Quote“ਮੁੰਬਈ ਸਮਾਚਾਰ ਭਾਰਤ ਦਾ ਦਰਸ਼ਨ ਅਤੇ ਦੇਸ਼ ਦੀ ਅਭਿਵਿਅਕਤੀ ਹੈ”
Quote“ਸੁਤੰਤਰਤਾ ਅੰਦੋਲਨ ਤੋਂ ਲੈ ਕੇ ਭਾਰਤ ਦੇ ਨਵਨਿਰਮਾਣ ਤੱਕ, ਪਾਰਸੀ ਭੈਣਾਂ ਅਤੇ ਭਾਈਆਂ ਦਾ ਯੋਗਦਾਨ ਬਹੁਤ ਵੱਡਾ ਹੈ”
Quote“ਮੀਡੀਆ ਦੀ ਜਿੰਨੀ ਆਲੋਚਨਾ ਕਰਨ ਦਾ ਅਧਿਕਾਰ ਹੈ, ਉੰਨਾਂ ਹੀ ਮਹੱਤਵਪੂਰਨ ਫਰਜ਼ ਸਕਾਰਾਤਮਕ ਖ਼ਬਰਾਂ ਨੂੰ ਸਾਹਮਣੇ ਲਿਆਉਣ ਦਾ ਵੀ ਹੈ”
Quote“ਭਾਰਤੀ ਮੀਡੀਆ ਦੇ ਸਕਾਰਾਤਮਕ ਯੋਗਦਾਨ ਨੇ ਮਹਾਮਾਰੀ ਨਾਲ ਨਿਪਟਣ ਵਿੱਚ ਦੇਸ਼ ਦੀ ਬਹੁਤ ਮਦਦ ਕੀਤੀ”

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਆਰੀ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਉੱਧਵ ਠਾਕਰੇ ਜੀ, ਮਹਾਰਾਸ਼ਟਰ ਵਿੱਚ ਨੇਤਾ ਪ੍ਰਤਿਪੱਖ ਸ਼੍ਰੀ ਦੇਵੇਂਦਰ ਫਡਣਵੀਸ ਜੀ, ਮੁੰਬਈ ਸਮਾਚਾਰ ਦੇ MD ਸ਼੍ਰੀ ਐੱਚ ਐੱਨ ਕਾਮਾ ਜੀ, ਸ਼੍ਰੀ ਮੇਹਰਵਾਨ ਕਾਮਾ ਜੀ, ਐਡੀਟਰ ਭਾਈ ਨਿਲੇਸ਼ ਦਵੇ ਜੀ, ਅਖ਼ਬਾਰ ਨਾਲ ਜੁੜੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!

ਪਹਿਲਾਂ ਤਾਂ ਨਿਲੇਸ਼ਭਾਈ ਨੇ ਜੋ ਕਿਹਾ ਉਸ ਦੇ ਸਾਹਮਣੇ ਮੇਰਾ ਵਿਰੋਧ ਜਤਾਤਾ ਹਾਂ, ਉਨ੍ਹਾਂ ਨੇ ਕਿਹਾ ਕਿ ਭਾਰਤ ਭਾਗਯ ਵਿਧਾਤਾ, ਲੇਕਿਨ ਭਾਗਯ ਵਿਧਾਤਾ ਜਨਤਾ ਜਨਾਰਦਨ ਹੈ, 130 ਕਰੋੜ ਦੇਸ਼ਵਾਸੀ ਹਨ, ਮੈਂ ਤਾਂ ਸੇਵਕ ਹਾਂ।

ਮੈਨੂੰ ਵਿਚਾਰ ਆਉਂਦਾ ਹੈ ਕਿ ਮੈਂ ਅੱਜ ਨਹੀਂ ਆਇਆ ਹੁੰਦਾ ਤਾਂ, ਤਾਂ ਮੈਂ ਬਹੁਤ ਕੁਝ ਗੰਵਾਇਆ ਹੁੰਦਾ, ਕਿਉਂਕਿ ਇੱਥੋਂ ਦੇਖਣ ਦਾ ਸ਼ੁਰੂ ਕਰਾਂ ਤਾਂ ਲਗਭਗ ਸਾਰੇ ਜਾਣੇ-ਮਾਣ (ਮੰਨੇ-ਪ੍ਰਮੰਣੇ) ਚਿਹਰੇ ਦਿਖ ਰਹੇ ਹਨ। ਇਤਨੇ ਸਾਰੇ ਲੋਕਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਸ ਤੋਂ ਵਿਸ਼ੇਸ਼ ਆਨੰਦ ਦਾ ਅਵਸਰ ਹੋਰ ਕੀ ਹੋ ਸਕਦਾ ਹੈ। ਉੱਥੇ ਤੋਂ ਖਿਚੜੀ ਹੱਥ ਉੱਪਰ ਕਰ-ਕਰ ਕੇ ਵੰਦਨ ਕਰ ਰਹੇ ਹਾਂ।

|

ਮੁੰਬਈ ਸਮਾਚਾਰ ਦੇ ਸਾਰੇ ਪਾਠਕਾਂ, ਪੱਤਰਕਾਰਾਂ ਅਤੇ ਕਰਮਚਾਰੀਆਂ ਨੂੰ ਇਸ ਇਤਿਹਾਸਕ ਸਮਾਚਾਰ ਪੱਤਰ ਦੀ ਦੋ ਸੌਵੀਂ ਵਰ੍ਹੇਗੰਢ ’ਤੇ ਹਾਰਦਿਕ ਸ਼ੁਭਕਾਮਨਾਵਾਂ! ਇਹਾਂ ਦੋ ਸਦੀਆਂ ਵਿੱਚ ਅਨੇਕ ਪੀੜ੍ਹੀਆਂ ਦੇ ਜੀਵਨ ਨੂੰ, ਉਨ੍ਹਾਂ ਦੇ ਸਰੋਕਾਰਾਂ ਨੂੰ ਮੁੰਬਈ ਸਮਾਚਾਰ ਨੇ ਆਵਾਜ਼ ਦਿੱਤੀ ਹੈ। ਮੁੰਬਈ ਸਮਾਚਾਰ ਨੇ ਆਜ਼ਾਦੀ ਦੇ ਅੰਦੋਲਨ ਨੂੰ ਵੀ ਆਵਾਜ਼ ਦਿੱਤੀ ਅਤੇ ਫਿਰ ਆਜ਼ਾਦ ਭਾਰਤ ਦੇ 75 ਵਰ੍ਹਿਆਂ ਨੂੰ ਵੀ ਹਰ ਉਮਰ ਦੇ ਪਾਠਕਾਂ ਤੱਕ ਪਹੁੰਚਾਇਆ। ਭਾਸ਼ਾ ਦਾ ਮਾਧਿਅਮ ਜ਼ੂਰਰ ਗੁਜਰਾਤੀ ਰਿਹਾ, ਪਰ ਸਰੋਕਾਰ ਰਾਸ਼ਟਰੀ ਸੀ। ਵਿਦੇਸ਼ੀਆਂ ਦੇ ਪ੍ਰਭਾਵ ਵਿੱਚ ਜਦੋਂ ਇਹ ਸ਼ਹਿਰ ਬੌਮਬੇ ਹੋਇਆ, ਮੁੰਬਈ ਹੋਇਆ, ਤਦ ਵੀ ਇਸ ਅਖ਼ਬਾਰ ਨੇ ਆਪਣਾ ਲੋਕਲ ਕਨੈਕਟ ਨਹੀਂ ਛੱਡਿਆ, ਆਪਣੀਆਂ ਜੜ੍ਹਾਂ ਨਾਲ ਜੁਆਵ ਨਹੀਂ ਛੱਡਿਆ।

ਇਹ ਉਦੋਂ ਵੀ ਸਾਧਾਰਣ ਮੁੰਬਈ ਦਾ ਅਖ਼ਬਾਰ ਸੀ ਅਤੇ ਅੱਜ ਵੀ ਉਹੀ ਹੈ - ਮੁੰਬਈ ਸਮਾਚਾਰ ! ਮੁੰਬਈ ਸਮਾਚਾਰ ਦੇ ਪਹਿਲੇ ਸੰਪਾਦਕ, ਮਹੇਰਜੀ ਭਾਈ ਦੇ ਲੇਖ ਤਾਂ ਉਸ ਸਮੇਂ ਵੀ ਬਹੁਤ ਚਾਵ ਨਾਲ ਪੜ੍ਹੇ ਜਾਂਦੇ ਸਨ। ਇਸ ਅਖ਼ਬਾਰ ਵਿੱਚ ਛਪੀਆਂ ਖ਼ਬਰਾਂ ਦੀ ਪ੍ਰਮਾਣਿਕਤਾ ਸੰਦੇਹ ਨਾਲ ਪਰੇ ਰਹੀ ਹੈ। ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਵੀ ਅਕਸਰ ਮੁੰਬਈ ਸਮਾਚਾਰ ਦਾ ਹਵਾਲਾ ਦਿੰਦੇ ਸਨ। ਅੱਜ ਇੱਥੇ ਜੋ ਪੋਸਟਲ ਸਟੈਂਪ ਰਿਲੀਜ਼ ਹੋਈਏ ਹੈ, ਜੋ ਡੌਕਿਊਮੈਂਟਰੀ ਦਿਖਾਈ ਗਈ ਹੈ, ਉਨ੍ਹਾਂ ਦੇ ਮਾਧਿਅਮ ਨਾਲ ਤੁਹਾਡਾ ਇਹ ਅਦਭੁੱਤ ਸਫ਼ਰ ਦੇਸ਼ ਅਤੇ ਦੁਨੀਆ ਤੱਕ ਪਹੁੰਚਣ ਵਾਲਾ ਹੈ।

ਸਾਥੀਓ,

ਅੱਜ ਦੇ ਦੌਰੇ ਵਿੱਚ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਕੋਈ ਨਿਊਜ਼ਪੇਪਰ 200 ਸਾਲ ਤੋਂ ਚਲ ਰਿਹਾ ਹੈ ਤਾਂ ਹੈਰਾਨੀ ਹੋਣਾ ਬਹੁਤ ਸੁਭਾਵਕ ਹੈ। ਤੁਸੀਂ ਦੇਖੋ, ਜਦੋਂ ਇਹ ਅਖ਼ਬਾਰ ਸ਼ੁਰੂ ਹੋਇਆ ਸੀ, ਉਦੋਂ ਰੇਡੀਓ ਦਾ ਖੋਜ ਨਹੀਂ ਹੋਇਆ ਸੀ, ਟੀਵੀ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਬੀਤੇ 2 ਵਰ੍ਹਿਆਂ ਵਿੱਚ ਅਸੀਂ ਸਾਰਿਆਂ ਨੇ ਅਨੇਕ ਵਾਰ 100 ਸਾਲ ਪਹਿਲਾਂ ਫੈਲੇ ਸਪੈਨਿਸ਼ ਫਲੂ ਦੀ ਚਰਚਾ ਕੀਤੀ ਹੈ। ਲੇਕਿਨ ਇਹ ਅਖ਼ਬਾਰ ਉਸ ਗਲੋਬਲ ਮਹਾਮਾਰੀ ਤੋਂ ਵੀ 100 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਤੇਜ਼ੀ ਨਾਲ ਬਦਲਦੇ ਦੌਰੇ ਵਿੱਚ ਜਦੋਂ ਅਜਿਹੇ ਤੱਥ ਸਾਹਮਣੇ ਆਉਂਦੇ ਹਨ ਤਾਂ ਅਸੀਂ ਅੱਜ ਮੁੰਬਈ ਸਮਾਚਾਰ ਦੇ 200 ਸਾਲ ਹੋਣ ਦਾ ਮਹੱਤਵ ਹੋਰ ਜ਼ਿਆਦਾ ਸਮਝ ਵਿੱਚ ਆਉਂਦਾ ਹੈ।

ਅਤੇ ਇਹ ਵੀ ਬਹੁਤ ਸੁਖਦ ਹੈ ਕਿ ਮੁੰਬਈ ਸਮਾਚਾਰ ਦੇ 200 ਸਾਲ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਦਾ ਸੰਯੋਗ ਇਸ ਸਾਲ ਹੀ ਬਣਿਆ ਹੈ। ਇਸ ਲਈ ਅੱਜ ਦੇ ਇਸ ਅਵਸਰ 'ਤੇ ਅਸੀਂ ਸਿਰਫ਼ ਭਾਰਤ ਦੀ ਪੱਤਰਕਾਰਤਾ ਦੇ ਉੱਚ ਮਾਨਦੰਡਾਂ, ਰਾਸ਼ਟਰਭਗਤੀ ਦੇ ਸਰੋਕਾਰ ਨਾਲ ਜੁੜੀ ਪੱਤਰਕਾਰਤਾ ਦਾ ਵੀ ਉਤਸਵ ਨਹੀਂ ਮਨਾ ਰਹੇ, ਬਲਕਿ ਇਹ ਆਯੋਜਨ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਵੀ ਸ਼ੋਭਾ ਵਧਾ ਰਿਹਾ ਹੈ। ਜਿਨ੍ਹਾਂ ਸੰਸਕਾਰਾਂ, ਜਿਨ੍ਹਾਂ ਸੰਕਲਪਾਂ ਨੂੰ ਲੈ ਕੇ ਤੁਸੀਂ ਚਲੇ ਹੋ, ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰ ਨੂੰ ਜਾਗਰੂਕ ਕਰਨ ਦਾ ਤੁਹਾਡਾ ਇਹ ਮਹਾਯੱਗ, ਅਬਾਧ ਐਸੇ ਹੀ ਜਾਰੀ ਰਹੇਗਾ।

|

ਸਾਥੀਓ,

ਮੁੰਬਈ ਸਮਾਚਾਰ ਸਿਰਫ਼ ਇੱਕ ਸਮਾਚਾਰ ਦਾ ਮਾਧਿਅਮ ਭਰ ਨਹੀਂ ਹੈ, ਬਲਕਿ ਇੱਕ ਧਰੋਹਰ ਹੈ। ਮੁੰਬਈ ਸਮਾਚਾਰ ਭਾਰਤ ਦਾ ਦਰਸ਼ਨ ਹੈ, ਭਾਰਤ ਦੀ ਅਭਿਵਿਅਕਤੀ ਹੈ। ਭਾਰਤ ਕਿਵੇਂ ਹਰ ਝੰਝਾਵਾਤ ਦੇ ਬਾਵਜੂਦ, ਅਟਲ ਰਿਹਾ ਹੈ, ਉਸ ਦੀ ਝਲਕ ਸਾਨੂੰ ਮੁੰਬਈ ਖ਼ਬਰਾਂ ਵਿੱਚ ਵੀ ਮਿਲਦੀ ਹੈ। ਸਮਾਂ-ਕਾਲ ਪਰਿਸਥਿਤੀ ਦੇ ਹਰ ਬਦਲਾਅ ਦੇ ਨਾਲ ਭਾਰਤ ਨੇ ਖ਼ੁਦ ਬਦਲਿਆ ਹੈ, ਲੇਕਿਨ ਆਪਣੇ ਮੂਲ ਸਿਧਾਂਤਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਮੁੰਬਈ ਸਮਾਚਾਰ ਨੇ ਵੀ ਹਰ ਨਵੇਂ ਬਦਲਾਅ ਨੂੰ ਧਾਰਨ ਕੀਤਾ। ਸਪਚਾਹ ਵਿੱਚ ਇੱਕ ਵਾਰ ਤੋਂ, ਸਪਤਾਹ ਵਿੱਚ 2 ਵਾਰ, ਫਿਰ ਦੈਨਿਕ (ਰੋਜ਼ਾਨਾ) ਅਤੇ ਹੁਣ ਡਿਜ਼ੀਟਲ, ਹਰ ਦੌਰ ਦੀਆਂ ਨਵੀਆਂ ਚੁਣੌਤੀਆਂ ਨੂੰ ਇਸ ਸਮਾਚਾਰ ਪੱਤਰ ਨੇ ਬਖੂਬੀ ਅਪਣਾਇਆ ਹੈ। ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ, ਆਪਣੇ ਮੂਲ 'ਤੇ ਗਰਵ (ਮਾਣ) ਕਰਦੇ ਹੋਏ, ਕਿਸ ਤਰ੍ਹਾਂ ਬਦਲਾਅ ਨੂੰ ਅੰਗੀਕਾਰ ਕੀਤਾ ਜਾ ਸਕਦਾ ਹੈ, ਮੁੰਬਈ ਸਮਾਚਾਰ ਇਸ ਦਾ ਵੀ ਪ੍ਰਮਾਣ ਹੈ।

ਸਾਥੀਓ,

ਮੁੰਬਈ ਸਮਾਚਾਰ ਜਦੋਂ ਸ਼ੁਰੂ ਹੋਇਆ ਸੀ ਉਦੋਂ ਗੁਲਾਮੀ ਦਾ ਅੰਧੇਰਾ ਘਨਾ ਹੋ ਰਿਹਾ ਸੀ। ਅਜਿਹੇ ਕਾਲਖੰਡ ਵਿੱਚ ਗੁਜਰਾਤੀ ਜੈਸੀ ਭਾਰਤੀ ਭਾਸ਼ਾ ਵਿੱਚ ਅਖ਼ਬਾਰ ਕੱਢਣਾ ਇਤਨਾ ਆਸਾਨ ਨਹੀਂ ਸੀ। ਮੁੰਬਈ ਸਮਾਚਾਰ ਨੇ ਉਸ ਦੌਰੇ ਵਿੱਚ ਭਾਸ਼ਾਈ ਪੱਤਰਕਾਰਤਾ ਨੂੰ ਵਿਸਤਾਰ ਦਿੱਤਾ। ਉਸ ਦੀ ਸਫ਼ਲਤਾ ਨੇ ਇਸ ਨੂੰ ਮਾਧਿਅਮ ਬਣਾਇਆ। ਲੋਕਮਾਨਯ ਤਿਲਕ ਜੀ ਨੇ ਕੇਸਰੀ ਅਤੇ ਮਰਾਠਾ ਸਾਪਤਾਹਿਕ ਪੱਤਰਾਂ ਤੋਂ ਆਜ਼ਾਦੀ ਦੇ ਅੰਦੋਲਨ ਨੂੰ ਧਾਰ ਦਿੱਤੀ। ਸੁਬ੍ਰਮਣਿਯਮ ਭਾਰਤੀ ਦੀਆਂ ਕਵਿਤਾਵਾਂ, ਉਨ੍ਹਾਂ ਦੇ ਲੇਖਾਂ ਨੇ ਵਿਦੇਸ਼ੀ ਸੱਤਾ ’ਤੇ ਪ੍ਰਹਾਰ ਕੀਤੇ।

ਸਾਥੀਓ,

ਗੁਜਰਾਤੀ ਪੱਤਰਕਾਰਤਾ ਵੀ ਆਜ਼ਾਦੀ ਦੀ ਲੜਾਈ ਦਾ ਬਹੁਤ ਪ੍ਰਭਾਵ ਮਾਧਿਅਮ ਬਣ ਗਈ ਸੀ। ਫਰਦੁਨ ਜੀ ਨੇ ਗੁਜਰਾਤੀ ਪੱਤਰਕਾਰਤਾ ਦੀ ਇੱਕ ਸਸ਼ਕਤ ਨੀਂਹ ਰੱਖੀ। ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਤੋਂ ਆਪਣਾ ਪਹਿਲਾ ਅਖ਼ਬਾਰ ਇੰਡੀਅਨ ਓਪੀਨਿਅਨ ਸ਼ੁਰੂ ਕੀਤਾ ਸੀ, ਜਿਸ ਦੇ ਸੰਪਾਦਕ ਜੂਨਾਗੜ੍ਹ ਦੇ ਮਸ਼ਹੂਰ ਮਨਸੁੱਖ ਲਾਲ ਨਾਜ਼ਰ ਸਨ। ਇਸ ਦੇ ਬਾਅਦ ਪੂਜਯ ਬਾਪੂ ਨੇ ਪਹਿਲੀ ਵਾਰ ਐਡੀਟਰ ਦੇ ਰੂਪ ਵਿੱਚ ਗੁਜਰਾਤੀ ਅਖ਼ਬਾਰ ਨਵਜੀਵਨ ਦੀ ਕਮਾਨ ਸੰਭਾਲੀ‍, ਜਿਸ ਨੂੰ ਇੰਦੂਲਾਲ ਯਾਗ੍ਰਿਕ ਜੀ ਨੇ ਉਨ੍ਹਾਂ ਨੂੰ ਸੌਂਪਿਆ ਸੀ। ਇੱਕ ਸਮਾਂ ਸੀ, ਏਡੀ ਗੋਰਵਾਲਾ ਦਾ ਓਪੀਨਿਅਨ ਦਿੱਲੀ  ਵਿੱਚ ਸੱਤਾ ਦੇ ਗਲਿਆਰਿਆਂ (ਕੌਰੀਡੋਰਾਂ) ਵਿੱਚ ਕਾਫ਼ੀ ਲੋਕਪ੍ਰਿਯ ਸੀ।

ਐਮਰਜੈਂਸੀ ਦੇ ਦੌਰਾਨ ਸੈਂਸਰਸ਼ਿਪ ਦੇ ਚਲਦੇ ਪ੍ਰਤੀਬੰਧ ਲੱਗਿਆ ਤਾਂ ਇਸ ਦੇ ਸਾਇਕਲੋਸਟਾਈਲ ਪ੍ਰਕਾਸ਼ਿਤ ਹੋਣ ਲੱਗ ਗਏ ਸਨ। ਆਜਾਦੀ ਦੀ ਲੜਾਈ ਹੋਵੇ ਜਾਂ ਫਿਰ ਲੋਕਤੰਤਰ ਦੀ ਪੁਨਰ ਸਥਾਪਨਾ, ਪੱਤਰਕਾਰਤਾ ਦੀ ਇੱਕ ਬਹੁਤ ਅਹਿਮ ਭੂਮਿਕਾ ਰਹੀ ਹੈ। ਇਸ ਵਿੱਚ ਵੀ ਗੁਜਰਾਤੀ ਪੱਤਰਕਾਰਤਾ ਦੀ ਭੂਮਿਕਾ ਉੱਚ ਕੋਟਿ ਦੀ ਰਹੀ ਹੈ।

|

ਸਾਥੀਓ,

ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਵੀ ਭਾਰਤੀ ਭਾਸ਼ਾਵਾਂ ਦੀ ਇੱਕ ਅਹਿਮ ਭੂਮਿਕਾ ਰਹਿਣ ਵਾਲੀ ਹੈ। ਜਿਸ ਭਾਸ਼ਾ ਨੂੰ ਅਸੀਂ ਜਿਊਂਦੇ ਹਾਂ, ਜਿਸ ਵਿੱਚ ਅਸੀਂ ਸੋਚਦੇ ਹਾਂ, ਉਸ ਦੇ ਮਾਧਿਅਮ ਨਾਲ ਅਸੀਂ ਰਾਸ਼ਟਰ ਦੀ ਕ੍ਰਿਏਟਵਿਟੀ ਨੂੰ ਨਿਖਾਰਨਾ ਚਾਹੁੰਦੇ ਹਾਂ। ਇਸੇ ਸੋਚ ਦੇ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮੈਡੀਕਲ ਦੀ ਪੜ੍ਹਾਈ ਹੋਵੇ, ਸਾਇੰਸ ਅਤੇ ਟੈਕਨੋਲੋਜੀ ਦੀ ਪੜ੍ਹਾਈ ਹੋਵੇ, ਉਹ ਸਥਾਨਕ ਭਾਸ਼ਾ ਵਿੱਚ ਕਰਾਉਣ ਦਾ ਵਿਕਲਪ ਦਿੱਤਾ ਗਿਆ ਹੈ। ਇਸੇ ਸੋਚ ਦੇ ਨਾਲ ਭਾਰਤੀ ਭਾਸ਼ਾਵਾਂ ਵਿੱਚ ਦੁਨੀਆਂ ਦੇ ਬੈਸਟ ਕੰਟੈਂਟ ਦੇ ਨਿਰਮਾਣ ’ਤੇ ਬਲ ਦਿੱਤਾ ਜਾ ਰਿਹਾ ਹੈ।

ਸਾਥੀਓ,

ਭਾਸ਼ਾਈ ਪੱਤਰਕਾਰਤਾ ਨੇ, ਭਾਰਤੀ ਭਾਸ਼ਾਵਾਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜਨ ਸਧਾਰਣ ਤੱਕ ਆਪਣੀਆਂ ਗੱਲਾਂ ਦੇ ਪਹੁੰਚਾਉਣ ਦੇ  ਈ ਪੂਜਯ ਬਾਪੂ ਨੇ ਵੀ ਪੱਤਰਕਾਰਤਾ ਨੂੰ ਪਮੁੱਖ ਸਤੰਭ ਬਣਾਇਆ। ਨੇਤਾ ਜੀ ਸੁਭਾਸ਼ਚੰਦਰ ਬੋਸ ਨੇ ਰੇਡੀਓ ਇਨ੍ਹਾਂ ਨੂੰ ਮਾਧਿਅਮ ਬਣਾਇਆ। 

|

ਸਾਥੀਓ,

ਅੱਜ ਇੱਕ ਹੋਰ ਪੱਖ ਦੇ ਬਾਰੇ ਵਿੱਚ ਤੁਹਾਡੇ ਨਾਲ ਜ਼ਰੂਰ ਗੱਲ ਕਰਨਾ ਚਾਹੁੰਦਾ ਹਾਂ। ਤੁਸੀਂ ਵੀ ਜਾਣਦੇ ਹੋ ਕਿ ਇਸ ਅਖ਼ਬਾਰ ਨੂੰ ਸ਼ੁਰੂ ਕੀਤਾ ਫਰਦੁਨ ਜੀ ਮੁਰਜ਼ਬਾਨ ਨੇ ਅਤੇ ਜਦੋਂ ਇਸ ’ਤੇ ਸੰਕਟ ਆਇਆ ਤਾਂ ਇਸ ਨੂੰ ਸੰਭਾਲਿਆ ਕਾਮਾ ਪਰਿਵਾਰ ਨੇ। ਇਸ ਪਰਿਵਾਰ ਨੇ ਇਸ ਸਮਾਚਾਰ ਪੱਤਰ ਨੂੰ ਨਵੀਂ ਉੱਚਾਈ ਦਿੱਤੀ। ਜਿਸ ਲਕਸ਼ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਮਜ਼ਬੂਤੀ ਦਿੱਤੀ।

ਸਾਥੀਓ,

ਭਾਰਤ ਦਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਇੱਥੇ ਜੋ ਵੀ ਆਇਆ, ਛੋਟਾ ਹੋਵੇ ਜਾਂ ਬੜਾ, ਕਮਜ਼ੋਰ ਹੋਵੇ ਜਾਂ ਬਲਵਾਨ, ਸਾਰਿਆਂ ਨੂੰ ਮਾਂ ਭਾਰਤੀ ਨੇ ਆਪਣੀ ਗੋਦ ਵਿੱਚ ਫਲਨ-ਫੂਲਣ ਦਾ ਭਰਪੂਰ ਅਵਸਰ ਦਿੱਤਾ ਅਤੇ ਪਾਰਸੀ ਸਮੁਦਾਏ ਤੋਂ ਬਿਹਤਰ ਇਸ ਦਾ ਉਦਾਹਰਣ ਕੋਈ ਹੋ ਹੀ ਨਹੀਂ ਸਕਦਾ ਹੈ। ਜੋ ਕਦੇ ਭਾਰਤ ਆਏ ਸਨ, ਉਹ ਅੱਜ ਆਪਣੇ ਦੇਸ਼ ਦੇ ਹਰ ਖੇਤਰ ਵਿੱਚ ਸਸ਼ਕਤ ਕਰ ਰਹੇ ਹਨ।

ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਭਾਰਤ ਦੇ ਨਵਨਿਰਮਾਣ ਤੱਕ ਪਾਰਸੀ ਭੈਣ-ਭਾਈਆਂ ਦਾ ਯੋਗਦਾਨ ਬਹੁਤ ਬੜਾ ਹੈ। ਸੰਖਿਆ ਨਾਲ ਹਿਸਾਬ ਨਾਲ ਸਮੁਦਾਇ ਦੇਸ਼ ਦੇ ਸਭ ਤੋਂ ਛੋਟੇ ਸਮੁਦਾਇਆਂ/ਭਾਈਚਾਰਿਆਂ ਵਿੱਚੋਂ ਹੈ, ਇੱਕ ਤਰ੍ਹਾਂ ਨਾਲ ਮਾਈਕ੍ਰੋ-ਮਾਇਨੋਰਿਟੀ ਹੈ, ਲੇਕਿਨ ਸਮਰੱਥਾ ਅਤੇ ਸੇਵਾ ਦੇ ਹਿਸਾਬ ਨਾਲ ਬਹੁਤ ਬੜਾ ਹੈ। ਭਾਰਤੀ ਉਦਯੋਗ, ਰਾਜਨੀਤੀ, ਸਮਾਜ ਸੇਵਾ, ਨਿਆਂਤੰਤਰ, ਖੇਲ ਅਤੇ ਪੱਤਰਕਾਰਤਾ even ਸੈਨਾ, ਫੌਜ ਹਰ ਖੇਤਰ ਵਿੱਚ ਪਾਰਸੀ ਸਮੁਦਾਇ ਦੀ ਇੱਕ ਛਾਪ ਦਿਖਦੀ ਹੈ। ਸਾਥੀਓ, ਭਾਰਤ ਦੀ ਇਹੀ ਪਰੰਪਰਾ ਹੈ, ਇਹੀ ਮੁੱਲ ਹੈ, ਜੋ ਸਾਨੂੰ ਬਿਹਤਰ (ਸ੍ਰੇਸ਼ਠ) ਬਣਾਉਂਦੇ ਹਨ।

ਸਾਥੀਓ,

ਲੋਕਤੰਤਰ ਵਿੱਚ ਚਾਹੇ ਜਨ ਪ੍ਰਤੀਨਿਧੀ ਹੋਵੇ, ਰਾਜਨੀਤਕ ਦਲ ਹੋਵੇ, ਸੰਸਦ ਹੋਵੇ ਜਾਂ ਨਿਆਪਾਲਿਕਾ ਹੋਵੇ, ਹਰ ਘਟਕ ਦਾ ਆਪਣਾ-ਆਪਣਾ ਰੋਲ ਹੈ, ਆਪਣੀ-ਆਪਣੀ ਨਿਸ਼ਚਿਤ ਭੂਮਿਕਾ ਹੈ। ਇਸ ਭੂਮਿਕਾ ਦਾ ਨਿਰੰਤਰ ਨਿਰਵਾਹ ਬਹੁਤ ਜ਼ਰੂਰੀ ਹੈ। ਗੁਜਰਾਤੀ ਵਿੱਚ ਇਕ ਕਹਾਵਤ ਹੈ - ਜੇਨੁ ਕਾਮ ਤੇਨੁ ਥਾਯ; ਬਿਜ਼ਾ ਕਰੇ ਤੋ ਗੋਤਾ ਖਾਯ। ਯਾਨਿ ਜਿਸ ਦਾ ਜੋ ਕੰਮ ਹੈ, ਉਸੇ ਨੂੰ ਕਰਨਾ ਚਾਹੀਦਾ ਹੈ। ਰਾਜਨੀਤੀ ਹੋਵੇ, ਮੀਡੀਆ ਹੋਵੇ ਜਾਂ ਫਿਰ ਕੋਈ ਦੂਸਰਾ ਖੇਤਰ, ਸਾਰਿਆਂ ਦੇ ਲਈ ਇਹ ਕਹਾਵਤ ਪ੍ਰਾਸੰਗਿਕ ਹੈ। ਸਮਾਚਾਰ ਪੱਤਰਾਂ ਦਾ, ਮੀਡੀਆ ਦਾ ਕੰਮ ਸਮਾਚਾਰ ਪਹੁੰਚਾਉਣਾ ਹੈ, ਲੋਕ ਸਿੱਖਿਆ ਹੈ, ਸਮਾਜ ਅਤੇ ਸਰਕਾਰ ਵਿੱਚ ਕੁਝ ਕਮੀਆਂ ਹਨ ਤਾਂ ਉਨ੍ਹਾਂ ਦੇ ਸਾਹਮਣੇ ਲਿਆਉਣ ਦਾ ਹੈ।

ਮੀਡੀਆ ਦਾ ਜਿਤਨਾ ਅਧਿਕਾਰ ਆਲੋਚਨਾ ਦਾ ਹੈ, ਉਤਨਾ ਹੀ ਬੜਾ ਫ਼ਰਜ਼ ਸਕਾਰਾਤਮਕ ਖ਼ਬਰਾਂ ਨੂੰ ਸਾਹਮਣੇ ਲਿਆਉਣਾ ਦਾ ਵੀ ਹੈ। ਬੀਤੇ ਵਰ੍ਹਿਆਂ ਵਿੱਚ ਮੀਡੀਆ ਦੇ ਇੱਕ ਬੜੇ ਵਰਗ ਨੇ ਰਾਸ਼ਟਰਹਿਤ ਨਾਲ ਜੁੜੇ, ਸਮਾਜ ਹਿਤ ਨਾਲ ਜੁੜੇ ਅਭਿਯਾਨਾਂ ਨੂੰ ਵਧ-ਚੜ੍ਹ ਕੇ ਅਪਣਾਇਆ ਹੈ, ਉਸ ਦਾ ਸਕਾਰਾਤਮਕ ਪ੍ਰਭਾਵ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਸਵੱਛ ਭਾਰਤ ਅਭਿਯਾਨ ਨਾਲ ਅਗਰ ਦੇਸ਼ ਦੇ ਪਿੰਡ ਅਤੇ ਗ਼ਰੀਬ ਦਾ ਜੀਵਨ, ਉਸ ਦਾ ਸਿਹਤ ਬਿਹਤਰ ਹੋ ਰਿਹਾ ਹੈ, ਤਾਂ ਇਸ ਵਿੱਚ ਕੁਝ ਮੀਡੀਆ ਦੇ ਲੋਕਾਂ ਨੇ ਵੀ ਬਹੁਤ ਬੜੀ ਭੂਮਿਕਾ ਨਿਭਾਈ ਹੈ, ਪ੍ਰਸ਼ੰਸਾਯੋਗ ਭੂਮਿਕਾ ਨਿਭਾਈ ਹੈ। 

ਅੱਜ ਭਾਰਤ ਅਗਰ ਡਿਜ਼ੀਟਲ ਪੇਮੈਂਟਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਅੱਗੇ ਹੈ, ਤਾਂ ਲੋਕ ਸਿੱਖਿਆ ਦਾ ਜੋ ਅਭਿਯਾਨ ਮੀਡੀਆ ਨੇ ਚਲਾਇਆ, ਉਸ ਨਾਲ ਦੇਸ਼ ਦੀ ਮਦਦ ਹੋਈ। ਤੁਹਾਨੂੰ ਖੁਸ਼ੀ ਹੋਵੇਗੀ, ਡਿਜ਼ੀਟਲ ਲੈਣ-ਦੇਣ ਦੁਨੀਆ ਦਾ 40% ਕਾਰੋਬਾਰ ਇਕੱਲਾ ਹਿੰਦੁਸਤਾਨ ਕਰਦਾ ਹੈ। ਬੀਤੇ 2 ਵਰ੍ਹਿਆਂ ਵਿੱਚ ਕੋਰੋਨਾ ਕਾਲ ਦੇ ਦੌਰਾਨ ਜਿਸ ਪ੍ਰਕਾਰ ਸਾਡੇ ਪੱਤਰਕਾਰ ਸਾਥੀਆਂ ਨੇ ਰਾਸ਼ਟਰਹਿਤ ਵਿੱਚ ਇੱਕ ਕਰਮਯੋਗੀ ਦੀ ਤਰ੍ਹਾਂ ਕੰਮ ਕੀਤਾ, ਉਸ ਨੂੰ ਵੀ ਹਮੇਸ਼ਾ ਯਾਦ ਕੀਤਾ ਜਾਵੇਗਾ। ਭਾਰਤ ਦੇ ਮੀਡੀਆ ਦੇ ਸਕਾਰਾਤਮਕ ਯੋਗਦਾਨ ਨਾਲ ਭਾਰਤ ਨੂੰ 100 ਸਾਲ ਦੇ ਇਸ ਸਭ ਤੋਂ ਬੜੇ ਸੰਕਟ ਨਾਲ ਨਿਪਟਣ ਵਿੱਚ ਬੁਤ ਮਦਦ ਮਿਲੇਗੀ। 

ਮੈਨੂੰ ਵਿਸ਼ਵਾਸ ਹੈ ਕਿ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਦੇਸ਼ ਦਾ ਮੀਡੀਆ ਆਪਣੀ ਸਕਾਰਾਤਮਕ ਭੂਮਿਕਾ ਦਾ ਹੋਰ ਵਿਸਤਾਰ ਕਰੇਗਾ। ਇਹ ਦੇਸ਼ ਡਿਬੇਟ ਅਤੇ ਡਿਸਕਸ਼ੰਸ ਦੇ ਮਾਧਿਅਮ ਨਾਲ ਅੱਗੇ ਵਧਣ ਵਾਲੀ ਸਮ੍ਰਿੱਧ ਪਰਿਪਾਟੀ ਦਾ ਦੇਸ਼ ਹੈ। ਹਜ਼ਾਰਾਂ ਵਰ੍ਹਿਆਂ ਤੋਂ ਅਸੀਂ ਸਵਸਥ ਬਹਿਸ ਨੂੰ, ਸਵਸਥ ਆਲੋਚਨਾ ਨੂੰ, ਸਹੀ ਤਰਕ ਨੂੰ ਸਾਮਾਜਿਕ ਵਿਵਸਥਾ ਦਾ ਹਿੱਸਾ ਬਣਾਇਆ ਹੈ। ਅਸੀਂ ਬਹੁਤ ਕਠਿਨ ਸਾਮਾਜਿਕ ਵਿਸ਼ਿਆਂ ’ਤੇ ਵੀ ਖੁੱਲ੍ਹ ਕੇ ਸਵਸਥ ਚਰਚਾ ਕੀਤੀ ਹੈ। ਇਹੀ ਭਾਰਤ ਦੀ ਪਰਿਪਾਟੀ ਰਹੀ ਹੈ, ਜਿਸ ਨੂੰ ਸਾਨੂੰ ਸਸ਼ਕਤ ਕਰਨਾ ਹੈ।

ਸਾਥੀਓ,

ਅੱਜ ਮੈਂ ਮੁੰਬਈ ਸਮਾਚਾਰ ਦੇ ਪ੍ਰਬੰਧਕਾਂ, ਪੱਤਰਕਾਰਾਂ ਨੂੰ ਵਿਸ਼ੇਸ਼ ਰੂਪ ਨਾਲ ਉਨ੍ਹਾਂ ਨੂੰ ਤਾਕੀਦ ਕਰਨਾ ਚਾਹੁੰਦਾ ਹਾਂ। ਤੁਹਾਡੇ ਪਾਸ 200 ਵਰ੍ਹਿਆਂ ਦਾ ਜੋ ਆਰਕਾਈਵ ਹੈ, ਜਿਸ ਵਿੱਚ ਭਾਰਤ ਦੇ ਇਤਿਹਾਸ ਦੇ ਅਨੇਕ turning points ਦਰਜ਼ ਹਨ, ਉਸ ਨੂੰ ਦੇਸ਼-ਦੁਨੀਆ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ। ਮੇਰਾ ਸੁਝਾਅ ਹੈ ਕਿ ਮੁੰਬਈ ਸਮਾਚਾਰ, ਤੁਹਾਡੇ ਇਸ ਪੱਤਰਕਾਰੀ ਖਜ਼ਾਨੇ ਨੂੰ ਅਲੱਗ-ਅਲ਼ੱਗ ਭਾਸ਼ਾਵਾਂ ਦੇ ਰੂਪ ਵਿੱਚ, ਜ਼ਰੂਰ ਦੇਸ਼ ਦੇ ਸਾਹਮਣੇ ਲਿਆਉਣ ਦਾ ਪ੍ਰਯਾਸ ਕਰਨ।

ਤੁਸੀਂ ਮਹਾਤਮਾ ਗਾਂਧੀ ਦੇ ਬਾਰੇ ਵਿੱਚ ਜੋ ਰਿਪੋਰਟ ਕੀਤਾ, ਸਵਾਮੀ ਵਿਵੇਕਾਨੰਦ ਜੀ ਜੋ ਰਿਪੋਰਟ ਕੀਤਾ, ਭਾਰਤ ਦੀ ਅਰਥਵਿਵਸਥਾ ਦੇ ਉਤਾਰ-ਚੜ੍ਹਾਅ ਨੂੰ ਬਾਰੀਕੀ ਨਾਲ ਸਮਝਿਆ-ਸਮਝਾਇਆ। ਇਹ ਸਭ ਹੁਣ ਰਿਪੋਰਟ ਮਾਤਰ ਨਹੀਂ ਹੈ। ਇਹ ਉਹ ਪਲ ਹਨ ਜਿਨ੍ਹਾਂ ਨੇ ਭਾਰਤ ਦੇ ਭਾਗਯ ਨੂੰ ਬਦਲਣ ਵਿੱਚ ਭੂਮਿਕਾ ਨਿਭਾਈ ਹੈ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਬਹੁਤ ਬੜਾ ਮਾਧਿਅਮ, ਬਹੁਤ ਬੜਾ ਖਜ਼ਾਨਾ ਕਾਮਾ ਸਾਹਬ ਤੁਹਾਡੇ ਕੋਲ ਹਨ ਅਤੇ ਦੇਸ਼ ਇੰਤਜ਼ਾਰ ਕਰ ਰਿਹਾ ਹੈ।

ਭਵਿੱਖ ਵਿੱਚ ਪੱਤਰਕਾਰਤਾ ਦੇ ਲਈ ਵੀ ਇੱਕ ਬੜਾ ਸਬਕ ਤੁਹਾਡੇ ਇਤਿਹਾਸ ਵਿੱਚ ਛੁਪਿਆ ਹੈ। ਇਸ ਵੱਲ ਤੁਸੀਂ ਸਾਰੇ ਜ਼ਰੂਰ ਪ੍ਰਯਾਸ ਕਰੋ ਅਤੇ ਅੱਜ 200 ਸਾਲ ਮੈਂ ਪਹਿਲਾਂ ਵੀ ਕਿਹਾ ਇਹ ਯਾਤਰਾ ਕਿਤਨੇ ਉਤਾਰ-ਚੜ੍ਹਾਅ ਦੇਖੇ ਹੋਣਗੇ ਅਤੇ 200 ਸਾਲ ਤੱਕ ਨਿਯਮਿਤ ਚੱਲਣਾ, ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਤਾਕਤ ਹੈ। ਇਸ ਮਹੱਤਵਪੂਰਨ ਅਵਸਰ 'ਤੇ ਤੁਸੀਂ ਸਾਰਿਆਂ ਨੇ ਮੈਨੂੰ ਨਿਮੰਤ੍ਰਣ ਦਿੱਤਾ, ਤੁਹਾਡੇ ਸਭ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਇਤਨੇ ਬੜੇ ਵਿਸ਼ਾਲ ਸਮੁਦਾਇ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਕਦੇ ਵੀ ਇੱਕ ਵਾਰ ਇੱਥੇ ਮੁੰਬਈ ਵਿੱਚ ਕਿਸੇ ਸਾਹਿਤ ਦੇ ਪ੍ਰੋਗਰਾਮ ਵਿੱਚ ਆਇਆ ਸੀ, ਸ਼ਾਇਦ ਸਾਡੇ ਸੂਰਜ ਭਾਈ ਦਲਾਲ ਨੇ ਮੈਨੂੰ ਬੁਲਾਇਆ ਸੀ।

ਉਸ ਦਿਨ ਮੈਂ ਕਿਹਾ ਸੀ ਕਿ ਮੁੰਬਈ ਅਤੇ ਮਹਾਰਾਸ਼ਟਰ ਇਹ ਗੁਜਰਾਤ ਦੀ ਭਾਸ਼ਾ ਦਾ ਨਨੀਹਾਲ ਹੈ। ਇੱਕ ਵਾਰ ਫਿਰ ਆਪ ਸਭ ਨੂੰ ਮੁੰਬਈ ਸਮਾਚਾਰ ਦੇ 200 ਸਾਲ ਹੋਣ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਕਾਮਾ ਪਰਿਵਾਰ ਨੂੰ ਤੁਸੀਂ ਰਾਸ਼ਟਰ ਦੀ ਬਹੁਤ ਬੜੀ ਸੇਵਾ ਕੀਤੀ ਹੈ, ਪੂਰਾ ਪਰਿਵਾਰ ਤੁਹਾਡੀ ਵਧਾਈ ਦਾ ਪਾਤਰ ਹੈ ਅਤੇ ਮੈਂ ਮੁੰਬਈ ਸਮਾਚਾਰ ਦੇ ਪਾਠਕਾਂ ਨੂੰ ਵੀ, ਵਾਚਕਾਂ ਨੂੰ ਵੀ ਹਿਰਦੈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਕਾਮਾ ਸਾਹਬ ਨੇ ਜੋ ਕਿਹਾ ਉਹ ਸਿਰਫ਼ ਸ਼ਬਦ ਨਹੀਂ ਸਨ, 200 ਸਾਲ ਤੱਕ, ਪੀੜ੍ਹੀ ਦਰ ਪੀੜ੍ਹੀ ਇੱਕ ਘਰ ਵਿੱਚ ਇੱਕ ਅਖ਼ਬਾਰ ਨਿਯਮਿਤ ਪੜ੍ਹਿਆ ਜਾਵੇ, ਦੇਖਿਆ ਜਾਵੇ, ਸੁਣਿਆ ਜਾਵੇ, ਇਹ ਆਪਣੇ ਆਪ ਵਿੱਚ ਹੀ ਉਸ ਅਖ਼ਬਾਰ ਦੀ ਬਹੁਤ ਬੜੀ ਤਾਕਤ ਹੈ ਜੀ। ਅਤੇ ਉਸ ਨੂੰ ਤਾਕਤ ਦੇਣ ਵਾਲੇ ਤੁਸੀਂ ਸਾਰੇ ਲੋਕ ਹੋ ਅਤੇ ਇਸ ਲਈ ਮੈਂ ਗੁਜਰਾਤੀਆਂ ਦੇ ਇਸ ਸਮਰੱਥਾ ਨੂੰ ਵੀ ਵਧਾਈ ਦੇਣਾ ਚਾਹਾਂਗਾ। ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹਾਂ, ਅੱਜ ਵੀ ਇੱਕ ਦੇਸ਼ ਐਸਾ ਹੈ ਜਿੱਥੇ ਇਕ ਸ਼ਹਿਰ ਵਿੱਚ, ਮੈਂ ਵਿਦੇਸ਼ ਦੀ ਗੱਲ ਕਰ ਰਿਹਾ ਹਾਂ, ਸਭ ਤੋਂ ਜ਼ਿਆਦਾ ਸਰਕੁਲੇਸ਼ਨ ਵਾਲਾ ਅਖ਼ਬਾਰ ਗੁਜਰਾਤੀ ਹੈ। ਇਸ ਦਾ ਮਤਲਬ ਹੋਇਆ ਕਿ ਗੁਜਰਾਤੀ ਲੋਕ ਜਲਦੀ ਸਮਝ ਜਾਂਦੇ ਹਨ ਕਿ ਕਿਸ ਚੀਜ਼ ਵਿੱਚ ਕਿੱਥੇ ਤਾਕਤ ਹੈ। ਚਲੀਏ ਹੰਸੀ-ਖੁਸ਼ੀ ਦੀ ਸ਼ਾਮ ਦੇ ਨਾਲ ਬਹੁਤ-ਬਹੁਤ ਧੰਨਵਾਦ!

  • दिग्विजय सिंह राना September 20, 2024

    हर हर महादेव
  • JBL SRIVASTAVA June 02, 2024

    मोदी जी 400 पार
  • MLA Devyani Pharande February 17, 2024

    जय श्रीराम
  • Vaishali Tangsale February 14, 2024

    🙏🏻🙏🏻👏🏻
  • ज्योती चंद्रकांत मारकडे February 12, 2024

    जय हो
  • Sitaram Kumawat August 11, 2022

    565656
  • G.shankar Srivastav August 10, 2022

    नमस्ते
  • Ashvin Patel July 31, 2022

    Good
  • amit sharma July 31, 2022

    नमों
  • amit sharma July 31, 2022

    नमोनमो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Doubles GDP In 10 Years, Outpacing Major Economies: IMF Data

Media Coverage

India Doubles GDP In 10 Years, Outpacing Major Economies: IMF Data
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਮਾਰਚ 2025
March 23, 2025

Appreciation for PM Modi’s Effort in Driving Progressive Reforms towards Viksit Bharat