ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ।
ਸਿਵਰੀ ਮਹਾਰਾਜੇਰੀ, ਇਸ ਪਵਿੱਤਰ ਧਰਤੀ ਅਪਣੇ, ਇੱਕ ਹਜ਼ਾਰ ਸਾਲਵੇ, ਪੁਰਾਣੇ ਰਿਵਾਜਾਂ, ਤੇ ਬਿਰਾਸ਼ਤਾ ਜੋ ਦਿਖਾਂਦਾ ਚੰਬਾ, ਮੈਂ ਅੱਪੂ ਜੋ, ਤੁਸਾ ਸਬਨੀਯਾਂ-ਰੇ ਵਿੱਚ, ਆਈ ਕਰੀ, ਅੱਜ ਬੜਾ, ਖੁਸ਼ ਹੈ ਬੁਜਝੇਯ ਕਰਦਾ।
ਸਭ ਤੋਂ ਪਹਿਲਾਂ ਤਾਂ ਮੈਂ ਚੰਬਾ ਵਾਸੀਆਂ ਤੋਂ ਮੁਆਫ਼ੀ ਚਾਹੁੰਦਾ ਹਾਂ ਕਿਉਂਕਿ ਇਸ ਵਾਰ ਮੈਨੂੰ ਇੱਥੇ ਆਉਣ ਵਿੱਚ ਕਾਫ਼ੀ ਵਿਲੰਬ (ਦੇਰ) ਰਿਹਾ, ਕੁਝ ਸਾਲ ਬੀਤ ਗਏ ਵਿੱਚ। ਲੇਕਿਨ ਮੇਰਾ ਸੌਭਾਗਯ ਹੈ ਕਿ ਫਿਰ ਅੱਜ ਸਭ ਦੇ ਵਿੱਚ ਆ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ, ਤੁਹਾਡੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ।
ਦੋ ਦਿਨ ਪਹਿਲਾਂ ਮੈਂ ਉਜੈਨ ਵਿੱਚ ਮਹਾਕਾਲ ਦੀ ਨਗਰੀ ਵਿੱਚ ਸੀ ਅਤੇ ਅੱਜ ਮਨੀਮਹੇਸ਼ ਦੇ ਸਾਨਿਧਯ ਵਿੱਚ ਆਇਆ ਹਾਂ। ਅੱਜ ਜਦੋਂ ਇਸ ਇਤਿਹਾਸਕ ਚੌਗਾਨ ’ਤੇ ਆਇਆ ਹਾਂ, ਤਾਂ ਪੁਰਾਣੀਆਂ ਗੱਲਾਂ ਯਾਦ ਆਉਣਾ ਬਹੁਤ ਸੁਭਾਵਕ ਹੈ। ਇੱਥੋਂ ਦੇ ਆਪਣੇ ਸਾਥੀਆਂ ਦੇ ਨਾਲ ਬਿਤਾਏ ਪਲ ਅਤੇ ਰਾਜਮਾਹ ਦਾ ਮਦਰਾ, ਸੱਚਮੁੱਚ ਵਿੱਚ ਇੱਕ ਅਦਭੁੱਤ ਅਨੁਭਵ ਰਹਿੰਦਾ ਸੀ।
ਚੰਬਾ ਨੇ ਮੈਨੂੰ ਬਹੁਤ ਸਨੇਹ (ਪਿਆਰ) ਦਿੱਤਾ ਹੈ, ਬਹੁਤ ਆਸ਼ੀਰਵਾਦ ਦਿੱਤੇ ਹਨ। ਤਦ ਤਾਂ ਕੁਝ ਮਹੀਨੇ ਪਹਿਲਾਂ ਮਿੰਜਰ ਮੇਲੇ ਦੇ ਦੌਰਾਨ ਇੱਥੋਂ ਦੇ ਇੱਕ ਸਿੱਖਿਅਕ ਸਾਥੀ ਨੇ ਚਿੱਠੀ ਲਿਖ ਕੇ ਚੰਬੇ ਨਾਲ ਜੁੜੀਆਂ ਅਨੇਕ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸਨ। ਜਿਸ ਨੂੰ ਮੈਂ ਮਨ ਕੀ ਬਾਤ ਵਿੱਚ ਦੇਸ਼ ਅਤੇ ਦੁਨੀਆਂ ਦੇ ਨਾਲ ਵੀ ਸ਼ੇਅਰ ਕੀਤਾ ਸੀ। ਇਸ ਲਈ ਅੱਜ ਇੱਥੋਂ ਚੰਬਾ ਸਮੇਤ, ਹਿਮਾਚਲ ਪ੍ਰਦੇਸ਼ ਦੇ ਦੂਰਗਮ ਪਿੰਡਾਂ ਦੇ ਲਈ ਸੜਕਾਂ ਅਤੇ ਰੋਜ਼ਗਾਰ ਦੇਣ ਵਾਲੇ ਬਿਜਲੀ ਪ੍ਰੋਜੈਕਟਾਂ ਦਾ ਉਪਹਾਰ ਦੇਣ ਦਾ ਮੇਰੇ ਲਈ ਅਤਿਅੰਤ ਖੁਸ਼ੀ ਦਾ ਅਵਸਰ ਹੈ।
ਜਦੋਂ ਮੈਂ ਇੱਥੇ ਤੁਹਾਡੇ ਵਿਚਕਾਰ ਰਹਿੰਦਾ ਸੀ, ਤਾਂ ਮੈਂ ਕਿਹਾ ਕਰਦਾ ਸੀ ਕਿ ਸਾਨੂੰ ਕਦੇ ਨਾ ਕਦੇ ਉਸ ਗੱਲ ਨੂੰ ਮਿਟਾਉਣਾ ਹੋਵੇਗਾ ਜੋ ਕਹਿੰਦਾ ਹੈ ਕਿ ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਪਹਾੜ ਦੇ ਕੰਮ ਨਹੀਂ ਆਉਂਦੀ। ਅੱਜ ਅਸੀਂ ਉਸ ਗੱਲ ਨੂੰ ਬਦਲ ਦਿੱਤਾ ਹੈ। ਹੁਣ ਇੱਥੋਂ ਦਾ ਪਾਣੀ ਵੀ ਤੁਹਾਡੇ ਕੰਮ ਆਵੇਗਾ ਅਤੇ ਇੱਥੋਂ ਦੀ ਜਵਾਨੀ ਵੀ ਜੀ ਜਾਨ ਨਾਲ ਆਪਣੇ ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਏਗੀ। ਤੁਹਾਡਾ ਜੀਵਨ ਅਸਾਨ ਬਣਾਉਣ ਵਾਲੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।
ਭਾਈਓ ਅਤੇ ਭੈਣੋਂ,
ਕੁਝ ਸਮਾਂ ਪਹਿਲਾਂ ਹੀ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਹਨ। ਇਸ ਸਮੇਂ ਅਸੀਂ ਜਿਸ ਪੜਾਅ 'ਤੇ ਖੜ੍ਹੇ ਹਾਂ, ਇਹ ਪੜਾਅ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇੱਥੋਂ ਦੀ ਇੱਕ ਐਸੀ ਛਲਾਂਗ ਸਾਨੂੰ ਲਗਾਉਣੀ ਹੈ ਜਿਸ ਦੀ ਸ਼ਾਇਦ ਪਹਿਲਾਂ ਕੋਈ ਕਲਪਨਾ ਤੱਕ ਨਹੀਂ ਕਰ ਸਕਦਾ ਸੀ। ਭਾਰਤ ਦੀ ਆਜ਼ਾਦੀ ਦਾ ਅੰਮ੍ਰਿਤਕਾਲ ਸ਼ੁਰੂ ਹੋ ਚੁੱਕਾ ਹੈ, ਜਿਸ ਵਿੱਚ ਸਾਨੂੰ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨਾ ਹੈ। ਇੱਕ-ਇੱਕ ਹਿੰਦੁਸਤਾਨੀ ਦਾ ਸੰਕਲਪ ਹੁਣ ਪੂਰਾ ਕਰਕੇ ਰਹਿਣਾ ਹੈ।
ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹਿਮਾਚਲ ਦੀ ਸਥਾਪਨਾ ਦੇ ਵੀ 75 ਸਾਲ ਪੂਰੇ ਹੋਣ ਵਾਲੇ ਹਨ। ਯਾਨੀ ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ ਤਾਂ ਹਿਮਾਚਲ ਵੀ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਰਿਹਾ ਹੋਵੇਗਾ। ਇਸ ਲਈ ਆਉਣ ਵਾਲੇ 25 ਵਰ੍ਹਿਆਂ ਦਾ ਇੱਕ-ਇੱਕ ਦਿਨ, ਇੱਕ-ਇੱਕ ਪਲ ਸਾਡੇ ਸਭ ਦੇ ਲਈ, ਸਾਰੇ ਦੇਸ਼ਵਾਸੀਆਂ ਦੇ ਲਈ ਅਤੇ ਹਿਮਾਚਲ ਦੇ ਲੋਕਾਂ ਦੇ ਲਈ ਵਿਸ਼ੇਸ਼ ਰੂਪ ਨਾਲ ਬਹੁਤ ਮਹੱਤਵਪੂਰਨ ਹੈ।
ਸਾਥੀਓ,
ਅੱਜ ਜਦੋਂ ਅਸੀਂ ਬੀਤੇ ਦਹਾਕਿਆਂ ਦੀ ਤਰਫ਼ ਮੁੜ ਕੇ ਦੇਖਦੇ ਹਾਂ, ਤਾਂ ਸਾਡਾ ਅਨੁਭਵ ਕੀ ਕਹਿ ਰਿਹਾ ਹੈ? ਅਸੀਂ ਇੱਥੇ ਸ਼ਾਂਤਾ ਜੀ ਨੂੰ, ਧੂਮਲ ਜੀ ਨੂੰ ਆਪਣੀ ਜ਼ਿੰਦਗੀ ਖਪਾਉਂਦੇ ਦੇਖਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਕਾਲ ਦੇ ਦੋ ਦਿਨ ਸਨ ਜਦੋਂ ਹਿਮਾਚਲ ਦੇ ਲਈ ਹਰ ਛੋਟੀ ਚੀਜ਼ ਦੇ ਲਈ, ਹਿਮਾਚਲ ਦੇ ਅਧਿਕਾਰ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ, ਕਾਰਜਕਰਤਾਵਾਂ ਨੂੰ ਲੈ ਕੇ ਦਿੱਲੀ ਵਿੱਚ ਜਾ ਕਰਕੇ ਗੁਹਾਰ ਲਗਾਉਣੀ ਪੈਂਦੀ ਸੀ, ਅੰਦੋਲਨ ਕਰਨੇ ਪੈਂਦੇ ਸਨ।
ਕਦੇ ਬਿਜਲੀ ਦਾ ਹੱਕ, ਕਦੇ ਪਾਣੀ ਦਾ ਹੱਕ ਤਾਂ ਕਦੇ ਵਿਕਾਸ ਦਾ ਹੱਕ ਮਿਲੇ, ਭਾਗੀਦਾਰੀ ਮਿਲੇ, ਲੇਕਿਨ ਤਦ ਦਿੱਲੀ ਵਿੱਚ ਸੁਣਵਾਈ ਨਹੀਂ ਹੁੰਦੀ ਸੀ, ਹਿਮਾਚਲ ਦੀਆਂ ਮੰਗਾਂ, ਹਿਮਾਚਲ ਦੀਆਂ ਫਾਈਲਾਂ ਭਟਕਦੀਆਂ ਰਹਿੰਦੀਆਂ। ਇਸ ਲਈ ਚੰਬਾ ਜੈਸੇ ਕੁਦਰਤੀ, ਸੱਭਿਆਚਾਰਕ ਅਤੇ ਆਸਥਾ ਦੇ ਇਤਨੇ ਸਮ੍ਰਿੱਧ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਏ। 75 ਸਾਲ ਬਾਅਦ ਮੈਨੂੰ ਇੱਕ aspirational district ਦੇ ਰੂਪ ਵਿੱਚ ਉਸ ’ਤੇ ਸਪੈਸ਼ਲ ਧਿਆਨ ਕੇਂਦਰਿਤ ਕਰਨਾ ਪਿਆ ਕਿਉਂਕਿ ਮੈਂ ਇਸ ਦੀ ਸਮਰੱਥਾ ਤੋਂ ਪਰਿਚਿਤ (ਜਾਣੂ) ਸੀ, ਦੋਸਤੋਂ।
ਸੁਵਿਧਾਵਾਂ ਦੇ ਅਭਾਵ ਵਿੱਚ ਤੁਹਾਡੇ ਇੱਥੇ ਰਹਿਣ ਵਾਲਿਆਂ ਦਾ ਜੀਵਨ ਮੁਸ਼ਕਲ ਸੀ। ਬਾਹਰ ਤੋਂ ਆਉਣ ਵਾਲੇ ਟੂਰਿਸਟ ਭਲਾ ਇੱਥੇ ਕਿਵੇਂ ਪਹੁੰਚ ਪਾਉਂਦੇ? ਅਤੇ ਸਾਡੇ ਇੱਥੇ ਚੰਬਾ ਦਾ ਗੀਤ ਹਾਲੇ ਜੈਰਾਮ ਜੀ ਯਾਦ ਕਰ ਰਹੇ ਸਨ –
ਜੰਮੂ ਏ ਦੀ ਰਾਹੇਂ, ਚੰਬਾ ਕਿਤਨਾ ਅਕ੍ ਦੂਰ, (जम्मू ए दी राहें, चंबा कितना अक् दूर,)
ਇਹ ਉਸ ਸਥਿਤੀ ਨੂੰ ਦੱਸਣ ਦੇ ਲਈ ਕਾਫ਼ੀ ਹੈ। ਯਾਨੀ ਇੱਥੇ ਆਉਣ ਦੀ ਉਤਸੁਕਤਾ ਤਾਂ ਬਹੁਤ ਸੀ, ਲੇਕਿਨ ਇੱਥੇ ਪਹੁੰਚਣਾ ਇਤਨਾ ਅਸਾਨ ਨਹੀਂ ਸੀ। ਅਤੇ ਜਦੋਂ ਇਹ ਜੈਰਾਮ ਜੀ ਨੇ ਦੱਸਿਆ ਕੇਰਲ ਦੀ ਬੇਟੀ ਦਿਵਿਯਾਂਗ ਦੇ ਵਿਸ਼ੇ ਵਿੱਚ, ਦੇਵਿਕਾ ਨੇ ਕਿਵੇਂ ਅਤੇ ਇੱਕ ਭਾਰਤ ਸ਼੍ਰੇਸ਼ਠ ਭਾਰਤ ਦਾ ਸੁਪਨਾ ਐਸੇ ਹੀ ਪੂਰਾ ਹੁੰਦਾ ਹੈ।
ਚੰਬੇ ਦਾ ਲੋਕਗੀਤ ਕੇਰਲ ਦੀ ਧਰਤੀ 'ਤੇ, ਜਿਸ ਬੱਚੀ ਨੇ ਕਦੇ ਹਿਮਾਚਲ ਨਹੀਂ ਦੇਖਿਆ, ਕਦੇ ਜਿਸ ਦਾ ਹਿੰਦੀ ਭਾਸ਼ਾ ਨਾਲ ਨਾਤਾ ਨਹੀਂ ਰਿਹਾ, ਉਹ ਬੱਚੀ ਪੂਰੀ ਮਨੋਯੋਗ ਨਾਲ ਜਦੋਂ ਚੰਬਾ ਦੇ ਗੀਤ ਗਾਉਂਦੀ ਹੋਵੇ, ਤਾਂ ਚੰਬਾ ਦਾ ਸਮਰੱਥਾ ਕਿਤਨਾ ਹੈ, ਉਸ ਦਾ ਸਾਨੂੰ ਸਬੂਤ ਮਿਲ ਜਾਂਦਾ ਹੈ ਦੋਸਤੋਂ।
ਅਤੇ ਮੈਂ ਚੰਬਾ ਦਾ ਆਭਾਰੀ ਹਾਂ, ਉਨ੍ਹਾਂ ਨੇ ਬੇਟੀ ਦੇਵਿਕਾ ਦੀ ਇਤਨੀ ਤਾਰੀਫ਼ ਕੀਤੀ ਇਤਨੀ ਵਾਹਵਾਹੀ ਕੀਤੀ ਕਿ ਪੂਰੇ ਦੇਸ਼ ਵਿੱਚ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦਾ ਮੈਸੇਜ ਚਲਾ ਗਿਆ। ਇੱਕ ਭਾਰਤ-ਸ਼੍ਰੇਸ਼ਠ ਭਾਰਤ ਦੇ ਪ੍ਰਤੀ ਚੰਬਾ ਦੇ ਲੋਕਾਂ ਦੀ ਇਹ ਭਾਵਨਾ ਦੇਖ ਕੇ, ਮੈਂ ਵੀ ਅਭਿਭੂਤ ਹੋ ਗਿਆ ਸੀ।
ਸਾਥੀਓ,
ਅੱਜ ਹਿਮਾਚਲ ਦੇ ਕੋਲ ਡਬਲ ਇੰਜਣ ਦੀ ਸਰਕਾਰ ਦੀ ਤਾਕਤ ਹੈ। ਇਸ ਡਬਲ ਇੰਜਣ ਦੀ ਤਾਕਤ ਨੇ ਹਿਮਾਚਲ ਦੇ ਵਿਕਾਸ ਨੂੰ ਡਬਲ ਤੇਜ਼ੀ ਨਾਲ ਅੱਗੇ ਵਧਾਇਆ ਹੈ। ਪਹਿਲਾਂ ਸਰਕਾਰਾਂ ਸੁਵਿਧਾਵਾਂ ਉੱਥੇ ਦਿੰਦੀਆਂ ਸਨ, ਜਿੱਥੇ ਕੰਮ ਅਸਾਨ ਹੁੰਦੀ ਸੀ। ਜਿੱਥੇ ਮਿਹਨਤ ਘੱਟ ਲੱਗਦੀ ਸੀ ਅਤੇ ਰਾਜਨੀਤਕ ਲਾਭ ਜਿਆਦਾਤਰ ਮਿਲ ਜਾਂਦਾ ਸੀ। ਇਸ ਲਈ ਜੋ ਦੁਰਗਮ ਖੇਤਰ ਹਨ, ਜਨਜਾਤੀਯ (ਕਬਾਇਲੀ) ਖੇਤਰ ਹਨ, ਜਿੱਥੇ ਸੁਵਿਧਾਵਾਂ ਸਭ ਤੋਂ ਅੰਤ ਵਿੱਚ ਪਹੁੰਚਦੀਆਂ ਸਨ ।
ਜਦਕਿ ਸਭ ਤੋਂ ਜ਼ਿਆਦਾ ਜ਼ਰੂਰਤ ਤਾਂ ਇਨ੍ਹਾਂ ਖੇਤਰਾਂ ਨੂੰ ਸੀ। ਅਤੇ ਇਸ ਤੋਂ ਕੀ ਹੋਇਆ? ਸੜਕਾਂ ਹੋਣ, ਬਿਜਲੀ ਹੋਵੇ, ਪਾਣੀ ਹੋਵੇ, ਐਸੀ ਹਰ ਸੁਵਿਧਾ ਦੇ ਲਈ ਪਹਾੜੀ ਖੇਤਰਾਂ, ਜਨਜਾਤੀਯ (ਕਬਾਇਲੀ) ਖੇਤਰਾਂ ਦਾ ਨੰਬਰ ਸਭ ਤੋਂ ਅੰਤ ਵਿੱਚ ਆਉਂਦਾ ਸੀ। ਲੇਕਿਨ ਡਬਲ ਇੰਜਣ ਦੀ ਸਰਕਾਰ ਦਾ ਕੰਮ, ਸਾਡਾ ਕੰਮ ਕਰਨ ਦਾ ਤਰੀਕਾ ਹੀ ਅਲੱਗ ਹੈ। ਸਾਡੀਆਂ ਪ੍ਰਾਥਮਿਕਤਾਵਾਂ ਹਨ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ। ਇਸ ਲਈ ਅਸੀਂ ਜਨਜਾਤੀਯ (ਕਬਾਇਲੀ) ਖੇਤਰਾਂ, ਪਹਾੜੀ ਖੇਤਰਾਂ 'ਤੇ ਸਭ ਤੋਂ ਅਧਿਕ ਬਲ ਦੇ ਰਹੇ ਹਾਂ।
ਸਾਥੀਓ,
ਪਹਿਲਾਂ ਪਹਾੜਾਂ ਵਿੱਚ ਗੈਸ ਕਨੈਕਸ਼ਨ ਗਿਣੇ-ਚੁਣੇ ਲੋਕਾਂ ਦੇ ਕੋਲ ਹੀ ਹੁੰਦਾ ਸੀ। ਮੈਨੂੰ ਯਾਦ ਹੈ ਸਾਡੇ ਧੂਮਲ ਜੀ ਜਦੋਂ ਮੁੱਖ ਮੰਤਰੀ ਸਨ ਤਾਂ ਘਰਾਂ ਵਿੱਚ ਤਾਂ ਬਿਜਲੀ ਦਾ ਚੁੱਲ੍ਹਾ ਕਿਵੇਂ ਪਹੁੰਚਾਵਾਂ ਇਸ ਲਈ ਰਾਤ ਭਰ ਸੋਚਦੇ ਰਹਿੰਦੇ ਸਨ। ਯੋਜਨਾਵਾਂ ਬਣਾਉਂਦੇ ਸਨ। ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਅਸੀਂ ਆ ਕਰਕੇ ਕਰ ਦਿੱਤਾ, ਦੋਸਤੋਂ। ਲੇਕਿਨ ਡਬਲ ਇੰਜਣ ਦੀ ਸਰਕਾਰ ਨੇ ਇਸ ਨੂੰ ਘਰ-ਘਰ ਪਹੁੰਚਾ ਦਿੱਤਾ।
ਪਾਣੀ ਦੇ ਨਲ ਜਿਨ੍ਹਾਂ ਦੇ ਘਰਾਂ ਵਿੱਚ ਹੁੰਦੇ ਸਨ, ਉਨ੍ਹਾਂ ਦੇ ਲਈ ਤਾਂ ਇਹ ਮੰਨਿਆ ਜਾਂਦਾ ਸੀ ਕਿ ਬੜੇ-ਬੜੇ ਰਈਸ ਲੋਕ ਹੋਣਗੇ, ਇਨ੍ਹਾਂ ਦੀ ਰਾਜਨੀਤਕ ਪਹੁੰਚ ਹੋਵੇਗੀ, ਪੈਸੇ ਵੀ ਬਹੁਤ ਹੋਣਗੇ, ਇਸ ਲਈ ਘਰ ਤੱਕ ਨਲ ਆਇਆ ਹੈ- ਉਹ ਜ਼ਮਾਨਾ ਸੀ। ਲੇਕਿਨ ਅੱਜ ਦੇਖੋ, ਹਰ ਘਰ ਜਲ ਅਭਿਯਾਨ ਦੇ ਤਹਿਤ ਹਿਮਾਚਲ ਵਿੱਚ ਸਭ ਤੋਂ ਪਹਿਲਾਂ ਚੰਬਾ, ਲਾਹੌਲ ਸਪੀਤਿ ਅਤੇ ਕਿਨੌਰ ਵਿੱਚ ਹੀ ਸ਼ਤ-ਪ੍ਰਤੀਸ਼ਤ ਨਲ ਤੋਂ ਜਲ ਕਵਰੇਜ਼ ਹੋਇਆ ਹੈ।
ਇਨ੍ਹਾਂ ਜ਼ਿਲ੍ਹਿਆਂ ਦੇ ਲਈ ਪਹਿਲਾਂ ਦੀਆਂ ਸਰਕਾਰਾਂ ਕਹਿੰਦੀਆਂ ਸਨ ਕਿ ਇਹ ਦੁਰਗਮ ਹਨ, ਇਸ ਲਈ ਵਿਕਾਸ ਨਹੀਂ ਹੋ ਪਾਉਂਦਾ। ਇਹ ਸਿਰਫ਼ ਪਾਣੀ ਪਹੁੰਚਾਇਆ, ਭੈਣਾਂ ਨੂੰ ਸੁਵਿਧਾ ਮਿਲੀ, ਇਤਨੇ ਤੱਕ ਸੀਮਤ ਨਹੀਂ ਹੈ। ਬਲਕਿ ਸ਼ੁੱਧ ਪੇਯਜਲ ਤੋਂ ਨਵਜਾਤ (ਨਵਜੰਮੇ) ਬੱਚਿਆਂ ਦਾ ਜੀਵਨ ਵੀ ਬਚ ਰਿਹਾ ਹੈ। ਇਸੇ ਪ੍ਰਕਾਰ ਗਰਭਵਤੀ ਭੈਣਾਂ ਹੋਣ ਜਾਂ ਛੋਟੇ-ਛੋਟੇ ਬੱਚੇ, ਇਨ੍ਹਾਂ ਦੇ ਟੀਕਾਕਰਨ ਦੇ ਲਈ ਕਿੰਨੀਆਂ ਮੁਸ਼ਕਲਾਂ ਪਹਿਲਾਂ ਹੁੰਦੀਆਂ ਸਨ। ਅੱਜ ਪਿੰਡ ਦੇ ਸਿਹਤ ਕੇਂਦਰ ਵਿੱਚ ਹੀ ਹਰ ਪ੍ਰਕਾਰ ਦੇ ਟੀਕੇ ਉਪਲਬਧ ਹਨ। ਆਸ਼ਾ ਅਤੇ ਆਂਗਣਵਾੜੀ ਨਾਲ ਜੁੜੀਆਂ ਭੈਣਾਂ, ਘਰ-ਘਰ ਜਾ ਕੇ ਸੁਵਿਧਾਵਾਂ ਦੇ ਰਹੀਆਂ ਹਨ। ਗਰਭਵਤੀ ਮਾਤਾਵਾਂ ਨੂੰ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਹਜ਼ਾਰਾਂ ਰੁਪਏ ਵੀ ਦਿੱਤੇ ਜਾ ਰਹੇ ਹਨ।
ਅੱਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਇਸ ਯੋਜਨਾ ਦੇ ਸਭ ਤੋਂ ਬੜੇ ਲਾਭਾਰਥੀ ਵੀ ਉਹੀ ਲੋਕ ਹਨ ਜੋ ਕਦੇ ਹਸਪਤਾਲ ਤੱਕ ਨਹੀਂ ਜਾ ਪਾਉਂਦੇ ਸਨ। ਅਤੇ ਸਾਡੀਆਂ ਮਾਵਾਂ-ਭੈਣਾਂ ਨੂੰ ਕਿਤਨੀ ਵੀ ਗੰਭੀਰ ਬਿਮਾਰੀ ਹੋਵੇ, ਕਿਤਨੀ ਪੀੜ੍ਹਾ (ਤਕਲੀਫ਼) ਹੁੰਦੀ ਹੋਵੇ, ਘਰ ਵਿੱਚ ਪਤਾ ਤੱਕ ਨਹੀਂ ਚੱਲਣ ਦਿੰਦੀਆਂ ਕਿ ਮੈਂ ਬਿਮਾਰ ਹਾਂ। ਘਰ ਦੇ ਸਾਰੇ ਲੋਕਾਂ ਦੇ ਲਈ ਜਿਤਨੀ ਸੇਵਾ ਕਰ ਸਕਦੀਆਂ ਸਨ, ਉਹ ਨਿਰੰਤਰ ਕਰਦੀਆਂ ਸਨ। ਉਸ ਦੇ ਮਨ ਵਿੱਚ ਇੱਕ ਬੋਝ ਰਹਿੰਦਾ ਸੀ ਕਿ ਅਗਰ ਬੱਚਿਆਂ ਨੂੰ, ਪਰਿਵਾਰ ਨੂੰ ਪਤਾ ਚਲ ਜਾਵੇਗਾ ਕਿ ਮੇਰੀ ਬਿਮਾਰੀ ਹੈ ਤਾਂ ਮੈਨੂੰ ਹਸਪਤਾਲ ਵਿੱਚ ਲੈ ਜਾਣਗੇ।
ਹਸਪਤਾਲ ਮਹਿੰਗੇ ਹੁੰਦੇ ਹਨ, ਖਰਚੇ ਬਹੁਤ ਹੁੰਦਾ ਹੈ, ਸਾਡੀ ਸੰਤਾਨ ਕਰਜ਼ ਵਿੱਚ ਡੁੱਬ ਜਾਵੇਗੀ ਅਤੇ ਉਹ ਸੋਚਦੀ ਸੀ ਕਿ ਮੈਂ ਪੀੜ੍ਹਾ ਤਾਂ ਸਹਿਣ ਕਰ ਲਵਾਂਗੀ ਲੇਕਿਨ ਬੱਚਿਆਂ ਨੂੰ ਕਰਜ਼ ਵਿੱਚ ਨਹੀਂ ਡੁੱਬਣ ਦੇਵਾਂਗੀ ਅਤੇ ਉਹ ਸਹਿਣ ਕਰਦੀਆਂ ਸਨ। ਮਾਤਾਵਾਂ-ਭੈਣਾਂ, ਤੁਹਾਡਾ ਇਹ ਦਰਦ, ਤੁਹਾਡੀ ਇਹ ਪੀੜ੍ਹਾ ਅਗਰ ਇਹ ਤੁਹਾਡਾ ਬੇਟਾ ਨਹੀਂ ਸਮਝੇਗਾ ਤਾਂ ਕੌਣ ਸਮਝੇਗਾ ਤਾਂ ਕੌਣ ਸਮਝੇਗਾ? ਅਤੇ ਇਸਲਈ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜ ਲੱਖ ਰੁਪਏ ਤੱਕ ਪਰਿਵਾਰਾਂ ਨੂੰ ਮੁਫ਼ਤ ਵਿੱਚ ਆਰੋਗਯ ਦੀ ਵਿਵਸਥਾ ਮਿਲੇ, ਇਸ ਦਾ ਪ੍ਰਬੰਧ ਕਰ ਦਿੱਤਾ ਭਾਈਓ।
ਸਾਥੀਓ,
ਸੜਕਾਂ ਦੇ ਅਭਾਵ ਵਿੱਚ ਤਾਂ ਇਸ ਖੇਤਰ ਵਿੱਚ ਪੜ੍ਹਾਈ ਵੀ ਮੁਸ਼ਕਲ ਸੀ। ਅਨੇਕਾਂ ਬੇਟੀਆਂ ਨੂੰ ਤਾਂ ਸਕੂਲ ਇਸ ਲਈ ਛਡਵਾ ਦਿੱਤਾ ਜਾਂਦਾ ਸੀ, ਕਿਉਂਕਿ ਦੂਰ ਪੈਦਲ ਜਾਣਾ ਪੈਂਦਾ ਸੀ। ਇਸ ਲਈ ਅੱਜ ਇੱਕ ਤਰਫ਼ ਅਸੀਂ ਪਿੰਡ ਦੇ ਕੋਲ ਹੀ ਅੱਛੀ ਡਿਸਪੈਂਸਰੀਆਂ ਬਣਾ ਰਹੇ ਹਾਂ, ਵੈਲਨੈੱਸ ਸੈਂਟਰ ਬਣਾ ਰਹੇ ਹਾਂ, ਤਾਂ ਉੱਥੇ ਹੀ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਵੀ ਖੋਲ੍ਹ ਰਹੇ ਹਾਂ, ਸਾਥੀਓ।
ਜਦੋਂ ਅਸੀਂ ਵੈਕਸੀਨੇਸ਼ਨ ਦਾ ਅਭਿਯਾਨ ਚਲਾ ਰਹੇ ਸੀ ਤਾਂ ਮੇਰੇ ਦਿਲ ਵਿੱਚ ਸਾਫ਼ ਸੀ ਕਿ ਹਿਮਾਚਲ ਵਿੱਚ ਟੂਰਿਜਮ ਵਿੱਚ ਕੋਈ ਰੁਕਾਵਟ ਨਾ ਆਵੇ, ਇਸਲਈ ਸਭ ਤੋਂ ਪਹਿਲਾਂ ਹਿਮਾਚਲ ਦੇ ਵੈਕਸੀਨੇਸ਼ਨ ਦੇ ਕੰਮ ਨੂੰ ਤੇਜ਼ੀ ਨਾਲ ਵਧਾਉਣਾ ਚਾਹੀਦਾ ਹੈ। ਅਤੇ ਰਾਜਾਂ ਨੇ ਬਾਅਦ ਵਿੱਚ ਕੀਤਾ, ਹਿਮਾਚਲ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਪੂਰਾ ਕੀਤਾ। ਅਤੇ ਮੈਂ ਜੈਰਾਮ ਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਲਈ ਉਨ੍ਹਾਂ ਨੇ ਰਾਤ-ਦਿਨ ਮਿਹਨਤ ਕੀਤੀ, ਭਾਈਓ।
ਅੱਜ ਡਬਲ ਇੰਜਣ ਸਰਕਾਰ ਦੀ ਕੋਸ਼ਿਸ਼ ਇਹ ਵੀ ਹੈ ਕਿ ਹਰ ਪਿੰਡ ਤੱਕ ਪੱਕੀਆਂ ਸੜਕਾਂ ਤੇਜ਼ੀ ਨਾਲ ਪਹੁੰਚਣ। ਤੁਸੀਂ ਸੋਚੋ, 2014 ਤੋਂ ਪਹਿਲਾਂ ਦੇ 8 ਵਰ੍ਹਿਆਂ ਵਿੱਚ, ਹਿਮਾਚਲ ਵਿੱਚ 7 ਹਜ਼ਾਰ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਾਈਆਂ ਗਈਆਂ ਸਨ। ਤੁਸੀਂ ਦੱਸੋਗੇ, ਮੈਂ ਬੋਲਾਂਗਾ, ਯਾਦ ਰੱਖੋਗੇ। ਸੱਤ ਹਜ਼ਾਰ ਕਿਲੋਮੀਟਰ ਸੜਕਾਂ, ਕਿਤਨੀਆਂ? ਸੱਤ ਹਜ਼ਾਰ, ਅਤੇ ਉਸ ਸਮੇਂ ਖਰਚ ਕਿਤਨਾ ਕੀਤਾ ਸੀ 18 ਸੌ ਕਰੋੜ। ਹੁਣ ਦੇਖੋ ਸੱਤ ਹਜ਼ਾਰ ਅਤੇ ਇੱਥੇ ਦੇਖੋ ਅਸੀਂ 8 ਸਾਲ ਵਿੱਚ, ਇਹ ਮੈਂ ਆਜ਼ਾਦੀ ਦੇ ਬਾਅਦ ਕਹਿੰਦਾ ਹਾਂ ਸੱਤ ਹਜ਼ਾਰ, ਅਸੀਂ ਅੱਠ ਸਾਲਾਂ ਵਿੱਚ ਹੁਣ ਤੱਕ 12 ਹਜ਼ਾਰ ਕਿਲੋਮੀਟਰ ਲੰਬੀਆਂ ਪਿੰਡਾਂ ਦੀਆਂ ਸੜਕਾਂ ਬਣਾਈਆਂ ਹਨ।
ਅਤੇ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤੁਹਾਡੇ ਜੀਵਨ ਨੂੰ ਬਦਲਣ ਦੇ ਲਈ ਜੀ-ਜਾਨ ਨਾਲ ਕੋਸ਼ਿਸ਼ ਕੀਤੀ ਹੈ, ਭਾਈਓ। ਯਾਨੀ ਪਹਿਲਾਂ ਦੇ ਮੁਕਾਬਲੇ ਕਰੀਬ-ਕਰੀਬ ਦੁੱਗਣੀਆਂ ਤੋਂ ਜ਼ਿਆਦਾ ਸੜਕਾਂ ਬਣੀਆਂ ਹਨ, ਦੁੱਗਣੇ ਤੋਂ ਵੀ ਜ਼ਿਆਦਾ ਹਿਮਾਚਲ ਦੀਆਂ ਸੜਕਾਂ 'ਤੇ ਨਿਵੇਸ਼ ਕੀਤਾ ਗਿਆ ਹੈ।
ਹਿਮਾਚਲ ਦੇ ਸੈਂਕੜੇ ਪਿੰਡ ਪਹਿਲੀ ਵਾਰ ਸੜਕਾਂ ਨਾਲ ਜੁੜੇ ਹਨ। ਅੱਜ ਜੋ ਯੋਜਨਾ ਸ਼ੁਰੂ ਹੋਈ ਹੈ, ਇਸ ਨਾਲ ਵੀ 3 ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਪਿੰਡਾਂ ਵਿੱਚ ਨਵੀਆਂ ਬਣਨਗੀਆਂ। ਇਸ ਦਾ ਸਭ ਤੋਂ ਅਧਿਕ ਲਾਭ ਚੰਬਾ ਅਤੇ ਦੂਸਰੇ ਜਨਜਾਤੀਯ ਖੇਤਰਾਂ ਦੇ ਪਿੰਡਾਂ ਨੂੰ ਹੋਵੇਗਾ। ਚੰਬਾ ਦੇ ਅਨੇਕ ਖੇਤਰਾਂ ਨੂੰ ਅਟਲ ਟਨਲ ਦਾ ਵੀ ਬਹੁਤ ਅਧਿਕ ਲਾਭ ਮਿਲ ਰਿਹਾ ਹੈ।
ਇਸ ਨਾਲ ਇਹ ਖੇਤਰ ਸਾਲਭਰ ਬਾਕੀ ਦੇਸ਼ ਨਾਲ ਜੁੜੇ ਰਹੇ ਹਨ। ਇਸੇ ਪ੍ਰਕਾਰ ਕੇਂਦਰ ਸਰਕਾਰ ਦੀ ਵਿਸ਼ੇਸ਼ ਪਰਬਤਮਾਲਾ ਯੋਜਨਾ, ਤੁਸੀਂ ਬਜਟ ਵਿੱਚ ਐਲਾਨ ਕੀਤਾ ਸੀ, ਦੇਖਿਆ ਹੋਵੇਗਾ। ਇਸ ਦੇ ਤਹਿਤ ਚੰਬਾ ਸਹਿਤ, ਕਾਂਗੜਾ, ਬਿਲਾਸਪੁਰ, ਸਿਰਮੌਰ, ਕੁੱਲੂ ਜ਼ਿਲ੍ਹਿਆਂ ਵਿੱਚ ਰੋਪਵੇਅ ਦਾ ਨੈੱਟਵਰਕ ਵੀ ਬਣਾਇਆ ਜਾ ਰਿਹਾ ਹੈ। ਇਸ ਨਾਲ ਸਥਾਨਕ ਲੋਕਾਂ ਅਤੇ ਟੂਰਿਸਟਾਂ ਦੋਹਾਂ ਨੂੰ ਬਹੁਤ ਲਾਭ ਮਿਲੇਗਾ, ਬਹੁਤ ਸੁਵਿਧਾ ਮਿਲੇਗੀ।
ਭਾਈਓ ਅਤੇ ਭੈਣੋਂ,
ਪਿਛਲੇ ਅੱਠ ਵਰ੍ਹਿਆਂ ਵਿੱਚ ਤੁਸੀਂ ਮੈਨੂੰ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਤੁਹਾਡੇ ਇੱਕ ਸੇਵਕ ਦੇ ਰੂਪ ਵਿੱਚ ਹਿਮਾਚਲ ਨੂੰ ਬਹੁਤ ਸਾਰੇ ਪ੍ਰੋਜੈਕਟ ਦੇਣ ਦਾ ਸੁਭਾਗ ਮਿਲਿਆ ਅਤੇ ਮੇਰੇ ਜੀਵਨ ਵਿੱਚ ਇੱਕ ਸੰਤੋਸ਼ (ਸੰਤੁਸ਼ਟੀ) ਦੀ ਅਨੁਭੂਤੀ ਹੁੰਦੀ ਹੈ। ਹੁਣ ਜੈਰਾਮ ਜੀ, ਦਿੱਲੀ ਆਉਂਦੇ ਹਨ, ਪਹਿਲਾਂ ਜਾਂਦੇ ਸਨ ਲੋਕ ਤਾਂ ਕਿਉਂ ਜਾਂਦੇ ਸਨ, ਅਰਜ਼ੀ ਲੈ ਕੇ ਜਾਂਦੇ ਸਨ, ਜਰਾ ਕੁਝ ਕਰੋ, ਕੁਝ ਦੇ ਦਿਓ, ਭਗਵਾਨ ਤੁਹਾਡਾ ਭਲਾ ਕਰੇਗਾ, ਉਹ ਹਾਲ ਕਰ ਦਿੱਤਾ ਸੀ ਦਿੱਲੀ ਵਾਲਿਆਂ ਨੇ ।
ਅੱਜ, ਅੱਜ ਅਗਰ ਹਿਮਾਚਲ ਦੇ ਮੁੱਖ ਮੰਤਰੀ ਮੇਰੇ ਕੋਲ ਆਉਂਦੇ ਹਨ ਤਾਂ ਨਾਲ ਹੀ ਬੜੀ ਖੁਸ਼ੀ ਦੇ ਨਾਲ ਕਦੇ ਚੰਬਾ ਦਾ ਰੁਮਾਲ ਲੈ ਆਉਂਦੇ ਹਨ, ਕਦੇ ਚੰਬੇ ਥਾਲ ਦਾ ਉਪਹਾਰ (ਤੋਹਫ਼ਾ) ਲੈ ਕੇ ਆਉਂਦੇ ਹਨ। ਅਤੇ ਨਾਲ-ਨਾਲ ਇਹ ਜਾਣਕਾਰੀ ਦਿੰਦੇ ਹਨ ਕਿ ਮੋਦੀ ਜੀ, ਅੱਜ ਤਾਂ ਮੈਂ ਖੁਸ਼ਖਬਰੀ ਲੈ ਕੇ ਆਇਆ ਹਾਂ, ਫਲਾਨਾ ਪ੍ਰੋਜੈਕਟ ਅਸੀਂ ਪੂਰਾ ਕਰ ਦਿੱਤਾ। ਨਵੇਂ ਫਲਾਨੇ ਪ੍ਰੋਜੈਕਟਾਂ 'ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ।
ਹੁਣ ਹਿਮਾਚਲ ਵਾਲੇ ਹੱਕ ਮੰਗਨ ਦੇ ਲਈ ਗਿੜਗਿੜਾਉਂਦੇ ਨਹੀਂ ਹਨ, ਹੁਣ ਦਿੱਲੀ ਵਿੱਚ ਉਹ ਹੱਕ ਜਤਾਉਂਦੇ ਹਨ ਅਤੇ ਸਾਨੂੰ ਆਦੇਸ਼ ਵੀ ਦਿੰਦੇ ਹਨ। ਅਤੇ ਤੁਸੀਂ ਸਾਰੇ ਜਨਤਾ-ਜਨਾਰਦਨ ਦਾ ਆਦੇਸ਼, ਤੁਹਾਡਾ ਆਦੇਸ਼ ਹੈਂ ਅਤੇ ਤੁਸੀਂ ਹੀ ਮੇਰੇ ਹਾਈਕਮਾਂਡ ਹਨ। ਤੁਹਾਡਾ ਆਦੇਸ਼ ਮੈਂ ਆਪਣਾ ਸੌਭਾਗਯ ਸਮਝਦਾ ਹਾਂ ਭਾਈਓ ਅਤੇ ਭੈਣੋਂ। ਇਸ ਲਈ ਆਪ ਲੋਕਾਂ ਦੀ ਸੇਵਾ ਕਰਨ ਦਾ ਆਨੰਦ ਵੀ ਕੁਝ ਹੋਰ ਹੁੰਦਾ ਹੈ, ਊਰਜਾ ਵੀ ਕੁਝ ਹੋਰ ਹੁੰਦੀ ਹੈ।
ਸਾਥੀਓ,
ਅੱਜ ਜਿਤਨੇ ਵਿਕਾਸ ਕਾਰਜਾਂ ਦਾ ਉਪਹਾਰ (ਤੋਹਫ਼ਾ) ਹਿਮਾਚਲ ਨੂੰ ਇੱਕ ਦੌਰ ਵਿੱਚ ਮਿਲਦਾ ਹੈ, ਉਤਨਾ ਹੀ ਸਰਕਾਰਾਂ ਦੇ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ। ਪਿਛਲੇ 8 ਵਰ੍ਹਿਆਂ ਵਿੱਚ ਪੂਰੇ ਦੇਸ਼ ਦੇ ਪਹਾੜੀ ਖੇਤਰਾਂ ਵਿੱਚ, ਦੁਰਗਮ ਇਲਾਕਿਆਂ ਵਿੱਚ, ਦੁਰਗਮ ਇਲਾਕਿਆਂ ਵਿੱਚ, ਜਨਜਾਤੀਯ (ਕਬਾਇਲੀ) ਖੇਤਰਾਂ ਵਿੱਚ ਤੇਜ਼ੀ ਵਿਕਾਸ ਦਾ ਇੱਕ ਮਹਾਨਯੱਗ ਚਲ ਰਿਹਾ ਹੈ। ਇਸ ਦਾ ਲਾਭ ਹਿਮਾਚਲ ਦੇ ਚੰਬਾ ਨੂੰ ਮਿਲ ਰਿਹਾ ਹੈ, ਪਾਂਗੀ-ਭਰਮੌਰ ਨੂੰ ਮਿਲ ਰਿਹਾ ਹੈ, ਛੋਟਾ-ਬੜਾ ਭੰਗਾਲ, ਗਿਰਿਪਾਰ, ਕਿਨੌਰ ਅਤੇ ਲਾਹੌਲ-ਸਪੀਤੀ ਜਿਹੇ ਖੇਤਰਾਂ ਨੂੰ ਮਿਲ ਰਿਹਾ ਹੈ।
ਪਿਛਲੇ ਵਰ੍ਹੇ ਤਾਂ ਚੰਬਾ ਨੇ ਵਿਕਾਸ ਵਿੱਚ ਸੁਧਾਰ ਦੇ ਮਾਮਲੇ ਵਿੱਚ ਦੇਸ਼ ਦੇ 100 ਤੋਂ ਵੱਧ ਆਕਾਂਖੀ ਜ਼ਿਲ੍ਹਿਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰ ਲਿਆ। ਮੈਂ ਚੰਬਾ ਨੂੰ ਵਿਸ਼ੇਸ਼ ਵਧਾਈ ਦਿੰਦਾ ਹਾਂ, ਇੱਥੇ ਦੇ ਸਰਕਾਰੀ ਮੁਲਾਜ਼ਿਮ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਇਤਨਾ ਬੜਾ ਕੰਮ ਕਰਕੇ ਦਿਖਾਇਆ ਹੈ। ਕੁਝ ਸਮਾਂ ਪਹਿਲਾਂ ਹੀ ਸਾਡੀ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਸਿਰਮੌਰ ਦੇ ਗਿਰਿਪਾਰ ਖੇਤਰ ਦੇ ਹਾਟੀ ਸਮੁਦਾਏ ਨੂੰ ਜਨਜਾਤੀ ਦਰਜਾ ਦੇਣ ਦਾ ਫੈਸਲਾ ਇਹ ਦਿਖਾਉਂਦਾ ਹੈ ਕਿ ਸਾਡੀ ਸਰਕਾਰ ਜਨਜਾਤੀ ਲੋਕਾਂ ਦੇ ਵਿਕਾਸ ਦੇ ਲਈ ਉਨ੍ਹਾਂ ਨੂੰ ਕਿਤਨੀ ਪ੍ਰਾਥਮਿਕਤਾ ਦਿੰਦੀ ਹੈ।
ਸਾਥੀਓ,
ਲੰਬੇ ਸਮੇਂ ਤੱਕ ਜਿਨ੍ਹਾਂ ਨੇ ਦਿੱਲੀ ਅਤੇ ਹਿਮਾਚਲ ਵਿੱਚ ਸਰਕਾਰਾਂ ਚਲਾਈਆਂ, ਉਨ੍ਹਾਂ ਨੂੰ ਸਾਡੇ ਇਨ੍ਹਾਂ ਦੁਰਗਮ ਖੇਤਰਾਂ ਦੀ ਯਾਦ ਤਦੇ ਆਉਂਦੀ ਸੀ, ਜਦੋਂ ਚੋਣਾਂ ਆਉਂਦੀਆਂ ਸਨ। ਲੇਕਿਨ ਡਬਲ ਇੰਜਣ ਸਰਕਾਰ ਦਿਨ-ਰਾਤ, 24 ਘੰਟੇ, ਸੱਤ ਦਿਨ, ਤੁਹਾਡੀ ਸੇਵਾ ਵਿੱਚ ਜੁਟੀ ਹੋਈ ਹੈ। ਕੋਰੋਨਾ ਦਾ ਮੁਸ਼ਕਿਲ ਸਮਾਂ ਆਇਆ, ਤਾਂ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਪੂਰੀ ਕੋਸ਼ਿਸ਼ ਕੀਤੀ।
ਅੱਜ ਗ੍ਰਾਮੀਣ ਪਰਿਵਾਰਾਂ, ਗ਼ਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਦੁਨੀਆ ਦੇ ਲੋਕ ਜਦੋਂ ਸੁਣਦੇ ਹਨ ਤਾਂ ਉਨ੍ਹਾਂ ਨੂੰ ਅਜੂਬਾ ਲਗਦਾ ਹੈ ਕਿ 80 ਕਰੋੜ ਲੋਕ ਡੇਢ-ਦੋ ਸਾਲ ਤੋਂ, ਭਾਰਤ ਸਰਕਾਰ ਕਿਸੇ ਦੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦਿੰਦੀ, ਹਰ ਘਰ ਦਾ ਚੁੱਲ੍ਹਾ ਜਲਦਾ ਹੈ, ਮੁਫਤ ਵਿੱਚ ਅਨਾਜ ਪਹੁੰਚਾਇਆ ਜਾਂਦਾ ਹੈ ਤਾਕਿ ਮੇਰਾ ਕੋਈ ਗ਼ਰੀਬ ਪਰਿਵਾਰ ਭੁੱਖਾ ਨਾ ਸੋ ਜਾਵੇ।
ਭਾਈਓ-ਭੈਣੋਂ,
ਸਾਰਿਆਂ ਨੂੰ ਸਮੇਂ ‘ਤੇ ਟੀਕਾ ਲਗੇ, ਇਸ ਦੀ ਵੀ ਤੇਜ਼ੀ ਨਾਲ ਵਿਵਸਥਾ ਕੀਤੀ। ਹਿਮਾਚਲ ਪ੍ਰਦੇਸ਼ ਨੂੰ ਪ੍ਰਾਥਮਿਕਤਾ ਵੀ ਦਿੱਤੀ ਗਈ ਹੈ। ਅਤੇ ਇਸ ਦੇ ਲਈ ਮੈਂ ਆਂਗਨਵਾੜੀ ਭੈਣਾਂ, ਆਸ਼ਾ ਭੈਣਾਂ, ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਵੀ ਅਭਿਨੰਦਨ ਕਰਦਾ ਹਾਂ। ਜੈਰਾਮ ਜੀ ਦੀ ਅਗਵਾਈ ਵਿੱਚ ਆਪਣੇ ਹਿਮਾਚਲ ਨੂੰ ਕੋਵਿਡ ਟੀਕਾਕਰਨ ਵਿੱਚ, ਉਸ ਮਾਮਲੇ ਵਿੱਚ ਦੇਸ਼ ਵਿੱਚ ਮੋਹਰੀ ਰੱਖਿਆ।
ਸਾਥੀਓ,
ਵਿਕਾਸ ਦੇ ਐਸੇ ਕੰਮ ਤਦੇ ਹੁੰਦੇ ਹਨ, ਜਦੋਂ ਸੇਵਾਭਾਵ ਸੁਭਾਅ ਬਣ ਜਾਂਦਾ ਹੈ, ਜਦੋਂ ਸੇਵਾਭਾਵ ਸੰਕਲਪ ਬਣ ਜਾਂਦਾ ਹੈ, ਜਦੋਂ ਸੇਵਾਭਾਵ ਸਾਧਨਾ ਬਣ ਜਾਂਦੀ ਹੈ, ਤਦ ਜਾ ਕੇ ਸਾਰੇ ਕੰਮ ਹੁੰਦੇ ਹਨ। ਪਹਾੜੀ ਅਤੇ ਜਨਜਾਤੀ ਖੇਤਰਾਂ ਵਿੱਚ ਰੋਜ਼ਗਾਰ ਇੱਕ ਹੋਰ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਇੱਥੇ ਦੀ ਜੋ ਤਾਕਤ ਹੈ, ਉਸੇ ਨੂੰ ਜਨਤਾ ਦੀ ਤਾਕਤ ਬਣਾਉਣ ਦਾ ਪ੍ਰਯਤਨ ਅਸੀਂ ਕਰ ਰਹੇ ਹਾਂ। ਜਨਜਾਤੀ ਖੇਤਰਾਂ ਵਿੱਚ ਜਲ ਅਤੇ ਜੰਗਲ ਦੀ ਸੰਪਦਾ ਅਨਮੋਲ ਹੈ। ਚੰਬਾ ਤਾਂ ਦੇਸ਼ ਦੇ ਉਨ੍ਹਾਂ ਖੇਤਰਾਂ ਵਿੱਚ ਹੈ ਜਿੱਥੇ ਜਲ-ਬਿਜਲੀ ਦੇ ਨਿਰਮਾਣ ਦੀ ਸ਼ੁਰੂਆਤ ਹੋਈ ਸੀ।
ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਹੋਇਆ ਹੈ, ਇਸ ਨਾਲ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਚੰਬਾ ਦੀ, ਹਿਮਾਚਲ ਦੀ ਹਿੱਸੇਦਾਰੀ ਹੋਰ ਵਧਣ ਵਾਲੀ ਹੈ। ਇੱਥੇ ਜੋ ਬਿਜਲੀ ਪੈਦਾ ਹੋਵੇਗੀ, ਉਸ ਨਾਲ ਚੰਬਾ ਨੂੰ, ਹਿਮਾਚਲ ਨੂੰ ਸੈਂਕੜਿਆਂ ਕਰੋੜ ਰੁਪਏ ਦੀ ਕਮਾਈ ਹੋਵੇਗੀ। ਇੱਥੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮਿਲਣਗੇ। ਪਿਛਲੇ ਸਾਲ ਵੀ 4 ਬੜੇ ਜਲ-ਬਿਜਲੀ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਣ ਦਾ ਅਵਸਰ ਮੈਨੂੰ ਮਿਲਿਆ ਸੀ। ਕੁਝ ਦਿਨ ਪਹਿਲਾਂ ਬਿਲਾਸਪੁਰ ਵਿੱਚ ਜੋ ਹਾਈਡ੍ਰੋ ਇੰਜੀਨੀਅਰਿੰਗ ਕਾਲਜ ਸ਼ੁਰੂ ਹੋਇਆ ਹੈ, ਉਸ ਤੋਂ ਵੀ ਹਿਮਾਚਲ ਦੇ ਨੌਜਵਾਨਾਂ ਨੂੰ ਲਾਭ ਹੋਣ ਵਾਲਾ ਹੈ।
ਸਾਥੀਓ,
ਇੱਥੇ ਦੀ ਇੱਕ ਹੋਰ ਤਾਕਤ, ਬਾਗਵਾਨੀ ਹੈ, ਕਲਾ ਹੈ, ਸ਼ਿਲਪ ਹੈ। ਚੰਬਾ ਦੇ ਫੁੱਲ, ਚੰਬਾ ਦਾ ਚੁਖ, ਰਾਜਮਾਹ ਦਾ ਮਦਰਾ, ਚੰਬਾ ਚੱਪਲ, ਚੰਬਾ ਥਾਲ ਤੇ ਪਾਂਗੀ ਕੀ ਠਾਂਗੀ, ਐਸੇ ਅਨੇਕ ਉਤਪਾਦ, ਇਹ ਸਾਡੀ ਧਰੋਹਰ ਹੈ। ਮੈਂ ਸਵੈ-ਸਹਾਇਤਾ ਸਮੂਹ ਦੀਆਂ ਭੈਣਾਂ ਦੀ ਵੀ ਸ਼ਲਾਘਾ ਕਰਾਂਗਾ। ਕਿਉਂਕਿ ਉਹ ਵੋਕਲ ਫਾਰ ਲੋਕਲ, ਯਾਨੀ ਇਨ੍ਹਾਂ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਤਨਾਂ ਨੂੰ ਬਲ ਦੇ ਰਹੀ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯੋਜਨਾ ਦੇ ਤਹਿਤ ਵੀ ਐਸੇ ਉਤਪਾਦਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਮੇਰਾ ਖ਼ੁਦ ਵੀ ਪ੍ਰਯਾਸ ਰਹਿੰਦਾ ਹੈ ਕਿ ਵਿਦੇਸ਼ੀ ਮਹਿਮਾਨਾਂ ਨੂੰ ਇਹ ਚੀਜ਼ ਭੇਂਟ ਕਰਾਂ, ਤਾਕਿ ਪੂਰੀ ਦੁਨੀਆ ਵਿੱਚ ਹਿਮਾਚਲ ਦਾ ਨਾਲ ਵਧੇ, ਦੁਨੀਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੇ ਲੋਕ ਹਿਮਾਚਲ ਦੇ ਉਤਪਾਦਾਂ ਬਾਰੇ ਜਾਣਨ। ਮੈਂ ਐਸੀਆਂ ਚੀਜ਼ਾਂ ਲੈ ਜਾਂਦਾ ਹਾਂ ਕਿਸੇ ਨੂੰ ਯਾਦਗਾਰੀ ਚਿੰਨ੍ਹ ਦੇਣਾ ਹੈ ਤਾਂ ਮੈ ਮੇਰੇ ਹਿਮਾਚਲ ਦੇ ਪਿੰਡ ਤੋਂ ਬਣੀਆਂ ਹੋਇਆ ਚੀਜ਼ਾਂ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਡਬਲ ਇੰਜਣ ਸਰਕਾਰ ਆਪਣੇ ਸੱਭਿਆਚਾਰ, ਵਿਰਾਸਤ ਅਤੇ ਆਸਥਾ ਨੂੰ ਸਨਮਾਨ ਦੇਣ ਵਾਲੀ ਸਰਕਾਰ ਹੈ। ਚੰਬਾ ਸਹਿਤ, ਪੂਰਾ ਹਿਮਾਚਲ ਆਸਥਾ ਅਤੇ ਧਰੋਹਰਾਂ ਦੀ ਧਰਤੀ ਹੈ, ਇਹ ਤਾਂ ਦੇਵਭੂਮੀ ਹੈ। ਇੱਕ ਤਰਫ ਜਿੱਥੇ ਪਵਿੱਤਰ ਮਣਿਮਹੇਸ਼ ਧਾਮ ਹੈ, ਉੱਥੇ ਹੀ ਚੌਰਾਸੀ ਮੰਦਿਰ ਸਥਲ ਭਰਮੌਰ ਵਿੱਚ ਹੈ। ਮਣਿਮਹੇਸ਼ ਯਾਤਰਾ ਹੋਵੇ ਜਾਂ ਫਿਰ ਸ਼ਿਮਲਾ, ਕਿਨੌਰ, ਕੁੱਲੂ ਤੋਂ ਗੁਜਰਣ ਵਾਲੀ ਸ਼੍ਰੀਖੰਡ ਮਹਾਦੇਵ ਦੀ ਯਾਤਰਾ ਹੋਵੇ, ਦੁਨੀਆਭਰ ਵਿੱਚ ਭੋਲੇਨਾਥ ਦੇ ਭਗਤਾਂ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ। ਹੁਣੇ ਜੈਰਾਮ ਜੀ ਕਹਿ ਰਹੇ ਸਨ, ਹਾਲੇ ਦੁਸ਼ਹਿਰੇ ਦੇ ਦਿਨ ਮੈਨੂੰ ਕੁੱਲੂ ਵਿੱਚ ਅੰਤਰਰਾਸ਼ਟਰੀ ਦੁਸ਼ਹਿਰਾ ਉਤਸਵ ਵਿੱਚ ਸ਼ਰੀਕ ਹੋਣ ਦਾ ਅਵਸਰ ਮਿਲਿਆ। ਕੁਝ ਦਿਨ ਪਹਿਲਾਂ ਦੁਸ਼ਹਿਰੇ ਦੇ ਮੇਲੇ ਵਿੱਚ ਸੀ ਅਤੇ ਅੱਜ ਮਿੰਜਰ ਮੇਲੇ ਦੀ ਧਰਤੀ ‘ਤੇ ਆਉਣ ਦਾ ਸੁਭਾਗ ਮਿਲਿਆ।
ਇੱਕ ਤਰਫ ਇਹ ਧਰੋਹਰਾਂ ਹਨ, ਦੂਸਰੀ ਤਰਫ ਡਲਹੌਜੀ, ਖਜਿਆਰ ਜੈਸੇ ਅਨੇਕ ਦਰਸ਼ਨੀਯ ਟੂਰਿਸਟ ਸਥਲ ਹਨ। ਇਹ ਵਿਕਸਿਤ ਹਿਮਾਚਲ ਦੀ ਤਾਕਤ ਬਣਨ ਵਾਲੇ ਹਨ। ਇਸ ਤਾਕਤ ਨੂੰ ਸਿਰਫ ਅਤੇ ਸਿਰਫ ਡਬਲ ਇੰਜਣ ਦੀ ਸਰਕਾਰ ਵੀ ਪਹਿਚਾਣਦੀ ਹੈ। ਇਸ ਲਈ ਇਸ ਵਾਰ ਹਿਮਾਚਲ ਮਨ ਬਣਾ ਚੁੱਕਿਆ ਹੈ। ਹਿਮਾਚਲ ਇਸ ਵਾਰ ਪੁਰਾਣਾ ਰਿਵਾਜ਼ ਬਦਲੇਗਾ, ਹਿਮਾਚਲ ਇਸ ਵਾਲ ਨਵੀਂ ਪਰੰਪਰਾ ਬਣਾਵੇਗਾ।
ਸਾਥੀਓ,
ਮੈਂ ਜਦੋਂ ਇੱਥੇ ਮੈਦਾਨ ਵਿੱਚ ਪਹੁੰਚਿਆ, ਮੈਂ ਸਭ ਦੇਖ ਰਿਹਾ ਸੀ। ਮੈਂ ਜਾਣਦਾ ਹਾਂ ਹਿਮਾਚਲ ਵਿੱਚ ਇਤਨਾ, ਹਰ ਗਲੀ-ਮੋਹੱਲੇ ਨੂੰ ਜਾਣਦਾ ਹਾਂ। ਪੂਰੇ ਰਾਜ ਦੀ ਕੋਈ ਰੈਲੀ ਕਰੋ ਨਾ ਪੂਰੇ ਰਾਜ ਦੀ ਤਾਂ ਵੀ ਹਿਮਾਚਲ ਵਿੱਚ ਇਤਨੀ ਬੜੀ ਰੈਲੀ ਕਰਨੀ ਹੈ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਸੀ। ਤਾਂ ਮੈਂ ਪੁੱਛਿਆ ਮੁੱਖ ਮੰਤਰੀ ਜੀ ਨੂੰ ਕਿ ਪੂਰੇ ਰਾਜ ਦੀ ਰੈਲੀ ਹੈ ਕੀ, ਦੇਖ ਕੇ ਹੀ। ਉਨ੍ਹਾਂ ਨੇ ਕਿਹਾ, ਨਹੀਂ ਇਹ ਤਾਂ ਚੰਬਾ ਜ਼ਿਲ੍ਹੇ ਦੇ ਲੋਕ ਆਏ ਹਨ।
ਸਾਥੀਓ,
ਇਹ ਰੈਲੀ ਨਹੀਂ ਹੈ, ਇਹ ਹਿਮਾਚਲ ਦੇ ਉੱਜਵਲ ਭਵਿੱਖ ਦਾ ਸੰਕਲਪ ਮੈਂ ਦੇਖ ਰਿਹਾ ਹਾਂ। ਮੈਂ ਅੱਜ ਇੱਥੇ ਇੱਕ ਰੈਲੀ ਨਹੀਂ, ਹਿਮਾਚਲ ਦੇ ਉੱਜਵਲ ਭਵਿੱਖ ਦਾ ਸਮਰੱਥ ਦੇਖ ਰਿਹਾ ਹਾਂ ਅਤੇ ਮੈਂ ਤੁਹਾਡੇ ਇਸ ਸਮਰੱਥ ਦਾ ਪੁਜਾਰੀ ਹਾਂ। ਮੈਂ ਤੁਹਾਡੇ ਇਸ ਸੰਕਲਪ ਦੇ ਪਿੱਛੇ ਦੀਵਾਰ ਦੀ ਤਰ੍ਹਾਂ ਖੜਾ ਰਹਾਂਗਾ, ਇਹ ਮੈਂ ਵਿਸ਼ਵਾਸ ਦੇਣ ਆਇਆ ਹਾਂ ਦੋਸਤੋਂ। ਸ਼ਕਤੀ ਬਣ ਕੇ ਨਾਲ ਰਹਾਂਗਾ, ਇਹ ਭਰੋਸਾ ਦੇਣ ਆਇਆ ਹਾਂ। ਇਤਨਾ ਵਿਸ਼ਾਲ ਪ੍ਰੋਗਰਾਮ ਕਰਨ ਦੇ ਲਈ ਅਤੇ ਸ਼ਾਨਦਾਰ-ਜਾਨਦਾਰ ਪ੍ਰੋਗਰਾਮ ਕਰਨ ਦੇ ਲਈ ਅਤੇ ਤਿਉਹਾਰਾਂ ਦੇ ਦਿਨ ਹਨ। ਐਸੇ ਤਿਉਹਾਰ ਦੇ ਦਿਨਾਂ ਵਿੱਚ ਮਾਤਾਵਾਂ-ਭੈਣਾਂ ਦਾ ਨਿਕਲਣਾ ਕਠਿਨ ਹੁੰਦਾ ਹੈ। ਫਿਰ ਵੀ ਇਤਨੀ ਮਾਤਾਵਾਂ-ਭੈਣਾਂ ਮੈਨੂੰ ਅਸ਼ੀਰਵਾਦ ਦੇਣ ਆਈਆਂ, ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਆਈਆਂ, ਇਸ ਤੋਂ ਬੜਾ ਜੀਵਨ ਦਾ ਸੁਭਾਗ ਕੀ ਹੋ ਸਕਦਾ ਹੈ?
ਮੈਂ ਫਿਰ ਇੱਕ ਵਾਰ ਆਪ ਸਭ ਨੂੰ ਇਹ ਅਨੇਕ ਵਿਕਾਸ ਦੇ ਪ੍ਰਕਲਪ ਅਤੇ ਹੁਣ ਤਾਂ ਵੰਦੇ ਭਾਰਤ ਟ੍ਰੇਨ ਵਿੱਚ ਦਿੱਲੀ ਤੱਕ ਦੀ ਗਤੀ ਤੇਜ਼ ਹੋ ਰਹੀ ਹੈ, ਤਦ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾਂ ਹਾਂ।
ਦੋਵੇਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਬਹੁਤ-ਬਹੁਤ ਧੰਨਵਾਦ।