"ਅੰਮ੍ਰਿਤ ਕਾਲ ’ਚ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਭਾਰਤ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ਵਿੱਚ ਭਾਰਤ ਦੀ ਕਿਰਤ ਸ਼ਕਤੀ ਦੀ ਇੱਕ ਵੱਡੀ ਭੂਮਿਕਾ ਹੈ"
"ਭਾਰਤ ਨੂੰ ਇੱਕ ਵਾਰ ਫਿਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਦੇਸ਼ਾਂ ਵਿੱਚੋਂ ਇੱਕ ਬਣਾਉਣ ਦਾ ਇੱਕ ਵੱਡਾ ਕ੍ਰੈਡਿਟ ਸਾਡੇ ਕਿਰਤੀਆਂ ਨੂੰ ਹੀ ਜਾਂਦਾ ਹੈ"
"ਪਿਛਲੇ ਅੱਠ ਵਰ੍ਹਿਆਂ ਵਿੱਚ, ਸਰਕਾਰ ਨੇ ਗ਼ੁਲਾਮੀ ਦੇ ਦੌਰ ਦੇ ਅਤੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਦਰਸਾਉਂਦੇ ਕਾਨੂੰਨ ਖ਼ਤਮ ਕਰਨ ਦੀ ਪਹਿਲ ਕੀਤੀ"
"ਕਿਰਤ ਮੰਤਰਾਲਾ ਅੰਮ੍ਰਿਤ ਕਾਲ 'ਚ ਸਾਲ 2047 ਲਈ ਆਪਣਾ ਵਿਜ਼ਨ ਤਿਆਰ ਕਰ ਰਿਹਾ ਹੈ"
"ਕੰਮ ਵਾਲੇ ਸਥਾਨਾਂ ਨੂੰ ਕੰਮ ਲਈ ਅਨੁਕੂਲ, ਵਰਕ ਫ੍ਰੌਮ ਹੋਮ ਈਕੋਸਿਸਟਮ ਤੇ ਕੰਮ ਦੇ ਲਚਕਦਾਰ ਘੰਟੇ ਭਵਿੱਖ ਦੀ ਜ਼ਰੂਰਤ ਹਨ"
"ਅਸੀਂ ਮਹਿਲਾਵਾਂ ਦੀ ਕਿਰਤ ਸ਼ਕਤੀ ਦੀ ਭਾਗੀਦਾਰੀ ਦੇ ਮੌਕਿਆਂ ਵਜੋਂ ਕੰਮ ਦੇ ਅਨੁਕੂਲ ਕਾਰਜ ਸਥਾਨਾਂ ਜਿਹੀ ਵਿਵਸਥਾ ਦਾ ਉਪਯੋਗ ਕਰ ਸਕਦੇ ਹਾਂ"
"ਇਮਾਰਤ ਅਤੇ ਨਿਰਮਾਣ ਮਜ਼ਦੂਰਾਂ ਲਈ ਸੈੱਸ ਦੀ ਪੂਰਾ ਉਪਯੋਗ ਜ਼ਰੂਰੀ, ਰਾਜਾਂ ਨੇ 38000 ਕਰੋੜ ਰੁਪਏ ਤੋਂ ਵੱਧ ਦੀ ਵਰਤੋਂ ਨਹੀਂ ਕੀਤੀ"

ਨਮਸਕਾਰ!

ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਸ਼੍ਰੀਮਾਨ ਬਨਵਾਰੀ ਲਾਲਾ ਪੁਰੋਹਿਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਭੂਪੇਂਦਰ ਯਾਦਵ ਜੀ, ਸ਼੍ਰੀ ਰਾਮੇਸ਼ਵਰ ਤੇਲੀ ਜੀ, ਸਾਰੇ ਰਾਜਾਂ ਦੇ ਆਦਰਯੋਗ ਕਿਰਤ ਮੰਤਰੀ ਗਣ, ਕਿਰਤ ਸਕੱਤਰ ਗਣ, ਹੋਰ ਮਹਾਨੁਭਾਵ ਦੇਵੀਓ ਅਤੇ ਸੱਜਣੋਂ, ਸਭ ਤੋਂ ਪਹਿਲਾਂ ਮੈਂ ਭਗਵਾਨ ਤਿਰੂਪਤੀ ਬਾਲਾਜੀ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਜਿਸ ਪਵਿੱਤਰ ਸਥਾਨ ’ਤੇ ਆਪ ਸਭ ਉਪਸਥਿਤ ਹੋ, ਉਹ ਭਾਰਤ ਦੀ ਕਿਰਤ ਅਤੇ ਸਮਰੱਥਾ ਦਾ ਸਾਖੀ ਰਿਹਾ ਹੈ। ਮੈਨੂੰ ਵਿਸ਼ਵਾਸ ਹੈ , ਇਸ ਕਾਨਫਰੰਸ ਤੋਂ ਨਿਕਲੇ ਵਿਚਾਰ ਦੇਸ਼ ਦੀ ਕਿਰਤ-ਸਮਰੱਥਾ ਨੂੰ ਮਜ਼ਬੂਤ ਕਰਨਗੇ। ਮੈਂ ਆਪ ਸਭ ਨੂੰ, ਅਤੇ ਵਿਸ਼ੇਸ ਤੌਰ ’ਤੇ ਕਿਰਤ ਮੰਤਰਾਲੇ ਨੂੰ ਇਸ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਇਸ 15 ਅਗਸਤ ਨੂੰ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ, ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕੀਤਾ ਹੈ। ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਾਡੇ ਜੋ ਸੁਪਨੇ ਹਨ, ਜੋ ਆਕਾਂਖਿਆਵਾਂ ਹਨ, ਉਨ੍ਹਾਂ ਨੂੰ ਸਾਕਾਰ ਕਰਨ ਵਿੱਚ ਭਾਰਤ ਦੀ ਕਿਰਤ ਸ਼ਕਤੀ ਦੀ ਬਹੁਤ ਬੜੀ ਭੂਮਿਕਾ ਹੈ। ਇਸੇ ਸੋਚ ਦੇ ਨਾਲ ਦੇਸ਼ ਸੰਗਠਿਤ ਅਤੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਕਰੋੜਾਂ ਸ਼੍ਰਮਿਕ (ਵਰਕਰ) ਸਾਥੀਆਂ ਦੇ ਲਈ ਨਿਰੰਤਰ ਕੰਮ ਕਰ ਕਿਹਾ ਹੈ।

ਪ੍ਰਧਾਨ ਮੰਤਰੀ ਸ਼੍ਰਮ-ਯੋਗੀ ਮਾਨਧਨ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ , ਜਿਹੇ ਅਨੇਕ ਪ੍ਰਯਾਸਾਂ ਨੇ ਕਿਰਤੀਆਂ ਨੂੰ ਇੱਕ ਤਰ੍ਹਾਂ ਦਾ ਸੁਰੱਖਿਆ ਕਵਚ ਦਿੱਤਾ ਹੈ। ਅਜਿਹੀਆਂ ਯੋਜਨਾਵਾਂ ਦੀ ਵਜ੍ਹਾ ਨਾਲ ਅਸੰਗਠਿਤ ਖੇਤਰ ਦੇ ਕਿਰਤੀਆਂ ਦੇ ਮਨ ਵਿੱਚ ਇਹ ਭਾਵ ਜਾਗਿਆ ਹੈ ਕਿ ਦੇਸ਼ ਉਨ੍ਹਾਂ ਦੀ ਕਿਰਤ ਦਾ ਵੀ ਉਤਨਾ ਹੀ ਸਨਮਾਨ ਕਰਦਾ ਹੈ। ਸਾਨੂੰ ਕੇਂਦਰ ਅਤੇ ਰਾਜ ਦੇ ਅਜਿਹੇ ਸਭ ਪ੍ਰਯਾਸਾਂ ਨੂੰ ਪੂਰੀ ਸੰਵੇਦਨਸ਼ੀਲਤਾ ਨਾਲ ਇੱਕ ਸਾਥ ਲਿਆਉਣਾ ਹੋਵੇਗਾ, ਤਾਕਿ ਕਿਰਤੀਆਂ ਨੂੰ ਉਨ੍ਹਾਂ ਦਾ ਅਧਿਕ ਤੋਂ ਅਧਿਕ ਲਾਭ ਮਿਲ ਸਕੇ।

ਸਾਥੀਓ,

ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਦਾ ਕਿਤਨਾ ਪ੍ਰਭਾਵ ਸਾਡੀ ਅਰਥਵਿਵਸਥਾ ’ਤੇ ਪਿਆ ਹੈ, ਇਸ ਦੇ ਸਾਖੀ ਅਸੀਂ ਕੋਰੋਨਾਕਾਲ ਵਿੱਚ ਵੀ ਬਣੇ ਹਾਂ। ‘ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ’ ਇਸ ਦੀ ਵਜ੍ਹਾ ਨਾਲ ਲੱਖਾਂ ਛੋਟੇ ਉਦਯੋਗਾਂ ਨੂੰ ਮਦਦ ਮਿਲੀ ਹੈ। ਇੱਕ ਅਧਿਐਨ ਦੇ ਮੁਤਾਬਕ, ਇਸ ਸਕੀਮ ਦੀ ਵਜ੍ਹਾ ਨਾਲ ਕਰੀਬ ਡੇਢ ਕਰੋੜ ਲੋਕਾਂ ਦਾ ਰੋਜ਼ਾਗਰ ਜਾਣਾ ਸੀ, ਉਹ ਨਹੀਂ ਗਿਆ, ਉਹ ਰੋਜ਼ਗਾਰ ਬਚ ਗਿਆ। ਕੋਰੋਨਾ ਦੇ ਦੌਰ ਵਿੱਚ EPFO ਤੋਂ ਵੀ ਕਰਮਚਾਰੀਆਂ ਨੂੰ ਬੜੀ ਮਦਦ ਮਿਲੀ, ਹਜ਼ਾਰਾਂ ਕਰੋੜ ਰੁਪਏ ਕਰਮਚਾਰੀਆਂ ਨੂੰ ਅਡਵਾਂਸ ਦੇ ਤੌਰ ’ਤੇ ਦਿੱਤੇ ਗਏ। ਅਤੇ ਸਾਥੀਓ, ਅੱਜ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਜ਼ਰੂਰਤ ਦੇ ਸਮੇਂ ਦੇਸ਼ ਨੇ ਆਪਣੇ ਕਿਰਤੀਆਂ ਦਾ ਸਾਥ ਦਿੱਤਾ, ਵੈਸੇ ਹੀ ਇਸ ਮਹਾਮਾਰੀ ਤੋਂ ਉਬਰਣ ਵਿੱਚ ਕਿਰਤੀਆਂ ਨੇ ਵੀ ਪੂਰੀ ਸ਼ਕਤੀ ਲਗਾ ਦਿੱਤੀ ਹੈ। ਅੱਜ ਭਾਰਤ ਫਿਰ ਤੋਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਅਰਥਵਿਵਸਥਾ ਬਣਿਆ ਹੈ, ਤਾਂ ਇਸ ਦਾ ਬਹੁਤ ਬੜਾ ਕ੍ਰੈਡਿਟ ਸਾਡੇ ਕਿਰਤੀਆਂ ਨੂੰ ਹੀ ਜਾਂਦਾ ਹੈ।

ਦੇਸ਼ ਦੇ ਹਰ ਕਿਰਤੀ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਣ ਦੇ ਲਈ, ਕਿਸ ਤਰ੍ਹਾਂ ਕੰਮ ਹੋ ਰਿਹਾ ਹੈ, ਉਸ ਦੀ ਇੱਕ ਉਦਾਹਰਣ ‘ਈ-ਸ਼੍ਰਮ ਪੋਰਟਲ’ ਵੀ ਹੈ। ਇਹ ਪੋਰਟਲ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ, ਤਾਕਿ ਅਸੰਗਠਿਤ ਖੇਤਰ ਦੇ ਕਿਰਤੀਆਂ ਦੇ ਲਈ ਅਧਾਰ ਨਾਲ ਜੁੜਿਆ ਨੈਸ਼ਨਲ ਡੇਟਾਬੇਸ ਬਣ ਸਕੇ। ਮੈਨੂੰ ਖੁਸ਼ੀ ਹੈ ਕਿ ਇਸ ਇੱਕ ਸਾਲ ਵਿੱਚ ਹੀ, ਇਸ ਪੋਰਟਲ ਨਾਲ 400 ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰੀਬ 28 ਕਰੋੜ ਸ਼੍ਰਮਿਕ (ਵਰਕਰ) ਜੁੜ ਚੁੱਕੇ ਹਨ। ਵਿਸ਼ੇਸ਼ ਤੌਰ ’ਤੇ ਇਸ ਦਾ ਲਾਭ ਕੰਸਟ੍ਰਕਸ਼ਨ ਵਰਕਰਸ ਨੂੰ, ਪ੍ਰਵਾਸੀ ਮਜ਼ਦੂਰਾਂ ਨੂੰ , ਅਤੇ ਡੋਮੈਸਟਿਕ ਵਰਕਰਸ ਨੂੰ ਮਿਲ ਰਿਹਾ ਹੈ। ਹੁਣ ਇਨ੍ਹਾਂ ਲੋਕਾਂ ਨੂੰ ਵੀ Universal Account Number ਜਿਹੀਆਂ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ। ਸ਼੍ਰਮਿਕਾਂ (ਕਿਰਤੀਆਂ )ਵਿੱਚ ਰੋਜ਼ਗਾਰ ਦੇ ਅਵਸਰ ਵਧਾਉਣ ਦੇ ਲਈ ‘ਈ-ਸ਼੍ਰਮ ਪੋਰਟਲ’ ਨੂੰ  National Career Service, ਅਸੀਮ ਪੋਰਟਲ ਅਤੇ ਉਦਯਮ  ਪੋਟਰਲ (Aseem Portal and Udyam Portal) ਨਾਲ ਵੀ ਜੋੜਿਆ ਜਾ ਰਿਹਾ ਹੈ।

ਇਸ ਕਾਨਫਰੰਸ ਵਿੱਚ ਉਪਸਥਿਤ ਆਪ ਸਭ ਨੂੰ ਮੇਰੀ ਤਾਕੀਦ ਹੈ ਕਿ ਨੈਸ਼ਨਲ ਪੋਰਟਲਸ ਦੇ ਇੰਟੀਗ੍ਰੇਸ਼ਨ ਦੇ ਨਾਲ-ਨਾਲ ਅਸੀਂ ਸਟੇਟ ਪੋਰਟਲਸ ਨੂੰ ਵੀ ਸਾਥ ਵਿੱਚ (ਨਾਲ ਹੀ) integrate ਕਰਨ ’ਤੇ ਜ਼ਰੂਰ ਕੰਮ ਕਰਨ। ਇਸ ਨਾਲ ਦੇਸ਼ ਦੇ ਸਾਰੇ ਵਰਕਰਾਂ (ਕਿਰਤੀਆਂ) ਦੇ ਲਈ ਨਵੇਂ ਅਵਸਰ ਖੁੱਲ੍ਹਣਗੇ, ਸਾਰੇ ਰਾਜਾਂ ਨੂੰ ਦੇਸ਼ ਦੀ ਕਿਰਤ ਸ਼ਕਤੀ ਦਾ ਹੋਰ ਪ੍ਰਭਾਵੀ ਲਾਭ ਮਿਲੇਗਾ।

ਸਾਥੀਓ,

ਆਪ ਸਾਰੇ ਭਲੀ-ਭਾਂਤੀ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਅਜਿਹੇ ਕਿਤਨੇ ਲੇਬਰ ਕਾਨੂੰਨ ਰਹੇ ਹਨ ਜੋ ਅੰਗ੍ਰੇਜ਼ਾਂ ਦੇ ਸਮੇਂ ਤੋਂ ਚਲੇ ਆ ਰਹੇ ਹਨ। ਬੀਤੇ ਅੱਠ ਵਰ੍ਹਿਆਂ ਵਿੱਚ ਅਸੀਂ ਦੇਸ਼ ਵਿੱਚ ਗ਼ੁਲਾਮੀ ਦੇ ਦੌਰ ਦੇ, ਅਤੇ ਗੁਲਾਮੀ ਦੀ ਮਾਨਸਿਕਤਾ ਵਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਬੀੜਾ ਉਠਾਇਆ ਹੈ। ਦੇਸ਼ ਹੁਣ ਅਜਿਹੇ ਲੇਬਰ ਕਾਨੂੰਨਾਂ ਨੂੰ ਬਦਲ ਰਿਹਾ ਹੈ, ਰਿਫਾਰਮ ਕਰ ਰਿਹਾ ਹੈ, ਉਨ੍ਹਾਂ ਨੂੰ ਸਰਲ ਬਣਾ ਰਿਹਾ ਹੈ। ਇਸੇ ਸੋਚ ਨਾਲ 29 ਲੇਬਰ ਕਾਨੂੰਨਾਂ ਨੂੰ 4 ਸਰਲ ਲੇਬਰ ਕੋਡਸ ਵਿੱਚ ਬਦਲਿਆ ਗਿਆ ਹੈ। ਇਸ ਨਾਲ ਸਾਡੇ ਸ਼੍ਰਮਿਕ (ਕਿਰਤੀ) ਭਾਈ-ਭੈਣ ਨਿਊਨਤਮ ਸੈਲਰੀ, ਰੋਜ਼ਗਾਰ ਦੀ ਸੁਰੱਖਿਆ, ਸਮਾਜਿਕ ਸੁਰੱਖਿਆ ਅਤੇ ਸਿਹਤ ਸੁਰੱਖਿਆ ਜਿਹੇ  ਵਿਸ਼ਿਆਂ ’ਤੇ ਹੋਰ ਸਸ਼ਕਤ ਹੋਣਗੇ। ਨਵੇਂ ਲੇਬਰ ਕੋਡਸ ਵਿੱਚ Inter-State migrant labours ਦੀ ਪਰਿਭਾਸ਼ਾ ਨੂੰ ਵੀ ਸੁਧਾਰਿਆ ਗਿਆ ਹੈ। ਸਾਡੇ ਪ੍ਰਵਾਸੀ ਸ਼੍ਰਮਿਕ (ਕਿਰਤੀ) ਭਾਈ-ਭੈਣਾਂ ਨੂੰ ‘ਵੰਨ ਨੇਸ਼ਨ, ਵੰਨ ਕਾਰਡ’ ਜਿਹੀ ਯੋਜਨਾ ਨਾਲ ਵੀ ਬਹੁਤ ਮਦਦ ਮਿਲੀ ਹੈ।

 

ਸਾਥੀਓ,

ਸਾਨੂੰ ਇੱਕ ਹੋਰ ਬਾਤ ਯਾਦ ਰੱਖਣੀ ਹੈ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਅਗਰ ਅਸੀਂ ਖੁਦ ਨੂੰ ਤੇਜ਼ੀ ਨਾਲ ਤਿਆਰ ਨਹੀਂ ਕੀਤਾ ਤਾਂ ਫਿਰ ਪਿਛੜਨ ਦਾ ਖ]ਤਰਾ ਹੋ ਜਾਵੇਗਾ। ਪਹਿਲੀ, ਦੂਸਰੀ ਅਤੇ ਤੀਸਰੀ ਉਦਯੋਗਿਕ ਕ੍ਰਾਂਤੀ ਦਾ ਲਾਭ ਉਠਾਉਣ ਵਿੱਚ ਭਾਰਤ ਪਿੱਛੇ ਰਹਿ ਗਿਆ ਸੀ। ਹੁਣ ਚੌਥੀ ਉਦਯੋਗਿਕ ਕ੍ਰਾਂਤੀ ਦੇ ਸਮੇਂ ਭਾਰਤ ਨੂੰ ਤੇਜ਼ੀ ਨਾਲ ਫੈਸਲੇ ਵੀ ਲੈਣੇ ਹੋਣਗੇ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਲਾਗੂ ਵੀ ਕਰਨਾ ਪਵੇਗਾ। ਬਦਲਦੇ ਹੋਏ ਸਮੇਂ ਦੇ ਨਾਲ , ਜਿਸ ਤਰ੍ਹਾਂ Nature of Job ਬਦਲ ਰਿਹਾ ਹੈ, ਉਹ ਆਪ ਵੀ ਦੇਖ ਰਹੇ ਹੋ।

ਅੱਜ ਦੁਨੀਆ Digital Era ਵਿੱਚ ਪ੍ਰਵੇਸ਼ ਕਰ ਰਹੀ ਹੈ, ਪੂਰਾ ਆਲਮੀ ਪਰਿਵੇਸ਼ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਅਸੀਂ ਸਭ gig ਅਤੇ platform economy ਦੇ ਰੂਪ ਵਿੱਚ ਰੋਜ਼ਗਾਰ ਦੇ ਇੱਕ ਨਵੇਂ ਆਯਾਮ ਦੇ ਸਾਖੀ ਬਣ ਰਹੇ ਹਾਂ। ਔਨਲਾਈਨ ਸ਼ਾਪਿੰਗ ਹੋਵੇ, ਔਨਲਾਈਨ ਹੈਲਥ ਸਰਵਿਸੈੱਜ਼ ਹੋਵੇ, ਔਨਲਾਈਨ ਟੈਕਸੀ ਅਤੇ ਫੂਡ ਡਿਲਿਵਰੀ ਹੋਵੇ, ਇਹ ਅੱਜ ਸ਼ਹਿਰੀ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ। ਲੱਖਾਂ ਯੁਵਾ ਇਨ੍ਹਾਂ ਸੇਵਾਵਾਂ ਨੂੰ, ਇਸ ਨਵੇਂ ਬਜ਼ਾਰ ਨੂੰ ਗਤੀ ਦੇ ਰਹੇ ਹਨ। ਇਨ੍ਹਾਂ ਨਵੀਆਂ ਸੰਭਾਵਨਾਵਾਂ ਦੇ ਲਈ ਸਾਡੀਆਂ ਸਹੀ ਨੀਤੀਆਂ ਅਤੇ ਸਹੀ ਪ੍ਰਯਾਸ, ਇਸ ਖੇਤਰ ਵਿੱਚ ਭਾਰਤ ਨੂੰ ਗਲੋਬਲ ਲੀਡਰਬਣਾਉਣ ਵਿੱਚ ਮਦਦ ਕਰਨਗੇ।

ਸਾਥੀਓ,

ਦੇਸ਼ ਦਾ ਕਿਰਤ ਮੰਤਰਾਲਾ ਅੰਮ੍ਰਿਤਕਾਲ ਵਿੱਚ ਵਰ੍ਹੇ 2047 ਦੇ ਲਈ ਆਪਣਾ ਵਿਜ਼ਨ ਵੀ ਤਿਆਰ ਕਰ ਰਿਹਾ ਹੈ। ਭਵਿੱਖ ਦੀ ਜ਼ਰੂਰਤ ਹੈ- Flexible work places, work from home ecosystem. ਭਵਿੱਖ ਦੀ ਜ਼ਰੂਰਤ ਹੈ- Flexi work hours. ਅਸੀਂ flexible work place ਜਿਹੀਆਂ ਵਿਵਸਥਾਵਾਂ ਨੂੰ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ ਦੇ ਲਈ ਅਵਸਰ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹਾਂ।

ਇਸ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਦੇਸ਼ ਦੀ ਨਾਰੀ ਸ਼ਕਤੀ ਦੀ ਸੰਪੂਰਨ ਭਾਗੀਦਾਰੀ ਦਾ ਸੱਦਾ ਦਿੱਤਾ ਹੈ। ਨਾਰੀ ਸ਼ਕਤੀ ਦਾ ਸਹੀ ਉਪਯੋਗ ਕਰਦੇ ਹੋਏ ਭਾਰਤ ਆਪਣੇ ਲਕਸ਼ਾਂ ਨੂੰ ਹੋਰ ਤੇਜ਼ੀ ਨਾਲ ਪ੍ਰਾਪਤ ਕਰ ਸਕਦਾ ਹੈ। ਦੇਸ਼ ਦੇ ਨਵੇਂ ਉੱਭਰ ਰਹੇ ਸੈਕਟਰਸ ਵਿੱਚ ਮਹਿਲਾਵਾਂ ਦੇ ਲਈ ਕੁਝ ਨਵਾਂ ਹੋਰ ਕਰ ਸਕਦੇ ਹਾਂ, ਸਾਨੂੰ ਇਸ ਦਿਸ਼ਾ ਵਿੱਚ ਵੀ ਸੋਚਣਾ ਹੋਵੇਗਾ।

ਸਾਥੀਓ,

21ਵੀਂ ਸਦੀ ਵਿੱਚ ਭਾਰਤ ਦੀ ਸਫ਼ਲਤਾ ਇਸ ਬਾਤ ’ਤੇ ਵੀ ਨਿਰਭਰ ਕਰੇਗੀ ਕਿ ਅਸੀਂ ਆਪਣੇ ਡੈਮੋਗ੍ਰਾਫਿਕ ਡਿਵਿਡੈਂਡ ਦਾ ਕਿਤਨੀ ਸਫ਼ਲਤਾ ਨਾਲ ਉਪਯੋਗ ਕਰਦੇ ਹਨ। ਅਸੀਂ  high quality skilled workforce create  ਕਰਕੇ ਆਲਮੀ ਅਵਸਰਾਂ ਦਾ ਲਾਭ ਲੈ ਸਕਦੇ ਹਨ। ਭਾਰਤ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ migration and mobility partnership agreements ਵੀ ਸਾਈਨ ਕਰ ਰਿਹਾ ਹੈ। ਦੇਸ਼ ਦੇ ਸਾਰੇ ਰਾਜਾਂ ਨੂੰ ਇਨ੍ਹਾਂ ਅਵਸਰਾਂ ਦਾ ਲਾਭ ਮਿਲੇ, ਇਸ ਦੇ ਲਈ ਸਾਨੂੰ ਪ੍ਰਯਾਸ  ਵਧਾਉਣੇ ਹੋਣਗੇ, ਇੱਕ ਦੂਸਰੇ ਤੋਂ ਸਿੱਖਣਾ ਹੋਵੇਗਾ।

ਸਾਥੀਓ,

ਅੱਜ ਜਦੋਂ ਇਤਨੇ ਬੜੇ ਅਵਸਰ ’ਤੇ ਅਸੀਂ ਸਭ ਇਕਜੁੱਟ ਹੋਏ ਹਾਂ ਤਾਂ ਮੈਂ ਸਾਰੇ ਰਾਜਾਂ ਨੂੰ, ਆਪ ਸਭ ਨੂੰ ਕੁਝ ਹੋਰ ਤਾਕੀਦ ਵੀ ਕਰਨਾ ਚਾਹੁੰਦਾ ਹਾਂ। ਆਪ ਸਭ ਪਰੀਚਿਤ ਹੋ ਕਿ ਸਾਡੇ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਸ, ਸਾਡੀ ਵਰਕਫੋਰਸ ਦਾ ਅਭਿੰਨ ਅੰਗ ਹਨ। ਉਨ੍ਹਾਂ ਦੇ ਲਈ ਜਿਸ ‘ਸੈੱਸ’ ਦੀ ਵਿਵਸਥਾ ਕੀਤੀ ਗਈ ਹੈ, ਉਸ ਦਾ ਪੂਰਾ ਇਸਤੇਮਾਲ ਜ਼ਰੂਰੀ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਇਸ ਸੈੱਸ ਵਿੱਚੋਂ ਕਰੀਬ 38 ਹਜ਼ਾਰ ਕਰੋੜ ਰੁਪਏ ਅਜੇ ਵੀ ਰਾਜਾਂ ਦੁਆਰਾ ਇਸਤੇਮਾਲ ਨਹੀਂ ਹੋ ਪਾਏ ਹਨ। ESIC, ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਮਿਲ ਕੇ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਸ਼੍ਰਮਿਕਾਂ (ਕਿਰਤੀਆਂ) ਨੂੰ ਲਾਭ ਪਹੁੰਚਾ ਸਕਦਾ ਹੈ, ਇਸ ਵੱਲ ਵੀ ਸਾਨੂੰ ਧਿਆਨ ਦੇਣਾ ਹੋਵੇਗਾ।

बहुत-बहुत धन्यवाद!

ਮੈਨੂੰ ਵਿਸ਼ਵਾਸ ਹੈ ਕਿ ਸਾਡੇ ਇਹ ਸਮੂਹਿਕ ਪ੍ਰਯਾਸ ਦੇਸ਼ ਦੀ ਅਸਲੀ ਸਮਰੱਥਾ ਨੂੰ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸੇ ਵਿਸ਼ਵਾਸ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਦੋ ਦਿਨੀਂ ਚਰਚਾ ਵਿੱਚ ਆਪ ਨਵੇਂ ਸੰਕਲਪ ਦੇ ਨਾਲ, ਨਵੇਂ ਵਿਸ਼ਵਾਸ ਦੇ ਨਾਲ ਦੇਸ਼ ਦੀ ਸ਼੍ਰਮ (ਕਿਰਤ) ਸ਼ਕਤੀ ਦੀ ਤਾਕਤ ਨੂੰ ਵਧਾਉਣ ਵਿੱਚ ਸਫ਼ਲ ਹੋਵੋਗੇ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
In a first, micro insurance premium in life segment tops Rs 10k cr in FY24

Media Coverage

In a first, micro insurance premium in life segment tops Rs 10k cr in FY24
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"