ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ 296 ਕਿਲੋਮੀਟਰ ਚਾਰ ਮਾਰਗੀ ਐਕਸਪ੍ਰੈੱਸਵੇਅ ਦਾ ਨਿਰਮਾਣ ਕੀਤਾ ਗਿਆ ਹੈ
ਖੇਤਰ ਵਿੱਚ ਸੰਪਰਕ ਸੁਵਿਧਾ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਐਕਸਪ੍ਰੈੱਸਵੇਅ
“ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਪ੍ਰੋਜੈਕਟ ਰਾਜ ਦੇ ਬਹੁਤ ਸਾਰੇ ਅਣਗੌਲੇ ਖੇਤਰਾਂ ਨੂੰ ਜੋੜਦਾ ਹੈ”
“ਉੱਤਰ ਪ੍ਰਦੇਸ਼ ਦਾ ਹਰ ਭਾਗ ਨਵੇਂ ਸੁਪਨਿਆਂ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ”
“ਉੱਤਰ ਪ੍ਰਦੇਸ਼ ਦੀ ਪਹਿਚਾਣ ਦੇਸ਼ ਭਰ ਵਿੱਚ ਬਦਲ ਰਹੀ ਹੈ ਕਿਉਂਕਿ ਇਹ ਕਈ ਉੱਨਤ ਰਾਜਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ”
“ਸਮੇਂ ਤੋਂ ਪਹਿਲਾਂ ਪ੍ਰੋਜੈਕਟਾਂ ਨੂੰ ਪੂਰਾ ਕਰਕੇ, ਅਸੀਂ ਲੋਕਾਂ ਦੇ ਫਤਵੇ ਅਤੇ ਭਰੋਸੇ ਦਾ ਸਨਮਾਨ ਕਰ ਰਹੇ ਹਾਂ”
“ਸਾਨੂੰ ਆਪਣੇ ਸੁਤੰਤਰਤਾ ਸੇਨਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਅਗਲੇ ਇੱਕ ਮਹੀਨੇ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਕੇ ਨਵੇਂ ਸੰਕਲਪ ਦਾ ਮਾਹੌਲ ਸਿਰਜਣਾ ਚਾਹੀਦਾ ਹੈ”
ਦੇਸ਼ ਲਈ ਨੁਕਸਾਨਦੇਹ, ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਰੱਖਣਾ ਹੋਵੇਗਾ
ਡਬਲ ਇੰਜਣ ਵਾਲੀਆਂ ਸਰਕਾਰਾਂ ਮੁਫ਼ਤ ਤੋਹਫ਼ਿਆਂ ਅਤੇ 'ਰੇਵੜੀ' ਸੱਭਿਆਚਾਰ ਦੇ ਸ਼ਾਰਟ-ਕੱਟਾਂ ਨੂੰ ਨਹੀਂ ਅਪਣਾ ਰਹੀਆਂ ਅਤੇ ਸਖ਼ਤ ਮਿਹਨਤ ਨਾਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ
ਦੇਸ਼ ਦੀ ਰਾਜਨੀਤੀ ਵਿੱਚੋਂ ਮੁਫ਼ਤਖੋਰੀ ਦੇ ਸੱਭਿਆਚਾਰ ਨੂੰ ਹਰਾਉਣਾ ਅਤੇ ਹਟਾਉਣ
ਐਕਸਪ੍ਰੈੱਸਵੇਅ ਦੇ ਨਾਲ ਬਾਂਦਾ ਅਤੇ ਜਾਲੌਨ ਜ਼ਿਲ੍ਹਿਆਂ ਵਿੱਚ ਉਦਯੋਗਿਕ ਗਲਿਆਰਾ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ, ਬੁੰਦੇਲਖੰਡ ਕੀ ਜਾ ਵੇਦਵਯਾਸ ਕੀ ਜਨਮ ਸਥਲੀ, ਔਰ ਹਮਾਈ ਬਾਈਸਾ ਮਹਾਰਾਨੀ ਲਕਸ਼ਮੀਬਾਈ ਕੀ ਜਾ ਧਰਤੀ ਪੇ, ਹਮੇਂ ਬੇਰ ਬੇਰ ਬੀਰਾ ਆਬੇ ਅਵਸਰ ਮਿਲਔ। ਹਮੇਂ ਭੋਤਈ ਪ੍ਰਸੰਨਤਾ ਹੈ! ਨਮਸਕਾਰ।

(भारत माता की – जय, भारत माता की - जय, भारत माता की - जय, बुंदेलखंड की जा वेदव्यास की जन्म स्थली, और हमाई बाईसा महारानी लक्ष्मीबाई की जा धरती पे, हमें बेर बेर बीरा आबे अवसर मिलऔ। हमें भोतई प्रसन्नता है! नमस्कार।)

ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਯੂਪੀ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਜੀ, ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸੇ ਖੇਤਰ ਦੇ ਵਾਸੀ ਸ਼੍ਰੀ ਭਾਨੂਪ੍ਰਤਾਪ ਸਿੰਘ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਹੋਰ ਜਨਪ੍ਰਤੀਨਿਧੀ, ਅਤੇ ਬੁੰਦੇਲਖੰਡ ਦੇ ਮੇਰੇ ਪਿਆਰੇ ਭੈਣੋਂ ਅਤੇ ਭਾਈਓ,

ਯੂਪੀ ਦੇ ਲੋਕਾਂ ਨੂੰ, ਬੁੰਦੇਲਖੰਡ ਦੇ ਸਾਰੇ ਭੈਣਾਂ-ਭਾਈਆਂ ਨੂੰ ਆਧੁਨਿਕ ਬੁੰਦੇਲਖੰਡ ਐਕਸਪ੍ਰੈੱਸ ਵੇਅ, ਇਸ ਦੇ ਲਈ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਐਕਸਪ੍ਰੈੱਸ ਬੁੰਦੇਲਖੰਡ ਦੀ ਗੌਰਵਸ਼ਾਲੀ ਪਰੰਪਰਾ ਨੂੰ ਸਮਰਪਿਤ ਹੈ। ਜਿਸ ਧਰਤੀ ਨੇ ਅਣਗਿਣਤ ਸੂਰਵੀਰ ਪੈਦਾ ਕੀਤੇ, ਜਿੱਥੋਂ ਦੇ ਖੂਨ ਵਿੱਚ ਭਾਰਤ-ਭਗਤੀ ਵਹਿੰਦੀ ਹੈ, ਜਿੱਥੋਂ ਦੇ ਬੇਟੇ-ਬੇਟੀਆਂ ਦੇ ਪਰਾਕ੍ਰਮ ਅਤੇ ਪਰਿਸ਼੍ਰਮ (ਮਿਹਨਤ) ਨੇ ਹਮੇਸ਼ਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉਸ ਬੁੰਦੇਲਖੰਡ ਦੀ ਧਰਤੀ ਨੂੰ ਅੱਜ ਐਕਸਪ੍ਰੈੱਸਵੇਅ ਦਾ ਇਹ ਉਪਹਾਰ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਂਸਦ ਦੇ ਨਾਤੇ, ਉੱਤਰ ਪ੍ਰਦੇਸ਼ ਦੇ ਜਨਪ੍ਰਤੀਨਿਧੀ ਦੇ ਨਾਤੇ ਮੈਨੂੰ ਵਿਸ਼ੇਸ਼ ਖੁਸ਼ੀ ਮਿਲ ਰਹੀ ਹੈ।

ਭਾਈਓ ਅਤੇ ਭੈਣੋਂ,

ਮੈਂ ਦਹਾਕਿਆਂ ਤੋਂ ਉੱਤਰ ਪ੍ਰਦੇਸ਼ ਆਉਂਦਾ-ਜਾਂਦਾ ਰਿਹਾ ਹਾਂ। ਯੂਪੀ ਦੇ ਅਸ਼ੀਰਵਾਦ ਨਾਲ ਪਿਛਲੇ ਅੱਠ ਸਾਲ ਤੋਂ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਕਾਰਜ ਕਰਨ ਦਾ ਆਪ ਸਭ ਨੇ ਜ਼ਿੰਮਾ ਦਿੱਤਾ ਹੈ। ਲੇਕਿਨ ਮੈਂ ਹਮੇਸ਼ਾ ਦੇਖਿਆ ਸੀ, ਅਗਰ ਉੱਤਰ ਪ੍ਰਦੇਸ਼ ਵਿੱਚ ਦੋ ਮਹੱਤਵਪੂਰਨ ਚੀਜ਼ਾਂ ਜੋੜ ਦਿੱਤੀਆਂ ਜਾਣ, ਉਸ ਦੀ ਕਮੀ ਨੂੰ ਅਗਰ ਪੂਰਾ ਕਰ ਦਿੱਤਾ ਜਾਵੇ ਤਾਂ ਉੱਤਰ ਪ੍ਰਦੇਸ਼ ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਬਹੁਤ ਬੜੀ ਤਾਕਤ ਨਾਲ ਖੜ੍ਹਾ ਹੋ ਜਾਵੇਗਾ। ਪਹਿਲਾ ਮੁੱਦਾ ਸੀ ਇੱਥੋਂ ਦੀ ਖਰਾਬ ਕਾਨੂੰਨ ਵਿਵਸਥਾ।

ਜਦੋਂ ਮੈਂ ਪਹਿਲਾਂ ਦੀ ਬਾਤ ਕਰ ਰਿਹਾ ਹਾਂ। ਕੀ ਹਾਲ ਸੀ ਤੁਸੀਂ ਜਾਣਦੇ ਹੋ, ਅਤੇ ਦੂਸਰੀ ਹਾਲਤ ਸੀ ਹਰ ਪ੍ਰਕਾਰ ਨਾਲ ਖਰਾਬ ਕਨੈਕਟੀਵਿਟੀ। ਅੱਜ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਮਿਲ ਕੇ ਯੋਗੀ ਆਦਿੱਤਿਆਨਾਥ ਜੀ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੀ ਪੂਰੀ ਤਸਵੀਰ ਬਦਲ ਦਿੱਤੀ ਹੈ। ਯੋਗੀ ਜੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਵੀ ਸੁਧਰੀ ਹੈ ਅਤੇ ਕਨੈਕਟੀਵਿਟੀ ਵੀ ਤੇਜ਼ੀ ਨਾਲ ਸੁਧਰ ਰਹੀ ਹੈ।

ਆਜ਼ਾਦੀ ਦੇ ਬਾਅਦ ਦੇ ਸੱਤ ਦਹਾਕਿਆਂ ਵਿੱਚ ਯੂਪੀ ਵਿੱਚ ਯਾਤਾਯਾਤ ਦੇ ਆਧੁਨਿਕ ਸਾਧਨਾਂ ਦੇ ਲਈ ਜਿਤਨਾ ਕੰਮ ਹੋਇਆ, ਉਸ ਤੋਂ ਜ਼ਿਆਦਾ ਕੰਮ ਅੱਜ ਹੋ ਰਿਹਾ ਹੈ। ਮੈਂ ਤੁਹਾਨੂੰ ਪੁੱਛ ਰਿਹਾ ਹਾਂ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ ਕਿ ਨਹੀਂ ਦਿਖ  ਰਿਹਾ ਹੈ? ਬੁੰਦੇਲਖੰਡ ਐਕਸਪ੍ਰੈੱਸ ਨਾਲ ਚਿੱਤਰਕੂਟ ਤੋਂ ਦਿੱਲੀ ਦੀ ਦੂਰੀ ਕਰੀਬ-ਕਰੀਬ 3-4 ਘੰਟੇ ਘੱਟ ਹੋਈ ਹੀ ਹੈ, ਲੇਕਿਨ ਇਸ ਦਾ ਲਾਭ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਹੈ।

ਇਹ ਐਕਸਪ੍ਰੈੱਸ ਵੇਅ ਇੱਥੇ ਸਿਰਫ਼ ਵਾਹਨਾਂ ਨੂੰ ਗਤੀ ਦੇਵੇਗਾ ਇਤਨਾ ਹੀ ਨਹੀਂ ਹੈ, ਬਲਕਿ ਇਹ ਪੂਰੇ ਬੁੰਦੇਲਖੰਡ ਦੀ ਉਦਯੋਗਿਕ ਪ੍ਰਗਤੀ ਨੂੰ ਵੀ ਗਤੀ ਦੇਣ ਵਾਲਾ ਹੈ। ਇਸ ਦੇ ਦੋਨੋਂ ਤਰਫ਼, ਇਸ ਐਕਸਪ੍ਰੈੱਸ ਵੇਅ ਦੇ ਦੋਨੋਂ ਤਰਫ਼ ਅਨੇਕ ਉਦਯੋਗ ਸਥਾਪਿਤ ਹੋਣ ਵਾਲੇ ਹਨ, ਇੱਥੇ ਭੰਡਾਰਣ ਦੀਆਂ ਸੁਵਿਧਾਵਾਂ, ਕੋਲਡ ਸਟੋਰੇਜ ਦੀਆਂ ਸੁਵਿਧਾਵਾਂ ਬਣਨ ਵਾਲੀਆਂ ਹਨ। 

ਬੁੰਦੇਲਖੰਡ ਐਕਸਪ੍ਰੈੱਸਵੇਅ ਦੀ ਵਜ੍ਹਾ ਨਾਲ ਇਸ ਖੇਤਰ ਵਿੱਚ ਖੇਤੀ ਅਧਾਰਿਤ ਉਦਯੋਗ ਲਗਾਉਣੇ ਬਹੁਤ ਅਸਾਨ ਹੋ ਜਾਣਗੇ, ਖੇਤ ਵਿੱਚ ਪੈਦਾ ਹੋਣ ਵਾਲੀ ਉਪਜ ਨੂੰ ਨਵੇਂ ਬਜ਼ਾਰਾਂ ਵਿੱਚ ਪਹੁੰਚਾਉਣਾ ਅਸਾਨ ਹੋਵੇਗਾ। ਬੁੰਦੇਲਖੰਡ ਵਿੱਚ ਬਣ ਰਹੇ ਹਨ ਡਿਫੈਂਸ ਕੌਰੀਡੋਰ ਨੂੰ ਵੀ ਇਸ ਤੋਂ ਬਹੁਤ ਮਦਦ ਮਿਲੇਗੀ। ਯਾਨੀ ਇਹ ਐਕਸਪ੍ਰੈੱਸਵੇਅ ਬੁੰਦੇਲਖੰਡ ਦੇ ਕੋਨੇ-ਕੋਨੇ ਨੂੰ ਵਿਕਾਸ, ਸਵੈਰੋਜ਼ਗਾਰ ਅਤੇ ਨਵੇਂ ਅਵਸਰਾਂ ਨਾਲ ਵੀ ਜੋੜਨ ਵਾਲਾ ਹੈ।

ਸਾਥੀਓ,

ਇੱਕ ਸਮਾਂ ਸੀ ਜਦੋਂ ਮੰਨਿਆ ਜਾਂਦਾ ਸੀ ਕਿ ਯਾਤਾਯਾਤ ਦੇ ਆਧੁਨਿਕ ਸਾਧਨਾਂ 'ਤੇ ਪਹਿਲਾਂ ਅਧਿਕਾਰ ਸਿਰਫ਼ ਬੜੇ-ਬੜੇ ਸ਼ਹਿਰਾਂ ਦਾ ਹੀ ਹੈ। ਮੁੰਬਈ ਹੋਵੇ, ਚੇਨਈ ਹੋਵੇ, ਕੋਲਕਾਤਾ ਹੋਵੇ, ਬੰਗਲੁਰੂ ਹੋਵੇ,ਹੈਦਰਾਬਾਦ ਹੋਵੇ, ਦਿੱਲੀ ਹੋਵੇ ਸਭ ਕੁਝ ਉਨ੍ਹਾਂ ਨੂੰ ਹੀ ਮਿਲੇ। ਲੇਕਿਨ ਹੁਣ ਸਰਕਾਰ ਵੀ ਬਦਲੀ ਹੈ, ਮਿਜ਼ਾਜ ਵੀ ਬਦਲਿਆ ਹੈ ਅਤੇ ਇਹ ਮੋਦੀ ਹੈ, ਇਹ ਯੋਗੀ ਹੈ, ਹੁਣ ਉਸ ਪੁਰਾਣੀ ਸੋਚ ਨੂੰ ਛੱਡ ਕੇ ਉਸ ਨੂੰ ਪਿੱਛੇ ਰੱਖ ਕੇ ਅਸੀਂ ਇੱਕ ਨਵੇਂ ਤਰੀਕੇ ਨਾਲ ਅੱਗੇ ਵਧ ਰਹੇ ਹਾਂ।

ਸਾਲ 2017 ਦੇ ਬਾਅਦ ਤੋਂ ਪ੍ਰਦੇਸ਼ ਵਿੱਚ ਕਨੈਕਟੀਵਿਟੀ ਦੇ ਜੋ ਕੰਮ ਸ਼ੁਰੂ ਹੋਏ, ਉਨ੍ਹਾਂ ਵਿੱਚ ਬੜੇ ਸ਼ਹਿਰਾਂ ਦੇ ਨਾਲ ਹੀ ਛੋਟੇ ਸ਼ਹਿਰਾਂ ਨੂੰ ਵੀ ਉਤਨੀ ਹੀ ਪ੍ਰਾਥਮਿਕਤਾ ਦਿੱਤੀ ਗਈ ਹੈ। ਇਹ ਬੁੰਦੇਲਖੰਡ ਐਕਸਪ੍ਰੈੱਸਵੇਅ ਚਿੱਤਰਕੂਟ, ਬਾਂਦਾ, ਹਮੀਰਪੁਰ, ਮਹੋਬਾ, ਜਾਲੌਨ, ਔਰੈਯਾ ਅਤੇ ਇਟਾਵਾ ਤੋਂ ਹੋ ਕੇ ਗੁਜਰ ਰਿਹਾ ਹੈ। ਪੂਰਵਾਂਚਲ ਐਕਸਪ੍ਰੈੱਸ ਵੇਅ, ਲਖਨਊ ਦੇ ਨਾਲ ਹੀ ਬਾਰਾਬੰਕੀ, ਅਮੇਠੀ, ਸੁਲਤਾਨਪੁਰ, ਅਯੁੱਧਿਆ, ਅੰਬੇਡਕਰਨਗਰ, ਆਜ਼ਮਗੜ੍ਹ, ਮਊ ਅਤੇ ਗਾਜ਼ੀਪੁਰ ਤੋਂ ਗੁਜਰ ਰਿਹਾ ਹੈ।

ਗੋਰਖਪੁਰ ਲਿੰਕ ਐਕਸਪ੍ਰੈਸਵੇਅ, ਅੰਬੇਡਕਰਨਗਰ, ਸੰਤ ਕਬੀਰਨਗਰ ਅਤੇ ਆਜਮਗੜ੍ਹ ਨੂੰ ਜੋੜਦਾ ਹੈ। ਗੰਗਾ ਐਕਸਪ੍ਰੈੱਸ-ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉੱਨਾਵ, ਰਾਇਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਨੂੰ ਜੋੜਨ ਦਾ ਕੰਮ ਕਰੇਗਾ। ਦਿਖਦਾ ਹੈ ਕਿਤਨੀ ਬੜੀ ਤਾਕਤ ਪੈਦਾ ਹੋ ਰਹੀ ਹੈ। ਉੱਤਰ ਪ੍ਰਦੇਸ਼ ਦਾ ਹਰ ਕੋਨਾ ਨਵੇਂ ਸੁਪਨਿਆਂ ਨੂੰ ਲੈ ਕੇ, ਲਏ ਸੰਕਲਪਾਂ ਨੂੰ ਲੈ ਕੇ ਹੁਣ ਤੇਜ਼ ਗਤੀ ਨਾਲ ਦੌੜਨ ਦੇ ਲਈ ਤਿਆਰ ਹੋ ਚੁੱਕਿਆ ਹੈ, ਅਤੇ ਇਹੀ ਤਾਂ ਸਬਕਾ ਸਾਥ ਹੈ, ਸਬਕਾ ਵਿਕਾਸ ਹੈ। 

ਨਾ ਕੋਈ ਪਿੱਛੇ ਛੁਟੇ, ਸਭ ਮਿਲ ਕੇ ਅੱਗੇ ਵਧਣ, ਇਸੇ ਦਿਸ਼ਾ ਵਿੱਚ ਡਬਲ ਇੰਜਣ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਯੂਪੀ ਦੇ ਛੋਟੇ-ਛੋਟੇ ਜ਼ਿਲ੍ਹੇ ਹਵਾਈ ਸੇਵਾ ਨਾਲ ਜੁੜ, ਇਸ ਦੇ ਲਈ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀਤੇ ਕੁਝ ਸਮੇਂ ਵਿੱਚ ਪ੍ਰਯਾਗਰਾਜ, ਗ਼ਾਜ਼ੀਆਬਾਦ ਵਿੱਚ ਨਵੇਂ ਏਅਰਪੋਰਟ ਟਰਮੀਨਲ ਬਣਾਏ ਗਏ, ਕੁਸ਼ੀਨਗਰ ਵਿੱਚ ਨਵੇਂ ਏਅਰਪੋਰਟ ਦੇ ਨਾਲ ਹੀ ਨੌਇਡਾ ਦੇ ਜੇਵਰ ਵਿੱਚ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ ’ਤੇ ਕੰਮ ਚਲ ਰਿਹਾ ਹੈ। 

ਭਵਿੱਖ ਵਿੱਚ ਯੂਪੀ ਦੇ ਕਈ ਹੋਰ ਸ਼ਹਿਰਾਂ ਨੂੰ, ਉੱਥੇ ਵੀ ਹਵਾਈ ਰੂਟ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹੀਆਂ ਸੁਵਿਧਾਵਾਂ ਨਾਲ ਟੂਰਿਜ਼ਮ ਉਦਯੋਗ ਨੂੰ ਵੀ ਬਹੁਤ ਬਲ ਮਿਲਦਾ ਹੈ। ਅਤੇ ਮੈਂ ਜਦੋਂ ਅੱਜ ਇੱਥੇ ਮੰਚ 'ਤੇ ਆ ਰਿਹਾ ਸਾਂ ਤਾਂ ਮੈਂ ਉਸ ਤੋਂ ਪਹਿਲਾਂ ਮੈਂ ਇਸ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਪ੍ਰੈਜੈਂਟੇਸ਼ਨ ਦੇਖ ਰਿਹਾ ਸਾਂ, ਇੱਕ ਮੌਡਿਊਲ ਲਗਾਇਆ ਉਹ ਦੇਖ ਰਿਹਾ ਸਾਂ, ਅਤੇ ਮੈਂ ਦੇਖਿਆ ਕਿ ਇਸ ਐਕਸਪ੍ਰੈੱਸਵੇਅ ਦੇ ਬਗਲ ਵਿੱਚ ਜੋ-ਜੇ ਸਥਾਨ ਹਨ ਉੱਥੇ ਕਈ ਸਾਰੇ ਕਿਲੇ ਹਨ ਸਿਰਫ਼ ਝਾਂਸੀ ਦਾ ਇੱਕ ਕਿਲਾ ਹੈ ਐਸਾ ਨਹੀਂ, ਕਈ ਸਾਰੇ ਕਿਲੇ ਹਨ।

ਤੁਹਾਡੇ ਵਿੱਚੋਂ ਜੋ ਵਿਦੇਸ਼ ਕੀ ਦੁਨੀਆ ਜਾਣਦੇ ਹਨ, ਉਨ੍ਹਾਂ ਨੂੰ ਮਾਲੂਮ ਹੋਵੇਗਾ, ਯੂਰੋਪ ਦੇ ਕਈ ਦੇਸ਼ ਐਸੇ ਹਨ ਜਿੱਥੇ ਕਿਲੇ ਦੇਖਣ ਦਾ ਇੱਕ ਬਹੁਤ ਬੜਾ ਟੂਰਿਜ਼ਮ ਉਦਯੋਗ ਚਲਦਾ ਹੈ ਅਤੇ ਦੁਨੀਆ ਦੇ ਲੋਕ ਪੁਰਾਣੇ ਕਿਲੇ ਦੇਖਣ ਦੇ ਲਈ ਆਉਂਦੇ ਹਨ। ਅੱਜ ਬੁੰਦੇਲਖੰਡ ਐਕਸਪ੍ਰੈੱਸਵੇਅ ਬਣਨ ਦੇ ਬਾਅਦ ਮੈਂ ਯੋਗੀ ਜੀ ਦੀ ਸਰਕਾਰ ਨੂੰ ਕਹਾਂਗਾ ਕਿ ਤੁਸੀਂ ਵੀ ਇਨ੍ਹਾਂ ਕਿਲਿਆਂ ਨੂੰ ਦੇਖਣ ਦੇ ਲਈ ਇੱਕ ਸ਼ਾਨਦਾਰ ਸਰਕਿਟ ਟੂਰਿਜ਼ਮ ਬਣਾਓ, ਦੁਨੀਆ ਭਰ ਦੇ ਟੂਰਿਸਟ ਇੱਥੇ ਆਉਣ ਅਤੇ ਮੇਰੇ ਬੁੰਦੇਲਖੰਡ ਦੀ ਇਸ ਤਾਕਤ ਨੂੰ ਦੇਖਣ।

ਇਤਨਾ ਹੀ ਨਹੀਂ ਮੈਂ ਅੱਜ ਯੋਗੀ ਜੀ ਨੂੰ ਤਾਕੀਦ ਇੱਕ ਹੋਰ ਕਰਾਂਗਾ, ਤੁਸੀਂ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਲਈ ਇਸ ਵਾਰ ਜਦੋਂ ਠੰਢ ਦਾ ਸੀਜ਼ਨ ਸ਼ੁਰੂ ਹੋ ਜਾਵੇ, ਮੌਸਮ ਠੰਢੀ ਦਾ ਸ਼ੁਰੂ ਹੋ ਜਾਵੇ ਤਾਂ ਕਿਲੇ ਚੜ੍ਹਨ ਦਾ ਸਪਰਧਾ (ਮੁਕਾਬਲਾ) ਆਯੋਜਿਤ ਕਰੋ ਅਤੇ ਪਰੰਪਰਾਗਤ ਰਸਤੇ ਤੋਂ ਨਹੀਂ ਕਠਿਨ ਤੋਂ ਕਠਿਨ ਰਸਤਾ ਤੈਅ ਕਰੋ ਅਤੇ ਨੌਜਵਾਨ ਨੂੰ ਬੁਲਾਓ ਕੌਣ ਜਲਦੀ ਤੋਂ ਜਲਦੀ ਚੜ੍ਹਦਾ ਹੈ, ਕੌਣ ਕਿਲੇ ’ਤੇ ਸਵਾਰ ਹੁੰਦਾ ਹੈ। ਤੁਸੀਂ ਦੇਖਣਾ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਨੌਜਵਾਨ ਇਸ ਮੁਕਾਬਲੇ ਵਿੱਚ ਜੁੜਨ ਦੇ ਲਈਆਂ ਜਾਣਗੇ ਅਤੇ ਉਸ ਦੇ ਕਾਰਨ ਬੁੰਦੇਲਖੰਡ ਵਿੱਚ ਲੋਕ ਆਉਣਗੇ, ਰਾਤ ਨੂੰ ਮੁਕਾਮ ਕਰਨਗੇ, ਕੁਝ ਖਰਚਾ ਕਰਨਗੇ, ਰੋਜ਼ੀ-ਰੋਟੀ ਦੇ ਲਈ ਬਹੁਤ ਬੜੀ ਤਾਕਤ ਖੜ੍ਹੀ ਹੋ ਜਾਵੇਗੀ। ਸਾਥੀਓ, ਇੱਕ ਐਕਸਪ੍ਰੈੱਸਵੇਅ ਕਿਤਨੇ ਪ੍ਰਕਾਰ ਦੇ ਕੰਮਾਂ ਨੂੰ ਅਵਸਰ ਦਾ ਜਨਮ ਦੇ ਦਿੰਦਾ ਹੈ।

ਸਾਥੀਓ,

ਡਬਲ ਇੰਜਣ ਦੀ ਸਰਕਾਰ ਵਿੱਚ ਅੱਜ ਯੂਪੀ, ਜਿਸ ਤਰ੍ਹਾਂ ਦਾ ਆਧੁਨਿਕ ਹੋ ਰਿਹਾ ਹੈ, ਇਹ ਵਾਕਈ ਅਭੂਤਪੂਰਵ ਹੈ। ਜਿਸ ਯੂਪੀ ਵਿੱਚ ਜ਼ਰਾ ਯਾਦ ਰੱਖਣਾ ਦੋਸਤੋ ਮੈਂ ਜੋ ਕਹਿ ਰਿਹਾ ਹਾਂ। ਯਾਦ ਰੱਖੋਗੇ? ਯਾਦ ਰੱਖੋਗੇ? ਜ਼ਰਾ ਹੱਥ ਉੱਪਰ ਕਰਕੇ ਦੱਸੋ ਯਾਦ ਰੱਖੋਗੇ? ਪੱਕਾ ਯਾਦ ਰੱਖੋਗੇ? ਵਾਰ-ਵਾਰ ਲੋਕਾਂ ਨੂੰ ਦੱਸੋਗੇ? ਤਾਂ ਯਾਦ ਰੱਖੋ ਜਿਸ ਯੂਪੀ ਵਿੱਚ ਸਰਯੂ ਨਹਿਰ ਪਰਿਯੋਜਨਾ (ਪ੍ਰੋਜੈਕਟ) ਨੂੰ 40 ਸਾਲ ਲਗੇ, ਜਿਸ ਯੂਪੀ ਵਿੱਚ ਗੋਰਖਪੁਰ ਫ਼ਰਟੀਲਾਇਜ਼ਰ ਪਲਾਂਟ 30 ਸਾਲ ਤੋਂ ਬੰਦ ਪਿਆ ਸੀ, ਜਿਸ ਯੂਪੀ ਵਿੱਚ ਅਰਜੁਨ ਡੈਮ ਪਰਿਯੋਜਨਾ (ਪ੍ਰੋਜੈਕਟ) ਨੂੰ ਪੂਰਾ ਹੋਣ ਵਿੱਚ 12 ਸਾਲ ਲਗੇ, ਜਿਸ ਯੂਪੀ ਵਿੱਚ ਅਮੇਠੀ ਰਾਇਫਲ ਕਾਰਖਾਨਾ ਸਿਰਫ਼ ਇੱਕ ਬੋਰਡ ਲਗਾ ਕੇ ਪਿਆ ਹੋਇਆ ਸੀ। 

ਜਿਸ ਯੂਪੀ ਵਿੱਚ ਰਾਇਬਰੇਲੀ ਰੇਲ ਕੋਚ ਫੈਕਟਰੀ ਡਿੱਬੇ ਨਹੀਂ ਬਣਾਉਂਦੀ ਸੀ, ਸਿਰਫ਼ ਡਿੱਬਿਆਂ ਦਾ ਰੰਗ-ਰੌਗਨ ਕਰਕੇ ਕੰਮ ਚਲਾ ਰਹੀ ਸੀ, ਉਸ ਯੂਪੀ ਵਿੱਚ ਹੁਣ ਇਨਫ੍ਰਾਸਟ੍ਰਕਚਰ 'ਤੇ ਇਤਨੀ ਗੰਭੀਰਤਾ ਨਾਲ ਕੰਮ ਹੋ ਰਿਹਾ ਹੈ, ਕਿ ਉਸ ਨੇ ਅੱਛੇ-ਅੱਛੇ ਰਾਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਦੋਸਤੋ। ਪੂਰੇ ਦੇਸ਼ ਵਿੱਚ ਹੁਣ ਯੂਪੀ ਦੀ ਪਹਿਚਾਣ ਬਦਲ ਰਹੀ ਹੈ। ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਅੱਜ ਯੂਪੀ ਦਾ ਨਾਮ ਰੋਸ਼ਨ ਹੋ ਰਿਹਾ ਹੈ ਤੁਹਾਨੂੰ ਗਰਵ (ਮਾਣ) ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਹੁਣ ਪੂਰਾ ਹਿੰਦੁਸਤਾਨ ਯੂਪੀ ਦੇ ਪ੍ਰਤੀ ਬੜੇ ਅੱਛੇ ਭਾਵ ਨਾਲ ਦੇਖ ਰਿਹਾ ਹੈ, ਤੁਹਾਨੂੰ ਆਨੰਦ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ?

ਅਤੇ ਸਾਥੀਓ,

ਬਾਤ ਸਿਰਫ਼ ਹਾਈਵੇ ਜਾਂ ਏਅਰਵੇ ਦੀ ਨਹੀਂ ਹੈ। ਸਿੱਖਿਆ ਦਾ ਖੇਤਰ ਹੋਵੇ, ਮੈਨੂਫੈਕਚਰਿੰਗ ਦਾ ਖੇਤਰ ਹੋਵੇ, ਖੇਤੀ-ਕਿਸਾਨੀ ਹੋਵੇ, ਯੂਪੀ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਪਹਿਲਾਂ ਦੀ ਸਰਕਾਰ ਦੇ ਸਮੇਂ ਯੂਪੀ ਵਿੱਚ ਹਰ ਸਾਲ ਇਹ ਵੀ ਯਾਦ ਰੱਖਣਾ, ਰੱਖੋਗੇ? ਰੱਖੋਗੇ? ਜ਼ਰਾ ਹੱਥ ਉੱਪਰ ਕਰਕੇ ਦੱਸੋ ਰੱਖੋਗੇ? ਪਹਿਲਾਂ ਦੀ ਸਰਕਾਰ ਦੇ ਸਮੇਂ ਯੂਪੀ ਵਿੱਚ ਹਰ ਸਾਲ ਔਸਤਨ 50 ਕਿਲੋਮੀਟਰ ਰੇਲ ਲਾਈਨ ਦਾ ਦੋਹਰੀਕਰਣ ਹੁੰਦਾ ਸੀ। ਕਿਤਨਾ? ਕਿਤਨਾ ਕਿਲੋਮੀਟਰ? ਕਿਤਨੇ ਕਿਲੋਮੀਟਰ? - ਪੰਜਾਹ। ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਰੇਲਵੇ ਦਾ ਦੋਹਰੀਕਰਣ 50 ਕਿਲੋਮੀਟਰ। 

ਮੇਰੇ ਉੱਤਰ ਪ੍ਰਦੇਸ਼ ਦੇ ਨੌਜਵਾਨੋਂ ਭਵਿੱਖ ਕਿਵੇਂ ਘੜਦਾ ਹੈ ਦੇਖੋ, ਅੱਜ ਔਸਤਨ 200 ਕਿਲੋਮੀਟਰ ਦਾ ਕੰਮ ਹੋ ਰਿਹਾ ਹੈ। 200 ਕਿਲੋਮੀਟਰ ਰੇਲ ਲਾਈਨ ਦਾ ਦੋਹਰੀਕਰਣ ਹੋ ਰਿਹਾ ਹੈ। 2014 ਤੋਂ ਪਹਿਲਾਂ ਯੂਪੀ ਵਿੱਚ 11 ਹਜ਼ਾਰ ਕੌਮਨ ਸਰਵਿਸ ਸੈਂਟਰਸ ਸਨ। ਜ਼ਰਾ ਅੰਕੜਾ ਯਾਦ ਰੱਖੋ ਕਿਤਨੇ? ਕਿਤਨੇ? 11 ਹਜ਼ਾਰ। ਅੱਜ ਯੂਪੀ ਵਿੱਚ ਇੱਕ ਲੱਖ 30 ਹਜ਼ਾਰ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰਸ ਕੰਮ ਕਰ ਰਹੇ ਹਨ। ਇਹ ਅੰਕੜਾ ਯਾਦ ਰੱਖੋਗੇ? ਇੱਕ ਸਮੇਂ ਵਿੱਚ ਯੂਪੀ ਵਿੱਚ ਸਿਰਫ਼ 12 ਮੈਡੀਕਲ ਕਾਲਜ ਹੋਇਆ ਕਰਦੇ ਸਨ। ਅੰਕੜਾ ਯਾਦ ਰਿਹਾ ਕਿਤਨੇ ਮੈਡੀਕਲ ਕਾਲਜ? ਜ਼ਰਾ ਜ਼ੋਰ ਨਾਲ ਕਹੋ ਕਿਤਨੇ? 12 ਮੈਡੀਕਲ ਕਾਲਜ। ਅੱਜ ਯੂਪੀ ਵਿੱਚ 35 ਤੋਂ ਜ਼ਿਆਦਾ ਮੈਡੀਕਲ ਕਾਲਜ ਹਨ ਅਤੇ 14 ਨਵੇਂ ਮੈਡੀਕਲ ਕਾਲਜਾਂ ’ਤੇ ਕੰਮ ਚਲ ਰਿਹਾ ਹੈ। ਮਤਲਬ ਕਿੱਥੇ 14 ਅਤੇ ਕਿੱਥੇ 50 ।

ਭਾਈਓ ਅਤੇ ਭੈਣੋਂ,

ਵਿਕਾਸ ਦੀ ਜਿਸ ਧਾਰਾ ’ਤੇ ਅੱਜ ਦੇਸ਼ ਚਲ ਰਿਹਾ ਹੈ, ਉਸ ਦੇ ਮੂਲ ਵਿੱਚ ਦੋ ਪ੍ਰਮੁੱਖ ਪਹਿਲੂ ਹਨ। ਇੱਕ ਇਰਾਦਾ ਹੈ ਅਤੇ ਦੂਸਰਾ ਹੈ ਮਰਯਾਦਾ। ਅਸੀਂ ਦੇਸ਼ ਦੇ ਵਰਤਮਾਨ ਦੇ ਲਈ ਨਵੀਆਂ ਸੁਵਿਧਾਵਾਂ ਹੀ ਨਹੀਂ ਘੜ ਰਹੇ ਬਲਕਿ ਦੇਸ਼ ਦਾ ਭਵਿੱਖ ਵੀ ਗੜ੍ਹ ਰਹੇ ਹਾਂ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਜ਼ਰੀਏ, ਅਸੀਂ 21ਵੀਂ ਸਦੀ ਦੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਜੁਟੇ ਹਾਂ।

ਅਤੇ ਸਾਥੀਓ,

ਵਿਕਾਸ ਦੇ ਲਈ ਸਾਡਾ ਸੇਵਾਭਾਵ ਐਸਾ ਹੈ ਕਿ ਅਸੀਂ ਸਮੇਂ ਦੀ ਮਰਯਾਦਾ ਨੂੰ ਟੁੱਟਣ ਨਹੀਂ ਦਿੰਦੇ। ਅਸੀਂ ਸਮੇਂ ਦੀ ਮਰਯਾਦਾ ਦਾ ਪਾਲਨ ਕਿਵੇਂ ਕਰਦੇ ਹਾਂ, ਇਸ ਦੀਆਂ ਅਣਗਿਣਤ ਉਦਾਹਰਣਾਂ ਸਾਡੇ ਇਸੇ ਉੱਤਰ ਪ੍ਰਦੇਸ਼ ਵਿੱਚ ਹਨ। ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦੇ ਸੁੰਦਰੀਕਰਣ ਦਾ ਕੰਮ ਸਾਡੀ ਸਰਕਾਰ ਨੇ ਸ਼ੁਰੂ ਕੀਤਾ ਹੈ ਅਤੇ ਸਾਡੀ ਹੀ ਸਰਕਾਰ ਨੇ ਇਸ ਨੂੰ ਪੂਰਾ ਕਰਕੇ ਦਿਖਾਇਆ ਹੈ। ਗੋਰਖਪੁਰ ਏਮਸ ਦਾ ਨੀਂਹ ਪੱਥਰ ਵੀ ਸਾਡੀ ਸਰਕਾਰ ਨੇ ਕੀਤਾ (ਰੱਖਿਆ) ਅਤੇ ਉਸ ਦਾ ਲੋਕਅਰਪਣ ਵੀ ਇਸੇ ਸਰਕਾਰ ਵਿੱਚ ਹੋਇਆ। ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਸਾਡੀ ਸਰਕਾਰ ਨੇ ਕੀਤਾ (ਰੱਖਿਆ) ਹੈ ਅਤੇ ਉਸ ਦਾ ਲੋਕਅਰਪਣ ਵੀ ਸਾਡੀ ਸਰਕਾਰ ਵਿੱਚ ਹੋਇਆ।

ਬੁੰਦੇਲਖੰਡ ਐਕਸਪ੍ਰੈੱਸ ਵੀ ਇਸੇ ਦੀ ਉਦਾਹਰਣ ਹੈ। ਇਸ ਦਾ ਕੰਮ ਅਗਲੇ ਸਾਲ ਫਰਵਰੀ ਵਿੱਚ ਪੂਰਾ ਹੋਣਾ ਸੀ ਲੇਕਿਨ ਇਹ 7-8 ਮਹੀਨੇ ਪਹਿਲਾਂ ਹੀ ਸੇਵਾ ਦੇ ਲਈ ਤਿਆਰ ਹੈ ਮੇਰੇ ਦੋਸਤੋ। ਅਤੇ ਕੋਰੋਨਾ ਦੀਆਂ ਪਰਿਸਥਿਤੀਆਂ ਦੇ ਬਾਵਜੂਦ ਕਿਤਨੀਆਂ ਕਠਿਨਾਈਆਂ ਹਨ ਹਰ ਪਰਿਵਾਰ ਜਾਣਦਾ ਹੈ। ਇਨ੍ਹਾਂ ਕਠਿਨਾਈਆਂ ਦੇ ਦਰਮਿਆਨ ਹੀ ਅਸੀਂ ਇਸ ਕੰਮ ਨੂੰ ਸਭ ਤੋਂ ਪਹਿਲਾਂ ਕੀਤਾ ਹੈ। ਐਸੇ ਹੀ ਕੰਮ ਨਾਲ ਹਰ ਦੇਸ਼ਵਾਸੀ ਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਭਾਵਨਾ ਨਾਲ ਉਸ ਨੇ ਆਪਣੀ ਵੋਟ ਦਿੱਤੀ, ਉਸ ਦਾ ਸਹੀ ਮਾਅਨੇ ਵਿੱਚ ਸਨਮਾਨ ਹੋ ਰਿਹਾ, ਸਦਉਪਯੋਗ ਹੋ ਰਿਹਾ ਹੈ। ਮੈਂ ਇਸ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਜਦੋਂ ਮੈਂ ਕੋਈ  ਕਿਸੇ ਰੋਡ (ਸੜਕ) ਦਾ ਉਦਘਾਟਨ ਕਰਦਾ ਹਾਂ, ਕੋਈ ਹਸਪਤਾਲ ਦਾ ਉਦਘਾਟਨ ਕਰਦਾ ਹੈ ਕੋਈ ਕਾਰਖਾਨੇ ਦਾ ਉਦਘਾਟਨ ਕਰਦਾ ਹਾਂ ਤਾਂ ਮੇਰੇ ਦਿਲ ਵਿੱਚ ਇੱਕ ਹੀ ਭਾਵ ਹੁੰਦਾ ਹੈ ਕਿ ਮੈਂ ਜਿਨ੍ਹਾਂ ਮਤਦਾਤਾਵਾਂ ਨੇ ਇਹ ਸਰਕਾਰ ਬਣਾਈ ਹੈ ਉਨ੍ਹਾਂ ਨੂੰ ਸਨਮਾਨ ਦਿੰਦਾ ਹਾਂ ਅਤੇ ਦੇਸ਼ ਦੇ ਸਾਰੇ ਮਤਦਾਤਾਵਾਂ ਨੂੰ ਸੁਵਿਧਾ ਦਿੰਦਾ ਹਾਂ।

ਸਾਥੀਓ,

ਅੱਜ ਪੂਰੀ ਦੁਨੀਆ ਭਾਰਤ ਨੂੰ ਬਹੁਤ ਆਸ਼ਾ ਨਾਲ ਦੇਖ ਰਹੀ ਹੈ। ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਹੇ ਹਾਂ, ਅਗਲੇ 25 ਵਰ੍ਹਿਆਂ ਵਿੱਚ ਭਾਰਤ ਜਿਸ ਉਚਾਈ ’ਤੇ ਹੋਵੇਗਾ, ਉਸ ਦਾ ਰੋਡਮੈਪ ਬਣਾ ਰਹੇ ਹਾਂ। ਅਤੇ ਅੱਜ ਜਦੋਂ ਮੈਂ ਬੁੰਦੇਲਖੰਡ ਦੀ ਧਰਤੀ ’ਤੇ ਆਇਆ ਹਾਂ, ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਇਲਾਕੇ ਵਿੱਚ ਆਇਆ ਹਾਂ। ਇੱਥੋਂ ਇਸ ਵੀਰ ਭੂਮੀ ਤੋਂ ਮੈਂ ਹਿੰਦੁਸਤਾਨ ਦੇ ਛੇ ਲੱਖ ਤੋਂ ਵੀ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਕਰਬੱਧ (ਹੱਥ ਜੋੜ ਕੇ) ਪ੍ਰਾਰਥਨਾ ਕਰਦਾ ਹਾਂ।

ਕਿ ਅੱਜ ਜੋ ਅਸੀਂ ਆਜ਼ਾਦੀ ਦਾ ਪੁਰਬ ਮਨਾ ਰਹੇ ਹਾਂ। ਇਸ ਦੇ ਲਈ ਸੈਂਕੜੇ ਵਰ੍ਹਿਆਂ ਤੱਕ ਸਾਡੇ ਪੂਰਵਜਾਂ ਨੇ ਲੜਾਈ ਲੜੀ ਹੈ, ਬਲੀਦਾਨ ਦਿੱਤੇ ਹਨ, ਯਾਤਨਾਵਾਂ ਝੱਲੀਆਂ ਹਨ, ਜਦੋਂ 5 ਵਰ੍ਹੇ ਹਨ, ਸਾਡੀ ਜ਼ਿੰਮੇਵਾਰੀ  ਬਣਦੀ ਹੈ ਹੁਣੇ ਤੋਂ ਇਹ ਯੋਜਨਾ ਬਣਾਈਏ, ਆਉਣ ਵਾਲਾ ਇੱਕ ਮਹੀਨਾ 15 ਅਗਸਤ ਤੱਕ ਹਰ ਪਿੰਡ ਵਿੱਚ ਅਨੇਕ ਪ੍ਰੋਗਰਾਮ ਹੋਣ, ਪਿੰਡ ਮਿਲ ਕੇ ਪ੍ਰੋਗਰਾਮ ਕਰਨੇ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੀ ਯੋਜਨਾ ਬਣਾਈਏ। ਵੀਰਾਂ ਨੂੰ ਯਾਦ ਕਰੋ, ਬਲੀਦਾਨੀਆਂ ਨੂੰ ਯਾਦ ਕਰੋ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰੇ, ਹਰ ਪਿੰਡ ਵਿੱਚ ਨਵਾਂ ਸੰਕਲਪ ਲੈਣ ਦਾ ਇੱਕ ਵਾਤਾਵਰਣ ਬਣੇ। ਇਹ ਮੈਂ ਸਭ ਦੇਸ਼ਵਾਸੀਆਂ ਨੂੰ ਅੱਜ ਇਸ ਵੀਰਾਂ ਦੀ ਭੂਮੀ ਤੋਂ ਪ੍ਰਾਰਥਨਾ ਕਰਦਾ ਹਾਂ।

ਸਾਥੀਓ,

ਅੱਜ ਭਾਰਤ ਵਿੱਚ ਐਸਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ, ਜਿਸ ਦਾ ਅਧਾਰ ਵਰਤਮਾਨ ਦੀ ਆਕਾਂਖਿਆ  ਅਤੇ ਭਾਰਤ ਦੇ ਬਿਹਤਰ ਭਵਿੱਖ ਨਾਲ ਜੁੜਿਆ ਹੋਇਆ ਨਾ ਹੋਵੇ। ਅਸੀਂ ਕੋਈ ਵੀ ਫ਼ੈਸਲਾ ਲਈਏ, ਕੋਈ ਵੀ ਨਿਰਣੇ ਲਈਏ, ਕੋਈ ਵੀ ਨੀਤੀ ਅਪਣਾਈਏ, ਇਸ ਦੇ ਪਿੱਛੇ ਸਭ ਤੋਂ ਬੜੀ ਸੋਚ ਇਹੀ ਹੋਣੀ ਚਾਹੀਦੀ ਹੈ ਕਿ ਇਸ ਨਾਲ ਦੇਸ਼ ਦਾ ਵਿਕਾਸ ਹੋਰ ਤੇਜ਼ ਹੋਵੇਗਾ। ਹਰ ਉਹ ਬਾਤ, ਜਿਸ ਨਾਲ ਦੇਸ਼ ਨੂੰ ਨੁਕਸਾਨ ਹੁੰਦਾ ਹੈ, ਦੇਸ਼ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ, ਉਸ ਤੋਂ ਸਾਨੂੰ ਹਮੇਸ਼ਾ ਦੂਰ ਰੱਖਣਾ ਹੈ। ਆਜ਼ਾਦੀ ਦੇ 75 ਵਰ੍ਹਿਆਂ ਦੇ ਬਾਅਦ ਭਾਰਤ ਨੂੰ ਵਿਕਾਸ ਦਾ ਇਹ ਸਭ ਤੋਂ ਬਿਹਤਰੀਨ ਮੌਕਾ ਮਿਲਿਆ ਹੈ। ਸਾਨੂੰ ਇਸ ਮੌਕੇ ਨੂੰ ਗੰਵਾਉਣਾ ਨਹੀਂ ਹੈ। ਸਾਨੂੰ ਇਸ ਕਾਲਖੰਡ ਵਿੱਚ ਦੇਸ਼ ਦਾ ਜ਼ਿਆਦਾ ਤੋਂ ਜ਼ਿਆਦਾ ਵਿਕਾਸ ਕਰਕੇ ਉਸ ਨੂੰ ਨਵੀਂ ਉਚਾਈ ’ਤੇ ਪਹੁੰਚਾਉਣਾ ਹੈ, ਨਵਾਂ ਭਾਰਤ ਬਣਾਉਣਾ ਹੈ।

ਸਾਥੀਓ,

ਨਵੇਂ ਭਾਰਤ ਦੇ ਸਾਹਮਣੇ ਇੱਕ ਐਸੀ ਚੁਣੌਤੀ ਵੀ ਹੈ, ਜਿਸ ’ਤੇ ਅਗਰ ਹੁਣੇ ਧਿਆਨ ਨਹੀਂ ਦਿੱਤਾ ਗਿਆ, ਤਾਂ ਭਾਰਤ ਦੇ ਨੌਜਵਾਨਾਂ ਦਾ, ਅੱਜ ਦੀ ਪੀੜ੍ਹੀ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਤੁਹਾਡਾ ਅੱਜ ਗੁਮਰਾਹ ਹੋ ਜਾਵੇਗਾ ਅਤੇ ਤੁਹਾਡਾ ਆਉਣ ਵਾਲਾ ਕੱਲ੍ਹ ਅੰਧੇਰੇ (ਹਨੇਰੇ) ਵਿੱਚ ਸਿਮਟ ਜਾਵੇਗਾ ਦੋਸਤੋ। ਇਸ ਲਈ ਹੁਣੇ ਤੋਂ ਜਾਗਣਾ ਜ਼ਰੂਰੀ ਹੈ। ਅੱਜਕਲ੍ਹ ਸਾਡੇ ਦੇਸ਼ ਵਿੱਚ ਮੁਫ਼ਤ ਦੀਆਂ ਰੇਵੜੀਆਂ (ਰਿਉੜੀਆਂ) ਵੰਡ ਕੇ ਵੋਟ ਬਟੋਰਨ ਦਾ ਕਲਚਰ ਲਿਆਉਣ ਦੀ ਭਰਪੂਰ ਕੋਸ਼ਿਸ਼ ਹੋ ਰਹੀ ਹੈ।

ਇਹ ਰੇਵੜੀ (ਰਿਉੜੀ) ਕਲਚਰ ਦੇਸ਼ ਦੇ ਵਿਕਾਸ ਦੇ ਲਈ ਬਹੁਤ ਘਾਤਕ ਹੈ। ਇਸ ਰੇਵੜੀ (ਰਿਉੜੀ) ਕਲਚਰ ਤੋਂ ਦੇਸ਼ ਦੇ ਲੋਕਾਂ ਨੂੰ ਅਤੇ ਖਾਸ ਕਰ ਕੇ ਮੇਰੇ ਨੌਜਵਾਨਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਰੇਵੜੀ (ਰਿਉੜੀ) ਕਲਚਰ ਵਾਲੇ ਕਦੇ ਤੁਹਾਡੇ ਲਈ ਨਵੇਂ ਐਕਸਪ੍ਰੈੱਸ ਵੇਅ ਨਹੀਂ ਬਣਾਉਣਗੇ, ਨਵੇਂ ਏਅਰਪੋਰਟ ਜਾਂ ਡਿਫੈਂਸ ਕੌਰੀਡੋਰ ਨਹੀਂ ਬਣਵਾਉਣਗੇ। ਰੇਵੜੀ (ਰਿਉੜੀ) ਕਲਚਰ ਵਾਲਿਆਂ ਨੂੰ ਲਗਦਾ ਹੈ ਕਿ ਜਨਤਾ ਜਨਾਰਦਨ ਨੂੰ ਮੁਫ਼ਤ ਦੀ ਰੇਵੜੀ (ਰਿਉੜੀਆਂ) ਵੰਡ ਕੇ, ਉਨ੍ਹਾਂ ਨੂੰ ਖਰੀਦ ਲੈਣਗੇ। ਸਾਨੂੰ ਮਿਲ ਕੇ ਉਨ੍ਹਾਂ ਦੀ ਇਸ ਸੋਚ ਨੂੰ ਹਰਾਉਣਾ ਹੈ ਰੇਵੜੀ (ਰਿਉੜੀ) ਕਲਚਰ ਨੂੰ ਦੇਸ਼ ਦੀ ਰਾਜਨੀਤੀ ਤੋਂ ਹਟਾਉਣਾ ਹੈ।

ਸਾਥੀਓ,

ਰੇਵੜੀ (ਰਿਉੜੀ) ਕਲਚਰ ਤੋਂ ਅਲੱਗ, ਅਸੀਂ ਦੇਸ਼ ਵਿੱਚ ਰੋਡ ਬਣਾ ਕੇ, ਨਵੇਂ ਰੇਲ ਰੂਟ ਬਣਾ ਕੇ, ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੇ ਹਾਂ। ਅਸੀਂ ਗ਼ਰੀਬਾਂ ਦੇ ਲਈ ਕਰੋੜਾਂ ਪੱਕੇ ਘਰ ਬਣਾ ਰਹੇ ਹਾਂ, ਦਹਾਕਿਆਂ ਤੋਂ ਅਧੂਰੀਆਂ ਸਿੰਚਾਈ ਪਰਿਯੋਜਨਾਵਾਂ (ਪ੍ਰੋਜੈਕਟ) ਪੂਰੀਆਂ ਕਰ ਰਹੇ ਹਾਂ, ਛੋਟੇ-ਬੜੇ ਅਨੇਕ ਡੈਮ ਬਣਾ ਰਹੇ ਹਾਂ, ਨਵੇਂ-ਨਵੇਂ ਬਿਜਲੀ ਦੇ ਕਾਰਖਾਨੇ ਲਗਵਾ ਰਹੇ ਹਾਂ, ਤਾਕਿ ਗ਼ਰੀਬ ਦਾ, ਕਿਸਾਨ ਦਾ ਜੀਵਨ ਅਸਾਨ ਬਣੇ ਅਤੇ ਮੇਰੇ ਦੇਸ਼ ਦੇ ਨੌਜ਼ਵਾਨਾਂ ਦਾ ਆਉਣ ਵਾਲਾ ਭਵਿੱਖ ਅੰਧਕਾਰ ਵਿੱਚ ਡੁੱਬ ਨਾ ਜਾਵੇ।

ਸਾਥੀਓ,

ਇਸ ਕੰਮ ਵਿੱਚ ਮਿਹਨਤ ਲਗਦੀ ਹੈ, ਦਿਨ ਰਾਤ ਖੱਟਣਾ ਪੈਂਦਾ ਹੈ, ਖ਼ੁਦ ਨੂੰ ਜਨਤਾ ਦੀ ਸੇਵਾ ਦੇ ਲਈ ਸਮਰਪਿਤ ਕਰਨਾ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਵਿੱਚ ਜਿੱਥੇ ਵੀ ਸਾਡੀ ਡਬਲ ਇੰਜਣ ਦੀ ਸਰਕਾਰ ਹੈ, ਉਹ ਵਿਕਾਸ ਦੇ ਲਈ ਇਤਨੀ ਮਿਹਨਤ ਕਰ ਰਹੀ ਹੈ। ਡਬਲ ਇੰਜਣ ਦੀ ਸਰਕਾਰ ਮੁਫ਼ਤ ਦੀਆਂ ਰੇਉੜੀਆਂ ਵੰਡਣ ਦਾ ਸ਼ਾਰਟਕਟ ਨਹੀਂ ਅਪਣਾ ਰਹੀ, ਡਬਲ ਇੰਜਣ ਦੀ ਸਰਕਾਰ, ਮਿਹਨਤ ਕਰਕੇ ਰਾਜ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਜੁਟੀਆਂ ਹਨ।

ਅਤੇ ਸਾਥੀਓ,

ਅੱਜ ਮੈਂ ਤੁਹਾਨੂੰ ਇੱਕ ਹੋਰ ਬਾਤ ਵੀ ਕਹਾਂਗਾ। ਦੇਸ਼ ਦਾ ਸੰਤੁਲਿਤ ਵਿਕਾਸ, ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ਆਧੁਨਿਕ ਸੁਵਿਧਾਵਾਂ ਦਾ ਪਹੁੰਚਣਾ, ਇਹ ਕੰਮ ਵੀ ਇੱਕ ਪ੍ਰਕਾਰ ਨਾਲ ਸੱਚੇ ਅਰਥ ਵਿੱਚ ਸਮਾਜਿਕ ਨਿਆਂ ਦਾ ਕੰਮ ਹੈ। ਜਿਸ ਪੂਰਬੀ ਭਾਰਤ ਦੇ ਲੋਕਾਂ ਨੂੰ, ਜਿਸ ਬੁੰਦੇਲਖੰਡ ਦੇ ਲੋਕਾਂ ਨੂੰ ਦਹਾਕਿਆਂ ਤੱਕ ਸੁਵਿਧਾਵਾਂ ਤੋਂ ਵੰਚਿਤ ਰੱਖਿਆ ਗਿਆ, ਅੱਜ ਜਦੋਂ ਉੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਉਹ ਸਮਾਜਿਕ ਨਿਆਂ ਵੀ ਹੋ ਰਿਹਾ ਹੈ।

ਯੂਪੀ ਦੇ ਜਿਨ੍ਹਾਂ ਜਿਲ੍ਹਿਆਂ ਨੂੰ ਪਿਛੜਿਆ ਮੰਨ ਕੇ ਉਨ੍ਹਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਸੀ, ਉੱਥੇ ਜਦੋਂ ਵਿਕਾਸ ਹੋ ਰਿਹਾ ਹੈ, ਤਾਂ ਇਹ ਵੀ ਇੱਕ ਤਰ੍ਹਾਂ ਦਾ ਸਮਾਜਿਕ ਨਿਆਂ ਹੈ। ਪਿੰਡ-ਪਿੰਡ ਨੂੰ ਸੜਕਾਂ ਨਾਲ ਜੋੜਨ ਦੇ ਲਈ ਤੇਜ਼ੀ ਨਾਲ ਕੰਮ ਕਰਨਾ, ਘਰ-ਘਰ ਤੱਕ ਰਸੋਈ ਗੈਸ ਦਾ ਕਨੈਕਸ਼ਨ ਪਹੁੰਚਾਉਣਾ, ਗ਼ਰੀਬਾਂ ਨੂੰ ਪੱਕੇ ਘਰ ਦੀ ਸੁਵਿਧਾ ਦੇਣਾ, ਘਰ-ਘਰ ਵਿੱਚ ਸ਼ੌਚਾਲਯ (ਪਖਾਨੇ) ਬਣਾਉਣਾ, ਇਹ ਸਾਰੇ ਕੰਮ ਵੀ ਸਮਾਜਿਕ ਨਿਆਂ ਨੂੰ ਹੀ ਮਜ਼ਬੂਤ ਕਰਨ ਵਾਲੇ ਕਦਮ ਹਨ। ਬੁੰਦੇਲਖੰਡ ਦੇ ਲੋਕਾਂ ਨੂੰ ਵੀ ਸਾਡੀ ਸਰਕਾਰ ਦੇ ਸਮਾਜਿਕ ਨਿਆਂ ਭਰੇ ਕਾਰਜਾਂ ਤੋਂ ਬਹੁਤ ਲਾਭ ਹੋ ਰਿਹਾ ਹੈ।

ਭਾਈਓ ਅਤੇ ਭੈਣੋਂ,

ਬੁੰਦੇਲਖੰਡ ਦੀ ਇੱਕ ਹੋਰ ਚੁਣੌਤੀ ਨੂੰ ਘੱਟ ਕਰਨ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਹਰ ਘਰ ਤੱਕ ਪਾਈਪ ਨਾਲ ਪਾਣੀ ਪਹੁੰਚਾਉਣ ਦੇ ਲਈ ਅਸੀਂ ਜਲ ਜੀਵਨ ਮਿਸ਼ਨ 'ਤੇ ਕੰਮ ਕਰ ਰਹੇ ਹਾਂ। ਇਸ ਮਿਸ਼ਨ ਦੇ ਤਹਿਤ ਬੁੰਦੇਲਖੰਡ ਦੇ ਲੱਖਾਂ ਪਰਿਵਾਰਾਂ ਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ। ਇਸ ਦਾ ਬਹੁਤ ਬੜਾ ਲਾਭ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਨੂੰ ਹੋਇਆ ਹੈ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਘੱਟ ਹੋਈਆਂ ਹਨ। ਅਸੀਂ ਬੁੰਦੇਲਖੰਡ ਵਿੱਚ ਨਦੀਆਂ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਪ੍ਰਯਾਸ ਕਰ ਰਹੇ ਹਾਂ। ਰਤੌਲੀ ਬੰਨ੍ਹ ਪਰਿਯੋਜਨਾ (ਪ੍ਰੋਜੈਕਟ), ਭਾਵਨੀ ਬੰਨ੍ਹ ਪਰਿਯੋਜਨਾ (ਪ੍ਰੋਜੈਕਟ) ਅਤੇ ਮਝਗਾਂਵ ਚਿੱਲੀ ਸਪ੍ਰਿੰਕਲਰ ਸਿੰਚਾਈ ਪਰਿਯੋਜਨਾ (ਪ੍ਰੋਜੈਕਟ), ਐਸੇ ਹੀ ਪ੍ਰਯਾਸਾਂ ਦਾ ਪਰਿਣਾਮ ਹਨ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਦੇ ਲਈ ਹਜ਼ਾਰਾਂ ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਨਾਲ ਬੁੰਦੇਲਖੰਡ ਦੇ ਬਹੁਤ ਬੜੇ ਹਿੱਸੇ ਦਾ ਜੀਵਨ ਬਦਲਣ ਵਾਲਾ ਹੈ।

ਸਾਥੀਓ,

ਮੇਰੀ ਬੁੰਦੇਲਖੰਡ ਦੇ ਸਾਥੀਆਂ ਨੂੰ ਇੱਕ ਹੋਰ ਤਾਕੀਦ ਵੀ ਹੈ। ਆਜ਼ਾਦੀ ਦੇ 75 ਵਰ੍ਹੇ ਦੇ ਅਵਸਰ 'ਤੇ ਦੇਸ਼ ਨੇ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਸੰਕਲਪ ਲਿਆ ਹੈ। ਬੁੰਦੇਲਖੰਡ ਦੇ ਹਰ ਜ਼ਿਲ੍ਹੇ ਵਿੱਚ ਵੀ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ। ਇਹ ਜਲ ਸੁਰੱਖਿਆ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਬੜਾ ਕੰਮ ਹੋ ਰਿਹਾ ਹੈ। ਮੈਂ ਅੱਜ ਆਪ ਸਭ ਨੂੰ ਕਹਾਂਗਾ ਕਿ ਇਸ ਨੇਕ ਕੰਮ ਵਿੱਚ ਮਦਦ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਅੱਗੇ ਆਓ। ਅੰਮ੍ਰਿਤ ਸਰੋਵਰ ਦੇ ਲਈ ਪਿੰਡ-ਪਿੰਡ ਤਾਰ (ਕਾਰ) ਸੇਵਾ ਦਾ ਅਭਿਯਾਨ ਚਲਣਾ ਚਾਹੀਦਾ ਹੈ।

ਭਾਈਓ ਅਤੇ ਭੈਣੋਂ,

ਬੁੰਦੇਲਖੰਡ ਦੇ ਵਿਕਾਸ ਵਿੱਚ ਬਹੁਤ ਬੜੀ ਤਾਕਤ ਇੱਥੋਂ ਦੇ ਕੁਟੀਰ ਉਦਯੋਗਾਂ ਦੀ ਵੀ ਹੈ। ਆਤਮਨਿਰਭਰ ਭਾਰਤ ਦੇ ਲਈ ਸਾਡੀ ਸਰਕਾਰ ਦੁਆਰਾ ਇਸ ਕੁਟੀਰ ਪਰੰਪਰਾ ’ਤੇ ਵੀ ਬਲ ਦਿੱਤਾ ਜਾ ਰਿਹਾ ਹੈ। ਮੇਕ ਇਨ ਇੰਡੀਆ, ਭਾਰਤ ਦੀ ਇਸੇ ਕੁਟੀਰ ਪਰੰਪਰਾ ਨਾਲ ਸਸ਼ਕਤ ਰਹਿਣ ਵਾਲਾ ਹੈ। ਛੋਟੇ ਪ੍ਰਯਾਸਾਂ ਨਾਲ ਕੈਸੇ (ਕਿਵੇਂ) ਬੜਾ ਪ੍ਰਭਾਵ ਪੈ ਰਿਹਾ ਹੈ, ਇਸ ਦੀ ਇੱਕ ਉਦਾਹਰਣ ਮੈਂ ਅੱਜ ਤੁਹਾਨੂੰ ਵੀ ਅਤੇ ਦੇਸ਼ਵਾਸੀਆਂ ਨੂੰ ਦੇਣਾ ਚਾਹੁੰਦਾ ਹਾਂ।

ਸਾਥੀਓ,

ਭਾਰਤ, ਹਰ ਸਾਲ ਕਰੋੜਾਂ ਰੁਪਏ ਦੇ ਖਿਡੌਣੇ, ਦੁਨੀਆ ਦੇ ਦੂਸਰੇ ਦੇਸ਼ਾਂ ਤੋਂ ਮੰਗਾਉਂਦਾ ਰਿਹਾ ਹੈ। ਹੁਣ ਦੱਸੋ ਛੋਟੇ-ਛੋਟੇ ਬੱਚਿਆਂ ਦੇ ਲਈ ਛੋਟੇ-ਛੋਟੇ ਖਿਡੌਣੇ ਇਹ ਵੀ ਬਾਹਰ ਤੋਂ ਲਿਆਏ ਜਾਂਦੇ ਸਨ। ਜਦਕਿ ਭਾਰਤ ਵਿੱਚ ਖਿਡੌਣੇ ਬਣਾਉਣਾ ਤਾਂ ਪਰਿਵਾਰਕ ਅਤੇ ਪਰੰਪਰਾਗਤ ਉਦਯੋਗ ਰਿਹਾ ਹੈ, ਪਰਿਵਾਰਕ ਕਿੱਤਾ ਰਿਹਾ ਹੈ। ਉਸ ਨੂੰ ਦੇਖਦੇ ਹੋਏ ਮੈਂ ਭਾਰਤ ਵਿੱਚ ਖਿਡੌਣਾ ਉਦਯੋਗ ਨੂੰ ਨਵੇਂ ਸਿਰੇ ਤੋਂ ਕੰਮ ਕਰਨ ਦੀ ਤਾਕੀਦ ਕੀਤੀ ਸੀ। ਲੋਕਾਂ ਨੂੰ ਵੀ ਭਾਰਤੀ ਖਿਡੌਣਿਆਂ ਨੂੰ ਖਰੀਦਣ ਦੀ ਅਪੀਲ ਕੀਤੀ ਸੀ। 

ਇਤਨੇ ਘੱਟ ਸਮੇਂ ਵਿੱਚ ਸਰਕਾਰ ਦੇ ਪੱਧਰ 'ਤੇ ਜੋ ਕੰਮ ਕਰਨ ਜ਼ਰੂਰੀ ਸੀ, ਉਹ ਵੀ ਅਸੀਂ ਕੀਤਾ। ਇਨ੍ਹਾਂ ਸਭ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਹਰ ਹਿੰਦੁਸਤਾਨੀ ਨੂੰ ਗਰਵ (ਮਾਣ) ਹੋਵੇਗਾ, ਮੇਰੇ ਦੇਸ਼ ਦੇ ਲੋਕ ਸੱਚੀ ਬਾਤ ਨੂੰ ਕਿਵੇਂ ਦਿਲ ਤੋਂ ਲੈ ਲੈਂਦੇ ਹਨ, ਇਸ ਦੀ ਇਹ ਉਦਾਹਰਣ ਹੈ । ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਵਿਦੇਸ਼ ਤੋਂ ਆਉਣ ਵਾਲੇ ਖਿਡੌਣਿਆਂ ਦੀ ਸੰਖਿਆ ਬਹੁਤ ਬੜੀ ਮਾਤਰਾ ਵਿੱਚ ਘੱਟ ਹੋ ਗਈ ਹੈ। ਮੈਂ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ।

ਇਤਨਾ ਹੀ ਨਹੀਂ, ਭਾਰਤ ਤੋਂ ਹੁਣ ਬੜੀ ਸੰਖਿਆ ਵਿੱਚ ਖਿਡੌਣੇ, ਵਿਦੇਸ਼ ਵੀ ਜਾਣ ਲਗੇ ਹਨ। ਇਸ ਦਾ ਲਾਭ ਕਿਸ ਨੂੰ ਮਿਲਿਆ ਹੈ? ਖਿਡੌਣੇ ਬਣਾਉਣ ਵਾਲੇ ਸਾਡੇ ਜ਼ਿਆਦਾਤਰ ਸਾਥੀ ਗ਼ਰੀਬ ਪਰਿਵਾਰ ਹਨ, ਦਲਿਤ ਪਰਿਵਾਰ ਹਨ, ਪਿਛੜੇ ਪਰਿਵਾਰ ਹਨ, ਆਦਿਵਾਸੀ ਪਰਿਵਾਰ ਹਨ। ਸਾਡੀਆਂ ਮਹਿਲਾਵਾਂ ਖਿਡੌਣੇ ਬਣਾਉਣ ਦੇ ਕੰਮ ਵਿੱਚ ਜੁੜੀਆਂ ਰਹਿੰਦੀਆਂ ਹਨ। ਇਸ ਉਦਯੋਗ ਤੋਂ ਸਾਡੇ ਇਨ੍ਹਾਂ ਸਭ ਲੋਕਾਂ ਨੂੰ ਲਾਭ ਹੋਇਆ ਹੈ। ਝਾਂਸੀ, ਚਿੱਤਰਕੂਟ, ਬੁੰਦੇਲਖੰਡ ਵਿੱਚ ਤਾਂ ਖਿਡੌਣਿਆਂ ਦੀ ਬਹੁਤ ਬੜੀ ਸਮ੍ਰਿੱਧ ਪਰੰਪਰਾ ਰਹੀ ਹੈ। ਇਨ੍ਹਾਂ ਨੂੰ ਵੀ ਡਬਲ ਇੰਜਣ ਦੀ ਸਰਕਾਰ ਦੁਆਰਾ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਸਾਥੀਓ,

ਸੂਰਵੀਰਾਂ ਦੀ ਧਰਤੀ ਬੁੰਦੇਲਖੰਡ ਦੇ ਵੀਰਾਂ ਨੇ ਖੇਲ ਦੇ ਮੈਦਾਨ 'ਤੇ ਵੀ ਵਿਜੈ ਪਤਾਕਾ ਫਹਿਰਾਈ ਹੈ। ਦੇਸ਼ ਦੇ ਸਭ ਤੋਂ ਬੜੇ ਖੇਲ ਸਨਮਾਨ ਦਾ ਨਾਮ ਹੁਣ ਬੁੰਦੇਲਖੰਡ ਦੇ ਸਪੂਤ ਮੇਜਰ ਧਿਆਨਚੰਦ ਦੇ ਨਾਮ ’ਤੇ ਹੀ ਹੈ। ਧਿਆਨਚੰਦ ਜੀ ਨੇ ਜਿਸ ਮੇਰਠ ਵਿੱਚ ਕਾਫੀ ਸਮਾਂ ਗੁਜਾਰਿਆ ਸੀ, ਉੱਥੇ ਉਨ੍ਹਾਂ ਦੇ ਨਾਮ ਤੋਂ ਇੱਕ ਸਪੋਰਟਸ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਸਾਡੀ ਝਾਂਸੀ ਦੀ ਵੀ ਇੱਕ ਬਿਟੀਆ (ਬੇਟੀ), ਸ਼ੈਲੀ ਸਿੰਘ ਨੇ ਵੀ ਕਮਾਲ ਕਰਕੇ ਦਿਖਾਇਆ। 

ਸਾਡੀ ਹੀ ਬੁੰਦੇਲਖੰਡ ਦੀ ਬੇਟੀ ਸ਼ੈਲੀ ਸਿੰਘ ਨੇ ਲੰਬੀ ਕੂਦ (ਲੌਂਗ ਜੰਪ) ਵਿੱਚ ਨਵੇਂ-ਨਵੇਂ ਰਿਕਾਰਡ ਬਣਾਉਣ ਵਾਲੀ ਸ਼ੈਲੀ ਸਿੰਘ ਪਿਛਲੇ ਸਾਲ ਅੰਡਰ-ਟਵੰਟੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਵੀ ਜਿੱਤਿਆ ਹੈ। ਬੁੰਦੇਲਖੰਡ, ਐਸੀਆਂ ਯੁਵਾ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਖੂਬ ਅਵਸਰ ਮਿਲੇ, ਇੱਥੋਂ ਪਲਾਇਨ ਰੁਕੇ, ਇੱਥੇ ਆਧੁਨਿਕ ਇੰਫ੍ਰਾਸਟ੍ਰਕਚਰ ਬਣੇ, ਇਸੇ ਦਿਸ਼ਾ ਵਿੱਚ ਸਾਡੀ ਸਰਕਾਰ ਕੰਮ ਕਰ ਰਹੀ ਹੈ।

ਯੂਪੀ ਐਸੇ ਹੀ ਸੁਸ਼ਾਸਨ ਦੀ ਨਵੀਂ ਪਹਿਚਾਣ ਨੂੰ ਮਜ਼ਬੂਤ ਕਰਦਾ ਰਹੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਲਈ ਫਿਰ ਤੋਂ ਬਹੁਤ-ਬਹੁਤ ਵਧਾਈ, ਅਤੇ ਫਿਰ ਤੋਂ ਯਾਦ ਕਰਾਉਂਦਾ ਹਾਂ 15 ਅਗਸਤ ਤੱਕ ਪੂਰਾ ਮਹੀਨਾ ਹਿੰਦੁਸਤਾਨ ਦੇ ਹਰ ਘਰ ਵਿੱਚ, ਹਰ ਪਿੰਡ ਵਿੱਚ ਆਜ਼ਾਦੀ ਕਾ ਮਹੋਤਸਵ ਮਨਨਾ (ਮਨਾਇਆ ਜਾਣਾ) ਚਾਹੀਦਾ ਹੈ, ਸ਼ਾਨਦਾਰ ਮਨਨਾ (ਮਨਾਇਆ ਜਾਣਾ) ਚਾਹੀਦਾ ਹੈ, ਤੁਹਾਨੂੰ ਸਭ ਨੂੰ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ। ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਕੀ –ਜੈ, ਭਾਰਤ ਮਾਤਾ ਕੀ- ਜੈ, ਭਾਰਤ ਮਾਤਾ ਕੀ – ਜੈ, ਬਹੁਤ-ਬਹੁਤ ਧੰਨਵਾਦ। 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India