ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਪੁਰੀ ਜੀ, ਇੱਥੋਂ ਦੇ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਸਾਧਵੀ ਨਿਰੰਜਨ ਜਯੋਤੀ ਜੀ, ਭਾਨੁਪ੍ਰਤਾਪ ਵਰਮਾ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਸਤੀਸ਼ ਮਹਾਨਾ ਜੀ, ਨੀਲਿਮਾ ਕਟਿਯਾਰ ਜੀ, ਰਣਵੇਂਦਰ ਪ੍ਰਤਾਪ ਜੀ, ਲਖਨ ਸਿੰਘ ਜੀ, ਅਜੀਤ ਪਾਲ ਜੀ, ਇੱਥੇ ਉਪਸਥਿਤ ਸਾਰੇ ਆਦਰਯੋਗ ਸਾਂਸਦਗਣ ਸਾਰੇ ਆਦਰਯੋਗ ਵਿਧਾਇਕਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਰਿਸ਼ੀਆਂ-ਮੁਨੀਆਂ ਦੀ ਤਪੋਸਥਲੀ, ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਵੀਰਾਂ ਦੀ ਪ੍ਰੇਰਣਾ ਸਥਲੀ, ਆਜ਼ਾਦ ਭਾਰਤ ਦੀ ਉਦਯੋਗਿਕ ਸਮਰੱਥਾ ਨੂੰ ਊਰਜਾ ਦੇਣ ਵਾਲੇ ਇਸ ਕਾਨਪੁਰ ਨੂੰ ਮੇਰਾ ਸ਼ਤ-ਸ਼ਤ ਨਮਨ। ਇਹ ਕਾਨਪੁਰ ਹੀ ਹੈ ਜਿਸ ਨੇ ਪੰਡਿਤ ਦੀਨਦਿਆਲ ਉਪਾਧਿਆਇ, ਸੁੰਦਰ ਸਿੰਘ ਭੰਡਾਰੀ ਜੀ ਅਤੇ ਅਟਲ ਬਿਹਾਰੀ ਵਾਜਪੇਈ ਜਿਹੀ ਵਿਜ਼ਨਰੀ ਲੀਡਰਸ਼ਿਪ ਨੂੰ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਤੇ ਅੱਜ ਸਿਰਫ਼ ਕਾਨਪੁਰ ਨੂੰ ਹੀ ਖੁਸ਼ੀ ਹੈ ਐਸਾ ਨਹੀਂ ਹੈ, ਵਰੁਣ ਦੇਵਤਾ ਜੀ ਦਾ ਵੀ ਇਸ ਖੁਸ਼ੀ ਵਿੱਚ ਹਿੱਸਾ ਲੈਣ ਦਾ ਮਨ ਕਰ ਗਿਆ।
ਸਾਥੀਓ,
ਕਾਨਪੁਰ ਦੇ ਲੋਕਾਂ ਦਾ ਜੋ ਮਿਜ਼ਾਜ ਹੈ, ਜੋ ਕਾਨਪੁਰੀਆ ਅੰਦਾਜ਼ ਹੈ, ਜੋ ਉਨ੍ਹਾਂ ਦੀ ਹਾਜ਼ਰ ਜਵਾਬੀ ਹੈ, ਉਸ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਇਹ ਠੱਗੂ ਕੇ ਲੱਡੂ ਦੇ ਇੱਥੇ ਕੀ ਲਿਖਿਆ ਹੁੰਦਾ ਹੈ? ਹਾਂ ਠੱਗੂ ਕੇ ਲੱਡੂ ਦੇ ਇੱਥੇ ਕੀ ਲਿਖਿਆ ਹੈ। ਐਸਾ ਕੋਈ ਸਗਾ ਨਹੀਂ... ਐਸਾ ਕੋਈ ਸਗਾ ਨਹੀਂ... ਹੁਣ ਅੱਜ ਤੱਕ ਤੁਸੀਂ ਜੋ ਕਹਿੰਦੇ ਹੋ ਉਹ ਕਹਿੰਦੇ ਰਹੋ। ਲੇਕਿਨ ਮੈਂ ਤਾਂ ਇਹੀ ਕਹਾਂਗਾ, ਅਤੇ ਜਦੋਂ ਮੈਂ ਇਹ ਕਹਿੰਦਾ ਹਾਂ ਤਾਂ ਮੈਂ ਕਹਾਂਗਾ ਇਹ ਕਾਨਪੁਰ ਹੀ ਹੈ ਜਿੱਥੇ ਐਸਾ ਕੋਈ ਨਹੀਂ ਜਿਸ ਨੂੰ ਦੁਲਾਰ ਨਾ ਮਿਲਿਆ ਹੋਵੇ। ਸਾਥੀਓ, ਜਦੋਂ ਸੰਗਠਨ ਦੇ ਕੰਮ ਲਈ ਮੇਰਾ ਤੁਹਾਡੇ ਵਿੱਚ ਆਉਣਾ ਹੁੰਦਾ ਸੀ ਤਾਂ ਖੂਬ ਸੁਣਦਾ ਸੀ - ਝਾੜੇ ਰਹੋ ਕਲੱਟਰ - ਗੰਜ!!! ਝਾੜੇ ਰਹੋ ਕਲੱਟਰ-ਗੰਜ। ਅੱਜਕੱਲ੍ਹ ਵੀ ਤੁਸੀਂ ਲੋਕ ਬੋਲਦੇ ਹੋ, ਕਿ ਨਵੀਂ ਪੀੜ੍ਹੀ ਦੇ ਲੋਕ ਭੁੱਲ ਗਏ।
ਸਾਥੀਓ,
ਅੱਜ ਮੰਗਲਵਾਰ ਹੈ ਅਤੇ ਪਨਕੀ ਵਾਲੇ ਹਨੂੰਮਾਨ ਜੀ ਦੇ ਅਸ਼ੀਰਵਾਦ ਨਾਲ, ਅੱਜ ਯੂਪੀ ਦੇ ਵਿਕਾਸ ਵਿੱਚ ਇੱਕ ਹੋਰ ਸੁਨਿਹਰਾ ਅਧਿਆਇ ਜੁੜ ਰਿਹਾ ਹੈ। ਅੱਜ ਕਾਨਪੁਰ ਨੂੰ ਮੈਟਰੋ ਕਨੈਕਟੀਵਿਟੀ ਮਿਲੀ ਹੈ। ਸਾਥ ਹੀ ਬੀਨਾ ਰਿਫਾਇਨਰੀ ਨਾਲ ਵੀ ਕਾਨਪੁਰ ਹੁਣ ਕਨੈਕਟ ਹੋ ਗਿਆ ਹੈ। ਇਸ ਨਾਲ ਕਾਨਪੁਰ ਦੇ ਨਾਲ-ਨਾਲ ਯੂਪੀ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਪੈਟਰੋਲੀਅਮ ਉਤਪਾਦ ਹੁਣ ਹੋਰ ਅਸਾਨੀ ਨਾਲ ਸੁਲਭ ਹੋਣਗੇ। ਇਨ੍ਹਾਂ ਦੋਹਾਂ ਪ੍ਰੋਜੈਕਟਸ ਦੇ ਲਈ ਆਪ ਸਭ ਨੂੰ ਪੂਰੇ ਉੱਤਰ ਪ੍ਰਦੇਸ਼ ਨੂੰ ਬਹੁਤ-ਬਹੁਤ ਵਧਾਈ! ਆਪ ਸਭ ਦੇ ਦਰਮਿਆਨ ਆਉਣ ਤੋਂ ਪਹਿਲਾਂ IIT ਕਾਨਪੁਰ ਵਿੱਚ ਮੇਰਾ ਪ੍ਰੋਗਰਾਮ ਸੀ। ਮੈਂ ਪਹਿਲੀ ਵਾਰ ਮੈਟਰੋ ਦਾ ਸਫ਼ਰ ਕਰਨ ’ਤੇ ਕਾਨਪੁਰ ਵਾਸੀਆਂ ਦੇ ਮਨੋਭਾਵ, ਉਨ੍ਹਾਂ ਦੀ ਉਮੰਗ-ਉਤਸ਼ਾਹ ਦਾ ਸਾਖੀ ਬਣਨਾ ਚਾਹੁੰਦਾ ਸੀ। ਇਸ ਲਈ ਮੈਂ ਮੈਟਰੋ ਤੋਂ ਸਫ਼ਰ ਕਰਨਾ ਤੈਅ ਕੀਤਾ। ਇਹ ਮੇਰੇ ਲਈ ਵਾਕਈ ਇਹ ਇੱਕ ਯਾਦਗਾਰ ਅਨੁਭਵ ਰਿਹਾ ਹੈ।
ਸਾਥੀਓ,
ਯੂਪੀ ਵਿੱਚ ਪਹਿਲਾਂ ਜਿਨ੍ਹਾਂ ਲੋਕਾਂ ਨੇ ਸਰਕਾਰ ਚਲਾਈ ਉਨ੍ਹਾਂ ਨੇ ਸਮੇਂ ਦੀ ਅਹਿਮੀਅਤ ਕਦੇ ਨਹੀਂ ਸਮਝੀ। 21ਵੀਂ ਸਦੀ ਦੇ ਜਿਸ ਕਾਲਖੰਡ ਵਿੱਚ ਯੂਪੀ ਨੂੰ ਤੇਜ਼ ਗਤੀ ਨਾਲ ਪ੍ਰਗਤੀ ਕਰਨੀ ਸੀ, ਉਸ ਅਮੁੱਲ ਸਮੇਂ ਨੂੰ, ਉਸ ਅਹਿਮ ਅਵਸਰ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਗੰਵਾ ਦਿੱਤਾ। ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਵਿੱਚ ਯੂਪੀ ਦਾ ਵਿਕਾਸ ਨਹੀਂ ਸੀ, ਉਨ੍ਹਾਂ ਦੀ ਪ੍ਰਤੀਬੱਧਤਾ ਯੂਪੀ ਦੇ ਲੋਕਾਂ ਦੇ ਲਈ ਨਹੀਂ ਸੀ। ਅੱਜ ਉੱਤਰ ਪ੍ਰਦੇਸ਼ ਵਿੱਚ ਜੋ ਡਬਲ ਇੰਜਣ ਦੀ ਸਰਕਾਰ ਚਲ ਰਹੀ ਹੈ, ਉਹ ਬੀਤੇ ਕਾਲਖੰਡ ਵਿੱਚ ਸਮੇਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਵਿੱਚ ਵੀ ਜੁਟੀ ਹੈ। ਅਸੀਂ ਡਬਲ ਸਪੀਡ ਨਾਲ ਕੰਮ ਕਰ ਰਹੇ ਹਾਂ। ਅੱਜ ਦੇਸ਼ ਦਾ ਸਭ ਤੋਂ ਬੜਾ ਅੰਤਰਰਾਸ਼ਟਰੀ ਹਵਾਈ ਅੱਡਾ ਯੂਪੀ ਵਿੱਚ ਬਣ ਰਿਹਾ ਹੈ। ਅੱਜ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ ਯੂਪੀ ਵਿੱਚ ਬਣ ਰਿਹਾ ਹੈ। ਅੱਜ ਦੇਸ਼ ਦਾ ਪਹਿਲਾ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਯੂਪੀ ਵਿੱਚ ਬਣ ਰਿਹਾ ਹੈ। ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਹੱਬ ਵੀ ਯੂਪੀ ਹੋਣ ਵਾਲਾ ਹੈ। ਜਿਸ ਯੂਪੀ ਨੂੰ ਕਦੇ ਅਵੈਧ ਹਥਿਆਰਾਂ ਵਾਲੀ ਗੈਂਗ ਦੇ ਲਈ ਬਦਨਾਮ ਕੀਤਾ ਗਿਆ ਸੀ, ਉੱਥੇ ਹੀ ਦੇਸ਼ ਦੀ ਸੁਰੱਖਿਆ ਦੇ ਲਈ ਡਿਫੈਂਸ ਕੌਰੀਡੋਰ ਬਣਾ ਰਿਹਾ ਹੈ। ਸਾਥੀਓ ਇਸ ਲਈ ਯੂਪੀ ਦੇ ਲੋਕ ਕਹਿ ਰਹੇ ਹਨ ਕਿ - ਫ਼ਰਕ ਸਾਫ਼ ਹੈ! ਇਹ ਫ਼ਰਕ ਸਿਰਫ਼ ਯੋਜਨਾਵਾਂ-ਪਰਿਯੋਜਨਾਵਾਂ ਦਾ ਹੀ ਨਹੀਂ ਹੈ, ਬਲਕਿ ਕੰਮ ਕਰਨ ਦੇ ਤਰੀਕੇ ਦਾ ਵੀ ਹੈ। ਡਬਲ ਇੰਜਣ ਦੀ ਸਰਕਾਰ, ਜਿਸ ਕੰਮ ਨੂੰ ਸ਼ੁਰੂ ਕਰਦੀ ਹੈ, ਉਸ ਨੂੰ ਪੂਰਾ ਕਰਨ ਲਈ ਵੀ ਅਸੀਂ ਦਿਨ ਰਾਤ ਇੱਕ ਕਰ ਦਿੰਦੇ ਹਾਂ। ਕਾਨਪੁਰ ਮੈਟਰੋ ਦੇ ਨਿਰਮਾਣ ਦਾ ਇਹ ਕੰਮ ਸਾਡੀ ਸਰਕਾਰ ਵਿੱਚ ਸ਼ੁਰੂ ਹੋਇਆ ਅਤੇ ਸਾਡੀ ਹੀ ਸਰਕਾਰ ਇਸ ਦਾ ਲੋਕਅਰਪਣ ਵੀ ਕਰ ਰਹੀ ਹੈ। ਪੂਰਵਾਂਚਲ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਸਾਡੀ ਸਰਕਾਰ ਨੇ ਕੀਤਾ (ਰੱਖਿਆ), ਸਾਡੀ ਹੀ ਸਰਕਾਰ ਨੇ ਇਸ ਦਾ ਕੰਮ ਪੂਰਾ ਕੀਤਾ। ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਸਾਡੀ ਸਰਕਾਰ ਨੇ ਕੀਤਾ ਅਤੇ ਇਸ ਨੂੰ ਪੂਰਾ ਕਰਕੇ ਜਨਤਾ ਨੂੰ ਸਮਰਪਿਤ ਕਰਨ ਦਾ ਕੰਮ ਵੀ ਅਸੀਂ ਹੀ ਕੀਤਾ। ਮੈਂ ਤੁਹਾਨੂੰ ਅਜਿਹੇ ਅਨੇਕਾਂ ਪ੍ਰੋਜੈਕਟ ਗਿਣਾ ਸਕਦਾ ਹਾਂ। ਯਾਨੀ ਪੂਰਬ ਹੋਵੇ ਜਾਂ ਪੱਛਮ ਜਾਂ ਫਿਰ ਸਾਡਾ ਇਹ ਖੇਤਰ, ਯੂਪੀ ਵਿੱਚ ਹਰ ਪ੍ਰੋਜੈਕਟ ਨੂੰ ਸਮੇਂ ’ਤੇ ਪੂਰਾ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਅਤੇ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਯੋਜਨਾ ਸਮੇਂ ’ਤੇ ਪੂਰੀ ਹੁੰਦੀ ਹੈ, ਤਾਂ ਦੇਸ਼ ਦੇ ਪੈਸੇ ਦਾ ਸਹੀ ਇਸਤੇਮਾਲ ਹੁੰਦਾ ਹੈ, ਦੇਸ਼ ਦੇ ਲੋਕਾਂ ਨੂੰ ਇਸ ਦਾ ਲਾਭ ਮਿਲਦਾ ਹੈ। ਤੁਸੀਂ ਮੈਨੂੰ ਦੱਸੋ, ਟ੍ਰੈਫਿਕ ਜਾਮ ਨੂੰ ਲੈ ਕੇ ਕਾਨਪੁਰ ਦੇ ਲੋਕਾਂ ਦੀ ਸ਼ਿਕਾਇਤ ਵਰ੍ਹਿਆਂ ਤੋਂ ਰਹੀ ਹੈ। ਤੁਹਾਡਾ ਕਿਤਨਾ ਸਮਾਂ ਇਸ ਵਿੱਚ ਬਰਬਾਦ ਹੁੰਦਾ ਸੀ, ਤੁਹਾਡਾ ਕਿਤਨਾ ਪੈਸਾ ਬਰਬਾਦ ਹੁੰਦਾ ਸੀ। ਹੁਣ ਅੱਜ ਪਹਿਲੇ ਫੇਜ਼ ਦੀ 9 ਕਿਲੋਮੀਟਰ ਲਾਈਨ ਇਹ ਲਾਈਨ ਸ਼ੁਰੂ ਹੋਣ ਨਾਲ ਇਨ੍ਹਾਂ ਸ਼ਿਕਾਇਤਾਂ ਦੇ ਦੂਰ ਹੋਣ ਦੀ ਇੱਕ ਸ਼ੁਰੂਆਤ ਹੋਈ ਹੈ। ਕੋਰੋਨਾ ਦੀਆਂ ਮੁਸ਼ਕਿਲ ਚੁਣੌਤੀਆਂ ਦੇ ਬਾਵਜੂਦ, 2 ਸਾਲ ਦੇ ਅੰਦਰ ਹੀ ਇਹ ਸੈਕਸ਼ਨ ਸ਼ੁਰੂ ਹੋਣਾ, ਆਪਣੇ ਆਪ ਵਿੱਚ ਬਹੁਤ ਪ੍ਰਸ਼ੰਸਾਯੋਗ ਹੈ।
ਸਾਥੀਓ,
ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ, ਇੱਕ ਸੋਚ ਰਹੀ ਕਿ ਜੋ ਵੀ ਕੁਝ ਨਵਾਂ ਹੋਵੇਗਾ, ਅੱਛਾ ਹੋਵੇਗਾ, ਉਹ ਤਿੰਨ-ਚਾਰ ਬੜੇ ਸ਼ਹਿਰਾਂ ਵਿੱਚ ਹੀ ਹੋਵੇਗਾ। ਦੇਸ਼ ਦੇ ਬੜੇ ਮੈਟਰੋ ਸ਼ਹਿਰਾਂ ਦੇ ਇਲਾਵਾ ਜੋ ਸ਼ਹਿਰ ਸਨ, ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ। ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਕਿਤਨੀ ਬੜੀ ਤਾਕਤ ਹੈ, ਉਨ੍ਹਾਂ ਨੂੰ ਸੁਵਿਧਾਵਾਂ ਦੇਣਾ ਕਿਤਨਾ ਜ਼ਰੂਰੀ ਹੈ, ਇਹ ਪਹਿਲਾਂ ਸਰਕਾਰ ਚਲਾਉਣ ਵਾਲੇ ਕਦੇ ਸਮਝ ਹੀ ਨਹੀਂ ਪਾਏ। ਇਨ੍ਹਾਂ ਸ਼ਹਿਰਾਂ ਦੀਆਂ ਆਕਾਂਖਿਆਵਾਂ ਨੂੰ, ਇਨ੍ਹਾਂ ਵਿੱਚ ਰਹਿਣ ਵਾਲੇ ਕਰੋੜਾਂ ਲੋਕਾਂ ਦੀਆਂ ਆਕਾਂਖਿਆਵਾਂ ’ਤੇ ਪਹਿਲਾਂ ਜੋ ਸਰਕਾਰ ਵਿੱਚ ਸਨ, ਉਨ੍ਹਾਂ ਨੇ ਧਿਆਨ ਹੀ ਨਹੀਂ ਦਿੱਤਾ। ਜੋ ਲੋਕ ਹੁਣੇ ਮਾਹੌਲ ਤਾਣਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਨੀਅਤ ਹੀ ਨਹੀਂ ਸੀ ਵਿਕਾਸ ਦੀ ਕੋਈ ਨਿਯਤਿ (ਹੋਣੀ) ਨਹੀਂ ਸੀ। ਹੁਣ ਸਾਡੀ ਸਰਕਾਰ, ਦੇਸ਼ ਦੇ ਐਸੇ ਅਹਿਮ ਸ਼ਹਿਰਾਂ ਦੇ ਵਿਕਾਸ ਨੂੰ ਵੀ ਪ੍ਰਾਥਮਿਕਤਾ ਦੇ ਰਹੀ ਹੈ। ਇਨ੍ਹਾਂ ਸ਼ਹਿਰਾਂ ਦੇ ਲਈ ਕਨੈਕਟੀਵਿਟੀ ਅੱਛੀ ਹੋਵੇ, ਉੱਥੇ ਉੱਚ ਸਿੱਖਿਆ ਦੇ ਅੱਛੇ ਸੰਸਥਾਨ ਹੋਣ, ਬਿਜਲੀ ਦੀ ਮੁਸ਼ਕਿਲ ਨਾ ਹੋਵੇ, ਪਾਣੀ ਦੀ ਦਿੱਕਤ ਨਾ ਹੋਵੇ, ਸੀਵੇਜ ਸਿਸਟਮ ਆਧੁਨਿਕ ਹੋਵੇ, ਇਨ੍ਹਾਂ ਸਭ ’ਤੇ ਕੰਮ ਕੀਤਾ ਜਾ ਰਿਹਾ ਹੈ। ਅਗਰ ਮੈਂ ਮੈਟਰੋ ਦੀ ਹੀ ਗੱਲ ਕਰਾਂ ਤਾਂ ਕਾਨਪੁਰ ਮੈਟਰੋ ਦੇ ਪਹਿਲੇ ਪੜਾਅ ਦਾ ਅੱਜ ਲੋਕਅਰਪਣ ਹੋਇਆ ਹੈ। ਆਗਰਾ ਅਤੇ ਮੇਰਠ ਮੈਟਰੋ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਕਈ ਹੋਰ ਸ਼ਹਿਰਾਂ ਵਿੱਚ ਵੀ ਮੈਟਰੋ ਪ੍ਰਸਤਾਵਿਤ ਹੈ। ਲਖਨਊ, ਨੌਇਡਾ ਅਤੇ ਗ਼ਾਜ਼ੀਆਬਾਦ ਵਿੱਚ ਮੈਟਰੋ ਦਾ ਨਿਰੰਤਰ ਵਿਸਤਾਰ ਕੀਤਾ ਜਾ ਰਿਹਾ ਹੈ। ਜਿਸ ਸਪੀਡ ਨਾਲ ਯੂਪੀ ਵਿੱਚ ਮੈਟਰੋ ਦਾ ਕੰਮ ਹੋ ਰਿਹਾ ਹੈ, ਉਹ ਅਭੂਤਪੂਰਵ ਹੈ।
ਸਾਥੀਓ,
ਮੈਂ ਜੋ ਆਂਕੜੇ ਦੇ ਰਿਹਾ ਹਾਂ, ਉਹ ਆਂਕੜੇ ਜ਼ਰਾ ਧਿਆਨ ਨਾਲ ਸੁਣੋ। ਸੁਣਿਓ ਨਾ ਧਿਆਨ ਨਾਲ ਸੁਣੋਂਗੇ ਨਾ। ਦੇਖੋ ਸੁਣੋ ਸਾਲ 2014 ਤੋਂ ਪਹਿਲਾਂ, ਯੂਪੀ ਵਿੱਚ ਜਿਤਨੀ ਮੈਟਰੋ ਚਲਦੀ ਸੀ, ਉਸ ਦੀ ਕੁੱਲ ਲੰਬਾਈ ਸੀ 9 ਕਿਲੋਮੀਟਰ। ਸਾਲ 2014 ਤੋਂ ਲੈ ਕੇ 2017 ਦੇ ਵਿੱਚ ਮੈਟਰੋ ਦੀ ਲੰਬਾਈ ਵਧਕੇ ਹੋਈ ਕੁੱਲ 18 ਕਿਲੋਮੀਟਰ। ਅੱਜ ਕਾਨਪੁਰ ਮੈਟਰੋ ਨੂੰ ਮਿਲਾ ਦੇਈਏ ਤਾਂ ਯੂਪੀ ਵਿੱਚ ਮੈਟਰੋ ਦੀ ਲੰਬਾਈ ਹੁਣ 90 ਕਿਲੋਮੀਟਰ ਤੋਂ ਜ਼ਿਆਦਾ ਹੋ ਚੁੱਕੀ ਹੈ। ਪਹਿਲਾਂ ਦੀ ਸਰਕਾਰ ਕਿਵੇਂ ਕੰਮ ਕਰ ਰਹੀ ਸੀ, ਅੱਜ ਯੋਗੀ ਜੀ ਦੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ, ਤਦ ਤਾਂ ਯੂਪੀ ਕਹਿੰਦਾ ਹੈ - ਫ਼ਰਕ ਸਾਫ਼ ਹੈ।
ਸਾਥੀਓ,
2014 ਦੇ ਪਹਿਲੇ ਪੂਰੇ ਦੇਸ਼ ਦੇ ਸਿਰਫ਼ 5 ਸ਼ਹਿਰਾਂ ਵਿੱਚ ਮੈਟਰੋ ਦੀ ਸੁਵਿਧਾ ਸੀ। ਯਾਨੀ, ਮੈਟਰੋ ਰੇਲ, ਸਿਰਫ਼ ਮੈਟਰੋ ਕਹੇ ਜਾਣ ਵਾਲੇ ਸ਼ਹਿਰਾਂ ਵਿੱਚ ਹੀ ਸੀ। ਅੱਜ ਇਕੱਲੇ ਯੂਪੀ ਦੇ 5 ਸ਼ਹਿਰਾਂ ਵਿੱਚ ਮੈਟਰੋ ਚਲ ਰਹੀ ਹੈ। ਅੱਜ ਦੇਸ਼ ਦੇ 27 ਸ਼ਹਿਰਾਂ ਵਿੱਚ ਮੈਟਰੋ ’ਤੇ ਕੰਮ ਚਲ ਰਿਹਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ, ਮਿਡਲ ਕਲਾਸ ਪਰਿਵਾਰਾਂ ਉਨ੍ਹਾਂ ਨੂੰ ਅੱਜ ਮੈਟਰੋ ਰੇਲ ਦੀ ਉਹ ਸੁਵਿਧਾ ਮਿਲ ਰਹੀ ਹੈ, ਜੋ ਮੈਟਰੋ ਸ਼ਹਿਰਾਂ ਵਿੱਚ ਉਪਲਬਧ ਹੁੰਦੀ ਸੀ। ਸ਼ਹਿਰੀ ਗ਼ਰੀਬਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਵੀ ਜੋ ਪ੍ਰਯਤਨ ਕੀਤੇ ਗਏ ਹਨ, ਉਨ੍ਹਾਂ ਨਾਲ ਟੀਅਰ-2, ਟੀਅਰ-3 ਸ਼ਹਿਰਾਂ ਵਿੱਚ ਯੁਵਾਵਾਂ (ਨੌਜਵਾਨਾਂ) ਦਾ ਆਤਮਵਿਸ਼ਵਾਸ ਵਧ ਰਿਹਾ ਹੈ। ਯੂਪੀ ਵਿੱਚ ਤਾਂ ਡਬਲ ਇੰਜਣ ਦੀ ਸਰਕਾਰ ਬਣਨ ਦੇ ਬਾਅਦ ਇਸ ਵਿੱਚ ਬਹੁਤ ਤੇਜ਼ੀ ਆਈ ਹੈ।
ਸਾਥੀਓ,
ਕੋਈ ਵੀ ਦੇਸ਼ ਹੋਵੇ ਜਾਂ ਰਾਜ, ਅਸੰਤੁਲਿਤ ਵਿਕਾਸ ਦੇ ਨਾਲ ਉਹ ਕਦੇ ਵੀ ਅੱਗੇ ਨਹੀਂ ਵਧ ਸਕਦਾ। ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ ਇਹ ਸਥਿਤੀ ਰਹੀ ਕਿ ਇੱਕ ਹਿੱਸੇ ਦਾ ਤਾਂ ਵਿਕਾਸ ਹੋਇਆ, ਦੂਸਰਾ ਪਿੱਛੇ ਹੀ ਛੁਟ ਗਿਆ। ਰਾਜਾਂ ਦੇ ਪੱਧਰ ’ਤੇ, ਸਮਾਜ ਦੇ ਪੱਧਰ ’ਤੇ ਇਸ ਅਸਮਾਨਤਾ ਨੂੰ ਦੂਰ ਕਰਨਾ ਉਤਨਾ ਹੀ ਜ਼ਰੂਰੀ ਹੈ। ਇਸ ਲਈ ਸਾਡੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ’ਤੇ ਕੰਮ ਕਰ ਰਹੀ ਹੈ। ਸਮਾਜ ਦੇ ਹਰ ਵਰਗ, ਦਲਿਤ- ਸ਼ੋਸ਼ਿਤ-ਪੀੜਿਤ- ਵੰਚਿਤ, ਪਿਛੜੇ-ਆਦਿਵਾਸੀ, ਸਾਰਿਆਂ ਨੂੰ ਸਾਡੀ ਸਰਕਾਰ ਦੀਆਂ ਯੋਜਨਾਵਾਂ ਤੋਂ ਬਰਾਬਰ ਲਾਭ ਮਿਲ ਰਿਹਾ ਹੈ। ਸਾਡੀ ਸਰਕਾਰ ਉਨ੍ਹਾਂ ਲੋਕਾਂ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਪੁੱਛਿਆ ਨਹੀਂ ਗਿਆ, ਜਿਨ੍ਹਾਂ ’ਤੇ ਪਹਿਲਾਂ ਕਦੇ ਧਿਆਨ ਨਹੀਂ ਦਿੱਤਾ ਗਿਆ।
ਸਾਥੀਓ,
ਸ਼ਹਿਰ ਵਿੱਚ ਰਹਿਣ ਵਾਲੇ ਗ਼ਰੀਬਾਂ ਨੂੰ ਵੀ ਪਹਿਲਾਂ ਦੀਆਂ ਸਰਕਾਰਾਂ ਨੇ ਬਹੁਤ ਨਜ਼ਰ-ਅੰਦਾਜ਼ ਕੀਤਾ ਹੈ। ਐਸੇ ਸ਼ਹਿਰੀ ਗ਼ਰੀਬਾਂ ਲਈ ਅੱਜ ਪਹਿਲੀ ਵਾਰ ਸਾਡੀ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। 2017 ਤੋਂ ਪਹਿਲਾਂ ਦੇ 10 ਸਾਲਾਂ ਦੇ ਦੌਰਾਨ ਯੂਪੀ ਵਿੱਚ ਸ਼ਹਿਰੀ ਗ਼ਰੀਬਾਂ ਲਈ ਸਿਰਫ਼ ਢਾਈ ਲੱਖ ਪੱਕੇ ਮਕਾਨ ਹੀ ਬਣ ਪਾਏ ਸਨ। ਬੀਤੇ ਸਾਢੇ 4 ਸਾਲ ਵਿੱਚ ਯੂਪੀ ਸਰਕਾਰ ਨੇ ਸ਼ਹਿਰੀ ਗ਼ਰੀਬਾਂ ਦੇ ਲਈ 17 ਲੱਖ ਤੋਂ ਜ਼ਿਆਦਾ ਘਰ ਮਨਜ਼ੂਰ ਕੀਤੇ ਹਨ। ਇਨ੍ਹਾ ਵਿੱਚੋਂ ਸਾਢੇ 9 ਲੱਖ ਬਣ ਵੀ ਚੁੱਕੇ ਹਨ ਅਤੇ ਬਾਕੀਆਂ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
ਭਾਈਓ ਅਤੇ ਭੈਣੋਂ,
ਸਾਡੇ ਪਿੰਡਾਂ ਤੋਂ ਬਹੁਤ ਸਾਰੇ ਸਾਥੀ ਸ਼ਹਿਰਾਂ ਵਿੱਚ ਕੰਮ ਕਰਨ ਆਉਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸ਼ਹਿਰਾਂ ਵਿੱਚ ਆ ਕੇ ਰੇਹੜੀ, ਠੇਲਾ, ਪਟੜੀ ’ਤੇ ਸਮਾਨ ਵੇਚ ਕੇ ਆਪਣਾ ਗੁਜਰ-ਬਸਰ ਕਰਦੇ ਹਨ। ਅੱਜ ਪਹਿਲੀ ਵਾਰ ਸਾਡੀ ਹੀ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਸੁੱਧ ਲਈ ਹੈ। ਇਨ੍ਹਾਂ ਨੂੰ ਬੈਂਕਾਂ ਤੋਂ ਅਸਾਨੀ ਨਾਲ ਮਦਦ ਮਿਲੇ, ਇਹ ਲੋਕ ਵੀ ਡਿਜੀਟਲ ਲੈਣ-ਦੇਣ ਕਰਨ, ਇਸ ਦਿਸ਼ਾ ਵਿੱਚ ਸਾਡੀ ਸਰਕਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ, ਇੱਥੇ ਕਾਨਪੁਰ ਦੇ ਵੀ ਅਨੇਕਾਂ ਰੇਹੜੀ-ਪਟੜੀ ਵਾਲੇ ਸਾਥੀਓ ਨੂੰ ਹੋਇਆ ਹੈ। ਯੂਪੀ ਵਿੱਚ ਸਵਨਿਧੀ ਯੋਜਨਾ ਦੇ ਤਹਿਤ 7 ਲੱਖ ਤੋਂ ਅਧਿਕ ਸਾਥੀਓ ਨੂੰ 700 ਕਰੋੜ ਰੁਪਏ ਤੋਂ ਅਧਿਕ ਦਿੱਤਾ ਜਾ ਚੁੱਕਿਆ ਹੈ।
ਭਾਈਓ ਅਤੇ ਭੈਣੋਂ,
ਜਨਤਾ-ਜਨਾਰਦਨ ਦੀਆਂ ਜ਼ਰੂਰਤਾਂ ਨੂੰ ਸਮਝਣਾ, ਉਸ ਦੀ ਸੇਵਾ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਡਬਲ ਇੰਜਣ ਦੀ ਸਰਕਾਰ ਯੂਪੀ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ, ਦਮਦਾਰ ਕੰਮ ਕਰ ਰਹੀ ਹੈ। ਯੂਪੀ ਦੇ ਕਰੋੜਾਂ ਘਰਾਂ ਵਿੱਚ ਪਹਿਲਾਂ ਪਾਈਪ ਤੋਂ ਪਾਣੀ ਨਹੀਂ ਪਹੁੰਚਦਾ ਸੀ। ਅੱਜ ਅਸੀਂ ਘਰ ਘਰ ਜਲ ਮਿਸ਼ਨ ਤੋਂ, ਯੂਪੀ ਦੇ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਉਣ ਵਿੱਚ ਜੁਟੇ ਹਾਂ। ਕੋਰੋਨਾ ਦੇ ਇਸ ਕਠਿਨ ਕਾਲ ਵਿੱਚ ਯੂਪੀ ਦੇ 15 ਕਰੋੜ ਤੋਂ ਅਧਿਕ ਲੋਕਾਂ ਨੂੰ ਮੁਫ਼ਤ ਰਾਸ਼ਨ ਦਾ ਇੰਤਜ਼ਾਮ ਸਾਡੀ ਹੀ ਸਰਕਾਰ ਨੇ ਕੀਤਾ ਹੈ।
ਸਾਥੀਓ,
ਜੋ ਲੋਕ ਪਹਿਲਾਂ ਸਰਕਾਰ ਵਿੱਚ ਸਨ, ਉਹ ਇਸ ਮਾਨਸਿਕਤਾ ਦੇ ਨਾਲ ਸਰਕਾਰ ਚਲਾਉਂਦੇ ਸਨ ਕਿ ਪੰਜ ਸਾਲ ਲਈ ਲਾਟਰੀ ਲਗੀ ਹੈ, ਜਿਤਨਾ ਹੋ ਸਕੇ ਯੂਪੀ ਨੂੰ ਲੁੱਟਦੇ ਚਲੋ, ਲੁੱਟ ਲਓ। ਤੁਸੀਂ ਖ਼ੁਦ ਦੇਖਿਆ ਹੈ ਕਿ ਯੂਪੀ ਵਿੱਚ ਪਹਿਲਾਂ ਦੀਆਂ ਸਰਕਾਰਾਂ ਜੋ ਪ੍ਰੋਜੈਕਟ ਸ਼ੁਰੂ ਕਰਦੀਆਂ ਸਨ, ਉਨ੍ਹਾਂ ਵਿੱਚ ਕਿਵੇਂ ਹਜ਼ਾਰਾਂ ਕਰੋੜ ਦਾ ਘੋਟਾਲਾ ਹੋ ਜਾਂਦਾ ਸੀ। ਇਨ੍ਹਾਂ ਲੋਕਾਂ ਨੇ ਕਦੇ ਯੂਪੀ ਲਈ ਬੜੇ ਲਕਸ਼ਾਂ ’ਤੇ ਕੰਮ ਨਹੀਂ ਕੀਤਾ, ਵੱਡੇ ਵਿਜ਼ਨ ਦੇ ਨਾਲ ਕੰਮ ਨਹੀਂ ਕੀਤਾ। ਇਨ੍ਹਾਂ ਨੇ ਖ਼ੁਦ ਨੂੰ, ਕਦੇ ਯੂਪੀ ਦੀ ਜਨਤਾ ਲਈ ਜਵਾਬਦੇਹ ਮੰਨਿਆ ਹੀ ਨਹੀਂ। ਅੱਜ ਡਬਲ ਇੰਜਣ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ, ਪੂਰੀ ਜਵਾਬਦੇਹੀ ਦੇ ਨਾਲ ਯੂਪੀ ਨੂੰ ਵਿਕਾਸ ਦੀ ਨਵੀਂ ਉਚਾਈ ’ਤੇ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਡਬਲ ਇੰਜਣ ਦੀ ਸਰਕਾਰ ਬੜੇ ਲਕਸ਼ ਤੈਅ ਕਰਨਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਜਾਣਦੀ ਹੈ। ਕੌਣ ਸੋਚ ਸਕਦਾ ਸੀ ਕਿ ਯੂਪੀ ਵਿੱਚ ਬਿਜਲੀ ਦੇ ਉਤਪਾਦਨ ਤੋਂ ਲੈ ਕੇ ਟ੍ਰਾਂਸਮਿਸ਼ਨ ਤੱਕ ਵਿੱਚ ਸੁਧਾਰ ਹੋ ਸਕਦਾ ਹੈ। ਬਿਜਲੀ ਕਿਉਂ ਗਈ, ਲੋਕ ਇਹ ਨਹੀਂ ਸੋਚਦੇ ਸਨ। ਉਨ੍ਹਾਂ ਨੂੰ ਪਤਾ ਹੀ ਸੀ ਕਿ ਘੰਟਿਆਂ ਕਟੌਤੀ ਹੋਣੀ ਹੀ ਹੈ। ਉਨ੍ਹਾਂ ਦੀ ਤਸੱਲੀ ਇਸੇ ਵਿੱਚ ਹੋ ਜਾਂਦੀ ਸੀ ਕਿ ਬਗਲਵਾਲੇ ਦੇ ਇੱਥੇ ਵੀ ਬਿਜਲੀ ਗਈ ਹੈ ਜਾਂ ਨਹੀਂ।
ਸਾਥੀਓ,
ਕੌਣ ਸੋਚ ਸਕਦਾ ਸੀ ਕਿ ਗੰਗਾਜੀ ਵਿੱਚ ਡਿੱਗਣ ਵਾਲਾ ਸੀਸਾਮਊ ਜਿਹਾ ਵਿਸ਼ਾਲ, ਵਿਕਰਾਲ ਨਾਲਾ ਵੀ ਇੱਕ ਦਿਨ ਬੰਦ ਹੋ ਸਕਦਾ ਹੈ। ਲੇਕਿਨ ਇਹ ਕੰਮ ਸਾਡੀ ਡਬਲ ਇੰਜਣ ਦੀ ਸਰਕਾਰ ਨੇ ਕਰਕੇ ਦਿਖਾਇਆ ਹੈ। BPCL ਦੇ ਪਨਕੀ ਕਾਨਪੁਰ ਡਿਪੋ ਦੀ ਸਮਰੱਥਾ ਨੂੰ 4 ਗੁਣਾ ਤੋਂ ਅਧਿਕ ਵਧਾਉਣ ਨਾਲ ਵੀ ਕਾਨਪੁਰ ਨੂੰ ਬਹੁਤ ਰਾਹਤ ਮਿਲੇਗੀ।
ਭਾਈਓ ਅਤੇ ਭੈਣੋਂ,
ਕਨੈਕਟੀਵਿਟੀ ਅਤੇ ਕਮਿਊਨੀਕੇਸ਼ਨ ਨਾਲ ਜੁੜੇ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਗੈਸ ਅਤੇ ਪੈਟਰੋਲੀਅਮ ਪਾਈਪਲਾਈਨ ਇਨਫ੍ਰਾਸਟ੍ਰਕਚਰ ’ਤੇ ਜੋ ਕੰਮ ਹੋਇਆ ਹੈ, ਉਸ ਦਾ ਵੀ ਯੂਪੀ ਨੂੰ ਬਹੁਤ ਲਾਭ ਹੋਇਆ ਹੈ। 2014 ਤੱਕ ਦੇਸ਼ ਵਿੱਚ ਸਿਰਫ਼ 14 ਕਰੋੜ ਐੱਲਪੀਜੀ ਗੈਸ ਕਨੈਕਸ਼ਨ ਸਨ, ਅੱਜ 30 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਹਨ। ਇਕੱਲੇ ਯੂਪੀ ਵਿੱਚ ਹੀ ਲਗਭਗ 1 ਕਰੋੜ 60 ਲੱਖ ਗ਼ਰੀਬ ਪਰਿਵਾਰਾਂ ਨੂੰ ਨਵੇਂ ਐੱਲਪੀਜੀ ਗੈਸ ਕਨੈਕਸ਼ਨ ਦਿੱਤੇ ਗਏ ਹਨ। ਪਾਈਪ ਤੋਂ ਸਸਤੀ ਗੈਸ ਦੇ ਕਨੈਕਸ਼ਨ ਵੀ 7 ਸਾਲਾਂ ਵਿੱਚ 9 ਗੁਣਾ ਹੋ ਚੁੱਕੇ ਹਨ। ਇਸ ਲਈ ਇਹ ਹੋ ਪਾ ਰਿਹਾ ਹੈ ਕਿਉਂਕਿ ਬੀਤੇ ਸਾਲਾਂ ਵਿੱਚ ਪੈਟਰੋਲੀਅਮ ਨੈੱਟਵਰਕ ਦਾ ਅਭੂਤਪੂਰਵ ਵਿਸਤਾਰ ਕੀਤਾ ਗਿਆ ਹੈ। ਬੀਨਾ-ਪਨਕੀ ਮਲਟੀ ਪ੍ਰੋਡਕਟ ਪਾਈਪਲਾਈਨ ਇਸ ਨੈੱਟਵਰਕ ਨੂੰ ਹੋਰ ਸਸ਼ਕਤ ਕਰੇਗੀ। ਹੁਣ ਬੀਨਾ ਰਿਫਾਇਨਰੀ ਤੋਂ ਪੈਟ੍ਰੋਲ-ਡੀਜ਼ਲ ਜਿਹੇ ਉਤਪਾਦਾਂ ਲਈ ਕਾਨਪੁਰ ਸਹਿਤ ਯੂਪੀ ਦੇ ਅਨੇਕ ਜ਼ਿਲ੍ਹਿਆਂ ਨੂੰ ਟਰੱਕਾਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਤੋਂ ਯੂਪੀ ਵਿੱਚ ਵਿਕਾਸ ਦੇ ਇੰਜਣ ਨੂੰ ਬਿਨਾ ਰੁਕੇ ਊਰਜਾ ਮਿਲਦੀ ਰਹੇਗੀ।
ਸਾਥੀਓ,
ਕਿਸੇ ਵੀ ਰਾਜ ਵਿੱਚ ਨਿਵੇਸ਼ ਦੇ ਲਈ, ਉਦਯੋਗਾਂ ਲਈ ਫਲਣ-ਫੁੱਲਣ ਲਈ ਸਭ ਤੋਂ ਜ਼ਰੂਰੀ ਹੈ ਕਾਨੂੰਨ - ਵਿਵਸਥਾ ਦਾ ਰਾਜ। ਯੂਪੀ ਵਿੱਚ ਪਹਿਲਾਂ ਜੋ ਸਰਕਾਰਾਂ ਰਹਿਆਂ, ਉਨ੍ਹਾਂ ਨੇ ਮਾਫੀਆਵਾਦ ਦਾ ਦਰਖ਼ਤ ਇਤਨਾ ਫੈਲਾਇਆ ਕਿ ਉਸ ਦੀ ਛਾਂ ਵਿੱਚ ਸਾਰੇ ਉਦਯੋਗ-ਧੰਦੇ ਚੌਪਟ ਹੋ ਗਏ। ਹੁਣ ਯੋਗੀ ਜੀ ਦੀ ਸਰਕਾਰ, ਕਾਨੂੰਨ ਵਿਵਸਥਾ ਦਾ ਰਾਜ ਵਾਪਸ ਲਿਆਈ ਹੈ। ਇਸ ਲਈ ਯੂਪੀ ਵਿੱਚ ਹੁਣ ਨਿਵੇਸ਼ ਵੀ ਵਧ ਰਿਹਾ ਹੈ ਅਤੇ ਅਪਰਾਧੀ ਆਪਣੀ ਜ਼ਮਾਨਤ ਖ਼ੁਦ ਰੱਦ ਕਰਵਾ ਕੇ ਜੇਲ੍ਹ ਜਾ ਰਹੇ ਹਨ। ਡਬਲ ਇੰਜਣ ਦੀ ਸਰਕਾਰ, ਹੁਣ ਇੱਕ ਵਾਰ ਯੂਪੀ ਵਿੱਚ ਉਦਯੋਗਿਕ ਕਲਚਰ ਨੂੰ ਹੁਲਾਰਾ ਦੇ ਰਹੀ ਹੈ। ਇੱਥੇ ਕਾਨਪੁਰ ਵਿੱਚ ਮੈਗਾ ਲੈਦਰ ਕਲਸਟਰ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇੱਥੋਂ ਦੇ ਨੌਜਵਾਨਾਂ ਦਾ ਕੌਸ਼ਲ ਵਿਕਾਸ ਕਰਨ ਲਈ ਫ਼ਜਲਗੰਜ ਵਿੱਚ ਟੈਕਨੋਲੋਜੀ ਸੈਂਟਰ ਦੀ ਵੀ ਸਥਾਪਨਾ ਹੋਈ ਹੈ। ਡਿਫੈਂਸ ਕੌਰੀਡੋਰ ਹੋਵੇ ਜਾਂ ਫਿਰ ਇੱਕ ਜਨਪਦ ਇੱਕ ਉਤਪਾਦ ਯੋਜਨਾ, ਇਨ੍ਹਾਂ ਦਾ ਲਾਭ ਕਾਨਪੁਰ ਦੇ ਸਾਡੇ ਉੱਦਮੀ ਸਾਥੀਆਂ ਨੂੰ ਵੀ ਹੋਵੇਗਾ।
ਸਾਥੀਓ,
ਕੇਂਦਰ ਸਰਕਾਰ ਦੀ ਤਰਫ਼ ਤੋਂ ਵੀ Ease of Doing Business ਵਧਾਉਣ ਦੇ ਲਈ ਲਗਾਤਾਰ ਕੰਮ ਹੋ ਰਿਹਾ ਹੈ। ਨਵੀਆਂ ਇਕਾਈਆਂ ਲਈ ਕਾਰਪੋਰੇਟ ਟੈਕਸ ਵਿੱਚ ਕਟੌਤੀ ਕਰਕੇ 15 ਪ੍ਰਤੀਸ਼ਤ ਕਰਨਾ ਹੋਵੇ, ਜੀਐੱਸਟੀ ਦਰਾਂ ਵਿੱਚ ਕਮੀ ਕਰਨੀ ਹੋਵੇ, ਢੇਰ ਸਾਰੇ ਕਾਨੂੰਨਾਂ ਦੇ ਜਾਲ ਨੂੰ, ਸਮਾਪਤ ਕਰਨਾ ਹੋਵੇ, ਫੇਸਲੈੱਸ ਅਸੈੱਸਮੈਂਟ ਹੋਵੇ, ਇਸ ਦਿਸ਼ਾ ਵਿੱਚ ਉਠਾਏ ਗਏ ਕਦਮ ਹਨ। ਨਵੇਂ ਖੇਤਰਾਂ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ Production linked incentive ਦੇਣਾ ਵੀ ਸ਼ੁਰੂ ਕੀਤਾ ਹੈ। ਸਰਕਾਰ ਨੇ company’s law ਦੇ ਬਹੁਤ ਸਾਰੇ ਪ੍ਰਾਵਧਾਨਾਂ ਨੂੰ ਵੀ de-criminalize ਕਰ ਦਿੱਤਾ ਹੈ, ਜੋ ਸਾਡੇ ਵਪਾਰੀ ਸਾਥੀਆਂ ਦੀਆਂ ਮੁਸ਼ਕਿਲਾਂ ਵਧਾਉਂਦੇ ਸਨ।
ਭਾਈਓ ਅਤੇ ਭੈਣੋਂ,
ਜਿਨ੍ਹਾਂ ਦਲਾਂ ਦੀ ਆਰਥਿਕ ਨੀਤੀ ਹੀ ਭ੍ਰਿਸ਼ਟਾਚਾਰ ਹੋਵੇ, ਜਿਨ੍ਹਾਂ ਦੀ ਨੀਤੀ ਬਾਹੂਬਲੀਆਂ ਦਾ ਆਦਰ- ਸਤਿਕਾਰ ਹੋਵੇ, ਉਹ ਉੱਤਰ ਪ੍ਰਦੇਸ਼ ਦਾ ਵਿਕਾਸ ਨਹੀਂ ਕਰ ਸਕਦੇ। ਇਸ ਲਈ, ਇਨ੍ਹਾਂ ਨੂੰ ਹਰ ਉਸ ਕਦਮ ਤੋਂ ਸਮੱਸਿਆ ਹੁੰਦੀ ਹੈ, ਜਿਸ ਦੇ ਨਾਲ ਸਮਾਜ ਨੂੰ ਮਜ਼ਬੂਤੀ ਮਿਲਦੀ ਹੈ, ਸਮਾਜ ਦਾ ਸਸ਼ਕਤੀਕਰਣ ਹੁੰਦਾ ਹੈ। ਇਸ ਲਈ ਮਹਿਲਾ ਸਸ਼ਕਤੀਕਰਣ ਲਈ ਉਠਾਏ ਗਏ ਕਦਮਾਂ ਦਾ ਵੀ ਇਹ ਵਿਰੋਧ ਕਰਦੇ ਹਨ। ਚਾਹੇ ਤਿੰਨ ਤਲਾਕ ਦੇ ਵਿਰੁੱਧ ਸਖ਼ਤ ਕਾਨੂੰਨ ਹੋਵੇ, ਜਾਂ ਫਿਰ ਲੜਕੇ ਅਤੇ ਲੜਕੀਆਂ ਦੇ ਵਿਆਹ ਦੀ ਉਮਰ ਨੂੰ ਬਰਾਬਰ ਕਰਨ ਦਾ ਵਿਸ਼ਾ, ਇਹ ਸਿਰਫ਼ ਵਿਰੋਧ ਹੀ ਕਰਦੇ ਹਨ। ਹਾਂ, ਯੋਗੀ ਜੀ ਦੀ ਸਰਕਾਰ ਦੇ ਕੰਮ ਨੂੰ ਦੇਖ ਕੇ, ਇਹ ਲੋਕ ਇਹ ਜ਼ਰੂਰ ਕਹਿੰਦੇ ਹਨ ਕਿ ਇਹ ਤਾਂ ਅਸੀਂ ਕੀਤਾ ਸੀ, ਇਹ ਤਾਂ ਅਸੀਂ ਕੀਤਾ ਸੀ। ਮੈਂ ਸੋਚ ਰਿਹਾ ਸੀ ਕਿ ਬੀਤੇ ਦਿਨਾਂ ਜੋ ਬਕਸੇ ਭਰ-ਭਰ ਕੇ, ਬੀਤੇ ਦਿਨਾਂ ਜੋ ਬਕਸੇ ਭਰ-ਭਰ ਕੇ ਨੋਟ ਮਿਲੇ ਹਨ, ਨੋਟ ਉਸ ਦੇ ਬਾਅਦ ਵੀ ਇਹ ਲੋਕ ਇਹੀ ਕਹਿਣਗੇ ਕਿ ਇਹ ਵੀ ਅਸੀਂ ਹੀ ਕੀਤਾ ਹੈ।
ਸਾਥੀਓ,
ਤੁਸੀਂ ਕਾਨਪੁਰ ਵਾਲੇ ਤਾਂ ਬਿਜ਼ਨਸ ਨੂੰ, ਵਪਾਰ-ਕਾਰੋਬਾਰ ਨੂੰ ਅੱਛੇ ਨਾਲ ਸਮਝਦੇ ਹੋ। 2017 ਤੋਂ ਪਹਿਲਾਂ ਭ੍ਰਿਸ਼ਟਾਚਾਰ ਦਾ ਜੋ ਇਤਰ, ਭ੍ਰਿਸ਼ਟਾਚਾਰ ਦਾ ਇਤਰ ਇਨ੍ਹਾਂ ਨੇ ਪੂਰੇ ਯੂਪੀ ਵਿੱਚ ਛਿੜਕ ਰੱਖਿਆ ਸੀ, ਉਹ ਫਿਰ ਸਭ ਦੇ ਸਾਹਮਣੇ ਆ ਗਿਆ ਹੈ। ਲੇਕਿਨ ਹੁਣ ਉਹ ਮੂੰਹ ’ਤੇ ਤਾਲਾ ਲਗਾਕੇ ਬੈਠੇ ਹਨ ਕ੍ਰੈਡਿਟ ਲੈਣ ਲਈ ਅੱਗੇ ਨਹੀਂ ਆ ਰਹੇ ਹਨ। ਨੋਟਾਂ ਦਾ ਜੋ ਪਹਾੜ ਜੋ ਪੂਰੇ ਦੇਸ਼ ਨੇ ਦੇਖਿਆ, ਉਹੀ ਉਨ੍ਹਾਂ ਦੀ ਉਪਲਬਧੀ ਹੈ, ਇਹੀ ਉਨ੍ਹਾਂ ਦੀ ਸਚਾਈ ਹੈ। ਯੂਪੀ ਦੇ ਲੋਕ ਸਭ ਦੇਖ ਰਹੇ ਹਨ, ਸਮਝ ਰਹੇ ਹਨ। ਇਸ ਲਈ ਉਹ ਯੂਪੀ ਦਾ ਵਿਕਾਸ ਕਰਨ ਵਾਲਿਆਂ ਦੇ ਨਾਲ ਹਨ, ਯੂਪੀ ਨੂੰ ਨਵੀਂ ਉਚਾਈ ’ਤੇ ਪਹੁੰਚਾਉਣ ਵਾਲਿਆਂ ਦੇ ਨਾਲ ਹਨ। ਭਾਈਓ-ਭੈਣੋਂ ਅੱਜ ਇਤਨੀ ਬੜੀ ਸੌਗਾਤ ਤੁਹਾਡੇ ਚਰਨਾਂ ਵਿੱਚ ਸਪੁਰਦ ਕਰਦੇ ਸਮੇਂ ਅਨੇਕ-ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਨਾਲ ਭਰਿਆ ਹੋਇਆ ਇਹ ਮਾਹੌਲ ਅੱਜ ਦਾ ਇਹ ਮਹੱਤਵਪੂਰਨ ਅਵਸਰ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!! ਬਹੁਤ-ਬਹੁਤ ਧੰਨਵਾਦ। ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਬਹੁਤ- ਬਹੁਤ ਧੰਨਵਾਦ।