ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਨਿਤਿਨ ਗਡਕਰੀ ਜੀ, ਨਾਰਾਇਣ ਰਾਣੇ ਜੀ, ਪੀਯੂਸ਼ ਗੋਇਲ ਜੀ, ਹਰਦੀਪ ਸਿੰਘ ਪੁਰੀ ਜੀ, ਮਹੇਂਦਰ ਨਾਥ ਪਾਂਡੇਯ ਜੀ, ਇੰਡਸਟ੍ਰੀ ਦੇ ਸਾਰੇ ਦਿੱਗਜ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਹੁਣੇ ਮੈਂ ਪੀਯੂਸ਼ ਜੀ ਨੂੰ ਸੁਣ ਰਿਹਾ ਸਾਂ, ਉਹ ਕਹਿ ਰਹੇ ਸਨ ਕਿ ਆਪ (ਤੁਸੀਂ) ਆਏ ਤਾਂ ਸਾਡਾ ਹੌਸਲਾ ਵਧ ਜਾਂਦਾ ਹੈ। ਲੇਕਿਨ ਮੈਂ ਦੇਖ ਰਿਹਾ ਸਾਂ ਇੱਥੇ ਤਾਂ ਸਾਰੇ ਹੌਰਸ ਪਾਵਰ ਵਾਲੇ ਲੋਕ ਬੈਠੇ ਹਨ। ਤਦ ਤੈਅ ਹੋ ਗਿਆ ਹੈ ਕਿ ਕਿਸ ਨੂੰ ਕਿੱਥੋਂ ਹੌਸਲਾ ਮਿਲਣ ਵਾਲਾ ਹੈ। ਸਭ ਤੋਂ ਪਹਿਲੇ ਤਾਂ ਮੈਂ Automotive Industry ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਅੱਜ ਹਰ ਸਟਾਲ ‘ਤੇ ਤਾਂ ਨਹੀਂ ਜਾ ਪਾਇਆ, ਲੇਕਿਨ ਜਿਤਨੇ ਭੀ ਸਟਾਲਸ ਮੈਂ ਦੇਖੇ, ਉਹ ਬਹੁਤ ਹੀ ਪ੍ਰਭਾਵਿਤ ਕਰਨ ਵਾਲੇ ਸਨ। ਸਾਡੇ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ, ਦੇਖਦੇ ਹਾਂ ਤਾਂ ਹੋਰ ਆਨੰਦ ਹੋ ਜਾਂਦਾ ਹੈ। ਮੈਂ ਤਾਂ ਕਦੇ ਗੱਡੀ ਖਰੀਦੀ ਨਹੀਂ ਹੈ, ਇਸ ਲਈ ਮੈਨੂੰ ਕੋਈ ਅਨੁਭਵ ਨਹੀਂ ਹੈ, ਕਿਉਂਕਿ ਮੈਂ ਕਦੇ ਸਾਇਕਲ ਭੀ ਨਹੀਂ ਖਰੀਦੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਭੀ ਕਹਾਂਗਾ ਕਿ ਇਸ ਐਕਸਪੋ ਨੂੰ ਆ ਕੇ ਜ਼ਰੂਰ ਦੇਖਣ। ਇਹ ਆਯੋਜਨ Mobility Community ਅਤੇ ਪੂਰੀ Supply Chain ਨੂੰ ਇੱਕ ਮੰਚ ‘ਤੇ ਲਿਆਇਆ ਹੈ। ਮੈਂ ਆਪ ਸਭ (ਤੁਹਾਡਾ ਸਾਰਿਆਂ) ਦਾ Bharat Mobility Global Expo ਵਿੱਚ ਅਭਿਨੰਦਨ ਕਰਦਾ ਹਾਂ, ਅਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸ਼ਾਇਦ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਮੇਰੀ ਪਹਿਲੀ ਟਰਮ ਸੀ, ਉਸ ਸਮੇਂ ਮੈਂ ਇੱਕ ਗਲੋਬਲ ਲੈਵਲ ਦੀ mobility conference ਪਲਾਨ ਕੀਤੀ ਸੀ। ਅਤੇ ਉਸ ਸਮੇਂ ਦੀਆਂ ਚੀਜ਼ਾਂ ਅਗਰ ਆਪ (ਤੁਸੀਂ) ਨਿਕਾਲ ਕੇ (ਕੱਢ ਕੇ) ਦੇਖੋਗੇ ਤਾਂ ਬੈਟਰੀ ‘ਤੇ ਸਾਡਾ ਫੋਕਸ ਕਿਉਂ ਹੋਣਾ ਚਾਹੀਦਾ ਹੈ, Electric Vehicle ਦੀ ਤਰਫ਼ ਸਾਨੂੰ ਕਿਵੇਂ ਜਲਦੀ ਜਾਣਾ ਚਾਹੀਦਾ ਹੈ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਬਹੁਤ ਵਿਸਤਾਰ ਨਾਲ ਉਹ ਸਮਿਟ ਹੋਇਆ ਸੀ, ਗਲੋਬਲ ਐਕਸਪਰਟਸ ਆਏ ਸਨ। ਅਤੇ ਅੱਜ ਮੈਂ ਮੇਰੀ ਦੂਸਰੀ ਟਰਮ ਵਿੱਚ ਦੇਖ ਰਿਹਾ ਹਾਂ ਕਿ ਅੱਛੀ ਖਾਸੀ ਮਾਤਰਾ ਵਿੱਚ ਪ੍ਰਗਤੀ ਹੋ ਰਹੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੀਸਰੀ ਟਰਮ ਵਿੱਚ.. ਚਲੋ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਅਤੇ ਆਪ (ਤੁਸੀਂ) ਲੋਕ ਤਾਂ mobility ਦੀ ਦੁਨੀਆ ਵਿੱਚ ਹੋ, ਤਾਂ ਇਹ ਇਸ਼ਾਰਾ ਦੇਸ਼ ਵਿੱਚ ਜਲਦੀ ਤੋਂ ਪਹੁੰਚੇਗਾ।
ਸਾਥੀਓ,
ਅੱਜ ਦਾ ਭਾਰਤ, 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਲਕਸ਼ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਇਸ ਲਕਸ਼ ਦੀ ਪ੍ਰਾਪਤੀ ਵਿੱਚ ਮੋਬਿਲਿਟੀ ਸੈਕਟਰ ਇੱਕ ਬਹੁਤ ਬੜੀ ਭੂਮਿਕਾ ਅਦਾ ਕਰਨ ਵਾਲਾ ਹੈ। ਅਤੇ ਮੈਂ ਲਾਲ ਕਿਲੇ ਤੋਂ ਕਿਹਾ ਸੀ- ਮੈਂ ਅੱਜ ਦੁਬਾਰਾ ਉਸ ਦੀ ਮੁੜ-ਯਾਦ ਕਰਾ ਰਿਹਾ ਹਾਂ। ਉਸ ਵਿੱਚ ਮੇਰਾ ਇੱਕ ਵਿਜ਼ਨ ਭੀ ਸੀ, ਮੇਰਾ ਵਿਸ਼ਵਾਸ ਭੀ ਸੀ ਅਤੇ ਉਹ ਵਿਸ਼ਵਾਸ ਮੇਰਾ ਆਪਣਾ ਨਹੀਂ ਸੀ। 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਦੇ ਕਾਰਨ ਉਹ ਵਿਸ਼ਵਾਸ ਸ਼ਬਦਾਂ ਵਿੱਚ ਪ੍ਰਗਟ ਹੋਇਆ ਸੀ। ਅਤੇ ਉਸ ਦਿਨ ਮੈਂ ਕਿਹਾ ਸੀ ਲਾਲ ਕਿਲੇ ਤੋਂ –ਯਹੀ ਸਮਯ (ਸਮਾਂ) ਹੈ, ਸਹੀ ਸਮਯ (ਸਮਾਂ) ਹੈ। ਇਹ ਮੰਤਰ ਤੁਹਾਡੇ ਸੈਕਟਰ ‘ਤੇ ਬਿਲਕੁਲ ਫਿਟ ਬੈਠਦਾ ਹੈ। ਇੱਕ ਪ੍ਰਕਾਰ ਨਾਲ India is on the move, and is moving fast. ਭਾਰਤ ਦੇ ਮੋਬਿਲਿਟੀ ਸੈਕਟਰ ਦੇ ਲਈ ਇਹ ਇੱਕ ਤਰ੍ਹਾਂ ਨਾਲ ਗੋਲਡਨ ਪੀਰੀਅਡ ਦਾ ਪ੍ਰਾਰੰਭ ਹੈ। ਅੱਜ ਭਾਰਤ ਦੀ ਅਰਥਵਿਵਸਥਾ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਅਤੇ ਜਿਹਾ ਮੈਂ ਪਹਿਲੇ ਕਿਹਾ ਸਾਡੀ ਸਰਕਾਰ ਦੇ ਤੀਸਰੇ ਟਰਮ ਵਿੱਚ ਭਾਰਤ ਦਾ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨਾ ਤੈਅ ਹੈ। ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ ਪਿਛਲੇ 10 ਵਰ੍ਹਿਆਂ ਵਿੱਚ ਕਰੀਬ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਅਤੇ ਜਦੋਂ ਉਹ ਗ਼ਰੀਬੀ ਤੋਂ ਬਾਹਰ ਨਿਕਲਦਾ ਹੈ ਨਾ ਤਦ ਉਸ ਦੇ ਸੁਪਨਿਆਂ ਵਿੱਚ ਪਹਿਲੀਆਂ ਪੰਜ ਚੀਜ਼ਾਂ ਵਿੱਚ ਕੀ ਹੁੰਦਾ ਹੈ? ਇੱਕ ਆਪ (ਤੁਸੀਂ) ਹੁੰਦੇ ਹੋ। ਚਾਹੇ ਉਹ ਸਾਇਕਲ ਖਰੀਦਣਾ ਚਾਹੇਗਾ, ਚਾਹੇ scooty ਖਰੀਦਣਾ ਚਾਹੇਗਾ, ਚਾਹੇ scooter ਅਤੇ ਹੋ ਸਕੇ ਤਾਂ four wheeler! ਉਸ ਦਾ ਪਹਿਲਾ ਧਿਆਨ ਆਪ ਹੀ ‘ਤੇ ਜਾਣ ਵਾਲਾ ਹੈ। ਅਤੇ ਇਹ 25 ਕਰੋੜ ਲੋਕ ਗ਼ਰੀਬੀ ਤੋਂ ਆਏ ਹਨ। ਅੱਜ ਭਾਰਤ ਵਿੱਚ ਬੜੀ ਸੰਖਿਆ ਵਿੱਚ ਨਿਓ ਮਿਡਲ ਕਲਾਸ ਬਣਿਆ ਹੈ, ਜਿਸ ਦੀਆਂ ਆਪਣੀਆਂ ਆਸ਼ਾਵਾਂ ਹਨ, ਆਪਣੀਆਂ ਆਕਾਂਖਿਆਵਾਂ ਹਨ। ਸ਼ਾਇਦ aspiration ਦਾ ਲੈਵਲ ਉਸ ਸੋਸਾਇਟੀ ਵਿੱਚ ਹੁੰਦਾ ਹੈ, ਉਸ economical startup ਵਿੱਚ ਹੁੰਦਾ ਹੈ, ਉਹ ਸ਼ਾਇਦ ਹੀ ਕਿਤੇ ਹੋਰ ਹੁੰਦਾ ਹੈ ਜੀ। ਜਿਵੇਂ ਵਿਅਕਤੀ ਦੇ ਜੀਵਨ ਵਿੱਚ 14 ਤੋਂ 20 ਸਾਲ ਦਾ ਕਾਲਖੰਡ ਜਿਵੇਂ ਇੱਕ ਪ੍ਰਕਾਰ ਨਾਲ ਅਲੱਗ ਹੀ ਹੁੰਦਾ ਹੈ, ਤਿਵੇਂ ਹੀ ਇਨ੍ਹਾਂ ਦੇ ਜੀਵਨ ਵਿੱਚ ਹੁੰਦਾ ਹੈ। ਅਤੇ ਇਸ ਨੂੰ ਅਗਰ ਅਸੀਂ ਅਡਰੈੱਸ ਕਰਦੇ ਹਾਂ ਤਦ ਕਲਪਨਾ ਕਰ ਸਕਦੇ ਹਾਂ ਅਸੀਂ ਕਿੱਥੋਂ ਕਿੱਥੇ ਪਹੁੰਚ ਸਕਦੇ ਹਾਂ ਜੀ। ਇਹ Neo middle class ਉਸ ਦੇ aspirations ਅਤੇ ਦੂਸਰੀ ਤਰਫ਼ ਅੱਜ ਭਾਰਤ ਵਿੱਚ ਮਿਡਲ ਕਲਾਸ ਦਾ ਦਾਇਰਾ ਭੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਮਿਡਲ ਕਲਾਸ ਦੀ ਇਨਕਮ ਭੀ ਵਧ ਰਹੀ ਹੈ। ਇਹ ਸਾਰੇ ਫੈਕਟਰਸ ਭਾਰਤ ਦੇ ਮੋਬਿਲਿਟੀ ਸੈਕਟਰ ਨੂੰ ਨਵੀਂ ਉਚਾਈ ਦੇਣ ਵਾਲੇ ਹਨ। ਵਧਦੀ ਹੋਈ ਅਰਥਵਿਵਸਥਾ ਅਤੇ ਵਧਦੀ ਹੋਈ ਆਮਦਨ ਦੇ ਦਰਮਿਆਨ, ਵਧਦੇ ਹੋਏ ਕੁਝ ਅੰਕੜੇ, ਤੁਹਾਡੇ ਸੈਕਟਰ ਦਾ ਹੌਸਲਾ ਵਧਾਉਣ ਵਾਲੇ ਹਨ, ਮੋਦੀ ਨਹੀਂ ਇਹ ਅੰਕੜੇ। ਸਾਲ 2014 ਦੇ ਪਹਿਲੇ ਦੇ ਦਸ ਸਾਲਾਂ ਵਿੱਚ ਭਾਰਤ ਵਿੱਚ 12 ਕਰੋੜ ਦੇ ਆਸਪਾਸ ਗੱਡੀਆਂ ਦੀ ਵਿਕਰੀ ਹੋਈ ਸੀ। ਜਦਕਿ 2014 ਦੇ ਬਾਅਦ ਤੋਂ ਦੇਸ਼ ਵਿੱਚ 21 ਕਰੋੜ ਤੋਂ ਜ਼ਿਆਦਾ ਗੱਡੀਆਂ ਦੀ ਵਿਕਰੀ ਹੋ ਚੁੱਕੀ ਹੈ। ਦਸ ਸਾਲ ਪਹਿਲੇ ਭਾਰਤ ਵਿੱਚ ਸਾਲ ਭਰ ਵਿੱਚ ਦੋ ਹਜ਼ਾਰ ਤੱਕ ਇਲੈਕਟ੍ਰਿਕ ਗੱਡੀਆਂ ਵਿਕ ਰਹੀਆਂ ਸਨ। ਉੱਥੇ ਹੀ ਹੁਣ ਭਾਰਤ ਵਿੱਚ ਕਰੀਬ 12 ਲੱਖ ਇਲੈਕਟ੍ਰਿਕ ਗੱਡੀਆਂ ਹਰ ਸਾਲ ਵਿਕ ਰਹੀਆਂ ਹਨ। ਪਿਛਲੇ 10 ਸਾਲ ਵਿੱਚ passenger vehicles ਦੀ ਵਿਕਰੀ ਵਿੱਚ 60 ਪਰਸੈਂਟ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਟੂ-ਵ੍ਹੀਲਰ ਸੇਲਸ ਭੀ 70 ਪਰਸੈਂਟ ਤੋਂ ਜ਼ਿਆਦਾ ਵਧੀ ਹੈ। ਹੁਣੇ ਕੱਲ੍ਹ ਹੀ ਜੋ ਅੰਕੜੇ ਆਏ ਹਨ ਉਹ ਦੱਸਦੇ ਹਨ ਕਿ ਜਨਵਰੀ ਦੇ ਮਹੀਨੇ ਵਿੱਚ ਕਾਰਾਂ ਦੀ ਵਿਕਰੀ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿਨਾਂ ਦੀਆਂ ਵਿਕੀਆਂ ਹਨ, ਉਹ ਇੱਥੇ ਬੈਠੇ ਹਨ ਨਾ। ਆਪ (ਤੁਸੀਂ) ਚਿੰਤਾ ਮਤ ਕਰੋ income tax ਵਾਲੇ ਸੁਣ ਰਹੇ ਹਨ, ਘਬਰਾਓ ਮਤ। ਯਾਨੀ ਆਪ (ਤੁਹਾਡੇ) ਸਭ ਦੇ ਲਈ ਮੋਬਿਲਿਟੀ ਸੈਕਟਰ ਵਿੱਚ ਅਭੂਤਪੂਰਵ Positive ਵਾਤਾਵਰਣ ਅੱਜ ਧਰਤੀ ‘ਤੇ ਨਜ਼ਰ ਆ ਰਿਹਾ ਹੈ। ਤੁਹਾਨੂੰ ਅੱਗੇ ਵਧ ਕੇ ਇਸ ਦਾ ਲਾਭ ਉਠਾਉਣਾ ਹੈ।
ਸਾਥੀਓ,
ਅੱਜ ਦਾ ਭਾਰਤ, ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਨੀਤੀਆਂ ਬਣਾ ਰਿਹਾ ਹੈ। ਅਤੇ ਇਸ ਵਿੱਚ ਨਿਸ਼ਚਿਤ ਤੌਰ ‘ਤੇ ਮੋਬਿਲਿਟੀ ਸੈਕਟਰ ਦੇ ਲਈ ਵਿਸ਼ੇਸ਼ ਜਗ੍ਹਾ ਹੈ। ਕੱਲ੍ਹ ਜੋ ਬਜਟ ਪੇਸ਼ ਹੋਇਆ ਹੈ, ਉਸ ਵਿੱਚ ਭੀ ਇਸ ਵਿਜ਼ਨ ਨੂੰ ਆਪ (ਤੁਸੀਂ) ਦੇਖ ਪਾਉਂਦੇ ਹੋਵੋਗੇ, ਇਹ ਤਾਂ ਇੰਟਰਿਮ (ਅੰਤ੍ਰਿਮ) ਬਜਟ ਹੈ, ਪੂਰਾ ਤਾਂ ਆਏਗਾ ਜਦੋਂ ਅਸੀਂ ਤੀਸਰੀ ਵਾਰ ਆਵਾਂਗੇ ਤਦ। 2014 ਵਿੱਚ ਭਾਰਤ ਦਾ Capital Expenditure 2 ਲੱਖ ਕਰੋੜ ਤੋਂ ਭੀ ਘੱਟ ਸੀ, 2 ਲੱਖ ਤੋਂ ਭੀ ਘੱਟ ਸੀ, ਅੱਜ ਇਹ 11 ਲੱਖ ਕਰੋੜ ਤੋਂ ਭੀ ਜ਼ਿਆਦਾ ਹੋ ਗਿਆ ਹੈ। Capital Expenditure ‘ਤੇ 11 ਲੱਖ ਕਰੋੜ ਰੁਪਏ ਦੇ ਖਰਚ ਦਾ ਐਲਾਨ, ਭਾਰਤ ਦੇ ਮੋਬਿਲਿਟੀ ਸੈਕਟਰ ਨੂੰ ਅਨੇਕ ਵਿਵਿਧ opportunity ਲੈ ਕੇ ਆਇਆ ਹੈ। ਇਹ ਨਾ ਸਿਰਫ਼ ਅਰਥਵਿਵਸਥਾ ਨੂੰ ਤਾਕਤ ਦੇਵੇਗਾ, ਬਲਕਿ ਇਸ ਨਾਲ ਰੋਜ਼ਗਾਰ ਦੇ ਭੀ ਨਵੇਂ ਅਵਸਰ ਬਣਨਗੇ। ਇਸ ਅਭੂਤਪੂਰਵ ਇਨਵੈਸਟਮੈਂਟ ਦੀ ਵਜ੍ਹਾ ਨਾਲ ਅੱਜ ਭਾਰਤ ਵਿੱਚ ਰੇਲ-ਰੋਡ-ਏਅਰਵੇ-ਵਾਟਰਵੇ ਟ੍ਰਾਂਸਪੋਰਟ ਯਾਨੀ ਹਰ ਖੇਤਰ ਦਾ ਕਾਇਆਕਲਪ ਹੋ ਰਿਹਾ ਹੈ। ਅਸੀਂ ਸਮੁੰਦਰ ਅਤੇ ਪਹਾੜਾਂ ਨੂੰ ਚੁਣੌਤੀ ਦਿੰਦੇ ਹੋਏ ਇੱਕ ਦੇ ਬਾਅਦ ਇੱਕ engineering marvel ਤਿਆਰ ਕਰ ਰਹੇ ਹਾਂ, ਉਹ ਭੀ ਰਿਕਾਰਡ ਸਮੇਂ ਵਿੱਚ। ਅਟਲ ਟਨਲ ਤੋਂ ਲੈ ਕੇ ਅਟਲ ਸੇਤੁ ਤੱਕ, ਭਾਰਤ ਦਾ infrastructural development ਨਵੇਂ ਰਿਕਾਰਡ ਬਣਾ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਵਿੱਚ 75 ਨਵੇਂ ਏਅਰਪੋਰਟ ਬਣਾਏ ਗਏ ਹਨ। ਕਰੀਬ 4 ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਦਾ ਨਿਰਮਾਣ ਹੋਇਆ ਹੈ। 90 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ਬਣੇ ਹਨ। 3500 ਕਿਲੋਮੀਟਰ ਦੇ ਹਾਈਸਪੀਡ ਕੌਰੀਡੋਰ ਵਿਕਸਿਤ ਕੀਤੇ ਗਏ ਹਨ। 15 ਨਵੇਂ ਸ਼ਹਿਰਾਂ ਵਿੱਚ ਮੈਟਰੋ ਰੇਲ ਅਤੇ 25 ਹਜ਼ਾਰ ਕਿਲੋਮੀਟਰ ਦੇ ਰੇਲ ਰੂਟਸ ਦਾ ਨਿਰਮਾਣ ਹੋਇਆ ਹੈ। ਇਸ ਵਾਰ ਦੇ ਬਜਟ ਵਿੱਚ, 40 ਹਜ਼ਾਰ ਰੇਲ ਕੋਚੇਜ਼ ਨੂੰ ਵੰਦੇ ਭਾਰਤ ਟ੍ਰੇਨ ਦੇ ਡਿੱਬਿਆਂ ਜਿਹਾ ਆਧੁਨਿਕ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਹ 40 ਹਜ਼ਾਰ ਕੋਚ, ਸਾਧਾਰਣ ਰੇਲ ਗੱਡੀਆਂ ਵਿੱਚ ਲਗਾਏ ਜਾਣਗੇ। ਇਸ ਨਾਲ ਭਾਰਤੀ ਰੇਲਵੇ ਦੀ ਤਸਵੀਰ ਬਦਲਣਾ ਤੈਅ ਹੈ।
ਸਾਥੀਓ,
ਸਾਡੀ ਸਰਕਾਰ ਦੀ ਇਸ Speed ਅਤੇ Scale ਨੇ ਭਾਰਤ ਵਿੱਚ ਮੋਬਿਲਿਟੀ ਦੀ ਪਰਿਭਾਸ਼ਾ ਨੂੰ ਭੀ ਬਦਲ ਦਿੱਤਾ ਹੈ। ਸਾਡੀ ਸਰਕਾਰ ਦਾ ਜ਼ੋਰ ਰਿਹਾ ਹੈ ਕਿ ਪ੍ਰੋਜੈਕਟ ਸਮੇਂ ‘ਤੇ ਪੂਰੇ ਹੋਣ, ਅਟਕਣ ਨਹੀਂ, ਭਟਕਣ ਨਹੀਂ, ਲਟਕਣ ਨਹੀਂ । Transportation ਨੂੰ ਅਸਾਨ ਬਣਾਉਣ ਦੇ ਲਈ, Logistics ਨਾਲ ਜੁੜੀਆਂ ਚੁਣੌਤੀਆਂ ਨੂੰ ਘੱਟ ਕਰਨ ਦੇ ਲਈ ਭੀ ਸਾਡੀ ਸਰਕਾਰ ਨੇ ਇਤਿਹਾਸਿਕ ਬਦਲਾਅ ਕੀਤੇ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਅੱਜ ਦੇਸ਼ ਵਿੱਚ Integrated Transport ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। Aircraft ਅਤੇ Ship Leasing ਦੇ ਲਈ GIFT CITY ਵਿੱਚ Regulatory Framework ਬਣਾਇਆ ਗਿਆ ਹੈ। Logistics Chain ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਨੇ National Logistics Policy ਬਣਾਈ ਹੈ। ਸਮਾਨ ਦੀ ਢੁਆਈ ਵਿੱਚ ਸਮਾਂ ਘੱਟ ਲਗੇ, ਪੈਸਾ ਘੱਟ ਲਗੇ, ਇਸ ਦੇ ਲਈ Dedicated Freight Corridor ਵਿਕਸਿਤ ਕੀਤੇ ਗਏ ਹਨ। ਕੱਲ੍ਹ ਬਜਟ ਵਿੱਚ ਜਿਨ੍ਹਾਂ ਤਿੰਨ railway economic corridors ਦੀ ਘੋਸ਼ਣਾ ਕੀਤੀ ਗਈ ਹੈ, ਉਹ ਭੀ ਭਾਰਤ ਵਿੱਚ Ease of Transportation ਨੂੰ ਵਧਾਉਣ ਦਾ ਕੰਮ ਕਰਨਗੇ।
ਸਾਥੀਓ,
ਅੱਜ ਭਾਰਤ ਵਿੱਚ National Highways ਅਤੇ ਆਧੁਨਿਕ ਐਕਸਪ੍ਰੈੱਸਵੇ ਦੇ ਨਿਰਮਾਣ ਦੇ ਜ਼ਰੀਏ Connectivity ਨੂੰ ਨਿਰੰਤਰ ਮਜ਼ਬੂਤ ਕੀਤਾ ਜਾ ਰਿਹਾ ਹੈ। GST ਨੇ ਨਾ ਸਿਰਫ਼ ਸਮਾਨ ਦੀ ਆਵਾਜਾਈ ਨੂੰ ਤੇਜ਼ ਕੀਤਾ ਹੈ, ਬਲਕਿ ਰਾਜਾਂ ਦੇ ਬਾਰਡਰਸ ‘ਤੇ ਜੋ Check Posts ਹੁੰਦੇ ਸਨ, ਉਨ੍ਹਾਂ ਨੂੰ ਭੀ ਖ਼ਤਮ ਕੀਤਾ ਹੈ। ਫਾਸਟ-ਟੈਗ ਟੈਕਨੋਲੋਜੀ ਭੀ ਇੰਡਸਟ੍ਰੀ ਦੇ ਈਂਧਣ ਅਤੇ ਸਮੇਂ, ਦੋਨਾਂ ਦੀ ਬੱਚਤ ਕਰਾ ਰਹੀ ਹੈ। ਇੱਕ ਸਟਡੀ ਦੇ ਮੁਤਾਬਕ, ਫਾਸਟਟੈਗ ਨਾਲ ਅਰਥਵਿਵਸਥਾ ਨੂੰ ਹਰ ਸਾਲ 40 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋ ਰਿਹਾ ਹੈ।
ਸਾਥੀਓ,
ਭਾਰਤ ਅੱਜ ਵਿਸ਼ਵ ਦਾ Economic Powerhouse ਬਣਨ ਦੇ ਮੁਹਾਨੇ ‘ਤੇ ਹੈ। Auto ਅਤੇ Automotive Component Industry ਦੀ ਬਹੁਤ ਇਸ ਵਿੱਚ ਭੂਮਿਕਾ ਰਹਿਣ ਵਾਲੀ ਹੈ। ਤੁਹਾਡੀ Industry ਦੀ ਦੇਸ਼ ਦੇ Total Exports ਵਿੱਚ ਬੜਾ ਪ੍ਰਤੀਨਿਧਤਾ ਹੈ। ਭਾਰਤ ਅੱਜ Passenger Vehicles ਦੇ ਮਾਮਲੇ ਵਿੱਚ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ ਮਾਰਕਿਟ ਹੈ। ਅਸੀਂ ਪੂਰੀ ਦੁਨੀਆ ਵਿੱਚ Commercial Vehicles ਬਣਾਉਣ ਵਾਲੇ ਤੀਸਰੇ ਸਭ ਤੋਂ ਬੜੇ ਦੇਸ਼ ਹਾਂ। ਸਾਡੀ Components Industry ਭੀ Globally Competitive ਬਣ ਰਹੀ ਹੈ। ਹੁਣ ਅੰਮ੍ਰਿਤਕਾਲ ਵਿੱਚ ਸਾਨੂੰ ਇਨ੍ਹਾਂ ਸਾਰੇ ਖੇਤਰਾਂ ਵਿੱਚ ਦੁਨੀਆ ਵਿੱਚ ਟੌਪ ‘ਤੇ ਆਉਣਾ ਹੈ। ਸਾਡੀ ਸਰਕਾਰ, ਤੁਹਾਡੇ ਹਰ ਪ੍ਰਯਾਸ ਵਿੱਚ ਤੁਹਾਡੇ ਨਾਲ ਖੜ੍ਹੀ ਹੈ। ਇਹ ਮੈਂ ਤੁਹਾਡੇ ਲਈ ਕਹਿ ਰਿਹਾ ਸਾਂ। ਤੁਹਾਡੀ Industry ਦੇ ਲਈ ਸਰਕਾਰ ਨੇ 25 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ Production Linked Incentive Scheme ਬਣਾਈ ਹੈ। ਇਹ ਸਾਡੀ ਪੂਰੀ ਵੈਲਿਊ ਚੇਨ ਨੂੰ ਆਤਮਨਿਰਭਰ ਬਣਾਉਣ ਅਤੇ MSMEs ਨੂੰ ਸ਼ਕਤੀ ਦੇਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ। Battery Storage ਦੇ ਲਈ ਸਰਕਾਰ ਨੇ 18 ਹਜ਼ਾਰ ਕਰੋੜ ਰੁਪਏ ਦੀ PLI Scheme ਦਿੱਤੀ ਹੈ। ਅਤੇ ਜਦੋਂ Battery Storage ਦੀ ਬਾਤ ਆਉਂਦੀ ਹੈ ਤਦ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਕੀ ਸੋਚ ਰਿਹਾ ਹਾਂ। ਅਗਰ ਮੈਂ clean cooking movement ਨੂੰ ਅੱਗੇ ਵਧਾਵਾਂ। ਮੰਨ ਲਓ ਦੇਸ਼ ਵਿੱਚ 25 ਕਰੋੜ ਘਰ ਹਨ ਅਤੇ rooftop solar ਅਤੇ battery storage ਦੀ ਵਿਵਸਥਾ ਅਤੇ ਉਸ ਨਾਲ cooking ਦੀ ਵਿਵਸਥਾ clean cooking ਦੀ ਵਿਵਸਥਾ 25 ਕਰੋੜ battery ਦੀ ਜ਼ਰੂਰਤ, ਮਤਲਬ ਤੁਹਾਡੀਆਂ ਗੱਡੀਆਂ ਤੋਂ ਸੈਂਕੜੇ ਗੁਣਾ ਬੈਟਰੀਆਂ ਦੀ ਜ਼ਰੂਰਤ ਜੋ ਆਪਣੇ ਆਪ ਵਿੱਚ ਗੱਡੀ ਦੀ battery ਨੂੰ ਇਕਦਮ ਸਸਤਾ ਕਰ ਦੇਵੇਗੀ। ਅਭੀ ਆਪ (ਹਾਲੇ ਤੁਸੀਂ) ਅਰਾਮ ਨਾਲ ਇਸ ਫੀਲਡ ਵਿੱਚ ਆਓ, ਪੂਰਾ ਪੈਕੇਜ ਲੈ ਕੇ ਆਓ ਅਤੇ ਕੱਲ੍ਹ ਸਰਕਾਰ ਨੇ ਘੋਸ਼ਿਤ ਕੀਤਾ ਹੈ। ਬਜਟ ਵਿੱਚ ਅਸੀਂ ਪਹਿਲੇ ਤਬਕੇ ਵਿੱਚ ਇੱਕ ਕਰੋੜ ਪਰਿਵਾਰਾਂ ਨੂੰ roof top solar ਨਾਲ ਉਸ ਦੀ ਤਿੰਨ ਸੌ ਯੂਨਿਟ ਤੋਂ ਘੱਟ ਤੋਂ ਘੱਟ ਮੁਫ਼ਤ ਬਿਜਲੀ, ਅਤੇ ਮੇਰੀ ਤਾਂ ਯੋਜਨਾ ਹੈ ਕਿ roof top ਨਾਲ ਉਸ ਦੇ electric vehicle ਦੀ ਚਾਰਜਿੰਗ ਵਿਵਸਥਾ ਉਸ ਦੇ ਘਰ ਵਿੱਚ ਹੀ ਹੋਵੇ, ਉਸ ਦੀ ਗੱਡੀ ਰਾਤ ਨੂੰ ਆਏ, ਸਕੂਟੀ, ਆਏ, ਸਕੂਟਰ ਆਏ, ਚਾਰਜ ਹੋ ਜਾਏ, ਸੁਬ੍ਹਾ (ਸਵੇਰੇ) ਆਪਣਾ ਚਲਦਾ ਚਲੇ। ਯਾਨੀ ਇੱਕ ਪ੍ਰਕਾਰ ਨਾਲ decentralize ਵਿਵਸਥਾ ਪੂਰੀ ਤਰ੍ਹਾਂ roof top solar system ਦੇ ਨਾਲ ਜੋੜਨ ਦੀ ਕਲਪਨਾ ਹੈ। ਇਹ ਸਾਰੀਆਂ ਚੀਜ਼ਾਂ ਆਪ (ਤੁਸੀਂ) ਭਵਿੱਖ ਦੀਆਂ ਯੋਜਨਾਵਾਂ ਵਿੱਚ ਦਿਮਾਗ਼ ਵਿੱਚ ਰੱਖ ਕੇ ਪਲਾਨ ਕਰੋ, ਮੈਂ ਤੁਹਾਡੇ ਨਾਲ ਹਾਂ। Research ਅਤੇ Testing ਨੂੰ ਹੋਰ ਬਿਹਤਰ ਕਰਨ ਦੇ ਲਈ National Project ਨੂੰ 3200 ਕਰੋੜ ਰੁਪਏ ਦਿੱਤੇ ਗਏ ਹਨ। National Electric Mobility Mission ਦੀ ਮਦਦ ਨਾਲ ਭਾਰਤ ਵਿੱਚ Electric Vehicles ਦੇ ਨਿਰਮਾਣ ਨੂੰ ਨਵੀਂ ਗਤੀ ਮਿਲੀ ਹੈ। EV ਦੀ ਡਿਮਾਂਡ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਨੇ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸਾਡੀ ਸਰਕਾਰ ਦੀ Fame Scheme ਭੀ ਬਹੁਤ ਸਫ਼ਲ ਰਹੀ ਹੈ। ਇਸੇ ਸਕੀਮ ਦੇ ਤਹਿਤ ਅੱਜ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਇਲੈਕਟ੍ਰਿਕ ਬੱਸਾਂ ਚਲਣੀਆਂ ਸ਼ੁਰੂ ਹੋਈਆਂ ਹਨ। ਸਰਕਾਰ, EV Charging Stations ਬਣਾਉਣ ਦੇ ਲਈ ਭੀ Subsidy ਦੇ ਰਹੀ ਹੈ।
ਸਾਥੀਓ,
ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੱਲ੍ਹ ਦੇ ਬਜਟ ਵਿੱਚ ਜਿਵੇਂ ਮੈਂ ਕਿਹਾ 1 ਲੱਖ ਕਰੋੜ ਰੁਪਏ ਦੇ ਫੰਡ ਦੀ ਘੋਸ਼ਣਾ ਕੀਤੀ ਹੈ। ਸਟਾਰਟ ਅੱਪਸ ਨੂੰ ਮਿਲ ਰਹੀ ਟੈਕਸ ਛੂਟ ਨੂੰ ਹੋਰ ਵਿਸਤਾਰ ਦੇਣ ਦਾ ਭੀ ਨਿਰਣਾ ਲਿਆ ਹੈ। ਇਨ੍ਹਾਂ ਫ਼ੈਸਲਿਆਂ ਨਾਲ ਭੀ Mobility Sector ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। EVs ਦੇ ਸਾਹਮਣੇ ਅੱਜ ਸਭ ਤੋਂ ਬੜੀ ਚੁਣੌਤੀ ਉਸ ਦੀ Cost ਅਤੇ batteries ਦੀ ਹੈ। ਇਸ ਫੰਡ ਦਾ ਇਸਤੇਮਾਲ ਇਸ ਖੇਤਰ ਵਿੱਚ ਰਿਸਰਚ ਦੇ ਲਈ ਹੋ ਸਕਦਾ ਹੈ। ਸਾਡੀ Rooftop Solar Scheme ਵਿੱਚ ਭੀ EV Manufacturing ਨਾਲ ਜੁੜਿਆ Component ਹੈ, ਜਿਸ ਨਾਲ Auto Sector ਨੂੰ ਭੀ ਮਦਦ ਮਿਲੇਗੀ। ਜਦੋਂ ਸੋਲਰ ਰੂਫ ਟੌਪ ਦੀ ਸੰਖਿਆ ਵਧੇਗੀ, ਤਾਂ ਸੁਭਾਵਿਕ ਹੈ ਕਿ ਬੜੀ ਸੰਖਿਆ ਵਿੱਚ ਬੈਟਰੀਜ਼ ਦੀ ਭੀ ਜ਼ਰੂਰਤ ਹੋਵੇਗੀ। ਤੁਹਾਡੇ ਲਈ ਇਸ ਸੈਕਟਰ ਵਿੱਚ ਭੀ ਵਿਕਾਸ ਦੀ ਬਹੁਤ ਬੜੀ ਸੰਭਾਵਨਾ ਹੈ। ਅਤੇ ਮੈਂ ਤਾਂ ਇੱਕ ਹੋਰ ਬਾਤ ਕਹਾਂਗਾ। ਕਿਉਂ ਨਹੀਂ ਸਾਡੀ ਇੰਡਸਟ੍ਰੀ ਐਸੀ ਰਿਸਰਚ ਕਰਦੀ, ਜਿਸ ਨਾਲ ਭਾਰਤ ਵਿੱਚ ਮੌਜੂਦ Raw Materials ਨਾਲ ਹੀ ਨਵੇਂ ਤਰੀਕੇ ਦੀਆਂ Batteries ਬਣਾਈਆਂ ਜਾਣ? ਕਿਉਂਕਿ ਦੁਨੀਆ ਨੂੰ ਚਿੰਤਾ ਹੈ ਕਿ ਇਹ Raw Material ਕਿਤਨੇ ਲੰਬੇ ਅਰਸੇ ਤੱਕ ਚਲੇਗਾ ਅਤੇ ਤਦ ਕੀ ਹੋਵੇਗਾ। ਅਸੀਂ ਹੁਣੇ ਤੋਂ ਕਿਉਂ ਨਾ alternate ਲਈਏ। ਮੈਂ ਸਮਝ ਸਕਦਾ ਹਾਂ ਕਿ ਦੇਸ਼ ਦੇ ਸਕਦਾ ਹੈ ਕਾਫੀ ਲੋਕ ਸੋਡੀਅਮ ‘ਤੇ ਕੰਮ ਕਰ ਭੀ ਰਹੇ ਹਨ। ਅਤੇ ਸਿਰਫ਼ Batteries ਹੀ ਨਹੀਂ, Auto Sector ਨੂੰ Green Hydrogen ਅਤੇ Ethanol ਦੇ ਖੇਤਰ ਵਿੱਚ ਭੀ ਨਵੀਂ ਰਿਸਰਚ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਸਾਡੇ ਸਟਾਰਟਅੱਪਸ ਨੇ Drone Sector ਨੂੰ ਭਾਰਤ ਵਿੱਚ ਨਵੀਂ ਉਡਾਣ ਦਿੱਤੀ ਹੈ। ਇਸ ਫੰਡ ਦਾ ਇਸਤੇਮਾਲ Drones ਨਾਲ ਜੁੜੀ ਰਿਸਰਚ ਵਿੱਚ ਭੀ ਹੋ ਸਕਦਾ ਹੈ। ਅੱਜ ਸਾਡੇ Waterways, Transport ਦੇ ਬਹੁਤ ਹੀ Cost Effective ਮਾਧਿਅਮ ਬਣ ਕੇ ਉੱਭਰੇ ਹਨ। ਭਾਰਤ ਦੀ Shipping Ministry ਹੁਣ ਸਵਦੇਸ਼ੀ ਟੈਕਨੋਲੋਜੀ ਦਾ ਇਸਤੇਮਾਲ ਕਰਕੇ Hybrid vessels ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਤੁਹਾਨੂੰ ਭੀ ਇਸ ਦਿਸ਼ਾ ਵਿੱਚ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ।
ਸਾਥੀਓ,
ਅੱਜ ਇੰਡਸਟ੍ਰੀ ਦੇ ਆਪ ਸਭੀ (ਤੁਸੀਂ ਸਾਰੇ) ਦਿੱਗਜਾਂ ਦੇ ਦਰਮਿਆਨ, ਮਾਰਕਿਟ ਦੀਆਂ ਇਤਨੀਆਂ ਸਾਰੀਆਂ ਚਰਚਾਵਾਂ ਦੇ ਦਰਮਿਆਨ, ਮੈਂ ਇੱਕ ਮਾਨਵੀ ਪਹਿਲੂ ਦੀ ਤਰਫ਼ ਭੀ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਸਾਡੇ ਲੱਖਾਂ Drivers ਸਾਥੀ ਇਸ Mobility Sector ਦਾ ਇੱਕ ਬਹੁਤ ਬੜਾ ਹਿੱਸਾ ਹਨ। ਜੋ ਟਰੱਕ ਚਲਾਉਂਦੇ ਹਨ, ਜੋ ਟੈਕਸੀ ਚਲਾਉਂਦੇ ਹਨ, ਉਹ ਡਰਾਇਵਰ ਸਾਡੀ ਸਮਾਜਿਕ ਅਤੇ ਆਰਥਿਕ ਵਿਵਸਥਾ ਦਾ ਇੱਕ ਅਭਿੰਨ ਹਿੱਸਾ ਹਨ। ਅਕਸਰ ਇਹ ਡਰਾਇਵਰਸ ਘੰਟਿਆਂ-ਘੰਟੇ ਲਗਾਤਰ ਟਰੱਕ ਚਲਾਉਂਦੇ ਹਨ, ਅਤੇ ਮਾਲਕ ਭੀ ਕੀ, ਸਮੇਂ ‘ਤੇ ਕਿਉਂ ਨਹੀਂ ਆਇਆ ਉੱਥੋਂ ਹੀ ਸ਼ੁਰੂ ਕਰਦਾ ਹੈ, ਕਿੱਥੇ ਰੁਕ ਗਿਆ ਸੀ, ਇਨ੍ਹਾਂ ਦੇ ਪਾਸ ਅਰਾਮ ਦਾ ਸਮਾਂ ਨਹੀਂ ਹੁੰਦਾ। ਐਸੀਆਂ ਮੁਸ਼ਕਿਲ ਪਰਿਸਥਿਤੀਆਂ ਵਿੱਚ ਕਈ ਵਾਰ ਇਹ ਲੋਕ ਸੜਕ ਹਾਦਸਿਆਂ ਦਾ ਭੀ ਸ਼ਿਕਾਰ ਹੋ ਜਾਂਦੇ ਹਨ। ਟਰੱਕ ਡਰਾਇਵਰਸ ਦੀ ਇਸ ਚਿੰਤਾ, ਉਨ੍ਹਾਂ ਦੇ ਪਰਿਵਾਰ ਦੀ ਇਸ ਚਿੰਤਾ ਨੂੰ ਭੀ ਸਾਡੀ ਸਰਕਾਰ ਭਲੀ-ਭਾਂਤ ਸਮਝਦੀ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਡਰਾਇਵਰਸ ਨੂੰ ਸਫ਼ਰ ਦੇ ਦਰਮਿਆਨ ਅਰਾਮ ਦੇਣ ਦੇ ਲਈ ਕੇਂਦਰ ਸਰਕਾਰ ਨੇ ਇੱਕ ਯੋਜਨਾ ‘ਤੇ ਕੰਮ ਸ਼ੁਰੂ ਕੀਤਾ ਹੈ। ਇਸ ਯੋਜਨਾ ਦੇ ਤਹਿਤ ਸਾਰੇ ਨੈਸ਼ਨਲ ਹਾਈਵੇਜ਼ ‘ਤੇ ਡਰਾਇਵਰਾਂ ਦੇ ਲਈ ਨਵੀਆਂ ਸੁਵਿਧਾਵਾਂ ਵਾਲੇ ਆਧੁਨਿਕ ਭਵਨਾਂ ਦਾ ਨਿਰਮਾਣ ਹੋਵੇਗਾ। ਇਨ੍ਹਾਂ ਭਵਨਾਂ ਵਿੱਚ ਡਰਾਇਵਰਾਂ ਦੇ ਲਈ ਭੋਜਨ, ਪੀਣ ਦੇ ਸਾਫ ਪਾਣੀ, ਸ਼ੌਚਾਲਯ, ਪਾਰਕਿੰਗ ਅਤੇ ਅਰਾਮ ਕਰਨ ਦੀ ਪੂਰੀ ਵਿਵਸਥਾ ਹੋਵੇਗੀ। ਸਰਕਾਰ ਦੀ ਤਿਆਰੀ ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚ ਐਸੇ ਇੱਕ ਹਜ਼ਾਰ ਭਵਨ ਬਣਾਉਣ ਨਾਲ ਸ਼ੁਰੂਆਤ ਕਰਨ ਦੀ ਹੈ। ਟਰੱਕ ਅਤੇ ਟੈਕਸੀ ਡਰਾਇਵਰਸ ਦੇ ਲਈ ਬਣਾਏ ਗਏ ਇਹ ਭਵਨ, ਡਰਾਇਵਰਸ ਦੀ Ease of Living ਅਤੇ Ease of Traveling, ਦੋਨੋਂ ਵਧਾਉਣਗੇ। ਇਸ ਨਾਲ ਉਨ੍ਹਾਂ ਦੀ ਸਿਹਤ ਭੀ ਠੀਕ ਰਹੇਗੀ ਅਤੇ ਦੁਰਘਟਨਾਵਾਂ ਨੂੰ ਰੋਕਣ ਵਿੱਚ ਭੀ ਬਹੁਤ ਮਦਦ ਮਿਲ ਸਕੇਗੀ।
ਸਾਥੀਓ,
ਅਗਲੇ 25 ਵਰ੍ਹਿਆਂ ਵਿੱਚ Mobility Sector ਵਿੱਚ ਅਸੀਮ ਸੰਭਾਵਨਾਵਾਂ ਬਣਨ ਵਾਲੀਆਂ ਹਨ। ਲੇਕਿਨ ਇਨ੍ਹਾਂ ਸੰਭਾਵਨਾਵਾਂ ਦਾ ਪੂਰਾ ਇਸਤੇਮਾਲ ਹੋਵੇ, ਇਸ ਦੇ ਲਈ Industry ‘ਤੇ ਭੀ ਇਹ ਜ਼ਿੰਮੇਦਾਰੀ ਹੈ ਕਿ ਉਹ ਖ਼ੁਦ ਨੂੰ ਭੀ ਤੇਜ਼ੀ ਨਾਲ Transform ਕਰੇ। Mobility Sector ਨੂੰ Technical Workforce ਅਤੇ ਟ੍ਰੇਨਿੰਗ ਪ੍ਰਾਪਤ Drivers ਦੀ ਜ਼ਰੂਰਤ ਹੈ। ਅੱਜ ਦੇਸ਼ ਵਿੱਚ 15 ਹਜ਼ਾਰ ਤੋਂ ਅਧਿਕ ITIs ਇਸ ਇੰਡਸਟ੍ਰੀ ਨੂੰ ਮੈਨ ਪਾਵਰ ਦਿੰਦੇ ਹਨ। ਕੀ ਇੰਡਸਟ੍ਰੀ ਦੇ ਲੋਕ ਇਨ੍ਹਾਂ ਆਈਟੀਆਈ ਦੇ ਨਾਲ ਮਿਲ ਕੇ ਕੋਰਸਿਜ਼ (ਕੋਰਸਾਂ) ਨੂੰ ਹੋਰ ਜ਼ਿਆਦਾ relevant ਨਹੀਂ ਬਣਾ ਸਕਦੇ? ਆਪ (ਤੁਸੀਂ) ਜਾਣਦੇ ਹੋ ਕਿ ਸਰਕਾਰ ਨੇ ਇੱਕ scrappage policy ਬਣਾਈ ਹੈ। ਇਸ ਦੇ ਤਹਿਤ ਪੁਰਾਣੀਆਂ ਗੱਡੀਆਂ ਨੂੰ Scrapping ਦੇ ਲਈ ਦੇਣ ‘ਤੇ, ਨਵੀਆਂ ਗੱਡੀਆਂ ਖਰੀਦਣ ਦੇ ਦੌਰਾਨ ਰੋਡ Tax ਵਿੱਚ ਛੂਟ ਦਿੱਤੀ ਜਾਂਦੀ ਹੈ। ਕੀ Auto Industry ਭੀ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਐਸੇ ਇਨਸੈਂਟਿਵ ਨਹੀਂ ਦੇ ਸਕਦੀ ਕੀ?
ਸਾਥੀਓ,
ਇਸ ਐਕਸਪੋ ਨੂੰ ਤੁਸੀਂ ਟੈਗਲਾਇਨ ਦਿੱਤੀ ਹੈ -Beyond Boundaries....ਇਹ ਸ਼ਬਦ ਭਾਰਤ ਮਾਤਾ ਦੀ ਭਾਵਨਾ ਨੂੰ ਦਿਖਾਉਂਦੇ ਹਨ। ਅਸੀਂ ਅੱਜ ਪੁਰਾਣੀਆਂ ਬੰਦਸ਼ਾਂ ਨੂੰ ਤੋੜ ਕੇ, ਪੂਰੀ ਦੁਨੀਆ ਨੂੰ ਨਾਲ ਲਿਆਉਣਾ ਚਾਹੁੰਦੇ ਹਾਂ। ਅਸੀਂ ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦੀ ਭੂਮਿਕਾ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ। Indian Auto Industry ਦੇ ਸਾਹਮਣੇ ਸੰਭਾਵਨਾਵਾਂ ਦਾ ਪੂਰਾ ਅਸਮਾਨ ਹੈ। ਆਓ, ਅੰਮ੍ਰਿਤਕਾਲ ਦੇ ਵਿਜ਼ਨ ‘ਤੇ ਅੱਗੇ ਵਧੀਏ। ਆਓ, ਭਾਰਤ ਨੂੰ ਇਸ ਖੇਤਰ ਦਾ Global Leader ਬਣਾਈਏ। ਅਤੇ ਮੈਂ ਟਾਇਰ ਵਾਲਿਆਂ ਦੇ ਖੇਤਰ ਵਿੱਚ ਹੁਣੇ ਚੱਕਰ ਕੱਟ ਕੇ ਆਇਆ ਹਾਂ। ਅਤੇ ਮੇਰਾ ਪਹਿਲੇ ਦਿਨ ਤੋਂ ਹੀ ਇਨ੍ਹਾਂ ਟਾਇਰ ਵਾਲੀ ਦੁਨੀਆ ਨਾਲ ਝਗੜਾ ਰਹਿੰਦਾ ਹੈ। ਮੈਨੂੰ ਅਜੇ ਭੀ ਸਮਝ ਨਹੀਂ ਆਉਂਦਾ ਹੈ ਭਾਰਤ ਜੋ ਖੇਤੀ ਪ੍ਰਧਾਨ ਦੇਸ਼ ਹੈ। ਉਸ ਨੂੰ ਰਬੜ ਇੰਪੋਰਟ ਕਿਉਂ ਕਰਨਾ ਪਵੇ? ਕੀ ਟਾਇਰ ਇੰਡਸਟ੍ਰੀ ਦਾ ਜੋ association ਹੈ, ਉਹ ਮਿਲ ਕੇ ਕਿਸਾਨਾਂ ਦੇ ਨਾਲ ਬੈਠ ਕੇ ਜੋ ਭੀ technology ਦੇ intervention ਕਰ ਰਹੇ ਹਨ, ਜੋ ਭੀ ਉਨ੍ਹਾਂ ਨੂੰ guidance ਦੇਣੀ ਹੈ ਅਤੇ ਜੋ ਉਨ੍ਹਾਂ ਨੂੰ assure market ਦੇਣੀ ਹੈ। ਮੈਂ ਪੱਕਾ ਮੰਨਦਾ ਹਾਂ ਕਿ ਹਿੰਦੁਸਤਾਨ ਦਾ ਕਿਸਾਨ ਤੁਹਾਡੀ ਰਬੜ ਦੀ ਜ਼ਰੂਰਤ ਨੂੰ ਪੂਰੀ ਕਰ ਸਕਦਾ ਹੈ। ਅੱਜ ਰਿਸਰਚ ਕਰਕੇ genetically modified ਕੀਤੇ ਹੋਏ ਰਬੜ ਟ੍ਰੀ ‘ਤੇ ਬਹੁਤ ਕੰਮ ਹੋਇਆ ਹੈ। ਭਾਰਤ ਵਿੱਚ ਹਾਲੇ ਉਸ ਦਾ ਇਤਨਾ ਇਸਤੇਮਾਲ ਨਹੀਂ ਕਰ ਰਹੇ ਹਾਂ। ਮੈਂ ਟਾਇਰ ਬਣਾਉਣ ਵਾਲਿਆਂ ਨੂੰ ਆਗਰਹਿ ਕਰਾਂਗਾ, rubber industry ਦੇ ਨਾਲ ਜੁੜੇ ਹੋਏ ਜੋ industry ਹਨ, ਉਨ੍ਹਾਂ ਨੂੰ ਆਗਰਹਿ ਕਰਾਂਗਾ ਕਿ ਜ਼ਰਾ ਕਿਸਾਨਾਂ ਦੇ ਨਾਲ ਜੁੜੋ ਤਾਂ ਸਹੀ। ਅਸੀਂ integrated comprehensive holistic approach ਦੇ ਨਾਲ ਅੱਗੇ ਵਧੀਏ। ਅਸੀਂ ਟੁਕੜਿਆਂ ਵਿੱਚ ਨਾ ਸੋਚੀਏ। Rubber ਬਾਹਰ ਤੋਂ ਮਿਲ ਜਾਂਦਾ ਹੈ ਚਲੋ ਯਾਰ ਆਪਾਂ ਬਣਾਵਾਂਗੇ, ਦੁਹਰਾਵਾਂਗੇ, ਅਰੇ ਕਦੇ ਇਹ ਭੀ ਤਾਂ ਸੋਚੋ ਕਿ ਆਪਣਾ ਕਿਸਾਨ ਮਜ਼ਬੂਤ ਹੋਵੇਗਾ ਤਾਂ ਮੇਰੇ ਦੇਸ਼ ਵਿੱਚ ਚਾਰ ਗੱਡੀਆਂ ਹੋਰ ਖਰੀਦੇਗਾ। ਅਤੇ ਗੱਡੀ ਕੋਈ ਭੀ ਖਰੀਦੇ ਟਾਇਰ ਤਾਂ ਆਪ ਹੀ ਦਾ ਲਗਣ ਵਾਲਾ ਹੈ। ਮੇਰੇ ਕਹਿਣ ਦਾ ਤਾਤਪਰਜ ਹੈ ਕਿ ਸਾਥੀਓ ਆਪ (ਤੁਸੀਂ) ਲੋਕ ਪਹਿਲੀ ਵਾਰ ਜਦੋਂ ਇਤਨੀ ਬੜੀ ਮਾਤਰਾ ਵਿੱਚ ਇੱਕ ਸਾਥ ਆਏ ਹੋ, ਨਵੇਂ ਸਿਰੇ ਤੋਂ ਕਿਵੇਂ ਸੋਚ ਸਕਦੇ ਹੋ, ਇੱਕ ਦੂਸਰੇ ਨੂੰ helping hand ਬਣ ਕੇ ਨਵੇਂ innovative ideas ਦੇ ਨਾਲ ਆਪ (ਤੁਸੀਂ) ਕਿਵੇਂ ਅੱਗੇ ਵਧ ਸਕਦੇ ਹੋ। ਅਤੇ ਅੱਜ ਅਸੀਂ ਇੱਕ ਐਸੀ ਸਟੇਜ ‘ਤੇ ਹਾਂ, ਅਸੀਂ ਜਿਤਨੇ ਮਿਲ ਕੇ ਨਾਲ ਕੰਮ ਕਰਾਂਗੇ, ਸਾਡੀ ਤਾਕਤ ਅਨੇਕ ਗੁਣਾ ਵਧ ਜਾਵੇਗੀ ਅਤੇ ਅਸੀਂ ਦੁਨੀਆ ਵਿੱਚ ਛਾ ਜਾਣ ਦਾ ਮੌਕਾ ਨਹੀਂ ਜਾਣ ਦਿਆਂਗੇ।
ਸਾਥੀਓ,
ਡਿਜ਼ਾਈਨ ਦੇ ਖੇਤਰ ਵਿੱਚ ਭੀ ਅੱਜ ਦੁਨੀਆ ਵਿੱਚ ਜਿਤਨੇ ਭੀ ਬੜੇ-ਬੜੇ ਖੇਤਰ ਹਨ, ਸ਼ਾਇਦ ਹੀ ਕੋਈ ਐਸਾ ਹੋਵੇਗਾ, ਜਿਸ ਦੀ ਰਿਸਰਚ ਲੈਬ ਹਿੰਦੁਸਤਾਨ ਵਿੱਚ ਨਾ ਹੋਵੇ। ਭਾਰਤ ਦੇ ਪਾਸ ਇੱਕ ਟੈਲੰਟ ਹੈ, ਡਿਜ਼ਾਈਨਿੰਗ ਦੀ ਟੈਲੰਟ ਹੈ। ਹੁਣ ਸਾਨੂੰ ਸਾਡੇ ਲੋਕਾਂ ਦੇ ਦਿਮਾਗ਼ ਤੋਂ ਨਿਕਲੇ ਹੋਏ ਡਿਜ਼ਾਈਨ ਲੈ ਕੇ ਆਉਣਾ ਚਾਹੀਦਾ ਹੈ, ਦੁਨੀਆ ਨੂੰ ਲਗੇ ਯਾਰ ਗੱਡੀ ਤਾਂ ਹਿੰਦੁਸਤਾਨ ਦੀ ਚਾਹੀਦੀ ਹੈ, ਆਵਾਜ਼ ਉਹ ਉੱਠਣੀ ਚਾਹੀਦੀ ਹੈ। ਮਾਣ ਨਾਲ ਉਹ ਕਹਿਣ ਕਿ ਰਸਤੇ ਵਿੱਚ ਜਾਂਦਾ ਹੈ ਕੋਈ ਭੀ, ਅਰੇ ਇਹ ਸਾਡੀ ਮੇਡ ਇਨ ਇੰਡੀਆ ਹੈ, ਜ਼ਰਾ ਦੇਖੋ ਗੱਡੀ ਤਾਂ ਦੇਖੋ ਜ਼ਰਾ। ਮੈਂ ਮੰਨਦਾ ਹਾਂ ਇਹ ਮਿਜ਼ਾਜ ਪੈਦਾ ਕਰਨਾ ਚਾਹੀਦਾ ਹੈ। ਅਤੇ ਅਗਰ ਤੁਹਾਡਾ ਤੁਹਾਡੇ ‘ਤੇ ਭਰੋਸਾ ਹੋਵੇਗਾ ਨਾ ਤਾਂ ਦੁਨੀਆ ਤੁਹਾਡੇ ‘ਤੇ ਭਰੋਸਾ ਕਰੇਗੀ। ਮੈਂ ਜਦੋਂ ਦੁਨੀਆ ਦੇ ਸਾਹਮਣੇ ਯੋਗ ਦੀ ਬਾਤ ਲੈ ਕੇ ਗਿਆ ਸਾਂ, ਯੂਐੱਨ ਵਿੱਚ ਮੈਂ ਯੋਗ ਦੀ ਬਾਤ ਕਹੀ ਸੀ ਤਾਂ ਮੈਂ ਵਾਪਸ ਹਿੰਦੁਸਤਾਨ ਆਇਆ ਤਾਂ ਮੈਨੂੰ ਕਈ ਲੋਕ ਕਹਿ ਰਹੇ ਸਨ, ਕੀ ਮੋਦੀ ਜੀ ਯੂਐੱਨ ਵਿੱਚ ਪਹਿਲਾ ਭਾਸ਼ਣ ਕਰਨ ਗਏ ਅਤੇ ਆਪ (ਤੁਸੀਂ) ਇਹ ਕਰਕੇ ਆਏ, ਲੇਕਿਨ ਅੱਜ ਪੂਰੀ ਦੁਨੀਆ ਨੱਕ ਪਕੜ ਕੇ ਬੈਠ ਗਈ ਹੈ। ਆਪਣੇ ਆਪ ‘ਤੇ ਭਰੋਸਾ ਕਰੋ, ਸਮਰੱਥਾ ਦੇ ਨਾਲ ਖੜ੍ਹੇ ਹੋ ਜਾਓ, ਵਿਸ਼ਵ ਦਾ ਕੋਈ ਐਸਾ ਰਸਤਾ ਨਾ ਹੋਵੇ, ਜਿੱਥੇ ਆਪ (ਤੁਸੀਂ) ਨਜ਼ਰ ਨਾ ਆਓਂ ਦੋਸਤੋ। ਜਿੱਥੋਂ ਨਜ਼ਰਾਂ ਤੁਹਾਡੀਆਂ ਗੁਜਰਨ ਉੱਥੋਂ ਤੁਹਾਨੂੰ ਗੱਡੀ ਤੁਹਾਡੀ ਨਜ਼ਰ ਆਵੇ। ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ।