QuoteDedicates six-lane Greenfield Expressway section of the Amritsar - Jamnagar Economic Corridor
QuoteDedicates Phase-I of the Inter-State Transmission Line for Green Energy Corridor
QuoteDedicates Bikaner to Bhiwadi Transmission Line
QuoteDedicates 30-bedded Employees' State Insurance Corporation (ESIC) Hospital in Bikaner
QuoteLays foundation stone for the redevelopment of the Bikaner Railway Station
QuoteLays foundation stone for doubling of the 43 km long Churu – Ratangarh section railway line
Quote“Rajasthan has scored a double century when it comes to National Highways”
Quote“Rajasthan is a center of immense potential and possibilities”
Quote“Green Field Expressway will strengthen the economic activities in entire western India”
Quote“We declared the frontier villages the ‘first villages’ of the country”

ਮੰਚ 'ਤੇ ਮੌਜੂਦ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰ ਜੀ, ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ, ਅਰਜੁਨ ਮੇਘਵਾਲ ਜੀ, ਗਜੇਂਦਰ ਸ਼ੇਖਾਵਤ ਜੀ, ਕੈਲਾਸ਼ ਚੌਧਰੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ, ਵਿਧਾਇਕ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ!

ਵੀਰਾਂ ਦੀ ਧਰਤੀ ਰਾਜਸਥਾਨ ਨੂੰ ਮੇਰਾ ਕੋਟਿ ਕੋਟਿ ਨਮਨ! ਇਹ ਧਰਤੀ ਵਾਰ-ਵਾਰ ਜੋ ਵਿਕਾਸ ਨੂੰ ਸਮਰਪਿਤ ਲੋਕ ਹਨ, ਉਨ੍ਹਾਂ ਦੀ ਉਡੀਕ ਕਰਦੀ ਹੈ, ਸੱਦਾ ਵੀ ਭੇਜਦੀ ਹੈ। ਅਤੇ ਮੈਂ ਦੇਸ਼ ਦੀ ਤਰਫੋਂ ਵਿਕਾਸ ਦੀ ਨਵੀਂ-ਨਵੀਂ ਸੌਗਾਤ ਇਸ ਵੀਰਧਰਾ ਨੂੰ ਉਸਦੇ ਚਰਨਾਂ ਵਿੱਚ ਸਮਰਪਿਤ ਕਰਨ ਲਈ ਨਿਰੰਤਰ ਯਤਨ ਕਰਦਾ ਹਾਂ। ਅੱਜ ਇੱਥੇ ਬੀਕਾਨੇਰ ਅਤੇ ਰਾਜਸਥਾਨ ਲਈ 24 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਲੋਕ ਅਰਪਣ ਹੋਇਆ ਹੈ। ਰਾਜਸਥਾਨ ਨੂੰ ਕੁਝ ਹੀ ਮਹੀਨਿਆਂ ਵਿੱਚ ਦੋ-ਦੋ ਆਧੁਨਿਕ ਸਿਕਸ ਲੇਨ ਐਕਸਪ੍ਰੈੱਸਵੇਅ ਮਿਲੇ ਹਨ। ਫਰਵਰੀ ਦੇ ਮਹੀਨੇ ਮੈਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਕੌਰੀਡੋਰ ਦੇ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ ਦਾ ਉਦਘਾਟਨ ਕੀਤਾ। ਅਤੇ ਅੱਜ ਇੱਥੇ ਮੈਨੂੰ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਦੇ 500 ਕਿਲੋਮੀਟਰ ਸੈਕਸ਼ਨ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲ ਰਿਹਾ ਹੈ। ਯਾਨੀ ਕਿ ਇੱਕ ਤਰ੍ਹਾਂ ਨਾਲ ਐਕਸਪ੍ਰੈੱਸਵੇਅ ਦੇ ਮਾਮਲੇ ਵਿੱਚ ਰਾਜਸਥਾਨ ਨੇ ਡਬਲ ਸੈਂਚੁਰੀ ਮਾਰ ਦਿੱਤੀ ਹੈ।

 

|

ਸਾਥੀਓ,

ਅੱਜ ਰੀਨਿਊਏਬਲ ਐਨਰਜੀ ਦੀ ਦਿਸ਼ਾ ਵਿੱਚ ਰਾਜਸਥਾਨ ਨੂੰ ਅੱਗੇ ਲਿਜਾਣ ਲਈ ਗ੍ਰੀਨ ਐਨਰਜੀ ਕੌਰੀਡੋਰ ਦਾ ਵੀ ਉਦਘਾਟਨ ਹੋਇਆ ਹੈ। ਬੀਕਾਨੇਰ ਵਿੱਚ ਈਐੱਸਆਈਸੀ ਹਸਪਤਾਲ ਦਾ ਕੰਮ ਵੀ ਪੂਰਾ ਹੋ ਗਿਆ ਹੈ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਬੀਕਾਨੇਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਕੋਈ ਵੀ ਰਾਜ ਵਿਕਾਸ ਦੀ ਦੌੜ ਵਿੱਚ ਉਦੋਂ ਅੱਗੇ ਨਿਕਲਦਾ ਹੈ ਜਦੋਂ ਉਸ ਦੀ ਸਮਰੱਥਾ ਅਤੇ ਉਸਦੀਆਂ ਸੰਭਾਵਨਾਵਾਂ ਦੀ ਸਹੀ ਪਛਾਣ ਕੀਤੀ ਜਾਵੇ। ਰਾਜਸਥਾਨ ਤਾਂ ਅਪਾਰ ਸਮਰੱਥਾ ਅਤੇ ਸੰਭਾਵਨਾਵਾਂ ਦਾ ਕੇਂਦਰ ਰਿਹਾ ਹੈ। ਰਾਜਸਥਾਨ ਵਿੱਚ ਵਿਕਾਸ ਦੀ ਤੇਜ਼ ਰਫ਼ਤਾਰ ਭਰਨ ਦੀ ਤਾਕਤ ਹੈ, ਇਸੇ ਲਈ ਅਸੀਂ ਇੱਥੇ ਰਿਕਾਰਡ ਨਿਵੇਸ਼ ਕਰ ਰਹੇ ਹਾਂ। ਰਾਜਸਥਾਨ ਵਿੱਚ ਉਦਯੋਗਿਕ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ, ਇਸ ਲਈ ਅਸੀਂ ਇੱਥੇ ਕਨੈਕਟੀਵਿਟੀ ਇੰਫ੍ਰਾਸਟ੍ਰਕਚਰ ਨੂੰ ਹਾਈਟੈੱਕ ਬਣਾ ਰਹੇ ਹਾਂ। ਤੇਜ਼ ਰਫ਼ਤਾਰ ਐਕਸਪ੍ਰੈੱਸਵੇਅ ਅਤੇ ਰੇਲਵੇ ਪੂਰੇ ਰਾਜਸਥਾਨ ਵਿੱਚ ਸੈਰ-ਸਪਾਟੇ ਨਾਲ ਜੁੜੇ ਮੌਕਿਆਂ ਦਾ ਵੀ ਵਿਸਤਾਰ ਹੋਵੇਗਾ। ਇਸ ਦਾ ਸਭ ਤੋਂ ਵੱਧ ਲਾਭ ਇੱਥੋਂ ਦੇ ਨੌਜਵਾਨਾਂ, ਰਾਜਸਥਾਨ ਦੇ ਬੇਟੇ-ਬੇਟੀਆਂ ਨੂੰ ਹੋਵੇਗਾ।

ਸਾਥੀਓ,

ਅੱਜ ਜਿਸ ਗ੍ਰੀਨਫੀਲਡ ਐਕਸਪ੍ਰੈੱਸਵੇਅ ਦਾ ਉਦਘਾਟਨ ਹੋਇਆ ਹੈ, ਇਹ ਕੌਰੀਡੋਰ ਰਾਜਸਥਾਨ ਨੂੰ ਹਰਿਆਣਾ, ਪੰਜਾਬ, ਗੁਜਰਾਤ ਅਤੇ ਜੰਮੂ-ਕਸ਼ਮੀਰ ਨਾਲ ਜੋੜੇਗਾ। ਜਾਮਨਗਰ ਅਤੇ ਕਾਂਡਲਾ ਵਰਗੀਆਂ ਵੱਡੀਆਂ ਕਮਰਸ਼ੀਅਲ ਸੀ-ਪੋਰਟ ਵੀ ਇਸ ਦੇ ਜ਼ਰੀਏ ਰਾਜਸਥਾਨ ਅਤੇ ਬੀਕਾਨੇਰ ਨਾਲ ਸਿੱਧੀਆਂ ਜੁੜ ਜਾਣਗੀਆਂ। ਇੱਕ ਪਾਸੇ ਜਿੱਥੇ ਬੀਕਾਨੇਰ ਤੋਂ ਅੰਮ੍ਰਿਤਸਰ ਅਤੇ ਜੋਧਪੁਰ ਦੀ ਦੂਰੀ ਘੱਟ ਜਾਵੇਗੀ, ਉੱਥੇ ਹੀ ਦੂਜੇ ਪਾਸੇ ਜੋਧਪੁਰ ਤੋਂ ਜਲੌਰ ਅਤੇ ਗੁਜਰਾਤ ਦੀ ਦੂਰੀ ਵੀ ਘੱਟ ਜਾਵੇਗੀ। ਇਸ ਦਾ ਸਮੁੱਚੇ ਖੇਤਰ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ। ਯਾਨੀ ਇੱਕ ਤਰ੍ਹਾਂ ਨਾਲ ਇਹ ਐਕਸਪ੍ਰੈੱਸਵੇਅ ਪੂਰੇ ਪੱਛਮੀ ਭਾਰਤ ਨੂੰ ਆਪਣੀਆਂ ਉਦਯੋਗਿਕ ਗਤੀਵਿਧੀਆਂ ਲਈ ਨਵੀਂ ਤਾਕਤ ਦੇਵੇਗਾ। ਖਾਸ ਤੌਰ 'ਤੇ, ਦੇਸ਼ ਦੀਆਂ ਆਇਲ ਫੀਲਡ ਰਿਫਾਇਨਰੀਆਂ ਇਸ ਰਾਹੀਂ ਜੁੜਨਗੀਆਂ, ਸਪਲਾਈ ਚੇਨ ਮਜ਼ਬੂਤ ​​ਹੋਵੇਗੀ ਅਤੇ ਦੇਸ਼ ਨੂੰ ਆਰਥਿਕ ਰਫ਼ਤਾਰ ਮਿਲੇਗੀ।

 

|

ਸਾਥੀਓ,

ਅੱਜ ਇੱਥੇ ਬੀਕਾਨੇਰ-ਰਤਨਗੜ੍ਹ ਰੇਲ ਲਾਈਨ ਦੇ ਦੋਹਰੀਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਅਸੀਂ ਰਾਜਸਥਾਨ ਵਿੱਚ ਰੇਲਵੇ ਦੇ ਵਿਕਾਸ ਨੂੰ ਵੀ ਆਪਣੀ ਪ੍ਰਾਥਮਿਕਤਾ 'ਤੇ ਰੱਖਿਆ ਹੈ। 2004 ਅਤੇ 2014 ਦੇ ਵਿਚਕਾਰ ਰਾਜਸਥਾਨ ਨੂੰ ਰੇਲਵੇ ਨੂੰ ਹਰ ਸਾਲ ਔਸਤਨ ਇੱਕ ਹਜ਼ਾਰ ਕਰੋੜ ਰੁਪਏ ਤੋਂ ਘੱਟ ਮਿਲੇ ਸਨ। ਜਦਕਿ ਸਾਡੀ ਸਰਕਾਰ ਨੇ ਰਾਜਸਥਾਨ ਵਿੱਚ ਰੇਲਵੇ ਦੇ ਵਿਕਾਸ ਲਈ ਹਰ ਸਾਲ ਔਸਤਨ 10 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਅੱਜ ਇੱਥੇ ਤੇਜ਼ ਰਫ਼ਤਾਰ ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਰੇਲਵੇ ਟਰੈਕਾਂ ਦਾ ਬਿਜਲੀਕਰਨ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਸਾਥੀਓ,

ਇੰਫ੍ਰਾਸਟ੍ਰਕਚਰ ਦੇ ਇਸ ਵਿਕਾਸ ਦਾ ਸਭ ਤੋਂ ਵੱਧ ਲਾਭ ਛੋਟੇ ਵਪਾਰੀਆਂ ਅਤੇ ਕੁਟੀਰ ਉਦਯੋਗਾਂ ਨੂੰ ਮਿਲਦਾ ਹੈ। ਬੀਕਾਨੇਰ ਤਾਂ ਅਚਾਰ, ਪਾਪੜ, ਨਮਕੀਨ ਅਤੇ ਅਜਿਹੇ ਸਾਰੇ ਉਤਪਾਦਾਂ ਲਈ ਦੇਸ਼ ਭਰ ਵਿੱਚ ਪ੍ਰਸਿੱਧ ਹੈ। ਜੇਕਰ ਕਨੈਕਟੀਵਿਟੀ ਬਿਹਤਰ ਹੋਵੇਗੀ ਤਾਂ ਇੱਥੋਂ ਦੇ ਕੁਟੀਰ ਉਦਯੋਗ ਘੱਟ ਲਾਗਤ ਨਾਲ ਆਪਣਾ ਮਾਲ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਣਗੇ। ਦੇਸ਼ ਵਾਸੀਆਂ ਨੂੰ ਬੀਕਾਨੇਰ ਦੇ ਸਵਾਦਿਸ਼ਟ ਉਤਪਾਦਾਂ ਦਾ ਵੀ ਆਸਾਨੀ ਨਾਲ ਆਨੰਦ ਮਿਲ ਪਾਏਗਾ।

 

|

ਸਾਥੀਓ,

ਪਿਛਲੇ 9 ਸਾਲਾਂ ਵਿੱਚ ਅਸੀਂ ਰਾਜਸਥਾਨ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਜੋ ਬਾਰਡਰ ਇਲਾਕੇ ਦਹਾਕਿਆਂ ਤੋਂ ਵਿਕਾਸ ਤੋਂ ਵਾਂਝੇ ਰਹੇ, ਉਨ੍ਹਾਂ ਦੀ ਡਿਵੈਲਪਮੈਂਟ ਲਈ ਅਸੀਂ ਵਾਈਬ੍ਰੈਂਟ ਵਿਲੇਜ ਯੋਜਨਾ ਸ਼ੁਰੂ ਕੀਤੀ ਹੈ। ਅਸੀਂ ਸੀਮਾਂਤ ਪਿੰਡਾਂ ਨੂੰ ਦੇਸ਼ ਦਾ ਪਹਿਲਾ ਪਿੰਡ ਐਲਾਨਿਆ ਹੈ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ, ਦੇਸ਼ ਦੇ ਲੋਕਾਂ ਦੀ ਵੀ ਸੀਮਾਂਤ ਖੇਤਰਾਂ ਵਿੱਚ ਜਾਣ ਦੀ ਦਿਲਚਸਪੀ ਵਧ ਰਹੀ ਹੈ। ਇਸ ਕਾਰਨ ਸਰਹੱਦੀ ਖੇਤਰਾਂ ਵਿੱਚ ਵੀ ਵਿਕਾਸ ਦੀ ਨਵੀਂ ਊਰਜਾ ਪਹੁੰਚੀ ਹੈ।

ਸਾਥੀਓ,

ਸਾਡੇ ਰਾਜਸਥਾਨ ਨੂੰ ਸਾਲਾਸਰ ਬਾਲਾਜੀ ਅਤੇ ਕਰਣੀ ਮਾਤਾ ਨੇ ਏਨਾ ਕੁਝ ਦਿੱਤਾ ਹੈ। ਇਸ ਲਈ ਤਾਂ ਵਿਕਾਸ ਦੇ ਮਾਮਲੇ ਵਿੱਚ ਵੀ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਅੱਜ ਭਾਰਤ ਸਰਕਾਰ ਇਸੇ ਭਾਵਨਾ ਨਾਲ ਵਿਕਾਸ ਦੇ ਕੰਮਾਂ 'ਤੇ ਲਗਾਤਾਰ ਜ਼ੋਰ ਦੇ ਰਹੀ ਹੈ ਅਤੇ ਆਪਣੀ ਪੂਰੀ ਤਾਕਤ ਲਗਾ ਰਹੀ ਹੈ। ਮੈਨੂੰ ਯਕੀਨ ਹੈ , ਅਸੀਂ ਸਾਰੇ ਮਿਲ ਕੇ ਰਾਜਸਥਾਨ ਦੇ ਵਿਕਾਸ ਨੂੰ ਹੋਰ ਵੀ ਤੇਜ਼ ਗਤੀ ਨਾਲ ਅੱਗੇ ਵਧਾਵਾਂਗੇ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Jitender Kumar Haryana BJP State President October 10, 2024

    BJP Haryana ❤️🇮🇳
  • Jitender Kumar Haryana BJP State President October 10, 2024

    BJP Haryana
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Vaishali Tangsale February 12, 2024

    🙏🏻🙏🏻🎂✌️
  • ज्योती चंद्रकांत मारकडे February 11, 2024

    जय हो
  • Dipanjoy shil December 27, 2023

    bharat Mata ki Jay🇮🇳
  • Santhoshpriyan E October 01, 2023

    Jai hind
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Indian economy 'resilient' despite 'fragile' global growth outlook: RBI Bulletin

Media Coverage

Indian economy 'resilient' despite 'fragile' global growth outlook: RBI Bulletin
NM on the go

Nm on the go

Always be the first to hear from the PM. Get the App Now!
...
ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
May 21, 2025

ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਹੈਂਡਲ ਨੇ ਐਕਸ (X) 'ਤੇ ਪੋਸਟ ਕੀਤਾ:

“ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਨਾਇਬ ਸਿੰਘ ਸੈਣੀ (@NayabSainiBJP) ਨੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ। @cmohry”