ਮੋਯ ਓਹਮਬਾਖਿਕ, ਰੋਂਗਾਲੀ ਬੀਹੂਰ, ਹੋਭੇੱਛਾ ਜੋਨਾਈਸੂ, ਏਈ ਹੋਭਾ ਮੋਹੋਰਟਤ, ਆਪੋਨਾ-ਲੁਕੋਲੋਈ; ਔਂਟੋਰਿਕ ਓਭਿਨੰਦਨ, ਗਿਆਪਨ ਕੋਰੀਸੂ।
(मोय ओहमबाखिक, रोंगाली बीहूर, होभेच्छा जोनाइसू, एई होभा मोहोर्टत, आपोना-लुकोलोई, ऑन्टोरिक ओभिनन्दन, ज्ञापन कोरीसू।)
ਸਾਥੀਓ,
ਅੱਜ ਦਾ ਇਹ ਦ੍ਰਿਸ਼, ਟੀਵੀ ‘ਤੇ ਦੇਖਣ ਵਾਲਾ ਹੋਵੇ, ਇੱਥੇ ਪ੍ਰੋਗਰਾਮ ਵਿੱਚ ਮੌਜੂਦ ਹੋਜੀਵਨ ਵਿੱਚ ਕਦੇ ਵੀ ਭੁੱਲ ਨਹੀਂ ਸਕਦਾ ਹੈ। ਇਹ ਯਾਦਗਾਰੀ ਹੈ, ਸ਼ਾਨਦਾਰ ਹੈ, ਬੇਮਿਸਾਲ ਹੈ, ਇਹ ਅਸਾਮ ਹੈ। ਆਸਮਾਨ ਵਿੱਚ ਗੂੰਜਦੀ ਢੋਲ, ਪੇਪਾ ਅਰੂ ਗਾਗੋਨਾ ਇਸ ਦੀ ਆਵਾਜ਼ ਅੱਜ ਪੂਰਾ ਹਿੰਦੁਸਤਾਨ ਸੁਣ ਰਿਹਾ ਹੈ। ਅਸਾਮ ਦੇ ਹਜ਼ਾਰਾਂ ਕਲਾਕਾਰਾਂ ਦੀ ਇਹ ਮਿਹਨਤ, ਇਹ ਪਰਿਸ਼੍ਰਮ, ਇਹ ਤਾਲਮੇਲ, ਅੱਜ ਦੇਸ਼ ਅਤੇ ਦੁਨੀਆ ਬਹੁਤ ਮਾਣ ਦੇ ਨਾਲ ਦੇਖ ਰਹੀ ਹੈ। ਇੱਕ ਤਾਂ ਅਵਸਰ ਇੰਨਾ ਵੱਡਾ ਹੈ, ਉਤਸਵ ਇੰਨਾ ਵੱਡਾ ਹੈ, ਦੂਸਰਾ ਤੁਹਾਡਾ ਜੋਸ਼ ਅਤੇ ਤੁਹਾਡਾ ਜਜ਼ਬਾ ਇਹ ਲਾਜਵਾਬ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਵਿਧਾਨਸਭਾ ਚੋਣਾਂ ਦੇ ਦੌਰਾਨ ਇੱਥੇ ਆਇਆ ਸੀ, ਤਾਂ ਕਿਹਾ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕ A ਤੋਂ Assam ਬੋਲਣਗੇ। ਅੱਜ ਵਾਕਈ ਅਸਾਮ, A-one ਪ੍ਰਦੇਸ਼ ਬਣ ਰਿਹਾ ਹੈ। ਮੈਂ ਅਸਾਮ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਿਹੂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਹੁਣ ਪੰਜਾਬ ਸਹਿਤ ਉੱਤਰ ਭਾਰਤ ਦੇ ਅਨੇਕ ਖੇਤਰਾਂ ਵਿੱਚ ਵਿਸਾਖੀ ਦੀ ਵੀ ਰੌਣਕ ਹੈ। ਬਾਂਗਲਾ ਭੈਣ-ਭਾਈ ਪੋਇਲਾ ਬੋਈਸ਼ਾਖ ਮਨਾ ਰਹੇ ਹਨ, ਤਾਂ ਕੇਰਲ ਵਿੱਚ ਵਿਸ਼ੁ ਪਰਵ ਮਨਾਇਆ ਜਾਵੇਗਾ। ਇਹ ਅਨੇਕ ਰਾਜਾਂ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦਾ ਸਮਾਂ ਹੈ। ਜੋ ਉਤਸਵ ਅਸੀਂ ਮਨਾ ਰਹੇ ਹਾਂ, ਉਹ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ। ਇਹ ਉਤਸਵ, ਸਭ ਦੇ ਪ੍ਰਯਤਨ ਨਾਲ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਹਨ।
ਸਾਥੀਓ,
ਅੱਜ ਇਸੇ ਭਾਵਨਾ ਨਾਲ ਅਸਾਮ ਦੇ, ਨਾੱਰਥ ਈਸਟ ਦੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਇੱਥੇ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ ਹੈ। ਅੱਜ ਅਸਾਮ ਨੂੰ, ਨਾੱਰਥ ਈਸਟ ਨੂੰ, ਏਮਸ ਗੋਹਾਵਾਟੀ ਦਾ ਅਤੇ ਤਿੰਨ ਨਵੇਂ ਮੈਡੀਕਲ ਕਾਲਜ ਦਾ ਉਪਹਾਰ ਮਿਲਿਆ ਹੈ। ਅੱਜ ਨਾੱਰਥ ਈਸਟ ਦੀ ਰੇਲ ਕਨੈਕਟੀਵਿਟੀ ਨਾਲ ਜੁੜੇ, ਉਸ ਨਾਲ ਜੁੜੇ ਹੋਏ ਕਈ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਹੋਈ ਹੈ। ਅੱਜ ਬ੍ਰਹਮਪੁੱਤਰ 'ਤੇ ਕਨੈਕਟੀਵਿਟੀ ਵਧਾਉਣ ਦੇ ਲਈ ਇੱਕ ਹੋਰ ਬ੍ਰਿਜ 'ਤੇ ਕੰਮ ਸ਼ੁਰੂ ਹੋਇਆ ਹੈ। ਮਿਥੇਨੌਲ ਪਲਾਂਟ ਬਣਨ ਨਾਲ ਅਸਾਮ ਹੁਣ ਪੜੋਸੀ ਦੇਸ਼ਾਂ ਨੂੰ ਵੀ ਮਿਥੇਨੌਲ ਐਕਸਪੋਰਟ ਕਰ ਪਾਵੇਗਾ। ਅਸਮੀਆ ਕਲਾ-ਸੰਸਕ੍ਰਿਤੀ, ਪਰੰਪਰਾ ਦੇ ਪ੍ਰਤੀਕ ਰੰਗਘਰ ਦੇ ਰਿਡਵੈਲਪਮੈਂਟ ਅਤੇ ਸੁੰਦਰੀਕਰਣ ਦਾ ਕੰਮ ਵੀ ਅੱਜ ਸ਼ੁਰੂ ਹੋਇਆ ਹੈ। ਸੰਸਕ੍ਰਿਤੀ ਅਤੇ ਤੇਜ਼ ਵਿਕਾਸ ਦਾ ਜੋ ਇਹ ਉਤਸਵ ਅਸੀਂ ਸਾਰੇ ਮਨਾ ਰਹੇ ਹਾਂ, ਉਸ ਦੇ ਲਈ ਵੀ ਆਪ ਸਭ ਨੂੰ ਬਹੁਤ-ਬਹੁਤ ਵਧਾਈ।
ਭਾਈਓ ਅਤੇ ਭੈਣੋਂ,
ਹੁਣ ਥੋੜ੍ਹੀ ਦੇਰ ਵਿੱਚ ਹੀ ਜਿਸ ਸੱਭਿਆਚਾਰਕ ਛਠਾ ਦੇ ਦਰਸ਼ਨ ਪੂਰਾ ਦੇਸ਼ ਕਰਨ ਵਾਲਾ ਹੈ, ਅਤੇ ਮੈਂ ਹੁਣ ਜਦੋਂ ਅੰਦਰ ਤੁਹਾਡੇ ਵਿੱਚ ਗਿਆ ਤਾਂ ਮੈਨੂੰ ਉਸ ਦੀ ਫਲੇਵਰ ਵੀ ਆ ਰਹੀ ਸੀ ਕਿ ਕੀ ਰੰਗ ਜਮਾਇਆ ਹੈ ਤੁਸੀਂ। ਇਹ ਸਬਕੇ ਪ੍ਰਯਾਸ ਦਾ ਬਿਹਤਰੀਨ ਉਦਾਹਰਣ ਹੈ। ਆਪਣੇ ਸੱਭਿਆਚਾਰ ਨੂੰ ਆਪ ਸਭ ਅਸਾਮ ਵਾਸੀਆਂ ਨੇ ਬਹੁਤ ਸੰਜੋ ਕੇ, ਸੰਭਾਲ ਕੇ ਰੱਖਿਆ ਹੈ। ਅਤੇ ਇਸ ਦੇ ਲਈ ਵੀ ਜਿੰਨੀ ਵਧਾਈ ਤੁਹਾਨੂੰ ਮਿਲੇ ਉਹ ਘੱਟ ਹੈ, ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜਿੰਨੇ ਵੀ ਸਾਥੀਆਂ ਨੇ ਇਸ ਸੱਭਿਆਚਾਰਕ ਉਤਸਵ ਵਿੱਚ ਹਿੱਸਾ ਲਿਆ ਹੈ, ਉਨ੍ਹਾਂ ਦੀ ਪ੍ਰਸ਼ੰਸਾ ਦੇ ਲਈ ਸ਼ਬਦ ਘੱਟ ਪੈ ਜਾਣਗੇ। ਸਾਡੇ ਇਹ ਤਿਉਹਾਰ ਸਿਰਫ਼ ਸੱਭਿਆਚਾਰ ਦਾ ਉਤਸਵ ਮਾਤਰ ਨਹੀਂ ਹੈ। ਬਲਕਿ ਇਹ ਸਭ ਨੂੰ ਜੋੜਨ, ਮਿਲ ਕੇ ਅੱਗੇ ਵਧਣ ਦੀ ਪ੍ਰੇਰਣਾ ਵੀ ਹੈ।
ਰੋਂਗਾਲੀ ਬਿਹੂ-ਬੌਹਾਗ ਬਿਹੂ ਦੀ ਇਹੀ ਸ਼ਾਸਵਤ ਭਾਵਨਾ ਹੈ। ਇਹ ਅਸਾਮ ਵਾਸੀਆਂ ਦੇ ਲਈ ਦਿਲ ਅਤੇ ਆਤਮਾ ਦਾ ਤਿਉਹਾਰ ਹੈ। ਇਹ ਹਰ ਪ੍ਰਕਾਰ ਦੀ ਖਾਈ ਨੂੰ ਪੱਟਦਾ ਹੈ, ਹਰ ਭੇਟ ਨੂੰ ਮਿਟਾਉਂਦਾ ਹੈ। ਇਹ ਮਾਨਵ ਅਤੇ ਕੁਦਰਤ ਦੇ ਵਿੱਚ ਤਾਲਮੇਲ ਦਾ ਉੱਤਮ ਪ੍ਰਤੀਕ ਹੈ। ਇਸ ਲਈ ਬਿਹੂ ਨੂੰ ਸਿਰਫ਼ ਸ਼ਾਬਦਿਕ ਅਰਥ ਨਾਲ ਕੋਈ ਨਹੀਂ ਸਮਝ ਸਕਦਾ ਹੈ। ਬਲਕਿ ਇਸ ਨੂੰ ਸਮਝਣ ਦੇ ਲਈ ਭਾਵਨਾਵਾਂ ਦੀ, ਅਹਿਸਾਸ ਦੀ ਜ਼ਰੂਰਤ ਹੁੰਦੀ ਹੈ। ਇਹੀ ਭਾਵ, ਭੈਣਾਂ-ਬੇਟੀਆਂ ਦੇ ਬਾਲਾਂ ਵਿੱਚ ਸਜੇ 'ਕੋਪੋਪੁਲ' ਤੋਂ ਹੁੰਦਾ ਹੈ, ਮੋਗਾ ਸਿਲਕ, ਮੇਖੇਲਾ ਸਦਾਰ ਅਰੂ ਰੋਂਗਾ ਰਿਹਾ ਤੋਂ ਮਿਲਦਾ ਹੈ। ਇਹੀ ਅਹਿਸਾਸ, ਅੱਜ ਘਰ-ਘਰ ਵਿੱਚ ਬਣਨ ਵਾਲੇ ਵਿਸ਼ੇਸ਼ ਵਿਅੰਜਨ 'ਏਖੋ ਏਕ ਬੀੜ-ਖਾਕ' ਇਸ ਤੋਂ ਵੀ ਹੁੰਦਾ ਹੈ।
ਸਾਥੀਓ,
ਭਾਰਤ ਦੀ ਵਿਸ਼ੇਸ਼ਤਾ ਹੀ ਇਹੀ ਹੈ, ਕਿ ਸਾਡਾ ਸੱਭਿਆਚਾਰ, ਸਾਡੀ ਪਰੰਪਰਾਵਾਂ ਹਜ਼ਾਰਾਂ-ਹਜ਼ਾਰ ਵਰ੍ਹਿਆਂ ਤੋਂ ਹਰ ਭਾਰਤਵਾਸੀ ਨੂੰ ਜੋੜਦੀਆਂ ਆਈਆਂ ਹਨ। ਅਸੀਂ ਮਿਲ ਕੇ, ਗ਼ੁਲਾਮੀ ਦੇ ਲੰਬੇ ਕਾਲਖੰਡ ਦੇ ਹਰ ਹਮਲੇ ਦਾ ਸਾਹਮਣਾ ਕੀਤਾ। ਅਸੀਂ ਮਿਲ ਕੇ, ਆਪਣੇ ਸੱਭਿਆਚਾਰ ਅਤੇ ਸੱਭਿਅਤਾ 'ਤੇ ਕੜੇ ਤੋਂ ਕੜੇ ਪ੍ਰਹਾਰ ਝੇਲੇ। ਸੱਤਾਵਾਂ ਬਦਲੀਆਂ, ਸ਼ਾਸਕ ਆਏ-ਗਏ, ਲੇਕਿਨ ਭਾਰਤ ਅਜਰਾ ਅਮਰ ਰਿਹਾ, ਅਟਲ ਰਿਹਾ। ਅਸੀਂ ਭਾਰਤੀਆਂ ਦਾ ਮਨ ਆਪਣੀ ਮਿੱਟੀ ਨਾਲ ਬਣਿਆ ਹੈ, ਆਪਣੇ ਸੱਭਿਆਚਾਰ ਨਾਲ ਬਣਿਆ ਹੈ। ਅਤੇ ਇਹੀ ਅੱਜ ਵਿਕਸਿਤ ਭਾਰਤ ਦੇ ਨਿਰਮਾਣ ਦੀ ਮਜ਼ਬੂਤ ਨੀਂਹ ਵੀ ਹੈ।
ਸਾਥੀਓ,
ਮੈਨੂੰ ਇਸ ਸਮੇਂ ਅਸਾਮ ਦੇ ਪ੍ਰਸਿੱਧ ਸਾਹਿਤਕਾਰ ਅਤੇ ਫਿਲਮਕਾਰ ਜਯੋਟੀ ਪ੍ਰੋਹਾਦ ਆਗਰਵਾਲਾ ਜੀ ਉਨ੍ਹਾਂ ਦੇ ਦੁਆਰਾ ਲਿਖਿਆ ਇੱਕ ਪ੍ਰਸਿੱਧ ਗੀਤ ਯਾਦ ਆ ਰਿਹਾ ਹੈ। ਇਹ ਗੀਤ ਹੈ- ਬਿੱਸਾ ਬਿਜੋਈ ਨੌ ਜੋਆਨ, ਇਸ ਗੀਤ ਦੀ ਇੱਕ ਹੋਰ ਖਾਸੀਅਤ ਹੈ। ਜਦੋਂ ਭਾਰਤ ਰਤਨ ਭੂਪੇਨ ਹਜ਼ਾਰਿਕਾ ਜੀ ਬਹੁਤ ਛੋਟੇ ਸਨ, ਤਦ ਉਨ੍ਹਾਂ ਨੇ ਇਸ ਗੀਤ ਨੂੰ ਗਾਇਆ ਸੀ। ਅੱਜ ਵੀ ਇਹ ਗੀਤ, ਦੇਸ਼ ਦੇ ਨੌਜਵਾਨਾਂ ਦੇ ਲਈ, ਅਸਾਮ ਦੇ ਨੌਜਵਾਨਾਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਮੈਂ ਇਸ ਗੀਤ ਦੀਆਂ ਕੁਝ ਪੰਕਤੀਆਂ ਪੜ੍ਹਾਂਗਾ, ਲੇਕਿਨ ਪਹਿਲਾਂ ਤੁਹਾਡੇ ਤੋਂ ਇੱਕ ਗੱਲ ਜਾਣਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਉੱਚਾਰਣ ਦੋਸ਼ ਦੇ ਲਈ ਮਾਫ਼ ਤਾਂ ਕਰ ਦਿਓਗੇ ਨਾ? ਪੱਕਾ ਕਰੋਗੇ। ਮੈਂ ਗਲਤੀ ਕਰਾਂ ਤਾਂ ਤੁਸੀਂ ਲੋਕ ਨਾਰਾਜ਼ ਨਹੀਂ ਹੋਵੋਗੇ ਨਾ? ਵਾਕਈ, ਅਸਾਮ ਦੇ ਲੋਕਾਂ ਦਾ ਦਿਲ ਬਹੁਤ ਵਿਸ਼ਾਲ ਹੈ।
ਸਾਥੀਓ,
ਇਹ ਗੀਤ ਹੈ, "ਬਿੱਸਾ ਬਿਜੋਈ ਨੌ ਜੋਆਨ, ਬਿੱਸਾ ਬਿਜਾਓ ਨੌ ਜੋਆਨ, ਹੋਕਤਿ ਹਾਲਿ ਭਾਰੋਟੋਰ, ਉਲਾਈ ਆਹਾ - ਉਲਾਈ ਆਹਾ !!!!! ਹੋਂਟਾਨ ਟੁਮਿ ਬਿਪਲੋਬੋਰ, ਹੋਮੁਖ ਹੋਮੋ ਹੋਮੁਖੋਟੇ, ਮੁਕਟਿ ਜੋਜਾਰੂ ਹੂਸਿਯਾਰ, ਮ੍ਰਟਯੁ ਬਿਜੋਯ ਕੋਰਿਬੋ ਲਾਗਿਬੋ, ਸਾਧੀਨਾਤਾ ਖੁਲਿ ਹੁਆਰ"!!!!
ਸਾਥੀਓ,
ਅਸਾਮ ਦੇ ਆਪ ਸਭ ਲੋਕ ਇਸ ਦਾ ਅਰਥ ਬਹੁਤ ਭਲੀ-ਭਾਂਤੀ ਸਮਝਦੇ ਹੋ। ਲੇਕਿਨ ਜੋ ਲੋਕ ਦੇਸ਼ ਭਰ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ। ਉਨ੍ਹਾਂ ਨੂੰ ਵੀ ਤਾਂ ਇਸ ਦਾ ਅਰਥ ਦੱਸਣਾ ਜ਼ਰੂਰੀ ਹੈ ਕਿ ਅਸਾਮ ਦੀਆਂ ਰਗਾਂ ਵਿੱਚ, ਅਸਾਮ ਦੇ ਦਿਲ ਵਿੱਚ, ਅਸਾਮ ਦੀ ਯੁਵਾ ਪੀੜ੍ਹੀ ਦੇ ਦਿਮਾਗ ਵਿੱਚ ਕੀ ਹੈ। ਇਸ ਗੀਤ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਤਾਕੀਦ ਕੀਤੀ ਗਈ ਹੈ। ਵਿਸ਼ਵ ਵਿਜਯੀ ਭਾਰਤ ਦੇ ਨੌਜਵਾਨ, ਭਾਰਤ ਮਾਂ ਦੀ ਪੁਕਾਰ ਨੂੰ ਸੁਣੋ। ਇਹ ਗੀਤ ਨੌਜਵਾਨਾਂ ਨੂੰ ਤਾਕੀਦ ਕਰਦਾ ਹੈ ਕਿ ਬਦਲਾਵ ਦਾ ਵਾਹਕ ਬਣੋ। ਇਹ ਗੀਤ ਭਰੋਸਾ ਦਿੰਦਾ ਹੈ ਕਿ ਅਸੀਂ ਮੌਤ 'ਤੇ ਜਿੱਤ ਪਾਵਾਂਗੇ ਅਤੇ ਸੁਵਾਧੀਨਤਾ ਦੇ ਦੁਆਰ ਖੋਲ੍ਹਾਂਗੇ।
ਸਾਥੀਓ,
ਇਹ ਗੀਤ ਤਦ ਲਿਖਿਆ ਗਿਆ ਸੀ, ਜਦੋਂ ਆਜ਼ਾਦੀ ਹੀ ਸਭ ਤੋਂ ਵੱਡਾ ਸੁਪਨਾ ਸੀ। ਭਾਰਤ ਅੱਜ ਆਜ਼ਾਦ ਹੈ ਅਤੇ ਅੱਜ ਵਿਕਸਿਤ ਭਾਰਤ ਦਾ ਨਿਰਮਾਣ, ਸਾਡਾ ਸਭ ਦਾ ਸਭ ਤੋਂ ਵੱਡਾ ਸੁਪਨਾ ਹੈ। ਸਾਨੂੰ ਦੇਸ਼ ਦੇ ਲਈ ਜਿਉਣ ਦਾ ਸੁਭਾਗ ਮਿਲਿਆ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ, ਅਸਾਮ ਦੇ ਨੌਜਵਾਨਾਂ ਨੂੰ ਤਾਕੀਦ ਕਰਾਂਗਾ- ਮੇਰੇ ਭਾਰਤ ਦੇ ਨੌਜਵਾਨਾਂ, ਤੁਹਾਡੇ ਵਿੱਚ ਵਿਸ਼ਵ ਵਿਜੈ ਕਰਨ ਦਾ ਸਮਰੱਥ ਹੈ। ਤੁਸੀਂ ਅੱਗੇ ਵਧੋ, ਤੇਜ਼ ਗਤੀ ਨਾਲ ਵਿਕਾਸ ਦੀ ਬਾਗਡੋਰ ਸੰਭਾਲੋ, ਵਿਕਸਿਤ ਭਾਰਤ ਦੇ ਦੁਆਰ ਖੋਲੋ।
ਸਾਥੀਓ,
ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਇੰਨੇ ਵੱਡੇ-ਵੱਡੇ ਲਕਸ਼ ਕਿਵੇਂ ਤੈਅ ਕਰ ਲੈਂਦਾ ਹਾਂ, ਕਿਸ ਦੇ ਭਰੋਸੇ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ। ਜਵਾਬ ਬਹੁਤ ਅਸਾਨ ਹੈ, ਮੇਰੇ ਅੰਦਰ ਤੋਂ ਨਿਕਲੀ ਹੋਈ ਆਵਾਜ਼ ਕਹਿੰਦੀ ਹੈ ਮੇਰਾ ਭਰੋਸਾ, ਤੁਸੀਂ ਲੋਕਾਂ 'ਤੇ ਹੈ, ਮੇਰਾ ਭਰੋਸਾ ਦੇਸ਼ ਦੇ ਨੌਜਵਾਨਾਂ 'ਤੇ ਹੈ, ਮੇਰਾ ਭਰੋਸਾ 140 ਕਰੋੜ ਦੇਸ਼ਵਾਸੀਆਂ 'ਤੇ ਹੈ। ਸਾਡੀ ਸਰਕਾਰ ਦਾ ਪ੍ਰਯਤਨ ਹੈ ਕਿ ਤੁਹਾਡੇ ਰਸਤੇ ਵਿੱਚ ਆਉਣ ਵਾਲੀ ਹਰ ਅੜਚਨ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦਾ ਪ੍ਰਯਤਨ ਕੀਤਾ ਜਾਵੇ। ਅਸੀਂ ਪੂਰੀ ਇਮਾਨਾਦਰੀ ਨਾਲ ਤੁਹਾਡੇ ਲਈ ਮਿਹਨਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਹਾਂ। ਅੱਜ ਇੱਥੇ ਜਿਨ੍ਹਾਂ ਪ੍ਰੋਜੈਕਟਾਂ ਦਾ ਨਹੀਂ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ, ਇਹ ਵੀ ਇਸੇ ਦਾ ਇੱਕ ਉਦਾਹਰਣ ਹੈ।
ਭਾਈਓ ਅਤੇ ਭੈਣੋਂ,
ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ ਕਨੈਕਟੀਵਿਟੀ ਨੂੰ ਬਹੁਤ ਸੀਮਤ ਦਾਇਰੇ ਵਿੱਚ ਦੇਖਿਆ ਗਿਆ। ਕੋਈ ਵਿਅਕਤੀ ਇੱਕ ਥਾਂ ਤੋਂ ਦੂਸਰੀ ਥਾਂ ਕਿਵੇ ਪਹੁੰਚੇ, ਸਿਰਫ਼ ਇਸੇ ਨੂੰ ਕਨੈਕਟੀਵਿਟੀ ਮੰਨਿਆ ਜਾਂਦਾ ਸੀ। ਇਸ ਵਿੱਚ ਵੀ ਭਾਰਤ ਦੀ ਕੀ ਸਥਿਤੀ ਸੀ, ਇਹ ਅਸਾਮ ਅਤੇ ਨਾੱਰਥ ਈਸਟ ਦੇ ਆਪ ਲੋਕ ਭਲੀ-ਭਾਂਤਿ ਜਾਣਦੇ ਹਨ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਕਨੈਕਟੀਵਿਟੀ ਨੂੰ ਲੈ ਕੇ ਉਸ ਪੁਰਾਣੀ ਅਪ੍ਰੋਚ ਨੂੰ ਹੀ ਬਦਲ ਦਿੱਤਾ ਹੈ। ਅੱਜ ਸਾਡੇ ਲਈ ਕਨੈਕਟੀਵਿਟੀ, ਚਾਰ ਦਿਸ਼ਾਵਾਂ ਵਿੱਚ ਇਕੱਠੇ ਕੰਮ ਕਰਨ ਵਾਲਾ ਮਹਾਯਗ ਹੈ। ਅੱਜ ਜਿਸ ਕਨੈਕਟੀਵਿਟੀ 'ਤੇ ਦੇਸ਼ ਕੰਮ ਕਰ ਰਿਹਾ ਹੈ, ਉਸ ਦੇ 4 ਆਯਾਮ ਹਨ- Physical ਕਨੈਕਟੀਵਿਟੀ, Digital ਕਨੈਕਟੀਵਿਟੀ, Social ਕਨੈਕਟੀਵਿਟੀ ਅਤੇ Cultural ਕਨੈਕਟੀਵਿਟੀ।
ਸਾਥੀਓ,
ਅੱਜ ਇੱਥੇ ਇੰਨਾ ਸ਼ਾਨਦਾਰ ਆਯੋਜਨ ਹੋਇਆ ਹੈ ਅਤੇ ਇਸ ਲਈ ਪਹਿਲਾਂ ਮੈਂ Cultural ਕਨੈਕਟੀਵਿਟੀ ਦੀ ਹੀ ਗੱਲ ਕਰਦਾ ਹਾਂ। ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ Cultural ਕਨੈਕਟੀਵਿਟੀ ਨੂੰ ਲੈ ਕੇ ਬੇਮਿਸਾਲ ਕੰਮ ਹੋਇਆ ਹੈ। ਵਰਨਾ ਕੌਣ ਕਲਪਨਾ ਕਰ ਸਕਦਾ ਸੀ ਕਿ ਅਸਾਮ ਦੇ ਮਹਾਨ ਯੋਧਾ ਲਾਸਿਤ ਬੋਰਫੁਕਨ ਦੀ 400ਵੀ ਜਯੰਤੀ 'ਤੇ ਦਿੱਲੀ ਵਿੱਚ ਇੰਨਾ ਵਿਸ਼ਾਲ ਪ੍ਰੋਗਰਾਮ ਹੋਵੇਗਾ। ਇੱਥੇ ਅਸਾਮ ਤੋਂ ਵੀ ਉਸ ਵਿੱਚ ਸੈਂਕੜੋ ਲੋਕ ਗਏ ਸਨ, ਅਤੇ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਅਵਸਰ ਵੀ ਮਿਲਿਆ ਸੀ।
ਸਾਥੀਓ,
ਵੀਰ ਲਾਸਿਤ ਬੋਰਫੁਕਨ ਹੋਣ ਜਾਂ ਫਿਰ ਰਾਨੀ ਗਾਈਦਿਨਲਯੁ ਹੋਣ, ਚਾਹੇ ਕਾਸ਼ੀ-ਤਮਿਲ ਸੰਗਮਮ ਹੋਵੇ ਜਾਂ ਸੌਰਾਸ਼ਟਰ-ਤਮਿਲ ਸੰਗਮਮ ਹੋਵੇ, ਚਾਹੇ ਕੇਦਾਰਨਾਥ ਹੋਵੇ ਜਾਂ ਕਾਮਾਖਿਆ ਹੋਵੇ, ਚਾਹੇ ਡੋਸਾ ਹੋਵੇ, ਜਾਂ ਫਿਰ ਡੋਈ ਸਿਰਾ ਹੋਵੇ, ਅੱਜ ਭਾਰਤ ਵਿੱਚ ਹਰ ਵਿਚਾਰ, ਹਰ ਸੱਭਿਆਚਾਰ ਦਾ ਇੱਕ ਦੂਸਰੇ ਨਾਲ ਕਨੈਕਟ ਵਧਾਇਆ ਜਾ ਰਿਹਾ ਹੈ। ਹਿਮੰਤਾ ਜੀ ਹੁਣ ਗੁਜਰਾਤੀ ਵਿੱਚ ਮਾਧਵਪੁਰ ਮੇਲਾ ਹੋ ਕੇ ਵੀ ਆਏ ਹਨ। ਕ੍ਰਿਸ਼ਣ-ਰੂਕਮਣੀ ਦਾ ਇਹ ਬੰਧਨ ਵੀ ਪੱਛਮ ਭਾਰਤ ਨੂੰ ਨਾੱਰਥ ਈਸਟ ਨਾਲ ਜੋੜਦਾ ਹੈ। ਇਹੀ ਨਹੀਂ, ਮੋਗਾ ਸਿਲਕ, ਤੇਚਪੁਰ ਲੇਸੁ, ਜੋਹਾ ਰਾਈਸ, ਬੋਕਾ ਸਾਉਲ, ਕਾਜੀ ਨੇਮੁ ਜਿਹੇ ਅਨੇਕ ਉਤਾਪਾਦਾਂ ਦੇ ਬਾਅਦ ਸਾਡੇ ਗਾਮੋਸਾ ਨੂੰ ਵੀ GI ਟੈਗ ਮਿਲਿਆ ਹੈ। ਇਹ ਵੀ ਅਸਾਮੀਆ ਕਲਾ, ਸਾਡੀਆਂ ਭੈਣਾਂ ਦੇ ਸ਼੍ਰਮ-ਉੱਦਮ ਨੂੰ ਬਾਕੀ ਦੇਸ਼ ਤੱਕ ਪਹੁੰਚਾਉਣ ਦਾ ਪ੍ਰਯਤਨ ਹੈ।
ਭਾਈਓ ਅਤੇ ਭੈਣੋਂ,
ਅੱਜੇ ਦੇਸ਼ ਦੀਆਂ ਅਲੱਗ-ਅਲੱਗ ਸੰਸਕ੍ਰਿਤੀਆਂ ਦਾ ਸੰਵਾਦ ਟੂਰਿਜ਼ਮ ਤੋਂ ਵੀ ਹੋ ਰਿਹਾ ਹੈ। ਟੂਰਿਸਟ ਜਿੱਥੇ ਜਾਂਦੇ ਹਨ, ਉੱਥੇ ਸਿਰਫ਼ ਪੈਸੇ ਹੀ ਖਰਚ ਨਹੀਂ ਕਰਦੇ, ਬਲਕਿ ਉੱਥੋਂ ਦੇ ਕਲਰ ਨੂੰ ਵੀ ਆਪਣੇ ਨਾਲ ਯਾਦਾਂ ਵਿੱਚ ਲੈ ਕੇ ਜਾਂਦੇ ਹਨ। ਲੇਕਿਨ ਨਾੱਰਥ ਈਸਟ ਵਿੱਚ ਫਿਜ਼ੀਕਲ ਕਨੈਕਟੀਵਿਟੀ ਦਾ ਜੋ ਅਭਾਵ ਰਿਹਾ, ਉਸ ਵਿੱਚ ਅਲੱਗ-ਅਲੱਗ ਕਲਚਰ ਵਿੱਚ ਕਨੈਕਟ ਕਿਵੇਂ ਹੋ ਪਾਉਂਦਾ? ਇਸ ਲਈ ਸਾਡਾ ਜੋਰ, ਰੇਲ-ਰੋਡ ਅਤੇ ਹਵਾਈ ਮਾਰਗ ਦੀ ਕਨੈਕਟੀਵਿਟੀ 'ਤੇ ਵੀ ਹੈ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਤੇਜ਼ ਗਤੀ ਨਾਲ ਉਨ੍ਹਾਂ ਲੋਕਾਂ ਤੱਕ ਕਨੈਕਟੀਵਿਟੀ ਦਾ ਵਿਸਤਾਰ ਕੀਤਾ ਹੈ, ਜੋ ਲੰਬੇ ਸਮੇਂ ਤੱਕ disconnected ਰਹੇ। ਅੱਜ ਨਾੱਰਥ ਈਸਟ ਦੇ ਵੀ ਜ਼ਿਆਦਾਤਰ ਪਿੰਡ all-weather roads ਨਾਲ ਕਨੈਕਟਿਡ ਹਨ। ਪਿਛਲੇ 9 ਵਰ੍ਹਿਆੰ ਵਿੱਚ ਨਾੱਰਥ ਈਸਟ ਵਿੱਚ ਕਈ ਨਵੇਂ ਏਅਰਪੋਰਟ ਬਣੇ ਹਨ, ਪਹਿਲੀ ਬਾਰ commercial flights ਦੀ ਲੈਂਡਿੰਗ ਹੋਈ ਹੈ।
ਪਿਛਲੇ 9 ਵਰ੍ਹਿਆਂ ਵਿੱਚ, ਬ੍ਰਾਂਡ ਗੇਜ ਟ੍ਰੇਨਾਂ ਦੀ ਪਹੁੰਚ ਮਣੀਪੁਰ ਅਤੇ ਤ੍ਰਿਪੁਰਾ ਤੱਕ ਗਈ ਹੈ। ਅੱਜ ਪਹਿਲਾਂ ਦੇ ਮੁਕਾਬਲੇ, ਤਿੰਨ ਗੁਣਾ ਤੇਜ਼ੀ ਨਾਲ ਨਾੱਰਥ ਈਸਟ ਵਿੱਚ ਨਵੀਂ ਰੇਲ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਅੱਜ ਪਹਿਲਾਂ ਦੇ ਮੁਕਾਬਲੇ, ਨਾੱਰਥ ਈਸਟ ਵਿੱਚ ਕਰੀਬ 10 ਗੁਣ ਤੇਜ਼ੀ ਨਾਲ ਰੇਲ ਲਾਈਨਾਂ ਦਾ ਦੋਹਰੀਕਰਣ ਹੋ ਰਿਹਾ ਹੈ। ਅੱਜ ਹੀ ਇੱਥੇ ਰੇਲਵੇ ਦੇ 5 ਪ੍ਰੋਜੈਕਟਸ ਦਾ ਉਦਘਾਟਨ ਹੋਇਆ ਹੈ, ਇਕੱਠੇ 5 ਪ੍ਰੋਜੈਕਟਸ ਨਾੱਰਥ ਈਸਟ ਵਿੱਚ। ਇਨ੍ਹਾਂ 'ਤੇ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਇਹ ਅਸਾਮ ਸਹਿਤ ਨਾੱਰਥ ਈਸਟ ਦੇ ਬਹੁਤ ਵੱਡੇ ਹਿੱਸੇ ਦੇ ਵਿਕਾਸ ਨੂੰ ਗਤੀ ਦੇਣ ਵਾਲੇ ਹਨ। ਅਸਾਮ ਦੇ ਇੱਕ ਵੱਡੇ ਹਿੱਸੇ ਵਿੱਚ ਪਹਿਲੀ ਬਾਰ ਰੇਲ ਪਹੁੰਚ ਰਹੀ ਹੈ। ਰੇਲ ਲਾਈਨਾਂ ਦੇ ਦੋਹਰੀਕਰਣ ਨਾਲ ਅਸਾਮ ਦੇ ਨਾਲ-ਨਾਲ ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਨਾਗਾਲੈਂਡ ਤੱਕ ਆਵਾਜਾਈ ਆਸਾਨ ਹੋਵੇਗੀ। ਇਸ ਨਾਲ ਮਾਲਗੱਡੀਆਂ ਵੀ ਹੁਣ ਅਨੇਕ ਨਵੇਂ ਖੇਤਰਾਂ ਤੱਕ ਪਹੁੰਚ ਪਾਉਣਗੀਆਂ। ਇਸ ਨਾਲ ਆਸਥਾ ਅਤੇ ਟੂਰਿਜ਼ਮ ਦੇ ਅਨੇਕ ਸਥਲਾਂ ਤੱਕ ਆਉਣਾ-ਜਾਣਾ ਹੋਰ ਵੀ ਆਸਾਨ ਹੋ ਜਾਵੇਗਾ।
ਭਾਈਓ ਅਤੇ ਭੋਣੋਂ,
ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਸਾਲ 2018 ਵਿੱ ਬੋਗੀਬੀਲ ਬ੍ਰਿਜ ਦੇ ਉਦਘਾਟਨ ਦੇ ਲਈ ਆਇਆ ਸੀ। ਢੋਲਾ-ਸਾਦੀਆਂ-ਭੂਪੇਨ ਹਜਾਰਿਕਾ ਪੁਲ਼ ਦੇ ਉਦਘਾਟਨ ਦਾ ਵੀ ਸੁਭਾਗ ਮੈਨੂੰ ਮਿਲਿਆ ਸੀ। ਅਸੀਂ ਨਾ ਸਿਰਫ਼ ਦਹਾਕਿਆਂ ਤੋਂ ਅਧੂਰੇ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੇ ਹਾਂ ਬਲਕਿ ਨਵੇਂ ਪ੍ਰੋਜੈਕਟ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਬ੍ਰਹਮਪੁੱਤਰ 'ਤੇ ਪੁਲ਼ਾਂ ਦਾ ਜੋ ਨੈਟਵਰਕ ਪਿਛਲੇ 9 ਵਰ੍ਹਿਆਂ ਵਿੱਚ ਤਿਆਰ ਹੋਇਆ ਹੈ, ਉਸ ਦਾ ਭਰਪੂਰ ਲਾਭ ਅੱਜ ਅਸਾਮ ਨੂੰ ਮਿਲ ਰਿਹਾ ਹੈ। ਅੱਜ ਵੀ ਜਿਸ ਪੁਲ਼ 'ਤੇ ਕੰਮ ਸ਼ੁਰੂ ਹੋਇਆ ਹੈ, ਇਸ ਨਾਲ ਖ਼ਵਾਲਕੁੱਸੀ ਦੇ ਸਿਲਕ ਉਦਯੋਗ ਨੂੰ ਬਹੁਤ ਬਲ ਮਿਲਣ ਵਾਲਾ ਹੈ।
ਸਾਥੀਓ,
ਪਿਛਲੇ 9 ਵਰ੍ਹਿਆਂ ਵਿੱਚ ਸਾਡੀ ਡਬਲ ਇੰਜਣ ਦੀ ਸਰਕਾਰ ਨੇ ਜਿਸ ਤਰ੍ਹਾਂ ਸੋਸ਼ਲ ਕਨੈਕਟੀਵਿਟੀ 'ਤੇ ਕੰਮ ਕੀਤਾ ਹੈ, ਉਸ ਨੇ ਕਰੋੜਾਂ ਲੋਕਾਂ ਦਾ ਜੀਵਨ ਆਸਾਨ ਬਣਾਇਆ ਹੈ। ਸਵੱਛ ਭਾਰਤ ਮਿਸ਼ਨ ਦੀ ਵਜ੍ਹਾ ਨਾਲ ਅੱਜ ਲੱਖਾਂ ਪਿੰਡ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋ ਚੁੱਕੇ ਹਨ। ਪੀਐੱਮ ਆਵਾਸ ਯੋਜਨਾ ਨਾਲ ਕਰੋੜਾਂ ਲੋਕਾਂ ਨੂੰ ਘਰ ਮਿਲਿਆ ਹੈ। ਸੁਭਾਗ ਯੋਜਨਾ ਨਾਲ ਕਰੋੜਾਂ ਘਰਾਂ ਨੂੰ ਰੋਸ਼ਨੀ ਮਿਲੀ ਹੈ। ਉੱਜਵਲਾ ਯੋਜਨਾ ਨੇ ਕਰੋੜਾਂ ਮਾਤਾਵਾਂ-ਭੈਣਾਂ ਨੂੰ ਧੂੰਏ ਤੋਂ ਮੁਕਤੀ ਦਿਲਵਾਈ ਹੈ। ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਕਰੋੜਾਂ ਘਰਾਂ ਤੱਕ ਨਲ ਤੋਂ ਜਲ ਪਹੁੰਚਣ ਲਗਿਆ ਹੈ। ਡਿਜੀਟਲ ਇੰਡੀਆ ਅਤੇ ਸਸਤੇ ਡੇਟਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਅਨੇਕਾਂ ਸੁਵਿਧਾਵਾਂ ਲਿਆ ਕੇ ਉਨ੍ਹਾਂ ਦੀ ਹਥੇਲੀ 'ਤੇ ਰੱਖ ਦਿੱਤੀਆਂ ਹਨ। ਇਹ ਸਾਰੇ ਘਰ, ਇਹ ਸਾਰੇ ਪਰਿਵਾਰ, ਆਕਾਂਖੀ ਭਾਰਤ ਦਾ ਪ੍ਰਤੀਨਿਧੀਤਵ ਕਰ ਰਹੇ ਹਨ। ਇਹ ਭਾਰਤ ਦੀ ਉਹ ਤਾਕਤ ਹੈ, ਜੋ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗੀ।
ਭਾਈਓ ਅਤੇ ਭੈਣੋਂ,
ਵਿਕਾਸ ਦੇ ਲਈ ਵਿਸ਼ਵਾਸ ਦਾ ਸੂਤਰ ਮਜ਼ਬੂਤ ਹੋਣਾ, ਓਨਾ ਹੀ ਜ਼ਰੂਰੀ ਹੈ। ਸਾਡੀ ਸਰਕਾਰ ਦੇ ਪ੍ਰਯਤਨਾਂ ਨਾਲ ਅੱਜ ਨਾੱਰਥ ਈਸਟ ਵਿੱਚ ਹਰ ਤਰਫ਼ ਸਥਾਈ ਸ਼ਾਂਤੀ ਆ ਰਹੀ ਹੈ। ਅਨੇਕਾਂ ਨੌਜਵਾਨਾਂ ਨੇ ਹਿੰਸਾ ਦਾ ਰਸਤਾ ਛੱਡ ਕੇ, ਵਿਕਾਸ ਦੇ ਰਸਤੇ 'ਤੇ ਚਲਣਾ ਸ਼ੁਰੂ ਕਰ ਦਿੱਤਾ ਹੈ। ਨਾੱਰਥ ਈਸਟ ਵਿੱਚ ਅਵਿਸ਼ਵਾਸ ਦਾ ਮਾਹੌਲ ਦੂਰ ਹੋ ਰਿਹਾ ਹੈ, ਦਿਲਾਂ ਦੀ ਦੂਰੀ ਮਿਟ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਾਨੂੰ ਇਸੇ ਮਾਹੌਲ ਨੂੰ ਹੋਰ ਵਧਾਉਣਾ ਹੈ, ਦੂਰ ਤੱਕ ਲੈ ਕੇ ਜਾਣਾ ਹੈ। ਸਾਨੂੰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਹੀ ਮਿਲ ਕੇ ਅੱਗੇ ਵਧਣਾ ਹੈ। ਇਸੇ ਕਾਮਨਾ ਦੇ ਨਾਲ ਅੱਜ ਇਸ ਪਵਿੱਤਰ ਤਿਉਹਾਰ 'ਤੇ ਦੇਸ਼ਵਾਸੀਆਂ ਨੂੰ, ਅਸਾਮ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਆਪ ਸਭ ਦੇ ਲਈ ਨਵ ਵਰ੍ਹਾ ਮੰਗਲਮਯ ਹੋਵੇ ਅਤੇ ਹੁਣ ਪੂਰਾ ਦੇਸ਼ ਤੁਸੀਂ ਜੋ ਕਈ ਦਿਨਾਂ ਤੋਂ ਮਿਹਨਤ ਕੀਤੀ ਹੈ, ਹਜ਼ਾਰਾਂ ਲੋਕਾਂ ਦਾ ਇਕੱਠੇ ਬਿਹੂ ਨ੍ਰਿਤ ਦਾ ਇਹ ਅਵਸਰ ਅਸਾਮ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਨਵੀਂ ਉਚਾਈ 'ਤੇ ਲੈ ਜਾਣ ਵਾਲਾ ਹੈ। ਮੈਂ ਵੀ ਅੱਗੇ ਦੇ ਪ੍ਰੋਗਰਾਮ ਨੂੰ ਦੇਖਣ ਦੇ ਲਈ ਬਹੁਤ ਉਤਸੁਕ ਹਾਂ, ਮੈਂ ਵੀ ਆਨੰਦ ਲਵਾਂਗਾ, ਦੇਸ਼ਵਾਸੀ ਵੀ ਟੀਵੀ 'ਤੇ ਇਸ ਦਾ ਆਨੰਦ ਲੈਣਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਹੁਣ ਤਾਂ social media 'ਤੇ ਆਪ ਹੀ ਛਾਉਣ ਵਾਲੇ ਹਨ।
ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ। ਆਵਾਜ਼ ਦੂਰ-ਦੂਰ ਤੱਕ ਜਾਣੀ ਚਾਹੀਦੀ ਹੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।
ਵੰਦੇ-ਮਾਤਰਮ। ਵੰਦੇ-ਮਾਤਰਮ। ਵੰਦੇ-ਮਾਤਰਮ।
ਵੰਦੇ-ਮਾਤਰਮ। ਵੰਦੇ-ਮਾਤਰਮ। ਵੰਦੇ-ਮਾਤਰਮ।
ਵੰਦੇ-ਮਾਤਰਮ। ਵੰਦੇ-ਮਾਤਰਮ। ਵੰਦੇ-ਮਾਤਰਮ।
ਵੰਦੇ-ਮਾਤਰਮ।
ਬਹੁਤ-ਬਹੁਤ ਧੰਨਵਾਦ !