QuoteLays foundation stone of 1406 projects worth more than Rs 80,000 crores
Quote“Only our democratic India has the power to meet the parameters of a trustworthy partner that the world is looking for today”
Quote“Today the world is looking at India's potential as well as appreciating its performance”
Quote“We have laid emphasis on policy stability, coordination and ease of doing business in the last 8 years”
Quote“For faster growth of Uttar Pradesh, our double engine government is working together on infrastructure, investment and manufacturing”
Quote“As a MP from the state, I have felt the capability and potential in the administration and government of the state that the country expects from them”
Quote“We are with development by policy, decisions and intention”

ਉੱਤਰ ਪ੍ਰਦੇਸ਼ ਦੇ ਯਸ਼ਸਵੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਲਖਨਊ ਦੇ ਸਾਂਸਦ ਅਤੇ ਭਾਰਤ ਸਰਕਾਰ ਦੇ ਸਾਡੇ ਸੀਨੀਅਰ ਸਾਥੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀਗਣ, ਯੂਪੀ ਦੇ ਉਪ-ਮੁੱਖ ਮੰਤਰੀ, ਰਾਜ ਸਰਕਾਰ ਦੇ ਮੰਤਰੀਗਣ, ਵਿਧਾਨਸਭਾ ਅਤੇ ਵਿਧਾਨ ਪਰਿਸ਼ਦ ਦੇ ਸਪੀਕਰ ਮਹੋਦਯ, ਇੱਥੇ ਉਪਸਥਿਤ ਉਦਯੋਗ ਜਗਤ ਦੇ ਸਾਰੇ ਸਾਥੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਸਭ ਤੋਂ ਪਹਿਲਾਂ ਤਾਂ ਮੈਂ ਉੱਤਰ ਪ੍ਰਦੇਸ਼ ਦੇ ਸਾਂਸਦ ਦੇ ਨਾਤੇ, ਕਾਸ਼ੀ ਦੇ ਸਾਂਸਦ ਦੇ ਨਾਤੇ ਨਿਵੇਸ਼ਕਾਂ ਦਾ ਸੁਆਗਤ ਕਰਦਾ ਹਾਂ ਅਤੇ ਨਿਵੇਸ਼ਕਾਂ ਦਾ ਮੈਂ ਇਸ ਲਈ ਧੰਨ‍ਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਯੁਵਾ ਸ਼ਕਤੀ ’ਤੇ ਭਰੋਸਾ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਯੁਵਾ ਸ਼ਕਤੀ ਵਿੱਚ ਉਹ ਸਮਰੱਥਾ ਹੈ ਕਿ ਤੁਹਾਡੇ ਸੁਪਨਿਆਂ ਅਤੇ ਸੰਕਲ‍ਪਾਂ ਨੂੰ ਨਵੀਂ ਉਡਾਨ, ਨਵੀਂ ਉਚਾਈ ਦੇਣ ਦਾ ਸਮਰੱਥਾ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਵਿੱਚ ਹੈ ਅਤੇ ਤੁਸੀਂ ਜਿਸ ਸੰਕਲ‍ਪ ਨੂੰ ਲੈ ਕਰਕੇ ਆਏ ਹੋ, ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੀ ਮਿਹਨਤ, ਉਨ੍ਹਾਂ ਦਾ ਪੁਰੁਸ਼ਾਰਥ, ਉਨ੍ਹਾਂ ਦੀ ਸਮਰੱਥਾ, ਉਨ੍ਹਾਂ ਦੀ ਸਮਝ, ਉਨ੍ਹਾਂ ਦਾ ਸਮਰਪਣ ਤੁਹਾਡੇ ਸਾਰੇ ਸੁਪਨਿਆਂ-ਸੰਕਲ‍ਪਾਂ ਨੂੰ ਸਿੱਧ ਕਰਕੇ ਰਹੇਗਾ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ।

ਕਾਸ਼ੀ ਦਾ ਸਾਂਸਦ ਹਾਂ ਤਾਂ ਇੱਕ ਸਾਂਸਦ ਦੇ ਨਾਤੇ ਮੈਂ ਇਹ ਲੋਭ ਛੱਡ ਨਹੀਂ ਸਕਦਾ ਹਾਂ, ਮੋਹ ਛੱਡ ਨਹੀਂ ਸਕਦਾ ਹਾਂ ਕਿ ਮੈਂ ਇਤਨਾ ਤਾਂ ਚਾਹਾਂਗਾ ਕਿ ਤੁਸੀਂ ਲੋਕ ਬਹੁਤ ਵਿਅਸਤ ਹੁੰਦੇ ਹੋ, ਲੇਕਿਨ ਕਦੇ ਸਮਾਂ ਕੱਢ ਕਰਕੇ ਮੇਰੀ ਕਾਸ਼ੀ ਦੇਖ ਕੇ ਆਓ, ਕਾਸ਼ੀ ਬਹੁਤ ਬਦਲ ਗਈ, ਕਾਸ਼ੀ ਬਹੁਤ ਬਦਲ ਗਈ ਹੈ। ਵਿਸ਼ਵ ਦੀ ਐਸੀ ਨਗਰੀ ਆਪਣੀ ਪੁਰਾਤਨ ਸਮਰੱਥਾ ਦੇ ਨਾਲ ਨਵੇਂ ਰੰਗ-ਰੂਪ ਵਿੱਚ ਸਜ ਸਕਦੀ ਹੈ, ਇਹ ਉੱਤਰ ਪ੍ਰਦੇਸ਼ ਦੀ ਤਾਕਤ ਦਾ ਜਿਊਂਦਾ-ਜਾਗਦਾ ਉਦਾਹਰਣ ਹੈ।

ਸਾਥੀਓ,

ਯੂਪੀ ਵਿੱਚ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਨਾਲ ਸਬੰਧਿਤ ਸਮਝੌਤੇ ਇੱਥੇ ਹੋਏ ਹਨ। ਇਹ ਰਿਕਾਰਡ ਨਿਵੇਸ਼ ਯੂਪੀ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਾਏਗਾ। ਇਹ ਭਾਰਤ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਗ੍ਰੋਥ ਸਟੋਰੀ ’ਤੇ ਵਧਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ। ਅੱਜ ਦੇ ਇਸ ਆਯੋਜਨ ਦੇ ਲਈ ਮੈਂ ਯੂਪੀ ਦੇ ਨੌਜਵਾਨਾਂ ਨੂੰ ਵਿਸ਼ੇਸ਼ ਵਧਾਈ ਦੇਵਾਂਗਾ, ਕਿਉਂਕਿ ਇਸ ਦਾ ਸਭ ਤੋਂ ਬੜਾ ਲਾਭ ਯੂਪੀ ਦੇ ਯੁਵਕਾਂ ਨੂੰ, ਯੁ‍ਵਤੀਆਂ ਨੂੰ, ਸਾਡੀ ਨਵੀਂ ਪੀੜ੍ਹੀ ਨੂੰ ਹੋਣ ਵਾਲਾ ਹੈ।

ਸਾਥੀਓ,

ਇਸ ਸਮੇਂ ਅਸੀਂ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੁਰਬ ਮਨਾ ਰਹੇ ਹਾਂ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਹ ਸਮਾਂ ਅਗਲੇ 25 ਵਰ੍ਹਿਆਂ ਦੇ ਲਈ ਅੰਮ੍ਰਿਤਕਾਲ, ਨਵੇਂ ਸੰਕਲਪ ਦਾ ਕਾਲ, ਨਵੇਂ ਲਕਸ਼ਾਂ ਦਾ ਕਾਲ ਅਤੇ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਸਬਕਾ ਪ੍ਰਯਾਸ ਦੇ ਮੰਤਰ ਨੂੰ ਲੈ ਕਰਕੇ ਪਰਿਸ਼੍ਰਮ ਦੀ ਪਰਾਕਾਸ਼ਠਾ ਕਰਨ ਦਾ ਅੰਮ੍ਰਿਤਕਾਲ ਹੈ। ਅੱਜ ਦੁਨੀਆ ਵਿੱਚ ਜੋ ਵੈਸ਼ਵਿਕ ਪਰਿਸਥਿਤੀਆਂ ਬਣੀਆਂ ਹਨ, ਉਹ ਸਾਡੇ ਲਈ ਬੜੇ ਅਵਸਰ ਵੀ ਲੈ ਕੇ ਵੀ ਆਈਆਂ ਹਨ। ਦੁਨੀਆ ਅੱਜ ਜਿਸ ਭਰੋਸੇਮੰਦ ਸਾਥੀ ਨੂੰ ਤਲਾਸ਼ ਰਹੀ ਹੈ, ਉਸ ’ਤੇ ਖਰਾ ਉਤਰਨ ਦੀ ਸਮਰੱਥਾ ਸਿਰਫ਼ ਸਾਡੇ ਲੋਕਤਾਂਤਰਿਕ ਭਾਰਤ ਦੇ ਪਾਸ ਹੈ। ਦੁਨੀਆ ਅੱਜ ਭਾਰਤ ਦੇ potential ਨੂੰ ਵੀ ਦੇਖ ਰਹੀ ਹੈ ਅਤੇ ਭਾਰਤ ਦੀ Performance ਦੀ ਵੀ ਸਰਾਹਨਾ ਕਰ ਰਹੀ ਹੈ।

ਕੋਰੋਨਾ ਕਾਲ ਵਿੱਚ ਵੀ ਭਾਰਤ ਰੁੱਕਿਆ ਨਹੀਂ, ਬਲਕਿ ਆਪਣੇ Reforms ਦੀ ਗਤੀ ਨੂੰ ਹੋਰ ਵਧਾ ਦਿੱਤਾ। ਇਸ ਦਾ ਪਰਿਣਾਮ ਅੱਜ ਅਸੀਂ ਸਾਰੇ ਦੇਖ ਰਹੇ ਹਾਂ। ਅਸੀਂ G-20 ਅਰਥਵਿਵਸਥਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ Grow ਕਰ ਰਹੇ ਹਾਂ। ਅੱਜ ਭਾਰਤ, Global Retail Index ਵਿੱਚ ਦੂਸਰੇ ਨੰਬਰ ’ਤੇ ਹੈ। ਭਾਰਤ, ਦੁਨੀਆ ਦਾ ਤੀਸਰਾ ਸਭ ਤੋਂ ਬੜਾ Energy Consumer ਦੇਸ਼ ਹੈ। ਬੀਤੇ ਸਾਲ ਦੁਨੀਆ ਦੇ 100 ਤੋਂ ਅਧਿਕ ਦੇਸ਼ਾਂ ਤੋਂ, 84 ਬਿਲਿਅਨ ਡਾਲਰ ਦਾ ਰਿਕਾਰਡ FDI ਆਇਆ ਹੈ। ਭਾਰਤ ਨੇ ਬੀਤੇ ਵਿੱਤ ਵਰ੍ਹੇ ਵਿੱਚ 417 ਬਿਲਿਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਮਰਕਨਡਾਇਜ਼ ਐਕਸਪੋਰਟ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

ਸਾਥੀਓ,

ਇੱਕ ਰਾਸ਼ਟਰ ਦੇ ਰੂਪ ਵਿੱਚ ਹੁਣ ਇਹ ਸਮਾਂ ਆਪਣੇ ਸਾਂਝਾ ਪ੍ਰਯਾਸਾਂ ਨੂੰ ਕਈ ਗੁਣਾ ਅਧਿਕ ਵਧਾਉਣ ਦਾ ਹੈ। ਇਹ ਇੱਕ ਐਸਾ ਸਮਾਂ ਹੈ, ਜਦੋਂ ਅਸੀਂ ਆਪਣੇ ਫ਼ੈਸਲਿਆਂ ਨੂੰ ਸਿਰਫ਼ ਇੱਕ ਸਾਲ ਜਾਂ 5 ਸਾਲ ਨੂੰ ਦੇਖਦੇ ਹੋਏ ਸੀਮਿਤ ਨਹੀਂ ਰੱਖ ਸਕਦੇ। ਭਾਰਤ ਵਿੱਚ ਇੱਕ ਮਜ਼ਬੂਤ ਮੈਨੂਫੈਕਚਰਿੰਗ ਈਕੋਸਿਸਟਮ, ਇੱਕ ਮਜ਼ਬੂਤ ਅਤੇ ਡਾਇਵਰਸ ਵੈਲਿਊ ਅਤੇ ਸਪਲਾਈ ਚੇਨ ਵਿਕਸਿਤ ਕਰਨ ਦੇ ਲਈ ਹਰ ਕਿਸੇ ਦਾ ਯੋਗਦਾਨ ਜ਼ਰੂਰੀ ਹੈ। ਸਰਕਾਰ ਆਪਣੀ ਤਰਫ਼ ਤੋਂ ਨਿਰੰਤਰ ਨੀਤੀਆਂ ਬਣਾ ਰਹੀ ਹੈ, ਪੁਰਾਣੀਆਂ ਨੀਤੀਆਂ ਵਿੱਚ ਸੁਧਾਰ ਕਰ ਰਹੀ ਹੈ।

ਹੁਣੇ ਹਾਲ ਹੀ ਵਿੱਚ ਕੇਂਦਰ ਦੀ ਐੱਨਡੀਏ ਸਰਕਾਰ ਨੇ ਆਪਣੇ 8 ਵਰ੍ਹੇ ਪੂਰੇ ਕੀਤੇ ਹਨ। ਇਨ੍ਹਾਂ ਵਰ੍ਹਿਆਂ ਵਿੱਚ ਅਸੀਂ ਜਿਵੇਂ ਹੁਣੇ ਯੋਗੀ ਜੀ ਦੱਸ ਰਹੇ ਸਨ, Reform-Perform-Transform ਦੇ ਮੰਤਰ ਦੇ ਨਾਲ ਅੱਗੇ ਵਧੇ ਹਾਂ। ਅਸੀਂ Policy Stability ’ਤੇ ਜ਼ੋਰ ਦਿੱਤਾ ਹੈ, ਕੌਰਡੀਨੇਸ਼ਨ ’ਤੇ ਜ਼ੋਰ ਦਿੱਤਾ ਹੈ, Ease of Doing Business ’ਤੇ ਜ਼ੋਰ ਦਿੱਤਾ ਹੈ। ਬੀਤੇ ਸਮੇਂ ਵਿੱਚ ਅਸੀਂ ਹਜ਼ਾਰਾਂ compliance ਖ਼ਤਮ ਕੀਤੇ ਹਨ, ਪੁਰਾਣੇ ਕਾਨੂੰਨਾਂ ਨੂੰ ਸਮਾਪਤ ਕੀਤਾ ਹੈ। ਅਸੀਂ ਆਪਣੇ Reforms ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ ਹੈ। One Nation-One Tax GST ਹੋਵੇ, One Nation-One Grid ਹੋਵੇ, One Nation-One Mobility Card ਹੋਵੇ, One Nation-One Ration Card ਹੋਵੇ, ਇਹ ਸਾਰੇ ਪ੍ਰਯਾਸ, ਸਾਡੀ ਠੋਸ ਅਤੇ ਸਪਸ਼ਟ ਨੀਤੀਆਂ ਦਾ ਪ੍ਰਤੀਬਿੰਬ ਹਨ।

ਜਦੋਂ ਤੋਂ ਯੂਪੀ ਵਿੱਚ ਡਬਲ ਇੰਜਨ ਦੀ ਸਰਕਾਰ ਬਣੀ ਹੈ, ਤਦ ਤੋਂ ਯੂਪੀ ਵਿੱਚ ਵੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਖ਼ਾਸ ਤੌਰ 'ਤੇ ਯੂਪੀ ਵਿੱਚ ਜਿਸ ਪ੍ਰਕਾਰ ਕਾਨੂੰਨ-ਵਿਵਸਥਾ ਦੀ ਸਥਿਤੀ ਸੁਧਰੀ ਹੈ, ਉਸ ਨਾਲ ਵਪਾਰੀਆਂ ਦਾ ਭਰੋਸਾ ਪਰਤਿਆ ਹੈ, ਬਿਜ਼ਨਸ ਦੇ ਲਈ ਸਹੀ ਮਾਹੌਲ ਬਣਿਆ ਹੈ। ਬੀਤੇ ਵਰ੍ਹਿਆਂ ਵਿੱਚ ਇੱਥੋਂ ਦੀ ਪ੍ਰਸ਼ਾਸਨਿਕ ਸਮਰੱਥਾ ਅਤੇ ਗਵਰਨੈਂਸ ਵਿੱਚ ਵੀ ਸੁਧਾਰ ਆਇਆ ਹੈ। ਇਸ ਲਈ ਅੱਜ ਜਨਤਾ ਦਾ ਵਿਸ਼ਵਾਸ ਯੋਗੀ ਜੀ ਦੀ ਸਰਕਾਰ ’ਤੇ ਹੈ। ਅਤੇ ਜਿਵੇਂ ਉਦਯੋਗ ਜਗਤ ਦੇ ਸਾਥੀ ਆਪਣੇ ਅਨੁਭਵ ਦੇ ਅਧਾਰ ’ਤੇ ਹੁਣੇ ਉੱਤਰ ਪ੍ਰਦੇਸ਼ ਦੀ ਸ਼ਲਾਘਾ ਕਰ ਰਹੇ ਸਨ।

ਮੈਂ ਸਾਂਸਦ ਦੇ ਨਾਤੇ ਆਪਣੇ ਅਨੁਭਵ ਦੱਸਦਾ ਹਾਂ। ਕਦੇ ਅਸੀਂ ਉੱਤਰ ਪ੍ਰਦੇਸ਼ ਦੇ administration ਨੂੰ ਨਿਕਟ ਤੋਂ ਨਹੀਂ ਦੇਖਿਆ ਸੀ। ਕਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਲੋਕ ਆਇਆ ਕਰਦੇ ਸਨ ਤਾਂ ਉੱਥੋਂ ਦੇ ਏਜੰਡਾ ਕੁਝ ਅਲੱਗ ਹੁੰਦੇ ਸਨ। ਲੇਕਿਨ ਇੱਕ ਸਾਂਸਦ ਦੇ ਰੂਪ ਵਿੱਚ ਜਦੋਂ ਮੈਂ ਇੱਥੇ ਕੰਮ ਕਰਨ ਲਗਿਆ ਤਾਂ ਮੇਰਾ ਵਿਸ਼ਵਾਸ ਅਨੇਕ ਗੁਣਾ ਵਧ ਗਿਆ ਕਿ ਉੱਤਰ ਪ੍ਰਦੇਸ਼ ਦੀ ਬਿਊਰੋਕ੍ਰੇਸੀ, ਉੱਤਰ ਪ੍ਰਦੇਸ਼ ਦੇ administration ਵਿੱਚ ਉਹ ਤਾਕਤ ਹੈ ਜੋ ਦੇਸ਼ ਉਨ੍ਹਾਂ ਤੋਂ ਚਾਹੁੰਦਾ ਹੈ।

ਜੋ ਗੱਲ ਉਦਯੋਗ ਜਗਤ ਦੇ ਲੋਕ ਕਹਿ ਰਹੇ ਸਨ, ਇੱਕ ਸਾਂਸਦ ਦੇ ਨਾਤੇ ਮੈਂ ਖ਼ੁਦ ਨੇ ਇਸ ਸਮਰੱਥਾ ਨੂੰ ਅਨੁਭਵ ਕੀਤਾ ਹੈ। ਅਤੇ ਇਸ ਲਈ ਮੈਂ ਇੱਥੇ ਸਰਕਾਰ ਦੇ ਸਾਰੇ ਬਿਊਰੋਕ੍ਰੇਟਸ, ਸਰਕਾਰ ਦੇ ਛੋਟੇ-ਮੋਟੇ ਹਰ ਵਿਅਕਤੀ ਨੂੰ ਇਹ ਜੋ ਮਿਜਾਜ਼ ਉਨ੍ਹਾਂ ਦਾ ਬਣਿਆ ਹੈ, ਇਸ ਦੇ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ ਯੂਪੀ ਦੀ ਜਨਤਾ ਨੇ 37 ਸਾਲ ਬਾਅਦ ਕਿਸੇ ਸਰਕਾਰ ਨੂੰ ਫਿਰ ਤੋਂ ਸੱਤਾ ਵਿੱਚ ਵਾਪਸ ਲਿਆ ਕੇ ਆਪਣੇ ਸੇਵਕ ਨੂੰ ਇੱਕ ਜ਼ਿੰਮੇਦਾਰੀ ਸੌਂਪੀ ਹੈ।

ਸਾਥੀਓ,

ਉੱਤਰ ਪ੍ਰਦੇਸ਼ ਵਿੱਚ ਭਾਰਤ ਦੀ ਪੰਜਵੇਂ-ਛੇਵੇਂ ਹਿੱਸੇ ਦੀ ਆਬਾਦੀ ਰਹਿੰਦੀ ਹੈ। ਯਾਨੀ ਯੂਪੀ ਦੇ ਇੱਕ ਵਿਅਕਤੀ ਦੀ ਬਿਹਤਰੀ ਭਾਰਤ ਦੇ ਹਰ ਛੇਵੇਂ ਵਿਅਕਤੀ ਦੀ ਬਿਹਤਰੀ ਹੋਵੇਗੀ। ਮੇਰਾ ਵਿਸ਼ਵਾਸ ਹੈ ਕਿ ਇਹ ਯੂਪੀ ਹੀ ਹੈ, ਜੋ 21ਵੀਂ ਸਦੀ ਵਿੱਚ ਭਾਰਤ ਦੀ Growth story ਨੂੰ momentum ਦੇਵੇਗਾ। ਅਤੇ ਇਸੇ ਦਸ ਸਾਲ ਨੂੰ ਤੁਸੀਂ ਦੇਖ ਲਓ, ਇੱਕ ਉੱਤਰ ਪ੍ਰਦੇਸ਼ ਹਿੰਦੁਸਤਾਨ ਦਾ ਬਹੁਤ ਬੜਾ Driving Force ਬਣਨ ਵਾਲਾ ਹੈ। ਇਨ੍ਹਾਂ 10 ਵਰ੍ਹਿਆਂ ਵਿੱਚ ਤੁਹਾਨੂੰ ਦਿਖਾਈ ਦੇਵੇਗਾ।

ਜਿੱਥੇ ਪਰਿਸ਼੍ਰਮ ਦੀ ਪਰਾਕਾਸ਼ਠਾ ਕਰਨ ਵਾਲੇ ਲੋਕ ਹੋਣ, ਜਿਸ ਪ੍ਰਦੇਸ਼ ਵਿੱਚ ਦੇਸ਼ ਦੀ ਕੁੱਲ ਆਬਾਦੀ ਦਾ 16 ਪ੍ਰਤੀਸ਼ਤ ਤੋਂ ਅਧਿਕ ਕੰਜ਼ਿਊਮਰ ਬੇਸ ਹੋਵੇ, ਜਿੱਥੇ 5 ਲੱਖ ਤੋਂ ਅਧਿਕ ਆਬਾਦੀ ਵਾਲੇ ਇੱਕ ਦਰਜਨ ਤੋਂ ਜ਼ਿਆਦਾ ਸ਼ਹਿਰ ਹੋਣ, ਜਿੱਥੇ ਹਰ ਜ਼ਿਲ੍ਹੇ ਦਾ ਆਪਣਾ ਕੋਈ ਨਾ ਕੋਈ ਖਾਸ ਪ੍ਰੋਡਕਟ ਹੋਵੇ, ਜਿੱਥੇ ਇਤਨੀ ਬੜੀ ਸੰਖਿਆ ਵਿੱਚ MSMEs ਹੋਣ, ਲਘੂ ਉਦਯੋਗ ਹੋਣ, ਜਿੱਥੇ ਅਲੱਗ-ਅਲੱਗ ਮੌਸਮਾਂ ਵਿੱਚ ਅਲੱਗ-ਅਲੱਗ ਖੇਤੀਬਾੜੀ ਉਤਪਾਦਾਂ-ਅਨਾਜ-ਫ਼ਲ-ਸਬਜ਼ੀਆਂ ਦੀ ਬਹਾਰ ਹੋਵੇ, ਜਿਸ ਪ੍ਰਦੇਸ਼ ਨੂੰ ਗੰਗਾ, ਯਮੁਨਾ, ਸਰਯੂ ਸਮੇਤ ਅਨੇਕ ਨਦੀਆਂ ਦਾ ਅਸ਼ੀਰਵਾਦ ਪ੍ਰਾਪਤ ਹੋਵੇ, ਅਜਿਹੇ ਯੂਪੀ ਨੂੰ ਤੇਜ਼ ਵਿਕਾਸ ਤੋਂ ਭਲਾ ਕੌਣ ਰੋਕ ਸਕਦਾ ਹੈ?

ਸਾਥੀਓ,

ਹੁਣੇ ਇਸ ਬਜਟ ਵਿੱਚ ਹੀ ਅਸੀਂ ਗੰਗਾ ਦੇ ਦੋਨੋਂ ਕਿਨਾਰਿਆਂ ’ਤੇ, ਭਾਰਤ ਸਰਕਾਰ ਦੇ ਬਜਟ ਦੀ ਗੱਲ ਕਰ ਰਿਹਾ ਹਾਂ, 5-5 ਕਿਲੋਮੀਟਰ ਦੇ ਦਾਇਰੇ ਵਿੱਚ ਕੈਮਿਕਲ ਫ੍ਰੀ ਨੈਚੂਰਲ ਫਾਰਮਿੰਗ ਦਾ ਕੌਰੀਡੋਰ ਬਣਾਉਣ ਦਾ ਐਲਾਨ ਕੀਤਾ ਹੈ। ਡਿਫੈਂਸ ਕੌਰੀਡੋਰ ਦੀ ਚਰਚਾ ਤਾਂ ਹੁੰਦੀ ਹੈ, ਲੇਕਿਨ ਇਸ ਕੌਰੀਡੋਰ ਦੀ ਕੋਈ ਚਰਚਾ ਨਹੀਂ ਕਰਦਾ ਹੈ। ਯੂਪੀ ਵਿੱਚ ਗੰਗਾ ਗਿਆਰਾਂ ਸੌ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਹੈ ਅਤੇ ਇੱਥੋਂ ਦੇ 25 ਤੋਂ 30 ਜ਼ਿਲ੍ਹਿਆਂ ਤੋਂ ਹੋ ਕੇ ਗੁਜਰਦੀ ਹੈ।

ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨੈਚੂਰਲ ਫਾਰਮਿੰਗ ਦੀ ਕਿਤਨੀ ਬੜੀ ਸੰਭਾਵਨਾ ਯੂਪੀ ਵਿੱਚ ਬਣਨ ਜਾ ਰਹੀ ਹੈ। ਯੂਪੀ ਸਰਕਾਰ ਨੇ ਕੁਝ ਸਾਲ ਪਹਿਲਾਂ ਆਪਣੀ ਫੂਡ ਪ੍ਰੋਸੈੱਸਿੰਗ ਨੀਤੀ ਵੀ ਐਲਾਨੀ ਹੈ। ਮੈਂ ਸਮਝਦਾ ਹਾਂ, ਕਾਰਪੋਰੇਟ ਵਰਲਡ ਦੇ ਲਈ ਅਤੇ ਇੱਥੇ ਜੋ ਉਦਯੋਗ ਜਗਤ ਦੇ ਲੋਕ ਹਨ ਉਨ੍ਹਾਂ ਨੂੰ ਮੈਂ ਬੇਨਤੀ ਸਹਿਤ ਇਸ ਵਿਸ਼ੇ ’ਤੇ ਕਹਿਣਾ ਚਾਹੁੰਦਾ ਹਾਂ। ਕਾਰਪੋਰੇਟ ਵਰਲਡ ਦੇ ਲਈ ਇਸ ਸਮੇਂ ਐਗਰੀਕਲਚਰ ਵਿੱਚ ਇਨਵੈਸਟਮੈਂਟ ਦੀ ਇਹ Golden Opportunity ਹੈ।

ਸਾਥੀਓ,

ਤੇਜ਼ ਵਿਕਾਸ ਦੇ ਲਈ, ਸਾਡੀ ਡਬਲ ਇੰਜਨ ਦੀ ਸਰਕਾਰ Infrastructure, Investment ਅਤੇ Manufacturing ਤਿੰਨਾਂ ’ਤੇ ਇਕੱਠੇ ਕੰਮ ਕਰ ਰਹੀ ਹੈ। ਇਸ ਸਾਲ ਦੇ ਬਜਟ ਵਿੱਚ ਸਾਢੇ 7 ਲੱਖ ਕਰੋੜ ਰੁਪਏ ਦੇ ਅਭੂਤਪੂਰਵ capital expenditure ਦਾ allocation ਇਸੇ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ। ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਅਸੀਂ PLI ਸਕੀਮਸ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦਾ ਲਾਭ ਤੁਹਾਨੂੰ ਇੱਥੇ ਯੂਪੀ ਵਿੱਚ ਵੀ ਮਿਲੇਗਾ।

ਯੂਪੀ ਵਿੱਚ ਬਣ ਰਿਹਾ ਡਿਫੈਂਸ ਕੌਰੀਡੋਰ ਵੀ ਤੁਹਾਡੇ ਲਈ ਬਿਹਤਰੀਨ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਭਾਰਤ ਵਿੱਚ ਅੱਜ ਡਿਫੈਂਸ ਮੈਨੂਫੈਕਚਰਿੰਗ ’ਤੇ ਜਿਤਨਾ ਜ਼ੋਰ ਦਿੱਤਾ ਜਾ ਰਿਹਾ ਹੈ, ਉਤਨਾ ਪਹਿਲਾਂ ਕਦੇ ਨਹੀਂ ਦਿੱਤਾ ਗਿਆ। ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਅਸੀਂ ਬੜੀ ਹਿੰਮਤ ਦੇ ਨਾਲ ਫ਼ੈਸਲਾ ਕੀਤਾ ਹੈ, ਅਸੀਂ 300 ਚੀਜ਼ਾਂ ਅਜਿਹੀਆਂ identify ਕੀਤੀਆਂ ਹਨ ਅਤੇ ਅਸੀਂ ਨਿਰਣਾ ਕੀਤਾ ਹੈ ਕਿ ਇਹ 300 ਚੀਜ਼ਾਂ ਹੁਣ ਵਿਦੇਸ਼ ਤੋਂ ਨਹੀਂ ਆਉਣਗੀਆਂ। ਯਾਨੀ military equipments ਨਾਲ ਜੁੜੀਆਂ ਹੋਈਆਂ ਇਹ 300 ਚੀਜ਼ਾਂ ਹਨ, ਮਤਲਬ ਡਿਫੈਂਸ ਦੇ ਖੇਤਰ ਵਿੱਚ ਜੋ manufacturing ਵਿੱਚ ਆਉਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਇਨ੍ਹਾਂ 300 ਪ੍ਰੋਡਕਟ ਦੇ ਲਈ ਤਾਂ assured market available ਹੈ। ਇਸ ਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ।

ਸਾਥੀਓ,

ਅਸੀਂ ਮੈਨੂਫੈਕਚਰਿੰਗ ਅਤੇ ਟ੍ਰਾਂਸਪੋਰਟ ਜਿਹੇ ਪਰੰਪਰਾਗਤ ਬਿਜ਼ਨਸ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਫਿਜ਼ੀਕਲ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾ ਰਹੇ ਹਨ। ਇੱਥੇ ਯੂਪੀ ਵਿੱਚ ਵੀ ਆਧੁਨਿਕ ਪਾਵਰ ਗ੍ਰਿਡ ਹੋਵੇ, ਗੈਸ ਪਾਈਪਲਾਈਨ ਦਾ ਨੈੱਟਵਰਕ ਹੋਵੇ ਜਾਂ ਫਿਰ ਮਲਟੀਮੋਡਲ ਕਨੈਕਟੀਵਿਟੀ, ਸਾਰਿਆਂ ’ਤੇ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੰਮ ਹੋ ਰਿਹਾ ਹੈ। ਅੱਜ ਯੂਪੀ ਵਿੱਚ ਜਿਤਨੇ ਕਿਲੋਮੀਟਰ ਐਕਸਪ੍ਰੈੱਸਵੇ ’ਤੇ ਕੰਮ ਹੋ ਰਿਹਾ ਹੈ, ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਆਧੁਨਿਕ ਐਕਸਪ੍ਰੈੱਸਵੇਅ ਦਾ ਸਸ਼ਕਤ ਨੈੱਟਵਰਕ ਉੱਤਰ ਪ੍ਰਦੇਸ਼ ਦੇ ਸਾਰੇ economic zones ਨੂੰ ਆਪਸ ਵਿੱਚ ਕਨੈਕਟ ਕਰਨ ਵਾਲਾ ਹੈ।

ਜਲਦ ਹੀ ਯੂਪੀ ਦੀ ਪਹਿਚਾਣ ਆਧੁਨਿਕ railway infrastructure ਦੇ ਸੰਗਮ ਦੇ ਰੂਪ ਵਿੱਚ ਵੀ ਹੋਣ ਵਾਲੀ ਹੈ। Eastern ਅਤੇ western dedicated freight (ਫ੍ਰੇਟ) corridor ਇੱਥੇ ਯੂਪੀ ਵਿੱਚ ਹੀ ਆਪਸ ਵਿੱਚ ਇੱਕ-ਦੂਸਰੇ ਨਾਲ ਜੁੜਨ ਵਾਲੇ ਹਨ। ਜੇਵਰ ਸਮੇਤ ਯੂਪੀ ਦੇ 5 ਇੰਟਰਨੈਸ਼ਨਲ ਏਅਰਪੋਰਟਸ, ਇੱਥੋਂ ਦੀ ਇੰਟਰਨੈਸ਼ਨਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨ ਵਾਲੇ ਹਨ। ਗ੍ਰੇਟਰ ਨੌਇਡਾ ਦਾ ਖੇਤਰ ਹੋਵੇ ਜਾਂ ਫਿਰ ਵਾਰਾਣਸੀ, ਇੱਥੇ ਦੋ Multi Modal logistics transport hub ਦਾ ਨਿਰਮਾਣ ਵੀ ਹੋ ਰਿਹਾ ਹੈ। Industrial strategy ਦੇ ਹਿਸਾਬ ਨਾਲ, logistics ਦੇ ਹਿਸਾਬ ਨਾਲ ਯੂਪੀ ਦੇਸ਼ ਦੇ ਸਭ ਤੋਂ ਆਧੁਨਿਕ ਇਨਫ੍ਰਾਸਟ੍ਰਕਚਰ ਵਾਲੇ ਰਾਜਾਂ ਵਿੱਚ ਸ਼ਾਮਲ ਹੋ ਰਿਹਾ ਹੈ। ਯੂਪੀ ਵਿੱਚ ਵਧਦੀ ਹੋਈ ਇਹ ਕਨੈਕਟੀਵਿਟੀ ਅਤੇ ਵਧਦਾ ਹੋਇਆ Investment, ਯੂਪੀ ਦੇ ਨੌਜਵਾਨਾਂ ਦੇ ਲਈ ਅਨੇਕ ਨਵੇਂ ਅਵਸਰ ਲੈ ਕੇ ਆ ਰਿਹਾ ਹੈ।

ਸਾਥੀਓ,

ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਗਤੀ ਆਵੇ, ਇਸ ਦੇ ਲਈ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾਇਆ ਹੈ। ਇਹ ਕੇਂਦਰ ਸਰਕਾਰ, ਰਾਜ ਸਰਕਾਰ, ਅਲੱਗ-ਅਲੱਗ ਵਿਭਾਗ, ਅਲੱਗ-ਅਲੱਗ ਏਜੰਸੀਆਂ, ਇਤਨਾ ਹੀ ਨਹੀਂ ਸਥਾਨਕ ਸਮਾਜ ਦੀਆਂ ਸੰਸਥਾਵਾਂ ਤੱਕ ਨੂੰ, ਸਾਰਿਆਂ ਨੂੰ ਇਕੱਠੇ ਜੋੜਨਾ, ਉਸੇ ਪ੍ਰਕਾਰ ਨਾਲ ਪ੍ਰਾਈਵੇਟ ਸੈਕਟਰ, ਬਿਜ਼ਨਸ ਨਾਲ ਜੁੜੇ ਸੰਸਥਾਨਾਂ ਨੂੰ ਇੱਕ ਹੀ ਪਲੈਟਫਾਰਮ ’ਤੇ ਲਿਆਉਣ ਦਾ ਕੰਮ ਇਹ ਪੀਐੱਮ ਗਤੀਸ਼ਕਤੀ ਯੋਜਨਾ ਦੇ ਦੁਆਰਾ ਹੋ ਰਿਹਾ ਹੈ। ਇਸ ਪਲੈਟਫਾਰਮ ਦੇ ਮਾਧਿਅਮ ਨਾਲ ਕਿਸੇ ਵੀ ਪ੍ਰੋਜੈਕਟ ਨਾਲ ਜੁੜੇ ਹਰ ਸਟੇਕਹੋਲਡਰ ਨੂੰ ਰੀਅਲ ਟਾਈਮ ਜਾਣਕਾਰੀ ਮਿਲੇਗੀ। ਆਪਣੇ-ਆਪਣੇ ਹਿੱਸੇ ਦਾ ਕੰਮ ਉਸ ਨੂੰ ਕਦੋਂ ਤੱਕ ਪੂਰਾ ਕਰਨਾ ਹੈ, ਇਸ ਦੀ ਪਲਾਨਿੰਗ ਉਹ ਸਮੇਂ ’ਤੇ ਕਰ ਪਾਵੇਗਾ। ਬੀਤੇ 8 ਸਾਲ ਵਿੱਚ ਪ੍ਰੋਜੈਕਟਸ ਨੂੰ ਸਮੇਂ ’ਤੇ ਪੂਰਾ ਕਰਨ ਦਾ ਜੋ ਨਵਾਂ ਕਲਚਰ ਦੇਸ਼ ਵਿੱਚ ਵਿਕਸਿਤ ਹੋਇਆ ਹੈ, ਉਨ੍ਹਾਂ ਨੂੰ ਇਹ ਨਵੇਂ ਆਯਾਮ ਦੇਵੇਗਾ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਜਿਸ ਤੇਜ਼ੀ ਨਾਲ ਕੰਮ ਕੀਤਾ ਹੈ, ਉਸ ਦੀ ਇੱਕ ਉਦਾਹਰਣ ਸਾਡੀ ਡਿਜੀਟਲ ਕ੍ਰਾਂਤੀ ਹੈ। 2014 ਵਿੱਚ ਸਾਡੇ ਦੇਸ਼ ਵਿੱਚ ਸਿਰਫ਼ ਸਾਢੇ 6 ਕਰੋੜ ਬ੍ਰੌਡਬੈਂਡ ਸਬਸਕ੍ਰਾਇਬਰਸ ਸਨ। ਅੱਜ ਇਨ੍ਹਾਂ ਦੀ ਸੰਖਿਆ 78 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। 2014 ਵਿੱਚ ਇੱਕ GB ਡੇਟਾ ਕਰੀਬ-ਕਰੀਬ 200 ਰੁਪਏ ਦਾ ਪੈਂਦਾ ਸੀ। ਅੱਜ ਇਸ ਦੀ ਕੀਮਤ ਘੱਟ ਕੇ 11-12 ਰੁਪਏ ਹੋ ਗਈ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਇਤਨਾ ਸਸਤਾ ਡੇਟਾ ਹੈ। 2014 ਵਿੱਚ ਦੇਸ਼ ਵਿੱਚ 11 ਲੱਖ ਕਿਲੋਮੀਟਰ ਦਾ ਔਪਟੀਕਲ ਫਾਇਬਰ ਸੀ। ਹੁਣ ਦੇਸ਼ ਵਿੱਚ ਵਿਛਾਏ ਗਏ ਔਪਟੀਕਲ ਫਾਇਬਰ ਦੀ ਲੰਬਾਈ 28 ਲੱਖ ਕਿਲੋਮੀਟਰ ਨੂੰ ਪਾਰ ਕਰ ਚੁੱਕੀ ਹੈ।

2014 ਵਿੱਚ ਦੇਸ਼ ਵਿੱਚ 100 ਤੋਂ ਵੀ ਘੱਟ ਗ੍ਰਾਮ ਪੰਚਾਇਤਾਂ ਵਿੱਚ ਔਪਟੀਕਲ ਫਾਇਬਰ ਪਹੁੰਚਿਆ ਸੀ। ਅੱਜ ਔਪਟੀਕਲ ਫਾਇਬਰ ਨਾਲ ਜੁੜੀਆਂ ਗ੍ਰਾਮ ਪੰਚਾਇਤਾਂ ਦੀ ਸੰਖਿਆ ਵੀ ਪੌਣੇ ਦੋ ਲੱਖ ਨੂੰ ਪਾਰ ਕਰ ਗਈ ਹੈ। 2014 ਵਿੱਚ ਦੇਸ਼ ਵਿੱਚ 90 ਹਜ਼ਾਰ ਦੇ ਆਸ-ਪਾਸ ਹੀ ਕੌਮਨ ਸਰਵਿਸ ਸੈਂਟਰਸ ਸਨ। ਅੱਜ ਦੇਸ਼ ਵਿੱਚ ਕੌਮਨ ਸਰਵਿਸ ਸੈਂਟਰਸ ਦੀ ਸੰਖਿਆ ਵੀ 4 ਲੱਖ ਤੋਂ ਜ਼ਿਆਦਾ ਹੋ ਗਈ ਹੈ। ਅੱਜ ਦੁਨੀਆ ਦੇ ਡਿਜ਼ੀਟਲ ਟ੍ਰਾਂਜੈਕਸ਼ਨ ਦਾ ਕਰੀਬ-ਕਰੀਬ 40 ਪ੍ਰਤੀਸ਼ਤ ਭਾਰਤ ਵਿੱਚ ਹੋ ਰਿਹਾ ਹੈ, ਦੁਨੀਆ ਦਾ 40 ਪ੍ਰਤੀਸ਼ਤ। ਕਿਸੇ ਵੀ ਹਿੰਦੁਸਤਾਨੀ ਨੂੰ ਮਾਣ ਹੋਵੇਗਾ। ਜਿਸ ਭਾਰਤ ਨੂੰ ਲੋਕ ਅਣਪੜ੍ਹ ਦੱਸਦੇ ਹਨ, ਉਹ ਭਾਰਤ ਇਹ ਕਮਾਲ ਕਰ ਰਿਹਾ ਹੈ।

ਅਸੀਂ ਬੀਤੇ 8 ਵਰ੍ਹਿਆਂ ਵਿੱਚ ਡਿਜੀਟਲ ਕ੍ਰਾਂਤੀ ਦੇ ਲਈ ਜਿਸ ਫਾਊਂਡੇਸ਼ਨ ਨੂੰ ਮਜ਼ਬੂਤ ਕੀਤਾ, ਉਸੇ ਦਾ ਨਤੀਜਾ ਹੈ ਕਿ ਅੱਜ ਅਲੱਗ-ਅਲੱਗ ਸੈਕਟਰਸ ਦੇ ਲਈ ਇਤਨੀ ਸੰਭਾਵਨਾਵਾਂ ਬਣ ਰਹੀਆਂ ਹਨ। ਇਸ ਦਾ ਬਹੁਤ ਬੜਾ ਲਾਭ ਸਾਡੇ ਨੌਜਵਾਨਾਂ ਨੂੰ ਮਿਲਿਆ ਹੈ। 2014 ਤੋਂ ਪਹਿਲਾਂ ਸਾਡੇ ਇੱਥੇ ਕੁਝ ਸੌ ਸਟਾਰਟ-ਅੱਪਸ ਹੀ ਸਨ। ਲੇਕਿਨ ਅੱਜ ਦੇਸ਼ ਵਿੱਚ ਰਜਿਸਟਰਡ ਸਟਾਰਟਅੱਪਸ ਦੀ ਸੰਖਿਆ ਵੀ 70 ਹਜ਼ਾਰ ਦੇ ਆਸ-ਪਾਸ ਪਹੁੰਚ ਰਹੀ ਹੈ। ਹੁਣੇ ਹਾਲ ਹੀ ਵਿੱਚ ਭਾਰਤ ਨੇ 100 ਯੂਨੀਕੌਰਨ ਦਾ ਰਿਕਾਰਡ ਵੀ ਬਣਾਇਆ ਹੈ। ਸਾਡੀ ਨਵੀਂ ਇਕੌਨਮੀ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ, ਡਿਜੀਟਲ ਇਨਫ੍ਰਾਸਟ੍ਰਕਚਰ ਦੀ ਮਜ਼ਬੂਤੀ ਦਾ ਬਹੁਤ ਲਾਭ ਆਪ ਲੋਕਾਂ ਨੂੰ ਮਿਲਣ ਵਾਲਾ ਹੈ।

ਸਾਥੀਓ,

ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਯੂਪੀ ਦੇ ਵਿਕਾਸ ਦੇ ਲਈ, ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਜਿਸ ਵੀ ਸੈਕਟਰ ਵਿੱਚ, ਜੋ ਵੀ ਰਿਫਾਰਮ ਜ਼ਰੂਰੀ ਹੋਣਗੇ, ਉਹ ਰਿਫਾਰਮ ਨਿਰੰਤਰ ਕੀਤੇ ਜਾਂਦੇ ਰਹਿਣਗੇ। ਅਸੀਂ ਨੀਤੀ ਤੋਂ ਵੀ ਵਿਕਾਸ ਦੇ ਨਾਲ ਹਾਂ, ਫ਼ੈਸਲਿਆਂ ਤੋਂ ਵੀ ਵਿਕਾਸ ਦੇ ਨਾਲ ਹਾਂ, ਨੀਅਤ ਤੋਂ ਵੀ ਵਿਕਾਸ ਦੇ ਨਾਲ ਹਾਂ ਅਤੇ ਸੁਭਾਅ ਤੋਂ ਵੀ ਵਿਕਾਸ ਦੇ ਨਾਲ ਹਾਂ।

ਅਸੀਂ ਸਭ ਤੁਹਾਡੇ ਹਰ ਪ੍ਰਯਾਸ ਵਿੱਚ ਤੁਹਾਡੇ ਨਾਲ ਹੋਵਾਂਗੇ ਅਤੇ ਹਰ ਕਦਮ ’ਤੇ ਤੁਹਾਡਾ ਸਾਥ ਦੇਵਾਂਗੇ। ਤੁਸੀਂ ਪੂਰੇ ਉਤਸ਼ਾਹ ਨਾਲ ਉੱਤਰ ਪ੍ਰਦੇਸ਼ ਦੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਵੋ। ਉੱਤਰ ਪ੍ਰਦੇਸ਼ ਦੇ ਭਵਿੱਖ ਦਾ ਨਿਰਮਾਣ ਤੁਹਾਡੇ ਭਵਿੱਖ ਨੂੰ ਵੀ ਉੱਜਵਲ ਬਣਾਵੇਗਾ। ਇਹ win-win situation ਹੈ। ਇਹ ਨਿਵੇਸ਼ ਸਭ ਦੇ ਲਈ ਸ਼ੁਭ ਹੋਵੇ, ਸਭ ਨੂੰ ਲਾਭ ਦੇਣ ਵਾਲਾ ਹੋਵੇ।

ਇਸੇ ਕਾਮਨਾ ਦੇ ਨਾਲ ਇਤਿ ਸ਼ੁਭਮ੍ (इति शुभम्) ਕਹਿੰਦੇ ਹੋਏ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

ਧੰਨਵਾਦ!

  • krishangopal sharma Bjp January 01, 2025

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • krishangopal sharma Bjp January 01, 2025

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • krishangopal sharma Bjp January 01, 2025

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • दिग्विजय सिंह राना September 20, 2024

    हर हर महादेव
  • रीना चौरसिया September 11, 2024

    namo
  • JBL SRIVASTAVA June 02, 2024

    मोदी जी 400 पार
  • Govind Singh March 21, 2024

    Uttar Pradesh ke Ghaziabad Loni Kshetra mein Pani ki nikaasi kab hogi
  • Rajeev soni March 11, 2024

    नागरिकता संशोधन बिल CAA लागू 🎉😀 जय हिंद जय भारत जय जय श्री राम
  • Deepam Banerjee February 18, 2024

    जय भाजपा
  • Deepak Mishra February 18, 2024

    Jay Shri Ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
From women’s development to women-led development

Media Coverage

From women’s development to women-led development
NM on the go

Nm on the go

Always be the first to hear from the PM. Get the App Now!
...
PM Modi to visit Mauritius from March 11-12, 2025
March 08, 2025

On the invitation of the Prime Minister of Mauritius, Dr Navinchandra Ramgoolam, Prime Minister, Shri Narendra Modi will pay a State Visit to Mauritius on March 11-12, 2025, to attend the National Day celebrations of Mauritius on 12th March as the Chief Guest. A contingent of Indian Defence Forces will participate in the celebrations along with a ship from the Indian Navy. Prime Minister last visited Mauritius in 2015.

During the visit, Prime Minister will call on the President of Mauritius, meet the Prime Minister, and hold meetings with senior dignitaries and leaders of political parties in Mauritius. Prime Minister will also interact with the members of the Indian-origin community, and inaugurate the Civil Service College and the Area Health Centre, both built with India’s grant assistance. A number of Memorandums of Understanding (MoUs) will be exchanged during the visit.

India and Mauritius share a close and special relationship rooted in shared historical, cultural and people to people ties. Further, Mauritius forms an important part of India’s Vision SAGAR, i.e., Security and growth for All in the Region.

The visit will reaffirm the strong and enduring bond between India and Mauritius and reinforce the shared commitment of both countries to enhance the bilateral relationship across all sectors.