ਪੁਣੇ ਨਗਰ ਨਿਗਮ ਦੇ ਪਰਿਸਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕੀਤਾ
"ਸਾਡੇ ਸਭ ਦੇ ਦਿਲਾਂ ਵਿੱਚ ਵੱਸਣ ਵਾਲੇ ਸ਼ਿਵਾਜੀ ਮਹਾਰਾਜ ਦੀ ਇਹ ਪ੍ਰਤਿਮਾ, ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗੀ"
“ਪੁਣੇ ਨੇ ਸਿੱਖਿਆ, ਖੋਜ ਅਤੇ ਵਿਕਾਸ, ਆਈਟੀ ਅਤੇ ਆਟੋਮੋਬਾਈਲ ਦੇ ਖੇਤਰਾਂ ਵਿੱਚ ਆਪਣੀ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਆਧੁਨਿਕ ਸੁਵਿਧਾਵਾਂ ਪੁਣੇ ਦੇ ਲੋਕਾਂ ਦੀ ਜ਼ਰੂਰਤ ਹਨ ਅਤੇ ਸਾਡੀ ਸਰਕਾਰ ਪੁਣੇ ਦੇ ਲੋਕਾਂ ਦੀ ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ”
"ਇਹ ਮੈਟਰੋ ਪੁਣੇ ਵਿੱਚ ਆਵਾਜਾਈ ਨੂੰ ਅਸਾਨ ਬਣਾਵੇਗੀ, ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦੇਵੇਗੀ, ਪੁਣੇ ਦੇ ਲੋਕਾਂ ਦੀ ਜ਼ਿੰਦਗੀ (ਈਜ਼ ਆਵ੍ ਲਿਵਿੰਗ) ਨੂੰ ਅਸਾਨ ਕਰੇਗੀ"
“ਅੱਜ ਦੇ ਤੇਜ਼ੀ ਨਾਲ ਵਧ ਰਹੇ ਭਾਰਤ ਵਿੱਚ, ਸਾਨੂੰ ਸਪੀਡ ਅਤੇ ਸਕੇਲ 'ਤੇ ਵੀ ਧਿਆਨ ਦੇਣਾ ਹੋਵੇਗਾ। ਇਸ ਲਈ ਸਾਡੀ ਸਰਕਾਰ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਤਿਆਰ ਕੀਤਾ ਹੈ।”
"ਆਧੁਨਿਕਤਾ ਦੇ ਨਾਲ, ਪੁਣੇ ਦੀ ਪ੍ਰਾਚੀਨ ਪਰੰਪਰਾ ਅਤੇ ਮਹਾਰਾਸ਼ਟਰ ਦੇ ਗੌਰਵ ਨੂੰ ਸ਼ਹਿਰੀ ਯੋਜਨਾਬੰਦੀ ਵਿੱਚ ਬਰਾਬਰ ਸਥਾਨ ਦਿੱਤਾ ਜਾ ਰਿਹਾ ਹੈ।"

ਛਤਰਪਤੀ ਸ਼ਿਵਾਜੀ ਮਹਾਰਾਜ, ਮਹਾਤਮਾ ਜਯੋਤੀਬਾ ਫੁਲੇ, ਸਾਵਿਤ੍ਰੀਬਾਈ ਫੁਲੇ, ਮਹਾਰਿਸ਼ੀ ਕਰਵੇ ਯੰਚਾਸਹ ਅਸ਼ਾ ਅਨੇਕ ਪ੍ਰਤਿਭਾਸ਼ਾਲੀ ਸਾਹਿਤਕ ਕਲਾਕਾਰ, ਸਮਾਜ ਸੇਵਕ ਯਾਂਚਯਾ ਵਾਸਤਵਯਾਨੇ ਪਾਵਨ ਝਾਲੇਲਯਾ ਪੁਣਯਨਗਰੀਤੀਲ ਮਾਝਾ ਬੰਧੂ-ਭਗਿਨੀਂਨਾ ਨਮਸਕਾਰ!

ਇਸ ਕਾਰਜਕ੍ਰਮ ਵਿੱਚ ਉਪਸਥਿਤ ਮਹਾਰਾਸ਼ਟਰ ਦੇ ਗਵਰਨਰ ਸ਼੍ਰੀਮਾਨ ਭਗਤ ਸਿੰਘ ਕੋਸ਼ਿਯਾਰੀ ਜੀ,  ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਰਾਮਦਾਸ ਅਠਾਵਲੇ ਜੀ, ਉਪ ਮੁੱਖ ਮੰਤਰੀ ਸ਼੍ਰੀ ਅਜਿਤ ਪਵਾਰ  ਜੀ, ਮਹਾਰਾਸ਼ਟਰ ਸਰਕਾਰ ਦੇ ਹੋਰ ਮੰਤਰੀਗਣ, ਸਾਬਕਾ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਣਨਵੀਸ ਜੀ,  ਸੰਸਦ ਵਿੱਚ ਮੇਰੇ ਸਾਥੀ ਪ੍ਰਕਾਸ਼ ਜਾਵਡੇਕਰ ਜੀ, ਹੋਰ ਸਾਂਸਦਗਣ, ਵਿਧਾਇਕਗਣ, ਪੁਣੇ ਦੇ ਮੇਅਰ ਮੁਰਲੀਧਰ ਮਹੌਲ ਜੀ, ਪਿੰਪਰੀ ਚਿੰਚਵਡ ਦੀ ਮੇਅਰ ਸ਼੍ਰੀਮਤੀ ਮਾਈ ਧੋਰੇ ਜੀ, ਇੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋ,

ਇਸ ਸਮੇਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਨਿਮਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।  ਭਾਰਤ ਦੀ ਆਜ਼ਾਦੀ ਵਿੱਚ ਪੁਣੇ ਦਾ ਇਤਿਹਾਸਿਕ ਯੋਗਦਾਨ ਰਿਹਾ ਹੈ। ਲੋਕਮਾਨਯ ਤਿਲਕ, ਚਾਪੇਕਰ ਬੰਧੂ, ਗੋਪਾਲ ਗਣੇਸ਼ ਅਗਰਕਰ, ਸੇਨਾਪਤੀ ਬਾਪਟ, ਗੋਪਾਲ ਕ੍ਰਿਸ਼ਣ ਦੇਸ਼ਮੁਖ, ਆਰ. ਜੀ. ਭੰਡਾਰਕਰ,  ਮਹਾਦੇਵ ਗੋਵਿੰਦ ਰਾਨਾਡੇ ਜੀ ਜੈਸੇ ਅਨੇਕ ਇਸ ਧਰਤੀ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਮੈਂ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ।

ਅੱਜ ਮਹਾਰਾਸ਼ਟਰ ਦੇ ਵਿਕਾਸ ਦੇ ਲਈ ਸਮਰਪਿਤ ਰਹੇ ਰਾਮਭਾਊ ਮਹਾਲਗੀ ਜੀ ਦੀ ਪੁਣਯ ਤਿਥੀ(ਬਰਸੀ) ਵੀ ਹੈ। ਮੈਂ ਅੱਜ ਬਾਬਾ ਸਾਹੇਬ ਪੁਰੰਦਰੇ ਜੀ ਨੂੰ ਵੀ ਆਦਰਪੂਰਵਕ ਯਾਦ ਕਰ ਰਿਹਾ ਹਾਂ। ਕੁਝ ਦੇਰ ਪਹਿਲਾਂ ਹੀ ਮੈਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਸ਼ਾਨਦਾਰ ਪ੍ਰਤਿਮਾ ਦਾ ਲੋਕ-ਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਸਾਡੇ ਸਭ ਦੇ ਹਿਰਦੇ ਵਿੱਚ ਸਦਾ-ਸਰਵਦਾ ਵਸਣ ਵਾਲੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਇਹ ਪ੍ਰਤਿਮਾ, ਯੁਵਾ ਪੀੜ੍ਹੀ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਵਿੱਚ ਰਾਸ਼ਟਰਭਗਤੀ ਦੀ ਪ੍ਰੇਰਣਾ ਜਗਾਏਗੀ।

ਅੱਜ ਪੁਣੇ ਦੇ ਵਿਕਾਸ ਨਾਲ ਜੁੜੇ ਅਨੇਕ ਹੋਰ ਪ੍ਰਕਲਪਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਵੀ ਰੱਖਿਆ ਹੈ। ਇਹ ਮੇਰਾ ਸੁਭਾਗ ਹੈ ਕਿ ਪੁਣੇ ਮੈਟਰੋ ਦੇ ਨੀਂਹ ਪੱਥਰ ਦੇ ਲਈ ਤੁਸੀਂ ਮੈਨੂੰ ਬੁਲਾਇਆ ਸੀ ਅਤੇ ਹੁਣ ਲੋਕ-ਅਰਪਣ ਦਾ ਵੀ ਤੁਸੀਂ ਮੈਨੂੰ ਅਵਸਰ ਦਿੱਤਾ ਹੈ। ਪਹਿਲਾਂ ਨੀਂਹ ਪੱਥਰ ਰੱਖੇ ਜਾਂਦੇ ਸਨ ਤਾਂ ਪਤਾ ਹੀ ਨਹੀਂ ਚਲਦਾ ਸੀ ਕਦੋਂ ਉਦਘਾਟਨ ਹੋਵੇਗਾ।

ਸਾਥੀਓ, 

ਇਹ ਘਟਨਾ ਇਸ ਲਈ ਮਹੱਤਵਪੂਰਨ ਹੈ ਕਿ ਇਸ ਵਿੱਚ ਇਹ ਸੰਦੇਸ਼ ਵੀ ਹੈ ਕਿ ਸਮੇਂ ’ਤੇ ਯੋਜਨਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅੱਜ ਮੁਲਾ-ਮੁਠਾ ਨਦੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦੇ ਲਈ 1100 ਕਰੋੜ ਰੁਪਏ ਦੇ ਪ੍ਰੋਜੈਕਟ ’ਤੇ ਵੀ ਕੰਮ ਅਰੰਭ ਹੋ ਰਿਹਾ ਹੈ। ਅੱਜ ਪੁਣੇ ਨੂੰ ਈ-ਬੱਸਾਂ ਵੀ ਮਿਲੀਆਂ ਹਨ,  ਬਾਨੇਰ ਵਿੱਚ ਈ-ਬੱਸ ਦੇ ਡਿਪੋ ਦਾ ਉਦਘਾਟਨ ਹੋਇਆ ਹੈ। ਅਤੇ ਇਨ੍ਹਾਂ ਸਭ ਦੇ ਨਾਲ, ਅਤੇ ਮੈਂ ਊਸ਼ਾ ਜੀ  ਨੂੰ ਅਭਿਨੰਦਨ ਦਿੰਦਾ ਹਾਂ ਅੱਜ ਪੁਣੇ ਦੇ ਅਨੇਕ ਵਿਵਿਧਤਾ ਭਰੇ ਜੀਵਨ ਵਿੱਚ ਇੱਕ ਸੁਹਾਉਣਾ ਤੋਹਫ਼ਾ ਆਰ  ਕੇ ਲਕਸ਼ਣ ਜੀ ਨੂੰ ਸਮਰਪਿਤ ਇੱਕ ਬਿਹਤਰੀਨ ਆਰਟ ਗੈਲਰੀ ਮਿਊਜ਼ੀਅਮ ਵੀ ਪੁਣੇ ਨੂੰ ਮਿਲਿਆ ਹੈ।

ਮੈਂ ਊਸ਼ਾ ਜੀ ਨੂੰ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ, ਕਿਉਂਕਿ ਮੈਂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ ਹਾਂ।  ਉਨ੍ਹਾਂ ਦਾ ਉਤਸ਼ਾਹ, ਇੱਕ ਮਨ ਵਿੱਚ ਲਗਨ ਅਤੇ ਕੰਮ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਜੁਟੇ ਰਹਿਣਾ, ਮੈਂ ਵਾਕਈ ਪੂਰੇ ਪਰਿਵਾਰ ਦਾ, ਊਸ਼ਾ ਜੀ ਦਾ ਅਭਿਨੰਦਨ ਕਰਦਾ ਹਾਂ। ਇਨ੍ਹਾਂ ਸਾਰੇ ਸੇਵਾਕਾਰਜਾਂ ਦੇ ਲਈ ਮੈਂ ਅੱਜ ਪੁਣੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਨਾਲ-ਨਾਲ ਸਾਡੇ ਦੋਨੋਂ ਮੇਅਰ ਸਾਹਿਬਾਨ ਨੂੰ, ਉਨ੍ਹਾਂ ਦੀ ਟੀਮ ਨੂੰ ਤੇਜ਼ ਗਤੀ ਨਾਲ ਵਿਕਾਸ ਦੇ ਅਨੇਕ ਕੰਮ ਕਰਨ ਦੇ ਲਈ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਈਓ ਅਤੇ ਭੈਣੋਂ, 

ਪੁਣੇ ਆਪਣੀ ਸੱਭਿਆਚਾਰਕ, ਅਧਿਆਤਮਿਕ ਅਤੇ ਰਾਸ਼ਟਰਭਗਤੀ ਦੀ ਚੇਤਨਾ ਦੇ ਲਈ ਮਸ਼ਹੂਰ ਰਿਹਾ ਹੈ। ਅਤੇ ਨਾਲ ਹੀ ਪੁਣੇ ਨੇ ਐਜੂਕੇਸ਼ਨ, ਰਿਸਰਚ ਐਂਡ ਡਿਵੈਲਪਮੈਂਟ, ਆਈਟੀ ਅਤੇ ਆਟੋਮੋਬਾਈਲ  ਦੇ ਖੇਤਰ ਵਿੱਚ ਵੀ ਆਪਣੀ ਪਹਿਚਾਣ ਨਿਰੰਤਰ ਮਜ਼ਬੂਤ ਕੀਤੀ ਹੈ। ਅਜਿਹੇ ਵਿੱਚ ਆਧੁਨਿਕ ਸੁਵਿਧਾਵਾਂ, ਪੁਣੇ ਦੇ ਲੋਕਾਂ ਦੀ ਜ਼ਰੂਰਤ ਹਨ ਅਤੇ ਸਾਡੀ ਸਰਕਾਰ ਪੁਣੇਵਾਸੀਆਂ ਦੀ ਇਸੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕ ਮੋਰਚਿਆਂ ’ਤੇ ਕੰਮ ਕਰ ਰਹੀ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਗਰਵਾਰੇ ਤੋਂ ਆਨੰਦਨਗਰ ਤੱਕ ਪੁਣੇ ਮੈਟਰੋ ਵਿੱਚ ਸਫ਼ਰ ਕੀਤਾ ਹੈ। ਇਹ ਮੈਟਰੋ ਪੁਣੇ ਵਿੱਚ ਮੋਬਿਲਿਟੀ ਨੂੰ ਅਸਾਨ ਕਰੇਗੀ, ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦੇਵੇਗੀ, ਪੁਣੇ ਦੇ ਲੋਕਾਂ ਦੀ Ease of Living ਵਧਾਏਗੀ। 5-6 ਸਾਲ ਪਹਿਲਾਂ ਸਾਡੇ ਦੇਵੇਂਦਰ ਜੀ ਜਦੋਂ ਇੱਥੇ ਮੁੱਖ ਮੰਤਰੀ ਸਨ ਤਾਂ ਇਸ ਪ੍ਰੋਜੈਕਟ ਨੂੰ ਲੈ ਕੇ ਉਹ ਲਗਾਤਾਰ ਦਿੱਲੀ ਆਉਂਦੇ ਰਹਿੰਦੇ ਸਨ, ਬੜੇ ਉਮੰਗ ਅਤੇ ਉਤਸ਼ਾਹ ਦੇ ਨਾਲ ਉਹ ਇਸ ਪ੍ਰੋਜੈਕਟ ਦੇ ਪਿੱਛੇ ਲਗੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਪ੍ਰਯਤਨਾਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ, 

ਕੋਰੋਨਾ ਮਹਾਮਾਰੀ ਦੇ ਦਰਮਿਆਨ ਵੀ ਇਹ ਸੈਕਸ਼ਨ ਅੱਜ ਸੇਵਾ ਦੇ ਲਈ ਤਿਆਰ ਹੋਇਆ ਹੈ। ਪੁਣੇ ਮੈਟਰੋ ਦੇ ਸੰਚਾਲਨ ਦੇ ਲਈ ਸੋਲਰ ਪਾਵਰ ਦਾ ਵੀ ਵਿਆਪਕ ਉਪਯੋਗ ਹੋ ਰਿਹਾ ਹੈ। ਇਸ ਨਾਲ ਹਰ ਸਾਲ ਲਗਭਗ 25 ਹਜ਼ਾਰ ਟਨ ਕਾਰਬਨ ਡਾਇਆਕਸਾਈਡ ਦਾ ਐਮਿਸ਼ਨ ਰੁਕੇਗਾ। ਮੈਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਦਾ, ਖਾਸ ਕਰਕੇ ਸਾਰੇ ਸ਼੍ਰਮਿਕਾਂ(ਮਜ਼ਦੂਰਾਂ) ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਤੁਹਾਡਾ ਇਹ ਯੋਗਦਾਨ, ਪੁਣੇ ਦੇ ਪ੍ਰੋਫੈਸ਼ਨਲਸ, ਇੱਥੋਂ ਦੇ ਸਟੂਡੈਂਟਸ, ਇੱਥੋਂ ਦੇ ਸਾਧਾਰਣ ਮਾਨਵੀ ਨੂੰ ਬਹੁਤ ਮਦਦ ਕਰੇਗਾ।

ਸਾਥੀਓ, 

ਸਾਡੇ ਦੇਸ਼ ਵਿੱਚ ਕਿਤਨੀ ਤੇਜ਼ੀ ਨਾਲ ਸ਼ਹਿਰੀਕਰਣ ਹੋ ਰਿਹਾ ਹੈ, ਇਸ ਤੋਂ ਤੁਸੀਂ ਸਾਰੇ ਭਲੀ-ਭਾਂਤ ਪਰੀਚਿਤ ਹੋ। ਮੰਨਿਆ ਜਾਂਦਾ ਹੈ ਕਿ ਸਾਲ 2030 ਤੱਕ ਸਾਡੀ ਸ਼ਹਿਰੀ ਜਨਸੰਖਿਆ, 60 ਕਰੋੜ ਨੂੰ ਪਾਰ ਕਰ ਜਾਵੇਗੀ। ਸ਼ਹਿਰਾਂ ਦੀ ਵਧਦੀ ਹੋਈ ਆਬਾਦੀ, ਆਪਣੇ ਨਾਲ ਅਨੇਕ ਅਵਸਰ ਲੈ ਕੇ ਆਉਂਦੀ ਹੈ ਲੇਕਿਨ ਨਾਲ-ਨਾਲ ਚੁਣੌਤੀਆਂ ਵੀ ਹੁੰਦੀਆਂ ਹਨ। ਸ਼ਹਿਰਾਂ ਵਿੱਚ ਇੱਕ ਨਿਸ਼ਚਿਤ ਸੀਮਾ ਵਿੱਚ ਹੀ ਫਲਾਈਓਵਰ ਬਣ ਸਕਦੇ ਹਨ, ਜਨਸੰਖਿਆ ਵਧਦੀ ਜਾਵੇ ਕਿਤਨੇ ਫਲਾਈਓਵਰ ਬਣਾਉਣਗੇ?  ਕਿੱਥੇ-ਕਿੱਥੇ ਬਣਾਉਣਗੇ? ਕਿਤਨੀਆਂ ਸੜਕਾਂ ਚੌੜੀਆਂ ਕਰਾਂਗੇ? ਕਿੱਥੇ-ਕਿੱਥੇ ਕਰਾਂਗੇ? ਅਜਿਹੇ ਵਿੱਚ ਸਾਡੇ ਪਾਸ ਵਿਕਲਪ ਇੱਕ ਹੀ ਹੈ- Mass Transportation. Mass Transportation ਦੀਆਂ ਵਿਵਸਥਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਨਿਰਮਾਣ। ਇਸ ਲਈ ਅੱਜ ਸਾਡੀ ਸਰਕਾਰ Mass Transportation ਦੇ ਸਾਧਨਾਂ ਅਤੇ ਵਿਸ਼ੇਸ਼ ਕਰਕੇ ਮੈਟਰੋ ਕਨੈਕਟੀਵਿਟੀ ’ਤੇ ਖਾਸ ਧਿਆਨ ਦੇ ਰਹੀ ਹੈ।

2014 ਤੱਕ ਦੇਸ਼ ਦੇ ਸਿਰਫ਼ ਦਿੱਲੀ-NCR ਵਿੱਚ ਹੀ ਮੈਟਰੋ ਦਾ ਇੱਕ ਵਿਆਪਕ ਵਿਸਤਾਰ ਹੋਇਆ ਸੀ।  ਬਾਕੀ ਇੱਕਾ-ਦੁੱਕਾ ਸ਼ਹਿਰਾਂ ਵਿੱਚ ਮੈਟਰੋ ਪਹੁੰਚਣੀ ਸ਼ੁਰੂ ਹੀ ਹੋਈ ਸੀ। ਅੱਜ ਦੇਸ਼ ਦੇ 2 ਦਰਜਨ ਸ਼ਹਿਰਾਂ ਤੋਂ ਅਧਿਕ ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਅਪਰੇਸ਼ਨਲ ਹੋ ਚੁੱਕੀ ਹੈ ਜਾਂ ਫਿਰ ਜਲਦੀ ਚਾਲੂ ਹੋਣ ਵਾਲੀ ਹੈ। ਇਸ ਵਿੱਚ ਵੀ ਮਹਾਰਾਸ਼ਟਰ ਦੀ ਹਿੱਸੇਦਾਰੀ ਹੈ। ਮੁੰਬਈ ਹੋਵੇ, ਪੁਣੇ-ਪਿੰਪਰੀ ਚਿੰਚਵੜ ਹੋਵੇ, ਠਾਣੇ ਹੋਵੇ, ਨਾਗਪੁਰ ਹੋਵੇ, ਅੱਜ ਮਹਾਰਾਸ਼ਟਰ ਵਿੱਚ ਮੈਟਰੋ ਨੈੱਟਵਰਕ ਦਾ ਬਹੁਤ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ।

ਅੱਜ ਦੇ ਇਸ ਅਵਸਰ ’ਤੇ ਮੇਰਾ ਇੱਕ ਤਾਕੀਦ ਪੁਣੇ ਅਤੇ ਹਰ ਉਸ ਸ਼ਹਿਰ ਦੇ ਲੋਕਾਂ ਨੂੰ ਹੈ ਜਿੱਥੇ ਮੈਟਰੋ ਚਲ ਰਹੀ ਹੈ। ਮੈਂ ਪ੍ਰਭੂਤਵ ਨਾਗਰਿਕਾਂ ਨੂੰ ਵਿਸ਼ੇਸ਼ ਤਾਕੀਦ ਕਰਾਂਗਾ, ਸਮਾਜ ਵਿੱਚ ਜੋ ਬੜੇ ਲੋਕ ਕਹੇ ਜਾਂਦੇ ਹਨ, ਉਨ੍ਹਾਂ ਨੂੰ ਮੈਂ ਵਿਸ਼ੇਸ਼ ਤਾਕੀਦ ਕਰਾਂਗਾ ਕਿ ਅਸੀਂ ਕਿਤਨੇ ਹੀ ਬੜੇ ਕਿਉਂ ਨਾ ਹੋਏ ਹੋਈਏ,  ਮੈਟਰੋ ਵਿੱਚ ਯਾਤਰਾ ਦੀ ਆਦਤ ਸਮਾਜ ਦੇ ਹਰ ਵਰਗ ਨੂੰ ਪਾਉਣੀ ਚਾਹੀਦੀ ਹੈ। ਤੁਸੀਂ ਜਿਤਨਾ ਜ਼ਿਆਦਾ ਮੈਟਰੋ ਵਿੱਚ ਚਲੋਗੇ, ਉਤਨਾ ਹੀ ਆਪਣੇ ਸ਼ਹਿਰ ਦੀ ਮਦਦ ਕਰੋਗੇ।

ਭਾਈਓ ਅਤੇ ਭੈਣੋਂ,

21ਵੀਂ ਸਦੀ ਦੇ ਭਾਰਤ ਵਿੱਚ ਸਾਨੂੰ ਆਪਣੇ ਸ਼ਹਿਰਾਂ ਨੂੰ ਆਧੁਨਿਕ ਵੀ ਬਣਾਉਣਾ ਹੋਵੇਗਾ ਅਤੇ ਉਨ੍ਹਾਂ ਵਿੱਚ ਨਵੀਆਂ ਸੁਵਿਧਾਵਾਂ ਵੀ ਜੋੜਨੀਆਂ ਹੋਣਗੀਆਂ। ਭਵਿੱਖ ਦੇ ਭਾਰਤ ਦੇ ਸ਼ਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਅਨੇਕਾਂ ਪਰਿਯੋਜਨਾਵਾਂ ‘ਤੇ ਇਕੱਠੇ ਕੰਮ ਕਰ ਰਹੀ ਹੈ। ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ, ਹਰ ਸ਼ਹਿਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਟ੍ਰਾਂਸਪੋਰਟ ਹੋਵੇ, ਇਲੈਕਟ੍ਰਿਕ ਬੱਸਾਂ ਹੋਣ, ਇਲੈਕਟ੍ਰਿਕ ਕਾਰਾਂ ਹੋਣ, ਇਲੈਕਟ੍ਰਿਕ ਦੋਪਹੀਆ ਵਾਹਨ ਹੋਣ, ਹਰ ਸ਼ਹਿਰ ਵਿੱਚ ਸਮਾਰਟ ਮੋਬਿਲਿਟੀ ਹੋਵੇ, ਲੋਕ ਟ੍ਰਾਂਸਪੋਰਟ ਸੁਵਿਧਾਵਾਂ ਦੇ ਲਈ ਇੱਕ ਹੀ ਕਾਰਡ ਦਾ ਇਸਤੇਮਾਲ ਕਰਨ।

ਹਰ ਸ਼ਹਿਰ ਵਿੱਚ ਸੁਵਿਧਾ ਨੂੰ ਸਮਾਰਟ ਬਣਾਉਣ ਵਾਲੇ Integrated Command and Control Center ਹੋਵੇ, ਹਰ ਸ਼ਹਿਰ ਵਿੱਚ ਸਰਕੁਲਰ ਇਕੌਨਮੀ ਨੂੰ ਮਜ਼ਬੂਤ ਬਣਾਉਣ ਵਾਲਾ ਆਧੁਨਿਕ ਵੇਸਟ ਮੈਨੇਜਮੈਂਟ ਸਿਸਟਮ ਹੋਵੇ, ਹਰ ਸ਼ਹਿਰ ਨੂੰ ਵਾਟਰ ਪਲੱਸ ਬਣਾਉਣ ਵਾਲੇ ਜ਼ਰੂਰੀ ਆਧੁਨਿਕ ਸੀਵੇਜ ਟ੍ਰੀਟਮੈਂਟ ਪਲਾਂਟ ਹੋਣ, ਜਲ ਸਰੋਤਾਂ ਦੀ ਸੁਰੱਖਿਆ ਦਾ ਬਿਹਤਰ ਇੰਤਜਾਮ ਹੋਵੇ, ਹਰ ਸ਼ਹਿਰ ਵਿੱਚ  Waste to Wealth create ਕਰਨ ਵਾਲੇ ਗੋਬਰਧਨ ਪਲਾਂਟ ਹੋਣ, ਬਾਇਓਗੈਸ ਪਲਾਂਟ ਹੋਣ, ਹਰ ਸ਼ਹਿਰ Energy Efficiency ‘ਤੇ ਜ਼ੋਰ ਦੇਵੇ, ਹਰ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਸਮਾਰਟ LED ਬੱਲਬ ਨਾਲ ਜਗਮਗਾਉਣ, ਇਸ ਵਿਜ਼ਨ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ।

ਸ਼ਹਿਰਾਂ ਵਿੱਚ ਪੇਅਜਲ ਅਤੇ ਡ੍ਰੇਨੇਜ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਅਸੀਂ ਅਮਰੁਤ ਮਿਸ਼ਨ ਨੂੰ ਲੈ ਕੇ ਅਨੇਕ ਵਿਦ initiative ਲੈ ਕੇ ਚਲ ਰਹੇ ਹਾਂ। ਅਸੀਂ RERA ਜਿਹਾ ਕਾਨੂੰਨ ਵੀ ਬਣਾਇਆ ਤਾਕਿ ਜੋ ਮੱਧਵਰਗੀ ਪਰਿਵਾਰ ਕਦੇ ਇਸ ਕਾਨੂੰਨ ਦੇ ਅਭਾਵ ਵਿੱਚ ਪਰੇਸ਼ਾਨ ਹੁੰਦੇ ਸਨ, ਪੈਸੇ ਦਿੰਦੇ ਸਨ, ਸਾਲਾਂ ਨਿਕਲ ਜਾਂਦੇ ਸਨ, ਮਕਾਨ ਨਹੀਂ ਮਿਲਦਾ ਸੀ। ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਜੋ ਕਾਗਜ਼ ਵਿੱਚ ਦੱਸਿਆ ਜਾਂਦਾ ਸੀ, ਉਹ ਮਕਾਨ ਨਹੀਂ ਹੁੰਦਾ ਸੀ, ਬਹੁਤ ਸਾਰੀਆਂ ਅਵਿਵਸਥਾਵਾਂ ਹੁੰਦੀਆਂ ਸਨ।

ਇੱਕ ਪ੍ਰਕਾਰ ਨਾਲ ਸਾਡਾ ਮੱਧਵਰਗੀ ਪਰਿਵਾਰ ਜੋ ਜ਼ਿੰਦਗੀ ਦੀ ਬਹੁਤ ਬੜੀ ਪੂੰਜੀ ਨਾਲ ਆਪਣਾ ਇੱਕ ਘਰ ਬਣਾਉਣਾ ਚਾਹੁੰਦਾ ਹੈ ਉਹ ਘਰ ਬਣਨ ਤੋਂ ਪਹਿਲਾਂ ਹੀ ਆਪਣੇ ਨਾਲ ਚੀਟਿੰਗ ਹੋਇਆ ਮਹਿਸੂਸ ਕਰਦਾ ਹੈ। ਇਸ ਮੱਧ ਵਰਗ ਦੇ ਲੋਕਾਂ ਨੂੰ, ਘਰ ਬਣਾਉਣ ਵਾਲੀ ਇੱਛਾ ਰੱਖਣ ਵਾਲਿਆਂ ਨੂੰ ਸੁਰੱਖਿਆ ਦੇਣ ਲਈ ਇਹ RERA ਦਾ ਕਾਨੂੰਨ ਬਹੁਤ ਬੜਾ ਕੰਮ ਕਰ ਰਿਹਾ ਹੈ। ਅਸੀਂ ਸ਼ਹਿਰਾਂ ਵਿੱਚ ਵਿਕਾਸ ਦਾ ਤੰਦਰੁਸਤ ਮੁਕਾਬਲਾ ਵੀ ਵਿਕਸਿਤ ਕਰ ਰਹੇ ਹਾਂ ਤਾਕਿ ਸਵੱਛਤਾ ‘ਤੇ ਸਥਾਨਕ ਇਕਾਈਆਂ ਦਾ ਪੂਰਾ ਫੋਕਸ ਰਹੇ। ਅਰਬਨ ਪਲਾਨਿੰਗ ਨਾਲ ਜੁੜੇ ਇਨ੍ਹਾਂ ਵਿਸ਼ਿਆਂ ‘ਤੇ ਸਾਲ ਦੇ ਬਜਟ ਵਿੱਚ ਵੀ ਧਿਆਨ ਦਿੱਤਾ ਗਿਆ ਹੈ।

ਭਾਈਓ ਅਤੇ ਭੈਣੋਂ,

ਪੁਣੇ ਦੀ ਪਹਿਚਾਣ ਗ੍ਰੀਨ ਫਿਊਲ ਦੇ ਸੈਂਟਰ ਦੇ ਰੂਪ ਵਿੱਚ ਵੀ ਸਸ਼ਕਤ ਹੋ ਰਹੀ ਹੈ। ਪ੍ਰਦੂਸ਼ਣ ਦੀ ਸਮੱਸਿਆ ਤੋਂ ਮੁਕਤੀ, ਕੱਚੇ ਤੇਲ ਦੇ ਲਈ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨ, ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਅਸੀਂ  ਈਥੇਨੌਲ ‘ਤੇ ਬਾਇਓਫਿਊਲ ‘ਤੇ ਫੋਕਸ ਕਰ ਰਹੇ ਹਾਂ। ਪੁਣੇ ਵਿੱਚ ਬੜੇ ਪੱਧਰ ‘ਤੇ ਈਥੇਨੌਲ ਬਲੈਂਡਿੰਗ ਨਾਲ ਜੁੜੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਨਾਲ ਇੱਥੇ ਆਸਪਾਸ ਦੇ ਗੰਨਾ ਕਿਸਾਨਾਂ ਨੂੰ ਵੀ ਬਹੁਤ ਬੜੀ ਮਦਦ ਮਿਲਣ ਵਾਲੀ ਹੈ। ਪੁਣੇ ਨੂੰ ਸਵੱਛ ਅਤੇ ਸੁੰਦਰ ਬਣਾਉਣ ਦੇ  ਲਈ ਵੀ ਅੱਜ ਮਹਾਨਗਰਪਾਲਿਕ ਨੇ ਅਨੇਕ ਕੰਮ ਸ਼ੁਰੂ ਕੀਤੇ ਹਨ।

ਵਾਰ-ਵਾਰ ਆਉਣ ਵਾਲੇ ਹੜ੍ਹ ਅਤੇ ਪ੍ਰਦੂਸ਼ਣ ਤੋਂ ਪੁਣੇ ਨੂੰ ਮੁਕਤੀ ਦੇਣ ਵਿੱਚ ਇਹ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਬਹੁਤ ਉਪਯੋਗੀ ਹੋਣ ਵਾਲੇ ਹਨ। ਮੁਲਾ-ਮੁਠਾ ਨਦੀ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਣ ਦੇ  ਲਈ ਵੀ ਪੁਣੇ ਮਹਾਨਗਰਪਾਲਿਕਾ ਨੂੰ ਕੇਂਦਰ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ। ਨਦੀਆਂ ਫਿਰ ਤੋਂ ਜੀਵੰਤ ਹੋਣਗੀਆਂ ਤਾਂ ਸ਼ਹਿਰ ਦੇ ਲੋਕਾਂ ਨੂੰ ਵੀ ਸਕੂਨ ਮਿਲੇਗਾ, ਉਨ੍ਹਾਂ ਨੂੰ ਵੀ ਨਵੀਂ ਊਰਜਾ ਮਿਲੇਗੀ।

ਅਤੇ ਮੈਂ ਤਾਂ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਤਾਕੀਦ ਕਰਾਂਗਾ ਕਿ ਸਾਲ ਵਿੱਚ ਇੱਕ ਵਾਰ ਮਿਤੀ ਤੈਅ ਕਰਕੇ ਰੈਗੂਲਰ ਨਦੀ ਉਤਸਵ ਮਨਾਉਣਾ ਚਾਹੀਦਾ ਹੈ। ਨਦੀ ਦੇ ਪ੍ਰਤੀ ਸ਼ਰਧਾ, ਨਦੀ ਦਾ ਮਹਾਤਮ, ਵਾਤਾਵਰਣ ਦੀ ਦ੍ਰਿਸ਼ਟੀ ਤੋਂ ਟ੍ਰੇਨਿੰਗ, ਪੂਰੇ ਸ਼ਹਿਰ ਵਿੱਚ ਨਦੀ ਉਤਸਵ ਦਾ ਵਾਤਾਵਰਣ ਬਣਾਉਣਾ ਚਾਹੀਦਾ ਹੈ, ਤਦ ਜਾ ਕੇ ਸਾਡੀਆਂ ਨਦੀਆਂ ਦਾ ਮਹੱਤਵ ਅਸੀਂ ਸਮਝਾਂਗੇ। ਪਾਣੀ ਦੀ ਇੱਕ-ਇੱਕ ਬੂੰਦ ਦਾ ਅਸੀਂ ਮਹੱਤਵ ਸਮਝਾਂਗੇ।

ਸਾਥੀਓ,

ਕਿਸੇ ਵੀ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਜੋ ਚੀਜ਼ ਸਭ ਤੋਂ ਜ਼ਰੂਰੀ ਹੈ ਉਹ ਹੈ ਸਪੀਡ ਅਤੇ ਸਕੇਲ। ਲੇਕਿਨ ਦਹਾਕਿਆਂ ਤੱਕ ਸਾਡੇ ਇੱਥੇ ਅਜਿਹੀਆਂ ਵਿਵਸਥਾਵਾਂ ਰਹੀਆਂ ਕਿ ਅਹਿਮ ਪਰਿਯੋਜਨਾਵਾਂ ਨੂੰ ਪੂਰਾ ਹੋਣ ਵਿੱਚ ਕਾਫੀ ਦੇਰ ਹੋ ਜਾਂਦੀ ਸੀ। ਇਹ ਸੁਸਤ ਰਵੱਈਆ, ਦੇਸ਼ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ ਹੈ। ਅੱਜ ਦੇ ਤੇਜ਼ੀ ਨਾਲ ਵਧਦੇ ਹੋਏ ਭਾਰਤ ਵਿੱਚ ਸਾਨੂੰ ਸਪੀਡ ‘ਤੇ ਵੀ ਧਿਆਨ ਦੋਣਾ ਹੋਵੇਗਾ ਅਤੇ ਸਕੇਲ ‘ਤੇ ਵੀ। ਇਸ ਲਈ ਹੀ ਸਾਡੀ ਸਰਕਾਰ ਨੇ ਪੀਐੱਮ-ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾਇਆ ਹੈ। ਅਸੀਂ ਦੇਖਿਆ ਹੈ ਕਿ ਅਕਸਰ ਪਰਿਯੋਜਨਾਵਾਂ ਵਿੱਚ ਦੇਰੀ ਦੀ ਵਜ੍ਹਾ ਹੁੰਦੀ ਹੈ, ਅਲੱਗ-ਅਲੱਗ ਵਿਭਾਗਾਂ ਵਿੱਚ, ਅਲੱਗ-ਅਲੱਗ ਮੰਤਰਾਲਿਆਂ ਵਿੱਚ, ਸਰਕਾਰਾਂ ਵਿੱਚ ਤਾਲਮੇਲ ਦੀ ਕਮੀ। ਇਸ ਵਜ੍ਹਾ ਨਾਲ ਹੁੰਦਾ ਇਹ ਹੈ ਕਿ ਜਦੋਂ ਵਰ੍ਹਿਆਂ ਦੇ ਬਾਅਦ ਕੋਈ ਪਰਿਯੋਜਨਾ ਪੂਰੀ ਵੀ ਹੁੰਦੀ ਹੈ, ਤਾਂ ਉਹ ਆਊਟਡੇਟੇਡ ਹੋ ਜਾਂਦੀ ਹੈ, ਉਸ ਦੀ ਪ੍ਰਾਸੰਗਿਕਤਾ ਹੀ ਖ਼ਤਮ ਹੋ ਜਾਂਦੀ ਹੈ।

ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ, ਇਨ੍ਹਾਂ ਹੀ ਸਾਰੇ ਵਿਰੋਧਾਭਾਸਾਂ ਨੂੰ ਦੂਰ ਕਰਨ ਦਾ ਕੰਮ ਕਰੇਗਾ। ਜਦ ਇੱਕ integrated focus ਦੇ ਨਾਲ ਕੰਮ ਹੋਵੇਗਾ, ਹਰ ਸਟੇਕਹੋਲਡਰ ਦੇ ਪਾਸ ਉਚਿਤ ਜਾਣਕਾਰੀ ਹੋਵੇਗੀ, ਤਾਂ ਸਾਡੇ ਪ੍ਰੋਜੈਕਟਸ ਵੀ ਸਮੇਂ ‘ਤੇ ਪੂਰੇ ਹੋਣ ਦੀ ਸੰਭਾਵਨਾ ਵਧੇਗੀ। ਇਸ ਨਾਲ ਲੋਕਾਂ ਦੀਆਂ ਦਿੱਕਤਾਂ ਵੀ ਘੱਟ ਹੋਣਗੀਆਂ, ਦੇਸ਼ ਦਾ ਪੈਸਾ ਵੀ ਬਚੇਗਾ ਅਤੇ ਲੋਕਾਂ ਨੂੰ ਸੁਵਿਧਾਵਾਂ ਵੀ ਜ਼ਿਆਦਾ ਜਲਦੀ ਮਿਲਣਗੀਆਂ।

ਭਾਈਓ ਅਤੇ ਭੈਣੋਂ,

ਮੈਨੂੰ ਇਸ ਗੱਲ ਦਾ ਵੀ ਸੰਤੋਸ਼ ਹੈ ਕਿ ਆਧੁਨਿਕਤਾ ਦੇ ਨਾਲ-ਨਾਲ ਪੁਣੇ ਦੀ ਪੌਰਾਣਿਕਤਾ ਨੂੰ, ਮਹਾਰਾਸ਼ਟਰ ਦੇ ਗੌਰਵ ਨੂੰ ਵੀ ਅਰਬਨ ਪਲਾਨਿੰਗ ਵਿੱਚ ਉਤਨਾ ਹੀ ਸਥਾਨ ਦਿੱਤਾ ਜਾ ਰਿਹਾ ਹੈ। ਇਹ ਭੂਮੀ ਸੰਤ ਗਿਆਨੇਸ਼ਵਰ ਅਤੇ ਸੰਤ ਤੁਕਾਰਾਮ ਜਿਹੇ ਪ੍ਰੇਰਕ ਸੰਤਾਂ ਦੀ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਮੈਨੂੰ ਮਿਲਿਆ ਹੈ। ਆਪਣੇ ਇਤਿਹਾਸ ‘ਤੇ ਗਰਵ(ਮਾਣ) ਕਰਦੇ ਹੋਏ ਆਧੁਨਿਕਤਾ ਦੀ ਇਹ ਵਿਕਾਸ ਯਾਤਰਾ ਇਸੇ ਤਰ੍ਹਾਂ ਹੀ ਨਿਰੰਤਰ ਚਲਦੀ ਰਹੇ, ਇਸੇ ਕਾਮਨਾ ਦੇ ਨਾਲ ਪੁਣੇ ਦੇ ਸਾਰੇ ਨਾਗਰਿਕਾਂ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"