Quote"ਉੱਤਰ ਪੂਰਬ ਦੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਸਰਕਾਰ ਨੇ ‘ਰੈੱਡ ਕਾਰਡ’ ਦਿਖਾਇਆ ਹੈ"
Quote"ਉਹ ਦਿਨ ਦੂਰ ਨਹੀਂ ਜਦੋਂ ਭਾਰਤ ਅਜਿਹੇ ਵਿਸ਼ਵ ਕੱਪ ਟੂਰਨਾਮੈਂਟ ਦਾ ਆਯੋਜਨ ਕਰੇਗਾ ਅਤੇ ਹਰੇਕ ਭਾਰਤੀ ਸਾਡੀ ਟੀਮ ਦਾ ਹੌਸਲਾ ਵਧਾਏਗਾ"
Quote"ਵਿਕਾਸ ਬਜਟ, ਟੈਂਡਰ, ਨੀਂਹ ਪੱਥਰ ਰੱਖਣ ਅਤੇ ਉਦਘਾਟਨਾਂ ਤੱਕ ਸੀਮਿਤ ਨਹੀਂ ਹੈ"
Quote"ਅੱਜ ਅਸੀਂ ਜੋ ਤਬਦੀਲੀ ਦੇਖ ਰਹੇ ਹਾਂ, ਉਹ ਸਾਡੇ ਇਰਾਦਿਆਂ, ਸੰਕਲਪਾਂ, ਤਰਜੀਹਾਂ ਅਤੇ ਸਾਡੇ ਵਰਕ ਕਲਚਰ ਵਿੱਚ ਆਈ ਤਬਦੀਲੀ ਦਾ ਨਤੀਜਾ ਹੈ"
Quote“ਕੇਂਦਰ ਸਰਕਾਰ ਇਸ ਵਰ੍ਹੇ ਸਿਰਫ਼ ਬੁਨਿਆਦੀ ਢਾਂਚੇ 'ਤੇ 7 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਜਦਕਿ 8 ਵਰ੍ਹੇ ਪਹਿਲਾਂ ਇਹ ਖਰਚ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ”
Quote“ਪੀਐੱਮ-ਡਿਵਾਈਨ (PM-Divine) ਦੇ ਤਹਿਤ ਅਗਲੇ 3-4 ਵਰ੍ਹਿਆਂ ਲਈ 6,000 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ”
Quote“ਆਦਿਵਾਸੀ ਸਮਾਜ ਦੀ ਪਰੰਪਰਾ, ਭਾਸ਼ਾ ਅਤੇ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਕਬਾਇਲੀ ਖੇਤਰਾਂ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ”
Quote"ਪਿਛਲੀ ਸਰਕਾਰ ਦੀ ਉੱਤਰ ਪੂਰਬ ਲਈ 'ਡਿਵਾਈਡ' ਵਾਲੀ ਪਹੁੰਚ ਸੀ ਪਰ ਸਾਡੀ ਸਰਕਾਰ 'ਡਿਵਾਈਨ' ਇਰਾਦੇ ਨਾਲ ਆਈ ਹੈ"

ਮੇਘਾਲਿਆ ਦੇ ਰਾਜਪਾਲ ਬ੍ਰਿਗੇਡੀਅਰ ਬੀਡੀ ਮਿਸ਼ਰਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਸੰਗਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਅਮਿਤ ਭਾਈ ਸ਼ਾਹ, ਸਰਬਾਨੰਦ ਸੋਨੋਵਾਲ, ਕਿਰਣ ਰਿਜਿਜੂ ਜੀ, ਜੀ ਕਿਸ਼ਨ ਰੈੱਡੀ ਜੀ, ਬੀਐੱਲ ਵਰਮਾ ਜੀ, ਮਣੀਪੁਰ, ਮਿਜ਼ੋਰਮ, ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਸਿੱਕਿਮ ਦੇ ਸਾਰੇ ਮੁੱਖ ਮੰਤਰੀਗਣ ਅਤੇ ਮੇਘਾਲਿਆ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !

ਖੁਬਲੇਇ ਸ਼ਿਬੋਨ ! (ਖਾਸੀ ਅਤੇ ਜਯੰਤਿਯਾ ਵਿੱਚ ਨਮਸਤੇ) ਨਮੇਂਗ ਅਮਾ !

(ਗਾਰੋ ਵਿੱਚ ਨਮਸਤੇ) ਮੇਘਾਲਿਆ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਨਾਲ ਸਮ੍ਰਿੱਧ ਪ੍ਰਦੇਸ਼ ਹੈ। ਇਹ ਸਮ੍ਰਿੱਧੀ ਤੁਹਾਡੇ ਸੁਆਗਤ-ਸਤਿਕਾਰ ਵਿੱਚ ਵੀ ਝਲਕਦੀ ਹੈ। ਅੱਜ ਇੱਕ ਵਾਰ ਫਿਰ ਮੇਘਾਲਿਆ ਦੇ ਵਿਕਾਸ ਦੇ ਉਤਸਵ ਵਿੱਚ ਸਹਿਭਾਗੀ ਹੋਣ ਦਾ ਸਾਨੂੰ ਅਵਸਰ ਮਿਲਿਆ ਹੈ। ਸਾਰੇ ਮੇਘਾਲਿਆ ਦੇ ਮੇਰੇ ਭਾਈਆਂ-ਭੈਣਾਂ ਨੂੰ ਕਨੈਕਟੀਵਿਟੀ, ਸਿੱਖਿਆ, ਕੌਸ਼ਲ, ਰੋਜ਼ਗਾਰ ਦੀਆਂ ਦਰਜਨਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਹੋਵੇ।

ਭਾਈਓ ਅਤੇ ਭੈਣੋਂ,

ਇਹ ਸੰਜੋਗ ਹੀ ਹੈ ਕਿ ਅੱਜ ਜਦੋਂ ਫੁਟਬਾਲ ਵਰਲਡ ਕੱਪ ਦਾ ਫਾਈਨਲ ਹੋ ਰਿਹਾ ਹੈ, ਤਦ ਮੈਂ ਇੱਥੇ ਫੁਟਬਾਲ ਦੇ ਮੈਦਾਨ ਵਿੱਚ ਹੀ ਫੁਟਬਾਲ ਪ੍ਰੇਮੀਆਂ ਦੇ ਦਰਮਿਆਨ ਹਾਂ। ਉਸ ਤਰਫ਼ ਫੁਟਬਾਲ ਦਾ ਮੁਕਾਬਲਾ ਚਲ ਰਿਹਾ ਹੈ ਅਤੇ ਅਸੀਂ ਫੁਟਬਾਲ ਦੇ ਮੈਦਾਨ ਵਿੱਚ ਵਿਕਾਸ ਦਾ ਮੁਕਾਬਲਾ ਕਰ ਰਹੇ ਹਾਂ। ਮੈਨੂੰ ਅਹਿਸਾਸ ਹੈ ਕਿ ਮੈਚ ਕਤਰ ਵਿੱਚ ਹੋ ਰਿਹਾ ਹੈ, ਲੇਕਿਨ ਉਤਸ਼ਾਹ ਅਤੇ ਉਮੰਗ ਇੱਥੇ ਵੀ ਘੱਟ ਨਹੀਂ ਹੈ। ਅਤੇ ਸਾਥੀਓ ਜਦੋਂ ਫੁਟਬਾਲ ਦੇ ਮੈਦਾਨ ਵਿੱਚ ਹਾਂ ਅਤੇ ਫੁਟਬਾਲ ਫੀਵਰ ਚਾਰੋਂ ਤਰਫ਼ ਹੈ ਤਾਂ ਕਿਉਂ ਨਾ ਅਸੀਂ ਫੁਟਬਾਲ ਦੀ ਪਰਿਭਾਸ਼ਾ ਵਿੱਚ ਹੀ ਬਾਤ ਕਰੀਏ, ਫੁਟਬਾਲ ਦੀ ਹੀ ਉਦਾਹਰਣ ਦੇ ਕੇ ਬਾਤ ਕਰੀਏ। ਸਾਨੂੰ ਸਭ ਨੂੰ ਮਾਲੂਮ ਹੈ ਕਿ ਫੁਟਬਾਲ ਵਿੱਚ ਅਗਰ ਕੋਈ ਖੇਡ ਭਾਵਨਾ ਦੇ ਵਿਰੁੱਧ sportsmanship spirit ਦੇ ਖ਼ਿਲਾਫ਼ ਅਗਰ ਕੋਈ ਵੀ ਵਿਵਹਾਰ ਕਰਦਾ ਹੈ। ਤਾਂ ਉਸ ਨੂੰ Red Card ਦਿਖਾ ਕੇ ਬਾਹਰ ਕਰ ਦਿੱਤਾ ਜਾਂਦਾ ਹੈ।

ਇਸੇ ਤਰ੍ਹਾਂ ਪਿਛਲੇ 8 ਵਰ੍ਹਿਆਂ ਵਿੱਚ ਅਸੀਂ ਨੌਰਥ ਈਸਟ ਦੇ ਵਿਕਾਸ ਨਾਲ ਜੁੜੀਆਂ ਅਨੇਕ ਰੁਕਾਵਟਾਂ ਨੂੰ Red Card ਦਿਖਾ ਦਿੱਤਾ ਹੈ। ਭ੍ਰਿਸ਼ਟਾਚਾਰ, ਭੇਦਭਾਵ, ਭਾਈ-ਭਤੀਜਾਵਾਦ, ਹਿੰਸਾ, ਪ੍ਰੋਜੈਕਟਾਂ ਨੂੰ ਲਟਕਾਉਣਾ-ਭਟਕਾਉਣਾ, ਵੋਟ ਬੈਂਕ ਦੀ ਰਾਜਨੀਤੀ ਨੂੰ ਬਾਹਰ ਕਰਨ ਦੇ ਲਈ ਅਸੀਂ ਇਮਾਨਦਾਰੀ ਨਾਲ ਪ੍ਰਯਾਸ ਕਰ ਰਹੇ ਹਾਂ। ਲੇਕਿਨ ਆਪ ਵੀ ਜਾਣਦੇ ਹੋ, ਦੇਸ਼ ਵੀ ਜਾਣਦਾ ਹੈ। ਇਨ੍ਹਾਂ ਬੁਰਾਈਆਂ ਦੀ, ਬਿਮਾਰੀਆਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ, ਇਸ ਲਈ ਸਾਨੂੰ ਸਭ ਨੂੰ ਮਿਲ ਕੇ ਉਸ ਨੂੰ ਹਟਾ ਕੇ ਹੀ ਰਹਿਣਾ ਹੈ। ਸਾਨੂੰ ਵਿਕਾਸ ਦੇ ਕਾਰਜਾਂ ਨੂੰ ਜ਼ਿਆਦਾ ਰਫ਼ਤਾਰ ਦੇਣ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਵਿੱਚ ਪ੍ਰਯਾਸਾਂ ਨੂੰ ਅੱਛਾ ਪਰਿਣਾਮ ਵੀ ਨਜ਼ਰ ਆ ਰਿਹਾ ਹੈ। ਇਹੀ ਨਹੀਂ, ਸਪੋਰਟਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਅੱਜ ਇੱਕ ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧ ਰਹੀ ਹੈ। ਇਸ ਦਾ ਲਾਭ ਨੌਰਥ ਈਸਟ ਨੂੰ ਹੋਇਆ ਹੈ, ਨੌਰਥ ਈਸਟ ਦੇ ਮੇਰੇ ਜਵਾਨਾਂ ਨੂੰ, ਸਾਡੇ ਬੇਟੇ-ਬੇਟੀਆਂ ਨੂੰ ਹੋਇਆ ਹੈ।

ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਨੌਰਥ ਈਸਟ ਵਿੱਚ ਹੈ। ਅੱਜ ਨੌਰਥ ਈਸਟ ਵਿੱਚ ਮਲਟੀਪਰਪਜ਼ ਹਾਲ, ਫੁਟਬਾਲ ਮੈਦਾਨ, ਅਥਲੈਟਿਕਸ ਟ੍ਰੈਕ, ਐਸੇ 90 ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਅੱਜ ਸ਼ਿਲੌਂਗ ਤੋਂ ਮੈਂ ਇਹ ਕਹਿ ਸਕਦਾ ਹਾਂ ਕਿ ਅੱਜ ਭਲੇ ਹੀ ਸਾਡੀ ਨਜ਼ਰ ਕਤਰ ਵਿੱਚ ਚਲ ਰਹੇ ਖੇਲ ‘ਤੇ ਹੈ, ਮੈਦਾਨ ਵਿੱਚ ਵਿਦੇਸ਼ੀ ਟੀਮਾਂ ਹਨ ਉਨ੍ਹਾਂ ‘ਤੇ ਹੈ, ਲੇਕਿਨ ਮੈਨੂੰ ਮੇਰੇ ਦੇਸ਼ ਦੀ ਯੁਵਾ ਸ਼ਕਤੀ ‘ਤੇ ਭਰੋਸਾ ਹੈ। ਇਸ ਲਈ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਭਾਰਤ ਵਿੱਚ ਐਸਾ ਹੀ ਉਤਸਵ ਮਨਾਵਾਂਗੇ ਅਤੇ ਤਿਰੰਗੇ ਦੇ ਲਈ ਚੀਅਰ ਕਰਾਂਗੇ।

ਭਾਈਓ ਅਤੇ ਭੈਣੋਂ,

ਵਿਕਾਸ ਸਿਰਫ਼ ਬਜਟ, ਟੈਂਡਰ, ਸ਼ਿਲਾਨਯਾਸ(ਨੀਂਹ ਪੱਥਰ), ਉਦਘਾਟਨ ਇਨ੍ਹਾਂ ਹੀ ritual ਤੱਕ ਸੀਮਿਤ ਨਹੀਂ ਹੈ। ਇਹ ਤਾਂ ਸਾਲ 2014 ਤੋਂ ਪਹਿਲਾਂ ਵੀ ਹੁੰਦਾ ਰਹਿੰਦਾ ਸੀ। ਫੀਤੇ ਕੱਟਣ ਵਾਲੇ ਪਹੁੰਚ ਜਾਂਦੇ ਸਨ। ਨੇਤਾ ਮਾਲਾਵਾਂ ਵੀ ਪਹਿਨ ਲੈਂਦੇ ਸਨ, ਜ਼ਿੰਦਾਬਾਦ ਦੇ ਨਾਅਰੇ ਵੀ ਲਗ ਜਾਂਦੇ ਸਨ। ਤਾਂ ਫਿਰ ਅੱਜ ਬਦਲਿਆ ਕੀ ਹੈ? ਅੱਜ ਜੋ ਬਦਲਾਅ ਆਇਆ ਹੈ, ਉਹ ਸਾਡੇ ਇਰਾਦੇ ਵਿੱਚ ਆਇਆ ਹੈ। ਸਾਡੇ ਸੰਕਲਪਾਂ ਵਿੱਚ ਆਇਆ ਹੈ, ਸਾਡੀਆਂ ਪ੍ਰਾਥਮਿਕਤਾਵਾਂ ਵਿੱਚ ਆਇਆ ਹੈ, ਸਾਡੀ ਕਾਰਜ ਸੰਸਕ੍ਰਿਤੀ ਵਿੱਚ ਆਇਆ ਹੈ, ਬਦਲਾਅ ਪ੍ਰਕਿਰਿਆ ਅਤੇ ਪਰਿਣਾਮ ਵਿੱਚ ਵੀ ਆਇਆ ਹੈ।

ਸੰਕਲਪ, ਆਧੁਨਿਕ ਇਨਫ੍ਰਾਸਟ੍ਰਕਚਰ, ਆਧੁਨਿਕ ਕਨੈਕਟੀਵਿਟੀ ਨਾਲ ਵਿਕਸਿਤ ਭਾਰਤ ਦੇ ਨਿਰਮਾਣ ਦਾ ਹੈ। ਇਰਾਦਾ, ਭਾਰਤ ਦੇ ਹਰ ਖੇਤਰ, ਹਰ ਵਰਗ ਨੂੰ ਤੇਜ਼ ਵਿਕਾਸ ਦੇ ਮਿਸ਼ਨ ਨਾਲ ਜੋੜਨ ਦਾ ਹੈ, ਸਬਕਾ ਪ੍ਰਯਾਸ ਨਾਲ ਭਾਰਤ ਦੇ ਵਿਕਾਸ ਦਾ ਹੈ। ਪ੍ਰਾਥਮਿਕਤਾ, ਅਭਾਵ ਨੂੰ ਦੂਰ ਕਰਨ ਦੀ ਹੈ, ਦੂਰੀਆਂ ਨੂੰ ਘੱਟ ਕਰਨ ਦੀ ਹੈ, ਕਪੈਸਿਟੀ ਬਿਲਡਿੰਗ ਦੀ ਹੈ, ਨੌਜਵਾਨਾਂ ਨੂੰ ਅਧਿਕ ਅਵਸਰ ਦੇਣ ਦੀ ਹੈ। ਕਾਰਜ ਸੰਸਕ੍ਰਿਤੀ ਵਿੱਚ ਬਦਲਾਅ ਯਾਨੀ ਹਰ ਪ੍ਰੋਜੈਕਟ, ਹਰ ਪ੍ਰੋਗਰਾਮ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।

|

ਸਾਥੀਓ,

 

ਜਦੋਂ ਅਸੀਂ ਕੇਂਦਰ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਬਦਲੀਆਂ, priority ਬਦਲੀ, ਤਾਂ ਪੂਰੇ ਦੇਸ਼ ਵਿੱਚ ਇਸ ਦਾ ਪਾਜ਼ਿਟਿਵ ਅਸਰ ਵੀ ਦਿਖ ਰਿਹਾ ਹੈ। ਇਸ ਵਰ੍ਹੇ ਦੇਸ਼ ਵਿੱਚ 7 ਲੱਖ ਕਰੋੜ ਰੁਪਏ, ਇਹ ਅੰਕੜਾ ਮੇਘਾਲਿਆ ਦੇ ਭਾਈ-ਭੈਣ ਯਾਦ ਰੱਖਣਾ, ਨੌਰਥ ਈਸਟ ਦੇ ਮੇਰੇ ਭਾਈ-ਭੈਣ ਯਾਦ ਰੱਖਣਾ। ਸਿਰਫ਼ ਇਨਫ੍ਰਾਸਟ੍ਰਕਚਰ ਦੇ ਲਈ ਕੇਂਦਰ ਸਰਕਾਰ 7 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਜਦਕਿ 8 ਵਰ੍ਹੇ ਪਹਿਲਾਂ ਇਹ ਖਰਚ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਯਾਨੀ ਆਜ਼ਾਦੀ ਦੇ 7 ਦਹਾਕੇ ਬਾਅਦ ਵੀ ਸਿਰਫ਼ 2 ਲੱਖ ਕਰੋੜ ਰਪੁਏ ਤੱਕ ਪਹੁੰਚੇ ਅਤੇ 8 ਵਰ੍ਹਿਆਂ ਵਿੱਚ ਲਗਭਗ 4 ਗੁਣਾ ਸਮਰੱਥਾ ਅਸੀਂ ਵਧਾਈ ਹੈ। ਅੱਜ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਅਨੇਕ ਰਾਜ ਵੀ, ਰਾਜਾਂ ਦੇ ਦਰਮਿਆਨ competition ਹੋ ਰਿਹਾ ਹੈ, ਮੁਕਾਬਲਾ ਹੋ ਰਿਹਾ ਹੈ, ਵਿਕਾਸ ਦਾ ਮੁਕਾਬਲਾ ਹੋ ਰਿਹਾ ਹੈ।

ਦੇਸ਼ ਵਿੱਚ ਜੋ ਇਹ ਬਦਲਾਅ ਆਇਆ ਹੈ ਉਸ ਦਾ ਸਭ ਤੋਂ ਬੜਾ ਲਾਭਾਰਥੀ ਵੀ ਅੱਜ ਇਹ ਮੇਰਾ ਨੌਰਥ ਈਸਟ ਹੀ ਹੈ। ਸ਼ਿਲੌਂਗ ਸਹਿਤ ਨੌਰਥ ਈਸਟ ਦੀ ਸਾਰੀਆਂ ਰਾਜਧਾਨੀਆਂ ਰੇਲ-ਸੇਵਾ ਨਾਲ ਜੁੜਨ, ਇਸ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਸਾਲ 2014 ਤੋਂ ਪਹਿਲਾਂ ਜਿੱਥੇ ਹਰ ਹਫ਼ਤੇ 900 ਉਡਾਣਾਂ ਹੀ ਸੰਭਵ ਹੋ ਪਾਉਂਦੀਆਂ ਸਨ, ਅੱਜ ਇਨ੍ਹਾਂ ਦੀ ਸੰਖਿਆ ਕਰੀਬ ਇੱਕ ਹਜ਼ਾਰ ਨੌ ਸੌ ਤੱਕ ਪਹੁੰਚ ਗਈ ਹੈ। ਕਦੇ 900 ਹੋਇਆ ਕਰਦੀ ਸੀ, ਹੁਣ 1900 ਹੋਇਆ ਕਰੇਗੀ। ਅੱਜ ਮੇਘਾਲਿਆ ਵਿੱਚ ਉੜਾਨ ਯੋਜਨਾ ਦੇ ਤਹਿਤ 16 ਰੂਟਸ ‘ਤੇ ਹਵਾਈ ਸੇਵਾ ਚਲ ਰਹੀ ਹੈ। ਇਸ ਨਾਲ ਮੇਘਾਲਿਆ ਵਾਸੀਆਂ ਨੂੰ ਸਸਤੀ ਹਵਾਈ ਸੇਵਾ ਦਾ ਲਾਭ ਮਿਲ ਰਿਹਾ ਹੈ। ਬਿਹਤਰ ਏਅਰ ਕਨੈਕਟੀਵਿਟੀ ਨਾਲ ਮੇਘਾਲਿਆ ਅਤੇ ਨੌਰਥ ਈਸਟ ਦੇ ਕਿਸਾਨਾਂ ਨੂੰ ਵੀ ਲਾਭ ਹੋ ਰਿਹਾ ਹੈ। ਕੇਂਦਰ ਸਰਕਾਰ ਦੀ ਕ੍ਰਿਸ਼ੀ ਉੜਾਨ ਯੋਜਨਾ ਨਾਲ ਇੱਥੋਂ ਦੇ ਫਲ-ਸਬਜ਼ੀਆਂ ਦੇਸ਼ ਅਤੇ ਵਿਦੇਸ਼ ਦੀ ਮਾਰਕਿਟ ਤੱਕ ਅਸਾਨੀ ਨਾਲ ਪਹੁੰਚ ਪਾ ਰਹੀਆਂ ਹਨ।

 

ਸਾਥੀਓ,

 

ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਸ਼ਿਲਾਨਯਾਸ ਹੋਇਆ(ਨੀਂਹ ਪੱਥਰ ਰੱਖਿਆ) ਹੈ, ਉਸ ਨਾਲ ਮੇਘਾਲਿਆ ਦੀ ਕਨੈਕਟੀਵਿਟੀ ਹੋਰ ਸਸ਼ਕਤ ਹੋਣ ਵਾਲੀ ਹੈ। ਪਿਛਲੇ 8 ਵਰ੍ਹਿਆਂ ਵਿੱਚ ਮੇਘਾਲਿਆ ਵਿੱਚ ਨੈਸ਼ਨਲ ਹਾਈਵੇਅ ਦੇ ਨਿਰਮਾਣ ‘ਤੇ 5 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਿਛਲੇ 8 ਵਰ੍ਹਿਆਂ ਵਿੱਚ ਜਿਤਨੀਆਂ ਗ੍ਰਾਮੀਣ ਸੜਕਾਂ ਮੇਘਾਲਿਆ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣੀਆਂ ਹਨ, ਉਹ ਉਸ ਤੋਂ ਪਹਿਲਾਂ 20 ਵਰ੍ਹਿਆਂ ਵਿੱਚ ਬਣੀਆਂ ਸੜਕਾਂ ਤੋਂ ਸੱਤ ਗੁਣਾ ਜ਼ਿਆਦਾ ਹੈ।

ਭਾਈਓ ਅਤੇ ਭੈਣੋਂ,

 

ਨੌਰਥ ਈਸਟ ਦੀ ਯੁਵਾ ਸ਼ਕਤੀ ਦੇ ਲਈ ਡਿਜੀਟਲ ਕਨੈਕਟੀਵਿਟੀ ਨਾਲ ਨਵੇਂ ਅਵਸਰ ਬਣਾਏ ਜਾ ਰਹੇ ਹਨ। ਡਿਜੀਟਲ ਕਨੈਕਟੀਵਿਟੀ ਨਾਲ ਸਿਰਫ਼ ਬਾਤਚੀਤ, ਕਮਿਊਨੀਕੇਸ਼ਨ ਨਹੀਂ, ਉਤਨਾ ਹੀ ਲਾਭ ਮਿਲਦਾ ਹੈ ਐਸਾ ਨਹੀਂ ਹੈ। ਬਲਕਿ ਇਸ ਨਾਲ ਟੂਰਿਜ਼ਮ ਤੋਂ ਲੈ ਕੇ ਟੈਕਨੋਲੋਜੀ ਤੱਕ, ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਹਰ ਖੇਤਰ ਵਿੱਚ ਸੁਵਿਧਾਵਾਂ ਵਧਦੀਆਂ ਹਨ, ਅਵਸਰ ਵਧਦੇ ਹਨ। ਨਾਲ ਵੀ ਵਿਸ਼ਵ ਵਿੱਚ ਤੇਜ਼ੀ ਨਾਲ ਉੱਭਰਦੀ ਡਿਜੀਟਲ ਅਰਥਵਿਵਸਥਾ ਦੀ ਸਮਰੱਥਾ ਵੀ ਇਸ ਨਾਲ ਵਧਦੀ ਹੈ। 2014 ਦੀ ਤੁਲਨਾ ਵਿੱਚ ਨੌਰਥ ਈਸਟ ਵਿੱਚ ਆਪਟੀਕਲ ਫਾਈਬਰ ਦੀ ਕਵਰੇਜ ਲਗਭਗ 4 ਗੁਣਾ ਵਧੀ ਹੈ। ਉੱਥੇ ਮੇਘਾਲਿਆ ਵਿੱਚ ਇਹ ਵਾਧਾ 5 ਗੁਣਾ ਤੋਂ ਅਧਿਕ ਹੈ। ਨੌਰਥ ਈਸਟ ਦੇ ਕੋਨੇ-ਕੋਨੇ ਤੱਕ ਬਿਹਤਰ ਮੋਬਾਈਲ ਕਨੈਕਟੀਵਿਟੀ ਪਹੁੰਚੇ, ਇਸ ਦੇ ਲਈ 6 ਹਜ਼ਾਰ ਮੋਬਾਈਲ ਟਾਵਰ ਲਗਾਏ ਜਾ ਰਹੇ ਹਨ। ਇਸ ‘ਤੇ 5 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕੀਤਾ ਜਾ ਰਿਹਾ ਹੈ। ਅੱਜ ਮੇਘਾਲਿਆ ਵਿੱਚ ਅਨੇਕ 4G ਮੋਬਾਈਲ ਟਾਵਰਸ ਦਾ ਲੋਕਅਰਪਣ ਇਨ੍ਹਾਂ ਪ੍ਰਯਾਸਾਂ ਨੂੰ ਗਤੀ ਦੇਵੇਗਾ। ਇਹ ਇਨਫ੍ਰਾਸਟ੍ਰਕਚਰ ਇੱਥੋਂ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਣ ਵਾਲਾ ਹੈ।

ਮੇਘਾਲਿਆ ਵਿੱਚ IIM ਦਾ ਲੋਕਅਰਪਣ ਅਤੇ ਟੈਕਨੋਲੋਜੀ ਪਾਰਕ ਦਾ ਸ਼ਿਲਾਨਯਾਸ(ਨੀਂਹ ਪੱਥਰ) ਵੀ ਪੜ੍ਹਾਈ ਅਤੇ ਕਮਾਈ ਦੇ ਅਵਸਰਾਂ ਦਾ ਵਿਸਤਾਰ ਕਰੇਗਾ। ਅੱਜ ਨੌਰਥ ਈਸਟ ਦੇ ਆਦਿਵਾਸੀ ਖੇਤਰਾਂ ਵਿੱਚ ਡੇਢ ਸੌ ਤੋਂ ਅਧਿਕ ਏਕਲਵਯ ਮਾਡਲ ਸਕੂਲ ਬਣਾਏ ਜਾ ਰਹੇ ਹਨ, ਇਸ ਵਿੱਚੋਂ 39 ਮੇਘਾਲਿਆ ਵਿੱਚ ਹਨ। ਦੂਸਰੀ ਤਰਫ਼ IIM ਜਿਹੇ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਸੰਸਥਾਨਾਂ ਨਾਲ ਨੌਜਵਾਨਾਂ ਨੂੰ ਪ੍ਰੋਫੈਸ਼ਨਲ ਐਜੂਕੇਸ਼ਨ ਦਾ ਲਾਭ ਵੀ ਇੱਥੇ ਮਿਲਣ ਵਾਲਾ ਹੈ।

 

ਭਾਈਓ ਅਤੇ ਭੈਣੋਂ,

 

ਨੌਰਥ ਈਸਟ ਦੇ ਵਿਕਾਸ ਦੇ ਲਈ ਭਾਜਪਾ ਦੀ, ਐੱਨਡੀਏ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਸ ਵਰ੍ਹੇ ਹੀ 3 ਨਵੀਆਂ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਜਾਂ ਤਾਂ ਸਿੱਧਾ ਨੌਰਥ ਈਸਟ ਦੇ ਲਈ ਹਨ ਜਾਂ ਫਿਰ ਉਨ੍ਹਾਂ ਨਾਲ ਨੌਰਥ ਈਸਟ ਦਾ ਸਭ ਤੋਂ ਅਧਿਕ ਲਾਭ ਹੋਣ ਵਾਲਾ ਹੈ। ਪਰਵਤਮਾਲਾ ਯੋਜਨਾ ਦੇ ਤਹਿਤ ਰੋਪ-ਵੇ ਦਾ ਨੈੱਟਵਰਕ ਬਣਾਇਆ ਜਾ ਰਿਹਾ ਹੈ। ਇਸ ਨਾਲ ਨੌਰਥ ਈਸਟ ਦੇ ਪ੍ਰਸਿੱਧ ਟੂਰਿਜ਼ਮ ਸਥਲਾਂ ਵਿੱਚ ਸੁਵਿਧਾ ਵਧੇਗੀ ਅਤੇ ਟੂਰਿਜ਼ਮ ਦਾ ਵਿਕਾਸ ਵੀ ਹੋਵੇਗਾ। PM DEVINE ਯੋਜਨਾ ਤਾਂ ਨੌਰਥ ਈਸਟ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੀ ਹੈ। ਇਸ ਯੋਜਨਾ ਨਾਲ ਨੌਰਥ ਈਸਟ ਦੇ ਲਈ ਬੜੇ ਡਿਵੈਲਪਮੈਂਟ ਪ੍ਰੋਜੈਕਟਸ ਅਧਿਕ ਅਸਾਨੀ ਨਾਲ ਪ੍ਰਵਾਨ ਹੋ ਪਾਉਣਗੇ। ਇੱਥੇ ਮਹਿਲਾਵਾਂ ਅਤੇ ਯੁਵਾਵਾਂ(ਨੌਜਵਾਨਾਂ) ਦੀ ਆਜੀਵਿਕਾ ਦੇ ਸਾਧਨ ਵਿਕਸਿਤ ਹੋਣਗੇ। ਪੀਐੱਮ-ਡਿਵਾਈਨ ਦੇ ਤਹਿਤ ਆਉਣ ਵਾਲੇ 3-4 ਸਾਲ ਦੇ ਲਈ 6 ਹਜ਼ਾਰ ਕਰੋੜ ਰੁਪਏ ਦਾ ਬਜਟ ਤੈਅ ਕੀਤਾ ਜਾ ਚੁੱਕਿਆ ਹੈ।

ਭਾਈਓ ਅਤੇ ਭੈਣੋਂ,

ਲੰਬੇ ਸਮੇਂ ਤੱਕ ਜਿਨ੍ਹਾਂ ਦਲਾਂ ਦੀਆਂ ਸਰਕਾਰਾਂ ਰਹੀਆਂ, ਉਨ੍ਹਾਂ ਦੀ ਨੌਰਥ ਈਸਟ ਦੇ ਲਈ Divide ਦੀ ਸੋਚ ਸੀ ਅਤੇ ਅਸੀਂ DEVINE ਦਾ ਇਰਾਦਾ ਲੈ ਕੇ ਆਏ ਹਾਂ। ਅਲੱਗ-ਅਲੱਗ ਸਮੁਦਾਇ ਹੋਣ, ਜਾਂ ਫਿਰ ਅਲੱਗ-ਅਲੱਗ ਖੇਤਰ, ਅਸੀਂ ਹਰ ਪ੍ਰਕਾਰ ਦੇ ਡਿਵੀਜ਼ਨ ਨੂੰ ਦੂਰ ਕਰ ਰਹੇ ਹਾਂ। ਅੱਜ ਨੌਰਥ ਈਸਟ ਵਿੱਚ ਅਸੀਂ ਵਿਵਾਦਾਂ ਦੇ ਬਾਰਡਰ ਨਹੀਂ ਬਲਕਿ ਵਿਕਾਸ ਦੇ ਕੌਰੀਡੋਰ ਬਣਾ ਰਹੇ ਹਾਂ ਉਸ ‘ਤੇ ਬਲ ਦੇ ਰਹੇ ਹਾਂ। ਬੀਤੇ 8 ਵਰ੍ਹਿਆਂ ਵਿੱਚ ਅਨੇਕ ਸੰਗਠਨਾਂ ਨੇ ਹਿੰਸਾ ਦਾ ਰਸਤਾ ਛੱਡਿਆ ਹੈ, ਸਥਾਈ ਸ਼ਾਂਤੀ ਦਾ ਰਾਹ ਪਕੜਿਆ ਹੈ। ਨੌਰਥ ਈਸਟ ਵਿੱਚ AFSPA ਦੀ ਜ਼ਰੂਰਤ ਨਾ ਪਵੇ, ਇਸ ਦੇ ਲਈ ਲਗਾਤਾਰ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਸਥਿਤੀਆਂ ਨੂੰ ਸੁਧਾਰਿਆ ਜਾ ਰਿਹਾ ਹੈ। ਇਹੀ ਨਹੀਂ, ਰਾਜਾਂ ਦੇ ਦਰਮਿਆਨ ਸੀਮਾਵਾਂ ਨੂੰ ਲੈ ਕੇ ਵੀ ਦਹਾਕਿਆਂ ਤੋਂ ਜੋ ਵਿਵਾਦ ਚਲ ਰਹੇ ਸਨ, ਉਨ੍ਹਾਂ ਨੂੰ ਸੁਲਝਾਇਆ ਜਾ ਰਿਹਾ ਹੈ।

ਸਾਥੀਓ,

 

ਸਾਡੇ ਲਈ ਨੌਰਥ ਈਸਟ, ਸਾਡੇ ਬਾਰਡਰ ਏਰੀਆ, ਆਖਰੀ ਛੋਰ(ਸਿਰੇ) ਨਹੀਂ ਬਲਕਿ ਸੁਰੱਖਿਆ ਅਤੇ ਸਮ੍ਰਿੱਧੀ ਦੇ ਗੇਟ-ਵੇ ਹਨ। ਰਾਸ਼ਟਰ ਦੀ ਸੁਰੱਖਿਆ ਵੀ ਇੱਥੋਂ ਹੀ ਸੁਨਿਸ਼ਚਿਤ ਹੁੰਦੀ ਹੈ ਅਤੇ ਦੂਸਰੇ ਦੇਸ਼ਾਂ ਨਾਲ ਵਪਾਰ-ਕਾਰੋਬਾਰ ਵੀ ਇੱਥੋਂ ਹੀ ਹੁੰਦਾ ਹੈ। ਇਸ ਲਈ ਇੱਕ ਹੋਰ ਮਹੱਤਵਪੂਰਨ ਯੋਜਨਾ ਹੈ, ਜਿਸ ਦਾ ਲਾਭ ਨੌਰਥ ਈਸਟ ਦੇ ਰਾਜਾਂ ਨੂੰ ਹੋਣ ਵਾਲਾ ਹੈ। ਇਹ ਯੋਜਨਾ ਹੈ ਵਾਇਬ੍ਰੈਂਟ ਵਿਲੇਜ ਬਣਾਉਣਾ ਹੈ। ਇਸ ਦੇ ਤਹਿਤ ਸੀਮਾਵਰਤੀ ਪਿੰਡਾਂ ਵਿੱਚ ਬਿਹਤਰ ਸੁਵਿਧਾਵਾਂ ਵਿਕਸਿਤ ਕੀਤੀਆਂ ਜਾਣਗੀਆਂ। ਲੰਬੇ ਸਮੇਂ ਤੱਕ ਦੇਸ਼ ਵਿੱਚ ਇਹ ਸੋਚ ਰਹੀ ਹੈ ਕਿ ਬਾਰਡਰ ਏਰੀਆ ਵਿੱਚ ਵਿਕਾਸ ਹੋਵੇਗਾ, ਕਨੈਕਟੀਵਿਟੀ ਵਧੇਗੀ ਤਾਂ ਦੁਸ਼ਮਣ ਨੂੰ ਫਾਇਦਾ ਹੋਵੇਗਾ। ਇਹ ਸੋਚਿਆ ਜਾਂਦਾ ਸੀ, ਮੈਂ ਤਾਂ ਕਲਪਨਾ ਵੀ ਨਹੀਂ ਕਰ ਸਕਦਾ ਹਾਂ। ਕੀ ਐਸਾ ਵੀ ਕਦੇ ਸੋਚਿਆ ਜਾ ਸਕਦਾ ਹੈ?

ਪਹਿਲਾਂ ਦੀ ਸਰਕਾਰ ਦੀ ਇਸ ਸੋਚ ਦੇ ਕਾਰਨ ਨੌਰਥ ਈਸਟ ਸਮੇਤ ਦੇਸ਼ ਦੇ ਸਾਰੇ ਸੀਮਾਵਰਤੀ ਖੇਤਰਾਂ ਵਿੱਚ ਕਨੈਕਟੀਵਿਟੀ ਬਿਹਤਰ ਨਹੀਂ ਹੋ ਪਾਈ। ਲੇਕਿਨ ਅੱਜ ਡੰਕੇ ਦੀ ਚੋਟ ‘ਤੇ ਬਾਰਡਰ ‘ਤੇ ਨਵੀਆਂ ਸੜਕਾਂ, ਨਵੇਂ ਟਨਲ, ਨਵੇਂ ਪੁਲ਼, ਨਵੀਆਂ ਰੇਲ ਲਾਈਨਾਂ, ਨਵੇਂ ਏਅਰ ਸਟ੍ਰਿੱਪ, ਜੋ ਵੀ ਜ਼ਰੂਰੀ ਹੈ ਇੱਕ ਦੇ ਬਾਅਦ ਇੱਕ ਉਸ ਦੇ ਨਿਰਮਾਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਜੋ ਸੀਮਾਵਰਤੀ ਪਿੰਡ ਕਦੇ ਵੀਰਾਨ  ਹੋਇਆ ਕਰਦੇ ਸਨ, ਅਸੀਂ ਉਨ੍ਹਾਂ ਨੂੰ ਵਾਇਬ੍ਰੈਂਟ  ਬਣਾਉਣ ਵਿੱਚ ਜੁਟੇ ਹਾਂ। ਜੋ ਗਤੀ ਸਾਡੇ ਸ਼ਹਿਰਾਂ ਦੇ ਲਈ ਮਹੱਤਵਪੂਰਨ ਹੈ, ਸਾਡੇ ਬਾਰਡਰ ‘ਤੇ ਵੀ ਉਹੀ ਗਤੀ ਹੋਣੀ ਜ਼ਰੂਰੀ ਹੈ। ਇਸ ਨਾਲ ਇੱਥੇ ਟੂਰਿਜ਼ਮ ਵੀ ਵਧੇਗਾ ਅਤੇ ਜੋ ਲੋਕ ਪਿੰਡ ਛੱਡ ਕੇ ਗਏ ਹਨ, ਉਹ ਵੀ ਵਾਪਸ ਪਰਤ ਕੇ ਆਉਣਗੇ।

|

ਸਾਥੀਓ,

ਪਿਛਲੇ ਸਾਲ ਮੈਨੂੰ ਵੈਟੀਕਨ ਸਿਟੀ ਜਾਣ ਦਾ ਅਵਸਰ ਮਿਲਿਆ, ਜਿੱਥੇ ਮੇਰੀ ਮੁਲਾਕਾਤ His Holiness the Pope ਨਾਲ ਹੋਈ। ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ। ਇਸ ਮੁਲਾਕਾਤ ਨੇ ਮੇਰੇ ਮਨ ‘ਤੇ ਗਹਿਰਾ ਪ੍ਰਭਾਵ ਛੱਡਿਆ। ਅਸੀਂ ਦੋਨਾਂ ਨੇ ਉਨ੍ਹਾਂ ਚੁਣੌਤੀਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਨਾਲ ਅੱਜ ਪੂਰੀ ਮਾਨਵਤਾ ਜੂਝ ਰਹੀ ਹੈ। ਏਕਤਾ ਅਤੇ ਸਮਰਸਤਾ ਦੀ ਭਾਵਨਾ ਨਾਲ ਕੈਸੇ ਸਭ ਦਾ ਕਲਿਆਣ ਹੋ ਸਕਦਾ ਹੈ, ਇਸ ‘ਤੇ ਇਕਜੁੱਟ ਪ੍ਰਯਾਸਾਂ ਦੇ ਲਈ ਸਹਿਮਤੀ ਬਣੀ। ਇਸੇ ਭਾਵ ਨੂੰ ਅਸੀਂ ਸਸ਼ਕਤ ਕਰਨਾ ਹੈ।

ਸਾਥੀਓ,

ਸ਼ਾਂਤੀ ਅਤੇ ਵਿਕਾਸ ਦੀ ਰਾਜਨੀਤੀ ਦਾ ਸਭ ਤੋਂ ਅਧਿਕ ਲਾਭ ਸਾਡੇ ਜਨ-ਜਾਤੀਯ ਸਮਾਜ ਨੂੰ ਹੋਇਆ ਹੈ। ਆਦਿਵਾਸੀ ਸਮਾਜ ਦੀ ਪਰੰਪਰਾ, ਭਾਸ਼ਾ-ਭੂਸ਼ਾ, ਸੰਸਕ੍ਰਿਤੀ ਨੂੰ ਬਣਾਈ ਰੱਖਦੇ ਹੋਏ ਆਦਿਵਾਸੀ ਖੇਤਰਾਂ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਲਈ ਬਾਂਸ ਦੀ ਕਟਾਈ ‘ਤੇ ਜੋ ਪ੍ਰਤੀਬੰਧ ਸੀ ਉਸ ਨੂੰ ਅਸੀਂ ਹਟਾ ਦਿੱਤਾ ਹੈ।

ਇਸ ਨਾਲ ਬਾਂਸ ਨਾਲ ਜੁੜੇ ਆਦਿਵਾਸੀ ਉਤਪਾਦਾਂ ਦੇ ਨਿਰਮਾਣ ਨੂੰ ਬਲ ਮਿਲਿਆ। ਵਣਾਂ ਤੋਂ ਪ੍ਰਾਪਤ ਉਪਜ ਵਿੱਚ ਵੈਲਿਊ ਐਡੀਸ਼ਨ ਦੇ ਲਈ ਨੌਰਥ ਈਸਟ ਵਿੱਚ ਸਾਢੇ 8 ਸੌ ਵਨਧਨ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਨਾਲ ਅਨੇਕ ਸੈਲਫ-ਹੈਲਪ ਗਰੁੱਪ ਜੁੜੇ ਹਨ, ਜਿਨ੍ਹਾਂ ਵਿੱਚ ਅਨੇਕ ਸਾਡੀਆਂ ਮਾਤਾਵਾਂ-ਭੈਣਾਂ ਕੰਮ ਕਰ ਰਹੀਆਂ ਹਨ। ਇਹੀ ਨਹੀਂ, ਘਰ, ਪਾਣੀ, ਬਿਜਲੀ, ਗੈਸ ਜਿਹੇ ਸੋਸ਼ਲ ਇਨਫ੍ਰਾਸਟ੍ਰਕਚਰ ਦਾ ਵੀ ਨੌਰਥ ਈਸਟ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ। ਬੀਤੇ ਵਰ੍ਹਿਆਂ ਵਿੱਚ ਮੇਘਾਲਿਆ ਵਿੱਚ 2 ਲੱਖ ਘਰਾਂ ਤੱਕ ਪਹਿਲੀ ਵਾਰ ਬਿਜਲੀ ਪਹੁੰਚੀ ਹੈ। ਗ਼ਰੀਬਾਂ ਦੇ ਲਈ ਲਗਭਗ 70 ਹਜ਼ਾਰ ਘਰ ਸਵੀਕ੍ਰਿਤ ਹੋਏ ਹਨ। ਲਗਭਗ ਤਿੰਨ ਲੱਖ ਪਰਿਵਾਰਾਂ ਨੂੰ ਪਹਿਲੀ ਵਾਰ ਨਲ ਸੇ ਜਲ ਦੀ ਸੁਵਿਧਾ ਮਿਲੀ ਹੈ। ਐਸੀਆਂ ਸੁਵਿਧਾਵਾਂ ਦੇ ਸਭ ਤੋਂ ਬੜੇ ਲਾਭਾਰਥੀ ਸਾਡੇ ਆਦਿਵਾਸੀ ਭਾਈ-ਭੈਣ ਹਨ।

ਸਾਥੀਓ,

ਨੌਰਥ ਈਸਟ ਵਿੱਚ ਤੇਜ਼ ਵਿਕਾਸ ਦੀ ਇਹ ਧਾਰਾ ਐਸੇ ਹੀ ਪ੍ਰਵਾਹਿਤ ਹੁੰਦੀ ਰਹੇ, ਇਸ ਦੇ ਲਈ ਤੁਹਾਡਾ ਅਸ਼ੀਰਵਾਦ ਸਾਡੀ ਊਰਜਾ ਹੈ। ਹੁਣੇ ਕੁਝ ਹੀ ਦਿਨਾਂ ਵਿੱਚ ਕ੍ਰਿਸਮਸ ਦਾ ਪੁਰਬ ਆ ਰਿਹਾ ਹੈ, ਇਹ ਤਿਉਹਾਰ ਆ ਰਿਹਾ ਹੈ। ਆਪ ਸਭ ਨੂੰ ਅੱਜ ਜਦੋਂ ਮੈਂ ਨੌਰਥ ਈਸਟ ਆਇਆ ਹਾਂ ਤਾਂ ਇਸੇ ਧਰਤੀ ਤੋਂ ਸਾਰੇ ਦੇਸ਼ਵਾਸੀਆਂ ਨੂੰ, ਸਾਰੇ ਮੇਰੇ ਨੌਰਥ ਈਸਟ ਦੇ ਭਾਈ-ਭੈਣਾਂ ਨੂੰ ਆਉਣ ਵਾਲੇ ਕ੍ਰਿਸਮਸ ਦੇ ਤਿਉਹਾਰ ਦੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਖੁਬਲੇਈ ਸ਼ਿਬੋਨ ! (ਖਾਸੀ ਅਤੇ ਜਯੰਤਿਯਾ ਵਿੱਚ ਧੰਨਵਾਦ) ਮਿਤੇਲਾ ! (ਗਾਰੋ ਵਿੱਚ ਧੰਨਵਾਦ)

  • दिग्विजय सिंह राना September 20, 2024

    हर हर महादेव
  • JBL SRIVASTAVA May 30, 2024

    मोदी जी 400 पार
  • Dr Swapna Verma March 11, 2024

    jay shree ram
  • Vaishali Tangsale February 13, 2024

    🙏🏻🙏🏻
  • ज्योती चंद्रकांत मारकडे February 12, 2024

    जय हो
  • ज्योती चंद्रकांत मारकडे February 12, 2024

    जय हो
  • Babla sengupta December 24, 2023

    Babla sengupta
  • Smdnh Sm January 30, 2023

    9118837820 बहुत गरीब हूं सर अगर आप लोग को जैसे ताकि हम को घर रजनी मिल जाएगा तो बहुत भारी देना
  • Anil Kumar January 12, 2023

    नटराज 🖊🖋पेंसिल कंपनी दे रही है मौका घर बैठे काम करें 1 मंथ सैलरी होगा आपका ✔25000 एडवांस 5000✔मिलेगा पेंसिल पैकिंग करना होगा खुला मटेरियल आएगा घर पर माल डिलीवरी पार्सल होगा अनपढ़ लोग भी कर सकते हैं पढ़े लिखे लोग भी कर सकते हैं लेडीस 😍भी कर सकती हैं जेंट्स भी कर सकते हैं Call me 📲📲8768474505✔ ☎व्हाट्सएप नंबर☎☎ 8768474505🔚🔚. आज कोई काम शुरू करो 24 मां 🚚🚚डिलीवरी कर दिया जाता है एड्रेस पर✔✔✔
  • Sukhdev Rai Sharma OTC First Year December 24, 2022

    🚩संघ परिवार और नमो एप के सभी सदस्य कृप्या ध्यान दें।🚩 1. कोई भी खाली पेट न रहे 2. उपवास न करें 3. रोज एक घंटे धूप लें 4. AC का प्रयोग न करें 5. गरम पानी पिएं और गले को गीला रखें 6 सरसों का तेल नाक में लगाएं 7 घर में कपूर वह गूगल जलाएं 8. आप सुरक्षित रहे घर पर रहे 9. आधा चम्मच सोंठ हर सब्जी में पकते हुए डालें 10. रात को दही ना खायें 11. बच्चों को और खुद भी रात को एक एक कप हल्दी डाल कर दूध पिएं 12. हो सके तो एक चम्मच चय्वणप्राश खाएं 13. घर में कपूर और लौंग डाल कर धूनी दें 14. सुबह की चाय में एक लौंग डाल कर पिएं 15. फल में सिर्फ संतरा ज्यादा से ज्यादा खाएं 16. आंवला किसी भी रूप में अचार, मुरब्बा, चूर्ण इत्यादि खाएं। यदि आप Corona को हराना चाहते हो तो कृप्या करके ये सब अपनाइए। 🙏हाथ जोड़ कर प्रार्थना है आप अपने जानने वालों को भी यह जानकारी भेजें। ✔️दूध में हल्दी आपके शरीर में इम्यूनिटी को बढ़ाएगा।✔️
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Artificial intelligence & India: The Modi model of technology diffusion

Media Coverage

Artificial intelligence & India: The Modi model of technology diffusion
NM on the go

Nm on the go

Always be the first to hear from the PM. Get the App Now!
...
Prime Minister reaffirms commitment to Water Conservation on World Water Day
March 22, 2025

The Prime Minister, Shri Narendra Modi has reaffirmed India’s commitment to conserve water and promote sustainable development. Highlighting the critical role of water in human civilization, he urged collective action to safeguard this invaluable resource for future generations.

Shri Modi wrote on X;

“On World Water Day, we reaffirm our commitment to conserve water and promote sustainable development. Water has been the lifeline of civilisations and thus it is more important to protect it for the future generations!”