ਭਾਰਤ ਵਿੱਚ ਜੀ20 ਸਮਿਟ ਨਾਲ ਸਬੰਧਤ 4 ਪ੍ਰਕਾਸ਼ਨ ਜਾਰੀ ਕੀਤੇ
“ਅਜਿਹੇ ਆਯੋਜਨ ਉਦੋਂ ਸਫ਼ਲ ਹੁੰਦੇ ਹਨ, ਜਦੋਂ ਨੌਜਵਾਨ ਇਸ ਨਾਲ ਜੁੜਦੇ ਹਨ”
“ਪਿਛਲੇ 30 ਦਿਨਾਂ ਵਿੱਚ ਹਰ ਖੇਤਰ ਵਿੱਚ ਬੇਮਿਸਾਲ ਗਤੀਵਿਧੀਆਂ ਹੋਈਆਂ। ਭਾਰਤ ਦਾ ਦਾਇਰਾ ਤੁਲਨਾ ਤੋਂ ਪਰ੍ਹੇ ਹੈ”
“ਸਰਬਸੰਮਤੀ ਨਾਲ ਨਵੀਂ ਦਿੱਲੀ ਡੈਕਲੇਰੇਸ਼ਨ ਪੂਰੀ ਦੁਨੀਆ ਵਿੱਚ ਸੁਰਖੀਆਂ ਬਣੀਆਂ”
"ਮਜ਼ਬੂਤ ਕੂਟਨੀਤਕ ਯਤਨਾਂ ਸਦਕਾ ਭਾਰਤ ਨੂੰ ਨਵੇਂ ਮੌਕੇ, ਨਵੇਂ ਮਿੱਤਰ ਅਤੇ ਨਵੇਂ ਬਜ਼ਾਰ ਮਿਲ ਰਹੇ ਹਨ, ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ"
“ਭਾਰਤ ਨੇ ਜੀ20 ਨੂੰ ਜਨ-ਸੰਚਾਲਿਤ ਰਾਸ਼ਟਰੀ ਅੰਦੋਲਨ ਬਣਾਇਆ”
"ਅੱਜ, ਇਮਾਨਦਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦਕਿ ਬੇਈਮਾਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ"
"ਰਾਸ਼ਟਰ ਦੀ ਵਿਕਾਸ ਯਾਤਰਾ ਲਈ ਸਾਫ਼, ਸਪੱਸ਼ਟ ਅਤੇ ਸਥਿਰ ਸ਼ਾਸਨ ਲਾਜ਼ਮੀ ਹੈ"
"ਮੇਰੀ ਤਾਕਤ ਭਾਰਤ ਦੇ ਨੌਜਵਾਨਾਂ ਵਿੱਚ ਹੈ"
“ਦੋਸਤੋ, ਮੇਰੇ ਨਾਲ ਆਓ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। 25 ਸਾਲ ਸਾਡੇ ਸਾਹਮਣੇ ਹਨ, 100 ਸਾਲ ਪਹਿਲਾਂ ਕੀ ਹੋਇਆ, ਉਹ ਸਵਰਾਜ ਲਈ ਅੱਗੇ ਵਧੇ, ਅਸੀਂ ਸਮ੍ਰਿੱਧੀ (ਖੁਸ਼ਹਾਲੀ) ਲਈ ਅੱਗੇ ਵਧ ਰਹੇ ਹਾਂ

ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।

Friends,

ਅੱਜ ਤੋਂ ਦੋ ਹਫਤੇ ਪੂਰਵ  ਇਸੀ ਭਾਰਤ ਮੰਡਪਮ ਵਿੱਚ ਗਜਬ ਦੀ ਹਚਚਲ ਸੀ। ਇਹ ਭਾਰਤ ਮੰਡਪਮ ਬਿਲਕੁਲ ‘happening’ place ਬਣਿਆ ਹੋਇਆ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਉਸੀ ਭਾਰਤ ਮੰਡਪਮ ਵਿੱਚ ਮੇਰਾ ਭਾਵੀ ਭਾਰਤ ਮੌਜੂਦ ਹੈ। ਜੀ-20 ਦੇ ਆਯੋਜਨ ਨੂੰ ਭਾਰਤ ਨੇ ਜਿਸ ਉਚਾਈ ‘ਤੇ ਪਹੁੰਚਾ ਦਿੱਤਾ ਹੈ, ਇਹ ਦੇਖ ਕੇ ਦੁਨੀਆ ਵਾਕਈ ਬਹੁਤ ਚਕਿਤ ਹੈ।  ਲੇਕਿਨ ਜਾਣਦੇ ਹਨ, ਮੈਂ ਬਿਲਕੁਲ ਹੈਰਾਨ ਨਹੀਂ ਹਾਂ, ਬਿਲਕੁਲ Surprised ਨਹੀਂ ਹਾਂ। ਸ਼ਾਇਦ ਤੁਹਾਡੇ ਮਨ ਵਿੱਚ ਹੁੰਦਾ ਹੋਵੇਗਾ, ਇਨ੍ਹਾਂ ਵੱਡਾ ਹੋ ਗਿਆ, ਤੁਸੀ ਖੁਸ਼ ਨਹੀਂ ਹੋਏ ਕੀ ਕਾਰਨ ਹੈ? ਜਾਣਦੇ ਹੋ ਕਿ? ਕਿਉਂਕਿ ਜਿਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਬੀੜਾ ਆਪ ਜਿਹੇ Young Students ਉਠਾ ਲੈਂਦੇ ਹਨ, youth ਜੁੜ ਜਾਂਦਾ ਹੈ, ਤਾਂ ਫਿਰ ਉਸ ਦਾ ਸਫ਼ਲ ਹੋਣਾ ਤੈਅ ਹੋ ਜਾਂਦਾ ਹੈ।

 

ਆਪ Youngsters ਦੀ ਵਜ੍ਹਾ ਨਾਲ ਪੂਰਾ ਭਾਰਤ ਹੀ ‘happening’ place ਬਣ ਗਿਆ ਹੈ। ਅਤੇ ਇਹ ਕਿੰਨ੍ਹਾਂ Happening ਹੈ, ਇਹ ਅਸੀਂ ਪਿਛਲੇ 30 ਦਿਨਾਂ ਨੂੰ ਹੀ ਦੇਖਿਆ, ਤਾਂ ਸਾਫ-ਸਾਫ  ਨਜ਼ਰ ਆਉਂਦਾ ਹੈ। ਅਤੇ ਜਦੋਂ ਮੈਂ 30 ਦਿਨ ਦੀ ਗੱਲ ਕਰਦਾ ਹਾਂ ਨਾ, ਤੁਸੀਂ ਵੀ ਨਾਲ-ਨਾਲ ਜ਼ਰਾ ਆਪਣੇ 30 ਦਿਨ ਨੂੰ ਜ਼ਰਾ ਜੋੜਦੇ ਚਲੋ, ਬੀਤੇ ਹੋਏ 30 ਦਿਨ। ਤੁਹਾਡੀ ਯੂਨੀਵਰਸਿਟੀ ਦੇ 30 ਦਿਨ ਵੀ ਯਾਦ ਕਰ ਲੈਣਾ। ਅਤੇ ਦੋਸਤੋ ਹੋਰ ਵੀ ਲੋਕਾਂ ਦੇ ਪਰਾਕ੍ਰਮ ਜੋ 30 ਦਿਨ ਵਿੱਚ ਹੋਏ ਉਹ ਵੀ ਯਾਦ ਕਰ ਲੈਣਾ। ਮੈਂ ਤੁਹਾਨੂੰ ਕਿਉਂਕਿ ਮੇਰੇ ਨੌਜਵਾਨ ਸਾਥੀਓ ਤੁਹਾਡੇ ਸਾਹਮਣੇ ਮੈਂ ਅੱਜ ਆਇਆ ਹਾਂ ਤਾਂ ਮੈਂ ਵੀ ਆਪਣਾ ਰਿਪੋਰਟ ਕਾਰਡ ਤੁਹਾਨੂੰ ਦੇ ਰਿਹਾ ਹਾਂ। ਮੈਂ ਤੁਹਾਨੂੰ ਪਿਛਲੇ 30 ਦਿਨ ਦਾ ਇੱਕ recap ਦੇਣਾ ਚਾਹੁੰਦਾ ਹਾਂ। ਉਸ ਨਾਲ ਤੁਹਾਨੂੰ ਨਵੇਂ ਭਾਰਤ ਦੀ ਸਪੀਡ ਅਤੇ ਨਵੇਂ ਭਾਰਤ ਦਾ ਸਕੇਲ ਦੋਵਾਂ ਦਾ ਪਤਾ ਚਲੇਗਾ।

ਸਾਥੀਓ,

ਤੁਹਾਨੂੰ ਸਭ ਨੰ ਯਾਦ ਹੋਵੇਗਾ 23 ਅਗਸਤ ਦਾ ਉਹ ਦਿਨ ਜਦੋਂ Heartbeat ਗਲੇ ਤੱਕ ਆ ਰਹੀ ਸੀ, ਭੁੱਲ ਗਏ, ਹਰ ਕੋਈ ਪ੍ਰਾਥਨਾ ਕਰ ਰਿਹਾ ਸੀ ਕਿ ਭਾਈ ਸਾਹਬ ਠੀਕ ਰਹੇ, ਕੁਝ ਗੜਬੜ ਨਾ ਹੋ ਜਾਏ, ਕਰ ਰਹੇ ਸੀ ਨਾ? ਅਤੇ ਫਿਰ ਅਚਾਨਕ ਹਰ ਕਿਸੀ ਦਾ ਚਿਹਰਾ ਖਿਲ ਉੱਠਿਆ, ਪੂਰੀ ਦੁਨੀਆ ਨੇ ਭਾਰਤ ਦੀ ਆਵਾਜ ਸੁਣੀ...India is on the Moon. 23 National Space Day ਦੇ ਰੂਪ ਵਿੱਚ ਅਮਰ ਹੋ ਗਈ ਹੈ। ਲੇਕਿਨ ਉਸ ਦੇ ਬਾਅਦ ਕੀ ਹੋਇਆ? ਇੱਧਰ ਮੂਨ ਮਿਸ਼ਨ ਸਫ਼ਲ ਹੋਇਆ, ਉੱਧਰ ਭਾਰਤ ਨੇ ਆਪਣਾ ਸੋਲਰ ਮਿਸ਼ਨ ਲਾਂਚ ਕਰ ਦਿੱਤਾ। ਆਪਣਾ ਚੰਦਰਯਾਨ ਅਗਰ 3 ਲੱਖ ਕਿਲੋਮੀਟਰ ਗਿਆ, ਤਾਂ ਇਹ 15 ਲੱਖ ਕਿਲੋਮੀਟਰ ਤੱਕ ਜਾਏਗਾ। ਤੁਸੀਂ ਮੈਨੂੰ ਦੱਸੋ, ਭਾਰਤ ਦੀ Range ਦਾ ਕੋਈ ਮੁਕਾਬਲਾ ਹੈ ਕੀ?

Friends,

ਪਿਛਲੇ 30 ਦਿਨਾਂ ਵਿੱਚ ਭਾਰਤ ਦੀ ਡਿਪਲੋਮੈਸੀ ਇੱਕ ਨਵੀਂ ਉਚਾਈ ‘ਤੇ ਪਹੁੰਚੀ ਹੈ। ਜੀ-20 ਤੋਂ ਪਹਿਲੇ ਦੱਖਣੀ ਅਫਰੀਕਾ ਵਿੱਚ BRICS ਸਮਿਟ ਹੋਇਆ ਹੈ। ਭਾਰਤ ਦੇ ਪ੍ਰਯਾਸ ਨਾਲ BRICS ਕਮਿਊਨਿਟੀ ਵਿੱਚ, 6 ਨਵੇਂ ਦੇਸ਼ ਸ਼ਾਮਲ ਹੋਏ ਹਨ। ਸਾਊਥ ਅਫਰੀਕਾ ਦੇ ਬਾਅਦ ਵਿੱਚ ਗ੍ਰੀਸ ਗਿਆ ਸੀ। ਇਹ 40 ਸਾਲ ਵਿੱਚ ਕਿਸੀ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ। ਅਤੇ ਜਿੰਨੇ ਵੀ ਵਧੀਆ ਕੰਮ ਹਨ ਨਾ, ਉਹ ਕਰਨ ਦੇ ਲਈ ਤੁਸੀਂ ਮੈਨੂੰ ਹੀ ਬਿਠਾਇਆ ਹੈ। G-20 ਦੇ ਸਮਿਟ ਤੋਂ ਠੀਕ ਪਹਿਲਾ ਮੇਰੀ ਇੰਡੋਨਸ਼ੀਆ ਵਿੱਚ ਵੀ ਅਨੇਕ ਵਲਰਡ ਲੀਰਡਸ ਵਿੱਚ ਮੀਟਿੰਗ ਹੋਈ। ਇਸ ਦੇ ਬਾਅਦ G-20 ਵਿੱਚ ਇਸੀ ਭਾਰਤ ਮੰਡਪਮ ਵਿੱਚ ਦੁਨੀਆ ਦੇ ਲਈ ਵੱਡੇ-ਵੱਡੇ ਫ਼ੈਸਲੇ ਲਏ ਗਏ। 

 

ਅੱਜ ਦੇ polarised international atmosphere ਵਿੱਚ ਇੰਨੇ  ਸਾਰੇ ਦੇਸ਼ਾਂ ਨੂੰ ਇੱਕ ਸਾਥ, ਇੱਕ ਮੰਚ ‘ਤੇ ਲਿਆਉਣਾ ਛੋਟਾ ਕੰਮ ਨਹੀਂ ਹੈ ਦੋਸਤੋ। ਤੁਸੀਂ ਇੱਕ ਪਿਕਨਿਕ ਆਰਗਨਾਈਜ ਕਰੋ ਨਾ ਤਾਂ ਵੀ ਤੈਅ ਨਹੀਂ ਕਰ ਪਾਉਂਦੇ ਹੋ ਕਿੱਥੇ ਜਾਈਏ। ਸਾਡੇ New Delhi Declaration ਨੂੰ ਲੈ ਕੇ 100 ਪਰਸੇਂਟ ਸਹਿਮਤੀ ਤਾਂ International Headline ਬਣਾਈ ਹੋਈ ਹੈ। ਇਸ ਦੌਰਾਨ, ਭਾਰਤ ਨੇ ਅਨੇਕ important initiatives ਅਤੇ ਫ਼ੈਸਲਿਆਂ ਨੂੰ lead ਕੀਤਾ। 

ਜੀ-20 ਵਿੱਚ ਕੁਝ ਫ਼ੈਸਲੇ  ਅਜਿਹੇ ਹੋਏ ਹਨ, ਜੀ 21ਵੀਂ ਸਦੀ ਦੀ ਪੂਰੀ Direction ਹੀ Change ਕਰਨ ਦੀ ਸਮਰੱਥਾ ਰੱਖਦੇ ਹਨ। ਭਾਰਤ ਦੀ ਪਹਿਲ ‘ਤੇ ਅਫਰੀਕਨ ਯੂਨੀਅਨ, G-20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਉਸ ਦਾ ਸਥਾਨ ਮਿਲਿਆ। Global Bio fuels Alliance ਦੀ ਅਗਵਾਈ ਵੀ ਭਾਰਤ ਨੇ ਕੀਤੀ। ਜੀ-20 ਸਮਿਟ ਵਿੱਚ ਹੀ ਅਸੀਂ ਸਭ ਨੇ ਮਿਲ ਕੇ ਇੰਡੀਆ-ਮਿਡਲ ਈਸਟ-ਯੂਰਪ ਕੌਰੀਡੌਰ ਬਣਾਉਣ ਦਾ ਵੀ ਫ਼ੈਸਲਾ ਲਿਆ ਹੈ। ਇਹ ਕੌਰੀਡੌਰ ਕਈ ਮਹਾਦ੍ਵੀਪਾਂ ਨੂੰ ਆਪਸ ਵਿੱਚ ਜੋੜੇਗਾ। ਇਸ ਨਾਲ ਆਉਣ ਵਾਲੀਆਂ ਕਈ ਸ਼ਤਾਬਦੀਆਂ ਤੱਕ, ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲਣ ਵਾਲਾ ਹੈ। 

ਸਾਥੀਓ,

ਜੀ-20 ਸਮਿਟ ਸਮਾਪਤ ਹੋਈ ਤਾਂ ਸਾਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਦੀ ਸਟੇਟ ਵਿਜਿਟ ਦਿੱਲੀ ਵਿੱਚ ਸ਼ੁਰੂ ਹੋਈ। ਸਾਊਦੀ ਅਰਬ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਅਤੇ ਮੈਂ ਜੋ ਕਥਾ ਸੁਣਾ ਰਿਹਾ ਹਾਂ ਨਾ, ਇਹ 30 ਦਿਨ ਦੀ ਦੱਸ ਰਿਹਾ ਹਾਂ। ਬੀਤੇ 30 ਦਿਨਾਂ ਵਿੱਚ ਹੀ ਭਾਰਤ ਦੇ ਪ੍ਰਾਇਮ ਮਿਨੀਸਟਰ ਦੇ ਰੂਪ ਵਿੱਚ ਮੇਰੀ ਕੁੱਲ  85 world leaders ਵਿੱਚ ਮੀਟਿੰਗ ਹੋਈ ਹੈ। ਅਤੇ ਇਹ ਕਰੀਬ-ਕਰੀਬ ਅੱਧੀ ਦੁਨੀਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਨਾਲ ਤੁਹਾਨੂੰ ਕੀ ਫਾਈਦਾ ਹੋਵੇਗਾ, ਹੁੰਦਾ ਹੈ ਨਾ? ਜਦੋਂ ਭਾਰਤ ਦੇ ਰਿਸ਼ਤੇ ਦੂਸਰੇ ਦੇਸ਼ਾਂ ਨਾਲ ਵਧੀਆ ਹੁੰਦੇ ਹਨ, ਜਦੋਂ ਨਵੇਂ-ਨਵੇਂ ਦੇਸ਼ ਭਾਰਤ ਦੇ ਨਾਲ ਜੁੜਦੇ ਹਨ, ਤਾਂ ਭਾਰਤ ਦੇ ਲਈ ਵੀ ਨਵੀਂ Opportunities ਬਣਦੀ ਹੈ, ਸਾਨੂੰ ਨਵਾਂ ਸਾਥੀ ਮਿਲਦਾ ਹੈ, ਨਵਾਂ ਮਾਰਕੀਟ ਮਿਲਦਾ ਹੈ। ਅਤੇ ਇਨ੍ਹਾਂ ਸਭ ਦਾ ਫਾਈਦਾ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਹੁੰਦਾ ਹੈ।

 

ਸਾਥੀਓ,

ਤੁਸੀਂ ਸਾਰੇ ਸੋਚ ਰਹੇ ਹੋਵੇਗੇ ਕਿ ਪਿਛਲੇ 30ਦਿਨ ਦਾ ਰਿਪਰੋਟ ਕਾਰਡ ਦਿੰਦੇ ਹੋਏ ਮੈਂ ਸਿਰਫ਼ ਸਪੇਸ ਸਾਇੰਸ ਅਤੇ ਗਲੋਬਲ ਰਿਲੇਸ਼ੰਨ ਦੀ ਹੀ ਗੱਲ ਕਰਦਾ ਰਹਾਂਗਾ ਕਿਉ, ਇਹੀ ਕੰਮ ਕੀਤਾ ਹੈ ਕੀ ਮੈਂ 30 ਦਿਨ ਵਿੱਚ ਅਜਿਹਾ ਨਹੀਂ ਹੈ। ਪਿਛਲੇ 30 ਦਿਨਾਂ ਵਿੱਚ SC-ST-OBC ਦੇ ਲਈ, ਗ਼ਰੀਬਾਂ ਅਤੇ ਮਿਡਲ ਕਲਾਸ ਦੇ ਲਈ, ਉਨ੍ਹਾਂ ਨੂੰ Empower ਕਰਨ ਦੇ ਲਈ ਵੀ ਕਈ ਕਦਮ ਉਠਾਏ ਗਏ ਹਨ।

17 ਸਤੰਬਰ ਨੂੰ ਵਿਸ਼ਵਕਰਮਾ ਜਯੰਤੀ ‘ਤੇ, ਪੀਐੱਮ ਵਿਸ਼ਵਕਰਮਾ ਯੋਜਨਾ ਲਾਂਚ ਕੀਤੀ ਗਈ। ਇਹ ਯੋਜਨਾ, ਸਾਡੇ ਸ਼ਿਲਪਕਾਰਾਂ, ਕੁਸ਼ਲ ਕਾਰੀਗਰਾਂ, ਪਰੰਪਰਿਕ ਕੰਮ ਨਾਲ ਜੁੜੇ ਸਾਥੀਆ ਦੇ ਲਈ ਹੈ। ਰੋਜ਼ਗਾਰ ਮੇਲਾ ਲਗਾ ਕੇ ਬੀਤੇ 30 ਦਿਨ ਵਿੱਚ 1 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ, ਕੇਂਦਰ ਸਰਕਾਰ ਵਿੱਚ Government Job ਦਿੱਤੀ ਗਈ ਹੈ। ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੈ, 6 ਲੱਖ ਤੋਂ ਜ਼ਿਆਦਾ ਯੁਵਕ-ਯੁਵਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।

ਇੰਨ੍ਹੀ 30 ਦਿਨਾਂ ਵਿੱਚ ਤੁਸੀਂ ਦੇਸ਼ ਦੇ ਨਵੇਂ ਸੰਸਦ ਭਵਨ ਨੇ ਪਹਿਲੇ ਸੰਸਦ ਸੈਸ਼ਨ ਨੂੰ ਵੀ ਦੇਖਿਆ ਹੈ। ਦੇਸ਼ ਦੇ ਨਵੇਂ ਸੰਸਦ ਭਵਨ ਵਿੱਚ ਪਹਿਲਾ ਬਿੱਲ ਪਾਸ ਹੋਇਆ, ਜਿਸ ਨੇ ਪੂਰੇ ਦੇਸ਼ ਨੂੰ ਗਰਵ ਨਾਲ ਭਰ ਦਿੱਤਾ ਹੈ। ਸੰਸਦ ਨੇ ਨਾਰੀ ਸ਼ਕਤੀ ਵੰਦਨ ਐਕਟ ਦੇ ਦੁਆਰਾ Women Led Development ਦੇ ਮਹੱਤਵ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

ਸਾਥੀਓ,

ਬੀਤੇ 30 ਦਿਨਾਂ ਵਿੱਚ ਹੀ, ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ ਦੇ ਵਿਸਤਾਰ ਦੇ ਲਈ ਇੱਕ ਹੋਰ ਵੱਡਾ ਫ਼ੈਸਲਾ ਹੋਇਆ।  ਸਾਡੀ ਸਰਕਾਰ ਨੇ Battery Energy Storage Systems ਨੂੰ Empower ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯੋਜਨਾ ਨੂੰ ਸਵੀਕ੍ਰਿਤੀ ਦਿੱਤੀ  ਹੈ। ਕੁਝ ਦਿਨਾਂ ਪਹਿਲੇ ਦਵਾਰਕਾ ਵਿੱਚ ਯਸ਼ੋਭੂਮੀ, ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਨੂੰ ਅਸੀਂ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਨੌਜਵਾਨਾਂ ਨੂੰ ਸਪੋਰਟਸ ਵਿੱਚ ਅਧਿਕ ਅਵਸਰ ਮਿਲੇ, ਇਸ ਦੇ ਲਈ ਮੈਂ ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਵੀ ਨੀਂਹ ਪੱਥਰ ਰੱਖਿਆ ਹੈ। 2 ਦਿਨ ਪਹਿਲੇ, ਮੈਂ 9 ਵੰਦੇ ਭਾਰਤ Trains ਨੂੰ ਹਰੀ ਝੰਡੀ ਦਿਖਾਈ। ਇੱਕ ਦਿਨ ਵਿੱਚ ਇਕੱਠੇ ਇੰਨ੍ਹੀ ਆਧੁਨਿਕ ਟ੍ਰੇਨਾਂ ਸ਼ੁਰੂ ਹੋਣਾ ਵੀ ਸਾਡੀ ਸਪੀਡ ਅਤੇ ਸਕੇਲ ਦਾ ਪ੍ਰਮਾਣ ਹੈ।

ਪੈਟਰੋਕੈਮੀਕਲ ਸੈਕਟਰ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਵਧਾਉਣ ਦੇ ਲਈ ਇੱਕ ਹੋਰ ਬੜਾ ਕਦਮ ਇਨ੍ਹਾਂ 30 ਦਿਨਾਂ ਵਿੱਚ ਅਸੀਂ ਉਠਾਇਆ ਹੈ। ਮੱਧ ਪ੍ਰਦੇਸ਼ ਵਿੱਚ ਸਥਿਤ ਇੱਕ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ।  ਮੱਧ ਪ੍ਰਦੇਸ਼ ਵਿੱਚ ਹੀ  renewable energy, ਆਈਟੀ ਪਾਰਕ, ਇੱਕ ਮੈਗਾ ਇੰਡੀਸਟ੍ਰੀਅਲ ਪਾਰਕ, ਅਤੇ 6 ਨਵੇਂ ਉਦਯੋਗਿਕ ਖੇਤਰਾਂ ‘ਤੇ ਕੰਮ ਸ਼ੁਰੂ ਹੋਇਆ ਹੈ। ਇਹ ਜਿੰਨ੍ਹੇ ਵੀ ਕੰਮ ਮੈ ਗਿਣਾਏ ਹਨ,

ਇਨ੍ਹਾਂ ਦਾ ਸਿੱਧਾ ਸਬੰਧ ਨੌਜਵਾਨਾਂ ਦੀ ਸਕਿੱਲ ਤੋ ਹੈ, ਨੌਜਵਾਨਾਂ  ਦੇ ਲਈ Job Creation ਤੋਂ ਹੈ। ਇਹ ਲਿਸਟ ਇੰਨੀ ਲੰਬੀ ਹੈ ਕਿ ਪੂਰਾ ਸਮਾਂ ਇਸੀ ਵਿੱਚ ਬੀਤ ਜਾਏਗਾ। ਇਹ 30 ਦਿਨ ਦਾ ਮੇਰਾ ਹਿਸਾਬ ਮੈਂ ਦੇ ਰਿਹਾ ਸੀ ਤੁਹਾਨੂੰ, ਹੁਣ ਆਪਣੇ ਆਪਣਾ ਹਿਸਾਬ ਲਗਾਇਆ ਕੀ? ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਹਿਣਗੇ ਦੋ ਮੂਵੀ ਦੇਖੀ। ਮੇਰੇ ਨੌਜਵਾਨ ਸਾਥੀਓ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਦੇਸ਼ ਕਿੰਨੀ ਤੇਜ਼ ਗਤੀ ਨਾਲ ਚਲ ਰਿਹਾ ਹੈ, ਕਿਨ੍ਹੇ ਅਲੱਗ-ਅਲੱਗ ਪਹਿਲੂਆਂ ‘ਤੇ ਕੰਮ ਕਰ ਰਿਹਾ ਹੈ, ਇਹ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ।

 

ਸਾਥੀਓ,

ਯੁਵਾ ਉਥੇ ਹੀ ਅੱਗੇ ਵਧਦੇ ਹਨ, ਜਿੱਥੇ optimism, opportunities ਅਤੇ openness  ਹੁੰਦੀ ਹੈ। ਜਿਸ ਤਰੀਕੇ ਨਾਲ ਅੱਜ ਭਾਰਤ ਅੱਗੇ ਵਧ ਰਿਹਾ ਹੈ, ਉਸ ਵਿੱਚ ਤੁਹਾਨੂੰ ਉੱਡਣ ਦੇ ਲਈ ਪੂਰਾ ਆਸਮਾਨ ਖੁੱਲ੍ਹਾ  ਹੈ ਦੋਸਤੋ। ਮੈਂ ਤੁਹਾਨੂੰ ਇਹੀ ਕਹਾਂਗਾ- ਵੱਡਾ ਸੋਚੋ, Think Big ਅਜਿਹਾ ਕੁਝ ਨਹੀਂ ਹੈ ਜਿਸ ਨੂੰ ਤੁਸੀਂ ਹਾਸਲ ਨਹੀਂ ਕਰ ਸਕਦੇ ਹਨ। ਅਜਿਹੀ ਕੋਈ ਉਪਲਬਧੀ ਨਹੀਂ ਹੈ, ਜਿਸ ਨੂੰ ਹਾਸਲ ਕਰਨ ਵਿੱਚ ਦੇਸ਼ ਤੁਹਾਡਾ ਸਾਥ ਨਹੀਂ ਦੇਵੇਗਾ।

ਤੁਸੀਂ ਕਿਸੀ ਵੀ ਅਵਸਰ ਨੂੰ ਮਾਮੂਲੀ ਨਾ ਸਮਝੇ। ਬਲਕਿ ਉਸ ਅਵਸਰ ਨੂੰ ਇੱਕ ਨਵਾਂ ਬੇਂਚਮਾਰਕ ਬਣਾਉਣ ਬਾਰੇ ਸੋਚੋ। ਅਸੀਂ ਜੀ-20 ਨੂੰ ਵੀ ਤਾਂ ਇਸੀ ਅਪ੍ਰੋਚ ਵਿੱਚ ਇੰਨ੍ਹਾ ਸ਼ਾਨਦਾਰ ਅਤੇ ਇਨ੍ਹਾਂ ਵਿਰਾਟ ਬਣਾਇਆ ਹੈ। ਅਸੀਂ ਵੀ ਜੀ-20 ਪ੍ਰੈਸੀਡੈਂਸੀ ਨੂੰ ਸਿਰਫ਼ diplomatic ਅਤੇ Delhi-centric affair ਬਣਾ ਸਕਦੇ ਸਨ। ਲੇਕਿਨ ਭਾਰਤ ਨੇ ਇਸੇ people-driven national movement ਬਣਾ ਦਿੱਤਾ। ਭਾਰਤ ਦੀ Diversity, Demography ਅਤੇ Democracy ਦੀ ਤਾਕਤ ਨੇ ਜੀ-20 ਨੂੰ ਨਵੀਂ ਉਚਾਈ ‘ਤੇ ਪਹੁੰਚਾ ਦਿੱਤਾ।

ਜੀ-20 ਦੀ 200 ਤੋਂ ਜ਼ਿਆਦਾ ਮੀਟਿੰਗਾਂ ਹੋਈਆ, 60 ਸ਼ਹਿਰਾਂ ਵਿੱਚ ਇਨ੍ਹਾਂ ਦਾ ਆਯੋਜਿਨ ਹੋਇਆ। ਜੀ-20 ਦੀਆਂ ਗਤੀਵਿਧੀਆਂ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਨਾਗਰਿਕਾਂ ਨੇ ਆਪਣਾ ਯੋਗਦਾਨ ਦਿੱਤਾ। ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨੇ ਵੀ, ਜਿੱਥੇ ਪਹਿਲੇ ਕਿਸੀ international event ਦਾ ਆਯੋਜਨ ਨਹੀਂ ਹੋਇਆ ਸੀ, ਉਨ੍ਹਾਂ ਨੇ ਵੀ ਸ਼ਾਨਦਾਰ ਤਾਕਤ ਦਿਖਾ ਦਿੱਤੀ। ਅਤੇ ਮੈਂ ਅੱਜ ਇਸ ਪ੍ਰੋਗਰਾਮ ਵਿੱਚ ਜੀ-20 ਦੇ ਲਈ ਆਪਣੇ Youth ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕਰਾਂਗਾ।

100 ਤੋਂ ਜ਼ਿਆਦਾ ਯੂਨੀਵਰਸਿਟੀ ਅਤੇ 1 ਲੱਖ ਵਿਦਿਆਰਥੀਆਂ ਨੇ University Connect programme  ਦੇ ਜ਼ਰੀਏ ਜੀ -20 ਵਿੱਚ ਭਾਗੀਦਾਰੀ ਕੀਤੀ। ਸਰਕਾਰ ਨੇ ਜੀ-20 ਨੂੰ schools, higher education ਅਤੇ ਅਨੇਕ institutes ਅਤੇ skill development institutes ਵਿੱਚ 5 ਕਰੋੜ ਤੋਂ ਜ਼ਿਆਦਾ Students ਤੱਕ ਪਹੁੰਚਾਇਆ। ਅਸੀਂ ਲੋਕਾਂ ਨੇ ਬੜਾ ਸੋਚਿਆ। ਲੇਕਿਨ ਜੋ ਡਿਲੀਵਰ ਕੀਤਾ, ਉਹ ਉਸ ਤੋਂ ਵੀ ਜ਼ਿਆਦਾ ਸ਼ਾਨਦਾਰ ਰਿਹਾ ਹੈ।

ਸਾਥੀਓ,

ਅੱਜ ਭਾਰਤ ਆਪਣੇ ਅੰਮ੍ਰਿਤ ਕਾਲ ਵਿੱਚ ਹੈ। ਇਹ ਅੰਮ੍ਰਿਤਕਾਲ ਤੁਹਾਡੇ ਜਿਹੀ ਅੰਮ੍ਰਿਤ ਪੀੜ੍ਹੀ ਦਾ ਹੀ ਕਾਲ ਹੈ। 2047 ਵਿੱਚ ਅਸੀਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਕਰਾਂਗੇ, ਉਹ ਸਾਡੇ ਲਈ ਇੱਕ ਇਤਿਹਾਸਿਕ ਪਲ ਹੋਵੇਗਾ। 2047 ਤੱਕ ਦਾ ਕਾਲਖੰਡ ਉਹੀ ਸਮਾਂ ਹੈ ਜਿਸ ਵਿੱਚ ਆਪ ਯੁਵਾ ਵੀ ਆਪਣੇ ਭਵਿੱਖ ਦਾ ਨਿਰਮਾਣ ਕਰਨਗੇ। ਯਾਨੀ ਅਗਲੇ 25 ਸਾਲ ਜਿੰਨ੍ਹੇ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਹਨ ਉਨ੍ਹਾਂ ਹੀ ਦੇਸ਼ ਦੇ ਜੀਵਨ ਵਿੱਚ ਮਹੱਤਵਪਰੂਨ ਹਨ। ਇਸ ਲਈ ਇਹ ਇੱਕ ਅਜਿਹਾ ਸਮਾਂ ਹੈ, ਜਿਸ ਵਿੱਚ ਦੇਸ਼ ਦੇ ਵਿਕਾਸ ਦੇ ਕਈ factors ਇਕੱਠੇ ਜੁੜ ਗਏ ਹਨ। ਇਸ ਤਰ੍ਹਾਂ ਦਾ ਸਮਾਂ ਨਾ ਇਤਿਹਾਸ ਵਿੱਚ ਪਹਿਲੇ ਕਦੀ ਆਇਆ, ਨਾ ਭਵਿੱਖ ਵਿੱਚ ਆਉਣ ਦਾ ਅਵਸਰ ਮਿਲੇਗਾ  ਯਾਨੀ ਨਾ ਭੂਤਕਾਲ ਨਾ ਭਵਿੱਖਤ।

ਅੱਜ ਅਸੀਂ ਦੁਨੀਆ ਦੀ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ, ਪਤਾ ਹੈ ਨਾ, ਨਹੀਂ ਪਤਾ ਰਿਕਾਰਡ ਘੱਟ ਸਮੇਂ ਵਿੱਚ ਅਸੀਂ 10ਵੇਂ ਨੰਬਰ ਦੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ। ਅੱਜ ਭਾਰਤ ‘ਤੇ ਦੁਨੀਆ ਦਾ ਭਰੋਸਾ ਬੁਲੰਦ ਹੈ, ਭਾਰਤ ਵਿੱਚ ਨਿਵੇਸ਼ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ ਭਾਰਤ ਦਾ ਮੈਨਿਊਫੈਕਚਰਿੰਗ ਅਤੇ ਸਰਵਿਸ ਸੈਕਟਰ ਨਵੀਆਂ ਉਚਾਈਆਂ ਛੂਅ ਰਿਹਾ ਹੈ, ਸਾਡਾ ਨਿਰਯਾਤ ਨਵੇਂ ਰਿਕਾਰਡ ਬਣਾ ਰਿਹਾ ਹੈ। ਸਿਰਫ਼ 5 ਸਾਲਾਂ ਵਿੱਚ ਸਾਢੇ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਇਹੀ ਭਾਰਤ ਦਾ ਨਿਯੋ ਮਿਡਲ ਕਲਾਸ ਬਣ ਗਿਆ ਹੈ।

ਦੇਸ਼ ਵਿੱਚ ਸੋਸ਼ਲ ਇਨਫ੍ਰਾਸਟ੍ਰਕਚਰ, ਫਿਜੀਕਲ ਇਨਫ੍ਰਾਸਟ੍ਰਕਚਰ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨਾਲ ਵਿਕਾਸ ਵਿੱਚ ਅਭੂਤਪੂਰਵ ਤੇਜ਼ੀ ਆ ਗਈ ਹੈ। ਇਸ ਸਾਲ ਫਿਜੀਕਲ ਇਨਫ੍ਰਾਸਟ੍ਰਕਚਰ ਵਿੱਚ 10 ਲੱਖ ਕਰੋੜ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦਾ ਨਿਵੇਸ਼ ਸਾਲ ਦਰ ਸਾਲ ਵਧਦਾ ਹੀ ਜਾ ਰਿਹਾ ਹੈ। ਤੁਸੀ ਕਲਪਨਾ ਕਰੀਏ ਕਿ ਇਸ ਦਾ ਕਿੰਨ੍ਹਾ ਵੱਡਾ ਪ੍ਰਭਾਵ ਸਾਡੀ ਅਰਥਵਿਵਸਥਾ ‘ਤੇ ਪਵੇਗਾ ‘ਤੇ ਕਿੰਨੇ ਨਵੇਂ ਅਵਸਰ ਤਿਆਰ ਹੋਣਗੇ।

ਸਾਥੀਓ,

ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਇਹ ਅਵਸਰਾਂ ਦਾ ਦੌਰ ਹੈ। ਸਾਲ 2020 ਦੇ ਬਾਅਦ ਕਰੀਬ 5 ਕਰੋੜ ਸਾਥੀ EPFO Payrolls ਨਾਲ ਜੁੜੇ ਹਨ। ਇਨ੍ਹਾਂ ਵਿੱਚੋਂ ਲਗਭਗ ਸਾਢੇ 3 ਕਰੋੜ ਅਜਿਹੇ ਹਨ, ਜੋ ਪਹਿਲੀ ਵਾਰ EPFO ਦੇ ਦਾਇਰੇ ਵਿੱਚ ਆਏ ਹਨ, ਪਹਿਲੀ ਫੌਰਮਲ ਜੌਬਸ ਉਨ੍ਹਾਂ ਨੂੰ ਮਿਲੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੇ ਨੌਜਵਾਨਾਂ ਦੇ ਲਈ formal jobs ਦੇ ਮੌਕੇ ਭਾਰਤ ਵਿੱਚ ਲਗਾਤਾਰ ਵਧ ਰਹੇ ਹਨ।

 

2014   ਤੋਂ ਪਹਿਲਾਂ ਸਾਡੇ ਦੇਸ਼ ਵਿੱਚ 100 ਤੋਂ ਵੀ ਘੱਟ ਸਟਾਰਟ ਅੱਪਸ ਸਨ। ਅੱਜ ਇਨ੍ਹਾਂ ਦੀ ਸੰਖਿਆ ਇੱਕ ਲੱਖ ਨੂੰ ਵੀ ਪਾਰ ਕਰ ਗਈ ਹੈ। ਸਟਾਰਟਅੱਪ ਦੀ ਇਸ ਲਹਿਰ ਨੇ ਕਿੰਨੇ ਹੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਹਨ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ Mobile Manufacturer ਬਣ ਗਿਆ ਹੈ। ਅਸੀਂ ਮੋਬਾਈਲ ਫੋਨਸ ਦੇ ਇੰਪੋਰਟਰ ਨਾਲ ਅੱਜ ਐਕਸਪੋਰਟਰ ਬਣ ਗਏ ਹਨ। ਇਸ ਦੇ ਕਾਰਨ ਵੀ ਵੱਡੀ ਸੰਖਿਆ ਵਿੱਚ ਨੌਕਰੀਆਂ ਦੇ ਅਵਸਰ ਬਣੇ ਹਨ। Defence Manufacturing ਦੇ ਖੇਤਰ ਵਿੱਚ ਵੀ ਬੀਤੇ ਕੁਝ ਵਰ੍ਹਿਆਂ ਵਿੱਚ ਵੱਡਾ ਵਿਕਾਸ ਹੋਇਆ ਹੈ। 2014 ਦੀ ਤੁਲਨਾ ਵਿੱਚ ਡਿਫੈਂਸ ਐਕਸਪੋਰਟ ਕਰੀਬ 23 ਗੁਣਾ ਵਧਿਆ ਹੈ। ਜਦੋਂ ਇੰਨਾ ਵੱਡਾ ਪਰਿਵਰਤਨ ਹੁੰਦਾ ਹੈ, ਤਾਂ ਡਿਫੈਂਸ ਈਕੋਸਿਸਟਮ ਦੀ ਪੂਰੀ ਸਪਲਾਈ ਚੇਨ ਵਿੱਚ ਵੀ ਵੱਡੀ ਸੰਖਿਆ ਵਿੱਚ ਨਵੀਆਂ ਨੌਕਰੀਆਂ ਦੇ ਅਵਸਰ ਬਣਦੇ ਹਨ।

ਮੈਂ ਜਾਣਦਾ ਹਾਂ ਕਿ ਸਾਡੇ ਕਈ ਯੁਵਾ ਸਾਥੀ job seeker ਦੀ ਬਜਾਏ job creator ਬਣਨਾ ਚਾਹੁੰਦੇ ਹਨ। ਸਰਕਾਰ ਦੀ ਮੁਦਰਾ ਯੋਜਨਾ ਦੇ ਜ਼ਰੀਏ ਦੇਸ਼ ਦੇ ਛੋਟੇ ਵਪਾਰੀਆਂ ਨੂੰ ਆਰਥਿਕ ਮਦਦ ਮਿਲਦੀ ਹੈ। ਅੱਜ 8 ਕਰੋੜ ਲੋਕਾਂ ਨੇ First Time Entrepreneurs ਦੇ ਤੌਰ ‘ਤੇ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ, ਕੋਈ ਕਾਰੋਬਾਰ ਸ਼ੁਰੂ ਕੀਤਾ ਹੈ, ਆਪਣਾ ਕੰਮ ਸ਼ੁਰੂ ਕੀਤਾ ਹੈ। ਪਿਛਲੇ 9 ਵਰ੍ਹਿਆਂ ਵਿੱਚ 5 ਲੱਖ ਕੌਮਨ ਸਰਵਿਸ ਸੈਂਟਰ ਵੀ ਖੋਲ੍ਹੇ ਗਏ ਹਨ। ਇਨ੍ਹਾਂ ਵਿੱਚੋਂ ਹਰ ਇੱਕ ਵਿੱਚ 2 ਤੋਂ 5 ਲੋਕਾਂ ਨੂੰ ਨੌਕਰੀ ਮਿਲੀ ਹੈ।

 

ਸਾਥੀਓ,

ਇਹ ਸਭ ਭਾਰਤ ਵਿੱਚ ਆਈ, political stability, policy clarity ਅਤੇ ਸਾਡੇ democratic values ਦੀ ਵਜ੍ਹਾ ਨਾਲ ਹੋ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਕੰਟ੍ਰੋਲ ਕਰਨ ਦੇ ਇਮਾਨਦਾਰ ਪ੍ਰਯਤਨ ਹੋਏ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਉਹ ਹੋਣਗੇ ਜੋ 2014 ਵਿੱਚ, ਅੱਜ ਤੋਂ ਦੱਸ ਸਾਲ ਪਹਿਲਾਂ ਉਨ੍ਹਾਂ ਦੀ ਉਮਰ ਕੀ ਹੋਵੇਗੀ, ਕੋਈ ਦਸ ਕੋਈ ਬਾਰ੍ਹਾਂ, ਕੋਈ ਚੌਦ੍ਹਾਂ। ਤਾਂ ਉਸ ਸਮੇਂ ਉਨ੍ਹਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਹੈਡਲਾਈਨ ਅਖਬਾਰ ਵਿੱਚ ਕੀ ਆਉਂਦੀ ਸੀ। ਕਿਵੇਂ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖਿਆ ਸੀ।

ਸਾਥੀਓ,

ਅੱਜ ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ ਵਿਚੌਲਿਆਂ ਅਤੇ ਲੀਕੇਜ ਨੂੰ ਰੋਕਣ ਦੇ ਲਈ ਨਵੇਂ ਟੈਕਨੋਲੋਜੀ ਅਧਾਰਿਤ ਸਿਸਟਮ ਅਸੀਂ ਬਣਾਏ ਹਨ।  ਕਈ ਤਰ੍ਹਾਂ ਦੇ reforms ਲਿਆ ਕੇ ਅਤੇ ਦਲਾਲਾਂ ਨੂੰ ਸਿਸਟਮ ਤੋਂ ਬਾਹਰ ਕਰਕੇ ਇੱਕ ਪਾਰਦਰਸ਼ੀ ਵਿਵਸਥਾ ਬਣਾਈ ਗਈ ਹੈ। ਬੇਈਮਾਨਾਂ ਨੂੰ ਸਜ਼ਾ ਅਤੇ ਇਮਾਨਦਾਰੀ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਮੈਂ ਹੈਰਾਨ ਹਾਂ ਅੱਜਕੱਲ੍ਹ ਮੇਰੇ ‘ਤੇ ਇੱਕ ਆਰੋਪ ਹੈ ਕਿ ਮੋਦੀ ਲੋਕਾਂ ਨੂੰ ਜੇਲ੍ਹ ਵਿੱਚ ਭੇਜਦਾ ਹੈ। ਤੁਸੀਂ ਮੈਨੂੰ ਦੱਸੋ ਭਾਈ ਦੇਸ਼ ਦਾ ਮਾਲ ਚੋਰੀ ਕੀਤਾ ਹੈ ਤਾਂ ਕਿੱਥੇ ਰਹੋਗੇ? ਕਿੱਥੇ ਰਹਿਣਾ ਚਾਹੀਦਾ ਹੈ? ਲੱਭ-ਲੱਭ ਕੇ ਭੇਜਣਾ ਚਾਹੀਦਾ ਹੈ ਕਿ ਨਹੀਂ ਭੇਜਣਾ ਚਾਹੀਦਾ ਹੈ। ਜੋ ਕੰਮ ਤੁਸੀਂ ਚਾਹੁੰਦੇ ਹੋ ਓਹੀ ਮੈਂ ਕਰ ਰਿਹਾ ਹਾਂ ਨਾ? ਕੁਝ ਲੋਕ ਬਹੁਤ ਪਰੇਸ਼ਾਨ ਰਹਿੰਦੇ ਹਨ।

ਸਾਥੀਓ,

ਵਿਕਾਸ ਦੀ ਯਾਤਰਾ ਨੂੰ ਜਾਰੀ ਰੱਖਣ ਦੇ ਲਈ, clean, clear ਅਤੇ stable governance ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਨਿਸ਼ਚੈ ਕਰ ਲਿਆ ਤਾਂ 2047 ਤੱਕ ਭਾਰਤ ਨੂੰ ਇੱਕ ਵਿਕਸਿਤ, ਸਮਾਵੇਸ਼ੀ ਅਤੇ ਆਤਮਨਿਰਭਰ ਦੇਸ਼ ਬਣਨ ਤੋਂ, ਕੋਈ ਨਹੀਂ ਰੋਕ ਸਕਦਾ ਹੈ।

ਸਾਥੀਓ,

ਇੱਕ ਹੋਰ ਗੱਲ ਵੀ ਸਾਨੂੰ ਧਿਆਨ ਰੱਖਣੀ ਹੋਵੇਗੀ। ਸਿਰਫ ਭਾਰਤ ਹੀ ਤੁਹਾਡੇ ਤੋਂ ਬਿਹਤਰ ਕਰਨ ਦੀ ਉਮੀਦ ਨਹੀਂ ਕਰ ਰਿਹਾ ਹੈ, ਪੂਰੀ ਦੁਨੀਆ ਤੁਹਾਨੂੰ ਉਮੀਦ ਦੀ ਨਜ਼ਰ ਨਾਲ ਦੇਖ ਰਹੀ ਹੈ। ਦੁਨੀਆ ਨੂੰ ਭਾਰਤ ਦਾ ਅਤੇ ਭਾਰਤ ਦੇ ਨੌਜਵਾਨਾਂ ਦਾ ਪੋਟੈਂਸ਼ੀਅਲ ਅਤੇ ਪਰਫੋਰਮੈਂਸ, ਦੋਨਾਂ ਦਾ ਪਤਾ ਚਲ ਚੁੱਕਿਆ ਹੈ। ਹੁਣ ਉਨ੍ਹਾਂ ਨੂੰ ਸਮਝਾਉਣਾ ਨਹੀਂ ਪੈਂਦਾ ਹੈ ਇੰਡੀਆ ਦਾ ਬੈਟਾ ਹੈ ਤਾਂ ਕੀ ਹੋਵੇਗਾ, ਇੰਡੀਆ ਦੀ ਬੇਟੀ ਹੈ ਤਾਂ ਕੀ ਹੋਵੇਗੀ। ਉਹ ਸਮਝ ਜਾਂਦੇ ਹਨ ਭਾਈ ਇਹ ਤਾਂ ਮੰਨ ਲਵੋ।

 

ਦੁਨੀਆ ਦੀ ਪ੍ਰਗਤੀ ਦੇ ਲਈ ਭਾਰਤ ਦੀ ਪ੍ਰਗਤੀ, ਅਤੇ ਭਾਰਤ ਦੇ ਨੌਜਵਾਨਾਂ ਦੀ ਪ੍ਰਗਤੀ ਬਹੁਤ ਜ਼ਰੂਰੀ ਹੈ। ਮੈਂ ਨਿਸ਼ਚਿੰਤ ਹੋ ਕੇ ਦੇਸ਼ ਨੂੰ ਅਸੰਭਵ ਲਗਣ ਵਾਲੀਆਂ ਗਰੰਟੀਆਂ ਦੇ ਪਾਉਂਦਾ ਹਾਂ, ਤਾਂ ਉਸ ਦੀ ਵਜ੍ਹਾ ਤੁਸੀਂ ਦੇਸ਼ਵਾਸੀਆਂ ਦੀ ਉਸ ਦੇ ਪਿੱਛੇ ਜੋ ਤਾਕਤ ਹੈ ਨਾ, ਉਹ ਤੁਸੀਂ ਮੇਰੇ ਸਾਥੀਆਂ ਦਾ ਸਮਰੱਥ ਹੈ। ਮੈਂ ਉਨ੍ਹਾਂ ਗਰੰਟੀਆਂ ਨੂੰ ਪੂਰਾ ਕਰ ਪਾਉਂਦਾ ਹਾਂ ਤਾਂ ਉਸ ਦੇ ਪਿੱਛੇ ਵੀ ਤੁਹਾਡੇ ਜਿਹੇ ਨੌਜਵਾਨਾਂ ਦਾ ਸਮਰੱਥ ਹੁੰਦਾ ਹੈ। ਮੈਂ ਦੁਨੀਆ ਦੇ ਮੰਚਾਂ ‘ਤੇ ਜ਼ੋਰਦਾਰ ਤਰੀਕੇ ਨਾਲ ਭਾਰਤ ਦੀ ਗੱਲ ਰੱਖ ਪਾਉਂਦਾ ਹਾਂ, ਤਾਂ ਉਸ ਦੀ ਪ੍ਰੇਰਣਾ ਵੀ ਮੇਰੀ ਯੁਵਾ ਸ਼ਕਤੀ ਹੈ। ਇਸ ਲਈ ਭਾਰਤ ਦਾ ਯੁਵਾ ਮੇਰੀ ਅਸਲੀ ਤਾਕਤ ਹੈ, ਮੇਰਾ ਪੂਰਾ ਸਮਰੱਥ ਉਸੇ ਵਿੱਚ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਬਿਹਤਰ ਭਵਿੱਖ ਦੇ ਲਈ ਦਿਨ ਰਾਤ ਮਿਹਨਤ ਕਰਦਾ ਰਹਾਂਗਾ।

 

ਲੇਕਿਨ Friends,

ਮੇਰੀ ਤੁਹਾਡੇ ਤੋਂ ਵੀ ਉਮੀਦਾਂ ਹਨ। ਮੈਂ ਅੱਜ ਤੁਹਾਡੇ ਤੋਂ ਵੀ ਕੁਝ ਮੰਗਣਾ ਚਾਹੁੰਦਾ ਹਾਂ। ਬੁਰਾ ਨਹੀਂ ਲਗੇਗਾ ਨਾ। ਤੁਹਾਨੂੰ ਲਗੇਗਾ ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ, ਅਸੀਂ ਨੌਜਵਾਨਾਂ ਤੋਂ ਮੰਗ ਰਿਹਾ ਹੈ। ਸਾਥੀਓ, ਮੈਂ ਤੁਹਾਡੇ ਤੋਂ ਇਹ ਨਹੀਂ ਮੰਗ ਰਿਹਾ ਹਾਂ ਕਿ ਤੁਸੀਂ ਮੈਨੂੰ ਚੋਣਾਂ ਜਿਤਵਾ ਦੇਣਾ। ਸਾਥੀਓ, ਮੈਂ ਇਹ ਵੀ ਨਹੀਂ ਕਹਾਂਗਾ ਕਿ ਮੇਰੀ ਪਾਰਟੀ ਵਿੱਚ ਤੁਸੀਂ ਸ਼ਾਮਲ ਹੋ ਜਾਓ।

ਸਾਥੀਓ,

ਮੇਰਾ ਕੁਝ ਵੀ ਪਰਸਨਲ ਨਹੀਂ ਹੈ, ਜੋ ਹੈ ਉਹ ਦੇਸ਼ ਦਾ ਹੈ, ਦੇਸ਼ ਦੇ ਲਈ ਹੈ। ਅਤੇ ਇਸ ਲਈ, ਮੈਂ ਅੱਜ ਤੁਹਾਡੇ ਤੋਂ ਕੁਝ ਮੰਗ ਰਿਹਾ ਹਾਂ, ਦੇਸ਼ ਦੇ ਲਈ ਮੰਗ ਰਿਹਾ ਹਾਂ। ਸਵੱਛ ਭਾਰਤ ਅਭਿਯਾਨ ਨੂੰ ਸਫਲ ਬਣਾਉਣ ਵਿੱਚ ਤੁਸੀਂ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਲੇਕਿਨ ਸਵੱਛਾਗ੍ਰਹਿ ਇੱਕ-ਦੋ ਦਿਨ ਦਾ ਇਵੈਂਟ ਨਹੀਂ ਹੈ। ਇੱਹ ਇੱਕ ਟਿਕਾਊ ਪ੍ਰਕਿਰਿਆ ਹੈ। ਇਸ ਨੂੰ ਸਾਨੂੰ ਆਦਤ ਬਣਾਉਣਾ ਹੋਵੇਗਾ। ਅਤੇ ਇਸ ਲਈ 2 ਅਕਤੂਬਰ ਨੂੰ ਪੂਜਯ ਬਾਪੂ ਦੀ ਜਨਮ-ਜਯੰਤੀ ਤੋਂ ਠੀਕ ਪਹਿਲਾਂ, 1 ਅਕਤੂਬਰ ਨੂੰ ਸਵੱਛਤਾ ਨਾਲ ਜੁੜਿਆ ਬਹੁਤ ਵੱਡਾ ਪ੍ਰੋਗਰਾਮ ਪੂਰੇ ਦੇਸ਼ ਵਿੱਚ ਹੋਣ ਵਾਲਾ ਹੈ। ਤੁਸੀਂ ਸਾਰੇ ਨੌਜਵਾਨਾਂ ਨੂੰ ਇਸ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਲਈ ਮੈਂ ਤੁਹਾਡੇ ਤੋਂ ਮੰਗ ਕਰ ਰਿਹਾ ਹਾਂ। ਕਰੋਗੇ ਪੂਰਾ, ਪੱਕਾ ਕਰੋਗੇ। ਤੁਹਾਨੂੰ ਯੂਨੀਵਰਸਿਟੀ ਵਿੱਚ ਲਗੇਗੀ। ਤੁਹਾਡਾ ਕੋਈ ਏਰੀਆ ਤੈਅ ਕਰਕੇ ਪੂਰੀ ਤਰ੍ਹਾਂ ਕਲੀਨ ਕਰਕੇ ਰਹੋਗੇ ?

ਮੇਰੀ ਦੂਸਰੀ ਤਾਕੀਦ, ਡਿਜੀਟਲ ਲੈਣ-ਦੇਣ ਨੂੰ ਲੈ ਕੇ ਹੈ, UPI ਨਾਲ ਜੁੜਿਆ ਹੈ। ਅੱਜ ਪੂਰੀ ਦੁਨੀਆ ਡਿਜੀਟਲ ਭਾਰਤ ਦੀ, UPI ਦੀ ਇੰਨੀ ਪ੍ਰਸ਼ੰਸਾ ਕਰ ਰਹੀ ਹੈ। ਇਹ ਮਾਣ ਵੀ ਤੁਹਾਡਾ ਹੈ। ਆਪ ਸਭ ਯੁਵਾ ਸਾਥੀਆਂ ਨੇ ਇਸ ਨੂੰ ਤੇਜ਼ੀ ਨਾਲ ਅਪਣਾਇਆ ਵੀ ਅਤੇ ਫਿਨਟੈੱਕ ਵਿੱਚ ਉਸ ਨਾਲ ਜੁੜੇ ਸ਼ਾਨਦਾਰ ਇਨੋਵੇਸ਼ਨ ਵੀ ਕੀਤੇ। ਹੁਣ ਇਸ ਦੇ ਵਿਸਤਾਰ ਦੀ, ਇਸ ਨੂੰ ਨਵੀਂ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਵੀ ਮੇਰੇ ਨੌਜਵਾਨਾਂ ਨੂੰ ਹੀ ਚੁੱਕਣੀ ਹੋਵੇਗੀ। ਕੀ ਤੁਸੀਂ ਤੈਅ ਕਰੋਗੇ ਕਿ ਮੈਂ ਘੱਟ ਤੋਂ ਘੱਟ ਇੱਕ ਹਫਤੇ ਵਿੱਚ ਸੱਤ ਲੋਕਾਂ ਨੂੰ ਯੁਪੀਆਈ ਔਪਰੇਟ ਕਰਨਾ ਸਿਖਾਵਾਂਗਾ, ਯੂਪੀਅਆਈ ਨਾਲ ਕੰਮ ਕਰਨਾ ਸਿਖਾਵਾਂਗਾ, ਡਿਜੀਟਲ ਲੈਣ-ਦੇਣ ਸਿਖਾਵਾਂਗਾ, ਕਰੋਗੇ? ਦੇਖੋ, ਦੇਖਦੇ-ਦੇਖਦੇ ਬਦਲਾਵ ਸ਼ੁਰੂ ਹੋ ਜਾਂਦਾ ਹੈ ਦੋਸਤੋ।

ਸਾਥੀਓ,

ਮੇਰੀ ਤੁਹਾਨੂੰ ਤੀਸਰੀ ਤਾਕੀਦ, ਅਤੇ ਮੇਰੀ ਮੰਗ ਵੋਕਲ ਫਾਰ ਲੋਕਲ ਨੂੰ ਲੈ ਕੇ ਹੈ। ਸਾਥੀਓ, ਇਸ ਨੂੰ ਤੁਸੀਂ ਹੀ ਅੱਗੇ ਵਧਾ ਸਕਦੇ ਹੋ। ਅਗਰ ਇੱਕ ਵਾਰ ਤੁਸੀਂ ਇਸ ਨੂੰ ਹੱਥ ਵਿੱਚ ਲੈ ਲਿਆ ਨਾ, ਦੁਨੀਆ ਫਿਰ ਰੁਕਣ ਵਾਲੀ ਨਹੀਂ ਹੈ, ਮੰਨ ਲਵੋ। ਕਿਉਂਕਿ ਮੇਰਾ ਤੁਹਾਡੀ ਤਾਕਤ ‘ਤੇ ਭਰੋਸਾ ਹੈ। ਤੁਹਾਨੂੰ ਤੁਹਾਡੀ ਤਾਕਤ ‘ਤੇ ਭਰੋਸਾ ਹੈ ਕਿ ਨਵੀਂ ਮੈਨੂੰ ਪਤਾ ਨਹੀਂ, ਮੈਨੂੰ ਹੈ। ਦੇਖੋ, ਇਹ ਸਮਾਂ ਤਿਉਹਾਰਾਂ ਦਾ ਹੈ। ਤੁਸੀਂ ਪ੍ਰਯਤਨ ਕਰੋ ਕਿ ਤਿਉਹਾਰਾਂ ਵਿੱਚ ਗਿਫਟ ਦੇਣ ਦੇ ਲਈ ਜੋ ਵੀ ਤੁਸੀਂ ਖਰੀਦਦਾਰੀ ਕਰੋ, ਉਹ ਮੇਡ ਇਨ ਇੰਡੀਆ ਹੋਵੇ। ਆਪਣੇ ਜੀਵਨ ਵਿੱਚ ਤਾਕੀਦ ਕਰੋ ਦੋਸਤੋ, ਉਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰੋ, ਉਨ੍ਹਾਂ ਪ੍ਰੋਡਕਟ ਦਾ ਉਪਯੋਗ ਕਰੋ, ਜਿਸ ਵਿੱਚ ਭਾਰਤ ਦੀ ਮਿੱਟੀ ਦੀ ਖੁਸ਼ਬੂ ਹੋਵੇ, ਜਿਸ ਵਿੱਚ ਭਾਰਤ ਦੇ ਸ਼੍ਰਮਿਕਾਂ ਦੇ ਪਸੀਨੇ ਦੀ ਮਹਿਕ ਹੋਵੇ। ਅਤੇ ਵੋਕਲ ਫਾਰ ਲੋਕਲ ਦਾ ਇਹ ਅਭਿਯਾਨ ਸਿਰਫ ਤਿਉਹਾਰਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ।

 

ਮੈਂ ਇੱਕ ਕੰਮ ਦਸਦਾ ਹਾਂ ਤੁਸੀਂ ਕਰੋਗੇ? ਹੋਮਵਰਕ ਦੇ ਬਿਨਾਂ ਤਾ ਕਲਾਸ ਹੁੰਦੀ ਹੀ ਨਹੀਂ ਹੈ, ਕਰੋਗੇ? ਕੁਝ ਲੋਕ ਤਾਂ ਬੋਲਦੇ ਹੀ ਨਹੀਂ ਹਨ। ਤੁਸੀਂ ਆਪਣੇ ਪਰਿਵਾਰ ਦੇ ਸਭ ਲੋਕਾਂ ਦੇ ਨਾਲ ਮਿਲ ਕੇ, ਕਾਗਜ਼-ਪੈੱਨ ਲੈ ਕੇ, ਅਗਰ ਮੋਬਾਈਲ ‘ਤੇ ਲਿਖਦੇ ਹੋ ਤਾਂ ਮੋਬਾਈਲ ‘ਤੇ ਸੂਚੀ ਬਣਾਓ। ਕਿ ਤੁਹਾਡੇ ਘਰ ਵਿੱਚ ਜਿਨ੍ਹਾਂ ਚੀਜ਼ਾਂ ਦਾ ਤੁਸੀਂ ਉਪਯੋਗ ਕਰਦੇ ਹੋ, 24 ਘੰਟੇ ਵਿੱਚ ਜਿਨ੍ਹਾਂ-ਜਿਨ੍ਹਾਂ ਚੀਜ਼ਾਂ ਦਾ ਉਪਯੋਗ ਕਰਦੇ ਹੋ, ਉਸ ਵਿੱਚ ਕਿੰਨੀਆਂ ਸਾਡੇ ਦੇਸ਼ ਦੀਆਂ ਹਨ ਅਤੇ ਕਿੰਨੀਆਂ ਬਾਹਰ ਦੀਆਂ ਹਨ। ਬਣਾਓਗੇ ਸੂਚੀ?

ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਤੁਹਾਡੀ ਜੇਬ ਵਿੱਚ ਜੋ ਕੰਘੀ ਹੈ ਨਾ ਕੰਘੀ ਉਹ ਵੀ ਕਦੇ ਵਿਦੇਸ਼ ਤੋਂ ਆ ਰਹੀ ਹੋਵੇਗੀ, ਪਤਾ ਨਹੀਂ ਹੋਵੇਗਾ। ਅਜਿਹੀਆਂ-ਅਜਿਹੀਆਂ ਚੀਜ਼ਾਂ ਸਾਡੇ ਘਰ ਵਿੱਚ, ਸਾਡੇ ਜੀਵਨ ਵਿੱਚ ਘੁਸ ਗਈਆਂ ਹਨ, ਦੇਸ਼ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਹੈ ਦੋਸਤੋ। ਹਾਂ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਸਾਡੇ ਵਿੱਚ ਜਿਹੋ ਜਹੀਆਂ ਚਾਹੀਦੀਆਂ ਹਨ, ਓਹੋ ਜਿਹੀਆਂ ਨਵੀਂ ਹਨ, ਠੀਕ ਹੈ। ਲੇਕਿਨ ਅਸੀਂ ਤਾਕੀਦ ਨਾਲ ਦੇਖਾਂਗੇ ਭਾਈ ਜ਼ਰਾ ਤਲਾਸ਼ੋ ਤਾਂ, ਕਿਤੇ ਗਲਤੀ ਤਾਂ ਨਹੀਂ ਹੋ ਰਹੀ ਹੈ। ਇੱਕ ਵਾਰ ਮੇਰੇ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਮੈਂ ਖਰੀਦਣਾ ਸ਼ੁਰੂ ਕਰਾਂਗਾ ਨਾ, ਤੁਸੀਂ ਦੇਖਣਾ ਦੋਸਤੋ, ਇੰਨੀ ਤੇਜ਼ੀ ਨਾਲ ਸਾਡਾ ਉਦਯੋਗ ਵਪਾਰ ਵਧੇਗਾ ਜਿਸ ਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋ। ਛੋਟਾ-ਛਟਾ ਕੰਮ ਵੀ ਵੱਡੇ-ਵੱਡੇ ਸੁਪਨੇ ਪੂਰੇ ਕਰਦਾ ਹੈ।

ਸਾਥੀਓ,

ਸਾਡੇ ਕੈਂਪਸ ਵੀ ਵੋਕਲ ਫਾਰ ਲੋਕਲ ਦੇ ਬਹੁਤ ਵੱਡੇ ਸੈਂਟਰ ਹੋ ਸਕਦੇ ਹਨ। ਸਾਡੇ ਕੈਂਪਸ ਸਿਰਫ ਪੜ੍ਹਾਈ ਦੇ ਨਹੀਂ ਬਲਿਕ ਫੈਸ਼ਨ ਦੇ ਵੀ ਸੈਂਟਰ ਹੁੰਦੇ ਹਨ। ਕੀ ਚੰਗਾ ਨਹੀਂ ਲਗਦਾ? ਕੋਈ ਡੇਅ ਮਨਉਂਦੇ ਹੁੰਦੇ ਹਨ ਤਾਂ ਕਦੇ ਹੰਦਾ ਕੀ ਹੈ? ਅੱਜ ਰੋਜ਼ ਡੇਅ ਹੈ। ਕੀ ਅਸੀਂ ਖਾਦੀ ਨੂੰ, ਭਾਰਤੀ ਫੈਬ੍ਰਿਕ ਨੂੰ ਕੈਂਪਸ ਦਾ ਫੈਸ਼ਨ ਸਟੇਟਮੈਂਟ ਨਹੀਂ ਬਣਾ ਸਕਦੇ? ਆਪ ਸਭ ਨੌਜਵਾਨਾਂ ਵਿੱਚ ਇਹ ਤਾਕਤ ਹੈ। ਆਪ ਮਾਰਕਿਟ ਨੂੰ, ਬ੍ਰਾਂਡਸ ਨੂੰ, ਡਿਜ਼ਾਈਨਰਸ ਨੂੰ, ਆਪਣੀ ਤਰਫ ਮੋੜਨ ਦੇ ਲਈ ਮਜ਼ਬੂਰ ਕਰ ਸਕਦੇ ਹੋ। ਕਾਲਜ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਅਨੇਕ ਕਲਚਰਲ ਐਕਟੀਵਿਟੀਜ਼ ਹੁੰਦੀਆਂ ਹਨ। ਉਸ ਵਿੱਚ ਅਸੀਂ ਖਾਦੀ ਨਾਲ ਜੁੜੇ ਫੈਸ਼ਨ ਸ਼ੋਅ ਕਰਵਾ ਸਕਦੇ ਹਾਂ।

ਅਸੀਂ ਆਪਣੇ ਵਿਸ਼ਵਕਰਮਾ ਸਾਥੀਆਂ, ਸਾਡੇ ਆਦਿਵਾਸੀ ਸਾਥੀਆਂ ਦੇ ਸ਼ਿਲਪ ਨੂੰ ਪ੍ਰਦਰਸਿਤ ਕਰ ਸਕਦੇ ਹਾਂ। ਇਹ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ, ਭਾਰਤ ਨੂੰ ਵਿਕਸਿਤ ਬਣਾਉਣ ਦਾ ਰਸਤਾ ਹੈ। ਇਸੇ ਰਸਤੇ ‘ਤੇ ਚਲਦੇ ਹਏ ਅਸੀਂ ਵੱਡੀ ਸੰਖਿਆ ਵਿੱਚ ਰੋਜ਼ਗਾਰ ਨਿਰਮਿਤ ਕਰ ਸਕਦੇ ਹਾਂ। ਅਤੇ ਤੁਸੀਂ ਦੇਖੋ, ਇਹ ਜੋ ਤਿੰਨ ਛੋਟੀਆਂ-ਛੋਟੀਆਂ ਗੱਲਾਂ ਮੈਂ ਦੱਸੀਆਂ ਹਨ, ਤੁਹਾਡੇ ਸਾਹਮਣੇ ਜੋ ਮੈਂ ਕੁਝ ਮੰਗ ਰੱਖੀ ਹੈ, ਤੁਸੀਂ ਇੱਕ ਵਾਰ ਦੇਖ ਲੈਣਾ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਹੈ, ਦੇਸ਼ ਨੂੰ ਕਿੰਨਾ ਫਾਇਦਾ ਹੁੰਦਾ ਹੈ, ਕਿਸ ਨੂੰ ਕਿੰਨਾ ਫਾਇਦਾ ਹੋਵੇਗਾ, ਜ਼ਰੂਰ ਦੇਖਿਓ।

ਮੇਰੇ ਨੌਜਵਾਨ ਸਾਥੀਓ,

ਅਗਰ ਸਾਡਾ Youth ਸਾਡੀ ਨਵੀਂ ਜੈਨਰੇਸ਼ਨ ਇੱਕ ਵਾਰ ਠਾਨ ਲਵੇ ਨਾ ਤਾਂ ਉਚਿਤ ਪਰਿਣਾਮ ਮਿਲ ਹੀ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਮੰਡਪਮ ਤੋਂ ਤੁਸੀਂ ਅੱਜ ਜਾਓਗੇ ਇਹ ਸੰਕਲਪ ਲੈ ਕੇ ਜਾਉਗੇ। ਅਤੇ ਸੰਕਲਪ ਲੈ ਕੇ ਆਪਣੇ ਇਨ੍ਹਾਂ ਸਮਰੱਥ ਨੂੰ ਵੀ ਜ਼ਰੂਰ ਪ੍ਰਗਟ ਕਰੋਗੇ।

ਸਾਥੀਓ,

ਅਸੀਂ ਪਲ ਭਰ ਦੇ ਲਈ ਸੋਚੀਏ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਦੇਸ਼ ਦੇ ਲਈ ਮਰਨ ਦਾ ਮੌਕਾ ਨਹੀਂ ਮਿਲਿਆ ਹੈ। ਜੋ ਸੁਭਾਗ ਭਗਤ ਸਿੰਘ ਨੂੰ ਮਿਲਿਆ, ਸੁਖਦੇਵ ਨੂੰ ਮਿਲਿਆ, ਚੰਦ੍ਰਸ਼ੇਖਰ ਨੂੰ ਮਿਲਿਆ, ਆਜ਼ਾਦ ਨੂੰ ਮਿਲਿਆ, ਸਾਨੂੰ ਨਹੀਂ ਮਿਲਿਆ। ਲੇਕਿਨ ਭਾਰਤ ਦੇ ਲਈ ਜਿਉਣ ਦਾ ਮੌਕਾ ਸਾਨੂੰ ਮਿਲਿਆ ਹੈ। ਅੱਜ ਤੋਂ 100 ਸਾਲ ਪਹਿਲਾਂ ਦੀ ਤਰਫ ਨਜ਼ਰ ਕਰੋ, 19, 20, 22, 23, 25 ਸਾਲ ਪਹਿਲਾਂ ਦੀ ਕਲਪਨਾ ਕਰੋ ਤੁਸੀਂ। ਉਸ ਸਮੇਂ ਦਾ ਜੋ ਨੌਜਵਾਨ ਸੀ, ਉਸ ਨੇ ਠਾਨ ਲਿਆ ਸੀ ਕਿ ਮੈਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜੋ ਕੁਝ ਵੀ ਕਰ ਸਕਦਾ ਹਾਂ, ਮੈਂ ਕਰਾਂਗਾ। ਜੋ ਰਸਤਾ ਮਿਲੇਗਾ ਮੈਂ ਕਰਾਂਗਾ। ਅਤੇ ਉਸ ਸਮੇਂ ਦੇ ਨੌਜਵਾਨ ਚਲ ਪਏ ਸਨ। ਕਿਤਾਬਾਂ ਅਲਮਾਰੀ ਵਿੱਚ ਰੱਖ ਦਿੱਤੀਆਂ ਸਨ, ਜੇਲ੍ਹਾਂ ਵਿੱਚ ਜਾਣਾ ਪਸੰਦ ਕੀਤਾ ਸੀ।

 

ਫਾਂਸੀ ਦੇ ਤਖਤ ‘ਤੇ ਚੜ੍ਹਣਾ ਪਸੰਦ ਕੀਤਾ ਸੀ। ਜੋ ਰਾਹ ਮਿਲੀ ਉਸ ਰਾਹ ‘ਤੇ ਚਲ ਪਏ ਸਨ। 100 ਸਾਲ ਪਹਿਲਾਂ ਜੋ ਪਰਾਕ੍ਰਮ ਦੀ ਪਰਾਕਾਸ਼ਠਾ ਹੋਈ, ਤਿਆਗ ਅਤੇ ਤਪੱਸਿਆ ਦਾ ਮਾਹੌਲ ਬਣਿਆ, ਮਾਤ੍ਰਭੂਮੀ ਦੇ ਲਈ ਜਿਉਣ-ਮਰਨ ਦਾ ਇਰਾਦਾ ਮਜ਼ਬੂਤ ਹੋਇਆ, ਦੇਖਦੇ ਹੀ ਦੇਖਦੇ 25 ਸਾਲ ਵਿੱਚ ਦੇਸ਼ ਆਜ਼ਾਦ ਹੋ ਗਿਆ। ਹੋਇਆ ਕਿ ਨਹੀਂ ਦੋਸਤੋ? ਉਨ੍ਹਾਂ ਦੇ ਪੁਰੂਸ਼ਾਰਥ ਨਾਲ ਹੋਇਆ ਕਿ ਨਹੀਂ ਹੋਇਆ? ਅਗਰ ਉਸ 25 ਸਾਲ ਦੇ ਰਾਸ਼ਟਰਵਿਆਪੀ ਜੋ ਸਮਰੱਥ ਪੈਦਾ ਹੋਇਆ, ਉਸ ਨੇ 1947 ਵਿੱਚ ਦੇਸ਼ ਨੂੰ ਸਵਰਾਜ ਦਿੱਤਾ।

ਸਾਥੀਓ,

ਮੇਰੇ ਨਾਲ ਚਲ ਪਵੋ। ਆਓ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। 25 ਸਾਲ ਸਾਡੇ ਸਾਹਮਣੇ ਹਨ। 100 ਸਾਲ ਪਹਿਲਾਂ ਜੋ ਹੋਇਆ ਸੀ, ਅਸੀਂ ਇੱਕ ਵਾਰ ਉਹ ਸਵਰਾਜ ਦੇ ਲਈ ਚਲੇ ਸਨ, ਅਸੀਂ ਸਮ੍ਰਿੱਦੀ ਦੇ ਲਈ ਚਲ ਪਵਾਂਗੇ। 25 ਸਾਲ ਵਿੱਚ ਦੇਸ਼ ਨੂੰ ਸਮ੍ਰਿੱਧ ਬਣਾ ਕੇ ਰਹਾਂਗੇ। ਉਸ ਦੇ ਲਈ ਮੈਨੂੰ ਜੋ ਕਰਨਾ ਪਵੇਗਾ ਮੈਂ ਪਿੱਛੇ ਨਹੀਂ ਹਟਾਂਗਾ। ਆਤਮਨਿਰਭਰ ਭਾਰਤ ਸਮ੍ਰਿੱਧੀ ਦੇ ਦਵਾਰ ‘ਤੇ ਜਾਵੇ ਦੋਸਤੋ। ਆਤਮਨਿਰਭਰ ਭਾਰਤ ਸਵਾਭਿਮਾਨ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਂਦਾ ਹੈ। ਉਸ ਸੰਕਲਪ ਨੂੰ ਲੈ ਕੇ ਚੱਲੀਏ, ਆਓ, ਅਸੀਂ ਮਿਲ ਕੇ ਇੱਕ ਸਮ੍ਰਿੱਧ ਭਾਰਤ ਦਾ ਸੰਕਲਪ ਪੂਰਾ ਕਰੀਏ, 2047 ਵਿੱਚ ਅਸੀਂ developed country ਹੋਣਾ ਚਾਹੀਦਾ ਹੈ। ਅਤੇ ਤਦ ਤੁਸੀਂ ਵੀ ਜੀਵਨ ਦੇ ਸਭ ਤੋਂ ਉੱਚੇ ਪਾਏਦਾਨ ‘ਤੇ ਹੋਣਗੇ। 25 ਸਾਲ ਦੇ ਬਾਅਦ ਤੁਸੀਂ ਜਿੱਥੇ ਵੀ ਹੋਵੇਗੇ, ਆਪਣੇ ਜੀਵਨ ਦੇ ਸਭ ਤੋਂ ਉੱਚੇ ਪਾਏਦਾਨ ‘ਤੇ ਹੋਣਗੇ।

ਤੁਸੀਂ ਕਲਪਨਾ ਕਰੋ ਦੋਸਤੋ, ਮੈਂ ਜੋ ਅੱਜ ਮਿਹਨਤ ਕਰ ਰਿਹਾ ਹਾਂ ਨਾ, ਅਤੇ ਕੱਲ੍ਹ ਮੈਂ ਤੁਹਾਨੂੰ ਲੈ ਕੇ ਮਿਹਨਤ ਕਰਨ ਵਾਲਾ ਹਾਂ, ਉਹ ਤੁਹਾਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦੇਵੇਗੀ। ਤੁਹਾਡੇ ਸੁਪਨੇ ਸਾਕਾਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਅਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਦੋਸਤੋ, ਭਾਰਤ ਨੂੰ ਦੁਨੀਆ ਦੀ ਤਿੰਨ ਟੋਪ ਇਕੋਨੌਮੀ ਵਿੱਚ ਮੈਂ ਲਿਆ ਕੇ ਰਹਾਂਗਾ। ਅਤੇ ਇਸ ਲਈ ਮੈਂ ਤੁਹਾਡਾ ਸਾਥ ਚਾਹੁੰਦਾ ਹਾਂ, ਤੁਹਾਡਾ ਸਹਿਯੋਗ ਚਾਹੁੰਦਾ ਹਾਂ, ਮਾਂ ਭਾਰਤੀ ਦੇ ਲਈ ਚਾਹੁੰਦਾ ਹਾ। 140 ਕਰੋੜ ਭਾਰਤਵਾਸੀਆਂ ਦੇ ਲਈ ਚਾਹੁੰਦਾ ਹਾਂ।

ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ -ਜੈ, ਪੂਰੀ ਤਾਕਤ ਨਾਲ ਬੋਲੋ ਦੋਸਤੋ- ਭਾਰਤ ਮਾਤਾ ਕੀ- ਜੈ, ਭਾਰਤ ਮਾਤਾ ਕੀ –ਜੈ

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"