ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਹਰੀ ਝੰਡੀ ਦਿਖਾਈ
“ਅਸੀਂ ਇੱਕ ਅਜਿਹੇ ਭਾਰਤ ਦੇ ਉਦੈ ਨੂੰ ਦੇਖ ਰਹੇ ਹਾਂ ਜਿਸ ਦੀ ਸੋਚ ਅਤੇ ਪਹੁੰਚ ਇਨੋਵੇਟਿਵ ਹੈ ਅਤੇ ਜਿਸ ਦੇ ਫ਼ੈਸਲੇ ਪ੍ਰਗਤੀਸ਼ੀਲ ਹਨ”
"ਅੱਜ ਅਸੀਂ ਇੱਕ ਅਜਿਹੀ ਵਿਵਸਥਾ ਬਣਾ ਰਹੇ ਹਾਂ ਜਿਸ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਬਰਾਬਰੀ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ"
"ਜਦੋਂ ਦੁਨੀਆ ਗਹਿਰੇ ਹਨੇਰੇ ਵਿੱਚ ਸੀ ਅਤੇ ਮਹਿਲਾਵਾਂ ਬਾਰੇ ਪੁਰਾਣੀ ਸੋਚ ਵਿੱਚ ਫਸੀ ਹੋਈ ਸੀ, ਭਾਰਤ ਮਹਿਲਾਵਾਂ ਨੂੰ ਮਾਤਰੁ ਸ਼ਕਤੀ ਅਤੇ ਦੇਵੀ ਵਜੋਂ ਪੂਜ ਰਿਹਾ ਸੀ”
“ਅੰਮ੍ਰਿਤ ਕਾਲ ਨੀਂਦਰ ਵਿੱਚ ਸੁਪਨੇ ਦੇਖਣ ਲਈ ਨਹੀਂ ਹੈ, ਬਲਕਿ ਆਪਣੇ ਸੰਕਲਪਾਂ ਨੂੰ ਸੋਚ-ਸਮਝ ਕੇ ਪੂਰਾ ਕਰਨ ਲਈ ਹੈ। ਆਉਣ ਵਾਲੇ 25 ਵਰ੍ਹੇ ਸਖ਼ਤ ਮਿਹਨਤ, ਤਿਆਗ ਅਤੇ ਤਪੱਸਿਆ ਦਾ ਸਮਾਂ ਹੈ। 25 ਵਰ੍ਹਿਆਂ ਦਾ ਇਹ ਸਮਾਂ ਸਾਡੇ ਸਮਾਜ ਨੇ ਜੋ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਵਿੱਚ ਗੁਆਇਆ ਹੈ ਉਸ ਨੂੰ ਵਾਪਸ ਪ੍ਰਾਪਤ ਕਰਨ ਲਈ ਹੈ”
“ਸਾਨੂੰ ਸਾਰਿਆਂ ਨੂੰ ਦੇਸ਼ ਦੇ ਹਰ ਨਾਗਰਿਕ ਦੇ ਦਿਲ ਵਿੱਚ ਇੱਕ ਦੀਵਾ ਜਗਾਉਣਾ ਹੈ – ਕਰਤੱਵ ਦਾ ਦੀਵਾ। ਅਸੀਂ ਰਲ ਕੇ ਦੇਸ਼ ਨੂੰ ਕਰਤੱਵ ਦੇ ਮਾਰਗ 'ਤੇ ਅੱਗੇ ਲੈ ਕੇ ਜਾਵਾਂਗੇ, ਤਦ ਹੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੂਰ ਹੋਣਗੀਆਂ ਅਤੇ ਦੇਸ਼ ਨਵੀਆਂ ਬੁਲੰਦੀਆਂ
ਨਵੇਂ ਭਾਰਤ ਦੀ ਇਨੋਵੇਟਿਵ ਅਤੇ ਪ੍ਰਗਤੀਸ਼ੀਲ ਨਵੀਂ ਸੋਚ ਅਤੇ ਨਵੀਂ ਪਹੁੰਚ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ "ਅੱਜ ਅਸੀਂ ਇੱਕ ਅਜਿਹੀ ਪ੍ਰਣਾਲੀ ਬਣਾ ਰਹੇ ਹਾਂ ਜਿਸ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਬਰਾਬਰੀ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ।"

ਨਮਸ‍ਤੇ, ਓਮ ਸ਼ਾਂਤੀ, 

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ, ਰਾਜਸਥਾਨ ਦੇ ਗਵਰਨਰ ਸ਼੍ਰੀ ਕਲਰਾਜ ਮਿਸ਼ਰਾ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ,  ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ-ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਕਿਸ਼ਨ ਰੈੱਡੀ ਜੀ, ਭੂਪੇਂਦਰ ਯਾਦਵ ਜੀ, ਅਰਜੁਨ ਰਾਮ ਮੇਘਵਾਲ ਜੀ, ਪੁਰਸ਼ੋਤਮ ਰੁਪਾਲਾ ਜੀ, ਅਤੇ ਸ਼੍ਰੀ ਕੈਲਾਸ਼ ਚੌਧਰੀ ਜੀ, ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਗੁਲਾਬਚੰਦ ਕਟਾਰੀਆ ਜੀ,  ਬ੍ਰਹਮਕੁਮਾਰੀਜ਼ ਦੇ executive ਸੈਕ੍ਰੇਟਰੀ ਰਾਜਯੋਗੀ ਮ੍ਰਿਤਯੁੰਜਯ ਜੀ, ਰਾਜਯੋਗਿਨੀ ਭੈਣ ਮੋਹਿਨੀ ਜੀ ,  ਭੈਣ ਚੰਦ੍ਰਿਕਾ ਜੀ, ਬ੍ਰਹਮਕੁਮਾਰੀਜ਼ ਦੀਆਂ ਹੋਰ ਸਾਰੀਆਂ ਭੈਣੋਂ, ਦੇਵੀਓ ਅਤੇ ਸੱਜਣੋਂ ਅਤੇ ਇੱਥੇ ਉਪਸਥਿਤ ਸਾਰੇ ਸਾਧਕ-ਸਾਧਿਕਾਵਾਂ!

ਕੁਝ ਸਥਲ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਆਪਣੀ ਇੱਕ ਅਲੱਗ ਚੇਤਨਾ ਹੁੰਦੀ ਹੈ, ਊਰਜਾ ਦਾ ਆਪਣਾ ਹੀ ਇੱਕ ਅਲੱਗ ਪ੍ਰਵਾਹ ਹੁੰਦਾ ਹੈ! ਇਹ ਊਰਜਾ ਉਨ੍ਹਾਂ ਮਹਾਨ ਵਿਅਕਤਿੱਤਵਾਂ ਦੀ ਹੁੰਦੀ ਹੈ, ਜਿਨ੍ਹਾਂ ਦੀ ਤਪੱਸਿਆ ਨਾਲ ਵਣ, ਪਰਬਤ, ਪਹਾੜ ਵੀ ਜਾਗ੍ਰਿਤ ਹੋ ਉੱਠਦੇ ਹਨ, ਮਾਨਵੀ ਪ੍ਰੇਰਣਾਵਾਂ ਦਾ ਕੇਂਦਰ ਬਣ ਜਾਂਦੇ ਹਨ । ਮਾਊਂਟ ਆਬੂ ਦੀ ਆਭਾ ਵੀ ਦਾਦਾ ਲੇਖਰਾਜ ਅਤੇ ਉਨ੍ਹਾਂ ਜਿਹੇ ਅਨੇਕਾਂ ਸਿੱਧ ਵਿਅਕਤਿੱਤਵਾਂ ਦੀ ਵਜ੍ਹਾ ਨਾਲ ਨਿਰੰਤਰ ਵਧਦੀ ਰਹੀ ਹੈ।

ਅੱਜ ਇਸ ਪਵਿੱਤਰ ਸਥਾਨ ਤੋਂ ਬ੍ਰਹਮਕੁਮਾਰੀ  ਸੰਸਥਾ ਦੇ ਦੁਆਰਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ, ਇੱਕ ਬਹੁਤ ਬੜੇ ਅਭਿਯਾਨ ਦਾ ਪ੍ਰਾਰੰਭ ਹੋ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਵਰਣਿਮ ਭਾਰਤ ਦੇ ਲਈ ਭਾਵਨਾ ਵੀ ਹੈ, ਸਾਧਨਾ ਵੀ ਹੈ। ਇਸ ਵਿੱਚ ਦੇਸ਼ ਦੇ ਲਈ ਪ੍ਰੇਰਣਾ ਵੀ ਹੈ,  ਬ੍ਰਹਮਕੁਮਾਰੀਆਂ ਦੇ ਪ੍ਰਯਾਸ ਵੀ ਹਨ।

ਮੈਂ ਦੇਸ਼ ਦੇ ਸੰਕਲਪਾਂ ਦੇ ਨਾਲ, ਦੇਸ਼ ਦੇ ਸੁਪਨਿਆਂ ਦੇ ਨਾਲ ਨਿਰੰਤਰ ਜੁੜੇ ਰਹਿਣ ਦੇ ਲਈ ਬ੍ਰਹਮਕੁਮਾਰੀ  ਪਰਿਵਾਰ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਦਾਦੀ ਜਾਨਕੀ,  ਰਾਜਯੋਗਿਨੀ ਦਾਦੀ ਹਿਰਦਯ ਮੋਹਿਨੀ ਜੀ ਸਸ਼ਰੀਰ ਸਾਡੇ ਵਿੱਚ ਉਪਸਥਿਤ ਨਹੀਂ ਹਨ। ਮੇਰੇ ਨਾਲ ਉਨ੍ਹਾਂ ਦਾ ਬਹੁਤ ਸਨੇਹ ਸੀ। ਅੱਜ ਦੇ ਇਸ ਆਯੋਜਨ ’ਤੇ ਮੈਂ ਉਨ੍ਹਾਂ ਦਾ ਅਸ਼ੀਰਵਾਦ ਵੀ ਮਹਿਸੂਸ ਕਰ ਰਿਹਾ ਹਾਂ।

ਸਾਥੀਓ, 

ਜਦੋਂ ਸੰਕਲਪ ਦੇ ਨਾਲ ਸਾਧਨਾ ਜੁੜ ਜਾਂਦੀ ਹੈ, ਜਦੋਂ ਮਾਨਵ ਮਾਤ੍ਰ ਦੇ ਨਾਲ ਸਾਡਾ ਮਮਭਾਵ ਜੁੜ ਜਾਂਦਾ ਹੈ, ਆਪਣੀਆਂ ਵਿਅਕਤੀਗਤ ਉਪਲਬਧੀਆਂ ਦੇ ਲਈ ‘ਇਦੰ ਨ ਮਮ੍’ ਇਹ ਭਾਵ ਜਾਗਣ ਲਗਦਾ ਹੈ, ਤਾਂ ਸਮਝੋ, ਸਾਡੇ ਸੰਕਲਪਾਂ ਦੇ ਜ਼ਰੀਏ ਇੱਕ ਨਵੇਂ ਕਾਲਖੰਡ ਦਾ ਜਨਮ ਹੋਣ ਵਾਲਾ ਹੈ, ਇੱਕ ਨਵਾਂ ਸਵੇਰਾ ਹੋਣ ਵਾਲਾ ਹੈ। ਸੇਵਾ ਅਤੇ ਤਿਆਗ ਦਾ ਇਹੀ ਅੰਮ੍ਰਿਤਭਾਵ ਅੱਜ ਅੰਮ੍ਰਿਤ ਮਹੋਤਸਵ ਵਿੱਚ ਨਵੇਂ ਭਾਰਤ ਲਈ ਉਮੜ ਰਿਹਾ ਹੈ। ਇਸੇ ਤਿਆਗ ਅਤੇ ਕਰੱਤਵਭਾਵ ਨਾਲ ਕਰੋੜਾਂ ਦੇਸ਼ਵਾਸੀ ਅੱਜ ਸਵਰਣਿਮ ਭਾਰਤ ਦੀ ਨੀਂਹ ਰੱਖ ਰਹੇ ਹਨ।

ਸਾਡੇ ਅਤੇ ਰਾਸ਼ਟਰ ਦੇ ਸੁਪਨੇ ਅਲੱਗ-ਅਲੱਗ ਨਹੀਂ ਹਨ, ਸਾਡੀਆਂ ਨਿਜੀ ਅਤੇ ਰਾਸ਼ਟਰੀ ਸਫ਼ਲਤਾਵਾਂ ਅਲੱਗ-ਅਲੱਗ ਨਹੀਂ ਹਨ। ਰਾਸ਼ਟਰ ਦੀ ਪ੍ਰਗਤੀ ਵਿੱਚ ਹੀ ਸਾਡੀ ਪ੍ਰਗਤੀ ਹੈ। ਸਾਡੇ ਨਾਲ ਹੀ ਰਾਸ਼ਟਰ ਦਾ ਅਸਤਿੱਤਵ(ਹੋਂਦ) ਹੈ, ਅਤੇ ਰਾਸ਼ਟਰ ਨਾਲ ਹੀ ਸਾਡਾ ਅਸਤਿੱਤਵ(ਹੋਂਦ)  ਹੈ। ਇਹ ਭਾਵ, ਇਹ ਬੋਧ ਨਵੇਂ ਭਾਰਤ ਦੇ ਨਿਰਮਾਣ ਵਿੱਚ ਅਸੀਂ ਭਾਰਤਵਾਸੀਆਂ ਦੀ ਸਭ ਤੋਂ ਬੜੀ ਤਾਕਤ ਬਣ ਰਿਹਾ ਹੈ।

ਅੱਜ ਦੇਸ਼ ਜੋ ਕੁਝ ਕਰ ਰਿਹਾ ਹੈ ਉਸ ਵਿੱਚ ਸਬਕਾ ਪ੍ਰਯਾਸ ਸ਼ਾਮਲ ਹੈ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ ਇਹ ਸਭ ਦੇਸ਼ ਦਾ ਮੂਲ ਮੰਤਰ ਬਣ ਰਿਹਾ ਹੈ। ਅੱਜ ਅਸੀਂ ਇੱਕ ਐਸੀ ਵਿਵਸਥਾ ਬਣਾ ਰਹੇ ਹਾਂ ਜਿਸ ਵਿੱਚ ਭੇਦਭਾਵ ਦੀ ਕੋਈ ਜਗ੍ਹਾ ਨਾ ਹੋਵੇ, ਇੱਕ ਐਸਾ ਸਮਾਜ ਬਣਾ ਰਹੇ ਹਾਂ, ਜੋ ਸਮਾਨਤਾ ਅਤੇ ਸਮਾਜਿਕ ਨਿਆਂ ਦੀ ਬੁਨਿਆਦ ’ਤੇ ਮਜ਼ਬੂਤੀ ਨਾਲ ਖੜ੍ਹਾ ਹੋਵੇ, ਅਸੀਂ ਇੱਕ ਐਸੇ ਭਾਰਤ ਨੂੰ ਉੱਭਰਦੇ ਦੇਖ ਰਹੇ ਹਾਂ, ਜਿਸ ਦੀ ਸੋਚ ਅਤੇ ਅਪ੍ਰੋਚ ਨਵੀਂ ਹੈ, ਜਿਸ ਦੇ ਨਿਰਣੇ ਪ੍ਰਗਤੀਸ਼ੀਲ ਹਨ।

ਸਾਥੀਓ, 

ਭਾਰਤ ਦੀ ਸਭ ਤੋਂ ਬੜੀ ਤਾਕਤ ਇਹ ਹੈ ਕਿ ਕੈਸਾ ਵੀ ਸਮਾਂ ਆਵੇ, ਕਿਤਨਾ ਵੀ ਅੰਧਕਾਰ ਛਾਏ,  ਭਾਰਤ ਆਪਣੇ ਮੂਲ ਸੁਭਾਅ ਨੂੰ ਬਣਾਈ ਰੱਖਦਾ ਹੈ। ਸਾਡਾ ਯੁਗਾਂ-ਯੁਗਾਂ ਦਾ ਇਤਿਹਾਸ ਇਸ ਬਾਤ ਦਾ ਸਾਖੀ ਹੈ। ਦੁਨੀਆ ਜਦੋਂ ਅੰਧਕਾਰ ਦੇ ਗਹਿਰੇ ਦੌਰ ਵਿੱਚ ਸੀ, ਮਹਿਲਾਵਾਂ ਨੂੰ ਲੈ ਕੇ ਪੁਰਾਣੀ ਸੋਚ ਵਿੱਚ ਜਕੜੀ ਸੀ, ਤਦ ਭਾਰਤ ਮਾਤ੍ਰਸ਼ਕਤੀ ਦੀ ਪੂਜਾ, ਦੇਵੀ ਦੇ ਰੂਪ ਵਿੱਚ ਕਰਦਾ ਸੀ। ਸਾਡੇ ਇੱਥੇ ਗਾਰਗੀ, ਮੈਤ੍ਰੇਯੀ, ਅਨੁਸੂਯਾ, ਅਰੁੰਧਤੀ ਅਤੇ ਮਦਾਲਸਾ ਜਿਹੀਆਂ ਵਿਦੁਸ਼ੀਆਂ ਸਮਾਜ ਨੂੰ ਗਿਆਨ ਦਿੰਦੀਆਂ ਸਨ।

ਕਠਿਨਾਈਆਂ ਨਾਲ ਭਰੇ ਮੱਧਕਾਲ ਵਿੱਚ ਵੀ ਇਸ ਦੇਸ਼ ਵਿੱਚ ਪੰਨਾਧਾਯ ਅਤੇ ਮੀਰਾਬਾਈ ਜਿਹੀਆਂ ਮਹਾਨ ਨਾਰੀਆਂ ਹੋਈਆਂ। ਅਤੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਜਿਸ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਨੂੰ ਯਾਦ ਕਰ ਰਿਹਾ ਹੈ, ਉਸ ਵਿੱਚ ਵੀ ਕਿਤਨੀਆਂ ਹੀ ਮਹਿਲਾਵਾਂ ਨੇ ਆਪਣੇ ਬਲੀਦਾਨ ਦਿੱਤੇ ਹਨ। ਕਿੱਤੂਰ ਦੀ ਰਾਣੀ ਚੇਨੰਮਾ, ਮਤੰਗਿਨੀ ਹਾਜਰਾ, ਰਾਣੀ ਲਕਸ਼ਮੀਬਾਈ, ਵੀਰਾਂਗਣਾ ਝਲਕਾਰੀ ਬਾਈ ਤੋਂ ਲੈ ਕੇ ਸਮਾਜਿਕ ਖੇਤਰ ਵਿੱਚ ਅਹਿੱਲਿਆਬਾਈ ਹੋਲਕਰ ਅਤੇ ਸਾਵਿਤ੍ਰੀਬਾਈ ਫੁਲੇ ਤੱਕ, ਇਨ੍ਹਾਂ ਦੇਵੀਆਂ ਨੇ ਭਾਰਤ ਦੀ ਪਹਿਚਾਣ ਬਣਾਈ ਰੱਖੀ।

ਅੱਜ ਦੇਸ਼ ਲੱਖਾਂ ਸੁਤੰਤਰਤਾ ਸੈਨਾਨੀਆਂ ਦੇ ਨਾਲ ਆਜ਼ਾਦੀ ਦੀ ਲੜਾਈ ਵਿੱਚ ਨਾਰੀਸ਼ਕਤੀ ਦੇ ਇਸ ਯੋਗਦਾਨ ਨੂੰ ਯਾਦ ਕਰ ਰਿਹਾ ਹੈ, ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰ ਰਿਹਾ ਹੈ।  ਅਤੇ ਇਸ ਲਈ, ਅੱਜ ਸੈਨਿਕ ਸਕੂਲਾਂ ਵਿੱਚ ਪੜ੍ਹਨ ਦਾ ਬੇਟੀਆਂ ਦਾ ਸੁਪਨਾ ਪੂਰਾ ਹੋ ਰਿਹਾ ਹੈ, ਹੁਣ ਦੇਸ਼ ਦੀ ਕੋਈ ਵੀ ਬੇਟੀ, ਰਾਸ਼ਟਰ-ਰੱਖਿਆ ਲਈ ਫੌਜ ਵਿੱਚ ਜਾ ਕੇ ਮਹੱਤਵਪੂਰਨ ਜ਼ਿੰਮੇਦਾਰੀਆਂ ਉਠਾ ਸਕਦੀ ਹੈ, ਮਹਿਲਾਵਾਂ ਦਾ ਜੀਵਨ ਅਤੇ ਕਰੀਅਰ ਦੋਵੇਂ ਇਕੱਠੇ ਚਲਣ, ਇਸ ਦੇ ਲਈ ਮਾਤ੍ਰ (ਜਣੇਪਾ) ਛੁੱਟੀ ਨੂੰ ਵਧਾਉਣ ਜਿਹੇ ਫ਼ੈਸਲੇ ਵੀ ਕੀਤੇ ਗਏ ਹਨ।

ਦੇਸ਼ ਦੇ ਲੋਕਤੰਤਰ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ। 2019 ਦੀਆਂ ਚੋਣਾਂ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪੁਰਸ਼ਾਂ ਤੋਂ ਜ਼ਿਆਦਾ ਮਹਿਲਾਵਾਂ ਨੇ ਮਤਦਾਨ ਕੀਤਾ। ਅੱਜ ਦੇਸ਼ ਦੀ ਸਰਕਾਰ ਵਿੱਚ ਬੜੀਆਂ ਬੜੀਆਂ ਜ਼ਿੰਮੇਦਾਰੀਆਂ ਮਹਿਲਾ ਮੰਤਰੀ ਸੰਭਾਲ਼ ਰਹੀਆਂ ਹਨ। ਅਤੇ ਸਭ ਤੋਂ ਜ਼ਿਆਦਾ ਮਾਣ ਦੀ ਗੱਲ ਹੈ ਕਿ ਹੁਣ ਸਮਾਜ ਇਸ ਬਦਲਾਅ ਦੀ ਅਗਵਾਈ ਖ਼ੁਦ ਕਰ ਰਿਹਾ ਹੈ। ਹਾਲ ਦੇ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਯਾਨ ਦੀ ਸਫ਼ਲਤਾ ਤੋਂ, ਵਰ੍ਹਿਆਂ ਬਾਅਦ ਦੇਸ਼ ਵਿੱਚ ਇਸਤਰੀ-ਪੁਰਖ ਦਾ ਅਨੁਪਾਤ ਵੀ ਬਿਹਤਰ ਹੋਇਆ ਹੈ। ਇਹ ਬਦਲਾਅ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਨਵਾਂ ਭਾਰਤ ਕੈਸਾ ਹੋਵੇਗਾ, ਕਿਤਨਾ ਸਮਰੱਥਾਸ਼ਾਲੀ ਹੋਵੇਗਾ।

ਸਾਥੀਓ, 

ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਰਿਸ਼ੀਆਂ ਨੇ ਉਪਨਿਸ਼ਦਾਂ ਵਿੱਚ ‘ਤਮਸੋ ਮਾ ਜਯੋਤਿਰਗਮਯ,  ਮ੍ਰਿਤਯੋਰਮਾਮ੍ਰਿਤੰ ਗਮਯ’('तमसो मा ज्योतिर्गमय, मृत्योर्मामृतं गमय') ਦੀ ਪ੍ਰਾਰਥਨਾ ਕੀਤੀ ਹੈ। ਯਾਨੀ, ਅਸੀਂ ਅੰਧਕਾਰ ਤੋਂ ਪ੍ਰਕਾਸ਼ ਕੀ ਓਰ (ਦੇ ਵੱਲ) ਵਧੀਏ।  ਮੌਤ ਤੋਂ, ਪਰੇਸ਼ਾਨੀਆਂ ਤੋਂ ਅੰਮ੍ਰਿਤ ਕੀ ਓਰ (ਦੇ ਵੱਲ) ਵਧੀਏ। ਅੰਮ੍ਰਿਤ ਅਤੇ ਅਮਰਤਵ ਦਾ ਰਸਤਾ ਬਿਨਾ ਗਿਆਨ ਦੇ ਪ੍ਰਕਾਸ਼ਿਤ ਨਹੀਂ ਹੁੰਦਾ। ਇਸ ਲਈ, ਅੰਮ੍ਰਿਤਕਾਲ ਦਾ ਇਹ ਸਮਾਂ ਸਾਡੇ ਗਿਆਨ, ਸ਼ੋਧ(ਖੋਜ) ਅਤੇ ਇਨੋਵੇਸ਼ਨ ਦਾ ਸਮਾਂ ਹੈ।

ਸਾਨੂੰ ਇੱਕ ਐਸਾ ਭਾਰਤ ਬਣਾਉਣਾ ਹੈ ਜਿਸ ਦੀਆਂ ਜੜ੍ਹਾਂ ਪ੍ਰਾਚੀਨ ਪਰੰਪਰਾਵਾਂ ਅਤੇ ਵਿਰਾਸਤ ਨਾਲ ਜੁੜੀਆਂ ਹੋਣਗੀਆਂ, ਅਤੇ ਜਿਸ ਦਾ ਵਿਸਤਾਰ ਆਧੁਨਿਕਤਾ ਦੇ ਆਕਾਸ਼ ਵਿੱਚ ਅਨੰਤ ਤੱਕ ਹੋਵੇਗਾ।  ਸਾਨੂੰ ਆਪਣੇ ਸੱਭਿਆਚਾਰ, ਆਪਣੀ ਸੱਭਿਅਤਾ, ਆਪਣੇ ਸੰਸਕਾਰਾਂ ਨੂੰ ਜੀਵੰਤ ਰੱਖਣਾ ਹੈ, ਆਪਣੀ ਅਧਿਆਤਮਿਕਤਾ ਨੂੰ, ਆਪਣੀ ਵਿਵਿਧਤਾ ਨੂੰ ਸੁਰੱਖਿਅਤ ਰੱਖਣਾ ਅਤੇ ਸੰਵਰਧਿਤ ਕਰਨਾ ਹੈ, ਅਤੇ ਨਾਲ ਹੀ,  ਟੈਕਨੋਲੋਜੀ, ਇਨਫ੍ਰਾਸਟ੍ਰਕਚਰ, ਐਜੂਕੇਸ਼ਨ, ਹੈਲਥ ਦੀਆਂ ਵਿਵਸਥਾਵਾਂ ਨੂੰ ਨਿਰੰਤਰ ਆਧੁਨਿਕ ਵੀ ਬਣਾਉਣਾ ਹੈ।

ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਵਿੱਚ ਆਪ ਸਭ ਦੀ, ਬ੍ਰਹਮਕੁਮਾਰੀ ਜਿਹੀਆਂ ਆਧਿਆਤਮਕ ਸੰਸਥਾਵਾਂ ਦੀ ਬੜੀ ਭੂਮਿਕਾ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਆਧਿਆਤਮ ਦੇ ਨਾਲ ਨਾਲ ਸਿੱਖਿਆ, ਸਿਹਤ ਅਤੇ ਖੇਤੀਬਾੜੀ ਜਿਹੇ ਕਈ ਖੇਤਰਾਂ ਵਿੱਚ ਕਈ ਬੜੇ-ਬੜੇ ਕੰਮ ਕਰ ਰਹੇ ਹੋ। ਅਤੇ ਅੱਜ ਜਿਸ ਅਭਿਯਾਨ ਨੂੰ ਆਰੰਭ ਕਰ ਰਹੇ ਹੋ,ਆਪ ਉਸ ਨੂੰ ਹੀ ਅੱਗੇ ਵਧਾ ਰਹੇ ਹੋ। ਅੰਮ੍ਰਿਤ ਮਹੋਤਸਵ ਦੇ ਲਈ ਤੁਸੀਂ ਕਈ ਲਕਸ਼ ਵੀ ਤੈਅ ਕੀਤੇ ਹਨ। ਤੁਹਾਡੇ ਇਹ ਪ੍ਰਯਾਸ ਦੇਸ਼ ਨੂੰ ਜ਼ਰੂਰ ਇੱਕ ਨਵੀਂ ਊਰਜਾ ਦੇਣਗੇ, ਨਵੀਂ ਸ਼ਕਤੀ ਦੇਣਗੇ।

ਅੱਜ ਦੇਸ਼, ਕਿਸਾਨਾਂ ਨੂੰ ਸਮ੍ਰਿੱਧ ਅਤੇ ਆਤਮਨਿਰਭਰ ਬਣਾਉਣ ਦੇ ਲਈ organic ਫ਼ਾਰਮਿੰਗ ਅਤੇ ਨੈਚੁਰਲ ਫ਼ਾਰਮਿੰਗ ਦੀ ਦਿਸ਼ਾ ਵਿੱਚ ਪ੍ਰਯਾਸ ਕਰ ਰਿਹਾ ਹੈ। ਖਾਨ-ਪਾਨ ਆਹਾਰ ਦੀ ਸ਼ੁੱਧਤਾ ਨੂੰ ਲੈ ਕੇ ਸਾਡੀ ਬ੍ਰਹਮਕੁਮਾਰੀ ਭੈਣਾਂ ਸਮਾਜ ਨੂੰ ਲਗਾਤਾਰ ਜਾਗਰੂਕ ਕਰਦੀਆਂ ਰਹਿੰਦੀਆਂ ਹਨ। ਲੇਕਿਨ ਗੁਣਵੱਤਾਪੂਰਨ ਆਹਾਰ ਲਈ ਗੁਣਵੱਤਾਪੂਰਨ ਉਤਪਾਦਨ ਵੀ ਜ਼ਰੂਰੀ ਹੈ। ਇਸ ਲਈ, ਬ੍ਰਹਮਕੁਮਾਰੀ  ਨੈਚੁਰਲ ਫ਼ਾਰਮਿੰਗ ਨੂੰ promote ਕਰਨ ਦੇ ਲਈ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਇੱਕ ਬੜੀ ਪ੍ਰੇਰਣਾ ਬਣ ਸਕਦੀਆਂ ਹਨ। ਕੁਝ ਪਿੰਡਾਂ ਨੂੰ ਪ੍ਰੇਰਿਤ ਕਰਕੇ ਐਸੇ ਮਾਡਲ ਖੜ੍ਹੇ ਕੀਤੇ ਜਾ ਸਕਦੇ ਹਨ।

ਇਸੇ ਤਰ੍ਹਾਂ, ਕਲੀਨ ਐਨਰਜੀ ਦੇ ਅਤੇ ਵਾਤਾਵਰਣ ਦੇ ਖੇਤਰ ਵਿੱਚ ਵੀ ਦੁਨੀਆ ਨੂੰ ਭਾਰਤ ਤੋਂ ਬਹੁਤ ਅਪੇਖਿਆਵਾਂ(ਉਮੀਦਾਂ) ਹਨ। ਅੱਜ ਕਲੀਨ ਐਨਰਜੀ ਦੇ ਕਈ ਵਿਕਲਪ ਵਿਕਸਿਤ ਹੋ ਰਹੇ ਹਨ। ਇਸ ਨੂੰ ਲੈ ਕੇ ਵੀ ਜਨਜਾਗਰਣ ਦੇ ਲਈ ਬੜੇ ਅਭਿਯਾਨ ਦੀ ਜ਼ਰੂਰਤ ਹੈ। ਬ੍ਰਹਮਕੁਮਾਰੀਜ ਨੇ ਤਾਂ ਸੋਲਰ ਪਾਵਰ ਦੇ ਖੇਤਰ ਵਿੱਚ, ਸਭ ਦੇ ਸਾਹਮਣੇ ਇੱਕ ਉਦਾਹਰਣ ਰੱਖਿਆ ਹੈ। ਕਿਤਨੇ ਹੀ ਸਮੇਂ ਤੋਂ ਤੁਹਾਡੇ ਆਸ਼ਰਮ ਦੀ ਰਸੋਈ ਵਿੱਚ ਸੋਲਰ ਪਾਵਰ ਨਾਲ ਖਾਣਾ ਬਣਾਇਆ ਜਾ ਰਿਹਾ ਹੈ। ਸੋਲਰ ਪਾਵਰ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਕਰਨ, ਇਸ ਵਿੱਚ ਵੀ ਤੁਹਾਡਾ ਬਹੁਤ ਸਹਿਯੋਗ ਹੋ ਸਕਦਾ ਹੈ। ਇਸੇ ਤਰ੍ਹਾਂ ਤੁਸੀਂ ਸਾਰੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਵੀ ਗਤੀ ਦੇ ਸਕਦੇ ਹੋ। ਵੋਕਲ ਫੌਰ ਲੋਕਲ, ਸਥਾਨਕ ਉਤਪਾਦਾਂ ਨੂੰ ਪ੍ਰਾਥਮਿਕਤਾ ਦੇ ਕੇ, ਇਸ ਅਭਿਯਾਨ ਵਿੱਚ ਮਦਦ ਹੋ ਸਕਦੀ ਹੈ।

ਸਾਥੀਓ,

ਅੰਮ੍ਰਿਤਕਾਲ ਦਾ ਇਹ ਸਮਾਂ, ਸੌਂਦੇ ਹੋਏ ਸੁਪਨੇ ਦੇਖਣ ਦਾ ਨਹੀਂ ਬਲਕਿ ਜਾਗ੍ਰਿਤ ਹੋ ਕੇ ਆਪਣੇ ਸੰਕਲਪ ਪੂਰਾ ਕਰਨ ਦਾ ਹੈ। ਆਉਣ ਵਾਲੇ 25 ਸਾਲ, ਮਿਹਨਤ ਦੀ ਪਰਾਕਾਸ਼ਠਾ, ਤਿਆਗ, ਤਪ-ਤਪੱਸਿਆ ਦੇ 25 ਵਰ੍ਹੇ ਹਨ। ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਵਿੱਚ ਸਾਡੇ ਸਮਾਜ ਨੇ ਜੋ ਗਵਾਇਆ ਹੈ, ਇਹ 25 ਵਰ੍ਹਿਆਂ ਦਾ ਕਾਲਖੰਡ, ਉਸ ਨੂੰ ਦੁਬਾਰਾ ਪ੍ਰਾਪਤ ਕਰਨ ਦਾ ਹੈ। ਇਸ ਲਈ ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਵਿੱਚ ਸਾਡਾ ਧਿਆਨ ਭਵਿੱਖ ‘ਤੇ ਹੀ ਕੇਂਦ੍ਰਿਤ ਹੋਣਾ ਚਾਹੀਦਾ ਹੈ।

ਸਾਥੀਓ,

ਸਾਡੇ ਸਮਾਜ ਵਿੱਚ ਇੱਕ ਅਦਭੁਤ ਸਮਰੱਥਾ ਹੈ। ਇਹ ਇੱਕ ਅਜਿਹਾ ਸਮਾਜ ਹੈ ਜਿਸ ਵਿੱਚ ਚਿਰ ਪੁਰਾਤਨ ਅਤੇ ਨਿੱਤ ਨੂਤਨ ਵਿਵਸਥਾ ਹੈ। ਹਾਲਾਂਕਿ ਇਸ ਬਾਤ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਮੇਂ ਦੇ ਨਾਲ ਕੁਝ ਬੁਰਾਈਆਂ ਵਿਅਕਤੀ ਵਿੱਚ ਵੀ, ਸਮਾਜ ਵਿੱਚ ਵੀ ਅਤੇ ਦੇਸ਼ ਵਿੱਚ ਵੀ ਪ੍ਰਵੇਸ਼ ਕਰ ਜਾਂਦੀਆਂ ਹਨ। ਜੋ ਲੋਕ ਜਾਗ੍ਰਿਤ ਰਹਿੰਦੇ ਹੋਏ, ਇਨ੍ਹਾਂ ਬੁਰਾਈਆਂ ਨੂੰ ਜਾਣ ਲੈਂਦੇ ਹਨ, ਉਹ ਇਨ੍ਹਾਂ ਬੁਰਾਈਆਂ ਤੋਂ ਬਚਣ ਵਿੱਚ ਸਫ਼ਲ ਹੋ ਜਾਂਦੇ ਹਨ। ਐਸੇ ਲੋਕ ਆਪਣੇ ਜੀਵਨ ਵਿੱਚ ਹਰ ਲਕਸ਼ ਪ੍ਰਾਪਤ ਕਰ ਪਾਉਂਦੇ ਹਨ। ਸਾਡੇ ਸਮਾਜ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਵਿਸ਼ਾਲਤਾ ਵੀ ਹੈ, ਵਿਵਿਧਤਾ ਵੀ ਹੈ ਅਤੇ ਹਜ਼ਾਰਾਂ ਸਾਲ ਦੀ ਯਾਤਰਾ ਦਾ ਅਨੁਭਵ ਵੀ ਹੈ। ਇਸ ਲਈ ਸਾਡੇ ਸਮਾਜ ਵਿੱਚ, ਬਦਲਦੇ ਹੋਏ ਯੁਗ ਦੇ ਨਾਲ ਆਪਣੇ ਆਪ ਨੂੰ ਢਾਲਣ ਦੀ ਇੱਕ ਅਲੱਗ ਹੀ ਸ਼ਕਤੀ ਹੈ, ਇੱਕ inner strength ਹੈ।

ਸਾਡੇ ਸਮਾਜ ਦੀ ਸਭ ਤੋਂ ਬੜੀ ਤਾਕਤ ਇਹ ਹੈ ਕਿ ਸਮਾਜ ਦੇ ਅੰਦਰ ਤੋਂ ਹੀ ਸਮੇਂ-ਸਮੇਂ ‘ਤੇ ਇਸ ਨੂੰ ਸੁਧਾਰਨ ਵਾਲੇ ਪੈਦਾ ਹੁੰਦੇ ਹਨ ਅਤੇ ਉਹ ਸਮਾਜ ਵਿੱਚ ਵਿਆਪਤ ਬੁਰਾਈਆਂ ‘ਤੇ ਕੁਠਾਰਾਘਾਤ ਕਰਦੇ ਹਨ। ਅਸੀਂ ਇਹ ਵੀ ਦੇਖਿਆ ਹੈ ਕਿ ਸਮਾਜ ਸੁਧਾਰ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਅਕਸਰ ਐਸੇ ਲੋਕਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਤਿਰਸਕਾਰ ਵੀ ਸਹਿਣਾ ਪੈਂਦਾ ਹੈ। ਲੇਕਿਨ ਐਸੇ ਸਿੱਧ ਲੋਕ, ਸਮਾਜ ਸੁਧਾਰ ਦੇ ਕੰਮ ਤੋਂ ਪਿੱਛੇ ਨਹੀਂ ਹਟਦੇ, ਉਹ ਅਡਿੱਗ ਰਹਿੰਦੇ ਹਨ। ਸਮੇਂ ਦੇ ਨਾਲ ਸਮਾਜ ਵੀ ਉਨ੍ਹਾਂ ਨੂੰ ਪਹਿਚਾਣਦਾ ਹੈ, ਉਨ੍ਹਾਂ ਨੂੰ ਮਾਨ ਸਨਮਾਨ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਵੀ ਕਰਦਾ ਹੈ।

ਇਸ ਲਈ ਸਾਥੀਓ,

ਹਰ ਯੁਗ ਦੇ ਕਾਲਖੰਡ ਦੀਆਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਸਮਾਜ ਨੂੰ ਸਜਗ ਰੱਖਣਾ, ਸਮਾਜ ਨੂੰ ਦੋਸ਼ਮੁਕਤ ਰੱਖਣਾ, ਉਹ ਬਹੁਤ ਲਾਜ਼ਮੀ ਹੈ ਅਤੇ ਨਿਰੰਤਰ ਕਰਨ ਵਾਲੀ ਪ੍ਰਕਿਰਿਆ ਹੈ। ਉਸ ਸਮੇਂ ਦੀ ਜੋ ਵੀ ਪੀੜ੍ਹੀ ਹੁੰਦੀ ਹੈ, ਉਸ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਹੀ ਹੁੰਦੀ ਹੈ। ਵਿਅਕਤੀਗਤ ਤੌਰ ‘ਤੇ ਅਸੀਂ ਲੋਕ, ਸੰਗਠਨ ਦੇ ਤੌਰ ‘ਤੇ ਵੀ ਬ੍ਰਹਮਕੁਮਾਰੀ ਜਿਹੇ ਲੱਖਾਂ ਸੰਗਠਨ, ਇਹ ਕੰਮ ਕਰ ਰਹੇ ਹਨ। ਲੇਕਿਨ ਸਾਨੂੰ ਇਹ ਵੀ ਮੰਨਣਾ ਹੋਵੇਗਾ ਕਿ ਆਜ਼ਾਦੀ ਦੇ ਬਾਅਦ ਦੇ 75 ਵਰ੍ਹਿਆਂ ਵਿੱਚ, ਸਾਡੇ ਸਮਾਜ ਵਿੱਚ, ਸਾਡੇ ਰਾਸ਼ਟਰ ਵਿੱਚ, ਇੱਕ ਬੁਰਾਈ ਸਭ ਦੇ ਅੰਦਰ ਘਰ ਕਰ ਗਈ ਹੈ। ਇਹ ਬੁਰਾਈ ਹੈ, ਆਪਣੇ ਕਰਤੱਵਾਂ ਤੋਂ ਵਿਮੁਖ ਹੋਣਾ, ਆਪਣੇ ਕਰਤੱਵਾਂ ਨੂੰ ਸਭ ਤੋਂ ਉੱਪਰ ਨਾ ਰੱਖਣਾ। ਬੀਤੇ 75 ਵਰ੍ਹਿਆਂ ਵਿੱਚ ਅਸੀਂ ਸਿਰਫ਼ ਅਧਿਕਾਰਾਂ ਦੀ ਬਾਤ ਕਰਦੇ ਰਹੇ, ਅਧਿਕਾਰਾਂ ਦੇ ਲਈ ਝਗੜਦੇ ਰਹੇ, ਜੂਝਦੇ ਰਹੇ, ਸਮਾਂ ਵੀ ਖਪਾਉਂਦੇ ਰਹੇ। ਅਧਿਕਾਰ ਦੀ ਬਾਤ, ਕੁਝ ਹਦ ਤੱਕ, ਕੁਝ ਸਮੇਂ ਦੇ ਲਈ, ਕਿਸੇ ਇੱਕ ਪਰਿਸਥਿਤੀ ਵਿੱਚ ਸਹੀ ਹੋ ਸਕਦੀ ਹੈ ਲੇਕਿਨ ਆਪਣੇ ਕਰਤੱਵਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਣਾ, ਇਸ ਬਾਤ ਨੇ ਭਾਰਤ ਨੂੰ ਕਮਜ਼ੋਰ ਰੱਖਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ।

ਭਾਰਤ ਨੇ ਆਪਣਾ ਬਹੁਤ ਬੜਾ ਸਮਾਂ ਇਸ ਲਈ ਗੰਵਾਇਆ ਹੈ ਕਿਉਂਕਿ ਕਰਤੱਵਾਂ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਗਈ। ਇਨ੍ਹਾਂ 75 ਵਰ੍ਹਿਆਂ ਵਿੱਚ ਕਰਤੱਵਾਂ ਨੂੰ ਦੂਰ ਰੱਖਣ ਦੀ ਵਜ੍ਹਾ ਨਾਲ ਜੋ ਖਾਈ ਪੈਦਾ ਹੋਈ ਹੈ, ਸਿਰਫ਼ ਅਧਿਕਾਰ ਦੀ ਬਾਤ ਕਰਨ ਦੀ ਵਜ੍ਹਾ ਨਾਲ ਸਮਾਜ ਵਿੱਚ ਜੋ ਕਮੀ ਆਈ ਹੈ, ਉਸ ਦੀ ਭਰਪਾਈ ਅਸੀਂ ਮਿਲ ਕੇ ਆਉਣ ਵਾਲੇ 25 ਵਰ੍ਹਿਆਂ ਵਿੱਚ, ਕਰਤੱਵ ਦੀ ਸਾਧਨਾ ਕਰਕੇ ਪੂਰੀ ਕਰ ਸਕਦੇ ਹਾਂ।

ਬ੍ਰਹਮਕੁਮਾਰੀ ਜਿਹੀਆਂ ਸੰਸਥਾਵਾਂ ਆਉਣ ਵਾਲੇ 25 ਵਰ੍ਹਿਆਂ ਦੇ ਲਈ, ਇੱਕ ਮੰਤਰ ਬਣਾ ਕੇ ਜਨ-ਜਨ ਨੂੰ ਕਰਤੱਵ ਦੇ ਲਈ ਜਾਗਰੂਕ ਕਰਕੇ ਬਹੁਤ ਬੜਾ ਬਦਲਾਅ ਲਿਆ ਸਕਦੀਆਂ ਹਨ। ਮੇਰੀ ਤਾਕੀਦ ਹੈ ਕਿ ਬ੍ਰਹਮਕੁਮਾਰੀ ਅਤੇ ਆਪ ਜੈਸੀਆਂ ਤਮਾਮ ਸਮਾਜਿਕ ਸੰਸਥਾਵਾਂ ਇਸ ਇੱਕ ਮੰਤਰ ‘ਤੇ ਜ਼ਰੂਰ ਕੰਮ ਕਰਨ ਅਤੇ ਉਹ ਹੈ ਦੇਸ਼ ਦੇ ਨਾਗਰਿਕਾਂ ਵਿੱਚ ਕਰਤੱਵ ਭਾਵਨਾ ਦਾ ਵਿਸਤਾਰ। ਆਪ ਸਾਰੇ ਆਪਣੀ ਸ਼ਕਤੀ ਅਤੇ ਸਮਾਂ ਜਨ-ਜਨ ਵਿੱਚ ਕਰਤੱਵ ਬੋਧ ਜਾਗ੍ਰਿਤ ਕਰਨ ‘ਤੇ ਜ਼ਰੂਰ ਲਗਾਓ। ਅਤੇ ਬ੍ਰਹਮਕੁਮਾਰੀ ਜੈਸੀਆਂ ਸੰਸਥਾਵਾਂ ਜਿਸ ਤਰ੍ਹਾਂ ਦਹਾਕਿਆਂ ਤੋਂ ਕਰਤੱਵ ਦੇ ਪਥ ‘ਤੇ ਚਲ ਰਹੀਆਂ ਹਨ, ਆਪ ਲੋਕ ਇਹ ਕੰਮ ਕਰ ਸਕਦੇ ਹੋ। ਆਪ ਲੋਕ ਕਰਤੱਵ ਵਿੱਚ ਰਚੇ ਵਸੇ, ਕਰਤੱਵ ਦਾ ਪਾਲਨ ਕਰਨ ਵਾਲੇ ਲੋਕ ਹੋ। ਇਸ ਲਈ, ਜਿਸ ਭਾਵਨਾ ਦੇ ਨਾਲ ਆਪ ਆਪਣੀ ਸੰਸਥਾ ਵਿੱਚ ਕੰਮ ਕਰਦੇ ਹੋ, ਉਸ ਕਰਤੱਵ ਭਾਵਨਾ ਦਾ ਵਿਸਤਾਰ ਸਮਾਜ ਵਿੱਚ ਹੋਵੇ, ਦੇਸ ਵਿੱਚ ਹੋਵੇ, ਦੇਸ਼ ਦੇ ਲੋਕਾਂ ਵਿੱਚ ਹੋਵੇ, ਇਹ ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ‘ਤੇ ਤੁਹਾਡਾ ਦੇਸ਼ ਨੂੰ ਸਭ ਤੋਂ ਉੱਤਮ ਉਪਹਾਰ ਹੋਵੇਗਾ। 

ਆਪ ਲੋਕਾਂ ਨੇ ਇੱਕ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇੱਕ ਕਮਰੇ ਵਿੱਚ ਹਨੇਰਾ ਸੀ ਤਾਂ ਉਸ ਹਨੇਰੇ ਨੂੰ ਹਟਾਉਣ ਦੇ ਲਈ ਲੋਕ ਆਪਣੇ-ਆਪਣੇ ਤਰੀਕੇ ਨਾਲ ਅਲੱਗ-ਅਲੱਗ ਕੰਮ ਕਰ ਰਹੇ ਸਨ। ਕੋਈ ਕੁਝ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ। ਲੇਕਿਨ ਕਿਸੇ ਸਮਝਦਾਰ ਨੇ ਜਦੋਂ ਇੱਕ ਛੋਟਾ ਜਿਹਾ ਦੀਵਾ ਜਗਾ ਦਿੱਤਾ, ਤਾਂ ਅੰਧਕਾਰ ਤੁਰੰਤ ਦੂਰ ਹੋ ਗਿਆ। ਵੈਸੀ ਹੀ ਤਾਕਤ ਕਰਤੱਵ ਦੀ ਹੈ। ਵੈਸੀ ਹੀ ਤਾਕਤ ਛੋਟੇ ਜਿਹੇ ਪ੍ਰਯਾਸ ਦੀ ਵੀ ਹੈ। ਸਾਨੂੰ ਸਭ ਨੂੰ, ਦੇਸ਼ ਦੇ ਹਰ ਨਾਗਰਿਕ ਦੇ ਹਿਰਦੇ ਵਿੱਚ ਇੱਕ ਦੀਵਾ ਜਗਾਉਣਾ ਹੈ – ਕਰਤੱਵ ਦਾ ਦੀਵਾ ਜਗਾਉਣਾ ਹੈ।

ਅਸੀਂ ਸਾਰੇ ਮਿਲ ਕੇ, ਦੇਸ਼ ਨੂੰ ਕਰਤੱਵ ਪਥ ‘ਤੇ ਅੱਗੇ ਵਧਾਵਾਂਗੇ, ਤਾਂ ਸਮਾਜ ਵਿੱਚ ਵਿਆਪਤ ਬੁਰਾਈਆਂ ਵੀ ਦੂਰ ਹੋਣਗੀਆਂ ਅਤੇ ਦੇਸ਼ ਨਵੀਆਂ ਉਚਾਈਆਂ ‘ਤੇ ਵੀ ਪਹੁੰਚੇਗਾ। ਭਾਰਤ ਭੂਮੀ ਨੂੰ ਪਿਆਰ ਕਰਨ ਵਾਲਾ, ਇਸ ਭੂਮੀ ਨੂੰ ਮਾਂ ਮੰਨਣ ਵਾਲਾ ਕੋਈ ਵੀ ਵਿਅਕਤੀ ਐਸਾ ਨਹੀਂ ਹੋਵੇਗਾ ਜੋ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਨਾ ਲੈ ਜਾਣਾ ਚਾਹੁੰਦਾ ਹੋਵੇ, ਕੋਟਿ-ਕੋਟਿ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਨਾ ਲਿਆਉਣਾ ਚਾਹੁੰਦਾ ਹੋਵੇ। ਇਸ ਦੇ ਲਈ ਸਾਨੂੰ ਕਰਤੱਵਾਂ ‘ਤੇ ਬਲ ਦੇਣਾ ਹੀ ਹੋਵੇਗਾ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ, ਮੈਂ ਇੱਕ ਹੋਰ ਵਿਸ਼ੇ ਨੂੰ ਉਠਾਉਣਾ ਚਾਹੁੰਦਾ ਹੈ। ਆਪ ਸਭ ਇਸ ਗੱਲ ਦੇ ਸਾਖੀ ਰਹੇ ਹੋ ਕਿ ਭਾਰਤ ਦੀ ਛਵੀ ਨੂੰ ਧੂਮਿਲ ਕਰਨ ਦੇ ਲਈ ਕਿਸ ਤਰ੍ਹਾਂ ਅਲੱਗ-ਅਲੱਗ ਪ੍ਰਯਾਸ ਚਲਦੇ ਰਹਿੰਦੇ ਹਨ। ਇਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਹੁਤ ਕੁਝ ਚਲਦਾ ਰਹਿੰਦਾ ਹੈ। ਇਸ ਤੋਂ ਅਸੀਂ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਇਹ ਸਿਰਫ਼ ਰਾਜਨੀਤੀ ਹੈ। ਇਹ ਰਾਜਨੀਤੀ  ਨਹੀਂ ਹੈ, ਇਹ ਸਾਡੇ ਦੇਸ਼ ਦਾ ਸਵਾਲ ਹੈ। ਅਤੇ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਦੁਨੀਆ ਭਾਰਤ ਨੂੰ ਸਹੀ ਰੂਪ ਵਿੱਚ ਜਾਣੇ।

ਐਸੀਆਂ ਸੰਸਥਾਵਾਂ ਜਿਨ੍ਹਾਂ ਦੀ ਇੱਕ ਅੰਤਰਰਾਸ਼ਟਰੀ ਖੇਤਰ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਉਪਸਥਿਤੀ ਹੈ, ਉਹ ਦੂਸਰੇ ਦੇਸ਼ਾਂ ਦੇ ਲੋਕਾਂ ਤੱਕ ਭਾਰਤ ਦੀ ਸਹੀ ਗੱਲ ਨੂੰ ਪਹੁੰਚਾਉਣ, ਭਾਰਤ ਬਾਰੇ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਸਚਾਈ ਉੱਥੋਂ ਦੇ ਲੋਕਾਂ ਨੂੰ ਦੱਸੋ, ਉਨ੍ਹਾਂ ਨੂੰ ਜਾਗਰੂਕ ਕਰੋ, ਇਹ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਬ੍ਰਹਮਕੁਮਾਰੀ ਜਿਹੀਆਂ ਸੰਸਥਾਵਾਂ, ਇਸੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਇੱਕ ਹੋਰ ਪ੍ਰਯਾਸ ਕਰ ਸਕਦੀਆਂ ਹਨ। ਜਿੱਥੇ ਜਿੱਥੇ, ਜਿਨ੍ਹਾਂ ਦੇਸ਼ਾਂ ਵਿੱਚ ਤੁਹਾਡੀਆਂ ਬ੍ਰਾਂਚਾਂ ਹਨ ਉੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉੱਥੋਂ ਹੀ ਹਰ ਬ੍ਰਾਂਚ ਤੋਂ ਹਰ ਵਰ੍ਹੇ ਘੱਟ ਤੋਂ ਘੱਟ 500 ਲੋਕ ਭਾਰਤ ਦੇ ਦਰਸ਼ਨ ਕਰਨ ਦੇ ਲਈ ਆਉਣ। ਭਾਰਤ ਨੂੰ ਜਾਣਨ ਦੇ ਲਈ ਆਉਣ। ਅਤੇ ਇਹ 500 ਲੋਕ, ਜੋ ਹਿੰਦੁਸਤਾਨ ਦੇ ਲੋਕ ਉੱਥੇ ਰਹਿੰਦੇ ਹਨ, ਉਹ ਨਹੀਂ, ਉਸ ਦੇਸ਼ ਦੇ ਨਾਗਰਿਕ ਹੋਣੇ ਚਾਹੀਦੇ ਹਨ। ਮੂਲ ਭਾਰਤੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਤੁਸੀਂ ਦੇਖਿਓ ਅਗਰ ਇਸ ਪ੍ਰਕਾਰ ਨਾਲ ਲੋਕਾਂ ਦਾ ਆਉਣਾ ਹੋਇਆ, ਦੇਸ਼ ਨੂੰ ਦੇਖਣਗੇ, ਇੱਥੇ ਦੀ ਹਰ ਗੱਲ ਨੂੰ ਸਮਝਣਗੇ ਤਾਂ ਆਪਣੇ-ਆਪ ਭਾਰਤ ਦੀਆਂ ਅੱਛਾਈਆਂ ਨੂੰ ਵਿਸ਼ਵ ਵਿੱਚ ਲੈ ਕੇ ਜਾਣਗੇ। ਤੁਹਾਡੇ ਪ੍ਰਯਾਸਾਂ ਨਾਲ ਇਸ ਵਿੱਚ ਕਿਤਨਾ ਬੜਾ ਫਰਕ ਪੈ ਜਾਵੇਗਾ।

ਸਾਥੀਓ,

ਪਰਮਾਰਥ ਕਰਨ ਦੀ ਇੱਛਾ ਤਾਂ ਹਰੇਕ ਦੀ ਰਹਿੰਦੀ ਹੈ। ਲੇਕਿਨ ਇੱਕ ਗੱਲ ਅਸੀਂ ਨਾ ਭੁੱਲੀਏ ਕਿ ਪਰਮਾਰਥ ਅਤੇ ਅਰਥ ਜਦੋਂ ਇਕੱਠੇ ਜੁੜਦੇ ਹਨ ਤਾਂ ਸਫ਼ਲ ਜੀਵਨ, ਸਫ਼ਲ ਸਮਾਜ ਅਤੇ ਸਫ਼ਲ ਰਾਸ਼ਟਰ ਦਾ ਨਿਰਮਾਣ ਆਪਣੇ ਆਪ ਹੋ ਸਕਦਾ ਹੈ। ਅਰਥ ਅਤੇ ਪਰਮਾਰਥ ਦੇ ਇਸ ਤਾਲਮੇਲ ਦੀ ਜ਼ਿੰਮੇਦਾਰੀ ਹਮੇਸ਼ਾ ਤੋਂ ਭਾਰਤ ਦੀ ਅਧਿਆਤਮਿਕ ਸੱਤਾ ਦੇ ਪਾਸ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ, ਭਾਰਤ ਦੀ ਅਧਿਆਤਮਿਕ ਸੱਤਾ, ਆਪ ਸਭ ਭੈਣਾਂ ਇਹ ਜ਼ਿੰਮੇਦਾਰੀ ਇਸੇ  ਪਰਿਪੱਕਤਾ ਦੇ ਨਾਲ ਨਿਭਾਉਣਗੀਆਂ। ਤੁਹਾਡੇ ਇਹ ਪ੍ਰਯਾਸ ਦੇਸ਼ ਦੀਆਂ ਹੋਰ ਸੰਸਥਾਵਾਂ, ਹੋਰ ਸੰਗਠਨਾਂ ਨੂੰ ਵੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਨਵੇਂ ਲਕਸ਼ ਘੜਨ ਦੇ ਲਈ ਪ੍ਰੇਰਿਤ ਕਰਨਗੇ। ਅੰਮ੍ਰਿਤ ਮਹੋਤਸਵ ਦੀ ਤਾਕਤ, ਜਨ-ਜਨ ਦਾ ਮਨ ਹੈ, ਜਨ-ਜਨ ਦਾ ਸਮਰਪਣ ਹੈ। ਤੁਹਾਡੇ ਪ੍ਰਯਾਸਾਂ ਨਾਲ ਭਾਰਤ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ ਗਤੀ ਨਾਲ ਸਵਰਣਿਮ ਭਾਰਤ ਕੀ ਓਰ (ਦੇ ਵੱਲ) ਵਧੇਗਾ।

ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

ਓਮ ਸ਼ਾਂਤੀ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Modi Government Defined A Decade Of Good Governance In India

Media Coverage

How Modi Government Defined A Decade Of Good Governance In India
NM on the go

Nm on the go

Always be the first to hear from the PM. Get the App Now!
...
PM Modi wishes everyone a Merry Christmas
December 25, 2024

The Prime Minister, Shri Narendra Modi, extended his warm wishes to the masses on the occasion of Christmas today. Prime Minister Shri Modi also shared glimpses from the Christmas programme attended by him at CBCI.

The Prime Minister posted on X:

"Wishing you all a Merry Christmas.

May the teachings of Lord Jesus Christ show everyone the path of peace and prosperity.

Here are highlights from the Christmas programme at CBCI…"