ਸਾਥੀਓ,
ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਅਵਸਰ ਮੈਂ ਲੱਭਦਾ ਹੀ ਰਹਿੰਦਾ ਹਾਂ ਅਤੇ ਇੰਤਜ਼ਾਰ ਵੀ ਕਰਦਾ ਹਾਂ, ਕਦੋਂ ਮਿਲਾਂਗਾ, ਕਦੋਂ ਤੁਹਾਡੇ ਅਨੁਭਵ ਸੁਣਾਗਾਂ, ਅਤੇ ਮੈਂ ਦੇਖਿਆ ਹੈ ਕਿ ਹਰ ਵਾਰ ਤੁਸੀਂ ਨਵੀਂ ਉਮੰਗ ਦੇ ਨਾਲ ਆਉਂਦੇ ਹੋ, ਨਵੇਂ ਉਤਸ਼ਾਹ ਦੇ ਨਾਲ ਆਉਂਦੇ ਹੋ। ਅਤੇ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ inspiration ਬਣ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਦਰਮਿਆਨ ਇੱਕ ਹੀ ਕੰਮ ਕਰਨ ਦੇ ਲਈ ਆਇਆ ਹਾਂ, ਅਤੇ ਉਹ ਹੈ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ। ਤੁਸੀਂ ਲੋਕ ਭਾਰਤ ਦੇ ਬਾਹਰ ਸੀ, ਚੀਨ ਵਿੱਚ ਖੇਡ ਰਹੇ ਸੀ, ਲੇਕਿਨ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ, ਮੈਂ ਵੀ ਤੁਹਾਡੇ ਨਾਲ ਸੀ। ਮੈਂ ਹਰ ਪਲ ਤੁਹਾਡੀ ਹਰ ਗਤੀਵਿਧੀ ਨੂੰ, ਤੁਹਾਡੇ ਪ੍ਰਯਾਸਾਂ ਨੂੰ, ਤੁਹਾਡੇ ਕਾਨਫੀਡੈਂਸ ਨੂੰ, ਮੈਂ ਇੱਥੇ ਬੈਠੇ-ਬੈਠੇ ਉਸ ਨੂੰ ਜੀਅ ਰਿਹਾ ਸੀ। ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦਾ ਮਾਣ ਵਧਾਇਆ ਹੈ, ਉਹ ਵਾਕਈ ਬਹੁਤ ਮਿਸਾਲੀ ਹੈ। ਅਤੇ ਉਸ ਦੇ ਲਈ ਤੁਹਾਨੂੰ, ਤੁਹਾਡੇ ਕੋਚਾਂ ਨੂੰ, ਤੁਹਾਡੇ ਪਰਿਵਾਰਜਨਾਂ ਨੂੰ ਜਿੰਨੀਆਂ ਵਧਾਈਆਂ ਦੇਣਾ, ਉਤਨੀਆਂ ਘੱਟ ਹਨ। ਅਤੇ ਮੈਂ ਇਸ ਇਤਿਹਾਸਿਕ ਸਫ਼ਲਤਾ ਦੇ ਲਈ ਤੁਹਾਡੇ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਸਾਥੀਓ,
ਤੁਸੀਂ ਲੋਕ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ Sports, ਹਮੇਸ਼ਾ ਤੋਂ Extremely Competitive ਹੁੰਦੇ ਹਨ। ਤੁਸੀਂ ਹਰ ਖੇਡ ਵਿੱਚ ਇੱਕ ਦੂਸਰੇ ਨਾਲ ਮੁਕਾਬਲਾ ਕਰਦੇ ਹੋ, ਇੱਕ ਦੂਸਰੇ ਨੂੰ ਕੜੀ ਟੱਕਰ ਦਿੰਦੇ ਹੋ। ਲੇਕਿਨ ਮੈਂ ਜਾਣਦਾ ਹਾਂ, ਕਿ ਇੱਕ ਮੁਕਾਬਲਾ ਤੁਹਾਡੇ ਅੰਦਰ ਵੀ ਚਲਦਾ ਰਹਿੰਦਾ ਹੈ। ਤੁਸੀਂ ਹਰ ਰੋਜ਼ ਖੁਦ ਨਾਲ ਵੀ ਕੰਪੀਟ ਕਰਦੇ ਹੋ। ਤੁਹਾਨੂੰ ਖੁਦ ਨਾਲ ਲੜਨਾ ਪੈਂਦਾ ਹੈ, ਜੂਝਨਾ ਪੈਂਦਾ ਹੈ, ਅਤੇ ਖੁਦ ਨੂੰ ਵਾਰ-ਵਾਰ ਸਮਝਾਉਣਾ ਵੀ ਪੈਂਦਾ ਹੈ। ਕਦੇ-ਕਦੇ ਤੁਸੀਂ ਦੇਖਿਆ ਹੋਵੇਗਾ ਤੁਹਾਡਾ ਮਨ ਕਰਦਾ ਹੈ ਕਿ ਕੱਲ੍ਹ ਸਵੇਰੇ ਨਹੀਂ ਉਠਣਾ ਹੈ, ਲੇਕਿਨ ਫਿਰ ਪਤਾ ਨਹੀਂ ਕੀ ਕਿਹੜੀ ਊਰਜਾ ਹੈ, ਇੱਕਦਮ ਨਾਲ ਉਠਾ ਦਿੰਦੀ ਹੈ ਅਤੇ ਦੌੜਾ ਦਿੰਦੀ ਹੈ। ਜੇਕਰ ਤੁਹਾਨੂੰ ਟ੍ਰੇਨਿੰਗ ਕਰਨ ਦੀ ਇੱਛਾ ਨਾ ਵੀ ਹੋਵੇ ਫਿਰ ਵੀ ਕਰਨੀ ਪੈਂਦੀ ਹੈ, ਅਤੇ ਚਾਹੇ ਸਭ ਟ੍ਰੇਨਿੰਗ ਸੈਂਟਰ ਤੋਂ ਘਰ ਚਲੇ ਗਏ ਹੋਣ, ਲੇਕਿਨ ਕਦੇ-ਕਦੇ ਤੁਹਾਨੂੰ ਕੁਝ ਘੰਟੇ ਐਕਸਟ੍ਰਾ ਪਸੀਨਾ ਬਹਾਣਾ ਪੈਂਦਾ ਹੈ, ਅਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਤੇ ਜਿਵੇਂ ਕਹਿੰਦੇ ਹਨ ਨਾ, ਸੋਨਾ ਜਿਤਨਾ ਤਪਦਾ ਹੈ ਉਤਨਾ ਹੀ ਨਿਖਰਦਾ ਹੈ ਉਤਨਾ ਹੀ ਖਰਾ ਉਤਰਦਾ ਹੈ। ਅਤੇ ਉਸੇ ਤਰ੍ਹਾਂ ਤੁਸੀਂ ਸਾਰੇ ਤਪ ਕੇ ਖਰੇ ਉਤਰੇ ਹੋ। ਇੱਥੇ ਜੋ-ਜੋ ਲੋਕ ਇਸ ਗੇਮ ਦੇ ਲਈ ਸਿਲੈਕਟ ਹੋਏ ਹਨ,
ਕੋਈ ਉੱਥੇ ਤੋਂ ਜਿੱਤ ਕੇ ਆਇਆ, ਕੋਈ ਉੱਥੇ ਤੋਂ ਸਿੱਖ ਕੇ ਆਇਆ, ਤੁਹਾਡੇ ਵਿੱਚੋਂ ਇੱਕ ਵੀ ਹਾਰ ਕੇ ਨਹੀਂ ਆਇਆ ਹੈ। ਅਤੇ ਮੇਰੀ ਤਾਂ ਬਹੁਤ simple definition ਹੈ। ਖੇਡ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਹਨ। ਜਾਂ ਤਾਂ ਜਿੱਤਣਾ, ਜਾਂ ਤਾਂ ਸਿੱਖਣਾ, ਹਾਰਨਾ ਵਾਰਨਾ ਹੁੰਦਾ ਹੀ ਨਹੀਂ ਹੈ। ਹੁਣੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਤਾਂ ਕੁਝ ਕਹਿ ਰਹੇ ਸਨ ਕਿ ਇਸ ਵਾਰ ਇੱਕ ਕੰਮ ਰਹਿ ਗਿਆ, ਮੈਂ ਅਗਲੀ ਵਾਰ ਹੋਰ ਜੰਪ ਲਗਾਵਾਂਗਾ। ਯਾਨੀ ਉਹ ਸਿੱਖ ਕੇ ਆਉਂਦਾ ਹੈ, ਨਵਾਂ ਵਿਸ਼ਵਾਸ ਲੈ ਕੇ ਆਉਂਦਾ ਹੈ। ਬਹੁਤ ਲੋਕ ਹਨ ਜੋ ਇਸ ਵਾਰ ਗਏ ਹੋਣਗੇ, ਕੁਝ ਲੋਕ ਪਹਿਲੀ ਵਾਰ ਗਏ ਹੋਣਗੇ। ਲੇਕਿਨ 140 ਕਰੋੜ ਦੇਸ਼ਵਾਸੀਆਂ ਵਿੱਚੋਂ ਤੁਹਾਡਾ ਸਿਲੈਕਟ ਹੋਣਾ, ਇਹ ਵੀ ਆਪਣੇ ਆਪ ਵਿੱਚ ਵਿਕਟਰੀ ਹੈ।
ਤੁਸੀਂ ਇਤਨੀਆਂ ਸਾਰੀਆਂ ਚੁਣੌਤੀਆਂ ਨਾਲ ਜੂਝ ਕੇ ਹੋਰ ਮਜ਼ਬੂਤ ਹੋ ਗਏ ਹੋ। ਅਤੇ ਇਹ ਤੁਹਾਡੇ ਇਸ ਗਰੁੱਪ ਦੇ ਰਿਜਲਟ ਵਿੱਚ, ਸਿਰਫ਼ ਅੰਕੜਿਆਂ ਦਾ ਹਿਸਾਬ ਨਹੀਂ ਹੈ ਜੀ, ਹਰ ਦੇਸ਼ਵਾਸੀ ਇੱਕ ਮਾਣ ਅਨੁਭਵ ਕਰ ਰਿਹਾ ਹੈ। ਇੱਕ ਨਵਾਂ ਵਿਸ਼ਵਾਸ ਦੇਸ਼ ਦੇ ਅੰਦਰ ਭਰ ਜਾਂਦਾ ਹੈ। ਤੁਸੀਂ ਸਾਰਿਆਂ ਨੇ ਸਿਰਫ਼ ਪਿਛਲੇ ਰਿਕਾਰਡ ਹੀ ਤੋੜੇ ਹਨ ਅਜਿਹਾ ਨਹੀਂ ਹੈ, ਲੇਕਿਨ ਕੁਝ ਖੇਤਰਾਂ ਵਿੱਚ ਤਾਂ ਤੁਸੀਂ ਉਸ ਰਿਕਾਰਡ ਨੂੰ ਧਾਰਾਸ਼ਾਈ ਕਰ ਦਿੱਤਾ ਹੈ, ਕੁਝ ਲੋਕ ਸੋਚਣਗੇ ਕਿ ਹੁਣ ਤਾਂ ਦੋ ਤਿੰਨ ਗੇਮ ਤੱਕ ਤਾਂ ਇੱਥੇ ਪਹੁੰਚ ਨਹੀਂ ਪਾਉਣਗੇ, ਇਹ ਸਥਿਤੀ ਪੈਦਾ ਕਰ ਦਿੱਤੀ ਹੈ ਤੁਸੀਂ ਲੋਕਾਂ ਨੇ। ਅਤੇ ਤੁਸੀਂ ਲੋਕ 111 Medals ਲੈ ਕੇ ਘਰ ਪਰਤੇ ਹੋ.... 111 । ਇਹ ਛੋਟਾ ਅੰਕੜਾ ਨਹੀਂ ਹੈ। ਮੈਨੂੰ ਯਾਦ ਹੈ, ਮੈਂ ਜਦੋਂ ਰਾਜਨੀਤੀ ਵਿੱਚ ਨਵਾਂ-ਨਵਾਂ ਸੀ। ਪਾਰਟੀ ਦੇ ਸੰਗਠਨ ਦਾ ਕੰਮ ਕਰਦਾ ਸੀ। ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਸੀਂ 12 ਸੀਟਾਂ ਲੜੇ ਅਤੇ 12 ਦੀਆਂ 12 ਜਿੱਤ ਗਏ ਗੁਜਰਾਤ ਵਿੱਚ। ਤਾਂ ਅਸੀਂ ਤਾਂ ਇਸ ਤਰ੍ਹਾਂ ਹੀ ਚਲਦੇ ਗਏ ਸੀ ਅਸੀਂ ਦਿੱਲੀ ਆਏ, ਮੇਰੇ ਲਈ ਹੈਰਾਨੀ ਸੀ। ਉਸ ਸਮੇਂ ਸਾਡੇ ਨੇਤਾ ਅਟਲ ਬਿਹਾਰੀ ਵਾਜਪੇਈ ਜੀ, ਉਨ੍ਹਾਂ ਨੇ ਮੈਨੂੰ ਗਲੇ ਲਗਾ ਕੇ ਕਿਹਾ ਤੈਨੂੰ ਪਤਾ ਹੈ ਬਾਰ੍ਹਾਂ ਕੀ ਹੁੰਦਾ ਹੈ?
ਬਾਰ੍ਹਾਂ ਦੇ ਬਾਰ੍ਹਾਂ ਜਿੱਤਣ ਦਾ ਮਤਲਬ ਕੀ ਹੁੰਦਾ ਹੈ, ਤੁਹਾਨੂੰ ਪਤਾ ਹੈ? ਬੋਲੇ ਕਦੇ ਪੂਰੇ ਦੇਸ਼ ਤੋਂ ਅਸੀਂ ਬਾਰ੍ਹਾਂ ਨਹੀਂ ਹੁੰਦੇ ਸੀ, ਤੁਸੀਂ ਇੱਕ ਰਾਜ ਤੋਂ ਬਾਰ੍ਹਾਂ ਲੈ ਕੇ ਆਏ ਹੋ। ਅਤੇ ਬਾਰ੍ਹਾਂ ਜਿੱਤਣ ਦੇ ਬਾਅਦ ਵੀ ਜਦੋਂ ਤੱਕ ਅਟਲ ਜੀ ਨੇ ਮੈਨੂੰ ਕਿਹਾ ਨਹੀਂ, ਮੇਰਾ ਉਸ ਦਿਸ਼ਾ ਵਿੱਚ ਧਿਆਨ ਨਹੀਂ ਗਿਆ ਸੀ। ਤੁਹਾਡੇ ਲਈ ਵੀ ਮੈਂ ਕਹਿੰਦਾ ਹਾਂ। ਇਹ 111 ਸਿਰਫ਼ 111 ਨਹੀਂ ਹਨ। 140 ਕਰੋੜ ਸੁਪਨੇ ਹਨ ਇਹ। 2014 ਵਿੱਚ Asian Para Games ਵਿੱਚ ਭਾਰਤ ਨੇ ਜਿਤਨੇ ਮੈਡਲਸ ਜਿੱਤੇ ਸਨ, ਇਹ ਉਸ ਤੋਂ ਵੀ 3 ਗੁਣਾ ਜ਼ਿਆਦਾ ਹਨ। 2014 ਦੇ ਮੁਕਾਬਲੇ ਸਾਨੂੰ ਇਸ ਵਾਰ ਲਗਭਗ 10 ਗੁਣਾ ਜ਼ਿਆਦਾ Gold Medals ਮਿਲੇ ਹਨ। 2014 ਵਿੱਚ ਸਾਨੂੰ Overall Performance ਦੇ 15ਵੇਂ ਸਥਾਨ ‘ਤੇ ਸੀ, ਲੇਕਿਨ ਤੁਸੀਂ ਸਾਰਿਆਂ ਨੇ ਇਸ ਵਾਰ ਦੇਸ਼ ਨੂੰ ਟੌਪ ਫਾਈਵ ਵਿੱਚ ਲਿਆ ਕੇ ਰੱਖ ਦਿੱਤਾ ਹੈ। ਦੇਸ਼ ਪਿਛਲੇ ਨੌਂ ਵਰ੍ਹਿਆਂ ਵਿੱਚ ਇਕੋਨੋਮੀ ਵਿੱਚ ਦੁਨੀਆ ਵਿੱਚ ਦਸ ਤੋਂ ਪੰਜ ‘ਤੇ ਪਹੁੰਚਿਆ ਹੈ। ਅਤੇ ਅੱਜ ਤੁਸੀਂ ਵੀ ਦੇਸ਼ ਨੂੰ ਦਸ ਵਿੱਚੋਂ ਪੰਜ ‘ਤੇ ਪਹੁੰਚਾ ਦਿੱਤਾ। ਇਹ ਸਭ ਤੁਹਾਡੀ ਮਿਹਨਤ ਦਾ ਨਤੀਜਾ ਹੈ ਅਤੇ ਇਸ ਲਈ ਤੁਸੀਂ ਸਾਰੇ ਬਹੁਤ-ਬਹੁਤ ਵਧਾਈ ਦੇ ਪਾਤਰ ਹੋ।
ਸਾਥੀਓ,
ਬੀਤੇ ਕੁਝ ਮਹੀਨੇ ਭਾਰਤ ਵਿੱਚ ਖੇਡਾਂ ਦੇ ਲਈ ਬਹੁਤ ਹੀ ਅਦਭੁੱਤ ਰਹੇ ਹਨ। ਅਤੇ ਉਸ ਵਿੱਚ ਤੁਹਾਡੀ ਸਫ਼ਲਤਾ, ਇਹ ਸੋਨੇ ‘ਤੇ ਸੁਹਾਗੇ ਦੀ ਤਰ੍ਹਾਂ ਹੈ। ਅਗਸਤ ਮਹੀਨੇ ਵਿੱਚ ਸਾਨੂੰ ਬੁਡਾਪੇਸਟ ਦੀ World Athletics Championship ਵਿੱਚ ਗੋਲਡ ਮੈਡਲ ਮਿਲਿਆ। ਭਾਰਤ ਦੀ Badminton Men’s Doubles Team ਨੇ Asian Games ਵਿੱਚ ਆਪਣਾ ਪਹਿਲਾ Gold ਜਿੱਤਿਆ। ਭਾਰਤ ਦੀ ਪਹਿਲੀ Women's Doubles Pair ਨੇ Asian Games ਵਿੱਚ ਟੇਬਲ ਟੈਨਿਸ ਦਾ Medal ਜਿੱਤਿਆ। Indian Men's Badminton Team ਨੇ 2022 ਦਾ ਥੌਮਸ ਕੱਪ ਜਿੱਤ ਕੇ ਇਤਿਹਾਸ ਬਣਾਇਆ। ਸਾਡੇ ਐਥਲੀਟਾਂ ਨੇ Asian Games ਵਿੱਚ ਇਤਿਹਾਸ ਦੀ ਸਭ ਤੋਂ ਬਿਹਤਰੀਨ ਪਰਫਾਰਮੈਂਸ ਦਿੰਦੇ ਹੋਏ, 28 Gold Medals ਦੇ ਨਾਲ ਕੁੱਲ 107 ਮੈਡਲ ਜਿੱਤੇ। ਹੁਣ ਤੁਸੀਂ Asian Para Games ਵਿੱਚ ਹੁਣ ਤੱਕ ਦੀ ਸਭ ਤੋਂ ਚੰਗੀ ਪਰਫਾਰਮੈਂਸ ਦਿੱਤੀ ਹੈ।
ਸਾਥੀਓ, ਤੁਹਾਡੇ ਇਸ ਪ੍ਰਦਰਸ਼ਨ ਨੂੰ ਦੇਖ ਕੇ ਸਾਰਾ ਦੇਸ਼ ਉਤਸ਼ਾਹਿਤ ਹੈ। ਅਤੇ ਮੈਂ ਦੱਸਾਂ ਸਾਥੀਓ ਬਾਕੀ ਗੇਮਸ ਵਿੱਚ ਜਦੋਂ ਇੱਕ ਖਿਡਾਰੀ ਮੈਡਲ ਲੈ ਕੇ ਆਉਂਦਾ ਹੈ। ਤਾਂ ਖੇਡ ਦੀ ਦੁਨੀਆ, ਅਤੇ ਖਿਡਾਰੀ, ਨਵੇਂ ਖਿਡਾਰੀ, ਇਨ੍ਹਾਂ ਸਾਰਿਆਂ ਦੇ ਲਈ ਵੱਡੀ ਪ੍ਰੇਰਣਾ ਬਣਦਾ ਹੈ, ਉਮੰਗ ਦਾ ਕਾਰਨ ਬਣਦਾ ਹੈ। ਲੇਕਿਨ ਜਦੋਂ ਇੱਕ ਦਿਵਿਯਾਂਗ ਜੇਤੂ ਹੋ ਕੇ ਆਉਂਦਾ ਹੈ ਨਾ, ਤਾਂ ਸਿਰਫ਼ ਖੇਡ ਨਹੀਂ, ਜੀਵਨ ਦੇ ਹਰ ਖੇਤਰ ਦੀ ਉਹ ਪ੍ਰੇਰਣਾ ਬਣ ਜਾਂਦਾ ਹੈ। ਜੀਵਨ ਦੇ ਹਰ ਖੇਤਰ ਦੇ ਲਈ ਉਹ ਇੱਕ inspiration ਬਣ ਜਾਂਦਾ ਹੈ। ਨਿਰਾਸ਼ਾ ਦੀ ਗਰਦ ਵਿੱਚ ਡੁੱਬਿਆ ਹੋਇਆ ਕੋਈ ਵੀ ਇਨਸਾਨ ਤੁਹਾਡੀ ਸਫ਼ਲਤਾ ਨੂੰ ਦੇਖ ਕੇ ਖੜ੍ਹਾ ਹੋ ਜਾਂਦਾ ਹੈ ਕਿ ਈਸ਼ਵਰ ਨੇ ਤਾਂ ਮੈਨੂੰ ਸਭ ਕੁਝ ਦਿੱਤਾ ਹੈ, ਹੱਥ ਪੈਰ, ਦਿਮਾਗ, ਅੱਖਾਂ ਸਭ ਦਿੱਤਾ ਹੈ, ਅਰੇ ਇਹ ਕੁਝ ਕਮੀ ਦੇ ਬਾਵਜੂਦ ਵੀ ਕਮਾਲ ਕਰ ਰਿਹਾ ਹੈ, ਅਤੇ ਮੈਂ ਸੌਂ ਰਿਹਾ ਹਾਂ, ਉਹ ਖੜ੍ਹਾ ਹੋ ਜਾਂਦਾ ਹੈ। ਤੁਹਾਡੀ ਸਫ਼ਲਤਾ ਉਸ ਦੇ ਲਈ ਬਹੁਤ ਵੱਡੀ ਪ੍ਰੇਰਣਾ ਬਣ ਜਾਂਦੀ ਹੈ। ਅਤੇ ਇਸ ਲਈ ਤੁਸੀਂ ਜਦੋਂ ਸਫ਼ਲ ਹੁੰਦੇ ਹੋ, ਤੁਹਾਨੂੰ ਜਦੋਂ ਕੋਈ ਖੇਡਦੇ ਹੋਏ ਦੇਖਦਾ ਹੈ ਤਾਂ ਉਹ ਸਿਰਫ਼ ਖੇਡ ਦੇ ਮੈਦਾਨ ਤੱਕ ਜਾਂ ਖੇਡ ਦੀ ਦੁਨੀਆ ਤੱਕ ਸੀਮਤ ਨਹੀਂ ਰਹਿੰਦਾ ਹੈ, ਜੀਵਨ ਦੇ ਹਰ ਖੇਤਰ ਵਿੱਚ ਹਰ ਕਿਸੇ ਦੇ ਲਈ ਉਹ ਪ੍ਰੇਰਣਾ ਦਾ ਕਾਰਨ ਬਣ ਜਾਂਦਾ ਹੈ ਅਤੇ ਤੁਸੀਂ ਉਹ ਕਰ ਰਹੇ ਹੋ ਦੋਸਤੋ।
ਸਾਥੀਓ,
ਇਹ Sporting Culture ਅਤੇ Sporting Society ਦੇ ਰੂਪ ਵਿੱਚ ਭਾਰਤ ਦੀ ਪ੍ਰਗਤੀ ਦਿਨੋਂ –ਦਿਨ ਅਸੀਂ ਸਾਰੇ ਦੇਖ ਰਹੇ ਹਾਂ। ਇੱਕ ਹੋਰ ਕਾਰਨ ਹੈ, ਜਿਸ ਦੇ ਚਲਦੇ ਭਾਰਤ ਵਿੱਚ ਅੱਗੇ ਵਧਣ ਦਾ ਆਤਮਵਿਸ਼ਵਾਸ ਆਇਆ ਹੈ। ਹੁਣ ਅਸੀਂ 2030 ਯੂਥ ਓਲੰਪਿਕ ਅਤੇ 2036 ਓਲੰਪਿਕ ਗੇਮਸ ਦਾ ਆਯੋਜਨ ਕਰਨ ਦਾ ਪ੍ਰਯਾਸ ਕਰ ਰਹੇ ਹਾਂ।
ਸਾਥੀਓ,
ਤੁਸੀਂ ਜਾਣਦੇ ਹੋ, Sports ਵਿੱਚ ਕੋਈ Shortcut ਨਹੀਂ ਹੁੰਦਾ ਹੈ। Sports-person ਦੇ ਹਿੱਸੇ ਵਿੱਚ ਉਸ ਦੀ ਮਿਹਨਤ, ਜੇਕਰ ਤੁਸੀਂ ਜੋ ਕੰਮ ਕਰਨਾ ਹੈ ਉਹ ਕੋਈ ਹੋਰ ਨਹੀਂ ਕਰ ਸਕਦਾ ਹੈ, ਤੁਹਾਨੂੰ ਹੀ ਕਰਨਾ ਪੈਂਦਾ ਹੈ। ਸਾਰੀ ਮਿਹਨਤ Sports ਦੀ ਦੁਨੀਆ ਵਿੱਚ ਉਸ ਨੂੰ ਖੁਦ ਨੂੰ ਹੀ ਕਰਨੀ ਪੈਂਦੀ ਹੈ। ਕੋਈ proxy ਨਹੀਂ ਹੁੰਦਾ ਹੈ, ਖੁਦ ਨੂੰ ਹੀ ਕਰਨਾ ਪੈਂਦਾ ਹੈ। ਖਿਡਾਰੀਆਂ ਨੂੰ ਖੇਡਾਂ ਦਾ ਸਾਰਾ Pressure ਖੁਦ ਹੀ Handle ਕਰਨਾ ਪੈਂਦਾ ਹੈ। ਆਪਣਾ ਧੀਰਜ- ਆਪਣੀ ਮਿਹਨਤ ਹੀ ਸਭ ਤੋਂ ਜ਼ਿਆਦਾ ਕੰਮ ਆਉਂਦੇ ਹਨ।
ਜਦੋਂ ਤੁਹਾਡੇ ਵਿੱਚੋਂ ਹੋਰ ਲੋਕ ਜਦੋਂ ਸ਼ਾਇਦ ਤੁਹਾਨੂੰ ਥੋੜ੍ਹਾ ਮੌਕਾ ਮਿਲਿਆ ਹੋਵੇਗਾ, ਘਰ ਤੋਂ ਥੋੜ੍ਹਾ ਪ੍ਰੋਤਸਾਹਨ ਮਿਲਦਾ ਹੋਵੇਗਾ, ਲੇਕਿਨ ਇਸ ਤੋਂ ਪਹਿਲਾਂ ਜੋ ਲੋਕ ਤਾਂ ਨਹੀਂ ਤੈਨੂੰ ਸੱਟ ਲੱਗ ਜਾਏਗੀ, ਤੈਨੂੰ ਇਹ ਹੋ ਜਾਏਗਾ, ਫਿਰ ਕੌਣ ਦੇਖੇਗਾ, ਤੈਨੂੰ ਉੱਥੇ ਕੌਣ ਸੰਭਾਲੇਗਾ, ਨਹੀਂ ਜਾਣਾ ਹੈ, ਘਰ ਵਿੱਚ ਰਹੋ, ਬਹੁਤ ਉਸ ਵਿੱਚੋਂ ਗੁਜ਼ਰ ਕੇ ਆਏ। ਅੱਜ ਮੈਂ ਦੇਖ ਰਿਹਾ ਹਾਂ, ਹਰ ਪਰਿਵਾਰ ਬੱਚਿਆਂ ਨੂੰ ਇਸ ਖੇਤਰ ਵਿੱਚ ਵੀ ਅੱਗੇ ਜਾਣ ਦੇ ਲਈ ਪ੍ਰੋਤਸਾਹਿਤ ਕਰ ਰਿਹਾ ਹੈ। ਇਹ ਨਵਾਂ ਕਲਚਰ ਦੇਸ਼ ਵਿੱਚ ਉੱਭਰਣਾ ਬਹੁਤ ਵੱਡੀ ਗੱਲ ਹੈ। ਸਮਾਜ ਦੀ ਗੱਲ ਹੋਵੇ ਤਾਂ ਲੋਕਾਂ ਵਿੱਚ ਵੱਡਾ ਬਦਲਾਅ ਹੋਇਆ ਹੈ। ਹੁਣ ਤੁਸੀਂ ਵੀ ਦੇਖਦੇ ਹੋਵੋਗੇ, ਪਹਿਲਾਂ ਤਾਂ ਖੇਡ ਕੁੱਦ ਵਿੱਚ ਹੋਵੇ ਤਾਂ ਚੰਗਾ –ਚੰਗਾ ਪੜ੍ਹਦੇ ਨਹੀਂ ਹੋ, ਤੁਸੀਂ ਜਾ ਕੇ ਕਹੋਗੇ ਮੈਂ ਮੈਡਲ ਲੈ ਕੇ ਆਇਆ, ਅੱਛਾ ਇਹੀ ਕਰਦੇ ਹੋ ਕੀ, ਪੜ੍ਹਦੇ ਨਹੀਂ ਹੋ ਕੀ, ਕਿੱਥੇ ਤੋਂ ਖਾਓਗੇ? ਕਿੱਥੇ ਤੋਂ ਕਮਾਓਗੇ? ਇਹੀ ਪੁੱਛਦੇ ਸਨ, ਹੁਣ ਅੱਛਾ ਤੁਸੀਂ ਲੈ ਆਏ, ਲਿਆਓ ਜ਼ਰਾ ਮੈਂ ਛੂਹ ਲਵਾਂ, ਮੈਂ ਵੀ ਜ਼ਰਾ ਛੂਹ ਕੇ ਦੇਖਾਂ। ਇਹ ਬਦਲਾਅ ਆਇਆ ਹੈ।
ਸਾਥੀਓ,
ਉਸ ਵਕਤ ਜੇਕਰ ਕੋਈ Sports ਵਿੱਚ ਹੁੰਦਾ ਸੀ, ਤਾਂ ਉਸ ਨੂੰ ਸੈਟਲ ਨਹੀਂ ਮੰਨਿਆ ਜਾਂਦਾ ਸੀ। ਉਸ ਨੂੰ ਪੁੱਛਿਆ ਜਾਂਦਾ ਸੀ – ਲੇਕਿਨ ਸੈਟਲ ਹੋਣ ਦੇ ਲਈ ਕੀ ਕਰੋਗੇ? ਇਹੀ ਪੁੱਛਿਆ ਜਾਂਦਾ ਸੀ, ਲੇਕਿਨ ਹੁਣ Sports ਨੂੰ ਵੀ ਇੱਕ ਪ੍ਰੋਫੈਸ਼ਨ ਦੇ ਰੂਪ ਵਿੱਚ ਸਮਾਜ ਸਵੀਕਾਰ ਕਰ ਰਿਹਾ ਹੈ।
ਸਾਥੀਓ,
ਅਗਰ ਮੈਂ ਸਰਕਾਰ ਦੀ ਗੱਲ ਕਰਾਂ ਤਾਂ ਪਹਿਲਾਂ ਅਜਿਹਾ ਕਿਹਾ ਜਾਂਦਾ ਸੀ ਕਿ ਖਿਡਾਰੀ ਸਰਕਾਰ ਦੇ ਲਈ ਹਨ। ਲੇਕਿਨ ਹੁਣ ਕਿਹਾ ਜਾਂਦਾ ਹੈ ਕਿ ਸਰਕਾਰ ਪੂਰੀ ਦੀ ਪੂਰੀ ਖਿਡਾਰੀਆਂ ਦੇ ਲਈ ਹੈ। ਜਦੋਂ ਸਰਕਾਰ ਅਤੇ ਨੀਤੀਆਂ ਬਣਾਉਣ ਵਾਲੇ ਜ਼ਮੀਨ ਨਾਲ ਜੁੜੇ ਹੁੰਦੇ ਹਨ, ਜਦੋਂ ਸਰਕਾਰ ਖਿਡਾਰੀਆਂ ਦੇ ਹਿਤਾਂ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ, ਜਦੋਂ ਸਰਕਾਰ ਖਿਡਾਰੀਆਂ ਦੇ ਸੰਘਰਸ਼, ਉਨ੍ਹਾਂ ਦੇ ਸੁਪਨਿਆਂ ਨੂੰ ਸਮਝਦੀ ਹੈ, ਤਾਂ ਇਸ ਦਾ ਸਿੱਧਾ ਪ੍ਰਭਾਵ ਸਰਕਾਰ ਦੀਆਂ ਨੀਤੀਆਂ ਵਿੱਚ ਵੀ ਦਿਖਾਈ ਦਿੰਦਾ ਹੈ। ਅਪ੍ਰੋਚ ਵਿੱਚ ਵੀ ਦਿਖਾਈ ਦਿੰਦਾ ਹੈ। ਸੋਚ ਵਿੱਚ ਵੀ ਦਿਖਦਾ ਹੈ। ਦੇਸ਼ ਵਿੱਚ ਬੇਹਤਰੀਨ ਖਿਡਾਰੀ ਪਹਿਲਾਂ ਵੀ ਸਨ, ਲੇਕਿਨ ਉਨ੍ਹਾਂ ਨੂੰ ਸਪੋਰਟ ਕਰਨ ਵਾਲੀਆਂ ਨੀਤੀਆਂ ਨਹੀਂ ਸਨ। ਨਾ ਚੰਗੀ ਕੋਚਿੰਗ ਦੀ ਵਿਵਸਥਾ, ਨਾ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਨਾ ਹੀ ਜ਼ਰੂਰੀ ਆਰਥਿਕ ਸਹਾਇਤਾ, ਤਾਂ ਫਿਰ ਸਾਡੇ ਖਿਡਾਰੀ ਕਿਵੇਂ ਆਪਣਾ ਪਰਚਮ ਲਹਿਰਾਉਂਦੇ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਉਸ ਪੁਰਾਣੀ ਸੋਚ ਅਤੇ ਪੁਰਾਣੀ ਵਿਵਸਥਾ ਤੋਂ ਬਾਹਰ ਨਿਕਲ ਗਿਆ ਹੈ। ਅੱਜ ਦੇਸ਼ ਵਿੱਚ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ‘ਤੇ ਚਾਰ-ਚਾਰ ਪੰਜ-ਪੰਜ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਰਕਾਰ ਦੀ ਅਪ੍ਰੋਚ ਹੁਣ Athlete Centric ਹੈ।
ਸਰਕਾਰ ਹੁਣ Athletes ਦੇ ਸਾਹਮਣੇ ਤੋਂ ਔਬਸਟੈਕਲਸ ਦੂਰ ਕਰ ਰਹੀ ਹੈ, Opportunities ਬਣਾ ਰਹੀ ਹੈ। ਕਿਹਾ ਜਾਂਦਾ ਹੈ, Potential+Platform= Performance. ਜਦੋਂ Potential ਨੂੰ ਉਚਿਤ Platform ਮਿਲ ਜਾਏ ਤਾਂ Performance ਹੋਰ ਬਿਹਤਰ ਹੋ ਜਾਂਦੀ ਹੈ। ‘ਖੇਲੋ ਇੰਡੀਆ’ ਜਿਹੀਆਂ ਯੋਜਨਾਵਾਂ ਖਿਡਾਰੀਆਂ ਦੇ ਲਈ ਅਜਿਹਾ Platform ਬਣੀਆਂ ਹਨ, ਜਿਨ੍ਹਾਂ ਨਾਲ ਸਾਡੇ Athletes ਨੂੰ Grassroot Level ‘ਤੇ ਲੱਭਣ ਅਤੇ Support ਕਰਨ ਦਾ ਰਸਤਾ ਖੁੱਲਿਆ ਹੈ। ਤੁਹਾਡੇ ਵਿੱਚੋਂ ਕਈ ਲੋਕ ਇਹ ਜਾਣਦੇ ਹੋਣਗੇ ਕਿ ਕਿਵੇਂ Tops Initiative ਸਾਡੇ Athletes ਨੂੰ ਉਨ੍ਹਾਂ ਦਾ ਪ੍ਰਦਰਸ਼ਨ ਸੁਧਾਰਣ ਵਿੱਚ ਮਦਦ ਕਰ ਰਿਹਾ ਹੈ। Para Athletes ਨੂੰ ਮਦਦ ਕਰਨ ਦੇ ਲਈ ਅਸੀਂ ਗਵਾਲੀਅਰ ਵਿੱਚ Disability Sports Training Centre ਦੀ ਸਥਾਪਨਾ ਵੀ ਕੀਤੀ ਹੈ।
ਅਤੇ ਤੁਹਾਡੇ ਵਿੱਚੋਂ ਜੋ ਲੋਕ ਗੁਜਰਾਤ ਨਾਲ ਜਾਣੂ ਹੋਣਗੇ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਇਸ ਦੁਨੀਆ ਵਿੱਚ ਸਭ ਤੋਂ ਪਹਿਲਾਂ ਪ੍ਰਵੇਸ਼ ਕਰਨ ਦਾ ਪ੍ਰਯਾਸ ਗੁਜਰਾਤ ਤੋਂ ਸ਼ੁਰੂ ਹੋਇਆ ਸੀ। ਅਤੇ ਹੌਲੀ-ਹੌਲੀ ਕਰਕੇ ਇੱਕ ਪੂਰਾ ਕਲਚਰ ਵਿਕਸਿਤ ਹੋ ਗਿਆ। ਅੱਜ ਵੀ ਉਹ ਗਾਂਧੀਨਗਰ ਦੇ ਇੰਸਟੀਟਿਊਟ ਤੁਹਾਡੇ ਵਿੱਚੋਂ ਬਹੁਤ ਲੋਕ ਹਨ ਜੋ ਸ਼ਾਇਦ ਉੱਥੇ ਟ੍ਰੇਨਿੰਗ ਦੇ ਲਈ ਜਾਂਦੇ ਹਨ, ਟ੍ਰੇਨਿੰਗ ‘ਤੇ ਰਹਿੰਦੇ ਹਨ। ਕਹਿਣ ਦਾ ਭਾਵ ਹੈ ਕਿ ਸਾਰੇ institutions ਜਦੋਂ ਆਕਾਰ ਲੈਂਦੇ ਹਨ ਤਾਂ ਤਦ ਉਸ ਦੀ ਸਮਰੱਥਾ ਪਤਾ ਨਹੀਂ ਹੁੰਦੀ ਲੇਕਿਨ ਜਦੋਂ ਨਿਰੰਤਰ ਉੱਥੇ ਸਾਧਨਾ ਹੁੰਦੀ ਹੈ ਤਾਂ ਸਮਰੱਥਾ ਦੀ ਅਨੁਭੂਤੀ ਦੇਸ਼ ਕਰਨ ਲਗ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਾਰੀਆਂ Facilities ਹਨ ਤੁਹਾਡੇ ਜਿਹੇ ਕਈ ਹੋਰ ਵਿਜੇਤਾ ਦੇਸ਼ ਨੂੰ ਮਿਲਣ ਵਾਲੇ ਹਨ, ਮੇਰਾ ਪੂਰਾ ਭਰੋਸਾ ਹੈ।
ਸਾਥੀਓ,
300 ਤੋਂ ਜ਼ਿਆਦਾ ਦੇ ਤੁਸੀਂ ਲੋਕਾਂ ਦੇ ਗਰੁੱਪ ਨੇ, ਮੈਂ ਪਹਿਲਾਂ ਹੀ ਕਿਹਾ ਕੋਈ ਵੀ ਹਾਰਿਆ ਨਹੀਂ ਹੈ। ਅਤੇ ਮੇਰਾ ਜੋ ਮੰਤਰ ਹੈ ਮੈਂ ਦੁਬਾਰਾ ਕਹਿੰਦਾ ਹਾਂ ਕੁਝ ਜਿੱਤ ਕੇ ਆਏ ਹਾਂ, ਕੁਝ ਸਿੱਖ ਕੇ ਆਏ ਹਾਂ। ਤੁਸੀਂ Medals ਤੋਂ ਜ਼ਿਆਦਾ ਖੁਦ ਨੂੰ ਅਤੇ ਆਪਣੀ Legacy ਨੂੰ ਦੇਖੋ, ਕਿਉਂਕਿ ਉਹੀ ਸਭ ਤੋਂ ਵੱਡੀ ਗੱਲ ਹੈ। ਤੁਸੀਂ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਜਿਸ ਤਰ੍ਹਾਂ ਉਨ੍ਹਾਂ ਤੋਂ ਉਭਰਨ ਦੇ ਲਈ ਆਪਣੀ ਸ਼ਕਤੀ ਦਾ ਪਰਿਚੈ ਦਿੱਤਾ, ਉਹ ਹੀ ਇਸ ਦੇਸ਼ ਦੇ ਲਈ ਤੁਹਾਡਾ ਸਰਬਉੱਚ ਯੋਗਦਾਨ ਹੈ। ਤੁਹਾਡੇ ਵਿੱਚੋਂ ਕਈ ਲੋਕ ਛੋਟੇ ਸ਼ਹਿਰਾਂ, ਸਧਾਰਣ ਪਿਛੋਕੜ ਅਤੇ ਮੁਸ਼ਕਿਲ ਹਾਲਤਾਂ ਵਿੱਚੋਂ ਨਿਕਲ ਕੇ ਇੱਥੇ ਆਏ ਹਨ। ਕਈ ਲੋਕਾਂ ਨੇ ਜਨਮ ਤੋਂ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ, ਕਈ ਲੋਕ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਰਹੇ ਹਨ, ਕਿਸੇ ਦੇ ਨਾਲ ਅਜਿਹੀ ਦੁਰਘਟਨਾ ਹੋਈ ਹੈ ਜਿਸ ਨੇ ਉਨ੍ਹਾਂ ਦਾ ਪੂਰਾ ਜੀਵਨ ਬਦਲ ਦਿੱਤਾ ਹੈ, ਲੇਕਿਨ ਤੁਸੀਂ ਫਿਰ ਵੀ ਅਡਿੱਗ ਹੋ।
ਤੁਹਾਡੀ ਸਫ਼ਲਤਾ ਸੋਸ਼ਲ ਮੀਡੀਆ ‘ਤੇ ਦੇਖੋ, ਸ਼ਾਇਦ ਕਿਸੇ ਖੇਡ ਨੂੰ ਇਨੀਂ ਦਿਨੀਂ ਇਤਨੀ ਪ੍ਰਸਿੱਧੀ ਨਹੀਂ ਮਿਲਦੀ ਹੈ ਜਿਤਨੀ ਤੁਹਾਨੂੰ ਲੋਕਾਂ ਨੂੰ ਮਿਲਦੀ ਹੈ। ਹਰ ਕੋਈ, ਖੇਡ ਵਿੱਚ ਕੋਈ ਸਮਝ ਨਹੀਂ ਹੈ, ਉਹ ਵੀ ਦੇਖ ਰਿਹਾ ਹੈ। ਅਰੇ ਇਹ ਬੱਚਾ ਕਰ ਰਿਹਾ ਹੈ, ਇਸ ਦੇ ਸਰੀਰ ਵਿੱਚ ਤਕਲੀਫ ਹੈ ਤਾਂ ਵੀ ਇਤਨਾ ਵੱਡਾ ਕਰ ਰਿਹਾ ਹੈ, ਦੇਖ ਰਹੇ ਹਨ ਲੋਕ, ਉਨ੍ਹਾਂ ਦੇ ਘਰਾਂ ਵਿੱਚ ਬੱਚਿਆਂ ਨੂੰ ਦਿਖਾਉਂਦਾ ਹੈ ਦੇਖੋ ਕਿਵੇਂ ਕਰ ਰਹੇ ਹਨ ਬੱਚੇ। ਪਿੰਡ ਦੇ ਬੇਟੇ-ਬੇਟੀਆਂ, ਛੋਟੇ ਸ਼ਹਿਰਾਂ ਦੇ ਲੋਕ ਤੁਹਾਡੇ ਜੀਵਨ ਦੇ ਕਿੱਸੇ ਅੱਜ ਸਕੂਲ, ਕਾਲਜ, ਘਰ ਵਿੱਚ, ਮੈਦਾਨ ਵਿੱਚ, ਹਰ ਥਾਂ ‘ਤੇ ਚਰਚਾ ਹੋ ਰਹੀ ਹੈ। ਤੁਹਾਡਾ ਸੰਘਰਸ਼ ਅਤੇ ਇਹ ਸਫ਼ਲਤਾ, ਉਨ੍ਹਾਂ ਦੇ ਮਨ ਵਿੱਚ ਵੀ ਇੱਕ ਨਵਾਂ ਸੁਪਨਾ ਬੁਣ ਰਹੇ ਹਨ। ਅੱਜ ਚਾਹੇ ਜੋ ਪਰਿਸਥਿਤੀਆਂ ਹੋਣ, ਲੇਕਿਨ ਉਹ ਬਹੁਤ ਵੱਡੀ ਸੋਚ, ਬਹੁਤ ਵੱਡੀ ਪ੍ਰੇਰਣਾ ਪਾ ਰਿਹਾ ਹੈ। ਉਨ੍ਹਾਂ ਵਿੱਚ ਵੱਡਾ ਬਣਨ ਦੀ ਲਾਲਸਾ ਪੈਦਾ ਹੋ ਰਹੀ ਹੈ। ਹਰ ਟੂਰਨਾਮੈਂਟ ਵਿੱਚ ਤੁਹਾਡੀ ਸਹਿਭਾਗਤਾ, ਮਾਨਵੀ ਸੁਪਨਿਆਂ ਦੀ ਜਿੱਤ ਹੈ। ਅਤੇ ਇਹੀ ਤੁਹਾਡੀ ਸਭ ਤੋਂ ਵੱਡੀ ਵਿਰਾਸਤ ਹੈ।
ਅਤੇ ਇਸੇ ਕਾਰਨ ਮੈਨੂੰ ਇਹ ਵਿਸ਼ਵਾਸ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਮਿਹਨਤ ਕਰੋਗੇ ਅਤੇ ਦੇਸ਼ ਦਾ ਮਾਣ ਵਧਾਉਂਦੇ ਰਹੋਗੇ। ਸਾਡੀ ਸਰਕਾਰ ਤੁਹਾਡੇ ਨਾਲ ਹੈ, ਦੇਸ਼ ਤੁਹਾਡੇ ਨਾਲ ਹੈ। ਅਤੇ ਸਾਥੀਓ, ਸੰਕਲਪ ਦੀ ਸਮਰੱਥਾ ਬਹੁਤ ਹੁੰਦੀ ਹੈ। ਜੇਕਰ ਤੁਸੀਂ ਮਰੀ ਹੋਈ ਸੋਚ ਨਾਲ ਚਲਦੇ ਹੋ ਨਾ, ਨਾ ਦੁਨੀਆ ਨੂੰ ਚਲਾ ਸਕਦੇ ਹੋ, ਨਾ ਹੀ ਤੁਸੀਂ ਕੁਝ ਸਿੱਧੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਬਹੁਤ ਲੋਕ ਦੇਖੇ ਹੋਣਗੇ ਤੁਸੀਂ ਕਹੋ ਕਿ ਭਈ ਜਰਾ ਇੱਥੋਂ ਤੋਂ ਰੋਹਤਕ ਜਾ ਕੇ ਆਓ ਤਾਂ 50 ਵਾਰ ਸੋਚੇਗਾ ਬੱਸ ਮਿਲੇਗੀ ਕਿ ਨਹੀਂ ਮਿਲੇਗੀ, ਟ੍ਰੇਨ ਮਿਲੇਗੀ ਕਿ ਨਹੀਂ ਮਿਲੇਗੀ, ਕਿਵੇਂ ਜਾਊਂਗਾ, ਕੀ ਕਰੂੰਗਾ। ਅਤੇ ਕੁਝ ਲੋਕ, ਚੰਗਾ ਰੋਹਤਕ ਜਾਣਾ ਹੈ, ਠੀਕ ਹੈ ਮੈਂ ਸ਼ਾਮ ਨੂੰ ਜਾ ਕੇ ਆ ਜਾਂਦਾ ਹਾਂ।
ਸੋਚਦਾ ਨਹੀਂ ਹੈ, ਉਹ ਹਿੰਮਤ ਕਰਦਾ ਹੈ। ਸੋਚਣ ਦੀ ਤਾਕਤ ਹੁੰਦੀ ਹੈ। ਅਤੇ ਤੁਸੀਂ ਦੇਖਿਆ ਹੋਵੇਗਾ ਸੌ ਦੇ ਪਾਰ ਕਹਿਣਾ ਐਸੇ ਨਹੀਂ ਹੁੰਦਾ ਹੈ ਜੀ। ਇੱਕ ਲੰਬੀ ਸੋਚ ਵੀ ਹੁੰਦੀ ਹੈ, ਪੂਰੀ ਮਿਹਨਤ ਦਾ ਰਿਕਾਰਡ ਵੀ ਹੁੰਦਾ ਹੈ ਅਤੇ ਫਿਰ ਆਤਮਵਿਸ਼ਵਾਸ ਭਰ ਕੇ ਸੰਕਲਪ ਦੇ ਨਾਲ ਨਿਕਲ ਪੈਂਦੇ ਹਾਂ, ਇਸ ਵਾਰ ਸੌ ਦੇ ਪਾਰ, ਅਤੇ ਫਿਰ 101 ‘ਤੇ ਨਹੀਂ ਰੁਕਦੇ ਹਾਂ, 111 ਕਰਕੇ ਆ ਜਾਂਦੇ ਹਾਂ। ਅੱਜ ਜਦੋਂ ਮੈਂ ਕਹਿੰਦਾ ਹਾਂ, ਸਾਥੀਓ, ਇਹ ਮੇਰਾ ਟ੍ਰੈਕ ਰਿਕਾਰਡ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਹੀ ਹਾਂ ਜੋ ਦਸ ਨੰਬਰ ਦੀ ਇਕੋਨੌਮੀ ਨਾਲ ਪੰਜ ‘ਤੇ ਪਹੁੰਚੇ ਹਨ ਅਤੇ ਡੰਕੇ ਦੀ ਚੋਟ ‘ਤੇ ਕਹਿੰਦਾ ਹਾਂ ਇਸੇ ਦਹਾਕੇ ਵਿੱਚ ਤਿੰਨ ‘ਤੇ ਪਹੁੰਚ ਕੇ ਰਹਾਂਗੇ। ਇਸੇ ਦੇ ਅਧਾਰ ‘ਤੇ ਮੈਂ ਕਹਿੰਦਾ ਹਾਂ 2047 ਵਿੱਚ ਇਹ ਦੇਸ਼ ਵਿਕਸਿਤ ਭਾਰਤ ਬਣ ਕੇ ਰਹੇਗਾ। ਜੇਕਰ ਮੇਰੇ ਦਿਵਿਯਾਂਗ ਜਨ ਸੁਪਨੇ ਪੂਰੇ ਕਰ ਸਕਦੇ ਹਨ, ਤਾਂ 140 ਕਰੋੜ ਦੀ ਤਾਕਤ ਇੱਕ ਵੀ ਸੁਪਨੇ ਨੂੰ ਅਧੂਰਾ ਨਹੀਂ ਰਹਿਣ ਦੇਵੇਗੀ, ਇਹ ਮੇਰਾ ਵਿਸ਼ਵਾਸ ਹੈ।
ਸਾਥੀਓ,
ਮੈਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਲੇਕਿਨ ਅਸੀਂ ਇੱਥੇ ਰੁਕਣਾ ਨਹੀਂ ਹੈ, ਹੋਰ ਨਵੇਂ ਸੰਕਲਪ, ਅਤੇ ਨਵਾਂ ਆਤਮਵਿਸ਼ਵਾਸ, ਹਰ ਸਵੇਰ ਨਵੀਂ ਸਵੇਰ ਤਦ ਹੀ ਤਾਂ ਜਾ ਕੇ ਮੰਜ਼ਿਲ ਆਪਣੇ ਪਾਸ ਆਉਂਦੀ ਹੈ ਦੋਸਤੋ।
ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।