Foundation stone of Bengaluru Suburban Rail project, redevelopment of Bengaluru Cantt. and Yesvantpur Junction railway station, two sections of Bengaluru Ring Road project, multiple road upgradation projects and Multimodal Logistics Park at Bengaluru laid
PM dedicates to the Nation India’s first Air Conditioned Railway Station, 100 percent electrification of the Konkan railway line and other railway projects
“Bengaluru is the city of dreams for lakhs of youth of the country, the city is a reflection of the spirit of Ek Bharat Shrestha Bharat”
“‘Double-engine’ government is working on every possible means to enhance the ease of life of the people of Bengaluru”
“In the last 8 years the government has worked on complete transformation of rail connectivity”
“I will work hard to fulfil the dreams of the people of Bengaluru in the next 40 months which have been pending for the last 40 years”
“Indian Railways is getting faster, cleaner, modern, safe and citizen-friendly”
“Indian Railways is now trying to provide those facilities and the ambience which was once found only in airports and air travel”
“Bengaluru has shown what Indian youth can do if the government provides facilities and minimizes interference in the lives of citizens”
“I believe whether the undertaking is government or private, both are the assets of the country, so the level playing field should be given to everyone equally”

ਕਰੁਨਾਡ ਜਨਤੇਗੇ,ਨੰਨ ਪ੍ਰੀਤਿਯ,ਨਮਸਕਾਰਗੜੁ, ਬੈਂਗਲੁਰਿਨਅ ਮਹਾ ਜਨਤੇਗੇ, ਵਿਸ਼ੇਸਵਾਦ ਨਮਸਕਾਰਗੜੁ, ਕਰਨਾਟਕਾ ਰਾਜਪਦ ਪਾਲਿਗੇ, ਇੰਦੁ ਮਹਤਵਦ ਦਿਨਵਾਗਿਦੇ। ਰਾਜਯਦਲਿਲ, ਹਲਵਾਰੁ ਮੂਲਭੂਤ ਸਉਕ੍ਰਯ, ਕਲਿਪਸੁਵ ਯੋਜਨੇਗੜੰਨੁ, ਜਾਰਿ-ਗੋੜਿਸਲੁ, ਨਨਗੇ ਬਹੜ,ਸੰਤੋਸ਼-ਵਾਗੁਤਿਤਦੇ।(करुनाड जनतेगे, नन्न प्रीतिय, नमस्कारगड़ु, बैंगलूरिनअ महा जनतेगे, विशेषवाद नमस्कारगड़ु, कर्नाटका राज्यद पालिगे, इंदु महत्वद दिनवागिदे। राज्यदल्लि, हलवारु मूलभूत सउकर्य, कल्पिसुव योजनेगड़न्नु, जारि-गोड़िसलु, ननगे बहड़, संतोष-वागुत्तिदे। ) ਕਰਨਾਟਕਾ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਜੀ ਗਹਿਲੋਤ,ਕਰਨਾਟਕਾ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਾਸਵਰਾਜ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਪ੍ਰਹਲਾਦ ਜੋਸ਼ੀ ਜੀ, ਕਰਨਾਟਕਾ ਸਰਕਾਰ ਦੇ ਮੰਤਰੀਗਣ,ਸਾਂਸਦ ਅਤੇ ਵਿਧਾਇਕਗਣ, ਬੰਗਲੁਰੂ ਦੇ ਮੇਰੇ ਸਾਰੇ ਭਾਈਓ -ਭੈਣੋਂ ਨਮਸਕਾਰ,

ਡਬਲ ਇੰਜਣ ਸਰਕਾਰ ਨੇ ਕਰਨਾਟਕਾ ਦੇ ਤੇਜ਼ ਵਿਕਾਸ ਦਾ ਜੋ ਭਰੋਸਾ ਤੁਹਾਨੂੰ ਦਿੱਤਾ ਹੈ,ਉਸ ਭਰੋਸੇ ਦੇ ਅੱਜ ਅਸੀਂ ਸਾਰੇ ਇੱਕ ਵਾਰ ਫਿਰ ਸਾਖੀ ਬਣ ਰਹੇ ਹਾਂ। ਅੱਜ 27 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਸ਼ਿਲਾਨਯਾਸ (ਨੀਂਹ ਪੱਥਰ ਰੱਖ) ਹੋ ਰਿਹਾ ਹੈ। ਇਹ ਪ੍ਰੋਜੈਕਟ Higher education, ਰਿਸਰਚ, skill development, health, connectivity ਅਜਿਹੇ ਕਈ ਆਯਾਮਾਂ ਦੇ ਨਾਲ ਤੁਹਾਡੀ ਸੇਵਾ ਦੇ ਲਈ ਤਿਆਰ ਹੋ ਰਹੇ ਹਨ। ਯਾਨੀ ਇਹ ਪ੍ਰੋਜੈਕਟ ease of living ਅਤੇ ease of doing business, ਦੋਹਾਂ ਨੂੰ ਬਲ ਦੇਣ ਵਾਲੇ ਹਨ।

ਭਾਈਓ ਅਤੇ ਭੈਣੋਂ,

ਇੱਥੇ ਆਉਣ ਤੋਂ ਪਹਿਲਾਂ ਮੈਂ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਅਤੇ ਅੰਬੇਡਕਰ ਸਕੂਲ ਆਵ੍ ਇਕਨੌਮਿਕਸ ਯੂਨੀਵਰਸਿਟੀ ਵਿੱਚ ਸਿੱਖਿਆ, ਰਿਸਰਚ ਅਤੇ ਇਨੋਵੇਸ਼ਨ ਨੂੰ ਬਹੁਤ ਸਮਝਣ ਦੇ ਲਈ ਉਨ੍ਹਾਂ ਦੇ ਉਤਸ਼ਾਹ ਨੂੰ ਅਨੁਭਵ ਕਰਨ ਦੇ ਲਈ ਅੱਜ ਮੈਂ ਉਨ੍ਹਾਂ ਦੇ ਦਰਮਿਆਨ ਹਾਂ ਅਤੇ ਨਵੀਂ ਊਰਜਾ ਲੈ ਕੇ ਨਿਕਲਿਆ ਹਾਂ। ਮੈਂ ਇਨ੍ਹਾਂ ਪ੍ਰੋਗਰਾਮਾਂ ਨਾਲ ਜੁੜੇ ਦੇਸ਼ ਦੇ ਪ੍ਰਾਈਵੇਟ ਸੈਕਟਰ ਦੀ ਵੀ ਪੂਰੀ-ਪੂਰੀ ਪ੍ਰਸ਼ੰਸਾ ਕਰਦਾ ਹਾਂ। ਹੁਣ ਇੱਥੇ ਕਨੈਕਟੀਵਿਟੀ ਨਾਲ ਜੁੜੇ ਉਤਸਵ ਨੂੰ ਤੁਹਾਡੇ ਨਾਲ ਤੁਹਾਡੇ ਦਰਮਿਆਨ ਆ ਕੇ ਅਤੇ ਜੋ ਉਮੰਗ ਅਤੇ ਉਤਸ਼ਾਹ ਨਾਲ ਤੁਸੀਂ ਲੋਕ ਭਰੇ ਹੋ, ਮੈਂ ਵੀ ਤੁਹਾਡੇ ਨਾਲ ਇਸ ਨੂੰ ਸੈਲੀਬ੍ਰੇਟ ਕਰ ਰਿਹਾ ਹਾਂ, ਅਤੇ ਤੁਸੀਂ ਸਾਰੇ ਜਾਣਦੇ ਹੋ ਬੰਗਲੁਰੂ ਨੂੰ ਇਹ ਮੇਰਾ ਆਖਰੀ ਪ੍ਰੋਗਰਾਮ ਹੈ ਅਤੇ ਇਸੇ ਦੇ ਬਾਅਦ ਮੈਂ ਮੈਸੂਰੂ ਜਾ ਰਿਹਾ ਹਾਂ। ਉੱਥੇ ਵੀ ਕਰਨਾਟਕਾ ਦੀ ਇਸੀ ਵਿਕਾਸ ਯਾਤਰਾ ਨੂੰ ਗਤੀ ਦੇਣ ਦਾ ਅਭਿਯਾਨ ਜਾਰੀ ਰਹੇਗਾ। ਥੋੜ੍ਹੀ ਦੇਰ ਪਹਿਲਾਂ ਕਰਨਾਟਕਾ ਵਿੱਚ 5 ਨੈਸ਼ਨਲ ਹਾਈਵੇ ਪ੍ਰੋਜੈਕਟਸ ਅਤੇ 7 ਰੇਲਵੇ ਪ੍ਰੋਜੈਕਟਸ ਦਾ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ) ਗਿਆ ਹੈ।ਕੋਂਕਣ ਰੇਲਵੇ ਨੇ ਸ਼ਤ-ਪ੍ਰਤੀਸ਼ਤ ਬਿਜਲੀਕਰਣ ਦੇ ਮਹੱਤਵਪੂਰਨ ਪੜਾਅ ਦੇ ਵੀ ਅਸੀਂ ਸਾਖੀ ਬਣੇ ਹਾਂ। ਇਹ ਸਾਰੇ ਪ੍ਰੋਜੈਕਟ ਕਰਨਾਟਕਾ ਦੇ ਨੌਜਵਾਨਾਂ, ਇੱਥੇ ਦੇ ਮੱਧ ਵਰਗ, ਸਾਡੇ ਕਿਸਾਨ ਭਾਈ-ਭੈਣ, ਸਾਡੇ ਮਜ਼ਦੂਰ ਭਾਈ-ਭੈਣ, ਸਾਡੇ ਉੱਦਮੀਆਂ ਨੂੰ ਨਵੀਂ ਸੁਵਿਧਾ ਦੇਣਗੇ,ਨਵੇਂ ਅਵਸਰ ਦੇਣਗੇ। ਪੂਰੇ ਕਰਨਾਟਕਾ ਨੂੰ ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਾਥੀਓ,

ਬੰਗਲੁਰੂ,ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਲਈ ਸੁਪਨਿਆਂ ਦਾ ਸ਼ਹਿਰ ਬਣ ਗਿਆ ਹੈ। ਬੰਗਲੁਰੂ, ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ। ਬੰਗਲੁਰੂ ਦਾ ਵਿਕਾਸ ਲੱਖਾਂ ਸੁਪਨਿਆਂ ਦਾ ਵਿਕਾਸ ਹੈ,ਅਤੇ ਇਸ ਲਈ ਬੀਤੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਬੰਗਲੁਰੂ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ। ਬੰਗਲੁਰੂ ਵਿੱਚ ਆਪਣੇ ਸੁਪਨੇ ਪੂਰਾ ਕਰਨ ਵਿੱਚ ਜੁਟੇ ਹਰ ਸਾਥੀ ਦਾ ਜੀਵਨ ਅਸਾਨ ਹੋਵੇ, ਟ੍ਰੈਵਲ ਟਾਈਮ ਘੱਟ ਹੋਵੇ,ਅਰਾਮਦਾਇਕ ਹੋਵੇ,ਲੌਜਿਸਟਿਕ ਕੌਸਟ ਵੀ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਡਬਲ ਇੰਜਣ ਦੀ ਸਰਕਾਰ ਨੇ ਨਿਰੰਤਰ ਕੰਮ ਕੀਤਾ ਹੈ। ਇਹੀ ਕਮਿਟਮੈਂਟ ਸਾਨੂੰ ਇੱਥੇ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ।

 

ਸਾਥੀਓ,

ਬੰਗਲੁਰੂ ਨੂੰ ਟ੍ਰੈਫਿਕ ਜਾਮ ਤੋਂ ਮੁਕਤੀ ਦਿਵਾਉਣ ਦੇ ਲਈ ਰੇਲ,ਰੋਡ,ਮੈਟਰੋ,ਅੰਡਰ-ਪਾਸ,ਫਲਾਈ-ਓਵਰ ਹਰ ਸੰਭਵ ਮਾਧਿਅਮ ‘ਤੇ ਡਬਲ ਇੰਜਣ ਦੀ ਸਰਕਾਰ ਕੰਮ ਕਰ ਰਹੀ ਹੈ। ਬੰਗਲੁਰੂ ਦੇ ਜੋ suburban ਇਲਾਕੇ ਹਨ, ਉਨ੍ਹਾਂ ਨੂੰ ਵੀ ਬਿਹਤਰ ਕਨੈਕਟੀਵਿਟੀ ਨਾਲ ਜੋੜਨ ਦੇ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ। ਮੈਨੂੰ ਦੱਸਿਆ ਗਿਆ ਕਿ ਬੰਗਲੁਰੂ ਦੇ ਆਸਪਾਸ ਦੇ ਖੇਤਰਾਂ ਨੂੰ ਰੇਲ ਨਾਲ ਕਨੈਕਟ ਕਰਨ ਦੇ ਲਈ 80 ਦੇ ਦਹਾਕੇ ਤੋਂ ਹੀ ਚਰਚਾ ਚਲ ਰਹੀ ਹੈ। ਚਰਚਾ ਵਿੱਚ ਚਾਲੀ ਸਾਲ , ਦੱਸੋ ਕੀ ਹਾਲ ਹੈ। ਚਾਲੀ ਸਾਲ ਚਰਚਾ ਵਿੱਚ ਗਏ ਹਨ। ਮੈਂ ਕਰਨਾਟਕਾ ਦੇ ਭਾਈਆਂ-ਭੈਣਾਂ ਨੂੰ ਵਿਸ਼ਵਾਸ ਦਿਵਾਉਣ ਦੇ ਲਈ ਆਇਆ ਹਾਂ ਇਨ੍ਹਾਂ ਚੀਜ਼ਾਂ ਨੂੰ ਸਾਕਾਰ ਕਰਨ ਵਿੱਚ ਮੈਂ ਚਾਲੀ ਮਹੀਨੇ ਮਿਹਨਤ ਕਰਕੇ ਤੁਹਾਡੇ ਸੁਪਨੇ ਨੂੰ ਪੂਰਾ ਕਰਾਂਗਾ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ, 16 ਸਾਲ ਤੱਕ ਇਹ ਪ੍ਰੋਜੈਕਟ ਫਾਈਲਾਂ ਵਿੱਚ ਲੜਖੜਾਉਂਦੇ ਰਹੇ। ਮੈਨੂੰ ਖੁਸ਼ੀ ਹੈ ਕਿ ਡਬਲ ਇੰਜਣ ਦੀ ਸਰਕਾਰ, ਕਰਨਾਟਕਾ ਦੀ ਜਨਤਾ ਦੇ,ਬੰਗਲੁਰੂ ਦੀ ਜਨਤਾ ਦੇ ਹਰ ਸਪਨੇ ਨੂੰ ਪੂਰਾ ਕਰਨ ਦੇ ਲਈ ਜੀ-ਜਾਨ ਨਾਲ ਜੁਟੀ ਹੋਈ ਹੈ। ਬੰਗਲੁਰੂ ਸਬ-ਅਰਬਨ ਰੇਲਵੇ ਨਾਲ ਬੰਗਲੁਰੂ ਦੀ ਕਪੈਸਿਟੀ ਦੇ ਵਿਸਤਾਰ ਵਿੱਚ ਬਹੁਤ ਮਦਦ ਮਿਲੇਗੀ। ਇਹ ਪ੍ਰੋਜੈਕਟ ਬੰਗਲੁਰੂ ਸ਼ਹਿਰ ਵਿੱਚ ਹੀ ਰਹਿਣ ਦੀ ਮਜਬੂਰੀ ਨੂੰ ਘੱਟ ਕਰੇਗਾ।

ਅਤੇ ਮੈਂ ਦੱਸਦਾ ਹਾਂ ਸਾਥੀਓ,

40 ਸਾਲ ਪਹਿਲਾਂ ਜੋ ਕੰਮ ਕਰਨੇ ਚਾਹੀਦੇ ਸਨ। ਜੋ ਕੰਮ 40 ਸਾਲ ਪਹਿਲਾਂ ਪੂਰੇ ਹੋਣੇ ਚਾਹੀਦੇ ਸਨ, ਅੱਜ ਮੈਨੂੰ ਉਹ ਕੰਮ 40 ਸਾਲ ਦੇ ਬਾਅਦ ਕਰਨ ਦੀ, ਮੇਰੇ ਨਸੀਬ ਵਿੱਚ ਆਇਆ ਹੈ। ਅਗਰ 40 ਸਾਲ ਪਹਿਲਾ ਇਹ ਚੀਜ਼ਾਂ ਪੂਰੀਆਂ ਹੋਈਆਂ ਹੁੰਦੀਆਂ ਤਾਂ ਬੰਗਲੁਰੂ ‘ਤੇ ਦਬਾਅ ਨਾ ਵਧਦਾ। ਬੰਗਲੁਰੂ ਹੋਰ ਤਾਕਤ ਦੇ ਨਾਲ ਖਿੜ ਉਠਦਾ। ਲੇਕਿਨ 40 ਸਾਲ, ਇਹ ਘੱਟ ਸਮਾਂ ਨਹੀਂ ਹੈ।ਲੇਕਿਨ ਸਾਥੀਓ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਮੈਂ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ ਹਾਂ। ਪਲ-ਪਲ ਤੁਹਾਡੀ ਸੇਵਾ ਦੇ ਲਈ ਖਪਾਉਂਦਾ ਰਹਿੰਦਾ ਹਾਂ।

ਸਾਥੀਓ,

ਆਸਪਾਸ ਦੇ satellite townships,ਸਬਅਰਬ ਅਤੇ ਗ੍ਰਾਮੀਣ ਇਲਾਕੇ ਜਦ ਰੇਲ ਅਧਾਰਿਤ ਰੈਪਿਡ ਟ੍ਰਾਂਜ਼ਿਟ ਸਿਸਟਮ ਨਾਲ ਕਨੈਕਟ ਹੋ ਜਾਣਗੇ ਤਾਂ ਉਸ ਦਾ ਇੱਕ multiplier effect ਹੋਣ ਵਾਲਾ ਹੈ। ਸਬ-ਅਰਬਨ ਰੇਲਵੇ ਦੀ ਤਰ੍ਹਾਂ ਬੰਗਲੁਰੂ ਰਿੰਗ ਰੋਡ ਵੀ ਸ਼ਹਿਰ ਦੇ congestion ਨੂੰ ਘੱਟ ਕਰੇਗਾ।ਇਹ 6 ਨੈਸ਼ਨਲ ਹਾਈਵੇ ਅਤੇ 8 ਸਟੇਟ ਹਾਈਵੇ ਨੂੰ ਕਨੈਕਟ ਕਰੇਗਾ। ਯਾਨੀ ਕਰਨਾਟਕਾ ਦੇ ਦੂਸਰੇ ਹਿੱਸਿਆਂ ਵਿੱਚ ਜਾਣ ਵਾਲੀਆਂ ਗੱਡੀਆਂ ਦੀ ਬਹੁਤ ਬੜੀ ਸੰਖਿਆ ਨੂੰ ਬੰਗਲੁਰੂ ਸ਼ਹਿਰ ਵਿੱਚ ਐਂਟਰੀ ਦੀ ਜ਼ਰੂਰਤ ਹੀ ਨਹੀਂ ਪਵੇਗੀ। ਤੁਸੀਂ ਵੀ ਜਾਣਦੇ ਹੋ ਕਿ ਨੀਲਮੰਗਲਾ ਤੋਂ ਤੁਮਕੁਰੁ ਦੇ ਵਿਚਕਾਰ ਦਾ ਜੋ ਇਹ ਨੈਸ਼ਨਲ ਹਾਈਵੇ ਹੈ, ਇਸ ਦੇ ਇਰਦ-ਗਿਰਦ ਜ਼ਿਆਦਾਤਰ ਇੰਡਸਟ੍ਰੀ ਹੈ। ਟ੍ਰੈਫਿਕ ਦਾ ਇੱਕ ਬਹੁਤ ਬੜਾ ਫਲੋਅ ਇਸ ਰਸਤੇ ‘ਤੇ ਜਾਂਦਾ ਹੈ।ਇਸ ਹਾਈਵੇ ਦੀ Six Laning ਅਤੇ ਤੁਮਕੁਰੂ ਬਾਈਪਾਸ ਦੇ ਇਸ ਪੂਰੇ ਖੇਤਰ ਵਿੱਚ ਟ੍ਰੈਵਲ ਅਤੇ ਟ੍ਰਾਂਸਪੋਰਟ ਅਸਾਨ ਹੋਵੇਗਾ, ਇਕਨੌਮਿਕ ਐਕਟੀਵਿਟੀ ਨੂੰ ਬਲ ਮਿਲੇਗਾ। ਧਰਮਸਥਲਾਂ ਮੰਦਿਰ, ਸੂਰਯ ਮੰਦਿਰ ਅਤੇ ਜੋਗ ਫਾਲਸ ਜਿਹੇ ਆਸਥਾ ਅਤੇ ਟੂਰਿਜ਼ਮ ਦੇ ਅਹਿਮ ਕੇਂਦਰਾਂ ਦੀ ਕਨੈਕਟੀਵਿਟੀ ਨੂੰ ਬਿਹਤਰ ਕਰਨ ਦੇ ਲਈ ਜੋ ਕੰਮ ਹੋ ਰਿਹਾ ਹੈ, ਉਹ ਵੀ ਟੂਰਿਜ਼ਮ ਦੇ ਲਈ ਨਵਾਂ ਅਵਸਰ ਬਣਕੇ ਆਉਣ ਵਾਲਾ ਹੈ। ਵੀ ਅੱਜ ਕੰਮ ਸ਼ੁਰੂ ਹੋਇਆ ਹੈ।

ਭਾਈਓ ਅਤੇ ਭੈਣੋਂ

ਬੀਤੇ 8 ਸਾਲਾਂ ਵਿੱਚ ਅਸੀਂ ਰੇਲ ਕਨੈਕਟੀਵਿਟੀ ਦੇ complete transformation ‘ਤੇ ਕੰਮ ਕੀਤਾ ਹੈ। ਅੱਜ ਰੇਲਵੇ ਵਿੱਚ ਸਫਰ ਦਾ ਅਨੁਭਵ 8 ਸਾਲ ਪਹਿਲਾਂ ਦੀ ਤੁਲਨਾ ਵਿੱਚ ਬਿਲਕੁੱਲ ਅਲੱਗ ਹੈ। ਭਾਰਤੀ ਰੇਲ ਹੁਣ ਤੇਜ਼ ਹੋ ਰਹੀ ਹੈ, ਸਵੱਛ ਵੀ ਹੋ ਰਹੀ ਹੈ,ਆਧੁਨਿਕ ਵੀ ਹੋ ਰਹੀ ਹੈ , ਸੁਰੱਖਿਅਤ ਵੀ ਹੋ ਰਹੀ ਹੈ ਅਤੇ citizen friendly ਵੀ ਹੋ ਰਹੀ ਹੈ। ਅਸੀਂ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਰੇਲ ਨੂੰ ਪਹੁੰਚਾਇਆ ਹੈ, ਜਿੱਥੇ ਇਸ ਬਾਰੇ ਕਦੇ ਸੋਚਣਾ ਵੀ ਮੁਸ਼ਕਿਲ ਸੀ।

ਕਰਨਾਟਕਾ ਵਿੱਚ ਬੀਤੇ ਵਰ੍ਹਿਆਂ ਵਿੱਚ 12 ਸੌ ਕਿਲੋਮੀਟਰ ਤੋਂ ਅਧਿਕ ਰੇਲਾਲਾਈਨ ਜਾਂ ਤਾਂ ਨਵੀਂ ਬਣਾਈ ਗਈ ਹੈ ਜਾਂ ਫਿਰ ਚੌੜੀਕਰਣ ਹੋਇਆ ਹੈ। ਭਾਰਤੀ ਰੇਲ ਹੁਣ ਉਹ ਸੁਵਿਧਾਵਾਂ, ਉਹ ਮਾਹੌਲ ਵੀ ਦੇਣ ਦਾ ਪ੍ਰਯਾਸ ਕਰ ਰਹੀ ਹੈ ਜੋ ਕਦੇ ਏਅਰਪੋਰਟਸ ਅਤੇ ਹਵਾਈ ਯਾਤਰਾ ਵਿੱਚ ਮਿਲਦੀਆਂ ਸਨ।ਭਾਰਤ ਰਤਨ ਸਰ ਐੱਮ. ਵਿਸ਼ਵੇਸ਼ਵਰੈਯਾ, ਉਨ੍ਹਾਂ ਦੇ ਨਾਮ ‘ਤੇ ਬੰਗਲੁਰੂ ਵਿੱਚ ਬਣਿਆ ਆਧੁਨਿਕ ਰੇਲਵੇ ਸਟੇਸ਼ਨ ਵੀ ਇਸ ਦਾ ਪ੍ਰਤੱਖ ਪ੍ਰਮਾਣ ਹੈ। ਮੈਨੂੰ ਦੱਸਿਆ ਗਿਆ ਕਿ ਅੱਗ ਬੰਗਲੁਰੂ ਵਿੱਚ ਲੋਕ ਇਸ ਸਟੇਸ਼ਨ ‘ਤੇ ਜਾਂਦੇ ਹਨ,ਜਿਸ ਤਰ੍ਹਾਂ ਕਿਸੇ ਟੂਰਿਸਟ ਡੈਸਟੀਨੇਸ਼ਨ ‘ਤੇ ਜਾਣ ਉਹ ਅਜੂਬਾ ਦੇਖ ਰਹੇ ਹਨ।

ਭਾਈਓ ਅਤੇ ਭੈਣੋਂ,

ਉਨ੍ਹਾਂ ਨੂੰ ਦੇਸ਼ ਬਦਲਦਾ ਹੋਇਆ ਉਸ ਰੇਲਵੇ ਸਟੇਸ਼ਨ ਦੀ ਰਚਨਾ ਤੋਂ ਦਿਖਾਈ ਦੇ ਰਿਹਾ ਹੈ ਅਤੇ ਲੋਕ ਮੈਨੂੰ ਦੱਸ ਰਹੇ ਸਨ, ਯੁਵਾ ਪੀੜ੍ਹੀ ਤਾਂ ਸੈਲਫੀ ਲੈਣ ਦੇ ਲਈ ਕਤਾਰ ਲਗਾ ਕੇ ਖੜ੍ਹੀ ਹੋ ਜਾਂਦੀ ਹੈ। ਇਹ ਕਰਨਾਟਕਾ ਦਾ ਪਹਿਲਾ ਅਤੇ ਦੇਸ਼ ਦਾ ਤੀਜ਼ਾ ਐਸਾ ਆਧੁਨਿਕ ਰੇਲਵੇ ਸਟੇਸ਼ਨ ਹੈ। ਇਸ ਵਿੱਚ ਸੁਵਿਧਾਵਾਂ ਤਾਂ ਆਧੁਨਿਕ ਹੋਈਆਂ ਹੀ ਹਨ, ਬੰਗਲੁਰੂ ਦੇ ਲਈ ਜ਼ਿਆਦਾ ਟ੍ਰੇਨਾਂ ਦਾ ਰਸਤਾ ਵੀ ਖੁੱਲ੍ਹਿਆ ਹੈ। ਬੰਗਲੁਰੂ ਕੰਨਟੋਨਮੈਂਟ ਅਤੇ ਯਸ਼ਵੰਤਪੁਰ ਜੰਕਸ਼ਨ ਨੂੰ ਵੀ ਆਧੁਨਿਕ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋਇਆ ਹੈ।

ਸਾਥੀਓ,

21ਵੀਂ ਸਦੀ ਵਿੱਚ ਅਸੀਂ ਸਿਰਫ਼ ਰੇਲ,ਰੋਡ,ਪੋਰਟ,ਏਅਰਪੋਰਟ ਤੱਕ ਸੀਮਿਤ ਨਹੀਂ ਰਹਿ ਸਕਦੇ, ਬਲਕਿ ਟ੍ਰਾਂਸਪੋਰਟ ਦੇ ਇਹ ਮੋਡ ਇੱਕ ਦੂਸਰੇ ਨਾਲ ਕਨੈਕਟ ਵੀ ਹੋਣ, ਇੱਕ ਦੂਸਰੇ ਨੂੰ ਸਪੋਰਟ ਵੀ ਕਰਨ, ਅਜਿਹੀ ਮਲਟੀਮੋਡਲ ਕਨੈਕਟੀਵਿਟੀ ‘ਤੇ ਧਿਆਨ ਦੇ ਰਹੇ ਹਾਂ।ਇਸ ਮਲਟੀਮੋਡਲ ਕਨੈਕਟੀਵਿਟੀ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤੋਂ ਮਦਦ ਮਿਲ ਰਹੀ ਹੈ। ਬੰਗਲੁਰੂ ਦੇ ਪਾਸ ਬਣਨ ਜਾ ਰਿਹਾ Multi Modal Logistic Park ਇਸੇ ਵਿਜ਼ਨ ਦਾ ਹਿੱਸਾ ਹੈ।ਇਹ ਪਾਰਕ ਪੋਰਟ,ਏਅਰਪੋਰਟ, ਰੇਲਵੇ ਅਤੇ ਰੋਡ ਦੀਆਂ ਸੁਵਿਧਾਵਾਂ ਨਾਲ ਕਨੈਕਟਡ ਹੋਵੇਗਾ ਤਾਕਿ ਲਾਸਟ ਮਾਇਲ ਡਿਲਿਵਰੀ ਬਿਹਤਰ ਹੋਵੇ ਅਤੇ ਟ੍ਰਾਂਸਪੋਰਟੇਸ਼ਨ ਦੀ ਕੌਸਟ ਘੱਟ ਹੋਵੇ। ਗਤੀਸ਼ਕਤੀ ਦੀ ਸਪਿਰਿਟ ਨਾਲ ਬਣ ਰਹੇ ਅਜਿਹੇ ਪ੍ਰੋਜੈਕਟ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇਣਗੇ, ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਨੂੰ ਵੀ ਗਤੀ ਦੇਣਗੇ ।

ਭਾਈਓ ਅਤੇ ਭੈਣੋਂ,

ਬੰਗਲੁਰੂ ਦੀ ਸਕਸੈੱਸ ਸਟੋਰੀ 21ਵੀਂ ਸਦੀ ਦੇ ਭਾਰਤ ਨੂੰ, ਆਤਮਨਿਰਭਰ ਭਾਰਤ ਬਣਨ ਦੇ ਲਈ ਪ੍ਰੇਰਿਤ ਕਰਦੀ ਹੈ। ਇਸ ਸ਼ਹਿਰ ਨੇ ਦਿਖਾਇਆ ਹੈ ਕਿ entrepreneurship ਨੂੰ, innovation ਨੂੰ, ਪ੍ਰਾਈਵੇਟ ਸੈਕਟਰ ਨੂੰ, ਦੇਸ਼ ਦੇ ਨੌਜਵਾਨਾਂ ਨੂੰ, ਅਸਲੀ ਸਮਰੱਥਾ ਦਿਖਾਉਣ ਦਾ ਅਵਸਰ ਦੇਣ ਨਾਲ ਕਿਤਨਾ ਬੜਾ ਪ੍ਰਭਾਵ ਪੈਦਾ ਹੁੰਦਾ ਹੈ। ਕੋਰੋਨਾ ਦੇ ਸਮੇਂ ਵਿੱਚ ਬੰਗਲੁਰੂ ਵਿੱਚ ਬੈਠੇ ਸਾਡੇ ਨੌਜਵਾਨਾਂ ਨੇ ਪੂਰੀ ਦੁਨੀਆ ਨੂੰ ਸੰਭਾਲਣ ਵਿੱਚ ਮਦਦ ਕੀਤੀ ਹੈ। ਬੰਗਲੁਰੂ ਨੇ ਇਹ ਦਿਖਾ ਦਿੱਤਾ ਹੈ ਕਿ ਸਰਕਾਰ ਅਗਰ ਸੁਵਿਧਾਵਾਂ ਦੇਵੇ ਅਤੇ ਨਾਗਰਿਕ ਦੇ ਜੀਵਨ ਵਿੱਚ ਘੱਟ ਤੋਂ ਘੱਟ ਦਖਲ ਦੇਵੇ, ਤਾਂ ਭਾਰਤ ਦਾ ਨੌਜਵਾਨ ਕੀ ਕੁਝ ਨਹੀਂ ਕਰ ਸਕਦਾ ਹੈ। ਦੇਸ਼ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦਾ ਹੈ।

ਬੰਗਲੁਰੂ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਦਾ ਸ਼ਹਿਰ ਹੈ ਅਤੇ ਇਸ ਦੇ ਪਿੱਛੇ ਉੱਦਮਸ਼ੀਲਤਾ ਹੈ, ਇਨੋਵੇਸ਼ਨ ਹੈ,ਪਬਲਿਕ ਦੇ ਨਾਲ ਹੀ ਪ੍ਰਾਈਵੇਟ ਸੈਕਟਰ ਦੀ ਸਹੀ ਉਪਯੋਗਿਤਾ ਹੈ। ਬੰਗਲੁਰੂ ਉਨ੍ਹਾਂ ਲੋਕਾਂ ਨੂੰ ਆਪਣਾ ਮਾਈਂਡਸੈੱਟ ਬਦਲਣ ਦੀ ਸਿੱਖਿਆ ਵੀ ਦਿੰਦਾ ਹੈ। ਬੰਗਲੁਰੂ ਦੀ ਤਾਕਤ ਦੇਖੋ ਇਹ ਉਨ੍ਹਾਂ ਲੋਕਾਂ ਨੂੰ ਆਪਣਾ ਮਾਈਂਡਸੈੱਟ ਬਦਲਣ ਦੀ ਸਿੱਖਿਆ ਵੀ ਦਿੰਦਾ ਹੈ। ਜੋ ਅਜੇ ਵੀ ਭਾਰਤ ਦੇ ਪ੍ਰਾਈਵੇਟ ਸੈਕਟਰ ਨੂੰ, private enterprise ਨੂੰ ਭੱਦੇ ਸ਼ਬਦਾਂ ਨਾਲ ਉਸ ਨੂੰ ਸੰਬੋਧਿਤ ਕਰਦੇ ਹਨ।ਦੇਸ਼ ਦੀ ਸ਼ਕਤੀ ਨੂੰ, ਕਰੋੜਾਂ ਲੋਕਾਂ ਦੀ ਸਮਰੱਥਾ ਨੂੰ ਇਹ ਸੱਤਾਵਦੀ ਮਾਨਸਿਕਤਾ ਵਾਲੇ ਲੋਕ ਕਮਤਰ ਆਂਕਦੇ (ਘੱਟ ਸਮਝਦੇ) ਹਨ।

ਸਾਥੀਓ,

21ਵੀਂ ਸਦੀ ਦਾ ਭਾਰਤ wealth creators, job creators ਦਾ ਹੈ, innovators ਦਾ ਹੈ। ਇਹੀ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਦੇ ਰੂਪ ਵਿੱਚ ਭਾਰਤ ਦੀ ਅਸਲੀ ਤਾਕਤ ਵੀ ਹੈ,ਇਹੀ ਸਾਡੀ ਸੰਪਦਾ ਵੀ ਹੈ। ਇਸ ਤਾਕਤ ਨੂੰ ਪ੍ਰਮੋਟ ਕਰਨ ਦੇ ਲਈ ਜੋ ਪ੍ਰਯਾਸ ਬੀਤੇ 8 ਸਾਲਾਂ ਵਿੱਚ ਹੋਏ ਹਨ, ਉਸ ਦੀ ਚਰਚਾ ਤਾਂ ਹੁੰਦੀ ਹੈ, ਲੇਕਿਨ ਬਹੁਤ ਸੀਮਿਤ ਦਾਇਰੇ ਵਿੱਚ ਹੁੰਦੀ ਹੈ। ਲੇਕਿਨ ਬੰਗਲੁਰੂ ਜੋ ਇਸ ਕਲਚਰ ਨੂੰ ਜਿਊਂਦਾ ਹੈ, ਇੱਥੇ ਜਦ ਮੈਂ ਆਇਆ ਹਾਂ ਤਾਂ ਇਸ ਦੀ ਵਿਸਤ੍ਰਿਤ ਚਰਚਾ ਕਰਨਾ ਮੈਂ ਆਪਣੀ ਜ਼ਿੰਮੇਦਾਰੀ ਸਮਝਦਾ ਹਾਂ।

 

ਭਾਈਓ ਅਤੇ ਭੈਣੋਂ,

ਭਾਰਤ ਵਿੱਚ ਖੇਤੀ ਤੋਂ ਬਾਅਦ ਅਗਰ employer ਹੈ ਤਾਂ MSME ਸੈਕਟਰ ਹੈ ਸਾਡਾ,ਜੋ ਦੇਸ਼ ਦੇ ਟੀਅਰ-2,ਟੀਅਰ-3 ਸ਼ਹਿਰਾਂ ਦੀ ਇਕੌਨੋਮੀ ਨੂੰ ਬਹੁਤ ਬੜੀ ਤਾਕਤ ਦੇ ਰਿਹਾ ਹੈ। MSMEs ਇਸ ਸੈਕਟਰ ਨਾਲ ਦੇਸ਼ ਦੇ ਕਰੋੜਾਂ ਲੋਕ ਜੁੜੇ ਹੋਏ ਹਨ। ਲੇਕਿਨ ਸਾਡੇ ਇੱਥੇ MSMEs ਦੀ ਪਰਿਭਾਸ਼ਾ ਹੀ ਅਜਿਹੀ ਰੱਖੀ ਗਈ ਸੀ ਕਿ ਅਗਰ ਉਹ ਖ਼ੁਦ ਦਾ ਵਿਸਤਾਰ ਕਰਨਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਨੁਕਸਾਨ ਹੁੰਦਾ ਸੀ। ਇਸ ਲਈ ਉਹ ਆਪਣੇ venture ਨੂੰ ਬੜਾ ਕਰਨ ਦੀ ਬਜਾਏ, ਦੂਸਰੇ ਛੋਟੇ ਉਪਕ੍ਰਮ ਦੇ ਵੱਲ ਲੈ ਜਾਂਦੇ ਸਨ।ਅਸੀਂ ਇਸ ਦੀ ਪਰਿਭਾਸ਼ਾ ਨੂੰ ਹੀ ਬਦਲ ਦਿੱਤਾ, ਤਾਕਿ MSMEs ਗ੍ਰੋਥ ਦੇ ਵੱਲ ਵਧੇ, ਜ਼ਿਆਦਾ employment ਵਧਾਏ।

ਛੋਟੇ-ਛੋਟੇ ਸਰਕਾਰੀ ਪ੍ਰੋਜੈਕਟਸ ਵਿੱਚ ਵੀ ਗਲੋਬਲ ਟੈਂਡਰਸ ਹੋਣ ਨਾਲ ਸਾਡੇ MSMEs ਦੇ ਅਵਸਰ ਬਹੁਤ ਸੀਮਿਤ ਹੁੰਦੇ ਸਨ। ਅਸੀਂ 200 ਕਰੋੜ ਰੁਪਏ ਤੱਕ ਦੇ ਟੈਂਡਰ ਵਿੱਚ ਵਿਦੇਸ਼ੀ ਇਕਾਈਆਂ ਦੀ ਭਾਗੀਦਾਰੀ ਨੂੰ ਸਮਾਪਤ ਕਰ ਦਿੱਤਾ। ਇਹੀ ਤਾਂ ਆਤਮਨਿਰਭਰ ਭਾਰਤ ਦੇ ਪ੍ਰਤੀ ਸਾਡਾ ਆਤਮਵਿਸ਼ਵਾਸ ਹੈ। ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੇ ਲਈ 25 ਪ੍ਰਤੀਸ਼ਤ ਖਰੀਦ MSMEs ਤੋਂ ਹੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।ਇਹੀ ਨਹੀਂ ਅੱਜ Government e-marketplace ਦੇ ਰੂਪ ਵਿੱਚ MSMEs ਦੇ ਲਈ ਦੇਸ਼ ਦੇ ਹਰ ਸਰਕਾਰੀ ਵਿਭਾਗ,ਸਰਕਾਰੀ ਕੰਪਨੀ,ਡਿਪਾਰਟਮੈਂਟਸ ਦੇ ਨਾਲ ਸਿੱਧੇ ਟ੍ਰੇਡ ਕਰਨ ਦਾ ਅਸਾਨ ਮਾਧਿਅਮ ਦਿੱਤਾ ਗਿਆ ਹੈ। GeM ‘ਤੇ ਅੱਜ 45 ਲੱਖ ਤੋਂ ਅਧਿਕ seller ਆਪਣੇ ਪ੍ਰੋਡਕਟ ਅਤੇ ਆਪਣੀ ਸਰਵਿਸ ਉਪਲੱਬਧ ਕਰਵਾ ਰਹੇ ਹਨ।

ਭਾਈਓ ਅਤੇ ਭੈਣੋਂ,

ਭਾਰਤ ਦੇ ਸਟਾਰਟ ਅੱਪ ਈਕੋਸਿਸਟਮ ਦੀ ਵੀ ਬਹੁਤ ਚਰਚਾ ਅੱਜਕੱਲ੍ਹ ਹੋ ਰਹੀ ਹੈ, ਜਿਸ ਦਾ ਬੰਗਲੁਰੂ ਬਹੁਤ ਬੜਾ ਸੈਂਟਰ ਹੈ। ਬੀਤੇ 8 ਸਾਲਾਂ ਵਿੱਚ ਦੇਸ਼ ਨੇ ਕਿਤਨਾ ਬੜਾ ਕੰਮ ਕੀਤਾ ਹੈ, ਇਹ ਤਦ ਸਮਝ ਵਿੱਚ ਆਏਗਾ ਜਦੋਂ ਅਸੀਂ ਅਤੀਤ ਦੇ ਦਹਾਕਿਆਂ ਨੂੰ ਦੇਖਾਂਗੇ। ਬੀਤੇ ਦਹਾਕਿਆਂ ਵਿੱਚ ਦੇਸ਼ ਵਿੱਚ ਕਿੰਨੀਆਂ ਬਿਲੀਅਨ ਡਾਲਰ ਕੰਪਨੀਆਂ ਬਣੀਆਂ ਹਨ, ਤੁਸੀਂ ਉਂਗਲੀਆਂ ‘ਤੇ ਗਿਣ ਸਕਦੇ ਹੋ। ਲੇਕਿਨ ਪਿਛਲੇ 8 ਸਾਲਾਂ ਵਿੱਚ 100 ਤੋਂ ਜ਼ਿਆਦਾ ਬਿਲੀਅਨ ਡਾਲਰ ਕੰਪਨੀਆਂ ਖੜ੍ਹੀਆਂ ਹੋਈਆਂ ਹਨ, ਜਿਸ ਵਿੱਚ ਹਰ ਮਹੀਨੇ ਨਵੀਆਂ ਕੰਪਨੀਆਂ ਜੁੜ ਰਹੀਆਂ ਹਨ। 8 ਸਾਲ ਵਿੱਚ ਬਣੇ ਇਨ੍ਹਾਂ ਯੂਨੀਕੌਰਨਸ ਦੀ valuation ਅੱਜ ਲਗਭਗ ਡੇਢ ਸੌ ਅਰਬ ਡਾਲਰ ਹੈ ਯਾਨੀ ਕਰੀਬ-ਕਰੀਬ 12 ਲੱਖ ਕਰੋੜ ਰੁਪਏ ਹੈ।

ਦੇਸ਼ ਵਿੱਚ ਸਟਾਰਟ ਅੱਪ ਈਕੋਸਿਸਟਮ ਕਿਵੇਂ ਵਧ ਰਿਹਾ ਹੈ ਇਹ ਦੱਸਣ ਦੇ ਲਈ ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦਿੰਦਾ ਹਾਂ। 2014 ਦੇ ਬਾਅਦ ਪਹਿਲੇ 10 ਹਜ਼ਾਰ ਸਟਾਰਟ ਅੱਪਸ ਤੱਕ ਪਹੁੰਚਣ ਵਿੱਚ ਸਾਨੂੰ ਲਗਭਗ 800 ਦਿਨ ਲਗੇ। ਮੈਂ ਦਿੱਲੀ ਵਿੱਚ ਤੁਸੀਂ ਮੈਨੂੰ ਸੇਵਾ ਕਰਨ ਦੇ ਲਈ ਬਿਠਾਇਆ ਉਸ ਦੀ ਗੱਲ ਕਰਦਾ ਹਾਂ, ਉਸ ਦੇ ਬਾਅਦ ਦੀ।ਲੇਕਿਨ ਹਾਲ ਵਿੱਚ ਜੋ 10 ਹਜ਼ਾਰ ਸਟਾਰਟ ਅੱਪ ਇਸ ਈਕੋਸਿਸਟਮ ਨਾਲ ਜੁੜੇ ਹਨ,ਉਹ 200 ਦਿਨ ਤੋਂ ਘੱਟ ਵਿੱਚ ਜੁੜੇ ਹਨ। ਤਦੇ ਬੀਤੇ 8 ਸਾਲ ਵਿੱਚ ਅਸੀਂ ਕੁਝ ਸੌ ਸਟਾਰਟ ਅੱਪਸ ਤੋਂ ਵਧ ਕੇ ਅੱਜ 70 ਹਜ਼ਾਰ ਦੇ ਪੜਾਅ ਨੂੰ ਪਾਰ ਕਰ ਚੁੱਕੇ ਹਾਂ।

ਭਾਈਓ ਅਤੇ ਭੈਣੋਂ,

ਸਟਾਰਟ ਅੱਪਸ ਅਤੇ ਇਨੋਵੇਸ਼ਨ ਦਾ ਰਸਤਾ ਅਰਾਮ ਦਾ, ਸੁਵਿਧਾ ਦਾ ਨਹੀਂ ਹੈ। ਅਤੇ ਬੀਤੇ 8 ਸਾਲਾਂ ਵਿੱਚ ਦੇਸ਼ ਨੂੰ ਇਸ ਰਸਤੇ ‘ਤੇ ਤੇਜ਼ੀ ਨਾਲ ਵਧਾਉਣ ਦਾ ਰਸਤਾ ਵੀ ਅਸਾਨ ਨਹੀਂ ਸੀ, ਸੁਵਿਧਾ ਦਾ ਨਹੀਂ ਸੀ। ਕਈ ਫੈਸਲੇ, ਕਈ ਰਿਫਾਰਮ ਤਤਕਾਲਿਕ ਰੂਪ ਨਾਲ ਅਪ੍ਰਿਯ (ਅਣਸੁਖਾਵੇਂ) ਲਗ ਸਕਦੇ ਹਨ,

ਲੇਕਿਨ ਸਮੇਂ ਦੇ ਨਾਲ ਉਨ੍ਹਾਂ ਰਿਫਾਰਮਸ ਦਾ ਲਾਭ ਅੱਜ ਦੇਸ਼ ਅਨੁਭਵ ਕਰਦਾ ਹੈ। ਰਿਫਾਰਮ ਦਾ ਰਸਤਾ ਹੀ ਸਾਨੂੰ ਨਵੇਂ ਲਕਸ਼ਾਂ, ਨਵੇਂ ਸੰਕਲਪਾਂ ਦੀ ਤਰਫ਼ ਲੈ ਜਾਂਦਾ ਹੈ।ਅਸੀਂ ਸਪੇਸ ਅਤੇ ਡਿਫੈਂਸ ਜਿਹੇ ਹਰ ਉਸ ਸੈਕਟਰ ਨੂੰ ਨੌਜਵਾਨਾਂ ਦੇ ਲਈ ਖੋਲ੍ਹ ਦਿੱਤਾ ਹੈ, ਜਿਸ ਵਿੱਚ ਦਹਾਕਿਆਂ ਤੱਕ ਸਿਰਫ ਸਰਕਾਰ ਦਾ ਏਕਾਅਧਿਕਾਰ ਸੀ। ਅੱਜ ਅਸੀਂ ਡ੍ਰੋਨ ਤੋਂ ਲੈ ਕੇ ਏਅਰ ਕ੍ਰਾਫਟ ਤੱਕ, ਹਰ cutting edge technology ਵਿੱਚ ਭਾਰਤ ਦੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਇੱਥੇ ਦੇਸ਼ ਦਾ ਗੌਰਵ ISRO ਹੈ, DRDO ਦਾ ਇੱਕ ਆਧੁਨਿਕ ਇਨਫ੍ਰਾਸਟ੍ਰਕਚਰ ਹੈ।

ਅੱਜ ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਕਹਿ ਰਹੇ ਹਾਂ ਕਿ ਸਰਕਾਰ ਨੇ ਜੋ ਇਹ ਵਰਲਡ ਕਲਾਸ ਸੁਵਿਧਾਵਾਂ ਬਣਾਈਆਂ ਹਨ, ਇਨ੍ਹਾਂ ਵਿੱਚ ਆਪਣੇ ਵਿਜ਼ਨ ਨੂੰ, ਆਪਣੇ ਆਇਡਿਆ ਨੂੰ ਟੈਸਟ ਕਰੋ। ਕੇਂਦਰ ਸਰਕਾਰ ਨੌਜਵਾਨਾਂ ਨੂੰ ਹਰ ਜ਼ਰੂਰੀ ਪਲੇਟਫਾਰਮ ਦੇ ਰਹੀ ਹੈ, ਇਸ ਵਿੱਚ ਦੇਸ਼ ਦਾ ਯੁਵਾ ਮਿਹਨਤ ਕਰ ਰਿਹਾ ਹੈ। ਜੋ ਸਰਕਾਰੀ ਕੰਪਨੀਆਂ ਹਨ ਉਹ ਵੀ ਕੰਪੀਟ ਕਰਨਗੀਆਂ, ਦੇਸ਼ ਦੇ ਨੌਜਵਾਨਾਂ ਦੀਆਂ ਬਣਾਈਆਂ ਕੰਪਨੀਆਂ ਦੇ ਨਾਲ ਕੰਪੀਟ ਕਰਨਗੀਆਂ। ਤਦੇ ਅਸੀਂ ਦੁਨੀਆ ਦੇ ਨਾਲ ਕੰਪੀਟ ਕਰ ਪਾਵਾਂਗੇ। ਮੇਰਾ ਸਾਫ ਮੰਨਣਾ ਹੈ, ਉਪਕ੍ਰਮ ਚਾਹੇ ਸਰਕਾਰੀ ਹੋਵੇ ਜਾਂ ਫਿਰ ਪ੍ਰਾਈਵੇਟ, ਦੋਵੇਂ ਦੇਸ਼ ਦੇ asset ਹਨ, ਇਸ ਲਈ level playing field ਸਾਰਿਆਂ ਨੂੰ ਬਰਾਬਰ ਮਿਲਣਾ ਚਾਹੀਦਾ ਹੈ। ਇਹੀ ਸਬਕਾ ਪ੍ਰਯਾਸ ਹੈ।

ਸਬਕਾ ਪ੍ਰਯਾਸ ਦਾ ਇਹੀ ਮੰਤਰ ਆਜ਼ਾਦੀ ਕੇ ਅੰਮ੍ਰਿਤਕਾਲ ਯਾਨੀ ਆਉਣ ਵਾਲੇ 25 ਸਾਲ ਵਿੱਚ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਊਰਜਾ ਹੈ।ਇੱਕ ਵਾਰ ਫਿਰ ਸਾਰੇ ਕਰਨਾਟਕਾ ਵਾਸੀਆਂ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਸ ਦੇ ਲਈ ਵਧਾਈ ਦਿੰਦਾ ਹਾਂ, ਅਤੇ ਬਾਸਵਰਾਜ ਜੀ ਦੀ ਅਗਵਾਈ ਵਿੱਚ ਸਾਡਾ ਕਰਨਾਟਕ ਹੋਰ ਤੇਜ਼ੀ ਨਾਲ ਅੱਗੇ ਵਧੇ ਇਸ ਦੇ ਲਈ ਭਾਰਤ ਸਰਕਾਰ ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰਨ ਦੇ ਲਈ ਤੁਹਾਡੇ ਨਾਲ ਖੜ੍ਹੀ ਹੋਈ ਹੈ। ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ, ਨਮਸਕਾਰਾ ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”