ਕੈਬਨਿਟ ਵਿੱਚ ਮੇਰੇ ਸਹਿਯੋਗੀ ਪੀਯੂਸ਼ ਗੋਇਲ ਜੀ, ਦਰਸ਼ਨਾ ਜਰਦੋਸ਼ ਜੀ, ਵੱਖ-ਵੱਖ ਦੇਸ਼ਾਂ ਦੇ Ambassadors, ਸੀਨੀਅਰ ਡਿਪਲੋਮੈਟਸ, ਸੈਂਟਰਲ ਅਤੇ ਸਟੇਟ ਗਵਰਨਮੈਂਟ ਦੇ ਆਫਿਸਰਸ, ਫੈਸ਼ਨ ਅਤੇ ਟੈਕਸਟਾਈਲ ਵਰਲਡ ਨਾਲ ਜੁੜੇ ਸਾਰੇ ਸਾਥੀ, ਯੁਵਾ Entrepreneurs, Students, ਸਾਡੇ ਬੁਨਕਰ ਅਤੇ ਸਾਡੇ ਕਾਰੀਗਰ ਸਾਥੀ, ਦੇਵੀਓ ਅਤੇ ਸਜਣੋਂ ! ਤੁਹਾਡਾ ਸਭ ਦਾ ਭਾਰਤ ਮੰਡਪਮ ਵਿੱਚ ਹੋ ਰਹੇ ਭਾਰਤ ਟੇਕਸ ਵਿੱਚ ਅਭਿਨੰਦਨ ! ਅੱਜ ਦਾ ਇਹ ਆਯੋਜਨ ਆਪਣੇ-ਆਪ ਵਿੱਚ ਬਹੁਤ ਖਾਸ ਹੈ।
ਖਾਸ ਇਸ ਲਈ ਕਿਉਂਕਿ ਇਹ ਇੱਕ ਸਾਥ ਭਾਰਤ ਦੇ ਸਭ ਤੋਂ ਵੱਡੇ ਦੋ Exhibition ਸੈਂਟਰਸ, ਭਾਰਤ ਮੰਡਪਮ ਅਤੇ ਯਸੋਭੂਮੀ, ਇੱਕ ਸਾਥ ਦੋਨਾਂ ਵਿੱਚ ਹੋ ਰਿਹਾ ਹੈ। ਅੱਜ 3 ਹਜ਼ਾਰ ਤੋਂ ਜ਼ਿਆਦਾ Exhibitors...100 ਦੇਸ਼ਾਂ ਦੇ ਕਰੀਬ 3 ਹਜ਼ਾਰ ਖਰੀਦਾਰ...40 ਹਜ਼ਾਰ ਤੋਂ ਜ਼ਿਆਦਾ Trade Visitors...ਇੱਕ ਸਾਥ ਇਸ ਆਯੋਜਨ ਨਾਲ ਜੁੜੇ ਹਨ। ਇਹ ਆਯੋਜਨ, ਟੈਕਸਟਾਈਲ ਈਕੋਸਿਸਟਮ ਦੇ ਸਾਰੇ ਸਾਥੀਆਂ ਅਤੇ ਪੂਰੀ ਵੈਲਿਯੂ ਚੇਨ ਦੇ ਲਈ ਉਨ੍ਹਾਂ ਲੋਕਾਂ ਨੂੰ ਇੱਕ ਸਾਥ ਮਿਲਣ ਦਾ ਪਲੈਟਫਾਰਮ ਦੇ ਰਿਹਾ ਹੈ।
ਸਾਥੀਓ,
ਅੱਜ ਦੇ ਇਹ ਆਯੋਜਨ ਸਿਰਫ਼ ਇੱਕ ਟੈਕਸਟਾਈਲ ਐਕਸਪੋ ਭਰ ਨਹੀਂ ਹੈ। ਇਸ ਆਯੋਜਨ ਦੇ ਇੱਕ ਸੂਤਰ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ ਹਨ। ਭਾਰਤ ਟੇਕਸ ਦੇ ਇਹ ਸੂਤਰ ਭਾਰਤ ਦੇ ਗੌਰਵਸ਼ੈਲੀ ਇਤਿਹਾਸ ਨੂੰ ਅੱਜ ਦੀ ਪ੍ਰਤਿਭਾ ਨਾਲ ਜੋੜ ਰਿਹਾ ਹੈ। ਭਾਰਤ ਟੇਕਸ ਦਾ ਇਹ ਸੂਤਰ Technology ਨੂੰ Tradition ਦੇ ਸੰਗ ਪਿਰੋ ਰਿਹਾ ਹੈ। ਭਾਰਤ ਟੇਕਸ ਦਾ ਇਹ ਸੂਤਰ Style, Sustainability, Scale ਅਤੇ Skill, ਇਨ੍ਹਾਂ ਸਭ ਨੂੰ ਇਕੱਠੇ ਲਿਆਉਣ ਦਾ ਸੂਤਰ ਹੈ।
ਜਿਸ ਤਰ੍ਹਾਂ ਇੱਕ ਲੂਮ ਕਈ ਧਾਗਿਆਂ ਨੂੰ ਇਕੱਠੇ ਜੋੜਦਾ ਹੈ, ਉਸੀ ਤਰ੍ਹਾਂ ਇਹ ਆਯੋਜਨ ਭਾਰਤ ਅਤੇ ਪੂਰੇ ਵਿਸ਼ਵ ਦੇ ਧਾਗਿਆਂ ਨੂੰ ਵੀ ਇਕੱਠੇ ਜੋੜ ਰਿਹਾ ਹੈ। ਅਤੇ ਮੈਂ ਆਪਣੇ ਸਾਹਮਣੇ ਦੇਖ ਰਿਹਾ ਹਾਂ, ਇਹ ਸਥਾਨ ਭਾਰਤ ਦੇ ਵਿਚਾਰਾਂ ਦੀ ਵਿਵਿਧਤਾ ਅਤੇ ਇੱਕ ਸੂਤਰ ਵਿੱਚ ਜੋੜਣ ਵਾਲੀ ਸੱਭਿਆਚਾਰਕ ਏਕਤਾ ਦਾ ਵੀ ਸਥਾਨ ਬਣ ਗਿਆ ਹੈ।
ਕਸ਼ਮੀਰ ਦੀ ਕਾਨੀ ਸ਼ੌਲ, ਉੱਤਰ ਪ੍ਰਦੇਸ਼ ਦੀ ਚਿਨਕਨਾਰੀ, ਜਰਦੌਜੀ, ਬਨਾਰਸੀ ਸਿਲਕ, ਗੁਜਰਾਤ ਦੀ ਪਟੋਲਾ ਤੇ ਕੱਛ ਦੀ ਕੜਾਈ, ਤਮਿਲ ਨਾਡੂ ਦੀ ਕਾਂਜੀਵਰਮ, ਓਡੀਸ਼ਾ ਦੀ ਸੰਬਲਪੁਰੀ, ਅਤੇ ਮਹਾਰਾਸ਼ਟਰ ਦੀ ਪੈਠਨੀ, ਜਿਹੀਆਂ ਅਨੇਕ ਪਰੰਪਰਾਵਾਂ ਆਪਣੇ ਆਪ ਵਿੱਚ ਬਹੁਤ ਅਨੋਖੀਆਂ ਹਨ। ਮੈਂ ਹੁਣ ਭਾਰਤ ਦੀ ਪੂਰੀ ਵਸਤਰ ਯਾਤਰਾ ਨੂੰ ਦਰਸਾਉਂਦੀ ਐਕਜੀਬਿਸ਼ਨ ਨੂੰ ਦੇਖਿਆ ਹੈ। ਇਹ ਐਕਜੀਬਿਸ਼ਨ ਦਿਖਾਉਂਦੀ ਹੈ ਕਿ ਭਾਰਤ ਦੇ ਟੈਕਸਟਾਈਲ ਸੈਕਟਰ ਦਾ ਇਤਿਹਾਸ ਕਿੰਨਾ ਗੌਰਵਸ਼ਾਲੀ ਰਿਹਾ ਹੈ, ਉਸ ਦਾ ਸਮਰਥ ਕਿੰਨਾ ਜ਼ਿਆਦਾ ਰਿਹਾ ਹੈ।
ਸਾਥੀਓ,
ਅੱਜ ਇੱਥੇ ਟੈਕਸਟਾਈਲ ਵੈਲਿਊ ਚੇਨ ਦੇ ਅਲੱਗ-ਅਲੱਗ Segments ਨਾਲ ਜੁੜੇ Stakeholders ਮੌਜੂਦ ਹਨ। ਤੁਸੀਂ ਭਾਰਤ ਦੇ Textiles ਸੈਕਟਰ ਨੂੰ ਵੀ ਸਮਝਦੇ ਹਨ, ਸਾਡੀ Aspirations ਅਤੇ Challenges ਨਾਲ ਵੀ ਜਾਣੂ ਹਨ। ਇੱਥੇ ਵੱਡੀ ਸੰਖਿਆ ਵਿੱਚ ਸਾਡੇ ਬੁਨਕਰ ਸਾਥੀ ਹਨ, ਕਾਰੀਗਰ ਸਾਥੀ ਹਨ, ਜੋ ਜ਼ਮੀਨੀ ਪੱਧਰ ‘ਤੇ ਇਸ ਵੈਲਿਊ ਚੇਨ ਨਾਲ ਜੁੜੇ ਹਨ।
ਕਈ ਸਾਥੀਆ ਦਾ ਤਾਂ ਇਸ ਨਾਲ ਅਨੇਕ ਪੀੜ੍ਹੀਆਂ ਦਾ ਅਨੁਭਵ ਹੈ। ਤੁਸੀਂ ਜਾਣਦੇ ਹਨ ਕਿ, ਭਾਰਤ ਦੇ ਆਉਣ ਵਾਲੇ 25 ਸਾਲ ਵਿੱਚ ਵਿਕਸਿਤ ਰਾਸ਼ਟਰ ਦਾ ਸੰਕਲਪ ਲਿਆ ਹੈ। ਵਿਕਸਿਤ ਭਾਰਤ ਦੇ ਚਾਰ ਪ੍ਰਮੁੱਖ ਥੰਮ੍ਹ ਹਨ- ਗ਼ਰੀਬ ,ਯੁਵਾ, ਕਿਸਾਨ ਅਤੇ ਮਹਿਲਾਵਾਂ। ਅਤੇ ਭਾਰਤ ਦਾ Textile Sector ਇਨ੍ਹਾਂ ਚਾਰਾਂ ਯਾਨੀ ਗ਼ਰੀਬ, ਯੁਵਾ ਕਿਸਾਨ ਅਤੇ ਮਹਿਲਾਵਾਂ, ਸਾਰਿਆਂ ਨਾਲ ਜੁੜਿਆ ਹੋਇਆ ਹੈ। ਇਸ ਲਈ, ਭਾਰਤ ਟੇਕਸ ਜਿਹੇ ਇਸ ਆਯੋਜਨ ਦਾ ਮਹੱਤਵ ਬਹੁਤ ਵਧ ਜਾਂਦਾ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ Textile Sector ਦਾ ਯੋਗਦਾਨ ਹੋਰ ਵਧਾਉਣ ਦੇ ਲਈ ਅਸੀਂ ਬਹੁਤ ਵਿਸਤ੍ਰਿਤ ਦਾਅਰੇ ਵਿੱਚ ਕੰਮ ਕਰ ਰਹੇ ਹਨ। ਅਸੀਂ Tradition, Technology, Talent ਅਤੇ Training ‘ਤੇ ਫੋਕਸ ਕਰ ਰਹੇ ਹਨ। ਸਾਡੀਆਂ ਜੋ ਪਾਰੰਪਰਿਕ ਵਿਧਾਵਾਂ ਹਨ, ਇਨ੍ਹਾਂ ਨੂੰ ਅੱਜ ਦੇ ਫੈਸ਼ਨ ਦੀ ਡਿਮਾਂਡ ਦੇ ਹਿਸਾਬ ਨਾਲ ਕਿਵੇਂ ਅਪਡੇਟ ਕੀਤਾ ਜਾਏ, ਡਿਜਾਈਨ ਨੂੰ ਕਿਵੇਂ ਨਵਾਂਪਨ ਦਿੱਤਾ ਜਾਏ, ਇਸ ‘ਤੇ ਬਲ ਦਿੱਤਾ ਜਾ ਰਿਹਾ ਹੈ। ਅਸੀਂ Textile Value Chain ਦੇ ਸਾਰੇ Elements ਨੂੰ ਫਾਈਵ F ਦੇ ਸੂਤਰ ਨਾਲ ਇੱਕ ਦੂਜੇ ਨਾਲ ਜੋੜ ਰਹੇ ਹਨ।
ਅਤੇ ਮੈਨੂੰ ਲੱਗਦਾ ਹੈ ਸ਼ਾਇਦ ਜਦੋਂ ਤੱਕ ਤੁਹਾਡਾ ਇਹ ਪ੍ਰੋਗਰਾਮ ਚਲੇਗਾ ਪੰਜਾਹ ਸੌ ਲੋਕ ਹੋਣਗੇ ਜੋ ਤੁਹਾਨੂੰ ਵਾਰ-ਵਾਰ ਫਾਇਵ F ਸੁਣਾਉਂਦੇ ਰਹਿਣਗੇ। ਇਸ ਲਈ ਵੀ ਤੁਹਾਨੂੰ ਕੰਠਸਥ ਹੋ ਜਾਵੇਗਾ। ਅਤੇ ਉੱਥੇ ਜਾਣਗੇ ਐਗਜੀਬਿਸ਼ਨ ਵਿੱਚ ਤਾਂ ਉੱਥੇ ਵੀ ਵਾਰ-ਵਾਰ ਫਾਈਵ F ਤੁਹਾਡੇ ਸਾਹਮਣੇ ਆਏਗਾ। ਇਹ ਫਾਈਵ F ਦੀ ਯਾਤਰਾ Farm, Fibre, Fabric, Fashion ਅਤੇ Foreign,ਇੱਕ ਪ੍ਰਕਾਰ ਨਾਲ ਪੂਰਾ ਦ੍ਰਿਸ਼ ਸਾਡੇ ਸਾਹਮਣੇ ਹੈ। ਫਾਈਵ F ਦੇ ਇਸੀ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕਿਸਾਨ, ਬੁਨਕਰਾਂ MSMEs, ਐਕਸਪੋਰਟਸ ਸਭ ਨੂੰ ਪ੍ਰੋਤਸਾਹਿਤ ਕਰ ਰਹੇ ਹਨ।
MSME’s ਨੂੰ ਅੱਗੇ ਵਧਾਉਣ ਦੇ ਲਈ ਅਸੀਂ ਕਈ ਅਹਿਮ ਕਦਮ ਉਠਾਏ ਹਨ। ਅਸੀਂ ਇੰਵੇਸਟਮੈਂਟ ਅਤੇ ਟਰਨਓਵਰ ਦੇ ਲਿਹਾਜ ਨਾਲ MSME’s ਦੀ ਪਰਿਭਾਸ਼ਾ ਵਿੱਚ ਵੀ ਸੰਸ਼ੋਧਨ ਕੀਤਾ ਹੈ। ਇਸ ਨਾਲ ਉਦਯੋਗਾਂ ਦਾ ਸਕੇਲ ਅਤੇ ਸਾਈਜ ਵੱਡਾ ਹੋਣ ਦੇ ਬਾਅਦ ਵੀ ਉਨ੍ਹਾਂ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ। ਅਸੀਂ ਕਾਰੀਗਰਾਂ ਅਤੇ ਬਾਜ਼ਾਰ ਦੇ ਦਰਮਿਆਨ ਦੀ ਦੂਰੀ ਘੱਟ ਕੀਤੀ ਹੈ। ਦੇਸ਼ ਵਿੱਚ Direct Sales, Exhibitions ਅਤੇ Online Platforms ਅਜਿਹੀਆਂ ਸੁਵਿਧਾਵਾਂ ਵਧਾਈਆਂ ਗਈਆ ਹਨ।
ਸਾਥੀਓ,
ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਅਲੱਗ-ਅਲੱਗ ਰਾਜਾਂ ਵਿੱਚ 7 PM ਮਿੱਤਰ ਪਾਰਕ ਬਣਾਏ ਜਾਂ ਰਹੇ ਹਨ। ਇਹ ਯੋਜਨਾ ਤੁਹਾਡੇ ਅਜਿਹੇ ਸਾਥੀਆ ਦੇ ਲਈ ਕਿੰਨੇ ਵੱਡਾ ਅਵਸਰ ਲੈ ਕੇ ਆਉਣ ਵਾਲੀ ਹੈ, ਇਸ ਦੀ ਕਲਪਨਾ ਤੁਸੀਂ ਕਰ ਸਕਦੇ ਹਨ। ਕੋਸ਼ਿਸ਼ ਇਹ ਹੈ ਕਿ ਵੈਲਿਊ ਚੇਨ ਨਾਲ ਜੁੜਿਆ ਪੂਰਾ ਈਕੋਸਿਸਟਮ ਇੱਕ ਹੀ ਜਗ੍ਹਾਂ ‘ਤੇ ਤਿਆਰ ਹੋਵੇ, ਜਿੱਥੇ ਇੱਕ ਮਾਡਰਨ ,ਇੰਟੀਗ੍ਰੇਟੇਡ ਅਤੇ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਨੂੰ Plug and Play Facilities ਦੇ ਨਾਲ ਤੁਹਾਨੂੰ ਉਪਲਬਧ ਕਰਵਾਇਆ ਜਾਏ। ਇਸ ਨਾਲ ਨਾ ਸਿਰਫ਼ Scale of Operations ਵਧਣਗੇ, ਬਲਕਿ Logistics Cost ਵੀ ਕੰਮ ਹੋ ਜਾਵੇਗਾ।
ਸਾਥੀਓ,
ਤੁਸੀਂ ਜਾਣਦੇ ਹਨ ਕਿ Textile ਅਤੇ Apparel Sector ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਰੋਜ਼ਗਾਰ ਦਿੰਦਾ ਹੈ। ਇਸ ਨਾਲ Farm ਤੋਂ ਲੈ ਕੇ MSME’s ਅਤੇ Export ਤੱਕ ਅਨੇਕ ਰੋਜ਼ਗਾਰ ਬਣਦੇ ਹਨ। ਇਸ ਪੂਰੇ ਸੈਕਟਰ ਵਿੱਚ ਰੂਰਲ ਇਕੋਨੌਮੀ ਨਾਲ ਜੁੜੇ ਲੋਕਾਂ ਅਤੇ ਮਹਿਲਾਵਾਂ ਦੀ ਵੀ ਵੱਡੀ ਭਾਗੀਦਾਰੀ ਹੁੰਦੀ ਹੈ। ਪਰਿਧਾਨ ਬਣਾਉਣ ਵਾਲੇ ਹਰ 10 ਸਾਥੀਆ ਵਿੱਚੋਂ 7 ਮਹਿਲਾਵਾਂ ਹਨ ਅਤੇ Handloom ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਹਨ। ਟੈਕਸਟਾਈਲ ਦੇ ਇਲਾਵਾ ਖਾਦੀ ਨੇ ਵੀ, ਸਾਡੇ ਭਾਰਤ ਦੀਆਂ ਮਹਿਲਾਵਾਂ ਨੂੰ ਨਵੀਂ ਸ਼ਕਤੀ ਦਿੱਤੀ ਹੈ।
ਮੈਂ ਇਹ ਕਹਿ ਸਕਦਾ ਹਾਂ ਕਿ ਬੀਤੇ 10 ਸਾਲਾਂ ਵਿੱਚ ਅਸੀਂ ਜੋ ਵੀ ਯਤਨ ਕੀਤੇ, ਉਸ ਨੇ ਖਾਦੀ ਨੂੰ ਵਿਕਾਸ ਅਤੇ ਰੋਜ਼ਗਾਰ ਦੋਨਾਂ ਦਾ ਸਾਧਨ ਬਣਾਇਆ ਹੈ। ਯਾਨੀ ਖਾਦੀ, ਪਿੰਡਾਂ ਵਿੱਚ ਲੱਖਾਂ ਰੋਜ਼ਗਾਰ ਬਣਾ ਰਹੀ ਹੈ। ਬੀਤੇ 10 ਸਾਲਾਂ ਵਿੱਚ ਸਰਕਾਰ ਨੇ ਗ਼ਰੀਬ ਭਲਾਈ ਦੀ ਜੋ ਯੋਜਨਾਵਾਂ ਬਣਾਈਆਂ ਹਨ...ਬੀਤੇ 10 ਸਾਲਾਂ ਵਿੱਚ ਦੇਸ਼ ਵਿੱਚ ਜੋ ਇਨਫ੍ਰਾਸਟ੍ਰਕਚਰ ਡਿਵਲਪਮੈਂਟ ਹੋਏ ਹਨ, ਇਸ ਨਾਲ ਸਾਡੇ Textile Sector ਨੂੰ ਕਾਫੀ ਲਾਭ ਮਿਲਿਆ ਹੈ।
ਸਾਥੀਓ,
ਅੱਜ ਭਾਰਤ, ਦੁਨੀਆਂ ਵਿੱਚ ਕੌਟਨ, ਜੂਟ ਅਤੇ ਸਿਲਕ ਦੇ ਵੱਡੇ ਉਤਪਾਦਕਾਂ ਵਿੱਚੋ ਇੱਕ ਬਣਿਆ ਹੈ। ਲੱਖਾਂ ਕਿਸਾਨ ਇਸ ਕੰਮ ਵਿੱਚ ਜੁਟੇ ਹਨ। ਸਰਕਾਰ ਅੱਜ ਲੱਖਾਂ ਕੌਟਨ ਕਿਸਾਨਾਂ ਨੂੰ ਸਪੋਰਟ ਕਰ ਰਹੀ ਹੈ, ਉਨ੍ਹਾਂ ਵਿੱਚੋਂ ਲੱਖਾਂ ਕੁਇੰਟਲ ਕੌਟਨ ਖਰੀਦ ਰਹੀ ਹੈ। ਸਰਕਾਰ ਨੇ ਜੋ ਕਸਤੂਰੀ ਕੌਟਨ ਲਾਂਚ ਕੀਤਾ ਹੈ, ਉਹ ਭਾਰਤ ਦੀ ਆਪਣੀ ਪਹਿਚਾਣ ਬਣਨ ਦੇ ਵੱਲ ਇੱਕ ਵੱਡਾ ਕਦਮ ਹੋਣ ਵਾਲਾ ਹੈ।
ਅਸੀਂ ਅੱਜ ਜੂਟ ਕਿਸਾਨਾਂ ਅਤੇ ਜੂਟ ਵਰਕਰਾਂ ਦੇ ਲਈ ਵੀ ਕੰਮ ਕਰ ਰਹੇ ਹਨ। ਅਸੀਂ ਸਿਲਕ ਸੈਕਟਰ ਦੇ ਲਈ ਹੀ ਲਗਾਤਾਰ ਨਵੇਂ Initiative ਲੈ ਰਹੇ ਹਨ। 4A ਗ੍ਰੇਡ ਸਿਲਕ ਦੇ ਉਤਪਾਦਨ ਵਿੱਚ ਅਸੀਂ ਆਤਮਨਿਰਭਰ ਕਿਵੇਂ ਹੋਏ, ਇਸ ਦੇ ਲਈ ਯਤਨ ਚਲ ਰਿਹਾ ਹੈ। ਪਰੰਪਰਾ ਦੇ ਨਾਲ-ਨਾਲ ਅਸੀਂ ਅਜਿਹੇ ਸੈਕਟਰ ਨੂੰ ਵੀ ਪ੍ਰਮੋਟ ਕਰ ਰਹੇ ਹਨ, ਜਿਸ ਵਿੱਚ ਭਾਰਤ ਨੂੰ ਹੁਣ ਬਹੁਤ ਕੁਝ ਹਾਸਿਲ ਕਰਨਾ ਬਾਕੀ ਹੈ। ਜਿਵੇਂ Technical Textiles ਦੇ ਖੇਤਰ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਤੁਸੀਂ ਜਾਣਦੇ ਹਨ ਕਿ Technical Textiles Segment ਦਾ ਪੋਟੈਸ਼ੀਅਲ ਕਿੰਨਾ ਅਧਿਕ ਹੈ। ਇਸ ਲਈ ਆਪਣੀ ਕੈਪੇਸਿਟੀ ਵਧਾਉਣ ਦੇ ਲਈ ਅਸੀਂ National Technical Textiles Mission ਨੂੰ ਲਾਂਚ ਕੀਤਾ ਹੈ। ਅਸੀਂ ਚਾਹੁੰਦੇ ਹਨ ਕਿ ਇਸ ਦੇ ਲਈ ਮਸ਼ੀਨਰੀ ਅਤੇ ਉਪਕਰਣ ਦਾ ਵਿਕਾਸ ਵੀ ਭਾਰਤ ਵਿੱਚ ਹੋਵੇ। ਇਸ ਦੇ ਲਈ ਜ਼ਰੂਰੀ ਗਾਈਡਲਾਈਨਸ ਵੀ ਜਾਰੀ ਕੀਤੇ ਗਏ ਹਨ। Technical Textiles ਵਿੱਚ ਸਟਾਰਟਅਪਸ ਦੇ ਲਈ ਬਹੁਤ ਸਕੋਪ ਹੈ। ਇਸ ਦੇ ਲਈ ਗਾਈਡਲਾਈਨ ਬਣਾਈ ਗਈ ਹੈ।
ਸਾਥੀਓ,
ਅੱਜ ਦੀ ਦੁਨੀਆਂ ਵਿੱਚ ਜਿੱਥੇ ਇੱਕ ਪਾਸੇ Technology ਅਤੇ Mechanization ਹੈ, ਤਾਂ ਦੂਜੇ ਪਾਸੇ Uniqueness ਅਤੇ Authenticity ਦੀ Demand ਵੀ ਹੈ। ਅਤੇ ਦੋਨਾਂ ਦੇ ਨਾਲ ਰਹਿਣ ਦੇ ਲਈ ਕਾਫੀ ਜਗ੍ਹਾਂ ਵੀ ਹੈ। ਜਦੋਂ ਵੀ Handmade Design ਜਾਂ Textiles ਦੀ ਗੱਲ ਆਉਂਦੀ ਹੈ, ਅਨੇਕਾਂ ਬਾਰ ਸਾਡੇ ਕਲਾਕਾਰਾਂ ਦਾ ਬਣਾਇਆ ਕੁਝ ਨਾ ਕੁਝ, ਦੂਜੇ ਤੋਂ ਕੁਝ ਅਲੱਗ ਦਿਖਦਾ ਹੈ। ਅੱਜ ਜਦੋਂ ਸਾਰੀ ਦੁਨੀਆਂ ਵਿੱਚ ਲੋਕ ਇੱਕ ਦੂਸਰੇ ਤੋਂ ਅਲੱਗ ਦਿਖਣਾ ਚਾਹੁੰਦੇ ਹਨ ਤਾਂ ਅਜਿਹੀ ਕਲਾਂ ਦੀ ਡਿਮਾਂਡ ਵੀ ਹੋਰ ਵਧ ਜਾਂਦੀ ਹੈ।
ਇਸ ਲਈ ਅੱਜ ਭਾਰਤ ਵਿੱਚ ਅਸੀਂ ਸਕੇਲ ਦੇ ਨਾਲ ਹੀ ਇਸ ਸੈਕਟਰ ਵਿੱਚ ਸਿਲਕ ’ਤੇ ਵੀ ਬਹੁਤ ਜ਼ੋਰ ਦੇ ਰਹੇ ਹਨ। ਦੇਸ਼ ਵਿੱਚ ਨੈਸ਼ਨਲ ਇੰਸਟੀਚਿਊਟ ਔਫ ਫੈਸ਼ਨ ਟੈਕਨੋਲੋਜੀ ਯਾਨੀ NIFT ਦਾ ਨੈਟਵਰਕ 19 ਸੰਸਥਾਨਾਂ ਤੱਕ ਪਹੁੰਚ ਚੁੱਕਿਆ ਹੈ। ਇਨ੍ਹਾਂ ਸੰਸਥਾਨਾਂ ਨਾਲ ਆਸਪਾਸ ਦੇ ਬੁਨਕਰਾਂ ਅਤੇ ਕਾਰੀਗਰਾਂ ਨੂੰ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੇ ਲਈ ਸਮੇਂ -ਸਮੇਂ ‘ਤੇ ਵਿਸ਼ੇਸ਼ ਪ੍ਰੋਗਰਾਮ ਰੱਖੇ ਜਾ ਰਹੇ ਹਨ, ਤਾਂਕਿ ਉਨ੍ਹਾਂ ਨੇ ਨਵੇਂ ਟ੍ਰੇਡ, ਨਵੀਂ ਟੈਕਨੋਲੋਜੀ ਦੀ ਜਾਣਕਾਰੀ ਮਿਲ ਸਕੇ। ਸਕਿਲ ਡਿਵਲਪਮੈਂਟ ਅਤੇ ਕੈਪੇਸਿਟੀ ਬਿਲਡਿੰਗ ਦੇ ਲਈ ਅਸੀਂ ‘ਸਮਰਥ ਯੋਜਨਾ’ ਚਲਾ ਰਹੇ ਹਨ। ਇਸ ਦੇ ਤਹਿਤ ਢਾਈ ਲੱਖ ਤੋਂ ਅਧਿਕ ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਅਧਿਕ ਮਹਿਲਾਵਾਂ ਹਨ। ਅਤੇ ਇਨ੍ਹਾਂ ਵਿੱਚੋਂ ਪੌਣੇ 2 ਲੱਖ ਤੋਂ ਜ਼ਿਆਦਾ ਸਾਥੀ ਇੰਡਸਟ੍ਰੀ ਵਿੱਚ ਪਲੇਸ ਵੀ ਹੋ ਚੁੱਕੇ ਹਨ।
ਸਾਥੀਓ,
ਬੀਤੇ ਦਹਾਕਿਆਂ ਵਿੱਚ ਅਸੀਂ ਇੱਕ ਹੋਰ ਨਵਾਂ ਆਯਾਮ ਜੋੜਿਆ ਹੈ। ਇਹ ਆਯਾਮ ਹੈ, ਵੋਕਲ ਫਾਰ ਲੋਕਲ ਦਾ। ਅੱਜ ਪੂਰੇ ਦੇਸ਼ ਵਿੱਚ ਵੋਕਲ ਫਾਰ ਲੋਕਲ ਅਤੇ ਲੋਕਲ ਟੂ ਗਲੋਬਲ ਦਾ ਜਨ-ਅੰਦੋਲਨ ਚਲ ਰਿਹਾ ਹੈ। ਤੁਸੀਂ ਸਾਰੇ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਛੋਟੇ-ਛੋਟੇ ਬੁਨਕਰਾਂ, ਛੋਟੇ-ਛੋਟੇ ਕਾਰੀਗਰਾਂ, ਲਘੂ ਅਤੇ ਕੁਟੀਰ ਉਦਯੋਗਾਂ ਦੇ ਕੋਲ ਰਾਸ਼ਟਰੀ ਪੱਧਰ ‘ਤੇ Advertisement ਦੇ ਲਈ, Marketing ਦੇ ਲਈ ਬਜਟ ਨਹੀਂ ਹੁੰਦਾ ਹੈ ਅਤੇ ਹੋ ਵੀ ਨਹੀਂ ਸਕਦਾ ਹੈ। ਇਸ ਲਈ ਇਨ੍ਹਾਂ ਦਾ ਪ੍ਰਚਾਰ ਤੁਸੀਂ ਕਰੋ ਨਾ ਕਰੋ ਮੋਦੀ ਕਰ ਰਿਹਾ ਹੈ। ਜਿਨ੍ਹਾਂ ਦੀ ਗਾਰੰਟੀ ਕੋਈ ਨਹੀਂ ਲੈਂਦਾ ਉਨ੍ਹਾਂ ਦੀ ਗਾਰੰਟੀ ਮੋਦੀ ਲੈਂਦਾ ਹੈ। ਸਾਡੇ ਇਨ੍ਹਾਂ ਸਾਥੀਆਂ ਦੇ ਲਈ ਵੀ ਸਰਕਾਰ ਦੇਸ਼ ਭਰ ਵਿੱਚ Exhibition ਨਾਲ ਜੁੜੀਆਂ ਵਿਵਸਥਾਵਾਂ ਬਣਾ ਰਹੀ ਹੈ।
ਸਾਥੀਓ,
ਇਹ ਸਥਿਰ ਅਤੇ ਗੁਣਕਾਰੀ ਨੀਤੀਆਂ ਬਣਾਉਣ ਵਾਲੀ ਸਰਕਾਰ ਦਾ ਸਕਾਰਾਤਮਕ ਪ੍ਰਭਾਵ, ਇਸ ਸੈਕਟਰ ਦੀ ਗ੍ਰੋਥ ‘ਤੇ ਸਾਫ਼ ਦੇਖਿਆ ਜਾ ਸਕਦਾ ਹੈ। 2014 ਵਿੱਚ ਭਾਰਤ ਦੇ ਟੈਕਸਟਾਈਲ ਮਾਰਕੇਟ ਦਾ ਵੈਲਿਊਏਸ਼ਨ 7 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਅੱਜ ਇਹ 12 ਲੱਖ ਕਰੋੜ ਰੁਪਏ ਨੂੰ ਵੀ ਪਾਰ ਕਰ ਗਿਆ ਹੈ। ਪਿਛਲੇ 10 ਸਾਲ ਵਿੱਚ ਭਾਰਤ ਵਿੱਚ yarn production, fabric production ਅਤੇ apparel production, ਤਿੰਨਾਂ ਵਿੱਚ ਹੀ 25 ਪ੍ਰਤੀਸ਼ਤ ਦੀ ਵਾਧਾ ਹੋਇਆ ਹੈ। ਸਰਕਾਰ ਦਾ ਜੋਰ ਇਸ ਸੈਕਟਰ ਵਿੱਚ ਕੁਆਲਿਟੀ ਕੰਟ੍ਰੋਲ ‘ਤੇ ਵੀ ਹੈ। 2014 ਦੇ ਬਾਅਦ ਤੋਂ ਅਜਿਹੇ 380 ਦੇ ਕਰੀਬ BIS standards ਬਣਾਏ ਗਏ ਹਨ ਜੋ ਟੈਕਸਟਾਈਲ ਸੈਕਟਰ ਦੀ ਗੁਣਵੱਤਾ ਨੂੰ ਸੁਧਾਰਣ ਵਿੱਚ ਮਦਦ ਕਰ ਰਹੇ ਹਨ। ਸਰਕਾਰ ਦੇ ਅਜਿਹੇ ਪ੍ਰਯਤਨਾਂ ਦੀ ਵਜ੍ਹਾ ਨਾਲ ਹੀ ਇਸ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ ਵੀ ਲਗਾਤਾਰ ਵਧ ਰਿਹਾ ਹੈ। 2014 ਤੋਂ ਪਹਿਲਾਂ ਦੇ 10 ਵਰ੍ਹੇ ਵਿੱਚ ਜਿੰਨਾ FDI ਆਇਆ ਸੀ, ਉਸ ਤੋਂ ਲਗਭਗ ਦੁੱਗਣਾ FDI ਇਸ ਸੈਕਟਰ ਵਿੱਚ ਸਾਡੀ ਸਰਕਾਰ ਦੇ 10 ਸਾਲ ਵਿੱਚ ਆਇਆ ਹੈ।
ਸਾਥੀਓ,
ਭਾਰਤ ਦੇ ਟੈਕਸਟਾਈਲ ਸੈਕਟਰ ਦੀ ਤਾਕਤ ਨੂੰ ਅਸੀਂ ਦੇਖਿਆ ਹੈ ਅਤੇ ਇਸ ਤੋਂ ਮੈਨੂੰ ਬਹੁਤ ਉਮੀਦਾਂ ਹਨ। ਤੁਸੀਂ ਸਾਰੇ ਕੀ ਕੁਝ ਕਰ ਸਕਦੇ ਹੋ, ਇਹ ਅਸੀਂ ਕੋਵਿਡ ਦੇ ਦੌਰਾਨ ਅਨੁਭਵ ਕੀਤਾ ਹੈ। ਜਦੋਂ ਦੇਸ਼ ਅਤੇ ਦੁਨੀਆ ਪੀਪੀਈ ਕਿਟਸ ਅਤੇ ਮਾਸਕ ਦੀ ਭਾਰੀ ਕਮੀ ਤੋਂ ਜੂਝ ਰਹੀ ਸੀ, ਤਾਂ ਭਾਰਤ ਦਾ ਟੈਕਸਟਾਈਲ ਸੈਕਟਰ ਅੱਗੇ ਆਇਆ। ਸਰਕਾਰ ਅਤੇ ਟੈਕਸਟਾਈਲ ਸੈਕਟਰ ਨੇ ਮਿਲ ਕੇ ਪੂਰੀ ਸਪਲਾਈ ਚੇਨ ਨੂੰ ਇੱਕਜੁਟ ਕਰ ਦਿੱਤਾ। ਰਿਕਾਰਡ ਸਮੇਂ ਵਿੱਚ ਦੇਸ਼ ਹੀ ਨਹੀਂ, ਬਲਕਿ ਦੁਨੀਆ ਤੱਕ ਲੋੜੀਂਦੇ ਮਾਸਕ ਅਤੇ ਕਿਟ ਪਹੁੰਚਾਏ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਭਾਰਤ ਨੂੰ ਗਲੋਬਲ ਐਕਸਪੋਰਟ ਹੱਬ ਬਣਾਉਣ ਦੇ ਆਪਣੇ ਲਕਸ਼ ਨੂੰ ਜਲਦੀ ਤੋਂ ਜਲਦੀ ਹਾਸਲ ਕਰ ਸਕਦੇ ਹਾਂ। ਤੁਹਾਨੂੰ ਜੋ ਵੀ ਸਹਿਯੋਗ ਚਾਹੀਦਾ ਹੈ, ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ। ਇਸ ਵਿੱਚ ਤਾਂ ਤਾੜੀ ਵੱਜਣੀ ਚਾਹੀਦੀ ਹੈ ਭਾਈ।
ਲੇਕਿਨ ਹੁਣ ਵੀ ਮੈਨੂੰ ਲਗਦਾ ਹੈ ਕਿ ਤੁਹਾਡੇ ਜੋ ਵੀ ਐਸੋਸਿਏਸ਼ੰਸ ਹਨ ਉਹ ਵੀ ਬਿਖਰੇ ਹੋਏ ਹਨ। ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਇੱਕ ਜੋੜ ਕੇ ਕਿਵੇਂ ਬਣਾਇਆ ਜਾ ਸਕੇ। ਨਹੀਂ ਕੀ ਹੁੰਦਾ ਹੈ ਕਿ ਇੱਕ ਸੈਕਟਰ ਦੇ ਲੋਕ ਆਉਂਦੇ ਹਨ ਉਹ ਆਪਣੀਆਂ ਮੁਸੀਬਤਾਂ ਦੱਸ ਕੇ, ਰੋਣਾ ਰੋ ਕੇ ਸਰਕਾਰ ਤੋਂ ਲੋਨ ਲੈ ਕੇ ਭੱਜ ਜਾਂਦੇ ਹਨ। ਫਿਰ ਦੂਸਰੇ ਆਉਂਦੇ ਹਨ, ਉਹ ਉਸ ਤੋਂ ਬਿਲਕੁਲ contradictory ਹੁੰਦਾ ਹੈ, ਉਹ ਕਹਿੰਦਾ ਹੈ ਇਹ ਚਾਹੀਦਾ ਹੈ। ਤਾਂ ਇੰਨੀ conflict ਵਾਲੀਆਂ ਚੀਜ਼ਾਂ ਤੁਹਾਡੇ ਲੋਕਾਂ ਦੀ ਤਰਫ਼ ਤੋਂ ਆਉਂਦੀ ਹੈ, ਤਾਂ ਇੱਕ ਨੂੰ ਮਦਦ ਕਰਦੀਆਂ ਹਨ ਤਾਂ ਦੂਸਰੇ ਨੂੰ ਘਾਟੇ ਵਿੱਚ ਪਾ ਦਿੰਦੀਆਂ ਹਨ। ਜੇਕਰ ਤੁਸੀਂ ਸਾਰੇ ਮਿਲ ਕੇ ਕੁਝ ਚੀਜ਼ਾਂ ਲੈ ਕੇ ਆਉਂਦੇ ਹੋ ਤਾਂ ਚੀਜ਼ਾਂ ਨੂੰ comprehensive way ਵਿੱਚ ਅੱਗੇ ਵਧਾਇਆ ਜਾ ਸਕਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤਰਫ਼ ਪ੍ਰੋਤਸਾਹਨ ਦੇਵੋ।
ਦੂਸਰਾ, ਦੁਨੀਆ ਵਿੱਚ ਜੋ ਬਦਲਾਵ ਆ ਰਹੇ ਹਨ, ਅਸੀਂ ਉਨ੍ਹਾਂ ਬਦਲਾਵਾਂ ਵਿੱਚ ਸਦੀਆਂ ਤੋਂ ਅੱਗੇ ਹਾਂ। ਜਿਵੇਂ ਪੂਰਾ ਵਿਸ਼ਵ holistic health care, holistic lifestyle, ਉਹ ਖਾਣੇ ਵਿੱਚ ਵੀ back to basic ‘ਤੇ ਜਾ ਰਿਹਾ ਹੈ। ਉਹ ਰਹਿਣ-ਸਹਿਣ ਵਿੱਚ back to basic ‘ਤੇ ਜਾ ਰਿਹਾ ਹੈ। ਅਤੇ ਇਸ ਲਈ ਉਹ ਕੱਪੜਿਆਂ ਵਿੱਚ ਵੀ back to basic ਦੀ ਤਰਫ਼ ਜਾ ਰਿਹਾ ਹੈ। ਉਹ ਪੰਜਾਹ ਵਾਰ ਸੋਚਦਾ ਹੈ ਕਿ ਮੈਂ ਜੋ ਕੱਪੜਾ ਪਹਿਣਾਂਗਾ ਉਸ ‘ਤੇ ਕਿਸ ਕੈਮੀਕਲ ਵਾਲਾ ਕਲਰ ਹੈ, ਉਸ ਨੂੰ ਟੈਂਸ਼ਨ ਦੇ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਨੇਚੁਰਲ ਕਲਰ ਦਾ ਬਣਿਆ ਹੋਇਆ ਕੱਪੜਾ ਮਿਲ ਸਕਦਾ ਹੈ ਕੀ? ਉਸ ਨੂੰ ਲਗਦਾ ਹੈ ਨੇਚੁਰਲ ਕਲਰ ਵਿੱਚ ਬਣਾਇਆ ਗਿਆ ਕਪਾਹ ਅਤੇ ਉਸ ਵਿੱਚੋਂ ਬਣਾਇਆ ਹੋਇਆ ਧਾਗਾ, ਕੋਈ ਵੀ ਪ੍ਰਕਾਰ ਦਾ ਕਲਰ ਲਗਾਏ ਹੋਏ ਮੈਨੂੰ ਮਿਲ ਸਕਦਾ ਹੈ ਕੀ ? ਯਾਨੀ ਦੁਨੀਆ ਬਹੁਤ ਅਲੱਗ ਮਾਰਕੀਟ ਹੈ, ਅਲੱਗ ਮੰਗ ਹੈ। ਅਸੀਂ ਕੀ ਕਰਦੇ ਹਾਂ ਕਿ ਭਾਰਤ ਖ਼ੁਦ ਵਿੱਚ ਇੰਨਾ ਵੱਡਾ ਮਾਰਕਿਟ ਹੈ, ਭਲੇ ਹੀ ਲੋਕ ਕੱਪੜਿਆਂ ਦਾ ਸਾਈਜ਼ ਛੋਟਾ-ਮੋਟਾ ਕਰਦੇ ਰਹਿੰਦੇ ਹੋਣ, ਲੇਕਿਨ ਫਿਰਵੀ ਮਾਰਕੀਟ ਤਾਂ ਵੱਡਾ ਹੈ ਹੀ ਹੈ। ਦੋ-ਤਿੰਨ ਇੰਚ ਘੱਟ ਹੋ ਜਾਵੇਗਾ। ਅਤੇ ਇਸ ਲਈ ਬਾਹਰ ਦੇਖਣ ਦੀ ਇੱਛਾ ਹੀ ਨਹੀਂ ਹੁੰਦੀ ਹੈ। ਇਹ ਸਾਇਕੀ ਜੋ ਹੈ ਨਾ, ਭਾਰਤ ਵਿੱਚ ਇੰਨਾ ਵੱਡਾ ਮਾਰਕੀਟ ਹੈ, ਮੈਨੂੰ ਕੀ ਜ਼ਰੂਰਤ ਹੈ। ਮਿਹਰਬਾਨੀ ਕਰਕੇ ਅੱਜ ਦੀ ਇਸ ਐਗਜ਼ੀਬਿਸ਼ਨ ਦੇ ਬਾਅਦ ਉਸ ਤੋਂ ਬਾਹਰ ਨਿਕਲੇ।
ਕੀ ਤੁਹਾਡੇ ਵਿੱਚੋਂ ਕਿਸੇ ਨਾ ਸਟਡੀ ਕੀਤਾ ਹੈ, ਅਫਰੀਕਨ ਮਾਰਕਿਟ ਵਿੱਚ ਕਿਸ ਪ੍ਰਕਾਰ ਦਾ ਕੱਪੜਾ ਚਾਹੀਦਾ ਹੈ, ਕਿਸ ਪ੍ਰਕਾਰ ਦਾ colour combination ਚਾਹੀਦਾ ਹੈ, ਕਿਸ ਪ੍ਰਕਾਰ ਦਾ ਸਾਈਜ਼ ਚਾਹੀਦਾ ਹੈ? ਅਸੀਂ ਨਹੀਂ ਕਰਦੇ ਹਾਂ। ਉੱਥੋਂ ਕਿਸੇ ਨੇ ਮੰਗਵਾਇਆ, ਔਰਡਰ ਦੇ ਦਿੱਤਾ, ਕਰ ਦਿੱਤਾ, ਅਤੇ ਬਸ। ਮੈਨੂੰ ਯਾਦ ਹੈ ਅਫਰੀਕਾ ਦੇ ਲੋਕਾਂ ਨੂੰ ਜੋ ਕੱਪੜੇ ਪਹਿਣਦੇ ਹਨ ਤਾਂ ਥੋੜੀ ਚੌੜਾਈ ਕੱਪੜੇ ਦੀ ਜ਼ਿਆਦਾ ਚਾਹੀਦੀ ਹੈ। ਸਾਡੇ ਇੱਥੇ ਜੋ ਚੌੜਾਈ ਹੁੰਦੀ ਹੈ ਉਹ ਸਾਡੇ ਲੋਕਾਂ ਦੇ ਸਾਈਜ਼ ‘ਤੇ ਹੁੰਦੀ ਹੈ। ਤਾਂ ਸਾਡਾ ਤਾਂ ਕੁਰਤਾ ਬਣ ਜਾਵੇਗਾ ਲੇਕਿਨ ਉਨ੍ਹਾਂ ਦਾ ਨਹੀਂ ਬਣਦਾ ਹੈ। ਤਾਂ ਸਾਡੇ ਸੁਰੇਂਦਰਨਗਰ ਦੇ ਇੱਕ ਵਿਅਕਤੀ ਨੇ ਉਸ ‘ਤੇ ਕੋਸ਼ਿਸ਼ ਕੀਤੀ। ਤਾਂ ਉਸ ਨੇ, ਉਹ ਹੱਥ ਤੋਂ ਬਣਾਉਂਦਾ ਸੀ ਕੱਪੜਾ, ਬੁਣਕਰ ਸੀ... ਉਸ ਨੇ ਆਪਣਾ ਸਾਈਜ਼ ਵਧਾ ਦਿੱਤਾ। ਅਤੇ ਵੱਡੇ width ਵਾਲਾ ਉਸ ਨੇ ਕੱਪੜਾ ਬਣਾਉਣਾ ਸ਼ੁਰੂ ਕੀਤਾ। ਅਤੇ ਉਸ ਪੇਂਟਿੰਗ ਜੋ ਉਨ੍ਹਾਂ ਲੋਕਾਂ ਨੂੰ ਜਿਵੇਂ ਰੰਗ, ਭਾਂਤਿ-ਭਾਂਤਿ ਦੇ ਕਲਰ ਚਾਹੀਦੇ ਸਨ, ਉਸ ਨੇ ਦਿੱਤਾ। ਤੁਹਾਨੂੰ ਹੈਰਾਨੀ ਹੋਵੇਗੀ ਅਫਰੀਕਾ ਦੇ ਮਾਰਕੀਟ ਵਿੱਚ ਉਸ ਦਾ ਕੱਪੜਾ ਬਹੁਤ ਪ੍ਰਸਿੱਧ ਹੋਇਆ ਕਿਉਂਕਿ ਦਰਮਿਆਨ ‘ਚ ਸਿਲਾਈ ਦੀ ਜ਼ਰੂਰਤ ਨਹੀਂ ਸੀ। ਇੱਕ ਜਗ੍ਹਾ ‘ਤੇ ਸਿਰਫ਼ ਸਿਲਾਈ ਕਰ ਦਿੱਤੀ, ਉਸ ਦੇ ਕੱਪੜੇ ਬਣ ਜਾਂਦੇ ਸਨ। ਹੁਣ ਇਹ ਥੋੜੀ ਰਿਸਰਚ ਕਰੋ।
ਮੈਂ ਹੁਣ ਇੱਕ ਐਗਜ਼ੀਬਿਸ਼ਨ ਦੇਖ ਰਿਹਾ ਸੀ, ਮੈਂ ਕਿਹਾ ਦੁਨੀਆ ਵਿੱਚ, ਪੂਰੇ ਯੂਰੋਪ ਵਿੱਚ ਜਿਸਪੀ ਸਮਾਜ ਬਿਖਰਿਆ ਹੋਇਆ ਹੈ। ਤੁਸੀਂ ਅਗਰ ਜਿਪਸੀ ਦੇ ਲੋਕ ਜੋ ਕੱਪੜੇ ਪਹਿਣਦੇ ਹਨ, ਉਸ ਨੂੰ ਬਾਰੀਕੀ ਨਾਲ ਦੇਖੋਗੇ ਤਾਂ ਸਾਡੇ ਇੱਥੇ natural course ਵਿੱਚ ਜੋ ਪਹਾੜਾਂ ਵਿੱਚ ਪਹਿਣੇ ਜਾਣ ਵਾਲੇ ਕੱਪੜੇ ਹਨ ਜਾਂ ਸਾਡੇ ਇੱਥੇ ਰਾਜਸਥਾਨ ਦੇ, ਗੁਜਰਾਤ ਦੇ ਸੀਮਾਵਰਤੀ ਇਲਾਕਿਆਂ ਵਿੱਚ ਜੋ, ਕਰੀਬ-ਕਰੀਬ ਉਸ ਨਾਲ ਮਿਲਦੇ-ਜੁਲਦੇ ਹਨ। ਉਨ੍ਹਾਂ ਦੀ ਕਲਰ ਦੀ choice ਵੀ ਅਜਿਹੀ ਹੀ ਹੈ। ਕੀ ਕਦੇ ਕਿਸੇ ਨੇ ਕੋਸ਼ਿਸ਼ ਕਰਕੇ, ਜਿਪਸੀ ਲੋਕਾਂ ਦੀ requirement ਦੇ ਅਨੁਸਾਰ ਕੱਪੜੇ ਬਣਾ ਕੇ ਬਹੁਤ ਵੱਡੇ ਮਾਰਕੀਟ ਨੂੰ capture ਕਰਨ ਦੇ ਲਈ ਸੋਚਿਆ ਹੈ ਕੀ? ਇਹ ਮੈਂ ਬਿਨਾ royalty advice ਦੇ ਰਿਹਾ ਹਾਂ। ਸਾਨੂੰ ਸੋਚਣਾ ਚਾਹੀਦਾ ਹੈ, ਦੁਨੀਆ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ। ਕੀ ਸਾਡੇ ਇੱਥੇ, ਹੁਣ ਮੈਂ ਦੇਖਿਆ ਹੈ ਕਿ ਇਸ ਵਿੱਚ ਕੈਮੀਕਲ ਵਾਲੇ ਨਹੀਂ ਹਨ ਇਸ ਪੂਰੇ ਐਗਜ਼ੀਬਿਸ਼ਨ ਵਿੱਚ। ਮੈਨੂੰ ਦੱਸੋ ਕੋਈ ਵੀ ਕੱਪੜਾ ਕੈਮੀਕਲ ਵਾਲਿਆਂ ਦੀ ਮਦਦ ਦੇ ਬਿਨਾ ਬਜ਼ਾਰ ਵਿੱਚ ਕੰਮ ਆਵੇਗਾ ਕੀ? ਲੇਕਿਨ ਤੁਹਾਡੀ ਸਪਲਾਈ ਚੇਨ ਵਿੱਚ ਕੈਮੀਕਲ ਵਾਲਾ ਨਹੀਂ ਹੈ। ਚੰਗਾ ਹੁੰਦਾ ਉਹ ਵੀ ਹੁੰਦਾ, ਅਤੇ ਕੰਪੀਟਿਸ਼ਨ ਹੋਵੇ ਕਿ ਨੇਚੁਰਲ ਕਲਰ ਕੌਣ provide ਕਰਦਾ ਹੈ। ਵੈਜੀਟੇਬਲ ਤੋਂ ਬਣੇ ਹੋਏ ਕਲਰ ਕੌਣ provide ਕਰਦਾ ਹੈ। ਅਤੇ ਅਸੀਂ ਦੁਨੀਆ ਨੂੰ ਉਸ ਦਾ ਮਾਰਕੀਟ ਦਈਏ। ਸਾਡੀ ਖਾਦੀ ਵਿੱਚ ਦੁਨੀਆ ਵਿੱਚ ਜਾਣ ਦੀ ਤਾਕਤ ਪਈ ਹੈ ਜੀ। ਲੇਕਿਨ ਅਸੀਂ ਆਜ਼ਾਦੀ ਦੇ ਅੰਦੋਲਨ ਜਾਂ ਨੇਤਾਜੀ ਲੋਕਾਂ ਦੀਆਂ ਚੋਣਾਂ ਦੀ ਡ੍ਰੈੱਸ ਨੂੰ, ਉੱਥੇ ਤੱਕ ਸੀਮਤ ਕਰ ਦਿੱਤਾ ਖਾਦੀ ਨੂੰ। ਮੈਨੂੰ ਯਾਦ ਹੈ 2003 ਵਿੱਚ ਮੈਂ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਸੀ। ਪਰਾਕ੍ਰਮ ਮੈਂ ਕਹਿ ਰਿਹਾ ਹਾਂ ਕਿਉਂਕਿ ਜਿਨ੍ਹਾਂ ਲੋਕਾਂ ਦੇ ਵਿੱਚ ਰਿਹਾ ਹਾਂ ਅਤੇ ਜਿਸ ਪਲਟੈਫਾਰਮ ‘ਤੇ ਕੀਤਾ ਹਾਂ ਇਸ ਨੂੰ ਪਰਾਕ੍ਰਮ ਹੀ ਕਿਹਾ ਜਾਵੇਗਾ।
2003 ਵਿੱਚ ਪੋਰਬੰਦਰ ਵਿੱਚ, 2 ਅਕਤੂਬਰ ਨੂੰ ਮੈਂ ਫੈਸ਼ਨ ਸ਼ੋਅ ਕੀਤਾ। ਹੁਣ ਸਾਡੇ ਦੇਸ਼ ਵਿੱਚ ਅੱਜ ਵੀ ਕਿਤੇ ਫੈਸ਼ਨ ਸ਼ੋਅ ਕਰੋ ਤਾਂ ਚਾਰ-ਛੇ ਲੋਕ ਝੰਡਾ ਲੈ ਕੇ ਵਿਰੋਧ ਕਰਨ ਦੇ ਲਈ ਆ ਜਾਂਦੇ ਹਨ। 2003 ਵਿੱਚ ਕੀ ਹਾਲ ਹੋਵੇਗਾ, ਤੁਸੀਂ ਜ਼ਰਾ ਕਲਪਨਾ ਕਰ ਸਕਦੇ ਹੋ। ਅਤੇ ਮੇਰੇ ਗੁਜਰਾਤ ਦੇ ਐੱਨਆਈਡੀ ਦੇ ਜੋ ਲੜਕੇ ਸਨ ਉਨ੍ਹਾਂ ਨੂੰ ਥੋੜਾ ਸਮਝਾਇਆ। ਮੈਂ ਕਿਹਾ ਮੈਨੂੰ 2 ਅਕਤੂਬਰ ਨੂੰ ਇਹ ਖਾਦੀ ਜੋ ਨੇਤਾਵਾਂ ਦਾ ਕੱਪੜਾ ਹੈ ਨਾ, ਉਸ ਵਿੱਚੋਂ ਬਾਹਰ ਕੱਢਣਾ ਹੈ। ਇਹ ਸਧਾਰਣ ਜਨਤਾ ਦੇ ਕੱਪੜਿਆਂ ਵਿੱਚ ਮੈਨੂੰ ਬਦਲਾਵ ਲਿਆਉਣਾ ਹੈ। ਥੋੜੀ ਮਿਹਨਤ ਕੀਤੀ ਅਤੇ ਮੈਂ ਗਾਂਧੀ ਐਂਡ ਵਿਨੋਬਾ ਜੀ ਦੇ ਨਾਲ ਕੰਮ ਕਰਨ ਵਾਲੇ ਸਾਰੇ Gandhian ਲੋਕਾਂ ਨੂੰ ਬੁਲਾਇਆ। ਮੈਂ ਕਿਹਾ, ਬੈਠੋ ਇੱਥੇ, ਦੇਖੋ। ਅਤੇ “ਵੈਸ਼ਣਵ ਜਨ ਨੂੰ ਤੇ ਨੇ ਰੇ ਕਹੋ” ਉਹ ਗੀਤ ਚਲਦਾ ਸੀ, ਉੱਪਰ ਫੈਸ਼ਨ ਸ਼ੋਅ ਚਲਦਾ ਸੀ। ਅਤੇ ਸਾਰੇ ਯੰਗ ਬੱਚੇ ਆਧੁਨਿਕ ਖਾਦੀ ਦੇ ਕੱਪੜੇ ਪਹਿਣ ਦੇ ਆਏ ਤਾਂ ਮੈਨੂੰ ਭਾਵ ਜੀ ਵਿਨੋਬਾ ਜੀ, ਇੱਕ ਸਾਥੀ ਸੀ ਭਾਵਜੀ, ਉਹ ਹੁਣ ਤਾਂ ਨਹੀਂ ਰਹੇ, ਉਹ ਮੇਰੇ ਨਾਲ ਬੈਠੇ। ਬੋਲੇ ਅਸੀਂ ਤਾਂ ਕਦੇ ਖਾਦੀ ਨੂੰ ਇਹ ਸੋਚਿਆ ਹੀ ਨਹੀਂ ਪਹਿਲੂ। ਇਹੀ ਸੱਚਾ ਰਸਤਾ ਹੈ ਉਹ।
ਅਤੇ ਤੁਸੀਂ ਦੇਖੋ, ਨਵੇਂ-ਨਵੇਂ ਪ੍ਰਯੋਗਾਂ ਦਾ ਪਰਿਣਾਮ ਕੀ ਹੈ ਖਾਦੀ ਅੱਜ ਕਿੱਥੇ ਪਹੁੰਚ ਗਿਆ ਹੈ। ਇਹ ਹੁਣ ਤੱਕ ਗਲੋਬਲ ਤਾਂ ਬਣਿਆ ਨਹੀਂ ਹੈ, ਹਾਲੇ ਤਾਂ ਸਾਡੇ ਦੇਸ਼ ਵਿੱਚ ਗੱਡੀ ਚਲ ਰਹੀ ਹੈ। ਅਜਿਹੀ ਬਹੁਤ ਸਾਰੀਆਂ ਚੀਜ਼ਾਂ ਹਨ ਸਾਥੀਓ, ਜਿਸ ‘ਤੇ ਸਾਨੂੰ ਸੋਚਣਾ ਚਾਹੀਦਾ ਹੈ। ਦੂਸਰਾ, ਕੀ ਭਾਰਤ ਜਿਹੇ ਦੇਸ਼ ਵਿੱਚ ਜੋ ਟੈਕਸਟਾਈਲ ਦੇ ਇਤਿਹਾਸ ਵਿੱਚ ਦੁਨੀਆ ਵਿੱਚ ਉਸ ਦੇ footprint ਬਹੁਤ ਤਾਕਤਵਰ ਹਨ। ਢਾਕਾ ਦੀ ਮਲਮਲ ਦੀ ਅਸੀਂ ਚਰਚਾ ਕਰਦੇ ਸਨ ਜੀ। ਅੰਗੂਠੀ ਤੋਂ ਪੂਰਾ ਥਾਨ ਨਿਕਲ ਜਾਂਦਾ ਸੀ, ਅਜਿਹਾ ਇੱਥੇ ਸਮਝਾਉਂਦੇ ਸੀ। ਹੁਣ ਕੀ, ਕੀ ਕਥਾ ਹੀ ਸੁਣਾਂਦੇ ਰਹਾਂਗੇ ਕੀ। ਕੀ ਅਸੀਂ ਟੈਕਸਟਾਈਲ ਟੈਕਨੋਲੋਜੀ ਨਾਲ ਜੁੜੇ ਹੋਏ ਮਸ਼ੀਨ ਮੈਨੂਫੈਕਚਰਿੰਗ, ਉਸ ਦੇ ਲਈ ਰਿਸਰਚ; ਸਾਡੇ ਆਈਆਈਟੀ ਦੇ ਸਟੂਡੈਂਟਸ, ਸਾਡੇ ਇੰਜੀਨੀਅਰਿੰਗ ਦੇ ਸਟੂਡੈਂਟਸ, ਈਵਨ ਬਹੁਤ ਅਨੁਭਵੀ ਲੋਕ, ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ।
ਤੁਹਾਡੇ ਸਾਹਮਣੇ ਡਾਇਮੰਡ ਇੰਡਸਟ੍ਰੀ ਦਾ ਉਦਾਹਰਣ ਹੈ। ਡਾਇਮੰਡ ਖੇਤਰ ਦੇ ਲੋਕਾਂ ਨੇ ਜੋ-ਜੋ ਮਸ਼ੀਨ requirement ਸੀ, ਉਸ ਦੀਆਂ ਸਾਰੀਆਂ ਚੀਜ਼ਾਂ ਇੱਥੇ ਡਿਵੈਲਪ ਕੀਤੀਆਂ ਹਨ। ਅਤੇ ਡਾਇਮੰਡ ਇੰਡਸਟ੍ਰੀ ਦਾ ਕੰਮ, ਕਟਿੰਗ ਐਂਡ ਪੌਲਿਸ਼ਿੰਗ ਦੇ ਕੰਮ ਵਿੱਚ ਭਾਰਤ ਵਿੱਚ ਬਣੀ ਹੋਈ ਮਸ਼ੀਨ ਕੰਮ ਵਿੱਚ ਆ ਰਹੀ ਹੈ। ਕੀ ਟੈਕਸਟਾਈਲ ਦੇ ਖੇਤਰ ਵਿੱਚ ਅਸੀਂ ਉਸ ਪ੍ਰਕਾਰ ਨਾਲ ਮਿਸ਼ਨ ਮੋਡ ‘ਤੇ ਅਤੇ ਇੱਕ ਤੁਹਾਡਾ ਐਸੋਸੀਏਸ਼ਨ ਵੱਡਾ ਕੰਪੀਟਿਸ਼ਨ ਕਰੇ। ਕੋਈ ਜੋ ਨਵੀਂ ਮਸ਼ੀਨ, ਘੱਟ ਬਿਜਲੀ ਉਪਯੋਗ ਕਰਨ ਵਾਲਾ, ਜ਼ਿਆਦਾ ਪ੍ਰੋਡਕਸ਼ਨ ਕਰਨ ਵਾਲਾ, ਵੈਰਾਇਟੀ ਦੀਆਂ ਚੀਜ਼ਾਂ ਬਣਾਉਣ ਵਾਲਾ, ਮਸ਼ੀਨ ਲੈ ਕੇ ਆਵੇਗਾ, ਉਸ ਨੂੰ ਇੰਨਾ ਵੱਡਾ ਇਨਾਮ ਦੇਣਗੇ। ਕੀ ਨਹੀਂ ਕਰ ਸਕਦੇ ਕੀ ਤੁਸੀਂ ਲੋਕ?
ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸੋਚੋ ਦੋਸਤੋਂ। ਅੱਜ ਅਸੀਂ ਸੋਚੀਏ ਕਿ ਦੁਨੀਆ ਵਿੱਚ ਸਾਡੇ ਮਾਰਕੀਟ ਦੇ ਲਈ ਉਨ੍ਹਾਂ ਦੀ choice ਦਾ ਅਸੀਂ ਪੂਰਾ ਸਰਵੇ ਕਰੀਏ, ਸਟਡੀ ਕਰੀਏ, ਰਿਪੋਰਟ ਜੁਆਇਨ ਕਰੀਏ, ਕਿ ਅਫਰੀਕਨ ਦੇਸ਼ਾਂ ਵਿੱਚ ਇਸ ਪ੍ਰਕਾਰ ਦੇ ਟੈਕਸਟਾਈਲ ਦੀ ਜ਼ਰੂਰਤ ਹੈ। ਯੂਰੋਪੀਅਨ ਕੰਟ੍ਰੀਜ਼ ਨੂੰ ਇਸ ਪ੍ਰਕਾਰ ਦੇ ਟੈਕਸਟਾਈਲ ਦੀ ਜ਼ਰੂਰਤ ਹੈ। ਜੋ ਲੋਕ health conscious ਹਨ ਉਨ੍ਹਾਂ ਨੂੰ ਇਸ ਪ੍ਰਕਾਰ ਦੀ ਜ਼ਰੂਰਤ ਹੈ। ਅਸੀਂ ਕਿਉਂ ਨਾ ਬਣਾਈਏ? ਕੀ ਦੁਨੀਆ ਵਿੱਚ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਏ ਲੋਕਾਂ ਨੂੰ, ਹਸਪਤਾਲ, ਆਪਰੇਸ਼ਨ ਥਿਏਟਰ ਵਗੈਰ੍ਹਾ ਜੋ ਕੱਪੜੇ ਪਹਿਣਨੇ ਹੋਣ, ਬਹੁਤ ਵੱਡੀ, ਯਾਨੀ ਜੋ ਇੱਕ ਵਾਰ ਉਪਯੋਗ ਕਰੋ ਫੇਂਕ ਦੇਣਾ ਹੁੰਦਾ ਹੈ। ਅਤੇ ਉਸ ਦਾ ਮਾਰਕੀਟ ਬਹੁਤ ਵੱਡਾ ਹੈ।
ਕੀ ਕਦੇ ਦੁਨੀਆ ਨੂੰ ਕਦੇ ਅਸੀਂ brand ਬਣਾਈ ਕਿ ਭਾਰਤ ਤੋਂ ਬਣੀਆਂ ਹੋਈਆਂ ਇਹ ਚੀਜ਼ assured ਹੈ ਕਿ ਤੁਹਾਨੂੰ ਹਸਪਤਾਲ ਵਿੱਚ ਕਿੰਨਾ ਹੀ ਵੱਡਾ ਆਪਰੇਸ਼ਨ ਕਰਨਾ ਹੈ, ਇਹ ਪਹਿਣ ਕੇ ਜਾਓ, ਪੇਸ਼ੈਂਟ ਨੂੰ ਕਦੇ ਕੋਈ ਤਕਲੀਫ ਨਹੀਂ ਹੋਵੇਗੀ, ਕੀ ਅਸੀਂ ਇੰਨਾ brand ਬਣਾ ਸਕਦੇ ਹਾਂ? ਯਾਨੀ ਗਲੋਬਲ ਹੀ ਸੋਚੋ ਸਾਥੀਓ। ਭਾਰਤ ਦਾ ਇਹ ਇੰਨਾ ਵੱਡਾ ਖੇਤਰ ਹੈ ਅਤੇ ਭਾਰਤ ਦੇ ਕਰੋੜਾਂ ਲੋਕਾਂ ਦਾ ਰੋਜ਼ਗਾਰ ਇਸ ਨਾਲ ਜੁੜਿਆ ਹੋਇਆ ਹੈ। ਅਸੀਂ ਕਿਰਪਾ ਕਰਕੇ ਦੁਨੀਆ ਤੋਂ ਆਏ ਹੋਏ ਫੈਸ਼ਨ ਨੂੰ ਫੋਲੋ ਨਾ ਕਰੀਏ, ਅਸੀਂ ਦੁਨੀਆ ਨੂੰ ਫੈਸ਼ਨ ਵਿੱਚ ਵੀ ਲੀਡ ਕਰੀਏ। ਅਤੇ ਅਸੀਂ ਫੈਸ਼ਨ ਦੀ ਦੁਨੀਆ ਵਿੱਚ ਪੁਰਾਣੇ ਲੋਕ ਹਾਂ ਨਵੇਂ ਲੋਕ ਨਹੀਂ ਹਾਂ ਜੀ। ਤੁਸੀਂ ਕਦੇ ਕੋਣਾਰਕ ਦੇ ਸੂਰਯ ਮੰਦਿਰ ਜਾਓਗੇ। ਸੈਂਕੜੇ ਸਾਲ ਪਹਿਲਾਂ ਉਸ ਕੋਣਾਰਕ ਸੂਰਯ ਮੰਦਿਰ ਦੀਆਂ ਜੋ ਮੂਰਤੀਆਂ ਹਨ, ਉਨ੍ਹਾਂ ਮੂਰਤੀਆਂ ਨੇ ਜੋ ਕੱਪੜੇ ਪਹਿਣੇ ਹਨ, ਅੱਜ ਦੇ ਮੌਡਰਨ ਯੁਗ ਵਿੱਚ ਵੀ ਜੋ ਬਹੁਤ ਮੌਡਰਨ ਕੱਪੜੇ ਲਗਦੇ ਹਨ, ਉਹ ਸੈਂਕੜੇ ਸਾਲ ਪਹਿਲਾਂ ਪੱਥਰ ‘ਤੇ ਉਕੇਰੇ ਗਏ ਹਨ।
ਅੱਜ ਜੋ ਸਾਡੀਆਂ ਭੈਣਾਂ ਪਰਸ ਲੈ ਕੇ ਘੁੰਮਦੀਆਂ ਹਨ ਨਾ, ਲਗਦਾ ਹੈ ਬਹੁਤ ਵੱਡੀ ਫੈਸ਼ਨੇਬਲ ਹਨ, ਸੈਂਕੜੇ ਸਾਲ ਪਹਿਲਾਂ ਕੋਣਾਰਕ ਦੇ ਪੱਥਰਾਂ ਦੀਆਂ ਮੂਰਤੀਆਂ ਵਿੱਚ ਉਹ ਤੁਹਾਨੂੰ ਦਿਖਾਈ ਦੇਵੇਗਾ। ਸਾਡੇ ਇੱਥੇ ਅਲੱਗ-ਅਲੱਗ ਇਲਾਕੇ ਦੀ ਪਗੜੀ, ਕਿਉਂ ਆਈ ਹੋਵੇਗੀ ਭਾਈ। ਸਾਡੇ ਇੱਥੇ ਕਦੇ ਕੋਈ ਮਹਿਲਾ ਕੱਪੜਾ ਪਹਿਣਦੇ ਸਮੇਂ ਆਪਣੇ ਪੈਰ ਦਾ ਇੱਕ ਸੈਂਟੀਮੀਟਰ ਵੀ ਹਿੱਸਾ ਦੇਖ ਲਵੇ, ਪਸੰਦ ਨਹੀਂ ਕਰਦੀ ਸੀ। ਉਸੇ ਦੇਸ਼ ਵਿੱਚ ਕੁਝ ਲੋਕਾਂ ਦਾ ਕਾਰੋਬਾਰ ਅਜਿਹਾ ਹੁੰਦਾ ਸੀ ਕਿ ਉਨ੍ਹਾਂ ਨੂੰ ਜ਼ਮੀਨ ਤੋਂ ਛੇ-ਅੱਠ ਇੰਚ ਉੱਚੇ ਕੱਪੜੇ ਪਹਿਣਨਾ ਜ਼ਰੂਰੀ ਸੀ ਤਾਂ ਉਨ੍ਹਾਂ ਦੇ ਲਈ ਉਹ ਫੈਸ਼ਨ ਚਲਦਾ ਸੀ ਸਾਡੇ ਦੇਸ਼ ਵਿੱਚ। ਜੋ ਪਸ਼ੂਪਾਲਨ ਦਾ ਕੰਮ ਕਰਦਾ ਸੀ ਉਨ੍ਹਾਂ ਦੇ ਕੱਪੜੇ ਦੇਖ ਲਵੋ। ਮਤਲਬ ਭਾਰਤ ਵਿੱਚ profession ਦੇ ਅਨੁਕੂਲ ਕੱਪੜੇ, ਉਸ ‘ਤੇ ਸੈਂਕੜੋਂ ਸਾਲਾਂ ਤੋਂ ਕੰਮ ਹੋਇਆ ਹੈ। ਅਗਰ ਰੇਗਿਸਤਾਨ ਵਿੱਚ ਹੈ ਤਾਂ ਉਸ ਦੇ ਜੁੱਤੇ ਕਿਵੇਂ ਹੋਣਗੇ, ਸ਼ਹਿਰੀ ਜੀਵਨ ਹੈ ਤਾਂ ਜੁੱਤੇ ਕਿਵੇਂ ਹੋਣਗੇ, ਖੇਤ ਵਿੱਚ ਕੰਮ ਕਰਨ ਵਾਲਾ ਹੈ ਤਾਂ ਜੁੱਤੇ ਕਿਵੇਂ ਹੋਣਗੇ, ਪਹਾੜ ਵਿੱਚ ਕੰਮ ਕਰਨ ਵਾਲਾ ਹੈ ਤਾਂ ਜੁੱਤੇ ਕਿਵੇਂ ਹੋਣਗੇ, ਤੁਹਾਨੂੰ ਸੈਂਕੜੇ ਸਾਲ ਪੁਰਾਣੇ ਡਿਜ਼ਾਈਨ ਅੱਜ ਵੀ ਇਸ ਦੇਸ਼ ਵਿੱਚ ਉਪਲਬਧ ਹਨ। ਲੇਕਿਨ ਅਸੀਂ, ਸਾਡੇ ਇੰਨੇ ਵੱਡੇ ਖੇਤਰ ‘ਤੇ ਜਿੰਨੀ ਬਾਰੀਕੀ ਨਾਲ ਸੋਚਣਾ ਚਾਹੀਦਾ ਹੈ ਅਸੀਂ ਨਹੀਂ ਸੋਚ ਰਹੇ ਹਾਂ।
ਅਤੇ ਸਾਥੀਓ,
ਇਹ ਕੰਮ ਸਰਕਾਰ ਨੂੰ ਕਦੇ ਨਹੀਂ ਕਰਨਾ ਚਾਹੀਦਾ ਹੈ ਨਹੀਂ ਤਾਂ ਗੁੜ ਦਾ ਗੋਬਰ ਕਰਨ ਵਿੱਚ ਅਸੀਂ ਲੋਕ ਐਕਸਪਰਟ ਹਾਂ। ਸਰਕਾਰ ਜਿੰਨੀ ਵਾਰ ਲੋਕਾਂ ਦੀ ਜ਼ਿੰਦਗੀ ਵਿੱਚੋਂ ਸਰਕਾਰ ਨੂੰ ਮੈਂ ਕੱਢ ਦੇਣਾ ਚਾਹੁੰਦਾ ਹਾਂ। ਖ਼ਾਸ ਕਰਕੇ ਮੱਧ ਵਰਗ ਪਰਿਵਾਰ ਦੀ ਜ਼ਿੰਦਗੀ ਵਿੱਚ ਸਰਕਾਰ ਟੰਗ ਅੜਾਵੇ, ਮੈਨੂੰ ਮਨਜ਼ੂਰ ਹੀ ਨਹੀਂ ਹੈ। ਹਰ ਇੱਕ ਦਿਨ ਹਰ ਕਦਮ ‘ਤੇ ਸਰਕਾਰ, ਕੀ ਜ਼ਰੂਰਤ ਹੈ? ਅਸੀਂ ਅਜਿਹੇ ਸਮਾਜ ਦੀ ਰਚਨਾ ਕਰੀਏ ਜਿੱਥੇ ਸਰਕਾਰ ਦਾ ਦਖਲ ਘੱਟ ਤੋਂ ਘੱਟ ਹੋਵੇ। ਹਾਂ, ਗ਼ਰੀਬ ਨੂੰ ਜ਼ਰੂਰਤ ਹੈ ਖੜੇ ਰਹਿਣਾ ਚਾਹੀਦਾ ਹੈ। ਉਸ ਨੂੰ ਪੜ੍ਹਨਾ ਹੈ ਤਾਂ ਪੜ੍ਹਾਉਣਾ ਚਾਹੀਦਾ ਹੈ। ਉਸ ਨੂੰ ਹਸਪਤਾਲ ਦੀ ਜ਼ਰੂਰਤ ਹੈ ਤਾਂ ਦੇਣਾ ਚਾਹੀਦਾ ਹੈ। ਬਾਕੀਆਂ ਦੇ ਜੋ ਸਰਕਾਰ ਦੀ ਟੰਗ ਅੜਾਉਣ ਵਾਲੀ ਆਦਤ ਹੈ ਨਾ, ਮੈਂ ਉਸ ਦੇ ਖ਼ਿਲਾਫ਼ ਦੱਸ ਸਾਲ ਤੋਂ ਲੜਾਈ ਲੜ ਰਿਹਾ ਹਾਂ ਅਤੇ ਆਉਣ ਵਾਲੇ ਪੰਜ ਸਾਲ ਵਿੱਚ ਤਾਂ ਪੱਕਾ ਕਰਕੇ ਰਹਾਂਗਾ।
ਮੈਂ ਚੋਣਾਂ ਦੀ ਗੱਲ ਨਹੀਂ ਕਰ ਰਿਹਾ ਹਾਂ ਭਾਈ। ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਲੋਕ, ਹਾਂ ਸਰਕਾਰ ਇੱਕ catalyst ਏਜੰਟ ਦੇ ਰੂਪ ਵਿੱਚ ਹੈ। ਤੁਹਾਡੇ ਜੋ ਸੁਪਨੇ ਹਨ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਜੋ-ਜੋ ਰੁਕਾਵਟਾਂ ਹਨ ਦੂਰ ਕਰਨ ਦਾ ਕੰਮ ਕਰੇਗੀ। ਉਸ ਦੇ ਲਈ ਅਸੀਂ ਬੈਠੇ ਹਨ, ਅਸੀਂ ਕਰਾਂਗੇ। ਲੇਕਿਨ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਜੀ, ਬਹੁਤ ਹਿੰਮਤ ਦੇ ਨਾਲ ਆਓ, ਨਵੇਂ ਵਿਜ਼ਨ ਦੇ ਨਾਲ ਆਓ। ਪੂਰੀ ਦੁਨੀਆ ਨੂੰ ਧਿਆਨ ਵਿੱਚ ਰੱਖ ਕੇ ਆਓ। ਹਿੰਦੁਸਤਾਨ ਵਿੱਚ ਮਾਲ ਵਿਕ ਨਹੀਂ ਰਿਹਾ ਹੈ, ਪਹਿਲਾਂ 100 ਕਰੋੜ ਦਾ ਵੇਚਿਆ, ਇੱਕ ਵਾਰ 200 ਕਰੋੜ ਦਾ ਵੇਚਿਆ, ਇਹ ਇਸ ਚੱਕਰ ਵਿੱਚ ਨਾ ਪਵੋ ਜੀ, ਪਹਿਲਾਂ ਐਕਸਪੋਰਟ ਕਿੰਨਾ ਹੁੰਦਾ ਸੀ, ਹੁਣ ਐਕਸਪੋਰਟ ਕਿੰਨਾ ਹੋ ਰਿਹਾ ਹੈ। ਪਹਿਲਾਂ ਸੌ ਦੇਸ਼ ਵਿੱਚ ਜਾਂਦਾ ਸੀ ਹੁਣ 150 ਦੇਸ਼ ਵਿੱਚ ਕਿਵੇਂ ਜਾ ਰਿਹਾ ਹੈ, ਪਹਿਲਾਂ ਦੁਨੀਆ ਦੇ 200 ਸ਼ਹਿਰ ਵਿੱਚ ਜਾਂਦਾ ਸੀ, ਹੁਣ ਦੁਨੀਆ ਦੇ 500 ਸ਼ਹਿਰ ਵਿੱਚ ਕਿਵੇਂ ਜਾ ਰਿਹਾ ਹੈ, ਪਹਿਲਾਂ ਦੁਨੀਆ ਦੇ ਇਸ ਪ੍ਰਕਾਰ ਦੇ ਮਾਰਕੀਟ ਵਿੱਚ ਜਾ ਰਿਹਾ ਸੀ ਹੁਣ ਦੁਨੀਆ ਦੀਆਂ ਛੇ ਨਵੀਆਂ ਮਾਰਕੀਟਾਂ ਨੂੰ ਅਸੀਂ ਕਿਵੇਂ capture ਕੀਤਾ, ਇਸ ‘ਤੇ ਸੋਚੋ। ਅਤੇ ਤੁਸੀਂ ਜੋ ਐਕਸਪੋਰਟ ਕਰੋਗੇ ਤਾਂ ਹਿੰਦੁਸਤਾਨ ਦੇ ਲੋਕ ਕੱਪੜੇ ਦੇ ਬਿਨਾ ਰਹਿ ਜਾਣਗੇ ਅਜਿਹਾ ਨਹੀਂ ਹੋਵੇਗਾ, ਚਿੰਤਾ ਨਾ ਕਰੋ। ਇੱਥੇ ਦੇ ਲੋਕਾਂ ਨੂੰ ਜੋ ਚਾਹੀਦਾ ਹੈ ਉਹ ਕੱਪੜੇ ਮਿਲ ਹੀ ਜਾਣਗੇ।
ਚਲੋ, ਬਹੁਤ-ਬਹੁਤ ਧੰਨਵਾਦ।
ਧੰਨਵਾਦ !