ਕਰਨਾਟਕ ਦੇ ਰਾਜਪਾਲ ਸ਼੍ਰੀਮਾਨ ਥਾਵਰ ਚੰਦ ਜੀ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਅੱਜ ਭਾਰਤ ਦੀ ਸਮੁੰਦਰੀ ਤਾਕਤ ਦੇ ਲਈ ਬਹੁਤ ਬੜਾ ਦਿਨ ਹੈ। ਰਾਸ਼ਟਰ ਦੀ ਮਿਲਿਟਰੀ ਸੁਰੱਖਿਆ ਹੋਵੇ ਜਾਂ ਫਿਰ ਰਾਸ਼ਟਰ ਦੀ ਆਰਥਿਕ ਸੁਰੱਖਿਆ, ਭਾਰਤ ਅੱਜ ਬੜੇ ਅਵਸਰਾਂ ਦਾ ਸਾਖੀ ਬਣ ਰਿਹਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ, ਕੋਚੀ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦੇ ਲੋਕਅਰਪਣ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ।
ਅਤੇ ਹੁਣ ਇੱਥੇ ਮੰਗਲੁਰੂ ਵਿੱਚ 3 ਹਜ਼ਾਰ 700 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ, ਨੀਂਹ ਪੱਥਰ ਅਤੇ ਭੂਮੀਪੂਜਨ ਹੋਇਆ ਹੈ। ਇਤਿਹਾਸਿਕ ਮੰਗਲੌਰ ਪੋਰਟ ਦੀ ਸਮਰੱਥਾ ਦੇ ਵਿਸਤਾਰ ਦੇ ਨਾਲ-ਨਾਲ ਇੱਥੇ ਰਿਫਾਈਨਰੀ ਅਤੇ ਸਾਡੇ ਮਛੁਆਰੇ ਸਾਥੀਆਂ ਦੀ ਆਮਦਨ ਵਧਾਉਣ ਦੇ ਲਈ ਅਨੇਕ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਲਈ ਮੈਂ ਕਰਨਾਟਕ ਵਾਸੀਆਂ ਨੂੰ, ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਇਨ੍ਹਾਂ ਪ੍ਰੋਜੈਕਟਸ ਤੋਂ ਕਰਨਾਟਕ ਵਿੱਚ ਵਪਾਰ-ਕਾਰੋਬਾਰ, ਉਦਯੋਗ ਨੂੰ ਹੋਰ ਤਾਕਤ ਮਿਲੇਗੀ, ease of doing business ਨੂੰ ਹੋਰ ਬਲ ਮਿਲੇਗਾ। ਵਿਸ਼ੇਸ਼ ਰੂਪ ਤੋਂ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਕਰਨਾਟਕ ਦੇ ਕਿਸਾਨਾਂ ਅਤੇ ਮਛੁਆਰਿਆਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣਾ ਹੋਰ ਅਸਾਨ ਹੋਵੇਗਾ।
ਸਾਥੀਓ,
ਇਸ ਵਾਰ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਤੋਂ ਜਿਨ੍ਹਾਂ ਪੰਚ ਪ੍ਰਣਾਂ ਦੀ ਬਾਤ ਮੈਂ ਕੀਤੀ ਹੈ, ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਹੈ – ਵਿਕਸਿਤ ਭਾਰਤ ਦਾ ਨਿਰਮਾਣ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਵਿੱਚ ਮੇਕ ਇਨ ਇੰਡੀਆ ਦਾ ਵਿਸਤਾਰ ਕਰਨਾ ਬਹੁਤ ਜ਼ਰੂਰੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਹੈ ਸਾਡਾ ਐਕਸਪੋਰਟ ਵਧੇ, ਦੁਨੀਆ ਵਿੱਚ ਸਾਡੇ ਪ੍ਰੋਡਕਟ, ਕੌਸਟ ਦੇ ਮਾਮਲੇ ਵਿੱਚ ਕੰਪਟੀਟਿਵ ਹੋਣ। ਇਹ ਸਸਤੇ ਅਤੇ ਸੁਗਮ ਲੌਜਿਸਟਿਕਸ ਦੇ ਬਿਨਾ ਸੰਭਵ ਹੀ ਨਹੀਂ ਹੈ।
ਇਸੇ ਸੋਚ ਦੇ ਨਾਲ ਪਿਛਲੇ 8 ਵਰ੍ਹਿਆਂ ਤੋਂ ਦੇਸ਼ ਦੇ ਇਨਫ੍ਰਾਸਟ੍ਰਕਚਰ 'ਤੇ ਅਭੂਤਪੂਰਵ ਕੰਮ ਹੋ ਰਿਹਾ ਹੈ। ਅੱਜ ਦੇਸ਼ ਦਾ ਸ਼ਾਇਦ ਵੀ ਕੋਈ ਹਿੱਸਾ ਹੋਵੇ ਜਿੱਥੇ ਇਨਫ੍ਰਾਸਟ੍ਰਕਚਰ ਦੇ ਕਿਸੇ ਨਾ ਕਿਸੇ ਬੜੇ ਪ੍ਰੋਜੈਕਟ 'ਤੇ ਕੰਮ ਨਾ ਚਲ ਰਿਹਾ ਹੋਵੇ। ਭਾਰਤਮਾਲਾ ਤੋਂ ਸੀਮਾਵਰਤੀ ਰਾਜਾਂ ਕੇ ਰੋਡ ਇਨਫ੍ਰਾਸਟ੍ਰਕਚਰ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ, ਤਾਂ ਕੋਸਟਲ ਇਨਫ੍ਰਾਸਟ੍ਰਕਚਰ ਨੂੰ ਸਾਗਰਮਾਲਾ ਤੋਂ ਸ਼ਕਤੀ ਮਿਲ ਰਹੀ ਹੈ।
ਭਾਈਓ ਅਤੇ ਭੈਣੋਂ,
ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ Port led development ਨੂੰ ਵਿਕਾਸ ਦਾ ਇੱਕ ਅਹਿਮ ਮੰਤਰ ਬਣਾਇਆ ਹੈ। ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਸਿਰਫ਼ 8 ਵਰ੍ਹਿਆਂ ਵਿੱਚ ਭਾਰਤ ਦੇ ਪੋਰਟਸ ਦੀ ਕੈਪੇਸਿਟੀ ਲਗਭਗ ਦੁੱਗਣੀ ਹੋ ਗਈ ਹੈ। ਯਾਨੀ ਸਾਲ 2014 ਤੱਕ ਸਾਡੇ ਇੱਥੇ ਜਿਤਨੀ ਪੋਰਟ ਕੈਪੇਸਿਟੀ ਬਣਾਈ ਗਈ ਸੀ, ਪਿਛਲੇ 8 ਵਰ੍ਹਿਆਂ ਵਿੱਚ ਉਤਨੀ ਹੀ ਨਵੀਂ ਜੋੜੀ ਗਈ ਹੈ।
ਮੈਂਗਲੌਰ ਪੋਰਟ ਵਿੱਚ ਟੈਕਨੋਲੋਜੀ ਨਾਲ ਜੁੜੀਆਂ ਨਵੀਆਂ ਸੁਵਿਧਾਵਾਂ ਜੋੜੀਆਂ ਗਈਆਂ ਹਨ, ਇਸ ਨਾਲ ਇਸ ਦੀ capacity ਅਤੇ efficiency, ਦੋਨੋਂ ਵਧਣ ਵਾਲੀਆਂ ਹਨ। ਅੱਜ Gas ਅਤੇ Liquid cargo ਦੇ ਸਟੋਰੇਜ ਨਾਲ ਜੁੜੇ ਜਿਨ੍ਹਾਂ ਚਾਰ ਪ੍ਰੋਜੈਕਟਸ ਦਾ ਨੀਂਹ ਪੱਥਰ ਇੱਥੇ ਰੱਖਿਆ ਗਿਆ ਹੈ, ਉਨ੍ਹਾਂ ਤੋਂ ਕਰਨਾਟਕ ਅਤੇ ਦੇਸ਼ ਨੂੰ ਬਹੁਤ ਲਾਭ ਹੋਣ ਵਾਲਾ ਹੈ। ਇਸ ਨਾਲ ਖੁਰਾਕੀ ਤੇਲ ਦੀ, ਐੱਲਪੀਜੀ ਗੈਸ ਦੀ, ਬਿਟੁਮਿਨ ਦੀ ਇੰਪੋਰਟ ਕੌਸਟ ਵੀ ਘੱਟ ਹੋਵੇਗੀ।
ਸਾਥੀਓ,
ਅੰਮ੍ਰਿਤਕਾਲ ਵਿੱਚ ਭਾਰਤ ਗ੍ਰੀਨ ਗ੍ਰੋਥ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਗ੍ਰੀਨ ਗ੍ਰੋਥ ਅਤੇ ਗ੍ਰੀਨ ਜੌਬ, ਇਹ ਨਵੇਂ ਅਵਸਰ ਹਨ। ਇੱਥੋਂ ਦੀ ਰਿਫਾਇਨਰੀ ਵਿੱਚ ਜੋ ਨਵੀਆਂ ਸੁਵਿਧਾਵਾਂ ਅੱਜ ਜੁੜੀਆਂ ਹਨ, ਉਹ ਵੀ ਸਾਡੀਆਂ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦੀਆਂ ਹਨ। ਅੱਜ ਸਾਡੀ ਰਿਫਾਇਨਰੀ ਨਦੀ ਦੇ ਪਾਣੀ ’ਤੇ ਨਿਰਭਰ ਹੈ। ਡੀਸੈਲਿਨੇਸ਼ਨ ਪਲਾਂਟ ਨਾਲ ਰਿਫਾਇਨਰੀ ਦੀ ਨਦੀ ਦੇ ਪਾਣੀ 'ਤੇ ਨਿਰਭਰਤਾ ਘੱਟ ਹੋ ਜਾਵੇਗੀ।
ਭਾਈਓ ਅਤੇ ਭੈਣੋਂ,
ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਜਿਸ ਪ੍ਰਕਾਰ ਦੇਸ਼ ਨੇ ਪ੍ਰਾਥਮਿਕਤਾ ਬਣਾਇਆ ਹੈ, ਉਸ ਦਾ ਬਹੁਤ ਅਧਿਕ ਲਾਭ ਕਰਨਾਟਕ ਨੂੰ ਮਿਲਿਆ ਹੈ। ਕਰਨਾਟਕ ਸਾਗਰਮਾਲਾ ਯੋਜਨਾ ਦੇ ਸਭ ਤੋਂ ਬੜੇ ਲਾਭਾਰਥੀਆਂ ਵਿੱਚੋਂ ਇੱਕ ਹੈ। ਕਰਨਾਟਕ ਵਿੱਚ ਸਿਰਫ਼ ਨੈਸ਼ਨਲ ਹਾਈਵੇਅ ਦੇ ਖੇਤਰ ਵਿੱਚ ਹੀ ਪਿਛਲੇ 8 ਵਰ੍ਹਿਆਂ ਵਿੱਚ ਲਗਭਗ 70 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ’ਤੇ ਕੰਮ ਹੋਇਆ ਹੈ। ਇਤਨਾ ਵੀ ਨਹੀਂ, ਲਗਭਗ 1 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਬੰਗਲੁਰੂ-ਚੇਨਈ ਐਕਸਪ੍ਰੈੱਸਵੇਅ, ਬੰਗਲੁਰੂ-ਮੈਸੂਰ ਰੋਡ ਹਾਈਵੇਅ ਦੀ ਸਿੱਕਸ ਲੇਨਿੰਗ, ਬੰਗਲੁਰੂ ਨਾਲ ਪੁਣੇ ਨੂੰ ਜੋੜਨ ਵਾਲਾ ਗ੍ਰੀਨਫੀਲਡ ਕੌਰੀਡੋਰ, ਬੰਗਲੁਰੂ ਸੈਟੇਲਾਈਟ ਰਿੰਗ ਰੋਡ, ਅਜਿਹੇ ਅਨੇਕ ਪ੍ਰੋਜੈਕਟਸ 'ਤੇ ਕੰਮ ਹੋ ਰਿਹਾ ਹੈ।
ਰੇਲਵੇ ਵਿੱਚ ਤਾਂ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਕਰਨਾਟਕ ਦੇ ਬਜਟ ਵਿੱਚ 4 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ। ਰੇਲ ਲਾਈਨਾਂ ਦੇ ਚੌੜੀਕਰਨ ਵਿੱਚ ਵੀ ਬੀਤੇ 8 ਸਾਲਾਂ ਵਿੱਚ 4 ਗੁਣਾ ਤੋਂ ਅਧਿਕ ਗਤੀ ਨਾਲ ਕੰਮ ਹੋਇਆ ਹੈ। ਕਰਨਾਟਕ ਵਿੱਚ ਰੇਲ ਲਾਈਨਾਂ ਦੇ ਬਿਜਲੀਕਰਣ ਦਾ ਤਾਂ ਬਹੁਤ ਬੜਾ ਹਿੱਸਾ ਪਿਛਲੇ 8 ਵਰ੍ਹਿਆਂ ਵਿੱਚ ਪੂਰਾ ਕੀਤਾ ਗਿਆ ਹੈ।
ਸਾਥੀਓ,
ਅੱਜ ਦਾ ਭਾਰਤ, ਆਧੁਨਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ’ਤੇ ਇਤਨਾ ਫੋਕਸ ਇਸ ਲਈ ਕਰ ਰਿਹਾ ਹੈ ਕਿਉਂਕਿ ਇਹੀ ਡਿਵੈਲਪ ਭਾਰਤ ਦੇ ਨਿਰਮਾਣ ਦਾ ਮਾਰਗ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਸੁਵਿਧਾ ਵਧਾਉਣ ਦੇ ਨਾਲ ਹੀ ਬੜੇ ਪੈਮਾਨੇ ’ਤੇ ਨਵੇਂ ਰੋਜ਼ਗਾਰ ਦਾ ਵੀ ਨਿਰਮਾਣ ਕਰਦਾ ਹੈ। ਅੰਮ੍ਰਿਤਕਾਲ ਵਿੱਚ ਸਾਡੇ ਬੜੇ ਸੰਕਲਪਾਂ ਦੀ ਸਿੱਧੀ ਦਾ ਰਸਤਾ ਵੀ ਇਹੀ ਹੈ।
ਭਾਈਓ ਅਤੇ ਭੈਣੋਂ,
ਦੇਸ਼ ਦੇ ਤੇਜ਼ ਵਿਕਾਸ ਦੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਲੋਕਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਲਗੇ। ਜਦੋਂ ਲੋਕਾਂ ਦੀ ਊਰਜਾ, ਮੂਲਭੂਤ ਸੁਵਿਧਾਵਾਂ ਨੂੰ ਜਟਾਉਣ ਵਿੱਚ ਲਗੀ ਰਹੇਗੀ ਤਾਂ ਫਿਰ ਇਸ ਦਾ ਪ੍ਰਭਾਵ ਦੇਸ਼ ਦੇ ਵਿਕਾਸ ਦੀ ਗਤੀ ’ਤੇ ਵੀ ਪੈਂਦਾ ਹੈ। ਸਨਮਾਨ ਨਾਲ ਜੀਵਨ ਜਿਊਣ ਦੇ ਲਈ ਪੱਕਾ ਘਰ, ਟਾਇਲਟ, ਸਾਫ਼ ਪਾਣੀ, ਬਿਜਲੀ ਅਤੇ ਧੂੰਆਂ ਮੁਕਤ ਕਿਚਨ, ਇਹ ਅੱਜ ਦੇ ਯੁਗ ਵਿੱਚ ਸੁਭਾਵਿਕ ਜ਼ਰੂਰਤਾਂ ਹਨ।
ਇਨ੍ਹਾਂ ਹੀ ਸੁਵਿਧਾਵਾਂ 'ਤੇ ਸਾਡੀ ਡਬਲ ਇੰਜਣ ਦੀ ਸਰਕਾਰ ਸਭ ਤੋਂ ਜ਼ਿਆਦਾ ਜ਼ੋਰ ਦੇ ਰਹੀ ਹੈ। ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ ਗ਼ਰੀਬਾਂ ਦੇ ਲਈ ਤਿੰਨ ਕਰੋੜ ਤੋਂ ਅਧਿਕ ਘਰ ਬਣਾਏ ਗਏ ਹਨ। ਕਰਨਾਟਕ ਵਿੱਚ ਵੀ ਗ਼ਰੀਬਾਂ ਦੇ ਲਈ 8 ਲੱਖ ਤੋਂ ਜ਼ਿਆਦਾ ਪੱਕੇ ਘਰਾਂ ਦੇ ਲਈ ਸਵੀਕ੍ਰਿਤੀ ਦਿੱਤੀ ਗਈ ਹੈ। ਮੱਧ ਵਰਗ ਦੇ ਹਜ਼ਾਰਾਂ ਪਰਿਵਾਰਾਂ ਨੂੰ ਵੀ ਆਪਣਾ ਘਰ ਬਣਾਉਣ ਦੇ ਲਈ ਕਰੋੜਾਂ ਰੁਪਏ ਦੀ ਮਦਦ ਦਿੱਤੀ ਗਈ ਹੈ।
ਜਲ ਜੀਵਨ ਮਿਸ਼ਨ ਦੇ ਤਹਿਤ ਸਿਰਫ਼ ਤਿੰਨ ਵਰ੍ਹਿਆਂ ਵਿੱਚ ਹੀ ਦੇਸ਼ ਵਿੱਚ 6 ਕਰੋੜ ਤੋਂ ਅਧਿਕ ਘਰਾਂ ਵਿੱਚ ਪਾਈਪ ਨਾਲ ਪਾਣੀ ਦੀ ਸੁਵਿਧਾ ਪਹੁੰਚਾਈ ਗਈ ਹੈ। ਕਰਨਾਟਕ ਦੇ ਵੀ 30 ਲੱਖ ਤੋਂ ਜ਼ਿਆਦਾ ਗ੍ਰਾਮੀਣ ਪਰਿਵਾਰਾਂ ਤੱਕ ਪਹਿਲੀ ਵਾਰ ਪਾਈਪ ਨਾਲ ਪਾਣੀ ਪਹੁੰਚਿਆ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸੁਵਿਧਾਵਾਂ ਦੀਆਂ ਸਭ ਤੋਂ ਅਧਿਕ ਲਾਭਾਰਥੀ ਸਾਡੀਆਂ ਭੈਣਾਂ ਹਨ, ਬੇਟੀਆਂ ਹਨ।
ਸਾਥੀਓ,
ਗ਼ਰੀਬ ਦੀ ਬਹੁਤ ਬੜੀ ਜ਼ਰੂਰਤ, ਇਲਾਜ ਦੀ ਸਸਤੀ ਸੁਵਿਧਾ ਅਤੇ ਸਮਾਜਿਕ ਸੁਰੱਖਿਆ ਹੁੰਦੀ ਹੈ। ਜਦੋਂ ਗ਼ਰੀਬ 'ਤੇ ਸੰਕਟ ਆਉਂਦਾ ਹੈ ਤਾਂ ਪੂਰਾ ਪਰਿਵਾਰ ਅਤੇ ਕਈ ਵਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮੁਸ਼ਕਿਲ ਵਿੱਚ ਪੈ ਜਾਂਦੀਆਂ ਹਨ। ਗ਼ਰੀਬ ਨੂੰ ਇਸ ਚਿੰਤਾ ਤੋਂ ਆਯੁਸ਼ਮਾਨ ਭਾਰਤ ਯੋਜਨਾ ਨੇ ਮੁਕਤੀ ਦਿਵਾਈ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ ਕਰੀਬ-ਕਰੀਬ 4 ਕਰੋੜ ਗ਼ਰੀਬਾਂ ਨੂੰ ਹਸਪਤਾਲ ਵਿੱਚ ਭਰਤੀ ਰਹਿੰਦੇ ਹੋਏ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਇਸ ਨਾਲ ਗ਼ਰੀਬਾਂ ਦੇ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਆਯੁਸ਼ਮਾਨ ਭਾਰਤ ਦਾ ਲਾਭ ਕਰਨਾਟਕ ਦੇ ਵੀ 30 ਲੱਖ ਤੋਂ ਅਧਿਕ ਗ਼ਰੀਬ ਮਰੀਜ਼ਾਂ ਨੂੰ ਮਿਲਿਆ ਹੈ ਅਤੇ ਉਨ੍ਹਾਂ ਨੂੰ ਵੀ 4 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਬੱਚਤ ਹੋਈ ਹੈ।
ਭਾਈਓ ਅਤੇ ਭੈਣੋਂ,
ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਸਾਡੇ ਇੱਥੇ ਐਸੀ ਸਥਿਤੀ ਰਹੀ ਕਿ ਸਿਰਫ਼ ਸਾਧਨ-ਸੰਪੰਨ ਵਾਲਿਆਂ ਨੂੰ ਹੀ ਵਿਕਾਸ ਦਾ ਲਾਭ ਮਿਲਿਆ ਹੈ। ਜੋ ਆਰਥਿਕ ਦ੍ਰਿਸ਼ਟੀ ਤੋਂ ਕਮਜ਼ੋਰ ਸਨ, ਉਨ੍ਹਾਂ ਨੂੰ ਪਹਿਲੀ ਵਾਰ ਵਿਕਾਸ ਦੇ ਲਾਭ ਨਾਲ ਜੋੜਿਆ ਗਿਆ ਹੈ। ਜਿਨ੍ਹਾਂ ਨੂੰ ਆਰਥਿਕ ਦ੍ਰਿਸ਼ਟੀ ਤੋਂ ਛੋਟਾ ਸਮਝ ਕੇ ਭੁਲਾ ਦਿੱਤਾ ਗਿਆ ਸੀ, ਸਾਡੀ ਸਰਕਾਰ ਉਨ੍ਹਾਂ ਦੇ ਨਾਲ ਵੀ ਖੜ੍ਹੀ ਹੈ। ਛੋਟੇ ਕਿਸਾਨ ਹੋਣ, ਛੋਟੇ ਵਪਾਰੀ ਹੋਣ, ਮਛੁਆਰੇ ਹੋਣ, ਰੇਹੜੀ-ਪਟੜੀ-ਠੇਲੇ ਵਾਲੇ ਹੋਣ, ਐਸੇ ਕਰੋੜਾਂ ਲੋਕਾਂ ਨੂੰ ਪਹਿਲੀ ਵਾਰ ਦੇਸ਼ ਦੇ ਵਿਕਾਸ ਦਾ ਲਾਭ ਮਿਲਣਾ ਸ਼ੁਰੂ ਹੋਇਆ ਹੈ, ਉਹ ਵਿਕਾਸ ਦੀ ਮੁੱਖਧਾਰਾ ਨਾਲ ਜੁੜ ਰਹੇ ਹਨ।
ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਦੇ 11 ਕਰੋੜ ਤੋਂ ਅਧਿਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 2 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਕਰਨਾਟਕ ਦੇ ਵੀ 55 ਲੱਖ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਪੀਐੱਮ ਸਵਨਿਧੀ ਦੇ ਤਹਿਤ ਦੇਸ਼ ਦੇ 35 ਲੱਖ ਰੇਹੜੀ-ਪਟੜੀ-ਠੇਲੇ ਵਾਲੇ ਭਾਈ-ਭੈਣਾਂ ਨੂੰ ਆਰਥਿਕ ਮਦਦ ਮਿਲੀ ਹੈ। ਇਸ ਦਾ ਲਾਭ ਕਰਨਾਟਕ ਦੇ ਵੀ ਲਗਭਗ 2 ਲੱਖ ਸਟ੍ਰੀਟ ਵੈਂਡਰਸ ਨੂੰ ਹੋਇਆ ਹੈ।
ਮੁਦਰਾ ਯੋਜਨਾ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਛੋਟੇ ਉੱਦਮੀਆਂ ਨੂੰ ਲਗਭਗ 20 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲੋਨ ਦਿੱਤਾ ਗਿਆ ਹੈ। ਕਰਨਾਟਕ ਦੇ ਵੀ ਲੱਖਾਂ ਛੋਟੇ ਉੱਦਮੀਆਂ ਨੂੰ ਲਗਭਗ 2 ਲੱਖ ਕਰੋੜ ਰੁਪਏ ਦਾ ਬੈਂਕ ਲੋਨ ਦਿੱਤਾ ਜਾ ਚੁੱਕਿਆ ਹੈ।
ਸਾਥੀਓ,
ਕੋਸਟਲ ਬੈਲਟ ਵਿੱਚ ਵਸੇ ਪਿੰਡਾਂ, ਪੋਰਟਸ ਦੇ ਆਲ਼ੇ-ਦੁਆਲ਼ੇ ਵਸੇ ਸਾਥੀਆਂ, ਮੱਛੀ ਪਾਲਨ ਨਾਲ ਜੁੜੇ ਸਾਡੇ ਭਾਈਆਂ-ਭੈਣਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਡਬਲ ਇੰਜਣ ਦੀ ਸਰਕਾਰ ਵਿਸ਼ੇਸ਼ ਪ੍ਰਯਾਸ ਕਰ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਮੱਛੀ ਪਾਲਨ ਨਾਲ ਜੁੜੇ ਸਾਥੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ। ਗਹਿਰੇ ਸਮੁੰਦਰ ਵਿੱਚ ਮੱਛੀ ਪਕੜਨ ਦੇ ਲਈ ਜ਼ਰੂਰੀ ਕਿਸ਼ਤੀਆਂ, ਆਧੁਨਿਕ vessels ਵੀ ਦਿੱਤੇ ਗਏ ਹਨ।
ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਮਿਲ ਰਹੀ ਸਬਸਿਡੀ ਹੋਵੇ ਜਾਂ ਫਿਰ ਮਛੁਆਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ, ਮਛੁਆਰਿਆਂ ਦੇ ਕਲਿਆਣ ਅਤੇ ਆਜੀਵਿਤਾ ਵਧਾਉਣ ਦੇ ਲਈ ਪਹਿਲੀ ਵਾਰ ਇਸ ਤਰ੍ਹਾਂ ਦੇ ਪ੍ਰਯਾਸ ਹੋ ਰਹੇ ਹਨ।
ਅੱਜ ਕੁਲਈ ਵਿੱਚ fishing harbour ਦਾ ਭੂਮੀ ਪੂਜਨ ਵੀ ਹੋਇਆ। ਵਰ੍ਹਿਆਂ ਤੋਂ ਸਾਡੇ ਫਿਸ਼ਰੀਜ ਸੈਕਟਰ ਨਾਲ ਜੁੜੇ ਭਾਈ-ਭੈਣ ਇਸ ਦੀ ਮੰਗ ਕਰ ਰਹੇ ਸਨ। ਇਹ ਜਦੋਂ ਬਣ ਕੇ ਤਿਆਰ ਹੋ ਜਾਵੇਗਾ ਤਾਂ ਮਛੇਰਿਆਂ ਦੀਆਂ ਅਨੇਕ ਸਮੱਸਿਆਵਾਂ ਦਾ ਸਮਾਧਾਨ ਹੋ ਹੋਵੇਗਾ। ਇਸ project ਨਾਲ ਸੈਂਕੜੇ ਮਛੇਰੇ ਪਰਿਵਾਰਾਂ ਨੂੰ ਮਦਦ ਮਿਲੇਗੀ, ਅਨੇਕ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।
ਸਾਥੀਓ,
ਡਬਲ ਇੰਜਣ ਦੀ ਸਰਕਾਰ, ਦੇਸ਼ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਦੇਸ਼ ਦੀ ਜਨਤਾ ਦੀਆਂ ਆਕਾਂਖਿਆਵਾਂ, ਸਾਡੀ ਸਰਕਾਰ ਦੇ ਲਈ ਜਨਤਾ ਦੇ ਆਦੇਸ਼ ਦੀ ਤਰ੍ਹਾਂ ਹਨ। ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਭਾਰਤ ਵਿੱਚ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਹੋਵੇ। ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ।
ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਸਾਡੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਮੈਟਰੋ ਕਨੈਕਟੀਵਿਟੀ ਨਾਲ ਜੁੜੇ ਹੋਣ। ਸਾਡੀ ਸਰਕਾਰ ਦੇ ਪ੍ਰਯਾਸ ਦੀ ਵਜ੍ਹਾ ਨਾਲ ਪਿਛਲੇ ਅੱਠ ਸਾਲ ਵਿੱਚ ਮੈਟਰੋ ਨਾਲ ਜੁੜੇ ਸ਼ਹਿਰਾਂ ਦੀ ਸੰਖਿਆ ਚਾਰ ਗੁਣਾ ਹੋ ਚੁੱਕੀ ਹੈ।
ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ, ਉਨ੍ਹਾਂ ਨੂੰ ਅਸਾਨੀ ਨਾਲ ਹਵਾਈ ਉਡਾਨ ਦੀ ਸੁਵਿਧਾ ਮਿਲੇ। ਉਡਾਨ ਯੋਜਨਾ ਦੇ ਤਹਿਤ ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਯਾਤਰੀ ਹਵਾਈ ਜਹਾਜ਼ ਵਿੱਚ ਸਫ਼ਰ ਕਰ ਚੁੱਕੇ ਹਨ।
ਦੇਸ਼ ਦੇ ਲੋਕਾਂ ਦੀ ਆਕਾਂਖਿਆ ਹੈ ਕਿ ਭਾਰਤ ਵਿੱਚ clean economy ਹੋਵੇ। ਅੱਜ ਡਿਜੀਟਲ ਪੇਮੈਂਟ ਇਤਿਹਾਸਿਕ ਪੱਧਰ ’ਤੇ ਹੈ ਅਤੇ BHIM-UPI ਜਿਹੇ ਸਾਡੇ Innovation, ਦੁਨੀਆ ਦਾ ਧਿਆਨ ਖਿੱਚ ਰਹੇ ਹਨ।
ਦੇਸ਼ ਦੇ ਲੋਕ ਤੇਜ਼ ਇੰਟਰਨੈੱਟ ਚਾਹੁੰਦੇ ਹਨ, ਸਸਤਾ ਇੰਟਰਨੈੱਟ ਚਾਹੁੰਦੇ ਹਨ, ਦੇਸ਼ ਦੇ ਕੋਨੇ-ਕੋਨੇ ਵਿੱਚ ਇੰਟਰਨੈੱਟ ਚਾਹੁੰਦੇ ਹਨ। ਅੱਜ ਕਰੀਬ 6 ਲੱਖ ਕਿਲੋਮੀਟਰ ਔਪਟੀਕਲ ਫਾਇਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਜਾ ਰਿਹਾ ਹੈ।
5G ਦੀ ਸੁਵਿਧਾ, ਇਸ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਵਾਲੀ ਹੈ। ਮੈਨੂੰ ਖੁਸ਼ੀ ਹੈ ਕਿ ਕਰਨਾਟਕ ਦੀ ਡਬਲ ਇੰਜਣ ਦੀ ਸਰਕਾਰ ਵੀ, ਤੇਜ਼ ਗਤੀ ਨਾਲ ਲੋਕਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ।
ਸਾਥੀਓ,
ਭਾਰਤ ਦੇ ਪਾਸ ਸਾਢੇ ਸੱਤ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ Coastal Line ਹੈ। ਦੇਸ਼ ਦੀ ਇਸ ਸਮਰੱਥਾ ਦਾ ਸਾਨੂੰ ਪੂਰਾ ਲਾਭ ਉਠਾਉਣਾ ਹੈ। ਇੱਥੋਂ ਦਾ ਕਰਾਵਲੀ ਕੋਸਟ ਅਤੇ ਵੈਸਟਰਨ ਘਾਟ ਵੀ ਆਪਣੇ ਟੂਰਿਜ਼ਮ ਦੇ ਲਈ ਇਤਨਾ ਮਸ਼ਹੂਰ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਰ ਕਰੂਜ਼ ਸੀਜ਼ਨ ਵਿੱਚ ਨਿਊ ਮੈਂਗਲੌਰ ਪੋਰਟ ਔਸਤਨ 25 ਹਜ਼ਾਰ ਟੂਰਿਸਟਾਂ ਨੂੰ ਹੈਂਡਲ ਕਰਦਾ ਹੈ। ਇਸ ਵਿੱਚ ਬਹੁਤ ਬੜੀ ਸੰਖਿਆ ਵਿੱਚ ਵਿਦੇਸ਼ੀ ਨਾਗਰਿਕ ਵੀ ਹੁੰਦੇ ਹਨ। ਯਾਨੀ, ਸੰਭਾਵਨਾਵਾਂ ਬਹੁਤ ਹਨ ਅਤੇ ਜਿਸ ਤਰ੍ਹਾਂ ਭਾਰਤ ਵਿੱਚ ਮੱਧ ਵਰਗ ਦੀ ਸ਼ਕਤੀ ਵਧ ਰਹੀ ਹੈ, ਭਾਰਤ ਵਿੱਚ ਕਰੂਜ਼ ਟੂਰਿਜ਼ਮ ਦੀਆਂ ਸੰਭਾਵਨਾਵਾਂ ਹੋਰ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ।
ਜਦੋਂ ਟੂਰਿਜਮ ਵਧਦਾ ਹੈ ਤਾਂ ਉਸ ਦਾ ਬਹੁਤ ਬੜਾ ਲਾਭ ਸਾਡੇ ਕੁਟੀਰ ਉਦਯੋਗ, ਸਾਡੇ Artisans, ਗ੍ਰਾਮ ਉਦਯੋਗ, ਰੇਹੜੀ-ਪਟੜੀ-ਠੇਲੇ ਵਾਲੇ ਭਾਈ-ਭੈਣ, ਆਟੋ ਰਿਕਸ਼ਾ ਚਾਲਕ, ਟੈਕਸੀ ਡ੍ਰਾਈਵਰ, ਅਜਿਹੇ ਸਮਾਜ ਦੇ ਛੋਟੇ ਤਬਕੇ ਦੇ ਲੋਕਾਂ ਨੂੰ ਟੂਰਿਜ਼ਮ ਤੋਂ ਬਹੁਤ ਲਾਭ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਨਿਊ ਮੈਂਗਲੌਰ ਪੋਰਟ ਕਰੂਜ਼ ਟੂਰਿਜ਼ਮ ਵਧਾਉਣ ਦੇ ਲਈ ਲਗਾਤਾਰ ਨਵੀਆਂ ਸੁਵਿਧਾਵਾਂ ਜੋੜ ਰਿਹਾ ਹੈ।
ਸਾਥੀਓ,
ਜਦੋਂ ਕੋਰੋਨਾ ਸੰਕਟ ਸ਼ੁਰੂ ਹੋਇਆ ਸੀ, ਤਾਂ ਮੈਂ ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਬਾਤ ਕਹੀ ਸੀ। ਅੱਜ ਦੇਸ਼ ਨੇ ਇਸ ਆਪਦਾ ਨੂੰ ਅਵਸਰ ਵਿੱਚ ਬਦਲ ਕੇ ਦਿਖਾ ਦਿੱਤਾ ਹੈ। ਕੁਝ ਦਿਨ ਪਹਿਲਾਂ GDP ਦੇ ਅੰਕੜੇ ਆਏ ਹਨ, ਉਹ ਦਿਖਾ ਰਹੇ ਹਨ ਕਿ ਭਾਰਤ ਨੇ ਕੋਰੋਨਾ ਕਾਲ ਵਿੱਚ ਜੋ ਨੀਤੀਆਂ ਬਣਾਈਆਂ, ਜੋ ਨਿਰਣੇ ਲਏ, ਉਹ ਕਿਤਨੇ ਮਹੱਤਵਪੂਰਨ ਸਨ। ਪਿਛਲੇ ਸਾਲ, ਇਤਨੇ global disruptions ਦੇ ਬਾਵਜੂਦ ਭਾਰਤ ਨੇ 670 ਬਿਲੀਅਨ ਡਾਲਰ ਯਾਨੀ 50 ਲੱਖ ਕਰੋੜ ਰੁਪਏ ਦਾ ਟੋਟਲ ਐਕਸਪੋਰਟ ਕੀਤਾ। ਹਰ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਭਾਰਤ ਨੇ 418 ਬਿਲਿਅਨ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੇ merchandize export ਦਾ ਨਵਾਂ ਰਿਕਾਰਡ ਬਣਾਇਆ।
ਅੱਜ ਦੇਸ਼ ਦੇ ਗ੍ਰੋਥ ਇੰਜਣ ਨਾਲ ਜੁੜਿਆ ਹਰ ਸੈਕਟਰ ਪੂਰੀ ਸਮਰੱਥਾ ਨਾਲ ਚਲ ਪਿਆ ਹੈ। ਸਰਵਿਸ ਸੈਕਟਰ ਵੀ ਤੇਜ਼ੀ ਨਾਲ ਗ੍ਰੋਥ ਦੀ ਤਰਫ਼ ਵਧ ਰਿਹਾ ਹੈ। PLI ਸਕੀਮਾਂ ਦਾ ਅਸਰ ਮੈਨੂਫੈਕਚਰਿੰਗ ਸੈਕਟਰ ’ਤੇ ਦਿਖਣ ਲਗਿਆ ਹੈ। ਮੋਬਾਈਲ ਫੋਨ ਸਹਿਤ ਪੂਰੇ electronic manufacturing sector ਵਿੱਚ ਕਈ ਗੁਣਾ ਵਾਧਾ ਹੋਇਆ ਹੈ।
Toys ਦਾ import 3 ਸਾਲ ਵਿੱਚ ਜਿਤਨਾ ਘਟਿਆ ਹੈ, ਕਰੀਬ-ਕਰੀਬ ਉਤਨਾ ਹੀ export ਵਧਿਆ ਹੈ। ਇਨ੍ਹਾਂ ਸਾਰਿਆਂ ਦਾ ਲਾਭ ਸਿੱਧੇ-ਸਿੱਧੇ ਦੇਸ਼ ਦੇ ਉਨ੍ਹਾਂ Coastal Areas ਨੂੰ ਵੀ ਹੋ ਰਿਹਾ ਹੈ, ਜੋ ਭਾਰਤੀ ਸਮਾਨ ਨੂੰ ਐਕਸਪੋਰਟ ਦੇ ਲਈ ਆਪਣੇ ਸੰਸਾਧਨ ਮੁਹੱਈਆ ਕਰਵਾਉਂਦੇ ਹਨ, ਜਿੱਥੇ ਮੰਗਲੁਰੂ ਜੈਸੇ ਬੜੇ ਪੋਰਟ ਹਨ।
ਸਾਥੀਓ,
ਸਰਕਾਰ ਦੇ ਪ੍ਰਯਾਸਾਂ ਨਾਲ ਦੇਸ਼ ਵਿੱਚ ਬੀਤੇ ਵਰ੍ਹਿਆਂ ਵਿੱਚ Coastal traffic ਵਿੱਚ ਵੀ ਵਾਧਾ ਦੇਖਿਆ ਗਿਆ ਹੈ। ਦੇਸ਼ ਦੇ ਅਲੱਗ-ਅਲੱਗ ਪੋਰਟਸ 'ਤੇ ਸੁਵਿਧਾ ਅਤੇ ਸੰਸਾਧਨ ਵਧਣ ਦੀ ਵਜ੍ਹਾ ਨਾਲ Coastal movement ਹੁਣ ਹੋਰ ਜ਼ਿਆਦਾ ਅਸਾਨ ਹੋਇਆ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਪੋਰਟ ਕਨੈਕਟੀਵਿਟੀ ਹੋਰ ਬਿਹਤਰ ਹੋਵੇ, ਇਸ ਵਿੱਚ ਹੋਰ ਤੇਜ਼ੀ ਆਵੇ। ਇਸ ਲਈ, ਪੀਐੱਮ ਗਤੀਵਿਧੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਰੇਲਵੇ ਅਤੇ ਰੋਡ ਦੇ ਢਾਈ ਸੌ ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ ਜੋ Seamless Port Connectivity ਵਿੱਚ ਮਦਦ ਕਰਨਗੇ।
ਭਾਈਓ ਅਤੇ ਭੈਣੋਂ,
ਆਪਣੀ ਵੀਰਤਾ ਅਤੇ ਵਪਾਰ ਦੇ ਲਈ ਪ੍ਰਸਿੱਧ ਇਹ ਤਟਵਰਤੀ ਖੇਤਰ ਵਿਲਖਣ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਹੈ। ਭਾਰਤ ਦੇ ਕਈ ਉੱਦਮੀ ਲੋਕ ਇੱਥੋਂ ਦੇ ਰਹਿਣ ਵਾਲੇ ਹਨ। ਭਾਰਤ ਦੇ ਕਈ ਖੂਬਸੂਰਤ ਦ੍ਵੀਪ ਅਤੇ ਪਹਾੜੀਆਂ ਕਰਨਾਟਕ ਵਿੱਚ ਵੀ ਹਨ। ਭਾਰਤ ਦੇ ਕਈ ਮਸ਼ਹੂਰ ਮੰਦਿਰ ਅਤੇ ਤੀਰਥ ਖੇਤਰ ਇੱਥੇ ਹੀ ਹਨ। ਅੱਜ, ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਮੈਂ ਰਾਣੀ ਅੱਬੱਕਾ ਅਤੇ ਰਾਣੀ ਚੇਨਭੈਰਾ ਦੇਵੀ, ਨੂੰ ਵੀ ਯਾਦ ਕਰਨਾ ਚਾਹਾਂਗਾ। ਭਾਰਤ ਦੀ ਧਰਤੀ ਨੂੰ, ਭਾਰਤ ਦੇ ਕਾਰੋਬਾਰ ਨੂੰ ਗ਼ੁਲਾਮੀ ਤੋਂ ਬਚਾਉਣ ਦੇ ਲਈ ਉਨ੍ਹਾਂ ਦਾ ਸੰਘਰਸ਼ ਅਭੂਤਪੂਰਵ ਸੀ। ਅੱਜ ਨਿਰਯਾਤ ਦੇ ਖੇਤਰ ਵਿੱਚ ਅੱਗੇ ਵਧ ਰਹੇ ਭਾਰਤ ਦੇ ਲਈ ਇਹ ਵੀਰ ਮਹਿਲਾਵਾਂ ਬਹੁਤ ਬੜੀਆਂ ਪ੍ਰੇਰਣਾਸਰੋਤ ਹਨ।
ਹਰ ਘਰ ਤਿਰੰਗਾ ਅਭਿਯਾਨ ਨੂੰ ਜਿਸ ਪ੍ਰਕਾਰ ਕਰਨਾਟਕ ਦੇ ਜਨ-ਜਨ ਨੇ, ਸਾਡੇ ਯੁਵਾ ਸਾਥੀਆਂ ਨੇ ਸਫ਼ਲ ਬਣਾਇਆ, ਤਾਂ ਵੀ ਇਸ ਸਮ੍ਰਿੱਧ ਪਰੰਪਰਾ ਦਾ ਹੀ ਵਿਸਤਾਰ ਹੈ। ਕਰਨਾਟਕ ਦੇ ਕਰਾਵਲੀ ਖੇਤਰ ਵਿੱਚ ਆ ਕੇ ਰਾਸ਼ਟਰ ਭਗਤੀ ਦੀ, ਇਸ ਊਰਜਾ ਤੋਂ ਮੈਂ ਹਮੇਸ਼ਾ ਪ੍ਰੇਰਿਤ ਮਹਿਸੂਸ ਕਰਦਾ ਹਾਂ। ਮੰਗਲੁਰੂ ਵਿੱਚ ਦਿਖ ਰਹੀ ਇਹ ਊਰਜਾ ਅਜਿਹੇ ਹੀ ਵਿਕਾਸ ਦੀ ਰਾਹ ਨੂੰ ਉੱਜਵਲ ਬਣਾਉਂਦੀ ਰਹੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਸਾਥ ਜ਼ੋਰ ਨਾਲ ਬੋਲੋ-
ਭਾਰਤ ਮਾਤਾ ਕੀ – ਜੈ!
ਭਾਰਤ ਮਾਤਾ ਕੀ – ਜੈ!
ਭਾਰਤ ਮਾਤਾ ਕੀ – ਜੈ!
ਬਹੁਤ-ਬਹੁਤ ਧੰਨਵਾਦ!