ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਸ਼੍ਰੀ ਬਾਬਾ ਵਿਸ਼ਵਨਾਥ ਅਉਰ ਭਗਵਾਨ ਪਰਸ਼ੂਰਾਮ ਕੇ ਚਰਣਨ ਮਾ, ਹਮਾਰੋ ਪ੍ਰਣਾਮ। ਜਯ ਗੰਗਾ ਮਇਯਾ ਕੀ। ਹਰ-ਹਰ ਗੰਗੇ। ਉੱਤਰ ਪ੍ਰਦੇਸ਼ ਦੇ ਤੇਜ਼ ਤਰਾਰ ਅਤੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਬੀ.ਐੱਲ. ਵਰਮਾ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸੰਤੋਸ਼ ਗੰਗਵਾਰ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸੁਰੇਸ਼ ਕੁਮਾਰ ਖੰਨਾ ਜੀ, ਸਤੀਸ਼ ਮਹਾਨਾ ਜੀ, ਜਿਤਿਨ ਪ੍ਰਸਾਦ ਜੀ, ਮਹੇਸ਼ ਚੰਦਰ ਗੁਪਤਾ ਜੀ, ਧਰਮਵੀਰ ਪ੍ਰਜਾਪਤੀ ਜੀ, ਸੰਸਦ ਦੇ ਮੇਰੇ ਹੋਰ ਸਹਿਯੋਗੀ ਗਣ, ਯੂਪੀ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਹੋਰ ਸਾਥੀ, ਪੰਚਾਇਤ ਮੈਂਬਰ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਕਾਕੋਰੀ ਸੇ ਕ੍ਰਾਂਤੀ ਕੀ ਅਲਖ ਜਗਾਉਨ ਵਾਲੇ, ਵੀਰ ਸ਼ਹੀਦ ਕ੍ਰਾਂਤੀਕਾਰਿਨ, ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲ੍ਹਾ ਖਾਨ ਅਉਰ ਰੌਸ਼ਨ ਸਿੰਘ ਕਾ, ਹਮ ਹਾਥ ਜੋੜਿ ਕੇ ਨਮਨ ਕੱਤ ਹਈਂ, ਉਨਕੇ ਪਾਂਇ ਛੁਅਤ ਹਈਂ। ਜਹੁ ਹਿਯਾਂ ਕੇ ਆਪ ਲੋਗਨ ਕੋ ਆਸ਼ੀਰਵਾਦ ਹਈ, ਕਿ ਹਮਇ ਇਹ ਮਿੱਟੀ ਕਾ ਮਾਥੇ ਪਰ ਲਗਇਬੇ ਕੋ ਸਉ-ਭਾਗਯ ਮਿਲੋ। ਹੇਨਇ ਸੇ ਓਜਸਵੀ ਕਵੀ ਦਾਮੋਦਰ ਸਵਰੂਪ ਵਿਦ੍ਰੋਹੀ, ਰਾਜਬਹਾਦੁਰ ਵਿਕਲ, ਅਉਰ ਅਗਨੀਵੇਸ਼ ਸ਼ੁਕਲ ਨੇ ਵੀਰ ਰਸ ਸੇ ਕ੍ਰਾਂਤੀਧਾਰਾ ਬਹਾਈ ਹਤੀ। ਇੱਤੋਇ ਨਾਹੀ, ਅਨੁਸ਼ਾਸਨ ਅਉਰ ਵਫਾਦਾਰੀ ਕੋ ਸੰਕਲਪ ਦਿਵਾਉਨ ਵਾਲੇ, ਸਕਾਉਟ ਗਾਇਡ ਕੇ ਜਨਕ, ਪੰਡਿਤ ਸ਼੍ਰੀਰਾਮ ਵਾਜਪੇਯੀ ਜੀ ਕੀ ਜਨਮਭੂਮੀ ਭੀ ਜਹੇ ਧੱਤੀ ਹਈ। ਇਨ ਸਬ ਮਹਾਪੁਰੁਸ਼ਨ ਦੇ ਪਾਇਨ ਮਾਂ ਹਮਾਰੋ ਪ੍ਰਣਾਮ।
ਸਾਥੀਓ,
ਸੰਜੋਗ ਨਾਲ ਕੱਲ੍ਹ ਹੀ ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲ੍ਹਾ ਖਾਨ ਅਤੇ ਠਾਕੁਰ ਰੌਸ਼ਨ ਸਿੰਘ ਦਾ ਬਲੀਦਾਨ ਦਿਵਸ ਵੀ ਹੈ। ਅੰਗਰੇਜ਼ੀ ਸੱਤਾ ਨੂੰ ਚੁਣੌਤੀ ਦੇਣ ਵਾਲੇ ਸ਼ਾਹਜਹਾਂਪੁਰ ਦੇ ਇਨ੍ਹਾਂ ਤਿੰਨਾਂ ਸਪੂਤਾਂ ਨੂੰ 19 ਦਸੰਬਰ ਨੂੰ ਫਾਂਸੀ ਦਿੱਤੀ ਗਈ ਸੀ। ਭਾਰਤ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਐਸੇ ਵੀਰਾਂ ਦਾ ਅਸੀਂ ਸਭ ’ਤੇ ਬਹੁਤ ਬੜਾ ਕਰਜ਼ ਹੈ। ਇਹ ਕਰਜ਼ ਅਸੀਂ ਕਦੇ ਚੁਕਾ ਨਹੀਂ ਸਕਦੇ। ਲੇਕਿਨ ਦੇਸ਼ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਕੇ, ਜਿਸ ਭਾਰਤ ਦਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਸੁਪਨਾ ਦੇਖਿਆ ਸੀ, ਉਸ ਭਾਰਤ ਦਾ ਨਿਰਮਾਣ ਕਰਕੇ, ਅਸੀਂ ਉਨ੍ਹਾਂ ਨੂੰ ਸੱਚੀ ਕਾਰਯਾਂਜਲੀ ਦੇ ਸਕਦੇ ਹਾਂ। ਅੱਜ ਸ਼ਾਹਜਹਾਂਪੁਰ ਵਿੱਚ, ਐਸਾ ਹੀ ਪਾਵਨ ਅਵਸਰ ਹੈ, ਇਤਿਹਾਸਿਕ ਅਵਸਰ ਹੈ। ਅੱਜ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਐਕਸਪ੍ਰੈੱਸਵੇਅ- ਗੰਗਾ ਐਕਸਪ੍ਰੈੱਸਵੇਅ- ’ਤੇ ਕੰਮ ਸ਼ੁਰੂ ਹੋ ਰਿਹਾ ਹੈ।
ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ - ਗੰਗ ਸਕਲ ਮੁਦ ਮੰਗਲ ਮੂਲਾ। ਸਭ ਸੁਖ ਕਰਨਿ ਹਰਨਿ ਸਭ ਸੂਲਾ।। (गंग सकल मुद मंगल मूला। सब सुख करनि हरनि सब सूला।।)ਯਾਨੀ, ਮਾਂ ਗੰਗਾ ਸਾਰੇ ਮੰਗਲਾਂ ਦੀ, ਸਾਰੀ ਉੱਨਤੀ ਪ੍ਰਗਤੀ ਦੀ ਸਰੋਤ ਹਨ। ਮਾਂ ਗੰਗਾ ਸਾਰੇ ਸੁਖ ਦਿੰਦੀ ਹੈ, ਅਤੇ ਸਾਰੀ ਪੀੜ੍ਹਾ ਹਰ ਲੈਂਦੀ ਹੈ। ਐਸੇ ਹੀ ਗੰਗਾ ਐਕਸਪ੍ਰੈੱਸਵੇਅ ਵੀ ਯੂਪੀ ਦੀ ਪ੍ਰਗਤੀ ਦੇ ਨਵੇਂ ਦੁਆਰ ਖੋਲ੍ਹੇਗਾ। ਮੈਂ ਅੱਜ ਮੇਰਠ, ਹਾਪੁੜ, ਬੁਲੰਦਰਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਏਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਦੇ ਇੱਕ-ਇੱਕ ਨਾਗਰਿਕ ਨੂੰ, ਸਭ ਲੋਕਾਂ ਨੂੰ ਵਿਸ਼ੇਸ਼ ਵਧਾਈ ਦਿੰਦਾ ਹਾਂ। ਕਰੀਬ 600 ਕਿਲੋਮੀਟਰ ਦੇ ਇਸ ਐਕਸਪ੍ਰੈੱਸਵੇਅ ’ਤੇ 36 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਜਾਣਗੇ। ਇਹ ਗੰਗਾ ਐਕਸਪ੍ਰੈੱਸਵੇਅ ਆਪਣੇ ਨਾਲ ਇਸ ਖੇਤਰ ਵਿੱਚ ਨਵੇਂ ਉਦਯੋਗ ਲਿਆਵੇਗਾ, ਅਨੇਕ ਰੋਜ਼ਗਾਰ, ਹਜ਼ਾਰਾਂ– ਹਜਾਰਾਂ ਨੌਜਵਾਨ ਦੇ ਲਈ ਅਨੇਕ ਨਵੇਂ ਅਵਸਰ ਲਿਆਵੇਗਾ।
ਸਾਥੀਓ,
ਉੱਤਰ ਪ੍ਰਦੇਸ਼ ਆਬਾਦੀ ਦੇ ਨਾਲ ਹੀ ਖੇਤਰ ਦੇ ਮਾਮਲੇ ਵਿੱਚ ਵੀ ਉਤਨਾ ਹੀ ਬੜਾ ਹੈ, ਇੱਕ ਸਿਰੇ ਤੋਂ ਦੂਜਾ ਸਿਰਾ, ਕਰੀਬ-ਕਰੀਬ ਇੱਕ ਹਜ਼ਾਰ ਕਿਲੋਮੀਟਰ ਦਾ ਹੈ। ਇਤਨੇ ਬੜੇ ਯੂਪੀ ਨੂੰ ਚਲਾਉਣ ਦੇ ਲਈ ਜਿਸ ਦਮ-ਖਮ ਦੀ ਜ਼ਰੂਰਤ ਹੈ, ਜਿਸ ਦਮਦਾਰ ਕੰਮ ਦੀ ਜ਼ਰੂਰਤ ਹੈ, ਉਹ ਅੱਜ ਡਬਲ ਇੰਜਣ ਦੀ ਸਰਕਾਰ ਕਰਕੇ ਦਿਖਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਪੀ ਦੀ ਪਹਿਚਾਣ, ਨੈਕਸਟ ਜਨਰੇਸ਼ਨ ਇਨਫ੍ਰਾਸਟ੍ਰਕਚਰ ਵਾਲੇ ਸਭ ਤੋਂ ਆਧੁਨਿਕ ਰਾਜ ਦੇ ਰੂਪ ਵਿੱਚ ਹੋਵੇਗੀ। ਇਹ ਜੋ ਅੱਜ ਯੂਪੀ ਵਿੱਚ ਐਕਸਪ੍ਰੈੱਸਵੇਅ ਦਾ ਜਾਲ ਵਿਛ ਰਿਹਾ ਹੈ, ਜੋ ਨਵੇਂ ਏਅਰਪੋਰਟ ਬਣਾਏ ਜਾ ਰਹੇ ਹਨ, ਨਵੇਂ ਰੇਲਵੇ ਰੂਟ ਬਣ ਰਹੇ ਹਨ, ਉਹ ਯੂਪੀ ਦੇ ਲੋਕਾਂ ਲਈ ਅਨੇਕ ਵਰਦਾਨ ਇਕੱਠੇ ਲੈ ਕੇ ਆ ਰਹੇ ਹਨ। ਪਹਿਲਾ ਵਰਦਾਨ- ਲੋਕਾਂ ਦੇ ਸਮੇਂ ਦੀ ਬੱਚਤ। ਦੂਸਰਾ ਵਰਦਾਨ - ਲੋਕਾਂ ਦੀ ਸਹੂਲੀਅਤ ਵਿੱਚ ਵਾਧਾ, ਸੁਵਿਧਾ ਵਿੱਚ ਵਾਧਾ। ਤੀਸਰਾ ਵਰਦਾਨ- ਯੂਪੀ ਦੇ ਸੰਸਾਧਨਾਂ ਦਾ ਸਹੀ ਅਤੇ ਉੱਤਮ ਤੋਂ ਉੱਤਮ ਉਪਯੋਗ, ਚੌਥਾ ਵਰਦਾਨ- ਯੂਪੀ ਦੀ ਸਮਰੱਥਾ ਵਿੱਚ ਵਾਧਾ, ਪੰਜਵਾਂ ਵਰਦਾਨ- ਯੂਪੀ ਵਿੱਚ ਚੌਤਰਫਾ ਸਮ੍ਰਿੱਧੀ।
ਸਾਥੀਓ,
ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਜਾਣ ਦੇ ਲਈ ਹੁਣ ਤੁਹਾਨੂੰ ਉਤਨਾ ਸਮਾਂ ਨਹੀਂ ਲਗੇਗਾ, ਜਿਤਨਾ ਪਹਿਲਾਂ ਲਗਿਆ ਕਰਦਾ ਸੀ। ਤੁਹਾਡਾ ਸਮਾਂ ਟ੍ਰੈਫਿਕ ਜਾਮ ਵਿੱਚ ਬਰਬਾਦ ਨਹੀਂ ਹੋਵੇਗਾ, ਤੁਸੀਂ ਉਸ ਦਾ ਬਿਹਤਰ ਇਸਤੇਮਾਲ ਕਰ ਪਾਓਗੇ। ਯੂਪੀ ਦੇ 12 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਹ ਐਕਸਪ੍ਰੈੱਵੇਅ, ਪੂਰਬੀ ਅਤੇ ਪੱਛਮੀ ਯੂਪੀ ਨੂੰ ਹੀ ਪਾਸ ਨਹੀਂ ਲਿਆਵੇਗਾ ਬਲਕਿ ਇੱਕ ਤਰ੍ਹਾਂ ਨਾਲ ਦਿੱਲੀ ਤੋਂ ਬਿਹਾਰ ਆਉਣ-ਜਾਣ ਦਾ ਸਮਾਂ ਵੀ ਘੱਟ ਕਰ ਦੇਵੇਗਾ। ਜਦੋਂ ਇਹ ਐਕਸਪ੍ਰੈੱਸਵੇਅ ਤਿਆਰ ਹੋ ਜਾਵੇਗਾ ਤਾਂ ਇਸ ਦੇ ਆਸਪਾਸ ਉਦਯੋਗਾਂ ਦਾ ਇੱਕ ਬਹੁਤ ਬੜਾ ਕਲਸਟਰ ਤਿਆਰ ਹੋਵੇਗਾ। ਜੋ ਇੱਥੋਂ ਦੇ ਕਿਸਾਨਾਂ ਦੇ ਲਈ, ਪਸ਼ੂਪਾਲਕਾਂ ਦੇ ਲਈ ਤਾਂ ਨਵੇਂ ਅਵਸਰ ਬਣਾਵੇਗਾ ਹੀ, ਇੱਥੋਂ ਦੇ MSMEs ਦੇ ਲਈ, ਲਘੂ ਉਦਯੋਗ ਦੇ ਲਈ ਵੀ ਨਵੀਆਂ ਸੰਭਾਵਨਾਵਾਂ ਤਿਆਰ ਕਰੇਗਾ। ਵਿਸ਼ੇਸ਼ ਰੂਪ ਤੋਂ ਫੂਡ ਪ੍ਰੋਸੈੱਸਿੰਗ ਉਦਯੋਗਾਂ ਲਈ ਜੋ ਅਸੀਮ ਸੰਭਾਵਨਾਵਾਂ ਇੱਥੇ ਬਣਨਗੀਆਂ ਉਨ੍ਹਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਯਾਨੀ ਕਿਸਾਨ ਹੋਵੇ ਜਾਂ ਨੌਜਵਾਨ- ਇਹ ਸਭ ਦੇ ਲਈ ਅਨੰਤ ਸੰਭਾਵਨਾਵਾਂ ਦਾ ਐਕਸਪ੍ਰੈੱਸਵੇਅ ਹੈ।
ਸਾਥੀਓ,
ਯੂਪੀ ਵਿੱਚ ਅੱਜ ਜੋ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਉਹ ਇਹ ਦਿਖਾਉਂਦਾ ਹੈ ਕਿ ਸੰਸਾਧਨਾਂ ਦਾ ਸਹੀ ਉਪਯੋਗ ਕਿਵੇਂ ਕੀਤਾ ਜਾਂਦਾ ਹੈ। ਪਹਿਲਾਂ ਜਨਤਾ ਦੇ ਪੈਸੇ ਦਾ ਕੀ-ਕੀ ਇਸਤੇਮਾਲ ਹੋਇਆ ਹੈ, ਇਹ ਆਪ ਲੋਕਾਂ ਨੇ ਭਲੀ-ਭਾਂਤੀ ਦੇਖਿਆ ਹੈ। ਦੇਖਿਆ ਹੈ ਨਾ? ਕੀ ਕੀ ਹੁੰਦਾ ਸੀ ਮਾਲੂਮ ਹੈ ਨਾ? ਯਾਦ ਹੈ ਕਿ ਭੁੱਲ ਗਏ? ਲੇਕਿਨ ਅੱਜ ਉੱਤਰ ਪ੍ਰਦੇਸ਼ ਦੇ ਪੈਸੇ ਨੂੰ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ। ਪਹਿਲਾਂ ਅਜਿਹੇ ਵੱਡੇ ਪੋਜੈਕਟ, ਕਾਗਜ਼ ’ਤੇ ਇਸ ਲਈ ਸ਼ੁਰੂ ਹੁੰਦੇ ਸਨ ਤਾਕਿ ਉਹ ਲੋਕ ਆਪਣੀ ਤਿਜੌਰੀ ਭਰ ਸਕਣ। ਅੱਜ ਅਜਿਹੇ ਪ੍ਰੋਜੈਕਟਾਂ ’ਤੇ ਇਸ ਲਈ ਕੰਮ ਹੋ ਰਿਹਾ ਹੈ ਤਾਕਿ ਯੂਪੀ ਦੇ ਲੋਕਾਂ ਦਾ ਪੈਸਾ ਬਚੇ। ਤੁਹਾਡਾ ਪੈਸਾ ਤੁਹਾਡੀ ਜੇਬ ਵਿੱਚ ਰਹੇ।
ਅਤੇ ਭਾਈਓ ਅਤੇ ਭੈਣੋਂ,
ਜਦੋਂ ਸਮਾਂ ਬਚਦਾ ਹੈ, ਸੁਵਿਧਾ ਵਧਦੀ ਹੈ, ਸੰਸਾਧਨਾਂ ਦਾ ਸਹੀ ਇਸਤੇਮਾਲ ਹੁੰਦਾ ਹੈ,ਤਦੇ ਤਾਂ ਸਮਰੱਥਾ ਵਧਦੀ ਹੈ। ਅਤੇ ਜਦੋਂ ਸਮਰੱਥਾ ਵਧਦੀ ਤਾਂ ਸਮ੍ਰਿੱਧੀ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦੀ ਹੈ। ਅੱਜ ਡਬਲ ਇੰਜਣ ਦੀ ਸਰਕਾਰ ਵਿੱਚ ਯੂਪੀ ਦੀ ਵਧਦੀ ਹੋਈ ਸਮਰੱਥਾ ਅਸੀਂ ਸਭ ਦੇਖ ਰਹੇ ਹਾਂ। ਪੂਰਵਾਂਚਲ ਐਕਸਪ੍ਰੈੱਸਵੇਅ ਹੋਵੇ ਜਾਂ ਫਿਰ ਦਿੱਲੀ-ਮੇਰਠ ਐਕਸਪ੍ਰੈੱਸਵੇਅ, ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਹੋਵੇ ਜਾਂ ਫਿਰ ਡੈਡੀਕੇਟੇਡ ਫ੍ਰੇਟ ਕੌਰੀਡੋਰ ਦੇ ਮਹੱਤਵਪੂਰਨ ਫੇਜ਼, ਅਜਿਹੇ ਅਨੇਕ ਪ੍ਰੋਜੈਕਟਸ ਜਨਸੇਵਾ ਦੇ ਲਈ ਸਮਰਪਿਤ ਹੋ ਚੁੱਕੇ ਹਨ। ਬੁੰਦੇਲਖੰਡ ਐਕਸਪ੍ਰੈੱਸਵੇਅ, ਗੋਰਖਪੁਰ ਲਿੰਕ ਐਕਸਪ੍ਰੈੱਸਵੇਅ, ਪ੍ਰਯਾਗਰਾਜ ਲਿੰਕ ਐਕਸਪ੍ਰੈੱਸਵੇਅ ਦਿੱਲੀ-ਦੇਹਿਰਾਦੂਨ ਐਕਸਪ੍ਰੈੱਸਵੇਅ, ਨੌਇਡਾ ਇੰਟਰਨੈਸ਼ਨਲ ਏਅਰਪੋਰਟ, ਦਿੱਲੀ-ਮੇਰਠ ਰੈਪਿਡ ਹਾਈ ਸਪੀਡ ਕੌਰੀਡੋਰ ਜਿਹੇ ਮੈਗਾ ਪ੍ਰੋਜੈਕਟਸ ’ਤੇ ਅੱਜ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਹ ਜਿਤਨਾ ਵੀ ਇਨਫ੍ਰਾਸਟ੍ਰਕਚਰ ਅਸੀਂ ਬਣਾ ਰਹੇ ਹਾਂ, ਉਹ ਮਲਟੀ ਪਰਪਜ਼ ਵੀ ਹਨ, ਉਨ੍ਹਾਂ ਵਿੱਚ ਮਲਟੀਮੋਡਲ ਕਨੈਕਟੀਵਿਟੀ ਦਾ ਵੀ ਉਤਨਾ ਹੀ ਧਿਆਨ ਰੱਖਿਆ ਜਾ ਰਿਹਾ ਹੈ।
ਸਾਥੀਓ,
21ਵੀਂ ਸਦੀ ਵਿੱਚ, ਕਿਸੇ ਵੀ ਦੇਸ਼ ਦੀ ਪ੍ਰਗਤੀ ਦੇ ਲਈ, ਕਿਸੇ ਵੀ ਪ੍ਰਦੇਸ਼ ਦੀ ਪ੍ਰਗਤੀ ਲਈ ਹਾਈ ਸਪੀਡ ਕਨੈਕਟੀਵਿਟੀ, ਸਭ ਤੋਂ ਬੜੀ ਜ਼ਰੂਰਤ ਹੈ। ਜਦੋਂ ਸਮਾਨ ਤੇਜ਼ੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤਾਂ ਲਾਗਤ ਘੱਟ ਆਵੇਗੀ। ਜਦੋਂ ਲਾਗਤ ਘੱਟ ਆਵੇਗੀ ਤਾਂ ਵਪਾਰ ਵਧੇਗਾ। ਜਦੋਂ ਵਪਾਰ ਵਧੇਗਾ ਤਾਂ ਨਿਰਯਾਤ ਵਧੇਗਾ, ਦੇਸ਼ ਦੀ ਅਰਥਵਿਵਸਥਾ ਵਧੇਗੀ। ਇਸ ਲਈ ਗੰਗਾ ਐਕਸਪ੍ਰੈੱਸਵੇਅ, ਯੂਪੀ ਦੇ ਵਿਕਾਸ ਨੂੰ ਗਤੀ ਵੀ ਦੇਵੇਗਾ, ਅਤੇ ਯੂਪੀ ਨੂੰ ਸ਼ਕਤੀ ਵੀ ਦੇਵੇਗਾ। ਇਸ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤੋਂ ਵੀ ਬਹੁਤ ਬੜੀ ਮਦਦ ਮਿਲੇਗੀ। ਇਸ ਐਕਸਪ੍ਰੈੱਸਵੇਅ ਨਾਲ ਏਅਰਪੋਰਟਸ ਨੂੰ ਜੋੜਿਆ ਜਾਵੇਗਾ, ਮੈਟਰੋ ਨੂੰ ਜੋੜਿਆ ਜਾਵੇਗਾ, ਵਾਟਰਵੇਜ਼ ਨੂੰ ਜੋੜਿਆ ਜਾਵੇਗਾ, ਡਿਫੈਂਸ ਕੌਰੀਡੋਰ ਨੂੰ ਜੋੜਿਆ ਜਾਵੇਗਾ। ਗਤੀਸ਼ਕਤੀ ਮਾਸਟਰ ਪਲਾਨ ਦੇ ਤਹਿਤ ਇਸ ਨੂੰ ਟੈਲੀਫੋਨ ਦੀਆਂ ਤਾਰਾਂ ਵਿਛਾਉਣ ਦੇ ਲਈ ਔਪਟੀਕਲ ਫਾਇਬਰ ਨੈੱਟਵਰਕ ਲਗਾਉਣਾ ਹੋਵੇ, ਬਿਜਲੀ ਦੇ ਦੀਆਂ ਤਾਰਾਂ ਵਿਛਾਉਣ ਦੀ ਗੱਲ ਹੋਵੇ, ਗੈਸ ਗ੍ਰਿੱਡ ਦੀ ਗੱਲ ਹੋਵੇ, ਗੈਸ ਦੀ ਪਾਈਪਲਾਈਨ ਪਾਉਣੀ ਹੋਵੇ, ਵਾਟਰ ਗ੍ਰਿੱਡ ਦੀ ਗੱਲ ਹੋਵੇ, ਹਾਈ ਸਪੀਡ ਰੇਲ ਪ੍ਰੋਜੈਕਟ ਤੱਕ ਦੀ ਸੰਭਾਵਨਾ ਨੂੰ ਦੇਖਦੇ ਹੋਏ, ਇਨ੍ਹਾਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਇਸ ਐਕਸਪ੍ਰੈਸੱਵੇਅ ਨੂੰ ਬਣਾਉਣ ਵਿੱਚ ਜੋ ਨਵੇਂ ਪੁਲ਼ ਬਣਨਗੇ, ਓਵਰਬ੍ਰਿਜ ਬਣਨਗੇ, ਜੋ ਵੀ ਹੋਰ ਜ਼ਰੂਰਤਾਂ ਹੋਣਗੀਆਂ, ਉਨ੍ਹਾਂ ਦੀ permission ਵੀ ਹੁਣ ਬਹੁਤ ਤੇਜ਼ੀ ਨਾਲ ਕੰਮ ਨੂੰ ਅੱਗੇ ਵਧਾਏਗੀ। ਭਵਿੱਖ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਕਾਰਗੋ ਕੰਟੇਨਰ, ਵਾਰਾਣਸੀ ਦੇ ਡ੍ਰਾਈ ਪੋਰਟ ਦੇ ਮਾਧਿਅਮ ਨਾਲ ਸਿੱਧੇ ਹਲਦੀਆ ਪੋਰਟ ਤੱਕ ਭੇਜੇ ਜਾ ਸਕਣਗੇ। ਯਾਨੀ ਗੰਗਾ ਐਕਸਪ੍ਰੈੱਸਵੇਅ ਤੋਂ ਲਾਭ ਹੋਵੇਗਾ - ਉਪਜ ਪੈਦਾ ਕਰਨ ਵਾਲਿਆਂ ਨੂੰ, ਸਾਡੇ ਉੱਦਮਾਂ ਨੂੰ, ਸਾਡੇ ਉਦਯੋਗਾਂ ਨੂੰ, ਉਤਪਾਦਨ ਵਿੱਚ ਲਗੇ, ਮੈਨੂਫੈਕਚਰਿੰਗ ਵਿੱਚ ਲਗੇ ਸਾਰੇ ਛੋਟੇ ਮੋਟੇ ਸਾਥੀਆਂ ਨੂੰ, ਕਾਰੋਬਾਰੀਆਂ ਨੂੰ, ਮਿਹਨਤ ਕਸ਼ ਨਾਗਰਿਕਾਂ ਨੂੰ।
ਭਾਈਓ ਅਤੇ ਭੈਣੋਂ,
ਜਦੋਂ ਪੂਰਾ ਯੂਪੀ ਇਕੱਠੇ ਵਧਦਾ ਹੈ ਤਦੇ ਤਾਂ ਦੇਸ਼ ਅੱਗੇ ਵਧਦਾ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ਦਾ ਫੋਕਸ ਯੂਪੀ ਦੇ ਵਿਕਾਸ ’ਤੇ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ ਦੇ ਨਾਲ ਅਸੀਂ ਯੂਪੀ ਦੇ ਵਿਕਾਸ ਲਈ ਜੀ – ਜਾਨ ਨਾਲ ਜੁਟੇ ਹਾਂ, ਇਮਾਨਦਾਰੀ ਨਾਲ ਪ੍ਰਯਤਨ ਕਰ ਰਹੇ ਹਾਂ। ਤੁਸੀਂ ਪੁਰਾਣੇ ਦਿਨਾਂ ਨੂੰ ਯਾਦ ਕਰੋ, ਪੁਰਾਣੇ ਫ਼ੈਸਲਿਆਂ ਨੂੰ ਯਾਦ ਕਰੋ, ਪੁਰਾਣੇ ਕੰਮ ਕਾਜ ਦੇ ਤਰੀਕਿਆਂ ਨੂੰ ਯਾਦ ਕਰੋ। ਤੁਹਾਨੂੰ ਸਾਫ਼ – ਸਾਫ਼ ਨਜ਼ਰ ਆਵੇਗਾ। ਹੁਣ ਯੂਪੀ ਵਿੱਚ ਭੇਦਭਾਵ ਨਹੀਂ, ਸਭ ਦਾ ਭਲਾ ਹੁੰਦਾ ਹੈ। ਤੁਸੀਂ ਯਾਦ ਕਰੋ ਪੰਜ ਸਾਲ ਪਹਿਲਾਂ ਦਾ ਹਾਲ । ਰਾਜ ਦੇ ਕੁਝ ਇਲਾਕਿਆਂ ਨੂੰ ਛੱਡ ਦੇਈਏ ਤਾਂ ਦੂਸਰੇ ਸ਼ਹਿਰਾਂ ਅਤੇ ਪਿੰਡ-ਦੇਹਾਤ ਵਿੱਚ ਬਿਜਲੀ ਲੱਭਿਆਂ ਨਹੀਂ ਮਿਲਦੀ ਸੀ।
ਐਸਾ ਹੀ ਹੁੰਦਾ ਸੀ ਨਾ ? ਜਰਾ ਜ਼ੋਰ ਨਾਲ ਦੱਸੋ ਐਸਾ ਹੀ ਹੁੰਦਾ ਸੀ ਨਾ? ਕੁਝ ਹੀ ਲੋਕਾਂ ਦਾ ਭਲਾ ਹੁੰਦਾ ਸੀ ਨਾ ? ਕੁਝ ਹੀ ਲੋਕਾਂ ਦੇ ਫਾਇਦੇ ਦੇ ਲਈ ਕੰਮ ਹੁੰਦਾ ਸੀ ਨਾ? ਡਬਲ ਇੰਜਣ ਦੀ ਸਰਕਾਰ ਨੇ ਨਾ ਸਿਰਫ਼ ਯੂਪੀ ਵਿੱਚ ਕਰੀਬ 80 ਲੱਖ ਮੁਫ਼ਤ ਬਿਜਲੀ ਕਨੈਕਸ਼ਨ ਦਿੱਤੇ, ਬਲਕਿ ਹਰ ਜ਼ਿਲ੍ਹੇ ਨੂੰ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਬਿਜਲੀ ਦਿੱਤੀ ਜਾ ਰਹੀ ਹੈ। ਗ਼ਰੀਬ ਦੇ ਘਰਾਂ ਨੂੰ ਲੈ ਕੇ ਵੀ ਪਹਿਲਾਂ ਦੀ ਸਰਕਾਰ ਨੇ ਕਦੇ ਗੰਭੀਰਤਾ ਨਹੀਂ ਦਿਖਾਈ। ਹੁਣੇ ਯੋਗੀ ਜੀ ਵਰਣਨ ਕਰ ਰਹੇ ਸਨ ਕਿ ਕਾਸ਼ੀ ਵਿੱਚ ਮੋਦੀ ਜੀ ਨੇ ਸ਼ਿਵ ਜੀ ਦੀ ਪੂਜਾ ਕੀਤੀ ਅਤੇ ਉੱਥੋਂ ਨਿਕਲਣ ਦੇ ਤੁਰੰਤ ਬਾਅਦ ਸ਼੍ਰਮਿਕਾਂ ਦੀ ਪੂਜਾ ਕੀਤੀ। ਸ਼੍ਰਮਿਕਾਂ ਨੂੰ ਪੁਸ਼ਪਵਰਸ਼ਾ ਕਰਕੇ ਉਨ੍ਹਾਂ ਦਾ ਅਭਿਨੰਦਨ ਕੀਤਾ।
ਭਾਈਓ–ਭੈਣੋਂ,
ਉਹ ਤਾਂ ਕੈਮਰਾ ਵਾਲੇ ਸਨ ਤਾਂ ਤੁਹਾਡੇ ਧਿਆਨ ਵਿੱਚ ਆਇਆ ਲੇਕਿਨ ਸਾਡੀ ਸਰਕਾਰ ਤਾਂ ਦਿਨ ਰਾਤ ਗ਼ਰੀਬਾਂ ਲਈ ਹੀ ਕੰਮ ਕਰਦੀ ਹੈ, ਗ਼ਰੀਬਾਂ ਦੇ ਲਈ। ਸਾਡੀ ਸਰਕਾਰ ਨੇ ਯੂਪੀ ਵਿੱਚ 30 ਲੱਖ ਤੋਂ ਜ਼ਿਆਦਾ ਗ਼ਰੀਬਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਹਨ।
ਭਾਈਓ ਭੈਣੋਂ,
ਜਦੋਂ ਖ਼ੁਦ ਦਾ ਪੱਕਾ ਘਰ ਬਣਦਾ ਹੈ ਤਾਂ ਸਨਮਾਨ ਨਾਲ ਜੀਣ ਦਾ ਮਨ ਕਰਦਾ ਹੈ ਕਿ ਨਹੀਂ ਕਰਦਾ ਹੈ? ਮੱਥਾ ਉੱਚਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਸੀਨਾ ਚੌੜਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਗ਼ਰੀਬ ਨੂੰ ਵੀ ਦੇਸ਼ ਦੇ ਲਈ ਕੁਝ ਕਰਨ ਦੀ ਇੱਛਾ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਅਗਰ ਮੋਦੀ ਇਹ ਕੰਮ ਕਰਦਾ ਹੈ ਤਾਂ ਠੀਕ ਹੈ ਕਿ ਨਹੀਂ ਹੈ? ਠੀਕ ਹੈ ਕਿ ਨਹੀਂ ਹੈ? 30 ਲੱਖ ਗ਼ਰੀਬਾਂ ਨੂੰ ਆਪਣਾ ਪੱਕਾ ਘਰ ਮਿਲ ਜਾਵੇ, ਸਾਨੂੰ ਉਨ੍ਹਾਂ ਦੇ ਅਸ਼ੀਰਵਾਦ ਮਿਲਣਗੇ ਕਿ ਨਹੀਂ ਮਿਲਣਗੇ? ਉਨ੍ਹਾਂ ਦੇ ਅਸ਼ੀਰਵਾਦ ਨਾਲ ਸਾਨੂੰ ਤਾਕਤ ਮਿਲੇਗੀ ਕਿ ਨਹੀਂ ਮਿਲੇਗੀ? ਉਸ ਤਾਕਤ ਨਾਲ ਅਸੀਂ ਤੁਹਾਡੀ ਜ਼ਿਆਦਾ ਸੇਵਾ ਕਰ ਪਾਵਾਂਗੇ ਕਿ ਨਹੀਂ ਪਾਵਾਂਗੇ? ਅਸੀਂ ਜੀ-ਜਾਨ ਨਾਲ ਤੁਹਾਡੇ ਲਈ ਕੰਮ ਕਰਾਂਗੇ ਕਿ ਨਹੀਂ ਕਰਾਂਗੇ?
ਭਾਈਓ-ਭੈਣੋਂ,
ਇੱਥੇ ਸ਼ਾਹਜਹਾਂਪੁਰ ਵਿੱਚ ਵੀ ਕਦੇ ਕਿਸੇ ਨੇ ਸੋਚਿਆ ਹੈ। ਪੂਰੇ ਉੱਤਰ ਪ੍ਰਦੇਸ਼ ਵਿੱਚ ਇਤਨਾ ਕੰਮ ਕਦੇ ਨਹੀਂ ਹੁੰਦਾ ਸੀ। ਇਕੱਲੇ ਸਾਡੇ ਇੱਥੇ ਸ਼ਾਹਜਹਾਂਪੁਰ ਵਿੱਚ ਵੀ 50 ਹਜ਼ਾਰ ਲੋਕਾਂ ਨੂੰ ਪੱਕੇ ਘਰ ਮਿਲੇ ਹਨ, ਉਨ੍ਹਾਂ ਦੇ ਜੀਵਨ ਦਾ ਸਭ ਤੋਂ ਬੜਾ ਸੁਪਨਾ ਪੂਰਾ ਹੋਇਆ ਹੈ। ਜਿਨ੍ਹਾਂ ਲੋਕਾਂ ਨੂੰ ਹੁਣ ਵੀ ਪੀਐੱਮ ਆਵਾਸ ਯੋਜਨਾ ਦੇ ਘਰ ਨਹੀਂ ਮਿਲੇ ਹਨ, ਉਨ੍ਹਾਂ ਦੇ ਲਈ ਘਰ ਜਲਦੀ ਤੋਂ ਜਲਦੀ ਮਿਲੇ, ਇਸ ਦੇ ਲਈ ਵੀ ਮੋਦੀ ਅਤੇ ਯੋਗੀ ਦਿਨ ਰਾਤ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਹਾਲ ਹੀ ਵਿੱਚ ਸਾਡੀ ਸਰਕਾਰ ਨੇ ਇਸ ਦੇ ਲਈ 2 ਲੱਖ ਕਰੋੜ ਰੁਪਏ ਸਵੀਕ੍ਰਿਤ ਕੀਤੇ ਹਨ। ਕਿਤਨੇ – ਦੋ ਲੱਖ ਕਰੋੜ ਰੁਪਏ। ਅਤੇ ਕਿਸ ਕੰਮ ਦੇ ਲਈ – ਗ਼ਰੀਬਾਂ ਦੇ ਪੱਕੇ ਘਰ ਬਣਾਉਣ ਦੇ ਲਈ। ਇਹ ਖਜ਼ਾਨਾ ਤੁਹਾਡਾ ਹੈ, ਤੁਹਾਡੇ ਲਈ ਹੈ, ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ ਹੈ ਦੋਸਤੋ। ਪੰਜ- ਪੰਜਾਹ ਪਰਿਵਾਰਾਂ ਦੀ ਭਲਾਈ ਦੇ ਲਈ ਤੁਹਾਡੇ ਪੈਸਿਆਂ ਦਾ ਦੁਰਉਪਯੋਗ ਅਸੀਂ ਨਹੀਂ ਕਰ ਸਕਦੇ। ਅਸੀਂ ਤੁਹਾਡੇ ਲਈ ਹੀ ਕੰਮ ਕਰਦੇ ਹਾਂ ਮੇਰੇ ਭਾਈਓ – ਭੈਣੋਂ।
ਭਾਈਓ ਅਤੇ ਭੈਣੋਂ,
ਆਜ਼ਾਦੀ ਦੇ ਬਾਅਦ ਪਹਿਲੀ ਵਾਰ ਅੱਜ ਗ਼ਰੀਬ ਦਾ ਦਰਦ ਸਮਝਣ ਵਾਲੀ, ਗ਼ਰੀਬ ਦੇ ਲਈ ਕੰਮ ਕਰਨ ਵਾਲੀ ਸਰਕਾਰ ਬਣੀ ਹੈ। ਪਹਿਲੀ ਵਾਰ ਘਰ, ਬਿਜਲੀ, ਪਾਣੀ, ਸੜਕ, ਸ਼ੌਚਾਲਯ, ਗੈਸ ਕਨੈਕਸ਼ਨ, ਅਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਇਤਨੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਵਿਕਾਸ ਦਾ ਐਸਾ ਹੀ ਕੰਮ ਗ਼ਰੀਬ, ਦਲਿਤ, ਵੰਚਿਤ, ਪਿਛੜੇ ਦਾ ਜੀਵਨ ਬਦਲਦਾ ਹੈ। ਤੁਸੀਂ ਇਸ ਖੇਤਰ ਦਾ ਹੀ ਹਾਲ ਯਾਦ ਕਰੋ, ਪਹਿਲਾਂ ਇੱਥੇ ਰਾਤ-ਬਿਰਾਤ ਕੋਈ ਐਮਰਜੈਂਸੀ ਹੋ ਜਾਂਦੀ ਸੀ, ਕਿਸੇ ਨੂੰ ਹਸਪਤਾਲ ਦੀ ਜ਼ਰੂਰਤ ਪੈਂਦੀ ਸੀ, ਤਾਂ ਹਰਦੋਈ, ਸ਼ਾਹਜਹਾਂਪੁਰ, ਫ਼ਰੂਖਾਬਾਦ ਦੇ ਲੋਕਾਂ ਨੂੰ ਲਖਨਊ, ਕਾਨਪੁਰ, ਦਿੱਲੀ ਭੱਜਣਾ ਪੈਂਦਾ ਸੀ। ਇੱਥੇ ਉਤਨੇ ਹਸਪਤਾਲ ਨਹੀਂ ਸਨ, ਅਤੇ ਦੂਸਰੇ ਸ਼ਹਿਰਾਂ ਤੱਕ ਜਾਣ ਦੇ ਲਈ ਸੜਕਾਂ ਵੀ ਨਹੀਂ ਸਨ। ਅੱਜ ਇੱਥੇ ਸੜਕਾਂ ਵੀ ਬਣੀਆਂ ਹਨ, ਐਕਸਪ੍ਰੈੱਸਵੇਅ ਵੀ ਬਣਨ ਜਾ ਰਹੇ ਹਨ, ਅਤੇ ਮੈਡੀਕਲ ਕਾਲਜ ਵੀ ਖੁੱਲ੍ਹੇ ਹਨ। ਹਰਦੋਈ ਅਤੇ ਸ਼ਾਹਜਹਾਂਪੁਰ, ਦੋਹਾਂ ਜਗ੍ਹਾ ਇੱਕ-ਇੱਕ ਮੈਡੀਕਲ ਕਾਲਜ! ਇਸੇ ਤਰ੍ਹਾਂ ਹੀ ਪੂਰੇ ਯੂਪੀ ਵਿੱਚ ਦਰਜਨਾਂ ਨਵੇਂ ਮੈਡੀਕਲ ਕਾਲਜ ਯੋਗੀ ਜੀ ਨੇ ਖੋਲ੍ਹੇ ਹਨ, ਉਨ੍ਹਾਂ ਦੀ ਪੂਰੀ ਟੀਮ ਨੇ। ਐਸੇ ਹੀ ਹੋਤਾ ਹੈ ਦਮਦਾਰ ਕਾਮ, ਇਮਾਨਦਾਰ ਕਾਮ।
ਭਾਈਓ ਅਤੇ ਭੈਣੋਂ,
ਜੋ ਵੀ ਸਮਾਜ ਵਿੱਚ ਪਿੱਛੇ ਹਨ, ਪਿਛੜਾ ਹੋਇਆ ਹੈ, ਉਸ ਨੂੰ ਸਸ਼ਕਤ ਕਰਨਾ, ਵਿਕਾਸ ਦਾ ਲਾਭ ਉਸ ਤੱਕ ਪਹੁੰਚਾਉਣਾ, ਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਇਹੀ ਭਾਵਨਾ ਸਾਡੀ ਕ੍ਰਿਸ਼ੀ ਨੀਤੀ ਵਿੱਚ, ਕਿਸਾਨਾਂ ਨਾਲ ਜੁੜੀ ਨੀਤੀ ਵਿੱਚ ਵੀ ਦਿਖਦੀ ਹੈ। ਬੀਤੇ ਸਾਲਾਂ ਵਿੱਚ ਬੀਜ ਤੋਂ ਬਜ਼ਾਰ ਤੱਕ ਦੀਆਂ ਜੋ ਵੀ ਵਿਵਸਥਾਵਾਂ ਅਸੀਂ ਬਣਾਈਆਂ ਹਨ, ਉਨ੍ਹਾਂ ਵਿੱਚ ਦੇਸ਼ ਦੇ ਉਨ੍ਹਾਂ 80 ਪ੍ਰਤੀਸ਼ਤ ਤੋਂ ਅਧਿਕ ਛੋਟੇ ਕਿਸਾਨਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਜਿਨ੍ਹਾਂ ਦੇ ਪਾਸ 2 ਹੈਕਟੇਅਰ ਤੋਂ ਵੀ ਘੱਟ ਭੂਮੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਜੋ ਹਜ਼ਾਰਾਂ ਕਰੋੜ ਰੁਪਏ ਸਿੱਧੇ ਬੈਂਕ ਅਕਾਊਂਟ ਵਿੱਚ ਪਹੁੰਚੇ ਹਨ, ਉਸ ਦਾ ਸਭ ਤੋਂ ਅਧਿਕ ਲਾਭ ਛੋਟੇ ਕਿਸਾਨ ਨੂੰ ਹੋਇਆ ਹੈ। ਅੱਜ ਅਸੀਂ ਉਨ੍ਹਾਂ ਕਰੋੜਾਂ ਛੋਟੇ ਕਿਸਾਨਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜ ਰਹੇ ਹਾਂ, ਕਦੇ ਮੇਰੇ ਛੋਟੇ ਕਿਸਾਨ ਦੇ ਲਈ ਬੈਂਕ ਦੇ ਦਰਵਾਜ਼ੇ ਖੁੱਲ੍ਹਦੇ ਹੀ ਨਹੀਂ ਸਨ। MSP ਵਿੱਚ ਰਿਕਾਰਡ ਵਾਧਾ, ਰਿਕਾਰਡ ਸਰਕਾਰੀ ਖਰੀਦ ਅਤੇ ਪੈਸਾ ਡਾਇਰੈਕਟ ਕਿਸਾਨ ਦੇ ਬੈਂਕ ਅਕਾਊਂਟ ਵਿੱਚ ਜਾਣ ਨਾਲ ਛੋਟੇ ਕਿਸਾਨ ਨੂੰ ਬਹੁਤ ਰਾਹਤ ਮਿਲੀ ਹੈ।
ਸਾਥੀਓ,
ਸਾਡਾ ਫੋਕਸ ਦੇਸ਼ ਵਿੱਚ ਸਿੰਚਾਈ ਦੇ ਕਰਬੇ ਦਾ ਵਿਸਤਾਰ ਕਰਨ ‘ਤੇ ਹੈ, ਸਿੰਚਾਈ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ‘ਤੇ ਹੈ। ਇਸ ਲਈ 1 ਲੱਖ ਕਰੋੜ ਰੁਪਏ ਅੱਜ ਗ੍ਰਾਮੀਣ ਇਨਫ੍ਰਾਸਟ੍ਰਕਚਰ ‘ਤੇ, ਭੰਡਾਰਣ, ਕੋਲਡ ਸਟੋਰੇਜ ਜਿਹੇ ਇਨਫ੍ਰਾਸਟ੍ਰਕਚਰ ‘ਤੇ ਖਰਚ ਕੀਤੇ ਜਾ ਰਹੇ ਹਨ। ਸਾਡਾ ਪ੍ਰਯਤਨ ਪਿੰਡ ਦੇ ਪਾਸ ਹੀ ਐਸਾ ਇਨਫ੍ਰਾਸਟ੍ਰਕਚਰ ਤਿਆਰ ਕਰਨ ਦਾ ਹੈ, ਜਿਸ ਨਾਲ ਜਲਦੀ ਖਰਾਬ ਹੋਣ ਵਾਲੀਆਂ, ਅਧਿਕ ਦਾਮ ਦੇਣ ਵਾਲੇ ਫਲ-ਸਬਜ਼ੀਆਂ ਦੀ ਖੇਤੀ ਕਿਸਾਨ ਅਧਿਕ ਤੋਂ ਅਧਿਕ ਕਰ ਸਕਣ ਅਤੇ ਜਲਦੀ ਬਾਹਰ ਪਹੁੰਚਾ ਸਕਣ। ਇਸ ਨਾਲ ਫੂਡ ਪ੍ਰੋਸੈੱਸਿੰਗ ਉਦਯੋਗਾਂ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਪਾਵੇਗਾ ਅਤੇ ਪਿੰਡ ਦੇ ਪਾਸ ਹੀ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਬਣਨਗੀਆਂ।
ਭਾਈਓ ਅਤੇ ਭੈਣੋਂ,
ਬੀਤੇ ਸਾਲਾਂ ਵਿੱਚ ਅਸੀਂ ਗੰਨਾ ਕਿਸਾਨਾਂ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨੂੰ ਇਮਾਨਦਾਰੀ ਨਾਲ ਦੂਰ ਕਰਨ ਦੇ ਲਈ ਨਵੇਂ ਵਿਕਲਪ, ਨਵੇਂ ਸਮਾਧਾਨ ਖੋਜਣ ਦਾ ਪ੍ਰਯਤਨ ਕੀਤਾ ਹੈ। ਅੱਜ ਗੰਨੇ ਦੇ ਲਾਭਕਾਰੀ ਮੁੱਲ ਦੇ ਮਾਮਲੇ ਵਿੱਚ ਵੀ ਯੂਪੀ ਦੇਸ਼ ਵਿੱਚ ਮੋਹਰੀ ਰਾਜਾਂ ਵਿੱਚ ਹੈ। ਭੁਗਤਾਨ ਦੇ ਮਾਮਲੇ ਵਿੱਚ ਵੀ ਯੋਗੀ ਜੀ ਦੀ ਸਰਕਾਰ ਨੇ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਅੱਜ ਇਥੇਨੌਲ ਦੀ ਪੈਟ੍ਰੋਲ ਵਿੱਚ ਬਲੈਂਡਿੰਗ ਨੂੰ ਵੀ ਅਭੂਤਪੂਰਵ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਨਾਲ ਕੱਚਾ ਤੇਲ ਮੰਗਾਉਣ ਵਿੱਚ ਦੇਸ਼ ਦਾ ਪੈਸਾ ਤਾਂ ਬਚ ਹੀ ਰਿਹਾ ਹੈ, ਦੇਸ਼ ਦਾ ਚੀਨੀ ਸੈਕਟਰ ਵੀ ਮਜ਼ਬੂਤ ਹੋ ਰਿਹਾ ਹੈ।
ਭਾਈਓ ਅਤੇ ਭੈਣੋਂ,
ਸਾਡੇ ਇੱਥੇ ਕੁਝ ਰਾਜਨੀਤਕ ਦਲ ਐਸੇ ਰਹੇ ਹਨ ਜਿਨ੍ਹਾਂ ਨੂੰ ਦੇਸ਼ ਦੀ ਵਿਰਾਸਤ ਤੋਂ ਵੀ ਦਿੱਕਤ ਹੈ ਅਤੇ ਦੇਸ਼ ਦੇ ਵਿਕਾਸ ਤੋਂ ਵੀ ਦਿੱਕਤ ਹੈ। ਦੇਸ਼ ਦੀ ਵਿਰਾਸਤ ਤੋਂ ਦਿੱਕਤ ਇਸ ਲਈ ਹੈ, ਕਿਉਂਕਿ ਇਨ੍ਹਾਂ ਨੂੰ ਆਪਣੇ ਵੋਟਬੈਂਕ ਦੀ ਚਿੰਤਾ ਜ਼ਿਆਦਾ ਸਤਾਉਂਦੀ ਹੈ। ਦੇਸ਼ ਦੇ ਵਿਕਾਸ ਤੋਂ ਦਿੱਕਤ ਇਸ ਲਈ ਹੈ, ਕਿਉਂਕਿ ਗ਼ਰੀਬ ਦੀ, ਆਮ ਮਾਨਵੀ ਦੀ ਇਨ੍ਹਾਂ ‘ਤੇ ਨਿਰਭਰਤਾ ਦਿਨੋਂ-ਦਿਨ ਘੱਟ ਹੋ ਰਹੀ ਹੈ। ਆਪ ਖ਼ੁਦ ਦੇਖੋ। ਇਨ੍ਹਾਂ ਲੋਕਾਂ ਨੂੰ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦਾ ਸ਼ਾਨਦਾਰ ਧਾਮ ਬਣਨ ਤੋਂ ਦਿੱਕਤ ਹੈ। ਇਨ੍ਹਾਂ ਲੋਕਾਂ ਨੂੰ ਅਯੁੱਧਿਆ ਵਿੱਚ ਪ੍ਰਭੂ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਨ ਤੋਂ ਦਿੱਕਤ ਹੈ। ਇਨ੍ਹਾਂ ਲੋਕਾਂ ਨੂੰ ਗੰਗਾ ਜੀ ਦੇ ਸਫਾਈ ਅਭਿਯਾਨ ਤੋਂ ਦਿੱਕਤ ਹੈ। ਇਹੀ ਲੋਕ ਹਨ ਜੋ ਆਤੰਕ ਦੇ ਆਕਾਵਾਂ ਦੇ ਖ਼ਿਲਾਫ਼ ਸੈਨਾ ਦੀ ਕਾਰਵਾਈ ‘ਤੇ ਸਵਾਲ ਉਠਾਉਂਦੇ ਹਨ। ਇਹੀ ਲੋਕ ਹਨ ਜੋ ਭਾਰਤੀ ਵਿਗਿਆਨੀਆਂ ਦੀ ਬਣਾਈ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੂੰ ਕਠਘਰੇ ਵਿੱਚ ਖੜ੍ਹਾ ਕਰ ਦਿੰਦੇ ਹਨ।
ਭਾਈਓ ਅਤੇ ਭੈਣੋਂ,
ਇਹ ਪ੍ਰਦੇਸ਼, ਇਹ ਦੇਸ਼ ਬਹੁਤ ਬੜਾ, ਬਹੁਤ ਮਹਾਨ ਹੈ, ਸਰਕਾਰਾਂ ਪਹਿਲਾਂ ਵੀ ਆਉਂਦੀਆਂ-ਜਾਂਦੀਆਂ ਰਹੀਆਂ ਹਨ। ਦੇਸ਼ ਦੇ ਵਿਕਾਸ ਦਾ, ਦੇਸ਼ ਦੀ ਸਮਰੱਥਾ ਦਾ ਉਤਸਵ ਸਾਨੂੰ ਸਭ ਨੂੰ ਖੁੱਲ੍ਹੇ ਮਨ ਨਾਲ ਮਨਾਉਣਾ ਚਾਹੀਦਾ ਹੈ। ਲੇਕਿਨ ਅਫਸੋਸ, ਇਨ੍ਹਾਂ ਲੋਕਾਂ ਦੀ ਸੋਚ ਐਸੀ ਨਹੀਂ ਹੈ। ਸਰਕਾਰ ਜਦ ਸਹੀ ਨੀਅਤ ਦੇ ਨਾਲ ਕੰਮ ਕਰਦੀ ਹੈ, ਤਾਂ ਕੀ ਪਰਿਣਾਮ ਆਉਂਦੇ ਹਨ ਇਹ ਬੀਤੇ 4-5 ਸਾਲਾਂ ਵਿੱਚ ਯੂਪੀ ਨੇ ਅਨੁਭਵ ਕੀਤਾ ਹੈ। ਯੋਗੀ ਜੀ ਦੀ ਅਗਵਾਈ ਵਿੱਚ ਇੱਥੇ ਸਰਕਾਰ ਬਣਨ ਤੋਂ ਪਹਿਲਾਂ, ਪੱਛਮ ਯੂਪੀ ਵਿੱਚ ਕਾਨੂੰਨ- ਵਿਵਸਥਾ ਦੀ ਕੀ ਸਥਿਤੀ ਸੀ, ਇਸ ਤੋਂ ਤੁਸੀਂ ਭਲੀਭਾਂਤ ਪਰੀਚਿਤ ਹੋ। ਪਹਿਲਾਂ ਇੱਥੇ ਕੀ ਕਹਿੰਦੇ ਸਨ? ਇੱਥੇ ਲੋਕ ਕਹਿੰਦੇ ਸਨ - ਦਿਯਾ ਬਰੇ ਤੋ ਘਰ ਲੌਟ ਆਓ! ਕਿਉਂਕਿ ਸੂਰਜ ਡੁੱਬਦਾ ਸੀ, ਤਾਂ ਕੱਟਾ ਲਹਿਰਾਉਣ ਵਾਲੇ ਸੜਕਾਂ ‘ਤੇ ਆ ਧਮਕਦੇ ਸਨ। ਇਹ ਕੱਟਾ ਗਿਆ ਕਿ ਨਹੀਂ ਗਿਆ? ਇਹ ਕੱਟਾ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ ਸੀ? ਬੇਟੀਆਂ ਦੀ ਸੁੱਰਿਖਆ ‘ਤੇ ਆਏ ਦਿਨ ਸਵਾਲ ਉੱਠਦੇ ਰਹਿੰਦੇ ਸਨ। ਬੇਟੀਆਂ ਦਾ ਸਕੂਲ-ਕਾਲਜ ਜਾਣ ਤੱਕ ਮੁਸ਼ਕਿਲ ਕਰ ਦਿੱਤਾ ਗਿਆ ਸੀ। ਵਪਾਰੀ-ਕਾਰੋਬਾਰੀ ਘਰ ਤੋਂ ਸਵੇਰੇ ਨਿਕਲਦਾ ਸੀ, ਪਰਿਵਾਰ ਨੂੰ ਚਿੰਤਾ ਹੁੰਦੀ ਸੀ। ਗ਼ਰੀਬ ਪਰਿਵਾਰ ਦੂਸਰੇ ਰਾਜ ਕੰਮ ਕਰਨ ਜਾਂਦੇ ਸਨ ਤਾਂ ਘਰ ਅਤੇ ਜ਼ਮੀਨ ‘ਤੇ ਅਵੈਧ ਕਬਜ਼ੇ ਦੀ ਚਿੰਤਾ ਹੁੰਦੀ ਸੀ। ਕਦੋਂ ਕਿੱਥੇ ਦੰਗਾ ਹੋ ਜਾਵੇ, ਕਿੱਥੇ ਅੱਗਜ਼ਨੀ ਹੋ ਜਾਵੇ, ਕੋਈ ਨਹੀਂ ਕਹਿ ਸਕਦਾ ਸੀ। ਇਹ ਤੁਹਾਡਾ ਪਿਆਰ, ਇਹ ਤੁਹਾਡਾ ਅਸ਼ੀਰਵਾਦ ਸਾਨੂੰ ਦਿਨ – ਰਾਤ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਭਾਈਓ-ਭੈਣੋਂ। ਤੁਸੀਂ ਜਾਣਦੇ ਹੋ ਮੇਰੇ ਪਿਆਰੇ ਭਾਈਓ- ਭੈਣੋਂ, ਇਸ ਸਥਿਤੀ ਦੇ ਚਲਦੇ ਕਈ ਪਿੰਡਾਂ ਤੋਂ ਪਲਾਇਨ ਤੱਕ ਦੀਆਂ ਖ਼ਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਸਨ। ਲੇਕਿਨ ਬੀਤੇ 4 ਸਾਢੇ 4 ਸਾਲ ਵਿੱਚ ਯੋਗੀ ਜੀ ਦੀ ਸਰਕਾਰ ਨੇ ਸਥਿਤੀ ਨੂੰ ਸੁਧਾਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ। ਅੱਜ ਜਦੋਂ ਉਸ ਮਾਫੀਆ ‘ਤੇ ਬੁਲਡੋਜ਼ਰ ਚਲਦਾ ਹੈ, ਬੁਲਡੋਜ਼ਰ ਤਾਂ ਗ਼ੈਰ-ਕਾਨੂੰਨੀ ਇਮਾਰਤ ‘ਤੇ ਚਲਦਾ ਹੈ। ਲੇਕਿਨ ਦਰਦ ਉਸ ਨੂੰ ਪਾਲਣ-ਪੋਸਣ ਵਾਲਿਆਂ ਨੂੰ ਹੁੰਦਾ ਹੈ। ਤਦੇ ਅੱਜ ਪੂਰੇ ਯੂਪੀ ਦੀ ਜਨਤਾ ਕਹਿ ਰਹੀ ਹੈ- ਯੂਪੀ ਪਲੱਸ ਯੋਗੀ, ਬਹੁਤ ਹੈਂ ਉਪਯੋਗੀ। ਯੂਪੀ ਪਲੱਸ ਯੋਗੀ, ਬਹੁਤ ਹੈਂ ਉਪਯੋਗੀ। ਯੂਪੀ ਪਲੱਸ ਯੋਗੀ, ਬਹੁਤ ਹੈਂ ਉਪਯੋਗੀ। ਮੈਂ ਫਿਰ ਤੋਂ ਕਹਾਂਗਾ - U.P.Y.O.G.I, ਯੂਪੀ ਪਲੱਸ ਯੋਗੀ, ਬਹੁਤ ਹੈਂ ਉਪਯੋਗੀ!
ਸਾਥੀਓ,
ਮੈਂ ਇਸ ਦੀ ਇੱਕ ਹੋਰ ਉਦਾਹਰਣ ਦਿੰਦਾ ਹਾਂ। ਹੁਣੇ ਕੁਝ ਦਿਨ ਪਹਿਲਾਂ ਮੈਂ ਇੱਕ ਖ਼ਬਰ ਦੇਖੀ ਸੀ। ਇਹ ਖ਼ਬਰ ਹੈ ਤਾਂ ਸਾਡੇ ਸਮਰੱਥਾਵਾਨ ਸ਼ਹਿਰ ਮੇਰਠ ਦੀ, ਲੇਕਿਨ ਪੂਰੇ ਯੂਪੀ, ਦਿੱਲੀ ਐੱਨਸੀਆਰ ਅਤੇ ਦੇਸ਼ ਦੇ ਬਾਕੀ ਰਾਜਾਂ ਨੂੰ ਵੀ ਇਸ ਗੱਲ ਨੂੰ ਜਾਣਨਾ ਜ਼ਰੂਰੀ ਹੈ।
ਭਾਈਓ ਅਤੇ ਭੈਣੋਂ,
ਮੇਰਠ ਵਿੱਚ ਇੱਕ ਮੁਹੱਲਾ ਹੋਇਆ ਕਰਦਾ ਹੈ, ਇੱਕ ਬਜ਼ਾਰ ਹੈ- ਸੋਤੀਗੰਜ। ਇਹ ਸੋਤੀਗੰਜ ਦੇਸ਼ਭਰ ਵਿੱਚ ਕਿਤੇ ਵੀ ਗੱਡੀਆਂ ਦੀਆਂ ਚੋਰੀਆਂ ਹੋਣ, ਉਹ ਕੱਟਣ ਦੇ ਲਈ, ਗਲਤ ਇਸਤੇਮਾਲ ਦੇ ਲਈ ਮੇਰਠ ਦੇ ਸੋਤੀਗੰਜ ਹੀ ਆਉਂਦੀਆਂ ਸਨ। ਦਹਾਕਿਆਂ ਤੋਂ ਐਸਾ ਹੀ ਚਲਿਆ ਆ ਰਿਹਾ ਸੀ। ਜੋ ਚੋਰੀ ਦੀਆਂ ਗੱਡੀਆਂ ਦੀ ਕਟਾਈ ਦੇ ਆਕਾ ਸਨ, ਉਨ੍ਹਾਂ ‘ਤੇ ਕਾਰਵਾਈ ਕੀਤੀ, ਪਹਿਲਾਂ ਦੀਆਂ ਸਰਕਾਰਾਂ ਨੂੰ ਹਿੰਮਤ ਨਹੀਂ ਹੁੰਦੀ ਸੀ। ਇਹ ਕੰਮ ਵੀ ਹੁਣ ਦਮਦਾਰ ਯੋਗੀ ਜੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਕੀਤਾ ਹੈ। ਹੁਣ ਸੋਤੀਗੰਜ ਦਾ ਇਹ ਕਾਲੀਬਜ਼ਾਰੀ ਵਾਲਾ ਬਜ਼ਾਰ ਬੰਦ ਕਰਾ ਦਿੱਤਾ ਗਿਆ ਹੈ।
ਭਾਈਓ ਅਤੇ ਭੈਣੋਂ,
ਜਿਨ੍ਹਾਂ ਨੂੰ ਮਾਫੀਆ ਦਾ ਸਾਥ ਪਸੰਦ ਹੈ ਉਹ ਮਾਫੀਆ ਦੀ ਹੀ ਭਾਸ਼ਾ ਬੋਲਣਗੇ। ਅਸੀਂ ਤਾਂ ਉਨ੍ਹਾਂ ਦਾ ਗੌਰਵਗਾਨ ਕਰਾਂਗੇ, ਜਿਨ੍ਹਾਂ ਨੇ ਆਪਣੇ ਤਪ ਅਤੇ ਤਿਆਗ ਨਾਲ ਇਸ ਦੇਸ਼ ਨੂੰ ਬਣਾਇਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇਸੇ ਭਾਵਨਾ ਦਾ ਪ੍ਰਤੀਕ ਹੈ। ਦੇਸ਼ ਦੀ ਆਜ਼ਾਦੀ ਦੇ ਲਈ ਜੀਵਨ ਸਮਰਪਿਤ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਉਚਿਤ ਸਥਾਨ ਦਿਵਾਉਣਾ, ਇਹ ਸਾਡੇ ਸਭ ਦੇਸ਼ਵਾਸੀਆਂ ਦਾ ਕਰਤੱਵ ਹੈ, ਸਾਡੀ ਜ਼ਿੰਮੇਵਾਰੀ ਹੈ। ਇਸੇ ਕੜੀ ਵਿੱਚ ਸ਼ਾਹਜਹਾਂਪੁਰ ਵਿੱਚ ਸ਼ਹੀਦ ਸੰਗ੍ਰਹਾਲਯ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸੰਗ੍ਰਹਾਲਯ ਵਿੱਚ ਸ਼ਹੀਦਾਂ ਦੀਆਂ ਯਾਦਾਂ (ਸਮ੍ਰਿਤੀਆਂ) ਨੂੰ ਸੰਜੋਇਆ ਗਿਆ ਹੈ। ਐਸੇ ਪ੍ਰਯਤਨਾਂ ਨਾਲ ਇੱਥੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਰਾਸ਼ਟਰ ਦੇ ਪ੍ਰਤੀ ਸਮਰਪਣ ਦੀ ਪ੍ਰੇਰਣਾ ਹਮੇਸ਼ਾ ਮਿਲਦੀ ਰਹੇਗੀ। ਤੁਹਾਡੇ ਅਸ਼ੀਰਵਾਦ ਨਾਲ ਯੂਪੀ ਦੇ ਵਿਕਾਸ ਦਾ ਇਹ ਕਰਮਯੋਗ ਐਸੇ ਹੀ ਨਿਰੰਤਰ ਜਾਰੀ ਰਹੇਗਾ। ਪੂਰਬ ਹੋਵੇ ਜਾਂ ਪੱਛਮ, ਅਵਧ ਹੋਵੇ ਜਾਂ ਬੁੰਦੇਲਖੰਡ, ਉੱਤਰ ਪ੍ਰਦੇਸ਼ ਦੇ ਕੋਨੇ-ਕੋਨੇ ਨੂੰ ਵਿਕਸਿਤ ਕਰਨ ਦਾ ਅਭਿਯਾਨ ਜਾਰੀ ਰਹੇਗਾ। ਇੱਕ ਵਾਰ ਫਿਰ ਆਪ ਸਭ ਨੂੰ ਗੰਗਾ ਐਕਸਪ੍ਰੈੱਸਵੇਅ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਨਾਲ ਜ਼ੋਰ ਤੋਂ ਬੋਲੋ,
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!