ਨਮਸਕਾਰ!
ਇਸ ਇਤਿਹਾਸਿਕ ਪ੍ਰੋਗਰਾਮ ਵਿੱਚ ਸਾਡੇ ਦਰਮਿਆਨ ਉਪਸਥਿਤ ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ ਜੀ, ਇੱਥੋਂ ਦੇ ਜਨਪ੍ਰਿਯ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਜੀ, ਵਿਧਾਨ ਸਭਾ ਸਪੀਕਾਰ ਸ਼੍ਰੀ ਵਿਜੈ ਸਿਨਹਾ ਜੀ, ਬਿਹਾਰ ਵਿਧਾਨ ਪਰਿਸ਼ਦ ਕੇ ਕਾਰਜਕਾਰੀ ਚੇਅਰਮੈਨ ਸ਼੍ਰੀ ਅਵਧੇਸ਼ ਨਾਰਾਇਣ ਸਿੰਘ, ਉਪ ਮੁੱਖ ਮੰਤਰੀ ਸ਼੍ਰੀਮਤੀ ਰੇਣੁ ਦੇਵੀ ਜੀ, ਤਾਰਾਕਿਸ਼ੋਰ ਪ੍ਰਸਾਦ ਜੀ, ਨੇਤਾ ਪ੍ਰਤੀਪੱਖ (ਵਿਰੋਧੀ ਧਿਰ ਦੇ ਨੇਤਾ) ਸ਼੍ਰੀ ਤੇਜਸਵੀ ਯਾਦਵ ਜੀ, ਸਭ ਮੰਤਰੀਗਣ ਵਿਧਾਇਕਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਆਪ ਸਭ ਨੂੰ, ਬਿਹਾਰ ਨਿਵਾਸੀਆਂ ਨੂੰ, ਬਿਹਾਰ ਵਿਧਾਨ ਸਭਾ ਭਵਨ ਦੇ ਸ਼ਤਾਬਦੀ ਵਰ੍ਹੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਿਹਾਰ ਦਾ ਇਹ ਸੁਭਾਅ ਹੈ ਕਿ ਜੋ ਬਿਹਾਰ ਨਾਲ ਸਨੇਹ ਕਰਦਾ ਹੈ, ਬਿਹਾਰ ਉਸ ਨੂੰ ਉਸ ਪਿਆਰ ਨੂੰ ਕਈ ਗੁਣਾ ਕਰਕੇ ਪਰਤਾਉਂਦਾ ਹੈ। ਅੱਜ ਮੈਨੂੰ ਬਿਹਾਰ ਵਿਧਾਨ ਪਰਿਸਦ ਵਿੱਚ ਆਉਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਸੁਭਾਗ ਵੀ ਮਿਲਿਆ ਹੈ। ਮੈਂ ਇਸ ਸਨੇਹ ਦੇ ਲਈ ਬਿਹਾਰ ਦੇ ਜਨ-ਜਨ ਨੂੰ ਹਿਰਦੇ ਤੋਂ ਨਮਨ ਕਰਦਾ ਹਾਂ। ਮੁੱਖ ਮੰਤਰੀ ਜੀ ਦਾ, ਸਪੀਕਰ ਸਾਹਿਬ ਜੀ ਦਾ ਵੀ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਮੈਨੂੰ ਕੁਝ ਦੇਰ ਪਹਿਲਾਂ ਸ਼ਤਾਬਦੀ ਸਮ੍ਰਿਤੀ (ਯਾਦ), ਸਤੰਭ (ਥੰਮ੍ਹ) ਦੇ ਲੋਕਅਰਪਣ ਦਾ ਅਵਸਰ ਵੀ ਮਿਲਿਆ ਹੈ। ਇਹ ਸਤੰਭ (ਥੰਮ੍ਹ) ਬਿਹਾਰ ਦੇ ਗੌਰਵਸ਼ਾਲੀ ਅਤੀਤ ਦਾ ਪ੍ਰਤੀਕ ਤਾਂ ਬਣੇਗਾ ਹੀ, ਨਾਲ ਹੀ ਇਹ ਬਿਹਾਰ ਦੀਆਂ ਕੋਟਿ-ਕੋਟਿ ਆਕਾਂਖਿਆਵਾਂ ਨੂੰ ਵੀ ਪ੍ਰੇਰਣਾ ਦੇਵੇਗਾ। ਹੁਣ ਤੋਂ ਕੁਝ ਦੇਰ ਪਹਿਲਾਂ ਬਿਹਾਰ ਵਿਧਾਨ ਸਭਾ ਮਿਊਜ਼ੀਅਮ ਅਤੇ ਵਿਧਾਨ ਸਭਾ ਗੈਸਟ ਹਾਊਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਨੀਤੀਸ਼ ਕੁਮਾਰ ਜੀ ਅਤੇ ਵਿਜੈ ਸਿਨਹਾ ਜੀ ਨੂੰ ਹਿਰਦੇ ਤੋਂ ਵਧਾਈ ਦਿੰਦਾ ਹਾਂ। ਮੈਨੂੰ ਵਿਧਾਨ ਸਭਾ ਪਰਿਸਰ ਦੇ ਸ਼ਤਾਬਦੀ ਪਾਰਕ ਵਿੱਚ ਕਲਪਤਰੂ ਲਗਾਉਣ ਦਾ ਵੀ ਸੁਖਦ ਅਨੁਭਵ ਮਿਲਿਆ ਹੈ। ਕਲਪਤਰੂ ਦੇ ਵਿਸ਼ੇ ਵਿੱਚ ਮਾਨਤਾ ਹੈ ਕਿ ਇਹ ਸਾਡੀਆਂ ਆਸ਼ਾਵਾਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਾਲਾ ਇਹ ਬਿਰਖ ਹੈ। ਲੋਕਤੰਤਰ ਵਿੱਚ ਇਹੀ ਭੂਮਿਕਾ ਸੰਸਦੀ ਸੰਸਥਾਵਾਂ ਦੀ ਹੁੰਦੀ ਹੈ। ਮੈਂ ਆਸ਼ਾ ਕਰਦਾ ਹਾਂ, ਬਿਹਾਰ ਵਿਧਾਨ ਸਭਾ ਆਪਣੀ ਇਸ ਭੂਮਿਕ ਨੂੰ ਇਸੇ ਨਿਰੰਤਰਤਾ ਦੇ ਨਾਲ ਨਿਭਾਉਂਦੀ ਰਹੇਗੀ, ਬਿਹਾਰ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਮੁਲ ਯੋਗਦਾਨ ਦਿੰਦੀ ਰਹੇਗੀ।
ਸਾਥੀਓ,
ਬਿਹਾਰ ਵਿਧਾਨ ਸਭਾ ਦਾ ਆਪਣਾ ਇੱਕ ਇਤਿਹਾਸ ਰਿਹਾ ਹੈ ਅਤੇ ਇੱਥੇ ਵਿਧਾਨ ਸਭਾ ਭਵਨ ਵਿੱਚ ਇੱਕ ਤੋਂ ਇੱਕ, ਬੜੇ ਅਤੇ ਸਾਹਸਿਕ ਨਿਰਣੇ ਲਏ ਗਏ ਹਨ। ਆਜ਼ਾਦੀ ਦੇ ਪਹਿਲਾਂ ਇਸੇ ਵਿਧਾਨ ਸਭਾ ਤੋਂ ਗਵਰਨਰ ਸਤਯੇਂਦਰ ਪ੍ਰਸੰਨ ਸਿਨਹਾ ਜੀ ਨੇ ਸਵਦੇਸ਼ੀ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ, ਸਵਦੇਸ਼ੀ ਚਰਖਾ ਨੂੰ ਅਪਣਾਉਣ ਦੀ ਅਪੀਲ ਕੀਤੀ ਸੀ। ਆਜ਼ਾਦੀ ਦੇ ਬਾਅਦ ਇਸੇ ਵਿਧਾਨ ਸਭਾ ਵਿੱਚ ਜਮੀਂਦਾਰੀ ਸਮਾਪਤੀ (ਖਤਮ) ਐਕਟ ਪਾਸ ਹੋਇਆ ਸੀ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਨੀਤੀਸ਼ ਜੀ ਦੀ ਸਰਕਾਰ ਨੇ ਬਿਹਾਰ ਪੰਚਾਇਤੀ ਰਾਜ ਜਿਹੇ ਐਕਟ ਨੂੰ ਪਾਸ ਕੀਤਾ। ਇਸ ਐਕਟ ਦੇ ਜ਼ਰੀਏ ਬਿਹਾਰ ਪਹਿਲਾ ਐਸਾ ਰਾਜ ਬਣਿਆ ਜਿਸ ਨੇ ਪੰਚਾਇਤੀ ਰਾਜ ਵਿੱਚ ਮਹਿਲਾਵਾਂ ਨੂੰ 50 ਪ੍ਰਤੀਸ਼ਤ ਰਾਖਵਾਂਕਰਣ ਦਿੱਤਾ। ਲੋਕਤੰਤਰ ਤੋਂ ਲੈ ਕੇ ਸਮਾਜ ਜੀਵਨ ਤੱਕ, ਸਮਾਨ ਭਾਗੀਦਾਰੀ ਅਤੇ ਸਮਾਨ ਅਧਿਕਾਰ ਦੇ ਲਈ ਕਿਵੇਂ ਕੰਮ ਕੀਤਾ ਜਾ ਸਕਦਾ ਹੈ, ਇਹ ਵਿਧਾਨ ਸਭਾ ਇਸ ਦੀ ਉਦਹਾਰਣ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਇਸ ਪਰਿਸਰ ਵਿੱਚ, ਵਿਧਾਨ ਸਭਾ ਭਵਨ ਬਾਰੇ ਬਾਤ ਕਰ ਰਿਹਾ ਹਾਂ, ਤਾਂ ਇਹ ਵੀ ਸੋਚ ਰਿਹਾ ਹਾਂ ਕਿ ਬੀਤੇ 100 ਵਰ੍ਹਿਆਂ ਵਿੱਚ ਇਹ ਭਵਨ, ਇਹ ਪਰਿਸਰ ਕਿਤਨੇ ਹੀ ਮਹਾਨ ਵਿਅਕਤਿੱਤਵਾਂ ਦੀ ਆਵਾਜ਼ ਦਾ ਸਾਖੀ ਰਿਹਾ ਹੈ। ਮੈਂ ਨਾਮ ਅਗਰ ਲਵਾਂ ਤਾਂ ਸ਼ਾਇਦ ਸਮਾਂ ਘੱਟ ਪੈ ਜਾਵੇਗਾ, ਲੇਕਿਨ ਇਸ ਇਮਾਰਤ ਨੇ ਇਤਿਹਾਸ ਦੇ ਲੇਖਕਾਂ (ਇਤਿਹਾਸਕਾਰਾਂ) ਨੂੰ ਵੀ ਦੇਖਿਆ ਹੈ ਅਤੇ ਖੁਦ ਵੀ ਇਤਿਹਾਸ ਦਾ ਨਿਰਮਾਣ ਕੀਤਾ ਹੈ। ਕਹਿੰਦੇ ਹਨ ਬਾਣੀ (ਵਾਣੀ) ਦੀ ਊਰਜਾ ਕਦੇ ਵੀ ਸਮਾਪਤ ਨਹੀਂ ਹੁੰਦੀ। ਇਸ ਇਤਿਹਾਸਿਕ ਭਵਨ ਵਿੱਚ ਕਹੀਆਂ ਗਈਆਂ ਬਾਤਾਂ, ਬਿਹਾਰ ਦੇ ਉਤਥਾਨ ਨਾਲ ਜੁੜੇ ਸੰਕਲਪ, ਇੱਕ ਊਰਜਾ ਬਣ ਕੇ ਅੱਜ ਵੀ ਉਪਸਥਿਤ ਹਨ। ਅੱਜ ਵੀ ਉਹ ਵਾਣੀ (ਬਾਣੀ), ਉਹ ਸ਼ਬਦ ਗੂੰਜ ਰਹੇ ਹਨ।
ਸਾਥੀਓ,
ਬਿਹਾਰ ਵਿਧਾਨ ਸਭਾ ਭਵਨ ਦਾ ਇਹ ਸ਼ਤਾਬਦੀ ਉਤਸਵ ਇੱਕ ਐਸੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਵਿਧਾਨ ਸਭਾ ਭਵਨ ਦੇ 100 ਸਾਲ ਅਤੇ ਦੇਸ਼ ਦੀ ਆਜ਼ਾਦੀ ਦੇ 75 ਸਾਲ, ਇਹ ਕੇਵਲ ਸਮੇਂ ਦਾ ਸੰਯੋਗ ਨਹੀਂ ਹੈ। ਇਸ ਸੰਯੋਗ ਦਾ ਸਾਂਝਾ ਅਤੀਤ ਵੀ ਹੈ, ਅਤੇ ਸਾਰਥਕ ਸੰਦੇਸ਼ ਵੀ ਹਨ। ਇੱਕ ਪਾਸੇ ਬਿਹਾਰ ਵਿੱਚ ਚੰਪਾਰਣ ਸੱਤਿਆਗ੍ਰਹਿ ਜਿਹੇ ਅੰਦੋਲਨ ਹੋਏ ਤਾਂ ਉੱਥੇ ਹੀ ਇਸ ਧਰਤੀ ਨੇ ਭਾਰਤ ਨੂੰ ਲੋਕਤੰਤਰ ਦੇ ਸੰਸਕਾਰ ਅਤੇ ਆਦਰਸ਼ ’ਤੇ ਚਲਣ ਦਾ ਰਸਤਾ ਵੀ ਦਿਖਾਇਆ। ਦਹਾਕਿਆਂ ਤੋਂ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਕਿ ਭਾਰਤ ਨੂੰ ਲੋਕਤੰਤਰ ਵਿਦੇਸ਼ੀ ਹਕੂਮਤ ਅਤੇ ਵਿਦੇਸ਼ੀ ਸੋਚ ਦੇ ਕਾਰਨ ਮਿਲਿਆ ਹੈ ਅਤੇ ਸਾਡੇ ਲੋਕ ਵੀ ਕਦੇ-ਕਦੇ ਇਹ ਬਾਤਾਂ ਬੋਲਦੇ ਹਨ। ਲੇਕਿਨ, ਕੋਈ ਵੀ ਵਿਅਕਤੀ ਜਦੋਂ ਇਹ ਕਹਿੰਦਾ ਹੈ ਤਾਂ ਉਹ ਬਿਹਾਰ ਦੇ ਇਤਿਹਾਸ ਅਤੇ ਬਿਹਾਰ ਦੀ ਵਿਰਾਸਤ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦੁਨੀਆ ਦੇ ਬੜੇ ਭੂ-ਭਾਗ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਤਰਫ਼ ਆਪਣਾ ਪਹਿਲਾ ਕਦਮ ਵਧਾ ਰਹੇ ਸਨ, ਤਦ ਵੈਸ਼ਾਲੀ ਵਿੱਚ ਪਰਿਸ਼ਕ੍ਰਿਤ ਲੋਕਤੰਤਰ ਦਾ ਸੰਚਾਲਨ ਹੋ ਰਿਹਾ ਸੀ। ਜਦੋਂ ਦੁਨੀਆ ਦੇ ਹੋਰ ਖੇਤਰਾਂ ਵਿੱਚ ਜਨਤਾਂਤਰਿਕ ਅਧਿਕਾਰਾਂ ਦੀ ਸਮਝ ਵਿਕਸਿਤ ਹੋਣੀ ਸ਼ੁਰੂ ਹੋਈ ਸੀ, ਤਦ ਲਿੱਛਵੀ ਅਤੇ ਵੱਜੀਸੰਘ ਜਿਹੇ ਗਣਰਾਜ ਆਪਣੇ ਸਿਖਰ 'ਤੇ ਸਨ।
ਸਾਥੀਓ,
ਭਾਰਤ ਵਿੱਚ ਲੋਕਤੰਤਰ ਦੀ ਧਾਰਨਾ ਉਤਨੀ ਹੀ ਪ੍ਰਾਚੀਨ ਹੈ ਜਿਤਨਾ ਪ੍ਰਾਚੀਨ ਇਹ ਰਾਸ਼ਟਰ ਹੈ, ਜਿਤਨੀ ਪ੍ਰਾਚੀਨ ਸਾਡੀ ਸੰਸਕ੍ਰਿਤੀ ਹੈ। ਹਜ਼ਾਰਾਂ ਵਰ੍ਹੇ ਪਹਿਲਾਂ ਸਾਡੇ ਵੇਦਾਂ ਵਿੱਚ ਕਿਹਾ ਗਿਆ ਹੈ-ਤਵਾਂ ਵਿਸ਼ੋ ਵ੍ਰਣਤਾਂ ਰਾਜਯਾਯ ਤਵਾ-ਮਿਮਾ: ਪ੍ਰਦਿਸ਼: ਪੰਚ ਦੇਵੀ (त्वां विशो वृणतां राज्याय त्वा-मिमाः प्रदिशः पंच देवीः) ਅਰਥਾਤ, ਰਾਜੇ ਨੂੰ ਸਭ ਪਰਜਾ ਮਿਲ ਕੇ ਖੁਦ ਚੁਣਨ, ਅਤੇ ਵਿਦਵਾਨਾਂ ਦੀਆਂ ਸਮਿਤੀਆਂ ਉਸ ਦੀ ਚੋਣ ਕਰਨ। ਇਹ ਵੇਦ ਵਿੱਚ ਕਿਹਾ ਗਿਆ ਹੈ, ਹਜ਼ਾਰਾਂ ਸਾਲ ਪੂਰੇ ਗ੍ਰੰਥ ਵਿੱਚ ਕਿਹਾ ਗਿਆ ਹੈ। ਅੱਜ ਵੀ ਸਾਡੇ ਸੰਵਿਧਾਨ ਵਿੱਚ ਸਾਂਸਦਾਂ-ਵਿਧਾਇਕਾਂ ਦੀ ਚੋਣ, ਮੁੱਖ ਮੰਤਰੀ-ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੀ ਚੋਣ, ਇਨ੍ਹਾਂ ਹੀ ਲੋਕਤਾਂਤਰਿਕ ਕਦਰਾਂ-ਕੀਮਤਾਂ ’ਤੇ ਟਿਕੀ ਹੋਈ ਹੈ। ਇੱਕ ਵਿਚਾਰ ਦੇ ਰੂਪ ਵਿੱਚ ਸਾਡੇ ਇੱਥੇ ਲੋਕਤੰਤਰ ਇਸ ਲਈ ਹਜ਼ਾਰਾਂ ਵਰ੍ਹਿਆਂ ਤੋਂ ਜੀਵਿਤ ਹੈ ਕਿਉਂਕਿ ਭਾਰਤ ਲੋਕਤੰਤਰ ਨੂੰ ਸਮਤਾ ਅਤੇ ਸਮਾਨਤਾ ਦਾ ਮਾਧਿਆਮ ਮੰਨਦਾ ਹੈ। ਭਾਰਤ ਸਹਿ ਹੋਂਦ (ਅਸਤਿਤਵ) ਅਤੇ ਸਦਭਾਵਨਾ (ਸੌਹਾਰਦ) ਦੇ ਵਿਚਾਰ ਵਿੱਚ ਭਰੋਸਾ ਕਰਦਾ ਹੈ। ਅਸੀਂ ਸਤ੍ ਵਿੱਚ ਭਰੋਸਾ ਕਰਦੇ ਹਾਂ, ਸਹਕਾਰ ਵਿੱਚ ਭਰੋਸਾ ਕਰਦੇ ਹਾਂ, ਤਾਲਮੇਲ ਵਿੱਚ ਭਰੋਸਾ ਕਰਦੇ ਹਾਂ, ਅਤੇ ਸਮਾਜ ਦੀ ਸੰਗਤਿ ਸ਼ਕਤੀ ਵਿੱਚ ਭਰੋਸਾ ਕਰਦੇ ਹਾਂ। ਇਸੇ ਲਈ, ਸਾਡੇ ਵੇਦਾਂ ਨੇ ਸਾਨੂੰ ਇਹ ਮੰਤਰ ਵੀ ਦਿੱਤਾ ਹੈ- ਸੰ ਗੱਛਧਵੰ ਸੰ ਵਦਧਵੰ, ਸੰ ਵੋ ਮਨਾਂਸਿ ਜਾਨਤਾਮ੍।। (सं गच्छध्वं सं वदध्वं, सं वो मनांसि जानताम्॥) ਅਰਥਾਤ, ਅਸੀਂ ਮਿਲ ਕੇ ਚਲੀਏ, ਮਿਲ ਕੇ ਬੋਲੀਏ, ਇੱਕ ਦੂਸਰੇ ਦੇ ਮਨਾਂ ਨੂੰ, ਇੱਕ ਦੂਸਰੇ ਦੇ ਵਿਚਾਰਾਂ ਨੂੰ ਜਾਣੀਏ ਅਤੇ ਸਮਝੀਏ। ਇਸੇ ਵੇਦ ਮੰਤਰ ਵਿੱਚ ਅੱਗੇ ਕਿਹਾ ਗਿਆ ਹੈ- ਸਮਾਨੋ ਮੰਤਰ: ਸਮਿਤਿ: ਸਮਾਨੀ। ਸਮਾਨੰ ਮਨ: ਸਹ ਚਿੱਤਮੇਸ਼ਾਂ।। (समानो मन्त्र: समिति: समानी। समानं मन: सह चित्तमेषां॥) ਅਸੀਂ ਮਿਲ ਕੇ ਸਮਾਨ ਵਿਚਾਰ ਕਰੀਏ, ਸਾਡੀਆਂ ਸਮਿਤੀਆਂ, ਸਾਡੀਆਂ ਸਭਾਵਾਂ ਅਤੇ ਸਦਨ ਕਲਿਆਣ ਭਾਵ ਦੇ ਲਈ ਸਮਾਨ ਵਿਚਾਰ ਵਾਲੇ ਹੋਣ, ਅਤੇ ਸਾਡੇ ਹਿਰਦੇ ਵੀ ਸਮਾਨ ਹੋਣ। ਹਿਰਦੇ ਤੋਂ ਲੋਕਤੰਤਰ ਨੂੰ ਸਵੀਕਾਰ ਕਰਨ ਦੀ ਐਸੀ ਵਿਰਾਟ ਭਾਵਨਾ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਹੀ ਪ੍ਰਸਤੁਤ ਕਰ ਸਕਿਆ ਹੈ। ਇਸੇ ਲਈ, ਮੈਂ ਜਦੋਂ ਵੀ ਦੁਨੀਆ ਵਿੱਚ ਅਲੱਗ ਅਲੱਗ ਦੇਸ਼ਾਂ ਵਿੱਚ ਜਾਂਦਾ ਹਾਂ, ਬੜੇ ਆਲਮੀ ਮੰਚਾਂ ’ਤੇ ਮੌਜੂਦ ਹੁੰਦਾ ਹਾਂ, ਤਾਂ ਮੈਂ ਬਹੁਤ ਮਾਣ ਨਾਲ ਕਹਿੰਦਾ ਹਾਂ ਕਿਉਂਕਿ ਸਾਡੇ ਕੰਨ ਵਿੱਚ ਕਿਸੇ ਨਾ ਕਿਸੇ ਕਾਰਨ ਨਾਲ ਇੱਕ ਸ਼ਬਦ ਭਰ ਦਿੱਤਾ ਗਿਆ ਹੈ। ਸਾਡੀ ਮਨ ਦੀ ਰਚਨਾ ਨੂੰ ਇੱਕ ਜਗ੍ਹਾ ’ਤੇ ਸਥਗਿਤ ਕਰ ਦਿੱਤਾ ਗਿਆ ਹੈ। ਸਾਨੂੰ ਵਾਰ-ਵਾਰ ਸੁਣਾਇਆ ਗਿਆ ਹੈ ਕਿ we are a largest democracy of the world. ਅਸੀਂ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਹਾਂ ਅਤੇ ਅਸੀਂ ਵੀ ਉਸੇ ਨੂੰ ਸਵੀਕਾਰ ਕਰ ਲਿਆ ਹੈ ਵਾਰ-ਵਾਰ ਸੁਣਨ ਦੇ ਕਾਰਨ। ਮੈਂ ਅੱਜ ਵੀ ਦੁਨੀਆ ਦੇ ਮੰਚ ’ਤੇ ਜਦੋਂ ਵੀ ਜਾਂਦਾ ਹਾਂ ਬੜੇ ਗਰਵ (ਮਾਣ) ਨਾਲ ਕਹਿੰਦਾ ਹਾਂ ਕਿ ਵਿਸ਼ਵ ਵਿੱਚ ਲੋਕਤੰਤਰ ਦੀ ਜਨਨੀ ਇਹ ਭਾਰਤ ਹੈ, ਭਾਰਤ Mother of Democracy ਹੈ। ਅਤੇ ਅਸੀਂ ਵੀ ਹੋਰ ਬਿਹਾਰਵਾਸੀਆਂ ਨੇ ਤਾਂ ਖਾਸ ਦੁਨੀਆ ਵਿੱਚ ਡੰਕਾ ਵਜਾਉਂਦੇ ਰਹਿਣਾ ਚਾਹੀਦਾ ਹੈ ਕਿ we are the Mother of Democracy ਅਤੇ ਬਿਹਾਰ ਦੀ ਗੌਰਵਸ਼ਾਲੀ ਵਿਰਾਸਤ, ਪਾਲੀ ਵਿੱਚ ਮੌਜੂਦ ਇਤਿਹਾਸਿਕ ਦਸਤਾਵੇਜ਼ ਵੀ ਇਸ ਦੇ ਜੀਵੰਤ ਪ੍ਰਮਾਣ ਹਨ। ਬਿਹਾਰ ਦੇ ਇਸ ਵੈਭਵ ਨੂੰ ਨਾ ਕੋਈ ਮਿਟਾ ਸਕਦਾ ਹੈ, ਨਾ ਕੋਈ ਛੁਪਾ ਸਕਦਾ ਹੈ। ਇਸ ਇਤਿਹਾਸਿਕ ਇਮਾਰਤ ਨੇ ਬਿਹਾਰ ਦੀ ਇਸ ਲੋਕਤਾਂਤਰਿਕ ਵਿਰਾਸਤ ਨੂੰ 100 ਵਰ੍ਹੇ ਤੱਕ ਮਜ਼ਬੂਤ ਕੀਤਾ ਹੈ। ਇਸ ਲਈ, ਮੈਂ ਸਮਝਦਾ ਹਾਂ ਕਿ ਅੱਜ ਇਹ ਇਮਾਰਤ ਵੀ ਸਾਡੇ ਸਭ ਦੇ ਨਮਨ ਦੀ ਹਕਦਾਰ ਹੈ।
ਸਾਥੀਓ,
ਇਸ ਭਵਨ ਦੇ ਇਤਿਹਾਸ ਨਾਲ ਬਿਹਾਰ ਦੀ ਉਹ ਚੇਤਨਾ ਜੁੜੀ ਹੈ ਜਿਸ ਨੇ ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਆਪਣੀਆਂ ਜਨਤਾਂਤਰਿਕ ਕਦਰਾਂ-ਕੀਮਤਾਂ ਨੂੰ ਸਮਾਪਤ ਨਹੀਂ ਹੋਣ ਦਿੱਤਾ। ਇਸ ਦੇ ਨਿਰਮਾਣ ਦੇ ਨਾਲ ਅਤੇ ਉਸ ਦੇ ਬਾਅਦ ਜੋ ਘਟਨਾਕ੍ਰਮ ਜੁੜਿਆ ਹੋਇਆ ਹੈ, ਉਹ ਸਾਨੂੰ ਵਾਰ-ਵਾਰ ਯਾਦ ਕਰਨਾ ਚਾਹੀਦਾ ਹੈ। ਕਿਸ ਤਰ੍ਹਾਂ ਸ਼੍ਰੀਕ੍ਰਿਸ਼ਣ ਸਿੰਘ ਜੀ ਨੇ, ਸ਼੍ਰੀ ਬਾਬੂ’ ਨੇ ਅੰਗ੍ਰੇਜ਼ਾਂ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਉਹ ਸਰਕਾਰ ਤਦੇ ਬਣਾਉਣਗੇ ਜਦੋਂ ਬ੍ਰਿਟਿਸ਼ ਹਕੂਮਤ ਚੁਣੀ ਗਈ ਸਰਕਾਰ ਦੇ ਕੰਮਕਾਜ ਵਿੱਚ ਦਖਲ ਨਹੀਂ ਦੇਵਗੀ। ਕਿਵੇਂ ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤ ਦੀ ਸਹਿਮਤੀ ਦੇ ਬਿਨਾ ਦੇਸ਼ ਨੂੰ ਝੋਕਣ ਦੇ ਖ਼ਿਲਾਫ਼ ਸ਼੍ਰੀ ਬਾਬੂ ਜੀ ਨੇ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਬਿਹਾਰ ਦਾ ਹਰ ਵਿਅਕਤੀ ਇਸ ਬਾਤ ਦੇ ਲਈ ਗਰਵ (ਮਾਣ) ਕਰ ਸਕਦਾ ਹੈ। ਇਸ ਘਟਨਾਕ੍ਰਮ ਨੇ ਸਦਾ ਇਸ ਸੰਦੇਸ਼ ਦਾ ਸੰਚਾਰ ਕੀਤਾ ਕਿ ਬਿਹਾਰ, ਲੋਕਤੰਤਰ ਦੇ ਖ਼ਿਲਾਫ਼ ਕਦੇ ਕੁਝ ਸਵੀਕਾਰ ਨਹੀਂ ਕਰ ਸਕਦਾ। ਅਤੇ ਭਾਈਓ ਅਤੇ ਭੈਣੋਂ, ਅਸੀਂ ਸਭ ਨੇ ਦੇਖਿਆ ਹੈ ਕਿ ਕਿਵੇਂ ਆਜ਼ਾਦੀ ਦੇ ਬਾਅਦ ਵੀ ਬਿਹਾਰ ਆਪਣੀ ਲੋਕਤਾਂਤਰਿਕ ਨਿਸ਼ਠਾ ਨੂੰ ਲੈ ਕੇ ਉਤਨਾ ਹੀ ਅਡਿੱਗ, ਉਤਨਾ ਹੀ ਪ੍ਰਤੀਬੱਧ ਰਿਹਾ। ਬਿਹਾਰ ਨੇ ਆਜ਼ਾਦ ਭਾਰਤ ਨੂੰ ਡਾਕਟਰ ਰਾਜੇਂਦਰ ਪ੍ਰਸਾਦ ਦੇ ਰੂਪ ਵਿੱਚ ਪਹਿਲਾ ਰਾਸ਼ਟਰਪਤੀ ਦਿੱਤਾ। ਲੋਕਨਾਇਕ, ਜੈਪ੍ਰਕਾਸ਼, ਕਰਪੂਰੀ ਠਾਕੁਰ ਅਤੇ ਬਾਬੂ ਜਗਜੀਵਨ ਰਾਮ, ਅਨੇਕ ਵੀਰ ਜਿਹੇ ਨੇਤਾ ਇਸ ਧਰਤੀ ਤੇ ਹੋਏ। ਜਦੋਂ ਦੇਸ਼ ਵਿੱਚ ਸੰਵਿਧਾਨ ਨੂੰ ਕੁਚਲਣ ਦਾ ਪ੍ਰਯਾਸ ਹੋਇਆ, ਤਾਂ ਵੀ ਉਸ ਦੇ ਖ਼ਿਲਾਫ਼ ਬਿਹਾਰ ਨੇ ਸਭ ਤੋਂ ਅੱਗੇ ਆ ਕੇ ਵਿਰੋਧ ਦਾ ਬਿਗਲ ਵਜਾਇਆ। ਅਪਾਤਕਾਲ (ਐਮਰਜੈਂਸੀ) ਦੇ ਉਸ ਸਿਆਹ ਦੌਰ ਵਿੱਚ ਬਿਹਾਰ ਦੀ ਧਰਤੀ ਨੇ ਦਿਖਾ ਦਿੱਤਾ ਕਿ ਭਾਰਤ ਵਿੱਚ ਲੋਕਤੰਤਰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ। ਅਤੇ ਇਸ ਲਈ, ਮੈਂ ਮੰਨਦਾ ਹਾਂ ਕਿ ਬਿਹਾਰ ਜਿਤਨਾ ਸਮ੍ਰਿੱਧ ਹੋਵੇਗਾ, ਭਾਰਤ ਦੀ ਲੋਕਤਾਂਤਰਿਕ ਸ਼ਕਤੀ ਵੀ ਉਤਨੀ ਹੀ ਮਜ਼ਬੂਤ ਹੋਵੇਗੀ। ਬਿਹਾਰ ਜਿਤਨਾ ਸਸ਼ਕਤ ਹੋਵੇਗਾ, ਭਾਰਤ ਵੀ ਉਤਨਾ ਹੀ ਸਮਰੱਥਾਵਾਨ ਬਣੇਗਾ।
ਸਾਥੀਓ,
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਬਿਹਾਰ ਵਿਧਾਨ ਸਭਾ ਦੇ 100 ਸਾਲ ਦਾ ਇਹ ਇਤਿਹਾਸਿਕ ਅਵਸਰ ਸਾਡੇ ਸਾਰੀਆਂ ਦੇ ਲਈ, ਹਰੇਕ ਜਨਪ੍ਰਤੀਨਿਧੀ ਦੇ ਲਈ ਆਤਮਵਿਵੇਚਨਾ ਅਤੇ ਆਤਮਨਿਰੀਖਣ ਦਾ ਵੀ ਸੰਦੇਸ਼ ਲੈ ਕੇ ਆਇਆ ਹੈ। ਅਸੀਂ ਆਪਣੇ ਲੋਕਤੰਤਰ ਨੂੰ ਜਿਤਨਾ ਮਜ਼ਬੂਤ ਕਰਾਂਗੇ, ਉਤਨੀ ਹੀ ਮਜਬੂਤੀ ਸਾਡੀ ਆਜ਼ਾਦੀ ਨੂੰ ਮਿਲੇਗੀ, ਸਾਡੇ ਅਧਿਕਾਰਾਂ ਨੂੰ ਮਿਲੇਗੀ। ਅੱਜ 21ਵੀਂ ਸਦੀ ਵਿੱਚ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਨਵੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਭਾਰਤ ਦੇ ਲੋਕਾਂ ਦੀ, ਸਾਡੇ ਨੌਜਵਾਨਾਂ ਦੀਆਂ ਆਸ਼ਾਵਾਂ ਉਮੀਦਾਂ ਵੀ ਵਧ ਰਹੀਆਂ ਹਨ। ਸਾਡੀ ਲੋਕਤਾਂਤਰਿਕ ਵਿਵਸਥਾਵਾਂ ਨੂੰ ਇਸ ਦੇ ਹਿਸਾਬ ਨਾਲ ਤੇਜ਼ ਗਤੀ ਨਾਲ ਕਾਰਜ ਕਰਨਾ ਪਵੇਗਾ। ਅੱਜ ਜਦ ਅਸੀਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੱਕ ਨਵੇਂ ਭਾਰਤ ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਹਾਂ, ਤਾਂ ਇਨ੍ਹਾਂ ਸੰਕਲਪਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਸਾਡੀ ਸੰਸਦ ਅਤੇ ਵਿਧਾਨ ਸਭਾਵਾਂ ‘ਤੇ ਵੀ ਹੈ। ਇਸ ਦੇ ਲਈ ਸਾਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਦਿਨ ਰਾਤ ਮਿਹਨਤ ਕਰਨ ਦੀ ਜ਼ਰੂਰਤ ਹੈ। ਦੇਸ਼ ਨੂੰ ਸਾਂਸਦ ਦੇ ਰੂਪ ਵਿੱਚ, ਰਾਜ ਦੇ ਵਿਧਾਇਕ ਦੇ ਰੂਪ ਵਿੱਚ ਸਾਡੀ ਇਹ ਵੀ ਜ਼ਿੰਮੇਦਾਰੀ ਹੈ ਕਿ ਅਸੀਂ ਲੋਕਤੰਤਰ ਦੇ ਸਾਹਮਣੇ ਆ ਰਹੀ ਹਰ ਚੁਣੌਤੀ ਨੂੰ ਮਿਲਕੇ ਹਰਾਈਏ। ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਭੇਦ ਤੋਂ ਉੱਪਰ ਉਠਕੇ, ਦੇਸ਼ ਦੇ ਲਈ, ਦੇਸ਼ਹਿਤ ਦੇ ਲਈ ਸਾਡੀ ਆਵਾਜ਼ ਇਕਜੁੱਟ ਹੋਣੀ ਚਾਹੀਦੀ ਹੈ। ਜਨਤਾ ਨਾਲ ਜੁੜੇ ਵਿਸ਼ਿਆਂ ‘ਤੇ ਸਦਨ ਸਕਾਰਾਤਮਕ ਸੰਵਾਦ ਦਾ ਕੇਂਦਰ ਬਣੇ ਸਕਾਰਾਤਮਕ ਕਾਰਜਾਂ ਦੇ ਲਈ ਸਾਡੀ ਆਵਾਜ਼ ਉਤਨੀ ਹੀ ਬੁਲੰਦ ਦਿਖੇ, ਇਸ ਦਿਸ਼ਾ ਵਿੱਚ ਵੀ ਸਾਨੂੰ ਨਿਰੰਤਰ ਅੱਗੇ ਵਧਣਾ ਹੈ। ਸਾਡੇ ਆਚਰਣ ਤੋਂ ਹੀ ਸਾਡੇ ਦੇਸ਼ ਦੀ ਲੋਕਤਾਂਤਰਿਕ ਪਰਿਪੱਕਤਾ ਪ੍ਰਦਰਸ਼ਿਤ ਹੁੰਦੀ ਹੈ। ਅਤੇ ਇਸ ਲਈ, ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੇ ਨਾਲ-ਨਾਲ ਅਸੀਂ ਦੁਨੀਆ ਦੇ ਸਭ ਤੋਂ ਪਰਿਪੱਕ ਲੋਕਤੰਤਰ ਦੇ ਰੂਪ ਵਿੱਚ ਵੀ ਖ਼ੁਦ ਨੂੰ ਅੱਗੇ ਵਧਾਉਣਾ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਇਸ ਦਿਸ਼ਾ ਵਿੱਚ ਸਕਾਰਾਤਮਕ ਬਦਲਾਅ ਦੇਖ ਰਿਹਾ ਹੈ। ਮੈਂ ਅਗਰ ਸੰਸਦ ਦੀ ਬਾਤ ਕਰਾਂ, ਤਾਂ ਪਿਛਲੇ ਕੁਝ ਵਰ੍ਹਿਆਂ ਵਿੱਚ ਸੰਸਦ ਵਿੱਚ ਸਾਂਸਦਾਂ ਦੀ ਉਪਸਥਿਤੀ ਅਤੇ ਸੰਸਦ ਦੀ productivity ਵਿੱਚ ਰਿਕਾਰਡ ਬਣਿਆ ਹੋਇਆ ਹੈ। ਅਤੇ ਵਿਜੈ ਜੀ ਨੇ ਵੀ ਵਿਧਾਨ ਸਭਾ ਦਾ ਬਿਉਰਾ (ਵੇਰਵਾ) ਦਿੱਤਾ। ਸਕਾਰਾਤਮਕਤਾ, ਗਤੀਸ਼ੀਲਤਾ ਵਿਆਪਕ ਤੌਰ ‘ਤੇ ਵਿਸ਼ਿਆਂ ਦੀ ਚਰਚਾ, ਨਿਰਣੇ, ਉਸ ਦਾ ਪੂਰਾ ਵੇਰਵਾ ਦਿੱਤਾ।
ਸਾਥੀਓ,
ਵੈਸੇ ਹੀ ਸੰਸਦ ਵਿੱਚ ਵੀ, ਪਿਛਲੇ ਬਜਟ ਸੈਸ਼ਨ ਵਿੱਚ ਵੀ ਲੋਕ ਸਭਾ ਦੀ productivity 129 ਪ੍ਰਤੀਸ਼ਤ ਸੀ। ਰਾਜ ਸਭਾ ਵਿੱਚ ਵੀ 99 ਪ੍ਰਤੀਸ਼ਤ productivity ਦਰਜ ਕੀਤੀ ਗਈ। ਯਾਨੀ, ਦੇਸ਼ ਲਗਾਤਾਰ ਨਵੇਂ ਸੰਕਲਪਾਂ ‘ਤੇ ਕੰਮ ਕਰ ਰਿਹਾ ਹੈ, ਲੋਕਤਾਂਤਰਿਕ ਵਿਮਰਸ਼ ਨੂੰ ਅੱਗੇ ਵਧਾ ਰਿਹਾ ਹੈ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਲੋਕ ਇਹ ਦੇਖਦੇ ਹਨ ਕਿ ਉਨ੍ਹਾਂ ਨੇ ਜਿਨ੍ਹਾਂ ਨੂੰ ਚੁਣਕੇ ਭੇਜਿਆ ਹੈ ਉਹ ਮਿਹਨਤ ਕਰ ਰਿਹਾ ਹੈ, ਸਦਨ ਵਿੱਚ ਉਨ੍ਹਾਂ ਦੀ ਬਾਤ ਗੰਭੀਰਤਾ ਨਾਲ ਰੱਖ ਰਿਹਾ ਹੈ,ਤਾਂ ਉਨ੍ਹਾਂ ਦਾ ਵੀ ਲੋਕਤੰਤਰ ‘ਤੇ ਵਿਸ਼ਵਾਸ ਹੋਰ ਵਧਦਾ ਹੈ। ਇਹ ਵਿਸ਼ਵਾਸ ਵਧਾਉਣਾ ਵੀ ਸਾਡੀ ਸਾਰੀਆਂ ਦੀ ਜ਼ਿੰਮੇਦਾਰੀ ਹੈ।
ਸਾਥੀਓ,
ਸਮੇਂ ਦੇ ਨਾਲ ਸਾਨੂੰ ਨਵੇਂ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ, ਨਵੀਂ ਸੋਚ ਦੀ ਜ਼ਰੂਰਤ ਹੁੰਦੀ ਹੈ। ਇਸ ਲਈ, ਜਿਵੇਂ-ਜਿਵੇਂ ਲੋਕ ਬਦਲਦੇ ਹਨ, ਲੋਕਤੰਤਰ ਨੂੰ ਵੀ ਨਵੇਂ ਆਯਾਮ ਜੋੜਦੇ ਰਹਿਣਾ ਪੈਂਦਾ ਹੈ। ਇਨ੍ਹਾਂ ਬਦਲਾਵਾਂ ਦੇ ਲਈ ਸਾਨੂੰ ਕੇਵਲ ਨਵੀਆਂ ਨੀਤੀਆਂ ਦੀ ਹੀ ਜ਼ਰੂਰਤ ਨਹੀਂ ਪੈਂਦੀ, ਬਲਕਿ ਪੁਰਾਣੀਆਂ ਨੀਤੀਆਂ ਅਤੇ ਪੁਰਾਣੇ ਕਾਨੂੰਨਾਂ ਨੂੰ ਵੀ ਸਮੇਂ ਦੇ ਅਨੁਸਾਰ ਬਦਲਣਾ ਪੈਂਦਾ ਹੈ। ਬੀਤੇ ਵਰ੍ਹਿਆਂ ਵਿੱਚ ਸੰਸਦ ਨੇ ਐਸੇ ਕਰੀਬ 15 ਸੌ ਕਾਨੂੰਨਾਂ ਨੂੰ ਖ਼ਤਮ ਕੀਤਾ ਹੈ। ਇਨ੍ਹਾਂ ਕਾਨੂੰਨਾਂ ਤੋਂ ਆਮ ਮਾਨਵੀ ਨੂੰ ਜੋ ਦਿੱਕਤਾਂ ਹੁੰਦੀਆਂ ਸਨ, ਦੇਸ਼ ਦੀ ਪ੍ਰਗਤੀ ਵਿੱਚ ਜੋ ਰੁਕਾਵਟ ਹੁੰਦੀ ਸੀ, ਉਨ੍ਹਾਂ ਦਾ ਸਮਾਧਾਨ ਹੋਇਆ, ਅਤੇ ਇੱਕ ਨਵਾਂ ਵਿਸ਼ਵਾਸ ਵੀ ਪੈਦਾ ਹੋਇਆ। ਰਾਜ ਪੱਧਰ ‘ਤੇ ਵੀ ਐਸੇ ਕਈ ਪੁਰਾਣੇ ਕਾਨੂੰਨ ਹਨ ਜੋ ਵਰ੍ਹਿਆਂ ਤੋਂ ਚਲੇ ਆ ਰਹੇ ਹਨ। ਸਾਨੂੰ ਮਿਲ ਕੇ ਇਸ ਤਰਫ਼ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
ਸਾਥੀਓ,
ਦੁਨੀਆ ਦੇ ਲਈ 21ਵੀਂ ਸਦੀ ਭਾਰਤ ਦੀ ਸਦੀ ਹੈ। ਅਸੀਂ ਲਗਾਤਾਰ ਇਹ ਸੁਣਦੇ ਆਏ ਹਾਂ, ਕਈ ਲੋਕਾਂ ਦੇ ਮੂੰਹ ਤੋਂ ਸੁਣਦੇ ਹਾਂ, ਦੁਨੀਆ ਦੇ ਲੋਕ ਦੱਸਦੇ ਰਹਿੰਦੇ ਹਨ ਲੇਕਿਨ ਅਗਰ ਮੈਂ ਭਾਰਤ ਦੀ ਬਾਤ ਕਰਾਂ ਤਾਂ ਮੈਂ ਇਹ ਕਹਾਂਗਾ ਕਿ ਭਾਰਤ ਦੇ ਲਈ ਇਹ ਸਦੀ ਕਰਤੱਵਾਂ ਦੀ ਸਦੀ ਹੈ। ਸਾਨੂੰ ਇਸ ਸਦੀ ਵਿੱਚ ਅਗਲੇ 25 ਸਾਲਾਂ ਵਿੱਚ ਨਵੇਂ ਭਾਰਤ ਦੇ ਸੁਨਹਿਰੀ ਲਕਸ਼ ਤੱਕ ਪਹੁੰਚਣਾ ਹੈ। ਇਨ੍ਹਾਂ ਲਕਸ਼ਾਂ ਤੱਕ ਸਾਨੂੰ ਸਾਡੇ ਕਰਤੱਵ ਹੀ ਲੈ ਕੇ ਜਾਣਗੇ। ਇਸ ਲਈ, ਇਹ 25 ਸਾਲ ਦੇਸ਼ ਦੇ ਲਈ ਕਰਤੱਵ ਪਥ ‘ਤੇ ਚਲਣ ਦੇ ਸਾਲ ਹਨ। ਇਹ 25 ਸਾਲ ਕਰਤੱਵ ਭਾਵਨਾ ਨਾਲ ਖ਼ੁਦ ਨੂੰ ਸਮਰਪਿਤ ਕਰਨ ਦਾ ਕਾਲਖੰਡ ਹੈ। ਅਸੀਂ ਖ਼ੁਦ ਨੂੰ ਆਪਣੇ ਲਈ, ਆਪਣੇ ਸਮਾਜ ਦੇ ਲਈ, ਆਪਣੇ ਦੇਸ਼ ਦੇ ਲਈ ਕਰਤੱਵ ਦੀ ਕਸੌਟੀ ‘ਤੇ ਕਸਣਾ ਹੋਵੇਗਾ। ਸਾਨੂੰ ਕਰਤੱਵ ਦੀ ਪਰਾਕਾਸ਼ਠਾ ਨੂੰ ਪਾਰ ਕਰਨਾ ਹੋਵੇਗਾ। ਅੱਜ ਭਾਰਤ ਆਲਮੀ ਪੱਧਰ ‘ਤੇ ਜੋ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ, ਅੱਜ ਭਾਰਤ ਜਿਸ ਤੇਜ਼ੀ ਨਾਲ ਆਲਮੀ ਤਾਕਤ ਬਣ ਕੇ ਉੱਭਰ ਰਿਹਾ ਹੈ ਉਸ ਦੇ ਪਿੱਛੇ ਕੋਟਿ-ਕੋਟਿ ਭਾਰਤਵਾਸੀਆਂ ਦੀ ਕਰਤੱਵ ਨਿਸ਼ਠਾ ਅਤੇ ਕਰਤੱਵ ਭਾਵਨਾ ਹੈ। ਲੋਕਤੰਤਰ ਵਿੱਚ, ਸਾਡੇ ਸਦਨ, ਜਨਤਾ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਲਈ, ਦੇਸ਼ਵਾਸੀਆਂ ਦੀ ਕਰਤੱਵਨਿਸ਼ਠਾ ਸਾਡੇ ਸਦਨਾਂ ਅਤੇ ਜਨ-ਪ੍ਰਤੀਨਿਧੀਆਂ ਦੇ ਆਚਰਣ ਵਿੱਚ ਵੀ ਝਲਕਣੀ ਚਾਹੀਦੀ ਹੈ। ਅਸੀਂ ਸਦਨ ਵਿੱਚ ਜੈਸਾ ਆਚਰਣ ਕਰਾਂਗੇ, ਕਰਤੱਵ ਭਾਵ ‘ਤੇ ਸਦਨ ਦੇ ਅੰਦਰ ਜਿਤਨਾ ਬਲ ਦਿੱਤਾ ਜਾਵੇਗਾ, ਦੇਸ਼ਵਾਸੀਆਂ ਨੂੰ ਵੀ ਉਤਨੀ ਹੀ ਊਰਜਾ ਅਤੇ ਪ੍ਰੇਰਣਾ ਮਿਲੇਗੀ। ਇੱਕ ਹੋਰ ਮਹੱਤਵਪੂਰਨ ਬਾਤ, ਸਾਨੂੰ ਆਪਣੇ ਕਰਤੱਵਾਂ ਨੂੰ ਆਪਣੇ ਅਧਿਕਾਰਾਂ ਨੂੰ ਅਲੱਗ ਨਹੀਂ ਮੰਨਣਾ ਚਾਹੀਦਾ। ਅਸੀਂ ਆਪਣੇ ਕਰੱਤਵਾਂ ਦੇ ਲਈ ਜਿਤਨਾ ਪਰਿਸ਼੍ਰਮ (ਮਿਹਨਤ) ਕਰਾਂਗੇ, ਸਾਡੇ ਅਧਿਕਾਰਾਂ ਨੂੰ ਵੀ ਉਤਨਾ ਹੀ ਬਲ ਮਿਲੇਗਾ। ਸਾਡੀ ਕਰਤੱਵ-ਨਿਸ਼ਠਾ ਹੀ ਸਾਡੇ ਅਧਿਕਾਰਾਂ ਦੀ ਗਰੰਟੀ ਹੈ। ਇਸ ਲਈ, ਸਾਨੂੰ ਸਾਰੇ ਜਨ-ਪ੍ਰਤੀਨਿਧੀਆਂ ਨੂੰ ਕਰਤੱਵ ਪਾਲਨ ਦਾ ਵੀ ਸੰਕਲਪ ਦੁਹਰਾਉਣਾ ਹੈ। ਇਹ ਸੰਕਲਪ ਹੀ ਸਾਡੀ ਅਤੇ ਸਾਡੇ ਸਮਾਜ ਦੀ ਸਫ਼ਲਤਾ ਦਾ ਮਾਰਗ ਖੋਲ੍ਹਣਗੇ। ਅੱਜ ਜਦੋਂ ਅਸੀਂ ਦੇਸ਼ ਕੇ ਅੰਮ੍ਰਿਤ ਸੰਕਲਪਾਂ ਨੂੰ ਲੈ ਕੇ ਅੱਗੇ ਵਧ ਰਹੇ ਹਾਂ, ਤਾਂ ਸਾਨੂੰ ਆਪਣੇ ਕਰਤੱਵ ਵਿੱਚ, ਆਪਣੇ ਸ਼੍ਰਮ (ਕਿਰਤ) ਵਿੱਚ, ਆਪਣੇ ਪਰਿਸ਼੍ਰਮ (ਮਿਹਨਤ) ਵਿੱਚ ਕੋਈ ਕਮੀ ਨਵੀਂ ਛੱਡਣੀ ਹੈ। ਇੱਕ ਰਾਸ਼ਟਰ ਦੇ ਰੂਪ ਸਾਡੀ ਏਕਤਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ। ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ ਵੀ ਜੀਵਨ ਅਸਾਨ ਬਣੇ, ਦਲਿਤ, ਪੀੜਿਤ, ਸ਼ੋਸ਼ਿਤ, ਵੰਚਿਤ, ਆਦਿਵਾਸੀ, ਹਰ ਕਿਸੇ ਨੂੰ ਹਰ ਜ਼ਰੂਰੀ ਸੁਵਿਧਾ ਮਿਲੇ, ਇਹ ਸਾਡਾ ਸਭ ਦਾ ਸੰਕਲਪ ਹੋਣਾ ਚਾਹੀਦਾ ਹੈ। ਅੱਜ ਸਭ ਨੂੰ ਘਰ, ਸਭ ਨੂੰ ਪਾਣੀ, ਸਭ ਨੂੰ ਬਿਜਲੀ, ਸਭ ਨੂੰ ਇਲਾਜ, ਜਿਹੇ ਜਿਨ੍ਹਾਂ ਲਕਸ਼ਾਂ ਨੂੰ ਲੈਕੇ ਦੇਸ਼ ਕੰਮ ਕਰ ਰਿਹਾ ਹੈ, ਉਹ ਸਾਡੀ ਸਭ ਦੀ ਸਮੂਹਿਕ ਜ਼ਿੰਮੇਦਾਰੀ ਹੈ। ਬਿਹਾਰ ਜਿਹੇ ਸਮਰੱਥਵਾਨ ਅਤੇ ਊਰਜਾਵਾਨ ਰਾਜ ਵਿੱਚ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ ਅਤੇ ਮਹਿਲਾਵਾਂ ਦਾ ਉਥਾਨ, ਬਿਹਾਰ ਨੂੰ ਵੀ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਵਧਾਏਗਾ। ਅਤੇ ਬਿਹਾਰ ਜਦੋਂ ਅੱਗੇ ਵਧੇਗਾ, ਤਾਂ ਭਾਰਤ ਵੀ ਆਪਣੇ ਸੁਨਹਿਰੀ ਅਤੀਤ ਨੂੰ ਦੁਹਰਾਉਂਦੇ ਹੋਏ ਵਿਕਾਸ ਅਤੇ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ। ਇਸੇ ਕਾਮਨਾ ਦੇ ਨਾਲ, ਇਸ ਮਹੱਤਵਪੂਰਨ ਇਤਿਹਾਸਿਕ ਅਵਸਰ ‘ਤੇ ਆਪ ਸਭ ਨੇ ਮੈਨੂੰ ਸੱਦਾ ਦਿੱਤਾ, ਇਸ ਇਤਿਹਾਸਿਕ ਪਲ ਦੇ ਸਾਖੀ ਬਣਨ ਦਾ ਅਵਸਰ ਦਿੱਤਾ, ਇਸ ਦੇ ਲਈ ਮੈਂ ਰਾਜ ਸਰਕਾਰ ਦਾ, ਸਪੀਕਰ ਸਾਹਿਬ ਦਾ ਅਤੇ ਸਾਰੇ ਇੱਥੇ ਦੇ ਸੀਨੀਅਰ ਲੋਕਾਂ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਇਹ ਸੌ ਸਾਲ ਦੀ ਯਾਤਰਾ ਆਉਣ ਵਾਲੇ ਸੌ ਸਾਲ ਦੇ ਲਈ ਨਵੀਂ ਊਰਜਾ ਦਾ ਕੇਂਦਰ ਬਣੇ ਇਸੇ ਇੱਕ ਉਮੀਦ ਦੇ ਨਾਲ ਬਹੁਤ-ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਭਕਾਮਨਾਵਾਂ!