ਭਾਰਤ ਮਾਤਾ ਕੀ, ਜੈ।
ਭਾਰਤ ਮਾਤਾ ਕੀ, ਜੈ।
ਹਿਮਾਚਲ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਰਾਜੇਂਦਰ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਮਿਹਨਤੀ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਜੈ ਰਾਮ ਠਾਕੁਰ ਜੀ, ਪ੍ਰਦੇਸ਼ ਦੇ ਪ੍ਰਧਾਨ ਸਾਡੇ ਪੁਰਾਣੇ ਸਾਥੀ ਸ਼੍ਰੀਮਾਨ ਸੁਰੇਸ਼ ਜੀ, ਕੇਂਦਰ ਦੇ ਮੰਤਰੀ ਪਰਿਸ਼ਦ ਦੇ ਮੇਰੇ ਸਾਥੀਓ, ਸਾਂਸਦਗਣ, ਵਿਧਾਇਕਗਣ, ਹਿਮਾਚਲ ਦੇ ਸਾਰੇ ਜਨਪ੍ਰਤੀਨਿਧੀਗਣ। ਅੱਜ ਮੇਰੇ ਜੀਵਨ ਵਿੱਚ ਇੱਕ ਵਿਸ਼ੇਸ਼ ਦਿਵਸ ਵੀ ਹੈ ਅਤੇ ਉਸ ਵਿਸ਼ੇਸ਼ ਦਿਵਸ ’ਤੇ ਇਸ ਦੇਵਭੂਮੀ ਨੂੰ ਪ੍ਰਣਾਮ ਕਰਨ ਦਾ ਮੌਕਾ ਮਿਲੇ, ਇਸ ਤੋਂ ਬੜਾ ਜੀਵਨ ਦਾ ਸੁਭਾਗ ਕੀ ਹੋ ਸਕਦਾ ਹੈ। ਆਪ ਇਤਨੀ ਬੜੀ ਤਦਾਦ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਹੁਣੇ ਦੇਸ਼ ਦੇ ਕਰੋੜਾਂ-ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਪੈਸਾ ਟ੍ਰਾਂਸਫਰ ਹੋ ਗਿਆ, ਪੈਸਾ ਉਨ੍ਹਾਂ ਨੂੰ ਮਿਲ ਵੀ ਗਿਆ, ਅਤੇ ਅੱਜ ਮੈਨੂੰ ਸ਼ਿਮਲੇ ਦੀ ਧਰਤੀ ਤੋਂ ਦੇਸ਼ ਦੇ 10 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚਾਉਣ ਦਾ ਸੁਭਾਗ ਮਿਲਿਆ ਹੈ। ਉਹ ਕਿਸਾਨ ਵੀ ਸ਼ਿਮਲਾ ਨੂੰ ਯਾਦ ਕਰਨਗੇ, ਹਿਮਾਚਲ ਨੂੰ ਯਾਦ ਕਰਨਗੇ, ਇਸ ਦੇਵਭੂਮੀ ਨੂੰ ਯਾਦ ਕਰਨਗੇ। ਮੈਂ ਇਨ੍ਹਾਂ ਸਾਰੇ ਕਿਸਾਨ ਭਾਈਆਂ-ਭੈਣਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕਾਂ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਇਹ ਪ੍ਰੋਗਰਾਮ ਸ਼ਿਮਲਾ ਵਿੱਚ ਹੈ, ਲੇਕਿਨ ਇੱਕ ਤਰ੍ਹਾਂ ਨਾਲ ਇਹ ਪ੍ਰੋਗਰਾਮ ਅੱਜ ਪੂਰੇ ਹਿੰਦੁਸਤਾਨ ਦਾ ਹੈ। ਸਾਡੇ ਇੱਥੇ ਚਰਚਾ ਚਲ ਰਹੀ ਸੀ ਕਿ ਸਰਕਾਰ ਦੇ ਅੱਠ ਸਾਲ ਹੋਣ ’ਤੇ ਕੈਸਾ ਪ੍ਰੋਗਰਾਮ ਕੀਤਾ ਜਾਵੇ, ਕਿਹੜਾ ਪ੍ਰੋਗਰਾਮ ਕੀਤਾ ਜਾਵੇ। ਤਾਂ ਸਾਡੇ ਨੱਡਾ ਜੀ, ਜੋ ਹਿਮਾਚਲ ਦੇ ਹੀ ਹਨ, ਸਾਡੇ ਜੈਰਾਮ ਜੀ; ਉਨ੍ਹਾਂ ਦੀ ਤਰਫ਼ੋਂ ਇੱਕ ਸੁਝਾਅ ਆਇਆ ਅਤੇ ਦੋਨੋਂ ਸੁਝਾਅ ਮੈਨੂੰ ਬਹੁਤ ਅੱਛੇ ਲਗੇ। ਇਹ ਅੱਠ ਵਰ੍ਹੇ ਦੇ ਨਿਮਿੱਤ ਕੱਲ੍ਹ ਮੈਨੂੰ ਕੋਰੋਨਾਕਾਲ ਵਿੱਚ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਤਾ ਅਤੇ ਪਿਤਾ ਦੋਨੋਂ ਖੋ ਦਿੱਤੇ, ਐਸੇ ਬੱਚਿਆਂ ਦਾ ਜ਼ਿੰਮਾ ਸੰਭਾਲਣ ਦਾ ਅਵਸਰ ਕੱਲ੍ਹ ਮੈਨੂੰ ਮਿਲਿਆ। ਦੇਸ਼ ਦੇ ਉਨ੍ਹਾਂ ਹਜ਼ਾਰਾਂ ਬੱਚਿਆਂ ਦੀ ਦੇਖਭਾਲ਼ ਦਾ ਨਿਰਣਾ ਸਰਕਾਰ ਨੇ ਕੀਤਾ, ਅਤੇ ਕੱਲ੍ਹ ਉਨ੍ਹਾਂ ਨੂੰ ਮੈਂ ਕੁਝ ਪੈਸੇ ਵੀ ਭੇਜ ਦਿੱਤੇ ਡਿਜੀਟਲੀ। ਅੱਠ ਸਾਲ ਦੀ ਪੂਰਤੀ ਵਿੱਚ ਐਸਾ ਪ੍ਰੋਗਰਾਮ ਹੋਣਾ ਮਨ ਨੂੰ ਬਹੁਤ ਸਕੂਨ ਦਿੰਦਾ ਹੈ, ਆਨੰਦ ਦਿੰਦਾ ਹੈ। ਅਤੇ ਫਿਰ ਮੇਰੇ ਸਾਹਮਣੇ ਸੁਝਾਅ ਹੈ ਕਿ ਅਸੀਂ ਇੱਕ ਪ੍ਰੋਗਰਾਮ ਹਿਮਾਚਲ ਵਿੱਚ ਕਰੀਏ, ਤਾਂ ਮੈਂ ਅੱਖ ਬੰਦ ਕਰਕੇ ਹਾਂ ਕਹਿ ਦਿੱਤਾ। ਕਿਉਂਕਿ ਮੇਰੇ ਜੀਵਨ ਵਿੱਚ ਹਿਮਾਚਲ ਦਾ ਸਥਾਨ ਇਤਨਾ ਬੜਾ ਹੈ, ਇਤਨਾ ਬੜਾ ਹੈ ਅਤੇ ਖੁਸ਼ੀ ਦੇ ਪਲ ਅਗਰ ਹਿਮਾਚਲ ਵਿੱਚ ਆ ਕੇ ਬਿਤਾਉਣ ਦਾ ਮੌਕਾ ਮਿਲੇ ਤਾਂ ਫਿਰ ਤਾਂ ਬਾਤ ਹੀ ਕੀ ਬਣਦੀ ਹੈ ਜੀ। ਅੱਜ ਇਸ ਲਈ ਮੈਂ ਕਿਹਾ ਅੱਠ ਸਾਲ ਦੇ ਨਿਮਿੱਤ ਦੇਸ਼ ਦਾ ਇਹ ਮਹੱਤਵਪੂਰਨ ਪ੍ਰੋਗਰਾਮ ਅੱਜ ਸ਼ਿਮਲਾ ਦੀ ਧਰਤੀ ’ਤੇ ਹੋ ਰਿਹਾ ਹੈ, ਜੋ ਕਦੇ ਮੇਰੀ ਕਰਮਭੂਮੀ ਰਹੀ, ਮੇਰੇ ਲਈ ਜੋ ਦੇਵਭੂਮੀ ਹੈ, ਮੇਰੇ ਲਈ ਜੋ ਪੁਣਯਭੂਮੀ(ਪਵਿੱਤਰ ਭੂਮੀ) ਹੈ। ਉੱਥੇ ਮੈਨੂੰ ਅੱਜ ਦੇਸ਼ਵਾਸੀਆਂ ਨੂੰ ਇਸ ਦੇਵਭੂਮੀ ਨਾਲ ਬਾਤ ਕਰਨ ਦਾ ਮੌਕਾ ਮਿਲੇ, ਇਹ ਆਪਣੇ-ਆਪ ਵਿੱਚ ਮੇਰੇ ਲਈ ਖੁਸ਼ੀ ਅਨੇਕ ਗੁਣਾ ਵਧਾ ਦੇਣ ਵਾਲਾ ਕੰਮ ਹੈ।
ਸਾਥੀਓ,
130 ਕਰੋੜ ਭਾਰਤੀਆਂ ਨੇ ਸੇਵਕ ਦੇ ਤੌਰ ’ਤੇ ਕੰਮ ਕਰਨ ਦਾ ਮੈਨੂੰ ਆਪ ਸਭ ਨੇ ਜੋ ਅਵਸਰ ਦਿੱਤਾ, ਮੈਨੂੰ ਜੋ ਸੁਭਾਗ ਮਿਲਿਆ ਹੈ, ਸਾਰੇ ਭਾਰਤੀਆਂ ਦਾ ਜੋ ਵਿਸ਼ਵਾਸ ਮੈਨੂੰ ਮਿਲਿਆ ਹੈ, ਅਗਰ ਅੱਜ ਮੈਂ ਕੁਝ ਕਰ ਪਾਉਂਦਾ ਹਾਂ, ਦਿਨ-ਰਾਤ ਦੌੜ ਪਾਉਂਦਾ ਹਾਂ, ਤਾਂ ਇਹ ਮਤ (ਨਾ) ਸੋਚਿਓ ਕਿ ਮੋਦੀ ਕਰਦਾ ਹੈ, ਇਹ ਮਤ (ਨਾ) ਸੋਚਿਓ ਕਿ ਮੋਦੀ ਦੌੜਦਾ ਹੈ। ਇਹ ਸਭ ਤਾਂ 130 ਕਰੋੜ ਦੇਸ਼ਵਾਸੀਆਂ ਦੀ ਕ੍ਰਿਪਾ ਨਾਲ ਹੋ ਰਿਹਾ ਹੈ, ਅਸ਼ੀਰਵਾਦ ਨਾਲ ਹੋ ਰਿਹਾ ਹੈ, ਉਨ੍ਹਾਂ ਦੀ ਬਦੌਲਤ ਹੋ ਰਿਹਾ ਹੈ, ਉਨ੍ਹਾਂ ਦੀ ਤਾਕਤ ਨਾਲ ਹੋ ਰਿਹਾ ਹੈ। ਪਰਿਵਾਰ ਦੇ ਇੱਕ ਮੈਂਬਰ ਦੇ ਤੌਰ ’ਤੇ ਮੈਂ ਕਦੇ ਵੀ ਆਪਣੇ-ਆਪ ਨੂੰ ਉਸ ਪਦ ’ਤੇ ਦੇਖਿਆ ਨਹੀਂ, ਕਲਪਨਾ ਵੀ ਨਹੀਂ ਕੀਤੀ ਹੈ, ਅਤੇ ਅੱਜ ਵੀ ਨਹੀਂ ਕਰ ਰਿਹਾ ਹਾਂ ਕਿ ਮੈਂ ਕੋਈ ਪ੍ਰਧਾਨ ਮੰਤਰੀ ਹਾਂ। ਜਦੋਂ ਫਾਈਲ ’ਤੇ ਸਾਈਨ ਕਰਦਾ ਹਾਂ, ਇੱਕ ਜ਼ਿੰਮੇਦਾਰੀ ਹੁੰਦੀ ਹੈ, ਤਦ ਤਾਂ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇ ਰੂਪ ਵਿੱਚ ਮੈਨੂੰ ਕੰਮ ਕਰਨਾ ਹੁੰਦਾ ਹੈ। ਲੇਕਿਨ ਉਸ ਦੇ ਬਾਅਦ ਫਾਈਲ ਜਿਵੇਂ ਹੀ ਚਲੀ ਜਾਂਦੀ ਹੈ ਮੈਂ ਪ੍ਰਧਾਨ ਮੰਤਰੀ ਨਹੀਂ ਰਹਿੰਦਾ ਹਾਂ, ਮੈਂ ਸਿਰਫ਼ ਅਤੇ ਸਿਰਫ਼ 130 ਕਰੋੜ ਦੇਸ਼ਵਾਸੀਆਂ ਦੇ ਪਰਿਵਾਰ ਦਾ ਮੈਂਬਰ ਬਣ ਜਾਂਦਾ ਹਾਂ। ਤੁਹਾਡੇ ਹੀ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ, ਇੱਕ ਪ੍ਰਧਾਨ ਸੇਵਕ ਦੇ ਰੂਪ ਵਿੱਚ ਜਿੱਥੇ ਵੀ ਰਹਿੰਦਾ ਹਾਂ, ਕੰਮ ਕਰਦਾ ਰਹਿੰਦਾ ਹਾਂ ਅਤੇ ਅੱਗੇ ਵੀ ਇੱਕ ਪਰਿਵਾਰ ਦੇ ਮੈਂਬਰ ਦੇ ਨਾਤੇ, ਪਰਿਵਾਰ ਦੀਆਂ ਆਸਾਂ - ਆਕਾਂਖਿਆਵਾਂ ਨਾਲ ਜੁੜਨਾ, 130 ਕਰੋੜ ਦੇਸ਼ਵਾਸੀਆਂ ਦਾ ਪਰਿਵਾਰ, ਇਹੀ ਸਭ ਕੁਝ ਹੈ ਮੇਰੀ ਜ਼ਿੰਦਗੀ ਵਿੱਚ। ਤੁਸੀਂ ਹੀ ਹੋ ਸਭ ਕੁਝ ਮੇਰੀ ਜ਼ਿੰਦਗੀ ਵਿੱਚ ਅਤੇ ਜ਼ਿੰਦਗੀ ਵੀ ਤੁਹਾਡੇ ਹੀ ਲਈ ਹੈ। ਅਤੇ ਜਦੋਂ ਸਾਡੀ ਸਰਕਾਰ ਆਪਣੇ ਅੱਠ ਵਰ੍ਹੇ ਪੂਰੇ ਕਰ ਰਹੀ ਹੈ, ਤਾਂ ਅੱਜ ਮੈਂ ਫਿਰ ਤੋਂ, ਮੈਂ ਇਸ ਦੇਵਭੂਮੀ ਤੋਂ ਮੇਰਾ ਸੰਕਲਪ ਫਿਰ ਦੁਹਰਾਵਾਂਗਾ, ਕਿਉਂਕਿ ਸੰਕਲਪ ਨੂੰ ਵਾਰ-ਵਾਰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਸੰਕਲਪ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ, ਅਤੇ ਮੇਰਾ ਸੰਕਲਪ ਸੀ, ਅੱਜ ਹੈ, ਅੱਗੇ ਵੀ ਰਹੇਗਾ। ਜਿਸ ਸੰਕਲਪ ਦੇ ਲਈ ਜੀਵਾਂਗਾ, ਜਿਸ ਸੰਕਲਪ ਦੇ ਲਈ ਜੂਝਦਾ ਰਹਾਂਗਾ, ਜਿਸ ਸੰਕਲਪ ਦੇ ਲਈ ਆਪ ਸਭ ਦੇ ਨਾਲ ਚਲਦਾ ਰਹਾਂਗਾ, ਅਤੇ ਇਸ ਲਈ ਮੇਰਾ ਇਹ ਸੰਕਲਪ ਹੈ ਭਾਰਤਵਾਸੀ ਦੇ ਸਨਮਾਨ ਦੇ ਲਈ, ਹਰ ਭਾਰਤਵਾਸੀ ਵੀ ਸੁਰੱਖਿਆ, ਉਸ ਹਰ ਭਾਰਤਵਾਸੀ ਦੀ ਸਮ੍ਰਿੱਧੀ ਕਿਵੇਂ ਵਧੇ, ਭਾਰਤਵਾਸੀ ਨੂੰ ਸੁਖ-ਸ਼ਾਂਤੀ ਦੀ ਜ਼ਿੰਦਗੀ ਕਿਵੇਂ ਮਿਲੇ, ਉਸ ਇੱਕ ਭਾਵ ਨਾਲ ਗ਼ਰੀਬ ਤੋਂ ਗ਼ਰੀਬ ਹੋਵੇ, ਦਲਿਤ ਹੋਵੇ, ਪੀੜਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ, ਦੂਰ-ਸੁਦੂਰ ਜੰਗਲਾਂ ਵਿੱਚ ਰਹਿਣ ਵਾਲੇ ਲੋਕ ਹੋਣ, ਪਹਾੜੀਆਂ ਦੀਆਂ ਚੋਟੀਆਂ ’ਤੇ ਰਹਿਣ ਵਾਲੇ ਛਿਟਪੁਟ ਰਹਿਣ ਵਾਲੇ ਏਕਾਧ-ਦੋ ਪਰਿਵਾਰ ਹੋਣ, ਹਰ ਕਿਸੇ ਦਾ ਕਲਿਆਣ ਕਰਨ ਦੇ ਲਈ, ਜਿਤਨਾ ਜ਼ਿਆਦਾ ਕੰਮ ਕਰ ਸਕਦਾ ਹਾਂ, ਉਸ ਨੂੰ ਕਰਦਾ ਰਹਾਂ, ਇਸੇ ਭਾਵ ਨੂੰ ਲੈ ਕੇ ਮੈਂ ਅੱਜ ਫਿਰ ਤੋਂ ਇੱਕ ਵਾਰ ਇਸ ਦੇਵਭੂਮੀ ਤੋਂ ਆਪਣੇ-ਆਪ ਨੂੰ ਸੰਕਲਪਿਤ ਕਰਦਾ ਹਾਂ।
ਸਾਥੀਓ,
ਅਸੀਂ ਸਾਰੇ ਮਿਲ ਕੇ ਭਾਰਤ ਨੂੰ ਉਸ ਉਚਾਈ ਤੱਕ ਪਹੁੰਚਾਵਾਂਗੇ, ਜਿੱਥੇ ਪਹੁੰਚਣ ਦਾ ਸੁਪਨਾ ਆਜ਼ਾਦੀ ਦੇ ਲਈ ਮਰ-ਮਿਟ ਜਾਣ ਵਾਲੇ ਲੋਕਾਂ ਨੇ ਦੇਖਿਆ ਸੀ। ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਵਿੱਚ, ਭਾਰਤ ਦੇ ਬਹੁਤ ਉੱਜਵਲ ਭਵਿੱਖ ਦੇ ਵਿਸ਼ਵਾਸ ਦੇ ਨਾਲ, ਭਾਰਤ ਦੀ ਯੁਵਾ ਸ਼ਕਤੀ, ਭਾਰਤ ਦੀ ਨਾਰੀਸ਼ਕਤੀ, ਉਸ ’ਤੇ ਪੂਰਾ ਭਰੋਸਾ ਰੱਖਦੇ ਹੋਏ ਮੈਂ ਅੱਜ ਤੁਹਾਡੇ ਦਰਮਿਆਨ ਆਇਆ ਹਾਂ।
ਸਾਥੀਓ,
ਜੀਵਨ ਵਿੱਚ ਜਦੋਂ ਅਸੀਂ ਬੜੇ ਲਕਸ਼ਾਂ ਦੀ ਤਰਫ਼ ਅੱਗੇ ਵਧਦੇ ਹਾਂ, ਤਾਂ ਕਈ ਵਾਰ ਇਹ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਚਲੇ ਕਿੱਥੋਂ ਸਾਂ, ਸ਼ੁਰੂਆਤ ਕਿੱਥੋਂ ਕੀਤੀ ਸੀ। ਅਤੇ ਜਦੋਂ ਉਸ ਨੂੰ ਯਾਦ ਕਰਦੇ ਹਾਂ ਤਾਂ ਹਿਸਾਬ-ਕਿਤਾਬ ਦਾ ਪਤਾ ਲਗਦਾ ਹੈ ਕਿ ਕਿੱਥੋਂ ਨਿਕਲੇ ਅਤੇ ਕਿੱਥੇ ਪਹੁੰਚੇ, ਸਾਡੀ ਗਤੀ ਕੈਸੀ ਰਹੀ, ਸਾਡੀ ਪ੍ਰਗਤੀ ਕੈਸੀ ਰਹੀ, ਸਾਡੀਆਂ ਉਪਲਬਧੀਆਂ ਕੀ ਰਹੀਆਂ। ਅਸੀਂ ਅਗਰ 2014 ਤੋਂ ਪਹਿਲਾਂ ਦੇ ਦਿਨਾਂ ਨੂੰ ਯਾਦ ਕਰੀਏ, ਉਨ੍ਹਾਂ ਦਿਨਾਂ ਨੂੰ ਭੁੱਲਣਾ ਮਤ(ਨਾ) ਸਾਥੀਓ,ਤਦ ਜਾ ਕੇ ਹੀ ਅੱਜ ਦੇ ਦਿਵਸਾਂ ਦਾ ਮੁੱਲ ਸਮਝ ਆਵੇਗਾ। ਅੱਜ ਦੀਆਂ ਪਰਿਸਥਿਤੀਆਂ ਨੂੰ ਦੇਖੋ, ਪਤਾ ਚਲੇਗਾ ਸਾਥੀਓ, ਦੇਸ਼ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।
2014 ਤੋਂ ਪਹਿਲਾਂ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਭਰਿਆ ਰਹਿੰਦਾ ਸੀ, ਹੈੱਡਲਾਈਨ ਬਣੀ ਰਹਿੰਦੀ ਸੀ, ਟੀਵੀ ’ਤੇ ਚਰਚਾ ਹੁੰਦੀ ਰਹਿੰਦੀ ਸੀ। ਬਾਤ ਕੀ ਹੁੰਦੀ ਸੀ, ਬਾਤ ਹੁੰਦੀ ਸੀ ਲੁੱਟ ਅਤੇ ਖਸੁੱਟ ਦੀ, ਬਾਤ ਹੁੰਦੀ ਸੀ ਭ੍ਰਿਸ਼ਟਾਚਾਰ ਦੀ, ਬਾਤ ਹੁੰਦੀ ਸੀ ਘੁਟਾਲਿਆਂ ਦੀ, ਬਾਤ ਹੁੰਦੀ ਸੀ ਭਾਈ -ਭਤੀਜਾਵਾਦ ਦੀ, ਬਾਤ ਹੁੰਦੀ ਸੀ ਅਫ਼ਸਰਸ਼ਾਹੀ ਦੀ, ਬਾਤ ਹੁੰਦੀ ਸੀ ਅਟਕੀਆਂ-ਲਟਕੀਆਂ-ਭਟਕੀਆਂ ਯੋਜਨਾਵਾਂ ਦੀ। ਲੇਕਿਨ ਵਕਤ ਬਦਲ ਚੁੱਕਿਆ ਹੈ, ਅੱਜ ਚਰਚਾ ਹੁੰਦੀ ਹੈ ਸਰਕਾਰੀ ਯੋਜਨਾਵਾਂ ਤੋਂ ਮਿਲਣ ਵਾਲੇ ਲਾਭ ਦੀ। ਸਿਰਮੌਰ ਤੋਂ ਸਾਡੀ ਕੋਈ ਸਮਾਦੇਵੀ ਕਹਿ ਦਿੰਦੀ ਹੈ ਕਿ ਮੈਨੂੰ ਇਹ ਲਾਭ ਮਿਲ ਗਿਆ। ਆਖਿਰੀ ਘਰ ਤੱਕ ਪਹੁੰਚਣ ਦਾ ਪ੍ਰਯਾਸ ਹੁੰਦਾ ਹੈ। ਗ਼ਰੀਬਾਂ ਦੇ ਹੱਕ ਦਾ ਪੈਸਾ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚਣ ਦੀ ਬਾਤ ਹੁੰਦੀ ਸੀ, ਅੱਜ ਚਰਚਾ ਹੁੰਦੀ ਹੈ ਦੁਨੀਆ ਵਿੱਚ ਭਾਰਤ ਦੇ ਸਟਾਰਟਅੱਪ ਦੀ, ਅੱਜ ਚਰਚਾ ਹੁੰਦੀ ਹੈ, ਵਰਲਡ ਬੈਂਕ ਵੀ ਚਰਚਾ ਕਰਦਾ ਹੈ ਭਾਰਤ ਦੇ Ease of Doing Business ਦੀ, ਅੱਜ ਹਿੰਦੁਸਤਾਨ ਦੇ ਨਿਰਦੋਸ਼ ਨਾਗਰਿਕ ਚਰਚਾ ਕਰਦੇ ਹਨ ਅਪਰਾਧੀਆਂ ’ਤੇ ਨਕੇਲ ਦੀ ਸਾਡੀ ਤਾਕਤ ਦੀ, ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਦੇ ਨਾਲ ਅੱਗੇ ਵਧਣ ਦੀ।
2014 ਤੋਂ ਪਹਿਲਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਸਿਸਟਮ ਦਾ ਜ਼ਰੂਰੀ ਹਿੱਸਾ ਮੰਨ ਲਿਆ ਸੀ, ਤਦ ਦੀ ਸਰਕਾਰ ਭ੍ਰਿਸ਼ਟਾਚਾਰ ਨਾਲ ਲੜਨ ਦੀ ਬਜਾਏ ਉਸ ਦੇ ਅੱਗੇ ਗੋਡੇ ਟੇਕ ਚੁੱਕੀ ਸੀ, ਤਦ ਦੇਸ਼ ਦੇਖ ਰਿਹਾ ਸੀ ਕਿ ਯੋਜਨਾਵਾਂ ਦਾ ਪੈਸਾ ਜ਼ਰੂਰਤਮੰਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੁਟ ਜਾਂਦਾ ਹੈ। ਲੇਕਿਨ ਅੱਜ ਚਰਚਾ ਜਨ-ਧਨ ਖਾਤਿਆਂ ਤੋਂ ਮਿਲਣ ਵਾਲੇ ਫਾਇਦਿਆਂ ਦੀ ਹੋ ਰਹੀ ਹੈ, ਜਨਧਨ -ਆਧਾਰ ਅਤੇ ਮੋਬਾਈਲ ਨਾਲ ਬਣੀ ਤ੍ਰਿਸ਼ਕਤੀ ਦੀ ਹੋ ਰਹੀ ਹੈ। ਪਹਿਲਾਂ ਰਸੋਈ ਵਿੱਚ ਧੂੰਆਂ ਸਹਿਣ ਦੀ ਮਜਬੂਰੀ ਸੀ, ਅੱਜ ਉੱਜਵਲਾ ਯੋਜਨਾ ਨਾਲ ਸਿਲੰਡਰ ਪ੍ਰਾਪਤ ਕਰਨ ਦੀ ਸਹੂਲਤ ਹੈ। ਪਹਿਲਾਂ ਖੁੱਲ੍ਹੇ ਵਿੱਚ ਸ਼ੌਚ ਦੀ ਬੇਵਸੀ ਸੀ, ਅੱਜ ਘਰ ਵਿੱਚ ਪਖਾਨੇ ਬਣਵਾ ਕੇ ਸਨਮਾਨ ਨਾਲ ਜੀਣ ਦੀ ਆਜ਼ਾਦੀ ਹੈ। ਪਹਿਲਾਂ ਇਲਾਜ ਦੇ ਲਈ ਪੈਸੇ ਜੁਟਾਉਣ ਦੀ ਬੇਬਸੀ ਸੀ, ਅੱਜ ਹਰ ਗ਼ਰੀਬ ਨੂੰ ਆਯੁਸ਼ਮਾਨ ਭਾਰਤ ਦਾ ਸਹਾਰਾ ਹੈ। ਪਹਿਲਾਂ ਟ੍ਰਿਪਲ ਤਲਾਕ ਦਾ ਡਰ ਸੀ, ਹੁਣ ਆਪਣੇ ਅਧਿਕਾਰਾਂ ਦੀ ਲੜਾਈ ਲੜਨ ਦਾ ਹੌਸਲਾ ਹੈ।
ਸਾਥੀਓ,
2014 ਤੋਂ ਪਹਿਲਾਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਸੀ, ਅੱਜ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਦਾ ਗਰਵ (ਮਾਣ) ਹੈ, ਸਾਡੀ ਸੀਮਾ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੈ। ਪਹਿਲਾਂ ਦੇਸ਼ ਦਾ ਨੌਰਥ ਈਸਟ ਆਪਣੇ ਅਸੰਤੁਲਿਤ ਵਿਕਾਸ ਤੋਂ, ਭੇਦਭਾਵ ਤੋਂ ਆਹਤ ਸੀ, ਦੁਖੀ ਸੀ। ਅੱਜ ਸਾਡਾ ਨੌਰਥ ਈਸਟ ਦਿਲੋਂ ਵੀ ਜੁੜਿਆ ਹੈ ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਵੀ ਜੁੜ ਰਿਹਾ ਹੈ। ਸੇਵਾ, ਸੁਸ਼ਾਸਨ ਅਤੇ ਗ਼ਰੀਬਾਂ ਦੇ ਕਲਿਆਣ ਦੇ ਲਈ ਬਣੀਆਂ ਸਾਡੀਆਂ ਯੋਜਨਾਵਾਂ ਨੇ ਲੋਕਾਂ ਦੇ ਲਈ ਸਰਕਾਰ ਦੇ ਮਾਅਨੇ ਹੀ ਬਦਲ ਦਿੱਤੇ ਹਨ। ਹੁਣ ਸਰਕਾਰ ਮਾਈ-ਬਾਪ ਨਹੀਂ ਹੈ, ਉਹ ਵਕਤ ਚਲਾ ਗਿਆ, ਹੁਣ ਸਰਕਾਰ ਸੇਵਕ ਹੈ ਸੇਵਕ, ਜਨਤਾ -ਜਨਾਰਦਨ ਦੀ ਸੇਵਕ। ਹੁਣ ਸਰਕਾਰ ਜੀਵਨ ਵਿੱਚ ਦਖਲ ਦੇਣ ਦੇ ਲਈ ਨਹੀਂ ਬਲਕਿ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਅਸੀਂ ਵਿਕਾਸ ਦੀ ਰਾਜਨੀਤੀ ਨੂੰ, ਦੇਸ਼ ਦੀ ਮੁੱਖ ਧਾਰਾ ਵਿੱਚ ਲਿਆਏ ਹਾਂ। ਵਿਕਾਸ ਦੀ ਇਸੇ ਆਕਾਂਖਿਆ ਵਿੱਚ ਲੋਕ ਸਥਿਰ ਸਰਕਾਰ ਚੁਣ ਰਹੇ ਹਨ, ਡਬਲ ਇੰਜਣ ਦੀ ਸਰਕਾਰ ਚੁਣ ਰਹੇ ਹਨ।
ਸਾਥੀਓ,
ਅਸੀਂ ਲੋਕ ਅਕਸਰ ਸੁਣਦੇ ਹਾਂ ਕਿ ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਹਨ, ਲੇਕਿਨ ਸਿਸਟਮ ਉਹੀ ਰਹਿੰਦਾ ਹੈ। ਸਾਡੀ ਸਰਕਾਰ ਨੇ ਸਿਸਟਮ ਨੂੰ ਹੀ ਗ਼ਰੀਬਾਂ ਦੇ ਲਈ ਜ਼ਿਆਦਾ ਸੰਵੇਦਨਸ਼ੀਲ ਬਣਾਇਆ, ਉਸ ਵਿੱਚ ਨਿਰੰਤਰ ਸੁਧਾਰ ਕੀਤੇ। ਪੀਐੱਮ ਆਵਾਸ ਯੋਜਨਾ ਹੋਵੇ, ਸਕਾਲਰਸ਼ਿਪ ਦੇਣਾ ਹੋਵੇ ਜਾਂ ਫਿਰ ਪੈਨਸ਼ਨ ਯੋਜਨਾਵਾਂ, ਟੈਕਨੋਲੋਜੀ ਦੀ ਮਦਦ ਨਾਲ ਅਸੀਂ ਭ੍ਰਿਸ਼ਟਾਚਾਰ ਦਾ ਸਕੋਪ ਘੱਟ ਤੋਂ ਘੱਟ ਕਰ ਦਿੱਤਾ ਹੈ। ਜਿਨ੍ਹਾਂ ਸਮੱਸਿਆਵਾਂ ਨੂੰ ਪਹਿਲਾਂ Permanent ਮੰਨ ਲਿਆ ਗਿਆ ਸੀ, ਅਸੀਂ ਉਸ ਦੇ Permanent Solution ਦੇਣ ਦਾ ਪ੍ਰਯਾਸ ਕਰ ਰਹੇ ਹਾਂ। ਜਦੋਂ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਦਾ ਲਕਸ਼ ਹੋਵੇ, ਤਾਂ ਕਿਵੇਂ ਕੰਮ ਹੁੰਦਾ ਹੈ, ਇਸ ਦੀ ਇੱਕ ਉਦਾਹਰਣ ਹੈ Direct Benefit Transfer ਸਕੀਮ, ਹੁਣੇ ਮੈਂ ਜੋ ਕਹਿ ਰਿਹਾ ਸੀ, DBT ਦੇ ਮਾਧਿਅਮ ਨਾਲ, Direct Benefit Scheme ਦੇ ਮਾਧਿਅਮ ਨਾਲ, 10 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ 21 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਹੋ ਗਏ ਹਨ। ਇਹ ਸਾਡੇ ਛੋਟੇ ਕਿਸਾਨਾਂ ਦੀ ਸੇਵਾ ਦੇ ਲਈ ਹਨ, ਉਨ੍ਹਾਂ ਦੇ ਸਨਮਾਨ ਦੀ ਨਿਧੀ ਹਨ। ਬੀਤੇ 8 ਸਾਲ ਵਿੱਚ ਐਸੇ ਹੀ DBT ਦੇ ਜ਼ਰੀਏ ਅਸੀਂ 22 ਲੱਖ ਕਰੋੜ ਤੋਂ ਜ਼ਿਆਦਾ ਸਿੱਧੇ ਦੇਸ਼ਵਾਸੀਆਂ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਹਨ। ਅਤੇ ਐਸਾ ਨਹੀਂ ਹੋਇਆ ਕਿ 100 ਪੈਸਾ ਭੇਜਿਆ ਤਾਂ ਪਹਿਲਾਂ 85 ਪੈਸਾ ਲਾਪਤਾ ਹੋ ਜਾਂਦੇ ਸੀ। ਜਿਤਨੇ ਪੈਸੇ ਭੇਜੇ, ਉਹ ਪੂਰੇ ਦੇ ਪੂਰੇ ਸਹੀ ਪਤੇ ’ਤੇ, ਸਹੀ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ।
ਸਾਥੀਓ,
ਅੱਜ ਇਸ ਯੋਜਨਾ ਦੀ ਵਜ੍ਹਾ ਨਾਲ ਸਵਾ ਦੋ ਲੱਖ ਕਰੋੜ ਰੁਪਏ ਦੀ ਲੀਕੇਜ ਰੁਕੀ ਹੈ। ਪਹਿਲਾਂ ਇਹੀ ਸਵਾ ਦੋ ਲੱਖ ਕਰੋੜ ਰੁਪਏ ਵਿਚੋਲਿਆਂ ਦੇ ਹੱਥਾਂ ਵਿੱਚ ਚਲੇ ਜਾਂਦੇ ਸਨ, ਦਲਾਲਾਂ ਦੇ ਹੱਥਾਂ ਵਿੱਚ ਚਲੇ ਜਾਂਦੇ ਸਨ। ਇਸੇ DBT ਦੀ ਵਜ੍ਹਾ ਨਾਲ ਦੇਸ਼ ਵਿੱਚ ਸਰਕਾਰੀ ਯੋਜਨਾਵਾਂ ਦਾ ਗ਼ਲਤ ਲਾਭ ਉਠਾਉਣ ਵਾਲੇ 9 ਕਰੋੜ ਤੋਂ ਜ਼ਿਆਦਾ ਫਰਜ਼ੀ ਨਾਮਾਂ ਨੂੰ ਅਸੀਂ ਲਿਸਟ ਵਿੱਚੋਂ ਹਟਾਇਆ ਹੈ। ਤੁਸੀਂ ਸੋਚੋ, ਫਰਜ਼ੀ ਨਾਮ ਕਾਗਜ਼ਾਂ ਵਿੱਚ ਚੜ੍ਹਾ ਕੇ ਗੈਸ ਸਬਸਿਡੀ, ਬੱਚਿਆਂ ਦੀ ਪੜ੍ਹਾਈ ਦੇ ਲਈ ਭੇਜੀ ਗਈ ਫੀਸ, ਕੁਪੋਸ਼ਣ ਤੋਂ ਮੁਕਤੀ ਦੇ ਲਈ ਭੇਜਿਆ ਗਿਆ ਪੈਸਾ, ਸਭ ਕੁਝ ਲੁੱਟਣ ਦਾ ਦੇਸ਼ ਵਿੱਚ ਖੁੱਲ੍ਹਾ ਖੇਲ ਚਲ ਰਿਹਾ ਸੀ। ਇਹ ਕੀ ਦੇਸ਼ ਦੇ ਗ਼ਰੀਬ ਦੇ ਨਾਲ ਅਨਿਆਂ ਨਹੀਂ ਸੀ, ਜੋ ਬੱਚੇ ਉੱਜਵਲ ਭਵਿੱਖ ਦੀ ਆਸ਼ਾ ਕਰਦੇ ਹਨ, ਉਨ੍ਹਾਂ ਬੱਚਿਆਂ ਦੇ ਨਾਲ ਅਨਿਆਂ ਨਹੀਂ ਸੀ, ਕੀ ਇਹ ਪਾਪ ਨਹੀਂ ਸੀ? ਅਗਰ ਕੋਰੋਨਾ ਦੇ ਸਮੇਂ ਇਹੀ 9 ਕਰੋੜ ਫਰਜ਼ੀ ਨਾਮ ਕਾਗਜ਼ਾਂ ਵਿੱਚ ਰਹਿੰਦੇ ਤਾਂ ਕੀ ਗ਼ਰੀਬ ਨੂੰ ਸਰਕਾਰ ਦੇ ਪ੍ਰਯਾਸਾਂ ਦਾ ਲਾਭ ਮਿਲ ਪਾਉਂਦਾ ਕੀ?
ਸਾਥੀਓ,
ਗ਼ਰੀਬ ਦਾ ਜਦੋਂ ਰੋਜ਼ਾਨਾ ਦਾ ਸੰਘਰਸ਼ ਘੱਟ ਹੁੰਦਾ ਹੈ, ਜਦੋਂ ਉਹ ਸ਼ਸਕਤ ਹੁੰਦਾ ਹੈ, ਤਦ ਉਹ ਆਪਣੀ ਗ਼ਰੀਬੀ ਦੂਰ ਕਰਨ ਲਈ ਨਵੀਂ ਊਰਜਾ ਦੇ ਨਾਲ ਜੁਟ ਜਾਂਦਾ ਹੈ। ਇਸੇ ਸੋਚ ਨਾਲ ਸਾਡੀ ਸਰਕਾਰ ਪਹਿਲੇ ਦਿਨ ਤੋਂ ਗ਼ਰੀਬ ਨੂੰ ਸਸ਼ਕਤ ਕਰਨ ਵਿੱਚ ਜੁਟੀ ਹੈ। ਅਸੀਂ ਉਸ ਦੇ ਜੀਵਨ ਦੀ ਇੱਕ-ਇੱਕ ਚਿੰਤਾ ਨੂੰ ਘੱਟ ਕਰਨ ਦਾ ਪ੍ਰਯਾਸ ਕੀਤਾ ਹੈ। ਅੱਜ ਦੇਸ਼ ਦੇ 3 ਕਰੋੜ ਗ਼ਰੀਬਾਂ ਦੇ ਪਾਸ ਉਨ੍ਹਾਂ ਦੇ ਪੱਕੇ ਅਤੇ ਨਵੇਂ ਘਰ ਵੀ, ਜਿੱਥੇ ਅੱਜ ਉਹ ਰਹਿਣ ਲਗੇ ਹਨ। ਅੱਜ ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਪਾਸ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਹੈ। ਅੱਜ ਦੇਸ਼ ਦੇ 25 ਕਰੋੜ ਤੋਂ ਅਧਿਕ ਗ਼ਰੀਬਾਂ ਦੇ ਪਾਸ 2-2 ਲੱਖ ਰੁਪਏ ਦਾ ਐਕਸੀਡੈਂਟ ਇੰਸ਼ੋਰੈਂਸ ਅਤੇ ਟਰਮ ਇੰਸ਼ੋਰੈਂਸ ਹੈ, ਬੀਮਾ ਹੈ। ਅੱਜ ਦੇਸ਼ ਦੇ ਲਗਭਗ 45 ਕਰੋੜ ਗ਼ਰੀਬਾਂ ਦੇ ਪਾਸ ਜਨਧਨ ਬੈਂਕ ਖਾਤਾ ਹੈ। ਮੈਂ ਅੱਜ ਬਹੁਤ ਗਰਵ ( ਮਾਣ) ਨਾਲ ਕਹਿ ਸਕਦਾ ਹਾਂ ਕਿ ਦੇਸ਼ ਵਿੱਚ ਸ਼ਾਇਦ ਹੀ ਕੋਈ ਐਸਾ ਪਰਿਵਾਰ ਹੋਵੇਗਾ ਜੋ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਨਾਲ ਜੁੜਿਆ ਨਾ ਹੋਵੇ, ਯੋਜਨਾ ਉਸ ਨੂੰ ਲਾਭ ਨਾ ਦਿੰਦੀ ਹੋਵੇ। ਅਸੀਂ ਦੂਰ-ਸੁਦੂਰ ਪਹੁੰਚ ਕੇ ਲੋਕਾਂ ਨੂੰ ਵੈਕਸੀਨ ਲਗਾਈ ਹੈ, ਦੇਸ਼ ਕਰੀਬ 200 ਕਰੋੜ ਵੈਕਸੀਨ ਡੋਜ਼ ਦੇ ਰਿਕਾਰਡ ਪੱਧਰ ’ਤੇ ਪਹੁੰਚ ਰਿਹਾ ਹੈ ਅਤੇ ਮੈਂ ਜੈਰਾਮ ਜੀ ਨੂੰ ਵਧਾਈ ਦੇਵਾਂਗਾ, ਕਰੋਨਾ ਕਾਲ ਵਿੱਚ ਜਿਸ ਪ੍ਰਕਾਰ ਨਾਲ ਉਨ੍ਹਾਂ ਦੀ ਸਰਕਾਰ ਨੇ ਕੰਮ ਕੀਤਾ ਹੈ, ਅਤੇ ਉਨ੍ਹਾਂ ਨੇ ਇਹ ਟੂਰਿਸਟ ਡੈਸਟੀਨੇਸ਼ਨ ਹੋਣ ਦੇ ਕਾਰਨ ਟੂਰਿਜ਼ਮ ਦੇ ਲਈ ਤਕਲੀਫ਼ ਨਾ ਹੋਵੇ, ਇਸ ਲਈ ਉਨ੍ਹਾਂ ਨੇ ਵੈਕਸੀਨੇਸ਼ਨ ਨੂੰ ਇਤਨਾ ਤੇਜ਼ੀ ਨਾਲ ਚਲਾਇਆ, ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਦਾ ਕੰਮ ਪੂਰਾ ਕਰਨ ਵਾਲਿਆਂ ਵਿੱਚ ਜੈਰਾਮ ਜੀ ਦੀ ਸਰਕਾਰ ਮੋਹਰੀ ਪੰਕਤੀ ਵਿੱਚ ਰਹੀ। ਸਾਥੀਓ, ਅਸੀਂ ਪਿੰਡ ਵਿੱਚ ਰਹਿਣ ਵਾਲੇ 6 ਕਰੋੜ ਪਰਿਵਾਰਾਂ ਨੂੰ ਸਾਫ ਪਾਣੀ ਦੇ ਕਨੈਕਸ਼ਨ ਨਾਲ ਜੋੜਿਆ ਹੈ, ਨਲ ਸੇ ਜਲ।
ਸਾਥੀਓ,
ਅਸੀਂ 35 ਕਰੋੜ ਮੁਦਰਾ ਲੋਨ ਦੇ ਕੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਕਰੋੜਾਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਾ ਅਵਸਰ ਦਿੱਤਾ ਹੈ। ਮੁਦਰਾ ਲੋਨ ਲੈ ਕੇ ਕੋਈ ਟੈਕਸੀ ਚਲਾ ਰਿਹਾ ਹੈ, ਕੋਈ ਟੇਲਰਿੰਗ ਦੀ ਦੁਕਾਨ ਖੋਲ੍ਹ ਰਿਹਾ ਹੈ, ਕੋਈ ਬੇਟੀ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰ ਰਹੀ ਹੈ। ਰੇਹੜੀ-ਠੇਲੇ-ਪਟੜੀ ’ਤੇ ਕੰਮ ਕਰਨ ਵਾਲੇ ਲਗਭਗ 35 ਲੱਖ ਸਾਥੀਆਂ ਨੂੰ ਵੀ ਪਹਿਲੀ ਵਾਰ ਬੈਂਕਾਂ ਤੋਂ ਰਿਣ ਮਿਲਿਆ ਹੈ, ਆਪਣੇ ਕੰਮ ਨੂੰ ਵਧਾਉਣ ਦਾ ਰਸਤਾ ਮਿਲਿਆ ਹੈ। ਅਤੇ ਜੋ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੈ ਨਾ, ਮੇਰੇ ਲਈ ਸੰਤੋਸ਼ ਦੀ ਬਾਤ ਹੈ। ਉਸ ਵਿੱਚ 70 ਪ੍ਰਤੀਸ਼ਤ, ਬੈਂਕ ਤੋਂ ਪੈਸਾ ਪ੍ਰਾਪਤ ਕਰਨ ਵਾਲਿਆਂ ਵਿੱਚ 70 ਪ੍ਰਤੀਸ਼ਤ ਸਾਡੀਆਂ ਮਾਤਾਵਾਂ-ਭੈਣਾਂ ਹਨ ਜੋ entrepreneur ਬਣ ਕੇ ਅੱਜ ਲੋਕਾਂ ਨੂੰ ਰੋਜ਼ਗਾਰ ਦੇ ਰਹੀਆਂ ਹਨ।
ਸਾਥੀਓ,
ਇੱਥੇ ਹਿਮਾਚਲ ਪ੍ਰਦੇਸ਼ ਦੇ ਤਾਂ ਹਰ ਘਰ ਤੋਂ, ਸ਼ਾਇਦ ਹੀ ਕੋਈ ਪਰਿਵਾਰ ਐਸਾ ਹੋਵੇਗਾ ਜਿਸ ਪਰਿਵਾਰ ਤੋਂ ਕੋਈ ਸੈਨਿਕ ਨਾ ਨਿਕਲਿਆ ਹੋਵੇ। ਇਹ ਵੀਰਾਂ ਦੀ ਭੂਮੀ ਹੈ ਜੀ। ਇਹ ਵੀਰ ਮਾਤਾਵਾਂ ਦੀ ਭੂਮੀ ਹੈ ਜੋ ਆਪਣੀ ਗੋਦ ਤੋਂ ਵੀਰਾਂ ਨੂੰ ਜਨਮ ਦਿੰਦੀਆਂ ਹਨ। ਜੋ ਵੀਰ ਮਾਤ੍ਰਭੂਮੀ ਦੀ ਰੱਖਿਆ ਦੇ ਲਈ ਚੌਬੀ ਘੰਟੇ ਆਪਣੇ-ਆਪ ਨੂੰ ਖਪਾਉਂਦੇ ਰਹਿੰਦੇ ਹਨ।
ਸਾਥੀਓ,
ਇਹ ਸੈਨਿਕਾਂ ਦੀ ਭੂਮੀ ਹੈ, ਇਹ ਮਿਲਿਟਰੀ ਪਰਿਵਾਰਾਂ ਦੀ ਭੂਮੀ ਹੈ। ਇੱਥੋਂ ਦੇ ਲੋਕ ਕਦੇ ਭੁੱਲ ਨਹੀਂ ਸਕਦੇ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਬਰਤਾਅ ਕੀਤਾ, ਵੰਨ-ਰੈਂਕ, ਵੰਨ-ਪੈਨਸ਼ਨ ਦੇ ਨਾਮ ’ਤੇ ਕਿਵੇਂ ਉਨ੍ਹਾਂ ਨੂੰ ਧੋਖਾ ਦਿੱਤਾ। ਹੁਣੇ ਅਸੀਂ ਲੱਦਾਖ ਦੇ ਇੱਕ ਸਾਬਕਾ ਸੈਨਿਕ ਨਾਲ ਬਾਤ ਕਰ ਰਹੇ ਸਾਂ। ਉਨ੍ਹਾਂ ਨੇ ਜੀਵਨ ਸੈਨਾ ਵਿੱਚ ਬਿਤਾਇਆ ਸੀ, ਉਨ੍ਹਾਂ ਨੂੰ ਪੱਕਾ ਘਰ ਸਾਡੇ ਆਉਣ ਦੇ ਬਾਅਦ ਮਿਲ ਰਿਹਾ ਹੈ ਸਾਥੀਓ। ਉਨ੍ਹਾਂ ਨੂੰ ਸੇਵਾ-ਮੁਕਤ ਹੋਏ ਵੀ 30-40 ਸਾਲ ਹੋ ਗਏ।
ਸਾਥੀਓ,
ਮਿਲਿਟਰੀ ਪਰਿਵਾਰ ਸਾਡੀ ਸੰਵੇਦਨਸ਼ੀਲਤਾ ਨੂੰ ਭਲੀ ਪ੍ਰਕਾਰ ਸਮਝਦਾ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਚਾਰ ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ ਵੰਨ-ਰੈਂਕ, ਵੰਨ-ਪੈਨਸ਼ਨ ਨੂੰ ਲਾਗੂ ਕੀਤਾ, ਸਾਡੇ ਸਾਬਕਾ ਸੈਨਿਕਾਂ ਨੂੰ ਏਰੀਅਰ ਦਾ ਪੈਸਾ ਦਿੱਤਾ। ਇਸ ਦਾ ਬਹੁਤ ਬੜਾ ਲਾਭ ਹਿਮਾਚਲ ਦੇ ਹਰ ਪਰਿਵਾਰ ਨੂੰ ਹੋਇਆ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਦਹਾਕਿਆਂ ਤੱਕ ਵੋਟ ਬੈਂਕ ਦੀ ਰਾਜਨੀਤੀ ਹੋਈ ਹੈ। ਆਪਣਾ-ਆਪਣਾ ਵੋਟ ਬੈਂਕ ਬਣਾਉਣ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਅਸੀਂ ਵੋਟ ਬੈਂਕ ਬਣਾਉਣ ਦੇ ਲਈ ਨਹੀਂ, ਅਸੀਂ ਨਵੇਂ ਭਾਰਤ ਨੂੰ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ। ਜਦੋਂ ਉਦੇਸ਼ ਰਾਸ਼ਟਰ ਦੇ ਨਵਨਿਰਮਾਣ ਦਾ ਹੋਵੇ, ਜਦੋਂ ਲਕਸ਼ ਆਤਮਨਿਰਭਰ ਭਾਰਤ ਦਾ ਹੋਵੇ, ਜਦੋਂ ਇਰਾਦਾ 130 ਕਰੋੜ ਦੇਸ਼ਵਾਸੀਆਂ ਦੀ ਸੇਵਾ ਅਤੇ ਉਨ੍ਹਾਂ ਦਾ ਕਲਿਆਣ ਕਰਨ ਦਾ ਹੋਵੇ ਤਾਂ ਵੋਟ ਬੈਂਕ ਨਹੀਂ ਬਣਾਏ ਜਾਂਦੇ, ਸਾਰੇ ਦੇਸ਼ਵਾਸੀਆਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ। ਇਸ ਲਈ ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਅੱਗੇ ਵਧ ਰਹੇ ਹਾਂ। ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਭ ਨੂੰ ਮਿਲੇ, ਹਰ ਗ਼ਰੀਬ ਨੂੰ ਮਿਲੇ, ਕੋਈ ਗ਼ਰੀਬ ਛੁਟੇ ਨਾ, ਹੁਣ ਇਹੀ ਸਰਕਾਰ ਦੀ ਸੋਚ ਹੈ ਅਤੇ ਇਸੇ ਅਪ੍ਰੋਚ ਨਾਲ ਅਸੀਂ ਕੰਮ ਕਰ ਰਹੇ ਹਾਂ। ਅਸੀਂ ਸ਼ਤ ਪ੍ਰਤੀਸ਼ਤ ਲਾਭ, ਸ਼ਤ ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਾਉਣ ਦਾ ਬੀੜਾ ਉਠਾਇਆ ਹੈ, ਲਾਭਾਰਥੀਆਂ ਦੇ ਸੈਚੁਰੇਸ਼ਨ ਦਾ ਪ੍ਰਣ ਲਿਆ ਹੈ। ਸ਼ਤ ਪ੍ਰਤੀਸ਼ਤ ਸਸ਼ਕਤੀਕਰਣ ਯਾਨੀ ਭੇਦਭਾਵ ਖ਼ਤਮ, ਸਿਫਾਰਿਸ਼ਾਂ ਖ਼ਤਮ, ਤੁਸ਼ਟੀਕਰਣ ਖ਼ਤਮ। ਸ਼ਤ ਪ੍ਰਤੀਸ਼ਤ ਸਸ਼ਕਤੀਕਰਣ ਯਾਨੀ ਹਰ ਗ਼ਰੀਬ ਨੂੰ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ। ਮੈਨੂੰ ਇਹ ਜਾਣ ਕੇ ਅੱਛਾ ਲਗਿਆ ਕਿ ਜੈਰਾਮ ਜੀ ਦੀ ਅਗਵਾਈ ਵਿੱਚ ਹਿਮਾਚਲ ਪ੍ਰਦੇਸ਼ ਇਸ ਦਿਸ਼ਾ ਵਿੱਚ ਬਹੁਤ ਅੱਛਾ ਕੰਮ ਕਰ ਰਿਹਾ ਹੈ। ਹਰ ਘਰ ਜਲ ਯੋਜਨਾ ਵਿੱਚ ਵੀ ਹਿਮਾਚਲ 90 ਪ੍ਰਤੀਸ਼ਤ ਘਰਾਂ ਨੂੰ ਕਵਰ ਕਰ ਚੁੱਕਿਆ ਹੈ। ਕਿੰਨੌਰ, ਲਾਹੌਲ-ਸਪਿਤੀ, ਚੰਬਾ, ਹਮੀਰਪੁਰ ਜਿਹੇ ਜ਼ਿਲ੍ਹਿਆਂ ਵਿੱਚ ਤਾਂ ਸ਼ਤ ਪ੍ਰਤੀਸ਼ਤ ਕਵਰੇਜ ਹਾਸਲ ਕੀਤੀ ਜਾ ਚੁੱਕੀ ਹੈ।
ਸਾਥੀਓ,
ਮੈਨੂੰ ਯਾਦ ਹੈ, 2014 ਤੋਂ ਪਹਿਲਾਂ ਜਦੋਂ ਮੈਂ ਤੁਹਾਡੇ ਦਰਮਿਆਨ ਆਉਂਦਾ ਸਾਂ ਤਾਂ ਕਹਿੰਦਾ ਸਾਂ ਕਿ ਭਾਰਤ ਦੁਨੀਆ ਨਾਲ ਅੱਖ ਝੁਕਾ ਕੇ ਨਹੀਂ, ਅੱਖ ਮਿਲਾ ਕੇ ਗੱਲ ਕਰੇਗਾ। ਅਜ ਭਾਰਤ, ਮਜਬੂਰੀ ਵਿੱਚ ਦੋਸਤੀ ਦਾ ਹੱਥ ਨਹੀਂ ਵਧਾਉਂਦਾ ਹੈ ,ਅਤੇ ਜਦੋਂ ਮਜਬੂਰੀ ਵਿੱਚ ਦੋਸਤੀ ਦਾ ਹੱਥ ਵਧਦਾ ਹੈ ਨਾ ਤਾਂ ਐਸੇ ਵਧਾਉਂਦਾ ਹੈ, ਬਲਕਿ ਮਦਦ ਕਰਨ ਦੇ ਲਈ ਹੱਥ ਵਧਾਉਂਦਾ ਹੈ ਅਤੇ ਹੱਥ ਐਸੇ ਕਰਕੇ ਲੈ ਜਾਂਦਾ ਹੈ। ਕਰੋਨਾ ਕਾਲ ਵਿੱਚ ਵੀ ਅਸੀਂ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਭੇਜੀਆਂ ਹਨ, ਵੈਕਸੀਨ ਭੇਜੀਆਂ ਹਨ। ਅਤੇ ਇਸ ਵਿੱਚ ਹਿਮਾਚਲ ਪ੍ਰਦੇਸ਼ ਦੀ ਫਾਰਮਾ ਹੱਬ- ਬੱਦੀ ਦੀ ਵੀ ਵੱਡੀ ਭੂਮਿਕਾ ਰਹੀ ਹੈ। ਭਾਰਤ ਨੇ ਸਿੱਧ ਕੀਤਾ ਹੈ ਕਿ ਸਾਡੇ ਪਾਸ Potential ਵੀ ਹੈ ਅਤੇ ਅਸੀਂ Performer ਵੀ ਹਾਂ। ਅੰਤਰਰਾਸ਼ਟਰੀ ਸੰਸਥਾਵਾਂ ਵੀ ਮੰਨ ਰਹੀਆਂ ਹਨ ਕਿ ਭਾਰਤ ਵਿੱਚ ਗ਼ਰੀਬੀ ਕਮ ਹੋ ਰਹੀ ਹੈ, ਲੋਕਾਂ ਦੇ ਪਾਸ ਸੁਵਿਧਾਵਾਂ ਵਧ ਰਹੀਆਂ ਹਨ। ਇਸ ਲਈ ਹੁਣ ਭਾਰਤ ਨੂੰ ਸਿਰਫ਼ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰਨੀਆਂ ਹਨ ਬਲਕਿ ਲੋਕਾਂ ਦੀਆਂ ਜਾਗੀਆਂ ਹੋਈਆਂ ਆਕਾਂਖਿਆਵਾਂ ਨੂੰ ਵੀ ਸਾਨੂੰ ਪੂਰਾ ਕਰਨਾ ਹੈ। ਸਾਨੂੰ 21ਵੀਂ ਸਦੀ ਦੇ ਬੁਲੰਦ ਭਾਰਤ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਦੇ ਲਈ ਆਪਣੇ-ਆਪ ਨੂੰ ਖਪਾਉਣਾ ਹੈ। ਇੱਕ ਐਸਾ ਭਾਰਤ ਜਿਸ ਦੀ ਪਹਿਚਾਣ ਅਭਾਵ ਨਹੀਂ ਬਲਕਿ ਆਧੁਨਿਕਤਾ ਹੋਵੇ। ਇੱਕ ਐਸਾ ਭਾਰਤ ਜਿਸ ਵਿੱਚ ਲੋਕਲ manufacturer, ਲੋਕਲ ਡਿਮਾਂਡ ਨੂੰ ਵੀ ਪੂਰਾ ਕਰੇ ਅਤੇ ਦੁਨੀਆ ਦੇ ਬਜ਼ਾਰਾਂ ਵਿੱਚ ਵੀ ਆਪਣਾ ਸਮਾਨ ਵੇਚੇ। ਇੱਕ ਐਸਾ ਭਾਰਤ ਜੋ ਆਤਮਨਿਰਭਰ ਹੋਵੇ, ਜੋ ਆਪਣੇ ਲੋਕਲ ਦੇ ਲਈ ਵੋਕਲ ਹੋਵੇ, ਜਿਸ ਨੂੰ ਆਪਣੇ ਸਥਾਨਕ ਉਤਪਾਦਾਂ ’ਤੇ ਗਰਵ (ਮਾਣ) ਹੋਵੇ। ਸਾਡੇ ਹਿਮਾਚਲ ਦਾ ਤਾਂ ਹਸਤਸ਼ਿਲਪ, ਇੱਥੋਂ ਦੀ ਵਾਸਤੂਕਲਾ, ਵੈਸੇ ਹੀ ਇਤਨੀ ਮਸ਼ਹੂਰ ਹੈ। ਚੰਬਾ ਦਾ ਮੈਟਲ ਵਰਕ, ਸੋਲਨ ਦੀ ਪਾਈਨ ਆਰਟ, ਕਾਂਗੜਾ ਦੀਆਂ ਮਿਨੀਏੇਚਰ ਪੇਟਿੰਗਸ ਦੇ ਲੋਕ, ਅਤੇ ਇਸ ਨੂੰ ਦੇਖਣ ਆਉਣ ਤਾਂ ਟੂਰਿਸਟ ਲੋਕ ਦੀਵਾਨੇ ਹੋ ਜਾਂਦੇ ਹਨ। ਐਸੇ ਉਤਪਾਦ, ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਣ, ਅੰਤਰਰਾਸ਼ਟਰੀ ਬਜ਼ਾਰਾਂ ਦੀ ਰੌਣਕ ਵਧਾਉਣ ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਵੈਸੇ ਭਾਈਓ ਅਤੇ ਭੈਣੋਂ, ਹਿਮਾਚਲ ਦੇ ਸਥਾਨਕ ਉਤਪਾਦਾਂ ਦੀ ਚਮਕ ਤਾਂ ਹੁਣ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦੇ ਮੰਦਿਰ ਤੱਕ ਪਹੁੰਚ ਗਈ ਹੈ। ਕੁੱਲੂ ਵਿੱਚ ਬਣੀ, ਸਾਡੀਆਂ ਮਾਤਾਵਾਂ-ਭੈਣਾਂ ਬਣਾਉਂਦੀਆਂ ਹਨ, ਕੁੱਲੂ ਵਿੱਚ ਬਣੀਆਂ ਪੂਹਲਾਂ (ਜੁਰਾਬਾਂ) ਸਰਦੀ ਦੇ ਮੌਸਮ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਪੁਜਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਮਦਦਗਾਰ ਬਣ ਰਹੀਆਂ ਹਨ। ਬਨਾਰਸ ਦਾ ਸਾਂਸਦ ਹੋਣ ਦੇ ਨਾਤੇ ਮੈਂ ਇਸ ਉਪਹਾਰ ਦੇ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਵਿਸ਼ੇਸ਼ ਆਭਾਰ ਪ੍ਰਗਟ ਕਰਦਾ ਹਾਂ।
ਸਾਥੀਓ,
ਬੀਤੇ 8 ਵਰ੍ਹਿਆਂ ਦੇ ਪ੍ਰਯਾਸਾਂ ਦੇ ਜੋ ਨਤੀਜੇ ਮਿਲੇ ਹਨ, ਉਨ੍ਹਾਂ ਤੋਂ ਮੈਂ ਬਹੁਤ ਵਿਸ਼ਵਾਸ ਨਾਲ ਭਰਿਆ ਹੋਇਆ ਹਾਂ, ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਸਾਡੇ ਭਾਰਤਵਾਸੀਆਂ ਦੀ ਸਮਰੱਥਾ ਦੇ ਅੱਗੇ ਕੋਈ ਵੀ ਲਕਸ਼ ਅਸੰਭਵ ਨਹੀਂ। ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਅੱਜ ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਹੋ ਰਿਹਾ ਹੈ, ਅੱਜ ਭਾਰਤ ਰਿਕਾਰਡ ਐਕਸਪੋਰਟ ਕਰ ਰਿਹਾ ਹੈ। 8 ਸਾਲ ਪਹਿਲਾਂ ਸਟਾਰਟ ਅੱਪਸ ਦੇ ਮਾਮਲੇ ਵਿੱਚ ਅਸੀਂ ਕਿਤੇ ਨਹੀਂ ਸਾਂ, ਅੱਜ ਅਸੀਂ ਦੁਨੀਆ ਦੇ ਤੀਸਰੇ ਬੜੇ ਸਟਾਰਟ ਅੱਪ ਈਕੋਸਿਸਟਮ ਹਾਂ, ਤੀਸਰੇ ਬੜੇ । ਕਰੀਬ-ਕਰੀਬ ਹਰ ਹਫ਼ਤੇ ਹਜ਼ਾਰਾਂ ਕਰੋੜ ਰੁਪਏ ਦੀਆਂ ਕੰਪਨੀਆਂ ਸਾਡੇ ਯੁਵਾ ਤਿਆਰ ਕਰ ਰਹੇ ਹਨ। ਆਉਣ ਵਾਲੇ 25 ਸਾਲ ਦੇ ਵਿਰਾਟ ਸੰਕਲਪਾਂ ਦੀ ਸਿੱਧੀ ਦੇ ਲਈ ਦੇਸ਼ ਨਵੀਂ ਅਰਥਵਿਵਸਥਾ ਦੇ ਨਵੇਂ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਵੀ ਤੇਜ਼ੀ ਨਾਲ ਕਰ ਰਿਹਾ ਹੈ। ਅਸੀਂ ਇੱਕ ਦੂਸਰੇ ਨੂੰ ਸਪੋਰਟ ਕਰਨ ਵਾਲੀ ਮਲਟੀਮੋਡਲ ਕਨੈਕਟੀਵਿਟੀ ’ਤੇ ਫੋਕਸ ਕਰ ਰਹੇ ਹਾਂ। ਇਸ ਬਜਟ ਵਿੱਚ ਅਸੀਂ ਜੋ ਪਰਬਤਮਾਲਾ ਯੋਜਨਾ ਦੀ ਘੋਸ਼ਣਾ ਕੀਤੀ ਹੈ, ਉਹ ਹਿਮਾਚਲ ਜਿਹੇ ਪਹਾੜੀ ਪ੍ਰਦੇਸ਼ ਵਿੱਚ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗੀ। ਇਤਨਾ ਹੀ ਨਹੀਂ, ਅਸੀਂ ਵਾਇਬ੍ਰੈਂਟ ਬਾਰਡਰ ਵਿਲੇਜ, ਇਸ ਦੀ ਜੋ ਯੋਜਨਾ ਬਜਟ ਵਿੱਚ ਰੱਖੀ ਹੈ, ਉਸ ਦੇ ਕਾਰਨ ਸੀਮਾ ’ਤੇ ਵਸੇ ਹੋਏ ਜੋ ਪਿੰਡ ਹਨ, ਇਹ ਪਿੰਡ ਵਾਇਬ੍ਰੈਂਟ ਬਣਨ, ਟੂਰਿਸਟ ਡੈਸਟੀਨੇਸ਼ਨ ਬਣਨ, ਐਕਟੀਵਿਟੀ ਦੇ ਸੈਂਟਰ ਬਣਨ। ਸੀਮਾ ਨਾਲ ਲਗਦੇ ਪਿੰਡ, ਉਨ੍ਹਾਂ ਦੇ ਵਿਕਾਸ ਲਈ ਭਾਰਤ ਸਰਕਾਰ ਨੇ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ। ਇਹ ਵਾਇਬ੍ਰੈਂਟ ਬਾਰਡਰ ਵਿਲੇਜ ਦੀ ਯੋਜਨਾ ਦਾ ਲਾਭ ਮੇਰੇ ਹਿਮਾਚਲ ਦੇ ਸੀਮਾਵਰਤੀ ਪਿੰਡਾਂ ਨੂੰ ਸੁਭਾਵਿਕ ਰੂਪ ਨਾਲ ਮਿਲਣ ਵਾਲਾ ਹੈ।
ਸਾਥੀਓ,
ਅੱਜ ਜਦੋਂ ਅਸੀਂ ਦੁਨੀਆ ਦਾ ਸਰਬਸ਼੍ਰੇਸ਼ਠ ਡਿਜੀਟਲ ਇਨਫ੍ਰਾਸਟ੍ਰਕਚਰ ਬਣਾਉਣ ’ਤੇ ਫੋਕਸ ਕਰ ਰਹੇ ਹਾਂ। ਅਸੀਂ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦੇ ਆਧੁਨਿਕੀਕਰਣ ’ਤੇ ਕੰਮ ਕਰ ਰਹੇ ਹਾਂ। ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕ੍ਰਿਟੀਕਲ ਹੈਲਥ ਕੇਅਰ ਸੁਵਿਧਾਵਾਂ ਅਸੀਂ ਤਿਆਰ ਕਰ ਰਹੇ ਹਾਂ। ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇ, ਇਸ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ। ਅਤੇ ਇਤਨਾ ਹੀ ਨਹੀਂ, ਗ਼ਰੀਬ ਮਾਂ ਦਾ ਬੇਟਾ-ਬੇਟੀ ਵੀ ਹੁਣ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕਦਾ ਹੈ। ਪਹਿਲਾਂ ਤਾਂ ਹਾਲ ਇਹ ਸੀ ਕਿ ਅਗਰ ਉਸ ਦੀ ਸਕੂਲੀ ਸਿੱਖਿਆ ਅੰਗ੍ਰੇਜ਼ੀ ਵਿੱਚ ਨਹੀਂ ਹੋਈ ਤਾਂ ਡਾਕਟਰ ਹੋਣ ਦੇ ਸੁਪਨੇ ਅਧੂਰੇ ਰਹਿ ਜਾਂਦੇ ਸਨ। ਹੁਣ ਅਸੀਂ ਤੈਅ ਕੀਤਾ ਹੈ ਕਿ ਮੈਡੀਕਲ ਅਤੇ ਟੈਕਨੀਕਲ ਐਜੂਕੇਸ਼ਨ ਅਸੀਂ ਮਾਂ ਬੋਲੀ ਵਿੱਚ ਕਰਨ ਨੂੰ ਪ੍ਰਮੋਟ ਕਰਾਂਗੇ ਤਾਕਿ ਗ਼ਰੀਬ ਤੋਂ ਗ਼ਰੀਬ ਦਾ ਬੱਚਾ, ਪਿੰਡ ਦਾ ਬੱਚਾ ਵੀ ਡਾਕਟਰ ਬਣ ਸਕੇ ਅਤੇ ਇਸ ਲਈ ਉਸ ਨੂੰ ਅੰਗ੍ਰੇਜ਼ੀ ਦਾ ਗ਼ੁਲਾਮ ਹੋਣ ਦੀ ਜ਼ਰੂਰਤ ਨਹੀਂ ਪਵੇਗੀ।
ਸਾਥੀਓ,
ਦੇਸ਼ ਵਿੱਚ ਏਮਸ ਜਿਹੇ ਬਿਹਤਰੀਨ ਸੰਸਥਾਨਾਂ ਦਾ ਦਾਇਰਾ ਦੇਸ਼ ਦੇ ਦੂਰ-ਸੁਦੂਰ ਦੇ ਰਾਜਾਂ ਤੱਕ ਵਧਾਇਆ ਜਾ ਰਿਹਾ ਹੈ। ਬਿਲਾਸਪੁਰ ਵਿੱਚ ਬਣ ਰਿਹਾ ਏਮਸ ਇਸ ਦਾ ਪ੍ਰਤੱਖ ਪ੍ਰਮਾਣ ਹੈ। ਹੁਣ ਹਿਮਾਚਲ ਵਾਸੀਆਂ ਨੂੰ ਚੰਡੀਗੜ੍ਹ ਜਾਂ ਦਿੱਲੀ ਜਾਣ ਦੀ ਮਜਬੂਰੀ ਨਹੀਂ ਰਹੇਗੀ।
ਸਾਥੀਓ,
ਇਹ ਸਾਰੇ ਪ੍ਰਯਾਸ ਹਿਮਾਚਲ ਪ੍ਰਦੇਸ਼ ਦੇ ਵਿਕਾਸ ਨੂੰ ਵੀ ਗਤੀ ਦੇਣ ਦਾ ਕੰਮ ਕਰ ਰਹੇ ਹਨ। ਜਦੋਂ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ, ਰੋਡ ਕਨੈਕਟੀਵਿਟੀ, ਇੰਟਰਨੈੱਟ ਕਨੈਕਟੀਵਿਟੀ ਵਧਦੀ ਹੈ, ਸਿਹਤ ਸੇਵਾਵਾਂ ਸੁਧਰਦੀਆਂ ਹਨ, ਤਾਂ ਇਹ ਟੂਰਿਜ਼ਮ ਨੂੰ ਵੀ ਵਧਾਉਂਦਾ ਹੈ। ਭਾਰਤ ਆਪਣੇ ਇੱਥੇ ਜਿਸ ਤਰ੍ਹਾਂ ਡ੍ਰੋਨ ਦੀ ਮੈਨੂਫੈਕਚਰਿੰਗ ਵਧਾ ਰਿਹਾ ਹੈ, ਡ੍ਰੋਨ ਦਾ ਇਸਤੇਮਾਲ ਵਧਾ ਰਿਹਾ ਹੈ, ਉਸ ਨਾਲ ਸਾਡੇ ਦੂਰ-ਦਰਾਜ ਦੇ ਜੋ ਖੇਤਰ ਹਨ, ਹਿੰਦੁਸਤਾਨ ਦੇ ਦੂਰ-ਦਰਾਜ ਦੇ ਜੋ ਵੀ ਇਲਾਕੇ ਹਨ, ਚਾਹੇ ਪਹਾੜੀ ਹੋਣ, ਜੰਗਲ ਦੇ ਇਲਾਕੇ ਹੋਣ, ਜਿਵੇਂ ਹਿਮਾਚਲ ਦੇ ਵੀ ਦੂਰ-ਦਰਾਜ ਦੇ ਇਲਾਕੇ ਹਨ, ਉੱਥੇ ਇਨ੍ਹਾਂ ਡ੍ਰੋਨ ਸੇਵਾਵਾਂ ਦਾ ਬਹੁਤ ਬੜਾ ਲਾਭ ਮਿਲਣ ਵਾਲਾ ਹੈ।
ਭਾਈਓ ਅਤੇ ਭੈਣੋਂ,
ਬੀਤੇ ਅੱਠ ਵਰ੍ਹਿਆਂ ਵਿੱਚ ਆਜ਼ਾਦੀ ਦੇ 100ਵੇਂ ਵਰ੍ਹੇ ਦੇ ਲਈ ਯਾਨੀ 2047 ਦੇ ਲਈ ਮਜ਼ਬੂਤ ਅਧਾਰ ਤਿਆਰ ਹੋਇਆ ਹੈ। ਇਸ ਅੰਮ੍ਰਿਤਕਾਲ ਵਿੱਚ ਸਿੱਧੀਆਂ ਦੇ ਲਈ ਇੱਕ ਹੀ ਮੰਤਰ ਹੈ- ਸਬਕਾ ਪ੍ਰਯਾਸ। ਸਭ ਜੁੜਨ, ਸਭ ਜੁਟਣ ਅਤੇ ਸਭ ਵਧਣ-ਇਸੇ ਭਾਵ ਦੇ ਨਾਲ ਅਸੀਂ ਕੰਮ ਕਰਨਾ ਹੈ। ਕਿਤਨੀਆਂ ਸਦੀਆਂ ਦੇ ਬਾਅਦ, ਅਤੇ ਕਿਤਨੀਆਂ ਪੀੜ੍ਹੀਆਂ ਦੇ ਬਾਅਦ ਇਹ ਸੁਭਾਗ ਸਾਨੂੰ ਮਿਲਿਆ ਹੈ, ਸਾਡੀ ਆਪਣੀ ਪੀੜ੍ਹੀ ਨੂੰ ਮਿਲਿਆ ਹੈ। ਇਸ ਲਈ ਆਓ, ਅਸੀਂ ਸੰਕਲਪ ਲਈਏ, ਅਸੀਂ ਸਭ ‘ਹਮ ਸਬਕਾ ਪ੍ਰਯਾਸ’ ਦੇ ਇਸ ਸੱਦੇ ਵਿੱਚ ਆਪਣੀ ਸਰਗਰਮ ਭਾਗੀਦਾਰੀ ਨਿਭਾਵਾਂਗੇ, ਆਪਣਾ ਹਰ ਕਰਤੱਵ ਨਿਭਾਵਾਂਗੇ। ਇਸੇ ਵਿਸ਼ਵਾਸ ਨਾਲ, ਅੱਜ ਜੋ ਹਿਮਾਚਲ ਨੇ ਅਸ਼ੀਰਵਾਦ ਦਿੱਤੇ ਹਨ ਅਤੇ ਦੇਸ਼ ਦੇ ਹਰ ਬਲਾਕ ਵਿੱਚ ਅੱਜ ਇਸ ਪ੍ਰੋਗਰਾਮ ਨਾਲ ਲੋਕ ਜੁੜੇ ਹੋਏ ਹਨ। ਅੱਜ ਪੂਰਾ ਹਿੰਦੁਸਤਾਨ ਸ਼ਿਮਲਾ ਨਾਲ ਜੁੜਿਆ ਹੋਇਆ ਹੈ। ਕਰੋੜਾਂ-ਕਰੋੜਾਂ ਲੋਕ ਅੱਜ ਜੁੜੇ ਹੋਏ ਹਨ। ਅਤੇ ਅੱਜ ਮੈਂ ਸ਼ਿਮਲਾ ਦੀ ਧਰਤੀ ਤੋਂ ਉਨ੍ਹਾਂ ਕਰੋੜਾਂ ਦੇਸ਼ਵਾਸੀਆਂ ਨਾਲ ਬਾਤ ਕਰ ਰਿਹਾ ਹਾਂ। ਮੈਂ ਉਨ੍ਹਾਂ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਤੁਹਾਡੇ ਅਸ਼ੀਰਵਾਦ ਬਣੇ ਰਹਿਣ, ਅਸੀਂ ਹੋਰ ਜ਼ਿਆਦਾ ਕੰਮ ਕਰਦੇ ਰਹੀਏ, ਦਿਨ-ਰਾਤ ਕੰਮ ਕਰਦੇ ਰਹੀਏ, ਜੀ-ਜਾਨ ਨਾਲ ਜੁਟੇ ਰਹੀਏ। ਇਸੇ ਇੱਕ ਭਾਵਨਾ ਨੂੰ ਅੱਗੇ ਲੈਂਦੇ ਹੋਏ ਆਪ ਸਭ ਦੇ ਅਸ਼ੀਰਵਾਦ ਦੇ ਨਾਲ ਮੈਂ ਫਿਰ ਇੱਕ ਵਾਰ ਆਪ ਸਭ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ!
ਭਾਰਤ ਮਾਤਾ ਕੀ-ਜੈ!
ਬਹੁਤ ਬਹੁਤ ਧੰਨਵਾਦ!