ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਬਾਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਭਗਵੰਤ ਖੁਬਾ ਜੀ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦ ਤੇ ਵਿਧਾਇਕ ਗਣ, ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਕਰਨਾਟਕ ਦਾ, ਏੱਲਾ, ਸਹੋਦਰਾ ਸਹੋਦਰਿਯਾਰਿਗੋ, ਨੰਨਾ ਵੰਦਾਨੇਗਡੂ! (कर्नाटक दा, एल्ला, सहोदरा सहोदरियारिगे, नन्ना वंदानेगड़ू!)ਜਿੱਥੇ-ਜਿੱਥੇ ਮੇਰੀ ਨਜਰ ਪਹੁੰਚੀ ਹੈ, ਲੋਕ ਹੀ ਲੋਕ ਨਜਰ ਆਉਂਦੇ ਹਨ। ਹੈਲੀਪੈਡ ਵੀ ਚਾਰੋਂ ਤਰਫ਼ ਤੋਂ ਭਰਿਆ ਪਿਆ ਹੈ। ਅਤੇ ਇੱਥੇ ਵੀ ਮੈਂ ਪਿੱਛੇ ਦੇਖ ਰਿਹਾ ਹਾਂ ਚਾਰੋਂ ਤਰਫ਼, ਇਸ ਪੰਡਾਲ ਦੇ ਬਾਹਰ ਹਜ਼ਾਰਾਂ ਲੋਕ ਧੁੱਪ ਵਿੱਚ ਖੜ੍ਹੇ ਹਨ। ਤੁਹਾਡਾ ਇਹ ਪਿਆਰ, ਤੁਹਾਡੇ ਅਸ਼ੀਰਵਾਦ ਸਾਡੀ ਸਭ ਦੀ ਬਹੁਤ ਬੜੀ ਤਾਕਤ ਹਨ।
ਸਾਥੀਓ,
ਯਾਦਗੀਰ ਇੱਕ ਸਮ੍ਰਿੱਧ ਇਤਿਹਾਸ ਨੂੰ ਸੰਜੋਏ ਹੋਏ ਹੈ। ਰੱਟਿਹੱਲੀ ਦਾ ਪ੍ਰਾਚੀਨ ਕਿਲਾ ਸਾਡੇ ਅਤੀਤ, ਸਾਡੇ ਪੂਰਵਜਾਂ ਦੀ ਸਮਰੱਥਾ ਦਾ ਪ੍ਰਤੀਕ ਹੈ। ਸਾਡੀ ਪਰੰਪਰਾ, ਸਾਡੀ ਸੰਸਕ੍ਰਿਤੀ ਅਤੇ ਸਾਡੀ ਵਿਰਾਸਤ ਨਾਲ ਜੁੜੇ ਅਨੇਕ ਅੰਸ਼, ਅਨੇਕ ਸਥਾਨ ਸਾਡੇ ਇਸ ਖੇਤਰ ਵਿੱਚ ਮੌਜੂਦ ਹਨ। ਇੱਥੇ ਉਸ ਸੁਰਾਪੁਰ ਰਿਆਸਤ ਦੀ ਧਰੋਹਰ ਹੈ, ਜਿਸ ਨੂੰ ਮਹਾਨ ਰਾਜਾ ਵੈਂਕਟੱਪਾ ਨਾਇਕ ਨੇ ਆਪਣੇ ਸਵਰਾਜ ਅਤੇ ਸੁਸ਼ਾਸਨ ਨਾਲ ਦੇਸ਼ ਵਿੱਚ ਵਿਖਿਆਤ ਕਰ ਦਿੱਤਾ ਸੀ। ਇਸ ਧਰੋਹਰ ‘ਤੇ ਸਾਨੂੰ ਸਭ ਨੂੰ ਮਾਣ(ਗਰਵ) ਹੈ।
ਭਾਈਓ ਅਤੇ ਭੈਣੋਂ,
ਮੈਂ ਅੱਜ ਕਰਨਾਟਕ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਤੁਹਾਨੂੰ ਸੌਂਪਣ ਅਤੇ ਨਵੇਂ ਪ੍ਰੋਜੈਕਟਸ ਦੀ ਸ਼ੁਰੂਆਤ ਕਰਨ ਆਇਆ ਹਾਂ। ਹੁਣੇ ਇੱਥੇ ਪਾਣੀ ਅਤੇ ਸੜਕ ਨਾਲ ਜੁੜੇ ਬਹੁਤ ਬੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਨਾਰਾਇਣਪੁਰ ਲੈਫਟ ਬੈਂਕ ਕੈਨਾਲ ਦੇ ਵਿਸਤਾਰ ਅਤੇ ਆਧੁਨਿਕੀਕਰਣ ਨਾਲ ਯਾਦਗੀਰ, ਕਲਬੁਰਗੀ ਅਤੇ ਵਿਜੈਪੁਰ ਜ਼ਿਲ੍ਹੇ ਦੇ ਲੱਖਾਂ ਕਿਸਾਨਾਂ ਨੂੰ ਸਿੱਧਾ-ਸਿੱਧਾ ਲਾਭ ਹੋਣ ਵਾਲਾ ਹੈ। ਯਾਦਗੀਰ ਵਿਲੇਜ ਮਲਟੀ ਵਾਟਰ ਸਪਲਾਈ ਸਕੀਮ ਨਾਲ ਵੀ ਜ਼ਿਲ੍ਹੇ ਦੇ ਲੱਖਾਂ ਪਰਿਵਾਰਾਂ ਨੂੰ ਪੀਣ ਦਾ ਸਾਫ਼ ਪਾਣੀ ਮਿਲਣ ਵਾਲਾ ਹੈ।
ਸੂਰਤ-ਚੇਨਈ ਇਕਨੌਮਿਕ ਕੌਰੀਡੋਰ ਦਾ ਜੋ ਹਿੱਸਾ ਕਰਨਾਟਕ ਵਿੱਚ ਪੈਂਦਾ ਹੈ, ਉਸ ‘ਤੇ ਵੀ ਅੱਜ ਕੰਮ ਸ਼ੁਰੂ ਹੋਇਆ ਹੈ। ਇਸ ਤੋਂ ਯਾਦਗੀਰ, ਰਾਇਚੂਰ ਅਤੇ ਕਲਬੁਰਗੀ ਸਹਿਤ ਇਸ ਪੂਰੇ ਖੇਤਰ ਵਿੱਚ Ease of Living ਵੀ ਵਧੇਗੀ, ਅਤੇ ਇੱਥੇ ਉੱਦਮਾਂ ਨੂੰ, ਰੋਜ਼ਗਾਰ ਨੂੰ ਵੀ ਬਹੁਤ ਬਲ ਮਿਲਣ ਵਾਲਾ ਹੈ। ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਯਾਦਗੀਰ ਦੇ, ਕਰਨਾਟਕ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ। ਮੈਂ ਬੋਮਈ ਜੀ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜਿਸ ਪ੍ਰਕਾਰ ਉੱਤਰ ਕਰਨਾਟਕ ਦੇ ਵਿਕਾਸ ਦੇ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉਹ ਸਰਾਹਨਾਯੋਗ ਹੈ।
ਭਾਈਓ ਅਤੇ ਭੈਣੋਂ,
ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋ ਚੁੱਕੇ ਹਨ। ਹੁਣ ਦੇਸ਼ ਅਗਲੇ 25 ਵਰ੍ਹਿਆਂ ਦੇ ਨਵੇਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਅੱਗੇ ਵਧ ਰਿਹਾ ਹੈ। ਇਹ 25 ਸਾਲ ਦੇਸ਼ ਦੇ ਹਰੇਕ ਵਿਅਕਤੀ ਦੇ ਲਈ ਅੰਮ੍ਰਿਤਕਾਲ ਹੈ, ਹਰੇਕ ਰਾਜ ਦੇ ਲਈ ਅੰਮ੍ਰਿਤਕਾਲ ਹੈ। ਇਸ ਅੰਮ੍ਰਿਤਕਾਲ ਵਿੱਚ ਸਾਨੂੰ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ। ਭਾਰਤ ਵਿਕਸਿਤ ਤਦ ਹੋ ਸਕਦਾ ਹੈ, ਜਦੋਂ ਦੇਸ਼ ਦਾ ਹਰ ਨਾਗਰਿਕ, ਹਰ ਪਰਿਵਾਰ, ਹਰ ਰਾਜ ਇਸ ਅਭਿਯਾਨ ਨਾਲ ਜੁੜੇ। ਭਾਰਤ ਵਿਕਸਿਤ ਤਦ ਹੋ ਸਕਦਾ ਹੈ, ਜਦੋਂ ਖੇਤ ਵਿੱਚ ਕੰਮ ਕਰਨ ਵਾਲਾ ਕਿਸਾਨ ਹੋਵੇ ਜਾਂ ਫਿਰ ਉਦਯੋਗਾਂ ਵਿੱਚ ਕੰਮ ਕਰਨ ਵਾਲਾ ਸ਼੍ਰਮਿਕ(ਮਜ਼ਦੂਰ), ਸਾਰਿਆਂ ਦਾ ਜੀਵਨ ਬਿਹਤਰ ਹੋਵੇ। ਭਾਰਤ ਵਿਕਸਿਤ ਤਦ ਹੋ ਸਕਦਾ ਹੈ, ਜਦੋਂ ਖੇਤ ਵਿੱਚ ਫਸਲ ਵੀ ਅੱਛੀ ਹੋਵੇ ਅਤੇ ਫੈਕਟਰੀਆਂ ਦਾ ਵੀ ਵਿਸਤਾਰ ਹੋਵੇ।
ਅਤੇ ਸਾਥੀਓ,
ਇਹ ਤਦੇ ਸੰਭਵ ਹੈ, ਜਦੋਂ ਅਸੀਂ ਬੀਤੇ ਦਹਾਕਿਆਂ ਦੇ ਖਰਾਬ ਅਨੁਭਵਾਂ, ਗਲਤ ਨੀਤੀ-ਰਣਨੀਤੀ ਤੋਂ ਸਿੱਖੀਏ, ਉਨ੍ਹਾਂ ਨੂੰ ਫਿਰ ਤੋਂ ਦੁਹਰਾਉਣ ਤੋਂ ਬਚੀਏ। ਸਾਡੇ ਸਾਹਮਣੇ ਯਾਦਗੀਰ ਦਾ, ਉੱਤਰ ਕਰਨਾਟਕ ਦਾ ਉਦਾਹਰਣ ਹੈ। ਇਸ ਖੇਤਰ ਦੀ ਸਮਰੱਥਾ ਕਿਸੇ ਤੋਂ ਘੱਟ ਨਹੀਂ ਹੈ। ਇਸ ਸਮਰੱਥਾ ਦੇ ਬਾਵਜੂਦ ਇਹ ਖੇਤਰ ਵਿਕਾਸ ਦੀ ਯਾਤਰਾ ਵਿੱਚ ਬਹੁਤ ਪਿੱਛੇ ਰਹਿ ਗਿਆ ਸੀ। ਪਹਿਲਾਂ ਜੋ ਸਰਕਾਰਾਂ ਸਨ, ਉਸ ਨੇ ਯਾਦਗੀਰ ਸਹਿਤ ਅਨੇਕ ਜ਼ਿਲ੍ਹਿਆਂ ਨੂੰ ਪਿਛੜਾ ਐਲਾਨ ਕਰਕੇ ਆਪਣੀ ਜ਼ਿੰਮੇਦਾਰੀ ਤੋਂ ਹੱਥ ਧੋ ਦਿੱਤੇ ਸਨ। ਇਸ ਖੇਤਰ ਦੇ ਪਿੱਛੇ ਰਹਿਣ ਦਾ ਕਾਰਨ ਕੀ ਹੈ, ਇੱਥੇ ਦਾ ਪਿਛੜਾਪਣ ਕਿਵੇਂ ਦੂਰ ਹੋਵੇਗਾ, ਇਸ ‘ਤੇ ਪਹਿਲਾਂ ਦੀਆਂ ਸਰਕਾਰਾਂ ਨੇ ਨਾ ਸੋਚਣ ਦੇ ਲਈ ਸਮਾਂ ਕੱਢਿਆ, ਮਿਹਨਤ ਕਰਨਾ ਤਾਂ ਦੂਰ ਦੀ ਗੱਲ ਰਹੀ।
ਜਦੋਂ ਸੜਕ, ਬਿਜਲੀ ਅਤੇ ਪਾਣੀ ਜਿਹੇ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਕਰਨ ਦਾ ਸਮਾਂ ਸੀ, ਤਦ ਉਸ ਸਮੇਂ ਜੋ ਦਲ ਸਰਕਾਰਾਂ ਵਿੱਚ ਸਨ, ਉਨ੍ਹਾਂ ਦਲਾਂ ਨੇ ਵੋਟਬੈਂਕ ਦੀ ਰਾਜਨੀਤੀ ਨੂੰ ਹੁਲਾਰਾ ਦਿੱਤਾ। ਇਸ ਜਾਤੀ, ਉਸ ਮਤ-ਮਜ਼ਹਬ ਦਾ ਵੋਟ ਪੱਕਾ ਵੋਟ ਕਿਵੇਂ ਬਣ ਜਾਵੇ, ਹਰ ਯੋਜਨਾ ਹਰ ਕਾਰਜਕ੍ਰਮ ਨੂੰ ਇਸੇ ਦਾਇਰੇ ਵਿੱਚ ਬੰਨ੍ਹ ਕੇ ਰੱਖਿਆ। ਇਸ ਦਾ ਬਹੁਤ ਬੜਾ ਨੁਕਸਾਨ ਕਰਨਾਟਕ ਨੇ ਉਠਾਇਆ, ਇਸ ਸਾਡੇ ਪੂਰੇ ਖੇਤਰ ਨੇ ਉਠਾਇਆ, ਆਪ ਸਭ ਮੇਰੇ ਭਾਈਆਂ-ਭੈਣਾਂ ਨੇ ਉਠਾਇਆ।
ਸਾਥੀਓ,
ਸਾਡੀ ਸਰਕਾਰ ਦੀ ਪ੍ਰਾਥਮਿਕਤਾ ਵੋਟ ਬੈਂਕ ਨਹੀਂ ਹੈ, ਸਾਡੀ ਪ੍ਰਾਥਮਿਕਤਾ ਹੈ ਵਿਕਾਸ, ਵਿਕਾਸ ਅਤੇ ਵਿਕਾਸ। 2014 ਵਿੱਚ ਆਪ ਸਭ ਨੇ ਮੈਨੂੰ ਅਸ਼ੀਰਵਾਦ ਦਿੱਤੇ, ਮੈਨੂੰ ਇੱਕ ਬਹੁਤ ਬੜੀ ਜ਼ਿੰਮੇਦਾਰੀ ਸੌਂਪੀ। ਮੈਂ ਜਾਣਦਾ ਹਾਂ ਕਿ ਜਦੋਂ ਤੱਕ ਦੇਸ਼ ਦਾ ਇੱਕ ਵੀ ਜ਼ਿਲ੍ਹਾ, ਵਿਕਾਸ ਦੇ ਪੈਮਾਨੇ ‘ਤੇ ਪਿਛੜਿਆ ਰਹੇਗਾ, ਤਦ ਤੱਕ ਦੇਸ਼ ਵਿਕਸਿਤ ਨਹੀਂ ਹੋ ਸਕਦਾ।
ਇਸ ਲਈ, ਜਿਨ੍ਹਾਂ ਨੂੰ ਪਹਿਲਾਂ ਦੀ ਸਰਕਾਰ ਨੇ ਪਿਛੜਿਆ ਐਲਾਨ ਕੀਤਾ,
ਉਨ੍ਹਾਂ ਜ਼ਿਲ੍ਹਿਆਂ ਵਿੱਚ ਸਾਨੂੰ ਵਿਕਾਸ ਦੀ ਆਕਾਂਖਿਆ ਨੂੰ ਪ੍ਰੋਤਸਾਹਿਤ ਕੀਤਾ। ਸਾਡੀ ਸਰਕਾਰ ਨੇ ਯਾਦਗੀਰ ਸਹਿਤ ਦੇਸ਼ ਦੇ 100 ਤੋਂ ਅਧਿਕ ਅਜਿਹੇ ਜ਼ਿਲ੍ਹਿਆਂ ਵਿੱਚ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਸ਼ੁਰੂ ਕੀਤਾ।
ਅਸੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੁਸ਼ਾਸਨ ‘ਤੇ ਬਲ ਦਿੱਤਾ, ਗੁੱਡ ਗਵਰਨੈਂਸ ‘ਤੇ ਬਲ ਦਿੱਤਾ। ਵਿਕਾਸ ਦੇ ਹਰ ਪੈਮਾਨੇ ‘ਤੇ ਕੰਮ ਸ਼ੁਰੂ ਕੀਤਾ। ਯਾਦਗੀਰ ਸਹਿਤ ਸਾਰੇ ਆਕਾਂਖੀ ਜ਼ਿਲ੍ਹਿਆਂ ਨੂੰ ਇਸ ਦਾ ਲਾਭ ਵੀ ਮਿਲਿਆ ਹੈ। ਅੱਜ ਦੇਖੋ, ਯਾਦਗੀਰ ਨੇ ਬੱਚਿਆਂ ਦਾ ਸ਼ਤ-ਪ੍ਰਤੀਸ਼ਤ ਟੀਕਾਕਰਣ ਕਰਕੇ ਦਿਖਾਇਆ ਹੈ। ਯਾਦਗੀਰ ਜ਼ਿਲ੍ਹੇ ਵਿੱਚ ਕੁਪੋਸ਼ਿਤ ਬੱਚਿਆਂ ਦੀ ਸੰਖਿਆ ਵਿੱਚ ਬਹੁਤ ਕਮੀ ਆਈ ਹੈ। ਇੱਥੋਂ ਦੇ ਸ਼ਤ-ਪ੍ਰਤੀਸ਼ਤ ਪਿੰਡ ਸੜਕਾਂ ਨਾਲ ਜੁੜ ਚੁੱਕੇ ਹਨ।
ਗ੍ਰਾਮ ਪੰਚਾਇਤਾਂ ਵਿੱਚ ਡਿਜੀਟਲ ਸੇਵਾਵਾਂ ਦੇਣ ਦੇ ਲਈ ਕੌਮਨ ਸਰਵਿਸ ਸੈਂਟਰ ਹਨ। ਸਿੱਖਿਆ ਹੋਵੇ, ਸਿਹਤ ਹੋਵੇ, ਕਨੈਕਟੀਵਿਟੀ ਹੋਵੇ, ਹਰ ਪ੍ਰਕਾਰ ਨਾਲ ਯਾਦਗੀਰ ਜ਼ਿਲ੍ਹੇ ਦਾ ਪ੍ਰਦਰਸ਼ਨ ਟੌਪ-10 ਆਕਾਂਖੀ ਜ਼ਿਲ੍ਹਿਆਂ ਵਿੱਚ ਰਿਹਾ ਹੈ। ਅਤੇ ਇਸ ਦੇ ਲਈ ਮੈਂ ਯਾਦਗੀਰ ਜ਼ਿਲ੍ਹੇ ਦੇ ਜਨਪ੍ਰਤੀਨਿਧੀਆਂ ਨੂੰ, ਇੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਯਾਦਗੀਰ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਆ ਰਹੇ ਹਨ। ਕੇਂਦਰ ਸਰਕਾਰ ਨੇ ਇੱਥੇ ਫਾਰਮਾ ਪਾਰਕ ਦੀ ਸਵੀਕ੍ਰਿਤੀ ਵੀ ਦੇ ਦਿੱਤੀ ਹੈ।
ਭਾਈਓ ਅਤੇ ਭੈਣੋਂ,
Water Security ਇੱਕ ਐਸਾ ਵਿਸ਼ਾ ਹੈ, ਜੋ 21ਵੀਂ ਸਦੀ ਦੇ ਭਾਰਤ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ। ਭਾਰਤ ਨੂੰ ਵਿਕਸਿਤ ਹੋਣਾ ਹੈ ਤਾਂ Border Security, Coastal Security, Internal Security ਤਰ੍ਹਾਂ ਹੀ Water Security ਨਾਲ ਜੁੜੀਆਂ ਚੁਣੌਤੀਆਂ ਨੂੰ ਵੀ ਸਮਾਪਤ ਕਰਨਾ ਹੀ ਹੋਵੇਗਾ।
ਡਬਲ ਇੰਜਣ ਦੀ ਸਰਕਾਰ, ਸੁਵਿਧਾ ਅਤੇ ਸੰਚਯ ਦੀ ਸੋਚ ਦੇ ਨਾਲ ਕੰਮ ਕਰ ਰਹੀ ਹੈ। 2014 ਵਿੱਚ ਜਦੋਂ ਤੁਸੀਂ ਸਾਨੂੰ ਅਵਸਰ ਦਿੱਤਾ, ਤਦ 99 ਐਸੀਆਂ ਸਿੰਚਾਈ ਪਰਿਯੋਜਨਾਵਾਂ ਸਨ, ਜੋ ਦਹਾਕਿਆਂ ਤੋਂ ਲਟਕੀਆਂ ਹੋਈਆਂ ਸਨ। ਅੱਜ ਇਨ੍ਹਾਂ ਵਿੱਚੋਂ 50 ਦੇ ਕਰੀਬ ਯੋਜਨਾਵਾਂ ਪੂਰੀ ਹੋ ਚੁੱਕੀਆਂ ਹਨ। ਅਸੀਂ ਪੁਰਾਣੀਆਂ ਯੋਜਨਾਵਾਂ ‘ਤੇ ਵੀ ਕੰਮ ਕੀਤਾ ਅਤੇ ਜੋ ਸੰਸਾਧਨ ਸਾਡੇ ਪਾਸ ਪਹਿਲਾਂ ਤੋਂ ਸਨ, ਉਨ੍ਹਾਂ ਦੇ ਵਿਸਤਾਰ ‘ਤੇ ਵੀ ਬਲ ਦਿੱਤਾ।
ਕਰਨਾਟਕ ਵਿੱਚ ਵੀ ਐਸੇ ਅਨੇਕ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਨਦੀਆਂ ਨੂੰ ਜੋੜ ਕੇ ਸੋਕਾ ਪ੍ਰਭਾਵਿਤ ਖੇਤਰਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਨਾਰਾਇਣਪੁਰਾ ਲੈਫਟ ਬੈਂਕ ਕੈਨਾਲ ਸਿਸਟਮ ਦਾ ਵਿਕਾਸ ਅਤੇ ਵਿਸਤਾਰ ਵੀ ਇਸੇ ਨੀਤੀ ਦਾ ਹਿੱਸਾ ਹੈ। ਹੁਣ ਜੋ ਨਵਾਂ ਸਿਸਟਮ ਬਣਿਆ ਹੈ, ਜੋ ਨਵੀਂ ਤਕਨੀਕ ਇਸ ਵਿੱਚ ਜੋੜੀ ਗਈ ਹੈ, ਇਸ ਨਾਲ ਸਾਢੇ 4 ਲੱਖ ਹੈਕਟੇਅਰ ਭੂਮੀ ਸਿੰਚਾਈ ਦੇ ਦਾਇਰੇ ਵਿੱਚ ਆਵੇਗੀ। ਹੁਣ ਕੈਨਾਲ ਦੇ ਆਖਰੀ ਛੋਰ(ਸਿਰੇ) ਤੱਕ ਵੀ ਉਚਿਤ ਪਾਣੀ, ਉਚਿਤ ਸਮੇਂ ਦੇ ਲਈ ਆ ਪਾਵੇਗਾ।
ਸਾਥੀਓ,
ਅੱਜ ਦੇਸ਼ ਵਿੱਚ Per Drop-More Crop ‘ਤੇ, ਮਾਇਕ੍ਰੋ-ਇਰੀਗੇਸ਼ਨ ‘ਤੇ ਅਭੂਤਪੂਰਵ ਬਲ ਦਿੱਤਾ ਜਾ ਰਿਹਾ ਹੈ। ਬੀਤੇ 6-7 ਸਾਲਾਂ ਵਿੱਚ 70 ਲੱਖ ਹੈਕਟੇਅਰ ਭੂਮੀ ਨੂੰ ਮਾਇਕ੍ਰੋ-ਇਰੀਗੇਸ਼ਨ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਕਰਨਾਟਕ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਅੱਛਾ ਕੰਮ ਹੋਇਆ ਹੈ। ਅੱਜ ਕਰਨਾਟਕ ਵਿੱਚ ਮਾਇਕ੍ਰੋ-ਇਰੀਗੇਸ਼ਨ ਨਾਲ ਜੁੜੇ ਜਿਨ੍ਹਾਂ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ, ਉਸ ਨਾਲ 5 ਲੱਖ ਹੈਕਟੇਅਰ ਭੂਮੀ ਨੂੰ ਲਾਭ ਹੋਵੇਗਾ।
ਡਬਲ ਇੰਜਣ ਸਰਕਾਰ ਭੂਜਲ ਦੇ ਪੱਧਰ ਨੂੰ ਉੱਪਰ ਉਠਾਉਣ ਦੇ ਲਈ ਵੀ ਬੜੇ ਪੱਧਰ ‘ਤੇ ਕੰਮ ਕਰ ਰਹੀ ਹੈ। ਅਟਲ ਭੂਜਲ ਯੋਜਨਾ ਹੋਵੇ, ਅੰਮ੍ਰਿਤ ਸਰੋਵਰ ਅਭਿਯਾਨ ਦੇ ਤਹਿਤ ਹਰ ਜ਼ਿਲ੍ਹੇ 75 ਤਲਾਬ ਬਣਾਉਣ ਦੀ ਯੋਜਨਾ ਹੋਵੇ, ਜਾਂ ਫਿਰ ਕਰਨਾਟਕ ਸਰਕਾਰ ਦੀਆਂ ਆਪਣੀਆਂ ਯੋਜਨਾਵਾਂ, ਇਸ ਨਾਲ ਜਲ ਪੱਧਰ ਬਣਾਈ ਰੱਖਣ ਵਿੱਚ ਮਦਦ ਮਿਲੇਗੀ।
ਭਾਈਓ ਅਤੇ ਭੈਣੋਂ,
ਡਬਲ ਇੰਜਣ ਸਰਕਾਰ ਕਿਵੇਂ ਕੰਮ ਕਰ ਰਹੀ ਹੈ, ਇਸ ਦੀ ਬਿਹਤਰੀਨ ਉਦਾਹਰਣ ਜਲ ਜੀਵਨ ਮਿਸ਼ਨ ਵਿੱਚ ਵੀ ਦਿਖਦੀ ਹੈ। ਸਾਢੇ 3 ਸਾਲ ਪਹਿਲਾਂ ਜਦੋਂ ਇਹ ਮਿਸ਼ਨ ਸ਼ੁਰੂ ਹੋਇਆ ਸੀ, ਤਦ ਦੇਸ਼ ਦੇ 18 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ ਸਿਰਫ਼ 3 ਕਰੋੜ ਗ੍ਰਾਮੀਣ ਪਰਿਵਾਰਾਂ ਦੇ ਪਾਸ ਨਲ ਕਨੈਕਸ਼ਨ ਸੀ। ਅੱਜ ਦੇਸ਼ ਦੇ ਲਗਭਗ, ਇਹ ਅੰਕੜਾ ਯਾਦ ਰੱਖਣਾ, ਅਸੀਂ ਜਦੋਂ ਸਰਕਾਰ ਵਿੱਚ ਆਏ ਸਾਂ, ਤਦ ਤਿੰਨ ਕਰੋੜ ਘਰਾਂ ਵਿੱਚ, ਅੱਜ ਦੇਸ਼ ਦੇ ਲਗਭਗ 11 ਕਰੋੜ ਗ੍ਰਾਮੀਣ ਪਰਿਵਾਰਾਂ ਦੇ ਘਰਾਂ ਵਿੱਚ ਨਲ ਤੋਂ ਜਲ ਆਉਣ ਲਗਿਆ ਹੈ। ਯਾਨੀ ਸਾਡੀ ਸਰਕਾਰ ਨੇ ਦੇਸ਼ ਵਿੱਚ 8 ਕਰੋੜ ਨਵੇਂ ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਾਇਆ ਹੈ। ਅਤੇ ਇਸ ਵਿੱਚ ਕਰਨਾਟਕ ਦੇ ਵੀ 35 ਲੱਖ ਗ੍ਰਾਮੀਣ ਪਰਿਵਾਰ ਸ਼ਾਮਲ ਹਨ।
ਮੈਨੂੰ ਖੁਸ਼ੀ ਹੈ ਕਿ ਯਾਦਗੀਰ ਅਤੇ ਰਾਇਚੁਰ ਵਿੱਚ ਹਰ ਘਰ ਜਲ ਦੀ ਕਵਰੇਜ ਕਰਨਾਟਕ ਅਤੇ ਦੇਸ਼ ਦੀ ਕੁੱਲ ਔਸਤ ਤੋਂ ਵੀ ਅਧਿਕ ਹੈ। ਅਤੇ ਜਦੋਂ ਨਲ ਤੋਂ ਜਲ ਘਰ ਵਿੱਚ ਪਹੁੰਚਦਾ ਹੈ ਨਾ ਤਾਂ ਮਾਤਾਵਾਂ-ਭੈਣਾਂ ਮੋਦੀ ਨੂੰ ਭਰਪੂਰ ਅਸ਼ੀਰਵਾਦ ਦਿੰਦੀਆਂ ਹਨ। ਹਰ ਦਿਨ ਜਦੋਂ ਪਾਣੀ ਆਉਂਦਾ ਹੈ, ਮੋਦੀ ਦੇ ਲਈ ਉਨ੍ਹਾਂ ਦੇ ਅਸ਼ੀਰਵਾਦ ਵਹਿਣੇ ਸ਼ੁਰੂ ਹੋ ਜਾਂਦੇ ਹਨ। ਅੱਜ ਜਿਸ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਨਾਲ ਯਾਦਗੀਰ ਵਿੱਚ ਘਰ-ਘਰ ਨਾਲ ਸੇ ਜਲ ਪਹੁੰਚਾਉਣ ਦੇ ਲਕਸ਼ ਨੂੰ ਹੋਰ ਗਤੀ ਮਿਲੇਗੀ।
ਜਲ ਜੀਵਨ ਮਿਸ਼ਨ ਦਾ ਇੱਕ ਹੋਰ ਲਾਭ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਇੱਕ ਸਟਡੀ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਦੇ ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਹਰ ਸਾਲ ਸਵਾ ਲੱਖ ਤੋਂ ਅਧਿਕ ਬੱਚਿਆਂ ਦਾ ਜੀਵਨ ਅਸੀਂ ਬਚਾ ਪਾਵਾਂਗੇ। ਤੁਸੀਂ ਕਲਪਨਾ ਕਰ ਸਕਦੇ ਹੋ, ਸਵਾ ਲੱਖ ਬੱਚੇ ਪ੍ਰਤੀ ਵਰ੍ਹੇ ਮੌਤ ਦੇ ਮੁਖ ਵਿੱਚ ਜਾਣ ਤੋਂ ਬਚ ਜਾਂਦੇ ਹਨ ਤਾਂ ਈਸ਼ਵਰ ਵੀ ਤਾਂ ਅਸ਼ੀਰਵਾਦ ਦਿੰਦਾ ਹੈ ਸਾਥੀਓ, ਜਨਤਾ ਜਨਾਰਦਨ ਵੀ ਅਸ਼ੀਰਵਾਦ ਦਿੰਦੀ ਹੈ। ਸਾਥੀਓ, ਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਸਾਡੇ ਬੱਚਿਆਂ ‘ਤੇ ਕਿਤਨਾ ਬੜਾ ਸੰਕਟ ਸੀ ਅਤੇ ਹੁਣ ਕਿਵੇਂ ਸਾਡੀ ਸਰਕਾਰ ਨੇ ਤੁਹਾਡੇ ਬੱਚਿਆਂ ਦਾ ਜੀਵਨ ਬਚਾਇਆ ਹੈ।
ਭਾਈਓ ਅਤੇ ਭੈਣੋਂ,
ਹਰ ਘਰ ਜਲ ਅਭਿਯਾਨ ਡਬਲ ਇੰਜਣ ਸਰਕਾਰ ਦੇ ਡਬਲ ਬੈਨਿਫਿਟ ਦਾ ਵੀ ਉਦਾਹਰਣ ਹੈ। ਡਬਲ ਇੰਜਣ ਯਾਨੀ ਡਬਲ ਵੈਲਫੇਅਰ, ਡਬਲ ਤੇਜ਼ੀ ਨਾਲ ਵਿਕਾਸ। ਕਰਨਾਟਕ ਨੂੰ ਇਸ ਤੋਂ ਕਿਵੇਂ ਲਾਭ ਹੋ ਰਿਹਾ ਹੈ, ਤੁਸੀਂ ਲੋਕ ਤਾਂ ਭਲੀ ਭਾਂਤੀ ਜਾਣਦੇ ਹੋ। ਕੇਂਦਰ ਸਰਕਾਰ ਕਿਸਾਨਾਂ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 6,000 ਰੁਪਏ ਦਿੰਦੀ ਹੈ। ਉੱਥੇ ਹੀ ਕਰਨਾਟਕ ਸਰਕਾਰ ਇਸ ਵਿੱਚ 4,000 ਰੁਪਏ ਹੋਰ ਜੋੜਦੀ ਹੈ, ਤਾਕਿ ਕਿਸਾਨਾਂ ਨੂੰ ਡਬਲ ਲਾਭ ਹੋਵੇ। ਇੱਥੇ ਯਾਦਗੀਰ ਦੇ ਵੀ ਲਗਭਗ ਸਵਾ ਲੱਖ ਕਿਸਾਨ ਪਰਿਵਾਰਾਂ ਨੂੰ ਵੀ ਪੀਐੱਮ ਕਿਸਾਨ ਨਿਧੀ ਦੇ ਲਗਭਗ 250 ਕਰੋੜ ਰੁਪਏ ਮਿਲ ਚੁੱਕੇ ਹਨ।
ਸਾਥੀਓ,
ਕੇਂਦਰ ਸਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਿਆਈ ਹੈ। ਉੱਥੇ ਹੀ ਕਰਨਾਟਕ ਵਿੱਦਿਆ ਨਿਧੀ ਯੋਜਨਾ ਨਾਲ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਚੰਗੀ ਸਿੱਖਿਆ ਵਿੱਚ ਮਦਦ ਕਰ ਰਹੀ ਹੈ। ਕੇਂਦਰ ਸਰਕਾਰ ਮਹਾਮਾਰੀ ਅਤੇ ਦੂਸਰੇ ਸੰਕਟਾਂ ਦੇ ਬਾਵਜੂਦ ਤੇਜ਼ ਵਿਕਾਸ ਦੇ ਲਈ ਕਦਮ ਉਠਾਉਂਦੀ ਹੈ। ਉੱਥੇ ਰਾਜ ਸਰਕਾਰ ਇਸ ਦਾ ਲਾਭ ਉਠਾਉਂਦੇ ਹੋਏ, ਕਰਨਾਟਕ ਨੂੰ ਦੇਸ਼ ਵਿੱਚ ਨਿਵੇਸ਼ਕਾਂ ਦੀ ਸਭ ਤੋਂ ਪਹਿਲੀ ਪਸੰਦ ਬਣਾਉਣ ਦੇ ਲਈ ਅੱਗੇ ਵਧ ਰਹੀ ਹੈ।
ਕੇਂਦਰ ਸਰਕਾਰ ਬੁਣਕਰਾਂ ਨੂੰ ਮੁਦਰਾ ਯੋਜਨਾ ਦੇ ਤਹਿਤ ਮਦਦ ਦਿੰਦੀ ਹੈ। ਉੱਥੇ ਕਰਨਾਟਕ ਸਰਕਾਰ ਮਹਾਮਾਰੀ ਦੇ ਦੌਰਾਨ ਉਨ੍ਹਾਂ ਦਾ ਲੋਨ ਮਾਫ ਕਰਦੀ ਹੈ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਦਿੰਦੀ ਹੈ। ਤਾਂ ਹੋਇਆ ਨਾ ਡਬਲ ਇੰਜਣ ਦਾ ਯਾਨੀ ਡਬਲ ਬੈਨਿਫਿਟ।
ਸਾਥੀਓ,
ਆਜ਼ਾਦੀ ਦੇ ਇਤਨੇ ਵਰ੍ਹਿਆਂ ਦੇ ਬਾਅਦ ਵੀ, ਅਗਰ ਕੋਈ ਵਿਅਕਤੀ ਵੰਚਿਤ ਹੈ, ਕੋਈ ਵਰਗ ਵੰਚਿਤ ਹੈ, ਕੋਈ ਖੇਤਰ ਵੰਚਿਤ ਹੈ, ਤਾਂ ਉਸ ਵੰਚਿਤ ਨੂੰ ਸਾਡੀ ਸਰਕਾਰ ਸਭ ਤੋਂ ਜ਼ਿਆਦਾ ਵਰੀਯਤਾ(ਪਹਿਲ) ਦੇ ਰਹੀ ਹੈ। ਅਤੇ ਵੰਚਿਤਾਂ ਨੂੰ ਵਰੀਯਤਾ(ਪਹਿਲ), ਇਹੀ ਅਸੀਂ ਲੋਕਾਂ ਦਾ ਕਾਰਜ ਕਰਨ ਦਾ ਰਾਹ ਹੈ, ਸੰਕਲਪ ਹੈ, ਮੰਤਰ ਹੈ। ਸਾਡੇ ਦੇਸ਼ ਵਿੱਚ ਦਹਾਕਿਆਂ ਤੱਕ ਕਰੋੜਾਂ ਛੋਟੇ ਕਿਸਾਨ ਵੀ ਹਰ ਸੁਖ-ਸੁਵਿਧਾ ਤੋਂ ਵੰਚਿਤ ਰਹੇ, ਸਰਕਾਰੀ ਨੀਤੀਆਂ ਵਿੱਚ ਉਨ੍ਹਾਂ ਦਾ ਧਿਆਨ ਤੱਕ ਨਹੀਂ ਰੱਖਿਆ ਗਿਆ।
ਅੱਜ ਇੱਥੇ ਛੋਟਾ ਕਿਸਾਨ ਦੇਸ਼ ਦੀ ਖੇਤੀਬਾੜੀ ਨੀਤੀ ਦੀ ਸਭ ਤੋਂ ਬੜੀ ਪ੍ਰਾਥਮਿਕਤਾ। ਅੱਜ ਅਸੀਂ ਕਿਸਾਨ ਨੂੰ ਮਸ਼ੀਨਾਂ ਦੇ ਲਈ ਮਦਦ ਦੇ ਰਹੇ ਹਾਂ, ਡ੍ਰੋਨ ਜਿਹੀ ਆਧੁਨਿਕ ਟੈਕਨੋਲੋਜੀ ਦੀ ਤਰਫ਼ ਲੈ ਜਾ ਰਹੇ ਹਾਂ, ਨੈਨੋ ਯੂਰੀਆ ਜਿਹੀ ਆਧੁਨਿਕ ਖਾਦ ਉਪਲਬਧ ਕਰਵਾ ਰਹੇ ਹਾਂ, ਉੱਥੇ ਦੂਸਰੀ ਤਰਫ਼ ਕੁਦਰਤੀ ਖੇਤੀ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹਾਂ। ਅੱਜ ਛੋਟੇ ਕਿਸਾਨ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾ ਰਹੇ ਹਨ। ਛੋਟੇ ਕਿਸਾਨ, ਫਿਰ ਭੂਮੀਹੀਣ ਪਰਿਵਾਰਾਂ ਨੂੰ ਅਤਿਰਿਕਤ ਆਮਦਨ ਹੋਵੇ, ਇਸ ਦੇ ਲਈ ਪਸ਼ੂਪਾਲਣ, ਮੱਛੀਪਾਲਣ, ਮਧੂਮੱਖੀ ਪਾਲਣ, ਉਸ ਦੇ ਲਈ ਵੀ ਮਦਦ ਦਿੱਤੀ ਜਾ ਰਹੀ ਹੈ।
ਭਾਈਓ ਅਤੇ ਭੈਣੋਂ,
ਅਜ ਜਦੋਂ ਮੈਂ ਯਾਦਗੀਰ ਆਇਆ ਹਾਂ ਤਾਂ ਕਰਨਾਟਕ ਦੇ ਮਿਹਨਤੀ ਕਿਸਾਨਾਂ ਦਾ ਇੱਕ ਹੋਰ ਬਾਤ ਦੇ ਲਈ ਵੀ ਆਭਾਰ ਵਿਅਕਤ ਕਰਾਂਗਾ। ਇਹ ਖੇਤਰ ਦਾਲ਼ ਦਾ ਕਟੋਰਾ ਹੈ, ਇੱਥੋਂ ਦੀਆਂ ਦਾਲ਼ਾਂ ਦੇਸ਼ ਭਰ ਵਿੱਚ ਪਹੁੰਚਦੀਆਂ ਹਨ। ਬੀਤੇ 7-8 ਵਰ੍ਹਿਆਂ ਵਿੱਚ ਅਗਰ ਭਾਰਤ ਨੇ ਦਾਲ਼ਾਂ ਦੇ ਲਈ ਆਪਣੀ ਵਿਦੇਸ਼ੀ ਨਿਰਭਰਤਾ ਨੂੰ ਘੱਟ ਕੀਤਾ ਹੈ, ਤਾਂ ਇਸ ਵਿੱਚ ਉੱਤਰ ਕਰਨਾਟਕ ਦੇ ਕਿਸਾਨਾਂ ਦੀ ਬਹੁਤ ਬੜੀ ਭੂਮਿਕਾ ਹੈ।
ਕੇਂਦਰ ਸਰਕਾਰ ਨੇ ਵੀ ਇਨ੍ਹਾਂ 8 ਵਰ੍ਹਿਆਂ ਵਿੱਚ ਕਿਸਾਨਾਂ ਤੋਂ 80 ਗੁਣਾ ਅਧਿਕ ਦਾਲ਼ MSP ‘ਤੇ ਖਰੀਦੀ। 2014 ਤੋਂ ਪਹਿਲਾਂ ਜਿੱਥੇ ਦਾਲ਼ ਕਿਸਾਨਾਂ ਨੂੰ ਕੁਝ ਸੌ ਕਰੋੜ ਰੁਪਏ ਮਿਲਦੇ ਸਨ, ਉੱਥੇ ਸਾਡੀ ਸਰਕਾਰ ਨੇ ਦਾਲ਼ ਵਾਲੇ ਕਿਸਾਨਾਂ ਨੂੰ 60 ਹਜ਼ਾਰ ਕਰੋੜ ਰੁਪਏ ਦਿੱਤੇ ਹਨ।
ਹੁਣ ਦੇਸ਼, ਖੁਰਾਕੀ ਤੇਲ ਵਿੱਚ ਆਤਮਨਿਰਭਰਤਾ ਦੇ ਲਈ ਵੀ ਵਿਸ਼ੇਸ਼ ਅਭਿਯਾਨ ਚਲਾ ਰਿਹਾ ਹੈ। ਇਸ ਦਾ ਲਾਭ ਵੀ ਕਰਨਾਟਕ ਦੇ ਕਿਸਾਨਾਂ ਨੂੰ ਜ਼ਰੂਰ ਉਠਾਉਣਾ ਚਾਹੀਦਾ ਹੈ। ਅੱਜ ਬਾਇਓਫਿਊਲ, ਈਥੇਨੌਲ ਦੇ ਉਤਪਾਦਨ ਅਤੇ ਉਪਯੋਗ ਦੇ ਲਈ ਵੀ ਦੇਸ਼ ਵਿੱਚ ਬਹੁਤ ਬੜੇ ਪੱਧਰ ‘ਤੇ ਕੰਮ ਚਲ ਰਿਹਾ ਹੈ। ਸਰਕਾਰ ਨੇ ਪੈਟਰੋਲ ਵਿੱਚ ਈਥੇਨੌਲ ਦੀ ਬਲੈਂਡਿੰਗ ਦਾ ਲਕਸ਼ ਵੀ ਵਧਾ ਦਿੱਤਾ ਹੈ। ਇਸ ਨਾਲ ਵੀ ਕਰਨਾਟਕ ਦੇ ਗੰਨਾ ਕਿਸਾਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ।
ਸਾਥੀਓ,
ਇੱਕ ਹੋਰ ਬੜਾ ਅਵਸਰ ਅੱਜ ਦੁਨੀਆ ਵਿੱਚ ਪੈਦਾ ਹੋ ਰਿਹਾ ਹੈ, ਜਿਸ ਦਾ ਲਾਭ ਕਰਨਾਟਕ ਦੇ ਕਿਸਾਨਾਂ, ਵਿਸ਼ੇਸ਼ ਤੌਰ ‘ਤੇ ਛੋਟੇ ਕਿਸਾਨਾਂ ਨੂੰ ਜ਼ਰੂਰ ਹੋਵੇਗਾ। ਭਾਰਤ ਦੇ ਆਗ੍ਰਹ(ਤਾਕੀਦ) ‘ਤੇ ਸੰਯੁਕਤ ਰਾਸ਼ਟਰ ਨੇ, ਯੂਨਾਇਟਿਡ ਨੇਸ਼ਨਸ ਨੇ ਇਸ ਵਰ੍ਹੇ ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲੇਟ ਐਲਾਨ ਕੀਤਾ ਹੈ। ਕਰਨਾਟਕ ਵਿੱਚ ਜਵਾਰ ਅਤੇ ਰਾਗੀ ਜਿਹੇ ਮੋਟੇ ਅਨਾਜ ਦੀ ਬਹੁਤ ਪੈਦਾਵਾਰ ਹੁੰਦੀ ਹੈ। ਆਪਣੇ ਇਸ ਪੌਸ਼ਟਿਕ ਮੋਟੇ ਅਨਾਜ ਦੀ ਪੈਦਾਵਾਰ ਵਧਾਉਣ ਅਤੇ ਇਸ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਲਈ ਡਬਲ ਇੰਜਣ ਸਰਕਾਰ ਪ੍ਰਤੀਬੱਧ ਹੈ। ਮੈਨੂੰ ਵਿਸ਼ਵਾਸ ਹੈ ਕਿ ਕਰਨਾਟਕ ਦੇ ਕਿਸਾਨ ਇਸ ਵਿੱਚ ਵੀ ਅਗ੍ਰਣੀ(ਮੋਹਰੀ) ਭੂਮਿਕਾ ਨਿਭਾਉਣਗੇ।
ਭਾਈਓ ਅਤੇ ਭੈਣੋਂ,
ਉੱਤਰ ਕਰਨਾਟਕ ਦੀ ਇੱਕ ਹੋਰ ਚੁਣੌਤੀ ਨੂੰ ਸਾਡੀ ਸਰਕਾਰ ਘੱਟ ਕਰਨ ਦਾ ਪ੍ਰਯਤਨ ਕਰ ਰਹੀ ਹੈ। ਇਹ ਚੁਣੌਤੀ ਹੈ- ਕਨੈਕਟੀਵਿਟੀ ਦੀ। ਖੇਤੀ ਹੋਵੇ, ਉਦਯੋਗ ਹੋਵੇ ਜਾਂ ਫਿਰ ਟੂਰਿਜ਼ਮ, ਸਾਰਿਆਂ ਦੇ ਲਈ ਕਨੈਕਟੀਵਿਟੀ ਉਤਨੀ ਹੀ ਜ਼ਰੂਰੀ ਹੈ। ਅੱਜ ਜਦੋਂ ਦੇਸ਼ ਕਨੈਕਟੀਵਿਟੀ ਨਾਲ ਜੁੜੇ, ਇਨਫ੍ਰਾਸਟ੍ਰਕਚਰ ‘ਤੇ ਬਲ ਦੇ ਰਿਹਾ ਹੈ, ਤਾਂ ਡਬਲ ਇੰਜਣ ਸਰਕਾਰ ਹੋਣ ਦੇ ਕਾਰਨ ਕਰਨਾਟਕ ਨੂੰ ਵੀ ਇਸ ਦਾ ਅਧਿਕ ਲਾਭ ਮਿਲ ਪਾ ਰਿਹਾ ਹੈ। ਸੂਰਤ-ਚੇਨਈ ਇਕਨੌਮਿਕ ਕੌਰੀਡੋਰ ਦਾ ਲਾਭ ਵੀ ਨੌਰਥ ਕਰਨਾਟਕ ਦੇ ਇੱਕ ਬੜੇ ਹਿੱਸੇ ਨੂੰ ਹੋਣ ਵਾਲਾ ਹੈ। ਦੇਸ਼ ਦੇ ਦੋ ਬੜੇ ਪੋਰਟ ਸਿਟੀ ਦੇ ਕਨੈਕਟ ਹੋਣ ਨਾਲ ਇਸ ਪੂਰੇ ਖੇਤਰ ਵਿੱਚ ਨਵੇਂ ਉਦਯੋਗਾਂ ਦੇ ਲਈ ਸੰਭਾਵਨਾਵਾਂ ਬਣਨਗੀਆਂ। ਨੌਰਥ ਕਰਨਾਟਕ ਦੇ ਟੂਰਿਸਟ ਸਥਲਾਂ, ਤੀਰਥਾਂ ਤੱਕ ਪਹੁੰਚਣਾ ਵੀ ਦੇਸ਼ਵਾਸੀਆਂ ਦੇ ਲਈ ਅਸਾਨ ਹੋ ਜਾਵੇਗਾ। ਇਸ ਨਾਲ ਇੱਥੇ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨਗੇ।
ਇਨਫ੍ਰਾਸਟ੍ਰਕਚਰ ਅਤੇ ਰਿਫਾਰਮਸ ‘ਤੇ ਡਬਲ ਇੰਜਣ ਸਰਕਾਰ ਦੇ ਫੋਕਸ ਦੇ ਕਾਰਨ ਕਰਨਾਟਕ, ਨਿਵੇਸ਼ਕਾਂ ਦੀ ਪਸੰਦ ਬਣ ਰਿਹਾ ਹੈ। ਭਵਿੱਖ ਵਿੱਚ ਇਹ ਨਿਵੇਸ਼ ਹੋਰ ਵਧਣ ਵਾਲਾ ਹੈ, ਕਿਉਂਕਿ ਭਾਰਤ ਵਿੱਚ ਨਿਵੇਸ਼ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਉਤਸ਼ਾਹ ਹੈ।
ਮੈਨੂੰ ਵਿਸ਼ਵਾਸ ਹੈ ਕਿ ਨੌਰਥ ਕਰਨਾਟਕ ਨੂੰ ਵੀ ਇਸ ਉਤਸ਼ਾਹ ਦਾ ਭਰਪੂਰ ਲਾਭ ਮਿਲੇਗਾ। ਇਸ ਖੇਤਰ ਦਾ ਵਿਕਾਸ ਸਭ ਦੇ ਲਈ ਸਮ੍ਰਿੱਧੀ ਲੈ ਕੇ ਆਵੇ, ਇਸੇ ਕਾਮਨਾ ਦੇ ਨਾਲ ਫਿਰ ਇੱਕ ਵਾਰ ਇਤਨੀ ਬੜੀ ਤਾਦਾਦ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਇਸ ਅਨੇਕ-ਅਨੇਕ ਵਿਕਾਸ ਦੀਆਂ ਯੋਜਨਾਵਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।
ਭਾਰਤ ਮਾਤਾ ਕੀ-ਜੈ!
ਭਾਰਤ ਮਾਤਾ ਕੀ-ਜੈ!
ਭਾਰਤ ਮਾਤਾ ਕੀ-ਜੈ!
ਬਹੁਤ-ਬਹੁਤ ਧੰਨਵਾਦ!