QuoteStartups makes presentations before PM on six themes
Quote“It has been decided to celebrate January 16 as National Start-up Day to take the Startup culture to the far flung areas of the country”
Quote“Three aspects of government efforts: first, to liberate entrepreneurship, innovation from the web of government processes, and bureaucratic silos, second, creating an institutional mechanism to promote innovation; third, handholding of young innovators and young enterprises”
Quote“Our Start-ups are changing the rules of the game. That's why I believe Start-ups are going to be the backbone of new India.”
Quote“Last year, 42 unicorns came up in the country. These companies worth thousands of crores of rupees are the hallmark of self-reliant and self-confident India”
Quote“Today India is rapidly moving towards hitting the century of the unicorns. I believe the golden era of India's start-ups is starting now”
Quote“Don't just keep your dreams local, make them global. Remember this mantra

ਨਮਸ‍ਕਾਰ, 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਪੀਯੂਸ਼ ਗੋਇਲ ਜੀ, ਮਨਸੁਖ ਮਾਂਡਵੀਯਾ ਜੀ, ਅਸ਼ਵਿਨੀ ਵੈਸ਼ਣਵ ਜੀ, ਸਰਬਾਨੰਦ ਸੋਨੋਵਾਲ ਜੀ, ਪੁਰੁਸ਼ੋਤਮ ਰੁਪਾਲਾ ਜੀ, ਜੀ ਕਿਸ਼ਨ ਰੈੱਡੀ ਜੀ, ਪਸ਼ੂਪਤੀ ਕੁਮਾਰ ਪਾਰਸ ਜੀ, ਜੀਤੇਂਦਰ ਸਿੰਘ ਜੀ, ਸੋਮ ਪ੍ਰਕਾਸ਼ ਜੀ, ਦੇਸ਼ ਭਰ ਤੋਂ ਜੁੜੇ ਸਟਾਰਟ ਅੱਪ ਦੀ ਦੁਨੀਆ ਦੇ ਸਾਰੇ ਦਿੱਗਜ, ਸਾਡੇ ਯੁਵਾ ਸਾਥੀ, ਹੋਰ ਮਹਾਨੁਭਾਵ ਅਤੇ ਭਾਈਓ ਅਤੇ ਭੈਣੋਂ,

ਅਸੀਂ ਸਭ ਨੇ ਭਾਰਤੀ ਸਟਾਰਟ-ਅੱਪਸ ਦੀ ਸਫ਼ਲਤਾ ਦੇ ਦਰਸ਼ਨ ਕੀਤੇ ਅਤੇ ਕੁਝ ਸਟੇਕਹੋਲਡਰਸ ਦਾ ਪ੍ਰੈਜੈਂਟੇਸ਼ਨ ਵੀ ਦੇਖਿਆ। ਆਪ ਸਭ ਬਹੁਤ ਬਿਹਤਰੀਨ ਕੰਮ ਕਰ ਰਹੇ ਹੋ। 2022 ਦਾ ਇਹ ਵਰ੍ਹਾ ਭਾਰਤੀ ਸਟਾਰਟ ਅੱਪ ਈਕੋਸਿਸਟਮ ਦੇ ਲਈ ਹੋਰ ਵੀ ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਆਜ਼ਾਦੀ  ਦੇ 75ਵੇਂ ਵਰ੍ਹੇ ਵਿੱਚ, Start-up India Innovation Week ਦਾ ਇਹ ਆਯੋਜਨ ਹੋਰ ਵੀ ਮਹੱਤਵਪੂਰਨ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰੇਗਾ, ਉਸ ਸ਼ਾਨਦਾਰ ਭਾਰਤ  ਦੇ ਨਿਰਮਾਣ ਵਿੱਚ ਤੁਹਾਡੀ ਭੂਮਿਕਾ ਬਹੁਤ ਬੜੀ ਹੈ।

ਦੇਸ਼ ਦੇ ਉਨ੍ਹਾਂ ਸਾਰੇ ਸਟਾਰਟ-ਅੱਪਸ ਨੂੰ, ਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਜੋ ਸਟਾਰਟ-ਅੱਪਸ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਸਟਾਰਟ-ਅੱਪਸ ਦਾ ਇਹ ਕਲਚਰ ਦੇਸ਼ ਦੇ ਦੂਰ-ਦਰਾਜ ਤੱਕ ਪਹੁੰਚੇ, ਇਸ ਦੇ ਲਈ 16 ਜਨਵਰੀ ਨੂੰ ਹੁਣ ਨੈਸ਼ਨਲ ਸਟਾਰਟ ਅੱਪ ਡੇ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਸਾਥੀਓ, 

Start-up India Innovation Week, ਬੀਤੇ ਸਾਲ ਦੀਆਂ ਸਫ਼ਲਤਾਵਾਂ ਨੂੰ celebrate ਕਰਨ ਦਾ ਵੀ ਹੈ ਅਤੇ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨ ਦਾ ਵੀ ਹੈ। ਇਸ ਦਹਾਕੇ ਨੂੰ ਭਾਰਤ ਦਾ Techade ਕਿਹਾ ਜਾ ਰਿਹਾ ਹੈ। ਇਸ ਦਹਾਕੇ ਵਿੱਚ Innovation, entrepreneurship ਅਤੇ start-up ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਜੋ ਬੜੇ ਪੈਮਾਨੇ ’ਤੇ ਬਦਲਾਅ ਕਰ ਰਹੀ ਹੈ, ਉਸ ਦੇ ਤਿੰਨ ਅਹਿਮ ਪਹਿਲੂ ਹਨ-

ਪਹਿਲਾ, Entrepreneurship ਨੂੰ, ਇਨੋਵੇਸ਼ਨ ਨੂੰ ਸਰਕਾਰੀ ਪ੍ਰਕਿਰਿਆਵਾਂ ਦੇ ਜਾਲ ਤੋਂ,  bureaucratic silos ਤੋਂ ਮੁਕਤ ਕਰਾਉਣਾ। ਦੂਸਰਾ, ਇਨੋਵੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ institutional mechanism ਦਾ ਨਿਰਮਾਣ ਕਰਨਾ। ਅਤੇ ਤੀਸਰਾ, ਯੁਵਾ innovators, ਯੁਵਾ ਉੱਦਮ ਦੀ handholding ਵੀ ਕਰਨਾ। ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਜਿਹੇ ਪ੍ਰੋਗਰਾਮ ਐਸੇ ਹੀ ਪ੍ਰਯਤਨਾਂ ਦਾ ਹਿੱਸਾ ਹਨ।

ਏਂਜਲ ਟੈਕਸ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨਾ ਅਤੇ ਟੈਕਸ ਫਾਇਲਿੰਗ ਨੂੰ ਸਰਲ ਕਰਨਾ ਹੋਵੇ,  Access to credit ਨੂੰ ਅਸਾਨ ਬਣਾਉਣਾ ਹੋਵੇ, ਹਜ਼ਾਰਾਂ ਕਰੋੜ ਰੁਪਏ ਦੀ ਸਰਕਾਰੀ ਫੰਡਿੰਗ ਦਾ ਪ੍ਰਬੰਧ ਹੋਵੇ, ਇਹ ਸੁਵਿਧਾਵਾਂ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਦੀਆਂ ਹਨ। ਸਟਾਰਟ-ਅੱਪ ਇੰਡੀਆ ਦੇ ਤਹਿਤ ਸਟਾਰਟ-ਅੱਪਸ  ਨੂੰ 9 ਲੇਬਰ  ਅਤੇ 3-environment laws ਨਾਲ ਜੁੜੀਆਂ compliances ਨੂੰ self-certify ਕਰਨ ਦੀ ਸੁਵਿਧਾ ਦਿੱਤੀ ਗਈ ਹੈ।

Documents ਦੇ self-attestation ਨਾਲ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਅੱਜ 25 ਹਜ਼ਾਰ ਤੋਂ ਅਧਿਕ compliances ਨੂੰ ਖ਼ਤਮ ਕਰਨ ਦੇ ਪੜਾਅ ਤੱਕ ਪਹੁੰਚ ਚੁੱਕਿਆ ਹੈ। ਸਟਾਰਟ ਅੱਪਸ, ਸਰਕਾਰ ਨੂੰ ਆਪਣੇ ਪ੍ਰੋਡਕਟਸ ਜਾਂ ਸਰਵਿਸ ਅਸਾਨੀ ਨਾਲ ਦੇ ਪਾਉਣ, ਇਸ ਦੇ ਲਈ Government e-Marketplace (GeM) ਪਲੈਟਫਾਰਮ ’ਤੇ Startup Runway ਵੀ ਬਹੁਤ ਕੰਮ ਆ ਰਿਹਾ ਹੈ।

|

ਸਾਥੀਓ, 

ਆਪਣੇ ਨੌਜਵਾਨਾਂ ਦੀ ਸਮਰੱਥਾ ’ਤੇ ਭਰੋਸਾ, ਉਨ੍ਹਾਂ ਦੀ ਕ੍ਰਿਏਟੀਵਿਟੀ ’ਤੇ ਭਰੋਸਾ ਕਿਸੇ ਵੀ ਦੇਸ਼ ਦੀ ਪ੍ਰਗਤੀ ਦਾ ਅਹਿਮ ਅਧਾਰ ਹੁੰਦਾ ਹੈ। ਭਾਰਤ ਅੱਜ ਆਪਣੇ ਨੌਜਵਾਨਾਂ ਦੀ ਇਸ ਸਮਰੱਥਾ ਨੂੰ ਪਹਿਚਾਣਦੇ ਹੋਏ ਨੀਤੀਆਂ ਬਣਾ ਰਿਹਾ ਹੈ, ਨਿਰਣੇ ਲਾਗੂ ਕਰ ਰਿਹਾ ਹੈ। ਭਾਰਤ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਯੂਨੀਵਰਸਿਟੀਜ਼ ਹਨ, 11 ਹਜ਼ਾਰ ਤੋਂ ਜ਼ਿਆਦਾ stand-alone institutions ਹਨ, 42 ਹਜ਼ਾਰ ਤੋਂ ਜ਼ਿਆਦਾ colleges ਹਨ ਅਤੇ ਲੱਖਾਂ ਦੀ ਸੰਖਿਆ ਵਿੱਚ ਸਕੂਲ ਹਨ। ਇਹ ਭਾਰਤ ਦੀ ਬਹੁਤ ਬੜੀ ਤਾਕਤ ਹੈ।

ਸਾਡਾ ਪ੍ਰਯਾਸ, ਦੇਸ਼ ਵਿੱਚ ਬਚਪਨ ਤੋਂ ਹੀ Students ਵਿੱਚ innovation ਦੇ ਪ੍ਰਤੀ ਆਕਰਸ਼ਣ ਪੈਦਾ ਕਰਨ, innovation ਨੂੰ institutionalise ਕਰਨ ਦਾ ਹੈ। 9 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ, ਅੱਜ ਬੱਚਿਆਂ ਨੂੰ ਸਕੂਲਾਂ ਵਿੱਚ innovate ਕਰਨ, ਨਵੇਂ Ideas ’ਤੇ ਕੰਮ ਕਰਨ ਦਾ ਮੌਕਾ ਦੇ ਰਹੀਆਂ ਹਨ। ਅਟਲ ਇਨੋਵੇਸ਼ਨ ਮਿਸ਼ਨ ਨਾਲ ਸਾਡੇ ਨੌਜਵਾਨਾਂ ਨੂੰ ਆਪਣੇ Innovative Ideas ’ਤੇ ਕੰਮ ਕਰਨ ਦੇ ਨਵੇਂ-ਨਵੇਂ Platform ਮਿਲ ਰਹੇ ਹਨ। ਇਸ ਦੇ ਇਲਾਵਾ, ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਹਜ਼ਾਰਾਂ labs ਦਾ ਨੈੱਟਵਰਕ, ਹਰ ਖੇਤਰ ਵਿੱਚ Innovation ਨੂੰ ਹੁਲਾਰਾ ਦਿੰਦਾ ਹੈ।  ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਿਪਟਣ ਲਈ ਅਸੀਂ innovation ਅਤੇ technology ਅਧਾਰਿਤ solutions ’ਤੇ ਬਲ ਦੇ ਰਹੇ ਹਾਂ। ਅਸੀਂ ਅਨੇਕਾਂ hackathons ਦਾ ਆਯੋਜਨ ਕਰਕੇ,  ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ, ਉਨ੍ਹਾਂ ਨੇ ਰਿਕਾਰਡ ਸਮੇਂ ਵਿੱਚ ਬਹੁਤ ਸਾਰੇ innovative solutions ਸਾਨੂੰ ਦਿੱਤੇ ਹਨ।

ਇਹ ਤੁਸੀਂ ਵੀ ਅਨੁਭਵ ਕਰਦੇ ਹੋਵੋਗੇ ਕਿ ਸਰਕਾਰ ਦੇ ਅਲੱਗ-ਅਲੱਗ ਵਿਭਾਗ, ਅਲੱਗ-ਅਲੱਗ ਮੰਤਰਾਲੇ, ਕਿਸ ਤਰ੍ਹਾਂ ਨੌਜਵਾਨਾਂ ਅਤੇ ਸਟਾਰਟ-ਅੱਪਸ  ਦੇ ਨਾਲ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ  ਦੇ ਨਵੇਂ Ideas ਨੂੰ ਪ੍ਰੋਤਸਾਹਿਤ ਕਰਦੇ ਹਨ। ਚਾਹੇ ਨਵੇਂ drone rules ਹੋਣ, ਜਾਂ ਫਿਰ ਨਵੀਂ space policy, ਸਰਕਾਰ ਦੀ ਪ੍ਰਾਥਮਿਕਤਾ, ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ innovation ਦਾ ਮੌਕਾ ਦੇਣ ਦੀ ਹੈ।

ਸਾਡੀ ਸਰਕਾਰ ਨੇ IPR registration ਨਾਲ ਜੁੜੇ ਜੋ ਨਿਯਮ ਹੁੰਦੇ ਸਨ, ਉਨ੍ਹਾਂ ਨੂੰ ਵੀ ਕਾਫ਼ੀ ਸਰਲ ਕਰ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਅੱਜ ਦੇਸ਼ ਵਿੱਚ ਸੈਂਕੜੇ incubators ਨੂੰ ਸਪੋਰਟ ਕਰ ਰਹੀਆਂ ਹਨ। ਅੱਜ ਦੇਸ਼ ਵਿੱਚ iCREATE ਜਿਹੇ ਸੰਸ‍ਥਾਨ innovation ecosystem ਨੂੰ ਵਧਾਉਣ ਵਿੱਚ ਬਹੁਤ ਮਹੱਤ‍ਵਪੂਰਨ ਰੋਲ ਪ‍ਲੇ ਕਰ ਰਹੇ ਹਨ। iCreate ਯਾਨੀ - International Centre for Entrepreneurship and Technology. ਇਹ ਸੰਸਥਾਨ, ਅਨੇਕਾਂ ਸਟਾਰਟ-ਅੱਪਸ  ਨੂੰ ਮਜ਼ਬੂਤ ਸ਼ੁਰੂਆਤ ਦੇ ਰਿਹਾ ਹੈ, Innovations ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।

ਅਤੇ ਸਾਥੀਓ, 

ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦਾ ਅਸੀਂ ਅਸਰ ਵੀ ਦੇਖ ਰਹੇ ਹਾਂ। ਸਾਲ 2013-14 ਵਿੱਚ ਜਿੱਥੇ 4 ਹਜ਼ਾਰ patents ਨੂੰ ਸਵੀਕ੍ਰਿਤੀ ਮਿਲੀ ਸੀ, ਉੱਥੇ ਹੀ ਪਿਛਲੇ ਸਾਲ 28 ਹਜ਼ਾਰ ਤੋਂ ਜ਼ਿਆਦਾ patents, ਗ੍ਰਾਂਟ ਕੀਤੇ ਗਏ ਹਨ। ਸਾਲ 2013-14 ਵਿੱਚ ਜਿੱਥੇ ਕਰੀਬ 70 ਹਜ਼ਾਰ trademarks ਰਜਿਸਟਰ ਹੋਏ ਸਨ, ਉੱਥੇ ਹੀ 2021 ਵਿੱਚ ਢਾਈ ਲੱਖ ਤੋਂ ਜ਼ਿਆਦਾ trademarks ਰਜਿਸਟਰ ਕੀਤੇ ਗਏ ਹਨ। ਸਾਲ 2013-14 ਵਿੱਚ ਜਿੱਥੇ ਸਿਰਫ਼ 4 ਹਜ਼ਾਰ copyrights, ਗ੍ਰਾਂਟ ਕੀਤੇ ਗਏ ਸਨ, ਪਿਛਲੇ ਸਾਲ ਇਨ੍ਹਾਂ ਦੀ ਸੰਖਿਆ ਵਧ ਕੇ 16 ਹਜ਼ਾਰ ਦੇ ਵੀ ਪਾਰ ਹੋ ਗਈ ਹੈ।

Innovation ਨੂੰ ਲੈ ਕੇ ਭਾਰਤ ਵਿੱਚ ਜੋ ਅਭਿਯਾਨ ਚਲ ਰਿਹਾ ਹੈ, ਉਸੇ ਦਾ ਪ੍ਰਭਾਵ ਹੈ ਕਿ Global Innovation Index ਵਿੱਚ ਵੀ ਭਾਰਤ ਦੀ ਰੈਂਕਿੰਗ ਵਿੱਚ ਬਹੁਤ ਸੁਧਾਰ ਆਇਆ ਹੈ। ਸਾਲ 2015 ਵਿੱਚ ਇਸ ਰੈਂਕਿੰਗ ਵਿੱਚ ਭਾਰਤ 81 ਨੰਬਰ ’ਤੇ ਰੁਕਿਆ ਪਿਆ ਸੀ। ਹੁਣ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 46 ਨੰਬਰ ’ਤੇ ਹੈ, 50 ਤੋਂ ਹੇਠਾਂ ਆਇਆ ਹੈ।

ਸਾਥੀਓ, 

ਭਾਰਤ ਦਾ ਸਟਾਰਟ ਅੱਪ ਈਕੋਸਿਸਟਮ, ਅੱਜ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ।  ਇਹ ਭਾਰਤ ਦੇ ਸਟਾਰਟ ਅੱਪ ਈਕੋਸਿਸਟਮ ਦੀ ਤਾਕਤ ਹੈ ਕਿ ਉਹ passion ਨਾਲ, sincerity ਨਾਲ ਅਤੇ integrity ਨਾਲ ਭਰਿਆ ਹੋਇਆ ਹੈ। ਇਹ ਭਾਰਤ ਦੇ ਸਟਾਰਟ-ਅੱਪ ਈਕੋਸਿਸਟਮ ਦੀ ਤਾਕਤ ਹੈ ਕਿ ਉਹ ਲਗਾਤਾਰ ਖ਼ੁਦ ਨੂੰ discover ਕਰ ਰਿਹਾ ਹੈ, ਖ਼ੁਦ ਨੂੰ ਸੁਧਾਰ ਰਿਹਾ ਹੈ, ਆਪਣੀ ਤਾਕਤ ਵਧਾ ਰਿਹਾ ਹੈ। ਉਹ ਲਗਾਤਾਰ ਇੱਕ learning mode ਵਿੱਚ ਹੈ, changing ਮੋਡ ਵਿੱਚ ਹੈ, ਨਵੀਆਂ-ਨਵੀਆਂ ਸਥਿਤੀਆਂ-ਪਰਿਸਥਿਤੀਆਂ ਦੇ ਮੁਤਾਬਕ ਖ਼ੁਦ ਨੂੰ ਢਾਲ ਰਿਹਾ ਹੈ।

ਅੱਜ ਕਿਸ ਨੂੰ ਇਹ ਦੇਖ ਕੇ ਗੌਰਵ ਨਹੀਂ ਹੋਵੇਗਾ ਕਿ ਭਾਰਤ ਦੇ ਸਟਾਰਟ ਅੱਪਸ, 55 ਅਲੱਗ-ਅਲੱਗ ਇੰਡਸਟ੍ਰੀਜ਼ ਵਿੱਚ ਕੰਮ ਕਰ ਰਹੇ ਹਨ, ਹਰ ਕਿਸੇ ਨੂੰ ਮਾਣ ਹੋਵੇਗਾ। 5 ਸਾਲ ਪਹਿਲਾਂ ਦੇਸ਼ ਵਿੱਚ ਜਿੱਥੇ 500 startups ਵੀ ਨਹੀਂ ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 60 ਹਜ਼ਾਰ ਤੱਕ ਪਹੁੰਚ ਚੁੱਕੀ ਹੈ।  ਤੁਹਾਡੇ ਪਾਸ innovation ਦੀ ਸ਼ਕਤੀ ਹੈ, ਤੁਹਾਡੇ ਪਾਸ ਨਵੇਂ ਆਇਡੀਆਜ਼ ਹਨ, ਤੁਸੀਂ ਨੌਜਵਾਨ ਊਰਜਾ ਨਾਲ ਭਰੇ ਹੋਏ ਅਤੇ ਆਪ ਬਿਜ਼ਨਸ ਦੇ ਤੌਰ-ਤਰੀਕੇ ਬਦਲ ਰਹੇ ਹੋ। Our Start-ups are changing the rules of the game. ਇਸ ਲਈ ਮੈਂ ਮੰਨਦਾ ਹਾਂ- Startups are going to be the backbone of new India.

ਸਾਥੀਓ, 

Entrepreneurship ਨਾਲ empowerment ਦੀ ਇਹ ਸਪਿਰਿਟ ਸਾਡੇ ਇੱਥੇ development ਨੂੰ ਲੈ ਕੇ regional ਅਤੇ gender disparity ਦੀ ਸਮੱਸਿਆ ਦਾ ਵੀ ਸਮਾਧਾਨ ਕਰ ਰਹੀ ਹੈ। ਪਹਿਲਾਂ ਜਿੱਥੇ ਬੜੇ ਸ਼ਹਿਰਾਂ, ਮੈਟਰੋ ਸ਼ਹਿਰਾਂ ਵਿੱਚ ਹੀ ਬੜੇ ਬਿਜ਼ਨਸ ਫਲਦੇ-ਫੁੱਲਦੇ ਸਨ, ਅੱਜ ਦੇਸ਼ ਦੇ ਹਰ ਰਾਜ ਵਿੱਚ,  ਸਵਾ 6 ਸੌ ਤੋਂ ਅਧਿਕ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਇੱਕ ਸਟਾਰਟ ਅੱਪ ਹੈ। ਅੱਜ ਕਰੀਬ ਅੱਧੇ ਸਟਾਰਟਅੱਪਸ ਟੀਅਰ-2 ਅਤੇ ਟੀਅਰ-3 ਸਿਟੀਜ਼ ਵਿੱਚ ਹਨ। ਇਹ ਸਾਧਾਰਣ, ਗ਼ਰੀਬ ਪਰਿਵਾਰਾਂ  ਦੇ ਨੌਜਵਾਨਾਂ ਦੇ ਆਇਡੀਆ ਨੂੰ ਬਿਜ਼ਨਸ ਵਿੱਚ ਬਦਲ ਰਹੇ ਹਨ। ਇਨ੍ਹਾਂ ਸਟਾਰਟਅੱਪਸ ਵਿੱਚ ਅੱਜ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

|

ਸਾਥੀਓ, 

ਜਿਸ ਸਪੀਡ ਅਤੇ ਜਿਸ ਸਕੇਲ ’ਤੇ ਅੱਜ ਭਾਰਤ ਦਾ ਯੁਵਾ ਸਟਾਰਟ-ਅੱਪ ਬਣਾ ਰਿਹਾ ਹੈ, ਉਹ ਆਲਮੀ ਮਹਾਮਾਰੀ ਦੇ ਇਸ ਦੌਰ ਵਿੱਚ ਭਾਰਤੀਆਂ ਦੀ ਪ੍ਰਬਲ ਇੱਛਾ ਸ਼ਕਤੀ ਅਤੇ ਸੰਕਲਪ ਸ਼ਕਤੀ ਦਾ ਪ੍ਰਮਾਣ ਹੈ। ਪਹਿਲਾਂ, ਬਿਹਤਰੀਨ ਤੋਂ ਬਿਹਤਰੀਨ ਸਮੇਂ ਵਿੱਚ ਵੀ ਇੱਕਾ-ਦੁੱਕਾ ਕੰਪਨੀਆਂ ਹੀ ਵੱਡੀਆਂ ਬਣ ਪਾਉਂਦੀਆਂ ਸਨ। ਲੇਕਿਨ ਬੀਤੇ ਸਾਲ ਤਾਂ 42 ਯੂਨੀਕੌਰਨ ਸਾਡੇ ਦੇਸ਼ ਵਿੱਚ ਬਣੇ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮਨਿਰਭਰ ਹੁੰਦੇ, ਆਤਮਵਿਸ਼ਵਾਸੀ ਭਾਰਤ ਦੀ ਪਹਿਚਾਣ ਹਨ। 

ਅੱਜ ਭਾਰਤ ਤੇਜ਼ੀ ਨਾਲ ਯੂਨੀਕੌਰਨ ਦੀ ਸੈਂਚੁਰੀ ਲਗਾਉਣ ਦੀ ਤਰਫ਼ ਵਧ ਰਿਹਾ ਹੈ। ਅਤੇ ਮੈਂ ਮੰਨਦਾ ਹਾਂ, ਭਾਰਤ ਦੇ ਸਟਾਰਟ-ਅੱਪਸ ਦਾ ਸਵਰਣਿਮ ਕਾਲ ਤਾਂ ਹੁਣ ਸ਼ੁਰੂ ਹੋ ਰਿਹਾ ਹੈ। ਭਾਰਤ ਦੀ ਜੋ ਵਿਵਿਧਤਾ ਹੈ, ਉਹ ਸਾਡੀ ਬਹੁਤ ਬੜੀ ਤਾਕਤ ਹੈ। ਸਾਡੀ diversity ਸਾਡੀ global identity ਹੈ।

ਸਾਡੇ unicorns ਅਤੇ start-ups ਇਸੇ diversity ਦੇ messengers ਹਨ। ਸਿੰਪਲ ਡਿਲਿਵਰੀ ਸਰਵਿਸ ਤੋਂ ਲੈ ਕੇ ਪੇਮੈਂਟ ਸੋਲਿਊਸ਼ੰਸ ਅਤੇ ਕੈਬ ਸਰਵਿਸ ਤੱਕ, ਤੁਹਾਡਾ ਵਿਸਤਾਰ ਬਹੁਤ ਬੜਾ ਹੈ।  ਤੁਹਾਡੇ ਪਾਸ ਭਾਰਤ ਵਿੱਚ ਹੀ diverse markets, diverse cultures ਅਤੇ ਉਸ ਵਿੱਚ ਕੰਮ ਕਰਨ ਦਾ ਇਤਨਾ ਬੜਾ ਅਨੁਭਵ ਹੈ। ਇਸ ਲਈ, ਭਾਰਤ ਦੇ ਸਟਾਰਟ-ਅੱਪਸ ਖ਼ੁਦ ਨੂੰ ਅਸਾਨੀ ਨਾਲ ਦੁਨੀਆ  ਦੇ ਦੂਸਰੇ ਦੇਸ਼ਾਂ ਤੱਕ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਆਪਣੇ ਸੁਪਨਿਆਂ ਨੂੰ ਸਿਰਫ਼ local ਨਾ ਰੱਖੋ global ਬਣਾਓ। ਇਸ ਮੰਤਰ ਨੂੰ ਯਾਦ ਰੱਖੋ- let us Innovate for India ,  innovate from India!

ਸਾਥੀਓ, 

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇਹ ਸਭ ਦੇ ਲਈ ਜੁਟ ਜਾਣ ਦਾ ਸਮਾਂ ਹੈ। ਇਹ ਸਬਕਾ ਪ੍ਰਯਾਸ ਨਾਲ ਲਕਸ਼ਾਂ ਦੀ ਤਰਫ਼ ਵਧਣ ਦਾ ਸਮਾਂ ਹੈ। ਮੈਨੂੰ ਖੁਸ਼ੀ ਹੋਈ ਜਦੋਂ ਇੱਕ ਗਰੁੱਪ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੂੰ ਲੈ ਕੇ ਅਹਿਮ ਸੁਝਾਅ ਦਿੱਤਾ। ਗਤੀਸ਼ਕਤੀ ਪ੍ਰੋਜੈਕਟਸ ਵਿੱਚ ਜੋ ਐਕਸਟ੍ਰਾ ਸਪੇਸ ਹੈ, ਉਸ ਦਾ ਉਪਯੋਗ EV charging infrastructure ਦੇ ਨਿਰਮਾਣ ਦੇ ਲਈ ਕੀਤਾ ਜਾ ਸਕਦਾ ਹੈ। ਇਸ ਮਾਸਟਰ ਪਲਾਨ ਵਿੱਚ ਅੱਜ ਟ੍ਰਾਂਸਪੋਰਟ, ਪਾਵਰ, ਟੈਲੀਕੌਮ ਸਹਿਤ ਪੂਰੇ ਇਨਫ੍ਰਾਸਟ੍ਰਕਚਰ ਗ੍ਰਿੱਡ ਨੂੰ ਸਿੰਗਲ ਪਲੈਟਫਾਰਮ ’ਤੇ ਲਿਆਂਦਾ ਜਾ ਰਿਹਾ ਹੈ। Multimodal ਅਤੇ multipurpose assets ਦੇ ਨਿਰਮਾਣ ਦੇ ਇਸ ਅਭਿਯਾਨ ਵਿੱਚ ਤੁਹਾਡੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਇਸ ਨਾਲ ਸਾਡੇ ਮੈਨੂਫੈਕਚਰਿੰਗ ਸੈਕਟਰ ਵਿੱਚ ਨਵੇਂ ਚੈਂਪੀਅਨਸ ਦੇ ਨਿਰਮਾਣ ਨੂੰ ਵੀ ਬਲ ਮਿਲੇਗਾ। ਡਿਫੈਂਸ ਮੈਨੂਫੈਕਚਰਿੰਗ, ਚਿਪ ਮੈਨੂਫੈਕਚਰਿੰਗ, ਕਲੀਨ ਐਨਰਜੀ ਅਤੇ ਡ੍ਰੋਨ ਟੈਕਨੋਲੋਜੀ ਨਾਲ ਜੁੜੇ ਅਨੇਕ ਸੈਕਟਰਸ ਵਿੱਚ ਦੇਸ਼ ਦੇ ambitious plans ਤੁਹਾਡੇ ਸਾਹਮਣੇ ਹਨ।

ਹਾਲ ਵਿੱਚ ਨਵੀਂ ਡ੍ਰੋਨ ਪਾਲਿਸੀ ਲਾਗੂ ਹੋਣ ਦੇ ਬਾਅਦ ਦੇਸ਼ ਅਤੇ ਦੁਨੀਆ ਦੇ ਅਨੇਕ investors drone start-ups ਵਿੱਚ invest ਕਰ ਰਹੇ ਹਨ। ਆਰਮੀ, ਨੇਵੀ ਅਤੇ ਏਅਰਫੋਰਸ ਦੀ ਤਰਫ਼ ਤੋਂ ਕਰੀਬ 500 ਕਰੋੜ ਰੁਪਏ ਦੇ ਆਰਡਰ ਡ੍ਰੋਨ ਕੰਪਨੀਆਂ ਨੂੰ ਮਿਲ ਚੁੱਕੇ ਹਨ। ਸਰਕਾਰ ਬੜੇ ਪੈਮਾਨੇ ‘ਤੇ ਪਿੰਡ ਦੀ ਪ੍ਰਾਪਰਟੀ ਦੀ ਮੈਪਿੰਗ ਦੇ ਲਈ ਅੱਜ ਡ੍ਰੋਨ ਦਾ ਉਪਯੋਗ ਕਰ ਰਹੀ ਹੈ, ਸਵਾਮਿਤਵ ਯੋਜਨਾ ਦੇ ਲਈ। ਹੁਣ ਤਾਂ ਦਵਾਈਆਂ ਦੀ ਹੋਮ ਡਿਲਿਵਰੀ ਅਤੇ ਐਗ੍ਰੀਕਲਚਰ ਵਿੱਚ ਡ੍ਰੋਨ ਦੇ ਉਪਯੋਗ ਦਾ ਦਾਇਰਾ ਵਧ ਰਿਹਾ ਹੈ। ਇਸ ਲਈ ਇਸ ਵਿੱਚ ਬਹੁਤ ਸੰਭਾਵਨਾਵਾਂ ਹਨ।

 

ਸਾਥੀਓ,

ਤੇਜ਼ੀ ਨਾਲ ਹੁੰਦਾ ਸਾਡਾ ਸ਼ਹਿਰੀਕਰਣ ਵੀ ਇੱਕ ਬਹੁਤ ਬੜਾ ਫੋਕਸ ਏਰੀਆ ਹੈ। ਅੱਜ ਆਪਣੇ ਮੌਜੂਦਾ ਸ਼ਹਿਰਾਂ ਨੂੰ ਡਿਵੈਲਪ ਕਰਨ ਅਤੇ ਨਵੇਂ ਸ਼ਹਿਰਾਂ ਦੇ ਨਿਰਮਾਣ ਦੇ ਲਈ ਬਹੁਤ ਬੜੇ ਪੱਧਰ ‘ਤੇ ਕੰਮ ਚਲ ਰਿਹਾ ਹੈ। Urban planning, ਸਾਨੂੰ ਬਹੁਤ ਕੰਮ ਕਰਨਾ ਹੈ ਇਸ ਖੇਤਰ ਵਿੱਚ। ਇਸ ਵਿੱਚ ਵੀ ਸਾਨੂੰ ਅਜਿਹੇ Walk to work concepts ਅਤੇ integrated industrial estates ਦਾ ਨਿਰਮਾਣ ਕਰਨਾ ਹੈ, ਜਿੱਥੇ ਸ਼੍ਰਮਿਕਾਂ ਦੇ ਲਈ, ਮਜ਼ਦੂਰਾਂ ਦੇ ਲਈ ਬਿਹਤਰ ਅਰੇਂਜਮੈਂਟਸ ਹੋਣ। Urban planning  ਵਿੱਚ ਨਵੀਆਂ ਸੰਭਾਵਨਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਜਿਵੇਂ ਇੱਥੇ ਇੱਕ ਗਰੁੱਪ ਨੇ ਬੜੇ ਸ਼ਹਿਰਾਂ ਦੇ ਲਈ ਨੈਸ਼ਨਲ ਸਾਇਕਲਿੰਗ ਪਲਾਨ ਅਤੇ ਕਾਰ ਫ੍ਰੀ ਜੋਨਸ ਦੀ ਗੱਲ ਰੱਖੀ। ਇਹ ਸ਼ਹਿਰਾਂ ਵਿੱਚ Sustainable lifestyle ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਮਾਲੂਮ ਹੋਵੇਗਾ ਮੈਂ ਜਦੋਂ ਕੌਪ-26 ਦੇ ਸਮਿਟ ਵਿੱਚ ਗਿਆ ਸੀ ਤਦ ਮੈਂ ਇੱਕ ਮਿਸ਼ਨ ਲਾਈਫ ਦੀ ਗੱਲ ਕਹੀ ਅਤੇ ਇਹ ਲਾਈਫ ਦਾ ਮੇਰਾ ਜੋ ਕੰਸੈਪਟ ਹੈ ਉਹ ਇਹ ਹੈ ਕਿ lifestyle for environments (LIFE), ਅਤੇ ਮੈਂ ਮੰਨਦਾ ਹਾਂ ਕਿ ਅਸੀਂ ਲੋਕਾਂ ਵਿੱਚ ਉਨ੍ਹਾਂ ਚੀਜ਼ਾਂ ਨੂੰ ਲਿਆਉਣ ਦੇ ਲਈ ਟੈਕਨੋਲੋਜੀ ਦਾ ਕਿਵੇਂ ਉਪਯੋਗ ਕਰੀਏ, ਜਿਵੇਂ ਪੀ-3 ਮੂਵਮੈਂਟ ਅੱਜ ਲਾਜ਼ਮੀ ਹੈ। Pro-Planet-People, P-3 movement.  ਅਸੀਂ ਜਦ ਤੱਕ ਜਨਸਾਧਾਰਣ ਨੂੰ ਐਨਵਾਇਰਮੈਂਟ ਦੇ ਲਈ ਜਾਗਰੂਕ ਨਹੀਂ ਕਰਾਂਗੇ, ਗਲੋਬਲ ਵਾਰਮਿੰਗ ਦੇ ਖ਼ਿਲਾਫ਼ ਦੀ ਜੋ ਲੜਾਈ ਹੈ, ਉਸ ਦੇ ਸਿਪਾਹੀ ਨਹੀਂ ਬਣਾਵਾਂਗੇ, ਅਸੀਂ ਇਸ ਲੜਾਈ ਨੂੰ ਜਿੱਤ ਨਹੀਂ ਸਕਦੇ ਹਾਂ ਅਤੇ ਇਸ ਲਈ ਭਾਰਤ ਮਿਸ਼ਨ ਲਾਈਫ ਨੂੰ ਲੈ ਕੇ ਅਨੇਕ ਵਿਦੇਸ਼ਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਕੰਮ ਕਰ ਰਿਹਾ ਹੈ।

ਸਾਥੀਓ, 

ਸਮਾਰਟ ਮੋਬਿਲਿਟੀ ਨਾਲ ਸ਼ਹਿਰਾਂ ਦਾ ਜੀਵਨ ਵੀ ਅਸਾਨ ਹੋਵੇਗਾ ਅਤੇ carbon emission ਦੇ ਸਾਡੇ targets ਨੂੰ ਅਚੀਵ ਕਰਨ ਵਿੱਚ ਵੀ ਮਦਦ ਮਿਲੇਗੀ।

ਸਾਥੀਓ,

ਦੁਨੀਆ ਦੇ ਸਭ ਤੋਂ ਬੜੇ millennial market ਦੇ ਰੂਪ ਵਿੱਚ ਆਪਣੀ ਪਹਿਚਾਣ ਨੂੰ ਭਾਰਤ ਲਗਾਤਾਰ ਸਸ਼ਕਤ ਕਰ ਰਿਹਾ ਹੈ। Millennial ਅੱਜ ਆਪਣੇ ਪਰਿਵਾਰਾਂ ਦੀ ਸਮ੍ਰਿੱਧੀ ਅਤੇ ਰਾਸ਼ਟਰ ਦੀ ਆਤਮਨਿਰਭਰਤਾ, ਦੋਨਾਂ ਦੇ ਅਧਾਰ ਹਨ। Rural economy ਤੋਂ ਲੈ ਕੇ Industry 4.0 ਤੱਕ ਸਾਡੀਆਂ ਜ਼ਰੂਰਤਾਂ ਅਤੇ ਸਾਡਾ potential, ਦੋਨੋਂ ਅਸੀਮਿਤ ਹਨ। Future technology ਨਾਲ ਜੁੜੇ ਰਿਸਰਚ ਅਤੇ ਡਿਵੈਲਪਮੈਂਟ ‘ਤੇ ਇਨਵੈਸਟਮੈਂਟ ਅੱਜ ਸਰਕਾਰ ਦੀ ਪ੍ਰਾਥਮਿਕਤਾ ਹੈ। ਲੇਕਿਨ ਬਿਹਤਰ ਹੋਵੇਗਾ ਕਿ ਇੰਡਸਟਰੀ ਵੀ ਇਸ ਵਿੱਚ ਆਪਣਾ ਯੋਗਦਾਨ, ਆਪਣਾ ਦਾਇਰਾ ਵਧਾਏ।

ਸਾਥੀਓ,

21ਵੀਂ ਸਦੀ ਦੇ ਇਸ ਦਹਾਕੇ ਵਿੱਚ ਤੁਹਾਨੂੰ ਇੱਕ ਗੱਲ ਹੋਰ ਧਿਆਨ ਰੱਖਣੀ ਹੈ। ਦੇਸ਼ ਵਿੱਚ ਵੀ ਬਹੁਤ ਬੜਾ ਮਾਰਕਿਟ ਤਾਂ ਹੁਣ ਖੁੱਲ੍ਹ ਰਹੀ ਹੈ, ਅਸੀਂ digital lifestyle ਵਿੱਚ ਹੁਣ ਜਾ ਕੇ ਕਦਮ ਰੱਖਿਆ ਹੈ। ਹਾਲੇ ਤਾਂ ਸਾਡੀ ਕਰੀਬ ਅੱਧੀ ਆਬਾਦੀ ਹੀ ਔਨਲਾਈਨ ਹੋਈ ਹੈ। ਜਿਸ ਸਪੀਡ ਨਾਲ, ਜਿਸ ਸਕੇਲ ‘ਤੇ, ਜਿਸ ਕੀਮਤ ਵਿੱਚ ਅੱਜ ਪਿੰਡ-ਪਿੰਡ, ਗ਼ਰੀਬ ਤੋਂ ਗ਼ਰੀਬ ਤੱਕ ਸਰਕਾਰ digital access ਦੇਣ ਦੇ ਲਈ ਕੰਮ ਕਰ ਰਹੀ ਹੈ, ਉਸ ਨਾਲ ਬਹੁਤ ਘੱਟ ਸਮੇਂ ਵਿੱਚ ਭਾਰਤ ਵਿੱਚ ਕਰੀਬ 100 ਕਰੋੜ ਇੰਟਰਨੈੱਟ ਯੂਜ਼ਰ ਹੋਣ ਵਾਲੇ ਹਨ।

ਜੈਸੇ-ਜੈਸੇ ਦੂਰ-ਸੁਦੂਰ ਖੇਤਰਾਂ ਵਿੱਚ ਲਾਸਟ ਮਾਈਲ ਡਿਲਿਵਰੀ ਸਸ਼ਕਤ ਹੋ ਰਹੀ ਹੈ, ਵੈਸੇ-ਵੈਸੇ ਗ੍ਰਾਮੀਣ ਮਾਰਕਿਟ ਅਤੇ ਗ੍ਰਾਮੀਣ ਟੈਲੰਟ ਦਾ ਬੜਾ ਪੂਲ ਵੀ ਬਣਦਾ ਜਾ ਰਿਹਾ ਹੈ। ਇਸ ਲਈ ਮੇਰੀ ਭਾਰਤ ਦੇ ਸਟਾਰਟ ਅੱਪਸ ਨੂੰ ਤਾਕੀਦ ਹੈ ਕਿ ਪਿੰਡ ਦੀ ਤਰਫ ਵੀ ਵਧੋ। ਇਹ ਅਵਸਰ ਵੀ ਹੈ ਅਤੇ ਚੁਣੌਤੀ ਵੀ। ਮੋਬਾਈਲ ਇੰਟਰਨੈੱਟ, ਬ੍ਰੌਡਬੈਂਡ ਕਨੈਕਟੀਵਿਟੀ ਹੋਵੇ ਜਾਂ ਫਿਰ ਫਿਜ਼ੀਕਲ ਕਨੈਕਟੀਵਿਟੀ, ਪਿੰਡ ਦੀਆਂ ਆਕਾਂਖਿਆਵਾਂ ਅੱਜ ਬੁਲੰਦ ਹੋ ਰਹੀ ਹੈ। Rural ਅਤੇ semi-urban area, expansion ਦੀ ਨਵੀਂ wave ਦੀ ਰਾਹ ਦੇਖ ਰਹੇ ਹਨ। 

Start-up culture ਨੇ ਆਇਡੀਆ ਨੂੰ ਜਿਸ ਪ੍ਰਕਾਰ democratize ਕੀਤਾ ਹੈ, ਉਸ ਨੇ ਮਹਿਲਾਵਾਂ ਅਤੇ ਲੋਕਲ ਬਿਜ਼ਨਸ ਨੂੰ empower ਕੀਤਾ ਹੈ। ਆਚਾਰ-ਪਾਪੜ ਤੋਂ ਲੈ ਕੇ handicraft ਤੱਕ ਅਨੇਕ ਲੋਕਲ ਪ੍ਰੋਡਕਟਸ ਦਾ ਦਾਇਰਾ ਅੱਜ ਵਿਆਪਕ ਤੌਰ ‘ਤੇ ਵਧਿਆ ਹੈ। ਜਾਗਰੂਕਤਾ ਵਧਣ ਨਾਲ ਲੋਕਲ ਦੇ ਲਈ ਲੋਕ ਵੋਕਲ ਹੋ ਰਹੇ ਹਨ। ਅਤੇ ਹੁਣ ਜਦੋਂ ਸਾਡੇ ਜੈਪੁਰ ਦੇ ਸਾਥੀ ਨੇ ਕਾਰਤਿਕ ਨੇ ਲੋਕਲ ਨੂੰ ਗਲੋਬਲ ਦੀ ਗੱਲ ਕਹੀ ਅਤੇ ਉਨ੍ਹਾਂ ਨੇ ਵਰਚੁਅਲ ਟੂਰਿਜ਼ਮ ਦੀ ਗੱਲ ਕਹੀ। ਮੈਂ ਤਾਕੀਦ ਕਰਾਂਗਾ ਆਪ ਜਿਹੇ ਸਾਥੀਆਂ ਨੂੰ ਕਿ ਆਜ਼ਾਦੀ ਦੇ 75 ਸਾਲ ਹੋ ਰਹੇ ਹਨ, ਕੀ ਤੁਸੀਂ ਦੇਸ਼ ਦੇ ਸਕੂਲ-ਕਾਲਜ ਦੇ ਬੱਚਿਆਂ ਦਾ ਇੱਕ ਕੰਪੀਟੀਸ਼ਨ ਕਰੋ ਅਤੇ ਉਹ ਆਪਣੇ ਜ਼ਿਲ੍ਹੇ ਵਿੱਚ, ਆਪਣੇ ਸ਼ਹਿਰ ਵਿੱਚ ਆਜ਼ਾਦੀ ਨਾਲ ਜੁੜੀਆਂ ਜੋ ਘਟਨਾਵਾਂ ਹਨ, ਜੋ ਸਮਾਰਕ ਹਨ, ਇਤਿਹਾਸ ਦੇ ਜੋ ਪੰਨੇ ਹਨ, ਉਸ ਦਾ ਵਰਚੁਅਲ ਕ੍ਰਿਏਟਿਵ ਵਰਕ ਕਰਨ ਅਤੇ ਆਪ ਜਿਹੇ ਸਟਾਰਟ ਅੱਪ ਉਸ ਨੂੰ ਕੰਪਾਈਲ ਕਰਨ ਅਤੇ ਆਜ਼ਾਦੀ ਦੇ 75 ਸਾਲ ਨਿਮਿਤ ਵਰਚੁਅਲ ਟੂਰ ਦੇ ਲਈ ਦੇਸ਼ ਨੂੰ ਨਿਮੰਤ੍ਰਿਤ ਕੀਤਾ ਜਾਵੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਟਾਰਟ ਅੱਪਸ ਦੁਨੀਆ ਦਾ ਇੱਕ ਬਹੁਤ ਬੜਾ ਕੰਟ੍ਰੀਬਿਊਸ਼ਨ ਹੋਵੇਗਾ। ਤਾਂ ਤੁਹਾਡਾ ਵਿਚਾਰ ਅੱਛਾ ਹੈ, ਉਸ ਵਿਚਾਰ ਨੂੰ ਕਿਸ ਤੌਰ ‘ਤੇ ਲਿਆਂਦਾ ਜਾਵੇ, ਉਸ ਦੀ ਅਗਰ ਆਪ ਸ਼ੁਰੂਆਤ ਕਰੋਗੇ, ਮੈਂ ਪੱਕਾ ਮੰਨਦਾ ਹਾਂ ਇਸ ਨੂੰ ਅਸੀਂ ਅੱਗੇ ਵਧਾ ਸਕਦੇ ਹਾਂ।

ਸਾਥੀਓ,

ਕੋਵਿਡ ਲੌਕਡਾਊਨ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਲੋਕਲ ਪੱਧਰ ‘ਤੇ ਕੈਸੇ ਛੋਟੇ-ਛੋਟੇ ਇਨੋਵੇਟਿਵ ਮਾਡਲਸ ਨੇ ਲੋਕਾਂ ਦਾ ਜੀਵਨ ਅਸਾਨ ਕੀਤਾ ਹੈ। ਛੋਟੇ ਲੋਕਲ ਬਿਜ਼ਨਸ ਦੇ ਨਾਲ collaborations ਦਾ ਇੱਕ ਬਹੁਤ ਬੜਾ ਅਵਸਰ ਸਟਾਰਟ-ਅੱਪਸ ਦੇ ਪਾਸ ਹੈ। ਸਟਾਰਟ-ਅੱਪਸ ਇਨ੍ਹਾਂ ਲੋਕਲ ਬਿਜ਼ਨਸ ਨੂੰ empower ਕਰ ਸਕਦੇ ਹਨ, efficient ਬਣਾ ਸਕਦੇ ਹਨ। ਛੋਟੇ ਬਿਜ਼ਨਸ ਦੇਸ਼ ਦੇ ਵਿਕਾਸ ਦੀ ਰੀੜ੍ਹ ਹਨ ਅਤੇ Start-ups, ਨਵੇਂ game changer ਹਨ। ਇਹ ਸਾਂਝੇਦਾਰੀ ਸਾਡੇ ਸਮਾਜ ਅਤੇ ਇਕੌਨੌਮੀ, ਦੋਨਾਂ ਨੂੰ ਟ੍ਰਾਂਸਫੌਰਮ ਕਰ ਸਕਦੀ ਹੈ। ਵਿਸ਼ੇਸ਼ ਤੌਰ ‘ਤੇ women employment ਨੂੰ ਇਸ ਨਾਲ ਬਹੁਤ ਬਲ ਮਿਲ ਸਕਦਾ ਹੈ। 

ਸਾਥੀਓ,

ਇੱਥੇ ਐਗ੍ਰੀਕਲਚਰ ਤੋਂ ਲੈ ਕੇ ਹੈਲਥ, ਐਜੂਕੇਸ਼ਨ, ਟੂਰਿਜ਼ਮ ਸਹਿਤ ਹਰ ਸੈਕਟਰ ਵਿੱਚ ਸਰਕਾਰ ਅਤੇ ਸਟਾਰਟ ਅੱਪਸ ਦੀ ਸਾਂਝੇਦਾਰੀ ਨੂੰ ਲੈ ਕੇ ਅਨੇਕ ਸੁਝਾਅ ਆਏ ਹਨ। ਜੈਸੇ ਇੱਕ ਸੁਝਾਅ ਆਇਆ ਸੀ ਕਿ ਸਾਡੇ ਇੱਥੇ ਜੋ ਦੁਕਾਨਦਾਰ ਹਨ ਉਹ ਉਸ ਦੀ ਜੋ capability ਹੈ ਉਸ ਦਾ ਮੁਸ਼ਕਿਲ ਨਾਲ 50-60 ਪਰਸੈਂਟ ਉਪਯੋਗ ਕਰ ਪਾ ਰਿਹਾ ਹੈ ਅਤੇ ਉਨ੍ਹਾਂ ਨੇ ਇੱਕ ਡਿਜੀਟਲ ਸੌਲਿਊਸ਼ਨ ਦਿੱਤਾ ਸੀ ਕਿ ਉਸ ਨੂੰ ਪਤਾ ਰਹੇ ਕਿ ਕਿਹੜਾ ਸਮਾਨ ਖਾਲੀ ਹੋ ਗਿਆ ਹੈ, ਕਿਹੜਾ ਲਿਆਉਣਾ ਹੈ, ਵਗੈਰਾ। ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂਗਾ, ਤੁਸੀਂ ਉਸ ਦੁਕਾਨਦਾਰ ਨੂੰ ਉਸ ਦੇ ਜੋ ਗ੍ਰਾਹਕ ਹਨ ਉਨ੍ਹਾਂ ਦੇ ਨਾਲ ਵੀ ਜੋੜ ਸਕਦੇ ਹੋ। ਤਾਂ ਦੁਕਾਨਦਾਰ ਗ੍ਰਾਹਕ ਨੂੰ ਸੂਚਨਾ ਕਰ ਸਕਦਾ ਹੈ ਕਿ ਤੁਹਾਡੀਆਂ ਇਹ ਤਿੰਨ ਚੀਜ਼ਾਂ ਤਿੰਨ ਦਿਨ ਦੇ ਬਾਅਦ ਖਾਲ੍ਹੀ ਹੋ ਜਾਣ ਵਾਲੀਆਂ ਹਨ, ਤੁਹਾਡੇ ਘਰ ਵਿੱਚ ਇਹ ਸੱਤ ਚੀਜ਼ਾਂ ਪੰਜ ਦਿਨ ਬਾਅਦ ਖਾਲ੍ਹੀ ਹੋ ਜਾਣ ਵਾਲੀਆਂ ਹਨ। ਉਸ ਨੂੰ ਮੈਸੇਜ ਜਾਵੇਗਾ, ਤਾਂ ਘਰਵਾਲੇ ਜੋ ਹਨ ਉਨ੍ਹਾਂ ਨੂੰ ਵੀ ਡਿੱਬੇ ਨਹੀਂ ਖੰਗਾਲਣੇ ਪੈਣਗੇ ਕਿਚਨ ਵਿੱਚ ਕਿ ਸਮਾਨ ਹੈ ਕਿ ਨਹੀਂ ਹੈ, ਫਲਾਣਾ ਹੈ ਕਿ ਨਹੀਂ, ਢਿਕਣਾ ਹੈ ਕਿ ਨਹੀਂ ਹੈ। ਇਹ ਤੁਹਾਡਾ ਦੁਕਾਨਦਾਰ ਹੀ ਉਸ ਨੂੰ ਮੈਸੇਜਿੰਗ ਕਰ ਸਕਦਾ ਹੈ। ਅਤੇ ਤੁਸੀਂ ਇਸ ਨੂੰ ਬਹੁਤ ਬੜੇ ਪਲੈਟਫਾਰਮ ਦੇ ਰੂਪ ਵਿੱਚ ਵੀ ਕਨਵਰਟ ਕਰ ਸਕਦੇ ਹੋ। ਸਿਰਫ਼ ਦੁਕਾਨ ਦੇ ਵਿਜ਼ਨ ਨਾਲ ਨਹੀਂ, ਪਰਿਵਾਰ ਦੀ ਰਿਕੁਆਇਰਮੈਂਟ ਦੇ ਲਈ ਵੀ ਉਨ੍ਹਾਂ ਨੂੰ ਦਿਮਾਗ ਖਪਾਉਣਾ ਨਹੀਂ ਪਵੇਗਾ, ਤੁਹਾਡਾ ਮੈਸੇਜ ਹੀ ਚਲਾ ਜਾਵੇਗਾ ਕਿ ਤੁਸੀਂ ਹਲਦੀ ਇੱਕ ਮਹੀਨੇ ਦੇ ਲਈ ਲੈ ਗਏ ਸੀ, ਤਿੰਨ ਦਿਨ ਦੇ ਬਾਅਦ ਖ਼ਤਮ ਹੋਣ ਵਾਲੀ ਹੈ। ਤਾਂ ਇੱਕ ਬਹੁਤ ਬੜਾ ਆਪ ਐਗ੍ਰੀਕੇਟਰ ਬਣ ਸਕਦੇ ਹੋ, ਤੁਸੀਂ ਇੱਕ ਬਹੁਤ ਬੜਾ ਬ੍ਰਿਜ ਬਣ ਸਕਦੇ ਹੋ।

ਸਾਥੀਓ,

ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਨੌਜਵਾਨਾਂ ਦੇ ਹਰ ਸੁਝਾਅ, ਹਰ ਆਇਡੀਆ, ਹਰ ਇਨੋਵੇਸ਼ਨ ਨੂੰ ਸਰਕਾਰ ਦਾ ਪੂਰਾ ਸਪੋਰਟ ਮਿਲੇਗਾ। ਦੇਸ਼ ਨੂੰ ਆਜ਼ਾਦੀ ਦੇ 100ਵੇਂ ਵਰ੍ਹੇ ਦੀ ਤਰਫ ਲੈ ਜਾਣ ਵਾਲੇ ਇਹ 25 ਸਾਲ ਬਹੁਤ ਮਹੱਤਵਪੂਰਨ ਹਨ ਦੋਸਤੋ ਅਤੇ ਤੁਹਾਡੇ ਲਈ ਸਭ ਤੋਂ ਅਧਿਕ ਮਹੱਤਵਪੂਰਨ ਹਨ। ਇਹ innovation ਯਾਨੀ ideas, industry and investment ਦਾ ਨਵਾਂ ਦੌਰ ਹੈ। ਤੁਹਾਡਾ ਸ਼੍ਰਮ ਭਾਰਤ ਦੇ ਲਈ ਹੈ। ਤੁਹਾਡਾ ਉੱਦਮ ਭਾਰਤ ਦੇ ਲਈ ਹੈ। ਤੁਹਾਡੀ wealth creation ਭਾਰਤ ਦੇ ਲਈ ਹੈ, Job Creation ਭਾਰਤ ਦੇ ਲਈ ਹੈ।

ਮੈਂ ਤੁਹਾਡੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਮਿਲਾ ਕੇ, ਆਪ ਨੌਜਵਾਨਾਂ ਦੀ ਊਰਜਾ ਨੂੰ ਦੇਸ਼ ਦੀ ਊਰਜਾ ਵਿੱਚ ਪਰਿਵਰਤਿਤ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਤੁਹਾਡੇ ਸੁਝਾਅ, ਤੁਹਾਡੇ ਆਇਡੀਆਜ਼, ਕਿਉਂਕਿ ਹੁਣ ਇੱਕ ਨਵੀਂ ਜੈਨਰੇਸ਼ਨ ਹੈ ਜੋ ਨਵੇਂ ਤਰੀਕੇ ਨਾਲ ਸੋਚਦੀ ਹੈ। ਜੋ ਵਿਵਸਥਾਵਾਂ ਨੂੰ ਸਮਝਣਾ, ਸਵੀਕਾਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸੱਤ ਦਿਨ ਦੇ ਮੰਥਨ ਤੋਂ ਜੋ ਚੀਜ਼ਾਂ ਨਿਕਲੀਆਂ ਹਨ, ਸਰਕਾਰ ਦੇ ਸਾਰੇ ਵਿਭਾਗ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵਿੱਚ ਇਸ ਦਾ ਕਿਵੇਂ ਉਪਯੋਗ ਹੋਵੇ, ਸਰਕਾਰ ਦੀਆਂ ਨੀਤੀਆਂ ਵਿੱਚ ਕਿਵੇਂ ਇਸ ਦਾ ਪ੍ਰਭਾਵ ਹੋਵੇ, ਸਰਕਾਰ ਦੀਆਂ ਨੀਤੀਆਂ ਦੇ ਦੁਆਰਾ ਸਮਾਜ ਜੀਵਨ ‘ਤੇ ਕਿਵੇਂ ਇਸ ਦਾ ਪ੍ਰਭਾਵ ਪੈਂਦਾ ਹੋਵੇ, ਇਨ੍ਹਾਂ ਸਾਰੇ ਵਿਸ਼ਿਆਂ ਦਾ ਲਾਭ ਹੋਣ ਵਾਲਾ ਹੈ। ਮੈਂ ਇਸ ਲਈ ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸਹਿਭਾਗੀ ਹੋਣ ਦੇ ਲਈ ਤੁਹਾਡਾ ਅਮੁੱਲ ਸਮਾਂ, ਕਿਉਂਕਿ ਆਪ ਆਇਡੀਆਜ਼ ਦੀ ਦੁਨੀਆ ਦੇ ਲੋਕ ਹੋ ਅਤੇ ਇਸ ਲਈ ਤੁਹਾਡਾ ਸਮਾਂ ਆਇਡੀਆਜ਼ ਵਿੱਚ ਹੀ ਰਹਿੰਦਾ ਹੈ ਅਤੇ ਉਹ ਆਇਡੀਆਜ਼ ਆਪਣੇ ਸਭ ਦੇ ਦਰਮਿਆਨ ਵੰਡੋ, ਉਹ ਵੀ ਇੱਕ ਬਹੁਤ ਬੜਾ ਕੰਮ ਹੈ।

ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮਕਰ ਸੰਕ੍ਰਾਂਤੀ ਦਾ ਪਾਵਨ ਪੁਰਬ, ਹਾਲੇ ਤਾਂ ਹਵਾ ਵਿੱਚ ਉਹੀ ਮਾਹੌਲ ਹੈ। ਉਸ ਦਰਮਿਆਨ ਕੋਰੋਨਾ ਵਿੱਚ ਆਪ ਆਪਣਾ ਧਿਆਨ ਰੱਖੋ।

ਬਹੁਤ-ਬਹੁਤ ਧੰਨਵਾਦ !

  • Jitendra Kumar April 16, 2025

    🙏🇮🇳❤️
  • Hiraballabh Nailwal October 05, 2024

    jai shree ram
  • Shashank shekhar singh September 29, 2024

    Jai shree Ram
  • ओम प्रकाश सैनी September 05, 2024

    जय राधे
  • ओम प्रकाश सैनी September 05, 2024

    जय राधे
  • ओम प्रकाश सैनी September 05, 2024

    जय हो
  • ओम प्रकाश सैनी September 05, 2024

    जय हो
  • ओम प्रकाश सैनी September 05, 2024

    राधे राधे
  • Jayanta Kumar Bhadra August 18, 2024

    Jay Shree Ram
  • Pradhuman Singh Tomar August 16, 2024

    bjp
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Economy Offers Big Opportunities In Times Of Global Slowdown: BlackBerry CEO

Media Coverage

India’s Economy Offers Big Opportunities In Times Of Global Slowdown: BlackBerry CEO
NM on the go

Nm on the go

Always be the first to hear from the PM. Get the App Now!
...
PM chairs 46th PRAGATI Interaction
April 30, 2025
QuotePM reviews eight significant projects worth over Rs 90,000 crore
QuotePM directs that all Ministries and Departments should ensure that identification of beneficiaries is done strictly through biometrics-based Aadhaar authentication or verification
QuoteRing Road should be integrated as a key component of broader urban planning efforts that aligns with city’s growth trajectory: PM
QuotePM reviews Jal Marg Vikas Project and directs that efforts should be made to establish a strong community connect along the stretches for boosting cruise tourism
QuotePM reiterates the importance of leveraging tools such as PM Gati Shakti and other integrated platforms to enable holistic and forward-looking planning

Prime Minister Shri Narendra Modi earlier today chaired a meeting of the 46th edition of PRAGATI, an ICT-based multi-modal platform for Pro-Active Governance and Timely Implementation, involving Centre and State governments.

In the meeting, eight significant projects were reviewed, which included three Road Projects, two projects each of Railways and Port, Shipping & Waterways. The combined cost of these projects, spread across different States/UTs, is around Rs 90,000 crore.

While reviewing grievance redressal related to Pradhan Mantri Matru Vandana Yojana (PMMVY), Prime Minister directed that all Ministries and Departments should ensure that the identification of beneficiaries is done strictly through biometrics-based Aadhaar authentication or verification. Prime Minister also directed to explore the potential for integrating additional programmes into the Pradhan Mantri Matru Vandana Yojana, specifically those aimed at promoting child care, improving health and hygiene practices, ensuring cleanliness, and addressing other related aspects that contribute to the overall well-being of the mother and newly born child.

During the review of infrastructure project concerning the development of a Ring Road, Prime Minister emphasized that the development of Ring Road should be integrated as a key component of broader urban planning efforts. The development must be approached holistically, ensuring that it aligns with and supports the city’s growth trajectory over the next 25 to 30 years. Prime Minister also directed that various planning models be studied, with particular focus on those that promote self-sustainability, especially in the context of long-term viability and efficient management of the Ring Road. He also urged to explore the possibility of integrating a Circular Rail Network within the city's transport infrastructure as a complementary and sustainable alternative for public transportation.

During the review of the Jal Marg Vikas Project, Prime Minister said that efforts should be made to establish a strong community connect along the stretches for boosting cruise tourism. It will foster a vibrant local ecosystem by creating opportunities for business development, particularly for artisans and entrepreneurs associated with the 'One District One Product' (ODOP) initiative and other local crafts. The approach is intended to not only enhance community engagement but also stimulate economic activity and livelihood generation in the regions adjoining the waterway. Prime Minister stressed that such inland waterways should be drivers for tourism also.

During the interaction, Prime Minister reiterated the importance of leveraging tools such as PM GatiShakti and other integrated platforms to enable holistic and forward-looking planning. He emphasized that the use of such tools is crucial for achieving synergy across sectors and ensuring efficient infrastructure development.

Prime Minister further directed all stakeholders to ensure that their respective databases are regularly updated and accurately maintained, as reliable and current data is essential for informed decision-making and effective planning.

Up to the 46th edition of PRAGATI meetings, 370 projects having a total cost of around Rs 20 lakh crore have been reviewed.