Quoteਪ੍ਰਧਾਨ ਮੰਤਰੀ ਨੇ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Quote"ਵਿਕਸਿਤ ਭਾਰਤ ਦੇ ਨਿਰਮਾਣ ਲਈ, 'ਮੇਕ ਇਨ ਇੰਡੀਆ' ਅਤੇ ਦੇਸ਼ ਦੇ ਨਿਰਮਾਣ ਖੇਤਰ ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ"
Quote“ਕਰਨਾਟਕ ਸਾਗਰਮਾਲਾ ਯੋਜਨਾ ਦੇ ਸਭ ਤੋਂ ਵੱਡੇ ਲਾਭਾਰਥੀਆਂ ਵਿੱਚੋਂ ਇੱਕ ਹੈ”
Quote“ਪਹਿਲੀ ਵਾਰ ਕਰਨਾਟਕ ਦੇ ਗ੍ਰਾਮੀਣ ਪਰਿਵਾਰਾਂ ਤੱਕ 30 ਲੱਖ ਤੋਂ ਵੱਧ ਪਾਈਪ ਰਾਹੀਂ ਪਾਣੀ ਪਹੁੰਚਿਆ ਹੈ”
Quote"ਕਰਨਾਟਕ ਦੇ 30 ਲੱਖ ਤੋਂ ਵੱਧ ਮਰੀਜ਼ਾਂ ਨੂੰ ਵੀ ਆਯੁਸ਼ਮਾਨ ਭਾਰਤ ਦਾ ਲਾਭ ਮਿਲਿਆ ਹੈ"
Quote"ਜਦੋਂ ਟੂਰਿਜ਼ਮ ਵਧਦਾ ਹੈ, ਇਹ ਸਾਡੇ ਕੁਟੀਰ ਉਦਯੋਗਾਂ, ਸਾਡੇ ਕਾਰੀਗਰਾਂ, ਗ੍ਰਾਮੀਣ ਉਦਯੋਗਾਂ, ਰੇਹੜੀ-ਪਟੜੀ ਵਿਕਰੇਤਾਵਾਂ, ਆਟੋ-ਰਿਕਸ਼ਾ ਚਾਲਕਾਂ, ਟੈਕਸੀ ਡਰਾਈਵਰਾਂ ਨੂੰ ਲਾਭ ਦਿੰਦਾ ਹੈ"
Quote"ਅੱਜ ਡਿਜੀਟਲ ਭੁਗਤਾਨ ਇੱਕ ਇਤਿਹਾਸਿਕ ਪੱਧਰ 'ਤੇ ਹਨ ਅਤੇ ਭੀਮ-ਯੂਪੀਆਈ (BHIM-UPI) ਜਿਹੀਆਂ ਸਾਡੀਆਂ ਕਾਢਾਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ"
Quote"ਲਗਭਗ 6 ਲੱਖ ਕਿਲੋਮੀਟਰ ਔਪਟੀਕਲ ਫਾਇਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਜਾ ਰਿਹਾ ਹੈ"
Quote“ਭਾਰਤ ਨੇ 418 ਬਿਲੀਅਨ ਡਾਲਰ ਭਾਵ 31 ਲੱਖ ਕਰੋੜ ਰੁਪਏ ਦੇ ਵਪਾਰਕ ਨਿਰਯਾਤ ਦਾ ਨਵਾਂ ਰਿਕਾਰਡ ਬਣਾਇਆ”
Quoteਭਾਵੇਂ ਇਹ ਖੇਤਰੀ ਸੁਰੱਖਿਆ ਹੋਵੇ ਜਾਂ ਆਰਥਿਕ ਸੁਰੱਖਿਆ, ਭਾਰਤ ਬਹੁਤ ਵੱਡੇ ਮੌਕਿਆਂ ਦਾ ਗਵਾਹ ਬਣ ਰਿਹਾ ਹੈ। ਅੱਜ ਦੀ ਸ਼ੁਰੂਆਤ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਕਮਿਸ਼ਨ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਮਾਣ ਨੂੰ ਜ਼ਾਹਰ ਕੀਤਾ, ਜਿਸ ਦਾ ਹਰ ਭਾਰਤੀ ਅਨੁਭਵ ਕਰ ਰਿਹਾ ਹੈ।

ਕਰਨਾਟਕ ਦੇ ਰਾਜਪਾਲ ਸ਼੍ਰੀਮਾਨ ਥਾਵਰ ਚੰਦ ਜੀ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਅੱਜ ਭਾਰਤ ਦੀ ਸਮੁੰਦਰੀ ਤਾਕਤ ਦੇ ਲਈ ਬਹੁਤ ਬੜਾ ਦਿਨ ਹੈ। ਰਾਸ਼ਟਰ ਦੀ ਮਿਲਿਟਰੀ ਸੁਰੱਖਿਆ ਹੋਵੇ ਜਾਂ ਫਿਰ ਰਾਸ਼ਟਰ ਦੀ ਆਰਥਿਕ ਸੁਰੱਖਿਆ, ਭਾਰਤ ਅੱਜ ਬੜੇ ਅਵਸਰਾਂ ਦਾ ਸਾਖੀ ਬਣ ਰਿਹਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ, ਕੋਚੀ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦੇ ਲੋਕਅਰਪਣ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ।

ਅਤੇ ਹੁਣ ਇੱਥੇ ਮੰਗਲੁਰੂ ਵਿੱਚ 3 ਹਜ਼ਾਰ 700 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ, ਨੀਂਹ ਪੱਥਰ ਅਤੇ ਭੂਮੀਪੂਜਨ ਹੋਇਆ ਹੈ। ਇਤਿਹਾਸਿਕ ਮੰਗਲੌਰ ਪੋਰਟ ਦੀ ਸਮਰੱਥਾ ਦੇ ਵਿਸਤਾਰ ਦੇ ਨਾਲ-ਨਾਲ ਇੱਥੇ ਰਿਫਾਈਨਰੀ ਅਤੇ ਸਾਡੇ ਮਛੁਆਰੇ ਸਾਥੀਆਂ ਦੀ ਆਮਦਨ ਵਧਾਉਣ ਦੇ ਲਈ ਅਨੇਕ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਲਈ ਮੈਂ ਕਰਨਾਟਕ ਵਾਸੀਆਂ ਨੂੰ, ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਇਨ੍ਹਾਂ ਪ੍ਰੋਜੈਕਟਸ ਤੋਂ ਕਰਨਾਟਕ ਵਿੱਚ ਵਪਾਰ-ਕਾਰੋਬਾਰ, ਉਦਯੋਗ ਨੂੰ ਹੋਰ ਤਾਕਤ ਮਿਲੇਗੀ, ease of doing business ਨੂੰ ਹੋਰ ਬਲ ਮਿਲੇਗਾ। ਵਿਸ਼ੇਸ਼ ਰੂਪ ਤੋਂ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਕਰਨਾਟਕ ਦੇ ਕਿਸਾਨਾਂ ਅਤੇ ਮਛੁਆਰਿਆਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣਾ ਹੋਰ ਅਸਾਨ ਹੋਵੇਗਾ।

ਸਾਥੀਓ,

ਇਸ ਵਾਰ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਤੋਂ ਜਿਨ੍ਹਾਂ ਪੰਚ ਪ੍ਰਣਾਂ ਦੀ ਬਾਤ ਮੈਂ ਕੀਤੀ ਹੈ, ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਹੈ – ਵਿਕਸਿਤ ਭਾਰਤ ਦਾ ਨਿਰਮਾਣ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਵਿੱਚ ਮੇਕ ਇਨ ਇੰਡੀਆ ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਹੈ ਸਾਡਾ ਐਕਸਪੋਰਟ ਵਧੇ, ਦੁਨੀਆ ਵਿੱਚ ਸਾਡੇ ਪ੍ਰੋਡਕਟ, ਕੌਸਟ ਦੇ ਮਾਮਲੇ ਵਿੱਚ ਕੰਪਟੀਟਿਵ ਹੋਣ। ਇਹ ਸਸਤੇ ਅਤੇ ਸੁਗਮ ਲੌਜਿਸਟਿਕਸ ਦੇ ਬਿਨਾ ਸੰਭਵ ਹੀ ਨਹੀਂ ਹੈ।

|

ਇਸੇ ਸੋਚ ਦੇ ਨਾਲ ਪਿਛਲੇ 8 ਵਰ੍ਹਿਆਂ ਤੋਂ ਦੇਸ਼ ਦੇ ਇਨਫ੍ਰਾਸਟ੍ਰਕਚਰ 'ਤੇ ਅਭੂਤਪੂਰਵ ਕੰਮ ਹੋ ਰਿਹਾ ਹੈ। ਅੱਜ ਦੇਸ਼ ਦਾ ਸ਼ਾਇਦ ਵੀ ਕੋਈ ਹਿੱਸਾ ਹੋਵੇ ਜਿੱਥੇ ਇਨਫ੍ਰਾਸਟ੍ਰਕਚਰ ਦੇ ਕਿਸੇ ਨਾ ਕਿਸੇ ਬੜੇ ਪ੍ਰੋਜੈਕਟ 'ਤੇ ਕੰਮ ਨਾ ਚਲ ਰਿਹਾ ਹੋਵੇ। ਭਾਰਤਮਾਲਾ ਤੋਂ ਸੀਮਾਵਰਤੀ ਰਾਜਾਂ ਕੇ ਰੋਡ ਇਨਫ੍ਰਾਸਟ੍ਰਕਚਰ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ, ਤਾਂ ਕੋਸਟਲ ਇਨਫ੍ਰਾਸਟ੍ਰਕਚਰ ਨੂੰ ਸਾਗਰਮਾਲਾ ਤੋਂ ਸ਼ਕਤੀ ਮਿਲ ਰਹੀ ਹੈ।

ਭਾਈਓ ਅਤੇ ਭੈਣੋਂ,

ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ Port led development ਨੂੰ ਵਿਕਾਸ ਦਾ ਇੱਕ ਅਹਿਮ ਮੰਤਰ ਬਣਾਇਆ ਹੈ। ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਸਿਰਫ਼ 8 ਵਰ੍ਹਿਆਂ ਵਿੱਚ ਭਾਰਤ ਦੇ ਪੋਰਟਸ ਦੀ ਕੈਪੇਸਿਟੀ ਲਗਭਗ ਦੁੱਗਣੀ ਹੋ ਗਈ ਹੈ। ਯਾਨੀ ਸਾਲ 2014 ਤੱਕ ਸਾਡੇ ਇੱਥੇ ਜਿਤਨੀ ਪੋਰਟ ਕੈਪੇਸਿਟੀ ਬਣਾਈ ਗਈ ਸੀ, ਪਿਛਲੇ 8 ਵਰ੍ਹਿਆਂ ਵਿੱਚ ਉਤਨੀ ਹੀ ਨਵੀਂ ਜੋੜੀ ਗਈ ਹੈ।

ਮੈਂਗਲੌਰ ਪੋਰਟ ਵਿੱਚ ਟੈਕਨੋਲੋਜੀ ਨਾਲ ਜੁੜੀਆਂ ਨਵੀਆਂ ਸੁਵਿਧਾਵਾਂ ਜੋੜੀਆਂ ਗਈਆਂ ਹਨ, ਇਸ ਨਾਲ ਇਸ ਦੀ capacity ਅਤੇ efficiency, ਦੋਨੋਂ ਵਧਣ ਵਾਲੀਆਂ ਹਨ। ਅੱਜ Gas ਅਤੇ Liquid cargo ਦੇ ਸਟੋਰੇਜ ਨਾਲ ਜੁੜੇ ਜਿਨ੍ਹਾਂ ਚਾਰ ਪ੍ਰੋਜੈਕਟਸ ਦਾ ਨੀਂਹ ਪੱਥਰ ਇੱਥੇ ਰੱਖਿਆ ਗਿਆ ਹੈ, ਉਨ੍ਹਾਂ ਤੋਂ ਕਰਨਾਟਕ ਅਤੇ ਦੇਸ਼ ਨੂੰ ਬਹੁਤ ਲਾਭ ਹੋਣ ਵਾਲਾ ਹੈ। ਇਸ ਨਾਲ ਖੁਰਾਕੀ ਤੇਲ ਦੀ, ਐੱਲਪੀਜੀ ਗੈਸ ਦੀ, ਬਿਟੁਮਿਨ ਦੀ ਇੰਪੋਰਟ ਕੌਸਟ ਵੀ ਘੱਟ ਹੋਵੇਗੀ।

ਸਾਥੀਓ,

ਅੰਮ੍ਰਿਤਕਾਲ ਵਿੱਚ ਭਾਰਤ ਗ੍ਰੀਨ ਗ੍ਰੋਥ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਗ੍ਰੀਨ ਗ੍ਰੋਥ ਅਤੇ ਗ੍ਰੀਨ ਜੌਬ, ਇਹ ਨਵੇਂ ਅਵਸਰ ਹਨ। ਇੱਥੋਂ ਦੀ ਰਿਫਾਇਨਰੀ ਵਿੱਚ ਜੋ ਨਵੀਆਂ ਸੁਵਿਧਾਵਾਂ ਅੱਜ ਜੁੜੀਆਂ ਹਨ, ਉਹ ਵੀ ਸਾਡੀਆਂ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦੀਆਂ ਹਨ। ਅੱਜ ਸਾਡੀ ਰਿਫਾਇਨਰੀ ਨਦੀ ਦੇ ਪਾਣੀ ’ਤੇ ਨਿਰਭਰ ਹੈ। ਡੀਸੈਲਿਨੇਸ਼ਨ ਪਲਾਂਟ ਨਾਲ ਰਿਫਾਇਨਰੀ ਦੀ ਨਦੀ ਦੇ ਪਾਣੀ 'ਤੇ ਨਿਰਭਰਤਾ ਘੱਟ ਹੋ ਜਾਵੇਗੀ।

ਭਾਈਓ ਅਤੇ ਭੈਣੋਂ,

ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਜਿਸ ਪ੍ਰਕਾਰ ਦੇਸ਼ ਨੇ ਪ੍ਰਾਥਮਿਕਤਾ ਬਣਾਇਆ ਹੈ, ਉਸ ਦਾ ਬਹੁਤ ਅਧਿਕ ਲਾਭ ਕਰਨਾਟਕ ਨੂੰ ਮਿਲਿਆ ਹੈ। ਕਰਨਾਟਕ ਸਾਗਰਮਾਲਾ ਯੋਜਨਾ ਦੇ ਸਭ ਤੋਂ ਬੜੇ ਲਾਭਾਰਥੀਆਂ  ਵਿੱਚੋਂ ਇੱਕ ਹੈ। ਕਰਨਾਟਕ ਵਿੱਚ ਸਿਰਫ਼ ਨੈਸ਼ਨਲ ਹਾਈਵੇਅ ਦੇ ਖੇਤਰ ਵਿੱਚ ਹੀ ਪਿਛਲੇ 8 ਵਰ੍ਹਿਆਂ ਵਿੱਚ ਲਗਭਗ 70 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ’ਤੇ ਕੰਮ ਹੋਇਆ ਹੈ। ਇਤਨਾ ਵੀ ਨਹੀਂ, ਲਗਭਗ 1 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਬੰਗਲੁਰੂ-ਚੇਨਈ ਐਕਸਪ੍ਰੈੱਸਵੇਅ, ਬੰਗਲੁਰੂ-ਮੈਸੂਰ ਰੋਡ ਹਾਈਵੇਅ ਦੀ ਸਿੱਕਸ ਲੇਨਿੰਗ, ਬੰਗਲੁਰੂ ਨਾਲ ਪੁਣੇ ਨੂੰ ਜੋੜਨ ਵਾਲਾ ਗ੍ਰੀਨਫੀਲਡ ਕੌਰੀਡੋਰ, ਬੰਗਲੁਰੂ ਸੈਟੇਲਾਈਟ ਰਿੰਗ ਰੋਡ, ਅਜਿਹੇ ਅਨੇਕ ਪ੍ਰੋਜੈਕਟਸ 'ਤੇ ਕੰਮ ਹੋ ਰਿਹਾ ਹੈ।

ਰੇਲਵੇ ਵਿੱਚ ਤਾਂ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਕਰਨਾਟਕ ਦੇ ਬਜਟ ਵਿੱਚ 4 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ। ਰੇਲ ਲਾਈਨਾਂ ਦੇ ਚੌੜੀਕਰਨ ਵਿੱਚ ਵੀ ਬੀਤੇ 8 ਸਾਲਾਂ ਵਿੱਚ 4 ਗੁਣਾ ਤੋਂ ਅਧਿਕ ਗਤੀ ਨਾਲ ਕੰਮ ਹੋਇਆ ਹੈ। ਕਰਨਾਟਕ ਵਿੱਚ ਰੇਲ ਲਾਈਨਾਂ ਦੇ ਬਿਜਲੀਕਰਣ ਦਾ ਤਾਂ ਬਹੁਤ ਬੜਾ ਹਿੱਸਾ ਪਿਛਲੇ 8 ਵਰ੍ਹਿਆਂ ਵਿੱਚ ਪੂਰਾ ਕੀਤਾ ਗਿਆ ਹੈ।

|

ਸਾਥੀਓ,

ਅੱਜ ਦਾ ਭਾਰਤ, ਆਧੁਨਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ’ਤੇ ਇਤਨਾ ਫੋਕਸ ਇਸ ਲਈ ਕਰ ਰਿਹਾ ਹੈ ਕਿਉਂਕਿ ਇਹੀ ਡਿਵੈਲਪ ਭਾਰਤ ਦੇ ਨਿਰਮਾਣ ਦਾ ਮਾਰਗ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਸੁਵਿਧਾ ਵਧਾਉਣ ਦੇ ਨਾਲ ਹੀ ਬੜੇ ਪੈਮਾਨੇ ’ਤੇ ਨਵੇਂ ਰੋਜ਼ਗਾਰ ਦਾ ਵੀ ਨਿਰਮਾਣ ਕਰਦਾ ਹੈ। ਅੰਮ੍ਰਿਤਕਾਲ ਵਿੱਚ ਸਾਡੇ ਬੜੇ ਸੰਕਲਪਾਂ ਦੀ ਸਿੱਧੀ ਦਾ ਰਸਤਾ ਵੀ ਇਹੀ ਹੈ।

ਭਾਈਓ ਅਤੇ ਭੈਣੋਂ,

ਦੇਸ਼ ਦੇ ਤੇਜ਼ ਵਿਕਾਸ ਦੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਲੋਕਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਲਗੇ। ਜਦੋਂ ਲੋਕਾਂ ਦੀ ਊਰਜਾ, ਮੂਲਭੂਤ ਸੁਵਿਧਾਵਾਂ ਨੂੰ ਜਟਾਉਣ ਵਿੱਚ ਲਗੀ ਰਹੇਗੀ ਤਾਂ ਫਿਰ ਇਸ ਦਾ ਪ੍ਰਭਾਵ ਦੇਸ਼ ਦੇ ਵਿਕਾਸ ਦੀ ਗਤੀ ’ਤੇ ਵੀ ਪੈਂਦਾ ਹੈ। ਸਨਮਾਨ ਨਾਲ ਜੀਵਨ ਜਿਊਣ ਦੇ ਲਈ ਪੱਕਾ ਘਰ, ਟਾਇਲਟ, ਸਾਫ਼ ਪਾਣੀ, ਬਿਜਲੀ ਅਤੇ ਧੂੰਆਂ ਮੁਕਤ ਕਿਚਨ, ਇਹ ਅੱਜ ਦੇ ਯੁਗ ਵਿੱਚ ਸੁਭਾਵਿਕ ਜ਼ਰੂਰਤਾਂ ਹਨ।

ਇਨ੍ਹਾਂ ਹੀ ਸੁਵਿਧਾਵਾਂ 'ਤੇ ਸਾਡੀ ਡਬਲ ਇੰਜਣ ਦੀ ਸਰਕਾਰ ਸਭ ਤੋਂ ਜ਼ਿਆਦਾ ਜ਼ੋਰ ਦੇ ਰਹੀ ਹੈ। ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ ਗ਼ਰੀਬਾਂ ਦੇ ਲਈ ਤਿੰਨ ਕਰੋੜ ਤੋਂ ਅਧਿਕ ਘਰ ਬਣਾਏ ਗਏ ਹਨ। ਕਰਨਾਟਕ ਵਿੱਚ ਵੀ ਗ਼ਰੀਬਾਂ ਦੇ ਲਈ 8 ਲੱਖ ਤੋਂ ਜ਼ਿਆਦਾ ਪੱਕੇ ਘਰਾਂ ਦੇ ਲਈ ਸਵੀਕ੍ਰਿਤੀ ਦਿੱਤੀ ਗਈ ਹੈ। ਮੱਧ ਵਰਗ ਦੇ ਹਜ਼ਾਰਾਂ ਪਰਿਵਾਰਾਂ ਨੂੰ ਵੀ ਆਪਣਾ ਘਰ ਬਣਾਉਣ ਦੇ ਲਈ ਕਰੋੜਾਂ ਰੁਪਏ ਦੀ ਮਦਦ ਦਿੱਤੀ ਗਈ ਹੈ।

ਜਲ ਜੀਵਨ ਮਿਸ਼ਨ ਦੇ ਤਹਿਤ ਸਿਰਫ਼ ਤਿੰਨ ਵਰ੍ਹਿਆਂ ਵਿੱਚ ਹੀ ਦੇਸ਼ ਵਿੱਚ 6 ਕਰੋੜ ਤੋਂ ਅਧਿਕ ਘਰਾਂ ਵਿੱਚ ਪਾਈਪ ਨਾਲ ਪਾਣੀ ਦੀ ਸੁਵਿਧਾ ਪਹੁੰਚਾਈ ਗਈ ਹੈ। ਕਰਨਾਟਕ ਦੇ ਵੀ 30 ਲੱਖ ਤੋਂ ਜ਼ਿਆਦਾ ਗ੍ਰਾਮੀਣ ਪਰਿਵਾਰਾਂ ਤੱਕ ਪਹਿਲੀ ਵਾਰ ਪਾਈਪ ਨਾਲ ਪਾਣੀ ਪਹੁੰਚਿਆ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸੁਵਿਧਾਵਾਂ ਦੀਆਂ ਸਭ ਤੋਂ ਅਧਿਕ ਲਾਭਾਰਥੀ ਸਾਡੀਆਂ ਭੈਣਾਂ ਹਨ, ਬੇਟੀਆਂ ਹਨ।

ਸਾਥੀਓ,

ਗ਼ਰੀਬ ਦੀ ਬਹੁਤ ਬੜੀ ਜ਼ਰੂਰਤ, ਇਲਾਜ ਦੀ ਸਸਤੀ ਸੁਵਿਧਾ ਅਤੇ ਸਮਾਜਿਕ ਸੁਰੱਖਿਆ ਹੁੰਦੀ ਹੈ। ਜਦੋਂ ਗ਼ਰੀਬ 'ਤੇ ਸੰਕਟ ਆਉਂਦਾ ਹੈ ਤਾਂ ਪੂਰਾ ਪਰਿਵਾਰ ਅਤੇ ਕਈ ਵਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮੁਸ਼ਕਿਲ ਵਿੱਚ ਪੈ ਜਾਂਦੀਆਂ ਹਨ। ਗ਼ਰੀਬ ਨੂੰ ਇਸ ਚਿੰਤਾ ਤੋਂ ਆਯੁਸ਼ਮਾਨ ਭਾਰਤ ਯੋਜਨਾ ਨੇ ਮੁਕਤੀ ਦਿਵਾਈ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ ਕਰੀਬ-ਕਰੀਬ 4 ਕਰੋੜ ਗ਼ਰੀਬਾਂ ਨੂੰ ਹਸਪਤਾਲ ਵਿੱਚ ਭਰਤੀ ਰਹਿੰਦੇ ਹੋਏ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਇਸ ਨਾਲ ਗ਼ਰੀਬਾਂ ਦੇ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਆਯੁਸ਼ਮਾਨ ਭਾਰਤ ਦਾ ਲਾਭ ਕਰਨਾਟਕ ਦੇ ਵੀ 30 ਲੱਖ ਤੋਂ ਅਧਿਕ ਗ਼ਰੀਬ ਮਰੀਜ਼ਾਂ ਨੂੰ ਮਿਲਿਆ ਹੈ ਅਤੇ ਉਨ੍ਹਾਂ ਨੂੰ ਵੀ 4 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਬੱਚਤ ਹੋਈ ਹੈ।

ਭਾਈਓ ਅਤੇ ਭੈਣੋਂ,

ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਸਾਡੇ ਇੱਥੇ ਐਸੀ ਸਥਿਤੀ ਰਹੀ ਕਿ ਸਿਰਫ਼ ਸਾਧਨ-ਸੰਪੰਨ ਵਾਲਿਆਂ ਨੂੰ ਹੀ ਵਿਕਾਸ ਦਾ ਲਾਭ ਮਿਲਿਆ ਹੈ। ਜੋ ਆਰਥਿਕ ਦ੍ਰਿਸ਼ਟੀ ਤੋਂ ਕਮਜ਼ੋਰ ਸਨ, ਉਨ੍ਹਾਂ ਨੂੰ ਪਹਿਲੀ ਵਾਰ ਵਿਕਾਸ ਦੇ ਲਾਭ ਨਾਲ ਜੋੜਿਆ ਗਿਆ ਹੈ। ਜਿਨ੍ਹਾਂ ਨੂੰ ਆਰਥਿਕ ਦ੍ਰਿਸ਼ਟੀ ਤੋਂ ਛੋਟਾ ਸਮਝ ਕੇ ਭੁਲਾ ਦਿੱਤਾ ਗਿਆ ਸੀ, ਸਾਡੀ ਸਰਕਾਰ ਉਨ੍ਹਾਂ ਦੇ ਨਾਲ ਵੀ ਖੜ੍ਹੀ ਹੈ। ਛੋਟੇ ਕਿਸਾਨ ਹੋਣ, ਛੋਟੇ ਵਪਾਰੀ ਹੋਣ, ਮਛੁਆਰੇ ਹੋਣ, ਰੇਹੜੀ-ਪਟੜੀ-ਠੇਲੇ ਵਾਲੇ ਹੋਣ, ਐਸੇ ਕਰੋੜਾਂ ਲੋਕਾਂ ਨੂੰ ਪਹਿਲੀ ਵਾਰ ਦੇਸ਼ ਦੇ ਵਿਕਾਸ ਦਾ ਲਾਭ ਮਿਲਣਾ ਸ਼ੁਰੂ ਹੋਇਆ ਹੈ, ਉਹ ਵਿਕਾਸ ਦੀ ਮੁੱਖਧਾਰਾ ਨਾਲ ਜੁੜ ਰਹੇ ਹਨ।

ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਦੇ 11 ਕਰੋੜ ਤੋਂ ਅਧਿਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 2 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਕਰਨਾਟਕ ਦੇ ਵੀ 55 ਲੱਖ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਪੀਐੱਮ ਸਵਨਿਧੀ ਦੇ ਤਹਿਤ ਦੇਸ਼ ਦੇ 35 ਲੱਖ ਰੇਹੜੀ-ਪਟੜੀ-ਠੇਲੇ ਵਾਲੇ ਭਾਈ-ਭੈਣਾਂ ਨੂੰ ਆਰਥਿਕ ਮਦਦ ਮਿਲੀ ਹੈ। ਇਸ ਦਾ ਲਾਭ ਕਰਨਾਟਕ ਦੇ ਵੀ ਲਗਭਗ 2 ਲੱਖ ਸਟ੍ਰੀਟ ਵੈਂਡਰਸ ਨੂੰ ਹੋਇਆ ਹੈ।

ਮੁਦਰਾ ਯੋਜਨਾ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਛੋਟੇ ਉੱਦਮੀਆਂ ਨੂੰ ਲਗਭਗ 20 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲੋਨ ਦਿੱਤਾ ਗਿਆ ਹੈ। ਕਰਨਾਟਕ ਦੇ ਵੀ ਲੱਖਾਂ ਛੋਟੇ ਉੱਦਮੀਆਂ ਨੂੰ ਲਗਭਗ 2 ਲੱਖ ਕਰੋੜ ਰੁਪਏ ਦਾ ਬੈਂਕ ਲੋਨ ਦਿੱਤਾ ਜਾ ਚੁੱਕਿਆ ਹੈ।

ਸਾਥੀਓ,

ਕੋਸਟਲ ਬੈਲਟ ਵਿੱਚ ਵਸੇ ਪਿੰਡਾਂ, ਪੋਰਟਸ ਦੇ ਆਲ਼ੇ-ਦੁਆਲ਼ੇ ਵਸੇ ਸਾਥੀਆਂ, ਮੱਛੀ ਪਾਲਨ ਨਾਲ ਜੁੜੇ ਸਾਡੇ ਭਾਈਆਂ-ਭੈਣਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਡਬਲ ਇੰਜਣ ਦੀ ਸਰਕਾਰ ਵਿਸ਼ੇਸ਼ ਪ੍ਰਯਾਸ ਕਰ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਮੱਛੀ ਪਾਲਨ ਨਾਲ ਜੁੜੇ ਸਾਥੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ। ਗਹਿਰੇ ਸਮੁੰਦਰ ਵਿੱਚ ਮੱਛੀ ਪਕੜਨ ਦੇ ਲਈ ਜ਼ਰੂਰੀ ਕਿਸ਼ਤੀਆਂ, ਆਧੁਨਿਕ vessels ਵੀ ਦਿੱਤੇ ਗਏ ਹਨ।

ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਮਿਲ ਰਹੀ ਸਬਸਿਡੀ ਹੋਵੇ ਜਾਂ ਫਿਰ ਮਛੁਆਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ, ਮਛੁਆਰਿਆਂ ਦੇ ਕਲਿਆਣ ਅਤੇ ਆਜੀਵਿਤਾ ਵਧਾਉਣ ਦੇ ਲਈ ਪਹਿਲੀ ਵਾਰ ਇਸ ਤਰ੍ਹਾਂ ਦੇ ਪ੍ਰਯਾਸ ਹੋ ਰਹੇ ਹਨ।

ਅੱਜ ਕੁਲਈ ਵਿੱਚ fishing harbour ਦਾ ਭੂਮੀ ਪੂਜਨ ਵੀ ਹੋਇਆ। ਵਰ੍ਹਿਆਂ ਤੋਂ ਸਾਡੇ ਫਿਸ਼ਰੀਜ ਸੈਕਟਰ ਨਾਲ ਜੁੜੇ ਭਾਈ-ਭੈਣ ਇਸ ਦੀ ਮੰਗ ਕਰ ਰਹੇ ਸਨ। ਇਹ ਜਦੋਂ ਬਣ ਕੇ ਤਿਆਰ ਹੋ ਜਾਵੇਗਾ ਤਾਂ ਮਛੇਰਿਆਂ ਦੀਆਂ ਅਨੇਕ ਸਮੱਸਿਆਵਾਂ ਦਾ ਸਮਾਧਾਨ ਹੋ ਹੋਵੇਗਾ। ਇਸ project ਨਾਲ ਸੈਂਕੜੇ ਮਛੇਰੇ ਪਰਿਵਾਰਾਂ ਨੂੰ ਮਦਦ ਮਿਲੇਗੀ, ਅਨੇਕ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਸਾਥੀਓ,

ਡਬਲ ਇੰਜਣ ਦੀ ਸਰਕਾਰ, ਦੇਸ਼ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਦੇਸ਼ ਦੀ ਜਨਤਾ ਦੀਆਂ ਆਕਾਂਖਿਆਵਾਂ, ਸਾਡੀ ਸਰਕਾਰ ਦੇ ਲਈ ਜਨਤਾ ਦੇ ਆਦੇਸ਼ ਦੀ ਤਰ੍ਹਾਂ ਹਨ। ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਭਾਰਤ ਵਿੱਚ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਹੋਵੇ। ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ।

ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਸਾਡੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਮੈਟਰੋ ਕਨੈਕਟੀਵਿਟੀ ਨਾਲ ਜੁੜੇ ਹੋਣ। ਸਾਡੀ ਸਰਕਾਰ ਦੇ ਪ੍ਰਯਾਸ ਦੀ ਵਜ੍ਹਾ ਨਾਲ ਪਿਛਲੇ ਅੱਠ ਸਾਲ ਵਿੱਚ ਮੈਟਰੋ ਨਾਲ ਜੁੜੇ ਸ਼ਹਿਰਾਂ ਦੀ ਸੰਖਿਆ ਚਾਰ ਗੁਣਾ ਹੋ ਚੁੱਕੀ ਹੈ।

ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ, ਉਨ੍ਹਾਂ ਨੂੰ ਅਸਾਨੀ ਨਾਲ ਹਵਾਈ ਉਡਾਨ ਦੀ ਸੁਵਿਧਾ ਮਿਲੇ। ਉਡਾਨ ਯੋਜਨਾ ਦੇ ਤਹਿਤ ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਯਾਤਰੀ ਹਵਾਈ ਜਹਾਜ਼ ਵਿੱਚ ਸਫ਼ਰ ਕਰ ਚੁੱਕੇ ਹਨ।

ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਭਾਰਤ ਵਿੱਚ clean economy ਹੋਵੇ। ਅੱਜ ਡਿਜੀਟਲ ਪੇਮੈਂਟ ਇਤਿਹਾਸਿਕ ਪੱਧਰ ’ਤੇ ਹੈ ਅਤੇ BHIM-UPI ਜਿਹੇ ਸਾਡੇ Innovation, ਦੁਨੀਆ ਦਾ ਧਿਆਨ ਖਿੱਚ ਰਹੇ ਹਨ।

ਦੇਸ਼ ਦੇ ਲੋਕ ਤੇਜ਼ ਇੰਟਰਨੈੱਟ ਚਾਹੁੰਦੇ ਹਨ, ਸਸਤਾ ਇੰਟਰਨੈੱਟ ਚਾਹੁੰਦੇ ਹਨ, ਦੇਸ਼ ਦੇ ਕੋਨੇ-ਕੋਨੇ ਵਿੱਚ ਇੰਟਰਨੈੱਟ ਚਾਹੁੰਦੇ ਹਨ। ਅੱਜ ਕਰੀਬ 6 ਲੱਖ ਕਿਲੋਮੀਟਰ ਔਪਟੀਕਲ ਫਾਇਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਜਾ ਰਿਹਾ ਹੈ।

5G ਦੀ ਸੁਵਿਧਾ, ਇਸ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਵਾਲੀ ਹੈ। ਮੈਨੂੰ ਖੁਸ਼ੀ ਹੈ ਕਿ ਕਰਨਾਟਕ ਦੀ ਡਬਲ ਇੰਜਣ ਦੀ ਸਰਕਾਰ ਵੀ, ਤੇਜ਼ ਗਤੀ ਨਾਲ ਲੋਕਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ।

ਸਾਥੀਓ,

ਭਾਰਤ ਦੇ ਪਾਸ ਸਾਢੇ ਸੱਤ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ Coastal Line ਹੈ। ਦੇਸ਼ ਦੀ ਇਸ ਸਮਰੱਥਾ ਦਾ ਸਾਨੂੰ ਪੂਰਾ ਲਾਭ ਉਠਾਉਣਾ ਹੈ। ਇੱਥੋਂ ਦਾ ਕਰਾਵਲੀ ਕੋਸਟ ਅਤੇ ਵੈਸਟਰਨ ਘਾਟ ਵੀ ਆਪਣੇ ਟੂਰਿਜ਼ਮ ਦੇ ਲਈ ਇਤਨਾ ਮਸ਼ਹੂਰ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਰ ਕਰੂਜ਼ ਸੀਜ਼ਨ ਵਿੱਚ ਨਿਊ ਮੈਂਗਲੌਰ ਪੋਰਟ ਔਸਤਨ 25 ਹਜ਼ਾਰ ਟੂਰਿਸਟਾਂ ਨੂੰ ਹੈਂਡਲ ਕਰਦਾ ਹੈ। ਇਸ ਵਿੱਚ ਬਹੁਤ ਬੜੀ ਸੰਖਿਆ ਵਿੱਚ ਵਿਦੇਸ਼ੀ ਨਾਗਰਿਕ ਵੀ ਹੁੰਦੇ ਹਨ। ਯਾਨੀ, ਸੰਭਾਵਨਾਵਾਂ ਬਹੁਤ ਹਨ ਅਤੇ ਜਿਸ ਤਰ੍ਹਾਂ ਭਾਰਤ ਵਿੱਚ ਮੱਧ ਵਰਗ ਦੀ ਸ਼ਕਤੀ ਵਧ ਰਹੀ ਹੈ, ਭਾਰਤ ਵਿੱਚ ਕਰੂਜ਼ ਟੂਰਿਜ਼ਮ ਦੀਆਂ ਸੰਭਾਵਨਾਵਾਂ ਹੋਰ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ।

ਜਦੋਂ ਟੂਰਿਜਮ ਵਧਦਾ ਹੈ ਤਾਂ ਉਸ ਦਾ ਬਹੁਤ ਬੜਾ ਲਾਭ ਸਾਡੇ ਕੁਟੀਰ ਉਦਯੋਗ, ਸਾਡੇ Artisans, ਗ੍ਰਾਮ ਉਦਯੋਗ, ਰੇਹੜੀ-ਪਟੜੀ-ਠੇਲੇ ਵਾਲੇ ਭਾਈ-ਭੈਣ, ਆਟੋ ਰਿਕਸ਼ਾ ਚਾਲਕ, ਟੈਕਸੀ ਡ੍ਰਾਈਵਰ, ਅਜਿਹੇ ਸਮਾਜ ਦੇ ਛੋਟੇ ਤਬਕੇ ਦੇ ਲੋਕਾਂ ਨੂੰ ਟੂਰਿਜ਼ਮ ਤੋਂ ਬਹੁਤ ਲਾਭ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਨਿਊ ਮੈਂਗਲੌਰ ਪੋਰਟ ਕਰੂਜ਼ ਟੂਰਿਜ਼ਮ ਵਧਾਉਣ ਦੇ ਲਈ ਲਗਾਤਾਰ ਨਵੀਆਂ ਸੁਵਿਧਾਵਾਂ ਜੋੜ ਰਿਹਾ ਹੈ।

ਸਾਥੀਓ,

ਜਦੋਂ ਕੋਰੋਨਾ ਸੰਕਟ ਸ਼ੁਰੂ ਹੋਇਆ ਸੀ, ਤਾਂ ਮੈਂ ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਬਾਤ ਕਹੀ ਸੀ। ਅੱਜ ਦੇਸ਼ ਨੇ ਇਸ ਆਪਦਾ ਨੂੰ ਅਵਸਰ ਵਿੱਚ ਬਦਲ ਕੇ ਦਿਖਾ ਦਿੱਤਾ ਹੈ। ਕੁਝ ਦਿਨ ਪਹਿਲਾਂ GDP ਦੇ ਅੰਕੜੇ ਆਏ ਹਨ, ਉਹ ਦਿਖਾ ਰਹੇ ਹਨ ਕਿ ਭਾਰਤ ਨੇ ਕੋਰੋਨਾ ਕਾਲ ਵਿੱਚ ਜੋ ਨੀਤੀਆਂ ਬਣਾਈਆਂ, ਜੋ ਨਿਰਣੇ ਲਏ, ਉਹ ਕਿਤਨੇ ਮਹੱਤਵਪੂਰਨ ਸਨ। ਪਿਛਲੇ ਸਾਲ, ਇਤਨੇ global disruptions ਦੇ ਬਾਵਜੂਦ ਭਾਰਤ ਨੇ 670 ਬਿਲੀਅਨ ਡਾਲਰ ਯਾਨੀ 50 ਲੱਖ ਕਰੋੜ ਰੁਪਏ ਦਾ ਟੋਟਲ ਐਕਸਪੋਰਟ ਕੀਤਾ। ਹਰ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਭਾਰਤ ਨੇ 418 ਬਿਲਿਅਨ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੇ merchandize export ਦਾ ਨਵਾਂ ਰਿਕਾਰਡ ਬਣਾਇਆ।

ਅੱਜ ਦੇਸ਼ ਦੇ ਗ੍ਰੋਥ ਇੰਜਣ ਨਾਲ ਜੁੜਿਆ ਹਰ ਸੈਕਟਰ ਪੂਰੀ ਸਮਰੱਥਾ ਨਾਲ ਚਲ ਪਿਆ ਹੈ। ਸਰਵਿਸ ਸੈਕਟਰ ਵੀ ਤੇਜ਼ੀ ਨਾਲ ਗ੍ਰੋਥ ਦੀ ਤਰਫ਼ ਵਧ ਰਿਹਾ ਹੈ। PLI ਸਕੀਮਾਂ ਦਾ ਅਸਰ ਮੈਨੂਫੈਕਚਰਿੰਗ ਸੈਕਟਰ ’ਤੇ ਦਿਖਣ ਲਗਿਆ ਹੈ। ਮੋਬਾਈਲ ਫੋਨ ਸਹਿਤ ਪੂਰੇ electronic manufacturing sector ਵਿੱਚ ਕਈ ਗੁਣਾ ਵਾਧਾ ਹੋਇਆ ਹੈ।

Toys ਦਾ import 3 ਸਾਲ ਵਿੱਚ ਜਿਤਨਾ ਘਟਿਆ ਹੈ, ਕਰੀਬ-ਕਰੀਬ ਉਤਨਾ ਹੀ export ਵਧਿਆ ਹੈ। ਇਨ੍ਹਾਂ ਸਾਰਿਆਂ ਦਾ ਲਾਭ ਸਿੱਧੇ-ਸਿੱਧੇ ਦੇਸ਼ ਦੇ ਉਨ੍ਹਾਂ Coastal Areas ਨੂੰ ਵੀ ਹੋ ਰਿਹਾ ਹੈ, ਜੋ ਭਾਰਤੀ ਸਮਾਨ ਨੂੰ ਐਕਸਪੋਰਟ ਦੇ ਲਈ ਆਪਣੇ ਸੰਸਾਧਨ ਮੁਹੱਈਆ ਕਰਵਾਉਂਦੇ ਹਨ, ਜਿੱਥੇ ਮੰਗਲੁਰੂ ਜੈਸੇ ਬੜੇ ਪੋਰਟ ਹਨ।

ਸਾਥੀਓ,

ਸਰਕਾਰ ਦੇ ਪ੍ਰਯਾਸਾਂ ਨਾਲ ਦੇਸ਼ ਵਿੱਚ ਬੀਤੇ ਵਰ੍ਹਿਆਂ ਵਿੱਚ Coastal traffic ਵਿੱਚ ਵੀ ਵਾਧਾ ਦੇਖਿਆ ਗਿਆ ਹੈ। ਦੇਸ਼ ਦੇ ਅਲੱਗ-ਅਲੱਗ ਪੋਰਟਸ 'ਤੇ ਸੁਵਿਧਾ ਅਤੇ ਸੰਸਾਧਨ ਵਧਣ ਦੀ ਵਜ੍ਹਾ ਨਾਲ Coastal movement ਹੁਣ ਹੋਰ ਜ਼ਿਆਦਾ ਅਸਾਨ ਹੋਇਆ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਪੋਰਟ ਕਨੈਕਟੀਵਿਟੀ ਹੋਰ ਬਿਹਤਰ ਹੋਵੇ, ਇਸ ਵਿੱਚ ਹੋਰ ਤੇਜ਼ੀ ਆਵੇ। ਇਸ ਲਈ, ਪੀਐੱਮ ਗਤੀਵਿਧੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਰੇਲਵੇ ਅਤੇ ਰੋਡ ਦੇ ਢਾਈ ਸੌ ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ ਜੋ Seamless Port Connectivity ਵਿੱਚ ਮਦਦ ਕਰਨਗੇ।

ਭਾਈਓ ਅਤੇ ਭੈਣੋਂ,

ਆਪਣੀ ਵੀਰਤਾ ਅਤੇ ਵਪਾਰ ਦੇ ਲਈ ਪ੍ਰਸਿੱਧ ਇਹ ਤਟਵਰਤੀ ਖੇਤਰ ਵਿਲਖਣ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਹੈ। ਭਾਰਤ ਦੇ ਕਈ ਉੱਦਮੀ ਲੋਕ ਇੱਥੋਂ ਦੇ ਰਹਿਣ ਵਾਲੇ ਹਨ। ਭਾਰਤ ਦੇ ਕਈ ਖੂਬਸੂਰਤ ਦ੍ਵੀਪ ਅਤੇ ਪਹਾੜੀਆਂ ਕਰਨਾਟਕ ਵਿੱਚ ਵੀ ਹਨ। ਭਾਰਤ ਦੇ ਕਈ ਮਸ਼ਹੂਰ ਮੰਦਿਰ ਅਤੇ ਤੀਰਥ ਖੇਤਰ ਇੱਥੇ ਹੀ ਹਨ। ਅੱਜ, ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਮੈਂ ਰਾਣੀ ਅੱਬੱਕਾ ਅਤੇ ਰਾਣੀ ਚੇਨਭੈਰਾ ਦੇਵੀ, ਨੂੰ ਵੀ ਯਾਦ ਕਰਨਾ ਚਾਹਾਂਗਾ। ਭਾਰਤ ਦੀ ਧਰਤੀ ਨੂੰ, ਭਾਰਤ ਦੇ ਕਾਰੋਬਾਰ ਨੂੰ ਗ਼ੁਲਾਮੀ ਤੋਂ ਬਚਾਉਣ ਦੇ ਲਈ ਉਨ੍ਹਾਂ ਦਾ ਸੰਘਰਸ਼ ਅਭੂਤਪੂਰਵ ਸੀ। ਅੱਜ ਨਿਰਯਾਤ ਦੇ ਖੇਤਰ ਵਿੱਚ ਅੱਗੇ ਵਧ ਰਹੇ ਭਾਰਤ ਦੇ ਲਈ ਇਹ ਵੀਰ ਮਹਿਲਾਵਾਂ ਬਹੁਤ ਬੜੀਆਂ ਪ੍ਰੇਰਣਾਸਰੋਤ ਹਨ।

ਹਰ ਘਰ ਤਿਰੰਗਾ ਅਭਿਯਾਨ ਨੂੰ ਜਿਸ ਪ੍ਰਕਾਰ ਕਰਨਾਟਕ ਦੇ ਜਨ-ਜਨ ਨੇ, ਸਾਡੇ ਯੁਵਾ ਸਾਥੀਆਂ ਨੇ ਸਫ਼ਲ ਬਣਾਇਆ, ਤਾਂ ਵੀ ਇਸ ਸਮ੍ਰਿੱਧ ਪਰੰਪਰਾ ਦਾ ਹੀ ਵਿਸਤਾਰ ਹੈ। ਕਰਨਾਟਕ ਦੇ ਕਰਾਵਲੀ ਖੇਤਰ ਵਿੱਚ ਆ ਕੇ ਰਾਸ਼ਟਰ ਭਗਤੀ ਦੀ, ਇਸ ਊਰਜਾ ਤੋਂ ਮੈਂ ਹਮੇਸ਼ਾ ਪ੍ਰੇਰਿਤ ਮਹਿਸੂਸ ਕਰਦਾ ਹਾਂ। ਮੰਗਲੁਰੂ ਵਿੱਚ ਦਿਖ ਰਹੀ ਇਹ ਊਰਜਾ ਅਜਿਹੇ ਹੀ ਵਿਕਾਸ ਦੀ ਰਾਹ ਨੂੰ ਉੱਜਵਲ ਬਣਾਉਂਦੀ ਰਹੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਸਾਥ ਜ਼ੋਰ ਨਾਲ ਬੋਲੋ-

ਭਾਰਤ ਮਾਤਾ ਕੀ – ਜੈ!

ਭਾਰਤ ਮਾਤਾ ਕੀ – ਜੈ!

ਭਾਰਤ ਮਾਤਾ ਕੀ – ਜੈ!

ਬਹੁਤ-ਬਹੁਤ ਧੰਨਵਾਦ!

  • दिग्विजय सिंह राना September 20, 2024

    हर हर महादेव
  • JBL SRIVASTAVA May 30, 2024

    मोदी जी 400 पार
  • MLA Devyani Pharande February 17, 2024

    जय श्रीराम
  • Vaishali Tangsale February 14, 2024

    🙏🏻🙏🏻✌️
  • ज्योती चंद्रकांत मारकडे February 12, 2024

    जय हो
  • Priti shivhare lal March 25, 2023

    एंटरप्रेन्योर शिप को बढ़ावा देने पर केंद्र सरकार के निरंतर प्रयास जो डीपीआईआईटी के मध्यम से किया जा रहा है,बेहद सराहनीय है।
  • Soma shekarame March 04, 2023

    PM.nareda.moude welcom to Somashekar erappa Mallappanahalli holenarasepur Hassan karnataka state welcom to the eshram card link hagedy money the sbibankacno*******5924inlinkoadarmadabekuhendubedekutywelcom
  • Soma shekarame March 02, 2023

    Somashekar erappa Mallappanahalli holenarasepur Hassan karnataka state welcom to the eshram card link hagedy money the sbibankacno*******5924inlinkoadarmadabekuhendubedekutywelcom
  • Bharat mathagi ki Jai vanthay matharam jai shree ram Jay BJP Jai Hind September 16, 2022

    நோ
  • Chowkidar Margang Tapo September 13, 2022

    Jai jai jai jai shree ram,.
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Explained: How PM Narendra Modi's Khelo India Games programme serve as launchpad of Indian sporting future

Media Coverage

Explained: How PM Narendra Modi's Khelo India Games programme serve as launchpad of Indian sporting future
NM on the go

Nm on the go

Always be the first to hear from the PM. Get the App Now!
...
The government is focusing on modernizing the sports infrastructure in the country: PM Modi at Khelo India Youth Games
May 04, 2025
QuoteBest wishes to the athletes participating in the Khelo India Youth Games being held in Bihar, May this platform bring out your best: PM
QuoteToday India is making efforts to bring Olympics in our country in the year 2036: PM
QuoteThe government is focusing on modernizing the sports infrastructure in the country: PM
QuoteThe sports budget has been increased more than three times in the last decade, this year the sports budget is about Rs 4,000 crores: PM
QuoteWe have made sports a part of mainstream education in the new National Education Policy with the aim of producing good sportspersons & sports professionals in the country: PM

बिहार के मुख्यमंत्री श्रीमान नीतीश कुमार जी, केंद्रीय मंत्रिमंडल के मेरे सहयोगी मनसुख भाई, बहन रक्षा खड़से, श्रीमान राम नाथ ठाकुर जी, बिहार के डिप्टी सीएम सम्राट चौधरी जी, विजय कुमार सिन्हा जी, उपस्थित अन्य महानुभाव, सभी खिलाड़ी, कोच, अन्य स्टाफ और मेरे प्यारे युवा साथियों!

देश के कोना-कोना से आइल,, एक से बढ़ के एक, एक से नीमन एक, रउआ खिलाड़ी लोगन के हम अभिनंदन करत बानी।

साथियों,

खेलो इंडिया यूथ गेम्स के दौरान बिहार के कई शहरों में प्रतियोगिताएं होंगी। पटना से राजगीर, गया से भागलपुर और बेगूसराय तक, आने वाले कुछ दिनों में छह हज़ार से अधिक युवा एथलीट, छह हजार से ज्यादा सपनों औऱ संकल्पों के साथ बिहार की इस पवित्र धरती पर परचम लहराएंगे। मैं सभी खिलाड़ियों को अपनी शुभकामनाएं देता हूं। भारत में स्पोर्ट्स अब एक कल्चर के रूप में अपनी पहचान बना रहा है। और जितना ज्यादा भारत में स्पोर्टिंग कल्चर बढ़ेगा, उतना ही भारत की सॉफ्ट पावर भी बढ़ेगी। खेलो इंडिया यूथ गेम्स इस दिशा में, देश के युवाओं के लिए एक बहुत बड़ा प्लेटफॉर्म बना है।

साथियों,

किसी भी खिलाड़ी को अपना प्रदर्शन बेहतर करने के लिए, खुद को लगातार कसौटी पर कसने के लिए, ज्यादा से ज्यादा मैच खेलना, ज्यादा से ज्यादा प्रतियोगिताओं में हिस्सा, ये बहुत जरूरी होता है। NDA सरकार ने अपनी नीतियों में हमेशा इसे सर्वोच्च प्राथमिकता दी है। आज खेलो इंडिया, यूनिवर्सिटी गेम्स होते हैं, खेलो इंडिया यूथ गेम्स होते हैं, खेलो इंडिया विंटर गेम्स होते हैं, खेलो इंडिया पैरा गेम्स होते हैं, यानी साल भर, अलग-अलग लेवल पर, पूरे देश के स्तर पर, राष्ट्रीय स्तर पर लगातार स्पर्धाएं होती रहती हैं। इससे हमारे खिलाड़ियों का आत्मविश्वास बढ़ता है, उनका टैलेंट निखरकर सामने आता है। मैं आपको क्रिकेट की दुनिया से एक उदाहरण देता हूं। अभी हमने IPL में बिहार के ही बेटे वैभव सूर्यवंशी का शानदार प्रदर्शन देखा। इतनी कम आयु में वैभव ने इतना जबरदस्त रिकॉर्ड बना दिया। वैभव के इस अच्छे खेल के पीछे उनकी मेहनत तो है ही, उनके टैलेंट को सामने लाने में, अलग-अलग लेवल पर ज्यादा से ज्यादा मैचों ने भी बड़ी भूमिका निभाई। यानी, जो जितना खेलेगा, वो उतना खिलेगा। खेलो इंडिया यूथ गेम्स के दौरान आप सभी एथलीट्स को नेशनल लेवल के खेल की बारीकियों को समझने का मौका मिलेगा, आप बहुत कुछ सीख सकेंगे।

साथियों,

ओलंपिक्स कभी भारत में आयोजित हों, ये हर भारतीय का सपना रहा है। आज भारत प्रयास कर रहा है, कि साल 2036 में ओलंपिक्स हमारे देश में हों। अंतरराष्ट्रीय स्तर पर खेलों में भारत का दबदबा बढ़ाने के लिए, स्पोर्टिंग टैलेंट की स्कूल लेवल पर ही पहचान करने के लिए, सरकार स्कूल के स्तर पर एथलीट्स को खोजकर उन्हें ट्रेन कर रही है। खेलो इंडिया से लेकर TOPS स्कीम तक, एक पूरा इकोसिस्टम, इसके लिए विकसित किया गया है। आज बिहार सहित, पूरे देश के हजारों एथलीट्स इसका लाभ उठा रहे हैं। सरकार का फोकस इस बात पर भी है कि हमारे खिलाड़ियों को ज्यादा से ज्यादा नए स्पोर्ट्स खेलने का मौका मिले। इसलिए ही खेलो इंडिया यूथ गेम्स में गतका, कलारीपयट्टू, खो-खो, मल्लखंभ और यहां तक की योगासन को शामिल किया गया है। हाल के दिनों में हमारे खिलाड़ियों ने कई नए खेलों में बहुत ही अच्छा प्रदर्शन करके दिखाया है। वुशु, सेपाक-टकरा, पन्चक-सीलाट, लॉन बॉल्स, रोलर स्केटिंग जैसे खेलों में भी अब भारतीय खिलाड़ी आगे आ रहे हैं। साल 2022 के कॉमनवेल्थ गेम्स में महिला टीम ने लॉन बॉल्स में मेडल जीतकर तो सबका ध्यान आकर्षित किया था।

साथियों,

सरकार का जोर, भारत में स्पोर्ट्स इंफ्रास्ट्रक्चर को आधुनिक बनाने पर भी है। बीते दशक में खेल के बजट में तीन गुणा से अधिक की वृद्धि की गई है। इस वर्ष स्पोर्ट्स का बजट करीब 4 हज़ार करोड़ रुपए है। इस बजट का बहुत बड़ा हिस्सा स्पोर्ट्स इंफ्रास्ट्रक्चर पर खर्च हो रहा है। आज देश में एक हज़ार से अधिक खेलो इंडिया सेंटर्स चल रहे हैं। इनमें तीन दर्जन से अधिक हमारे बिहार में ही हैं। बिहार को तो, NDA के डबल इंजन का भी फायदा हो रहा है। यहां बिहार सरकार, अनेक योजनाओं को अपने स्तर पर विस्तार दे रही है। राजगीर में खेलो इंडिया State centre of excellence की स्थापना की गई है। बिहार खेल विश्वविद्यालय, राज्य खेल अकादमी जैसे संस्थान भी बिहार को मिले हैं। पटना-गया हाईवे पर स्पोर्टस सिटी का निर्माण हो रहा है। बिहार के गांवों में खेल सुविधाओं का निर्माण किया गया है। अब खेलो इंडिया यूथ गेम्स- नेशनल स्पोर्ट्स मैप पर बिहार की उपस्थिति को और मज़बूत करने में मदद करेंगे। 

|

साथियों,

स्पोर्ट्स की दुनिया और स्पोर्ट्स से जुड़ी इकॉनॉमी सिर्फ फील्ड तक सीमित नहीं है। आज ये नौजवानों को रोजगार और स्वरोजगार को भी नए अवसर दे रहा है। इसमें फिजियोथेरेपी है, डेटा एनालिटिक्स है, स्पोर्ट्स टेक्नॉलॉजी, ब्रॉडकास्टिंग, ई-स्पोर्ट्स, मैनेजमेंट, ऐसे कई सब-सेक्टर्स हैं। और खासकर तो हमारे युवा, कोच, फिटनेस ट्रेनर, रिक्रूटमेंट एजेंट, इवेंट मैनेजर, स्पोर्ट्स लॉयर, स्पोर्ट्स मीडिया एक्सपर्ट की राह भी जरूर चुन सकते हैं। यानी एक स्टेडियम अब सिर्फ मैच का मैदान नहीं, हज़ारों रोज़गार का स्रोत बन गया है। नौजवानों के लिए स्पोर्ट्स एंटरप्रेन्योरशिप के क्षेत्र में भी अनेक संभावनाएं बन रही हैं। आज देश में जो नेशनल स्पोर्ट्स यूनिवर्सिटी बन रही हैं, या फिर नई नेशनल एजुकेशन पॉलिसी बनी है, जिसमें हमने स्पोर्ट्स को मेनस्ट्रीम पढ़ाई का हिस्सा बनाया है, इसका मकसद भी देश में अच्छे खिलाड़ियों के साथ-साथ बेहतरीन स्पोर्ट्स प्रोफेशनल्स बनाने का है। 

मेरे युवा साथियों, 

हम जानते हैं, जीवन के हर क्षेत्र में स्पोर्ट्समैन शिप का बहुत बड़ा महत्व होता है। स्पोर्ट्स के मैदान में हम टीम भावना सीखते हैं, एक दूसरे के साथ मिलकर आगे बढ़ना सीखते हैं। आपको खेल के मैदान पर अपना बेस्ट देना है और एक भारत श्रेष्ठ भारत के ब्रांड ऐंबेसेडर के रूप में भी अपनी भूमिका मजबूत करनी है। मुझे विश्वास है, आप बिहार से बहुत सी अच्छी यादें लेकर लौटेंगे। जो एथलीट्स बिहार के बाहर से आए हैं, वो लिट्टी चोखा का स्वाद भी जरूर लेकर जाएं। बिहार का मखाना भी आपको बहुत पसंद आएगा।

साथियों, 

खेलो इंडिया यूथ गेम्स से- खेल भावना और देशभक्ति की भावना, दोनों बुलंद हो, इसी भावना के साथ मैं सातवें खेलो इंडिया यूथ गेम्स के शुभारंभ की घोषणा करता हूं।