ਮੈਸੂਰੂ ਹਾਗੂ ਕਰਨਾਟਕਾ ਰਾਜਯਦ ਸਮਸਤ ਨਾਗਰੀਕ ਬੰਧੁਗੜਿਗੇ, ਨੰਨ ਪ੍ਰੀਤਿਯ ਨਮਸਕਾਰਗੜੁ। ਵਿਵਿਧ ਅਭਿਵ੍ਰਿਧਿ, ਕਾਮ-ਗਾਰਿਗੜਅ ਉਦਘਾਟਨੇਯ ਜੋਤੇਗੇ, ਫਲਾਨੁਭਵਿ-ਗੜੋਨਦਿਗੇ, ਸੰਵਾਦ ਨਡੇਸਲੁ, ਨਾਨੁ ਇੰਦੁ ਇਲਿੱਗੇ ਬੰਦਿਧੇਨੇ। (मैसूरु हागू कर्नाटका राज्यद समस्त नागरीक बंधुगड़िगे, नन्न प्रीतिय नमस्कारगड़ु। विविध अभिवृद्धि, काम-गारिगड़अ उद्घाटनेय जोतेगे, फलानुभवि-गड़ोन्दिगे, संवाद नडेसलु, नानु इंदु इल्लिगे बंदिद्देने।)
ਕਰਨਾਟਕਾ ਦੇ ਗਵਰਨਰ ਸ਼੍ਰੀਮਾਨ ਥਾਵਰ ਚੰਦ ਜੀ ਗਹਿਲੋਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਬਸਵਰਾਜਾ ਬੋਮੱਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਲਾਦ ਜੋਸ਼ੀ ਜੀ, ਕਰਨਾਟਕਾ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਮੰਚ 'ਤੇ ਉਪਸਥਿਤ ਹੋਰ ਸਾਰੇ ਮਹਾਨੁਭਾਵ ਅਤੇ ਮੈਸੂਰੂ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ,
ਕਰਨਾਟਕਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਦੇਸ਼ ਦੀ ਆਰਥਿਕ ਅਤੇ ਅਧਿਆਤਮਿਕ ਸੰਪੰਨਤਾ, ਦੋਨਾਂ ਦੇ ਦਰਸ਼ਨ ਇੱਕਠੇ ਹੁੰਦੇ ਹਨ। ਆਪਣੇ ਪੁਰਾਤਨ ਸੱਭਿਆਚਾਰ ਨੂੰ ਸਮ੍ਰਿੱਧ ਕਰਦੇ ਹੋਏ ਅਸੀਂ ਕਿਵੇਂ 21ਵੀਂ ਸਦੀ ਦੇ ਸੰਕਲਪਾਂ ਨੂੰ ਸਿੱਧ ਕਰ ਸਕਦੇ ਹਾਂ, ਇਸ ਦਾ ਕਰਨਾਟਕਾ ਇੱਕ ਉੱਤਮ ਉਦਾਹਰਣ ਹੈ ਅਤੇ ਮੈਸੂਰੂ ਵਿੱਚ ਤਾਂ History, heritage और modernity ਦਾ ਇਹ ਜੋ ਮੇਲ ਹੈ ਉਹ ਚੱਪੇ-ਚੱਪੇ ’ਤੇ ਦਿਖਦਾ ਹੈ। ਇਸ ਲਈ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਆਪਣੀ ਵਿਰਾਸਤ ਦਾ ਉਤਸਵ ਮਨਾਉਣ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ healthy life style ਨਾਲ ਜੋੜਨ ਦੇ ਲਈ ਇਸ ਵਾਰ ਮੈਸੂਰੂ ਨੂੰ ਚੁਣਿਆ ਗਿਆ ਹੈ। ਕੱਲ੍ਹ ਦੁਨੀਆ ਦੇ ਕੋਟਿ-ਕੋਟਿ ਲੋਕ ਮੈਸੂਰੂ ਦੀ ਇਸ ਇਤਿਹਾਸਿਕ ਧਰਤੀ ਦੇ ਨਾਲ ਜੁੜਨਗੇ ਅਤੇ ਯੋਗ ਕਰਨਗੇ।
ਭਾਈਓ ਅਤੇ ਭੈਣੋਂ,
ਇਸ ਧਰਤੀ ਨੇ ਨਲਵਾਡੀ ਕ੍ਰਿਸ਼ਣਾ ਵੋਡੇਯਰ, ਸਰ ਐੱਮ ਵਿਸ਼ਵੇਸ਼ਵਰੈਯਾ ਜੀ, ਰਾਸ਼ਟਰਕਵੀ ਕੁਵੇਂਪੁ ਜਿਹੇ ਅਨੇਕ ਮਹਾਨ ਵਿਅਕਤਿੱਤਵ ਦੇਸ਼ ਨੂੰ ਦਿੱਤੇ ਹਨ। ਅਜਿਹੇ ਵਿਅਕਤਿੱਤਵਾਂ ਦਾ ਭਾਰਤ ਦੀ ਵਿਰਾਸਤ ਅਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਾਡੇ ਇਨ੍ਹਾਂ ਪੂਰਵਜਾਂ ਨੇ ਸਾਧਾਰਣ ਜਨ ਦੇ ਜੀਵਨ ਨੂੰ ਸੁਵਿਧਾ ਅਤੇ ਸਨਮਾਨ ਨਾਲ ਜੋੜਨ ਦਾ ਰਸਤਾ ਸਾਨੂੰ ਸਭ ਨੂੰ ਸਿਖਾਇਆ ਹੈ, ਦਿਖਾਇਆ ਹੈ। ਡਬਲ ਇੰਜਣ ਦੀ ਸਰਕਾਰ ਕਰਨਾਟਕਾ ਵਿੱਚ ਪੂਰੀ ਊਰਜਾ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਇਹ ਕੰਮ ਕਰ ਰਹੀ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ, ਅੱਜ ਅਸੀਂ ਇੱਥੇ ਮੈਸੂਰੂ ਵਿੱਚ ਵੀ ਅਨੁਭਵ ਕਰ ਰਹੇ ਹਾਂ।
ਥੋੜ੍ਹੀ ਦੇਰ ਪਹਿਲਾਂ ਸਰਕਾਰ ਦੀਆਂ ਜਨਕਲਿਆਣ ਦੀਆਂ ਅਨੇਕ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਮੈਂ ਗੱਲਾਂ ਕੀਤੀਆਂ ਅਤੇ ਜਰਾ ਇੱਥੇ ਮੰਚ 'ਤੇ ਆਉਣ ਵਿੱਚ ਮੈਨੂੰ ਦੇਰੀ ਵੀ ਇਸ ਲਈ ਹੋਈ ਹੈ ਕਿਉਂਕਿ ਉਨ੍ਹਾਂ ਦੇ ਪਾਸ ਇਤਨਾ ਕਹਿਣ ਨੂੰ ਸੀ ਅਤੇ ਮੈਨੂੰ ਵੀ ਉਨ੍ਹਾਂ ਤੋਂ ਸੁਣਨ ਵਿੱਚ ਬਹੁਤ ਮਜ਼ਾ ਆ ਰਿਹਾ ਸੀ। ਤਾਂ ਕਾਫੀ ਦੇਰ ਮੈਂ ਉਨ੍ਹਾਂ ਦੇ ਨਾਲ ਹੀ ਗੱਪਾਂ ਮਾਰ ਰਿਹਾ ਸਾਂ। ਅਤੇ ਇਸ ਦੇ ਕਾਰਨ ਇੱਥੇ ਵੀ ਉੱਪਰ ਥੋੜ੍ਹਾ ਦੇਰ ਨਾਲ ਆਇਆ। ਲੇਕਿਨ ਉਨ੍ਹਾਂ ਲੋਕਾਂ ਨੇ ਜੋ ਗੱਲਾਂ ਦੱਸੀਆਂ ਅਤੇ ਜੋ ਸਾਥੀ ਬੋਲ ਨਹੀਂ ਸਕਦੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ, ਉਨ੍ਹਾਂ ਦੇ ਇਲਾਜ ਲਈ ਬਿਹਤਰ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਵਾਲੇ ਸੈਂਟਰ ਦਾ ਅੱਜ ਲੋਕਾਰਪਣ ਵੀ ਕੀਤਾ ਗਿਆ ਹੈ। ਮੈਸੂਰੂ ਕੋਚਿੰਗ ਕੰਪਲੈਕਸ ਪ੍ਰੋਜੈਕਟ ਦੇ ਨੀਂਹ ਪੱਥਰ ਨਾਲ ਮੈਸੂਰੂ ਦਾ ਰੇਲਵੇ ਸਟੇਸ਼ਨ ਆਧੁਨਿਕ ਹੋਵੇਗਾ, ਇੱਥੇ ਦੀ ਰੇਲ ਕਨੈਕਟੀਵਿਟੀ ਸਸ਼ਕਤ ਹੋਵੇਗੀ।
ਮੈਸੂਰੂ ਦੇ ਮੇਰੇ ਪਿਆਰੇ ਭਾਈਓ-ਭੈਣੋਂ,
ਇਹ ਸਾਲ ਆਜ਼ਾਦੀ ਦਾ 75ਵਾਂ ਵਰ੍ਹੇ ਹੈ। ਬੀਤੇ 7 ਦਹਾਕਿਆਂ ਵਿੱਚ ਕਰਨਾਟਕਾ ਨੇ ਅਨੇਕ ਸਰਕਾਰਾਂ ਦੇਖੀਆਂ, ਦੇਸ਼ ਵਿੱਚ ਵੀ ਅਨੇਕਾਂ ਸਰਕਾਰਾਂ ਬਣੀਆਂ। ਹਰ ਸਰਕਾਰ ਨੇ ਪਿੰਡ, ਗ਼ਰੀਬ, ਦਲਿਤ, ਵੰਚਿਤ, ਪਿਛੜੇ, ਮਹਿਲਾ, ਕਿਸਾਨ, ਇਨ੍ਹਾਂ ਦੇ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ, ਕੁਝ ਨਾ ਕੁਝ ਯੋਜਨਾਵਾਂ ਵੀ ਬਣਾਈਆਂ। ਲੇਕਿਨ ਉਨ੍ਹਾਂ ਦੀ ਪਹੁੰਚ ਸੀਮਿਤ ਰਹੀ, ਉਨ੍ਹਾਂ ਦਾ ਪ੍ਰਭਾਵ ਸੀਮਿਤ ਰਿਹਾ, ਉਨ੍ਹਾਂ ਦਾ ਲਾਭ ਵੀ ਇੱਕ ਛੋਟੇ ਜਿਹੇ ਦਾਇਰੇ ਵਿੱਚ ਸਿਮਟ ਗਿਆ। 2014 ਵਿੱਚ ਜਦੋਂ ਤੁਸੀਂ ਸਾਨੂੰ ਦਿੱਲੀ ਵਿੱਚ ਅਵਸਰ ਦਿੱਤਾ, ਤਾਂ ਅਸੀਂ ਪੁਰਾਣੇ ਰੀਤੀ-ਰਸਮ ਨੂੰ, ਤਰੀਕਿਆਂ ਨੂੰ ਬਦਲਣ ਦਾ ਫ਼ੈਸਲਾ ਕੀਤਾ। ਅਸੀਂ ਸਰਕਾਰੀ ਲਾਭ ਨੂੰ, ਸਰਕਾਰੀ ਯੋਜਨਾਵਾਂ ਨੂੰ ਹਰ ਵਿਅਕਤੀ, ਹਰ ਵਰਗ ਤੱਕ ਪਹੁੰਚਾਉਣ ਦੇ ਲਈ ਜੋ ਉਸ ਦੇ ਹੱਕਦਾਰ ਸਨ, ਉਸ ਨੂੰ ਉਸ ਦੇ ਹੱਕ ਦਾ ਮਿਲਣਾ ਚਾਹੀਦਾ ਹੈ, ਇਸ ਲਈ ਮਿਸ਼ਨ ਮੋਡ 'ਤੇ ਕੰਮ ਸ਼ੁਰੂ ਕੀਤਾ।
ਭਾਈਓ ਅਤੇ ਭੈਣੋਂ,
ਬੀਤੇ 8 ਸਾਲਾਂ ਵਿੱਚ ਅਸੀਂ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਦਾ ਵਿਆਪਕ ਵਿਸਤਾਰ ਕੀਤਾ ਹੈ। ਪਹਿਲਾਂ ਜਿੱਥੇ ਉਹ ਸਿਰਫ਼ ਇੱਕ ਰਾਜ ਦੀ ਸੀਮਾ ਤੱਕ ਸੀਮਿਤ ਰਹਿੰਦੀਆਂ ਸਨ, ਹੁਣ ਉਸ ਨੂੰ ਪੂਰੇ ਦੇਸ਼ ਦੇ ਲਈ ਸੁਲਭ ਕਰ ਦਿੱਤਾ ਹੈ। ਹੁਣ ਜਿਵੇਂ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਹੈ। ਬੀਤੇ 2 ਵਰ੍ਹਿਆਂ ਤੋਂ ਕਰਨਾਟਕਾ ਦੇ ਸਵਾ 4 ਕਰੋੜ ਤੋਂ ਅਧਿਕ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੀ ਸੁਵਿਧਾ ਮਿਲ ਰਹੀ ਹੈ। ਅਗਰ ਕਰਨਾਟਕਾ ਦਾ ਕੋਈ ਵਿਅਕਤੀ ਦੂਸਰੇ ਰਾਜਾਂ ਵਿੱਚ ਕੰਮ ਕਾਜ ਦੇ ਲਈ ਗਿਆ ਹੈ, ਤਾਂ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦੇ ਤਹਿਤ ਇਹ ਸੁਵਿਧਾ ਉੱਥੇ ਵੀ ਮਿਲੇਗੀ।
ਇਸੇ ਪ੍ਰਕਾਰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਪੂਰੇ ਦੇਸ਼ ਵਿੱਚ ਮਿਲ ਰਿਹਾ ਹੈ। ਇਸ ਯੋਜਨਾ ਦੀ ਮਦਦ ਨਾਲ ਕਰਨਾਟਕਾ ਦੇ 29 ਲੱਖ ਗ਼ਰੀਬ ਮਰੀਜ਼ ਹੁਣ ਤੱਕ ਮੁਫ਼ਤ ਇਲਾਜ ਕਰਾ ਚੁੱਕੇ ਹਨ। ਇਸ ਨਾਲ ਗ਼ਰੀਬਾਂ ਦੇ 4 ਹਜ਼ਾਰ ਕਰੋੜ ਰੁਪਏ ਬਚੇ ਹਨ।
ਹਾਲੇ ਮੈਨੂੰ ਨੀਤੀਸ਼ ਕਰਕੇ ਇੱਕ ਨੌਜਵਾਨ ਮਿਲਿਆ ਨੀਚੇ। ਉਸ ਦਾ ਪੂਰਾ ਚਿਹਰਾ ਇੱਕ ਅਕਸਮਾਤ ਦੇ ਕਾਰਨ ਸਭ ਬਰਬਾਦ ਹੋ ਗਿਆ ਸੀ। ਆਯੁਸ਼ਮਾਨ ਕਾਰਡ ਦੇ ਕਾਰਨ ਉਸ ਨੂੰ ਨਵੀਂ ਜ਼ਿੰਦਗੀ ਮਿਲੀ। ਉਹ ਇਤਨਾ ਪ੍ਰਸੰਨ ਸੀ, ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ, ਕਿਉਂਕਿ ਉਸ ਦਾ ਚਿਹਰਾ ਪਹਿਲਾਂ ਜਿਹਾ ਫਿਰ ਤੋਂ ਬਣ ਗਿਆ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਇਤਨਾ ਸੰਤੋਸ਼ ਹੋਇਆ ਕਿ ਸਰਕਾਰ ਦੀ ਪਾਈ-ਪਾਈ ਦਾ ਉਪਯੋਗ ਗ਼ਰੀਬ ਦੀ ਜ਼ਿੰਦਗੀ ਵਿੱਚ ਕਿਵੇਂ ਨਵਾਂ ਆਤਮਵਿਸ਼ਵਾਸ ਭਰਦਾ ਹੈ, ਨਵੀਂ ਤਾਕਤ ਭਰਦਾ ਹੈ, ਨਵਾਂ ਸੰਕਲਪ ਲੈਣ ਦੀ ਸਮਰੱਥਾ ਬਣਦੀ ਹੈ।
ਸਾਥੀਓ,
ਜੋ ਖਰਚ ਅਸੀਂ ਕਰ ਰਹੇ ਹਾਂ, ਅਗਰ ਉਹ ਪੈਸੇ ਸਿੱਧੇ ਉਨ੍ਹਾਂ ਨੂੰ ਦਿੰਦੇ ਤਾਂ ਸ਼ਾਇਦ ਉਹ ਇਲਾਜ ਨਹੀਂ ਕਰਦੇ। ਇਸ ਯੋਜਨਾ ਦੇ ਲਾਭਾਰਥੀ ਕਿਸੇ ਹੋਰ ਰਾਜ ਵਿੱਚ ਵੀ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਉੱਥੇ ਵੀ ਪੂਰਾ ਲਾਭ ਮਿਲ ਰਿਹਾ ਹੈ।
ਸਾਥੀਓ,
ਬੀਤੇ 8 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜੋ ਯੋਜਨਾਵਾਂ ਬਣਾਈਆਂ, ਉਨ੍ਹਾਂ ਵਿੱਚ ਇਸ ਭਾਵਨਾ ਨੂੰ ਪ੍ਰਾਥਮਿਕਤਾ ਦਿੱਤੀ ਕਿ ਸਮਾਜ ਦੇ ਸਾਰੇ ਵਰਗਾਂ, ਸਮਾਜ ਦੇ ਸਾਰੇ ਖੇਤਰਾਂ ਨੂੰ, ਦੇਸ਼ ਦੇ ਹਰ ਕੋਨੇ ਨੂੰ ਛੂਹਣ, ਹਰ ਕੋਨੇ ਵਿੱਚ ਪਹੁੰਚਣ। ਇੱਕ ਤਰਫ਼ ਅਸੀਂ ਸਟਾਰਟ ਅੱਪ ਪਾਲਿਸੀ ਦੇ ਤਹਿਤ ਨੌਜਵਾਨਾਂ ਨੂੰ ਅਨੇਕ Incentives ਦਿੱਤੇ ਤਾਂ ਉੱਥੇ ਹੀ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਪੈਸਾ ਵੀ ਅੱਜ ਲਗਾਤਾਰ ਪਹੁੰਚ ਰਿਹਾ ਹੈ। ਪੀਐੱਮ ਕਿਸਾਨ ਨਿਧੀ ਦੇ ਤਹਿਤ ਕਰਨਾਟਕਾ ਦੇ 56 ਲੱਖ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਹੁਣ ਤੱਕ ਲਗਭਗ 10 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਚੁੱਕੇ ਹਨ।
ਅਗਰ ਅਸੀਂ ਦੇਸ਼ ਵਿੱਚ ਉਦਯੋਗਾਂ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਲਗਭਗ 2 ਲੱਖ ਕਰੋੜ ਰੁਪਏ ਦੀ PLI ਯੋਜਨਾ ਬਣਾਉਂਦੇ ਹਾਂ, ਤਾਂ ਉੱਥੇ ਹੀ ਮੁਦਰਾ ਯੋਜਨਾ, ਪੀਐੱਮ ਸਵਨਿਧੀ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਅਭਿਯਾਨ ਦੇ ਜ਼ਰੀਏ, ਛੋਟੇ ਉੱਦਮੀਆਂ, ਛੋਟੇ ਕਿਸਾਨਾਂ, ਪਸ਼ੂਪਾਲਕ ਅਤੇ ਸਟ੍ਰੀਟ ਵੈਂਡਰਸ ਨੂੰ ਬੈਂਕਾਂ ਤੋਂ ਅਸਾਨ ਰਿਣ ਉਪਲਬਧ ਕਰਾ ਰਹੇ ਹਨ।
ਤੁਹਾਨੂੰ ਵੀ ਇਹ ਜਾਣ ਕੇ ਅੱਛਾ ਲਗੇਗਾ ਕਿ ਮੁਦਰਾ ਯੋਜਨਾ ਦੇ ਤਹਿਤ ਕਰਨਾਟਕਾ ਦੇ ਲੱਖਾਂ ਛੋਟੇ ਉੱਦਮੀਆਂ ਨੂੰ 1 ਲੱਖ 80 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਲੋਨ ਦਿੱਤਾ ਗਿਆ ਹੈ। ਪਰਯਟਨ ਸਥਲ ਹੋਣ ਦੇ ਕਾਰਨ ਹੋਮ ਸਟੇਅ, ਗੈਸਟ ਹਾਊਸ, ਦੂਸਰੀਆਂ ਸਰਵਿਸਿਜ਼ ਦੇਣ ਵਾਲੇ ਸਾਥੀਆਂ ਨੂੰ ਇਸ ਯੋਜਨਾ ਨਾਲ ਬਹੁਤ ਮਦਦ ਮਿਲੀ ਹੈ। ਪੀਐੱਮ ਸਵਿਨਿਧੀ ਯੋਜਨਾ ਨਾਲ ਵੀ ਕਰਨਾਟਕਾ ਦੇ ਡੇਢ ਲੱਖ ਤੋਂ ਅਧਿਕ ਸਟ੍ਰੀਟ ਵੈਂਡਰਸ ਨੂੰ ਮਦਦ ਮਿਲੀ ਹੈ।
ਭਾਈਓ ਅਤੇ ਭੈਣੋਂ,
ਬੀਤੇ 8 ਸਾਲਾਂ ਵਿੱਚ ਅਸੀਂ ਸਮਾਜਿਕ ਨਿਆਂ ਨੂੰ ਪ੍ਰਭਾਵੀ ਲਾਸਟ ਮਾਈਲ ਡਿਲਿਵਰੀ ਨਾਲ ਸਸ਼ਕਤ ਕੀਤਾ ਹੈ। ਗ਼ਰੀਬ ਨੂੰ ਅੱਜ ਇਹ ਵਿਸ਼ਵਾਸ ਹੋ ਰਿਹਾ ਹੈ ਕਿ ਜਿਸ ਯੋਜਨਾ ਦਾ ਲਾਭ ਗੁਆਂਢੀ ਨੂੰ ਮਿਲ ਚੁੱਕਿਆ ਹੈ, ਉਸ ਦਾ ਲਾਭ ਅੱਜ ਨਹੀਂ ਹੁੰਦਾ ਤਾਂ ਕੱਲ੍ਹ ਉਸ ਨੂੰ ਵੀ ਜ਼ਰੂਰ ਮਿਲੇਗਾ, ਉਸ ਦੀ ਵੀ ਵਾਰੀ ਆਵੇਗੀ। ਸੈਚੁਰੇਸ਼ਨ ਯਾਨੀ ਸ਼ਤ ਪ੍ਰਤੀਸ਼ਤ ਲਾਭ, ਬਿਨਾ ਭੇਦਭਾਵ ਦੇ, ਬਿਨਾ ਲੀਕੇਜ ਦੇ ਲਾਭ ਦਾ ਭਰੋਸਾ ਅੱਜ ਦੇਸ਼ ਦੇ ਸਾਧਾਰਣ ਪਰਿਵਾਰ ਵਿੱਚ ਮਜ਼ਬੂਤ ਹੋਇਆ ਹੈ।
ਜਦੋਂ ਕਰਨਾਟਕਾ ਦੇ ਪੌਣੇ ਚਾਰ ਲੱਖ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਮਿਲਦਾ ਹੈ, ਤਾਂ ਇਹ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਜਦੋਂ ਕਰਨਾਟਕਾ ਦੇ 50 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਪਹਿਲੀ ਵਾਰ ਪਾਈਪ ਨਾਲ ਪਾਣੀ ਮਿਲਣ ਲਗਦਾ ਹੈ, ਤਦ ਇਹ ਭਰੋਸਾ ਹੋਰ ਵਧਦਾ ਹੈ। ਜਦੋਂ ਗ਼ਰੀਬ ਮੂਲ ਸੁਵਿਧਾਵਾਂ ਦੀ ਚਿੰਤਾ ਤੋਂ ਮੁਕਤ ਹੁੰਦਾ ਹੈ, ਤਦ ਉਹ ਰਾਸ਼ਟਰ ਦੇ ਵਿਕਾਸ ਵਿੱਚ ਅਧਿਕ ਉਤਸ਼ਾਹ ਦੇ ਨਾਲ ਜੁੜਦਾ ਹੈ।
ਭਈਓ ਅਤੇ ਭੈਣੋਂ,
ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਦੇ ਵਿਕਾਸ ਵਿੱਚ ਸਭ ਦੀ ਭਾਗੀਦਾਰੀ ਹੋਵੇ, ਸਬਕਾ ਪ੍ਰਯਾਸ ਹੋਵੇ, ਇਸ ਦੇ ਲਈ ਹਰ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਸਾਡੇ ਦਿੱਵਯਾਂਗ ਸਾਥੀ, ਉਨ੍ਹਾਂ ਨੂੰ ਕਦਮ-ਕਦਮ 'ਤੇ ਮੁਸ਼ਕਿਲਾਂ ਉਠਾਉਣੀਆਂ ਪੈਂਦੀਆਂ ਸਨ। ਸਾਡੀ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ ਕਿ ਸਾਡੇ ਦਿੱਵਯਾਂਗ ਸਾਥੀਆਂ ਦੀ ਦੂਸਰਿਆਂ ’ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ। ਇਸ ਲਈ ਸਾਡੀ ਕਰੰਸੀ ਵਿੱਚ, ਸਿੱਕਿਆਂ ਵਿੱਚ ਦਿੱਵਿਯਾਂਗਾਂ ਦੀ ਸੁਵਿਧਾ ਦੇ ਲਈ ਨਵੇਂ ਫੀਚਰ ਜੋੜੇ ਗਏ ਹਨ।
ਦੇਸ਼ ਭਰ ਵਿੱਚ ਦਿਵਯਾਂਗਾਂ ਦੀ ਪੜ੍ਹਾਈ ਨਾਲ ਜੁੜੇ ਕੋਰਸ ਨੂੰ ਅਧਿਕ ਸਮ੍ਰਿੱਧ ਕੀਤਾ ਜਾ ਰਿਹਾ ਹੈ। ਜਨਤਕ ਸਥਾਨਾਂ ਨੂੰ, ਬੱਸਾਂ, ਰੇਲਾਂ ਅਤੇ ਦੂਸਰੇ ਦਫ਼ਤਰਾਂ ਨੂੰ ਦਿੱਵਿਯਾਂਗਾਂ ਦੇ ਲਈ ਫ੍ਰੈਂਡਲੀ ਬਣਾਉਣ ’ਤੇ ਬਲ ਦਿੱਤਾ ਜਾ ਰਿਹਾ ਹੈ। ਦਿੱਵਿਯਾਂਗਾਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ 'ਤੇ ਜਾਣ ਦੇ ਬਾਅਦ ਦਿੱਕਤ ਘੱਟ ਹੋਵੇ, ਇਸ ਲਈ ਕੌਮਨ ਸਾਈਨ ਲੈਂਗਵੇਜ਼ ਵੀ ਵਿਕਸਿਤ ਕੀਤੀ ਗਈ ਹੈ। ਦੇਸ਼ ਦੇ ਕਰੋੜਾਂ ਦਿੱਵਿਯਾਂਗਾਂ ਨੂੰ ਜ਼ਰੂਰੀ ਉਪਕਰਣ ਵੀ ਮੁਫ਼ਤ ਦਿੱਤੇ ਗਏ ਹਨ।
ਅੱਜ ਵੀ ਬੰਗਲੁਰੂ ਵਿੱਚ ਜਿਸ ਆਧੁਨਿਕ ਸਰ ਐੱਮ ਵਿਸ਼ਵੇਸ਼ਵਰੈਯਾ ਰੇਲਵੇ ਸਟੇਸ਼ਨ ਦਾ ਲੋਕਅਰਪਣ ਹੋਇਆ ਹੈ, ਉੱਥੇ ਬ੍ਰੇਲ ਮੈਪ ਅਤੇ ਵਿਸ਼ੇਸ਼ ਸਾਈਨੇਜ ਬਣਾਏ ਗਏ ਹਨ, ਸਾਰੇ ਪਲੈਟਫਾਰਮਾਂ ਨੂੰ ਕਨੈਕਟ ਕਰਨ ਵਾਲੇ subway ਵਿੱਚ ramp ਦੀ ਸੁਵਿਧਾ ਵੀ ਦਿੱਤੀ ਗਈ ਹੈ। ਮੈਸੂਰੂ ਵਿੱਚ All India Institute of Speech and Hearing ਇੱਕ ਬਹੁਤ ਬੜੀ ਸੇਵਾ ਦੇ ਰਿਹਾ ਹੈ। ਇਹ ਸੰਸਥਾਨ ਦੇਸ਼ ਦੇ ਦਿੱਵਯਾਂਗ ਸੰਸਾਧਨ ਨੂੰ ਸਸ਼ਕਤ ਭਾਰਤ ਦੇ ਨਿਰਮਾਣ ਦੀ ਅਹਿਮ ਤਾਕਤ ਬਣਾਉਣ ਵਿੱਚ ਮਦਦ ਕਰੇ, ਇਸ ਦੇ ਲਈ ਅੱਜ Centre of Excellence ਦਾ ਉਦਘਾਟਨ ਹੋਇਆ ਹੈ।
ਜੋ ਸਾਥੀ ਬੋਲ ਨਹੀਂ ਸਕਦੇ, ਇਹ ਸੈਂਟਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਿਹਤਰ ਇਲਾਜ ਨਾਲ ਜੁੜੀ ਰਿਸਰਚ ਨੂੰ ਪ੍ਰਤਸਾਹਿਤ ਕਰੇਗਾ, ਐਸੇ ਸਾਥੀਆਂ ਦਾ ਜੀਵਨ ਬਿਹਤਰ ਬਣਾਉਣ ਅਤੇ ਉਨ੍ਹਾ ਦੇ ਸਸ਼ਕਤੀਕਰਣ ਦੇ ਸਮਾਧਾਨ ਦੇਵੇਗਾ। ਅਤੇ ਮੈਂ ਸਟਾਰਟਅੱਪ ਦੁਨੀਆ ਦੇ ਨੌਜਵਾਨਾਂ ਨੂੰ ਅੱਜ ਵਿਸ਼ੇਸ਼ਤਾਕੀਦ ਕਰਦਾ ਹਾਂ ਕਿ ਤੁਹਾਡੇ ਪਾਸ ਆਇਡੀਆਜ਼ ਹਨ, ਤੁਸੀਂ innovative thinking ਰੱਖਣ ਵਾਲੇ ਹੋ। ਤੁਸੀਂ ਜੋ ਕੁਝ ਵੀ ਨਵਾਂ-ਨਵਾਂ ਕਰ ਰਹੇ ਹੋ ਮੇਰੇ ਦਿੱਵਯਾਂਗ ਭਾਈ-ਭੈਣਾਂ ਦੇ ਲਈ ਵੀ ਤੁਹਾਡਾ ਸਟਾਰਟਅੱਪ ਬਹੁਤ ਕੁਝ ਕਰ ਸਕਦਾ ਹੈ।
ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵਿਕਸਿਤ ਕਰ ਸਕਦਾ ਹੈ ਜੋ ਮੇਰੇ ਦਿੱਵਯਾਂਗ ਭਾਈ-ਭੈਣਾਂ ਦੇ ਜੀਵਨ ਦੇ ਅੰਦਰ ਬਹੁਤ ਬੜੀ ਤਾਕਤ ਦੇ ਸਕਦੇ ਹਨ, ਨਵੀਂ ਸਮਰੱਥਾ ਦੇ ਸਕਦੇ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਟਾਰਟਅੱਪ ਦੀ ਮੇਰੀ ਦੁਨੀਆ ਦੇ ਨੌਜਵਾਨ ਮੇਰੇ ਦਿੱਵਯਾਂਗ ਭਾਈਆਂ ਦੀ ਚਿੰਤਾ ਵਿੱਚ ਮੇਰੇ ਨਾਲ ਜੁੜ ਜਾਣਗੇ ਅਤੇ ਅਸੀਂ ਮਿਲ ਕੇ ਕੁਝ ਅੱਛਾ ਕਰਕੇ ਦੇਵਾਂਗੇ।
ਭਈਓ ਅਤੇ ਭੈਣੋਂ,
ਜੀਵਨ ਅਤੇ ਕਾਰੋਬਾਰ ਨੂੰ ਅਸਾਨ ਬਣਾਉਣ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਸਭ ਤੋਂ ਬੜਾ ਰੋਲ ਹੁੰਦਾ ਹੈ। ਕਰਨਾਟਕਾ ਵਿੱਚ ਡਬਲ ਇੰਜਣ ਦੀ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਬੜੇ ਪੈਮਾਨੇ ’ਤੇ ਕੰਮ ਕਰ ਰਹੀ ਹੈ। ਬੀਤੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਕਰਨਾਟਕਾ ਵਿੱਚ 5 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ਦੇ ਲਈ ਕਰੀਬ 70 ਹਜ਼ਾਰ ਕਰੋੜ ਰੁਪਏ ਸਵੀਕ੍ਰਿਤ ਕੀਤੇ ਹਨ। ਅੱਜ ਹੀ ਬੰਗਲੁਰੂ ਵਿੱਚ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਹੋਇਆ ਹੈ। ਨੈਸ਼ਨਲ ਹਾਈਵੇ ਦੇ ਮਾਧਿਅਮ ਨਾਲ ਕਰਨਾਟਕਾ ਵਿੱਚ ਕਨੈਕਟੀਵਿਟੀ ਅਤੇ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਤਿਆਰ ਕਰਨ ਦੇ ਲਈ ਇਸੇ ਸਾਲ ਲਗਭਗ 35 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਲਗਾਉਣ ਵਾਲੀ ਹੈ। ਮੈਨੂੰ ਖੁਸ਼ੀ ਹੈ ਕਿ ਕਰਨਾਟਕਾ ਵਿੱਚ ਡਬਲ ਇੰਜਣ ਦੀ ਸਰਕਾਰ ਹੋਣ ਨਾਲ ਇਹ ਪ੍ਰੋਜੈਕਟ ਤੇਜ਼ੀ ਨਾਲ ਜ਼ਮੀਨ 'ਤੇ ਉਤਰ ਵੀ ਰਹੇ ਹਨ ਅਤੇ ਪੂਰੇ ਵੀ ਹੋ ਰਹੇ ਹਨ।
ਸਾਥੀਓ,
ਰੇਲ ਕਨੈਕਟੀਵਿਟੀ ਦਾ ਤਾਂ ਕਰਨਾਟਕਾ ਨੂੰ ਹੋਰ ਵੀ ਅਧਿਕ ਲਾਭ ਬੀਤੇ 8 ਵਰ੍ਹਿਆਂ ਵਿੱਚ ਹੋਇਆ ਹੈ। ਮੈਸੂਰੂ ਰੇਲਵੇ ਸਟੇਸ਼ਨ ਅਤੇ ਨਾਗਨਹੱਲੀ ਸਟੇਸ਼ਨ ਦੇ ਆਧੁਨਿਕੀਕਰਣ ਦਾ ਜੋ ਕੰਮ ਸ਼ੁਰੂ ਹੋਇਆ ਹੈ, ਉਹ ਇੱਥੋਂ ਦੇ ਕਿਸਾਨਾਂ, ਇੱਥੋਂ ਦੇ ਨੌਜਵਾਨਾਂ, ਸਭ ਦਾ ਜੀਵਨ ਅਸਾਨ ਬਣਾਵੇਗਾ। ਨਾਗਨਹੱਲੀ ਨੂੰ suburban traffic ਦੇ ਲਈ coaching terminal ਅਤੇ ਮੇਮੂ ਟ੍ਰੇਨ ਸ਼ੈੱਡ ਦੇ ਰੂਪ ਵਿੱਚ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਨਾਲ ਮੈਸੂਰੂ ਯਾਰਡ ’ਤੇ ਜੋ ਇਸ ਸਮੇਂ ਬੋਝ ਹੈ, ਉਹ ਘੱਟ ਹੋਵੇਗਾ। ਮੇਮੂ ਟ੍ਰੇਨਾਂ ਦੇ ਚਲਣ ਨਾਲ ਮੱਧ ਬੰਗਲੂਰੂ, ਮਾਂਡਯਾ ਅਤੇ ਆਸ-ਪਾਸ ਦੇ ਦੂਸਰੇ ਖੇਤਰਾਂ ਤੋਂ ਰੋਜ਼ਾਨਾ ਮੈਸੂਰੂ ਸ਼ਹਿਰ ਆਉਣ-ਜਾਣ ਵਾਲੇ ਸਾਥੀਆਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਇਸ ਨਾਲ ਮੈਸੂਰੂ ਦੇ ਟੂਰਿਜ਼ਮ ਨੂੰ ਵੀ ਬਹੁਤ ਬਲ ਮਿਲੇਗਾ, ਟੂਰਿਜ਼ਮ ਨਾਲ ਜੁੜੇ ਨਵੇਂ ਰੋਜ਼ਗਾਰ ਬਣਨਗੇ।
ਸਾਥੀਓ,
ਡਬਲ ਇੰਜਣ ਦੀ ਸਰਕਾਰ ਕਿਵੇਂ ਕਰਨਾਟਕਾ ਦੇ ਵਿਕਾਸ ਦੇ ਲਈ, ਇੱਥੋਂ ਦੀ ਕਨੈਕਟੀਵਿਟੀ ਦੇ ਲਈ ਕੰਮ ਕਰ ਰਹੀ ਹੈ, ਇਸ ਦੀ ਇੱਕ ਹੋਰ ਉਦਾਹਰਣ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। 2014 ਤੋਂ ਪਹਿਲਾਂ ਕੇਂਦਰ ਵਿੱਚ ਜੋ ਸਰਕਾਰ ਸੀ, ਤਦ ਰੇਲ ਬਜਟ ਵਿੱਚ ਕਰਨਾਟਕਾ ਦੇ ਲਈ ਔਸਤਨ 800 ਕਰੋੜ ਰੁਪਏ ਦੀ ਵਿਵਸਥਾ ਹਰ ਸਾਲ ਹੁੰਦੀ ਸੀ। ਕਰਨਾਟਕਾ ਦੀ ਮੀਡੀਆ ਦੇ ਮਿੱਤਰ ਜ਼ਰਾ ਧਿਆਨ ਰੱਖਣਗੇ, ਪਹਿਲਾਂ ਦੀ ਸਰਕਾਰ ਹਰ ਸਾਲ ਐਵਰੇਜ 800 ਕਰੋੜ ਰੁਪਏ ਦਾ ਪ੍ਰਾਵਧਾਨ ਕਰਦੀ ਸੀ। ਇਸ ਸਾਲ ਦੇ ਕੇਂਦਰ ਸਰਕਾਰ ਦੇ ਬਜਟ ਵਿੱਚ ਇਸ ਦੇ ਲਈ ਲਗਭਗ 7 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਯਾਨੀ ਸਿੱਧੇ-ਸਿੱਧੇ 6 ਗੁਣਾ ਤੋਂ ਜ਼ਿਆਦਾ ਵਾਧਾ। ਕਰਨਾਟਕਾ ਦੇ ਲਈ ਰੇਲਵੇ ਦੇ 34 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ 'ਤੇ ਕੰਮ ਚਲ ਰਿਹਾ ਹੈ।
ਰੇਲ ਲਾਈਨਾਂ ਦੇ ਬਿਜਲੀਕਰਣ ਦੇ ਮਾਮਲੇ ਵਿੱਚ ਵੀ ਤਾਂ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਕੰਮ ਕੀਤਾ ਹੈ, ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਮੈਂ ਜਰਾ ਅੰਕੜਾ ਦੱਸਦਾ ਹਾਂ, ਤੁਸੀਂ ਉਸ ਨੂੰ ਧਿਆਨ ਨਾਲ ਦੇਖਿਓ। 2014 ਦੇ ਪਹਿਲਾਂ ਦੇ ਦਸ ਸਾਲ ਵਿੱਚ ਯਾਨੀ 2004 ਤੋਂ 2014, ਦਸ ਸਾਲ ਵਿੱਚ ਕਰਨਾਟਕਾ ਦੀਆਂ ਸਿਰਫ਼ 16 ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਹੋਇਆ ਸੀ। ਸਾਡੀ ਸਰਕਾਰ ਦੇ ਦੌਰਾਨ ਕਰਨਾਟਕਾ ਵਿੱਚ ਕਰੀਬ 1600 ਕਿਲੋਮੀਟਰ ਰੇਲ ਲਾਈਨ ਦਾ electrification ਕੀਤਾ ਗਿਆ ਹੈ। 16 Kilometer in 10 years…1600 Kilometer in this 8 years. ਕਿੱਥੇ 16 ਕਿਲੋਮੀਟਰ ਅਤੇ ਕਿੱਥੇ 1600 ਕਿਲੋਮੀਟਰ। ਇਹੀ ਹੈ ਡਬਲ ਇੰਜਣ ਦੇ ਕੰਮ ਕਰਨ ਦੀ ਰਫ਼ਤਾਰ।
ਭਾਈਓ ਅਤੇ ਭੈਣੋਂ,
ਕਰਨਾਟਕਾ ਦੇ ਸੰਪੂਰਨ ਵਿਕਾਸ ਦੀ ਇਹ ਗਤੀ ਐਸੀ ਹੀ ਬਣੀ ਰਹੇ। ਡਬਲ ਇੰਜਣ ਦੀ ਸਰਕਾਰ ਐਸੇ ਹੀ ਤੁਹਾਡੀ ਸੇਵਾ ਕਰਦੀ ਰਹੇ। ਇਸੇ ਸੰਕਲਪ ਦੇ ਨਾਲ ਅਸੀਂ ਤੁਹਾਡੀ ਸੇਵਾ ਦੇ ਲਈ ਤਿਆਰ ਹਾਂ ਅਤੇ ਹਮੇਸ਼ਾ ਤਿਆਰ ਹਾਂ ਅਤੇ ਤੁਹਾਡੇ ਅਸ਼ੀਰਵਾਦ ਹੀ ਸਾਡੀ ਬਹੁਤ ਬੜੀ ਤਾਕਤ ਹਨ। ਇਤਨੀ ਬੜੀ ਤਾਦਾਦ ਵਿੱਚ ਤੁਸੀਂ ਸਾਨੂੰ ਅਸ਼ੀਰਵਾਦ ਦੇਣ ਆਏ ਹੋ, ਇਹ ਤੁਹਾਡੇ ਅਸ਼ੀਰਵਾਦ, ਤੁਹਾਡੀ ਸੇਵਾ ਦੇ ਲਈ ਸਾਨੂੰ ਸ਼ਕਤੀ ਦਿੰਦੇ ਹਨ।
ਮੈਂ ਫਿਰ ਇੱਕ ਵਾਰ ਆਪ ਸਭ ਨੂੰ ਇਨ੍ਹਾਂ ਅਨੇਕ ਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਕਰਨਾਟਕਾ ਨੇ ਜਿਸ ਪ੍ਰਕਾਰ ਨਾਲ ਸੁਆਗਤ-ਸਨਮਾਨ ਕੀਤਾ ਹੈ, ਬੰਗਲੁਰੂ ਹੋਵੇ ਜਾਂ ਮੈਸੂਰੂ, ਮੈਂ ਹਿਰਦੇ ਤੋਂ ਤੁਹਾਡਾ ਆਭਾਰੀ ਹਾਂ। ਅਤੇ ਕੱਲ੍ਹ ਜਦੋਂ ਪੂਰੀ ਦੁਨੀਆ ਯੋਗ ਦਿਵਸ ਮਨਾਏਗੀ, ਵਿਸ਼ਵ ਜਦੋਂ ਯੋਗ ਨਾਲ ਜੁੜਿਆ ਹੋਵੇਗਾ ਤਦ ਪੂਰੀ ਦੁਨੀਆ ਦੀ ਨਜ਼ਰ ਮੈਸੂਰੂ 'ਤੇ ਵੀ ਹੋਣ ਵਾਲੀ ਹੈ। ਤੁਹਾਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ!