Quote“ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਆਪਦਾ ਨੂੰ ਅਵਸਰਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ”
Quote“ਸੌ ਸਾਲ ਵਿੱਚ ਆਏ ਸਭ ਤੋਂ ਵੱਡੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦਾ ਅਧਿਐਨ ਕਰਕੇ ਸੌ ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਮਾਣ ਕਰੇਗੀ”
Quote“ਅਸੀਂ ਤੈਅ ਕੀਤਾ ਕਿ 2014 ਦੇ ਬਾਅਦ ਸ਼ਾਸਨ ਦੇ ਹਰ ਤਤਵ ‘ਤੇ ਫਿਰ ਤੋਂ ਗੌਰ ਕਰਾਂਗੇ, ਉਸ ਦਾ ਕਾਇਆਕਲਪ ਕਰਾਂਗੇ”
Quote“ਅਸੀਂ ਇਸ ‘ਤੇ ਫਿਰ ਗੌਰ ਕੀਤਾ ਕਿ ਸਰਕਾਰ ਗ਼ਰੀਬਾਂ ਦੇ ਸਸ਼ਕਤੀਕਰਣ ਦੇ ਲਈ ਕਲਿਆਣ ਸਪਲਾਈ ਨੂੰ ਕਿਵੇਂ ਸੁਧਾਰੀਏ”
Quote“ਸਰਕਾਰ ਦਾ ਧਿਆਨ ਗ਼ਰੀਬਾਂ ਨੂੰ ਸਸ਼ਕਤ ਬਣਾਉਣਾ ਹੈ, ਤਾਕਿ ਉਹ ਦੇਸ਼ ਦੇ ਤੇਜ਼ ਵਿਕਾਸ ਵਿੱਚ ਆਪਣੀ ਪੂਰੀ ਸਮਰੱਥਾ ਦੇ ਨਾਲ ਯੋਗਦਾਨ ਕਰ ਸਕਣ”
Quote“ਸਾਡੀ ਸਰਕਾਰ ਨੇ ਹੁਣ ਤੱਕ ਵਿਭਿੰਨ ਯੋਜਨਾਵਾਂ ਦੇ ਤਹਿਤ ਡੀਬੀਟੀ ਦੇ ਜ਼ਰੀਏ 28 ਲੱਖ ਕਰੋੜ ਰੁਪਏ ਵੰਡੇ ਹਨ”
Quote“ਸਾਡੀ ਇਨਫ੍ਰਾਸਟ੍ਰਕਚਰ ਨੂੰ ਖੰਡਾਂ ਵਿੱਚ ਦੇਖਣ ਦਾ ਰਵੱਈਆ ਬੰਦ ਕਰ ਦਿੱਤਾ ਹੈ ਅਤੇ ਇਨਫ੍ਰਾਸਟ੍ਰਕਚਰ ਦੀ ਪਰਿਕਲਪਨਾ ਇੱਕ ਭਵਯ (ਸ਼ਾਨਦਾਰ) ਰਣਨੀਤੀ ਦੇ ਤੌਰ ‘ਤੇ ਕਰਨਾ ਸ਼ੁਰੂ ਕੀਤਾ”
Quote“ਪਿਛਲੇ ਨੌ ਵਰ੍ਹਿਆਂ ਵਿੱਚ ਲਗਭਗ 3.5 ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਅਤੇ 80 ਹਜ਼ਾਰ ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਹੋਇਆ ਹੈ”
Quote“ਮੈਟ੍ਰੋ ਮਾਰਗ ਦੀ ਲੰਬਾਈ ਦੇ ਮਾਮਲੇ ਵਿੱਚ ਅੱਜ ਭਾਰਤ ਪੰਜਵੇਂ ਨੰਬਰ ‘ਤੇ ਹੈ ਅਤੇ ਉਹ ਜਲਦ ਤੀਸਰੇ ਨੰਬਰ ‘ਤੇ ਪਹੁੰਚ ਜਾਵੇਗਾ”
Quote“ਪੀਐੱਮ ਗਤੀਸ਼ਕਤੀ ਰਾਸ਼ਟਰੀ
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਇਕੋਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਿਤ ਕੀਤਾ।
Quoteਸਾਲ ਵਿੱਚ ਆਏ ਸਭ ਤੋਂ ਵੱਡੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦਾ ਅਧਿਐਨ ਕਰਕੇ ਸੌ ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਮਾਣ ਕਰੇਗੀ।”
Quoteਅਸੀਂ ਫਿਰ ਤੋਂ ਪਰਿਕਲਪਨਾ ਕੀਤੀ ਕਿਵੇਂ ਸਰਕਾਰ ਜ਼ਿਆਦਾ ਕਾਰਗਰ ਤਰੀਕੇ ਨਾਲ ਇਨਫ੍ਰਾਸਟ੍ਰਕਚਰ ਦਾ ਸਿਰਜਣ ਕਰ ਸਕਦੀ ਹੈ। ਅਸੀਂ ਪੁਨਰਪਰਿਕਲਪਨਾ ਕੀਤੀ ਕਿ ਦੇਸ਼ ਦੇ ਨਾਗਰਿਕਾਂ ਦੇ ਨਾਲ ਸਰਕਾਰ ਦੇ ਕੈਸੇ ਰਿਸ਼ਤੇ ਹੋਣੇ ਚਾਹੀਦੇ ਹਨ।”
Quoteਅਗਰ ਰਾਜੀਵ ਗਾਂਧੀ ਦੀ ਬਾਤ ਅੱਜ ਵੀ ਸੱਚੀ ਹੁੰਦੀ, ਤਾਂ 85 ਪ੍ਰਤੀਸ਼ਤ, ਯਾਨੀ 24 ਲੱਖ ਕਰੋੜ ਰੁਪਏ ਲੁੱਟੇ ਜਾ ਚੁੱਕੇ ਸਨ
Quoteਲੇਕਿਨ ਅੱਜ ਉਹ ਸਭ ਗ਼ਰੀਬਾਂ ਤੱਕ ਪਹੁੰਚ ਰਿਹਾ ਹੈ।”

Times ਗਰੁੱਪ ਦੇ ਸ਼੍ਰੀ ਸਮੀਰ ਜੈਨ ਜੀ, ਸ਼੍ਰੀ ਵਿਨੀਤ ਜੈਨ ਜੀ, Global Business Summit ਵਿੱਚ ਆਏ ਹੋਏ ਸਾਰੇ ਮਹਾਨੁਭਾਵ, ਇੰਡਸਟ੍ਰੀ ਦੇ ਸਾਥੀ, CEOs, academicians, ਮੀਡੀਆ ਜਗਤ ਦੇ ਲੋਕ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਮੈਂ ਆਪਣੀ ਬਾਤ ‘ਤੇ ਆਉਣ ਤੋਂ ਪਹਿਲਾਂ ਮੈਂ ਸ਼ਿਵ ਸ਼ਕਤੀ ਅਤੇ ਲਕਸ਼ਮੀ ਉਪਾਸਨਾ ਦੀ ਤਰਫ਼ ਥੋੜਾ, ਤੁਸੀਂ ਸੁਝਾਅ ਦਿੱਤਾ ਇਨਕਮ tax ਵਧਾਉਣ ਦੇ ਲਈ, ਪਤਾ ਨਹੀਂ ਇਹ ਲੋਕ ਕੀ ਕਰਨਗੇ ਬਾਅਦ ਵਿੱਚ, ਲੇਕਿਨ ਤੁਹਾਡੀ ਜਾਣਕਾਰੀ ਦੇ ਲਈ ਇਸ ਵਾਰ ਬਜਟ ਵਿੱਚ ਇੱਕ ਬਹੁਤ ਮਹੱਤਵਪੂਰਨ ਨਿਰਣੇ (ਫ਼ੈਸਲਾ) ਲਿਆ ਗਿਆ ਹੈ ਅਤੇ ਮਹਿਲਾਵਾਂ ਵਿਸ਼ੇਸ਼ ਤੌਰ ‘ਤੇ ਅਗਰ ਬੈਂਕ deposit ਕਰਦੀਆਂ ਹਨ ਅਤੇ ਦੋ ਸਾਲ ਦਾ ਸਮਾਂ ਤੈਅ ਕੀਤਾ ਹੈ, ਤਾਂ ਉਨ੍ਹਾਂ ਨੂੰ assured ਇੱਕ ਵਿਸ਼ਿਸ਼ਟ ਪ੍ਰਕਾਰ ਦਾ ਵਿਆਜ ਦਿੱਤਾ ਜਾਵੇਗਾ ਅਤੇ ਇਹ ਮੈਂ ਸਮਝਦਾ ਹਾਂ ਕਿ ਤੁਸੀਂ ਜੋ ਕਹਿ ਰਹੇ ਹੋ ਉਸ ਦਾ ਇੱਕ ਅੱਛਾ ਕਦਮ ਅਤੇ ਸ਼ਾਇਦ ਇਹ ਤੁਹਾਨੂੰ ਪਸੰਦ ਆਵੇਗਾ। ਹੁਣ ਇਹ ਤੁਹਾਡੇ ਐਡੀਟੋਰੀਅਲ ਡਿਪਾਰਟਮੈਂਟ ਦਾ ਕੰਮ ਹੈ, ਉਹ ਸਾਰੀਆਂ ਚੀਜਾਂ ਲੱਭ ਕੇ ਕਦੇ ਉਚਿਤ ਲਗੇ ਤਾਂ ਜਗ੍ਹਾਂ ਦੇ ਦਵੇ ਇਸ ਨੂੰ। ਦੇਸ਼ ਅਤੇ ਦੁਨੀਆ ਭਰ ਤੋਂ ਆਏ, ਬਿਜ਼ਨਸ ਲੀਡਰਸ ਦਾ ਮੈਂ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ।

 
ਇਸ ਤੋਂ ਪਹਿਲਾਂ ਮੈਨੂੰ, 6 ਮਾਰਚ, 2020 ਨੂੰ ET Global Business Summit ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਸੀ। ਐਸੇ ਤਾਂ ਤਿੰਨ ਸਾਲ ਦਾ ਸਮਾਂ ਬਹੁਤ ਲੰਬਾ ਨਹੀਂ ਹੁੰਦਾ, ਲੇਕਿਨ ਅਗਰ ਇਸ ਤਿੰਨ ਸਾਲ ਦੇ Specific Time Period ਨੂੰ ਦੇਖੀਏ, ਤਾਂ ਲਗਦਾ ਹੈ ਕਿ ਪੂਰੇ ਵਿਸ਼ਵ ਨੇ ਇੱਕ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਜਦੋਂ ਅਸੀਂ ਪਿਛਲੀ ਵਾਰ ਮਿਲੇ ਸੀ, ਤਾਂ ਮਾਸਕ, ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਸਨ। ਲੋਕ ਸੋਚਦੇ ਸਨ ਕਿ ਵੈਕਸੀਨ ਤਾਂ ਬੱਚਿਆਂ ਦੇ ਲਈ ਜ਼ਰੂਰੀ ਹੈ ਜਾਂ ਫਿਰ ਕੋਈ ਗੰਭੀਰ ਬਿਮਾਰੀ ਹੈ ਤਾਂ ਮਰੀਜਾਂ ਦੇ ਲਈ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੇ ਤਦ ਗਰਮੀ ਦੀ ਛੁੱਟੀਆਂ ਵਿੱਚ ਘੁੱਮਣ ਦੀ ਤਿਆਰੀ ਵੀ ਕਰ ਰੱਖੀ ਸੀ। ਕਈ ਲੋਕਾਂ ਨੇ ਹੋਟਲ ਬੁੱਕ ਕੀਤੇ ਹੋਣਗੇ। ਲੇਕਿਨ 2020 ਦੀ ਉਸ ET ਸਮਿਟ ਦੇ ਠੀਕ 5 ਦਿਨ ਬਾਅਦ WHO ਨੇ ਕੋਵਿਡ ਨੂੰ Pandemic ਘੋਸ਼ਿਤ ਕਰ ਦਿੱਤਾ।

ਅਤੇ ਫਿਰ ਅਸੀਂ ਦੇਖਿਆ ਕਿ ਕੁਝ ਹੀ ਸਮੇਂ ਵਿੱਚ ਪੂਰੀ ਦੁਨੀਆ ਹੀ ਬਦਲ ਗਈ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਪੂਰਾ ਵਿਸ਼ਵ ਬਦਲ ਗਿਆ ਹੈ, ਆਲਮੀ ਵਿਵਸਥਾਵਾਂ ਬਦਲ ਗਈਆਂ ਹਨ ਅਤੇ ਭਾਰਤ ਵੀ ਬਦਲ ਗਿਆ ਹੈ। ਬੀਤੇ ਕੁਝ ਸਮੇਂ ਵਿੱਚ ਅਸੀਂ ਸਾਰਿਆਂ ਨੇ ‘anti-fragile’ ਦੇ interesting concept ‘ਤੇ ਢੇਰ ਸਾਰੀਆਂ ਚਰਚਾਵਾਂ ਸੁਣੀਆਂ ਹਨ। ਤੁਸੀਂ ਬਿਜ਼ਨਸ ਦੀ ਦੁਨੀਆ ਦੇ ਗਲੋਬਲ ਲੀਡਰਸ ਹੋ। ਤੁਸੀਂ ‘anti-fragile’ ਦਾ ਅਰਥ ਅਤੇ ਇਸ ਦੀ ਭਾਵਨਾ ਭਲੀਭਾਂਤੀ ਸਮਝਦੇ ਹਾਂ। ਇੱਕ ਐਸਾ ਸਿਸਟਮ ਜੋ ਨਾ ਸਿਰਫ਼ ਵਿਪਰੀਤ ਸਥਿਤੀਆਂ ਦਾ ਮੁਕਾਬਲਾ ਕਰੇ, ਬਲਕਿ ਉਨ੍ਹਾਂ ਸਥਿਤੀਆਂ ਦਾ ਹੀ ਉਪਯੋਗ ਕਰਕੇ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇ, ਵਿਕਸਿਤ ਹੋ ਜਾਵੇ।

|

ਮੈਂ ਜਦੋਂ ‘anti-fragile’ ਦੇ concept ਬਾਰੇ ਸੁਣਿਆ ਤਾਂ ਸਭ ਤੋਂ ਪਹਿਲਾਂ ਮੇਰੇ ਮਨ ਵਿੱਚ 140 ਕਰੋੜ ਭਾਰਤੀਆਂ ਦੀ ਸਮੂਹਿਕ ਸੰਕਲਪਸ਼ਕਤੀ ਦੀ ਛਵੀ ਉਭਰੀ ਸੀ। ਬੀਤੇ ਤਿੰਨ ਵਰ੍ਹਿਆਂ ਵਿੱਚ ਜਦੋਂ ਵਿਸ਼ਵ, ਕਦੇ ਕੋਰੋਨਾ, ਕਦੇ ਯੁੱਧ, ਕਦੇ ਕੁਦਰਤੀ ਆਪਦਾ ਦੀਆਂ ਚੁਣੌਤੀਆਂ ਤੋਂ ਗੁਜਰ ਰਿਹਾ ਸੀ, ਤਾਂ ਉਸੇ ਸਮੇਂ ਭਾਰਤ ਨੇ ਅਤੇ ਭਾਰਤ ਦੇ ਲੋਕਾਂ ਨੇ ਇੱਕ ਅਭੂਤਪੂਰਵ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਭਾਰਤ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ anti-fragile ਹੋਣ ਦਾ ਅਸਲੀ ਮਤਲਬ ਕੀ ਹੁੰਦਾ ਹੈ। ਤੁਸੀਂ ਸੋਚੋ, ਕਿਤੇ ਪਹਿਲਾਂ Fragile Five ਦੀ ਬਾਤ ਹੁੰਦੀ ਸੀ, ਉੱਥੇ ਹੁਣ ਭਾਰਤ ਦੀ ਪਹਿਚਾਣ anti-fragile ਤੋਂ ਹੋਣ ਲਗੀ ਹੈ। ਭਾਰਤ ਨੇ ਦੁਨੀਆ ਨੂੰ ਪੂਰੇ ਵਿਸ਼ਵਾਸ ਨਾਲ ਦਿਖਾਇਆ ਹੈ ਕਿ ਆਪਦਾ ਨੂੰ ਅਵਸਰਾਂ ਵਿੱਚ ਕੈਸੇ ਬਦਲਿਆ ਜਾਂਦਾ ਹੈ।


100 ਸਾਲ ਵਿੱਚ ਆਏ ਸਭ ਤੋਂ ਬੜੇ ਸੰਕਟ ਦੇ ਸਮੇਂ, ਭਾਰਤ ਨੇ ਜੋ ਸਮਰੱਥ ਦਿਖਾਇਆ, ਉਸ ਦੀ ਸਟਡੀ ਕਰਕੇ 100 ਸਾਲ ਬਾਅਦ ਮਾਨਵਤਾ ਵੀ ਖ਼ੁਦ ‘ਤੇ ਗਰਵ ਕਰੇਗੀ। ਅੱਜ ਇਸ ਸਮਰੱਥ ‘ਤੇ ਵਿਸ਼ਵਾਸ ਕਰਦੇ ਹੋਏ ਭਾਰਤ ਨੇ 21ਵੀਂ ਸਦੀ ਦੇ ਤੀਸਰੇ ਦਹਾਕੇ ਦੀ ਬੁਨਿਆਦ ਬਣਾਈ ਹੈ, ਸਾਲ 2023 ਵਿੱਚ ਪ੍ਰਵੇਸ਼ ਕੀਤਾ ਹੈ। ਭਾਰਤ ਦੇ ਇਸ ਸਮਰੱਥ ਦੀ ਗੂੰਜ ਅੱਜ ET Global Summit ਵਿੱਚ ਵੀ ਸੁਣਾਈ ਦੇ ਰਹੀ ਹੈ।


Friends,

ਤੁਸੀਂ ਇਸ ਵਰ੍ਹੇ ਦੇ ET Global Business Summit ਦੀ ਥੀਮ ‘Reimagine Business, Reimagine the world’ ਇਹ ਥੀਮ ਤੁਸੀਂ ਰੱਖੀ ਹੈ। ਵੈਸੇ ਮੈਨੂੰ ਨਹੀਂ ਪਤਾ ਕਿ ਇਹ Reimagine ਵਾਲੀ ਥੀਮ ਸਿਰਫ਼ ਦੂਸਰਿਆਂ ਦੇ ਲਈ ਹੀ ਹੈ ਜਾਂ ਫਿਰ Opinion Makers ਦੇ ਲਈ ਵੀ ਹੈ, ਉਹ ਵੀ ਕੀ ਲਾਗੂ ਕਰਨਗੇ? ਸਾਡੇ ਇੱਥੇ ਤਾਂ ਜ਼ਿਆਦਾਤਰ opinion makers ਹਰ ਛੇ ਮਹੀਨੇ ਵਿੱਚ ਇੱਕ ਹੀ ਪ੍ਰੌਡਕਟ ਦੇ re-launch, re-relaunch ਉਸ ਵਿੱਚ busy ਰਹਿੰਦੇ ਹਨ। ਅਤੇ ਇਸ relaunch ਵਿੱਚ ਵੀ ਉਹ re-imagination ਨਹੀਂ ਕਰਦੇ। ਖ਼ੈਰ, ਕਾਫੀ ਸਮਝਦਾਰ ਲੋਕ ਇੱਥੇ ਬੈਠੇ ਹਨ, ਜੋ ਵੀ ਹੋਵੇ, ਲੇਕਿਨ ਇਹ ਅੱਜ ਦੇ ਸਮੇਂ ਦੇ ਲਈ ਬਹੁਤ ਹੀ relevant theme ਹੈ। ਕਿਉਂਕਿ ਜਦੋਂ ਦੇਸ਼ ਨੇ ਸਾਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਅਸੀਂ ਪਹਿਲਾ ਕੰਮ ਇਹੀ ਕੀਤਾ, ਜ਼ਰਾ ਭਈ Reimagine ਕਰੀਏ। 2014 ਵਿੱਚ ਸਥਿਤੀ ਇਹ ਸੀ ਕਿ ਲੱਖਾਂ ਦੇ ਘੋਟਾਲਿਆਂ ਦੀ ਵਜ੍ਹਾ ਨਾਲ ਦੇਸ਼ ਦੀ ਸਾਖ ਦਾਂਵ ‘ਤੇ ਲਗੀ ਹੋਈ ਸੀ।

 

ਭ੍ਰਸ਼ਟਾਚਾਰ ਦੇ ਵਜ੍ਹਾ ਨਾਲ ਗ਼ਰੀਬ, ਆਪਣੇ ਹੱਕ ਦੀਆਂ ਚੀਜਾਂ ਦੇ ਲਈ ਵੀ ਤਰਸ ਰਿਹਾ ਸੀ। ਨੌਜਵਾਨਾਂ ਦੀ Aspirations, ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਦੀ ਬਲੀ ਚੜ੍ਹ ਰਹੇ ਸਨ। ਪੌਲਿਸੀ ਪੈਰਾਲਿਸਿਸ ਦੀ ਵਜ੍ਹਾ ਨਾਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਵਿੱਚ ਵਰ੍ਹਿਆਂ ਦੀ ਦੇਰੀ ਹੋ ਰਹੀ ਸੀ। ਐਸੇ ਸੋਚ ਅਤੇ ਅਪ੍ਰੋਚ ਦੇ ਨਾਲ ਦੇਸ਼ ਦਾ ਤੇਜ਼ੀ ਨਾਲ ਅੱਗੇ ਵਧਣਾ ਮੁਸ਼ਕਿਲ ਸੀ। ਇਸ ਲਈ ਅਸੀਂ ਤੈਅ ਕੀਤਾ ਕਿ governance ਦੇ ਹਰ single element ਨੂੰ Reimagine ਕਰਨਗੇ, Re-invent ਕਰਨਗੇ। ਸਰਕਾਰ, ਗ਼ਰੀਬਾਂ ਨੂੰ Empower ਕਰਨ ਦੇ ਲਈ welfare delivery ਨੂੰ ਕੈਸੇ ਸੁਧਾਰੇ, ਅਸੀਂ ਇਹ reimagine ਕੀਤਾ। ਸਰਕਾਰ ਅਧਿਕ efficient ਤਰੀਕੇ ਨਾਲ ਕੈਸੇ infrastructure ਬਣਾ ਸਕਣ, ਅਸੀਂ ਇਹ reimagine ਕੀਤਾ। ਸਰਕਾਰ ਦਾ ਦੇਸ਼ ਦੇ ਨਾਗਰਿਕਾਂ ਦੇ ਨਾਲ ਕੈਸਾ relation ਹੋਵੇ, ਅਸੀਂ ਇਹ reimagine ਕੀਤਾ।

 

ਮੈਂ ਤੁਹਾਨੂੰ welfare delivery ਨਾਲ ਜੁੜੀ reimagination ‘ਤੇ ਵਿਸਤਾਰ ਨਾਲ ਥੋੜਾ ਦੱਸਣਾ ਚਾਹੁੰਦਾ ਹਾਂ। ਗ਼ਰੀਬਾਂ ਦੇ ਪਾਸ ਵੀ ਬੈਂਕ ਅਕਾਉਂਟ ਹੋਵੇ, ਗ਼ਰੀਬਾਂ ਨੂੰ ਵੀ ਬੈਂਕ ਤੋਂ ਲੋਨ ਮਿਲੇ, ਗ਼ਰੀਬਾਂ ਨੂੰ ਆਪਣੇ ਘਰ ਅਤੇ ਪ੍ਰੋਪਰਟੀ ਦੇ ਰਾਈਟਸ ਮਿਲਣ, ਉਨ੍ਹਾਂ ਨੂੰ toilet, electricity ਅਤੇ clean cooking fuel ਜਾਂ ਫਿਰ ਤੇਜ਼ ਇੰਟਰਨੈੱਟ ਕਨੈਕਟੀਵੀ ਮਿਲੇ, ਇਨ੍ਹਾਂ ਦੀ ਪਹਿਲਾਂ ਉਤਨੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ ਸੀ। ਇਸ ਸੋਚ ਨੂੰ ਬਦਲਿਆ ਜਾਣਾ, Reimagine ਕੀਤਾ ਜਾਣਾ ਬਹੁਤ ਜ਼ਰੂਰੀ ਸੀ। ਕੁਝ ਲੋਕ ਗ਼ਰੀਬੀ ਹਟਾਓ ਦੀਆਂ ਬਾਤਾਂ ਭਲੇ ਕਰਦੇ ਸਨ, ਲੇਕਿਨ ਸੱਚਾਈ ਸੀ ਕਿ ਪਹਿਲਾਂ ਗ਼ਰੀਬਾਂ ਨੂੰ ਦੇਸ਼ ‘ਤੇ ਬੋਝ ਮੰਨਿਆ ਜਾਂਦਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਜਦੋਂ ਕਿ ਸਾਡਾ ਫੋਕਸ ਗ਼ਰੀਬਾਂ ਨੂੰ empower ਕਰਨ ‘ਤੇ ਹੈ, ਤਾਕਿ ਉਹ ਦੇਸ਼ ਦੀ ਤੇਜ਼ ਗ੍ਰੋਥ ਵਿੱਚ ਆਪਣੇ ਪੂਰੇ potential ਦੇ ਨਾਲ ਕੰਟ੍ਰੀਬਿਊਟ ਕਰ ਸਕੀਏ।

 

Direct Benefit Transfer ਦਾ example ਤੁਹਾਡੀ ਭਲੀਭਾਂਤੀ ਨਜ਼ਰ ਇਸ ‘ਤੇ ਗਈ ਹੋਵੇਗੀ। ਤੁਸੀਂ ਜਾਣਦੇ ਹੋ ਕਿ ਸਾਡੇ ਇੱਥੇ govt. schemes ਵਿੱਚ Corruption, leakage ਅਤੇ middlemen, ਇਹ ਬਾਤਾਂ ਆਮ ਤੌਰ ‘ਤੇ ਕੌਮਨ ਸਨ ਅਤੇ ਸਮਾਜ ਨੇ ਵੀ ਇਸ ਨੂੰ ਸੁਭਾਅ ਨਾਲ ਸਵੀਕਾਰ ਕਰ ਲਿਆ ਸੀ। ਸਰਕਾਰਾਂ ਦਾ ਬਜਟ, ਸਰਕਾਰਾਂ ਦੀ spending ਵਧਦੀਆਂ ਗਈਆਂ, ਲੇਕਿਨ ਗ਼ਰੀਬੀ ਵੀ ਵਧਦੀ ਗਈ। ਅੱਜ ਤੋਂ 4 ਦਹਾਕੇ ਪਹਿਲਾਂ ਤਦ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੇ ਕਿਹਾ ਸੀ ਕਿ ਵੈਲਫੇਅਰ ਦੇ ਲਈ 1 ਰੁਪਈਆ ਦਿੱਲੀ ਤੋਂ ਭੇਜਦੇ ਹਨ ਤਾਂ beneficiary ਤੱਕ ਪਹੁੰਚਦੇ-ਪਹੁੰਚਦੇ ਉਹ 15 ਪੈਸਾ ਹੋ ਜਾਂਦਾ ਹੈ। ਕੌਣ ਸਾ ਪੰਜਾ ਘਿਸਦਾ ਸੀ ਮੈਨੂੰ ਮਾਲੂਮ ਨਹੀਂ ਹੈ। ਸਾਡੀ ਸਰਕਾਰ ਹਾਲੇ ਤੱਕ ਅਲੱਗ-ਅਲੱਗ ਸੀਕਮਸ ਦੇ ਤਹਿਤ DBT welfare schemes ਦੇ ਤਹਿਤ 28 ਲੱਖ ਕਰੋੜ ਰੁਪਏ ਟ੍ਰਾਂਸਫਰ ਕਰ ਚੁੱਕੀ ਹੈ।

 

ਹੁਣ ਤੁਸੀਂ ਸੋਚੋ ਰਾਜੀਵ ਗਾਂਧੀ ਜੀ ਨੇ ਕਿਹਾ ਸੀ, ਉਸੇ ਬਾਤ ਨੂੰ ਅਗਰ ਮੈਂ ਅੱਜ ਦੇ ਨਾਲ ਜੋੜਾਂ ਤਾਂ ਇੱਕ ਰੁਪਏ ਵਿੱਚੋਂ 15 ਪੈਸਾ ਪਹੁੰਚਣ ਵਾਲੀ ਬਾਤ ਨੂੰ ਪਕੜੂ ਤਾਂ 85 ਪ੍ਰਤੀਸ਼ਤ ਯਾਨੀ 24 ਲੱਖ ਕਰੋੜ ਰੁਪਏ ਇਹ ਰਕਮ ਕਿਸੇ ਦੀ ਜੇਬ ਵਿੱਚ ਚਲੀ ਗਈ ਹੁੰਦੀ ਕਿਸੇ ਨੇ ਲੂਟ ਲਿਆ ਹੁੰਦਾ, ਰਫਾਦਫਾ ਹੋ ਗਈ ਹੁੰਦੀ। ਅਤੇ ਸਿਰਫ਼ 4 ਲੱਖ ਕਰੋੜ ਰੁਪਏ ਗ਼ਰੀਬ ਦੇ ਪਾਸ ਪਹੁੰਚਿਆ ਹੁੰਦਾ, ਲੇਕਿਨ ਕਿਉਂਕਿ ਮੈਂ reimagine ਕੀਤਾ, DBT ਦੀ ਵਿਵਸਥਾ ਨੂੰ ਪ੍ਰਾਥਮਿਕਤਾ ਦਿੱਤੀ। ਅੱਜ ਇੱਕ ਰੁਪਇਆ ਦਿੱਲੀ ਤੋਂ ਨਿਕਲਦਾ ਹੈ, 100 ਦੇ 100 ਪੈਸੇ ਉਸ ਦੇ ਪਾਸ ਪਹੁੰਚਦੇ ਹਨ। ਇਹ ਹੈ reimagine.

|

ਸਾਥੀਓ,

ਕਦੇ ਨਹਿਰੂ ਜੀ ਨੇ ਕਿਹਾ ਸੀ ਕਿ ਜਿਸ ਦਿਨ ਹਰ ਭਾਰਤੀ ਦੇ ਪਾਸ toilet ਦੀ ਸੁਵਿਧਾ ਹੋਵੇਗੀ, ਉਸ ਦਿਨ ਅਸੀਂ ਜਾਣ ਜਾਵਾਂਗੇ ਕਿ ਦੇਸ਼ ਵਿਕਾਸ ਦੀ ਇੱਕ ਨਵੀਂ ਉਚਾਈ ‘ਤੇ ਹੈ। ਮੈਂ ਇਹ ਪੰਡਿਤ ਨਹਿਰੂ ਜੀ ਦੀ ਬਾਤ ਕਰ ਰਿਹਾ ਹਾਂ। ਕਿਤਨੇ ਸਾਲ ਪਹਿਲਾਂ ਦੀ ਹੋਵੇਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਮਤਲਬ ਨਹਿਰੂ ਜੀ ਨੂੰ ਵੀ ਸਮੱਸਿਆ ਦਾ ਪਤਾ ਸੀ, ਲੇਕਿਨ ਸਮਾਧਾਨ ਦੀ ਤਤਪਰਤਾ ਨਜ਼ਰ ਨਹੀਂ ਆਈ ਅਤੇ ਇਸ ਵਜ੍ਹਾ ਨਾਲ ਦੇਸ਼ ਦਾ ਬਹੁਤ ਬੜਾ ਹਿੱਸਾ ਲੰਬੇ ਸਮੇਂ ਤੱਕ ਮੂਲ ਸੁਵਿਧਾਵਾਂ ਤੋਂ ਵੰਚਿਤ ਰਿਹਾ। 2014 ਵਿੱਚ ਜਦੋਂ ਅਸੀਂ ਸੇਵਾ ਕਰਨ ਦਾ ਅਵਸਰ ਮਿਲਿਆ ਤਾਂ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ Sanitation Coverage 40 ਪਰਸੈਂਟ ਤੋਂ ਵੀ ਘੱਟ ਸੀ। ਅਸੀਂ ਇਤਨੇ ਘੱਟ ਸਮੇਂ ਵਿੱਚ 10 ਕਰੋੜ ਤੋਂ ਜ਼ਿਆਦਾ ਸ਼ੌਚਾਲਯ ਬਣਾਏ, ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ। ਅੱਜ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ Sanitation Coverage 100 ਪਰਸੈਂਟ ਤੱਕ ਪਹੁੰਚ ਗਿਆ ਹੈ।

 

ਮੈਂ ਤੁਹਾਨੂੰ aspirational districts ਦਾ ਵੀ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ। Reimagine ਵਾਲਾ ਵਿਸ਼ਾ ਤੁਸੀਂ ਜੋ ਰੱਖਿਆ ਹੈ ਤਾਂ ਮੈਂ ਉਸੇ ਦਾਇਰੇ ਵਿੱਚ ਆਪਣੇ ਆਪ ਨੂੰ ਰੱਖਣਾ ਚਾਹੁੰਦਾ ਹਾਂ। ਹਾਲਤ ਇਹ ਸੀ ਕਿ ਵਰ੍ਹੇ 2014 ਵਿੱਚ ਦੇਸ਼ ਵਿੱਚ 100 ਤੋਂ ਜ਼ਿਆਦਾ ਐਸੇ districts ਸਨ, ਜਿਨ੍ਹਾਂ ਨੂੰ ਬਹੁਤ ਹੀ backward ਮੰਨਿਆ ਜਾਂਦਾ ਸੀ। ਇਨ੍ਹਾਂ ਜ਼ਿਲ੍ਹਿਆਂ ਦੀ ਪਹਿਚਾਣ ਸੀ- ਗ਼ਰੀਬੀ, ਪਿਛੜਾਪਨ, ਨਾ ਸੜਕ, ਨਾ ਪਾਣੀ, ਨਾ ਸਕੂਲ, ਨਾ ਬਿਜਲੀ, ਨਾ ਹਸਪਤਾਲ, ਨਾ ਸਿੱਖਿਆ, ਨਾ ਰੋਜ਼ਗਾਰ। ਅਤੇ ਇਨ੍ਹਾਂ ਵਿੱਚ ਸਾਡੇ ਦੇਸ਼ ਦੇ ਜ਼ਿਆਦਾਤਰ ਆਦਿਵਾਸੀ ਭਾਈ-ਭੈਣ ਇਨ੍ਹਾਂ ਇਲਾਕਿਆਂ ਵਿੱਚ ਰਿਹਾ ਕਰਦੇ ਸਨ। ਅਸੀਂ backward ਦੇ ਇਸ concept ਨੂੰ reimagine ਕੀਤਾ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ Aspirational districts ਬਣਾਇਆ। ਪਹਿਲਾਂ ਇਨ੍ਹਾਂ ਡਿਸਟ੍ਰਿਕਟਸ ਵਿੱਚ ਔਫਿਸਰਸ ਨੂੰ punishment postings ਦੇ ਰੂਪ ਵਿੱਚ ਭੇਜਿਆ ਜਾਂਦਾ ਸੀ। ਅੱਜ ਉੱਥੇ best and young officers ਨੂੰ depute ਕੀਤਾ ਜਾਂਦਾ ਹੈ।


ਅੱਜ central govt, PSUs, state governments, district administration, ਸਾਰੇ ਮਿਲ ਕੇ ਇਨ੍ਹਾਂ ਡਿਸਟ੍ਰਿਕਟਸ ਦੇ turn-around ਦੇ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਾਂ। ਇਸ ਦੇ ਕਾਰਨ ਸਾਨੂੰ ਬਿਹਤਰ results ਵੀ ਮਿਲਣ ਲਗੇ ਹਨ ਅਤੇ ਇਸ ਦੀ ਰੀਅਲ ਟਾਈਮ ਮੋਨੀਟਰਿੰਗ ਵੀ ਹੋ ਰਹੀ ਹੈ, ਟੈਕਨੋਲੋਜੀ ਦੀ ਭਰਪੂਰ ਉਪਯੋਗ ਕੀਤਾ ਜਾ ਰਿਹਾ ਹੈ। ਹੁਣ ਜੈਸੇ ਯੂਪੀ ਦੇ Aspirational District ਫਤੇਹਪੁਰ ਵਿੱਚ institutional deliveries ਹੁਣ 47 Percent ਤੋਂ ਵਧ ਕੇ 91 Percent ਹੋ ਗਈ ਹੈ ਅਤੇ ਉਸ ਦੇ ਕਾਰਨ ਮਾਤਾ ਮੌਤ ਦਰ, ਸਿਸ਼ੁ ਮੌਤ ਦਰ ਵਿੱਚ ਬਹੁਤ ਬੜੀ ਕਮੀ ਆਈ ਹੈ। ਮੱਧ ਪ੍ਰਦੇਸ਼ ਦੇ Aspirational District ਬੜਵਾਨੀ ਉਹ ਪੂਰੀ ਤਰ੍ਹਾਂ immunized ਬੱਚਿਆਂ ਦੀ ਸੰਖਿਆ 40 Percent ਤੋਂ ਵਧ ਕੇ ਹੁਣ 90 Percent ਹੋ ਗਈ ਹੈ, ਬੱਚਿਆਂ ਦੀ ਜ਼ਿੰਦਗੀ ਦੀ ਚਿੰਤਾ ਹੋਈ।

 

ਮਹਾਰਾਸ਼ਟਰ ਦੇ Aspirational District ਵਾਪਿਸ ਵਿੱਚ, TB treatment ਦਾ success rate 40 Percent ਹੋਇਆ ਕਰਦਾ ਸੀ, ਉੱਥੇ ਤੋਂ ਵਧ ਕੇ ਕਰੀਬ Ninety Percent ਹੋ ਗਿਆ ਹੈ। ਕਰਨਾਟਕ ਦੇ Aspirational District ਯਾਦਗੀਰ ਵਿੱਚ ਹੁਣ ਬ੍ਰੌਡਬੈਂਡ ਕਨੈਕਟੀਵਿਟੀ ਨਾਲ ਜੁੜੀ ਗ੍ਰਾਮ ਪੰਚਾਇਤਾਂ ਦੀ ਸੰਖਿਆ 20 ਪਰਸੈਂਟ ਤੋਂ 80 ਪਰਸੈਂਟ ਪਹੁੰਚ ਗਈ ਹੈ। ਕਿਤਨੇ ਹੀ ਐਸੇ ਪੈਰਾਮੀਟਰਸ ਹਨ, ਜਿਸ ਵਿੱਚ ਕਿਸੇ ਸਮੇਂ ਜਿਸ ਨੂੰ ਬੈਕਵਰਡ ਡਿਸਟ੍ਰਿਕਟ ਕਹਿ ਕੇ ਅਛੂਤ ਬਣਾ ਦਿੱਤਾ ਗਿਆ ਸੀ, ਐਸੇ aspirational districts ਦੀ ਕਵਰੇਜ ਪੂਰੇ ਦੇਸ਼ ਦੀ average ਤੋਂ ਵੀ ਬਿਹਤਰ ਹੋ ਰਹੀ ਹੈ। ਇਹ ਹੈ reimagination. ਮੈਂ ਤੁਹਾਨੂੰ clean water supply ਦਾ ਵੀ ਉਦਾਹਰਣ ਦੇਵਾਂਗਾ। ਆਜ਼ਾਦੀ ਦੇ 7 ਦਹਾਕੇ ਦੇ ਬਾਅਦ ਵੀ ਸਾਡੇ ਦੇਸ਼ ਵਿੱਚ ਸਿਰਫ਼ 30 million ਯਾਨੀ 3 ਕਰੋੜ Rural households ਦੇ ਪਾਸ ਹੀ tap connection ਸੀ। 160 million rural households ਯਾਨੀ 16 ਕਰੋੜ ਪਰਿਵਾਰ ਇਸ ਤੋਂ ਵੰਚਿਤ ਸਨ। ਅਸੀਂ ਬੜੀਆਂ-ਬੜੀਆਂ ਬਾਤਾਂ ਦੀ ਬਜਾਏ, 80 million ਯਾਨੀ 8 ਕਰੋੜ ਨਵੇਂ tap connections ਸਿਰਫ਼ ਸਾਢੇ 3 ਵਰ੍ਹਿਆਂ ਵਿੱਚ ਦੇ ਦਿੱਤੇ ਗਏ ਹਨ। ਇਹ ਹੈ Reimagination ਦਾ ਕਮਾਲ।

Friends,

ਇਸ ਸਮਿੱਟ ਵਿੱਚ ਸ਼ਾਮਲ ਐਕਸਪਰਟ੍ਸ ਵੀ ਇਸ ਬਾਤ ਨੂੰ ਮੰਨਣਗੇ ਕਿ ਭਾਰਤ ਦੀ rapid growth ਦੇ ਲਈ ਅੱਛਾ infrastructure ਜ਼ਰੂਰੀ ਹੈ। ਲੇਕਿਨ ਦੇਸ਼ ਵਿੱਚ ਪਹਿਲਾਂ ਕੀ ਸਥਿਤੀ ਸੀ? ਅਤੇ ਜੋ ਸਥਿਤੀ ਸੀ, ਉਹ ਕਿਉਂ ਸੀ? Even ET ਵਿੱਚ ਤਾਂ ਬੜੇ-ਬੜੇ ਐਡੀਟੋਰੀਅਲਸ ਇਸ ’ਤੇ ਛਪੇ ਹਨ, ਲੋਕਾਂ ਨੇ ਆਪਣੀਆਂ Opinions ਦਿੱਤੀਆਂ ਹਨ। ਅਤੇ ਉਨ੍ਹਾਂ ਵਿੱਚ ਜੋ ਬਾਤ ਪ੍ਰਮੁਖਤਾ ਨਾਲ ਰਹੀ ਹੈ, ਉਹ ਇਹ ਸਾਡੇ ਇੱਥੇ Infrastructure ਨਾਲ ਜੁੜੇ ਫੈਸਲਿਆਂ ਵਿੱਚ, ਦੇਸ਼ ਦੀ ਜ਼ਰੂਰਤ ਨੂੰ ਘੱਟ ਦੇਖਿਆ ਜਾਂਦਾ ਸੀ ਅਤੇ ਰਾਜਨੀਤਿਕ ਮਹੱਤਵਆਕਾਂਖਿਆ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ। ਇਸ ਦਾ ਜੋ ਨਤੀਜਾ ਨਿਕਲਿਆ, ਉਸ ਦਾ ਭੁਗਤਭੋਗੀ ਪੂਰਾ ਦੇਸ਼ ਰਿਹਾ ਹੈ।

ਅਗਰ ਕਿਤੇ roads ਵੀ ਬਣਨੀ ਹੈ ਤਾਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਸੜਕ ਬਣਨ ਦੇ ਬਾਅਦ ਵੋਟ ਮਿਲਣਗੇ ਜਾਂ ਨਹੀਂ। ਟ੍ਰੇਨ ਕਿੱਥੇ ਰੁਕੇਗੀ, ਕਿੱਥੇ ਚੱਲੇਗੀ, ਇਹ ਵੀ ਰਾਜਨੀਤਕ ਨਫਾ-ਨੁਕਸਾਨ ਦੇਖ ਕੇ ਤੈਅ ਹੁੰਦਾ ਸੀ। ਯਾਨੀ Infrastructure  ਦੀ ਤਾਕਤ ਨੂੰ ਪਹਿਲਾਂ ਕਦੇ ਸਮਝਿਆ ਹੀ ਨਹੀਂ ਗਿਆ। ਸਾਡੇ ਪਾਸ ਅਤੇ ਇਹ ਤੁਹਾਨੂੰ ਚੌਂਕਾਉਣ ਵਾਲੀਆਂ ਚੀਜ਼ਾਂ ਲਗਣਗੀਆਂ, ਕਦੇ ET ਵਾਲਿਆਂ ਨੇ ਲਿਖਿਆ ਨਹੀਂ ਹੋਵੇਗਾ, ਦੁਰਭਾਗ ਹੈ ਜੀ, ਸਾਡੇ ਇੱਥੇ  dams ਬਣਦੇ ਸੀ, ਲੇਕਿਨ  canals ਨੈੱਟਵਰਕ ਨਹੀਂ ਬਣਦਾ ਸੀ। ਤੁਸੀਂ ਸੋਚਦੇ ਹੋ ਕਿ  6  ਮੰਜ਼ਿਲਾਂ ਮਕਾਨ ਬਣੇ, ਅਤੇ ਲਿਫਟ ਵੀ ਨਾ ਹੋਵੇ staircase ਵੀ ਨਾ ਹੋਵੇ, ਐਸਾ ਸੋਚ ਸਕਦੇ ਹੋ ਤੁਸੀਂ। ਡੈਮ ਬਣੇ ਅਤੇ ਕੈਨਾਲ ਨਾ ਹੋਵੇ, ਲੇਕਿਨ ਸ਼ਾਇਦ ਉਸ ਸਮੇਂ  ET ਨੂੰ ਦੇਖਣਾ ਉਚਿਤ ਨਹੀਂ ਲਗਿਆ ਹੋਵੇਗਾ।

ਸਾਡੇ ਪਾਸ mines ਸਨ, ਲੇਕਿਨ  minerals ਨੂੰ ਟ੍ਰਾਂਸਪੋਰਟ ਕਰਨ ਦੇ ਲਈ ਕਨੈਕਟੀਵਿਟੀ ਕਦੀ ਨਹੀਂ ਸੀ। ਸਾਡੇ ਪਾਸ  ports ਸੀ, ਲੇਕਿਨ ਰੇਲਵੇ ਅਤੇ ਰੋਡ ਕਨੈਕਟੀਵਿਟੀ ਦੀ  problem,  ਭਰਪੂਰ ਮਾਤਰਾ ਵਿੱਚ ਸੀ। ਸਾਡੇ ਪਾਸ  power plants ਸੀ, ਲੇਕਿਨ  transmission lines ਕਾਫੀ ਨਹੀਂ ਸਨ, ਜੋ ਸਨ ਉਹ ਵੀ ਬੁਰੀ ਸਥਿਤੀ ਵਿੱਚ ਸਨ।

ਸਾਥੀਓ,

ਅਸੀਂ infrastructure ਨੂੰ silos ਵਿੱਚ ਦੇਖਣ ਦੀ practice  ਨੂੰ ਬੰਦ ਕੀਤਾ, ਅਤੇ infrastructure ਦੇ ਨਿਰਮਾਣ ਨੂੰ ਇੱਕ grand strategy ਦੇ ਰੂਪ ਵਿੱਚ reimagine ਕੀਤਾ। ਅੱਜ ਭਾਰਤ ਵਿੱਚ 38 km per day ਦੀ ਸਪੀਡ ਨਾਲ ਹਾਈਵੇਅ ਬਣ ਰਹੇ ਹਨ ਅਤੇ ਹਰ ਰੋਜ਼ 5 ਕਿਲੋਮੀਟਰ ਤੋਂ ਜ਼ਿਆਦਾ ਰੇਲ ਲਾਈਨਾਂ ਵਿਛ ਰਹੀਆਂ ਹਨ। ਸਾਡੀ Port capacity ਆਉਣ ਵਾਲੇ 2 ਵਰ੍ਹਿਆਂ ਵਿੱਚ 3000 MTPA  ਤੱਕ ਪਹੁੰਚਣ ਵਾਲੀ ਹੈ। 2014  ਦੇ ਮੁਕਾਬਲੇ operational airports ਦੀ ਸੰਖਿਆ 74 ਤੋਂ ਵਧ ਕੇ 147 ਹੋ ਚੁੱਕੀ ਹੈ। ਇਨ੍ਹਾਂ 9 ਵਰ੍ਹਿਆਂ ਵਿੱਚ ਲਗਭਗ ਸਾਢੇ 3 ਲੱਖ ਕਿਲੋਮੀਟਰ  Rural roads ਬਣਾਈਆਂ ਗਈਆਂ ਹਨ। ਕਰੀਬ 80 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇਅ ਬਣੇ ਹਨ, ਇਹ ਸਾਰੇ 9 ਸਾਲ ਦਾ ਹਿਸਾਬ ਮੈਂ ਦੇ ਰਿਹਾ ਹਾਂ ਤੁਹਾਨੂੰ। ਇਹ ਯਾਦ ਕਰਵਾਉਣਾ ਪੈਂਦਾ ਹੈ, ਕਿਉਂਕਿ ਇਸ ਨੂੰ ਇੱਥੇ ਬਲੈਕਆਉਟ ਕਰਨ ਵਾਲੇ ਬਹੁਤ ਬੈਠੇ ਹਨ। ਇਨ੍ਹਾਂ 9 ਵਰ੍ਹਿਆਂ ਵਿੱਚ 3 ਕਰੋੜ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਗਏ ਹਨ ਅਤੇ ਇਹ ਤਿੰਨ ਕਰੋੜ ਦਾ ਅੰਕੜਾ ਇਤਨਾ ਬੜਾ ਹੈ ਕਿ ਦੁਨੀਆ ਦੇ ਕਿਤਨੇ ਹੀ ਦੇਸ਼ਾਂ ਦੀ ਇਤਨੀ ਆਬਾਦੀ ਵੀ ਨਹੀਂ ਹੈ, ਜਿਤਨੇ ਘਰ ਬਣਾ ਕੇ ਅਸੀਂ 9 ਸਾਲ ਵਿੱਚ ਭਾਰਤ ਦੇ ਗ਼ਰੀਬਾਂ ਨੂੰ ਦਿੱਤੇ ਹਨ।

|

ਸਾਥੀਓ,

ਭਾਰਤ ਵਿੱਚ ਪਹਿਲੀ ਮੈਟਰੋ ਕੋਲਕੱਤਾ ਵਿੱਚ 1984 ਵਿੱਚ ਸ਼ੁਰੂ ਹੋਈ ਸੀ। ਯਾਨੀ ਸਾਡੇ ਪਾਸ ਟੈਕਨੋਲੋਜੀ ਆ ਗਈ ਐਕਸਪਰਟੀਜ਼ ਆ ਗਈ, ਲੇਕਿਨ ਫਿਰ ਹੋਇਆ ਕੀ? ਦੇਸ਼ ਦੇ ਜ਼ਿਆਦਾਤਰ ਸ਼ਹਿਰ ਮੈਟਰੋ ਤੋਂ ਵੰਚਿਤ ਹੀ ਰਹੇ। 2014 ਤੱਕ ਯਾਨੀ ਆਪਣੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਦੇ ਪਹਿਲਾ 2014 ਤੱਕ ਹਰ ਮਹੀਨੇ ਅੱਧਾ ਕਿਲੋਮੀਟਰ ਦੇ ਆਸਪਾਸ ਹੀ ਨਵੀਂ ਮੈਟਰੋ ਲਾਈਨ ਬਣਿਆ ਕਰਦੀ ਸੀ। 2014 ਦੇ ਬਾਅਦ ਮੈਟਰੋ ਨੈੱਟਵਰਕ ਵਿਛਾਉਣ ਦੀ ਐਵਰੇਜ਼ ਵਧ ਕੇ ਲਗਭਗ 6 ਕਿਲੋਮੀਟਰ per month ਹੋ ਚੁੱਕੀ ਹੈ। ਹੁਣ ਭਾਰਤ ਮੈਟਰੋ ਰੂਟ ਲੈਂਥ ਦੇ ਮਾਮਲੇ ਵਿੱਚ ਦੁਨੀਆ ਵਿੱਚ 5ਵੇਂ ਨੰਬਰ ’ਤੇ ਪਹੁੰਚ ਚੁੱਕਿਆ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੀ ਅਸੀਂ ਦੁਨੀਆਂ ਵਿੱਚ ਅਸੀਂ ਦੁਨੀਆ ਵਿੱਚ ਤੀਸਰੇ ਨੰਬਰ ’ਤੇ ਪਹੁੰਚਣ ਵਾਲੇ ਹਾਂ।

Friends,

ਅੱਜ PM Gatishakti National Master Plan, infrastructure ਦੇ ਨਿਰਮਾਣ ਨੂੰ ਤਾਂ ਗਤੀ ਦੇ ਹੀ ਰਿਹਾ ਹੈ, ਅਤੇ ਜੈਸਾ ਵਿਨੀਤ ਜੀ ਨੇ ਕਿਹਾ ਗਤੀ ਅਤੇ ਸ਼ਕਤੀ ਦੋਨੋਂ ਨੂੰ ਅਸੀਂ ਜੋੜਿਆ ਹੈ। ਯਾਨੀ ਇਹ ਪੂਰਾ ਕਨਸੈਪਟ ਕੈਸੇ ਗਤੀ ਦੇ ਰਿਹਾ ਹੈ ਅਤੇ ਉਸ ਦਾ ਪਰਿਣਾਮ ਕੀ ਹੈ ਇਹ ਬਸ ਰੇਲ ਰੋਡ ਤੱਕ ਸੀਮਤ ਨਹੀਂ ਹੈ, ਜਦੋਂ ਅਸੀਂ  ਗਤੀ ਸ਼ਕਤੀ ਬਾਰੇ ਵਿੱਚ ਸੋਚਦੇ ਹਾਂ ਤਾਂ ਇਹ area development  ਦਾ ਵੀ ਉਸ ਵਿੱਚ ਕਨਸੈਪਟ ਹੈ ਅਤੇ ਉੱਥੋਂ ਦੇ people ਦਾ development ਜੈਸੀ ਇੱਕ ਤ੍ਰਿਵੇਣੀ ਜਿਹੀ ਵਿਵਸਥਾ ਇਸ ਵਿੱਚ ਜੋੜੀ ਗਈ ਹੈ। ਗਤੀਸ਼ਕਤੀ ਪਲੈਟਫਾਰਮ ’ਤੇ ਤੁਹਾਡੇ ਵਿੱਚੋਂ ਜੋ ਲੋਕ ਟੈਕਨੋਲੋਜੀ ਵਿੱਚ ਰੁਚੀ ਰੱਖਦੇ ਹੋਣਗੇ, ਉਨ੍ਹਾਂ ਦੇ ਲਈ ਇਹ ਸ਼ਾਇਦ ਇਹ ਜਾਣਕਾਰੀ ਬੜੀ interesting ਹੋਵੇਗੀ। ਅੱਜ ਗਤੀਸ਼ਕਤੀ ਦਾ ਸਾਡਾ ਜੋ ਪਲੈਟਫਾਰਮ ਹੈ, infrastructure mapping ਦੀ 1600 ਤੋਂ ਅਧਿਕ ਡੇਟਾ layers ਹਨ।

ਅਤੇ ਕੋਈ ਵੀ ਪ੍ਰਪੋਜਲ ਆਰਟੀਫਿਸ਼ੀਅਲ ਇੰਨਟੈਲੀਜੈਂਸ ਦੀ ਮਦਦ ਨਾਲ 1600 ਲੇਅਰਸ e ਗੁਜਰ ਕੇ ਨਿਰਣੈ ਕਰਦੀ ਹੈ। ਸਾਡੇ expressways ਹੋਣ ਜਾਂ ਫਿਰ ਦੂਸਰਾ ਇਨਫ੍ਰਾਸਟ੍ਰਕਚਰ, ਅੱਜ shortest ਅਤੇ ਸਭ ਤੋਂ efficient route ਤੈਅ ਕਰਨ ਦੇ ਲਈ ਇਸ ਨੂੰ AI ਨਾਲ ਵੀ ਜੋੜਿਆ ਗਿਆ ਹੈ। PM ਗਤੀਸ਼ਕਤੀ ਨਾਲ Area ਅਤੇ People ਡਿਵੈਲਪਮੈਂਟ ਕਿਵੇਂ ਹੁੰਦਾ ਹੈ, ਇਸ ਦੀ ਇੱਕ example ਮੈਂ ਤੁਹਾਨੂੰ ਦਿੰਦਾ ਹਾਂ। ਇਸ ਨਾਲ ਅਸੀਂ ਕਿਸੇ ਇੱਕ ਏਰੀਆ ਵਿੱਚ population density ਅਤੇ  schools ਦੀ  availability ਨੂੰ ਮੈਪ ਕਰ ਸਕਦੇ ਹਾਂ, 1600 ਪੈਰਾਮੀਟਰ ਦੇ ਅਧਾਰ ’ਤੇ। ਅਤੇ ਸਿਰਫ ਡਿਮਾਂਡ ਜਾਂ political consideration ਦੇ ਅਧਾਰ ’ਤੇ  schools allot ਕਰਨ ਦੀ ਬਜਾਏ, ਅਸੀਂ ਜਿੱਥੇ ਜ਼ਰੂਰਤ ਹੈ, ਉੱਥੇ ਸਕੂਲ ਬਣਾ ਸਕਦੇ ਹਾਂ। ਯਾਨੀ ਇਹ ਗਤੀਸ਼ਕਤੀ ਪਲੈਟਫਾਰਮ ਯਾਨੀ ਮੋਬਾਇਲ ਟਾਵਰ ਕਿੱਥੇ ਲਗਾਉਣਾ ਉਪਯੋਗੀ ਹੋਵੇਗਾ, ਉਹ ਵੀ ਤੈਅ ਕਰ ਸਕਦੇ ਹਾਂ। ਇਹ ਆਪਣੇ ਆਪ ਵਿੱਚ ਯੂਨਿਕ ਵਿਵਸਥਾ ਅਸੀਂ ਖੜ੍ਹੀ ਕੀਤੀ ਹੈ।

ਸਾਥੀਓ,

ਅਸੀਂ Infrastructure ਨੂੰ ਕਿਵੇਂ reimagine ਕਰ ਰਹੇ ਹਾਂ, ਇਸ ਦੀ ਇੱਕ ਹੋਰ example ਸਾਡਾ aviation sector ਹੈ ਇੱਥੇ ਮੌਜੂਦ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਸਾਡੇ ਇੱਥੇ ਵਰ੍ਹਿਆਂ ਤੱਕ ਇੱਕ ਬਹੁਤ ਬੜਾ  airspace, Defence ਦੇ ਲਈ restricted ਰਿਹਾ ਹੈ। ਇਸ ਵਜ੍ਹਾ ਨਾਲ ਹਵਾਈ ਜਹਾਜ਼ਾਂ ਨੂੰ ਭਾਰਤ ਵਿੱਚ ਕਿਤੇ ਵੀ ਆਉਣ-ਜਾਣ ਤੋਂ ਜ਼ਿਆਦਾ ਸਮਾਂ ਲੱਗਦਾ ਸੀ, ਕਿਉਂਕਿ ਉਹ ਅਗਰ ਡਿਫੈਂਸ ਦਾ ਏਅਰਸਪੇਸ ਹੈ ਤਾਂ ਉੱਥੇ ਨਹੀਂ ਜਾ ਸਕਦੇ ਸੀ, ਤੁਹਾਨੂੰ ਘੁੰਮ ਕੇ ਜਾਣਾ ਪੈਂਦਾ ਸੀ। ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਅਸੀਂ  armed forces ਦੇ ਨਾਲ ਬਾਤ ਕੀਤੀ। ਅੱਜ 128 Air routes ਨੂੰ civilian movement ਦੇ ਲਈ ਵੀ ਖੋਲ੍ਹਿਆ ਜਾ ਚੁੱਕਿਆ ਹੈ। ਇਸ ਦੇ ਕਾਰਨ  flight paths ਛੋਟੇ ਹੋ ਗਏ, ਜਿਸ ਨਾਲ  time  ਵੀ ਬਚ ਰਿਹਾ ਹੈ ਅਤੇ fuel ਵੀ ਬਚ ਰਿਹਾ ਹੈ, ਦੋਨੋਂ ਦੀ ਸੇਵਿੰਗ ਵਿੱਚ ਮਦਦ ਮਿਲ ਰਹੀ ਹੈ। ਅਤੇ ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦੇਵੇਗਾ। ਇਸ ਇੱਕ ਫੈਸਲੇ ਨਾਲ ਹੀ ਲਗਭਗ 1 lakh ਟਨ CO2 emissions ਵੀ ਘੱਟ ਹੋਇਆ ਹੈ। ਇਹ ਹੁੰਦੀ ਹੈ Reimagination ਦੀ ਤਾਕਤ।

ਸਾਥੀਓ,

ਅੱਜ ਭਾਰਤ ਨੇ Physical ਅਤੇ Social Infrastructure ਦੇ ਡਿਵਲਪਮੈਂਟ ਦਾ ਇੱਕ ਨਵਾਂ ਮਾਡਲ ਪੂਰੇ ਵਿਸ਼ਵ ਦੇ ਸਾਹਮਣੇ ਰਖਿਆ ਹੈ। ਇਸ ਦੀ Combined ਉਦਹਾਰਨ ਸਾਡਾ ਡਿਜੀਟਲ ਇਨਫ੍ਰਾਸਟ੍ਰਕਚਰ ਹੈ। ਬੀਤੇ 9 ਵਰ੍ਹਿਆਂ ਵਿੱਚ ਅਸੀਂ ਦੇਸ਼ ਵਿੱਚ 6 ਲੱਖ ਕਿਲੋਮੀਟਰ ਤੋਂ ਜ਼ਿਆਦਾ ਦਾ ਆਪਟੀਕਲ ਫਾਈਬਰ ਵਿਛਾਇਆ ਹੈ। ਬੀਤੇ 9 ਵਰ੍ਹਿਆਂ  ਵਿੱਚ ਦੇਸ਼ ਵਿੱਚ ਮੋਬਾਇਲ ਮੈਨੂਫੈਚਰਿੰਗ ਯੂਨਿਟਸ ਕਈ ਗੁਣ ਵਧੀਆਂ ਹਨ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਇੰਟਰਨੈਟ ਡੇਟਾ ਦੇ ਰੇਟ 25 ਗੁਣਾ ਘੱਟ ਹੋਇਆ ਹੈ। ਦੁਨੀਆ ਦਾ ਸਭ ਤੋਂ ਸਸਤਾ ਅਤੇ ਇਸ ਦਾ ਨਤੀਜਾ ਕੀ ਹੋਇਆ? ਸਾਲ 2012 ਵਿੱਚ ਮੇਰੇ ਆਉਣ ਤੋਂ ਪਹਿਲਾਂ ਭਾਰਤ, global mobile data traffic ਵਿੱਚ ਸਿਰਫ 2 ਪਰਸੈਂਟ ਹੀ  contribute ਕਰਦਾ ਸੀ। ਜਦੋਂ ਕਿ western market ਦੀ ਕੰਟ੍ਰੀਬਿਊਸ਼ਨ ਤਦ 75 per cent ਸੀ। 2022 ਵਿੱਚ ਭਾਰਤ ਦੇ ਪਾਸ global mobile data traffic ਦਾ 21% ਸ਼ੇਅਰ ਸੀ। ਜਦੋਂ ਕਿ ਨੌਰਥ ਅਮਰੀਕਾ ਅਤੇ ਯੂਰੋਪ ਦੇ ਪਾਸ  global traffic ਦਾ one fourth share  ਹੀ ਰਹਿ ਗਿਆ ਹੈ।

ਅੱਜ ਦੁਨੀਆ ਦੀ 40 ਪਰਸੈਂਟ real time digital payments ਭਾਰਤ ਵਿੱਚ ਹੁੰਦੀ ਹੈ। ਇਹ ਉਨ੍ਹਾਂ ਲੋਕਾਂ ਨੂੰ ਦੇਸ਼ ਦੇ ਲੋਕਾਂ ਦਾ ਜਵਾਬ ਹੈ, ਜੋ ਸੋਚਦੇ ਸੀ ਕਿ ਭਾਰਤ ਦੇ ਗ਼ਰੀਬ ਕਿੱਥੋਂ ਡਿਜੀਟਲ ਪੇਮੈਂਟ ਕਰ ਪਾਉਣਗੇ। ਮੈਨੂੰ ਹੁਣ ਕਿਸੇ ਨੇ ਇੱਕ video  ਭੇਜੀ ਸੀ ਕਿ ਸ਼ਾਦੀ ਵਿੱਚ ਕੋਈ ਢੋਲ ਵਜਾ ਰਿਹਾ ਸੀ ਅਤੇ ਉਸ ’ਤੇ QR ਕੋਡ ਲਗਾਇਆ ਹੋਇਆ ਸੀ। ਅਤੇ ਉਹ ਦੁੱਲ੍ਹੇ ’ਤੇ ਫੋਨ ਘੁੰਮਾ ਕੇ QR ਕੋਡ ਦੀ ਮਦਦ ਨਾਲ ਉਸ ਨੂੰ ਪੈਸੇ ਦੇ ਰਹੇ ਸੀ। Reimagination  ਦੇ ਇਸ ਦੌਰ ਵਿੱਚ ਭਾਰਤ ਦੇ ਲੋਕਾਂ ਨੇ ਅਜਿਹੇ ਲੋਕਾਂ ਦੀ ਸੋਚ ਨੂੰ ਹੀ Reject ਕਰ ਦਿੱਤਾ ਹੈ। ਇਹ ਲੋਕ ਪਾਰਲੀਮੈਂਟ ਵਿੱਚ ਲੋਕ ਬੋਲਦੇ ਸੀ, ਗ਼ਰੀਬ ਇਹ ਕਿਥੋਂ ਕਰੇਗਾ, ਮੇਰੇ ਦੇਸ਼ ਦੇ ਗ਼ਰੀਬ ਦੀ ਤਾਕਤ ਦਾ ਹੁਣ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਜੀ। ਮੈਨੂੰ ਹੈ।

Friends,

ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੱਕ ਜੋ ਸਰਕਾਰਾਂ ਰਹੀਆਂ ਜਾਂ ਜੋ ਸਰਕਾਰ ਚਲਾਉਣ ਵਾਲੇ ਰਹੇ, ਉਨ੍ਹਾਂ ਨੂੰ ਮਾਈ-ਬਾਪ ਕਲਚਰ ਬਹੁਤ ਪਸੰਦ ਆਉਂਦਾ ਸੀ. ਤੁਸੀਂ ਲੋਕ ਇਸ ਨੂੰ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਨਾਲ ਕੰਨਫਿਊਜ਼ ਨਾ ਕਰੋ। ਇਹ ਇੱਕ ਅਲੱਗ ਹੀ ਮਨੋਭਾਵ ਸੀ। ਇਸ ਵਿੱਚ government, ਆਪਣੇ ਹੀ ਦੇਸ਼ ਦੇ citizens ਦੇ ਦਰਮਿਆਨ, master ਜੈਸੇ ਵਿਵਹਾਰ ਕਰਦੀ ਸੀ। ਹਾਲ ਇਹ ਸੀ ਕਿ ਦੇਸ਼ ਦੇ ਨਾਗਰਿਕ ਭਲੇ ਕੁਝ ਵੀ ਕਰਨ, ਸਰਕਾਰ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੀ ਸੀ। ਅਤੇ ਨਾਗਰਿਕ ਕੁਝ ਵੀ ਕਰਨਾ ਚਾਹੇ, ਉਸ ਨੂੰ ਸਰਕਾਰ ਦੀ permission ਲੈਣੀ ਪੈਂਦੀ ਸੀ। ਇਸ ਕਾਰਨ, ਪਹਿਲਾ ਦੇ ਸਮੇਂ, government ਅਤੇ citizens ਦੇ ਦਰਮਿਆਨ mutual distrust ਅਤੇ suspicion ਦਾ ਮਾਹੌਲ ਬਣਿਆ ਰਹਿੰਦਾ ਸੀ।

ਜਿੱਥੇ ਜੋ ਸੀਨੀਅਰ ਜਰਨਲਿਸਟਸ ਬੈਠੇ ਹਨ, ਉਨ੍ਹਾਂ ਵਿੱਚ ਇੱਕ ਬਾਤ ਯਾਦ ਦਿਵਾਉਣਾ ਚਹੁੰਦਾ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਜਮਾਨੇ ਵਿੱਚ ਟੀਵੀ ਅਤੇ ਰੇਡੀਓ ਦੇ ਲਈ ਵੀ ਲਾਇਸੈਂਸ ਲੈਣਾ ਪੈਂਦਾ ਸੀ। ਇਤਨਾ ਹੀ ਨਹੀਂ, ਇਸ ਨੂੰ ਡ੍ਰਾਈਵਿੰਗ ਲਾਇਸੈਂਸ ਦੀ ਤਰ੍ਹਾਂ ਹੀ ਵਾਰ-ਵਾਰ ਰਿਨਿਊ ਵੀ ਕਰਨਾ ਪੈਂਦਾ ਸੀ। ਅਤੇ ਇਹ ਕਿਸੇ ਇੱਕ ਸੈਕਟਰ ਵਿੱਚ ਨਹੀਂ ਬਲਕਿ ਲਗਭਗ ਹਰ ਸੈਕਟਰ ਵਿੱਚ ਸੀ। ਤਦ ਬਿਜਨਸ ਕਰਨਾ ਕਿਤਨਾ ਮੁਸ਼ਕਿਲ ਸੀ, ਲੋਕਾਂ ਨੂੰ ਤਦ ਕੈਸੇ contracts ਮਿਲਦੇ ਸੀ, ਇਹ ਤੁਸੀਂ ਭਲੀਭਾਂਤੀ ਜਾਣਦੇ ਹੋਂ। 90s ਵਿੱਚ compulsion ਦੇ ਕਾਰਨ ਕੁਝ ਪੁਰਾਣੀਆਂ ਗਲਤੀਆਂ ਸੁਧਾਰੀਆਂ ਗਈਆਂ, ਅਤੇ ਉਨ੍ਹਾਂ ਨੂੰ ਰਿਫਾਰਮਸ ਦਾ ਨਾਮ ਦਿੱਤਾ ਗਿਆ, ਲੇਕਿਨ ਇਹ ਮਾਈ-ਬਾਪ ਵਾਲੀ ਪੁਰਾਣੀ mentality ਪੂਰੀ ਤਰ੍ਹਾਂ ਨਾਲ ਗਈ ਨਹੀਂ।

2014 ਦੇ ਬਾਅਦ ਅਸੀਂ ਇਸ govt first mentality ਨੂੰ people first approach ਦੀ ਤਰਫ਼ reimagine ਕੀਤਾ। ਅਸੀਂ ਨਾਗਰਿਕਾਂ ’ਤੇ Trust ਦੇ principle ’ਤੇ ਕੰਮ ਕੀਤਾ। Self-attestation ਹੋਵੇ ਜਾਂ ਫਿਰ lower rank jobs ਤੋਂ interviews  ਨੂੰ ਖਤਮ ਕਰਨਾ ਹੋਵੇ, ਮੈਰਿਟ ਦੇ ਅਧਾਰ ’ਤੇ ਕੰਮਿਊਟਰ ਤੈਅ ਕਰਦਾ ਹੈ, ਉਸ ਨੂੰ ਜੌਬ ਮਿਲ ਜਾਂਦੀ ਹੈ। ਛੋਟੇ-ਛੋਟੇ economic offences ਨੂੰ decriminalize ਕਰਨਾ ਹੋਵੇ ਜਾਂ ਫਿਰ ਜਨ ਵਿਸ਼ਵਾਸ ਬਿਲ ਹੋਵੇ, Collateral free Mudra loans ਹੋਵੇ ਜਾਂ ਫਿਰ MSMEs ਦੇ ਲਈ ਸਰਕਾਰ ਖੁਦ ਗਰੰਟਰ ਬਣੇ, ਅਜਿਹੇ ਹਰ ਪ੍ਰੋਗਰਾਮ, ਹਰ ਪਾਲਿਸੀ ਵਿੱਚ Trusting the people ਹੀ ਸਾਡਾ ਮੰਤਰ ਰਿਹਾ ਹੈ। ਹੁਣ tax collections ਦਾ example ਵੀ ਸਾਡੇ ਸਾਹਮਣੇ ਹੈ।

2013-14 ਵਿੱਚ ਦੇਸ਼ ਦਾ gross tax revenue, ਲਗਭਗ 11 ਕਰੋੜ ਰੁਪਿਆ ਸੀ। ਜਦਕਿ 2023-24 ਵਿੱਚ ਇਹ 33 ਲੱਖ ਕਰੋੜ ਰੁਪਏ ਤੋਂ ਅਧਿਕ ਰਹਿਣ ਦਾ estimate ਹੈ। ਯਾਨੀ 9 ਵਰ੍ਹਿਆਂ ਵਿੱਚ gross tax revenue ਵਿੱਚ 3 ਗੁਣਾ ਦਾ ਵਾਧਾ ਹੋਇਆ ਹੈ। ਅਤੇ ਇਹ ਤੈਅ ਹੋਇਆ ਹੈ, ਜਦੋਂ ਅਸੀਂ tax rates ਘਟਾਏ ਹਨ। ਸਮੀਰ ਜੀ ਦਾ ਸੁਝਾਅ ਤਾਂ ਹੁਣ ਸੀਂ ਚੁਣਿਆ ਨਹੀਂ ਹੈ। ਅਸੀਂ ਤਾਂ ਘਟਾਇਆ ਹੈ। ਇਸ ਦੇ ਜਵਾਬ ਮੈਂ ਚਹਾਂਗਾ ਤੁਸੀਂ ਲੋਕ ਜੋ ਦੁਨੀਆ ਨਾਲ ਜੁੜੇ ਹੋ ਉਸ ਦੇ ਨਾਲ ਸਿੱਧਾ ਸਬੰਧ ਹੈ। ਮੈਂ ਤਿੰਨ ਬਾਤਾਂ ’ਤੇ ਫੋਕਸ ਕਰਾਂਗਾ। ਪਹਿਲਾਂ ਇਹ ਕਿ tax payers  ਦਾ ਨੰਬਰ ਵਧਿਆ ਹੈ, ਹੁਣ ਮੈਨੂੰ ਦੱਸੋ ਕਿ tax payers ਦਾ ਨੰਬਰ ਵਧਿਆ ਹੈ ਤਾਂ ਉਸ ਦਾ ਕ੍ਰੈਡਿਟ ਕਿਸ ਨੂੰ ਦੋਵੋਗੇ ਤੁਸੀਂ, ਬਹੁਤ ਸੁਭਾਵਿਕ ਹੈ ਕਿ ਉਸ ਦਾ ਕ੍ਰੈਡਿਟ ਸਰਕਾਰ ਦੇ ਖਾਤੇ ਵਿੱਚ ਜਾਂਦਾ ਹੈ।

ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਲੋਕ ਜ਼ਿਆਦਾ ਈਮਾਨਦਾਰੀ ਨਾਲ ਟੈਕਸ Pay ਕਰ ਰਹੇ ਹਨ। ਅਗਰ ਇਹ ਵੀ ਕ੍ਰੈਡਿਟ ਸਰਕਾਰ ਨੂੰ ਜਾਂਦਾ ਹੈ। ਤਾਂ  bottomline  ਇਹ ਹੈ ਕਿ ਜਦੋਂ ਟੈਕਸਪੇਅਰ ਨੂੰ ਲਗਦਾ ਹੈ ਕਿ ਉਸ ਦਾ ਦਿੱਤਾ ਟੈਕਸ ਪਾਈ ਪਾਈ ਜਨਹਿਤ ਵਿੱਚ, ਦੇਸ਼ ਹਿਤ ਵਿੱਚ, ਜਨ ਕਲਿਆਣ ਵਿੱਚ, ਦੇਸ਼ ਕਲਿਆਣ ਵਿੱਚ ਹੀ ਉਪਯੋਗ ਹੋਵੇਗਾ ਤਾਂ ਉਹ ਈਮਾਨਦਾਰੀ ਨਾਲ tax ਦੇਣ ਵਿੱਚ ਅੱਗੇ ਆਉਂਦਾ ਹੈ, ਉਸ ਨੂੰ ਮੋਟੀਵੇਸ਼ਨ ਮਿਲਦਾ ਹੈ। ਅਤੇ ਇਹ ਅੱਜ ਦੇਸ਼ ਦੇਖ ਰਿਹਾ ਹੈ। ਅਤੇ ਇਸ ਲਈ ਮੈਂ ਟੈਕਸਪੇਅਰ ਦਾ ਆਭਾਰ ਵਿਅਕਤ ਕਰਦਾ ਹਾਂ ਕਿ ਸਰਕਾਰ ਦੀ ਈਮਾਨਦਾਰੀ ’ਤੇ ਭਰੋਸਾ ਕਰਕੇ ਹੀ ਸਰਕਾਰ ਨੂੰ tax ਦੇਣ ਦੇ ਲਈ ਅੱਗੇ ਆ ਰਹੇ ਹਨ। ਸਿੱਧੀ ਜਿਹੀ ਬਾਤ ਹੈ ਕਿ ਲੋਕ ਤੁਹਾਡੇ ’ਤੇ ਤਦ Trust ਕਰਦੇ ਹਨ, ਜਦੋਂ ਤੁਸੀਂ ਉਨ੍ਹਾਂ ’ਤੇ  trust ਕਰਦੇ ਹੋਂ। ਭਾਰਤ ਦੇ ਟੈਕਸ ਸਿਸਟਮ ਵਿੱਚ ਅੱਜ ਜੋ ਬਦਲਾਅ ਆਇਆ ਹੈ, ਉਹ ਇਸੇ ਵਜ੍ਹਾ ਨਾਲ ਆਇਆ ਹੈ।

Tax returns ਦੇ ਲਈ ਅਸੀਂ process ਨੂੰ simplify ਕਰਨ ਦੇ ਲਈ trust ਦੇ ਅਧਾਰ ’ਤੇ ਹੀ ਪ੍ਰਯਾਸ ਕੀਤੇ। ਅਸੀਂ faceless assessment ਲੈ ਕੇ ਆਏ। ਮੈਂ ਤੁਹਾਨੂੰ ਇੱਕ ਹੋਰ Figure ਦਿੰਦਾ ਹਾਂ। ਇਨਕਮ ਟੈਕਸ ਡਿਪਾਰਟਮੈਂਟ ਨੇ ਇਸ ਸਾਲ ਸਾਢੇ 6 ਕਰੋੜ ਤੋਂ ਅਧਿਕ Returns  ਨੂੰ ਪ੍ਰੋਸੈੱਸ ਕੀਤਾ ਹੈ। ਇਨ੍ਹਾਂ ਵਿੱਚੋਂ ਕਰੀਬ-ਕਰੀਬ 3 ਕਰੋੜ Returns ਚੌਬੀ ਘੰਟਿਆਂ ਦੇ ਅੰਦਰ ਪ੍ਰੋਸੈੱਸ ਹੋਏ ਹਨ। ਬਾਕੀ ਜੋ ਰਿਟਨਰਸ ਸੀ, ਉਹ ਵੀ ਕੁਝ ਹੀ ਦਿਨ ਵਿੱਚ ਪ੍ਰੋਸੈੱਸ ਹੋ ਗਏ, ਅਤੇ ਪੈਸਾ ਵੀ ਰੀਫੰਡ ਹੋ ਗਿਆ। ਜਦੋਂਕਿ ਇਸ ਨੂੰ ਕੰਮ ਵਿੱਚ ਪਹਿਲਾਂ ਔਸਤਨ 90 ਦਿਨ ਲਗ ਜਾਂਦੇ ਸੀ। ਅਤੇ ਲੋਕਾਂ ਦੇ ਪੈਸੇ 90 ਦਿਨ ਪਏ ਰਹਿੰਦੇ ਸੀ। ਅੱਜ ਉਹ ਘੰਟਿਆਂ ਵਿੱਚ ਕੀਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਤੱਕ ਇਹ ਕਲਪਨਾਯੋਗ ਸੀ। ਲੇਕਿਨ ਇਸ ਨੂੰ ਵੀ Reimagination  ਦੀ ਤਾਕਤ ਨੇ ਸੱਚ ਕਰ ਦਿਖਾਇਆ ਹੈ।

ਸਾਥੀਓ,

ਅੱਜ ਭਾਰਤ ਦੀ ਸਮ੍ਰਿੱਧੀ ਵਿੱਚ ਦੁਨੀਆ ਦੀ ਸਮ੍ਰਿੱਧ ਹੈ, ਭਾਰਤ ਦੀ ਗ੍ਰੌਥ ਵਿੱਚ ਦੁਨੀਆ ਦੀ ਗ੍ਰੋਥ ਹੈ। ਭਾਰਤ ਨੇ G-20 ਦੀ ਜੋ ਥੀਮ ਤੈਅ ਕੀਤੀ ਹੈ।  One World, One Family, One Future, ਦੁਨੀਆ ਦੀਆਂ ਅਨੇਕ ਚੁਣੌਤੀਆਂ ਦਾ ਸਮਾਧਾਨ ਇਸੇ ਮੰਤਰ ਵਿੱਚ ਹੈ। ਸਾਂਝੇ ਸੰਕਲਪਾਂ ਨਾਲ, ਸਭ ਦੇ ਹਿਤ ਹੀ ਰੱਖਿਆ ਨਾਲ ਹੀ ਇਹ ਦੁਨੀਆ ਹੋਰ ਬਿਹਤਰ ਹੋ ਸਕਦੀ ਹੈ। ਇਹ ਦਹਾਕੇ ਅਤੇ ਆਉਣ ਵਾਲੇ 25 ਸਾਲ ਭਾਰਤ ਨੂੰ ਲੈ ਕੇ ਅਭੂਤਪੂਰਵ ਵਿਸ਼ਵਾਸ ਦੇ ਹਨ। ਸਭ ਦੇ ਪ੍ਰਯਾਸ ਨਾਲ ਹੀ ਭਾਰਤ ਆਪਣੇ ਲਕਸ਼ਾਂ ਨੂੰ ਤੇਜ਼ੀ ਨਾਲ ਪ੍ਰਾਪਤ ਕਰੇਗਾ। ਮੈਂ ਆਪ ਸਭ ਨੂੰ ਸੱਦਾ ਦੇਵੇਗਾ ਕਿ ਭਾਰਤ ਦੀ ਵਿਕਾਸ ਯਾਤਰਾ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ।

 

ਅਤੇ ਜਦੋਂ ਤੁਸੀਂ ਭਾਰਤ ਦੀ ਵਿਕਾਸ ਯਾਤਰਾ ਨਾਲ ਜੁੜਦੇ ਹੋਂ ਤਾਂ ਭਾਰਤ ਤੁਹਾਡੀ ਵਿਕਾਸ ਦੀ ਗਰੰਟੀ ਦਿੰਦਾ ਹੈ, ਅੱਜ ਇਹ ਭਾਰਤ ਦੀ ਸਮਰੱਥਾ ਹੈ। ਮੈਂ ET ਦਾ ਆਭਾਰੀ ਹਾਂ ਕਿ ਮੇਰੇ ਜੈਸੇ ਵਿਅਕਤੀ ਨੂੰ ਇੱਥੋਂ ਬੁਲਾਇਆ। ਅਖਬਾਰ ਵਿੱਚ ਜਗ੍ਹਾ ਨਾ ਮਿਲੇ, ਲੇਕਿਨ ਇੱਥੇ ਤਾਂ ਮਿਲ ਜਾਂਦੀ ਹੈ ਕਦੇ-ਕਦੇ। ਅਤੇ ਮੈਂ ਸੋਚ ਰਿਹਾ ਸੀ ਕਿ ਜਦੋਂ ਵਿਨੀਤ ਜੀ ਅਤੇ ਸਮੀਰ ਜੀ ਬੋਲਣਗੇ ਤਦ reimagine ਦੇ ਸਬੰਧ ਵਿੱਚ ਬੋਲਣਗੇ, ਲੇਕਿਨ ਉਨ੍ਹਾਂ ਨੇ ਉਸ ਵਿਸ਼ੇ ਨੂੰ ਛੂਹਿਆ ਹੀ ਨਹੀਂ। ਤਾਂ ਸ਼ਾਇਦ ਉਨ੍ਹਾਂ ਦੇ ਐਡੀਟੋਰੀਅਲ ਬੋਰਡ ਪਿੱਛੇ ਤੈਅ ਕਰਦਾ ਹੋਵੇਗਾ ਅਤੇ ਮਾਲਿਕ ਨੂੰ ਦੱਸਦੇ ਹੀ ਨਹੀਂ ਹੋਣਗੇ। ਕਿਉਂਕਿ ਮਾਲਿਕ ਅਸੀਂ ਦੱਸਦੇ ਹਨ ਕਿ ਜੋ ਛਪਦਾ ਹੈ ਉਸ ਦਾ ਸਾਨੂੰ ਗਿਆਨ ਨਹੀਂ ਹੁੰਦਾ ਉਹ ਤਾਂ ਉਹ ਕਰਦੇ ਹਨ। ਤਾਂ ਸ਼ਾਇਦ ਐਸਾ ਹੀ ਹੁੰਦਾ ਹੋਵੇਗਾ। ਖੈਰ ਇਸ ਖੱਟੀਆਂ ਮਿੱਠੀਆਂ ਬਾਤਾਂ ਦੇ ਨਾਲ-ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਭ ਦਾ।

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • Reena chaurasia August 29, 2024

    मोदी
  • Reena chaurasia August 29, 2024

    बीजेपी
  • JBL SRIVASTAVA May 27, 2024

    मोदी जी 400 पार
  • Vaishali Tangsale February 12, 2024

    🙏🏻🙏🏻👏🏻
  • ज्योती चंद्रकांत मारकडे February 11, 2024

    जय हो
  • Sanjay Zala February 21, 2023

    🎉🥁🎊 Asked In A Best Wishes Of A Over All In A _ 'WORLDWIDE' Cosponsored On A Mostly & Likely @ Thoughtful Behand In A. India Is A _ Global Leadership In A Over All In A _ World 🎊🥁🎉
  • Sudhir kumar modi February 20, 2023

    vande Bharat vande matram vande matram vande matram vande matram vande matram vande matram vande matram
  • Sanjay Zala February 20, 2023

    👫👬 Remembers In A Best Wishes Of A Over All In A _ 'WORLDWIDE' Cosponsored On A _ 'Warm' Greeting 04 A _ Brothers & Sisters. 'Mizoram' Their Onwards Of A _ 'Statehood' Day. 👬👫
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Govt launches 6-year scheme to boost farming in 100 lagging districts

Media Coverage

Govt launches 6-year scheme to boost farming in 100 lagging districts
NM on the go

Nm on the go

Always be the first to hear from the PM. Get the App Now!
...
Lieutenant Governor of Jammu & Kashmir meets Prime Minister
July 17, 2025

The Lieutenant Governor of Jammu & Kashmir, Shri Manoj Sinha met the Prime Minister Shri Narendra Modi today in New Delhi.

The PMO India handle on X wrote:

“Lieutenant Governor of Jammu & Kashmir, Shri @manojsinha_ , met Prime Minister @narendramodi.

@OfficeOfLGJandK”