ਗਲੋਬਲ ਟ੍ਰੇਡ ਸ਼ੋਅ ਦਾ ਉਦਘਾਟਨ ਕੀਤਾ ਅਤੇ ਇਨਵੈਸਟ ਯੂਪੀ 2.0 ਲਾਂਚ ਕੀਤਾ
ਉਦਯੋਗਿਕ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਉੱਤਰ ਪ੍ਰਦੇਸ਼ ਵਿੱਚ ਵਿਕਾਸ ਅਵਸਰ ਦੀ ਸ਼ਲਾਘਾ ਕੀਤੀ
"ਹੁਣ ਉੱਤਰ ਪ੍ਰਦੇਸ਼ ਚੰਗੇ ਸ਼ਾਸਨ, ਬਿਹਤਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ, ਸ਼ਾਂਤੀ ਅਤੇ ਸਥਿਰਤਾ ਲਈ ਜਾਣਿਆ ਜਾਂਦਾ ਹੈ"
“ਅੱਜ ਯੂਪੀ ਉਮੀਦ ਅਤੇ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ”
"ਦੇਸ਼ ਦਾ ਹਰ ਨਾਗਰਿਕ ਵਿਕਾਸ ਦੇ ਰਾਹ 'ਤੇ ਚਲਣਾ ਚਾਹੁੰਦਾ ਹੈ ਅਤੇ 'ਵਿਕਸਿਤ ਭਾਰਤ' ਦਾ ਗਵਾਹ ਬਣਨਾ ਚਾਹੁੰਦਾ ਹੈ"
"ਅੱਜ, ਭਾਰਤ ਸੁਧਾਰਾਂ ਨੂੰ ਮਜਬੂਰੀ ਵਿੱਚ ਨਹੀਂ, ਬਲਕਿ ਵਿਸ਼ਵਾਸ ਨਾਲ ਕਰ ਰਿਹਾ ਹੈ"
"ਜਦੋਂ ਇੱਕ ਨਵੀਂ ਵੈਲਿਊ ਅਤੇ ਸਪਲਾਈ ਚੇਨ ਵਿਕਸਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਉੱਤਰ ਪ੍ਰਦੇਸ਼ ਇੱਕ ਚੈਂਪੀਅਨ ਵਜੋਂ ਉੱਭਰਿਆ ਹੈ"
"ਡਬਲ ਇੰਜਣ ਵਾਲੀ ਸਰਕਾਰ ਦਾ ਸੰਕਲਪ ਅਤੇ ਉੱਤਰ ਪ੍ਰਦੇਸ਼ ਦੀਆਂ ਸੰਭਾਵਨਾਵਾਂ, ਇਸ ਤੋਂ ਵਧੀਆ ਭਾਈਵਾਲੀ ਨਹੀਂ ਹੋ ਸਕਦੀ"

ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ- ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਯਾ ਜੀ, ਬ੍ਰਜੇਸ਼ ਪਾਠਕ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਇਹੀ ਲਖਨਊ ਦੇ ਪ੍ਰਤੀਨਿਧੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਵਿਭਿੰਨ ਦੇਸ਼ਾਂ ਤੋਂ ਆਏ ਸਾਰੇ ਸੀਨੀਅਰ ਮਹਾਨੁਭਾਵ,  ਯੂਪੀ ਦੇ ਸਾਰੇ ਮੰਤਰੀਗਣ ਅਤੇ ਗਲੋਬਲ ਇਨਵੈਸਟਰ ਸਮਿੱਟ ਵਿੱਚ ਪਧਾਰੇ ਇੰਡਸਟ੍ਰੀ ਜਗਤ ਦੇ ਸਨਮਾਣਯੋਗ ਮੈਂਬਰ, global investor fraternity, ਪੌਲਿਸੀ ਮੇਕਰਸ, ਕੌਰਪੋਰੇਟ ਲੀਡਰਸ, ਦੇਵੀਓ ਅਤੇ ਸੱਜਣੋਂ!

ਆਪ ਸਾਰਿਆਂ ਦਾ ਗਲੋਬਲ ਇਨਵੈਸਟਰ ਸਮਿੱਟ ਵਿੱਚ ਬਹੁਤ-ਬਹੁਤ ਸੁਆਗਤ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਮੁੱਖ ਮਹਿਮਾਨ ਹੋਣ ’ਤੇ ਵੀ ਇਹ ਸੁਆਗਤ ਦੀ ਜ਼ਿੰਮੇਦਾਰੀ ਕਿਉਂ ਉਠਾ ਰਿਹਾ ਹਾਂ, ਇਹ ਇਸ ਲਈ ਕਿਉਂਕਿ ਮੇਰੀ ਇੱਕ ਹੋਰ ਭੂਮਿਕਾ ਵੀ ਹੈ। ਤੁਸੀਂ ਸਭ ਨੇ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦਾ ਸਾਂਸਦ ਵੀ ਬਣਾਇਆ ਹੈ। ਉੱਤਰ ਪ੍ਰਦੇਸ਼  ਦੇ ਪ੍ਰਤੀ ਮੇਰਾ ਇੱਕ ਵਿਸ਼ੇਸ਼ ਸਨੇਹ ਹੈ ਅਤੇ ਯੂਪੀ ਦੇ ਲੋਕਾਂ ਦੇ ਪ੍ਰਤੀ ਮੇਰੀ ਇੱਕ ਵਿਸ਼ੇਸ਼ ਜ਼ਿੰਮੇਦਾਰੀ ਵੀ ਹੈ। ਮੈਂ ਅੱਜ ਉਸ ਕਰਤੱਵ ਨੂੰ ਵੀ ਨਿਭਾਉਣ ਦੇ ਲਈ ਅੱਜ ਇਸ ਸਮਿੱਟ ਦਾ ਹਿੱਸਾ ਬਣਿਆ ਹਾਂ। ਅਤੇ ਇਸ ਲਈ ਮੈਂ ਦੇਸ਼-ਵਿਦੇਸ਼ ਤੋਂ ਯੂਪੀ ਆਉਣ ਵਾਲੇ ਆਪ ਸਾਰੇ investors ਦਾ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ।

ਸਾਥੀਓ,

ਉੱਤਰ ਪ੍ਰਦੇਸ਼ ਦੀ ਧਰਤੀ ਆਪਣੇ ਸੰਸਕ੍ਰਿਤਿਕ ਵੈਭਵ, ਗੌਰਵਸ਼ਾਲੀ ਇਤਿਹਾਸ ਅਤੇ ਸਮ੍ਰਿੱਧ ਵਿਰਾਸਤ ਦੇ ਲਈ ਜਾਣੀ ਜਾਂਦੀ ਹੈ। ਇਤਨੀ ਸਮਰੱਥਾ ਹੋਣ ਦੇ ਬਾਵਜੂਦ, ਯੂਪੀ ਦੇ ਨਾਲ ਕੁਝ ਗੱਲਾਂ ਜੁੜ ਗਈਆਂ ਸਨ। ਲੋਕ ਕਹਿੰਦੇ ਸਨ, ਯੂਪੀ ਦਾ ਵਿਕਾਸ ਹੋਣਾ ਮੁਸ਼ਕਿਲ ਹੈ। ਲੋਕ ਕਹਿੰਦੇ ਸਨ, ਇੱਥੇ ਕਾਨੂੰਨ ਵਿਵਸਥਾ ਸੁਧਰਨਾ ਨਾਮੁਮਕਿਨ ਹੈ।  ਯੂਪੀ ਬੀਮਾਰੂ ਰਾਜ ਕਹਿਲਾਉਂਦਾ ਸੀ, ਇੱਥੇ ਆਏ ਦਿਨ ਹਜਾਰਾਂ ਕਰੋੜ ਦੇ ਘੁਟਾਲਾ ਹੁੰਦੇ ਸਨ। ਹਰ ਕੋਈ ਯੂਪੀ ਤੋਂ ਆਪਣੀਆਂ ਉਮੀਦਾਂ ਛੱਡ ਚੁੱਕਿਆ ਸੀ। 

ਲੇਕਿਨ ਸਿਰਫ਼ 5-6 ਸਾਲ ਦੇ ਅੰਦਰ ਯੂਪੀ ਨੇ ਆਪਣੀ ਇੱਕ ਨਵੀਂ ਪਹਿਚਾਣ ਸਥਾਪਤ ਕਰ ਲਈ ਹੈ ਅਤੇ ਡੰਕੇ ਦੀ ਚੋਟ ’ਤੇ ਕਰ ਦਿੱਤੀ ਹੈ। ਹੁਣ ਯੂਪੀ ਨੂੰ ਸੁਸ਼ਾਸਨ ਤੋਂ, Good Governance ਰਾਹੀਂ ਪਹਿਚਾਣਿਆ ਜਾ ਰਿਹਾ ਹੈ। ਹੁਣ ਯੂਪੀ ਦੀ ਪਹਿਚਾਣ ਬਿਹਤਰ ਕਾਨੂੰਨ-ਵਿਵਸਥਾ, ਸ਼ਾਂਤੀ ਅਤੇ ਸਥਿਰਤਾ ਦੇ ਲਈ ਹੈ। ਹੁਣ ਇੱਥੇ wealth creators ਦੇ ਲਈ ਨਿੱਤ ਨਵੇਂ ਅਵਸਰ ਬਣ ਰਹੇ ਹਨ। ਬੀਤੇ ਕੁਝ ਵਰ੍ਹਿਆਂ ਵਿੱਚ ਆਧੁਨਿਕ ਇੰਫ੍ਰਾਸਟ੍ਰਕਚਰ ਉੱਤਰ ਪ੍ਰਦੇਸ਼ ਦੇ ਇਸ ਇੰਫ੍ਰਾਸਟ੍ਰਕਚਰ ਦੀ ਜੋ ਪਹਿਲ ਹੈ, ਉਸ ਦੇ ਪਰਿਣਾਮ (ਨਤੀਜੇ) ਨਜ਼ਰ ਆ ਰਹੇ ਹਨ। 

ਬਿਜਲੀ ਤੋਂ ਲੈ ਕੇ ਕਨੈਕਟੀਵਿਟੀ ਤੱਕ ਹਰ ਖੇਤਰ ਵਿੱਚ ਸੁਧਾਰ ਆਇਆ ਹੈ। ਬਹੁਤ ਜਲਦ ਯੂਪੀ ਦੇਸ਼ ਦੇ ਉਸ ਇਕਲੌਤੇ ਰਾਜ  ਦੇ ਤੌਰ ਰਾਹੀਂ ਵੀ ਜਾਣਿਆ ਜਾਵੇਗਾ, ਜਿੱਥੇ 5 ਇੰਟਰਨੈਸ਼ਨਲ ਏਅਰਪੋਰਟਸ ਹਨ। ਡੈਡਿਕੇਟਿਡ ਫ੍ਰੇਟ ਕੌਰੀਡੋਰ ਤੋਂ ਯੂਪੀ ਸਿੱਧੇ ਸਮੁੰਦਰ ਨਾਲ ਜੁੜ ਰਿਹਾ ਹੈ ਗੁਜਰਾਤ ਅਤੇ ਮਹਾਰਾਸ਼ਟਰ ਦੇ ਪੋਰਟਸ ਨਾਲ ਕਨੈਕਟ ਹੁੰਦਾ ਜਾ ਰਿਹਾ ਹੈ। ਇੰਫ੍ਰਾਸਟ੍ਰਕਚਰ ਦੇ ਨਾਲ-ਨਾਲ ਯੂਪੀ ਵਿੱਚ ਸਰਕਾਰੀ ਸੋਚ ਅਤੇ ਅਪ੍ਰੋਚ ਵਿੱਚ ease of doing business ਦੇ ਲਈ ਸਾਰਥਕ ਬਦਲਾਅ ਆਇਆ ਹੈ।

ਸਾਥੀਓ,  

ਅੱਜ ਯੂਪੀ ਇੱਕ ਆਸ, ਇੱਕ ਉਮੀਦ ਬਣ ਚੁੱਕਿਆ ਹੈ। ਭਾਰਤ ਅਗਰ ਅੱਜ ਦੁਨੀਆ ਦੇ ਲਈ Bright spot ਹੈ, ਤਾਂ ਯੂਪੀ ਭਾਰਤ ਦੀ ਗ੍ਰੋਥ ਨੂੰ drive ਕਰਨ ਵਾਲਾ ਇੱਕ ਅਹਿਮ ਅਗਵਾਈ ਦੇ ਰਿਹਾ ਹੈ।

ਸਾਥੀਓ, 

ਤੁਸੀਂ ਸਾਰੇ ਇੰਡਸਟ੍ਰੀ ਦੇ ਦਿੱਗਜ ਇੱਥੇ ਹੋ। ਤੁਹਾਡੇ ਵਿੱਚੋਂ ਅਧਿਕਤਰ ਨੂੰ ਇੱਕ ਲੰਬਾ ਅਨੁਭਵ ਵੀ ਹੈ। ਦੁਨੀਆ ਦੀ ਵਰਤਮਾਨ ਸਥਿਤੀ ਵੀ ਆਪ ਸਾਰਿਆਂ ਤੋਂ ਛੁਪੀ  ਨਹੀਂ ਹੈ। ਤੁਸੀਂ ਭਾਰਤ ਦੀ ਇਕੌਨੌਮੀ ਦੀ ਅੱਜ ਦੀ ਸਮਰੱਥਾ ਅਤੇ ਇੱਥੋ ਦੇ macro ਅਤੇ micro economic fundamentals ਨੂੰ ਵੀ ਬਹੁਤ ਬਾਰੀਕੀ ਨਾਲ ਦੇਖ ਰਹੇ ਹਾਂ।

ਅਖੀਰ pandemic ਅਤੇ war ਦੇ shock ਤੋਂ ਬਾਹਰ ਨਿਕਲ ਕੇ ਭਾਰਤ fastest growing economy ਕਿਵੇਂ ਬਣਿਆ ਹੈ? ਅੱਜ ਦੁਨੀਆ ਦੀ ਹਰ credible voice ਇਹ ਮੰਨਦੀ ਹੈ ਕਿ ਭਾਰਤ ਦੀ ਅਰਥਵਿਵਸਥਾ ਐਸੇ ਹੀ ਤੇਜ਼ੀ ਨਾਲ ਅੱਗੇ ਵੱਧਦੀ ਰਹੇਗੀ। ਅਖੀਰ ਐਸਾ ਕੀ ਹੋਇਆ ਕਿ ਗਲੋਬਲ  ਸੰਕਟ ਦੇ ਇਸ ਦੌਰ ਵਿੱਚ ਭਾਰਤ ਨੇ ਨਾ ਸਿਰਫ਼ ਰੈਸਿਲਿਐਂਸ ਦਿਖਾਇਆ, ਬਲਕਿ recovery ਵੀ ਓਨੀ ਹੀ ਤੇਜ਼ੀ ਨਾਲ ਕੀਤੀ। 

ਸਾਥੀਓ, 

ਇਸ ਦੇ ਪਿੱਛੇ ਸਭ ਤੋਂ ਬੜਾ ਕਾਰਨ ਹੈ ਭਾਰਤੀਆਂ ਦਾ ਖ਼ੁਦ ’ਤੇ ਵਧਦਾ ਭਰੋਸਾ, ਖ਼ੁਦ ’ਤੇ ‍ਆਤਮਵਿਸ਼ਵਾਸ। ਅੱਜ ਭਾਰਤ ਦੇ youth ਦੀ ਸੋਚ ਵਿੱਚ, ਭਾਰਤ ਦੇ ਸਮਾਜ ਦੀ ਸੋਚ ਅਤੇ aspirations ਵਿੱਚ ਇੱਕ ਬਹੁਤ ਬੜਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਭਾਰਤ ਦਾ ਹਰ ਨਾਗਰਿਕ, ਜ਼ਿਆਦਾ ਤੋਂ ਜ਼ਿਆਦਾ ਵਿਕਾਸ ਹੁੰਦੇ ਦੇਖਣਾ ਚਾਹੁੰਦਾ ਹੈ। ਉਹ ਹੁਣ ਭਾਰਤ ਨੂੰ ਜਲਦ ਤੋਂ ਜਲਦ ਵਿਕਸਿਤ ਹੁੰਦੇ ਦੇਖਣਾ ਚਾਹੁੰਦਾ ਹੈ। ਭਾਰਤ ਦੇ ਸਮਾਜ ਦੀਆਂ aspirations, ਅੱਜ ਸਰਕਾਰਾਂ ਨੂੰ ਵੀ push ਕਰ ਰਹੀ ਹਨ ਅਤੇ ਇਹੀ aspirations ਵਿਕਾਸ ਦੇ ਕੰਮਾਂ ਵਿੱਚ ਵੀ ਗਤੀ ਲਿਆ ਰਹੀ ਹੈ।

ਅਤੇ ਸਾਥੀਓ, 

ਮਤ ਭੁੱਲੋ ਕਿ ਅੱਜ ਤੁਸੀਂ ਜਿਸ ਰਾਜ ਵਿੱਚ ਬੈਠੇ ਹੋ, ਉਸ ਦੀ ਆਬਾਦੀ ਕਰੀਬ-ਕਰੀਬ 25 ਕਰੋੜ ਹੈ। ਦੁਨੀਆ ਦੇ ਬੜੇ-ਬੜੇ ਦੇਸ਼ਾਂ ਤੋਂ ਵੀ ਜ਼ਿਆਦਾ ਸਮਰੱਥਾ, ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੈ। ਪੂਰੇ ਭਾਰਤ ਦੀ ਤਰ੍ਹਾਂ ਹੀ ਅੱਜ ਯੂਪੀ ਵਿੱਚ ਇੱਕ ਬਹੁਤ ਬੜੀ aspirational society ਤੁਹਾਡਾ ਇੰਤਜ਼ਾਰ ਕਰ ਰਹੀ ਹੈ।

ਸਾਥੀਓ, 

ਅੱਜ ਭਾਰਤ ਵਿੱਚ ਸੋਸ਼ਲ, ਫਿਜੀਕਲ ਅਤੇ ਡਿਜੀਟਲ ਇੰਫ੍ਰਾਸਟ੍ਰਕਚਰ ’ਤੇ ਜੋ ਕੰਮ ਹੋਇਆ ਹੈ, ਉਸ ਦਾ ਬੜਾ ਲਾਭ ਯੂਪੀ ਨੂੰ ਵੀ ਮਿਲਿਆ ਹੈ। ਇਸ ਕਾਰਨ ਅੱਜ ਇੱਥੇ ਸਮਾਜ socially and financially ਬਹੁਤ ਅਧਿਕ Inclusive ਹੋ ਚੁੱਕਿਆ ਹੈ, ਕਨੈਕਟਿਡ ਹੋ ਚੁੱਕਿਆ ਹੈ। ਇੱਕ ਮਾਰਕਿਟ ਦੇ ਰੂਪ ਵਿੱਚ ਭਾਰਤ ਹੁਣ ਸੀਮਲੈੱਸ ਹੋ ਰਿਹਾ ਹੈ, ਸਰਕਾਰੀ ਪ੍ਰਕਿਰਿਆਵਾਂ ਵੀ ਸਰਲ ਹੋ ਰਹੀਆਂ ਹਨ। ਮੈਂ ਅਕਸਰ ਕਹਿੰਦਾ ਹਾਂ ਕਿ ਅੱਜ ਭਾਰਤ out of compulsion ਨਹੀਂ, ਬਲਕਿ out of conviction reform ਕਰਦਾ ਹੈ।  ਇਹੀ ਕਾਰਨ ਹੈ ਕਿ ਭਾਰਤ 40 ਹਜ਼ਾਰ ਤੋਂ ਅਧਿਕ compliances ਨੂੰ ਖ਼ਤਮ ਕਰ ਚੁੱਕਿਆ ਹੈ, ਦਰਜਨਾਂ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਚੁੱਕਿਆ ਹੈ।

ਸਾਥੀਓ, 

ਅੱਜ ਭਾਰਤ ਸਹੀ ਮਾਇਨੇ ਵਿੱਚ ਸਪੀਡ ਅਤੇ ਸਕੇਲ ਦੇ ਰਸਤੇ ’ਤੇ ਚਲ ਪਿਆ ਹੈ। ਇੱਕ ਬਹੁਤ ਬੜੇ ਵਰਗ ਦੀਆਂ ਬੇਸਿਕ ਜ਼ਰੂਰਤਾਂ ਨੂੰ ਅਸੀਂ ਪੂਰਾ ਕਰ ਲਿਆ ਹੈ, ਇਸ ਲਈ ਉਹ ਇੱਕ ਲੈਵਲ ਉੱਪਰ ਦੀ ਸੋਚਣ ਲੱਗਿਆ ਹੈ, ਅੱਗੇ ਦੀ ਸੋਚਣ ਲੱਗਿਆ ਹੈ।   ਇਹੀ ਭਾਰਤ ’ਤੇ ਭਰੋਸੇ ਦਾ ਸਭ ਤੋਂ ਬੜਾ ਕਾਰਨ ਹੈ।

ਸਾਥੀਓ, 

ਕੁਝ ਦਿਨ ਪਹਿਲਾਂ ਭਾਰਤ ਸਰਕਾਰ ਦਾ ਜੋ ਬਜਟ ਆਇਆ ਹੈ, ਉਸ ਵਿੱਚ ਵੀ ਤੁਹਾਨੂੰ ਇਹੀ ਕਮਿਟਮੈਂਟ ਸਾਫ਼-ਸਾਫ਼ ਦਿਖੇਗਾ। ਇੰਫ੍ਰਾਸਟ੍ਰਕਚਰ ’ਤੇ ਰਿਕਾਰਡ ਖਰਚ ਅੱਜ ਸਰਕਾਰ ਕਰ ਰਹੀ ਹੈ ਅਤੇ ਹਰ ਸਾਲ ਇਸ ਨੂੰ ਅਸੀਂ ਵਧਾ ਰਹੇ ਹਾਂ। ਇਸ ਲਈ ਅੱਜ ਤੁਹਾਡੇ ਲਈ infrastructure ਵਿੱਚ investment ਦੇ ਨਵੇਂ ਮੌਕੇ ਬਣ ਰਹੇ ਹਨ। ਅੱਜ ਤੁਹਾਡੇ ਲਈ Health,  Education, Social Infrastructure ਵਿੱਚ investment  ਦੇ ਵੀ ਅਨੇਕ ਅਵਸਰ ਹਨ। ਗ੍ਰੀਨ ਗ੍ਰੋਥ ਦੇ ਜਿਸ ਰਸਤੇ ’ਤੇ ਭਾਰਤ ਚਲ ਪਿਆ ਹੈ, ਉਸ ਵਿੱਚ ਤਾਂ ਮੈਂ ਤੁਹਾਨੂੰ ਵਿਸ਼ੇਸ਼ ਰੂਪ ਨਾਲ ਸੱਦਾ ਦਿੰਦਾ ਹਾਂ। 

ਇਸ ਸਾਲ ਦੇ ਬਜਟ ਵਿੱਚ 35 ਹਜ਼ਾਰ ਕਰੋੜ ਰੁਪਏ ਤਾਂ ਅਸੀਂ ਸਿਰਫ਼ ਐਨਰਜੀ ਟ੍ਰਾਂਜਿਸ਼ਨ ਦੇ ਲਈ ਰੱਖੇ ਹਨ, ਇਹ ਦਿਖਾਉਂਦਾ ਹੈ ਕਿ ਸਾਡਾ ਇਰਾਦਾ ਕੀ ਹੈ। ਮਿਸ਼ਨ ਗ੍ਰੀਨ ਹਾਈਡ੍ਰੋਜਨ ਸਾਡੇ ਇਸੇ ਇਰਾਦੇ ਨੂੰ ਬੁਲੰਦ ਕਰਦਾ ਹੈ। ਇਸ ਬਜਟ ਵਿੱਚ ਇਸ ਨਾਲ ਜੁੜਿਆ ਪੂਰਾ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਅਨੇਕ ਕਦਮ ਚੁੱਕੇ ਗਏ ਹਨ। ਇਲੈਕਟ੍ਰਿਕ ਮੋਬਿਲਿਟੀ ਦੀ ਟ੍ਰਾਂਸਫਾਰਮੇਸ਼ਨ ਦੇ ਲਈ ਇੱਕ ਨਵੀਂ ਸਪਲਾਈ ਅਤੇ ਵੈਲਿਊ ਚੇਨ ਅਸੀਂ ਵਿਕਸਿਤ ਕਰ ਰਹੇ ਹਾਂ।

ਸਾਥੀਓ, 

ਮੈਨੂੰ ਖੁਸ਼ੀ ਹੈ ਕਿ ਨਵੀਂ ਵੈਲਿਊ ਅਤੇ ਸਪਲਾਈ ਚੇਨ ਵਿਕਸਿਤ ਕਰਨ ਦੇ ਲਈ ਯੂਪੀ ਅੱਜ ਇੱਕ ਨਵਾਂ ਚੈਂਪੀਅਨ ਬਣ ਕੇ ਉਭਰ ਰਿਹਾ ਹੈ। ਪਰੰਪਰਾ ਅਤੇ ਆਧੁਨਿਕਤਾ ਨਾਲ ਜੁੜੇ ਉਦਯੋਗਾਂ ਦਾ, MSMEs ਦਾ ਇੱਕ ਬਹੁਤ ਹੀ ਸਸ਼ਕਤ ਨੈੱਟਵਰਕ ਅੱਜ ਉੱਤਰ ਪ੍ਰਦੇਸ਼ ਵਿੱਚ vibrant ਹੈ। ਇੱਥੇ ਭਦੋਹੀ ਦੇ ਕਾਲੀਨ ਅਤੇ ਬਨਾਰਸੀ ਸਿਲਕ ਹਨ। ਭਦੋਹੀ ਕਾਰਪੈੱਟ ਕਲਸਟਰ ਅਤੇ ਵਾਰਾਣਸੀ ਸਿਲਕ ਕਲਸਟਰ ਵੀ ਅਤੇ ਉਸ ਦੀ ਵਜ੍ਹਾ ਨਾਲ ਯੂਪੀ ਭਾਰਤ ਦਾ ਟੈਕਸਟਾਈਲ ਹਬ ਹੈ।

ਅੱਜ, ਭਾਰਤ ਦੇ ਕੁੱਲ ਮੋਬਾਈਲ ਮੈਨੂਫੈਕਚਰਿੰਗ ਵਿੱਚ 60 percent ਤੋਂ ਵੀ ਜ਼ਿਆਦਾ ਮੋਬਾਈਲ ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ। ਮੋਬਾਇਲ ਕੰਪੋਨੈਂਟ ਦੀ ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ ਵੀ ਯੂਪੀ ਵਿੱਚ ਹੀ ਹੁੰਦੀ ਹੈ। ਹੁਣ ਦੇਸ਼ ਦੇ ਦੋ ਡਿਫੈਂਸ ਕੌਰੀਡੋਰਸ ਵਿੱਚੋਂ ਇੱਕ ਯੂਪੀ ਵਿੱਚ ਬਣ ਰਿਹਾ ਹੈ। ਯੂਪੀ ਡਿਫੈਂਸ ਕੌਰੀਡੋਰ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।  ਅੱਜ ਮੇਡ ਇਨ ਇੰਡੀਆ defense equipments ਦੀ ਡਿਮਾਂਡ ਨਿਰੰਤਰ ਵਧ ਰਹੀ ਹੈ।

ਭਾਰਤੀ ਸੈਨਾ ਨੂੰ ਵੀ ਅਸੀਂ ਅਧਿਕ ਤੋਂ ਅਧਿਕ ਮੇਡ ਇਨ ਇੰਡੀਆ ਡਿਫੈਂਸ ਸਿਸਟਮ, ਡਿਫੈਂਸ ਪਲੇਟਫਾਰਮਸ ਦੇਣ ਦੇ ਲਈ ਪ੍ਰਤੀਬੱਧ ਹਾਂ। ਅਤੇ ਇਸ ਮਹਾਨ ਕੰਮ ਦੀ ਅਗਵਾਈ ਇਸ ਲਖਨਊ ਦੀ ਧਰਤੀ ਦੇ ਸਾਡੇ ਕਰਮਵੀਰ ਰਾਜਨਾਥ ਸਿੰਘ ਜੀ ਸੰਭਾਲ਼ ਰਹੇ ਹਨ। ਐਸੇ ਸਮੇਂ ਵਿੱਚ ਜਦੋਂ ਭਾਰਤ ਇੱਕ ਵਾਈਬ੍ਰੈਂਟ ਡਿਫੈਂਸ ਇੰਡਸਟ੍ਰੀ ਦਾ ਵਿਕਾਸ ਕਰ ਰਿਹਾ ਹੈ, ਤਾਂ first mover advantage ਤੁਹਾਨੂੰ ਜ਼ਰੂਰ ਲੈਣਾ ਚਾਹੀਦਾ ਹੈ।

ਸਾਥੀਓ, 

ਉੱਤਰ ਪ੍ਰਦੇਸ਼ ਵਿੱਚ ਤਾਂ Dairy, Fisheries, Agriculture ਅਤੇ Food Processing ਸੈਕਟਰ ਵਿੱਚ ਅਨੇਕ ਸੰਭਾਵਨਾਵਾਂ ਹਨ।  ਫ਼ਲ ਅਤੇ ਸਬਜੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਬਹੁਤ ਡਾਇਵਰਸਿਟੀ ਹੈ। ਇਹ ਇੱਕ ਐਸਾ ਸੈਕਟਰ ਹੈ, ਜਿਸ ਵਿੱਚ ਹੁਣੇ ਵੀ ਪ੍ਰਾਈਵੇਟ ਸੈਕਟਰ ਦੀ ਹਿੱਸੇਦਾਰੀ ਬਹੁਤ ਸੀਮਿਤ ਹੈ। ਤੁਹਾਨੂੰ ਜਾਣਕਾਰੀ ਹੋਵੇਗੀ ਕਿ ਫੂਡ ਪ੍ਰੋਸੈਸਿੰਗ ਦੇ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (PLI) ਸਕੀਮ ਲੈ ਕੇ ਅਸੀਂ ਆਏ ਹਾਂ। ਇਸ ਦਾ ਲਾਭ ਤੁਹਾਨੂੰ ਜ਼ਰੂਰ ਚੁੱਕਣਾ ਚਾਹੀਦਾ ਹੈ।

ਸਾਥੀਓ, 

ਅੱਜ ਸਰਕਾਰ ਦਾ ਇਹ ਪ੍ਰਯਾਸ ਹੈ ਕਿ ਇਨਪੁੱਟ ਤੋਂ ਲੈ ਕੇ ਪੋਸਟ ਹਾਰਵੈਸਟ ਮੈਨੇਜਮੈਂਟ ਤੱਕ, ਇੱਕ ਆਧੁਨਿਕ ਵਿਵਸਥਾ ਕਿਸਾਨਾਂ ਦੇ ਲਈ ਬਣੇ। ਛੋਟੇ ਇਨਵੈਸਟਰ, Agri Infra Fund ਦਾ ਉਪਯੋਗ ਕਰ ਸਕਦੇ ਹਨ। ਇਸ ਪ੍ਰਕਾਰ ਦੇਸ਼ ਭਰ ਵਿੱਚ ਇੱਕ ਬਹੁਤ ਬੜੀ ਸਟੋਰੇਜ ਕੈਪੇਸਿਟੀ ਵਿਕਸਿਤ ਕਰਨ ਦੇ ਲਈ ਬਜਟ ਵਿੱਚ ਅਸੀਂ ਪ੍ਰਾਵਧਾਨ ਕੀਤਾ ਹੈ। ਇਹ ਵੀ ਛੋਟੇ ਨਿਵੇਸ਼ਕਾਂ ਦੇ ਲਈ ਬਹੁਤ ਵਧੀਆ ਮੌਕਾ ਹੈ।

ਸਾਥੀਓ, 

ਅੱਜ ਭਾਰਤ ਦਾ ਬਹੁਤ ਅਧਿਕ ਸਾਡਾ ਫੋਕਸ ਕ੍ਰੌਪ ਡਾਇਵਰਸਿਫਿਕੇਸ਼ਨ ’ਤੇ ਹੈ, ਛੋਟੇ ਕਿਸਾਨਾਂ ਨੂੰ ਜ਼ਿਆਦਾ ਸਾਧਨ ਦੇਣ ਅਤੇ ਉਨ੍ਹਾਂ ਦੀ ਇਨਪੁੱਟ ਕੌਸਟ ਘਟਾਉਣ ’ਤੇ ਹੈ। ਇਸ ਲਈ ਨੈਚੂਰਲ ਫਾਰਮਿੰਗ ਦੀ ਤਰਫ਼ ਅਸੀਂ ਤੇਜ਼ੀ ਨਾਲ ਵਧ ਰਹੇ ਹਾਂ। ਇੱਥੇ ਯੂਪੀ ਵਿੱਚ ਗੰਗਾ ਦੇ ਕਿਨਾਰੇ ਦੋਨਾਂ ਤਰਫ਼ 5 ਕਿਲੋਮੀਟਰ ਖੇਤਰ ਵਿੱਚ ਨੈਚੂਰਲ ਫਾਰਮਿੰਗ ਸ਼ੁਰੂ ਹੋ ਗਈ ਹੈ। ਹੁਣ ਇਸ ਸਾਲ ਦੇ ਬਜਟ ਵਿੱਚ ਅਸੀਂ ਕਿਸਾਨਾਂ ਦੀ ਮਦਦ ਦੇ ਲਈ 10 ਹਜ਼ਾਰ ਬਾਇਓ ਇਨਪੁੱਟ ਰਿਸੋਰਸ ਸੈਂਟਰਸ ਬਣਾਉਣ ਦਾ ਐਲਾਨ ਕੀਤਾ ਹੈ।  ਇਹ ਨੈਚੂਰਲ ਫਾਰਮਿੰਗ ਨੂੰ ਹੋਰ ਅਧਿਕ ਪ੍ਰੋਤਸਾਹਿਤ ਕਰੇਗਾ। ਇਸ ਵਿੱਚ ਵੀ private entrepreneurs ਦੇ ਲਈ ਇੰਵੈਸਟਮੈਂਟ ਦੀਆਂ ਅਨੇਕ ਸੰਭਾਵਨਾਵਾਂ ਹਨ।

ਸਾਥੀਓ, 

ਭਾਰਤ ਵਿੱਚ ਇੱਕ ਹੋਰ ਨਵਾਂ ਅਭਿਯਾਨ ਸਾਡੇ ਮਿਲਟਸ ਨੂੰ ਲੈ ਕਰ ਕੇ ਸ਼ੁਰੂ ਹੋਇਆ ਹੈ। ਭਾਰਤ ਦੇ ਇਹ ਮਿਲਟਸ ਆਮਤੌਰ ’ਤੇ ਲੋਕਾਂ ਦੀ ਭਾਸ਼ਾ ਵਿੱਚ ਉਸ ਨੂੰ ਮੋਟਾ ਅਨਾਜ ਕਹਿੰਦੇ ਹਨ। ਹੁਣ ਉਸ ਦੀਆਂ ਕਈ varieties ਹਨ,  ਵਿਸ਼ਵ ਬਜ਼ਾਰ ਵਿੱਚ ਉਸ ਦੀ ਇੱਕ ਪਹਿਚਾਣ ਬਣੇ, ਇਸ ਦੇ ਲਈ ਤੁਸੀਂ ਬਜਟ ਵਿੱਚ ਸੁਣਿਆ ਹੋਵੇਗਾ ਅਸੀਂ ਇਸ ਮਿਲਟਸ ਨੂੰ ਮੋਟੇ ਅਨਾਜ ਨੂੰ ਇੱਕ ਨਵਾਂ ਨਾਮ ਦਿੱਤਾ ਹੈ- ਸ਼੍ਰੀ ਅੰਨ, ਇਹ ਸ਼੍ਰੀ ਅੰਨ ਜਿਸ ਵਿੱਚ nutrition value ਬਹੁਤ ਅਧਿਕ ਹੈ, ਇਹ ਸੁਪਰ ਫੂਡ ਹੈ। ਜੈਸਾ ਸ਼੍ਰੀਫਲ ਦਾ ਮਹਾਤਮਯ ਹੈ, ਵੈਸਾ ਹੀ ਸ਼੍ਰੀ ਅੰਨ ਦਾ ਵੀ ਮਹਾਤਮਯ ਬਨਣ ਵਾਲਾ ਹੈ। ਸਾਡਾ ਇਹ ਪ੍ਰਯਾਸ ਹੈ ਕਿ ਭਾਰਤ ਦਾ ਸ਼੍ਰੀ ਅੰਨ ਗਲੋਬਲ ਨਿਊਟ੍ਰਿਸ਼ਨ ਸਿਕਿਓਰਿਟੀ ਨੂੰ ਐਡਰੈੱਸ ਕਰੇ। 


ਦੁਨੀਆ ਇਸ ਸਾਲ ਨੂੰ International Year of Millets ਦੇ ਰੂਪ ਵਿੱਚ ਵੀ ਮਨਾ ਰਹੀ ਹੈ। ਇਸ ਲਈ ਇੱਕ ਤਰਫ਼ ਅਸੀਂ ਕਿਸਾਨਾਂ ਨੂੰ ਸ਼੍ਰੀ ਅਨਾਜ ਦੇ ਉਤਪਾਦਨ ਦੇ ਲਈ ਮੋਟੀਵੇਟ ਕਰ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼ ਇਸ ਦੇ ਲਈ ਗਲੋਬਲ ਮਾਰਕਿਟ ਦਾ ਵੀ ਵਿਸਤਾਰ ਕਰ ਰਹੇ ਹਾਂ। ਫੂਡ ਪ੍ਰੋਸੈਸਿੰਗ ਸੈਕਟਰ ਨਾਲ ਜੁੜੇ ਸਾਥੀ Ready to Eat ਅਤੇ Ready to cook ਸ਼੍ਰੀ ਅੰਨ ਦੇ ਪ੍ਰੋਡਕਟਸ ਵਿੱਚ ਸੰਭਾਵਨਾਵਾਂ ਤਲਾਸ਼ ਸਕਦੇ ਹਨ ਅਤੇ ਮਾਨਵ ਜਾਤੀ ਦੀ ਬੜੀ ਸੇਵਾ ਵੀ ਕਰ ਸਕਦੇ ਹਾਂ। 

ਸਾਥੀਓ, 

ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਵਿਸ਼ੇ ਵਿੱਚ ਬਹੁਤ ਪ੍ਰਸ਼ੰਸਾਯੋਗ ਕੰਮ ਹੋਇਆ ਹੈ। ਇਹ ਕੰਮ ਐਜੂਕੇਸ਼ਨ ਅਤੇ ਸਕਿੱਲ ਡੈਵਲਪਮੈਂਟ ਨਾਲ ਜੁੜਿਆ ਹੈ। ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ, ਅਟਲ ਬਿਹਾਰੀ ਵਾਜਪੇਈ ਹੈਲਥ ਯੂਨੀਵਰਸਿਟੀ, ਰਾਜਾ ਮਹੇਂਦਰ ਪ੍ਰਤਾਪ ਸਿੰਘ ਯੂਨੀਵਰਸਿਟੀ, ਮੇਜਰ ਧਿਆਨਚੰਦ ਸਪੋਟਰਸ ਯੂਨੀਵਰਸਿਟੀ,  ਐਸੇ ਅਨੇਕ ਸੰਸਥਾਨ ਅਲੱਗ-ਅਲੱਗ ਸਕਿੱਲਸ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨਗੇ। 

ਮੈਨੂੰ ਦੱਸਿਆ ਗਿਆ ਹੈ ਕਿ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਤਹਿਤ ਹਾਲੇ ਤੱਕ ਯੂਪੀ ਦੇ 16 ਲੱਖ ਤੋਂ ਅਧਿਕ ਨੌਜਵਾਨਾਂ ਨੂੰ ਅਲੱਗ-ਅਲੱਗ ਸਕਿੱਲਸ ਵਿੱਚ trained ਕੀਤਾ ਗਿਆ ਹੈ। ਯੂਪੀ ਸਰਕਾਰ ਨੇ ਪੀਜੀਆਈ ਲਖਨਊ, ਆਈਆਈਟੀ ਕਾਨਪੁਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜੇ ਕੋਰਸਿਜ ਵੀ ਸ਼ੁਰੂ ਕੀਤੇ ਹਨ। 

ਅਤੇ ਮੈਂ ਜਦੋਂ ਹੁਣ ਆ ਰਿਹਾ ਸੀ, ਤਾਂ ਸਿੱਖਿਆ ਜਿਨ੍ਹਾਂ ਦੇ ਜਿੰਮੇ ਹੁੰਦੀ ਹੈ, ਸਾਡੀ ਗਵਰਨਰ ਸਾਹੇਬਾਨ ਚਾਂਸਲਰ ਦੇ ਰੂਪ ਵਿੱਚ ਉਹ ਕੰਮ ਦੇਖਦੀ ਹੈ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਲਈ ਬੜੇ ਗਰਵ (ਮਾਣ) ਦੀ ਗੱਲ ਹੈ ਕਿ net-accreditation ਵਿੱਚ ਇਸ ਵਾਰ ਉੱਤਰ ਪ੍ਰਦੇਸ਼ ਦੀਆਂ 4 ਯੂਨੀਵਸਿਟੀਜ ਨੇ ਹਿੰਦੁਸਤਾਨ ਨੂੰ ਆਪਣਾ ਲੋਹਾ ਮਨਵਾ ਦਿੱਤਾ ਹੈ।

ਮੈਂ ਸਿੱਖਿਆ ਜਗਤ ਨਾਲ ਜੁੜੇ ਲੋਕਾਂ ਨੂੰ ਅਤੇ ਚਾਂਸਲਰ ਮੈਡਮ ਨੂੰ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ। ਦੇਸ਼  ਦੇ ਸਟਾਰਟ ਅੱਪ ਰੈਵੋਲਿਊਸ਼ਨ ਵਿੱਚ ਵੀ ਯੂਪੀ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ 100 incubators ਅਤੇ ਤਿੰਨ State-of-the-Art Centres ਨੂੰ ਸਥਾਪਤ ਕਰਨ ਦਾ ਲਕਸ਼ ਯੂਪੀ ਸਰਕਾਰ ਨੇ ਰੱਖਿਆ ਹੈ। ਯਾਨੀ ਇੱਥੇ ਆਉਣ ਵਾਲੇ ਇਨਵੈਸਟਰ ਨੂੰ ਟੈਲੇਂਟਿਡ ਅਤੇ ਸਕਿੱਲਡ ਨੌਜਵਾਨਾਂ ਦਾ ਇੱਕ ਬਹੁਤ ਬੜਾ ਪੂਲ ਵੀ ਮਿਲਣ ਜਾ ਰਿਹਾ ਹੈ।

ਸਾਥੀਓ, 

ਇੱਕ ਤਰਫ਼ ਡਬਲ ਇੰਜਣ ਸਰਕਾਰ ਦਾ ਇਰਾਦਾ, ਅਤੇ ਦੂਸਰੇ ਪਾਸੇ ਸੰਭਾਵਨਾਵਾਂ ਨਾਲ ਭਰਿਆ ਉੱਤਰ ਪ੍ਰਦੇਸ਼,  ਇਸ ਤੋਂ ਬਿਹਤਰ ਪਾਰਟਨਰਸ਼ਿਪ ਹੋ ਹੀ ਨਹੀਂ  ਸਕਦੀ। ਇਹ ਜੋ ਸਮਾਂ ਹੈ, ਇਸ ਨੂੰ ਸਾਨੂੰ ਗੁਆਉਣਾ ਨਹੀਂ ਚਾਹੀਦਾ ਹੈ।  ਭਾਰਤ ਦੀ ਸਮ੍ਰਿੱਧੀ ਵਿੱਚ ਦੁਨੀਆ ਦੀ ਸਮ੍ਰਿੱਧੀ ਨਿਹਿਤ ਹੈ। ਭਾਰਤ  ਦੇ ਉੱਜਵਲ ਭਵਿੱਖ ਵਿੱਚ ਦੁਨੀਆ ਦੇ ਉੱਜਵਲ ਭਵਿੱਖ ਦੀ ਗਾਰੰਟੀ ਪਈ ਹੈ। ਸਮ੍ਰਿੱਧੀ ਦੀ ਇਸ ਯਾਤਰਾ ਵਿੱਚ ਆਪ ਸਭ ਦੀ ਭਾਗੀਦਾਰੀ ਬਹੁਤ ਹੀ ਮਹੱਤਵਪੂਰਣ ਹੈ।  ਇਹ ਨਿਵੇਸ਼ ਸਭ ਦੇ ਲਈ ਸ਼ੁਭ ਹੋਵੇ, ਮੰਗਲ ਹੋਵੇ।

ਇਸੇ ਕਾਮਨਾ ਦੇ ਨਾਲ investment ਦੇ ਲਈ ਅੱਗੇ ਆਏ ਹੋਏ ਦੇਸ਼ ਅਤੇ ਦੁਨੀਆ ਦੇ ਸਾਰੇ Investors ਨੂੰ ਮੈਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉੱਤਰ ਪ੍ਰਦੇਸ਼ ਦੇ ਐੱਮਪੀ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉੱਤਰ ਪ੍ਰਦੇਸ਼ ਦੀ ਅੱਜ ਦੀ ਸਰਕਾਰ, ਉੱਤਰ ਪ੍ਰਦੇਸ਼ ਦੀ ਅੱਜ ਦੀ bureaucracy ਪ੍ਰਗਤੀ ਦੀ ਰਾਹ ’ਤੇ ਦ੍ਰਿੜ੍ਹ ਸੰਕਲਪ ਹੋ ਕਰ ਕੇ ਚਲ ਪਈ ਹੈ ਉਹ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ, ਤੁਹਾਡੇ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਪੂਰੀ ਸਮਰੱਥਾ ਦੇ ਨਾਲ ਅਗਰਦੂਤ ਬਣ ਕਰ ਕੇ ਤੁਹਾਡੇ ਨਾਲ ਖੜ੍ਹੀ ਹੈ, ਇਸੇ ਵਿਸ਼ਵਾਸ ਦੇ ਨਾਲ ਮੈਂ ਫਿਰ ਇੱਕ ਵਾਰ ਦੇਸ਼ ਅਤੇ ਦੁਨੀਆ ਦੇ investors ਨੂੰ ਸਾਡੇ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਸੱਦਾ ਦਿੰਦਾ ਹਾਂ, ਸੁਆਗਤ ਕਰਦਾ ਹਾਂ। 

ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi visits the Indian Arrival Monument
November 21, 2024

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.