ਸਾਥੀਓ
ਵਾਕਈ, ਤੁਹਾਡੇ ਸਭ ਨਾਲ ਬਾਤ ਕਰਕੇ ਬਹੁਤ ਮੈਨੂੰ ਚੰਗਾ ਲੱਗਿਆ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ, ਦੇਸ਼ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਦੇ Solutions ਦੇਣ ਦੇ ਲਈ ਦਿਨ-ਰਾਤ ਇੱਕ ਕਰ ਰਹੀ ਹੈ। ਪਹਿਲਾਂ ਜੋ ਹੈਕਾਥੌਨ ਹੋਏ, ਉਨ੍ਹਾਂ ਨੂੰ ਮਿਲੇ ਸੌਲੂਸ਼ਨਸ ਬਹੁਤ ਕਾਰਗਰ ਰਹੇ ਹਨ। ਹੈਕਾਥੌਨ ਵਿੱਚ ਸ਼ਾਮਲ ਕਿੰਨੇ ਹੀ Students ਨੇ ਆਪਣੇ ਸਟਾਰਟ ਅੱਪਸ ਵੀ ਸ਼ੁਰੂ ਕੀਤੇ ਹਨ। ਇਹ ਸਟਾਰਟ ਅੱਪਸ, ਇਹ Solutions, ਸਰਕਾਰ ਅਤੇ ਸਮਾਜ, ਦੋਵਾਂ ਦੀ ਹੀ ਮਦਦ ਕਰ ਰਹੇ ਹਨ। ਇਹ ਅੱਜ ਇਸ ਹੈਕਾਥੌਨ ਵਿੱਚ ਸ਼ਾਮਲ ਹੋਈਆਂ ਟੀਮਾਂ, ਹਜ਼ਾਰਾਂ Students ਦੇ ਲਈ ਵੀ ਬਹੁਤ ਵੱਡੀ ਪ੍ਰੇਰਣਾ ਹੈ।
ਸਾਥੀਓ,
21ਵੀਂ ਸਦੀ ਦਾ ਭਾਰਤ ਅੱਜ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਕੁਝ ਹੋ ਹੀ ਨਹੀਂ ਸਕਦਾ, ਇਹ ਬਦਲ ਹੀ ਨਹੀਂ ਸਕਦਾ, ਇਸ ਸੋਚ ਤੋਂ ਹੁਣ ਹਰ ਭਾਰਤੀ ਬਾਹਰ ਨਿਕਲਿਆ ਹੈ। ਇਸੇ ਨਵੀਂ ਸੋਚ ਦੇ ਚਲਦੇ, ਬੀਤੇ 10 ਵਰ੍ਹਿਆ ਵਿੱਚ ਭਾਰਤ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਈਕੌਨਮੀ ਬਣਿਆ ਹੈ। ਅੱਜ ਭਾਰਤ ਦੇ UPI ਦਾ ਡੰਕਾ ਪੂਰੀ ਦੁਨੀਆ ਵਿੱਚ ਵਜ ਰਿਹਾ ਹੈ। ਕੋਰੋਨਾ ਦੇ ਮਹਾਸੰਕਟ ਦੌਰਾਨ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਬਣਾਈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਵਿੱਚ ਵੈਕਸੀਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਅਤੇ ਦੁਨੀਆ ਦੇ ਦਰਜ਼ਨਾਂ ਦੇਸ਼ਾਂ ਨੂੰ ਵੈਕਸੀਨ ਪਹੁੰਚਾਈ।
ਸਾਥੀਓ,
ਅੱਜ ਇੱਥੇ young innovators ਅਤੇ ਅਲਗ-ਅਲਗ domains ਦੇ professionals ਮੌਜੂਦ ਹਨ। ਤੁਸੀਂ ਸਾਰੇ ਸਮੇਂ ਦਾ ਮਹੱਤਵ ਸਮਝਦੇ ਹੋ, ਤੈਅ ਸਮੇਂ ਵਿੱਚ ਲਕਸ਼ਾਂ ਤੱਕ ਪਹੁੰਚਣ ਦਾ ਮਤਲਬ ਸਮਝਦੇ ਹੋ। ਅੱਜ ਅਸੀਂ ਸਮੇਂ ਦੇ ਇੱਕ ਅਜਿਹੇ ਮੋੜ ‘ਤੇ ਹਾਂ ਜਿੱਥੇ ਸਾਡਾ ਹਰ ਪ੍ਰਯਾਸ, ਅਗਲੇ ਇੱਕ ਹਜ਼ਾਰ ਸਾਲ ਦੇ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ।
ਤੁਸੀਂ ਇਸ unique time ਨੂੰ ਸਮਝੋ। ਇਹ ਸਮਾਂ unique ਇਸ ਲਈ ਹੈ, ਕਿਉਂਕਿ ਕਈ factors ਇਕੱਠੇ ਆਏ ਹਨ। ਅੱਜ ਭਾਰਤ, ਵਿਸ਼ਵ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਭਾਰਤ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਟੈਲੇਂਟ Pool ਹੈ। ਅੱਜ ਭਾਰਤ ਵਿੱਚ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਹੈ। ਅੱਜ ਭਾਰਤ ਦੀ ਅਰਥਵਿਵਸਥਾ, ਰਿਕਾਰਡ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅੱਜ ਭਾਰਤ ਵਿੱਚ ਸਾਇੰਸ ਅਤੇ ਟੈਕਨੋਲੋਜੀ ‘ਤੇ ਬੇਮਿਸਾਲ ਜ਼ੋਰ ਦਿੱਤਾ ਜਾ ਰਿਹਾ ਹੈ।
ਸਾਥੀਓ,
ਇਹ ਉਹ ਸਮਾਂ ਹੈ ਜਦੋਂ ਟੈਕਨੋਲੋਜੀ ਸਾਡੀ ਲਾਈਫ ਦਾ ਇੱਕ ਬਹੁਤ ਵੱਡਾ ਪਾਰਟ ਬਣ ਚੁੱਕੀ ਹੈ। ਸਾਡੇ ਸਾਰਿਆਂ ਦੇ ਜੀਵਨ ਵਿੱਚ ਟੈਕਨੋਲੋਜੀ ਦਾ ਜੋ ਪ੍ਰਭਾਵ ਅੱਜ ਹੈ, ਉਹ ਅਤੀਤ ਵਿੱਚ ਕਦੇ ਨਹੀਂ ਰਿਹਾ। ਸਥਿਤੀ ਇਹ ਹੈ ਕਿ ਇੱਕ ਟੈਕਨੋਲੋਜੀ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਹਿਜ ਵੀ ਨਹੀਂ ਹੋ ਸਕੇ, ਤਦ ਤੱਕ ਉਸ ਦਾ ਇੱਕ Upgraded Version ਆ ਜਾਂਦਾ ਹੈ। ਇਸ ਲਈ ਤੁਹਾਡੇ ਜਿਹੇ ਯੰਗ ਇਨੋਵੇਟਰਸ ਦਾ ਰੋਲ ਬਹੁਤ ਹੀ important ਹੈ।
ਸਾਥੀਓ,
ਆਜ਼ਾਦੀ ਦਾ ਅੰਮ੍ਰਿਤਕਾਲ ਯਾਨੀ ਆਉਣ ਵਾਲੇ 24 ਸਾਲ ਦੇਸ਼ ਦੇ ਨਾਲ ਹੀ ਤੁਹਾਡੀ ਲਾਈਫ ਨੂੰ ਵੀ ਇਹ ਸਮਾਂ ਇੱਕ ਤਰਫ 2047 ਦੀ ਯਾਤਰਾ ਅਤੇ ਦੂਸਰੀ ਤਰਫ ਤੁਹਾਡੇ ਜੀਵਨ ਦੇ ਮਹੱਤਵਪੂਰਨ ਵਰ੍ਹਿਆਂ ਦੀ ਯਾਤਰਾ, ਦੋਵੇਂ-ਦੋਵੇਂ ਨਾਲ-ਨਾਲ ਹਨ। ਭਾਰਤ ਨੂੰ ਵਿਕਿਸਤ ਬਣਾਉਣ ਲਈ, ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੈ। ਅਤੇ ਇਸ ਵਿੱਚ ਤੁਹਾਡੇ ਸਾਰਿਆਂ ਦਾ ਸਭ ਤੋਂ ਵੱਡਾ ਲਕਸ਼ ਹੋਣਾ ਚਾਹੀਦਾ-ਭਾਰਤ ਦੀ ਆਤਮਨਿਰਭਰਤਾ।
ਸਾਡਾ ਭਾਰਤ ਆਤਮਨਿਰਭਰ ਕਿਸ ਤਰ੍ਹਾ ਬਣੇ ? ਤੁਹਾਡਾ ਲਕਸ਼ ਹੋਣਾ ਚਾਹੀਦਾ ਹੈ ਕਿ ਭਾਰਤ ਨੂੰ ਕੋਈ ਵੀ ਟੈਕਨੋਲੋਜੀ ਇੰਪੋਰਟ ਨਾ ਕਰਨੀ ਪਵੇ, ਕਿਸੇ ਵੀ ਟੈਕਨੋਲੋਜੀ ਦੇ ਲਈ ਦੂਸਰਿਆਂ ‘ਤੇ ਨਿਰਭਰ ਰਹਿਣਾ ਨਾ ਪਵੇ। ਹੁਣ ਜਿਵੇਂ ਡਿਫੈਂਸ ਸੈਕਟਰ ਹੈ। ਅੱਜ ਭਾਰਤ, ਡਿਫੈਂਸ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਦੇ ਲਈ ਕੰਮ ਕਰ ਰਿਹਾ ਹੈ। ਲੇਕਿਨ ਹੁਣ ਵੀ ਡਿਫੈਂਸ ਟੈਕਨੋਲੋਜੀ ਨਾਲ ਜੁੜੀਆਂ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਸਾਨੂੰ ਇੰਪੋਰਟ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ, ਆਪਣੀ ਮੈਨਿਊਫੈਕਚਰਿੰਗ ਕੈਪੇਸਿਟੀ ਨੂੰ ਵਧਾਉਣ ਲਈ ਸਾਨੂੰ ਸੈਮੀਕੰਡਕਟਰ ਅਤੇ ਚਿਪ ਟੈਕਨੋਲੋਜੀ ਵਿੱਚ ਵੀ ਆਤਮਨਿਰਭਰ ਬਣਨਾ ਹੋਵੇਗਾ। ਕੁਆਂਟਮ ਟੈਕਨੋਲੋਜੀ ਅਤੇ ਹਾਈਡ੍ਰੋਜਨ ਐਨਰਜੀ ਜਿਹੇ ਸੈਕਟਰਸ ਨੂੰ ਲੈ ਕੇ ਵੀ ਭਾਰਤ ਦੀ aspirations ਬਹੁਤ High ਹਨ। ਸਰਕਾਰ, ਅਜਿਹੇ ਸਾਰੇ ਸੈਕਟਰਸ ‘ਤੇ ਵਿਸ਼ੇਸ਼ ਫੋਕਸ ਕਰ ਰਹੀ ਹੈ, 21ਵੀਂ ਸਦੀ ਦਾ ਆਧੁਨਿਕ ਈਕੋਸਿਸਟਮ ਬਣਾ ਰਹੀ ਹੈ। ਲੇਕਿਨ ਇਸ ਦੀ ਸਫ਼ਲਤਾ ਤੁਹਾਡੇ ਨੌਜਵਾਨਾਂ ਦੀ ਸਫ਼ਲਤਾ ‘ਤੇ ਨਿਰਭਰ ਕਰਦੀ ਹੈ।
ਸਾਥੀਓ,
ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਜਿਹੇ ਯੰਗ ਮਾਈਡਸ ‘ਤੇ ਟਿਕੀਆਂ ਹਨ। ਦੁਨੀਆ ਨੂੰ ਵਿਸ਼ਵਾਸ ਹੈ ਕਿ ਭਾਰਤ ਵਿੱਚ ਉਸ ਨੂੰ global challenges ਦਾ low-cost, quality, sustainable ਅਤੇ scalable solutions ਮਿਲੇਗਾ। ਸਾਡੇ ਚੰਦਰਯਾਨ ਮਿਸ਼ਨ ਨੇ ਵਿਸ਼ਵ ਦੀ ਉਮੀਦਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ। ਤੁਹਾਨੂੰ ਇਨ੍ਹਾਂ ਉਮੀਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਲਗ-ਅਲਗ ਸੈਕਟਰਸ ਵਿੱਚ ਨਵੀਂ ਟੈਕਨੋਲੋਜੀ ਨੂੰ ਇਨੋਵੇਟ ਕਰਨਾ ਹੈ। ਤੁਸੀਂ ਦੇਸ਼ ਦੀ ਆਧੁਨਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਦਿਸ਼ਾ ਤੈਅ ਕਰਨੀ ਹੈ।
ਸਾਥੀਓ,
ਸਮਾਰਟ ਇੰਡੀਆ ਹੈਕਾਥੌਨ ਦਾ ਲਕਸ਼, ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਅਤੇ ਸਮਾਧਾਨ ਤੋਂ ਰੋਜ਼ਗਾਰ ਦਾ ਨਿਰਮਾਣ, ਇੱਕ ਅਜਿਹੀ ਚੇਨ ਨੂੰ ਚਲਾ ਰਿਹਾ ਹੈ। ਸਮਾਰਟ ਇੰਡੀਆ ਹੈਕਾਥੌਨ ਨਾਲ ਦੇਸ਼ ਦੀ ਯੁਵਾ ਸ਼ਕਤੀ, ਵਿਕਸਿਤ ਭਾਰਤ ਦੇ ਲਈ ਸਮਾਧਾਨ ਦਾ ਅੰਮ੍ਰਿਤ ਨਿਕਾਲ ਰਹੀ ਹੈ। ਮੈਨੂੰ ਤੁਹਾਡੇ ਸਾਰਿਆਂ ‘ਤੇ ਦੇਸ਼ ਦੀ ਯੁਵਾ ਸ਼ਕਤੀ ‘ਤੇ ਅਟੁੱਟ ਭਰੋਸਾ ਹੈ।
ਆਪ ਕੋਈ ਵੀ ਸਮੱਸਿਆ ਦੇਖੋ, ਕੋਈ ਵੀ ਸਮਾਧਾਨ ਲੱਭੋ, ਕੋਈ ਵੀ ਇਨੋਵੇਸ਼ਨ ਕਰੋ, ਤੁਹਾਨੂੰ ਵਿਕਸਿਤ ਭਾਰਤ ਦਾ ਸੰਕਲਪ, ਆਤਮਨਿਰਭਰ ਭਾਰਤ ਦਾ ਸੰਕਲਪ, ਇਸ ਨੂੰ ਹਮੇਸ਼ਾ ਯਾਦ ਰੱਖਣਾ ਹੈ। ਤੁਸੀਂ ਜੋ ਵੀ ਕਰੋ, ਉਹ ਬੈਸਟ ਹੋਵੇ। ਤੁਹਾਨੂੰ ਅਜਿਹਾ ਕੰਮ ਕਰਨਾ ਹੈ ਕਿ ਦੁਨੀਆ ਤੁਹਾਨੂੰ ਫੋਲੋ ਕਰੇ। ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!
ਬਹੁਤ-ਬਹੁਤ ਧੰਨਵਾਦ!