"ਜਦੋਂ ਪ੍ਰਤਿਭਾ ਜਾਂ ਟੈਕਨੋਲੋਜੀ ਦੀ ਗੱਲ ਹੁੰਦੀ ਹੈ ਤਾਂ 'ਬ੍ਰਾਂਡ ਬੰਗਲੁਰੂ' ਸਭ ਤੋਂ ਅੱਗੇ ਆਉਂਦਾ ਹੈ"
‘ਇਨਵੈਸਟ ਕਰਨਾਟਕ 2022’ ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦੀ ਇੱਕ ਉੱਤਮ ਉਦਾਹਰਣ ਹੈ”
"ਵਿਸ਼ਵ ਇਨ੍ਹਾਂ ਅਨਿਸ਼ਚਿਤ ਸਮਿਆਂ ਵਿੱਚ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਸਿਧਾਂਤਾਂ ਪ੍ਰਤੀ ਭਰੋਸੇਮੰਦ ਹੈ"
"ਨਿਵੇਸ਼ਕਾਂ ਨੂੰ ਲਾਲ ਫੀਤਾਸ਼ਾਹੀ ਵਿੱਚ ਫਸਾਉਣ ਦੀ ਬਜਾਏ, ਅਸੀਂ ਨਿਵੇਸ਼ ਲਈ ਲਾਲ ਕਾਰਪੇਟ ਦਾ ਮਾਹੌਲ ਬਣਾਇਆ"
“ਨਵੇਂ ਭਾਰਤ ਦਾ ਨਿਰਮਾਣ ਸਾਹਸੀ ਸੁਧਾਰਾਂ, ਵੱਡੇ ਬੁਨਿਆਦੀ ਢਾਂਚੇ ਅਤੇ ਬਿਹਤਰੀਨ ਪ੍ਰਤਿਭਾ ਨਾਲ ਹੀ ਸੰਭਵ ਹੈ”
"ਵਿਕਾਸ ਦੇ ਲਕਸ਼ਾਂ ਨੂੰ ਨਿਵੇਸ਼ ਅਤੇ ਮਨੁੱਖੀ ਪੂੰਜੀ 'ਤੇ ਕੇਂਦ੍ਰਿਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ"
"ਡਬਲ ਇੰਜਣ ਵਾਲੀ ਸਰਕਾਰ ਦੀ ਸ਼ਕਤੀ ਕਰਨਾਟਕ ਦੇ ਵਿਕਾਸ ਨੂੰ ਅੱਗੇ ਵਧਾ ਰਹੀ ਹੈ"
"ਭਾਰਤ ਵਿੱਚ ਨਿਵੇਸ਼ ਦਾ ਮਤਲਬ ਹੈ ਸਮਾਵੇਸ਼ ਵਿੱਚ ਨਿਵੇਸ਼ ਕਰਨਾ, ਲੋਕਤੰਤਰ ਵਿੱਚ ਨਿਵੇਸ਼ ਕਰਨਾ, ਵਿਸ਼ਵ ਲਈ ਨਿਵੇਸ਼ ਕਰਨਾ ਅਤੇ ਇੱਕ ਬਿਹਤਰ, ਸਵੱਛ ਅਤੇ ਸੁਰੱਖਿਅਤ ਗ੍ਰਹਿ ਲਈ ਨਿਵੇਸ਼ ਕਰਨਾ"

ਨਮਸਕਾਰ,

ਗਲੋਬਲ ਇਨਵੈਟਰਸ ਮੀਟ ਵਿੱਚ ਦੁਨੀਆ ਦੇ ਕੋਨੋ-ਕੋਨੇ ਤੋਂ ਆਏ ਸਾਰੇ ਸਾਥੀਓ, Welcome To India Welcome to ਨੱਮਾ ਕਰਨਾਟਕਾ and Welcome to ਨੱਮਾ ਬੈਂਗਲੁਰੂ, ਕੱਲ੍ਹ ਕਰਨਾਟਕਾ ਨੇ ਰਾਜਯੋਤਸਵ ਦਿਵਸ ਮਨਾਇਆ। ਕਰਨਾਟਕਾ ਦੇ ਲੋਕਾਂ ਅਤੇ ਕੰਨੜ ਭਾਸ਼ਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਲੇ ਸਾਰੇ ਲੋਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਉਹ ਜਗ੍ਹਾ ਹੈ, ਜਿੱਥੇ Tradition ਵੀ ਹੈ, ਅਤੇ Technology ਵੀ ਹੈ। ਇਹ ਉਹ ਜਗ੍ਹਾ ਹੈ, ਜਿੱਥੇ ਹਰ ਤਰਫ਼ Nature ਅਤੇ Culture ਦਾ ਅਦਭੁਤ ਸੰਗਮ ਦਿਖਦਾ ਹੈ। ਇਹ ਉਹ ਜਗ੍ਹਾ ਹੈ, ਜਿਸ ਦੀ ਪਹਿਚਾਣ wonderful ਆਰਕੀਟੈਕਚਰ ਤੋਂ ਵੀ ਹੈ ਅਤੇ Vibrant Start-Ups ਤੋਂ ਵੀ ਹੈ। ਜਦੋਂ ਵੀ Talent ਅਤੇ Technology ਦੀ ਬਾਤ ਆਉਂਦੀ ਹੈ, ਤਾਂ ਦਿਮਾਗ ਵਿੱਚ ਜੋ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਹੈ Brand Bengaluru, ਅਤੇ ਇਹ ਨਾਮ ਸਿਰਫ਼ ਭਾਰਤ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ Establish ਹੋ ਚੁੱਕਿਆ ਹੈ। ਕਰਨਾਟਕ ਦੀ ਇਹ ਧਰਤੀ ਸਭ ਤੋਂ ਖੂਬਸੂਰਤ Natural Hotspots ਦੇ ਲਈ ਜਾਣੀ ਜਾਂਦੀ ਹੈ। ਯਾਨੀ ਕਿ ਮ੍ਰਿਦੂ ਭਾਸ਼ਾ ਕੰਨੜ, ਇੱਥੋਂ ਦੇ ਸਮ੍ਰਿੱਧ ਸੱਭਿਆਚਾਰ ਅਤੇ ਹਰ ਕਿਸੇ ਦੇ ਲਈ ਕੰਨੜੀਆ ਲੋਕਾਂ ਦਾ ਅਪਣਾਪਣ ਸਭ ਦਾ ਦਿਲ ਜਿੱਤ ਲੈਂਦੇ ਹਨ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ Global Investors Meet ਦਾ ਆਯੋਜਨ ਕਰਨਾਟਕਾ ਵਿੱਚ ਹੋ ਰਿਹਾ ਹੈ। ਇਹ ਆਯੋਜਨ Competitive ਅਤੇ Co-Operative Federalism ਦੀ ਸਟੀਕ ਉਦਾਹਰਣ ਹੈ। ਭਾਰਤ ਵਿੱਚ ਮੈਨੂਫੈਕਚਰਿੰਗ ਅਤੇ ਪ੍ਰੋਫੈਸ਼ਨਲ ਅਤੇ ਪ੍ਰੋਡਕਸ਼ਨ ਕਾਫੀ ਹਦ ਤੱਕ ਰਾਜਾਂ ਦੇ ਨੀਤੀ-ਨਿਰਣਿਆਂ ’ਤੇ, ਨਿਯੰਤ੍ਰਣ 'ਤੇ ਬਹੁਤ ਹੀ ਨਿਰਭਰ ਹੁੰਦਾ ਹੈ। ਇਸ ਲਈ ਅਗਰ ਭਾਰਤ ਨੂੰ ਅੱਗੇ ਵਧਣਾ ਹੈ ਤਾਂ ਰਾਜਾਂ ਦਾ ਅੱਗੇ ਵਧਣਾ ਜ਼ਰੂਰੀ ਹੈ। Global Investors Meet ਦੇ ਜ਼ਰੀਏ ਰਾਜ Specific Sectors ਵਿੱਚ ਖ਼ੁਦ ਦੂਸਰੇ ਦੇਸ਼ਾਂ ਦੇ ਨਾਲ ਪਾਰਟਨਰਸ਼ਿਪ ਕਰ ਰਹੇ ਹਨ, ਇਹ ਬਹੁਤ ਅੱਛੀ ਬਾਤ ਹੈ। ਮੈਂ ਦੇਖ ਪਾ ਰਿਹਾ ਹਾਂ ਕਿ ਦੁਨੀਆ ਭਰ ਦੀਆਂ ਤਮਾਮ ਕੰਪਨੀਆਂ ਇਸ ਆਯੋਜਨ ਵਿੱਚ ਸ਼ਾਮਲ ਹੋ ਰਹੀਆਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਇਸ ਪਲੈਟਫਾਰਮ 'ਤੇ ਹਜ਼ਾਰਾਂ ਕਰੋੜ ਰੁਪਏ ਦੀ ਪਾਰਟਨਰਸ਼ਿਪ ਕੀਤੀ ਜਾਵੇਗੀ। ਇਸ ਨਾਲ ਬੜੇ ਪੈਮਾਨੇ ’ਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਬਣਨਗੇ।

ਸਾਥੀਓ,

21ਵੀਂ ਸਦੀ ਵਿੱਚ ਭਾਰਤ ਅੱਜ ਜਿਸ ਉਚਾਈ ’ਤੇ ਹੈ, ਉੱਥੋਂ ਹੁਣ ਉਸ ਨੂੰ ਨਿਰੰਤਰ ਅੱਗੇ ਹੀ ਜਾਣਾ ਹੈ। ਪਿਛਲੇ ਸਾਲ ਭਾਰਤ ਨੇ ਕਰੀਬ 84 ਬਿਲੀਅਨ ਡਾਲਰ ਦਾ ਰਿਕਾਰਡ Foreign Direct Investment ਹਾਸਲ ਕੀਤਾ ਸੀ। ਅਤੇ ਆਪ ਵੀ ਜਾਣਦੇ ਹੋ ਕਿ ਇਹ ਨਤੀਜੇ ਤਦ ਆ ਰਹੇ ਹਨ ਜਦੋਂ ਦੁਨੀਆ ਕੋਵਿਡ ਆਲਮੀ ਮਹਾਮਾਰੀ ਦੇ ਅਸਰ ਅਤੇ ਯੁੱਧ ਦੀਆਂ ਪਰਿਸਥਿਤੀਆਂ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਹਰ ਤਰਫ਼ ਅਨਿਸ਼ਚਿਤਤਾ ਦਾ ਮਾਹੌਲ ਹੈ। ਭਾਰਤ ਵਿੱਚ ਵੀ ਯੁੱਧ ਅਤੇ ਮਹਾਮਾਰੀ ਨਾਲ ਬਣੀਆਂ ਸਥਿਤੀਆਂ ਦਾ ਵਿਪਰੀਤ ਪ੍ਰਭਾਵ ਪਿਆ ਹੀ ਹੈ। ਬਾਵਜੂਦ ਇਸ ਦੇ, ਅੱਜ ਪੂਰੀ ਦੁਨੀਆ ਭਾਰਤ ਦੀ ਤਰਫ਼ ਬਹੁਤ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਇਹ ਦੌਰ Economic Uncertainty ਦਾ ਹੈ, ਲੇਕਿਨ ਤਮਾਮ ਦੇਸ਼ ਇੱਕ ਬਾਤ ਨੂੰ ਲੈ ਕੇ ਆਸਵੰਦ ਹਨ ਕਿ ਭਾਰਤੀ ਅਰਥਵਿਵਸਥਾ ਦੇ Fundamentals ਮਜ਼ਬੂਤ ​​ਹਨ। ਅੱਜ ਦੇ ਇਸ Fragmented ਦੌਰ ਵਿੱਚ ਭਾਰਤ ਦੁਨੀਆ ਦੇ ਨਾਲ ਜੁੜ ਕੇ ਅਤੇ ਦੁਨੀਆ ਦੇ ਲਈ ਕੰਮ ਕਰਨ 'ਤੇ ਜ਼ੋਰ ਦੇ ਰਿਹਾ ਹੈ। ਇਸ ਦੌਰ ਵਿੱਚ Supply Chains ਨੂੰ ਠੱਪ ਪੈਂਦੇ ਦੇਖਿਆ ਹੈ, ਲੇਕਿਨ ਇਸੇ ਦੌਰ ਵਿੱਚ ਭਾਰਤ ਹਰ ਜ਼ਰੂਰਤਮੰਦ ਨੂੰ ਮੈਡੀਸਿਨ ਅਤੇ ਵੈਕਸੀਨ ਸਪਲਾਈ ਕਰਨ ਦਾ ਭਰੋਸਾ ਦੇ ਰਿਹਾ ਹੈ। ਇਹ Market ਫਲਕਚੂਏਸ਼ਨ ਦਾ ਦੌਰ ਹੈ, ਲੇਕਿਨ 130 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਸਾਡੇ ਘਰੇਲੂ ਬਜ਼ਾਰ ਦੀ ਮਜ਼ਬੂਤੀ ਦੀ ਗਰੰਟੀ ਦੇ ਰਹੀਆਂ ਹਨ। ਅਤੇ ਸਭ ਤੋਂ ਅਹਿਮ ਬਾਤ, ਇਹ ਭਲੇ ਹੀ Global Crisis ਦਾ ਦੌਰ ਹੈ, ਲੇਕਿਨ ਦੁਨੀਆ ਭਰ ਦੇ Experts, ਵਿਸ਼ਲੇਸ਼ਕ ਅਤੇ ਅਰਥਵਿਵਸਥਾ ਦਾ ਜਾਣਕਾਰ ਭਾਰਤ ਨੂੰ Bright Spot ਦੱਸ ਰਹੇ ਹਨ। ਅਤੇ ਅਸੀਂ ਆਪਣੇ Fundamentals 'ਤੇ ਲਗਾਤਾਰ ਕੰਮ ਕਰ ਰਹੇ ਹਾਂ ਤਾਕਿ ਭਾਰਤ ਦੀ ਅਰਥਵਿਵਸਥਾ ਦਿਨੋਂ-ਦਿਨ ਹੋਰ ਮਜ਼ਬੂਤ ​​ਹੋਵੇ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ ਜਿਤਨੇ Free Trade Deals ਕੀਤੇ ਹਨ, ਉਸ ਨਾਲ ਦੁਨੀਆ ਨੂੰ ਸਾਡੀਆਂ ਤਿਆਰੀਆਂ ਦੀ ਝਲਕ ਮਿਲ  ਚੁੱਕੀ ਹੈ।

ਸਾਥੀਓ,

ਅੱਜ ਅਸੀਂ ਜਿਸ ਮੁਕਾਮ ’ਤੇ ਪਹੁੰਚੇ ਹਾਂ, ਉਸ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ, ਇਹ ਯਾਦ ਰੱਖਣਾ ਜ਼ਰੂਰੀ ਹੈ। 9-10 ਸਾਲ ਪਹਿਲਾਂ ਸਾਡਾ ਦੇਸ਼ Policy Level 'ਤੇ ਹੀ ਅਤੇ ਉਸੇ level 'ਤੇ Crisis ਨਾਲ ਜੂਝ ਰਿਹਾ ਸੀ। ਦੇਸ਼ ਨੂੰ ਉਸ ਸਥਿਤੀ ਤੋਂ ਬਾਹਰ ਕੱਢਣ ਦੇ ਲਈ ਸਾਨੂੰ ਆਪਣੀ ਅਪ੍ਰੋਚ ਬਦਲਣ ਦੀ ਜ਼ਰੂਰਤ ਸੀ। ਅਸੀਂ Investors ਨੂੰ Red Tape ਦੇ ਜਾਲ ਵਿੱਚ ਉਲਝਾਉਣ ਦੀ ਬਜਾਏ ਨਿਵੇਸ਼ ਦੇ ਲਈ Red Carpet  ਦਾ ਮਾਹੌਲ ਬਣਾਇਆ। ਅਸੀਂ ਨਵੇਂ-ਨਵੇਂ ਉਲਝਾਊ ਵਾਲੇ ਕਾਨੂੰਨ ਬਣਾਉਣ ਦੀ ਬਜਾਏ ਉਨ੍ਹਾਂ ਨੂੰ Rationalise  ਬਣਾਇਆ। ਅਸੀਂ ਖ਼ੁਦ ਬਿਜ਼ਨਸ ਚਲਾਉਣ ਦੀ ਬਜਾਏ ਬਿਜ਼ਨਸ ਦੇ ਲਈ ਗ੍ਰਾਊਂਡ ਤਿਆਰ ਕੀਤਾ, ਤਾਕਿ ਦੂਸਰੇ ਅੱਗੇ ਆ ਸਕਣ। ਅਸੀਂ ਨੌਜਵਾਨਾਂ ਨੂੰ ਨਿਯਮਾਂ ਵਿੱਚ ਜਕੜਨ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਦਾ ਮੌਕਾ ਦਿੱਤਾ।

ਸਾਥੀਓ,

ਨਵੇਂ ਭਾਰਤ ਦਾ ਨਿਰਮਾਣ Bold Reforms, Big Infrastructure ਅਤੇ Best Talent ਨਾਲ ਹੀ ਸੰਭਵ ਹੈ। ਅੱਜ ਸਰਕਾਰ ਦੇ ਹਰ Sphere ਵਿੱਚ Bold Reforms ਕੀਤੇ ਜਾ ਰਹੇ ਹਨ। Economic Space ਵਿੱਚ GST ਅਤੇ IBC ਜਿਹੇ Reforms ਕੀਤੇ ਗਏ। ਬੈਂਕਿੰਗ ਸੈਕਟਰ ਵਿੱਚ Reforms ਅਤੇ Strong Macro-economic Fundamentals ਦੇ ਜ਼ਰੀਏ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਗਿਆ। ਇਸੇ ਤਰ੍ਹਾਂ UPI ਜਿਹੇ ਕਦਮਾਂ ਦੇ ਜ਼ਰੀਏ ਦੇਸ਼ ਵਿੱਚ Digital Revolution ਲਿਆਉਣ ਦੀ ਤਿਆਰੀ ਕੀਤੀ ਗਈ। ਅਸੀਂ 1500 ਤੋਂ ਜ਼ਿਆਦਾ Outdated ਕਾਨੂੰਨਾਂ ਨੂੰ ਖ਼ਤਮ ਕੀਤਾ, ਕਰੀਬ 40 ਹਜ਼ਾਰ ਗ਼ੈਰ-ਜ਼ਰੂਰੀ Compliances ਨੂੰ ਰੱਦ ਕਰ ਦਿੱਤਾ। ਅਸੀਂ ਅਨੇਕਾਂ ਪ੍ਰਾਵਧਾਨਾਂ ਨੂੰ De-criminalised ਵੀ ਕੀਤਾ। ਅਸੀਂ ਕਾਰਪੋਰੇਟ ਟੈਕਸ ਦੀਆਂ ਦਰਾਂ ਨੂੰ ਘੱਟ ਕਰਨ ਜਿਹੇ ਕਦਮ ਉਠਾਏ ਹਨ, ਨਾਲ ਹੀ Faceless Assessment ਜਿਹੇ ਸੁਧਾਰਾਂ ਨਾਲ Transparency ਵੀ ਵਧਾਈ ਹੈ। ਭਾਰਤ ਵਿੱਚ FDI ਦੇ ਲਈ ਨਵੇਂ ਸੈਕਟਰਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ। ਭਾਰਤ ਵਿੱਚ Drones, ਜੀਓ ਸਪੇਸ਼ਿਅਲ Sector, Space Sector ਅਤੇ ਇੱਥੋਂ ਤੱਕ ਕਿ Defence Sector ਵਿੱਚ Investments ਨੂੰ ਅਭੂਤਪੂਰਵ ਹੁਲਾਰਾ ਦਿੱਤਾ ਜਾ ਰਿਹਾ ਹੈ।

ਸਾਥੀਓ,

Reforms ਦੇ ਨਾਲ-ਨਾਲ Infrastructure ਦੇ ਖੇਤਰ ਵਿੱਚ ਵੀ ਭਾਰਤ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। ਆਧੁਨਿਕ Infrastructure ਦੇ ਲਈ ਭਾਰਤ ਪਹਿਲਾਂ ਤੋਂ ਕਿਤੇ ਜ਼ਿਆਦਾ Speed ਦੇ ਨਾਲ, ਅਤੇ ਬੜੇ Scale 'ਤੇ ਕੰਮ ਕਰ ਰਿਹਾ ਹੈ। ਆਪ ਏਅਰਪੋਰਟਸ ਦੀ ਉਦਾਹਰਣ ਲੈ ਸਕਦੇ ਹੋ। ਪਿਛਲੇ 8 ਵਰ੍ਹਿਆਂ ਵਿੱਚ Operational Airports ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਕਰੀਬ 70 ਏਅਰਪੋਰਟਸ ਤੋਂ ਵਧ ਕੇ ਹੁਣ 140 ਤੋਂ ਜ਼ਿਆਦਾ ਏਅਰਪੋਰਟਸ ਤੋਂ ਉਡਾਨ ਭਰਨ ਲਗੇ ਹਨ। ਅਤੇ ਹਾਲੇ ਕਈ ਹੋਰ ਨਵੇਂ ਏਅਰਪੋਰਟਸ ਭਾਰਤ ਵਿੱਚ ਬਣ ਰਹੇ ਹਨ। ਇਸੇ ਤਰ੍ਹਾਂ ਮੈਟਰੋ ਟ੍ਰੇਨ ਦਾ ਦਾਇਰਾ 5 ਸ਼ਹਿਰਾਂ ਤੋਂ ਵਧ ਕੇ 20 ਸ਼ਹਿਰਾਂ ਤੱਕ ਫੈਲ ਚੁੱਕਿਆ ਹੈ। ਹਾਲ ਹੀ ਵਿੱਚ ਲਾਂਚ ਕੀਤੀ ਗਈ National Logistics Policy, ਵਿਕਾਸ ਦੀ ਰਫ਼ਤਾਰ ਨੂੰ ਵਧਾਉਣ ਵਿੱਚ ਹੋਰ ਮਦਦ ਕਰੇਗੀ।

ਸਾਥੀਓ,

ਮੈਂ Investors ਦਾ ਧਿਆਨ ਵਿਸ਼ੇਸ਼ ਤੌਰ 'ਤੇ PM ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਤਰਫ਼ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੇ Infrastructure  ਨਿਰਮਾਣ ਦਾ ਤੌਰ-ਤਰੀਕਾ ਹੀ ਬਦਲ ਦਿੱਤਾ ਹੈ। ਹੁਣ ਜਦੋਂ ਕਿਸੇ ਪ੍ਰੋਜੈਕਟ ਦੀ ਯੋਜਨਾ ਬਣਦੀ ਹੈ ਤਾਂ ਉਸ ਦੇ 3 Dimensions ’ਤੇ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਂਦਾ ਹੈ। Developing Infrastructure ਦੇ ਨਾਲ-ਨਾਲ Existing Infrastructure ਦਾ Map ਤਿਆਰ ਕੀਤਾ ਜਾਂਦਾ ਹੈ। ਫਿਰ ਉਸ ਨੂੰ ਪੂਰਾ ਕਰਨ ਦੇ Shortest And Most Efficient Route ’ਤੇ ਚਰਚਾ ਕੀਤੀ ਜਾਂਦੀ ਹੈ। ਇਸ ਵਿੱਚ Last-Mile Connectivity ਦਾ ਉਸ ਦੇ ਅੰਦਰ ਬਹੁਤ ਮਹੱਤਵ ਰੱਖਿਆ ਜਾਂਦਾ ਹੈ, ਖਿਆਲ ਰੱਖਿਆ ਜਾਂਦਾ ਹੈ। ਅਤੇ ਉਸ ਪ੍ਰੋਡਕਟਸ ਜਾਂ ਸਰਵਿਸ ਨੂੰ World Class ਦਾ ਬਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਸਾਥੀਓ,

ਅੱਜ ਜਦੋਂ ਦੁਨੀਆ ਇੰਡਸਟ੍ਰੀ 4.O ਦੀ ਤਰਫ਼ ਵਧ ਰਹੀ ਹੈ, ਤਾਂ ਇਸ ਉਦਯੋਗਿਕ ਕ੍ਰਾਂਤੀ ਵਿੱਚ ਭਾਰਤੀ ਨੌਜਵਾਨਾਂ ਦੀ ਭੂਮਿਕਾ ਅਤੇ ਭਾਰਤੀ ਨੌਜਵਾਨਾਂ ਦਾ ਟੈਲੰਟ ਦੇਖ ਕੇ ਦੁਨੀਆ ਨੂੰ ਅਸਚਰਜ ਹੁੰਦਾ ਹੈ, ਅਜੂਬਾ ਲਗਦਾ ਹੈ, ਦੁਨੀਆ ਦੰਗ ਹੈ। ਭਾਰਤ ਦੇ ਯੁਵਾ, ਬੀਤੇ ਵਰ੍ਹਿਆਂ ਵਿੱਚ ਆਪਣੇ ਇੱਥੇ 100 ਤੋਂ ਜ਼ਿਆਦਾ ਯੂਨੀਕੌਰਨ ਬਣਾ ਚੁੱਕੇ ਹਨ। ਭਾਰਤ ਵਿੱਚ 8 ਸਾਲ ਵਿੱਚ 80 ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪਸ ਬਣੇ ਹਨ। ਅੱਜ ਭਾਰਤ ਦਾ ਹਰ ਸੈਕਟਰ, ਯੁਵਾ ਸ਼ਕਤੀ ਦੀ ਤਾਕਤ ਨਾਲ ਅੱਗੇ ਵਧ ਰਿਹਾ ਹੈ। ਪਿਛਲੇ ਸਾਲ ਭਾਰਤ ਨੇ ਰਿਕਾਰਡ Export ਕੀਤਾ ਹੈ। ਕੋਵਿਡ ਦੇ ਬਾਅਦ ਜੋ ਹਾਲਾਤ ਹਨ ਉਸ ਵਿੱਚ ਇਹ ਉਪਲਬਧੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਭਾਰਤ ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ਦਾ ਵਿਸਤਾਰ ਕਰਨ ਦੇ ਲਈ ਅਸੀਂ  Indian Education System ਵਿੱਚ ਵੀ ਅਹਿਮ ਬਦਲਾਅ ਕੀਤੇ ਹਨ। ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ Universities, Technology Universities ਅਤੇ Management Universities  ਦੀ ਸੰਖਿਆ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 

ਸਾਥੀਓ,

Investment ਅਤੇ Human Capital ’ਤੇ ਫੋਕਸ ਕਰਕੇ ਹੀ ਵਿਕਾਸ ਦੇ ਉੱਚੇ ਲਕਸ਼ਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸੇ ਸੋਚ ’ਤੇ ਅੱਗੇ ਵਧਦੇ ਹੋਏ ਅਸੀਂ Health & Education ਸੈਕਟਰ ਵਿੱਚ Investments ਨੂੰ ਹੁਲਾਰਾ ਦਿੱਤਾ। ਸਾਡਾ ਮਕਸਦ   Productivity ਨੂੰ ਵਧਾਉਣਾ ਵੀ ਹੈ, ਅਤੇ Human Capital ਨੂੰ Improve ਕਰਨਾ ਵੀ ਹੈ। ਅੱਜ ਇੱਕ ਤਰਫ਼ ਅਸੀਂ ਦੁਨੀਆ ਦੀ ਸਭ ਤੋਂ ਬੜੀ Manufacturing Incentive Scheme ਵਿੱਚੋਂ ਇੱਕ ਨੂੰ ਲਾਗੂ ਕਰ ਰਹੇ ਹਾਂ, ਤਾਂ ਦੂਸਰੀ ਤਰਫ਼ ਦੁਨੀਆ ਦੀ ਸਭ ਤੋਂ ਬੜੀ Health Assurance Scheme ਦੀ ਸੁਰੱਖਿਆ ਵੀ ਦੇ ਰਹੇ ਹਨ। ਇੱਕ ਤਰਫ਼ ਸਾਡੇ ਦੇਸ਼ ਵਿੱਚ FDI  ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤਾਂ ਦੂਸਰੀ ਤਰਫ਼ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੀ ਸੰਖਿਆ ਵੀ ਵਧ ਰਹੀ ਹੈ। ਇੱਕ ਤਰਫ਼ ਅਸੀਂ ਬਿਜ਼ਨਸ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਹਟਾ ਰਹੇ ਹਾਂ, ਤਾਂ ਦੂਸਰੀ ਤਰਫ਼ ਡੇਢ ਲੱਖ Health and Wellness Center ਵੀ ਬਣਾ ਰਹੇ ਹਾਂ। ਇੱਕ ਤਰਫ਼ ਅਸੀਂ ਦੇਸ਼ ਭਰ ਵਿੱਚ ਹਾਈਵੇਅ ਦਾ ਜਾਲ ਵਿਛਾ ਰਹੇ ਹਾਂ ਤਾਂ ਦੂਸਰੀ ਤਰਫ਼ ਲੋਕਾਂ ਨੂੰ ਟਾਇਲੇਟ ਅਤੇ ਪੀਣ ਦਾ ਸਾਫ ਪਾਣੀ ਮੁਹੱਈਆ ਕਰਵਾਉਣ  ਦੇ ਮਿਸ਼ਨ ਵਿੱਚ ਵੀ ਜੁਟੇ ਹਾਂ। ਇੱਕ ਤਰਫ਼ ਅਸੀਂ Futuristic Infrastructure ਜਿਵੇਂ Metros, Airports ਅਤੇ Railway Stations ਬਣਾਉਣ ਵਿੱਚ ਜੁਟੇ ਹਾਂ, ਤਾਂ ਦੂਸਰੀ ਤਰਫ਼ ਅਸੀਂ ਹਜ਼ਾਰਾਂ ਸਮਾਰਟ ਸਕੂਲ ਵੀ ਬਣਾ ਰਹੇ ਹਾਂ।

ਸਾਥੀਓ,

Renewable Energy ਦੇ ਖੇਤਰ ਵਿੱਚ ਭਾਰਤ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪੂਰੀ ਦੁਨੀਆ ਦੇ ਲਈ ਮਿਸਾਲ ਹੈ। ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਦੀ Renewable Energy ਦੀ ਸਮਰੱਥਾ 3 ਗੁਣਾ ਵਧੀ ਹੈ, ਅਤੇ ਸੋਲਰ ਐਨਰਜੀ ਦੀ ਸਮਰੱਥਾ ਵਿੱਚ 20 ਗੁਣਾ ਵਾਧਾ ਹੋਇਆ ਹੈ। Green Growth ਅਤੇ Sustainable Energy ਦੀ ਦਿਸ਼ਾ ਵਿੱਚ ਉਠਾਏ ਗਏ ਸਾਡੇ ਕਦਮਾਂ ਨੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਜੋ ਆਪਣੀ ਲਾਗਤ ਦਾ Return ਚਾਹੁੰਦੇ ਹਨ ਅਤੇ ਇਸ ਧਰਤੀ ਦੇ ਪ੍ਰਤੀ ਆਪਣੀ Responsibility  ਵੀ ਨਿਭਾਉਣਾ ਚਾਹੁੰਦੇ ਹਨ, ਉਹ ਅੱਜ ਭਾਰਤ ਦੀ ਤਰਫ਼ ਉਮੀਦ ਨਾਲ ਦੇਖ ਰਹੇ ਹਨ। 

ਸਾਥੀਓ,

ਅੱਜ ਕਰਨਾਟਕਾ ਦੇ ਨਾਲ ਇੱਕ ਹੋਰ ਵਿਸ਼ੇਸ਼ਤਾ ਜੁੜੀ ਹੋਈ ਹੈ। ਕਰਨਾਟਕਾ ਦੇ ਪਾਸ ਡਬਲ ਇੰਜਣ ਦੀ ਪਾਵਰ ਹੈ ਯਾਨੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿੱਚ ਇੱਕ ਹੀ ਪਾਰਟੀ ਦੀ ਅਗਵਾਈ ਹੈ। ਇਹ ਵੀ ਇੱਕ ਵਜ੍ਹਾ ਹੈ ਕਿ ਕਰਨਾਟਕਾ ਕਈ ਖੇਤਰਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ।  Ease Of Doing Business ਵਿੱਚ ਕਰਨਾਟਕਾ ਨੇ ਲਗਾਤਾਰ Top Rankers ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ। ਇਹੀ ਵਜ੍ਹਾ ਹੈ ਕਿ FDI ਦੇ ਲਿਹਾਜ਼ ਨਾਲ ਕਰਨਾਟਕਾ ਦਾ ਨਾਮ ਟੌਪ ਰਾਜਾਂ ਦੀ ਲਿਸਟ ਵਿੱਚ ਸ਼ਾਮਲ ਹੈ। Fortune 500 Companies ਵਿੱਚੋਂ 400 ਕਰਨਾਟਕਾ ਵਿੱਚ ਹੀ ਹਨ। ਭਾਰਤ ਦੇ 100 Plus Unicorn ਵਿੱਚੋਂ 40 ਤੋਂ ਜ਼ਿਆਦਾ ਕਰਨਾਟਕਾ ਵਿੱਚ ਹੀ ਹਨ। ਕਰਨਾਟਕਾ ਦੀ ਗਿਣਤੀ ਅੱਜ ਦੁਨੀਆ ਦੇ Largest Technology Cluster  ਦੇ ਤੌਰ ’ਤੇ ਹੋ ਰਹੀ ਹੈ। ਇੱਥੇ ਕਰਨਾਟਕਾ ਵਿੱਚ Industry ਤੋਂ ਲੈ ਕੇ Information Technology ਤੱਕ,  Fintech ਤੋਂ ਲੈ ਕੇ Biotech ਤੱਕ, Start-Ups ਤੋਂ ਲੈ ਕੇ Sustainable Energy ਤੱਕ, ਹਰ ਖੇਤਰ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖੀ ਜਾ ਰਹੀ ਹੈ। ਵਿਕਾਸ ਦੇ ਕੁਝ ਅੰਕੜੇ ਤਾਂ ਐਸੇ ਹਨ ਕਿ ਕਰਨਾਟਕਾ ਸਿਰਫ਼ ਭਾਰਤ ਦੇ ਦੂਸਰੇ ਰਾਜਾਂ ਨੂੰ ਹੀ ਨਹੀਂ ਬਲਕਿ ਕੁਝ ਦੇਸ਼ਾਂ ਨੂੰ ਵੀ ਚੁਣੌਤੀ ਦੇ ਰਿਹਾ ਹੈ। ਅੱਜ ਭਾਰਤ National Semi-conductor Mission ਦੇ ਨਾਲ Manufacturing Domain  ਦੇ ਨਵੇਂ Phase ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਇਸ ਵਿੱਚ ਕਰਨਾਟਕਾ ਦੀ ਭੂਮਿਕਾ ਬਹੁਤ ਅਹਿਮ ਹੈ।  Chip Design ਅਤੇ Manufacturing ਨੂੰ ਇੱਥੋਂ ਦਾ Tech Eco-system ਨਵੀਂ ਉਚਾਈ ’ਤੇ ਲੈ ਜਾਵੇਗਾ।

ਸਾਥੀਓ,

ਆਪ ਜਾਣਦੇ ਹੋ, ਕਿ ਇੱਕ  Investor,  Medium Term Mission ਅਤੇ Long Term Vision ਦੇ ਨਾਲ ਅੱਗੇ ਵਧਦਾ ਹੈ। ਅਤੇ ਭਾਰਤ ਦੇ ਪਾਸ ਇੱਕ Inspirational Long Term Vision ਵੀ ਹੈ। ਨੈਨੋ ਯੂਰੀਆ ਹੋਵੇ, ਹਾਈਡ੍ਰੋਜਨ ਐਨਰਜੀ ਹੋਵੇ, ਗ੍ਰੀਨ ਅਮੋਨੀਆ ਹੋਵੇ, ਕੋਲ ਗੈਸੀਫਿਕੇਸ਼ਨ ਹੋਵੇ ਜਾਂ ਫਿਰ ਸਪੇਸ ਸੈਟੇਲਾਈਟਸ, ਅੱਜ ਭਾਰਤ, ਆਪਣੇ ਵਿਕਾਸ ਨਾਲ ਵਿਸ਼ਵ ਦੇ ਵਿਕਾਸ ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਭਾਰਤ ਦਾ ਅੰਮ੍ਰਿਤ ਕਾਲ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ’ਤੇ ਦੇਸ਼ ਦੀ ਜਨਤਾ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਲੈ ਕੇ ਵਧ ਰਹੀ ਹੈ। ਅਸੀਂ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਲਕਸ਼ ਤੈਅ  ਕੀਤਾ ਹੈ। ਇਸ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡਾ  Investment ਅਤੇ ਭਾਰਤ ਦਾ Inspiration  ਇੱਕ ਸਾਥ ਜੁੜ ਜਾਣ। ਕਿਉਂਕਿ Inclusive, Democratic ਅਤੇ Strong India ਦਾ ਵਿਕਾਸ ਦੁਨੀਆ ਦੇ ਵਿਕਾਸ ਨੂੰ ਗਤੀ ਦੇਵੇਗਾ। ਇਸੇ ਲਈ ਅਸੀਂ ਕਹਿੰਦੇ ਹਾਂ ਕਿ, ਭਾਰਤ ਵਿੱਚ  Investment ਦਾ ਮਤਲਬ ਹੈ, Investment In Inclusion, Investment In Democracy. ਭਾਰਤ ਵਿੱਚ Investment ਦਾ ਮਤਲਬ ਹੈ, Investment For The World. ਭਾਰਤ ਵਿੱਚ Investment ਦਾ ਮਤਲਬ ਹੈ, Investment For a Better Planet. ਭਾਰਤ ਵਿੱਚ Investment ਦਾ ਮਤਲਬ ਹੈ,  Investment For a Cleaner-Safer Planet. ਆਓ, ਅਸੀਂ ਮਿਲ ਕੇ ਕਰੋੜਾਂ-ਕਰੋੜ ਲੋਕਾਂ ਦਾ ਜੀਵਨ ਬਦਲਣ ਦਾ ਲਕਸ਼ ਲੈ ਕੇ ਅੱਗੇ ਵਧੀਏ। ਇਸ ਆਯੋਜਨ ਨਾਲ ਜੁੜਨ ਵਾਲੇ ਸਭ ਲੋਕਾਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਕਰਨਾਟਕਾ ਦੇ ਮੁੱਖ ਮੰਤਰੀ, ਉਨ੍ਹਾਂ ਦੀ ਪੂਰੀ ਟੀਮ, ਕਰਨਾਟਕਾ ਸਰਕਾਰ ਅਤੇ ਕਰਨਾਟਕਾ ਦੇ ਸਭ ਭਾਈਆਂ-ਭੈਣਾਂ ਨੂੰ ਵੀ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Government announces major projects to boost capacity at Kandla Port with Rs 57,000-crore investment

Media Coverage

Government announces major projects to boost capacity at Kandla Port with Rs 57,000-crore investment
NM on the go

Nm on the go

Always be the first to hear from the PM. Get the App Now!
...
President of the European Council, Antonio Costa calls PM Narendra Modi
January 07, 2025
PM congratulates President Costa on assuming charge as the President of the European Council
The two leaders agree to work together to further strengthen the India-EU Strategic Partnership
Underline the need for early conclusion of a mutually beneficial India- EU FTA

Prime Minister Shri. Narendra Modi received a telephone call today from H.E. Mr. Antonio Costa, President of the European Council.

PM congratulated President Costa on his assumption of charge as the President of the European Council.

Noting the substantive progress made in India-EU Strategic Partnership over the past decade, the two leaders agreed to working closely together towards further bolstering the ties, including in the areas of trade, technology, investment, green energy and digital space.

They underlined the need for early conclusion of a mutually beneficial India- EU FTA.

The leaders looked forward to the next India-EU Summit to be held in India at a mutually convenient time.

They exchanged views on regional and global developments of mutual interest. The leaders agreed to remain in touch.