ਸਿੰਬਾਇਓਸਿਸ ਆਰੋਗਯ ਧਾਮ ਦਾ ਉਦਘਾਟਨ ਕੀਤਾ
“ਗਿਆਨ ਦੂਰ-ਦੂਰ ਤੱਕ ਫੈਲਣਾ ਚਾਹੀਦਾ ਹੈ, ਗਿਆਨ ਸੰਸਾਰ ਨੂੰ ਇੱਕ ਪਰਿਵਾਰ ਦੇ ਰੂਪ ’ਚ ਜੋੜਨ ਦਾ ਇੱਕ ਮਾਧਿਅਮ ਬਣਨਾ ਚਾਹੀਦਾ ਹੈ, ਇਹ ਸਾਡਾ ਸੱਭਿਆਚਾਰ ਰਿਹਾ ਹੈ। ਮੈਂ ਖੁਸ਼ ਹਾਂ ਕਿ ਇਹ ਪਰੰਪਰਾ ਸਾਡੇ ਦੇਸ਼ ਵਿੱਚ ਹਾਲੇ ਵੀ ਜ਼ਿੰਦਾ ਹੈ”
“ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ ਤੇ ਆਤਮਨਿਰਭਰ ਭਾਰਤ ਜਿਹੀਆਂ ਮਿਸ਼ਨਾਂ ਸਾਡੀਆਂ ਖ਼ਾਹਿਸ਼ਾਂ ਨੂੰ ਦਰਸਾਉਂਦੀਆਂ ਹਨ। ਅੱਜ ਦਾ ਭਾਰਤ ਨਵੀਨਤਾ ਲਿਆ ਰਿਹਾ ਹੈ, ਸੁਧਾਰ ਕਰ ਰਿਹਾ ਹੈ ਅਤੇ ਸਮੁੱਚੀ ਦੁਨੀਆਂ ’ਤੇ ਪ੍ਰਭਾਵ ਛੱਡ ਰਿਹਾ ਹੈ”
“ਤੁਹਾਡੀ ਪੀੜ੍ਹੀ ਇਸ ਕਰਕੇ ਖ਼ੁਸ਼ਕਿਸਮਤ ਹੈ ਕਿ ਇਹ ਪਹਿਲਾਂ ਵਾਲੇ ਰੱਖਿਆਤਮਕ ਤੇ ਨਿਰਭਰ ਮਨੋਵਿਗਿਆਨ ਤੋਂ ਪੀੜਤ ਨਹੀਂ ਹੋਈ। ਭਾਵਨਾਤਮਕ ਮਨੋਵਿਗਿਆਨਕ ਭਾਵਨਾ ਦੇ ਪ੍ਰਭਾਵ ਦੇ ਇੱਕ ਆਯੋਜਨ ਨੂੰ ਪਿਆਰ ਕਰਦਾ ਹੈ। ਇਸ ਦਾ ਸਿਹਰਾ ਤੁਹਾਡੇ ਸਾਰਿਆਂ ਨੂੰ ਜਾਪਦਾ ਹੈ, ਸਾਡੇ ਨੌਜਵਾਨਾਂ ਨੂੰ ਜਾਂਦਾ ਹੈ”
“ਅੱਜ ਦੇਸ਼ ਦੀ ਸਰਕਾਰ ਨੂੰ ਦੇਸ਼ ਦੇ ਨੌਜਵਾਨਾਂ ਦੀ ਤਾਕਤ 'ਤੇ ਭਰੋਸਾ ਹੈ। ਇਸੇ ਲਈ ਅਸੀਂ ਤੁਹਾਡੇ ਵਾਸਤੇ ਇੱਕ ਤੋਂ ਬਾਅਦ ਇੱਕ ਖੇਤਰ ਨੂੰ ਖੋਲ੍ਹ ਰਹੇ ਹਾਂ”
“ਇਹ ਭਾਰਤ ਦਾ ਵੱਧ ਰਿਹਾ ਪ੍ਰਭਾਵ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਆਪਣੇ ਵਤਨ ਵਾਪਸ ਲਿਆਂਦਾ ਹੈ”

ਨਮਸਕਾਰ!                                          

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਭਗਤ ਸਿੰਘ ਕੋਸ਼ਿਯਾਰੀ ਜੀ, ਸ਼੍ਰੀਮਾਨ ਦੇਵੇਂਦਰ ਫਾੜਨਵੀਸ ਜੀ, ਸ਼੍ਰੀਮਾਨ ਸੁਭਾਸ਼ ਦੇਸਾਈ ਜੀ, ਇਸ ਯੂਨੀਵਰਸਿਟੀ ਦੇ founder president ਪ੍ਰੋਫੈਸਰ ਐੱਸਬੀ ਮਜੂਮਦਾਰ ਜੀ, principal director ਡਾ. ਵਿੱਦਿਆ ਯੇਰਾਵਦੇਕਰ ਜੀ ,  ਸਾਰੇ ਫ਼ੈਕਲਟੀ ਮੈਂਬਰਸ, ਵਿਸ਼ਿਸ਼ਟ ਅਤਿਥੀਗਣ, ਅਤੇ ਮੇਰੇ ਯੁਵਾ ਸਾਥੀਓ!

ਅੱਜ ਆਪ ਸਰਸਵਤੀ ਦਾ ਧਾਮ ਵੈਸੀ ਇੱਕ ਤਪੋਭੂਮੀ ਦਾ ਜਿਸ ਦੀਆਂ Golden values ਹਨ ਅਤੇ golden history ਹੈ, ਇਸ ਦੇ ਨਾਲ- ਨਾਲ ਇੱਕ institution ਦੇ ਰੂਪ ਵਿੱਚ symbiosis ਆਪਣੀ golden ਜੁਬਲੀ ਦੇ ਮੁਕਾਮ ਤੱਕ ਪਹੁੰਚਿਆ ਹੈ। ਇੱਕ ਸੰਸਥਾਨ ਦੀ ਇਸ ਯਾਤਰਾ ਵਿੱਚ ਕਿਤਨੇ ਹੀ ਲੋਕਾਂ ਦਾ ਯੋਗਦਾਨ ਹੁੰਦਾ ਹੈ, ਅਨੇਕ ਲੋਕਾਂ ਦੀ ਸਮੂਹਿਕ ਭਾਗੀਦਾਰੀ ਹੁੰਦੀ ਹੈ।

ਜਿਨ੍ਹਾਂ ਸਟੂਡੈਂਟਸ ਨੇ ਇੱਥੋਂ ਪੜ੍ਹ ਕੇ symbiosis  ਦੇ ਵਿਜ਼ਨ ਅਤੇ ਵੈਲਿਊਜ਼ ਨੂੰ adopt ਕੀਤਾ, ਆਪਣੀ success ਨਾਲ symbiosis ਨੂੰ ਪਹਿਚਾਣ ਦਿੱਤੀ, ਉਨ੍ਹਾਂ ਸਭ ਦਾ ਵੀ ਇਸ journey ਵਿੱਚ ਉਤਨਾ ਹੀ ਬੜਾ ਯੋਗਦਾਨ ਹੈ। ਮੈਂ ਇਸ ਅਵਸਰ ’ਤੇ ਸਾਰੇ ਪ੍ਰੋਫੈਸਰਸ ਨੂੰ,  ਸਾਰੇ ਸਟੂਡੈਂਟਸ ਨੂੰ ਅਤੇ ਸਾਰੇ alumni ਨੂੰ ਢੇਰਾਂ(ਬਹੁਤ) ਵਧਾਈ ਦਿੰਦਾ ਹਾਂ। ਮੈਨੂੰ ਇਸੇ golden moment ’ਤੇ ‘ਆਰੋਗਯ ਧਾਮ’ complex ਦੇ ਲੋਕ-ਅਰਪਣ ਦਾ ਅਵਸਰ ਵੀ ਮਿਲਿਆ ਹੈ। ਮੈਂ ਇਸ ਨਵੀਂ ਸ਼ੁਰੂਆਤ ਦੇ ਲਈ ਵੀ ਪੂਰੀ symbiosis family ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਯੁਵਾ ਸਾਥੀਓ,

ਆਪ ਇੱਕ ਐਸੇ institute ਦਾ ਹਿੱਸਾ ਹੋ ਜੋ ‘ਵਸੁਧੈਵ ਕੁਟੁੰਬਕਮ੍’ ਦੇ ਭਾਰਤ ਦੇ ਮੂਲ ਵਿਚਾਰ ’ਤੇ ਨਿਰਮਿਤ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ symbiosis ਐਸੀ ਯੂਨੀਵਰਸਿਟੀ ਹੈ ਜਿੱਥੇ ‘ਵਸੁਧੈਵ ਕੁਟੁੰਬਕਮ੍’ ’ਤੇ ਅਲੱਗ ਤੋਂ ਇੱਕ ਕੋਰਸ ਵੀ ਹੈ।  ਗਿਆਨ ਦਾ ਵਿਆਪਕ ਪ੍ਰਸਾਰ ਹੋਵੇ, ਗਿਆਨ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਜੋੜਨ ਦਾ ਮਾਧਿਅਮ ਬਣੇ, ਇਹੀ ਸਾਡੀ ਪਰੰਪਰਾ ਹੈ, ਇਹੀ ਸਾਡੀ ਸੰਸਕ੍ਰਿਤੀ ਹੈ, ਇਹ ਸਾਡੇ ਸੰਸਕਾਰ ਹਨ। ਮੈਨੂੰ ਖੁਸ਼ੀ ਹੈ ਕਿ ਇਹ ਪਰੰਪਰਾ ਸਾਡੇ ਦੇਸ਼ ਵਿੱਚ ਅੱਜ ਵੀ ਜੀਵੰਤ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਕੱਲੇ symbiosis ਵਿੱਚ ਹੀ ਦੁਨੀਆ ਦੇ 85 ਦੇਸ਼ਾਂ ਤੋਂ 44 ਹਜ਼ਾਰ ਤੋਂ ਜ਼ਿਆਦਾ ਸਟੂਡੈਂਟਸ ਇੱਥੇ ਪੜ੍ਹਦੇ ਹਨ, ਆਪਣੇ cultures ਨੂੰ ਸਾਂਝਾ ਕਰਦੇ ਹਨ। ਯਾਨੀ ਭਾਰਤ ਦੀ ਪ੍ਰਾਚੀਨ ਵਿਰਾਸਤ ਆਧੁਨਿਕ ਅਵਤਾਰ ਵਿੱਚ ਅੱਜ ਵੀ ਅੱਗੇ ਵਧ ਰਹੀ ਹੈ।

ਸਾਥੀਓ,

ਅੱਜ ਇਸ ਸੰਸਥਾਨ ਦੇ ਵਿਦਿਆਰਥੀ ਉਸ generation ਨੂੰ represent ਕਰ ਰਹੇ ਹਨ ਜਿਸ ਦੇ ਸਾਹਮਣੇ infinite opportunities ਹਨ। ਅੱਜ ਸਾਡਾ ਇਹ ਦੇਸ਼ ਦੁਨੀਆ ਦੀ ਸਭ ਤੋਂ ਬੜੀ economies ਵਿੱਚ ਸ਼ਾਮਲ ਹੈ। ਦੁਨੀਆ ਦਾ ਤੀਸਰਾ ਸਭ ਤੋਂ ਬੜਾ hub start-up eco-system ਅੱਜ ਸਾਡੇ ਦੇਸ਼ ਵਿੱਚ ਹੈ। ਸਟਾਰਟਅੱਪ ਇੰਡੀਆ, ਸਟੈਂਡਅੱਪ ਇੰਡੀਆ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਜੈਸੇ ਮਿਸ਼ਨ ਤੁਹਾਡੇ aspirations ਨੂੰ represent ਕਰ ਰਹੇ ਹਨ। ਅੱਜ ਦਾ ਇੰਡੀਆ innovate ਕਰ ਰਿਹਾ ਹੈ, improve ਕਰ ਰਿਹਾ ਹੈ, ਅਤੇ ਪੂਰੀ ਦੁਨੀਆ ਨੂੰ influence ਵੀ ਕਰ ਰਿਹਾ ਹੈ।

ਤੁਸੀਂ ਪੁਣੇ ਵਿੱਚ ਰਹਿਣ ਵਾਲੇ ਲੋਕ ਤਾਂ ਹੋਰ ਅੱਛੀ ਤਰ੍ਹਾਂ ਜਾਣਦੇ ਹਨ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਨੇ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਸਮਰੱਥਾ ਦਿਖਾਈ ਹੈ। ਹੁਣੇ ਆਪ ਲੋਕ ਯੂਕ੍ਰੇਨ ਸੰਕਟ ਦੇ ਸਮੇਂ ਵੀ ਦੇਖ ਰਹੇ ਹੋ ਕਿ ਕਿਵੇਂ ਅਪਰੇਸ਼ਨ ਗੰਗਾ ਚਲਾ ਕੇ ਭਾਰਤ ਆਪਣੇ ਨਾਗਰਿਕਾਂ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਰਿਹਾ ਹੈ। ਦੁਨੀਆ ਦੇ ਬੜੇ- ਬੜੇ ਦੇਸ਼ਾਂ ਨੂੰ ਅਜਿਹਾ ਕਰਨ ਵਿੱਚ ਕਈ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ। ਲੇਕਿਨ ਇਹ ਭਾਰਤ ਦਾ ਵਧਦਾ ਹੋਇਆ ਪ੍ਰਭਾਵ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਥੋਂ ਆਪਣੇ ਵਤਨ ਵਾਪਸ ਲਿਆ ਚੁੱਕੇ ਹਾਂ।

ਸਾਥੀਓ,

ਤੁਹਾਡੀ ਜੈਨੇਰੇਸ਼ਨ ਇੱਕ ਤਰ੍ਹਾਂ ਨਾਲ ਖੁਸ਼ਨਸੀਬ ਹੈ ਕਿ ਉਸ ਨੂੰ ਪਹਿਲਾਂ ਵਾਲੀ defensive ਅਤੇ dependent psychology ਦਾ ਨੁਕਸਾਨ ਨਹੀਂ ਉਠਾਉਣਾ ਪਿਆ। ਲੇਕਿਨ, ਦੇਸ਼ ਵਿੱਚ ਅਗਰ ਇਹ ਬਦਲਾਅ ਆਇਆ ਹੈ ਤਾਂ ਇਸ ਦਾ ਸਭ ਤੋਂ ਪਹਿਲਾ ਕ੍ਰੈਡਿਟ ਵੀ ਆਪ ਸਭ ਨੂੰ ਜਾਂਦਾ ਹੈ, ਸਾਡੇ ਯੁਵਾ ਨੂੰ ਜਾਂਦਾ ਹੈ, ਸਾਡੇ ਯੂਥ ਦਾ ਹੀ ਹੈ। ਹੁਣ ਤੁਸੀਂ ਦੇਖੋ, ਉਦਾਹਰਣ ਦੇ ਤੌਰ ’ਤੇ ਜਿਨ੍ਹਾਂ ਸੈਕਟਰਸ ਵਿੱਚ ਦੇਸ਼ ਪਹਿਲਾਂ ਆਪਣੇ ਪੈਰਾਂ ’ਤੇ ਅੱਗੇ ਵਧਣ ਦੇ ਬਾਰੇ ਸੋਚਦਾ ਵੀ ਨਹੀਂ ਸੀ, ਉਨ੍ਹਾਂ ਸੈਕਟਰਸ ਵਿੱਚ ਹੁਣ ਹਿੰਦੁਸਤਾਨ global leader ਬਣਨ ਦੇ ਰਾਹ ’ਤੇ ਹੈ।

Mobile manufacturing ਦੀ example ਸਾਡੇ ਸਾਹਮਣੇ ਹੈ। ਕੁਝ ਸਾਲ ਪਹਿਲਾਂ ਤੱਕ ਸਾਡੇ ਲਈ mobile manufacturing, ਅਤੇ ਐਸੇ ਹੀ ਨਾ ਜਾਣੇ ਕਿਤਨੇ electronics ਦਾ ਇੱਕ ਹੀ ਮਤਲਬ ਸੀ- import ਕਰੋ! ਦੁਨੀਆ ਵਿੱਚ ਚਾਹੇ  ਕਿਤੋਂ  ਵੀ ਲੈ ਆਓ।  Defence sector ਵਿੱਚ ਅਸੀਂ ਦਹਾਕਿਆਂ ਤੋਂ ਇਹ ਮੰਨ ਕੇ ਚਲ ਰਹੇ ਸਾਂ ਕਿ ਜੋ ਦੂਸਰੇ ਦੇਸ਼ ਸਾਨੂੰ ਦੇਣਗੇ, ਅਸੀਂ ਉਸੇ ਦੇ ਭਰੋਸੇ ਕੁਝ ਕਰ ਸਕਦੇ ਹਾਂ। ਲੇਕਿਨ ਅੱਜ ਸਥਿਤੀ ਵੀ ਬਦਲੀ ਹੈ, ਪਰਿਸਥਿਤੀ ਵੀ ਬਦਲੇ ਹੋਈ ਹੈ। Mobile manufacturing ਵਿੱਚ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਦੇਸ਼ ਬਣ ਕੇ ਉੱਭਰਿਆ ਹੈ।

ਸੱਤ ਸਾਲ ਪਹਿਲਾਂ ਭਾਰਤ ਵਿੱਚ ਸਿਰਫ਼ 2 ਮੋਬਾਇਲ ਮੈਨੂਫੈਕਚਰਿੰਗ ਕੰਪਨੀਆਂ ਸਨ, ਅੱਜ 200 ਤੋਂ ਜ਼ਿਆਦਾ ਮੈਨੂਫੈਕਚਰਿੰਗ ਯੂਨਿਟਸ ਇਸ ਕੰਮ ਵਿੱਚ ਜੁਟੀਆਂ ਹਨ। ਡਿਫੈਂਸ ਵਿੱਚ ਵੀ ਦੁਨੀਆ ਦੇ ਸਭ ਤੋਂ ਬੜੇ importer ਦੇਸ਼ ਦੀ ਪਹਿਚਾਣ ਵਾਲਾ ਭਾਰਤ ਹੁਣ ਡਿਫੈਂਸ exporter ਬਣ ਰਿਹਾ ਹੈ। ਅੱਜ ਦੇਸ਼ ਵਿੱਚ ਦੋ ਬੜੇ ਡਿਫੈਂਸ corridor ਬਣ ਰਹੇ ਹਨ, ਜਿੱਥੇ ਬੜੇ ਤੋਂ ਬੜੇ ਆਧੁਨਿਕ ਹਥਿਆਰ ਬਣਨਗੇ, ਦੇਸ਼ ਦੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨਗੇ।

ਸਾਥੀਓ,

ਆਜ਼ਾਦੀ ਦੇ 75ਵੇਂ ਸਾਲ ਵਿੱਚ ਅਸੀਂ ਇੱਕ ਨਵੇਂ ਭਾਰਤ ਦੇ ਨਿਰਮਾਣ ਦੇ ਨਵੇਂ ਲਕਸ਼ਾਂ ਦੇ ਨਾਲ ਅੱਗੇ ਵਧ ਰਹੇ ਹਾਂ। ਇਸ ਅੰਮ੍ਰਿਤ ਅਭਿਯਾਨ ਦੀ ਅਗਵਾਈ ਸਾਡੀ ਯੁਵਾ ਪੀੜ੍ਹੀ ਨੂੰ ਹੀ ਕਰਨੀ ਹੈ। ਅੱਜ software industry ਤੋਂ ਲੈ ਕੇ Health sector ਤੱਕ,  AI ਅਤੇ AR ਤੋਂ ਲੈ ਕੇ automobile ਅਤੇ EV ਤੱਕ, Quantum Computing ਤੋਂ ਲੈ ਕੇ machine learning ਤੱਕ, ਹਰ ਫੀਲਡ ਵਿੱਚ ਨਵੇਂ ਮੌਕੇ ਬਣ ਰਹੇ ਹਨ। ਦੇਸ਼ ਵਿੱਚ Geo-spatial Systems, Drones ਤੋਂ ਲੈ ਕੇ Semi-conductors ਅਤੇ Space technology ਤੱਕ ਲਗਾਤਾਰ Reforms ਹੋ ਰਹੇ ਹਨ।

ਇਹ Reforms ਸਰਕਾਰ ਦਾ record ਬਣਾਉਣ ਦੇ ਲਈ ਨਹੀਂ ਹਨ, ਇਹ Reforms ਤੁਹਾਡੇ ਲਈ ਅਵਸਰ ਲੈ ਕੇ ਆਏ ਹਨ। ਅਤੇ ਇਹ ਮੈਂ ਕਹਿ ਸਕਦਾ ਹਾਂ ਕਿ Reforms ਤੁਹਾਡੇ ਲਈ ਹਨ, ਨੌਜਵਾਨਾਂ ਦੇ ਲਈ ਹਨ। ਆਪ ਚਾਹੇ technical ਫੀਲਡ ਵਿੱਚ ਹੋਵੋ,  ਮੈਨੇਜਮੈਂਟ ਫੀਲਡ ਵਿੱਚ ਹੋਵੋ, ਜਾਂ ਮੈਡੀਕਲ ਫੀਲਡ ਵਿੱਚ, ਮੈਂ ਸਮਝਦਾ ਹਾਂ ਇਹ ਜੋ ਸਾਰੀਆਂ opportunities ਪੈਦਾ ਹੋ ਰਹੀਆਂ ਹਨ,  ਉਹ ਸਿਰਫ਼ ਅਤੇ ਸਿਰਫ਼ ਤੁਹਾਡੇ ਲਈ ਹਨ।

ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਹ ਦੇਸ਼ ਦੇ ਨੌਜਨਾਵਾਂ ਦੀ ਸਮਰੱਥਾ ’ਤੇ, ਤੁਹਾਡੀ ਸਮਰੱਥਾ ’ਤੇ ਭਰੋਸਾ ਕਰਦੀ ਹੈ। ਇਸ ਲਈ ਅਸੀਂ ਇੱਕ ਦੇ ਬਾਅਦ ਇੱਕ, ਅਨੇਕ ਸੈਕਟਰਸ ਨੂੰ ਤੁਹਾਡੇ ਲਈ ਖੋਲ੍ਹਦੇ ਜਾ ਰਹੇ ਹਾਂ। ਇਨ੍ਹਾਂ ਅਵਸਰਾਂ ਦਾ ਖੂਬ ਫਾਇਦਾ ਆਪ ਉਠਾਓ,  ਇੰਤਜ਼ਾਰ ਮਤ (ਨਾ)ਕਰੋ। ਤੁਸੀਂ ਆਪਣੇ ਸਟਾਰਟ-ਅੱਪਸ ਸ਼ੁਰੂ ਕਰੋ, ਦੇਸ਼ ਦੀਆਂ ਜੋ ਚੁਣੌਤੀਆਂ ਹਨ, ਜੋ Local ਸਮੱਸਿਆਵਾਂ ਹਨ, ਉਨ੍ਹਾਂ  ਦੇ ਸਮਾਧਾਨ ਯੂਨੀਵਰਸਿਟੀਜ਼ ਤੋਂ ਨਿਕਲਣੇ ਚਾਹੀਦੇ ਹਨ। ਨੌਜਵਾਨਾਂ ਦੇ ਦਿਮਾਗ ਤੋਂ ਨਿਕਲਣੇ ਚਾਹੀਦੇ ਹਨ।

ਤੁਸੀਂ ਇਹ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਚਾਹੇ ਜਿਸ ਕਿਸੇ ਫੀਲਡ ਵਿੱਚ ਹੋਵੋ, ਜਿਸ ਤਰ੍ਹਾਂ ਤੁਸੀਂ ਆਪਣੇ career ਦੇ ਲਈ goals set ਕਰਦੇ ਹੋ, ਉਸੇ ਤਰ੍ਹਾਂ ਤੁਹਾਡੇ ਕੁਝ goals ਦੇਸ਼ ਦੇ ਲਈ ਹੋਣੇ ਚਾਹੀਦੇ ਹਨ। ਅਗਰ ਆਪ technical field ਤੋਂ ਹੋ, ਤਾਂ ਤੁਹਾਡੇ innovations, ਤੁਹਾਡਾ ਕੰਮ ਕਿਵੇਂ ਦੇਸ਼ ਦੇ ਕੰਮ ਆ ਸਕਦਾ ਹੈ, ਕੀ ਤੁਸੀਂ ਕੋਈ ਐਸਾ product develop ਕਰ ਸਕਦੇ ਹੋ ਜਿਸ ਨਾਲ ਪਿੰਡ ਦੇ ਕਿਸਾਨ ਨੂੰ ਹੈਲਪ ਮਿਲੇ, remote areas ਵਿੱਚ ਸਟੂਡੈਂਟਸ ਨੂੰ ਕੁਝ ਮਦਦ ਹੋ ਸਕੇ!

ਇਸੇ ਤਰ੍ਹਾਂ, ਅਗਰ ਆਪ ਮੈਡੀਕਲ ਫੀਲਡ ਵਿੱਚ ਹੋ ਤਾਂ ਸਾਡੇ health infrastructure ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਕਿਵੇਂ ਪਿੰਡਾਂ ਵਿੱਚ ਵੀ quality health services ਉਪਲਬਧ ਹੋਣ, ਇਸ ਦੇ ਲਈ ਆਪ tech friends ਦੇ ਨਾਲ ਮਿਲ ਕੇ ਨਵੇਂ ਸਟਾਰਟਅੱਪਸ ਪਲਾਨ ਕਰ ਸਕਦੇ ਹੋ। ਆਰੋਗਯ ਧਾਮ ਜਿਹੇ ਜਿਸ ਵਿਜ਼ਨ ਨੂੰ symbiosis ਵਿੱਚ ਸ਼ੁਰੂ ਕੀਤਾ ਗਿਆ ਹੈ, ਇਹ ਵੀ ਪੂਰੇ ਦੇਸ਼ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਆ ਸਕਦਾ ਹੈ। ਅਤੇ ਜਦੋਂ ਮੈਂ ਆਰੋਗਯ ਦੀ ਗੱਲ ਕਰ ਰਿਹਾ ਹਾਂ ਤਾਂ ਤੁਹਾਨੂੰ ਇਹ ਵੀ ਕਹਾਂਗਾ ਕਿ ਆਪਣੀ ਫਿਟਨਸ ਦਾ ਵੀ ਧਿਆਨ ਜ਼ਰੂਰ ਰੱਖੋ। ਖੂਬ ਹਸੋ, ਜੋਕਸ ਮਾਰੋ, ਖੂਬ ਫਿਟ ਰਹੋ ਅਤੇ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਓ। ਸਾਡੇ goals ਹੁਣ personal growth ਤੋਂ ਵਧ ਕੇ national growth ਦੇ ਨਾਲ ਜੁੜ ਜਾਂਦੇ ਹਨ, ਤਾਂ ਰਾਸ਼ਟਰ-ਨਿਰਮਾਣ ਵਿੱਚ ਖ਼ੁਦ ਦੀ ਭਾਗੀਦਾਰੀ ਦਾ ਅਹਿਸਾਸ ਵਧ ਜਾਂਦਾ ਹੈ।

ਸਾਥੀਓ,

ਅੱਜ ਜਦੋਂ ਆਪ ਆਪਣੀ ਯੂਨੀਵਰਸਿਟੀ ਦੇ 50 ਵਰ੍ਹੇ ਦੇ ਮੁਕਾਮ ਨੂੰ ਸੈਲੀਬ੍ਰੇਟ ਕਰ ਰਹੇ ਹੋ, ਤਾਂ ਮੈਂ Symbiosis Family ਨੂੰ ਕੁਝ ਤਾਕੀਦ ਕਰਨਾ ਚਾਹੁੰਦਾ ਹਾਂ। ਅਤੇ ਜੋ ਇੱਥੇ ਬੈਠੇ ਹੋਏ ਲੋਕ ਹਨ ਉਨ੍ਹਾਂ ਨੂੰ ਵੀ ਤਾਕੀਦ ਕਰਨਾ ਚਾਹੁੰਦਾ ਹਾਂ। ਕੀ Symbiosis ਵਿੱਚ ਅਸੀਂ ਇੱਕ ਪਰੰਪਰਾ ਵਿਕਸਿਤ ਕਰ ਸਕਦੇ ਹਾਂ ਕੀ ਕਿ ਹਰ ਵਰ੍ਹੇ ਕਿਸੇ ਇੱਕ ਥੀਮ ਦੇ ਲਈ dedicate ਕੀਤਾ ਜਾਵੇ ਅਤੇ ਇੱਥੇ ਜੋ ਵੀ ਲੋਕ ਹਨ, ਕਿਸੇ ਵੀ ਫੀਲਡ ਵਿੱਚ ਹੋਣਗੇ, ਉਹ ਇੱਕ ਸਾਲ ਆਪਣੇ ਬਾਕੀ ਕੰਮਾਂ ਦੇ ਉਪਰੰਤ ਇਸ ਇੱਕ ਥੀਮ ਦੇ ਲਈ ਉਨ੍ਹਾਂ ਦਾ ਕੋਈ ਨਾ ਕੋਈ dedication, ਯੋਗਦਾਨ, ਭਾਗਦਾਰੀ, imitative ਹੋਣਾ ਚਾਹੀਦਾ ਹੈ। ਹੁਣੇ ਤੋਂ ਮੰਨੋ ਤੈਅ ਕਰੀਏ, ਇੱਧਰ ਗੋਲਡਨ ਜੁਬਲੀ ਮਨਾ ਰਹੇ ਹਾਂ ਤਾਂ next five years, ਪੰਜ ਸਾਲ, 2022 ਦਾ ਥੀਮ ਕਿਹੜਾ ਹੋਵੇਗਾ, 2023 ਦਾ ਥੀਮ ਕਿਹੜਾ ਹੋਵੇਗਾ, 2027 ਦਾ ਥੀਮ ਕਿਹੜਾ ਹੋਵੇਗਾ, ਕੀ ਹੁਣੇ ਤੋਂ ਅਸੀਂ ਤੈਅ ਕਰ ਸਕਦੇ ਹਾਂ?

ਹੁਣ ਜਿਵੇਂ ਇੱਕ Theme ਮੈਂ ਦੱਸਦਾ ਹਾਂ, ਜ਼ਰੂਰੀ ਨਹੀਂ ਕਿ ਇਸੇ ਥੀਮ ‘ਤੇ ਚਲਣਾ ਚਾਹੀਦਾ ਹੈ, ਤੁਹਾਡੀ ਆਪਣੀ ਯੋਜਨਾ ਨਾਲ ਬਣਾਓ। ਲੇਕਿਨ ਮੰਨ ਲਓ, ਸੋਚ ਲਓ ਕਿ ਗਲੋਬਲ ਵਾਰਮਿੰਗ- ਇਹ ਵਿਸ਼ਾ ਲੈ ਲਿਆ। 2022- ਪੂਰਾ ਇਹ ਸਾਡਾ ਪਰਿਵਾਰ ਗਲੋਬਲ ਵਾਰਮਿੰਗ ਦੇ ਹਰ ਪਹਿਲੂ, ਉਸੇ ਦਾ ਅਧਿਐਨ ਕਰੇ, ਉਸ ‘ਤੇ ਰਿਸਰਚ ਕਰੇ, ਉਸ ‘ਤੇ ਸੈਮੀਨਾਰ ਕਰੇ, ਉਸ ‘ਤੇ ਕਾਰਟੂਨ ਬਣਾਏ, ਉਸ ‘ਤੇ ਕਥਾਵਾਂ ਲਿਖੇ, ਉਸ ‘ਤੇ ਕਵਿਤਾਵਾਂ ਲਿਖੇ, ਉਸ ‘ਤੇ ਕੋਈ equipment manufacture ਕਰੇ। ਯਾਨੀ ਬਾਕੀ ਸਭ ਕਰਦੇ-ਕਰਦੇ ਇੱਕ ਅਤਿਰਿਕਤ ਕੰਮ ਇਹ ਥੀਮ ਲੈ ਲਓ। ਲੋਕਾਂ ਨੂੰ ਵੀ ਜਾਗਰੂਕ ਕਰੋ।

ਉਸੇ ਪ੍ਰਕਾਰ ਨਾਲ ਜੋ ਸਾਡੇ ਕੋਸਟਲ ਏਰੀਆਜ ਹਨ ਜਾਂ ਫਿਰ ਸਮੁੰਦਰ ‘ਤੇ ਕਲਾਇਮੇਟ ਚੇਂਜ ਦੇ ਪ੍ਰਭਾਵ ‘ਤੇ ਵੀ ਅਸੀਂ ਲੋਕ ਕੰਮ ਕਰ ਸਕਦੇ ਹਾਂ। ਐਸੇ ਹੀ ਇੱਕ Theme ਹੋ ਸਕਦਾ ਹੈ ਕਿ ਸਾਡੇ ਬਾਰਡਰ ਏਰੀਆਜ ਦੇ ਵਿਕਾਸ ਦੇ ਲਈ। ਜੋ ਸਾਡੇ ਆਖਿਰੀ ਪਿੰਡ ਹਨ, ਜੋ ਸਾਡੀ ਸੀਮਾ ਦੀ ਸੁਰੱਖਿਆ ਵਿੱਚ ਸੈਨਾ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਜੀ-ਜਾਨ ਨਾਲ ਜੁਟੇ ਰਹਿੰਦੇ ਹਨ। ਇੱਕ ਪ੍ਰਕਾਰ ਨਾਲ ਪੀੜ੍ਹੀ-ਦਰ-ਪੀੜ੍ਹੀ ਉਹ ਸਾਡੇ ਦੇਸ਼ ਦੇ ਰੱਖਿਅਕ ਹਨ। ਕੀ ਅਸੀਂ ਯੂਨੀਵਰਸਿਟੀਜ਼ ਦੇ ਦੁਆਰਾ, ਸਾਡੇ ਪਰਿਵਾਰ ਵਿੱਚ ਸਾਡੇ ਬਾਰਡਰ ਡਿਵੈਲਪਮੈਂਟ ਦਾ ਪਲਾਨ ਕੀ ਹੋ ਸਕਦਾ ਹੈ, ਇਸ ਦੇ ਲਈ ਯੂਨੀਵਰਸਿਟੀ ਦੇ ਸਟੂਡੈਂਟਸ ਉਸ ਇਲਾਕੇ ਦਾ ਟੂਰ ਕਰਨ, ਉੱਥੋਂ ਦੇ ਲੋਕਾਂ ਦੀਆਂ ਦਿੱਕਤਾਂ ਸਮਝੋ ਅਤੇ ਫਿਰ ਇੱਥੇ ਆ ਕੇ ਬੈਠ ਕੇ ਚਰਚਾ ਕਰੋ, ਸਮਾਧਾਨ ਖੋਜ ਕੇ ਕੱਢੋ।

ਤੁਹਾਡੀ ਯੂਨੀਵਰਸਿਟੀ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ‘ਵਸੁਧੈਵ ਕੁਟੁੰਬਕਮ੍’ ਦਾ ਇਹ ਸੁਪਨਾ ਵੀ ਸਾਕਾਰ ਤਦ ਹੁੰਦਾ ਹੈ ਜਦੋਂ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਸੁਪਨਾ ਸਾਕਾਰ ਹੰਦਾ ਹੈ। ਯੂਨੀਵਰਸਿਟੀ ਵਿੱਚ ਆਏ ਇੱਕ ਖੇਤਰ ਦੇ ਵਿਦਿਆਰਥੀ, ਦੂਸਰੇ ਖੇਤਰ ਦੀਆਂ ਭਾਸ਼ਾਵਾਂ ਦੇ ਵੀ ਕੁਝ ਸ਼ਬਦ ਸਿੱਖਣ, ਤਾਂ ਹੋਰ ਵੀ ਬਿਹਤਰ ਹੋਵੇਗਾ। ਆਪ ਲੋਕ ਲਕਸ਼ ਰੱਖ ਸਕਦੇ ਹੋ ਕਿ ਜਦੋਂ Symbiosis ਦਾ ਵਿਦਿਆਰਥੀ ਜਦੋਂ ਇੱਥੋਂ ਪੜ੍ਹ ਕੇ ਨਿਕਲੇਗਾ ਤਾਂ ਮਰਾਠੀ ਸਮੇਤ ਭਾਰਤ ਦੀਆਂ 5 ਹੋਰ ਭਾਸ਼ਾਵਾਂ ਦੇ ਘੱਟ ਤੋਂ ਘੱਟ 100 ਸ਼ਬਦ ਉਸ ਦੇ ਪੱਕੇ ਯਾਦ ਹੋਣਗੇ ਅਤੇ ਜੀਵਨ ਵਿੱਚ ਉਸ ਦੀ ਉਪਯੋਗਿਤਾ ਉਸ ਨੂੰ ਪਤਾ ਹੋਵੇਗੀ।

ਸਾਡੀ ਆਜ਼ਾਦੀ ਦੇ ਅੰਦੋਲਨ ਦਾ ਇਤਿਹਾਸ ਇਤਨਾ ਸਮ੍ਰਿੱਧ ਹੈ। ਇਸ ਇਤਿਹਾਸ ਦੇ ਕਿਸੇ ਪਹਿਲੂ ਨੂੰ ਆਪ ਡਿਜੀਟਲ ਕਰਨ ਦਾ ਕੰਮ ਵੀ ਕਰ ਸਕਦੇ ਹੋ। ਦੇਸ਼ ਦੇ ਨੌਜਵਾਨਾਂ ਵਿੱਚ NSS, NCC ਦੀ ਤਰ੍ਹਾਂ ਅਸੀਂ ਕਿਸ ਤਰ੍ਹਾਂ ਹੋਰ ਨਵੀਆਂ Activities ਨੂੰ ਹੁਲਾਰਾ ਦੇ ਸਕਦੇ ਹਾਂ, ਇਸ ‘ਤੇ ਵੀ ਇਹ ਪੂਰਾ ਪਰਿਵਾਰ ਮਿਲ ਕੇ ਕੰਮ ਕਰ ਸਕਦਾ ਹੈ। ਜਿਵੇਂ Water Security ਦਾ ਵਿਸ਼ਾ ਹੋਵੇ, Agriculture ਨੂੰ ਟੈਕਨੋਲੋਜੀ ਨਾਲ ਜੋੜਨ ਦਾ ਵਿਸ਼ਾ ਹੋਵੇ, Soil Health Testing ਨੂੰ ਲੈ ਕੇ Food Products ਦੀ Storage ਅਤੇ Natural Farming ਤੱਕ, ਤੁਹਾਡੇ ਪਾਸ ਰਿਸਰਚ ਤੋਂ ਲੈ ਕੇ ਜਾਗਰੂਕਤਾ ਵਧਾਉਣ ਦੇ ਲਈ, ਬਹੁਤ ਸਾਰੇ Topic ਹਨ।

ਇਹ Topic ਕੀ ਹੋਣਗੇ, ਇਸ ਦਾ ਨਿਰਣਾ ਮੈਂ ਤੁਹਾਡੇ ‘ਤੇ ਹੀ ਛੱਡਦਾ ਹਾਂ। ਲੇਕਿਨ ਇਹ ਜ਼ਰੂਰ ਕਹਾਂਗਾ ਕਿ ਦੇਸ਼ ਦੀਆਂ ਜ਼ਰੂਰਤਾਂ ਨੂੰ, ਦੇਸ਼ ਦੀਆਂ ਸਮੱਸਿਆਵਾਂ ਦੇ ਸਮਾਧਾਨ ਨੂੰ ਤੁਸੀਂ ਆਪਣੇ ਉਨ੍ਹਾਂ ਵਿਸ਼ਿਆਂ ਨੂੰ ਚੁਣੋ ਤਾਕਿ ਅਸੀਂ ਸਾਰੇ ਨੌਜਵਾਨ, ਸਾਰੇ ਯੰਗ ਮਾਈਂਡ ਮਿਲ ਕੇ, ਇਤਨਾ ਬੜਾ ਇਨਫ੍ਰਾਸਟ੍ਰਕਚਰ ਹੈ, ਵਿਵਸਥਾ ਹੈ, ਅਸੀਂ ਕੁਝ ਨਾ ਕੁਝ solution ਦੇ ਦੇਈਏ ਇਸ ਨੂੰ। ਅਤੇ ਮੈਂ ਤੁਹਾਨੂੰ ਸੱਦਾ ਦੇ ਰਿਹਾ ਹਾਂ ਕਿ ਤੁਸੀਂ ਆਪਣੇ ਸੁਝਾਵਾਂ ਅਤੇ ਅਨੁਭਵਾਂ ਨੂੰ ਸਰਕਾਰ ਨਾਲ ਵੀ ਸਾਂਝਾ ਕਰੋ। ਇਨ੍ਹਾਂ Themes ‘ਤੇ ਕੰਮ ਕਰਨ ਦੇ ਬਾਅਦ ਤੁਸੀਂ ਆਪਣੀ ਰਿਸਰਚ, ਤੁਹਾਡੇ ਰਿਜ਼ਲਟ, ਤੁਹਾਡੇ Ideas, ਤੁਹਾਡੇ ਸੁਝਾਅ, ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਭੇਜ ਸਕਦੇ ਹੋ।

ਮੈਨੂੰ ਵਿਸ਼ਵਾਸ ਹੈ ਕਿ ਹੁਣ ਇੱਥੋਂ ਦੇ ਪ੍ਰੋਫੈਸਰਸ, ਇੱਥੋਂ ਦੀ ਫੈਕਲਟੀ, ਇੱਥੋਂ ਦੇ ਵਿਦਿਆਰਥੀ ਮਿਲ ਕੇ ਇਸ ਅਭਿਯਾਨ ਦਾ ਹਿੱਸਾ ਬਣਨਗੇ, ਤਾਂ ਬਹੁਤ ਅਦਭੁਤ ਨਤੀਜੇ ਮਿਲਣਗੇ। ਆਪ ਕਲਪਨਾ ਕਰੋ ਆਪ ਆਪ 50 ਸਾਲ ਮਨਾ ਰਹੇ ਹੋ, ਜਦੋਂ 75 ਸਾਲ ਮਨਾਉਗੇ, ਅਤੇ 25 ਸਾਲ ਵਿੱਚ ਦੇਸ਼ ਦੇ ਲਈ 25 ਥੀਮ ‘ਤੇ 50-50 ਹਜ਼ਾਰ ਮਾਈਂਡਾਂ ਨੇ ਕੰਮ ਕੀਤਾ ਹੋਵੇ, ਕਿਤਨਾ ਬੜਾ ਸੰਪੁਟ ਆਪ ਦੇਸ਼ ਨੂੰ ਦੇਵੋਗੇ। ਅਤੇ ਮੈਂ ਸਮਝਦਾ ਹਾਂ, ਇਸ ਦਾ ਬਹੁਤ ਬੜਾ ਫਾਇਦਾ, Symbiosis ਦੇ Students ਨੂੰ ਹੀ ਹੋਵੇਗਾ।

ਆਖਿਰੀ ਵਿੱਚ, ਮੈਂ Symbiosis ਦੇ Students ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ। ਇਸ ਸੰਸਥਾਨ ਵਿੱਚ ਰਹਿੰਦੇ ਹੋਏ ਤੁਹਾਨੂੰ ਆਪਣੇ ਪ੍ਰੋਫੈਸਰਸ ਤੋਂ, ਟੀਚਰਸ ਤੋਂ, ਆਪਣੇ ਸਾਥੀਆਂ ਤੋਂ ਬਹੁਤ ਕੁਝ ਸਿਖਣ ਨੂੰ ਮਿਲਿਆ ਹੋਵੇਗਾ। ਮੇਰਾ ਤੁਹਾਨੂੰ ਸੁਝਾਅ ਹੈ ਕਿ self-awareness, innovation ਅਤੇ Risk taking Ability ਨੂੰ ਹਮੇਸ਼ਾ ਮਜ਼ਬੂਤ ਬਣਾਈ ਰੱਖਿਓ। ਮੈਂ ਆਸ਼ਾ ਕਰਦਾ ਹਾਂ, ਆਪ ਸਭ ਇਸੇ ਭਾਵਨਾ ਦੇ ਨਾਲ ਆਪਣੇ ਜੀਵਨ ਵਿੱਚ ਅੱਗੇ ਵਧੋਗੇ। ਅਤੇ ਮੈਨੂੰ ਵਿਸ਼ਵਾਸ ਹੈ ਕਿ 50 ਸਾਲ ਦੀ ਤੁਹਾਡੇ ਪਾਸ ਇੱਕ ਐਸੀ ਪੂੰਜੀ ਹੈ, ਅਨੁਭਵ ਦੀ ਪੂੰਜੀ ਹੈ। ਅਨੇਕ experiment ਕਰਦੇ-ਕਰਦੇ ਤੁਸੀਂ ਇੱਥੇ ਪਹੁੰਚੇ ਹੋ। ਇੱਕ ਖਜ਼ਾਨਾ ਹੈ ਤੁਹਾਡੇ ਪਾਸ। ਇਹ ਖਜ਼ਾਨਾ ਵੀ ਦੇਸ਼ ਦੇ ਕੰਮ ਆਵੇਗਾ। ਤੁਸੀਂ ਫਲੋ-ਫੁੱਲੋ ਅਤੇ ਇੱਥੇ ਆਉਣ ਵਾਲਾ ਹਰ ਬੱਚਾ ਆਪਣਾ ਉੱਜਵਲ ਭਵਿੱਖ ਬਣਾਉਣ ਦੇ ਲਈ ਆਤਮਵਿਸ਼ਵਾਸ ਦੇ ਨਾਲ ਨਿਕਲ ਪਵੇ। ਇਹੀ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਹਨ।

ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਇਸ ਲਈ ਵੀ ਕਰਾਂਗਾ ਕਿ ਮੈਨੂੰ ਤੁਹਾਡੇ ਦਰਮਿਆਨ ਆਉਣ ਦੇ ਲਈ ਕਈ ਅਵਸਰ ਮਿਲਦੇ ਰਹਿੰਦੇ ਹਨ, ਲੇਕਿਨ ਆ ਨਹੀਂ ਪਾਉਂਦਾ ਹਾਂ। ਮੈਂ ਮੁੱਖ ਮੰਤਰੀ ਸਾਂ ਤਾਂ ਇੱਕ ਵਾਰ ਜ਼ਰੂਰ ਪਹੁੰਚ ਗਿਆ ਸਾਂ ਤੁਹਾਡੇ ਦਰਮਿਆਨ। ਅੱਜ ਫਿਰ ਇਸ ਪਵਿੱਤਰ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ ਹੈ। ਮੈਂ ਆਪ ਸਭ ਦਾ ਬਹੁਤ ਆਭਾਰੀ ਹਾਂ ਕਿ ਮੈਨੂੰ ਇਸ ਨਵੀਂ ਪੀੜ੍ਹੀ ਦੇ ਨਾਲ ਰੂਬਰੂ ਹੋਣ ਦਾ ਅਵਸਰ ਦਿੱਤਾ।

ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi