ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾਕਟਰ ਐੱਸ ਜੈਸ਼ੰਕਰ ਜੀ, ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸ਼੍ਰੀ ਦੇਵੁਸਿੰਘ ਚੌਹਾਨ ਜੀ, ITU ਦੀ ਸੈਕ੍ਰੇਟਰੀ ਜਨਰਲ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ, ਬਹੁਤ ਪਵਿੱਤਰ ਹੈ। ਅੱਜ ਤੋਂ ‘ਹਿੰਦੂ ਕੈਲੰਡਰ’ ਦਾ ਨਵਾਂ ਵਰ੍ਹਾ ਸ਼ੁਰੂ ਹੋਇਆ ਹੈ । ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਵਿਕ੍ਰਮ ਸੰਵਤ 2080 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਇਤਨੇ ਵਿਸ਼ਾਲ ਦੇਸ਼ ਵਿੱਚ, ਵਿਵਿਧਤਾ ਨਾਲ ਭਰੇ ਦੇਸ਼ ਵਿੱਚ ਸਦੀਆਂ ਤੋਂ ਅਲੱਗ-ਅਲੱਗ ਕੈਲੰਡਰਸ ਪ੍ਰਚਲਿਤ ਹਨ। ਕੋੱਲਮ ਕਾਲ ਦਾ ਮਲਿਆਲਮ ਕੈਲੰਡਰ ਹੈ, ਤਮਿਲ ਕੈਲੰਡਰ ਹੈ,ਜੋ ਸੈਂਕੜੇ ਵਰ੍ਹਿਆਂ ਤੋਂ ਭਾਰਤ ਨੂੰ ਮਿਤੀ ਗਿਆਨ ਦਿੰਦੇ ਆ ਰਹੇ ਹੋ। ਵਿਕ੍ਰਮ ਸੰਵਤ ਵੀ 2080 ਵਰ੍ਹੇ ਪਹਿਲਾਂ ਤੋਂ ਚਲ ਰਿਹਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਹੁਣ ਸਾਲ 2023 ਚਲ ਰਿਹਾ ਹੈ, ਲੇਕਿਨ ਵਿਕ੍ਰਮ ਸੰਵਤ ਉਸ ਤੋਂ ਵੀ 57 ਸਾਲ ਪਹਿਲਾਂ ਦਾ ਹੈ। ਮੈਨੂੰ ਖੁਸ਼ੀ ਹੈ ਕਿ ਨਵ ਵਰ੍ਹੇ ਦੇ ਪਹਿਲੇ ਦਿਨ ਟੈਲੀਕੌਮ, ICT ਅਤੇ ਇਸ ਨਾਲ ਜੁੜੇ ਇਨੋਵੇਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਸ਼ੁਰੂਆਤ ਭਾਰਤ ਵਿੱਚ ਹੋ ਰਹੀ ਹੈ । ਅੱਜ ਇੱਥੇ International Tele-communication Union (ITU) ਦੇ ਏਰੀਆ ਆਫਿਸ ਅਤੇ ਸਿਰਫ਼ ਏਰੀਆ ਆਫਿਸ ਨਹੀਂ, ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਹੋਈ ਹੈ। ਇਸ ਦੇ ਨਾਲ-ਨਾਲ ਅੱਜ 6G Test-Bed ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਟੈਕਨੋਲੋਜੀ ਨਾਲ ਜੁੜੇ ਸਾਡੇ ਵਿਜ਼ਨ ਡਾਕੂਮੈਂਟ ਨੂੰ unveil ਕੀਤਾ ਗਿਆ ਹੈ । ਇਹ ਡਿਜੀਟਲ ਇੰਡੀਆ ਨੂੰ ਨਵੀਂ ਊਰਜਾ ਦੇਣ ਦੇ ਨਾਲ ਹੀ ਸਾਊਥ ਏਸ਼ੀਆ ਦੇ ਲਈ , ਗਲੋਬਲ ਸਾਊਥ ਦੇ ਲਈ, ਨਵੇਂ ਸਮਾਧਾਨ, ਨਵੇਂ ਇਨੋਵੇਸ਼ਨ ਲੈ ਕੇ ਆਵੇਗਾ । ਖਾਸ ਤੌਰ ’ਤੇ ਸਾਡੇ ਐਕੇਡੀਮੀਆ, ਸਾਡੇ ਇਨੋਵੇਟਰਸ-ਸਟਾਰਟ ਅੱਪਸ, ਸਾਡੀ ਇੰਡਸਟ੍ਰੀ ਦੇ ਲਈ ਇਸ ਤੋਂ ਅਨੇਕ ਨਵੇਂ ਅਵਸਰ ਬਣਨਗੇ।
Friends ,
ਅੱਜ ਜਦੋਂ ਭਾਰਤ, ਜੀ-20 ਦੀ ਪ੍ਰੇਜ਼ੀਡੈਂਸੀ ਕਰ ਰਿਹਾ ਹੈ, ਤਾਂ ਉਸ ਦੀਆਂ ਪ੍ਰਾਥਮਿਕਤਾਵਾਂ ਵਿੱਚ Regional Divide ਨੂੰ ਘੱਟ ਕਰਨਾ ਵੀ ਹੈ। ਕੁਝ ਹਫ਼ਤੇ ਪਹਿਲਾਂ ਹੀ ਭਾਰਤ ਨੇ Global South Summit ਦਾ ਆਯੋਜਨ ਕੀਤਾ ਹੈ । Global South ਦੀਆਂ Unique ਜਰੂਰਤਾਂ ਨੂੰ ਦੇਖਦੇ ਹੋਏ, Technology, Design ਅਤੇ Standards ਦੀ ਭੂਮਿਕਾ ਬਹੁਤ ਅਹਿਮ ਹੈ। Global South, ਹੁਣ Technological Divide ਨੂੰ ਵੀ ਤੇਜ਼ੀ ਨਾਲ Bridge ਕਰਨ ਵਿੱਚ ਜੁਟਿਆ ਹੈ। ITU ਦਾ ਇਹ ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ, ਇਸ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਮੈਂ ਗਲੋਬਲ ਸਾਊਥ ਵਿੱਚ ਯੂਨੀਵਰਸਲ ਕਨੈਕਟੀਵਿਟੀ ਦੇ ਨਿਰਮਾਣ ਨੂੰ ਲੈ ਕੇ ਭਾਰਤ ਦੇ ਪ੍ਰਯਾਸਾਂ ਨੂੰ ਵੀ ਇਹ ਅਤਿਅੰਤ ਗਤੀ ਦਾਇਕ ਹੋਰ ਗਤੀ ਦੇਣ ਵਾਲਾ ਹੋਵੇਗਾ। ਇਸ ਨਾਲ ਸਾਊਥ ਏਸ਼ਿਆਈ ਦੇਸ਼ਾਂ ਵਿੱਚ ICT ਸੈਕਟਰ ਵਿੱਚ cooperation ਅਤੇ collaboration ਵੀ ਮਜ਼ਬੂਤ ਹੋਵੇਗਾ ਅਤੇ ਇਸ ਅਵਸਰ ‘ਤੇ ਵਿਦੇਸ਼ ਦੇ ਵੀ ਬਹੁਤ - ਬਹੁਤ ਮਹਿਮਾਨ ਅੱਜ ਸਾਡੇ ਇੱਥੇ ਮੌਜੂਦ ਹਨ। ਮੈਂ ਤੁਹਾਨੂੰ ਸਾਰਿਆ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ, ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਸਾਥੀਓ ,
ਜਦੋਂ ਅਸੀਂ ਟੈਕਨੋਲੋਜੀਕਲ ਡਿਵਾਇਡ ਨੂੰ ਬ੍ਰਿਜ ਕਰਨ ਦੀ ਗੱਲ ਕਰਦੇ ਹਨ ਤਾਂ ਭਾਰਤ ਤੋਂ ਉਮੀਦ ਕਰਨਾ ਵੀ ਬਹੁਤ ਸੁਭਾਵਿਕ ਹੈ। ਭਾਰਤ ਦੀ ਤਾਕਤ, ਭਾਰਤ ਦਾ ਇਨੋਵੇਸ਼ਨ ਕਲਚਰ, ਭਾਰਤ ਦਾ ਇਨਫ੍ਰਾਸਟ੍ਰਕਚਰ, ਭਾਰਤ ਦਾ ਸਕਿੱਲਡ ਅਤੇ ਇਨੋਵੇਟਿਵ ਮੈਨਪਾਵਰ, ਭਾਰਤ ਦਾ Favorable policy environment, ਇਹ ਸਾਰੀਆਂ ਗੱਲਾਂ ਇਸ ਉਮੀਦ ਦਾ ਅਧਾਰ ਹਨ। ਇਨ੍ਹਾਂ ਦੇ ਨਾਲ ਹੀ ਭਾਰਤ ਦੇ ਪਾਸ ਜੋ ਦੋ ਪ੍ਰਮੁੱਖ ਸ਼ਕਤੀਆਂ ਹਨ, ਉਹ ਹਾਂ Trust ਅਤੇ ਦੂਸਰਾ ਹੈ Scale. ਬਿਨਾ Trust ਅਤੇ Scale, ਅਸੀਂ ਟੈਕਨੋਲੋਜੀ ਨੂੰ ਕੋਨੇ - ਕੋਨੇ ਤੱਕ ਨਹੀਂ ਪਹੁੰਚ ਸਕਦੇ ਹਾਂ ਅਤੇ ਮੈਂ ਤਾਂ ਕਹਾਂਗਾ ਕਿ Trust ਦੀ ਇਹ ਟੈਕਨੋਲੋਜੀ ਜੋ ਵਰਤਮਾਨ ਦੀ ਹੈ, ਉਸ ਵਿੱਚ Trust ਇੱਕ ਪੂਰਵ ਸ਼ਰਤ ਹੈ। ਇਸ ਦਿਸ਼ਾ ਵਿੱਚ ਭਾਰਤ ਦੇ ਪ੍ਰਯਾਸਾਂ ਦੀ ਚਰਚਾ ਅੱਜ ਪੂਰੀ ਦੁਨੀਆ ਕਰ ਰਹੀ ਹੈ। ਅੱਜ ਭਾਰਤ, 100 ਕਰੋੜ ਮੋਬਾਇਲ ਫੋਨ ਦੇ ਨਾਲ Most connected democracy of the world ਹੈ। ਸਸਤੇ ਸਮਾਰਟਫੋਨ ਅਤੇ ਸਸਤੇ ਇੰਟਰਨੇਟ ਡੇਟਾ ਨੇ ਭਾਰਤ ਦੇ ਡਿਜੀਟਲ ਵਰਲਡ ਦਾ ਕਾਇਆਕਲਪ ਕਰ ਦਿੱਤਾ ਹੈ। ਅੱਜ ਭਾਰਤ ਵਿੱਚ ਹਰ ਮਹੀਨੇ 800 ਕਰੋੜ ਤੋਂ ਅਧਿਕ UPI ਆਧਾਰਿਤ ਡਿਜੀਟਲ ਪੇਮੈਂਟਸ ਹੁੰਦੇ ਹਨ। ਅੱਜ ਭਾਰਤ ਵਿੱਚ ਹਰ ਦਿਨ 7 ਕਰੋੜ e-authentications ਹੁੰਦੇ ਹਨ । ਭਾਰਤ ਦੇ ਕੋਵਿਨ ਪਲੈਟਫਾਰਮ ਦੇ ਜ਼ਰੀਏ ਦੇਸ਼ ਵਿੱਚ 220 ਕਰੋੜ ਤੋਂ ਅਧਿਕ ਵੈਕਸੀਨ ਡੋਜ ਲੱਗੀ ਹੈ । ਬੀਤੇ ਵਰ੍ਹਿਆਂ ਵਿੱਚ ਭਾਰਤ ਨੇ 28 ਲੱਖ ਕਰੋੜ ਰੁਪਏ ਤੋਂ ਅਧਿਕ, ਸਿੱਧੇ ਆਪਣੇ Citizens ਦੇ ਬੈਂਕ ਖਾਤਿਆਂ ਵਿੱਚ ਭੇਜੇ ਹਨ, Direct Benefit Transfer । ਜਨਧਨ ਯੋਜਨਾ ਦੇ ਮਾਧਿਅਮ ਰਾਹੀਂ ਅਸੀਂ ਅਮਰੀਕਾ ਦੀ ਕੁੱਲ ਆਬਾਦੀ ਤੋਂ ਵੀ ਜ਼ਿਆਦਾ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਹਨ। ਅਤੇ ਉਸ ਦੇ ਬਾਅਦ ਯੂਨੀਕ ਡਿਜੀਟਲ ਆਈਡੈਂਟੀਟੀ ਯਾਨੀ ਆਧਾਰ ਦੇ ਦੁਆਰਾ ਉਨ੍ਹਾਂ ਨੂੰ authenticate ਕੀਤਾ , ਅਤੇ ਫਿਰ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੋਬਾਇਲ ਦੇ ਦੁਆਰਾ ਕਨੈਕਟ ਕੀਤਾ। ਜਨਧਨ – ਆਧਾਰ – ਮੋਬਾਇਲ - JAM , JAM ਟ੍ਰੀਨਿਟੀ ਦੀ ਇਹ ਤਾਕਤ ਵਿਸ਼ਵ ਦੇ ਲਈ ਇੱਕ ਅਧਿਐਨ ਦਾ ਵਿਸ਼ਾ ਹੈ ।
ਸਾਥੀਓ ,
ਭਾਰਤ ਲਈ ਟੈਲੀਕੌਮ ਟੈਕਨੋਲੋਜੀ, mode of power ਨਹੀਂ ਹੈ । ਭਾਰਤ ਵਿੱਚ ਟੈਕਨੋਲੋਜੀ ਸਿਰਫ mode of power ਨਹੀਂ ਹੈ ਬਲਕਿ mission to empower ਹੈ। ਅੱਜ ਡਿਜੀਟਲ ਟੈਕਨੋਲੋਜੀ ਭਾਰਤ ਵਿੱਚ ਯੂਨੀਵਰਸਲ ਹੈ , ਸਭ ਦੀ ਪਹੁੰਚ ਵਿੱਚ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਵੱਡੇ ਸਕੇਲ ‘ਤੇ digital inclusion ਹੋਇਆ ਹੈ । ਜੇਕਰ ਅਸੀਂ ਬ੍ਰੌਡਬੈਂਡ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ 2014 ਤੋਂ ਪਹਿਲਾਂ ਭਾਰਤ ਵਿੱਚ 6 ਕਰੋੜ ਯੂਜ਼ਰਸ ਸਨ । ਅੱਜ ਬ੍ਰੌਡਬੈਂਡ ਯੂਜ਼ਰਸ ਦੀ ਸੰਖਿਆ 80 ਕਰੋੜ ਤੋਂ ਜ਼ਿਆਦਾ ਹੈ । 2014 ਤੋਂ ਪਹਿਲਾਂ ਭਾਰਤ ਵਿੱਚ ਇੰਟਰਨੇਟ ਕਨੈਕਸ਼ਨ ਦੀ ਸੰਖਿਆ 25 ਕਰੋੜ ਸੀ । ਅੱਜ ਇਹ 85 ਕਰੋੜ ਤੋਂ ਵੀ ਜ਼ਿਆਦਾ ਹੈ ।
ਸਾਥੀਓ,
ਹੁਣ ਭਾਰਤ ਦੇ ਪਿੰਡਾਂ ਵਿੱਚ ਇੰਟਰਨੈਟ ਯੂਜਰਸ ਦੀ ਸੰਖਿਆ ਸ਼ਹਿਰਾਂ ਵਿੱਚ ਰਹਿਣ ਵਾਲੇ ਇੰਟਰਨੈਟ ਯੂਜਰਸ ਤੋਂ ਵੀ ਅਧਿਕ ਹੋ ਗਈ ਹੈ। ਇਹ ਇਸ ਬਾਤ ਦਾ ਪ੍ਰਮਾਣ ਹੈ ਕਿ ਡਿਜੀਟਲ ਪਾਵਰ ਕੈਸੇ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ। ਪਿਛਲੇ 9 ਵਰ੍ਹਿਆਂ ਵਿੱਚ, ਭਾਰਤ ਵਿੱਚ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਨੇ ਮਿਲਕੇ 25 ਲੱਖ ਕਿਲੋਮੀਟਰ ਆਪਟੀਕਲ ਫਾਇਬਰ ਬਿਛਾਇਆ ਹੈ।
25 ਲੱਖ ਕਿਲੋਮੀਟਰ ਆਪਟੀਕਲ ਫਾਇਵਰ, ਇਨ੍ਹਾਂ ਵਰ੍ਹਿਆਂ ਵਿੱਚ ਹੀ ਲਗਭਗ 2 ਲੱਖ ਗ੍ਰਾਮ ਪੰਚਾਇਤਾਂ ਤੱਕ ਆਪਟੀਕਲ ਫਾਇਵਰ ਨਾਲ ਜੋੜਿਆ ਗਿਆ ਹੈ। ਦੇਸ਼ਭਰ ਦੇ ਪਿੰਡਾਂ ਵਿੱਚ ਅੱਜ 5 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰ, ਡਿਜੀਟਲ ਸਰਵਿਸ ਦੇ ਰਹੇ ਹਨ। ਇਸੇ ਬਾਤ ਦਾ ਪ੍ਰਭਾਵ ਹੈ ਅਤੇ ਇਹ ਸਭ ਦਾ ਪ੍ਰਭਾਵ ਹੈ ਕਿ ਅੱਜ ਸਾਡੀ ਡਿਜੀਟਲ ਇਕੋਨਮੀ, ਦੇਸ਼ ਦੀ ਓਵਰਔਲ ਇਕੋਨਮੀ ਤੋਂ ਵੀ ਲਗਭਗ ਢਾਈ ਗੁਣਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਸਾਥੀਓ,
ਡਿਜੀਟਲ ਇੰਡੀਆ ਨਾਲ ਨੌਨ ਡਿਜੀਟਲ ਸੈਕਟਰਸ ਨੂੰ ਵੀ ਬਲ ਮਿਲ ਰਿਹਾ ਹੈ ਅਤੇ ਇਸ ਦਾ ਉਦਾਹਰਣ ਹੈ ਸਾਡਾ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ। ਦੇਸ਼ ਵਿੱਚ ਬਣ ਰਹੇ ਹਰ ਪ੍ਰਕਾਰ ਦੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਡੇਟਾ ਲੇਅਰਸ ਨੂੰ ਇੱਕ ਪਲੈਟਫਾਰਮ ‘ਤੇ ਲਿਆਇਆ ਜਾ ਰਿਹਾ ਹੈ। ਲਕਸ਼ ਇਹ ਹੈ ਕਿ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਜੁੜੇ ਹਰ ਰਿਸੋਰਸ ਦੀ ਜਾਣਕਾਰੀ ਇੱਕ ਜਗ੍ਹਾ ਹੋਵੇ, ਹਰ ਸਟੇਕਹੋਲਡਰ ਦੇ ਪਾਸ ਰੀਅਲ ਟਾਈਮ ਇਨਫ੍ਰੋਮੇਸ਼ਨ ਹੋਵੇ। ਅੱਜ ਇੱਥੇ ਜਿਸ ‘Call Before you Dig’ ਇਸ ਐਪ ਦੀ ਲਾਂਚਿੰਗ ਹੋਈ ਹੈ। ਅਤੇ ਉਹ ਵੀ ਇਸੇ ਭਾਵਨਾ ਦਾ ਵਿਸਤਾਰ ਹੈ ਅਤੇ ‘Call Before you Dig’ ਦਾ ਮਤਲਬ ਇਹ ਨਹੀਂ ਕਿ ਇਸ ਨੂੰ political field ਵਿੱਚ ਉਪਯੋਗ ਕਰਨਾ ਹੈ। ਤੁਸੀਂ ਵੀ ਜਾਣਦੇ ਹੋ ਕਿ ਅਲੱਗ-ਅਲੱਗ ਪ੍ਰੋਜੈਕਟਸ ਦੇ ਲਈ ਜੋ Digging ਦਾ ਕੰਮ ਹੁੰਦਾ ਹੈ, ਉਸ ਤੋਂ ਅਕਸਰ ਟੈਲੀਕੌਮ ਨੈਟਵਰਕ ਨੂੰ ਵੀ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਨਵੇਂ ਐਪ ਨਾਲ ਖੁਦਾਈ ਕਰਨ ਵਾਲੀਆਂ ਏਜੰਸੀਆਂ ਅਤੇ ਜਿਨ੍ਹਾਂ ਦਾ ਅੰਡਰਗ੍ਰਾਉਂਡ ਅਸੇਟ ਹੈ, ਉਨ੍ਹਾਂ ਵਿਭਾਗਾਂ ਦੇ ਦਰਮਿਆਨ ਤਾਲਮੇਲ ਵਧੇਗਾ। ਇਸ ਨਾਲ ਨੁਕਸਾਨ ਵੀ ਘੱਟ ਹੋਵੇਗਾ ਅਤੇ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਵੀ ਘੱਟ ਹੋਣਗੀਆਂ।
ਸਾਥੀਓ,
ਅੱਜ ਦਾ ਭਾਰਤ, ਡਿਜੀਟਲ ਰੈਵੇਲਿਊਸ਼ਨ ਦੇ ਅਗਲੇ ਕਦਮ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ, ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ 5G ਰੋਲਆਉਟ ਕਰਨ ਵਾਲਾ ਦੇਸ਼ ਹੈ। ਸਿਰਫ਼ 120 ਦਿਨ ਵਿੱਚ, 120 ਦਿਨਾਂ ਵਿੱਚ ਹੀ 125 ਤੋਂ ਅਧਿਕ ਸ਼ਹਿਰਾਂ ਵਿੱਚ 5G ਰੋਲ ਆਉਟ ਹੋ ਚੁੱਕਿਆ ਹੈ। ਦੇਸ਼ ਦੇ ਲਗਭਗ ਸਾਢੇ 300 ਜ਼ਿਲ੍ਹਿਆਂ ਵਿੱਚ ਅੱਜ 5G ਸਰਵਿਸ ਪਹੁੰਚ ਗਈ ਹੈ। ਇਤਨਾ ਹੀ ਨਹੀਂ , 5G ਰੋਲਆਉਟ ਦੇ 6 ਮਹੀਨੇ ਬਾਅਦ ਹੀ ਅੱਜ ਅਸੀਂ 6G ਦੀ ਬਾਤ ਕਰ ਰਹੇ ਹਨ ਅਤੇ ਇਹ ਭਾਰਤ ਦਾ ਭਰੋਸਾ ਦਿਖਾਉਂਦਾ ਹੈ। ਅੱਜ ਅਸੀਂ ਆਪਣਾ ਵਿਜ਼ਨ ਡਾਕਊਮੈਂਟ ਵੀ ਸਾਹਮਣੇ ਰੱਖਿਆ ਹੈ। ਇਹ ਅਗਲੇ ਕੁਝ ਵਰ੍ਹਿਆਂ ਵਿੱਚ 6G ਰੋਲਆਉਟ ਕਰਨ ਦਾ ਬੜਾ ਅਧਾਰ ਬਣੇਗਾ।
ਸਾਥੀਓ,
ਭਾਰਤ ਵਿੱਚ ਵਿਕਸਿਤ ਅਤੇ ਭਾਰਤ ਵਿੱਚ ਸਫਲ ਟੈਲੀਕੌਮ ਟੈਕਨੋਲੋਜੀ ਅੱਜ ਵਿਸ਼ਵ ਦੇ ਅਨੇਕ ਦੇਸ਼ਾਂ ਦਾ ਧਿਆਨ ਆਪਣੀ ਤਰਫ਼ ਖਿੱਚ ਰਹੀ ਹੈ। 4G ਅਤੇ ਉਸ ਤੋਂ ਪਹਿਲੇ, ਭਾਰਤ ਟੈਲੀਕੌਮ ਟੈਕਨੋਲੋਜੀ ਦਾ ਸਿਰਫ ਇੱਕ ਯੂਜ਼ਰ ਸੀ, consumer ਸੀ। ਲੇਕਿਨ ਹੁਣ ਭਾਰਤ ਦੁਨੀਆ ਵਿੱਚ telecom technology ਦਾ ਬੜਾ exporter ਹੋਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। 5G ਦੀ ਜੋ ਸ਼ਕਤੀ ਹੈ, ਉਸ ਦੀ ਮਦਦ ਨਾਲ ਪੂਰੀ ਦੁਨੀਆ ਦਾ Work-Culture ਬਦਲਣ ਦੇ ਲਈ, ਭਾਰਤ ਕਈ ਦੇਸ਼ਾਂ ਦੇ ਨਾਲ ਮਿਲਕੇ ਕੰਮ ਕਰ ਰਿਹਾ ਹੈ।
ਆਉਣ ਵਾਲੇ ਸਮੇਂ ਵਿੱਚ ਭਾਰਤ, 100 ਨਵੇਂ 5G labs ਦੀ ਸਥਾਪਨਾ ਕਰਨ ਜਾ ਰਿਹਾ ਹੈ। ਇਸ ਨਾਲ 5G ਨਾਲ ਜੁੜੀ opportunities, business models ਅਤੇ employment potential ਨੂੰ ਜ਼ਮੀਨ ‘ਤੇ ਉਤਾਰਨ ਵਿੱਚ ਬਹੁਤ ਮਦਦ ਮਿਲੇਗੀ। ਇਹ 100 ਨਵੇਂ ਲੈਬਸ, ਭਾਰਤ ਦੀ unique needs ਦੇ ਹਿਸਾਬ ਨਾਲ 5G applications ਡਿਵੈਲਪ ਕਰਨ ਵਿੱਚ ਮਦਦ ਕਰਨਗੇ। ਚਾਹੇ 5ਜੀ ਸਮਾਰਟ ਕਲਾਸਰੂਮ ਹੋਵੇ, ਫਾਰਮਿੰਗ ਹੋਵੇ, intelligent transport systems ਹੋਵੇ ਜਾਂ ਫਿਰ healthcare applications, ਭਾਰਤ ਹਰ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਭਾਰਤ ਦੇ 5Gi standards, Global 5G systems ਦਾ ਹਿੱਸਾ ਹਨ। ਅਸੀਂ ITU ਦੇ ਨਾਲ ਵੀ future technologies के standardization ਦੇ ਲਈ ਮਿਲ ਕੇ ਕੰਮ ਕਰਨਗੇ। ਇਥੇ ਜੋ Indian ITU Area office ਖੁੱਲ ਰਿਹਾ ਹੈ, ਉਹ ਅਸੀਂ 6G ਦੇ ਲਈ ਸਹੀ environment ਬਣਾਉਣ ਵਿੱਚ ਵੀ ਮਦਦ ਕਰੇਗਾ।
ਮੈਨੂੰ ਅੱਜ ਇਹ ਘੋਸ਼ਣਾ ਕਰਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ITU ਦੀ World Tele-communications Standardization Assembly, ਅਗਲੇ ਸਾਲ ਅਕਤੂਬਰ ਵਿੱਚ ਦਿੱਲੀ ਵਿੱਚ ਹੀ ਆਯੋਜਿਤ ਕੀਤੀ ਜਾਵੇਗੀ। ਇਸ ਵਿੱਚ ਵੀ ਵਿਸ਼ਵ ਭਰ ਦੇ ਪ੍ਰਤੀਨਿਧੀ ਭਾਰਤ ਆਉਣਗੇ। ਮੈਂ ਹੁਣ ਤੋਂ ਇਸ ਇਵੇਂਟ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਤਾਂ ਦਿੰਦਾ ਹਾਂ। ਲੇਕਿਨ ਮੈਂ ਇਸ ਖੇਤਰ ਦੇ ਵਿਦਵਾਨਾਂ ਨੂੰ ਚੁਣੌਤੀ ਵੀ ਦਿੰਦਾ ਹਾਂ ਕਿ ਅਸੀਂ ਅਕਤੂਬਰ ਦੇ ਪਹਿਲੇ ਐਸਾ ਕੁਝ ਕਰੀਏ ਜੋ ਦੁਨੀਆ ਦੇ ਗ਼ਰੀਬ ਤੋ ਗ਼ਰੀਬ ਦੇਸ਼ਾਂ ਨੂੰ ਅਧਿਕ ਤੋਂ ਅਧਿਕ ਕੰਮ ਆਏ।
ਸਾਥੀਓ,
ਭਾਰਤ ਦੇ ਵਿਕਾਸ ਦੀ ਇਸੇ ਰਫ਼ਤਾਰ ਨੂੰ ਦੇਖ ਕੇ ਕਿਹਾ ਜਾਂਦਾ ਹੈ ਇਹ decade, ਭਾਰਤ ਦਾ tech-ade ਹੈ। ਭਾਰਤ ਦਾ ਟੈਲੀਕੌਮ ਅਤੇ ਡਿਜੀਟਲ ਮਾਡਲ smooth ਹੈ, secure ਹੈ, transparent ਹੈ ਅਤੇ trusted and tested ਹੈ। ਸਾਊਥ ਏਸ਼ੀਆ ਦੇ ਸਾਰੇ ਮਿੱਤਰ ਦੇਸ਼ ਇਸ ਦਾ ਲਾਭ ਉਠਾ ਸਕਦੇ ਹਨ। ਮੇਰਾ ਵਿਸ਼ਵਾਸ ਹੈ, ITU ਦਾ ਇਹ ਸੈਂਟਰ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ। ਮੈਂ ਫਿਰ ਇੱਕ ਵਾਰ ਇਸ ਮਹੱਤਵਪੂਰਨ ਅਵਸਰ ‘ਤੇ ਵਿਸ਼ਵ ਦੇ ਅਨੇਕ ਦੇਸ਼ਾਂ ਦੇ ਮਹਾਨੁਭਾਵ ਇੱਥੇ ਆਏ ਹਨ, ਉਨ੍ਹਾਂ ਦਾ ਸੁਆਗਤ ਵੀ ਕਰਦਾ ਹਾਂ ਅਤੇ ਆਪ ਸਭ ਨੂੰ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।