Quote“ਭਾਰਤ ਇਸ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਹਫ਼ਤੇ ’ਚ ਆਪਣੀ ਟੀਕਾਕਰਣ ਮੁਹਿੰਮ ਦੀਆਂ 150 ਕਰੋੜ ਭਾਵ 1.5 ਅਰਬ ਵੈਕਸੀਨ ਖ਼ੁਰਾਕਾਂ ਦੀ ਪ੍ਰਾਪਤੀ ਦਾ ਇਤਿਹਾਸਿਕ ਮੀਲ–ਪੱਥਰ ਹਾਸਲ ਕਰ ਰਿਹਾ ਹੈ ”
Quote“ਇੱਕ ਸਾਲ ਤੋਂ ਵੀ ਘੱਟ ਸਮੇਂ ’ਚ 150 ਕਰੋੜ ਡੋਜ਼ ਇੱਕ ਅਹਿਮ ਪ੍ਰਾਪਤੀ ਤੇ ਦੇਸ਼ ਦੀ ਨਵੀਂ ਇੱਛਾ–ਸ਼ਕਤੀ ਦਾ ਪ੍ਰਤੀਕ ਹੈ”
Quote“ਆਯੁਸ਼ਮਾਨ ਭਾਰਤ ਯੋਜਨਾ ਕਿਫ਼ਾਇਤੀ ਤੇ ਸਮਾਵੇਸ਼ੀ ਹੈਲਥ–ਕੇਅਰ ਦੀਆਂ ਮੱਦਾਂ ’ਚ ਇੱਕ ਵਿਸ਼ਵ–ਪੱਧਰੀ ਪੈਮਾਨਾ ਬਣ ਰਿਹਾ ਹੈ ”
Quote“ਪੀਐੱਮ–ਜੇਏਵਾਈ ਦੇ ਤਹਿਤ 2 ਕਰੋੜ 60 ਲੱਖ ਤੋਂ ਵੱਧ ਮਰੀਜ਼ਾਂ ਨੇ ਦੇਸ਼ ਦੇ ਹਸਪਤਾਲਾਂ ’ਚ ਮੁਫ਼ਤ ਇਲਾਜ ਹਾਸਲ ਕੀਤਾ ”

ਨਮਸਕਾਰ, ਪੱਛਮੀ ਬੰਗਾਲ ਦੀ ਆਦਰਯੋਗ ਮੁੱਖ ਮੰਤਰੀ ਸੁਸ਼੍ਰੀ ਮਮਤਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਮਨਸੁਖ ਮਾਂਡਵੀਯਾ ਜੀ, ਸੁਭਾਸ਼ ਸਰਕਾਰ ਜੀ, ਸ਼ਾਂਤਨੂ ਠਾਕੁਰ ਜੀ, ਜੌਨ ਬਰਲਾ ਜੀ, ਨੀਤਿਸ਼ ਪ੍ਰਮਾਣਿਕ ਜੀ, ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, CNCI ਕੋਲਕਾਤਾ ਦੀ ਗਵਰਨਿੰਗ ਬਾਡੀ ਦੇ ਮੈਂਬਰਗਣ, ਹੈਲਥ ਸੈਕਟਰ ਨਾਲ ਜੁੜੇ ਸਾਰੇ ਕਰਮਠ ਸਾਥੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਦੇਸ਼ ਦੇ ਹਰ ਨਾਗਰਿਕ ਤੱਕ ਉੱਤਮ ਸਿਹਤ ਸੁਵਿਧਾਵਾਂ ਪਹੁੰਚਾਉਣ ਦੇ ਰਾਸ਼ਟਰੀ ਸੰਕਲਪਾਂ ਨੂੰ ਮਜ਼ਬੂਤ ਕਰਦੇ ਹੋਏ ਅੱਜ ਅਸੀਂ ਇੱਕ ਹੋਰ ਕਦਮ ਵਧਾਇਆ ਹੈ। ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਟਿਊਟ ਦਾ ਇਹ ਦੂਸਰਾ ਕੈਂਪਸ, ਪੱਛਮ ਬੰਗਾਲ ਦੇ ਅਨੇਕਾਂ ਨਾਗਰਿਕਾਂ ਦੇ ਲਈ ਬੜੀ ਸੁਵਿਧਾ ਲੈ ਕੇ ਆਇਆ ਹੈ।  ਇਸ ਨਾਲ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਗ਼ਰੀਬ, ਉਨ੍ਹਾਂ ਮੱਧ ਵਰਗ ਪਰਿਵਾਰਾਂ ਨੂੰ ਬਹੁਤ ਰਾਹਤ ਮਿਲੇਗੀ,  ਜਿਨ੍ਹਾਂ ਦਾ ਕੋਈ ਆਪਣਾ ਕੈਂਸਰ ਨਾਲ ਮੁਕਾਬਲਾ ਕਰ ਰਿਹਾ ਹੈ। ਕੈਂਸਰ ਨਾਲ ਜੁੜੇ ਇਲਾਜ, ਇਸ ਨਾਲ ਜੁੜੀ ਸਰਜਰੀ ਅਤੇ ਥੈਰੇਪੀ ਹੁਣ ਕੋਲਕਾਤਾ ਦੇ ਇਸ ਆਧੁਨਿਕ ਹਸਪਤਾਲ ਦੀ ਵਜ੍ਹਾ ਨਾਲ ਵੀ ਹੋਰ ਸੁਲਭ ਹੋ ਜਾਵੇਗੀ।

ਸਾਥੀਓ,

ਅੱਜ ਹੀ ਦੇਸ਼ ਨੇ ਇੱਕ ਹੋਰ ਮਹੱਤਵਪੂਰਨ ਪੜਾਅ ਨੂੰ ਪਾਰ ਕੀਤਾ ਹੈ। ਸਾਲ ਦੀ ਸ਼ੁਰੂਆਤ ਦੇਸ਼ ਨੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਵੈਕਸੀਨੇਸ਼ਨ ਤੋਂ ਕੀਤੀ ਸੀ। ਉੱਥੇ ਹੀ ਅੱਜ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ, ਭਾਰਤ 150 ਕਰੋੜ-1.5 ਬਿਲੀਅਨ ਵੈਕਸੀਨ ਡੋਜੇਜ਼ ਦਾ ਇਤਿਹਾਸਿਕ ਮੁਕਾਮ ਵੀ ਹਾਸਲ ਕਰ ਰਿਹਾ ਹੈ। 150 ਕਰੋੜ ਵੈਕਸੀਨ ਡੋਜ਼, ਉਹ ਵੀ ਇੱਕ ਸਾਲ ਤੋਂ ਘੱਟ ਸਮੇਂ ਵਿੱਚ!  ਇਹ ਅੰਕੜਿਆਂ ਦੇ ਹਿਸਾਬ ਨਾਲ ਬਹੁਤ ਬੜੀ ਸੰਖਿਆ ਹੈ, ਦੁਨੀਆ ਦੇ ਜ਼ਿਆਦਾਤਰ ਬੜੇ-ਬੜੇ ਦੇਸ਼ਾਂ ਦੇ ਲਈ ਵੀ ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ, ਲੇਕਿਨ ਭਾਰਤ ਲਈ ਇਹ-130 ਕਰੋੜ ਦੇਸ਼ਵਾਸੀਆਂ  ਦੀ ਸਮਰੱਥਾ ਦਾ ਪ੍ਰਤੀਕ ਹੈ। ਭਾਰਤ ਦੇ ਲਈ ਇਹ ਇੱਕ ਨਵੀਂ ਇੱਛਾਸ਼ਕਤੀ ਦਾ ਪ੍ਰਤੀਕ ਹੈ ਜੋ ਅਸੰਭਵ ਨੂੰ ਸੰਭਵ ਕਰਨ ਲਈ ਕੁਝ ਵੀ ਕਰ ਗੁਜਰਨ ਦਾ ਹੌਂਸਲਾ ਰੱਖਦੀ ਹੈ। ਭਾਰਤ ਦੇ ਲਈ ਇਹ ਪ੍ਰਤੀਕ ਹੈ ‍ਆਤਮਵਿਸ਼ਵਾਸ ਦਾ, ਇਹ ਪ੍ਰਤੀਕ ਹੈ ਆਤਮਨਿਰਭਰਤਾ ਦਾ, ਇਹ ਪ੍ਰਤੀਕ ਹੈ ਆਤਮਗੌਰਵ ਦਾ! ਮੈਂ ਅੱਜ ਇਸ ਅਵਸਰ ’ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਾਡਾ ਇਹ ਵੈਕਸੀਨੇਸ਼ਨ ਪ੍ਰੋਗਰਾਮ ਉਤਨਾ ਹੀ ਮਹੱਤਵਪੂਰਨ ਹੈ ਜਿਤਨਾ ਖਤਰਨਾਕ ਇਹ ਭੇਸ਼ ਬਦਲਣ ਵਾਲਾ ਕੋਰੋਨਾ ਵਾਇਰਸ ਹੈ। ਅੱਜ ਇੱਕ ਵਾਰ ਫਿਰ ਦੁਨੀਆ ਕੋਰੋਨਾ ਦੇ ਨਵੇਂ omicron ਵੈਰੀਐਂਟ ਦਾ ਸਾਹਮਣਾ ਕਰ ਰਹੀ ਹੈ। ਸਾਡੇ ਦੇਸ਼ ਵਿੱਚ ਵੀ ਇਸ ਨਵੇਂ ਵੈਰੀਐਂਟ ਦੇ ਕਾਰਨ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ, 150 ਕਰੋੜ ਵੈਕਸੀਨ ਡੋਜ਼ ਦਾ ਇਹ ਸੁਰੱਖਿਆ ਕਵਚ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਅੱਜ ਭਾਰਤ ਦੀ ਬਾਲਗ਼ ਜਨਸੰਖਿਆ ਵਿੱਚੋਂ 90 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਇੱਕ ਡੋਜ਼ ਲਗ ਚੁੱਕੀ ਹੈ। ਸਿਰਫ਼ 5 ਦਿਨ ਦੇ ਅੰਦਰ ਹੀ ਡੇਢ ਕਰੋੜ ਤੋਂ ਜ਼ਿਆਦਾ ਬੱਚਿਆਂ ਨੂੰ ਵੀ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ। ਇਹ ਉਪਲਬਧੀ ਪੂਰੇ ਦੇਸ਼ ਦੀ ਹੈ, ਹਰ ਸਰਕਾਰ ਦੀ ਹੈ। ਮੈਂ ਵਿਸ਼ੇਸ਼ ਤੌਰ ‘ਤੇ ਇਸ ਉਪਲਬਧੀ ਦੇ ਲਈ ਦੇਸ਼ ਦੇ ਵਿਗਿਆਨੀਆਂ ਦਾ, ਵੈਕਸੀਨ ਮੈਨੂਫੈਕਚਰਰਸ ਦਾ, ਸਾਡੇ ਹੈਲਥ ਸੈਕਟਰ ਨਾਲ ਜੁੜੇ ਸਾਥੀਆਂ ਦਾ ਬਹੁਤ–-ਬਹੁਤ ਧੰਨਵਾਦ ਕਰਦਾ ਹਾਂ। ਸਭ ਦੇ ਪ੍ਰਯਾਸਾਂ ਨਾਲ ਹੀ ਦੇਸ਼ ਨੇ ਉਸ ਸੰਕਲਪ ਨੂੰ ਸਿਖਰ ਤੱਕ ਪਹੁੰਚਾਇਆ ਹੈ, ਜਿਸ ਦੀ ਸ਼ੁਰੂਆਤ ਅਸੀਂ ਜ਼ੀਰੋ ਤੋਂ ਕੀਤੀ ਸੀ।

 

ਸਾਥੀਓ,

100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਨਾਲ ਮੁਕਾਬਲੇ ਵਿੱਚ ਸਬਕਾ ਪ੍ਰਯਾਸ ਦੀ ਇਹ ਭਾਵਨਾ ਹੀ ਦੇਸ਼ ਨੂੰ ਮਜ਼ਬੂਤੀ ਦੇ ਰਹੀ ਹੈ। ਕੋਵਿਡ ਨਾਲ ਲੜਨ ਦੇ ਲਈ ਬੇਸਿਕ ਅਤੇ ਕ੍ਰਿਟੀਕਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਤੋਂ ਲੈ ਕੇ, ਦੁਨੀਆ ਦੇ ਸਭ ਤੋਂ ਬੜੇ ਸਭ ਤੋਂ ਤੇਜ਼, ਮੁਫ਼ਤ ਟੀਕਾਕਰਣ ਅਭਿਯਾਨ ਤੱਕ, ਇਹ ਤਾਕਤ ਅੱਜ ਹਰ ਤਰਫ਼ ਦਿਖ ਰਹੀ ਹੈ। ਇਤਨੀ ਭੂਗੋਲਿਕ, ਆਰਥਿਕ ਅਤੇ ਸਮਾਜਿਕ ਵਿਵਿਧਤਾਵਾਂ ਵਾਲੇ ਸਾਡੇ ਦੇਸ਼ ਵਿੱਚ, ਟੈਸਟਿੰਗ ਤੋਂ ਲੈ ਕੇ ਟੀਕਾਕਰਣ ਦਾ ਇਤਨਾ ਬੜਾ ਇਨਫ੍ਰਾਸਟ੍ਰਕਚਰ ਜਿਸ ਤੇਜ਼ੀ  ਦੇ ਨਾਲ ਅਸੀਂ ਵਿਕਸਿਤ ਕੀਤਾ ਹੈ, ਉਹ ਪੂਰੀ ਦੁਨੀਆ ਦੇ ਲਈ ਇੱਕ ਉਦਾਹਰਣ ਬਣ ਰਿਹਾ ਹੈ।

ਸਾਥੀਓ,

ਹਨੇਰਾ ਜਿਤਨਾ ਸੰਘਣਾ ਹੁੰਦਾ ਹੈ, ਪ੍ਰਕਾਸ਼ ਦਾ ਮਹੱਤਵ ਉਤਨਾ ਹੀ ਜ਼ਿਆਦਾ ਹੁੰਦਾ ਹੈ। ਚੁਣੌਤੀਆਂ ਜਿਤਨੀਆਂ ਬੜੀਆਂ ਹੁੰਦੀਆਂ ਹਨ, ਹੌਸਲਾ ਉਤਨਾ ਹੀ ਮਹੱਤਵਪੂਰਨ ਹੋ ਜਾਂਦਾ ਹੈ। ਅਤੇ ਲੜਾਈ ਜਿਤਨੀ ਕਠਿਨ ਹੋਵੇ, ਅਸਤਰ-ਸ਼ਸਤਰ ਉਤਨੇ ਹੀ ਜ਼ਰੂਰੀ ਹੋ ਜਾਂਦੇ ਹਨ। ਸਰਕਾਰ ਦੁਆਰਾ ਹੁਣ ਤੱਕ ਪੱਛਮ ਬੰਗਾਲ ਨੂੰ ਵੀ ਕੋਰੋਨਾ ਵੈਕਸੀਨ ਦੀਆਂ ਕਰੀਬ-ਕਰੀਬ 11 ਕਰੋੜ ਡੋਜ਼ ਮੁਫ਼ਤ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਬੰਗਾਲ ਨੂੰ ਡੇਢ ਹਜ਼ਾਰ ਤੋਂ ਅਧਿਕ ਵੈਂਟੀਲੇਟਰ, 9 ਹਜ਼ਾਰ ਤੋਂ ਜ਼ਿਆਦਾ ਨਵੇਂ ਆਕਸੀਜਨ ਸਿਲੰਡਰ ਵੀ ਦਿੱਤੇ ਗਏ ਹਨ। 49 PSA ਨਵੇਂ ਆਕਸੀਜਨ ਪਲਾਂਟਸ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੋਰੋਨਾ ਨਾਲ ਮੁਕਾਬਲੇ ਵਿੱਚ ਪੱਛਮ ਬੰਗਾਲ ਦੇ ਲੋਕਾਂ ਦੀ ਮਦਦ ਕਰਨਗੇ।

ਸਾਥੀਓ,

ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਟਿਊਟ ਦੇ ਕੈਂਪਸ ਵਿੱਚ ਲਗੀਆਂ ਦੇਸ਼ਬੰਧੂ ਚਿਤਰੰਜਨ ਦਾਸ ਜੀ ਅਤੇ ਮਹਾਰਿਸ਼ੀ ਸੁਸ਼ਰੁਤ ਦੀਆਂ ਪ੍ਰਤਿਮਾਵਾਂ ਤਾਂ ਸਾਡੇ ਸਭ ਦੇ  ਲਈ ਬਹੁਤ ਬੜੀ ਪ੍ਰੇਰਣਾ ਹਨ। ਦੇਸ਼ਬੰਧੂ ਜੀ  ਕਹਿੰਦੇ ਸਨ - ਮੈਂ ਇਸ ਦੇਸ਼ ਵਿੱਚ ਵਾਰ-ਵਾਰ ਜਨਮ ਲੈਣਾ ਚਾਹੁੰਦਾ ਹਾਂ ਤਾਕਿ ਮੈਂ ਇਸ ਦੇਸ਼ ਦੇ ਲਈ ਜੀ ਸਕਾਂ, ਇਸ ਦੇ ਲਈ ਕੰਮ ਕਰ ਸਕਾਂ।

ਮਹਾਰਿਸ਼ੀ ਸੁਸ਼ਰੁਤ, ਸਿਹਤ ਦੇ ਖੇਤਰ ਵਿੱਚ ਪੁਰਾਤਨ ਭਾਰਤੀ ਗਿਆਨ ਦੇ ਪ੍ਰਤੀਬਿੰਬ ਹਨ। ਐਸੀਆਂ ਹੀ ਪ੍ਰੇਰਣਾਵਾਂ ਨਾਲ ਬੀਤੇ ਵਰ੍ਹਿਆਂ ਵਿੱਚ ਦੇਸ਼ਵਾਸੀਆਂ ਦੀ ਸਿਹਤ ਨਾਲ ਜੁੜੇ ਸੰਪੂਰਨ ਸਮਾਧਾਨਾਂ ਦੇ ਲਈ ਹੌਲਿਸਟਿਕ ਤਰੀਕੇ ਨਾਲ ਕੰਮ ਹੋਇਆ ਹੈ। ਸਬਕਾ ਪ੍ਰਯਾਸ ਦੀ ਭਾਵਨਾ ਨਾਲ ਅੱਜ ਦੇਸ਼ ਦੇ ਹੈਲਥ ਇਨਫ੍ਰਾ ਨੂੰ, ਹੈਲਥ ਪਲਾਨਿੰਗ ਨੂੰ, ਇੰਟੀਗ੍ਰੇਟ ਕਰਨ ਦਾ, ਰਾਸ਼ਟਰੀ ਸੰਕਲਪਾਂ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਅਸੀਂ ਹੈਲਥ ਸੈਕਟਰ ਵਿੱਚ ਅੱਜ ਜੋ ਚੁਣੌਤੀਆਂ ਹਨ, ਉਨ੍ਹਾਂ ਨਾਲ ਨਿਪਟਣ ਦੇ ਨਾਲ-ਨਾਲ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਲਈ ਵੀ ਨਿਰੰਤਰ ਕੰਮ ਵਿੱਚ ਜੁਟੇ ਹਾਂ। ਉਹ ਵਜ੍ਹਾਂ ਜੋ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਪ੍ਰਯਾਸ ਹੋ ਰਿਹਾ ਹੈ। ਬਿਮਾਰ ਹੋਣ ਦੀ ਸਥਿਤੀ ਵਿੱਚ ਇਲਾਜ ਸਸਤਾ ਅਤੇ ਸੁਲਭ ਹੋਵੇ, ਇਸ ’ਤੇ ਸਾਡੀ ਸਰਕਾਰ ਦਾ ਧਿਆਨ ਹੈ। ਅਤੇ ਉਸ ਦੇ ਨਾਲ ਹੀ, ਡਾਕਟਰ ਅਤੇ ਮੈਡੀਕਲ ਇਨਫ੍ਰਾ ਦੀ ਕਪੈਸਿਟੀ ਦਾ ਵਿਸਤਾਰ ਕਰਕੇ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ।

ਸਾਥੀਓ,

ਇਸ ਲਈ ਆਪਣੇ ਹੈਲਥ ਸੈਕਟਰ ਨੂੰ ਟ੍ਰਾਂਸਫਾਰਮ ਕਰਨ ਦੇ ਲਈ ਦੇਸ਼ ਅੱਜ Preventive Health ,  Affordable Healthcare, Supply Side intervention, ਅਤੇ Mission Mode ਅਭਿਯਾਨਾਂ ਨੂੰ ਗਤੀ ਦੇ ਰਿਹਾ ਹੈ। Preventive Health Care ਨੂੰ ਯੋਗ, ਆਯੁਰਵੇਦ, ਫਿਟ ਇੰਡੀਆ ਮੂਵਮੈਂਟ,  ਯੂਨੀਵਰਸਲ ਇਮਿਊਨਾਈਜੇਸ਼ਨ ਜਿਹੇ ਮਾਧਿਅਮਾਂ ਨਾਲ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ ਅਤੇ ਹਰ ਘਰ ਜਲ ਜਿਹੀਆਂ ਰਾਸ਼ਟਰੀ ਯੋਜਨਾਵਾਂ ਨਾਲ ਪਿੰਡ ਅਤੇ ਗ਼ਰੀਬ ਪਰਿਵਾਰਾਂ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਮਿਲ ਰਹੀ ਹੈ। ਆਰਸੈਨਿਕ ਅਤੇ ਦੂਸਰੇ ਕਾਰਨਾਂ ਨਾਲ ਜੋ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਦੇਸ਼ ਦੇ ਅਨੇਕ ਰਾਜਾਂ ਵਿੱਚ ਕੈਂਸਰ ਦਾ ਵੀ ਇੱਕ ਬੜਾ ਕਾਰਨ ਹੈ। ਹਰ ਘਰ ਜਲ ਅਭਿਯਾਨ ਨਾਲ, ਇਸ ਦੇ ਦੁਆਰਾ ਇਸ ਸਮੱਸਿਆ ਦੇ ਸਮਾਧਾਨ ਵਿੱਚ ਬਹੁਤ ਮਦਦ ਮਿਲ ਰਹੀ ਹੈ।

ਸਾਥੀਓ,

ਲੰਬੇ ਸਮੇਂ ਤੱਕ ਸਾਡੇ ਇੱਥੇ ਗ਼ਰੀਬ ਅਤੇ ਨਿਮਨ ਮੱਧ ਵਰਗ, ਸਿਹਤ ਸੁਵਿਧਾਵਾਂ ਤੋਂ ਇਸ ਲਈ ਵੰਚਿਤ ਰਹੇ ਕਿਉਂਕਿ ਜਾਂ ਤਾਂ ਇਲਾਜ ਸੁਲਭ ਹੀ ਨਹੀਂ ਸੀ, ਜਾਂ ਬਹੁਤ ਮਹਿੰਗਾ ਸੀ। ਗ਼ਰੀਬ ਅਗਰ ਗੰਭੀਰ  ਬਿਮਾਰੀ ਤੋਂ ਗ੍ਰਸਿਤ ਹੁੰਦਾ ਸੀ, ਤਾਂ ਉਸ ਦੇ ਪਾਸ ਦੋ ਹੀ ਵਿਕਲਪ ਸਨ। ਜਾਂ ਤਾਂ ਉਹ ਕਰਜ਼ ਲਵੇ,  ਆਪਣਾ ਘਰ ਜਾਂ ਜ਼ਮੀਨ ਵੇਚੇ

ਜਾਂ ਫਿਰ ਇਲਾਜ ਦਾ ਵਿਚਾਰ ਹੀ ਟਾਲ ਦੇਵੇ। ਕੈਂਸਰ ਦੀ ਬਿਮਾਰੀ ਤਾਂ ਐਸੀ ਹੈ ਜਿਸ ਦਾ ਨਾਮ ਸੁਣਦੇ ਹੀ ਗ਼ਰੀਬ ਅਤੇ ਮੱਧ ਵਰਗ ਹਿੰਮਤ ਹਾਰਨ ਲਗਦਾ ਹੈ। ਗ਼ਰੀਬ ਨੂੰ ਇਸ ਕੁਚੱਕਰ, ਇਸੇ ਚਿੰਤਾ ਤੋਂ ਬਾਹਰ ਕੱਢਣ ਦੇ ਲਈ ਦੇਸ਼ ਸਸਤੇ ਅਤੇ ਸੁਲਭ ਇਲਾਜ ਦੇ ਲਈ ਨਿਰੰਤਰ ਕਦਮ ਉਠਾ ਰਿਹਾ ਹੈ।  ਬੀਤੇ ਸਾਲਾਂ ਵਿੱਚ ਕੈਂਸਰ ਦੇ ਇਲਾਜ ਦੇ ਲਈ ਜ਼ਰੂਰੀ ਦਵਾਈਆਂ ਦੀ ਕੀਮਤ ਵਿੱਚ ਕਾਫ਼ੀ ਕਮੀ ਕੀਤੀ ਗਈ ਹੈ। ਹੁਣੇ ਮਨਸੁਖ ਭਾਈ ਇਸ ਦਾ ਵਿਸਤਾਰ ਨਾਲ ਦੱਸ ਵੀ ਰਹੇ ਸਨ। ਪੱਛਮ ਬੰਗਾਲ ਸਹਿਤ ਪੂਰੇ ਦੇਸ਼ ਵਿੱਚ ਜੋ 8 ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਸਥਾਪਿਤ ਕੀਤੇ ਗਏ ਹਨ, ਉਨ੍ਹਾਂ ਵਿੱਚ ਬਹੁਤ ਸਸਤੇ ਮੁੱਲ ’ਤੇ ਦਵਾਈਆਂ ਅਤੇ ਸਰਜੀਕਲ ਸਮਾਨ ਦਿੱਤੇ ਜਾ ਰਹੇ ਹਨ। ਇਨ੍ਹਾਂ ਸਟੋਰਸ ’ਤੇ ਕੈਂਸਰ ਦੀਆਂ ਵੀ 50 ਤੋਂ ਅਧਿਕ ਦਵਾਈਆਂ, ਬਹੁਤ ਘੱਟ ਕੀਮਤ ’ਤੇ ਉਪਲਬਧ ਹਨ। ਕੈਂਸਰ ਦੀਆਂ ਸਸਤੀਆਂ ਦਵਾਈਆਂ ਨੂੰ ਉਪਲਬਧ ਕਰਵਾਉਣ ਦੇ ਲਈ ਵਿਸ਼ੇਸ਼ ਅੰਮ੍ਰਿਤ ਸਟੋਰ ਵੀ ਦੇਸ਼ ਭਰ ਵਿੱਚ ਚਲ ਰਹੇ ਹਨ। ਸਰਕਾਰ ਦਾ ਇਹੀ ਸੇਵਾ ਭਾਵ, ਇਹੀ ਸੰਵੇਦਨਸ਼ੀਲਤਾ, ਗ਼ਰੀਬਾਂ ਨੂੰ ਸਸਤਾ ਇਲਾਜ ਸੁਨਿਸ਼ਚਿਤ ਕਰਵਾਉਣ ਵਿੱਚ ਮਦਦ ਕਰ ਰਿਹਾ ਹੈ। ਸਰਕਾਰ ਨੇ 500 ਤੋਂ ਜ਼ਿਆਦਾ ਦਵਾਈਆਂ ਦੀ ਜੋ ਕੀਮਤ ਨਿਯੰਤ੍ਰਿਤ ਕੀਤੀ ਹੈ, ਉਹ ਵੀ ਮਰੀਜ਼ਾਂ ਦੇ

ਹਰ ਸਾਲ 3000 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਬਚਾ ਰਹੀ ਹੈ। ਨਾਗਰਿਕਾਂ ਦੇ ਪੈਸੇ ਬਚ ਰਹੇ ਹਨ। Coronary Stents ਦੀ ਕੀਮਤ ਨੂੰ ਫਿਕਸ ਕੀਤੇ ਜਾਣ ਦੀ ਵਜ੍ਹਾ ਨਾਲ ਵੀ ਹਾਰਟ ਦੇ ਮਰੀਜ਼ਾਂ ਦੇ ਹਰ ਸਾਲ 4500 ਕਰੋੜ ਰੁਪਏ ਤੋਂ ਜ਼ਿਆਦਾ ਬਚ ਰਹੇ ਹਨ। ਸਰਕਾਰ ਨੇ Knee Implants ਦੀ ਕੀਮਤ ਘੱਟ ਕਰਨ ਦਾ ਜੋ ਨਿਰਣਾ ਕੀਤਾ, ਉਸ ਦਾ ਵਿਸ਼ੇਸ਼ ਲਾਭ ਸਾਡੇ Senior Citizens ਨੂੰ, ਸਾਡੀਆਂ ਬਜ਼ੁਰਗ ਮਾਤਾਵਾਂ- ਭੈਣਾਂ ਨੂੰ, ਪੁਰਸ਼ਾਂ ਨੂੰ ਉਸ ਦਾ ਲਾਭ ਹੋਇਆ ਹੈ। ਇਸ ਵਜ੍ਹਾ ਨਾਲ ਬਜ਼ੁਰਗ ਮਰੀਜ਼ਾਂ  ਤੋਂ 1500 ਕਰੋੜ ਰੁਪਏ ਹਰ ਸਾਲ ਬਚ ਰਹੇ ਹਨ। ਸਰਕਾਰ ਜੋ ਪ੍ਰਧਾਨ ਮੰਤਰੀ ਨੈਸ਼ਨਲ ਡਾਇਲਿਸਿਸ ਪ੍ਰੋਗਰਾਮ ਚਲਾ ਰਹੀ ਹੈ, ਉਸ ਦੀ ਮਦਦ ਨਾਲ 12 ਲੱਖ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਡਾਇਲਿਸਿਸ ਦੀ ਸੁਵਿਧਾ ਹੈ। ਇਸ ਨਾਲ ਵੀ ਉਨ੍ਹਾਂ ਦੇ 520 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਉਨ੍ਹਾਂ ਦੀ ਬੱਚਤ ਹੋਈ ਹੈ।

ਸਾਥੀਓ,

ਆਯੁਸ਼ਮਾਨ ਭਾਰਤ ਯੋਜਨਾ ਅੱਜ affordable ਅਤੇ inclusive healthcare ਦੇ ਮਾਮਲੇ ਵਿੱਚ ਇੱਕ ਗਲੋਬਲ ਬੈਂਚਮਾਰਕ ਬਣ ਰਹੀ ਹੈ। PM-JAY ਦੇ ਤਹਿਤ ਦੇਸ਼ ਭਰ ਵਿੱਚ 2 ਕਰੋੜ 60 ਲੱਖ ਤੋਂ ਜ਼ਿਆਦਾ ਮਰੀਜ਼, ਹਸਪਤਾਲਾਂ ਵਿੱਚ ਆਪਣਾ ਮੁਫ਼ਤ ਇਲਾਜ ਕਰਾ ਚੁੱਕੇ ਹਨ। ਅਨੁਮਾਨ ਹੈ ਕਿ ਅਗਰ ਇਹ ਯੋਜਨਾ ਨਾ ਹੁੰਦੀ ਤਾਂ ਇਨ੍ਹਾਂ ਹੀ ਮਰੀਜ਼ਾਂ ਦੇ ਆਪਣੇ ਇਲਾਜ ’ਤੇ 50 ਤੋਂ 60 ਹਜ਼ਾਰ ਕਰੋੜ ਰੁਪਏ ਖਰਚ ਕਰਨੇ ਪੈਂਦੇ।

ਸਾਥੀਓ,

ਆਯੁਸ਼ਮਾਨ ਭਾਰਤ ਦਾ ਲਾਭ 17 ਲੱਖ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ਾਂ ਨੂੰ ਵੀ ਹੋਇਆ ਹੈ। ਚਾਹੇ ਕੀਮੋਥੈਰੇਪੀ ਹੋਵੇ, ਰੇਡੀਓਥੈਰੇਪੀ ਹੋਵੇ ਜਾਂ ਫਿਰ ਸਰਜਰੀ, ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿੱਚ ਹਰ ਸੁਵਿਧਾ ਮੁਫ਼ਤ ਮਿਲੀ ਹੈ। ਕਲਪਨਾ ਕਰੋ, ਸਰਕਾਰ ਦੇ ਇਹ ਪ੍ਰਯਾਸ ਨਾ ਹੁੰਦੇ ਤਾਂ ਕਿਤਨੇ ਗ਼ਰੀਬਾਂ ਦਾ ਜੀਵਨ ਸੰਕਟ ਵਿੱਚ ਫਸ ਜਾਂਦਾ ਜਾਂ ਕਿਤਨੇ ਪਰਿਵਾਰ ਕਰਜ਼ ਦੇ ਕੁਚੱਕ੍ਰ ਵਿੱਚ ਫਸ ਜਾਂਦੇ।

ਸਾਥੀਓ,

ਆਯੁਸ਼ਮਾਨ ਭਾਰਤ ਸਿਰਫ਼ ਮੁਫ਼ਤ ਇਲਾਜ ਦਾ ਮਾਧਿਅਮ ਭਰ ਨਹੀਂ ਹੈ, ਬਲਕਿ early detection,  early treatment ਇਸ ਵਿੱਚ ਵੀ ਬਹੁਤ ਕਾਰਗਰ ਸਿੱਧ ਹੋ ਰਹੀ ਹੈ। ਇਹ ਕੈਂਸਰ ਜਿਹੀਆਂ ਸਾਰੀਆਂ ਗੰਭੀਰ ਬਿਮਾਰੀਆਂ ਦੇ ਲਈ ਬਹੁਤ ਜ਼ਰੂਰੀ ਹੈ। ਵਰਨਾ ਸਾਡੇ ਇੱਥੇ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਕੈਂਸਰ ਦਾ ਪਤਾ ਲਾਸਟ ਸਟੇਜ ਵਿੱਚ ਹੀ ਚਲਦਾ ਸੀ, ਜਦੋਂ ਬਿਮਾਰੀ ਬੇਇਲਾਜ ਹੋ ਜਾਂਦੀ ਸੀ। ਇਸੇ ਸਮੱਸਿਆ ਨੂੰ ਦੂਰ ਕਰਨ ਦੇ ਲਈ 30 ਵਰ੍ਹੇ ਤੋਂ ਅਧਿਕ ਉਮਰ ਦੇ ਸਾਥੀਆਂ ਵਿੱਚ ਡਾਇਬਿਟੀਜ਼,  ਹਾਇਪਰਟੈਂਸ਼ਨ ਅਤੇ ਕੈਂਸਰ ਦੀ ਸਕ੍ਰੀਨਿੰਗ ’ਤੇ ਬਲ ਦਿੱਤਾ ਜਾ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪਿੰਡ-ਪਿੰਡ ਵਿੱਚ ਬਣ ਰਹੇ ਹਜ਼ਾਰਾਂ ਹੈਲਥ ਐਂਡ ਵੈੱਲਨੈੱਸ ਸੈਂਟਰ ਇਸ ਵਿੱਚ ਅੱਜ ਬਹੁਤ ਉਪਯੋਗੀ ਸਿੱਧ ਹੋ ਰਹੇ ਹਨ। ਬੰਗਾਲ ਵਿੱਚ ਵੀ ਐਸੇ 5 ਹਜ਼ਾਰ ਤੋਂ ਜ਼ਿਆਦਾ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਾਏ ਗਏ ਹਨ। ਦੇਸ਼ ਭਰ ਵਿੱਚ ਲਗਭਗ 15 ਕਰੋੜ ਲੋਕਾਂ ਨੂੰ ਓਰਲ, ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦੇ ਲਈ ਸਕ੍ਰੀਨ ਕੀਤਾ ਜਾ ਚੁੱਕਿਆ ਹੈ। ਸਕ੍ਰੀਨਿੰਗ ਦੇ ਬਾਅਦ ਜਿਨ੍ਹਾਂ ਵਿੱਚ ਲੱਛਣ ਦਿਖਦੇ ਹਨ, ਉਨ੍ਹਾਂ ਦੇ ਇਲਾਜ ਦੇ ਲਈ ਪਿੰਡ ਦੇ ਪੱਧਰ ’ਤੇ ਹੀ ਹਜ਼ਾਰਾਂ ਸਿਹਤ ਕਰਮੀਆਂ ਨੂੰ ਵਿਸ਼ੇਸ਼ ਰੂਪ ਨਾਲ ਟ੍ਰੇਨ ਵੀ ਕੀਤਾ ਗਿਆ ਹੈ।

ਸਾਥੀਓ,

ਇੱਕ ਹੋਰ ਬਹੁਤ ਬੜੀ ਸਮੱਸਿਆ ਸਾਡੇ ਹੈਲਥ ਸੈਕਟਰ ਦੀ ਰਹੀ ਹੈ- ਡਿਮਾਂਡ ਅਤੇ ਸਪਲਾਈ ਵਿੱਚ ਬਹੁਤ ਬੜਾ ਗੈਪ। ਡਾਕਟਰ ਅਤੇ ਦੂਸਰੇ ਹੈਲਥ ਪ੍ਰੋਫੈਸ਼ਨਲਸ ਹੋਣ ਜਾਂ ਫਿਰ ਹੈਲਥ ਇਨਫ੍ਰਾਸਟ੍ਰਕਚਰ,  ਡਿਮਾਂਡ ਅਤੇ ਸਪਲਾਈ ਦੇ ਇਸ ਗੈਪ ਨੂੰ ਭਰਨ ਦੇ ਲਈ ਵੀ ਦੇਸ਼ ਵਿੱਚ ਅੱਜ ਮਿਸ਼ਨ ਮੋਡ ’ਤੇ ਕੰਮ ਹੋ ਰਿਹਾ ਹੈ। ਸਾਲ 2014 ਤੱਕ ਦੇਸ਼ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ 90 ਹਜ਼ਾਰ ਦੇ ਆਸਪਾਸ ਸੀ। ਪਿਛਲੇ 7 ਸਾਲਾਂ ਵਿੱਚ ਇਨ੍ਹਾਂ ਵਿੱਚ 60 ਹਜ਼ਾਰ ਨਵੀਆਂ ਸੀਟਾਂ ਜੋੜੀਆਂ ਗਈਆਂ ਹਨ। ਸਾਲ 2014 ਵਿੱਚ ਸਾਡੇ ਇੱਥੇ ਸਿਰਫ਼ 6 ਏਮਸ ਹੁੰਦੇ ਸਨ। ਅੱਜ ਦੇਸ਼ 22 ਏਮਸ ਦੇ ਸਸ਼ਕਤ ਨੈੱਟਵਰਕ ਦੀ ਤਰਫ਼ ਵਧ ਰਿਹਾ ਹੈ। ਭਾਰਤ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਜ਼ਰੂਰ ਹੋਵੇ, ਇਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਸੰਸਥਾਨਾਂ ਵਿੱਚ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੀਆਂ ਸੁਵਿਧਾਵਾਂ ਜੋੜੀਆਂ ਜਾ ਰਹੀਆਂ ਹਨ। ਦੇਸ਼ ਵਿੱਚ ਕੈਂਸਰ ਕੇਅਰ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ 19 ਸਟੇਟ ਕੈਂਸਰ ਇੰਸਟੀਟਿਊਟਸ,  ਅਤੇ 20 ਟਰਸ਼ਰੀ ਕੇਅਰ ਕੈਂਸਰ ਸੈਂਟਰਸ ਵੀ ਸਵੀਕ੍ਰਿਤ ਕੀਤੇ ਗਏ ਹਨ। 30 ਤੋਂ ਅਧਿਕ ਸੰਸਥਾਨਾਂ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਪੱਛਮ ਬੰਗਾਲ ਵਿੱਚ ਵੀ ਕੋਲਕਾਤਾ, ਮੁਰਸ਼ੀਦਾਬਾਦ ਅਤੇ ਬਰਧਮਾਨ  ਦੇ ਮੈਡੀਕਲ ਕਾਲਜ ਵਿੱਚ ਹੁਣ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੋਰ ਅਸਾਨੀ ਨਾਲ ਹੋ ਜਾਵੇਗਾ। ਸਾਡੇ ਆਰੋਗਯ ਮੰਤਰੀ ਮਨਸੁਖ ਭਾਈ ਨੇ ਇਸ ਦਾ ਵਿਸਤਾਰ ਨਾਲ ਵਰਣਨ ਵੀ ਕੀਤਾ ਹੈ। ਇਨ੍ਹਾਂ ਸਾਰੇ ਪ੍ਰਯਤਨਾਂ ਦਾ ਇੱਕ ਬਹੁਤ ਬੜਾ ਪ੍ਰਭਾਵ, ਸਾਡੇ ਦੇਸ਼ ਵਿੱਚ ਡਾਕਟਰਾਂ ਦੀ ਉਪਲਬਧਤਾ ’ਤੇ ਪਵੇਗਾ।  ਜਿਤਨੇ ਡਾਕਟਰ ਦੇਸ਼ ਵਿੱਚ ਪਿਛਲੇ 70 ਵਰ੍ਹਿਆਂ ਵਿੱਚ ਬਣੇ, ਉਤਨੇ ਡਾਕਟਰ ਦੇਸ਼ ਵਿੱਚ ਹੁਣ ਅਗਲੇ 10 ਵਰ੍ਹਿਆਂ ਵਿੱਚ ਬਣਨ ਜਾ ਰਹੇ ਹਨ।

ਸਾਥੀਓ,

ਪਿਛਲੇ ਵਰ੍ਹੇ ਦੇਸ਼ ਵਿੱਚ ਜੋ ਦੋ ਬੜੇ ਰਾਸ਼ਟਰੀ ਅਭਿਯਾਨ ਸ਼ੁਰੂ ਕੀਤੇ ਗਏ ਹਨ, ਉਹ ਵੀ ਭਾਰਤ ਦੇ ਹੈਲਥ ਸੈਕਟਰ ਨੂੰ ਆਧੁਨਿਕ ਸਰੂਪ ਦੇਣ ਵਿੱਚ ਬਹੁਤ ਮਦਦ ਕਰਨਗੇ। ਆਯੁਸ਼ਮਾਨ ਭਾਰਤ-  ਡਿਜੀਟਲ ਹੈਲਥ ਮਿਸ਼ਨ ਇਲਾਜ ਵਿੱਚ ਦੇਸ਼ਵਾਸੀਆਂ ਦੀ ਸਹੂਲੀਅਤ ਵਧਾਏਗਾ। ਮੈਡੀਕਲ ਹਿਸਟਰੀ  ਦੇ ਡਿਜੀਟਲ ਰਿਕਾਰਡ ਨਾਲ ਇਲਾਜ ਅਸਾਨ ਅਤੇ ਪ੍ਰਭਾਵੀ ਹੋ ਜਾਵੇਗਾ, ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਲਈ ਹਸਪਤਾਲ ਦੇ ਚੱਕਰ ਦਾ ਝੰਝਟ ਘੱਟ ਹੋਵੇਗਾ, ਅਤੇ ਇਲਾਜ ’ਤੇ ਹੋਣ ਵਾਲੇ ਅਤਿਰਿਕਤ ਖਰਚ ਤੋਂ ਵੀ ਨਾਗਰਿਕਾਂ ਨੂੰ ਮੁਕਤੀ ਮਿਲ ਪਾਏਗੀ। ਇਸੇ ਤਰ੍ਹਾਂ ਆਯੁਸ਼ਮਾਨ ਭਾਰਤ -  ਇਨਫ੍ਰਾਸਟ੍ਰਕਚਰ ਮਿਸ਼ਨ ਤੋਂ ਕ੍ਰਿਟੀਕਲ ਹੈਲਥਕੇਅਰ ਨਾਲ ਜੁੜਿਆ ਮੈਡੀਕਲ ਇਨਫ੍ਰਾਸਟ੍ਰਕਚਰ, ਬੜੇ ਸ਼ਹਿਰਾਂ ਦੇ ਨਾਲ-ਨਾਲ ਹੁਣ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਵੀ ਸੁਲਭ ਹੋਵੇਗਾ। ਇਸ ਯੋਜਨਾ ਦੇ ਤਹਿਤ ਪੱਛਮ ਬੰਗਾਲ ਨੂੰ ਵੀ ਪੰਜ ਸਾਲ ਵਿੱਚ ਢਾਈ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਮਦਦ ਮਿਲਣੀ ਸੁਨਿਸ਼ਚਿਤ ਹੋਈ ਹੈ। ਇਸ ਨਾਲ ਪੂਰੇ ਰਾਜ ਵਿੱਚ ਸੈਂਕੜੇ ਹੈਲਥ ਸਬ-ਸੈਂਟਰਸ ਬਣਨਗੇ, ਲਗਭਗ 1 ਹਜ਼ਾਰ ਸ਼ਹਿਰੀ ਹੈਲਥ ਐਂਡ ਵੈੱਲਨੈੱਸ ਸੈਂਟਰ ਅਪਰੇਸ਼ਨਲ ਹੋਣਗੇ, ਦਰਜਨਾਂ ਡਿਸਟ੍ਰਿਕਟ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬਸ ਬਣਨਗੀਆਂ, ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸੈਂਕੜੇ ਕ੍ਰਿਟੀਕਲ ਕੇਅਰ ਬੈੱਡਸ ਦੀ ਨਵੀਂ ਕਪੈਸਿਟੀ ਤਿਆਰ ਹੋਵੇਗੀ। ਐਸੇ ਪ੍ਰਯਤਨਾਂ ਨਾਲ ਅਸੀਂ ਭਵਿੱਖ ਵਿੱਚ ਕੋਰੋਨਾ ਜਿਹੀ ਮਹਾਮਾਰੀ ਨਾਲ ਹੋਰ ਬਿਹਤਰ ਤਰੀਕੇ ਨਾਲ ਨਿਪਟ ਪਾਵਾਂਗੇ। ਭਾਰਤ ਨੂੰ ਸਵਸਥ ਅਤੇ ਸਮਰੱਥ ਬਣਾਉਣ ਦਾ ਇਹ ਅਭਿਯਾਨ ਐਸੇ ਹੀ ਜਾਰੀ ਰਹੇਗਾ। ਮੇਰੀ ਸਾਰੇ ਨਾਗਰਿਕਾਂ ਨੂੰ ਫਿਰ ਤਾਕੀਦ ਹੈ ਕਿ ਸਤਰਕ ਰਹੋ, ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੋ। ਮੈਂ ਫਿਰ ਇੱਕ ਵਾਰ ਇਸ ਪ੍ਰੋਗਰਾਮ ਵਿੱਚ ਉਪਸਥਿਤ ਹਰ ਕਿਸੇ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਆਪ ਸਭ ਨੂੰ ਅਨੇਕ–ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 13, 2025

    नमो नमो 🙏 जय भाजपा 🙏🌷🌷🌷🌷🌷🌹🌷🌷🌷🌷🌹🌷🌷🌹🌷🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • MLA Devyani Pharande February 17, 2024

    नमो नमो नमो
  • Vaishali Tangsale February 16, 2024

    🙏🏻🙏🏻
  • Adv Jeetu Chand December 20, 2023

    जय हो
  • manmohan August 23, 2022

    very nice 👍🏻
  • Rajendra Thakor August 23, 2022

    namo
  • Rajendra Thakor August 23, 2022

    namo namo
  • G.shankar Srivastav June 19, 2022

    नमस्ते
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi Distributes Over 51,000 Appointment Letters At 15th Rozgar Mela

Media Coverage

PM Modi Distributes Over 51,000 Appointment Letters At 15th Rozgar Mela
NM on the go

Nm on the go

Always be the first to hear from the PM. Get the App Now!
...
Prime Minister condoles the loss of lives in an accident in Mandsaur, Madhya Pradesh
April 27, 2025
QuotePM announces ex-gratia from PMNRF

Prime Minister, Shri Narendra Modi, today condoled the loss of lives in an accident in Mandsaur, Madhya Pradesh. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The Prime Minister's Office posted on X :

"Saddened by the loss of lives in an accident in Mandsaur, Madhya Pradesh. Condolences to those who have lost their loved ones. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi"