ਮੁੱਖ ਮੰਤਰੀ, ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਰਾਜਨਾਥ ਸਿੰਘ ਜੀ, ਸ਼੍ਰੀ ਅਜੈ ਭੱਟ ਜੀ, ਚੀਫ ਆਵ੍ ਨੇਵਲ ਸਟਾਫ਼, ਵਾਈਸ ਚੀਫ ਆਵ੍ ਨੇਵਲ ਸਟਾਫ਼, ਡਿਫੈਂਸ ਸੈਕ੍ਰੇਟਰੀ, SIDM ਦੇ ਪ੍ਰੈਜੀਡੈਂਟ, industry ਅਤੇ academia ਨਾਲ ਜੁੜੇ ਸਾਰੇ ਸਾਥੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਭਾਰਤੀ ਸੈਨਾਵਾਂ ਵਿੱਚ ਆਤਮਨਿਰਭਰਤਾ ਦਾ ਲਕਸ਼, 21ਵੀਂ ਸਦੀ ਦੇ ਭਾਰਤ ਦੇ ਲਈ ਬਹੁਤ ਜ਼ਰੂਰੀ ਹੈ, ਬਹੁਤ ਅਨਿਵਾਰਯ (ਲੋੜੀਂਦਾ) ਹੈ। ਆਤਮਨਿਰਭਰ ਨੌਸੈਨਾ ਦੇ ਲਈ ਪਹਿਲੇ ਸਵਾਵਲੰਬਨ ਸੈਮੀਨਾਰ ਦਾ ਆਯੋਜਨ ਹੋਣਾ, ਮੈਂ ਸਮਝਦਾ ਹਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਅਹਿਮ ਬਾਤ ਹੈ ਅਤੇ ਇੱਕ ਅਹਿਮ ਕਦਮ ਹੈ ਅਤੇ ਇਸ ਦੇ ਲਈ ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਸੈਨਯ (ਮਿਲਿਟਰੀ) ਤਿਆਰੀਆਂ ਵਿੱਚ, ਅਤੇ ਖਾਸ ਕਰਕੇ ਨੇਵੀ ਵਿੱਚ joint exercise, ਇਸ ਦੀ ਇੱਕ ਬਹੁਤ ਬੜੀ ਭੂਮਿਕਾ ਹੁੰਦੀ ਹੈ। ਇਹ ਸੈਮੀਨਾਰ ਵੀ ਇੱਕ ਪ੍ਰਕਾਰ ਦੀ joint exercise ਹੈ। ਆਤਮਨਿਰਭਰਤਾ ਦੇ ਲਈ ਇਸ joint exercise ਵਿੱਚ Navy, industry, MSME’s, ਅਕੈਡਮੀਆਂ, ਯਾਨੀ ਦੁਨੀਆ ਦੇ ਲੋਕ ਅਤੇ ਸਰਕਾਰ ਦੇ ਪ੍ਰਤੀਨਿਧੀ, ਹਰ ਸਟੇਕਹੋਲਡਰ ਅੱਜ ਇੱਕ ਸਾਥ ਮਿਲ ਕੇ ਇੱਕ ਲਕਸ਼ ਨੂੰ ਲੈ ਕੇ ਸੋਚ ਰਿਹਾ ਹੈ।
Joint exercise ਦਾ ਲਕਸ਼ ਹੁੰਦਾ ਹੈ ਕਿ ਸਾਰੇ participants ਨੂੰ ਜ਼ਿਆਦਾ ਤੋਂ ਜ਼ਿਆਦਾ exposure ਮਿਲੇ, ਇੱਕ ਦੂਸਰੇ ਦੇ ਪ੍ਰਤੀ ਸਮਝ ਵਧੇ, best practices ਨੂੰ adopt ਕੀਤਾ ਜਾ ਸਕੇ। ਅਜਿਹੇ ਵਿੱਚ ਇਸ Joint exercise ਦਾ ਲਕਸ਼ ਬਹੁਤ ਮਹੱਤਵਪੂਰਨ ਹੈ। ਅਸੀਂ ਮਿਲ ਕੇ ਅਗਲੇ ਸਾਲ 15 ਅਗਸਤ ਤੱਕ ਨੇਵੀ ਦੇ ਲਈ 75 indigenous technologies ਦਾ ਨਿਰਮਾਣ ਕਰਾਂਗੇ, ਇਹ ਸੰਕਲਪ ਹੀ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਤਾਕਤ ਹੈ ਅਤੇ ਤੁਹਾਡਾ ਪੁਰੁਸ਼ਾਰਥ (ਮਿਹਨਤ) , ਤੁਹਾਡਾ ਅਨੁਭਵ, ਤੁਹਾਡਾ ਗਿਆਨ ਇਸ ਨੂੰ ਜ਼ਰੂਰ ਸਿੱਧ ਕਰੇਗਾ।
ਅੱਜ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਦ ਅਜਿਹੇ ਲਕਸ਼ਾਂ ਦੀ ਪ੍ਰਾਪਤੀ, ਆਤਮਨਿਰਭਰਤਾ ਦੇ ਸਾਡੇ ਲਕਸ਼ਾਂ ਨੂੰ ਹੋਰ ਗਤੀ ਦੇਵੇਗੀ। ਵੈਸੇ ਮੈਂ ਇਹ ਕਹਾਂਗਾ ਕਿ 75 indigenous technologies ਦਾ ਨਿਰਮਾਣ ਇੱਕ ਪ੍ਰਕਾਰ ਨਾਲ ਪਹਿਲਾ ਕਦਮ ਹੈ। ਸਾਨੂੰ ਇਨ੍ਹਾਂ ਦੀ ਸੰਖਿਆ ਨੂੰ ਲਗਾਤਾਰ ਵਧਾਉਣ ਦੇ ਲਈ ਕੰਮ ਕਰਨਾ ਹੈ। ਤੁਹਾਡਾ ਲਕਸ਼ ਹੋਣਾ ਚਾਹੀਦਾ ਹੈ ਕਿ ਭਾਰਤ ਜਦੋਂ ਆਪਣੀ ਆਜ਼ਾਦੀ ਦੇ 100 ਵਰ੍ਹੇ ਦਾ ਪੁਰਬ ਮਨਾਏ, ਉਸ ਸਮੇਂ ਸਾਡੀ ਨੌਸੈਨਾ ਇੱਕ ਅਭੂਤਪੂਰਵ ਉਚਾਈ ’ਤੇ ਹੋਵੇ।
ਸਾਥੀਓ,
ਸਾਡੇ ਸਮੰਦਰ, ਸਾਡੀਆਂ ਤਟੀ ਸੀਮਾਵਾਂ, ਸਾਡੀ ਆਰਥਿਕ ਆਤਮਨਿਰਭਰਤਾ ਦੇ ਬਹੁਤ ਬੜੇ ਸੰਰੱਖਿਅਕ ਵੀ ਅਤੇ ਇੱਕ ਪ੍ਰਕਾਰ ਨਾਲ ਸੰਵਰਧਕ ਵੀ ਹਨ। ਇਸ ਲਈ ਭਾਰਤੀ ਨੌਸੇਨਾ ਦੀ ਭੂਮਿਕਾ ਨਿਰੰਤਰ ਵਧਦੀ ਜਾ ਰਹੀ ਹੈ। ਇਸ ਲਈ ਨੌਸੇਨਾ ਦੇ ਨਾਲ ਹੀ ਦੇਸ਼ ਦੀਆਂ ਵਧਦੀਆਂ ਜ਼ਰੂਰਤਾਂ ਦੇ ਲਈ ਵੀ ਨੌਸੇਨਾ ਦਾ ਸਵਾਵਲੰਬੀ (ਆਤਮਨਿਰਭਰ) ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ, ਇਹ ਸੈਮੀਨਾਰ ਅਤੇ ਇਸ ਤੋਂ ਨਿਕਲਿਆ ਅੰਮ੍ਰਿਤ, ਸਾਡੀਆਂ ਸੈਨਾਵਾਂ ਨੂੰ ਸਵਾਵਲੰਬੀ (ਆਤਮਨਿਰਭਰ) ਬਣਾਉਣ ਵਿੱਚ ਬਹੁਤ ਮਦਦ ਕਰੇਗਾ।
ਸਾਥੀਓ,
ਅੱਜ ਜਦੋਂ ਅਸੀਂ ਡਿਫੈਂਸ ਵਿੱਚ ਆਤਮਨਿਰਭਰ ਭਵਿੱਖ ਦੀ ਚਰਚਾ ਕਰ ਰਹੇ ਹਾਂ ਤਦ ਇਹ ਵੀ ਜ਼ਰੂਰੀ ਹੈ ਕਿ ਬੀਤੇ ਦਹਾਕਿਆਂ ਵਿੱਚ ਜੋ ਹੋਇਆ, ਉਸ ਤੋਂ ਅਸੀਂ ਸਬਕ ਵੀ ਲੈਂਦੇ ਰਹੀਏ। ਇਸ ਨਾਲ ਸਾਨੂੰ ਭਵਿੱਖ ਦਾ ਰਸਤਾ ਬਣਾਉਣ ਵਿੱਚ ਮਦਦ ਮਿਲੇਗੀ। ਅੱਜ ਜਦੋਂ ਅਸੀਂ ਪਿੱਛੇ ਦੇਖਦੇ ਹਾਂ ਤਾਂ ਸਾਨੂੰ ਆਪਣੀ ਸਮ੍ਰਿੱਧ maritime heritage ਦੇ ਦਰਸ਼ਨ ਹੁੰਦੇ ਹਨ। ਭਾਰਤ ਦਾ ਸਮ੍ਰਿੱਧ ਟ੍ਰੇਡ ਰੂਟ, ਇਸ ਵਿਰਾਸਤ ਦਾ ਹਿੱਸਾ ਰਿਹਾ ਹੈ। ਸਾਡੇ ਪੂਰਵਜ ਸਮੰਦਰ 'ਤੇ ਆਪਣਾ ਵਰਚਸਵ (ਦਬਦਬਾ) ਇਸ ਲਈ ਕਾਇਮ ਕਰ ਪਾਏ ਕਿਉਂਕਿ ਉਨ੍ਹਾਂ ਨੂੰ ਹਵਾ ਦੀ ਦਿਸ਼ਾ ਬਾਰੇ, ਅੰਤਰਿਕਸ਼ (ਪੁਲਾੜ) ਵਿਗਿਆਨ ਬਾਰੇ ਬਹੁਤ ਅੱਛੀ ਜਾਣਕਾਰੀ ਸੀ।
ਕਿਸ ਰੁੱਤ ਵਿੱਚ ਹਵਾ ਦੀ ਦਿਸ਼ਾ ਕੀ ਹੋਵੇਗੀ, ਕਿਵੇਂ ਹਵਾ ਦੀ ਦਿਸ਼ਾ ਦੇ ਨਾਲ ਅੱਗੇ ਵਧ ਕੇ ਅਸੀਂ ਪੜਾਅ ’ਤੇ ਪਹੁੰਚ ਸਕਦੇ ਹਾਂ, ਇਸ ਦਾ ਗਿਆਨ ਸਾਡੇ ਪੂਰਵਜਾਂ ਦੀ ਬਹੁਤ ਬੜੀ ਤਾਕਤ ਸੀ। ਦੇਸ਼ ਵਿੱਚ ਇਹ ਜਾਣਕਾਰੀ ਵੀ ਬਹੁਤ ਘੱਟ ਲੋਕਾਂ ਨੂੰ ਹੈ ਕਿ ਭਾਰਤ ਦਾ ਡਿਫੈਂਸ ਸੈਕਟਰ, ਆਜ਼ਾਦੀ ਦੇ ਪਹਿਲਾਂ ਵੀ ਕਾਫੀ ਮਜ਼ਬੂਤ ਹੋਇਆ ਕਰਦਾ ਸੀ। ਆਜ਼ਾਦੀ ਦੇ ਸਮੇਂ ਦੇਸ਼ ਵਿੱਚ 18 ordnance factories ਸਨ, ਜਿੱਥੇ ਆਰਟਲਰੀ ਗਨਸ ਸਮੇਤ ਕਈ ਤਰ੍ਹਾਂ ਦੇ ਸੈਨਿਕ ਸਾਜੋ-ਸਮਾਨ ਸਾਡੇ ਦੇਸ਼ ਵਿੱਚ ਬਣਿਆ ਕਰਦੇ ਸਨ।
ਦੂਸਰੇ ਵਿਸ਼ਵ ਯੁੱਧ ਵਿੱਚ ਰੱਖਿਆ ਉਪਕਰਣਾਂ ਦੇ ਅਸੀਂ ਇੱਕ ਅਹਿਮ ਸਪਲਾਇਰ ਸਾਂ। ਸਾਡੀ ਹੋਵਿਤਜ਼ਰ ਤੋਪਾਂ, ਇਸ਼ਾਪੁਰ ਰਾਈਫਲ ਫੈਕਟਰੀ ਵਿੱਚ ਬਣੀਆਂ ਮਸ਼ੀਨਗਨਾਂ ਨੂੰ ਉਸ ਸਮੇਂ ਸ੍ਰੇਸ਼ਠ (ਉੱਤਮ) ਮੰਨਿਆ ਜਾਂਦਾ ਸੀ। ਅਸੀਂ ਬਹੁਤ ਬੜੀ ਸੰਖਿਆ ਵਿੱਚ ਐਕਸਪੋਰਟ ਕਰਦੇ ਸਾਂ। ਲੇਕਿਨ ਫਿਰ ਐਸਾ ਕੀ ਹੋਇਆ ਕਿ ਇੱਕ ਸਮੇਂ ਵਿੱਚ ਅਸੀਂ ਇਸ ਖੇਤਰ ਵਿਚ ਦੁਨੀਆ ਦੇ ਸਭ ਤੋਂ ਬੜੇ importer ਬਣ ਗਏ? ਅਤੇ ਥੋੜ੍ਹਾ ਅਸੀਂ ਨਜ਼ਰ ਕਰੀਏ ਕਿ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਨੇ ਬਹੁਤ ਵਿਨਾਸ਼ ਕੀਤਾ।
ਅਨੇਕ ਪ੍ਰਕਾਰ ਦੇ ਸੰਕਟਾਂ ਨਾਲ ਦੁਨੀਆ ਦੇ ਬੜੇ-ਬੜੇ ਦੇਸ਼ ਫਸ ਪਏ ਸਨ ਪਰ ਉਸ ਸੰਕਟ ਨੂੰ ਵੀ ਆਪਦਾ ਨੂੰ ਅਵਸਰ ਕਰਨ ਵਿੱਚ ਪਲਟਣ ਦਾ ਉਨ੍ਹਾਂ ਨੇ ਪ੍ਰਯਾਸ ਕੀਤਾ। ਅਤੇ ਉਨ੍ਹਾਂ ਨੇ ਆਯੁੱਧ (ਹਥਿਆਰਾਂ) ਦੇ ਨਿਰਮਾਣ ਦੇ ਅੰਦਰ ਅਤੇ ਦੁਨੀਆ ਦੇ ਬੜੇ ਮਾਰਕਿਟ ਨੂੰ ਕਬਜ਼ੇ ਕਰਨ ਦੀ ਦਿਸ਼ਾ ਵਿੱਚ ਲੜਾਈ ਵਿੱਚੋਂ ਉਹ ਰਸਤਾ ਖੋਜਿਆ ਅਤੇ ਖੁਦ ਇੱਕ ਬਹੁਤ ਬੜੇ ਨਿਰਮਾਣਕਰਤਾ ਅਤੇ ਬਹੁਤ ਬੜੇ ਸਪਲਾਇਰ ਬਣ ਗਏ ਡਿਫੈਂਸ ਦੀ ਦੁਨੀਆ ਵਿੱਚ, ਯਾਨੀ ਯੁੱਧ ਝੱਲਿਆ ਲੇਕਿਨ ਉਸ ਵਿੱਚੋਂ ਉਨ੍ਹਾਂ ਨੇ ਇਹ ਰਸਤਾ ਵੀ ਖੋਜਿਆ।
ਅਸੀਂ ਵੀ ਕੋਰੋਨਾ ਕਾਲ ਵਿੱਚ ਇਤਨਾ ਬੜਾ ਸੰਕਟ ਆਇਆ, ਅਸੀਂ ਬਹੁਤ ਇੱਕ ਦਮ ਤੋਂ ਬਹੁਤ ਨੀਚੇ ਦੇ ਪੈਰੀ ’ਤੇ ਸਾਂ, ਸਾਰੀਆਂ ਵਿਵਸਥਾਵਾਂ ਨਹੀਂ ਸਨ, PPE ਕਿੱਟ ਨਹੀਂ ਸਨ ਸਾਡੇ ਪਾਸ। ਵੈਕਸੀਨ ਦੀ ਤਾਂ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ ਸਾਂ। ਲੇਕਿਨ ਜੈਸੇ ਪਹਿਲਾ ਵਿਸ਼ਵ ਯੁੱਧ, ਦੂਸਰੇ ਵਿਸ਼ਵ ਯੁੱਧ ਵਿੱਚੋਂ ਦੁਨੀਆ ਦੇ ਉਨ੍ਹਾਂ ਦੇਸ਼ਾਂ ਨੇ ਬਹੁਤ ਬੜੀ ਸਸ਼ਤਰ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਉਨ੍ਹਾਂ ਨੇ ਰਸਤਾ ਖੋਜ ਲਿਆ, ਭਾਰਤ ਨੇ ਇਸ ਕੋਰੋਨਾ ਕਾਲਖੰਡ ਵਿੱਚ ਇਸੇ ਬੁੱਧੀਮਤਾ ਨਾਲ ਵਿਗਿਆਨਕ ਧਰਾ 'ਤੇ ਵੈਕਸੀਨ ਖੋਜਣਾ ਹੋਵੇ, ਬਾਕੀ ਐਕਿਉੱਪਮੈਂਟ ਬਣਾਉਣਾ ਹੋਵੇ, ਹਰ ਚੀਜ਼ ਵਿੱਚ ਪਹਿਲਾਂ ਕਦੇ ਨਹੀਂ ਹੋਇਆ, ਉਹ ਸਾਰੇ ਕੰਮ ਕਰ ਦਿੱਤੇ।
ਮੈਂ ਉਦਾਹਰਣ ਇਸ ਲਈ ਦੇ ਰਿਹਾ ਹਾਂ ਕਿ ਸਾਡੇ ਪਾਸ ਸਮਰੱਥਾ ਹੈ, ਸਾਡੇ ਪਾਸ ਟੈਲੰਟ ਨਹੀਂ ਹੈ, ਐਸਾ ਨਹੀਂ ਹੈ ਜੀ ਅਤੇ ਇਹ ਵੀ ਬੁੱਧੀਮਾਨੀ ਹੈ ਜਾਂ ਨਹੀਂ ਹੈ ਕਿ ਦੁਨੀਆ ਵਿੱਚ ਦਸ ਲੋਕਾਂ ਦੇ ਪਾਸ ਜਿਸ ਪ੍ਰਕਾਰ ਦੇ ਔਜ਼ਾਰ ਹਨ, ਉਹੀ ਔਜਾਰ ਲੈ ਕੇ ਮੈਂ ਮੇਰੇ ਜਵਾਨਾਂ ਨੂੰ ਮੈਦਾਨ ਵਿੱਚ ਉਤਾਰ ਦੇਵਾਂ। ਹੋ ਸਕਦਾ ਹੈ ਕਿ ਉਸ ਦੀ ਟੈਲੰਟ ਅੱਛੀ ਹੋਵੇਗੀ, ਟ੍ਰੇਨਿੰਗ ਅੱਛੀ ਹੋਵੇਗੀ ਤਾਂ ਉਸ ਔਜਾਰ ਦਾ ਸ਼ਾਇਦ ਜ਼ਿਆਦਾ ਅੱਛਾ ਉਪਯੋਗ ਕਰਕੇ ਨਿਕਲ ਜਾਵੇਗਾ।
ਲੇਕਿਨ ਮੈਂ ਕਦੋਂ ਤੱਕ ਰਿਸਕ ਲੈਂਦਾ ਰਹਾਂਗਾ। ਜੋ ਔਜ਼ਾਰ, ਜੋ ਹਥਿਆਰ ਉਸ ਦੇ ਹੱਥ ਵਿੱਚ ਹਨ, ਵੈਸਾ ਹੀ ਹਥਿਆਰ ਲੈ ਕੇ ਮੇਰਾ ਨੌਜਵਾਨ ਕਿਉਂ ਜਾਵੇਗਾ? ਉਸ ਦੇ ਪਾਸ ਉਹ ਹੋਵੇਗਾ, ਜੋ ਉਸ ਨੇ ਸੋਚਿਆ ਤੱਕ ਨਹੀਂ ਹੋਵੇਗਾ। ਉਹ ਸਮਝੋ ਉਸ ਦੇ ਪਹਿਲਾਂ ਤਾਂ ਉਸ ਦਾ ਖ਼ਾਤਮਾ ਹੋ ਜਾਵੇਗਾ। ਇਹ ਮਿਜਾਜ਼, ਇਹ ਮਿਜਾਜ਼ ਸਿਰਫ਼ ਫੌਜੀਆਂ ਨੂੰ ਤਿਆਰ ਕਰਨ ਦੇ ਲਈ ਨਹੀਂ ਹੈ, ਇਹ ਮਿਜ਼ਾਜ ਉਸ ਦੇ ਹੱਥ ਵਿੱਚ ਕਿਹੜੇ ਹਥਿਆਰ ਹਨ, ਉਸ 'ਤੇ ਵੀ ਡਿਪੈਂਡ ਕਰਦਾ ਹੈ। ਅਤੇ ਇਸ ਲਈ ਆਤਮਨਿਰਭਰ ਭਾਰਤ, ਇਹ ਸਿਰਫ਼ ਇੱਕ ਆਰਥਿਕ ਗਤੀਵਿਧੀ ਨਹੀਂ ਹੈ ਦੋਸਤੋ ਅਤੇ ਇਸ ਲਈ ਸਾਨੂੰ ਪੂਰੀ ਤਰ੍ਹਾਂ ਇਸ ਵਿੱਚ ਬਦਲਾਅ ਦੀ ਜ਼ਰੂਰਤ ਹੈ।
ਸਾਥੀਓ,
ਆਜ਼ਾਦੀ ਦੇ ਬਾਅਦ ਦੇ ਪਹਿਲੇ ਡੇਢ ਦਹਾਕੇ ਵਿੱਚ ਅਸੀਂ ਨਵੀਆਂ ਫੈਕਟਰੀਆਂ ਤਾਂ ਬਣਾਈਆਂ ਨਹੀਂ, ਪੁਰਾਣੀਆਂ ਫੈਕਟਰੀਆਂ ਵੀ ਆਪਣੀਆਂ ਸਮਰੱਥਾਵਾਂ ਗੁਵਾਉਂਦੀਆਂ ਗਈਆਂ। 1962 ਦੇ ਯੁੱਧ ਦੇ ਬਾਅਦ ਮਜਬੂਰੀ ਵਿੱਚ ਨੀਤੀਆਂ ਵਿੱਚ ਕੁਝ ਬਦਲਾਅ ਹੋਇਆ ਅਤੇ ਆਪਣੀਆਂ ਔਰਡਨੈਂਸ ਫੈਕਟਰੀਆਂ ਨੂੰ ਵਧਾਉਣ ’ਤੇ ਕੰਮ ਸ਼ੁਰੂ ਹੋਇਆ। ਲੇਕਿਨ ਇਸ ਵਿੱਚ ਵੀ ਰਿਸਰਚ, ਇਨੋਵੇਸ਼ਨ ਅਤੇ ਡਿਵੈਲਪਮੈਂਟ 'ਤੇ ਬਲ ਨਹੀਂ ਦਿੱਤਾ ਗਿਆ। ਦੁਨੀਆ ਉਸ ਸਮੇਂ ਨਵੀਂ ਟੈਕਨੋਲੋਜੀ, ਨਵੇਂ ਇਨੋਵੇਸ਼ਨ ਦੇ ਲਈ ਪ੍ਰਾਈਵੇਟ ਸੈਕਟਰ 'ਤੇ ਭਰੋਸਾ ਕਰ ਰਹੀ ਸੀ, ਲੇਕਿਨ ਦੁਰਭਾਗ ਨਾਲ ਰੱਖਿਆ ਖੇਤਰ ਨੂੰ ਇੱਕ ਸੀਮਿਤ ਸਰਕਾਰੀ ਸੰਸਾਧਨਾਂ, ਸਰਕਾਰੀ ਸੋਚ ਦੇ ਦਾਇਰੇ ਵਿੱਚ ਹੀ ਰੱਖਿਆ ਗਿਆ।
ਮੈਂ ਗੁਜਰਾਤ ਤੋਂ ਆਉਂਦਾ ਹਾਂ, ਅਹਿਮਦਾਬਾਦ ਮੇਰਾ ਲੰਬੇ ਅਰਸੇ ਤੱਕ ਕਾਰਜ ਖੇਤਰ ਰਿਹਾ। ਕਿਸੇ ਜ਼ਮਾਨੇ ਵਿੱਚ, ਤੁਹਾਡੇ ਵਿੱਚੋਂ ਤਾਂ ਐਸੇ ਕਹੀਓ ਤਾਂ ਗੁਜਰਾਤ ਵਿੱਚ ਸਮੁੰਦਰੀ ਤਟ 'ਤੇ ਕੰਮ ਕੀਤਾ ਹੋਵੇਗਾ, ਬੜੀਆਂ-ਬੜੀਆਂ ਚਿਮਨੀਆਂ ਅਤੇ ਮਿੱਲ ਦਾ ਉਦਯੋਗ ਅਤੇ ਇਨ ਮੈਨਚੈਸਟਰ ਆਵ੍ ਇੰਡੀਆ ਇਸ ਪ੍ਰਕਾਰ ਦੀ ਉਸ ਦੀ ਪਹਿਚਾਣ, ਕੱਪੜੇ ਦੇ ਇੱਕ ਖੇਤਰ ਵਿੱਚ ਬਹੁਤ ਬੜਾ ਨਾਮ ਸੀ ਅਹਿਮਦਾਬਾਦ ਦਾ। ਕੀ ਹੋਇਆ? ਇਨੋਵੇਸ਼ਨ ਨਹੀਂ ਹੋਇਆ, ਟੈਕਨੋਲੋਜੀ ਅੱਪਗ੍ਰੇਡੇਸ਼ਨ ਨਹੀਂ ਹੋਇਆ, ਟੈਕਨੋਲੋਜੀ ਟ੍ਰਾਂਸਫਰ ਨਹੀਂ ਹੋਈ।
ਇਤਨੀਆਂ ਉੱਚੀਆਂ-ਉੱਚੀਆਂ ਚਿਮਨੀਆਂ ਜਮੀਂਦੋਜ ਹੋ ਗਈਆਂ ਦੋਸਤੋ, ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਦੇਖਿਆ ਹੈ। ਇਹ ਇੱਕ ਜਗ੍ਹਾ 'ਤੇ ਹੁੰਦਾ ਹੈ ਤਾਂ ਦੂਸਰੀ ਜਗ੍ਹਾ ’ਤੇ ਨਹੀਂ ਹੋਵੇਗਾ, ਐਸਾ ਨਹੀਂ ਹੈ। ਅਤੇ ਇਸ ਲਈ ਇਨੋਵੇਸ਼ਨ ਨਿਰੰਤਰ ਜ਼ਰੂਰੀ ਹੁੰਦਾ ਹੈ ਅਤੇ ਉਹ ਵੀ ਇੰਡੀਜਿਨਅਸ ਵੀ ਇਨੋਵੇਸ਼ਨ ਹੋ ਸਕਦਾ ਹੈ। ਵਿਕਾਊ ਮਾਲ ਨਾਲ ਤਾਂ ਕੋਈ ਇਨੋਵੇਸ਼ਨ ਹੋ ਹੀ ਨਹੀਂ ਸਕਦਾ ਹੈ। ਸਾਡੇ ਨੌਜਵਾਨਾਂ ਦੇ ਲਈ ਵਿਦੇਸ਼ਾਂ ਵਿੱਚ ਤਾਂ ਅਵਸਰ ਹਨ, ਲੇਕਿਨ ਦੇਸ਼ ਵਿੱਚ ਉਸ ਸਮੇਂ ਅਵਸਰ ਬਹੁਤ ਸੀਮਿਤ ਸਨ।
ਪਰਿਣਾਮ ਇਹ ਹੋਇਆ ਕਿ ਕਦੇ ਵੀ ਦੁਨੀਆ ਦੀ ਮੋਹਰੀ ਸੈਨਯ (ਮਿਲਿਟਰੀ) ਤਾਕਤ ਰਹੀ ਭਾਰਤੀ ਸੈਨਾ ਨੂੰ ਰਾਈਫਲ ਜਿਹੇ ਸਾਧਾਰਣ ਅਸਤਰ ਤੱਕ ਦੇ ਲਈ ਵਿਦੇਸ਼ਾਂ 'ਤੇ ਨਿਰਭਰ ਰਹਿਣਾ ਪਿਆ। ਅਤੇ ਫਿਰ ਆਦਤ ਹੋ ਗਈ, ਇੱਕ ਵਾਰ ਇੱਕ ਮੋਬਾਈਲ ਫੋਨ ਦੀ ਆਦਤ ਹੋ ਜਾਂਦੀ ਹੈ ਤਾਂ ਫਿਰ ਕੋਈ ਕਿਤਨਾ ਹੀ ਕਹੇ ਕਿ ਹਿੰਦੁਸਤਾਨ ਦਾ ਬਹੁਤ ਅੱਛਾ ਹੈ, ਲੇਕਿਨ ਮਨ ਕਰਦਾ ਹੈ ਯਾਰ ਛੱਡੋ ਉਹੀ ਠੀਕ ਰਹੇਗਾ। ਹੁਣ ਆਦਤ ਹੋ ਗਈ ਹੈ, ਉਸ ਆਦਤ ਨੂੰ ਬਾਹਰ ਨਿਕਾਲਣਾ (ਕੱਢਣਾ) ਤਾਂ ਇੱਕ ਪ੍ਰਕਾਰ ਨਾਲ ਇੱਕ ਮਨੋਵਿਗਿਆਨਕ ਸੈਮੀਨਾਰ ਵੀ ਕਰਨਾ ਪਵੇਗਾ।
ਸਾਰੀ ਮੁਸੀਬਤ ਮਨੋਵਿਗਿਆਨਕ ਹੈ ਜੀ, ਇੱਕ ਵਾਰ ਮਨੋਵਿਗਿਆਨਕ ਲੋਕਾਂ ਨੂੰ ਬੁਲਾ ਕੇ ਸੈਮੀਨਾਰ ਕਰੋ ਕਿ ਭਾਰਤੀ ਚੀਜ਼ਾਂ ਦਾ ਮੋਹ ਕਿਵੇਂ ਛੁਟ ਸਕਦਾ ਹੈ। ਜਿਵੇਂ ਡਰੱਗ ਐਡਿਕਟ ਨੂੰ ਡਰੱਗਸ ਵਿੱਚੋਂ ਛੁਡਾਉਣ ਦੇ ਲਈ ਟ੍ਰੇਨਿੰਗ ਕਰਦੇ ਹਾਂ ਨਾ, ਵੈਸੇ ਇਹ ਵੀ ਟ੍ਰੇਨਿੰਗ ਜ਼ਰੂਰੀ ਹੈ ਸਾਡੇ ਇੱਥੇ। ਆਪਣੇ ਵਿੱਚ ਆਤਮਵਿਸ਼ਵਾਸ ਹੋਵੇਗਾ ਤਾਂ ਆਪਣੇ ਹੱਥ ਵਿੱਚ ਜੋ ਹਥਿਆਰ ਹਨ, ਉਸ ਦੀ ਸਮਰੱਥਾ ਨੂੰ ਅਸੀਂ ਵਧਾ ਸਕਦੇ ਹਾਂ, ਅਤੇ ਸਾਡਾ ਹਥਿਆਰ ਉਸ ਸਮਰੱਥਾ ਪੈਦਾ ਕਰ ਸਕਦਾ ਹੈ ਦੋਸਤੋ।
ਸਾਥੀਓ,
ਮੁਸ਼ਕਿਲ ਇਹ ਵੀ ਸੀ ਕਿ ਉਸ ਸਮੇਂ ਡਿਫੈਂਸ ਨਾਲ ਜੁੜੇ ਜ਼ਿਆਦਾਤਰ ਸੌਦੇ ਸਵਾਲਾਂ ਵਿੱਚ ਘਿਰਦੇ ਗਏ। ਸਾਰੀ ਲੌਬੀ ਹੈ ਕਿ ਉਸ ਦਾ ਲਿਆ ਤਾਂ, ਇਹ ਲੌਬੀ ਮੈਦਾਨ ਵਿੱਚ ਉਤਰ ਗਈ, ਇਸ ਦਾ ਲਿਆ ਤਾਂ ਇਹ ਲੌਬੀ ਉਤਰਦੀ ਸੀ ਅਤੇ ਫਿਰ ਪੌਲਿਟੀਸ਼ੀਅਨ ਨੂੰ ਗਾਲੀ ਦੇਣਾ ਤਾਂ ਬਹੁਤ ਸਰਲ ਬਾਤ ਹੋ ਗਈ ਦੇਸ਼ ਵਿੱਚ। ਤਾਂ ਫਿਰ ਦੋ-ਦੋ, ਚਾਰ-ਚਾਰ ਸਾਲ ਤੱਕ ਉਹੀ ਚੀਜ਼ ਚਲਦੀ ਚਲੀ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਸੈਨਾਵਾਂ ਨੂੰ ਆਧੁਨਿਕ ਹਥਿਆਰਾਂ, ਉਪਕਰਣਾਂ ਦੇ ਲਈ ਦਹਾਕਿਆਂ ਇੰਤਜ਼ਾਰ ਕਰਨਾ ਪਿਆ।
ਸਾਥੀਓ,
ਡਿਫੈਂਸ ਨਾਲ ਜੁੜੀ ਹਰ ਛੋਟੀ-ਛੋਟੀ ਜ਼ਰੂਰਤ ਦੇ ਲਈ ਵਿਦੇਸ਼ਾਂ 'ਤੇ ਨਿਰਭਰਤਾ ਸਾਡੇ ਦੇਸ਼ ਦੇ ਸਵੈ-ਅਭਿਮਾਨ, ਸਾਡੇ ਆਰਥਿਕ ਨੁਕਸਾਨ ਦੇ ਨਾਲ ਹੀ ਰਣਨੀਤਕ ਰੂਪ ਤੋਂ ਬਹੁਤ ਜ਼ਿਆਦਾ ਗੰਭੀਰ ਖ਼ਤਰਾ ਹੈ। ਇਸ ਸਥਿਤੀ ਤੋਂ ਦੇਸ਼ ਨੂੰ ਬਾਹਰ ਕੱਢਣ ਦੇ ਲਈ 2014 ਦੇ ਬਾਅਦ ਅਸੀਂ ਮਿਸ਼ਨ ਮੋਡ 'ਤੇ ਕੰਮ ਸ਼ੁਰੂ ਕੀਤਾ ਹੈ। ਬੀਤੇ ਦਹਾਕਿਆਂ ਦੀ ਅਪ੍ਰੋਚ ਤੋਂ ਸਿਖਦੇ ਹੋਏ ਅੱਜ ਸਾਡਾ ਸਭ ਦਾ ਪ੍ਰਯਾਸ, ਉਸ ਦੀ ਤਾਕਤ ਨਾਲ ਨਵੇਂ ਡਿਫੈਂਸ ਈਕੋਸਿਸਟਮ ਦਾ ਵਿਕਾਸ ਕਰ ਰਹੇ ਹਾਂ।
ਅੱਜ ਡਿਫੈਂਸ R&D ਨੂੰ ਪ੍ਰਾਈਵੇਟ ਸੈਕਟਰ, academia,, MSME ਅਤੇ ਸਟਾਰਟਅੱਪਸ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਆਪਣੀਆਂ ਪਬਲਿਕ ਸੈਕਟਰ ਡਿਫੈਂਸ ਕੰਪਨੀਆਂ ਨੂੰ ਅਸੀਂ ਅਲੱਗ-ਅਲੱਗ ਸੈਕਟਰ ਵਿੱਚ ਸੰਗਠਿਤ ਕਰਕੇ ਉਨ੍ਹਾਂ ਨੂੰ ਨਵੀਂ ਤਾਕਤ ਦਿੱਤੀ ਹੈ। ਅੱਜ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ IIT ਜੈਸੇ ਆਪਣੇ ਪ੍ਰੀਮੀਅਰ ਇੰਸਟੀਟਿਊਸ਼ਨਸ ਨੂੰ ਅਸੀਂ ਡਿਫੈਂਸ ਰਿਸਰਚ ਅਤੇ ਇਨੋਵੇਸ਼ਨ ਨਾਲ ਕਿਵੇਂ ਜੋੜੀਏ। ਸਾਡੇ ਇੱਥੇ ਤਾਂ ਮੁਸ਼ਕਿਲ ਇਹ ਹੈ ਕਿ ਸਾਡੇ ਟੈਕਨੀਕਲ ਯੂਨੀਵਰਸਿਟੀ ਜਾਂ ਟੈਕਨੀਕਲ ਕਾਲਜਿਸ ਜਾਂ ਇੰਜੀਨੀਅਰਿੰਗ ਦੀ ਦੁਨੀਆ, ਉੱਥੇ ਡਿਫੈਂਸ ਦੇ equipment related to course ਵੀ ਪੜ੍ਹਾਏ ਨਹੀਂ ਜਾਂਦੇ ਹਨ। ਮੰਗ ਲਿਆ, ਤਾਂ ਬਾਹਰ ਤੋਂ ਮਿਲ ਜਾਵੇਗਾ, ਇੱਥੇ ਕਿੱਥੇ ਪੜ੍ਹਨ ਦੀ ਜ਼ਰੂਰਤ ਹੈ।
ਯਾਨੀ ਇੱਕ ਦਾਇਰਾ ਹੀ ਬਦਲ ਚੁੱਕਿਆ ਸੀ ਜੀ। ਇਸ ਵਿੱਚ ਅਸੀਂ ਲਗਾਤਾਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ। DRDO ਅਤੇ ISRO ਦੀਆਂ cutting edge testing ਸੁਵਿਧਾਵਾਂ ਨਾਲ ਸਾਡੇ ਨੌਜਵਾਨਾਂ ਨੂੰ, ਸਟਾਰਟਅੱਪਸ ਨੂੰ ਜ਼ਿਆਦਾ ਤੋਂ ਜ਼ਿਆਦਾ ਬਲ ਮਿਲੇ, ਇਹ ਪ੍ਰਯਾਸ ਕੀਤੇ ਜਾ ਰਹੇ ਹਨ। ਮਿਸਾਈਲ ਸਿਸਟਮ, submarines, ਤੇਜਸ ਫਾਇਟਰ ਜੈਟਸ ਜਿਹੇ ਅਨੇਕ ਸਾਜੋ-ਸਮਾਨ, ਜੋ ਆਪਣੇ ਤੈਅ ਲਕਸ਼ਾਂ ਤੋਂ ਕਈ-ਕਈ ਸਾਲ ਪਿੱਛੇ ਚਲ ਰਹੇ ਸਨ, ਉਨ੍ਹਾਂ ਨੂੰ ਗਤੀ ਦੇਣ ਦੇ ਲਈ ਅਸੀਂ silos ਨੂੰ ਦੂਰ ਕੀਤਾ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਪਹਿਲੇ ਸਵਦੇਸ਼ ਨਿਰਮਿਤ ਏਅਰਕ੍ਰਾਫਟ ਕੈਰੀਅਰ ਦੀ commissioning ਦਾ ਇੰਤਜ਼ਾਰ ਵੀ ਬਹੁਤ ਜਲਦ ਸਮਾਪਤ ਹੋਣ ਵਾਲਾ ਹੈ। Naval Innovation and Indigenisation Organisation ਹੋਵੇ, iDEX ਹੋਵੇ, ਜਾਂ TDAC ਹੋਵੇ, ਇਹ ਸਾਰੇ ਆਤਮਨਿਰਭਰਤਾ ਦੇ ਐਸੇ ਹੀ ਵਿਰਾਟ ਸੰਕਲਪਾਂ ਨੂੰ ਗਤੀ ਦੇਣ ਵਾਲੇ ਹਨ।
ਸਾਥੀਓ,
ਬੀਤੇ 8 ਵਰ੍ਹਿਆਂ ਵਿੱਚ ਅਸੀਂ ਸਿਰਫ਼ ਡਿਫੈਂਸ ਦਾ ਬਜਟ ਹੀ ਨਹੀਂ ਵਧਾਇਆ ਹੈ, ਇਹ ਬਜਟ ਦੇਸ਼ ਵਿੱਚ ਹੀ ਡਿਫੈਂਸ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਵਿੱਚ ਵੀ ਕੰਮ ਆਵੇ, ਇਹ ਵੀ ਸੁਨਿਸ਼ਚਿਤ ਕੀਤਾ ਹੈ। ਰੱਖਿਆ ਉਪਕਰਣਾਂ ਦੀ ਖਰੀਦ ਦੇ ਲਈ ਤੈਅ ਬਜਟ ਦਾ ਬਹੁਤ ਬੜਾ ਹਿੱਸਾ ਅੱਜ ਭਾਰਤੀ ਕੰਪਨੀਆਂ ਤੋਂ ਖਰੀਦ ਵਿੱਚ ਹੀ ਲਗ ਰਿਹਾ ਹੈ। ਅਤੇ ਇਹ ਗੱਲ ਅਸੀਂ ਮੰਨ ਕੇ ਚਲੀਏ ਜੀ, ਤੁਹਾਡੇ ਵਿੱਚੋਂ ਤਾਂ ਸਾਰੇ ਪਰਿਵਾਰਜਨ ਵਾਲੇ ਲੋਕ ਹਨ, ਪਰਿਵਾਰ ਦੀ ਦੁਨੀਆ ਤੁਸੀਂ ਭਲੀ ਭਾਂਤੀ ਸਮਝਦੇ ਹੋ, ਜਾਣਦੇ ਹੋ।
ਤੁਸੀਂ ਆਪਣੇ ਬੱਚੇ ਨੂੰ ਘਰ ਵਿੱਚ ਮਾਨ ਸਨਮਾਨ ਪਿਆਰ ਨਾ ਦਿਓ ਅਤੇ ਚਾਹੋ ਕਿ ਕਿ ਮੁਹੱਲੇ ਵਾਲੇ ਤੁਹਾਡੇ ਬੱਚੇ ਨੂੰ ਪਿਆਰ ਕਰਨ ਤਾਂ ਹੋਣ ਵਾਲਾ ਹੈ? ਤੁਸੀਂ ਉਸ ਨੂੰ ਹਰ ਦਿਨ ਨਿਕੰਮਾ ਕਹਿੰਦੇ ਰਹੋਗੇ ਅਤੇ ਤੁਸੀਂ ਚਾਹੋਗੇ ਕਿ ਗੁਆਂਢੀ ਉਸ ਨੂੰ ਅੱਛਾ ਕਹਿਣ, ਕਿਵੇਂ ਹੋਵੇਗਾ? ਅਸੀਂ ਸਾਡੇ ਹਥਿਆਰ ਜੋ ਉਤਪਾਦਨ ਹੁੰਦੇ ਹਨ, ਉਸ ਦੀ ਇੱਜ਼ਤ ਅਸੀਂ ਨਹੀਂ ਕਰਾਂਗੇ ਅਤੇ ਅਸੀਂ ਚਾਹਾਂਗੇ ਕਿ ਦੁਨੀਆ ਸਾਡੇ ਹਥਿਆਰਾਂ ਦੀ ਇੱਜ਼ਤ ਕਰੇ ਤਾਂ ਇਹ ਸੰਭਵ ਨਹੀਂ ਹੋਣ ਵਾਲਾ ਹੈ, ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਹੁੰਦੀ ਹੈ।
ਅਤੇ ਬ੍ਰਹਮੋਸ ਇਸ ਦਾ ਉਦਾਹਰਣ ਹੈ, ਜਦੋਂ ਭਾਰਤ ਨੇ ਬ੍ਰਹਮੋਸ ਨੂੰ ਗਲੇ ਲਗਾਇਆ, ਦੁਨੀਆ ਬ੍ਰਹਮੋਸ ਨੂੰ ਗਲੇ ਲ ਗਾਉਣ ਦੇ ਲਈ ਅੱਜ ਕਤਾਰ ਵਿੱਚ ਖੜ੍ਹੀ ਹੋ ਗਈ ਹੈ ਦੋਸਤੋ। ਸਾਨੂੰ ਆਪਣੀਆਂ ਹਰ ਨਿਰਮਿਤ ਚੀਜ਼ਾਂ ਦੇ ਪ੍ਰਤੀ ਸਾਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ। ਅਤੇ ਮੈਂ ਭਾਰਤ ਦੀਆਂ ਸੈਨਾਵਾਂ ਨੂੰ ਵਧਾਈ ਦੇਵਾਂਗਾ ਕਿ ਉਨ੍ਹਾਂ ਨੇ 300 ਤੋਂ ਅਧਿਕ ਹਥਿਆਰਾਂ, ਉਪਕਰਣਾਂ ਦੀ ਸੂਚੀ ਬਣਾਈ ਹੈ, ਜੋ ਮੇਡ ਇਨ ਇੰਡੀਆ ਹੀ ਹੋਣਗੇ ਅਤੇ ਉਨ੍ਹਾਂ ਦਾ ਉਪਯੋਗ ਸਾਡੀਆਂ ਸੈਨਾਵਾਂ ਕਰਨਗੀਆਂ, ਉਨ੍ਹਾਂ ਚੀਜ਼ਾਂ ਨੂੰ ਅਸੀਂ ਬਾਹਰ ਤੋਂ ਨਹੀਂ ਲਵਾਂਗੇ। ਮੈਂ ਇਸ ਨਿਰਣੇ ਦੇ ਲਈ ਤਿੰਨਾਂ ਸੈਨਾਵਾਂ ਦੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਐਸੇ ਪ੍ਰਯਾਸਾਂ ਦਾ ਪਰਿਣਾਮ ਹੁਣ ਦਿਖਣ ਲਗਿਆ ਹੈ। ਬੀਤੇ 4-5 ਸਾਲਾਂ ਵਿੱਚ ਸਾਡਾ ਡਿਫੈਂਸ ਇੰਪੋਰਟ ਲਗਭਗ 21 ਪ੍ਰਤੀਸ਼ਤ ਘੱਟ ਹੋਇਆ ਹੈ। ਇਤਨੇ ਘੱਟ ਸਮੇਂ ਵਿੱਚ ਅਤੇ ਇਹ ਨਹੀਂ ਕਿ ਅਸੀਂ ਪੈਸੇ ਬਚਾਉਣ ਦੇ ਲਈ ਘੱਟ ਕੀਤਾ ਹੈ, ਅਸੀਂ ਸਾਡੇ ਇੱਥੇ ਉਸ ਦਾ ਅਲਟਰਨੇਟ ਦਿੱਤਾ ਹੈ। ਅੱਜ ਅਸੀਂ ਸਭ ਤੋਂ ਬੜੇ defense Importer ਦੀ ਬਜਾਏ ਇੱਕ ਬੜੇ exporter ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇਹ ਠੀਕ ਹੈ ਕਿ Apple ਅਤੇ ਹੋਰਾਂ ਦੀ ਤੁਲਨਾ ਨਹੀਂ ਹੋ ਸਕਦੀ ਹੈ ਲੇਕਿਨ ਭਾਰਤ ਦੇ ਮਨ ਦੀ ਮੈਂ ਬਾਤ ਦੱਸਣਾ ਚਾਹੁੰਦਾ ਹਾਂ। ਹਿੰਦੁਸਤਾਨ ਦੇ ਲੋਕਾਂ ਦੀ ਤਾਕਤ ਦੀ ਬਾਤ ਦੱਸਣਾ ਚਾਹੁੰਦਾ ਹਾਂ।
ਇਸ ਕੋਰੋਨਾ ਕਾਲ ਵਿੱਚ ਮੈਂ ਐਸੇ ਹੀ ਵਿਸ਼ੇ ਛੇੜੇ ਸੀ, ਬੜਾ ਹੀ ਹਲਕਾ-ਫੁਲਕਾ ਵਿਸ਼ਾ ਸੀ ਕਿ ਕੋਰੋਨਾ ਕਾਲ ਵਿੱਚ ਉਸ ਸੰਕਟ ਵਿੱਚ ਮੈਂ ਦੇਸ਼ ‘ਤੇ ਕੋਈ ਬੜਾ ਬੋਝ ਹੋਵੇ, ਅਜਿਹੀਆਂ ਬਾਤਾਂ ਕਰਨਾ ਨਹੀਂ ਚਾਹੁੰਦਾ ਹਾਂ। ਹੁਣ ਇਸ ਲਈ ਮੈਂ ਕਿਹਾ ਕਿ ਦੇਖੋ ਭਾਈ, ਅਸੀਂ ਬਾਹਰ ਤੋਂ ਖਿਲੌਣੇ (ਖਿਡੌਣੇ) ਕਿਉਂ ਲਿਆਂਦੇ ਹਾਂ? ਛੋਟਾ ਜਿਹਾ ਵਿਸ਼ਾ ਹੈ, ਬਾਹਰ ਤੋਂ ਖਿਲੌਣੇ ਕਿਉਂ ਲੈਂਦੇ ਹਾਂ? ਸਾਡੇ ਖਿਲੌਣਿਆਂ ਦੇ ਇੱਥੇ ਅਸੀਂ ਕਿਉਂ ਨਹੀਂ ਜਾਂਦੇ? ਅਸੀਂ ਸਾਡੇ ਖਿਡੌਣੇ ਦੁਨੀਆ ਵਿੱਚ ਕਿਉਂ ਨਹੀਂ ਬੇਚ ਸਕਦੇ? ਸਾਡੇ ਖਿਡੌਣਿਆਂ ਦੇ ਪਿੱਛੇ, ਖਿਡੌਣੇ ਬਣਾਉਣ ਵਾਲੇ ਦੇ ਪਿੱਛੇ ਸਾਡੀ ਸੱਭਿਆਚਾਰਕ ਪਰੰਪਰਾ ਦੀ ਇੱਕ ਸੋਚ ਪਈ ਹੋਈ ਸੀ, ਉਸ ਵਿੱਚੋਂ ਉਹ ਖਿਡੌਣਾ ਬਣਾਉਂਦਾ ਹੈ।
ਇੱਕ ਟ੍ਰੇਨਿੰਗ ਹੁੰਦੀ ਹੈ, ਛੋਟੀ ਜਿਹੀ ਬਾਤ ਸੀ ਇੱਕ ਆਦ ਸੈਮੀਨਾਰ ਕੀਤਾ, ਇੱਕ ਅੱਧੀ ਵਰਚੁਅਲ ਕਾਨਫਰੰਸ ਕੀਤੀ, ਥੋੜ੍ਹਾ ਉਨ੍ਹਾਂ ਨੂੰ ਉਤਸਾਹਿਤ ਕੀਤਾ। ਆਪ ਹੈਰਾਨ ਹੋ ਜਾਓਗੇ ਇਤਨੇ ਘੱਟ ਸਮੇਂ ਵਿੱਚ ਜੀ, ਇਹ ਮੇਰੇ ਦੇਸ਼ ਦੀ ਤਾਕਤ ਦੇਖੋ, ਮੇਰੇ ਦੇਸ਼ ਦਾ ਸਵੈ-ਅਭਿਮਾਨ ਦੇਖੋ, ਮੇਰੇ ਸਾਧਾਰਣ ਨਾਗਰਿਕ ਦੇ ਮਨ ਦੀ ਇੱਛਾ ਦੇਖੋ ਸਾਹਬ, ਬੱਚੇ ਦੂਸਰੇ ਨੂੰ ਫੋਨ ਕਰਕੇ ਕਹਿੰਦੇ ਸਨ ਕਿ ਤੁਹਾਡੇ ਘਰ ਵਿੱਚ ਵਿਦੇਸ਼ੀ ਖਿਡੌਣਾ ਤਾਂ ਨਹੀਂ ਹੈ ਨਾ? ਕੋਰੋਨਾ ਦੇ ਅੰਦਰ ਤੋਂ ਜੋ ਮੁਸੀਬਤਾਂ ਆਈਆਂ, ਉਸ ਵਿੱਚੋਂ ਉਸ ਦੇ ਅੰਦਰ ਇਹ ਭਾਵ ਜਗਿਆ ਸੀ। ਇੱਕ ਬੱਚਾ ਦੂਸਰੇ ਬੱਚੇ ਨੂੰ ਫੋਨ ਕਰਕੇ ਕਹਿੰਦਾ ਸੀ ਕਿ ਤੇਰੇ ਘਰ ਵਿੱਚ ਤਾਂ ਵਿਦੇਸ਼ੀ ਖਿਡੌਣੇ ਤਾਂ ਨਹੀਂ ਰੱਖਦੇ ਹੋ?
ਅਤੇ ਪਰਿਣਾਮ ਇਹ ਆਇਆ ਕਿ ਮੇਰੇ ਦੇਸ਼ ਵਿੱਚ ਖਿਡੌਣਾ ਇੰਪੋਰਟ 70% ਘੱਟ ਹੋ ਗਿਆ, ਦੋ ਸਾਲ ਦੇ ਅੰਦਰ ਅੰਦਰ। ਇਹ ਸਮਾਜ ਕੀ, ਸੁਭਾਅ ਦੀ ਤਾਕਤ ਦੇਖੋ ਅਤੇ ਇਹੀ ਦੇਸ਼ ਦੇ ਸਾਡੇ ਖਿਡੌਣੇ ਬਣਾਉਣ ਵਾਲਿਆਂ ਦੀ ਤਾਕਤ ਦੇਖੋ ਕਿ 70% ਸਾਡਾ ਐਕਸਪੋਰਟ ਵਧ ਗਿਆ ਖਿਡੌਣੇ ਦਾ ਯਾਨੀ 114% ਦਾ ਫਰਕ ਆਇਆ। ਮੇਰੇ ਕਹਿਣ ਦਾ ਮਤਲਬ ਹੈ, ਮੈਂ ਜਾਣਦਾ ਹਾਂ ਖਿਡੌਣੇ ਦੀ ਤੁਲਨਾ ਤੁਹਾਡੇ ਪਾਸ ਜੋ ਖਿਡੌਣੇ ਹਨ, ਉਸ ਦੇ ਨਾਲ ਨਹੀਂ ਹੋ ਸਕਦੀ ਹੈ। ਇਸ ਲਈ ਮੈਂ ਕਿਹਾ ਕਿ Apple ਅਤੇ ਹੋਰਾਂ ਦੀ ਤੁਲਨਾ ਨਹੀਂ ਹੋ ਸਕਦੀ। ਮੈਂ ਤੁਲਨਾ ਕਰ ਰਿਹਾ ਹਾਂ ਭਾਰਤ ਦੇ ਸਾਧਾਰਣ ਮਾਨਵੀ ਦੀ ਮਨ ਦੀ ਤਾਕਤ ਅਤੇ ਉਹ ਤਾਕਤ ਖਿਡੌਣੇ ਵਾਲਿਆਂ ਦੇ ਕੰਮ ਆ ਸਕਦੀ ਹੈ।
ਉਹ ਤਾਕਤ ਮੇਰੇ ਦੇਸ਼ ਦੇ ਸੈਨਯ (ਮਿਲਿਟਰੀ) ਸ਼ਕਤੀ ਦੇ ਵੀ ਕੰਮ ਆ ਸਕਦੀ ਹੈ। ਇਹ ਭਰੋਸਾ ਮੇਰੇ ਦੇਸ਼ਵਾਸੀਆਂ ‘ਤੇ ਸਾਨੂੰ ਹੋਣਾ ਚਾਹੀਦਾ ਹੈ। ਪਿਛਲੇ 8 ਵਰ੍ਹਿਆਂ ਵਿੱਚ ਸਾਡਾ ਡਿਫੈਂਸ ਐਕਸਪੋਰਟ 7 ਗੁਣਾ ਵਧਿਆ ਹੈ। ਹੁਣੇ ਕੁਝ ਸਮੇਂ ਪਹਿਲਾਂ ਹੀ ਹਰ ਦੇਸ਼ਵਾਸੀ ਮਾਣ (ਗਰਵ) ਨਾਲ ਭਰ ਉਠਿਆ, ਜਦੋਂ ਉਸ ਨੂੰ ਪਤਾ ਚਲਿਆ ਕਿ ਪਿਛਲੇ ਸਾਲ ਸਾਡੇ 13 ਹਜ਼ਾਰ ਕਰੋੜ ਰੁਪਏ ਦਾ defence export ਕੀਤਾ ਹੈ। ਅਤੇ ਇਸ ਵਿੱਚ ਵੀ 70 ਪ੍ਰਤੀਸ਼ਤ ਹਿੱਸੇਦਾਰੀ ਸਾਡੇ ਪ੍ਰਾਈਵੇਟ ਸੈਕਟਰ ਦੀ ਹੈ।
ਸਾਥੀਓ,
21ਵੀਂ ਸਦੀ ਵਿੱਚ ਸੈਨਾ ਦੀ ਆਧੁਨਿਕਤਾ, ਰੱਖਿਆ ਦੇ ਸਾਜੋ ਸਮਾਨ ਵਿੱਚ ਆਤਮਨਿਰਭਰਤਾ, ਦੇ ਨਾਲ ਹੀ, ਇੱਕ ਹੋਰ ਪਹਿਲੂ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਤੁਸੀਂ ਵੀ ਜਾਣਦੇ ਹੋ ਕਿ ਹੁਣ ਰਾਸ਼ਟਰੀ ਸੁਰੱਖਿਆ ਦੇ ਲਈ ਖ਼ਤਰੇ ਵੀ ਵਿਆਪਕ ਹੋ ਗਏ ਹਨ ਅਤੇ ਯੁੱਧ ਦੇ ਤੌਰ-ਤਰੀਕੇ ਵੀ ਬਦਲ ਰਹੇ ਸਨ। ਹੁਣ ਇਹ ਦਾਇਰਾ ਸਪੇਸ ਯਾਨੀ ਅੰਤਰਿਕਸ਼ (ਪੁਲਾੜ) ਦੀ ਤਰਫ਼ ਵਧ ਰਿਹਾ ਹੈ, ਸਾਇਬਰ ਸਪੇਸ ਦੀ ਤਰਫ਼ ਵਧ ਰਿਹਾ ਹੈ, ਆਰਥਿਕ ਅਤੇ ਸਮਾਜਿਕ ਸਪੇਸ ਦੀ ਤਰਫ਼ ਵਧ ਰਿਹਾ ਹੈ। ਅੱਜ ਹਰ ਪ੍ਰਕਾਰ ਦੀ ਵਿਵਸਥਾ ਨੂੰ weapon ਵਿੱਚ ਕਨਵਰਟ ਕੀਤਾ ਜਾ ਰਿਹਾ ਹੈ।
ਅਗਰ rare earth ਹੋਵੇਗੀ, ਉਸ ਨੂੰ weapon ਵਿੱਚ ਕਨਵਰਟ ਕਰੋ, crude oil ਹੈ, weapon ਵਿੱਚ ਕਨਵਰਟ ਕਰੋ। ਯਾਨੀ ਪੂਰੇ ਵਿਸ਼ਵ ਦਾ ਨਜ਼ਰੀਆ ਤੌਰ-ਤਰੀਕੇ ਬਦਲ ਰਹੇ ਹਨ। ਹੁਣ ਆਹਮਣੇ-ਸਾਹਮਣੇ ਦੀ ਲੜਾਈ ਨਾਲ ਅਧਿਕ, ਲੜਾਈ ਅਦ੍ਰਿਸ਼ ਹੋ ਰਹੀ ਹੈ, ਅਧਿਕ ਘਾਤਕ ਹੋ ਰਹੀ ਹੈ। ਹੁਣ ਅਸੀਂ ਆਪਣੀ ਰੱਖਿਆ ਦੀ ਨੀਤੀ ਅਤੇ ਰਣਨੀਤੀ ਸਿਰਫ਼ ਆਪਣੇ ਅਤੀਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਬਣਾ ਸਕਦੇ। ਹੁਣ ਸਾਨੂੰ future challenges ਨੂੰ anticipate ਕਰਦੇ ਹੋਏ ਹੀ ਅੱਗੇ ਕਦਮ ਵਧਾਉਣੇ ਹਨ। ਸਾਡੇ ਆਸਪਾਸ ਕੀ ਹੋ ਰਿਹਾ ਹੈ, ਕੀ ਬਦਲਾਅ ਆ ਰਹੇ ਹਨ, ਭਵਿੱਖ ਦੇ ਸਾਡੇ ਮੋਰਚੇ ਕੀ ਹੋਣ ਵਾਲੇ ਹਨ, ਉਨ੍ਹਾਂ ਦੇ ਅਨੁਸਾਰ ਸਾਨੂੰ ਖ਼ੁਦ ਨੂੰ ਬਦਲਣਾ ਹੈ। ਅਤੇ ਇਸ ਵਿੱਚ ਸਵਾਵਲੰਬਨ ਦਾ ਤੁਹਾਡਾ ਲਕਸ਼ ਵੀ ਦੇਸ਼ ਦੀ ਬਹੁਤ ਬੜੀ ਮਦਦ ਕਰਨ ਵਾਲਾ ਹੈ।
ਸਾਥੀਓ,
ਦੇਸ਼ ਦੀ ਰੱਖਿਆ ਦੇ ਲਈ ਸਾਨੂੰ ਇੱਕ ਹੋਰ ਅਹਿਮ ਪੱਖ ‘ਤੇ ਧਿਆਨ ਦੇਣਾ ਹੈ। ਸਾਨੂੰ ਭਾਰਤ ਦੇ ਆਤਮਵਿਸ਼ਵਾਸ ਨੂੰ, ਸਾਡੀ ਆਤਮਨਿਰਭਰਤਾ ਨੂੰ ਚੁਣੌਤੀ ਦੇਣ ਵਾਲੀ ਤਾਕਤਾਂ ਦੇ ਖ਼ਿਲਾਫ਼ ਵੀ ਯੁੱਧ ਤੇਜ਼ ਕਰਨਾ ਹੈ। ਜਿਵੇਂ-ਜਿਵੇਂ ਭਾਰਤ ਗਲੋਬਲ ਸਟੇਜ ‘ਤੇ ਖ਼ੁਦ ਨੂੰ ਸਥਾਪਿਤ ਕਰ ਰਿਹਾ ਹੈ, ਵੈਸੇ-ਵੈਸੇ Misinformation, disinformation, ਅਪ੍ਰਚਾਰ, ਦੇ ਮਾਧਿਅਮ ਨਾਲ ਲਗਾਤਾਰ ਹਮਲੇ ਹੋ ਰਹੇ ਹਨ। Information ਨੂੰ ਵੀ ਹਥਿਆਰ ਬਣਾ ਦਿੱਤਾ ਗਿਆ ਹੈ। ਖ਼ੁਦ ‘ਤੇ ਭਰੋਸਾ ਰੱਖਦੇ ਹੋਏ ਭਾਰਤ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਚਾਹੇ ਦੇਸ਼ ਵਿੱਚ ਹੋਣ ਜਾਂ ਫਿਰ ਵਿਦੇਸ਼ ਵਿੱਚ, ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨਾ ਹੈ।
ਰਾਸ਼ਟਰ ਰੱਖਿਆ ਹੁਣ ਸਿਰਫ਼ ਸੀਮਾਵਾਂ ਤੱਕ ਸੀਮਿਤ ਨਹੀਂ, ਬਲਕਿ ਬਹੁਤ ਵਿਆਪਕ ਹੈ। ਇਸ ਲਈ ਹਰ ਨਾਗਰਿਕ ਨੂੰ ਇਸ ਦੇ ਲਈ ਜਾਗਰੂਕ ਕਰਨਾ, ਵੀ ਉਤਨਾ ਹੀ ਜ਼ਰੂਰੀ ਹੈ। ਵਯੰ ਰਾਸ਼ਟ੍ਰੇ ਜਾਗ੍ਰਯਾਮ, (वयं राष्ट्रे जागृयाम) ਇਹ ਉਦਘੋਸ਼ ਸਾਡੇ ਇੱਥੇ ਜਨ ਜਨ ਤੱਕ ਪਹੁੰਚੇ, ਇਹ ਵੀ ਜ਼ਰੂਰੀ ਹੈ। ਜਿਵੇਂ ਆਤਮਨਿਰਭਰ ਭਾਰਤ ਦੇ ਲਈ ਅਸੀਂ whole of the government approach ਦੇ ਨਾਲ ਅੱਗੇ ਵਧ ਰਹੇ ਹਾਂ, ਵੈਸੇ ਹੀ ਰਾਸ਼ਟਰ ਰੱਖਿਆ ਦੇ ਲਈ ਵੀ whole of the Nation approach ਸਮੇਂ ਦੀ ਮੰਗ ਹੈ। ਭਾਰਤ ਦੇ ਕੋਟਿ-ਕੋਟਿ ਜਨਾਂ ਦੀ ਇਹੀ ਸਮੂਹਿਕ ਰਾਸ਼ਟ੍ਰਚੇਤਨਾ ਹੀ ਸੁਰੱਖਿਆ ਅਤੇ ਸਮ੍ਰਿੱਧੀ ਦਾ ਸਸ਼ਕਤ ਅਧਾਰ ਹੈ।
ਇੱਕ ਵਾਰ ਫਿਰ ਤੁਹਾਡੇ ਇਸ ਇਨੀਸ਼ਿਏਟਿਵ ਦੇ ਲਈ, ਇਨ੍ਹਾਂ ਸਭ ਨੂੰ ਜੋੜ ਕੇ ਅੱਗੇ ਵਧਣ ਦੇ ਪ੍ਰਯਾਸ ਦੇ ਲਈ, ਮੈਂ ਰੱਖਿਆ ਮੰਤਰਾਲੇ ਨੂੰ, ਸਾਡੇ ਡਿਫੈਂਸ ਫੋਰਸੇਜ਼ ਨੂੰ, ਉਨ੍ਹਾਂ ਦੇ ਲੀਡਰਸ਼ਿਪ ਨੂੰ ਮੈਂ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਮੈਨੂੰ ਅੱਛਾ ਲਗਿਆ ਅੱਜ ਕਿ ਜਦੋਂ ਮੈਂ ਕੁਝ stalls ‘ਤੇ ਜਾ ਕੇ ਤੁਹਾਡੇ ਸਾਰੇ ਇਨੋਵੇਸ਼ਨ ਦੇਖ ਰਿਹਾ ਸਾਂ, ਤਾਂ ਸਾਡੇ ਜੋ ਨੇਵੀ ਦੇ ਨਿਵ੍ਰਿੱਤ ਸਾਥੀ ਹਨ, ਉਨ੍ਹਾਂ ਨੇ ਵੀ ਆਪਣਾ ਅਨੁਭਵ, ਆਪਣੀ ਸ਼ਕਤੀ, ਆਪਣਾ ਸਮਾਂ ਇਸ ਇਨੋਵੇਸ਼ਨ ਦੇ ਕੰਮ ਵਿੱਚ ਲਗਾਇਆ ਹੈ ਤਾਕਿ ਨੇਵੀ ਸਾਡੀ ਮਜ਼ਬੂਤ ਹੋਵੇ, ਸਾਡੇ ਡਿਫੈਂਸ ਫੋਰਸੇਜ਼ ਮਜ਼ਬੂਤ ਹੋਣ।
ਮੈਂ ਸਮਝਦਾ ਹਾਂ ਇਹ ਇੱਕ ਬੜਾ ਉੱਤਮ ਪ੍ਰਯਾਸ ਹੈ, ਇਸ ਦੇ ਲਈ ਵੀ ਜਿਨ੍ਹਾਂ ਲੋਕਾਂ ਨੇ ਰਿਟਾਇਰਮੈਂਟ ਦੇ ਬਾਅਦ ਵੀ ਇਸ ਨੂੰ ਮਿਸ਼ਨ ਮੋਡ ਵਿੱਚ ਕੰਮ ਲਿਆ ਹੈ, ਮੈਂ ਵਿਸ਼ੇਸ਼ ਰੂਪ ਨਾਲ ਉਨ੍ਹਾਂ ਨੂੰ ਵੀ ਵਧਾਈ ਦਿੰਦਾ ਹਾਂ ਅਤੇ ਇਨ੍ਹਾਂ ਸਭ ਨੂੰ ਸਨਮਾਨਿਤ ਕਰਨ ਦੀ ਵਿਵਸਥਾ ਚਲ ਰਹੀ ਹੈ, ਇਸ ਲਈ ਵੀ ਆਪ ਸਭ ਵੀ ਅਭਿਨੰਦਨ ਦੇ ਅਧਿਕਾਰੀ ਹੋ। ਬਹੁਤ ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਭਕਾਮਨਾਵਾਂ।