Quote“Gujarat is leading the country’s resolution of achieving the goals of the Amrit Kaal”
Quote“The Surat Model of natural farming can become a model for the entire country”
Quote“‘Sabka Prayas’ is leading the development journey of New India”
Quote“Our villages have shown that villages can not only bring change but can also lead the change”
Quote“India has been an agriculture based country by nature and culture”
Quote“Now is the time when we move forward on the path of natural farming and take full advantage of the global opportunities”
Quote“Certified natural farming products are fetching good prices when farmers export them”

ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮ੍ਰਿਦੂ ਅਤੇ ਮੱਕਮ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਗੁਜਰਾਤ ਸਰਕਾਰ ਦੇ ਮੰਤਰੀਗਣ, ਉਪਸਥਿਤ ਸਾਂਸਦ ਅਤੇ ਵਿਧਾਇਕਗਣ, ਸੂਰਤ ਦੇ ਮੇਅਰ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ, ਸਾਰੇ ਸਰਪੰਚਗਣ, ਕ੍ਰਿਸ਼ੀ ਖੇਤਰ ਦੇ ਸਾਰੇ ਮਾਹਰ ਸਾਥੀ, ਅਤੇ ਭਾਰਤੀ ਜਨਤਾ ਪਾਰਟੀ ਗੁਜਰਾਤ ਪ੍ਰਦੇਸ਼ ਦੇ ਚੇਅਰਮੈਨ ਸ਼੍ਰੀਮਾਨ ਸੀ ਆਰ ਪਾਟਿਲ ਅਤੇ ਸਾਰੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ !

ਕੁਝ ਮਹੀਨੇ ਪਹਿਲਾਂ ਹੀ ਗੁਜਰਾਤ ਵਿੱਚ ਨੈਚੁਰਲ ਫਾਰਮਿੰਗ ਦੇ ਵਿਸ਼ੇ 'ਤੇ ਨੈਸ਼ਨਲ ਕਨਕਲੇਵ ਦਾ ਆਯੋਜਨ ਹੋਇਆ ਸੀ। ਇਸ ਆਯੋਜਨ ਵਿੱਚ ਪੂਰੇ ਦੇਸ਼ ਦੇ ਕਿਸਾਨ ਜੁੜੇ ਸਨ। ਕੁਦਰਤੀ ਖੇਤੀ ਨੂੰ ਲੈ ਕੇ ਦੇਸ਼ ਵਿੱਚ ਕਿਤਨਾ ਬੜਾ ਅਭਿਯਾਨ ਚਲ ਰਿਹਾ ਹੈ, ਇਸ ਦੀ ਝਲਕ ਉਸ ਵਿੱਚ ਦਿਖੀ ਸੀ। ਅੱਜ ਇੱਕ ਵਾਰ ਫਿਰ ਸੂਰਤ ਵਿੱਚ ਇਹ ਮਹੱਤਵਪੂਰਨ ਪ੍ਰੋਗਰਾਮ ਇਸ ਬਾਤ ਦਾ ਪ੍ਰਤੀਕ ਹੈ ਕਿ ਗੁਜਰਾਤ ਕਿਸ ਤਰ੍ਹਾਂ ਨਾਲ ਦੇਸ਼ ਦੇ ਅੰਮ੍ਰਿਤ ਸੰਕਲਪਾਂ ਨੂੰ ਗਤੀ ਦੇ ਰਿਹਾ ਹੈ। 

ਹਰ ਗ੍ਰਾਮ ਪੰਚਾਇਤ ਵਿੱਚ 75 ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦੇ ਮਿਸ਼ਨ ਵਿੱਚ ਸੂਰਤ ਦੀ ਸਫ਼ਲਤਾ ਪੂਰੇ ਦੇਸ਼ ਦੇ ਲਈ ਇੱਕ ਉਦਾਹਰਣ ਬਣਨ ਜਾ ਰਹੀ ਹੈ ਅਤੇ ਇਸ ਦੇ ਲਈ ਸੂਰਤ ਦੇ ਲੋਕਾਂ ਦਾ ਅਭਿਨੰਦਨ, ਸੂਰਤ ਦੇ ਕਿਸਾਨਾਂ ਨੂੰ ਇਸ ਦੇ ਲਈ ਅਭਿਨੰਦਨ, ਸਰਕਾਰ ਦੇ ਸਾਰੇ ਸਾਥੀਆਂ ਨੂੰ ਅਭਿਨੰਦਨ।

ਮੈਂ ‘ਪ੍ਰਾਕ੍ਰਿਤਕ (ਕੁਦਰਤੀ) ਕ੍ਰਿਸ਼ੀ ਸੰਮੇਲਨ' ਦੇ ਇਸ ਅਵਸਰ 'ਤੇ ਇਸ ਅਭਿਯਾਨ ਨਾਲ ਜੁੜੇ ਹਰ ਇੱਕ ਵਿਅਕਤੀ ਨੂੰ, ਆਪਣੇ ਸਾਰੇ ਕਿਸਾਨ ਸਾਥੀਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ| ਜਿਨ੍ਹਾਂ ਕਿਸਾਨ ਸਾਥੀਆਂ ਨੂੰ, ਸਰਪੰਚ ਸਾਥੀਆਂ ਨੂੰ ਅੱਜ ਸਨਮਾਨਿਤ ਕੀਤਾ, ਮੈਂ ਉਨ੍ਹਾਂ ਨੂੰ ਵੀ ਹਾਰਦਿਕ ਵਧਾਈ ਦਿੰਦਾ ਹਾਂ| ਅਤੇ ਖਾਸ ਕਰਕੇ ਕਿਸਾਨਾਂ ਦੇ ਨਾਲ-ਨਾਲ ਸਰਪੰਚਾਂ ਦੀ ਵੀ ਭੂਮਿਕਾ ਬਹੁਤ ਪ੍ਰਸ਼ੰਸਾਯੋਗ ਹੈ। ਉਨ੍ਹਾਂ ਨੇ ਇਹ ਬੀੜਾ ਉਠਾਇਆ ਹੈ ਅਤੇ ਇਸ ਲਈ ਸਾਡੇ ਇਹ ਸਾਰੇ ਸਰਪੰਚ ਭਾਈ-ਭੈਣ ਵੀ ਉਤਨੇ ਹੀ ਪ੍ਰਸ਼ੰਸਾ ਦੇ ਪਾਤਰ ਹਨ। ਕਿਸਾਨ ਤਾਂ ਹੈ ਹੀ।

ਸਾਥੀਓ,

ਆਜ਼ਾਦੀ ਦੇ 75 ਸਾਲ ਦੇ ਨਿਮਿੱਤ, ਦੇਸ਼ ਨੇ ਐਸੇ ਅਨੇਕ ਲਕਸ਼ਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਬੜੇ ਬਦਲਾਵਾਂ ਦਾ ਅਧਾਰ ਬਨਣਗੇ। ਅੰਮ੍ਰਿਤਕਾਲ ਵਿੱਚ ਦੇਸ਼ ਦੀ ਗਤੀ-ਪ੍ਰਗਤੀ ਦਾ ਅਧਾਰ ਸਬਕਾ ਪ੍ਰਯਾਸ ਦੀ ਉਹ ਭਾਵਨਾ ਹੈ, ਜੋ ਸਾਡੀ ਇਸ ਵਿਕਾਸ ਯਾਤਰਾ ਦੀ ਅਗਵਾਈ ਕਰ ਰਹੀ ਹੈ। ਵਿਸ਼ੇਸ਼ ਰੂਪ ਨਾਲ ਪਿੰਡ-ਗ਼ਰੀਬ ਅਤੇ ਕਿਸਾਨ ਦੇ ਲਈ ਜੋ ਵੀ ਕੰਮ ਹੋ ਰਹੇ ਹਨ, ਉਨ੍ਹਾਂ ਦੀ ਅਗਵਾਈ ਵੀ ਦੇਸ਼ਵਾਸੀਆਂ ਅਤੇ ਗ੍ਰਾਮ ਪੰਚਾਇਤਾਂ ਨੂੰ ਦਿੱਤੀ ਗਈ ਹੈ।

ਮੈਂ ਗੁਜਰਾਤ ਵਿੱਚ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਦੇ ਇਸ ਮਿਸ਼ਨ ਨੂੰ ਲਗਾਤਾਰ ਕਰੀਬ ਤੋਂ ਦੇਖ ਰਿਹਾ ਹਾਂ। ਅਤੇ ਇਸ ਦੀ ਪ੍ਰਗਤੀ ਦੇਖ ਕੇ ਮੈਨੂੰ ਸਹੀ ਵਿੱਚ ਮੈਨੂੰ ਖੁਸ਼ੀ ਮਿਲਦੀ ਹੈ ਅਤੇ ਖਾਸ ਕਰਕੇ ਕਿਸਾਨ ਭਾਈਆਂ ਅਤੇ ਭੈਣਾਂ ਨੇ ਇਸ ਬਾਤ ਨੂੰ ਆਪਣੇ ਮਨ ਵਿੱਚ ਉਤਾਰ ਲਿਆ ਹੈ ਅਤੇ ਦਿਲ ਤੋਂ ਅਪਣਾਇਆ ਹੈ, ਇਸ ਤੋਂ ਅੱਛਾ ਪ੍ਰਸੰਗ ਕੋਈ ਹੋਰ ਹੋ ਹੀ ਨਹੀਂ ਸਕਦਾ ਹੈ।

ਸੂਰਤ ਵਿੱਚ ਹਰ ਪਿੰਡ ਪੰਚਾਇਤ ਤੋਂ 75 ਕਿਸਾਨਾਂ ਦੀ ਸਿਲੈਕਸ਼ਨ (ਚੋਣ) ਕਰਨ ਦੇ ਲਈ ਗ੍ਰਾਮ ਸਮਿਤੀਆਂ (ਕਮੇਟੀ), ਤਾਲੁਕਾ ਸਮਿਤੀ (ਕਮੇਟੀਆਂ) ਅਤੇ ਜ਼ਿਲ੍ਹਾ ਸਮਿਤੀਆਂ (ਕਮੇਟੀਆਂ) ਬਣਾਈਆਂ ਗਈਆਂ। ਪਿੰਡ ਪੱਧਰ ’ਤੇ ਟੀਮਾਂ ਬਣਾਈਆਂ ਗਈਆਂ, ਟੀਮ ਲੀਡਰ ਬਣਾਏ ਗਏ, ਤਾਲੁਕਾ ’ਤੇ ਨੋਡਲ ਆਫਿਸਰਸ ਨੂੰ ਜ਼ਿੰਮੇਦਾਰੀ ਦਿੱਤੀ ਗਈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਦੌਰਾਨ ਲਗਾਤਾਰ ਟ੍ਰੇਨਿੰਗ ਪ੍ਰੋਗਰਾਮਸ ਅਤੇ ਵਰਕਸ਼ਾਪਸ ਦਾ ਆਯੋਜਨ ਵੀ ਕੀਤਾ ਗਿਆ। ਅਤੇ ਅੱਜ, ਇਤਨੇ ਘੱਟ ਸਮੇਂ ਵਿੱਚ ਸਾਢੇ ਪੰਜ ਸੌ ਤੋਂ ਜ਼ਿਆਦਾ ਪੰਚਾਇਤਾਂ ਤੋਂ 40 ਹਜ਼ਾਰ ਤੋਂ ਜ਼ਿਆਦਾ ਕਿਸਾਨ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਨਾਲ ਜੁੜ ਚੁੱਕੇ ਹਨ।

ਯਾਨੀ ਇੱਕ ਛੋਟੇ ਜਿਹੇ ਇਲਾਕੇ ਵਿੱਚ ਇਤਨਾ ਬੜਾ ਕੰਮ, ਇਹ ਬਹੁਤ ਅੱਛੀ ਸ਼ੁਰੂਆਤ ਹੈ। ਇਹ ਉਤਸ਼ਾਹ ਜਗਾਉਣ ਵਾਲੀ ਸ਼ੁਰੂਆਤ ਹੈ ਅਤੇ ਇਸ ਨਾਲ ਹਰ ਕਿਸਾਨ ਦੇ ਦਿਲ ਵਿੱਚ ਇੱਕ ਭਰੋਸਾ ਜਾਗਦਾ ਹੈ। ਆਉਣ ਵਾਲੇ ਸਮੇਂ ਵਿੱਚ ਆਪ ਸਭ ਦੇ ਪ੍ਰਯਤਨਾਂ, ਆਪ ਸਭ ਦੇ ਅਨੁਭਵਾਂ ਨਾਲ ਪੂਰੇ ਦੇਸ਼ ਦੇ ਕਿਸਾਨ ਬਹੁਤ ਕੁਝ ਜਾਣਨਗੇ, ਸਮਝਣਗੇ, ਸਿੱਖਣਗੇ। ਸੂਰਤ ਤੋਂ ਨਿਕਲ ਨੈਚੁਰਲ ਫਾਰਮਿੰਗ ਦਾ ਮਾਡਲ, ਪੂਰੇ ਹਿੰਦੁਸਤਾਨ ਦਾ ਮਾਡਲ ਵੀ ਬਣ ਸਕਦਾ ਹੈ।

|

ਭਾਈਓ ਅਤੇ ਭੈਣੋਂ,

ਜਦੋਂ ਕਿਸੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਦੇਸ਼ਵਾਸੀ ਖ਼ੁਦ ਦਾ ਸੰਕਲਪਬੱਧ ਹੋ ਜਾਂਦੇ ਹਨ, ਤਾਂ ਉਸ ਲਕਸ਼ ਦੀ ਪ੍ਰਾਪਤੀ ਨਾਲ ਸਾਨੂੰ ਕੋਈ ਰੁਕਾਵਟ ਨਹੀਂ ਆਉਂਦੀ ਹੈ, ਨਾ ਸਾਨੂੰ ਕਦੇ ਥਕਾਨ ਮਹਿਸੂਸ ਹੁੰਦੀ ਹੈ। ਜਦੋਂ ਬੜੇ ਤੋਂ ਬੜਾ ਕੰਮ ਜਨਭਾਗੀਦਾਰੀ ਦੀ ਤਾਕਤ ਨਾਲ ਹੁੰਦਾ ਹੈ, ਤਾਂ ਉਸ ਦੀ ਸਫ਼ਲਤਾ ਖੁਦ ਦੇਸ਼ ਦੇ ਲੋਕ ਸੁਨਿਸ਼ਚਿਤ ਕਰਦੇ ਹਨ। ਜਲ ਜੀਵਨ ਮਿਸ਼ਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਪਿੰਡ-ਪਿੰਡ ਸਾਫ਼ ਪਾਣੀ ਪਹੁੰਚਾਉਣ ਦੇ ਲਈ ਇਤਨੇ ਬੜੇ ਮਿਸ਼ਨ ਦੀ ਜ਼ਿੰਮੇਦਾਰੀ ਦੇਸ਼ ਦੇ ਪਿੰਡਾਂ ਅਤੇ ਪਿੰਡਾਂ ਦੇ ਲੋਕ, ਪਿੰਡਾਂ ਵਿੱਚ ਬਣੀਆਂ ਪਾਨੀ ਸਮਿਤੀਆਂ ਇਹੀ ਤਾਂ ਸਭ ਲੋਕ ਸੰਭਾਲ਼ ਰਹੇ ਹਨ।

ਸਵੱਛ ਭਾਰਤ ਜਿਹਾ ਇਤਨਾ ਬੜਾ ਅਭਿਯਾਨ, ਜਿਸ ਦੀ ਤਾਰੀਫ਼ ਅੱਜ ਸਾਰੀਆਂ ਆਲਮੀ ਸੰਸਥਾਵਾਂ ਵੀ ਕਰ ਰਹੀਆਂ ਹਨ, ਉਸ ਦੀ ਸਫ਼ਲਤਾ ਦਾ ਵੀ ਬੜਾ ਕ੍ਰੈਡਿਟ ਸਾਡੇ ਪਿੰਡਾਂ ਨੂੰ ਹੈ। ਇਸੇ ਤਰ੍ਹਾਂ, ਡਿਜੀਟਲ ਇੰਡੀਆ ਮਿਸ਼ਨ ਦੀ ਅਸਾਧਾਰਣ ਸਫ਼ਲਤਾ ਵੀ ਉਨ੍ਹਾਂ ਲੋਕਾਂ ਨੂੰ ਦੇਸ਼ ਦਾ ਜਵਾਬ ਹੈ ਜੋ ਕਹਿੰਦੇ ਸਨ ਕਿ ਪਿੰਡ ਵਿੱਚ ਬਦਲਾਅ ਲਿਆਉਣਾ ਅਸਾਨ ਨਹੀਂ ਹੈ।

ਇੱਕ ਮਨ ਬਣਾ ਲਿਆ ਸੀ ਲੋਕਾਂ ਨੇ, ਭਾਈ ਪਿੰਡ ਵਿੱਚ ਤਾਂ ਇਸ ਤਰ੍ਹਾਂ ਹੀ ਜਿਊਣਾ ਹੈ, ਐਸੇ ਹੀ ਗੁਜਾਰਾ ਕਰਨਾ ਹੈ। ਪਿੰਡ ਵਿੱਚ ਕੋਈ ਪਰਿਵਰਤਨ ਹੋ ਹੀ ਨਹੀਂ ਸਕਦਾ, ਐਸਾ ਮੰਨ ਕੇ ਬੈਠੇ ਸਨ। ਸਾਡੇ ਪਿੰਡਾਂ ਨੇ ਦਿਖਾ ਦਿੱਤਾ ਹੈ ਕਿ ਪਿੰਡ ਨਾ ਕੇਵਲ ਬਦਲਾਅ ਲਿਆ ਸਕਦੇ ਹਨ, ਬਲਕਿ ਬਦਲਾਅ ਦੀ ਅਗਵਾਈ ਵੀ ਕਰ ਸਕਦੇ ਹਨ। ਪ੍ਰਾਕ੍ਰਿਤਕ (ਕੁਦਰਤੀ) ਖੇਤੀ ਨੂੰ ਲੈ ਕੇ ਦੇਸ਼ ਦਾ ਇਹ ਜਨ-ਅੰਦੋਲਨ ਵੀ ਆਉਣ ਵਾਲੇ ਵਰ੍ਹਿਆਂ ਵਿੱਚ ਵਿਆਪਕ ਰੂਪ ਨਾਲ ਸਫ਼ਲ ਹੋਵੇਗਾ। ਜੋ ਕਿਸਾਨ ਇਸ ਬਦਲਾਅ ਨਾਲ ਜਿਤਨੀ ਜਲਦੀ ਜੁੜਨਗੇ, ਉਹ ਸਫ਼ਲਤਾ ਦੇ ਉਤਨੇ ਹੀ ਉੱਚੇ ਸਿਖਰ ’ਤੇ ਪਹੁੰਚਣਗੇ।

ਸਾਥੀਓ,

ਸਾਡਾ ਜੀਵਨ, ਸਾਡੀ ਸਿਹਤ, ਸਾਡਾ ਸਮਾਜ ਸਭ ਦੇ ਅਧਾਰ ਵਿੱਚ ਸਾਡੀ ਖੇਤੀ ਵਿਵਸਥਾ ਵੀ ਹੈ। ਆਪਣੇ ਇੱਥੇ ਕਹਿੰਦੇ ਹਨ ਨਾ ਜੈਸਾ ਅੰਨ ਵੈਸਾ ਮਨ। ਭਾਰਤ ਤਾਂ ਸੁਭਾਅ ਅਤੇ ਸੱਭਿਆਚਾਰ ਤੋਂ ਕ੍ਰਿਸ਼ੀ ਅਧਾਰਿਤ ਦੇਸ਼ ਹੀ ਰਿਹਾ ਹੈ। ਇਸ ਲਈ, ਜੈਸੇ-ਜੈਸੇ ਸਾਡਾ ਕਿਸਾਨ ਅੱਗੇ ਵਧੇਗਾ, ਜੈਸੇ-ਜੈਸੇ ਸਾਡੀ ਕ੍ਰਿਸ਼ੀ ਉਨਤ ਅਤੇ ਸਮ੍ਰਿੱਧ ਹੋਵੇਗੀ, ਵੈਸੇ-ਵੈਸੇ ਸਾਡਾ ਦੇਸ਼ ਅੱਗੇ ਵਧੇਗਾ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, ਮੈਂ ਦੇਸ਼ ਦੇ ਕਿਸਾਨਾਂ ਨੂੰ ਫਿਰ ਇੱਕ ਬਾਤ ਯਾਦ ਦਿਵਾਉਣਾ ਚਾਹੁੰਦਾ ਹਾਂ।

ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਆਰਥਿਕ ਸਫ਼ਲਤਾ ਦਾ ਵੀ ਇੱਕ ਜ਼ਰੀਆ ਹੈ, ਅਤੇ ਉਸ ਤੋਂ ਵੀ ਬੜੀ ਬਾਤ ਇਹ ਸਾਡੀ ਮਾਂ, ਸਾਡੀ ਧਰਤੀ ਮਾਂ ਸਾਡੇ ਲਈ ਤਾਂ ਇਹ ਧਰਤੀ ਮਾਂ, ਜਿਸ ਦੀ ਰੋਜ਼ ਅਸੀਂ ਪੂਜਾ ਕਰਦੇ ਹਾਂ, ਸਵੇਰੇ ਬਿਸਤਰ ਤੋਂ ਉੱਠ ਕੇ ਪਹਿਲਾਂ ਧਰਤੀ ਮਾਤਾ ਤੋਂ ਮਾਫੀ ਮੰਗਦੇ ਹਾਂ, ਇਹ ਸਾਡੇ ਸੰਸਕਾਰ ਹਨ। ਇਹ ਧਰਤੀ ਮਾਤਾ ਦੀ ਸੇਵਾ ਅਤੇ ਧਰਤੀ ਮਾਂ ਦੀ ਸੇਵਾ ਦਾ ਵੀ ਇਹ ਇੱਕ ਬਹੁਤ ਬੜਾ ਮਾਧਿਅਮ ਹੈ। ਅੱਜ ਜਦੋਂ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਕਰਦੇ ਹਾਂ ਤਾਂ ਖੇਤੀ ਦੇ ਲਈ ਜ਼ਰੂਰੀ ਸੰਸਾਧਨ ਆਪ ਖੇਤੀ ਅਤੇ ਉਸ ਨਾਲ ਜੁੜੇ ਹੋਏ ਉਤਪਾਦਾਂ ਤੋਂ ਜੁਟਾਉਂਦੇ ਹੋ।

ਗਾਂ ਅਤੇ ਪਸ਼ੂਧਨ ਦੇ ਜ਼ਰੀਏ ਤੁਸੀਂ 'ਜੀਵਾਅੰਮ੍ਰਿਤ' ਅਤੇ 'ਘਨ ਜੀਵਾਅੰਮ੍ਰਿਤ' ਤਿਆਰ ਕਰਦੇ ਹੋ। ਇਸ ਨਾਲ ਖੇਤੀ ’ਤੇ ਖਰਚ ਹੋਣ ਵਾਲੀ ਲਾਗਤ ਵਿੱਚ ਕਮੀ ਆਉਂਦੀ ਹੈ। ਖਰਚਾ ਘੱਟ ਹੋ ਜਾਂਦਾ ਹੈ। ਨਾਲ ਹੀ, ਪਸ਼ੂਧਨ ਤੋਂ ਆਮਦਨ ਦੇ ਅਤਿਰਿਕਤ ਸਰੋਤ ਵੀ ਖੁੱਲ੍ਹਦੇ ਹਨ। ਇਹ ਪਸ਼ੂਧਨ ਜਿਸ ਨਾਲ ਆਮਦਨ ਹੋ ਰਹੀ ਸੀ, ਉਸ ਨਾਲ ਅੰਦਰ ਆਮਦਨ ਵਧਦੀ ਹੈ। ਇਸੇ ਤਰ੍ਹਾਂ, ਜਦੋਂ ਆਪ ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਕਰਦੇ ਹੋ ਤਾਂ ਆਪ ਧਰਤੀ ਮਾਤਾ ਦੀ ਸੇਵਾ ਕਰਦੇ ਹੋ, ਮਿੱਟੀ ਦੀ ਕੁਆਲਿਟੀ, ਜ਼ਮੀਨ ਦੀ ਤਬੀਅਤ ਉਸ ਦੀ ਉਤਪਾਦਕਤਾ ਦੀ ਰੱਖਿਆ ਕਰਦੇ ਹੋ। ਜਦੋਂ ਤੁਸੀਂ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਕਰਦੇ ਹੋ ਤਾਂ ਤੁਸੀਂ ਪ੍ਰਾਕ੍ਰਿਤਿਕ (ਕੁਦਰਤੀ) ਅਤੇ ਵਾਤਾਵਰਣ ਦੀ ਸੇਵਾ ਵੀ ਕਰਦੇ ਹੋ। ਜਦੋਂ ਤੁਸੀਂ ਕੁਦਰਤੀ ਖੇਤੀ ਨਾਲ ਜੁੜਦੇ ਹੋ ਤਾਂ ਤੁਹਾਨੂੰ ਸਹਿਜ ਰੂਪ ਨਾਲ ਗੌਮਾਤਾ (ਗਊਮਾਤਾ) ਦੀ ਸੇਵਾ ਦਾ ਸੁਭਾਗ ਵੀ ਮਿਲ ਜਾਂਦਾ ਹੈ, ਜੀਵ ਸੇਵਾ ਦਾ ਅਸ਼ੀਰਵਾਦ ਵੀ ਮਿਲਦਾ ਹੈ।

ਹੁਣ ਮੈਨੂੰ ਦੱਸਿਆ ਗਿਆ ਕਿ, ਸੂਰਤ ਵਿੱਚ 40-45 ਗਊਸ਼ਾਲਾਵਾਂ ਦੇ ਨਾਲ ਅਨੁਬੰਧ ਕਰਕੇ ਉਨ੍ਹਾਂ ਨੂੰ ਗੌ ਜੀਵਾਅੰਮ੍ਰਿਤ ਉਤਪਾਦਨ ਦਾ ਜਿੰਮਾ ਸੌਂਪਿਆ ਜਾਵੇਗਾ। ਆਪ ਸੋਚੋ, ਇਸ ਨਾਲ ਕਿਤਨੀਆਂ ਗੌਮਾਤਾਵਾਂ (ਗਊਮਾਤਾਵਾਂ) ਦੀ ਸੇਵਾ ਹੋਵੇਗੀ। ਇਸ ਸਭ ਦੇ ਨਾਲ ਹੀ, ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਨਾਲ ਉਪਜਿਆ ਅੰਨ ਜਿਨ੍ਹਾਂ ਕਰੋੜਾਂ ਲੋਕਾਂ ਦਾ ਪੇਟ ਭਰਦਾ ਹੈ, ਉਨ੍ਹਾਂ ਨੂੰ ਕੀਟਨਾਸ਼ਕਾਂ ਅਤੇ ਕੈਮੀਕਲਸ ਨਾਲ ਹੋਣ ਵਾਲੀਆਂ ਘਾਤਕ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਕਰੋੜਾਂ ਲੋਕਾਂ ਨੂੰ ਮਿਲਣ ਵਾਲੇ ਆਰੋਗਯ (ਅਰੋਗਤਾ) ਦਾ ਇਹ ਲਾਭ, ਅਤੇ ਸਾਡੇ ਇੱਥੇ ਤਾਂ ਸਿਹਤ ਦਾ ਆਹਾਰ ਦੇ ਨਾਲ ਪ੍ਰਤੱਖ ਸਬੰਧ ਸਵੀਕਾਰਿਆ ਗਿਆ ਹੈ। ਆਪ ਕਿਸ ਤਰ੍ਹਾਂ ਦੇ ਆਹਾਰ ਨੂੰ ਗ੍ਰਹਿਣ ਕਰਦੇ ਹੋ, ਉਸ ਦੇ ਉੱਪਰ ਤੁਹਾਡੇ ਸਰੀਰ ਦੀ ਸਿਹਤ ਦਾ ਅਧਾਰ ਹੁੰਦਾ ਹੈ।

ਸਾਥੀਓ,

ਜੀਵਨ ਦੀ ਇਹ ਰੱਖਿਆ ਵੀ ਸਾਨੂੰ ਸੇਵਾ ਅਤੇ ਪੁਣਯ (ਨੇਕੀ) ਦੇ ਅਣਗਿਣਤ ਅਵਸਰ ਦਿੰਦੀ ਹੈ। ਇਸ ਲਈ, ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਵਿਅਕਤੀਗਤ ਖੁਸ਼ਹਾਲੀ ਦਾ ਰਸਤਾ ਤਾਂ ਖੋਲ੍ਹਦੀ ਹੀ ਹੈ, ਇਹ 'ਸਰਵੇ ਭੰਨਤੁ ਸੁਖਿਨ:, ਸਰਵੇ ਸੰਤੁ ਨਿਰਾਮਯ:' ('सर्वे भवन्तु सुखिनः, सर्वे सन्तु निरामयः)  ਇਸ ਭਾਵਨਾ ਨੂੰ ਵੀ ਸਾਕਾਰ ਕਰਦੀ ਹੈ।

ਸਾਥੀਓ,

ਅੱਜ ਪੂਰੀ ਦੁਨੀਆ 'ਸਸਟੇਨੇਬਲ ਲਾਈਫਸਟਾਇਲ' ਦੀ ਬਾਤ ਕਰ ਰਹੀ ਹੈ, ਸ਼ੁੱਧ ਖਾਨ-ਪਾਨ ਦੀ ਬਾਤ ਕਰ ਰਹੀ ਹੈ। ਇਹ ਇੱਕ ਐਸਾ ਖੇਤਰ ਹੈ, ਜਿਸ ਵਿੱਚ ਭਾਰਤ ਦੇ ਪਾਸ ਹਜ਼ਾਰਾਂ ਸਾਲਾਂ ਦਾ ਗਿਆਨ ਅਤੇ ਅਨੁਭਵ ਹੈ। ਅਸੀਂ ਸਦੀਆਂ ਤੱਕ ਇਸ ਦਿਸ਼ਾ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ। ਇਸ ਲਈ, ਅੱਜ ਸਾਡੇ ਪਾਸ ਅਵਸਰ ਹੈ ਕਿ ਅਸੀਂ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਜਿਹੇ ਅਭਿਯਾਨਾਂ ਵਿੱਚ ਅੱਗੇ ਆ ਕੇ ਕ੍ਰਿਸ਼ੀ ਨਾਲ ਜੁੜੀਆਂ ਆਲਮੀ ਸੰਭਾਵਨਾਵਾਂ ਦਾ ਕੰਮ ਸਭ ਤੱਕ ਲਾਭ ਪਹੁੰਚਾਈਏ। ਦੇਸ਼ ਇਸ ਦਿਸ਼ਾ ਵਿੱਚ ਪਿਛਲੇ ਅੱਠ ਸਾਲਾਂ ਤੋਂ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।

'ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾਵਾਂ' ਅਤੇ 'ਭਾਰਤੀ ਕ੍ਰਿਸ਼ੀ ਪੱਧਤੀ' ਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਅੱਜ ਕਿਸਾਨਾਂ ਨੂੰ ਸੰਸਾਧਨ, ਸੁਵਿਧਾ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਵਿੱਚ 30 ਹਜ਼ਾਰ ਕਲਸਟਰ ਬਣਾਏ ਗਏ ਹਨ, ਲੱਖਾਂ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। 'ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ' ਦੇ ਤਹਿਤ ਦੇਸ਼ ਦੀ ਕਰੀਬ 10 ਲੱਖ ਹੈਕਟੇਅਰ ਜ਼ਮੀਨ ਕਵਰ ਕੀਤੀ ਜਾਵੇਗੀ। ਅਸੀਂ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਦੇ ਸੱਭਿਆਚਾਰਕ, ਸਮਾਜਿਕ ਅਤੇ ਇਕੌਲੋਜੀ ਨਾਲ ਜੁੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਇਸ ਨੂੰ ਨਮਾਮਿ ਗੰਗੇ ਪਰਿਯੋਜਨਾ ਨਾਲ ਵੀ ਜੋੜਿਆ ਹੈ।

ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਨੂੰ ਪ੍ਰਮੋਟ ਕਰਨ ਦੇ ਲਈ ਅੱਜ ਦੇਸ਼ ਵਿੱਚ ਗੰਗਾ ਦੇ ਕਿਨਾਰੇ ਅਲੱਗ ਤੋਂ ਅਭਿਯਾਨ ਚਲਾਇਆ ਜਾ ਰਿਹਾ ਹੈ, ਕੌਰੀਡੋਰ ਬਣਾਇਆ ਜਾ ਰਿਹਾ ਹੈ। ਕੁਦਰਤੀ ਖੇਤੀ ਦੀ ਉਪਜ ਦੀ ਬਜ਼ਾਰ ਵਿੱਚ ਅਲੱਗ ਤੋਂ ਮੰਗ ਹੁੰਦੀ ਸੀ, ਉਸ ਦੀ ਕੀਮਤ ਵੀ ਜ਼ਿਆਦਾ ਮਿਲਦੀ ਹੈ। ਹੁਣੇ ਮੈਂ ਦਾਹੋਦ ਆਇਆ ਸੀ, ਤਾਂ ਦਾਹੋਦ ਵਿੱਚ ਮੈਨੂੰ ਸਾਡੀਆਂ ਆਦਿਵਾਸੀ ਭੈਣਾਂ ਮਿਲੀਆਂ ਸਨ ਅਤੇ ਉਹ ਲੋਕ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਇਹ ਕਿਹਾ ਕਿ ਸਾਡਾ ਤਾਂ ਇੱਕ ਮਹੀਨੇ ਪਹਿਲਾਂ ਆਰਡਰ ਬੁੱਕ ਹੋ ਜਾਂਦਾ ਹੈ। ਅਤੇ ਰੋਜ਼ ਸਾਡੀ ਜੋ ਸਬਜ਼ੀ ਹੁੰਦੀ ਹੈ, ਉਹ ਰੋਜ਼ਾਨਾ ਵਿਕ ਜਾਂਦੀ ਹੈ, ਉਹ ਜ਼ਿਆਦਾ ਭਾਅ ਨਾਲ ਵਿਕਦੀ ਹੈ। ਜਿਵੇਂ ਗੰਗਾ ਦੇ ਆਸ-ਪਾਸ ਪੰਜ-ਪੰਜ ਕਿਲੋਮੀਟਰ ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਦਾ ਅਭਿਯਾਨ ਚਲਾਇਆ ਗਿਆ ਹੈ।

ਜਿਸ ਨਾਲ ਕਿ ਕੈਮੀਕਲ ਨਦੀ ਵਿੱਚ ਨਾ ਜਾਣ, ਪੀਣ ਵਿੱਚ ਵੀ ਕੈਮੀਕਲ ਯੁਕਤ ਪਾਣੀ ਪੇਟ ਵਿੱਚ ਨਾ ਜਾਵੇ। ਭਵਿੱਖ ਵਿੱਚ ਅਸੀਂ ਤਾਪੀ ਦੇ ਦੋਨੋਂ ਕਿਨਾਰਿਆਂ, ਮਾਂ ਨਰਮਦਾ ਦੇ ਦੋਨੋਂ ਕਿਨਾਰਿਆਂ ਦੀ ਤਰਫ਼ ਇਹ ਸਾਰੇ ਪ੍ਰਯੋਗ ਅਸੀਂ ਕਰ ਸਕਦੇ ਹਾਂ। ਅਤੇ ਇਸ ਲਈ, ਅਸੀਂ natural farming ਦੀ ਉਪਜ ਨੂੰ certify ਕਰਨ ਦੇ ਲਈ, ਕਿਉਂਕਿ ਇਸ ਵਿੱਚ ਜੋ ਉਤਪਾਦਨ ਹੋਵੇਗਾ, ਉਸ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ, ਉਸ ਦੀ ਪਹਿਚਾਣ ਹੋਣੀ ਚਾਹੀਦੀ ਹੈ ਅਤੇ ਇਸ ਦੇ ਲਈ ਕਿਸਾਨਾਂ ਨੂੰ ਜ਼ਿਆਦਾ ਪੈਸਾ ਮਿਲਣਾ ਚਾਹੀਦਾ ਹੈ, ਇਸ ਲਈ ਅਸੀਂ ਇਸ ਨੂੰ ਸਰਟੀਫਾਇਡ ਕਰਨ ਦੀ ਵਿਵਸਥਾ ਕੀਤੀ ਹੈ। ਉਸ ਨੂੰ ਪ੍ਰਮਾਣਿਤ ਕਰਨ ਦੇ ਲਈ quality assurance system ਵੀ ਬਣਾਏ ਹਨ। ਇਸ ਤਰ੍ਹਾਂ ਦੀਆਂ ਸਰਟੀਫਾਇਡ ਫਸਲਾਂ ਸਾਡੇ ਕਿਸਾਨ ਅੱਛੀ ਕੀਮਤ 'ਤੇ ਐਕਸਪੋਰਟ ਕਰ ਰਹੇ ਹਨ। ਅੱਜ ਦੁਨੀਆ ਦੇ ਬਜ਼ਾਰ ਵਿੱਚ ਕੈਮੀਕਲ ਫ੍ਰੀ ਉਤਪਾਦ ਇਹ ਸਭ ਤੋਂ ਆਕਰਸ਼ਣ ਦਾ ਕੇਂਦਰ ਬਣਿਆ ਹੈ। ਅਸੀਂ ਇਹ ਲਾਭ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਾਉਣਾ ਹੈ।

|

ਸਾਥੀਓ,

ਸਰਕਾਰ ਦੇ ਪ੍ਰਯਾਸਾਂ ਦੇ ਨਾਲ ਹੀ ਸਾਨੂੰ ਇਸ ਦਿਸ਼ਾ ਵਿੱਚ ਆਪਣੇ ਪ੍ਰਾਚੀਨ ਗਿਆਨ ਦੀ ਤਰਫ਼ ਵੀ ਦੇਖਣਾ ਹੋਵੇਗਾ। ਸਾਡੇ ਇੱਥੇ ਵੇਦਾਂ ਤੋਂ ਲੈ ਕੇ ਕ੍ਰਿਸ਼ੀ ਗ੍ਰੰਥਾਂ ਅਤੇ ਕੌਟਿਲਯ, ਵਰਾਹਮਿਹਿਰ ਜਿਹੇ ਵਿਦਵਾਨਾਂ ਤੱਕ, ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਨਾਲ ਜੁੜੇ ਗਿਆਨ ਦੇ ਅਥਾਹ ਭੰਡਾਰ ਮੌਜੂਦ ਹਨ। ਆਚਾਰੀਆ ਦੇਵਵ੍ਰਤ ਜੀ ਸਾਡੇ ਵਿਚਕਾਰ ਹਨ, ਉਹ ਤਾਂ ਇਸ ਵਿਸ਼ੇ ਦੇ ਬਹੁਤ ਬੜੇ ਜਾਣਕਾਰ ਵੀ ਹਨ ਅਤੇ ਉਨ੍ਹਾਂ ਨੇ ਤਾਂ ਆਪਣਾ ਜੀਵਨ ਮੰਤਰ ਬਣਾ ਦਿੱਤਾ ਹੈ ਖ਼ੁਦ ਨੇ ਵੀ ਬਹੁਤ ਪ੍ਰਯੋਗ ਕਰਕੇ ਸਫ਼ਲਤਾ ਪਾਈ (ਪ੍ਰਾਪਤ ਕੀਤੀ) ਹੈ ਅਤੇ ਹੁਣ ਉਹ ਸਫ਼ਲਤਾ ਦਾ ਲਾਭ ਗੁਜਰਾਤ ਦੇ ਕਿਸਾਨਾਂ ਨੂੰ ਮਿਲੇ ਇਸ ਲਈ ਉਹ ਜੀ ਜਾਨ ਨਾਲ ਲਗੇ ਹੋਏ ਹਨ।

ਲੇਕਿਨ, ਸਾਥੀਓ, ਮੇਰੀ ਜਿਤਨੀ ਜਾਣਕਾਰੀ ਹੈ, ਮੈਂ ਦੇਖਿਆ ਹੈ ਕਿ ਸਾਡੇ ਸ਼ਾਸਤਰਾਂ ਤੋਂ ਲੈ ਕੇ ਲੋਕ-ਗਿਆਨ ਤੱਕ, ਲੋਕ ਬੋਲੀ ਵਿੱਚ ਜੋ ਗੱਲਾਂ ਕਹੀਆਂ ਗਈਆਂ ਹਨ, ਉਸ ਵਿੱਚ ਕਿਤਨੇ ਗਹਿਰੇ ਸੂਤਰ ਛਿਪੇ ਹਨ। ਸਾਨੂੰ ਜਾਣਕਾਰੀ ਹੈ ਕਿ ਸਾਡੇ (ਆਪਣੇ)  ਇੱਥੇ ਘਾਘ ਅਤੇ ਭੱਡਰੀ ਜਿਹੇ ਵਿਦਵਾਨਾਂ ਨੇ ਸਾਧਾਰਣ ਭਾਸ਼ਾ ਵਿੱਚ ਖੇਤੀ ਦੇ ਮੰਤਰਾਂ ਨੂੰ ਜਨਸਾਧਾਰਣ ਦੇ ਲਈ ਉਪਲਬਧ ਕਰਵਾਇਆ ਹੈ। ਜਿਵੇਂ ਕਿ ਇੱਕ ਕਹਾਵਤ ਹੈ, ਹੁਣ ਹਰ ਕਿਸਾਨ ਜਾਣਦਾ ਹੈ ਇਸ ਕਹਾਵਤ ਨੂੰ- 'ਗੋਬਰ, ਮੈਲਾ, ਨੀਮ ਦੀ ਖਲੀ, ਯਾ ਸੇ ਖੇਤ ਦੂਨੀ ਫਲੀ'|

ਯਾਨੀ, ਗੋਬਰ ਆਦਿ ਅਤੇ ਨੀਮ ਦੀ ਖਲੀ ਅਗਰ ਖੇਤ ਵਿੱਚ ਪੈ ਜਾਵੇ ਤਾਂ ਫਸਲ ਦੁੱਗੱਣੀ ਹੋਵੇਗੀ। ਇਸੇ ਤਰ੍ਹਾਂ ਹੋਰ ਇੱਕ ਪ੍ਰਚਲਿਤ ਕਥਾ ਹੈ, ਵਾਕ ਹੈ- 'ਛੋੜੇ ਖਾਦ ਜੋਤ ਗਹਰਾਈ, ਫਿਰ ਖੇਤੀ ਕਾ ਮਜ਼ਾ ਦਿਖਾਈ'। ਯਾਨੀ, ਖੇਤ ਵਿੱਚ ਖਾਦ ਛੱਡ ਕੇ ਫਿਰ ਜੁਤਾਈ ਕਰਨ ਨਾਲ ਖੇਤੀ ਦਾ ਮਜ਼ਾ ਦਿਖਾਈ ਪੈਂਦਾ ਹੈ, ਉਸ ਦੀ ਤਾਕਤ ਪਤਾ ਚਲਦੀ ਹੈ। ਮੈਂ ਚਾਹਾਂਗਾ ਕਿ ਇੱਥੇ ਜੋ ਸੰਸਥਾਵਾਂ, ਜੋ NGOs ਅਤੇ ਮਾਹਿਰ ਬੈਠੇ ਹਨ, ਉਹ ਇਸ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨ। ਆਪਣੀਆਂ ਮਾਨਤਾਵਾਂ ਨੂੰ ਖੁੱਲ੍ਹੇ ਮਨ ਨਾਲ ਇੱਕ ਵਾਰ ਟਟੋਲਣ। ਇਹ ਪੁਰਾਣੇ ਅਨੁਭਵਾਂ ਤੋਂ ਕੀ ਨਿਕਲ ਸਕਦਾ ਹੈ, ਹਿੰਮਤ ਕਰਕੇ ਆਪ ਅੱਗੇ ਆਓ ਵਿਗਿਆਨੀਆਂ ਨੂੰ ਮੇਰੀ ਵਿਸ਼ੇਸ਼ ਤਾਕੀਦ ਹੈ।

ਅਸੀਂ ਨਵੇਂ-ਨਵੇਂ ਸ਼ੋਧ (ਨਵੀਆਂ-ਨਵੀਆਂ ਖੋਜਾਂ) ਕਰੀਏ, ਸਾਡੇ ਉਪਲਬਧ ਸੰਸਾਧਨਾਂ ਦੇ ਅਧਾਰ ’ਤੇ ਸਾਡੇ ਕਿਸਾਨ ਨੂੰ ਤਾਕਤਵਰ ਕਿਵੇਂ ਬਣਾਈਏ, ਸਾਡੀ ਖੇਤੀ ਨੂੰ ਅੱਛੀ ਕਿਵੇਂ ਬਣਾਈਏ, ਸਾਡੀ ਧਰਤੀ ਮਾਤਾ ਨੂੰ ਕਿਵੇਂ ਸੁਰੱਖਿਅਤ ਰੱਖੀਏ, ਇਸ ਦੇ ਲਈ ਸਾਡੇ ਵਿਗਿਆਨੀ ਸਾਡੇ ਸਿੱਖਿਆ ਸੰਸਥਾਨ ਜ਼ਿੰਮੇਵਾਰੀ ਨਿਭਾਉਣ ਦੇ ਲਈ ਅੱਗੇ ਆਉਣ। ਸਮੇਂ ਦੇ ਹਿਸਾਬ ਨਾਲ ਕਿਵੇਂ ਕਿਸਾਨਾਂ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਹੁੰਚਾਇਆ ਜਾ ਸਕਦਾ ਹੈ, ਲੈਬੋਰੇਟਰੀ ਵਿੱਚ ਸਿੱਧ ਕੀਤਾ ਹੋਇਆ ਵਿਗਿਆਨ ਕਿਸਾਨ ਦੀ ਭਾਸ਼ਾ ਵਿੱਚ ਕਿਸਾਨ ਤੱਕ ਕਿਵੇਂ ਪਹੁੰਚੇ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਨੇ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਦੇ ਜ਼ਰੀਏ ਜੋ ਸ਼ੁਰੂਆਤ ਕੀਤੀ ਹੈ, ਉਸ ਨਾਲ ਨਾ ਸਿਰਫ਼ ਅੰਨਦਾਤਾ ਦਾ ਜੀਵਨ ਖੁਸ਼ਹਾਲ ਹੋਵੇਗਾ, ਬਲਕਿ ਨਵੇਂ ਭਾਰਤ ਦਾ ਪਥ ਵੀ ਖੁੱਲ੍ਹੇਗਾ।

ਮੈਂ ਕਾਸ਼ੀ ਖੇਤਰ ਤੋਂ ਲੋਕ ਸਭਾ ਦਾ member ਹਾਂ, ਤਾਂ ਮੇਰਾ ਕਾਸ਼ੀ ਦੇ ਕਿਸਾਨਾਂ ਨੂੰ ਕਦੇ ਕਦੇ ਮਿਲਣ ਦਾ ਜਦੋਂ ਵੀ ਮੌਕਾ ਮਿਲਦਾ ਹੈ, ਗੱਲਾਂ ਹੁੰਦੀਆਂ ਹਨ, ਮੈਨੂੰ ਆਨੰਦ ਹੁੰਦਾ ਹੈ ਮੇਰੇ ਕਾਸ਼ੀ ਇਲਾਕੇ ਦੇ ਕਿਸਾਨ ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਦੇ ਸਬੰਧ ਵਿੱਚ ਕਾਫੀ ਜਾਣਕਾਰੀਆਂ ਇਕੱਠੀਆਂ ਕਰਦੇ ਹਨ, ਖ਼ੁਦ ਪ੍ਰਯੋਗ ਕਰਦੇ ਹਨ, ਦਿਨ ਰਾਤ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਲਗਣ ਲੱਗਿਆ ਹੈ ਕਿ ਹੁਣ ਉਨ੍ਹਾਂ ਦੇ ਦੁਆਰਾ ਜੋ ਪੈਦਾਵਾਰ ਹੋਈ ਹੈ, ਉਹ ਦੁਨੀਆ ਦੇ ਬਜ਼ਾਰ ਵਿੱਚ ਵਿਕਣ ਦੇ ਲਈ ਤਿਆਰ ਹੋ ਗਈ ਹੈ ਅਤੇ ਇਸ ਲਈ ਮੈਂ ਚਾਹਾਂਗਾ ਅਤੇ ਸੂਰਤ ਤਾਂ ਐਸਾ ਹੈ ਸ਼ਾਇਦ ਹੀ ਕੋਈ ਪਿੰਡ ਐਸਾ ਹੋਵੇਗਾ ਜਿੱਥੋਂ ਦੇ ਲੋਕ ਵਿਦੇਸ਼ ਵਿੱਚ ਨਾ ਹੋਣ। ਸੂਰਜ ਦੀ ਤਾਂ ਇੱਕ ਪਹਿਚਾਣ ਵੀ ਵਿਸ਼ੇਸ਼ ਹੈ ਅਤੇ ਇਸ ਲਈ ਸੂਰਤ ਦਾ ਇਨੀਸ਼ੀਏਟਿਵ, ਇਹ ਆਪਣੇ ਆਪ ਵਿੱਚ ਜਗਮਗਾ ਉਠੇਗਾ।

ਸਾਥੀਓ,

ਤੁਸੀਂ ਜੋ ਅਭਿਯਾਨ ਉਠਾਇਆ ਹੈ ਹਰ ਪਿੰਡ ਵਿੱਚ 75 ਕਿਸਾਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅੱਜ ਭਲੇ 75 ਦਾ ਤੁਸੀਂ ਲਕਸ਼ ਤੈਅ ਕੀਤਾ ਹੈ ਹਰ ਪਿੰਡ ਵਿੱਚ 750 ਕਿਸਾਨ ਤਿਆਰ ਹੋ ਜਾਣਗੇ ਦੇਖਣਾ ਅਤੇ ਇੱਕ ਵਾਰ ਪੂਰਾ ਜ਼ਿਲ੍ਹਾ ਇਸ ਕੰਮ ਦੇ ਲਈ ਹੋ ਜਾਵੇਗਾ ਤਾਂ ਦੁਨੀਆ ਦੇ ਜੋ ਖਰੀਦਦਾਰ ਹਨ ਨਾ ਉਹ ਹਮੇਸ਼ਾ ਲੋਕ ਅਡਰੈੱਸ ਢੂੰਡਦੇ-ਢੂੰਡਦੇ ਤੁਹਾਡੇ ਪਾਸ ਹੀ ਆਉਣਗੇ ਕਿ ਭਾਈ ਇੱਥੇ  ਕੈਮੀਕਲ ਨਹੀਂ ਹੈ, ਦਵਾਈਆਂ ਨਹੀਂ ਹਨ, ਸਿੱਧਾ-ਸਿੱਧਾ ਪ੍ਰਾਕ੍ਰਿਤਿਕ (ਕੁਦਰਤੀ)  ਉਤਪਾਦਨ ਹੈ, ਤਾਂ ਆਪਣੀ ਸਿਹਤ ਦੇ ਲਈ ਦੋ ਪੈਸਾ ਜ਼ਿਆਦਾ ਦੇ ਕੇ ਇਹ ਮਾਲ ਲੈ ਜਾਣਗੇ।

 

ਸੂਰਤ ਸ਼ਹਿਰ ਵਿੱਚ ਤਾਂ ਸਾਰੀ ਸਬਜ਼ੀ ਤੁਹਾਡੇ ਹੀ ਇੱਥੇ ਤੋਂ ਜਾਂਦੀ ਹੈ, ਅਗਰ ਸੂਰਤ ਸ਼ਹਿਰ ਨੂੰ ਪਤਾ ਚਲੇਗਾ ਕਿ ਤੁਹਾਡੀ ਸਬਜ਼ੀ ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਦੀ ਹੈ, ਮੈਂ ਪੱਕਾ ਮੰਨਦਾ ਹਾਂ ਕਿ ਸਾਡੇ ਸੂਰਤੀ ਲੋਕ ਇਸ ਵਾਰ ਦਾ ਉਦਯੋਗ ਤਾਂ ਇਸ ਵਾਰ ਦਾ ਉਂਧਿਯੂ ਤੁਹਾਡੀ ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਦੀ ਸਬਜ਼ੀ ਵਿੱਚੋਂ ਹੀ ਬਣਾਵਾਂਗੇ। ਅਤੇ ਫਿਰ ਸੂਰਤ ਵਾਲੇ ਬੋਰਡ ਲਗਾਉਣਗੇ, ਪ੍ਰਾਕ੍ਰਿਤਿਕ (ਕੁਦਰਤੀ)  ਖੇਤੀ ਦੀ ਸਬਜ਼ੀ ਵਾਲਾ ਉਂਧਿਯੂ। ਆਪ ਦੇਖਣਾ ਇੱਕ ਬਜ਼ਾਰ ਇਸ ਖੇਤਰ ਵਿੱਚ ਬਣ ਰਿਹਾ ਹੈ।

ਸੂਰਤ ਦੀ ਖ਼ੁਦ ਦੀ ਤਾਕਤ ਹੁੰਦੀ ਹੈ, ਸੂਰਤ ਦੇ ਲੋਕ ਜਿਵੇਂ ਡਾਇਮੰਡ ਨੂੰ ਤੇਲ ਲਗਾਉਂਦੇ ਹਨ, ਉਸੇ ਤਰ੍ਹਾਂ ਇਸ ਨੂੰ ਤੇਲ ਲਗਾ ਦੇਣਗੇ, ਤਾਂ ਸੂਰਤ ਵਿੱਚ ਇਹ ਜੋ ਅਭਿਯਾਨ ਚਲ ਰਿਹਾ ਹੈ, ਉਸ ਦਾ ਲਾਭ ਉਠਾਉਣ ਦੇ ਲਈ ਸਾਰੇ ਲੋਕ ਅੱਗੇ ਆਉਣਗੇ। ਆਪ ਸਭ ਦੇ ਨਾਲ ਬਾਤ ਕਰਨ ਦਾ ਮੌਕਾ ਮਿਲਿਆ, ਇਤਨਾ ਅੱਛਾ ਅਭਿਯਾਨ ਸ਼ੁਰੂ ਕੀਤਾ ਹੈ ਅਤੇ ਮੈਂ ਇਸ ਦੇ ਲਈ ਆਪ ਸਭ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ। ਅਤੇ ਇਸੇ ਦੇ ਨਾਲ, ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ।

ਬਹੁਤ ਬਹੁਤ ਸ਼ੁਭਕਾਮਨਾਵਾਂ।

  • Dharmendra bhaiya November 02, 2024

    BJP
  • PARAMESWAR MOHAKUD October 26, 2024

    Jay shree ram
  • दिग्विजय सिंह राना September 20, 2024

    हर हर महादेव
  • Madhusmita Baliarsingh June 25, 2024

    "Prime Minister Modi's initiatives have shown a strong commitment to improving the welfare of farmers across India. From the PM-Kisan scheme providing direct financial support to measures ensuring better MSP and agricultural infrastructure, these efforts aim to uplift our agrarian community and secure their future. #FarmersFirst #ModiForFarmers"
  • JBL SRIVASTAVA June 02, 2024

    मोदी जी 400 पार
  • Satish Ramdas nikam March 12, 2024

    hollow for bjp
  • Ram Raghuvanshi February 26, 2024

    Jay shree Ram
  • Gireesh Kumar Upadhyay February 24, 2024

    bjp
  • Gireesh Kumar Upadhyay February 24, 2024

    follow for bjp
  • Gireesh Kumar Upadhyay February 24, 2024

    follow for bjp
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide