਾਂ ਦੇ ਪ੍ਰਯਾਸਾਂ ਦਾ ਦਾਇਰਾ ਵਧਾਉਣਾ ਹੋਵੇਗਾ। ਸਾਡੇ ਅਲਗ-ਅਲਗ institutes ਅਤੇ ਸੈਕਟਰਸ ਨੂੰ ਇਨ੍ਹਾਂ ਪ੍ਰਯਾਸਾਂ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ।

ਸਾਥੀਓ,

ਫਰਵਰੀ ਵਿੱਚ ਹੀ ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ IMF ਦੇ ਸ਼ਾਨਦਾਰ observations ਵੀ ਸਾਡੇ ਸਾਰਿਆਂ ਦੇ ਸਾਹਮਣੇ ਹਨ। ਇਸ ਰਿਪੋਰਟ ਦੇ ਮੁਤਾਬਕ, 2015 ਤੋਂ 2025 ਦਰਮਿਆਨ.....2015 ਤੋਂ 2025 ਦਰਮਿਆਨ, ਇਨ੍ਹਾਂ 10 ਵਰ੍ਹਿਆਂ ਵਿੱਚ ਭਾਰਤ ਦੀ ਇਕੌਨਮੀ ਨੇ sixty six percent  ਦੀ, ਯਾਨੀ 66 ਪ੍ਰਤੀਸ਼ਤ ਦੀ ਗ੍ਰੋਥ ਦਰਜ ਕੀਤੀ ਹੈ। ਭਾਰਤ ਹੁਣ 3.8 ਟ੍ਰਿਲੀਅਨ ਡਾਲਰ ਦੀ ਇਕੌਨਮੀ ਬਣ ਗਿਆ ਹੈ। ਇਹ ਗ੍ਰੋਥ ਕਈ ਵੱਡੀਆਂ economies ਤੋਂ ਵੀ ਵੱਧ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ 5 ਟ੍ਰਿਲੀਅਨ ਡਾਲਰ ਦੀ ਇਕੌਨਮੀ ਬਣੇਗਾ।

ਅਸੀਂ ਸਹੀ ਦਿਸ਼ਾ ਵਿੱਚ, ਸਹੀ ਨਿਵੇਸ਼ ਕਰਦੇ ਹੋਏ ਅੱਗੇ ਵਧਣਾ ਹੈ, ਆਪਣੀ ਅਰਥਵਿਵਸਥਾ ਦਾ ਇਸੇ ਤਰ੍ਹਾਂ ਵਿਸਤਾਰ ਕਰਨਾ ਹੈ। ਅਤੇ ਇਸ ਵਿੱਚ ਬਜਟ ਐਲਾਨਾਂ ਦੇ Implementation ਦੀ ਵੀ ਵੱਡੀ ਭੂਮਿਕਾ ਹੈ, ਤੁਹਾਡੇ ਸਾਰਿਆਂ ਦੀ ਅਹਿਮ ਭੂਮਿਕਾ ਹੈ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਬਜਟ ਘੋਸ਼ਿਤ ਕਰ-ਕਰਕੇ, ਤੁਸੀਂ ਆਪਣਾ ਕਰ ਲਵੋ, ਅਸੀਂ ਆਪਣਾ ਕਰ ਲਈਏ, ਉਹ ਪਰੰਪਰਾ ਅਸੀਂ ਤੋੜ ਦਿੱਤੀ ਹੈ। ਬਜਟ ਬਣਾਉਣ ਤੋਂ ਪਹਿਲਾਂ ਵੀ ਤੁਹਾਡੇ ਨਾਲ ਬੈਠਦੇ ਹਾਂ, ਬਜਟ ਬਣਨ ਤੋਂ ਬਾਅਦ ਵੀ, ਐਲਾਨ ਕਰਨ ਦੇ ਬਾਅਦ ਵੀ, ਜੋ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਉਸ ਨੂੰ ਇੰਪਲੀਮੈਂਟ ਕਰਨ ਲਈ ਵੀ ਅਸੀਂ ਤੁਹਾਡੇ ਨਾਲ ਬੈਠਦੇ ਹਾਂ। ਸ਼ਾਇਦ ਜਨ-ਭਾਗੀਦਾਰੀ ਦਾ ਇਹ ਮਾਡਲ ਬਹੁਤ ਰੇਅਰ ਹੁੰਦਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਲਗਾਤਾਰ, ਪ੍ਰਤੀ ਵਰ੍ਹੇ ਇਸ ਇੱਕ ਮੰਥਨ ਦੇ ਪ੍ਰੋਗਰਾਮ ਨੂੰ ਬਲ ਵੀ ਮਿਲ ਰਿਹਾ ਹੈ, ਉਤਸ਼ਾਹ ਨਾਲ ਲੋਕ ਵੀ ਜੁੜ ਰਹੇ ਹਨ ਅਤੇ ਹਰ ਇੱਕ ਨੂੰ ਲਗਦਾ ਹੈ ਕਿ ਬਜਟ ਤੋਂ ਪਹਿਲਾਂ ਜਿੰਨੀਆਂ ਗੱਲਾਂ ਅਸੀਂ ਕਰਦੇ ਹਾਂ, ਉਸ ਤੋਂ ਜ਼ਿਆਦਾ ਮਹੱਤਵਪੂਰਨ ਗੱਲਾਂ ਬਜਟ ਦੇ ਬਾਅਦ ਇੰਪਲੀਮੇਂਟੇਸ਼ਨ ਵਿੱਚ ਉਪਯੋਗੀ ਹੁੰਦੀ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਸਾਰਿਆਂ ਦਾ ਇਹ ਸਮੂਹਿਕ ਮੰਥਨ ਸਾਡੇ ਸੁਪਨਿਆਂ ਨੂੰ, 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਨ ਕਰਨ ਵਿੱਚ ਬਹੁਤ ਵੱਡਾ ਰੋਲ ਪਲੇਅ ਕਰਨਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। 

ਧੰਨਵਾਦ।

 

  • ram Sagar pandey March 15, 2025

    🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹🌹🌹🙏🙏🌹🌹ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹
  • ABHAY March 14, 2025

    जय हो
  • SUNIL CHAUDHARY KHOKHAR BJP March 14, 2025

    14/03/2025
  • SUNIL CHAUDHARY KHOKHAR BJP March 14, 2025

    14/03/2025
  • SUNIL CHAUDHARY KHOKHAR BJP March 14, 2025

    14/03/2025
  • SUNIL CHAUDHARY KHOKHAR BJP March 14, 2025

    14/03/2025
  • SUNIL CHAUDHARY KHOKHAR BJP March 14, 2025

    14/03/2025
  • ram Sagar pandey March 14, 2025

    🌹🌹🙏🙏🌹🌹🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹🌹🌹🙏🙏🌹🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹ॐनमः शिवाय 🙏🌹🙏जय कामतानाथ की 🙏🌹🙏जय माता दी 🚩🙏🙏🌹🙏🏻🌹जय श्रीराम🙏💐🌹🌹🌹🙏🙏🌹🌹जय माता दी 🚩🙏🙏
  • கார்த்திக் March 13, 2025

    Jai Shree Ram🚩Jai Shree Ram🙏🏻Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩
  • Shubhendra Singh Gaur March 13, 2025

    जय श्री राम।
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Have patience, there are no shortcuts in life: PM Modi’s advice for young people on Lex Fridman podcast

Media Coverage

Have patience, there are no shortcuts in life: PM Modi’s advice for young people on Lex Fridman podcast
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਮਾਰਚ 2025
March 17, 2025

Appreciation for Harnessing AI for Bharat: PM Modi’s Blueprint for Innovation

Building Bharat: PM Modi’s Infrastructure Push Redefines Connectivity