ਜੈ ਸੋਮਨਾਥ।
ਪ੍ਰੋਗਰਾਮ ਵਿੱਚ ਉਪਸਥਿਤ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਪੂਰਣੇਸ਼ ਮੋਦੀ, ਅਰਵਿੰਦ ਰਯਾਣੀ, ਦੇਵਾਭਾਈ ਮਾਲਮ, ਜੂਨਾਗੜ੍ਹ ਦੇ ਸਾਂਸਦ ਰਾਜੇਸ਼ ਚੂੜਾਸਮਾ, ਸੋਮਨਾਥ ਮੰਦਿਰ ਟਰੱਸਟ ਦੇ ਹੋਰ ਮੈਂਬਰਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਭਗਵਾਨ ਸੋਮਨਾਥ ਦੀ ਅਰਾਧਨਾ ਵਿੱਚ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-
भक्ति प्रदानाय कृपा अवतीर्णम्, तम् सोमनाथम् शरणम् प्रपद्ये॥
(ਭਕਤਿ ਪ੍ਰਦਾਨਾਯ ਕ੍ਰਿਪਾ ਅਵਤੀਰਣਮ੍, ਤਮ੍ ਸੋਮਨਾਥਮ੍ ਸ਼ਰਣਮ੍ ਪ੍ਰਪਦਯੇ॥)
ਯਾਨੀ, ਭਗਵਾਨ ਸੋਮਨਾਥ ਦੀ ਕ੍ਰਿਪਾ ਅਵਤੀਰਣ ਹੁੰਦੀ ਹੈ, ਕ੍ਰਿਪਾ ਦੇ ਭੰਡਾਰ ਖੁੱਲ੍ਹ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਇੱਥੇ ਇੱਕ ਦੇ ਬਾਅਦ ਇੱਕ ਵਿਕਾਸ ਕਾਰਜ ਹੋ ਰਹੇ ਹਨ, ਇਹ ਸੋਮਨਾਥ ਦਾਦਾ ਦੀ ਹੀ ਵਿਸ਼ੇਸ਼ ਕ੍ਰਿਪਾ ਹੈ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ ਕਿ ਸੋਮਨਾਥ ਟਰੱਸਟ ਨਾਲ ਜੁੜਨ ਦੇ ਬਾਅਦ ਮੈਂ ਇਤਨਾ ਕੁਝ ਹੁੰਦੇ ਹੋਏ ਦੇਖ ਰਿਹਾ ਹਾਂ। ਕੁਝ ਮਹੀਨੇ ਪਹਿਲਾਂ ਇੱਥੇ ਐਗਜੀਬਿਸ਼ਨ ਗੈਲਰੀ ਅਤੇ promenade ਸਮੇਤ ਕਈ ਵਿਕਾਸ ਕਾਰਜਾਂ ਦਾ ਲੋਕਅਰਪਣ ਹੋਇਆ ਸੀ। ਪਾਰਵਤੀ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਅਤੇ ਅੱਜ, ਸੋਮਨਾਥ ਸਰਕਟ ਹਾਊਸ ਦਾ ਲੋਕਅਰਪਣ ਵੀ ਹੋ ਰਿਹਾ ਹੈ। ਮੈਂ ਇਸ ਮਹੱਤਵਪੂਰਨ ਅਵਸਰ ’ਤੇ ਗੁਜਰਾਤ ਸਰਕਾਰ ਨੂੰ, ਸੋਮਨਾਥ ਮੰਦਿਰ ਟਰੱਸਟ ਨੂੰ, ਅਤੇ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਇਹ ਜੋ ਇੱਕ ਸਰਕਟ ਹਾਊਸ ਦੀ ਕਮੀ ਰਹਿੰਦੀ ਸੀ, ਜਦੋਂ ਇਹ ਸਰਕਟ ਹਾਊਸ ਨਹੀਂ ਸੀ, ਤਾਂ ਬਾਹਰ ਤੋਂ ਆਉਣ ਵਾਲਿਆਂ ਨੂੰ ਠਹਿਰਾਉਣ ਦੀ ਵਿਵਸਥਾ ਨੂੰ ਲੈ ਕੇ ਮੰਦਿਰ ਟਰੱਸਟ ’ਤੇ ਕਾਫ਼ੀ ਦਬਾਅ ਰਹਿੰਦਾ ਸੀ। ਹੁਣ ਇਹ ਸਰਕਟ ਹਾਊਸ ਬਣਨ ਦੇ ਬਾਅਦ, ਇੱਕ ਸੁਤੰਤਰ ਵਿਵਸਥਾ ਬਣਨ ਦੇ ਬਾਅਦ, ਹੁਣ ਉਹ ਵੀ ਮੰਦਿਰ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਅਤੇ ਉਸ ਦੇ ਕਾਰਨ ਮੰਦਿਰ ’ਤੇ ਜੋ ਦਬਾਅ ਰਹਿੰਦਾ ਸੀ, ਉਹ ਵੀ ਘੱਟ ਹੋ ਗਿਆ। ਹੁਣ ਉਹ ਆਪਣੇ ਮੰਦਿਰ ਦੇ ਕੰਮ ਵਿੱਚ ਹੋਰ ਜ਼ਿਆਦਾ ਧਿਆਨ ਦੇ ਪਾਉਣਗੇ। ਮੈਨੂੰ ਦੱਸਿਆ ਗਿਆ ਹੈ ਕਿ ਇਸ ਭਵਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇੱਥੇ ਰੁਕਣ ਵਾਲੇ ਵਿਅਕਤੀਆਂ ਨੂੰ sea view ਵੀ ਮਿਲੇਗਾ। ਯਾਨੀ, ਲੋਕ ਜਦੋਂ ਇੱਥੇ ਸ਼ਾਂਤੀ ਨਾਲ ਆਪਣੇ ਕਮਰੇ ਵਿੱਚ ਬੈਠਣਗੇ, ਤਾਂ ਉਨ੍ਹਾਂ ਨੂੰ ਸਮੁੰਦਰ ਦੀਆਂ ਲਹਿਰਾਂ ਵੀ ਦਿਖਣਗੀਆਂ ਅਤੇ ਸੋਮਨਾਥ ਦਾ ਸਿਖਰ ਵੀ ਨਜ਼ਰ ਆਵੇਗਾ! ਸਮੁੰਦਰ ਦੀਆਂ ਲਹਿਰਾਂ ਵਿੱਚ, ਸੋਮਨਾਥ ਦੇ ਸਿਖਰ ਵਿੱਚ, ਉਨ੍ਹਾਂ ਨੂੰ ਸਮੇਂ ਦੇ ਥਪੇੜਿਆਂ ਨੂੰ ਚੀਰ ਕੇ ਮਾਣ ਮੱਤੀ ਖੜ੍ਹੀ ਭਾਰਤ ਦੀ ਚੇਤਨਾ ਵੀ ਦਿਖਾਈ ਦੇਵੇਗੀ। ਇਨ੍ਹਾਂ ਵਧਦੀਆਂ ਹੋਈਆਂ ਸੁਵਿਧਾਵਾਂ ਦੀ ਵਜ੍ਹਾ ਨਾਲ ਭਵਿੱਖ ਵਿੱਚ ਦੀਵ ਹੋਵੇ, ਗੀਰ ਹੋਵੇ, ਦਵਾਰਕਾ ਹੋਵੇ, ਵੇਦ ਦਵਾਰਕਾ ਹੋਵੇ, ਇਸ ਪੂਰੇ ਖੇਤਰ ਵਿੱਚ ਜੋ ਵੀ ਯਾਤਰੀ ਆਉਣਗੇ, ਸੋਮਨਾਥ ਇੱਕ ਤਰ੍ਹਾਂ ਨਾਲ ਇਸ ਪੂਰੇ ਟੂਰਿਜ਼ ਸੈਕਟਰ ਦਾ ਇੱਕ ਸੈਂਟਰ ਪੁਆਇੰਟ ਬਣ ਜਾਵੇਗਾ। ਇੱਕ ਬਹੁਤ ਬੜਾ ਮਹੱਤਵਪੂਰਨ ਊਰਜਾ ਕੇਂਦਰ ਬਣ ਜਾਵੇਗਾ।
ਸਾਥੀਓ,
ਜਦੋਂ ਅਸੀਂ ਆਪਣੀ ਸੱਭਿਅਤਾ ਦੀਆਂ ਚੁਣੌਤੀਆਂ ਨਾਲ ਭਰੀ ਯਾਤਰਾ ’ਤੇ ਨਜ਼ਰ ਪਾਉਂਦੇ ਹਾਂ, ਤਾਂ ਅੰਦਾਜ਼ਾ ਹੁੰਦਾ ਹੈ ਕਿ ਭਾਰਤ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਵਿੱਚ ਕਿਨ੍ਹਾ ਹਾਲਾਤ ਤੋਂ ਗੁਜਰਿਆ ਹੈ। ਜਿਨ੍ਹਾਂ ਪਰਿਸਥਿਤੀਆਂ ਵਿੱਚ ਸੋਮਨਾਥ ਮੰਦਿਰ ਨੂੰ ਤਬਾਹ ਕੀਤਾ ਗਿਆ, ਅਤੇ ਫਿਰ ਜਿਨ੍ਹਾਂ ਪਰਿਸਥਿਤੀਆਂ ਵਿੱਚ ਸਰਦਾਰ ਵੱਲਭ ਪਟੇਲ ਦੇ ਪ੍ਰਯਾਸਾਂ ਨਾਲ ਮੰਦਿਰ ਦਾ ਨਵੀਨੀਕਰਣ ਹੋਇਆ, ਉਹ ਦੋਨੋਂ ਹੀ ਸਾਡੇ ਲਈ ਇੱਕ ਬੜਾ ਸੰਦੇਸ਼ ਹਨ। ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਦੇਸ਼ ਦੇ ਅਤੀਤ ਤੋਂ ਜੋ ਸਿੱਖਣਾ ਚਾਹੁੰਦੇ ਹਾਂ, ਸੋਮਨਾਥ ਜਿਹੇ ਆਸਥਾ ਅਤੇ ਸੱਭਿਆਚਾਰ ਦੇ ਸਥਲ, ਉਸ ਦੇ ਅਹਿਮ ਕੇਂਦਰ ਹਨ।
ਸਾਥੀਓ,
ਅਲੱਗ-ਅਲੱਗ ਰਾਜਾਂ ਤੋਂ, ਦੇਸ਼ ਅਤੇ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਤੋਂ, ਸੋਮਨਾਥ ਮੰਦਿਰ ਵਿੱਚ ਦਰਸ਼ਨ ਕਰਨ ਹਰ ਸਾਲ ਕਰੀਬ-ਕਰੀਬ ਇੱਕ ਕਰੋੜ ਸ਼ਰਧਾਲੂ ਆਉਂਦੇ ਹਨ। ਇਹ ਸ਼ਰਧਾਲੂ ਜਦੋਂ ਇੱਥੋਂ ਵਾਪਸ ਜਾਂਦੇ ਹਨ ਤਾਂ ਆਪਣੇ ਨਾਲ ਕਈ ਨਵੇਂ ਅਨੁਭਵ, ਕਈ ਨਵੇਂ ਵਿਚਾਰ, ਇੱਕ ਨਵੀਂ ਸੋਚ ਲੈ ਕੇ ਜਾਂਦੇ ਹਨ। ਇਸ ਲਈ, ਇੱਕ ਯਾਤਰਾ ਜਿਤਨੀ ਮਹੱਤਵਪੂਰਨ ਹੁੰਦੀ ਹੈ, ਓਨਾ ਹੀ ਮਹੱਤਵਪੂਰਨ ਉਸ ਦਾ ਅਨੁਭਵ ਵੀ ਹੁੰਦਾ ਹੈ। ਤੀਰਥ ਯਾਤਰਾ ਵਿੱਚ ਤਾਂ ਖਾਸ ਕਰਕੇ, ਸਾਡੀ ਇੱਛਾ ਹੁੰਦੀ ਹੈ ਕਿ ਸਾਡਾ ਮਨ ਭਗਵਾਨ ਵਿੱਚ ਹੀ ਲਗਿਆ ਰਹੇ, ਯਾਤਰਾ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਵਿੱਚ ਜੂਝਣਾ ਨਾ ਪਏ, ਉਲਝਣਾ ਨਾ ਪਏ। ਸਰਕਾਰ ਅਤੇ ਸੰਸਥਾਵਾਂ ਦੇ ਪ੍ਰਯਾਸਾਂ ਨੇ ਕਿਵੇਂ ਕਈ ਤੀਰਥਾਂ ਨੂੰ ਸੰਵਾਰਿਆ ਹੈ, ਸੋਮਨਾਥ ਮੰਦਿਰ ਇਸ ਦਾ ਵੀ ਜੀਵੰਤ ਉਦਾਹਰਣ ਹੈ। ਅੱਜ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਰੁਕਣ ਦੀ ਅੱਛੀ ਵਿਵਸਥਾ ਹੋ ਰਹੀ ਹੈ, ਸੜਕਾਂ ਅਤੇ ਟ੍ਰਾਂਸਪੋਰਟ ਦੀ ਸੁਵਿਧਾ ਵਧ ਰਹੀ ਹੈ। ਇੱਥੇ ਬਿਹਤਰ ਪ੍ਰੋਮੇਨਾਡ ਵਿਕਸਿਤ ਕੀਤਾ ਗਿਆ ਹੈ, ਪਾਰਕਿੰਗ ਸੁਵਿਧਾ ਬਣਾਈ ਗਈ ਹੈ, ਟੂਰਿਸਟ ਫੈਸਿਲੀਟੇਸ਼ਨ ਸੈਂਟਰ ਬਣਾਇਆ ਗਿਆ ਹੈ, ਸਾਫ਼-ਸਫ਼ਾਈ ਦੇ ਲਈ ਵੇਸਟ ਮੈਨੇਜਮੈਂਟ ਦੀ ਆਧੁਨਿਕ ਵਿਵਸਥਾ ਵੀ ਕੀਤੀ ਗਈ ਹੈ। ਇੱਕ ਸ਼ਾਨਦਾਰ ਪਿਲਿਗ੍ਰਿਮ ਪਲਾਜ਼ਾ ਅਤੇ ਕੰਪਲੈਕਸ ਦਾ ਪ੍ਰਸਤਾਵ ਵੀ ਆਪਣੇ ਅੰਤਿਮ ਪੜਾਵਾਂ ਵਿੱਚ ਹੈ। ਅਸੀਂ ਜਾਣਦੇ ਹਾਂ, ਹਾਲੇ ਸਾਡੇ ਪੂਰਣੇਸ਼ ਭਾਈ ਇਸ ਦਾ ਵਰਣਨ ਵੀ ਕਰ ਰਹੇ ਸਨ। ਮਾਂ ਅੰਬਾਜੀ ਮੰਦਿਰ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਅਤੇ ਯਾਤਰੀ ਸੁਵਿਧਾਵਾਂ ਦੇ ਨਿਰਮਾਣ ਦੇ ਲਈ ਵਿਚਾਰ ਚਲ ਰਿਹਾ ਹੈ। ਦਵਾਰਕਾਧੀਸ਼ ਮੰਦਿਰ, ਰੁਕਮਣੀ ਮੰਦਿਰ ਅਤੇ ਗੋਮਤੀਘਾਟ ਸਮੇਤ ਹੋਰ ਵੀ ਅਜਿਹੇ ਕਿਤਨੇ ਹੀ ਵਿਕਾਸ ਕਾਰਜਾਂ ਨੂੰ already ਅਸੀਂ ਪੂਰਾ ਕਰ ਲਿਆ ਹੈ। ਇਹ ਯਾਤਰੀਆਂ ਨੂੰ ਸੁਵਿਧਾ ਵੀ ਦੇ ਰਹੇ ਹਨ, ਅਤੇ ਗੁਜਰਾਤ ਦੀ ਸੱਭਿਆਚਾਰਕ ਪਹਿਚਾਣ ਵੀ ਮਜ਼ਬੂਤ ਕਰ ਰਹੇ ਹਨ।
ਮੈਂ ਇਨ੍ਹਾਂ ਉਪਲਬਧੀਆਂ ਦੇ ਦਰਮਿਆਨ, ਗੁਜਰਾਤ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਇਸ ਅਵਸਰ ’ਤੇ ਜ਼ਰੂਰ ਸਾਧੂਵਾਦ ਦਿੰਦਾ ਹਾਂ, ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਤੁਹਾਡੇ ਦੁਆਰਾ ਵਿਅਕਤੀਗਤ ਪੱਧਰ ’ਤੇ ਵੀ ਜਿਸ ਤਰ੍ਹਾਂ ਵਿਕਾਸ ਅਤੇ ਸੇਵਾ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਹਨ, ਉਹ ਸਭ ਕੁਝ ਮੇਰੀ ਦ੍ਰਿਸ਼ਟੀ ਤੋਂ ਤਾਂ ਸਬਕਾ ਪ੍ਰਯਾਸ ਦੀ ਭਾਵਨਾ ਦੇ ਉੱਤਮ ਉਦਾਹਰਣ ਹਨ। ਸੋਮਨਾਥ ਮੰਦਿਰ ਟਰੱਸਟ ਨੇ ਕੋਰੋਨਾ ਦੀਆਂ ਮੁਸ਼ਕਿਲਾਂ ਦੇ ਦਰਮਿਆਨ ਜਿਸ ਤਰ੍ਹਾਂ ਯਾਤਰੀਆਂ ਦੀ ਦੇਖਭਾਲ਼ ਕੀਤੀ, ਸਮਾਜ ਦੀ ਜ਼ਿੰਮੇਦਾਰੀ ਉਠਾਈ, ਉਸ ਵਿੱਚ ਜੀਵ ਹੀ ਸ਼ਿਵ ਦੇ ਸਾਡੇ ਵਿਚਾਰ ਦੇ ਦਰਸ਼ਨ ਹੁੰਦੇ ਹਨ।
ਸਾਥੀਓ,
ਅਸੀਂ ਦੁਨੀਆ ਦੇ ਕਈ ਦੇਸ਼ਾਂ ਬਾਰੇ ਸੁਣਦੇ ਹਾਂ ਕਿ ਉਨ੍ਹਾਂ ਦੀ ਅਰਥਵਿਵਸਥਾ ਵਿੱਚ ਟੂਰਿਜ਼ਮ ਦਾ ਯੋਗਦਾਨ ਕਿਤਨਾ ਬੜਾ ਹੈ, ਇਸ ਨੂੰ ਬਹੁਤ ਪ੍ਰਮੁੱਖਤਾ ਨਾਲ ਦਰਸਾਇਆ ਜਾਂਦਾ ਹੈ। ਸਾਡੇ ਇੱਥੇ ਤਾਂ ਹਰ ਰਾਜ ਵਿੱਚ, ਹਰ ਖੇਤਰ ਵਿੱਚ, ਦੁਨੀਆ ਦੇ ਦੇਸ਼ਾਂ ਵਿੱਚ ਇੱਕ-ਇੱਕ ਦੇਸ਼ ਵਿੱਚ ਜਿਤਨੀ ਤਾਕਤ ਹੈ ਉਤਨੀ ਸਾਡੇ ਇੱਕ-ਇੱਕ ਰਾਜ ਵਿੱਚ ਹੈ। ਅਜਿਹੀਆਂ ਹੀ ਅਨੰਤ ਸੰਭਾਵਨਾਵਾਂ ਹਨ। ਤੁਸੀਂ ਕਿਸੇ ਵੀ ਰਾਜ ਦਾ ਨਾਮ ਲਵੋ, ਸਭ ਤੋਂ ਪਹਿਲਾਂ ਮਨ ਵਿੱਚ ਕੀ ਆਉਂਦਾ ਹੈ? ਗੁਜਰਾਤ ਦਾ ਨਾਮ ਲਵਾਂਗੇ ਤਾਂ ਸੋਮਨਾਥ, ਦਵਾਰਿਕਾ, ਸਟੈਚੂ ਆਵ੍ ਯੂਨਿਟੀ, ਧੋਲਾਵੀਰਾ, ਕੱਛ ਦਾ ਰਣ, ਅਜਿਹੇ ਅਦਭੁਤ ਸਥਾਨ ਮਨ ਵਿੱਚ ਉੱਭਰ ਜਾਂਦੇ ਹਨ। ਯੂਪੀ ਦਾ ਨਾਮ ਲਵਾਂਗੇ ਤਾਂ ਅਯੁੱਧਿਆ, ਮਥੁਰਾ, ਕਾਸ਼ੀ, ਪ੍ਰਯਾਗ, ਕੁਸ਼ੀਨਗਰ, ਵਿੰਧਿਆਂਚਲ ਜਿਹੇ ਅਨੇਕਾਂ ਨਾਮ ਇੱਕ ਤਰ੍ਹਾਂ ਨਾਲ ਆਪਣੀ ਮਾਨਸ ਛਵੀ ’ਤੇ ਛਾ ਜਾਂਦੇ ਹਨ। ਸਾਧਾਰਣ ਜਨ ਦਾ ਹਮੇਸ਼ਾ ਮਨ ਕਰਦਾ ਹੈ ਕਿ ਇਨ੍ਹਾਂ ਸਭ ਥਾਵਾਂ ’ਤੇ ਜਾਣ ਨੂੰ ਮਿਲੇ। ਉੱਤਰਾਖੰਡ ਤਾਂ ਦੇਵਭੂਮੀ ਹੀ ਹੈ। ਬਦਰੀਨਾਥ ਜੀ, ਕੇਦਾਰਨਾਥ ਜੀ, ਉੱਥੇ ਹੀ ਹਨ। ਹਿਮਾਚਲ ਪ੍ਰਦੇਸ਼ ਦੀ ਬਾਤ ਕਰੀਏ ਤਾਂ, ਮਾਂ ਜਵਾਲਾਦੇਵੀ ਉੱਥੇ ਹੀ ਹੈ, ਮਾਂ ਨੈਣਾਦੇਵੀ ਉੱਥੇ ਹੀ ਹੈ, ਪੂਰਾ ਪੂਰਬ-ਉੱਤਰ ਦੈਵੀ ਅਤੇ ਕੁਦਰਤੀ ਆਭਾ ਨਾਲ ਪਰਿਪੂਰਨ ਹੈ। ਇਸੇ ਤਰ੍ਹਾਂ, ਰਾਮੇਸ਼ਵਰਮ੍ ਜਾਣ ਦੇ ਲਈ ਤਮਿਲ ਨਾਡੂ, ਪੁਰੀ ਜਾਣ ਦੇ ਲਈ ਓਡੀਸ਼ਾ, ਤਿਰੂਪਤੀ ਬਾਲਾਜੀ ਦੇ ਦਰਸ਼ਨ ਦੇ ਲਈ ਆਂਧਰ ਪ੍ਰਦੇਸ਼, ਸਿੱਧੀ ਵਿਨਾਇਕ ਜੀ ਦੇ ਲਈ ਮਹਾਰਾਸ਼ਟਰ, ਸ਼ਬਰੀਮਾਲਾ ਦੇ ਲਈ ਕੇਰਲਾ ਦਾ ਨਾਮ ਆਉਂਦਾ ਹੈ।
ਤੁਸੀਂ ਜਿਸ ਕਿਸੇ ਵੀ ਰਾਜ ਦਾ ਨਾਮ ਲਵੋਗੇ, ਤੀਰਥਾਟਨ ਅਤੇ ਟੂਰਿਜ਼ਮ ਦੇ ਇਕੱਠੇ ਕਈ ਕੇਂਦਰ ਸਾਡੇ ਮਨ ਵਿੱਚ ਆ ਜਾਣਗੇ। ਇਹ ਸਥਾਨ ਸਾਡੀ ਰਾਸ਼ਟਰੀ ਏਕਤਾ ਦਾ, ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਨਿੱਧਤਾ ਕਰਦੇ ਹਨ। ਇਨ੍ਹਾਂ ਸਥਲਾਂ ਦੀ ਯਾਤਰਾ, ਰਾਸ਼ਟਰੀ ਏਕਤਾ ਨੂੰ ਵਧਾਉਂਦੀ ਹੈ, ਅੱਜ ਦੇਸ਼ ਇਨ੍ਹਾਂ ਥਾਵਾਂ ਨੂੰ ਸਮ੍ਰਿੱਧੀ ਦੇ ਇੱਕ ਮਜ਼ਬੂਤ ਸਰੋਤ ਦੇ ਰੂਪ ਵਿੱਚ ਵੀ ਦੇਖ ਰਿਹਾ ਹੈ। ਇਨ੍ਹਾਂ ਦੇ ਵਿਕਾਸ ਨਾਲ ਅਸੀਂ ਇੱਕ ਬੜੇ ਖੇਤਰ ਦੇ ਵਿਕਾਸ ਨੂੰ ਗਤੀ ਦੇ ਸਕਦੇ ਹਾਂ।
ਸਾਥੀਓ,
ਪਿਛਲੇ 7 ਸਾਲਾਂ ਵਿੱਚ ਦੇਸ਼ ਨੇ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਹੈ। ਟੂਰਿਜ਼ਮ ਕੇਂਦਰਾਂ ਦਾ ਇਹ ਵਿਕਾਸ ਅੱਜ ਕੇਵਲ ਸਰਕਾਰੀ ਯੋਜਨਾ ਦਾ ਹਿੱਸਾ ਭਰ ਨਹੀਂ ਹੈ, ਬਲਕਿ ਜਨਭਾਗੀਦਾਰੀ ਦਾ ਇੱਕ ਅਭਿਯਾਨ ਹੈ। ਦੇਸ਼ ਦੀਆਂ ਹੈਰੀਟੇਜ ਸਾਈਟਸ, ਸਾਡੀਆਂ ਸੱਭਿਆਚਾਰਕ ਵਿਰਾਸਤਾਂ ਦਾ ਵਿਕਾਸ ਇਸ ਦਾ ਬੜਾ ਉਦਾਹਰਣ ਹੈ। ਪਹਿਲਾਂ ਜੋ ਹੈਰੀਟੇਜ ਸਾਈਟਸ ਅਣਗੌਲੀਆਂ ਪਈਆਂ ਰਹਿੰਦੀਆਂ ਸਨ, ਉਨ੍ਹਾਂ ਨੂੰ ਹੁਣ ਸਭ ਦੇ ਪ੍ਰਯਾਸ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸੈਕਟਰ ਵੀ ਇਸ ਵਿੱਚ ਸਹਿਯੋਗ ਦੇ ਲਈ ਅੱਗੇ ਆਇਆ ਹੈ। Incredible ਇੰਡੀਆ ਅਤੇ ਦੇਖੋ ਅਪਨਾ ਦੇਸ਼ ਜਿਹੇ ਅਭਿਯਾਨ ਅੱਜ ਦੇਸ਼ ਦੇ ਗੌਰਵ ਨੂੰ ਦੁਨੀਆ ਦੇ ਸਾਹਮਣੇ ਰੱਖ ਰਹੇ ਹਨ, ਟੂਰਿਜ਼ਮ ਨੂੰ ਹੁਲਾਰਾ ਦੇ ਰਹੇ ਹਨ।
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਦੇਸ਼ ਵਿੱਚ 15 ਥੀਮ ਬੇਸਡ ਟੂਰਿਸਟ ਸਰਕਟਸ ਵੀ ਵਿਕਸਿਤ ਕੀਤੇ ਜਾ ਰਹੇ ਹਨ। ਇਹ ਸਰਕਟ ਨਾ ਕੇਵਲ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਨੂੰ ਆਪਸ ਵਿੱਚ ਜੋੜਦੇ ਹਨ, ਬਲਕਿ ਟੂਰਿਜ਼ਮ ਨੂੰ ਨਵੀਂ ਪਹਿਚਾਣ ਦੇ ਕੇ ਸੁਗਮ ਵੀ ਬਣਾਉਂਦੇ ਹਨ। ਰਾਮਾਇਣ ਸਰਕਟ ਦੇ ਲਈ ਜ਼ਰੀਏ ਤੁਸੀਂ ਭਗਵਾਨ ਰਾਮ ਨਾਲ ਜੁੜੇ ਜਿਤਨੇ ਵੀ ਸਥਾਨ ਹਨ, ਭਗਵਾਨ ਰਾਮ ਦੇ ਨਾਲ ਜਿਨ੍ਹਾਂ- ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਸਾਰੇ ਸਥਾਨਾਂ ਦਾ ਇੱਕ ਦੇ ਬਾਅਦ ਇੱਕ ਦਰਸ਼ਨ ਕਰ ਸਕਦੇ ਹੋ। ਇਸ ਦੇ ਲਈ ਰੇਲਵੇ ਦੁਆਰਾ ਵਿਸ਼ੇਸ਼ ਰੇਲ ਵੀ ਸ਼ੁਰੂ ਕੀਤੀ ਗਈ ਹੈ, ਅਤੇ ਮੈਨੂੰ ਦੱਸਿਆ ਗਿਆ ਕਿ ਬਹੁਤ ਪਾਪੁਲਰ ਹੋ ਰਹੀ ਹੈ।
ਇੱਕ ਸਪੈਸ਼ਲ ਟ੍ਰੇਨ ਕੱਲ੍ਹ ਤੋਂ ਦਿਵਯ ਕਾਸ਼ੀ ਯਾਤਰਾ ਦੇ ਲਈ ਵੀ ਦਿੱਲੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬੁੱਧ ਸਰਕਟ ਦੇਸ਼ ਵਿਦੇਸ਼ ਦੇ ਟੂਰਿਸਟਾਂ ਦੇ ਲਈ ਭਗਵਾਨ ਬੁੱਧ ਦੇ ਸਾਰੇ ਸਥਾਨਾਂ ਤੱਕ ਪਹੁੰਚਣਾ ਅਸਾਨ ਬਣਾ ਰਿਹਾ ਹੈ। ਵਿਦੇਸ਼ੀ ਟੂਰਿਸਟਾਂ ਦੇ ਲਈ ਵੀਜ਼ਾ ਨਿਯਮਾਂ ਨੂੰ ਵੀ ਅਸਾਨ ਬਣਾਇਆ ਗਿਆ ਹੈ, ਜਿਸ ਦਾ ਲਾਭ ਵੀ ਦੇਸ਼ ਨੂੰ ਮਿਲੇਗਾ। ਹਾਲੇ ਕੋਵਿਡ ਦੀ ਵਜ੍ਹਾ ਨਾਲ ਕੁਝ ਦਿੱਕਤਾਂ ਜ਼ਰੂਰ ਹਨ ਲੇਕਿਨ ਮੇਰਾ ਵਿਸ਼ਵਾਸ ਹੈ, ਸੰਕ੍ਰਮਣ ਘੱਟ ਹੁੰਦੇ ਹੀ, ਟੂਰਿਸਟਾਂ ਦੀ ਸੰਖਿਆ ਫਿਰ ਤੇਜ਼ੀ ਨਾਲ ਵਧੇਗੀ। ਸਰਕਾਰ ਨੇ ਜੋ ਵੈਕਸੀਨੇਸ਼ਨ ਅਭਿਯਾਨ ਚਲਾਇਆ ਹੈ, ਉਸ ਵਿੱਚ ਵੀ ਇਸ ਬਾਤ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਸਾਡੇ ਟੂਰਿਸਟ ਸਟੇਟਸ ਵਿੱਚ ਪ੍ਰਾਥਮਿਕਤਾ ਦੇ ਅਧਾਰ ’ਤੇ ਸਭ ਨੂੰ ਵੈਕਸੀਨ ਲਗੇ। ਗੋਆ, ਉੱਤਰਾਖੰਡ ਜਿਹੇ ਰਾਜਾਂ ਨੇ ਤਾਂ ਇਸ ਵਿੱਚ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ।
ਸਾਥੀਓ,
ਅੱਜ ਦੇਸ਼ ਟੂਰਿਜ਼ਮ ਨੂੰ ਸਮੁੱਚੇ ਤੌਰ ‘ਤੇ, holistic way ਵਿੱਚ ਦੇਖ ਰਿਹਾ ਹੈ। ਅੱਜ ਦੇ ਸਮੇਂ ਵਿੱਚ ਟੂਰਿਜ਼ਮ ਵਧਾਉਣ ਦੇ ਲਈ ਚਾਰ ਬਾਤਾਂ ਜ਼ਰੂਰੀ ਹਨ। ਪਹਿਲਾ ਸਵੱਛਤਾ- ਪਹਿਲਾਂ ਸਾਡੇ ਟੂਰਿਜ਼ਮ ਸਥਲ, ਪਵਿੱਤਰ ਤੀਰਥ-ਸਥਲ ਵੀ ਅਸਵੱਛ ਰਹਿੰਦੇ ਸਨ। ਅੱਜ ਸਵੱਛ ਭਾਰਤ ਅਭਿਯਾਨ ਨੇ ਇਹ ਤਸਵੀਰ ਬਦਲੀ ਹੈ। ਜਿਵੇਂ-ਜਿਵੇਂ ਸਵੱਛਤਾ ਆ ਰਹੀ ਹੈ, ਟੂਰਿਜ਼ਮ ਵਿੱਚ ਵੀ ਇਜਾਫ਼ਾ ਹੋ ਰਿਹਾ ਹੈ। ਟੂਰਿਜ਼ਮ ਵਧਾਉਣ ਦੇ ਲਈ ਦੂਸਰਾ ਅਹਿਮ ਤੱਤ ਹੈ ਸੁਵਿਧਾ। ਲੇਕਿਨ ਸੁਵਿਧਾਵਾਂ ਦਾ ਦਾਇਰਾ ਕੇਵਲ ਟੂਰਿਜ਼ਮ ਸਥਲ ਤੱਕ ਹੀ ਸੀਮਿਤ ਨਹੀਂ ਹੋਣਾ ਚਾਹੀਦਾ ਹੈ। ਸੁਵਿਧਾ ਟ੍ਰਾਂਸਪੋਰਟ ਦੀ, ਇੰਟਰਨੈੱਟ ਦੀ, ਸਹੀ ਜਾਣਕਾਰੀ ਦੀ, ਮੈਡੀਕਲ ਵਿਵਸਥਾ ਦੀ, ਹਰ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਅਤੇ ਇਸ ਦਿਸ਼ਾ ਵਿੱਚ ਵੀ ਦੇਸ਼ ਵਿੱਚ ਚੌਤਰਫਾ ਕੰਮ ਹੋ ਰਿਹਾ ਹੈ।
ਸਾਥੀਓ,
ਟੂਰਿਜ਼ਮ ਵਧਾਉਣ ਦਾ ਤੀਸਰਾ ਮਹੱਤਵਪੂਰਨ ਪਹਿਲੂ ਹੈ ਸਮਾਂ। ਅੱਜਕੱਲ੍ਹ ਟਵੰਟੀ-ਟਵੰਟੀ ਦਾ ਦੌਰ ਹੈ। ਲੋਕ ਘੱਟ ਤੋਂ ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਥਾਨ ਕਵਰ ਕਰਨਾ ਚਾਹੁੰਦੇ ਹਨ। ਅੱਜ ਜੋ ਦੇਸ਼ ਵਿੱਚ ਹਾਈਵੇਜ਼, ਐਕਸਪ੍ਰੈੱਸਵੇਜ਼ ਬਣ ਰਹੇ ਹਨ, ਆਧੁਨਿਕ ਟ੍ਰੇਨਸ ਚਲ ਰਹੀਆਂ ਹਨ, ਨਵੇਂ ਏਅਰਪੋਰਟਸ ਸ਼ੁਰੂ ਹੋ ਰਹੇ ਹਨ, ਉਨ੍ਹਾਂ ਨਾਲ ਇਸ ਵਿੱਚ ਬਹੁਤ ਮਦਦ ਮਿਲ ਰਹੀ ਹੈ। ਉਡਾਨ ਯੋਜਨਾ ਦੀ ਵਜ੍ਹਾ ਨਾਲ ਹਵਾਈ ਕਿਰਾਏ ਵਿੱਚ ਵੀ ਕਾਫ਼ੀ ਕਮੀ ਆਈ ਹੈ। ਯਾਨੀ ਜਿਤਨਾ ਯਾਤਰਾ ਦਾ ਸਮਾਂ ਘਟ ਰਿਹਾ ਹੈ, ਖਰਚ ਘੱਟ ਹੋ ਰਿਹਾ ਹੈ, ਉਤਨਾ ਹੀ ਟੂਰਿਜ਼ਮ ਵਧ ਰਿਹਾ ਹੈ। ਅਗਰ ਅਸੀਂ ਗੁਜਰਾਤ ਨੂੰ ਹੀ ਦੇਖੀਏ ਤਾਂ ਸਾਡੇ ਇੱਥੇ ਬਨਾਸਕਾਂਠਾ ਵਿੱਚ ਅੰਬਾਜੀ ਦੇ ਦਰਸ਼ਨ ਦੇ ਲਈ, ਪਾਵਾਗੜ੍ਹ ਵਿੱਚ ਕਾਲਿਕਾ ਮਾਤਾ ਦੇ ਦਰਸ਼ਨ ਦੇ ਲਈ, ਗਿਰਨਾਰ ਵਿੱਚ ਹੁਣ ਤਾਂ ਰੋਪ-ਵੇਅ ਵੀ ਹੋ ਗਿਆ ਹੈ, ਸਤਪੂੜਾ ਵਿੱਚ ਕੁੱਲ ਮਿਲਾ ਕੇ ਚਾਰ ਰੋਪ-ਵੇਅ ਕੰਮ ਕਰ ਰਹੇ ਹਨ। ਇਨ੍ਹਾਂ ਰੋਪ-ਵੇਅ ਦੇ ਸ਼ੁਰੂ ਹੋਣ ਦੇ ਬਾਅਦ ਟੂਰਿਸਟਾਂ ਦੀ ਸੁਵਿਧਾ ਵਿੱਚ ਵਾਧਾ ਹੋਇਆ ਹੈ ਅਤੇ ਟੂਰਿਸਟਾਂ ਦੀ ਸੰਖਿਆ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਹਾਲੇ ਕੋਰੋਨਾ ਦੇ ਪ੍ਰਭਾਵ ਵਿੱਚ ਕਾਫ਼ੀ ਕੁਝ ਰੁਕਿਆ ਹੋਇਆ ਹੈ ਲੇਕਿਨ ਅਸੀਂ ਦੇਖਿਆ ਹੈ ਕਿ ਜਦੋਂ ਸਕੂਲ-ਕਾਲਜ ਦੇ ਜੋ ਵਿਦਿਆਰਥੀ ਐਜੂਕੇਸ਼ਨ ਟੂਰ ’ਤੇ ਜਾਂਦੇ ਹਨ, ਉਨ੍ਹਾਂ ਨੂੰ ਵੀ ਇਹ ਇਤਿਹਾਸਿਕ ਹਨ, ਤਾਂ ਵਿਦਿਆਰਥੀਆਂ ਨੂੰ ਵੀ ਸਿੱਖਣ-ਸਮਝਣ ਵਿੱਚ ਅਸਾਨੀ ਹੋਵੇਗੀ, ਉਨ੍ਹਾਂ ਦਾ ਦੇਸ਼ ਦੀ ਵਿਰਾਸਤ ਨਾਲ ਜੁੜਾਅ ਵੀ ਵਧੇਗਾ।
ਸਾਥੀਓ,
ਟੂਰਿਜ਼ਮ ਵਧਾਉਣ ਦੇ ਲਈ ਚੌਥੀ ਅਤੇ ਬਹੁਤ ਮਹੱਤਵਪੂਰਨ ਬਾਤ ਹੈ- ਸਾਡੀ ਸੋਚ। ਸਾਡੀ ਸੋਚ ਦਾ innovative ਅਤੇ ਆਧੁਨਿਕ ਹੋਣਾ ਜ਼ਰੂਰੀ ਹੈ। ਲੇਕਿਨ ਨਾਲ ਹੀ ਨਾਲ ਸਾਨੂੰ ਆਪਣੀ ਪ੍ਰਾਚੀਨ ਵਿਰਾਸਤ ’ਤੇ ਕਿਤਨਾ ਮਾਣ ਹੈ, ਇਹ ਬਹੁਤ ਮਾਅਨੇ ਰੱਖਦਾ ਹੈ। ਸਾਡੇ ਵਿੱਚ ਇਹ ਗੌਰਵ ਭਾਵ ਹੈ ਇਸ ਲਈ ਅਸੀਂ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਮੂਰਤੀਆਂ ਨੂੰ, ਪੁਰਾਣੀਆਂ ਧਰੋਹਰਾਂ ਨੂੰ ਦੁਨੀਆ ਭਰ ਵਿੱਚੋਂ ਵਾਪਸ ਲਿਆ ਰਹੇ ਹਾਂ। ਸਾਡੇ ਲਈ ਸਾਡੇ ਪੂਰਵਜਾਂ ਨੇ ਇਤਨਾ ਕੁਝ ਛੱਡਿਆ ਹੈ। ਲੇਕਿਨ ਇੱਕ ਸਮਾਂ ਸੀ ਜਦੋਂ ਸਾਡੀ ਧਾਰਮਿਕ ਸੱਭਿਆਚਾਰਕ ਪਹਿਚਾਣ ’ਤੇ ਬਾਤ ਕਰਨ ਵਿੱਚ ਸੰਕੋਚ ਕੀਤਾ ਜਾਂਦਾ ਸੀ। ਆਜ਼ਾਦੀ ਦੇ ਬਾਅਦ ਦਿੱਲੀ ਵਿੱਚ ਕੁਝ ਗਿਣੇ-ਚੁਣੇ ਪਰਿਵਾਰਾਂ ਦੇ ਲਈ ਹੀ ਨਵ-ਨਿਰਮਾਣ ਹੋਇਆ। ਲੇਕਿਨ ਅੱਜ ਦੇਸ਼ ਉਸ ਸੰਕੀਰਣ ਸੋਚ ਨੂੰ ਪਿੱਛੇ ਛੱਡ ਕੇ, ਨਵੇਂ ਗੌਰਵ ਸਥਲਾਂ ਦਾ ਨਿਰਮਾਣ ਕਰ ਰਿਹਾ ਹੈ, ਉਨ੍ਹਾਂ ਨੂੰ ਸ਼ਾਨ ਦੇ ਰਿਹਾ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਦਿੱਲੀ ਵਿੱਚ ਬਾਬਾ ਸਾਹੇਬ ਮੈਮੋਰੀਅਲ ਦਾ ਨਿਰਮਾਣ ਕੀਤਾ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਰਾਮੇਸ਼ਵਰਮ ਵਿੱਚ ਏਪੀਜੇ ਅਬਦੁਲ ਕਲਾਮ ਸਮਾਰਕ ਨੂੰ ਬਣਵਾਇਆ। ਇਸੇ ਤਰ੍ਹਾਂ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸ਼ਿਆਮਜੀ ਕ੍ਰਿਸ਼ਣ ਵਰਮਾ ਜਿਹੇ ਮਹਾਪੁਰਖਾਂ ਦੇ ਨਾਲ ਜੁੜੇ ਸਥਾਨਾਂ ਨੂੰ ਸ਼ਾਨ ਦਿੱਤੀ ਗਈ ਹੈ। ਸਾਡੇ ਆਦਿਵਾਸੀ ਸਮਾਜ ਦੇ ਗੌਰਵਸ਼ਾਲੀ ਇਤਿਹਾਸ ਨੂੰ ਸਾਹਮਣੇ ਲਿਆਉਣ ਦੇ ਲਈ ਦੇਸ਼ ਭਰ ਵਿੱਚ ਆਦਿਵਾਸੀ ਮਿਊਜ਼ੀਅਮ ਵੀ ਬਣਾਏ ਜਾ ਰਹੇ ਹਨ। ਅੱਜ ਕੇਵੜੀਆ ਵਿੱਚ ਬਣੀ ਸਟੈਚੂ ਆਵ੍ ਯੂਨਿਟੀ ਪੂਰੇ ਦੇਸ਼ ਦਾ ਗੌਰਵ ਹੈ। ਕੋਰੋਨਾ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਹੀ ਘੱਟ ਸਮੇਂ ਵਿੱਚ 45 ਲੱਖ ਤੋਂ ਜ਼ਿਆਦਾ ਲੋਕ ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਜਾ ਚੁੱਕੇ ਸਨ। ਕੋਰੋਨਾ ਕਾਲ ਦੇ ਬਾਵਜੂਦ ਹੁਣ ਤੱਕ 75 ਲੱਖ ਤੋਂ ਜ਼ਿਆਦਾ ਲੋਕ ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਆ ਚੁੱਕੇ ਹਨ। ਸਾਡੇ ਨਵ-ਨਿਰਮਿਤ ਸਥਲਾਂ ਦੀ ਇਹ ਸਮਰੱਥਾ ਹੈ, ਇਹ ਆਕਰਸ਼ਣ ਹੈ। ਆਉਣ ਵਾਲੇ ਸਮੇਂ ਵਿੱਚ ਇਹ ਪ੍ਰਯਾਸ ਟੂਰਿਜ਼ਮ ਦੇ ਨਾਲ ਸਾਡੀ ਪਹਿਚਾਣ ਨੂੰ ਵੀ ਨਵੀਂ ਉਚਾਈ ਦੇਣਗੇ।
ਅਤੇ ਸਾਥੀਓ,
ਜਦੋਂ ਮੈਂ ਵੋਕਲ ਫੌਰ ਲੋਕਲ ਦੀ ਬਾਤ ਕਰਦਾ ਹਾਂ, ਤਾਂ ਮੈਂ ਦੇਖਿਆ ਹੈ ਕੁਝ ਲੋਕਾਂ ਨੂੰ ਇਹੀ ਲਗਦਾ ਹੈ ਕਿ ਮੋਦੀ ਦਾ ਵੋਕਲ ਫੌਰ ਲੋਕਲ ਦਾ ਮਤਲਬ ਦੀਵਾਲੀ ਦੇ ਸਮੇਂ ਦੀਵੇ ਕਿੱਥੋਂ ਖਰੀਦਣਾ ਹੈ। ਇਤਨਾ ਸੀਮਿਤ ਅਰਥ ਮਤ ਕਰਨਾ ਭਾਈ। ਜਦੋਂ ਮੈਂ ਵੋਕਲ ਫੌਰ ਲੋਕਲ ਕਹਿੰਦਾ ਹਾਂ ਤਾਂ ਮੇਰੀ ਦ੍ਰਿਸ਼ਟੀ ਤੋਂ ਟੂਰਿਜ਼ਮ ਵੀ ਇਸ ਵਿੱਚ ਆ ਜਾਂਦਾ ਹੈ। ਮੇਰੀ ਤਾਂ ਹਮੇਸ਼ਾ ਤਾਕੀਦ ਰਹਿੰਦੀ ਹੈ ਕਿ ਜੋ ਵੀ, ਅਗਰ ਪਰਿਵਾਰ ਵਿੱਚ ਬੱਚਿਆਂ ਦੀ ਚਾਹ ਹੈ ਵਿਦੇਸ਼ ਜਾਣਾ ਹੈ, ਦੁਬਈ ਜਾਣਾ ਹੈ, ਸਿੰਗਾਪੁਰ ਜਾਣਾ ਹੈ, ਮਨ ਕਰ ਰਿਹਾ ਹੈ, ਲੇਕਿਨ ਵਿਦੇਸ਼ ਜਾਣ ਦਾ ਪਲਾਨ ਕਰਨ ਤੋਂ ਪਹਿਲਾਂ ਪਰਿਵਾਰ ਵਿੱਚ ਤੈਅ ਕਰੋ, ਪਹਿਲਾਂ ਹਿੰਦੁਸਤਾਨ ਵਿੱਚ 15-20 ਮਸ਼ਹੂਰ ਸਥਾਨ ’ਤੇ ਜਾਵਾਂਗੇ। ਪਹਿਲਾਂ ਹਿੰਦੁਸਤਾਨ ਨੂੰ ਅਨੁਭਵ ਕਰਾਂਗੇ, ਦੇਖਾਂਗੇ, ਬਾਅਦ ਵਿੱਚ ਦੁਨੀਆ ਦੀ ਕਿਸੇ ਹੋਰ ਜਗ੍ਹਾ ’ਤੇ ਜਾਵਾਂਗੇ।
ਸਾਥੀਓ,
ਵੋਕਲ ਫੌਰ ਲੋਕਲ ਜੀਵਨ ਦੇ ਹਰ ਖੇਤਰ ਵਿੱਚ ਅੰਗੀਕਾਰ ਕਰਨਾ ਹੀ ਹੋਵੇਗਾ। ਦੇਸ਼ ਨੂੰ ਸਮ੍ਰਿੱਧ ਬਣਾਉਣਾ ਹੈ, ਦੇਸ਼ ਦੇ ਨੌਜਵਾਨਾਂ ਦੇ ਲਈ ਅਵਸਰ ਤਿਆਰ ਕਰਨੇ ਹਨ ਤਾਂ ਇਸ ਰਸਤੇ ’ਤੇ ਚਲਣਾ ਹੋਵੇਗਾ। ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਇੱਕ ਅਜਿਹੇ ਭਾਰਤ ਦੇ ਲਈ ਸੰਕਲਪ ਲੈ ਰਹੇ ਹਾਂ, ਜੋ ਜਿਤਨਾ ਆਧੁਨਿਕ ਹੋਵੇਗਾ ਉਤਨਾ ਹੀ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਹੋਵੇਗਾ। ਸਾਡੇ ਤੀਰਥ ਸਥਾਨ, ਸਾਡੇ ਪ੍ਰਯਟਨ ਸਥਲ ਇਸ ਨਵੇਂ ਭਾਰਤ ਵਿੱਚ ਰੰਗ ਭਰਨ ਦਾ ਕੰਮ ਕਰਨਗੇ। ਇਹ ਸਾਡੀ ਵਿਰਾਸਤ ਅਤੇ ਵਿਕਾਸ ਦੋਨਾਂ ਦੇ ਪ੍ਰਤੀਕ ਬਣਨਗੇ। ਮੈਨੂੰ ਪੂਰਾ ਵਿਸ਼ਵਾਸ ਹੈ, ਸੋਮਨਾਥ ਦਾਦਾ ਦੇ ਅਸ਼ੀਰਵਾਦ ਨਾਲ ਦੇਸ਼ ਦੇ ਵਿਕਾਸ ਦੀ ਇਹ ਯਾਤਰਾ ਇਸੇ ਤਰ੍ਹਾਂ ਅਨਵਰਤ(ਨਿਰੰਤਰ) ਜਾਰੀ ਰਹੇਗੀ।
ਇੱਕ ਵਾਰ ਫਿਰ ਨਵੇਂ ਸਰਕਟ ਹਾਊਸ ਦੇ ਲਈ ਆਪ ਸਭ ਨੂੰ ਵਧਾਈ ਦਿੰਦਾ ਹਾਂ।
ਬਹੁਤ ਬਹੁਤ ਧੰਨਵਾਦ।
ਜੈ ਸੋਮਨਾਥ।