"ਗੁਜਰਾਤ ਦੇ ਅਧਿਆਪਕਾਂ ਨਾਲ ਮੇਰੇ ਤਜ਼ਰਬੇ ਨੇ ਮੈਨੂੰ ਰਾਸ਼ਟਰੀ ਪੱਧਰ 'ਤੇ ਨੀਤੀਗਤ ਢਾਂਚਾ ਬਣਾਉਣ ਵਿੱਚ ਵੀ ਮਦਦ ਕੀਤੀ"
"ਬਹੁਤ ਸਾਰੇ ਵਿਸ਼ਵ ਨੇਤਾਵਾਂ ਨੇ ਆਪਣੇ ਭਾਰਤੀ ਅਧਿਆਪਕ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ"
"ਮੈਂ ਇੱਕ ਸਦੀਵੀ ਵਿਦਿਆਰਥੀ ਹਾਂ ਅਤੇ ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੈਂ ਉਸ ਦਾ ਬਰੀਕੀ ਨਾਲ ਨਿਰੀਖਣ ਕਰਨਾ ਸਿੱਖਿਆ ਹੈ"
“ਅੱਜ ਦਾ ਆਤਮਵਿਸ਼ਵਾਸੀ ਅਤੇ ਨਿਡਰ ਵਿਦਿਆਰਥੀ ਅਧਿਆਪਕਾਂ ਨੂੰ ਅਧਿਆਪਨ ਦੇ ਰਵਾਇਤੀ ਢੰਗ ਤੋਂ ਬਾਹਰ ਆਉਣ ਲਈ ਚੁਣੌਤੀ ਦਿੰਦਾ ਹੈ”
"ਉਤਸੁਕ ਵਿਦਿਆਰਥੀਆਂ ਦੀਆਂ ਚੁਣੌਤੀਆਂ ਨੂੰ ਅਧਿਆਪਕਾਂ ਵਲੋਂ ਨਿਜੀ ਅਤੇ ਪੇਸ਼ੇਵਰ ਵਿਕਾਸ ਦੇ ਮੌਕਿਆਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਲਰਨ, ਅਣਲਰਨ ਅਤੇ ਰੀਲਰਨਾਂ ਦਾ ਮੌਕਾ ਦਿੰਦੇ ਹਨ"
"ਟੈਕਨੋਲੋਜੀ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਪਰ ਦ੍ਰਿਸ਼ਟੀਕੋਣ ਨਹੀਂ"
“ਅੱਜ ਭਾਰਤ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਨਵੀਆਂ ਪ੍ਰਣਾਲੀਆਂ ਤਿਆਰ ਕਰ ਰਿਹਾ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਹੈ”
"ਸਰਕਾਰ ਖੇਤਰੀ ਭਾਸ਼ਾਵਾਂ ਵਿੱਚ ਸਿੱਖਿਆ 'ਤੇ ਜ਼ੋਰ ਦੇ ਰਹੀ ਹੈ, ਜਿਸ ਨਾਲ ਅਧਿਆਪਕਾਂ ਦੀ ਜ਼ਿੰਦਗੀ ਵਿੱਚ ਵੀ ਸੁਧਾਰ ਹੋਵੇਗਾ"
“ਸਕੂਲ ਦਾ ਸਥਾਪਨਾ ਦਿਵਸ ਮਨਾਉਣ ਨਾਲ ਸਕੂਲਾਂ ਅਤੇ ਵਿਦਿਆਰਥੀਆਂ
ਉਨ੍ਹਾਂ ਮਿਸ਼ਨ ਮੋਡ ਵਿੱਚ ਲੜਕੀਆਂ ਲਈ ਸਕੂਲਾਂ ਵਿੱਚ ਸ਼ੌਚਾਲਯ (ਪਖਾਨੇ) ਬਣਾਉਣ ਦੀ ਉਦਾਹਰਣ ਦਿੱਤੀ। ਉਨ੍ਹਾਂ ਕਬਾਇਲੀ ਖੇਤਰਾਂ ਵਿੱਚ ਵਿਗਿਆਨ ਦੀ ਸਿੱਖਿਆ ਸ਼ੁਰੂ ਕਰਨ ਦੀ ਬਾਤ ਵੀ ਕਹੀ।

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਜੀ ਭੂਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਜੋ ਜੀਵਨ ਭਰ ਆਪਣੇ ਆਪ ਨੂੰ ਅਧਿਆਪਕ ਦੇ ਰੂਪ ਵਿੱਚ ਹੀ ਪਰੀਚੈ ਕਰਵਾਉਂਦੇ ਹਨ, ਐਸੇ ਪੁਰਸ਼ੋਤਮ ਰੁਪਾਲਾ ਜੀ, ਪਿਛਲੀਆਂ ਚੋਣਾਂ ਵਿੱਚ ਭਾਰਤ ਦੀ ਸੰਸਦ ਵਿੱਚ, ਦੇਸ਼ ਵਿੱਚ, ਪੂਰੇ ਦੇਸ਼ ਵਿੱਚ ਸਭ ਤੋਂ ਅਧਿਕ ਵੋਟਾਂ ਪ੍ਰਾਪਤ ਕਰਕੇ ਜਿੱਤਣ ਵਾਲੇ ਸ਼੍ਰੀਮਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਦੇ ਮੰਤਰੀਗਣ, ਅਖਿਲ ਭਾਰਤੀਯ ਪ੍ਰਾਇਮਰੀ ਸ਼ਿਕਸ਼ਕ ਸੰਘ ਦੇ ਸਾਰੇ ਮੈਂਬਰਗਣ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਸਨਮਾਨਿਤ ਅਧਿਆਪਕਗਣ, ਦੇਵੀਓ ਅਤੇ ਸੱਜਣੋਂ!

 

ਤੁਸੀਂ ਇਤਨੇ ਸਨੇਹ ਦੇ ਨਾਲ ਮੈਨੂੰ ਅਖਿਲ ਭਾਰਤੀਯ ਪ੍ਰਾਇਮਰੀ ਸ਼ਿਕਸ਼ਕ ਸੰਘ ਦੇ ਇਸ ਰਾਸ਼ਟਰੀ ਅਧਿਵੇਸ਼ਨ ਵਿੱਚ ਬੁਲਾਇਆ, ਇਸ ਲਈ ਮੈਂ ਤੁਹਾਡਾ ਆਭਾਰੀ ਹਾਂ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ, ਜਦੋਂ ਭਾਰਤ ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਆਪ ਸਭ ਅਧਿਆਪਕਾਂ  ਦੀ ਭੂਮਿਕਾ ਬਹੁਤ ਬੜੀ ਹੈ। ਗੁਜਰਾਤ ਵਿੱਚ ਰਹਿੰਦੇ ਹੋਏ, ਮੇਰਾ ਪ੍ਰਾਥਮਿਕ ਅਧਿਆਪਕਾਂ ਦੇ ਨਾਲ ਮਿਲ ਕੇ ਰਾਜ ਦੀ ਪੂਰੀ ਸਿੱਖਿਆ ਵਿਵਸਥਾ ਨੂੰ ਬਦਲਣ ਦਾ ਅਨੁਭਵ ਰਿਹਾ ਹੈ। ਇੱਕ ਜ਼ਮਾਨੇ ਵਿੱਚ ਗੁਜਰਾਤ ਵਿੱਚ ਡ੍ਰੌਪਆਊਟ ਰੇਟ ਜਿਹਾ ਮੁੱਖ ਮੰਤਰੀ ਜੀ ਨੇ ਦੱਸਿਆ ਕਰੀਬ-ਕਰੀਬ 40 ਪਰਸੈਂਟ ਦੇ ਆਸ-ਪਾਸ ਹੋਇਆ ਕਰਦਾ ਸੀ। ਅਤੇ ਅੱਜ ਇਹ ਜਿਹਾ ਮੁੱਖ ਮੰਤਰੀ ਜੀ ਨੇ ਦੱਸਿਆ 3 ਪਰਸੈਂਟ ਤੋਂ ਵੀ ਘੱਟ ਰਹਿ ਗਿਆ ਹੈ। ਇਹ ਗੁਜਰਾਤ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ।

 

ਗੁਜਰਾਤ ਵਿੱਚ ਅਧਿਆਪਕਾਂ ਦੇ ਨਾਲ ਮੇਰੇ ਜੋ ਅਨੁਭਵ ਰਹੇ, ਉਸ ਨੇ ਰਾਸ਼ਟਰੀ ਪੱਧਰ ‘ਤੇ ਵੀ ਨੀਤੀਆਂ ਬਣਾਉਣ ਵਿੱਚ, ਪਾਲਿਸੀ ਫ੍ਰੇਮਵਰਕ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ। ਹੁਣ ਜਿਵੇਂ ਰੁਪਾਲਾ ਜੀ ਦੱਸ ਰਹੇ ਸਨ, ਸਕੂਲਾਂ ਵਿੱਚ ਸ਼ੌਚਾਲਯ (ਪਖਾਨੇ) ਨਾ ਹੋਣ ਦੇ ਕਾਰਨ ਬੜੀ ਸੰਖਿਆ ਵਿੱਚ ਬੇਟੀਆਂ ਸਕੂਲ ਛੱਡ ਦਿੰਦੀਆਂ ਸਨ। ਇਸ ਲਈ ਅਸੀਂ ਵਿਸ਼ੇਸ਼ ਅਭਿਯਾਨ ਚਲਾ ਕੇ ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਸ਼ੌਚਾਲਯ (ਪਖਾਨੇ)  ਬਣਵਾਏ। ਇੱਥੇ ਗੁਜਰਾਤ ਵਿੱਚ ਤਾਂ ਇੱਕ ਜ਼ਮਾਨੇ ਵਿੱਚ ਪੂਰੀ ਆਦਿਵਾਸੀ ਬੇਲਟ ਵਿੱਚ, ਗੁਜਰਾਤ ਦਾ ਪੂਰਾ ਪੂਰਬੀ ਸਿਰਾ ਜੋ ਹੈ ਉਹ ਸਾਡੇ ਆਦਿਵਾਸੀ ਬੰਧੂਆਂ (ਭਾਈਆਂ) ਦਾ ਬਸੇਰਾ ਹੈ, ਇੱਕ ਪ੍ਰਕਾਰ ਨਾਲ, ਉਸ ਪੂਰੇ ਇਲਾਕੇ ਵਿੱਚ ਉਮਰਗਾਮ ਤੋਂ ਅੰਬਾ ਜੀ ਸਾਇੰਸ ਸਟ੍ਰੀਮ ਦੀ ਪੜ੍ਹਾਈ ਹੀ ਨਹੀਂ ਹੁੰਦੀ ਸੀ। ਅੱਜ ਅਧਿਆਪਕ ਨਾ ਸਿਰਫ਼ ਉੱਥੇ ਪੜ੍ਹਾ ਰਹੇ ਹਨ, ਬਲਕਿ ਮੇਰੇ ਆਦਿਵਾਸੀ ਨੌਜਵਾਨ ਬੇਟੇ-ਬੇਟੀਆਂ ਬੱਚੇ ਡਾਕਟਰ ਅਤੇ ਇੰਜੀਨੀਅਰ ਵੀ ਬਣ ਰਹੇ ਹਨ। ਮੈਂ ਕਈ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਜਦੋਂ ਵੀ ਮੈਨੂੰ ਵਿਦੇਸ਼ ਜਾਣ ਦੀ ਇੱਕ ਜ਼ਿੰਮੇਵਾਰੀ ਰਹਿੰਦੀ ਹੈ ਜਦੋਂ ਵੀ ਜਾਂਦਾ ਹਾਂ, ਵਿਦੇਸ਼ ਵਿੱਚ ਇਨ੍ਹਾਂ ਨੇਤਾਵਾਂ ਨਾਲ ਜਦੋਂ ਮਿਲਦਾ ਹਾਂ ਅਤੇ ਉਹ ਜੋ ਬਾਤਾਂ ਦਸਦੇ ਹਨ।

 

ਇੱਥੇ ਬੈਠਿਆ ਹੋਇਆ ਅਤੇ ਇਸ ਬਾਤ ਨੂੰ ਸੁਣਨ ਵਾਲਾ ਹਰ ਅਧਿਆਪਕ ਮਾਣ ਅਨੁਭਵ ਕਰੇਗਾ। ਮੈਂ ਆਪਣੇ ਅਨੁਭਵ ਦੱਸਦਾ ਹਾਂ ਤੁਹਾਨੂੰ। ਆਮ ਤੌਰ ‘ਤੇ ਵਿਦੇਸ਼ਾਂ ਦੇ ਨੇਤਾਵਾਂ ਨਾਲ ਜਦੋਂ ਮਿਲਦਾ ਹਾਂ ਤਦ ਉਨ੍ਹਾਂ ਦੇ ਜੀਵਨ ਵਿੱਚ ਭਾਰਤੀ ਅਧਿਆਪਕਾਂ ਦਾ ਕਿਤਨਾ ਬੜਾ ਯੋਗਦਾਨ ਰਿਹਾ ਹੈ, ਬੜੇ ਮਾਣ ਦੇ ਨਾਲ ਉਹ ਵਰਨਣ ਕਰਦੇ ਸਨ। ਮੈਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੇਰੀ ਪਹਿਲੀ ਵਿਦੇਸ਼ ਯਾਤਰਾ ਭੂਟਾਨ ਵਿੱਚ ਹੋਈ। ਅਤੇ ਭੂਟਾਨ ਦੇ ਰਾਜਪਰਿਵਾਰ ਦੇ ਨਾਲ ਜਦੋਂ ਮੈਂ ਬੈਠਿਆ ਸੀ, ਤਾਂ ਉਹ ਮਾਣ ਨਾਲ ਦੱਸਦੇ ਸਨ, ਜੋ ਉਨ੍ਹਾਂ ਦੇ ਸੀਨੀਅਰ ਕਿੰਗ ਹਨ ਉਹ ਦੱਸ ਰਹੇ ਸਨ ਕਿ ਮੇਰੀ ਪੀੜ੍ਹੀ ਦੇ ਜਿਤਨੇ ਲੋਕ ਭੂਟਾਨ ਵਿੱਚ ਹਨ। ਉਨ੍ਹਾਂ ਸਭ ਨੂੰ ਕਿਸੇ ਨਾ ਕਿਸੇ ਹਿੰਦੁਸਤਾਨ ਦੇ ਅਧਿਆਪਕ ਨੇ ਪੜ੍ਹਾਇਆ ਲਿਖਾਇਆ ਹੈ। ਅਤੇ ਉਹ ਬੜੇ ਮਾਣ ਨਾਲ ਕਹਿੰਦੇ ਸਨ। ਇਸੇ ਤਰ੍ਹਾਂ ਹੀ ਮੈਂ ਜਦੋਂ ਸਉਦੀ ਅਰਬ ਗਿਆ, ਉੱਥੇ ਦੇ ਕਿੰਗ ਬਹੁਤ ਵਰਿਸ਼ਠ (ਸੀਨੀਅਰ) ਅਤੇ ਸਨਮਾਨਯੋਗ ਮਹਾਪੁਰਸ਼ ਹਨ। ਮੇਰੇ ‘ਤੇ ਉਨ੍ਹਾਂ ਦਾ ਪ੍ਰੇਮ ਵੀ ਬਹੁਤ ਹੈ। ਲੇਕਿਨ ਉਨ੍ਹਾਂ ਨਾਲ ਜਦੋਂ ਮੈਂ ਬੈਠਿਆ ਤਾਂ ਬੋਲੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਫਿਰ ਉਨ੍ਹਾਂ ਨੇ ਮੈਨੂੰ ਪੁੱਛਿਆ ਕਿਉਂ ਮਾਲੂਮ ਹੈ। ਮੈਂ ਕਿਹਾ ਤੁਸੀਂ ਦੱਸੋ, ਇਹ ਤੁਹਾਡੀ ਕ੍ਰਿਪਾ ਹੈ। ਉਨ੍ਹਾਂ ਨੇ ਕਿਹਾ ਦੇਖੋ ਭਾਈ ਮੈਂ ਭਲੇ ਰਾਜਾ ਹਾਂ, ਜੋ ਵੀ ਹਾਂ, ਲੇਕਿਨ ਬਚਪਨ ਵਿੱਚ ਮੇਰਾ ਅਧਿਆਪਕ ਤੁਹਾਡੇ ਦੇਸ਼ ਦਾ ਸੀ ਅਤੇ ਤੁਹਾਡੇ ਗੁਜਰਾਤ ਦਾ ਸੀ ਅਤੇ ਉਸ ਨੇ ਮੈਨੂੰ ਪੜ੍ਹਾਇਆ ਹੈ। ਯਾਨੀ ਇਤਨੇ ਬੜੇ ਸੰਪੰਨ ਦੇਸ਼ ਦੇ ਮਹਾਪੁਰਸ਼ ਗੱਲਬਾਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਬਾਤ ਕਰਦੇ ਸਮੇਂ ਇੱਕ ਅਧਿਆਪਕ ਦੇ ਯੋਗਦਾਨ ਦੀ ਬਾਤ ਕਰਨਾ ਇਸ ਦਾ ਗੌਰਵ ਅਨੁਭਵ ਕਰ ਰਹੇ ਸਨ।

 

ਪਿਛਲੇ ਦਿਨੀਂ ਕੋਵਿਡ ਵਿੱਚ ਤੁਸੀਂ WHO ਦੇ ਸਬੰਧ ਵਿੱਚ ਟੀਵੀ ‘ਤੇ ਬਹੁਤ ਕੁਝ ਦੇਖਦੇ ਹੋਵੋਗੇ। ਤੁਸੀਂ WHO ਦੇ ਜੋ ਮੁਖੀ ਹੋਨ, ਮਿਸਟਰ ਟੇਡ ਰੌਸ, ਉਨ੍ਹਾਂ ਦੇ ਕਈ ਵਾਰ ਟੀਵੀ ‘ਤੇ ਆਪਣੇ ਉਨ੍ਹਾਂ ਦੇ ਬਿਆਨ ਦੇਖੇ ਹਨ। ਮੇਰੀ ਉਨ੍ਹਾਂ ਦੀ ਬੜੀ ਚੰਗੀ ਮਿੱਤਰਤਾ ਹੈ, ਅਤੇ ਉਹ ਹਮੇਸ਼ਾ ਮਾਣ ਨਾਲ ਕਹਿੰਦੇ ਸਨ। ਪਿਛਲੇ ਦਿਨੀਂ ਜਾਮਨਗਰ ਆਏ ਸਨ, ਤਦ ਵੀ ਉਨ੍ਹਾਂ ਨੇ ਉਸੇ ਮਾਣ ਦੇ ਨਾਲ ਦੁਬਾਰਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਬਚਪਨ ਤੋਂ ਮੇਰੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਕਿਸੇ ਨਾ ਕਿਸੇ ਹਿੰਦੁਸਤਾਨੀ ਅਧਿਆਪਕ ਦਾ ਯੋਗਦਾਨ ਰਿਹਾ ਹੈ। ਮੇਰੇ ਜੀਵਨ ਨੂੰ ਬਣਾਉਣ ਵਿੱਚ ਭਾਰਤ ਦੇ ਅਧਿਆਪਕ ਦਾ ਯੋਗਦਾਨ ਰਿਹਾ ਹੈ।

 

ਸਾਥੀਓ,

ਜਿਵੇਂ ਰੂਪਾਲਾ ਜੀ ਮਾਣ ਨਾਲ ਕਹਿ ਸਕਦੇ ਹਨ ਕਿ ਉਹ ਆਜੀਵਨ (ਜੀਵਨ ਭਰ) ਅਧਿਆਪਕ ਹਨ। ਮੈਂ ਖ਼ੁਦ ਵਿੱਚ ਅਧਿਆਪਕ ਨਹੀਂ ਹਾਂ। ਲੇਕਿਨ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੈਂ ਇੱਕ ਆਜੀਵਨ (ਜੀਵਨ ਭਰ) ਵਿਦਿਆਰਥੀ ਹਾਂ। ਮੈਂ ਆਪ ਸਭ ਤੋਂ, ਸਮਾਜ ਵਿੱਚ ਜੋ ਕੁਝ ਵੀ ਹੁੰਦਾ ਹੈ, ਉਸ ਨੂੰ ਬਰੀਕੀ ਨਾਲ Observe ਕਰਨਾ ਸਿੱਖਿਆ ਹੈ। ਅੱਜ ਪ੍ਰਾਥਮਿਕ ਅਧਿਆਪਕਾਂ ਨੇ ਇਸ ਅਧਿਵੇਸ਼ਨ ਵਿੱਚ ਆਪਣੇ ਇਨ੍ਹਾਂ ਅਨੁਭਵਾਂ ਨੂੰ ਮੈਂ ਅੱਜ ਜਰਾ ਜੀ ਭਰ ਕੇ ਤੁਹਾਡੇ ਸਾਹਮਣੇ ਕੁਝ ਕਹਿਣਾ ਚਾਹੁੰਦਾ ਹਾਂ। 21ਵੀਂ ਸਦੀ ਵਿੱਚ ਤੇਜ਼ੀ ਨਾਲ ਬਦਲਦੇ ਹੋਏ ਇਸ ਸਮੇਂ ਵਿੱਚ, ਭਾਰਤ ਦੀ ਸਿੱਖਿਆ ਵਿਵਸਥਾ ਬਦਲ ਰਹੀ ਹੈ, ਅਧਿਆਪਕ ਬਦਲ ਰਹੇ ਹਨ, ਵਿਦਿਆਰਥੀ ਵੀ ਬਦਲ ਰਹੇ ਹਨ। ਅਜਿਹੇ ਵਿੱਚ ਇਨ੍ਹਾਂ ਬਦਲਦੀਆਂ ਹੋਈਆਂ ਸਥਿਤੀਆਂ ਵਿੱਚ ਅਸੀਂ ਕਿਵੇਂ ਅੱਗੇ ਵਧੀਏ, ਇਹ ਬਹੁਤ ਅਹਿਮ ਹੋ ਜਾਂਦਾ ਹੈ। ਜੈਸਾ ਅਸੀਂ ਦੇਖਿਆ ਹੈ, ਪਹਿਲਾਂ ਦੇ ਟੀਚਰਸ ਦੇ ਸਾਹਮਣੇ ਸੰਸਾਧਨਾਂ ਦੀ ਕਮੀ, ਇਨਫ੍ਰਾਸਟ੍ਰਕਚਰ ਦਾ ਅਭਾਵ ਜਿਹੀਆਂ ਕਈ ਚੁਣੌਤੀਆਂ ਹੁੰਦੀਆਂ ਸਨ। ਅਤੇ ਤਦ ਵਿਦਿਆਰਥੀਆਂ ਦੀ ਤਰਫ਼ ਤੋਂ ਕੋਈ ਖਾਸ ਚੁਣੌਤੀ ਨਹੀਂ ਹੁੰਦੀ ਸੀ।

 

ਅੱਜ, ਟੀਚਰਸ ਦੇ ਸਾਹਮਣੇ ਜੋ ਸੰਸਾਧਨ ਅਤੇ ਸੁਵਿਧਾਵਾਂ ਦੀਆਂ ਜੋ ਕਮੀਆਂ ਸਨ, ਉਹ ਜੋ ਸਮੱਸਿਆਵਾਂ ਸਨ। ਉਹ ਹੌਲ਼ੀ-ਹੌਲ਼ੀ ਦੂਰ ਹੋ ਰਹੀਆਂ ਹਨ। ਲੇਕਿਨ, ਅੱਜ ਦੀ ਪੀੜ੍ਹੀ ਦੇ ਬੱਚੇ, ਵਿਦਿਆਰਥੀ ਉਨ੍ਹਾਂ ਦੀ ਜੋ ਜਗਿਆਸਾ ਹੈ, ਉਨ੍ਹਾਂ ਦੇ ਜੋ ਕੌਤੂਹਲ ਹਨ, ਉਹ ਮਾਂ-ਬਾਪ ਦੇ ਨਾਲ-ਨਾਲ ਟੀਚਰਸ ਦੇ ਲਈ ਵੀ ਇੱਕ ਬਹੁਤ ਬੜੀ ਚੁਣੌਤੀ ਚੈਲੰਜ ਲੈ ਕੇ ਆਇਆ ਹੈ। ਇਹ ਵਿਦਿਆਰਥੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ, ਇਹ ਵਿਦਿਆਰਤੀ ਨਿਡਰ ਹਨ। ਅਤੇ ਉਨ੍ਹਾਂ ਦਾ ਸੁਭਾਅ ਅੱਠ ਸਾਲ ਦੀ ਉਮਰ ਦਾ, ਨੌਂ ਸਾਲ ਦੀ ਉਮਰ ਦਾ ਵਿਦਿਆਰਥੀ ਵੀ ਟੀਚਰ ਨੂੰ ਚੁਣੌਤੀ ਦਿੰਦਾ ਹੈ। ਉਹ ਸਿੱਖਿਆ ਦੇ ਪਰੰਪਰਾਗਤ ਤੌਰ-ਤਰੀਕਿਆਂ ਨਾਲ ਕੁਝ ਨਵੀਆਂ ਚੀਜ਼ਾਂ ਉਨ੍ਹਾਂ ਤੋਂ ਪੁੱਛਦਾ ਹੈ, ਬਾਤ ਕਰਦਾ ਹੈ। ਉਨ੍ਹਾਂ ਦੀ ਜਗਿਆਸਾ ਅਧਿਆਪਕਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਉਹ ਪਾਠਕ੍ਰਮ ਅਤੇ ਵਿਸ਼ੇ ਤੋਂ ਬਾਹਰ ਜਾ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ।

 

ਇੱਥੇ ਬੈਠੇ ਹੋਏ ਵਰਤਮਾਨ ਟੀਚਰ, ਵਰਤਮਾਨ ਬੱਚਿਆਂ ਤੋਂ ਰੋਜ਼ ਅਨੁਭਵ ਕਰਦੇ ਹੋਣਗੇ। ਉਹ ਐਸੇ ਸਵਾਲ ਲੈ ਕੇ ਆਉਂਦੇ ਹੋਣਗੇ, ਤੁਹਾਨੂੰ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੋਵੇਗਾ। ਵਿਦਿਆਰਥੀਆਂ ਦੇ ਪਾਸ Information ਦੇ ਅਲੱਗ-ਅਲੱਗ ਸਰੋਤ ਹਨ। ਇਸ ਨੇ ਵੀ ਅਧਿਆਪਕਾਂ ਦੇ ਸਾਹਮਣੇ ਖ਼ੁਦ ਨੂੰ ਅੱਪਡੇਟ ਰੱਖਣ ਦੀ ਚੁਣੌਤੀ ਪੇਸ਼ ਕੀਤੀ ਹੈ। ਇਨ੍ਹਾਂ ਚੁਣੌਤੀਆਂ ਨੂੰ ਇੱਕ ਟੀਚਰ ਕਿਵੇਂ ਹੱਲ ਕਰਦਾ ਹੈ, ਇਸੇ ‘ਤੇ ਸਾਡੀ ਸਿੱਖਿਆ ਵਿਵਸਥਾ ਦਾ ਭਵਿੱਖ ਨਿਰਭਰ ਕਰਦਾ ਹੈ। ਅਤੇ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਇਨ੍ਹਾਂ ਚੁਣੌਤੀਆਂ ਨੂੰ personal ਅਤੇ professional growth ਦੇ ਅਵਸਰ ਦੇ ਤੌਰ ‘ਤੇ ਦੇਖਿਆ ਜਾਵੇ। ਇਹ ਚੁਣੌਤੀਆਂ ਸਾਨੂੰ learn, unlearn ਅਤੇ re-learn ਕਰਨ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਨੂੰ ਹੱਲ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਸਿੱਖਿਆ ਦੇ ਨਾਲ-ਨਾਲ ਖ਼ੁਦ ਨੂੰ ਵਿਦਿਆਰਥੀ ਦਾ guide ਅਤੇ mentor ਵੀ ਬਣਾਓ।

 

ਤੁਸੀਂ ਵੀ ਜਾਣਦੇ ਹੋ ਕਿ ਗੂਗਲ ਤੋਂ ਡੇਟਾ ਮਿਲ ਸਕਦਾ ਹੈ, ਲੇਕਿਨ decision ਤਾਂ ਖ਼ੁਦ ਹੀ ਲੈਣਾ ਪੈਂਦਾ ਹੈ। ਇੱਕ ਗੁਰੂ ਹੀ ਵਿਦਿਆਰਥੀ ਨੂੰ ਗਾਇਡ ਕਰ ਸਕਦਾ ਹੈ ਕਿ ਉਹ ਆਪਣੀਆਂ ਜਾਣਕਾਰੀਆਂ ਦਾ ਸਹੀ ਉਪਯੋਗ ਕਿਵੇਂ ਕਰੇ। ਟੈਕਨੋਲੋਜੀ ਨਾਲ information ਮਿਲ ਸਕਦੀ ਹੈ ਲੇਕਿਨ ਸਹੀ ਦ੍ਰਿਸ਼ਟੀਕੋਣ ਤਾਂ ਅਧਿਆਪਕ ਹੀ ਦੇ ਸਕਦਾ ਹੈ। ਸਿਰਫ਼ ਇੱਕ ਗੁਰੂ ਹੀ ਬੱਚਿਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕਿਹੜੀ ਜਾਣਕਾਰੀ ਉਪਯੋਗੀ ਹੈ ਅਤੇ ਕਿਹੜੀ ਨਹੀਂ ਹੈ। ਕੋਈ ਵੀ ਟੈਕਨੋਲੋਜੀ ਕਿਸੇ ਵਿਦਿਆਰਥੀ ਦੀ ਪਰਿਵਾਰਕ ਸਥਿਤੀ ਨੂੰ ਨਹੀਂ ਸਮਝ ਸਕਦੀ। ਇੱਕ ਗੁਰੂ ਹੀ ਉਸ ਦੇ ਹਾਲਾਤ ਨੂੰ ਸਮਝ ਕੇ ਉਸ ਨੂੰ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਨਿਕਲਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਇਸੇ ਤਰ੍ਹਾਂ, ਦੁਨੀਆ ਦੀ ਕੋਈ ਵੀ ਟੈਕਨੋਲੋਜੀ ਇਹ ਨਹੀਂ ਸਿਖਾ ਸਕਦੀ ਕਿ ਕਿਸੇ ਵਿਸ਼ੇ ਦੀ ਗਹਿਰਾਈ ਵਿੱਚ ਜਾ ਕੇ ਉਸ ਨੂੰ ਕਿਵੇਂ ਸਮਝੀਏ, Deep Learning ਕਿਵੇਂ ਕਰੀਏ।

 

ਜਦੋਂ information ਦੀ ਭਰਮਾਰ ਹੋਵੇ, information ਦੇ ਪਹਾੜ ਖੜ੍ਹੇ ਹੋ ਜਾਂਦੇ ਹਨ ਤਾਂ ਵਿਦਿਆਰਥੀਆਂ ਦੇ ਲਈ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਉਹ ਕਿਵੇਂ ਇੱਕ ਚੀਜ਼ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨ। Deep Learning ਅਤੇ ਉਸ ਨੂੰ logical conclusion ਤੱਕ ਪਹੁੰਚਾਉਣਾ ਇਹ ਬਹੁਤ ਮਹੱਤਵਪੂਰਨ ਹੈ। ਇਸ ਲਈ, ਅੱਜ 21ਵੀਂ ਸਦੀ ਦੇ ਵਿਦਿਆਰਥੀ ਦੇ ਜੀਵਨ ਵਿੱਚ ਟੀਚਰ ਦੀ ਭੂਮਿਕਾ ਹੋਰ ਜ਼ਿਆਦਾ ਵਿਸ਼ਾਲ ਹੋ ਗਈ ਹੈ। ਅਤੇ ਮੈਂ ਤਾਂ ਤੁਹਾਨੂੰ ਵੀ ਕਹਿਣਾ ਚਾਹਾਂਗਾ, ਮੈਂ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ ਹਾਂ ਅਤੇ ਨਾ ਹੀ ਮੈਂ ਉਪਦੇਸ਼ ਦੇ ਸਕਦਾ ਹਾਂ। ਲੇਕਿਨ ਤੁਸੀਂ ਪਲ ਭਰ ਦੇ ਲਈ ਇਹ ਭੁੱਲ ਜਾਓ ਕਿ ਤੁਸੀਂ ਟੀਚਰ ਹੋ। ਪਲ ਭਰ ਦੇ ਲਈ ਸੋਚੋ ਕਿ ਤੁਸੀਂ ਕਿਸੇ ਸੰਤਾਨ ਦੀ ਮਾਤਾ ਜੀ ਹੋ, ਕਿਸੇ ਸੰਤਾਨ ਦੇ ਪਿਤਾ ਜੀ ਹੋ। ਤੁਸੀਂ ਆਪਣੇ ਬੱਚੇ ਨੂੰ ਕੈਸਾ ਚਾਹੁੰਦੇ ਹੋ। ਤੁਹਾਡੇ ਬੱਚੇ ਲਈ ਤੁਸੀਂ ਕੀ ਚਾਹੁੰਦੇ ਹੋ। ਪਹਿਲਾ ਜਵਾਬ ਮਿਲੇਗਾ, ਮੈਂ ਭਲੇ ਟੀਚਰ ਹਾਂ, ਅਸੀਂ ਮਾਤਾ-ਪਿਤਾ ਦੋਨੋਂ ਭਲੇ ਟੀਚਰ ਹਾਂ, ਲੇਕਿਨ ਸਾਡੇ ਬੱਚਿਆਂ ਨੂੰ ਚੰਗਾ ਅਧਿਆਪਕ ਮਿਲੇ, ਚੰਗੀ ਸਿੱਖਿਆ ਮਿਲੇ ਤੁਹਾਡੇ ਦਿਲ ਵਿੱਚ ਵੀ ਬੱਚਿਆਂ ਦੇ ਲਈ ਪਹਿਲੀ ਕਾਮਨਾ ਹੈ, ਤੁਹਾਡੇ ਬੱਚਿਆਂ ਨੂੰ ਚੰਗਾ ਅਧਿਆਪਕ, ਚੰਗੀ ਸਿੱਖਿਆ ਮਿਲੇ। ਜੋ ਕਾਮਨਾ ਤੁਹਾਡੇ ਦਿਲ ਵਿੱਚ ਹੈ, ਉਹੀ ਕਾਮਨਾ ਹਿੰਦੁਸਤਾਨ ਦੇ ਕੋਟਿ-ਕੋਟਿ ਮਾਤਾ ਪਿਤਾ ਦੇ ਦਿਲ ਵਿੱਚ ਵੀ ਹੈ। ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਚਾਹੁੰਦੇ ਹੋ ਉਹ ਹਿੰਦੁਸਤਾਨ ਦਾ ਹਰ ਮਾਂ ਬਾਪ ਆਪਣੇ ਬੱਚਿਆਂ ਦੇ ਲਈ ਚਾਹੁੰਦਾ ਹੈ ਅਤੇ ਉਹ ਤੁਹਾਡੇ ਤੋਂ ਉਮੀਦ ਕਰਦਾ ਹੈ।

 

ਸਾਥੀਓ,

ਇਸ ਬਾਤ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਵਿਦਿਆਰਥੀ ਤੁਹਾਡੇ ਤੋਂ, ਤੁਹਾਡੀ ਸੋਚ ਤੋਂ, ਤੁਹਾਡੇ ਰੋਜ਼ਮੱਰਾ (ਰੁਟੀਨ) ਦੇ ਵਿਵਹਾਰ ਤੋਂ, ਤੁਹਾਡੀ ਬੋਲ ਚਾਲ ਤੋਂ, ਤੁਹਾਡੇ ਉੱਠਣ-ਬੈਠਣ ਦੇ ਤਰੀਕੇ ਤੋਂ ਉਹ ਬਹੁਤ ਕੁਝ ਸਿੱਖਦਾ ਰਹਿੰਦਾ ਹੈ। ਤੁਸੀਂ ਜੋ ਪੜ੍ਹਾ ਰਹੇ ਹੋ ਅਤੇ ਵਿਦਿਆਰਥੀ ਜੋ ਤੁਹਾਡੇ ਤੋਂ ਸਿੱਖ ਰਿਹਾ ਹੈ, ਉਸ ਵਿੱਚ ਕਦੇ-ਕਦੇ ਬਹੁਤ ਅੰਤਰ ਹੁੰਦਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਗਣਿਤ, ਵਿਗਿਆਨ, ਇਤਿਹਾਸ ਜਾਂ ਕੋਈ ਹੋਰ ਵਿਸ਼ਾ ਪੜ੍ਹਾ ਰਹੇ ਹੋ, ਲੇਕਿਨ ਵਿਦਿਆਰਥੀ ਵਿਦਿਆਰਥੀ ਤੁਹਾਡੇ ਤੋਂ ਸਿਰਫ਼ ਉਹ ਵਿਸ਼ਾ ਨਹੀਂ ਸਿੱਖ ਰਿਹਾ। ਉਹ ਇਹ ਵੀ ਸਿੱਖ ਰਿਹਾ ਹੈ ਕਿ ਆਪਣੀ ਬਾਤ ਕਿਵੇਂ ਰੱਖਣੀ ਚਾਹੀਦੀ ਹੈ। ਉਹ ਤੁਹਾਡੇ ਤੋਂ ਧੀਰਜ ਰੱਖਣ, ਦੂਸਰਿਆਂ ਦੀ ਮਦਦ ਕਰਨ ਜਿਹੇ ਗੁਣ ਵੀ ਸਿੱਖ ਰਿਹਾ ਹੈ। ਤੁਹਾਨੂੰ ਦੇਖ ਕੇ ਹੀ ਉਹ ਸਿੱਖਦਾ ਹੈ ਕਿ ਸਖ਼ਤ ਛਵੀ (ਅਕਸ) ਰੱਖ ਕੇ ਵੀ ਸਨੇਹ ਕਿਵੇਂ ਜਤਾਇਆ ਜਾ ਸਕਦਾ ਹੈ। ਨਿਰਪੱਖ ਰਹਿਣ ਦਾ ਗੁਣ ਵੀ ਉਸ ਨੂੰ ਅਧਿਆਪਕ ਤੋਂ ਹੀ ਮਿਲਦਾ ਹੈ। ਇਸ ਲਈ, ਪ੍ਰਾਇਮਰੀ ਐਜੂਕੇਸ਼ਨ ਦਾ ਰੋਲ ਬਹੁਤ Important ਹੁੰਦਾ ਹੈ। ਛੋਟੇ ਬੱਚਿਆਂ ਦੇ ਲਈ ਟੀਚਰ, ਪਰਿਵਾਰ ਤੋਂ ਬਾਹਰ ਦਾ ਉਹ ਪਹਿਲਾ ਵਿਅਕਤੀ ਹੁੰਦਾ ਹੈ, ਜਿਸ ਦੇ ਨਾਲ ਉਹ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦਾ ਹੈ। ਇਸ ਲਈ ਆਪ ਸਭ ਵਿੱਚ ਇਸ ਜ਼ਿੰਮੇਵਾਰੀ ਦਾ ਅਹਿਸਾਸ, ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਮਜ਼ਬੂਤ ਕਰੇਗਾ।

 

ਸਾਥੀਓ,

ਹੁਣ ਤੁਸੀਂ ਜਿਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਹੋ, ਉੱਥੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਾਂ ਤਾਂ ਲਾਗੂ ਹੋ ਚੁੱਕੀ ਹੋਵੇਗੀ ਜਾਂ ਫਿਰ ਲਾਗੂ ਹੋਣ ਵਾਲੀ ਹੋਵੇਗੀ। ਅਤੇ ਮੈਨੂੰ ਮਾਣ ਹੈ ਕਿ ਇਸ ਵਾਰ ਜੋ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਦੇਸ਼ ਦੇ ਲੱਖਾਂ ਅਧਿਆਪਕਾਂ ਨੇ ਉਸ ਨੂੰ ਬਣਾਉਣ ਵਿੱਚ contribution ਦਿੱਤਾ ਹੈ। ਅਧਿਆਪਕਾਂ ਦੀ ਮਿਹਨਤ ਨਾਲ ਇਹ ਪੂਰੀ ਸਿੱਖਿਆ ਨੀਤੀ ਬਣ ਪਾਈ ਹੈ। ਅਤੇ ਇਸ ਦੇ ਕਾਰਨ ਸਭ ਜਗ੍ਹਾਂ ‘ਤੇ ਉਸ ਦਾ ਸੁਆਗਤ ਹੋਇਆ ਹੈ। ਅੱਜ ਭਾਰ, 21ਵੀਂ ਸਦੀ ਦੀਆਂ ਆਧੁਨਿਕ ਜ਼ਰੂਰਤਾਂ ਦੇ ਮੁਤਾਬਕ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰ ਰਿਹਾ ਹੈ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈ ਗਈ ਹੈ।

 

ਅਸੀਂ ਇਤਨੇ ਵਰ੍ਹਿਆਂ ਤੋਂ ਸਕੂਲਾਂ ਵਿੱਚ ਪੜ੍ਹਾਈ ਦੇ ਨਾਮ ‘ਤੇ ਆਪਣੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇ ਰਹੇ ਸਾਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉਸ ਪੁਰਾਣੀ ਅਪ੍ਰਾਸੰਗਿਕ ਵਿਵਸਥਾ ਨੂੰ ਪਰਿਵਰਤਿਤ ਕਰ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ practical ‘ਤੇ ਅਧਾਰਿਤ ਹੈ। ਹੁਣ ਜਿਵੇਂ ਤੁਹਾਨੂੰ ਅਤੇ ਟੀਚਿੰਗ ਅਤੇ ਲਰਨਿੰਗ, ਹੁਣ ਕਿਹਾ ਜਾਂਦਾ ਹੈ ਟੀਚਿੰਗ ਦਾ ਕਾਲਖੰਡ ਪੂਰਾ ਹੋ ਗਿਆ। ਹੁਣ ਲਰਨਿੰਗ ਦੇ ਹੀ ਦੁਆਰਾ ਸਿੱਖਿਆ ਨੂੰ ਅੱਗੇ ਵਧਾਉਣਾ ਹੈ। ਹੁਣ ਜਿਵੇਂ ਤੁਹਾਨੂੰ ਮਿੱਟੀ ਬਾਰੇ ਕੁਝ ਦੱਸਣਾ ਹੈ, ਚਾਕ ਬਾਰੇ ਕੁਝ ਸਿਖਾਉਣਾ ਹੈ, ਅਗਰ ਆਪ ਬੱਚਿਆਂ ਨੂੰ ਲੈ ਕੇ ਕੁਮਹਾਰ (ਘੁਮਿਆਰ) ਦੇ ਘਰ ਜਾ ਸਕਦੇ ਹੋ। ਤੁਸੀਂ ਕੁਮਹਾਰ (ਘੁਮਿਆਰ) ਦੇ ਘਰ ਜਾਓਗੇ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜਾਂ ਦੇਖਣ ਨੂੰ ਮਿਲਣਗੀਆਂ। ਕਿਹੜੀਆਂ ਸਥਿਤੀਆਂ ਵਿੱਚ ਕੁਮਹਾਰ (ਘੁਮਿਆਰ) ਰਹਿੰਦੇ ਹਨ, ਕਿਤਨੀ ਮਿਹਨਤ ਕਰਦੇ ਹਨ। ਇੱਕ ਵਿਅਕਤੀ ਗ਼ਰੀਬੀ ਤੋਂ ਬਾਹਰ ਆਉਣ ਦੇ ਲਈ ਕਿਤਨੇ ਪ੍ਰਯਤਨ ਕਰ ਰਿਹਾ ਹੈ। ਅਤੇ ਇਸ ਨਾਲ ਬੱਚਿਆਂ ਵਿੱਚ ਸੰਵੇਦਨਸ਼ੀਲਤਾ ਜਾਗੇਗੀ। ਮਿੱਟੀ ਤੋਂ ਕਿਵੇਂ ਸੁਰਾਹੀ ਬਣਦੀ ਹੈ, ਮਟਕੇ ਬਣਦੇ ਹਨ, ਘੜੇ ਬਣਦੇ ਹਨ, ਬੱਚੇ ਇਹ ਸਭ ਦੇਖਣਗੇ। ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਕਿਸੀ ਹੁੰਦੀ ਹੈ, ਇਹ ਸਾਰੀਆਂ ਚੀਜਾਂ ਪ੍ਰਤੱਖ ਨਜ਼ਰ ਆਉਣਗੀਆਂ। ਐਸੀ ਪ੍ਰੈਕਟੀਕਲ ਅਪ੍ਰੋਚ ਰਾਸ਼ਟਰੀ ਸਿੱਖਿਆ ਨੀਤੀ ਦਾ ਬਹੁਤ ਪ੍ਰਮੁੱਖ ਤੱਤ ਹੈ।

 

ਸਾਥੀਓ,

ਅਨੋਖੇ ਪ੍ਰਯੋਗ ਕਰਨ ਵਾਲੇ ਅਤੇ Teaching ਅਤੇ learning ਦਾ ਡਿਬੇਟ ਤਾਂ ਇਨ੍ਹੀਂ ਦਿਨੀਂ ਸੁਣਨ ਨੂੰ ਮਿਲਦਾ ਹੈ। ਲੇਕਿਨ ਮੈਂ ਆਪਣੇ ਬਚਪਨ ਦੀ ਇੱਕ ਘਟਨਾ ਤੁਹਾਨੂੰ ਦੱਸਦਾ ਹਾਂ। ਮੈਨੂੰ ਮੇਰੇ ਆਪਣੇ ਇੱਕ ਅਧਿਆਪਕ ਯਾਦ ਆ ਰਹੇ ਹਨ। ਮੇਰੇ ਪ੍ਰਾਇਮਰੀ ਅਧਿਆਪਕ, ਉਹ ਸ਼ਾਮ ਨੂੰ ਜਦੋਂ ਸਕੂਲ ਤੋਂ ਘਰ ਜਾਣਾ ਹੁੰਦਾ ਸੀ। ਤਾਂ ਬੱਚਿਆਂ ਨੂੰ ਕੁਝ ਨਾ ਕੁਝ ਕੰਮ ਦਿੰਦੇ ਸਨ। ਅਤੇ ਹੋਮਵਰਕ ਵਾਲਾ ਨਹੀਂ ਕੁਝ ਹੋਰ ਹੀ ਕੰਮ ਦਿੰਦੇ ਸਨ। ਜਿਵੇਂ ਉਹ ਕਹਿੰਦੇ ਸਨ ਚੰਗਾ ਭਈ ਤੁਸੀਂ ਐਸਾ ਕਰਨਾ ਕੱਲ੍ਹ ਦੱਸ ਚਾਵਲ ਲੈ ਕੇ ਆ ਜਾਣਾ। ਦੂਸਰੇ ਨੂੰ ਕਹਿੰਦੇ ਸਨ ਤੁਸੀਂ 10 ਮੂੰਗ ਦੇ ਦਾਣੇ ਲੈ ਆਉਣਾ। ਤੀਸਰੇ ਨੂੰ ਕਹਿੰਦੇ ਸਨ ਤੂਰ ਦੀ ਦਾਲ 10 ਲੈਕੇ ਆਉਣ। ਚੌਥੇ ਨੂੰ ਕਹਿੰਦੇ ਸਨ ਤੁਸੀਂ 10 ਚਣੇ ਲੈ ਆਉਣਾ। ਹਰੇਕ ਤੋਂ ਕੁਝ ਨਾ ਕੁਝ ਐਸਾ 10-10 ਮੰਗਵਾਉਂਦੇ ਸਨ। ਤਾਂ ਬੱਚਾ ਘਰ ਜਾਂਦੇ ਯਾਦ ਰੱਖਦਾ ਸੀ, ਮੈਨੂੰ 10 ਲਿਆਉਣਾ ਹੈ, 10 ਲਿਆਉਣਾ ਹੈ। 10 ਨੰਬਰ ਫਿਕਸ ਹੋ ਜਾਂਦਾ ਸੀ। ਫਿਰ ਮੈਨੂੰ ਗੇਹੂੰ (ਕਣਕ) ਲਿਆਉਣੀ ਹੈ ਕਿ ਚਾਵਲ ਲਿਆਉਣਾ ਹੈ ਉਸ ਦੇ ਦਿਮਾਗ ਵਿੱਚ, ਘਰ ਜਾਂਦੇ ਹੀ ਪਹਿਲਾਂ ਆਪਣੀ ਮਾਂ ਨੂੰ ਕਹਿ ਦਿੰਦੇ ਸਨ। ਮੈਨੂੰ ਕੱਲ੍ਹ ਟੀਚਰ ਨੇ ਕਿਹਾ ਇਹ ਲੈ ਜਾਣਾ ਹੈ।

 

ਸਵੇਰ ਤੱਕ ਉਸ ਦੇ ਦਿਮਾਗ ਵਿੱਚ ਉਹ ਚਾਵਲ ਅਤੇ 10, ਚਾਵਲ ਅਤੇ 10 ਇਹ ਬਣਿਆ ਰਹਿੰਦਾ ਸੀ। ਲੇਕਿਨ ਕਲਾਸ ਵਿੱਚ ਜਦੋਂ ਅਸੀਂ ਜਾਂਦੇ ਸਾਂ ਤਾਂ ਸਾਡੇ ਟੀਚਰ ਉਨ੍ਹਾਂ ਸਭ ਨੂੰ ਇਕੱਠਾ ਕਰ ਦਿੰਦੇ ਸਨ। ਅਤੇ ਫਿਰ ਸਭ ਨੂੰ ਕਹਿੰਦੇ ਸਨ ਅਲੱਗ-ਅਲੱਗ ਲੋਕਾਂ ਨੂੰ, ਚੰਗਾ ਭਈ ਤੁਸੀਂ ਐਸਾ ਕਰੋ ਇਸ ਵਿੱਚੋਂ 5 ਮੂੰਗ ਕੱਢੋ, ਦੂਸਰੇ ਨੂੰ ਕਹਿੰਦੇ ਸਨ ਤੁਸੀਂ 3 ਚਣੇ ਕੱਢੋ, ਤੀਸਰੇ ਨੂੰ ਕਹਿੰਦੇ ਸਨ, ਯਾਨੀ ਉਹ ਚਣੇ ਨੂੰ ਪਹਿਚਾਨਣ ਲਗ ਜਾਂਦਾ ਹੈ, ਉਹ ਮੂੰਗ ਨੂੰ ਪਹਿਚਾਣਦਾ ਹੈ, ਉਸ ਨੂੰ ਨੰਬਰ ਯਾਦ ਰਹੇ। ਯਾਨੀ ਕਿ ਐਸੀ ਉਨ੍ਹਾਂ ਦੀ ਪ੍ਰੈਕਟੀਕਲ ਵਿਵਸਥਾ ਸੀ, ਸਾਡੇ ਲਈ ਵੀ ਬੜਾ ਅਜੀਬ ਲਗਦਾ ਸੀ। ਲੇਕਿਨ ਉਹ ਸਿਖਾਉਣ ਦਾ ਉਨ੍ਹਾਂ ਦਾ ਤਰੀਕਾ ਸੀ। ਜਦੋਂ ਸਾਨੂੰ 1 ਸਾਲ ਪੂਰਾ ਹੋ ਗਿਆ ਅਗਲੇ ਸਾਲ ਗਏ, ਤਾਂ ਵੀ ਉਹੀ ਟੀਚਰ ਸੀ, ਤਾਂ ਉਨ੍ਹਾਂ ਨੇ ਫਿਰ ਤੋਂ ਉਹੀ ਕਿਹਾ ਤਾਂ ਮੈਂ ਜਰਾ ਸਵਾਲ ਪੁੱਛਣ ਦਾ ਆਦੀ ਸਾਂ ਮੈਂ, ਤਾਂ ਮੈਂ ਕਿਹਾ ਸਾਹਬ ਪਿਛਲੇ ਸਾਲ ਤੁਸੀਂ ਇਹ ਕਰਵਾਇਆ ਸੀ, ਦੁਬਾਰਾ ਕਿਉਂ ਕਰਵਾ ਰਹੇ ਹੋ।

 

ਬੋਲੇ ਚੁਪ ਰਹਿ, ਤੂੰ ਆਪਣਾ ਕੰਮ ਕਰ। ਠੀਕ ਹੈ ਜੋ ਕਿਹਾ ਅਸੀਂ ਲੈ ਕੇ ਆ ਗਏ। ਲੇਕਿਨ ਦੂਸਰੇ ਸਾਲ ਉਨ੍ਹਾਂ ਨੇ ਬਦਲ ਦਿੱਤਾ। ਉਨ੍ਹਾਂ ਨੇ ਹਰੇਕ ਦੀ ਅੱਖ ‘ਤੇ ਪੱਟੀ ਬੰਨ੍ਹ ਦਿੱਤੀ। ਅਤੇ ਉਨ੍ਹਾਂ ਨੇ ਕਿਹਾ ਸਪਰਸ਼ ਨਾਲ ਤੁਸੀਂ ਤੈਅ ਕਰੋ ਮੂੰਗ ਕਿਹੜਾ ਹੈ, ਚਣਾ ਕਿਹੜਾ ਹੈ ਅਤੇ ਸਪਰਸ਼ ਵਾਲੀ ਇੰਦ੍ਰੀਆਂ ਦੀ ਕੀ ਸਮਰੱਥਾ ਹੈ, ਉਸ ਦੀ ਸਿੱਖਿਆ ਉਨ੍ਹਾਂ ਨੇ ਬੜੀ ਸਰਲਤਾ ਨਾਲ ਦੇ ਦਿੱਤੀ ਸੀ ਦੋਸਤੋ। ਇੱਕ ਟੀਚਰ ਜਦੋਂ ਤੁਹਾਡੇ ਅੰਦਰ involve ਹੋ ਜਾਂਦਾ ਹੈ ਤਾਂ ਕਿਵੇਂ ਕਰਦਾ ਹੈ ਇਹ ਮੈਂ ਆਪਣਾ ਅਨੁਭਵ ਦੱਸਦਾ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ, ਇਸ ਇੱਕ ਐਕਟੀਵਿਟੀ ਨਾਲ ਸਾਨੂੰ ਕਿਤਨਾ ਲਾਭ ਹੁੰਦਾ ਸੀ। ਸਾਨੂੰ ਗਿਣਤੀ ਬਾਰੇ ਪਤਾ ਚਲਿਆ, ਸਾਨੂੰ ਦਾਲ਼ਾਂ ਬਾਰੇ ਪਤਾ ਚਲਿਆ, ਸਾਨੂੰ ਰੰਗਾਂ ਬਾਰੇ ਪਤਾ ਚਲਿਆ। ਤਾਂ ਉਹ ਇਸ ਤਰ੍ਹਾਂ ਨਾਲ ਸਾਨੂੰ ਪ੍ਰੈਕਟੀਕਲ ਗਿਆਨ ਦੇ ਨਾਲ ਸਾਡੀ ਪੜ੍ਹਾਈ ਕਰਵਾਉਂਦੇ ਸਨ। ਪ੍ਰੈਕਟੀਕਲ ਦੇ ਨਾਲ ਪੜ੍ਹਾਈ, ਇਹੀ National Education Policy ਦੀ ਮੂਲ ਭਾਵਨਾ ਵੀ ਹੈ, ਅਤੇ ਇਸ ਨੂੰ ਜ਼ਮੀਨ ‘ਤੇ ਉਤਾਰਨ ਦੀ ਜ਼ਿੰਮੇਦਾਰੀ ਆਪ ਸਭ ਨੂੰ ਨਿਭਾਉਣੀ ਹੀ ਹੈ।

 

ਸਾਥੀਓ,

ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜੋ ਇੱਕ ਬੜਾ ਪ੍ਰਾਵਧਾਨ ਕੀਤਾ ਗਿਆ ਹੈ, ਉਹ ਸਾਡੇ ਪਿੰਡ-ਦੇਹਾਤ ਅਤੇ ਛੋਟੇ ਸ਼ਹਿਰਾਂ ਦੇ ਅਧਿਆਪਕਾਂ ਦੀ ਬਹੁਤ ਮਦਦ ਕਰਨ ਵਾਲਾ ਹੈ। ਇਹ ਪ੍ਰਾਵਧਾਨ ਹੈ- ਮਾਤ੍ਰਭਾਸ਼ਾ ਵਿੱਚ ਪੜ੍ਹਾਈ ਦਾ। ਸਾਡੇ ਦੇਸ਼ ਵਿੱਚ ਅੰਗ੍ਰੇਜਾਂ ਨੇ ਢਾਈ ਸੌ ਸਾਲ ਰਾਜ ਕੀਤਾ, ਲੇਕਿਨ ਫਿਰ ਵੀ ਅੰਗ੍ਰੇਜੀ ਭਾਸ਼ਾ ਇੱਕ ਵਰਗ ਤੱਕ ਹੀ ਸੀਮਿਤ ਰਹੀ ਸੀ। ਬਦਕਿਮਤੀ ਨਾਲ, ਆਜ਼ਾਦੀ ਦੇ ਬਾਅਦ ਅਜਿਹੀ ਵਿਵਸਥਾ ਬਣੀ ਕਿ, ਅੰਗ੍ਰੇਜੀ ਭਾਸ਼ਾ ਵਿੱਚ ਹੀ ਸਿੱਖਿਆ ਨੂੰ ਪ੍ਰਾਥਮਿਕਤਾ ਮਿਲਣ ਲਗੀ। ਮਾਤਾ-ਪਿਤਾ ਵੀ ਬੱਚਿਆਂ ਨੂੰ ਅੰਗ੍ਰੇਜੀ ਭਾਸ਼ਾ ਵਿੱਚ ਪੜ੍ਹਾਉਣ ਦੇ ਲਈ ਪ੍ਰੇਰਿਤ ਹੋਣ ਲਗੇ। ਇਸ ਦਾ ਨੁਕਸਾਨ ਮੇਰੇ ਟੀਚਰ ਯੂਨੀਅਨ ਨੇ ਕਦੇ ਇਸ ‘ਤੇ ਸੋਚਿਆ ਹੈ ਕਿ ਨਹੀਂ ਸੋਚਿਆ ਹੈ ਮੈਨੂੰ ਮਾਲੂਮ ਨਹੀਂ ਹੈ। ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਜਿਸ ਸਮੇਂ ਤੁਸੀਂ ਸੋਚੋਗੇ ਇਸ ਵਿਸ਼ੇ ‘ਤੇ ਇਸ ਸਰਕਾਰ ਦੀ ਜਿਤਨੀ ਤਾਰੀਫ ਕਰੋਗੇ ਉਤਨੀ ਘੱਟ ਹੋਵੇਗੀ।

 

ਕੀ ਹੋਇਆ, ਜਦੋਂ ਇਹ ਅੰਗ੍ਰੇਜ਼ੀ-ਅੰਗ੍ਰੇਜ਼ੀ ਚਲਣ ਲਗਿਆ ਤਾਂ ਪਿੰਡ-ਦੇਹਾਤ ਅਤੇ ਗ਼ਰੀਬ ਪਰਿਵਾਰ ਦੇ ਸਾਡੇ ਉਨ੍ਹਾਂ ਲੱਖਾਂ ਅਧਿਆਪਕਾਂ ਨੂੰ ਜੋ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਨਿਕਲ ਰਹੇ ਸਨ। ਉਹ ਕਿਤਨੇ ਹੀ ਚੰਗੇ ਅਧਿਆਪਕ ਹੋਣ, ਲੇਕਿਨ ਉਨ੍ਹਾਂ ਨੂੰ ਅਗ੍ਰੇਜ਼ੀ ਸਿੱਖਣ ਦਾ ਅਵਸਰ ਨਹੀਂ ਮਿਲਿਆ ਸੀ। ਹੁਣ ਉਨ੍ਹਾਂ ਦੇ ਲਈ ਨੌਕਰੀ ਦਾ ਖ਼ਤਰਾ ਮੰਡਰਾਉਣ ਲਗ ਗਿਆ। ਕਿਉਂਕਿ ਅੰਗ੍ਰੇਜ਼ੀ ਦਾ ਮਾਹੌਲ ਚਲ ਗਿਆ। ਤੁਹਾਡੀ ਨੌਕਰੀ ਅਤੇ ਤੁਹਾਡੇ ਜਿਹੇ ਸਾਥੀਆਂ ਦੀ ਭਵਿੱਖ ਵਿੱਚ ਵੀ ਨੌਕਰੀ ਨਿਸ਼ਚਿਤ ਕਰਨ ਦੇ ਲਈ ਅਸੀਂ ਮਾਤ੍ਰਭਾਸ਼ਾ ਵਿੱਚ ਸਿੱਖਿਆ ‘ਤੇ ਬਲ ਦਿੱਤਾ ਹੈ। ਜੋ ਮੇਰੇ ਅਧਿਆਪਕ ਦੇ ਜੀਵਨ ਨੂੰ ਬਚਾਉਣ ਵਾਲਾ ਹੈ। ਦਹਾਕਿਆਂ ਤੋਂ ਸਾਡੇ ਦੇਸ਼ ਵਿੱਚ ਇਹੀ ਚਲਦਾ ਆ ਰਿਹਾ ਸੀ। ਲੇਕਿਨ ਹੁਣ ਰਾਸ਼ਟਰੀ ਸਿੱਖਿਆ ਨੀਤੀ, ਮਾਤ੍ਰਭਾਸ਼ਾ ਵਿੱਚ ਸਿੱਖਿਆ ਨੂੰ ਹੁਲਾਰਾ ਦਿੰਦੀ ਹੈ। ਇਸ ਦਾ ਬਹੁਤ ਬੜਾ ਲਾਭ ਤੁਹਾਨੂੰ ਮਿਲੇਗਾ। ਇਸ ਦਾ ਬਹੁਤ ਬੜਾ ਲਾਭ ਸਾਡੇ ਪਿੰਡਾਂ ਤੋਂ ਆਏ ਹੋਏ, ਗ਼ਰੀਬ ਪਰਿਵਾਰ ਤੋਂ ਆਏ ਹੋਏ ਨੌਜਵਾਨਾਂ ਨੂੰ ਮਿਲੇਗਾ, ਅਧਿਆਪਕਾਂ ਨੂੰ ਮਿਲੇਗਾ, ਨੌਕਰੀ ਦੇ ਲਈ ਅਵਸਰ ਤਿਆਰ ਹੋ ਜਾਣਗੇ।

 

ਸਾਥੀਓ,

ਅਧਿਆਪਕਾਂ ਨਾਲ ਜੁੜੀਆਂ ਚੁਣੌਤੀਆਂ ਦੇ ਦਰਮਿਆਨ, ਸਾਨੂੰ ਸਮਾਜ ਵਿੱਚ ਐਸਾ ਮਾਹੌਲ ਬਣਾਉਣ ਦੀ ਵੀ ਜ਼ਰੂਰਤ ਹੈ ਜਿਸ ਵਿੱਚ ਲੋਕ ਅਧਿਆਪਕ ਬਣਨ ਦੇ ਲਈ ਸਵੈਇੱਛਾ ਨਾਲ ਅੱਗੇ ਆਉਣ। ਹੁਣ ਜੋ ਸਥਿਤੀਆਂ ਹਨ, ਉਸ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਡਾਕਟਰ ਬਣਨ ਦੀ ਬਾਤ ਕਰਦੇ ਹਨ, ਇੰਜੀਨੀਅਰ ਬਣਨ ਦੀ ਬਾਤ ਕਰਦੇ ਹਨ, MBA ਕਰਨ ਦੀ ਬਾਤ ਕਰਦੇ ਹਨ, Technology ਨੂੰ ਜਾਣਨ ਦੀ ਬਾਤ ਕਰਦੇ ਹਨ, ਇਹ ਸਾਰੀਆਂ ਬਾਤਾਂ ਕਰਦੇ ਹਨ, ਲੇਕਿਨ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕੋਈ ਆ ਕੇ ਕਹੇ ਕਿ ਮੈਂ ਅਧਿਆਪਕ ਬਣਨਾ ਚਾਹੁੰਦਾ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਇਹ ਸਥਿਤੀ ਕਿਸੇ ਵੀ ਸਮਾਜ ਦੇ ਲਈ ਇੱਕ ਬਹੁਤ ਬੜੀ ਚੁਣੌਤੀ ਹੁੰਦੀ ਹੈ। ਇਹ ਸਵਾਲ ਉੱਠਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਨੌਕਰੀ ਦੇ ਲਈ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਤਨਖ਼ਾਹ ਵੀ ਮਿਲ ਰਹੀ ਹੈ, ਲੇਕਿਨ ਕੀ ਅਸੀਂ ਮਨ ਤੋਂ ਵੀ ਅਧਿਆਪਕ ਹਾਂ ਕੀ?

 

ਅਸੀਂ ਜੀਵਨ ਭਰ ਅਧਿਆਪਕ ਹਾਂ ਕੀ? ਕੀ ਸੋਂਦੇ, ਜਾਗਦੇ, ਉੱਠਦੇ ਬੈਠਦੇ ਸਾਡੇ ਮਨ ਵਿੱਚ ਇਹ ਭਾਵਨਾ ਹੈ ਕਿ ਮੈਨੂੰ ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਘੜਨਾ ਹੈ, ਬੱਚਿਆਂ ਨੂੰ ਹਰ ਰੋਜ਼ ਕੁਝ ਨਵਾਂ ਸਿਖਾਉਣਾ ਹੈ? ਮੈਂ ਮੰਨਦਾ ਹਾਂ ਸਮਾਜ ਨੂੰ ਬਣਾਉਣ ਵਿੱਚ ਅਧਿਆਪਕਾਂ ਦੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਲੇਕਿਨ ਕਈ ਵਾਰ ਕੁਝ ਸਥਿਤੀਆਂ ਦੇਖ ਕੇ ਮੈਨੂੰ ਤਕਲੀਫ ਵੀ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀ ਮੇਰੀ ਤਕਲੀਫ ਸਮਝ ਪਾਉਗੇ। ਮੈਂ ਕਦੇ-ਕਦੇ ਕਿਉਂਕਿ ਮੇਰੇ ਮਨ ਵਿੱਚ ਜਿਵੇਂ ਹੁਣੇ ਰੂਪਾਲਾ ਜੀ ਨੇ ਵਰਣਨ ਕੀਤਾ ਨਾ। ਮੈਂ ਮੁੱਖ ਮੰਤਰੀ ਬਣਿਆ ਤਾਂ ਮੇਰੀਆਂ ਦੋ ਇੱਛਾਵਾਂ ਸਨ, ਵਿਅਕਤੀਗਤ ਦੋ ਇੱਛਾਵਾਂ। ਇੱਕ ਬਚਪਨ ਵਿੱਚ ਜੋ ਮੇਰੇ ਨਾਲ ਸਕੂਲ ਵਿੱਚ ਪੜ੍ਹਣ ਵਾਲੇ ਮੇਰੇ ਦੋਸਤ ਸਨ, ਉਨ੍ਹਾਂ ਨੂੰ ਮੈਂ ਸੀਐੱਮ ਦੇ ਘਰ ਬੁਲਾਵਾਂ। ਕਿਉਂਕਿ ਮੇਰਾ, ਮੈਂ ਇੱਕ ਪਰਿਵ੍ਰਾਜਕ ਸੀ, ਮੇਰਾ ਨਾਤਾ ਸਭ ਤੋਂ ਟੁੱਟ ਚੁੱਕਿਆ ਸੀ। ਤਿੰਨ-ਤਿੰਨ ਦਹਾਕੇ ਵਿੱਚ ਹੀ ਬੀਤ ਗਏ ਸਨ, ਤਾਂ ਮੇਰਾ ਮਨ ਕਰ ਗਿਆ ਕਿ ਉਨ੍ਹਾਂ ਪੁਰਾਣੇ ਦੋਸਤਾਂ ਨੂੰ ਯਾਦ ਕਰਾਂ। ਅਤੇ ਦੂਸਰੀ ਮੇਰੀ ਇੱਛਾ ਸੀ ਕਿ ਮੇਰੇ ਸਾਰੇ ਟੀਚਰਸ ਨੂੰ ਮੈਂ ਆਪਣੇ ਘਰ ਬੁਲਾਵਾਂ ਅਤੇ ਉਨ੍ਹਾਂ ਦਾ ਸਨਮਾਨ ਕਰਾਂ।

ਅਤੇ ਮੈਨੂੰ ਖੁਸ਼ੀ ਹੈ ਕਿ ਉਸ ਸਮੇਂ ਜਦੋਂ ਮੈਂ ਮੇਰੇ ਟੀਚਰਸ ਨੂੰ ਬੁਲਾਇਆ ਇੱਕ ਟੀਚਰ ਦੀ ਉਮਰ 93 ਵਰ੍ਹੇ ਸੀ ਅਤੇ ਤੁਹਾਨੂੰ ਸਾਥੀਓ ਮਾਣ ਹੋਵੇਗਾ ਮੈਂ ਇੱਕ ਅਜਿਹਾ ਵਿਦਿਆਰਥੀ ਹਾਂ। ਅੱਜ ਵੀ ਮੇਰੇ ਜਿਤਨੇ ਟੀਚਰ ਜੀਵਿਤ ਹਨ। ਮੈਂ ਉਨ੍ਹਾਂ ਦੇ ਨਾਲ ਜੀਵਨ ਸੰਪਰਕ ਵਿੱਚ ਹਾਂ, ਅੱਜ ਵੀ। ਲੇਕਿਨ ਅੱਜ ਕੱਲ੍ਹ ਮੈਂ ਕੀ ਦੇਖ ਰਿਹਾ ਹਾਂ ਅਗਰ ਮੈਨੂੰ ਕਿਤੇ ਕੋਈ ਸ਼ਾਦੀ ਦਾ ਸੱਦਾ ਦੇਣ ਆਉਂਦਾ ਹੈ ਜਾਂ ਕਿਸੇ ਸ਼ਾਦੀ ਵਿਆਹ ਵਿੱਚ ਜਾਂਦਾ ਹਾਂ। ਤਾਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ, ਉਹ ਕਿਤਨਾ ਹੀ ਬੜਾ ਆਦਮੀ ਹੋਵੇਗਾ ਮੈਂ ਉਸ ਤੋਂ ਪੁੱਛਦਾ ਹਾਂ। ਚੰਗਾ ਭਾਈ ਤੁਹਾਡੀ ਸ਼ਾਦੀ ਹੋ ਰਹੀ ਹੈ, ਤੁਹਾਡੀ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਅਵਸਰ ਹੈ, ਕੀ ਤੁਸੀਂ ਆਪਣੇ ਕਿਸੇ ਟੀਚਰ ਨੂੰ ਸ਼ਾਦੀ ਵਿੱਚ ਸੱਦਾ ਦਿੱਤਾ ਹੈ ਕੀ? 100 ਵਿੱਚੋਂ 90 ਪਰਸੈਂਟ ਕੋਈ ਮੈਨੂੰ ਕਹਿੰਦਾ ਨਹੀਂ ਕਿ ਮੈਂ ਟੀਚਰ ਨੂੰ ਬੁਲਾਇਆ ਹੈ। ਅਤੇ ਜਦੋਂ ਮੈਂ ਇਹ ਸਵਾਲ ਪੁੱਛਦਾ ਹਾਂ ਲੋਕ ਇੱਧਰ-ਉੱਧਰ ਦੇਖਣ ਲਗ ਜਾਂਦੇ ਹਨ। ਅਰੇ ਤੁਹਾਡੀ ਜ਼ਿੰਦਗੀ ਬਣਾਉਣ ਦੀ ਜਿਸ ਨੇ ਸ਼ੁਰੂਆਤ ਕੀਤੀ ਅਤੇ ਤੁਸੀਂ ਜੀਵਨ ਦੇ ਇੱਕ ਬਹੁਤ ਬੜੇ ਪੜਾਅ ਦੀ ਤਰਫ਼ ਜਾ ਰਹੇ ਹੋ ਅਤੇ ਸ਼ਾਦੀ ਵਿੱਚ ਤੁਹਾਨੂੰ ਤੁਹਾਡਾ ਟੀਚਰ ਯਾਦ ਨਹੀਂ ਆਇਆ। ਇਹ ਸਮਾਜ ਦੀ ਇੱਕ ਸਚਾਈ ਹੈ ਅਤੇ ਐਸਾ ਕਿਉਂ ਹੋ ਰਿਹਾ ਹੈ?

 

ਇਹ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ। ਅਤੇ ਇਸ ਸਚਾਈ ਦਾ ਇੱਕ ਹੋਰ ਪਹਿਲੂ ਹੈ। ਜਿਵੇਂ ਮੈਂ ਐਸੇ ਲੋਕਾਂ ਨੂੰ ਪੁੱਛਦਾ ਹਾਂ, ਵਿਦਿਆਰਥੀਆਂ ਬਾਰੇ ਤਾਂ ਮੈਂ ਟੀਚਰ ਨੂੰ ਵੀ ਪੁੱਛਦਾ ਹਾਂ। ਮੈਂ ਬਹੁਤ ਸਾਰੇ ਅਧਿਆਪਕਾਂ ਦੇ ਪ੍ਰੋਗਰਾਮ ਵਿੱਚ ਜਾਣਾ ਪਸੰਦ ਕਰਦਾ ਰਿਹਾ ਹਾਂ। ਬਹੁਤ ਸਾਲਾਂ ਤੋਂ ਜਾਂਦਾ ਰਹਿੰਦਾ ਹਾਂ ਤਾਂ ਮੈਂ ਉਨ੍ਹਾਂ ਨੂੰ ਜ਼ਰੂਰ ਮਿਲਦਾ ਹਾਂ, ਤਾਂ ਪੁੱਛਦਾ ਹਾਂ, ਮੈਂ ਛੋਟੇ-ਛੋਟੇ ਸਕੂਲ ਦੇ ਕਾਰਜਕ੍ਰਮ ਵਿੱਚ ਵੀ ਜਾਂਦਾ ਹਾਂ ਅਤੇ ਉਨ੍ਹਾਂ ਦੇ ਟੀਚਰਸ ਰੂਮ ਵਿੱਚ ਬੈਠ ਕੇ ਉਨ੍ਹਾਂ ਤੋਂ ਪੁੱਛਦਾ ਹਾਂ। ਮੈਂ ਪੁੱਛਦਾ ਹਾਂ ਚੰਗਾ ਦੱਸੋ ਭਾਈ ਤੁਸੀਂ 20 ਸਾਲ ਤੋਂ ਟੀਚਰ ਹੋ, ਕੋਈ 25 ਸਾਲ ਤੋਂ ਟੀਚਰ ਹੋ, ਕੋਈ 12 ਸਾਲ ਤੋਂ ਟੀਚਰ ਹੋ। ਤੁਸੀਂ ਮੈਨੂੰ 10 ਵਿਦਿਆਰਥੀਆਂ ਦੇ ਨਾਮ ਦੱਸੋ। ਆਪਣੇ ਜੀਵਨਕਾਲ ਦੇ 10 ਵਿਦਿਆਰਥੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਅੱਜ ਜੀਵਨ ਵਿੱਚ ਇਤਨੀ ਉਚਾਈ ਪ੍ਰਾਪਤ ਕੀਤੀ ਹੈ ਕਿ ਤੁਹਾਨੂੰ ਮਾਣ ਹੋ ਰਿਹਾ ਹੈ, ਕਿ ਉਹ ਤੁਹਾਡਾ ਵਿਦਿਆਰਥੀ ਸੀ ਅਤੇ ਉਸ ਦਾ ਜੀਵਨ ਸਫ਼ਲ ਹੋਇਆ ਹੈ। ਮੈਨੂੰ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਟੀਚਰ ਮੈਨੂੰ ਜਵਾਬ ਨਹੀਂ ਦੇ ਪਾਉਂਦੇ ਹਨ ਕਿ ਮੈਂ 20 ਸਾਲ ਤੋਂ ਟੀਚਰ ਤਾਂ ਰਿਹਾ, ਹਰ ਦਿਨ ਬੱਚੇ ਮੇਰੇ ਨਾਲ ਰਹਿੰਦੇ ਸਨ ਲੇਕਿਨ ਕਿਹੜੇ 10 ਵਿਦਿਆਰਥੀ ਆਪਣੀ ਜ਼ਿੰਦਗੀ ਬਣਾ ਪਾਏ ਅਤੇ ਉਹ ਮੈਨੂੰ ਯਾਦ ਹੈ ਕਿ ਨਹੀਂ, ਉਨ੍ਹਾਂ ਨਾਲ ਮੇਰਾ ਕੁਝ ਸਬੰਧ ਰਿਹਾ ਹੈ ਕਿ ਨਹੀਂ ਤਾਂ ਜੀਰੋ ਰਿਜ਼ਲਟ ਆ ਰਿਹਾ ਹੈ ਦੋਸਤੋ। ਯਾਨੀ ਡਿਸਕਨੈਕਟ ਦੋਨੋਂ ਤਰਫ ਤੋਂ ਹੈ। ਇਹ ਵਿਦਿਆਰਥੀ ਅਤੇ ਟੀਚਰ ਦੋਨੋ ਹੀ ਤਰਫ਼ ਤੋਂ ਹੋ ਰਿਹਾ ਹੈ।

 

ਅਤੇ ਸਾਥੀਓ,

ਐਸਾ ਵੀ ਨਹੀਂ ਹੈ ਕਿ ਸਭ ਬਿਖਰ ਹੀ ਗਿਆ ਹੈ। ਸਾਡੇ ਖੇਡ ਦੇ ਮੈਦਾਨ ਵਿੱਚ ਤੁਹਾਨੂੰ ਸਥਿਤੀਆਂ ਬਿਲਕੁਲ ਅਲੱਗ ਮਿਲਦੀਆਂ ਹਨ। ਅਸੀਂ ਦੇਖਦੇ ਹਾਂ ਕੋਈ ਖਿਡਾਰੀ ਅਗਰ ਕੋਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਗੁਰੂ, ਆਪਣੇ ਕੋਚ ਨੂੰ ਪ੍ਰਣਾਮ ਕਰਦਾ ਹੈ। ਉਹ ਓਲੰਪਿਕ ਜਿੱਤ ਕੇ ਆਇਆ ਹੋਵੇਗਾ। ਬਚਪਨ ਵਿੱਚ ਜਿਸ ਨੇ ਖੇਡਣਾ ਸਿਖਾਇਆ ਹੋਵੇਗਾ, ਉਸ ਦੇ ਦਰਮਿਆਨ 15-20 ਸਾਲ ਦਾ ਫਾਸਲਾ ਚਲਾ ਗਿਆ ਹੋਵੇਗਾ, ਫਿਰ ਵੀ ਜਦੋਂ ਉਹ ਮੈਡਲ ਪ੍ਰਾਪਤ ਕਰਦਾ ਹੈ, ਉਸ ਗੁਰੂ ਨੂੰ ਪ੍ਰਣਾਮ ਕਰਦਾ ਹੈ। ਗੁਰੂ ਦੇ ਸਨਮਾਨ ਦੀ ਇਹ ਭਾਵਨਾ ਜੀਵਨਭਰ ਉਨ੍ਹਾਂ ਦੇ ਮਨ ਵਿੱਚ ਰਹਿੰਦੀ ਹੈ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਗੁਰੂ ਜਾਂ ਕੋਚ, ਉਸ ਖਿਡਾਰੀ ‘ਤੇ ਵਿਅਕਤੀਗਤ ਤੌਰ ‘ਤੇ ਫੋਕਸ ਕਰਦਾ ਹੈ, ਉਸ ਦੀ ਜ਼ਿੰਦਗੀ ਦੇ ਨਾਲ ਜੁੜ ਕੇ ਉਸ ਨੂੰ ਤਿਆਰ ਕਰਦਾ ਹੈ। ਉਸ ‘ਤੇ ਮਿਹਨਤ ਕਰਦਾ ਹੈ। ਖੇਡ ਦੇ ਮੈਦਾਨ ਤੋਂ ਅਲੱਗ, ਅਧਿਆਪਕਾਂ ਦੀ ਸਾਧਾਰਣ ਦੁਨੀਆ ਵਿੱਚ ਅਸੀਂ ਅਜਿਹਾ ਘੱਟ ਹੀ ਹੁੰਦਾ ਦੇਖਦੇ ਹਾਂ ਕਿ ਕੋਈ ਵਿਦਿਆਰਥੀ ਉਨ੍ਹਾਂ ਨੂੰ ਜੀਵਨ ਭਰ ਯਾਦ ਕਰ ਰਿਹਾ ਹੈ, ਉਨ੍ਹਾਂ ਦੇ ਸੰਪਰਕ ਵਿੱਚ ਹੈ। ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ।

 

ਸਾਥੀਓ,

ਸਮੇਂ ਦੇ ਨਾਲ, ਵਿਦਿਆਰਥੀਆਂ ਅਤੇ ਸਕੂਲਾਂ ਦੇ ਦਰਮਿਆਨ ਵੀ ਡਿਸਕਨੈਕਟ ਵਧਦਾ ਜਾ ਰਿਹਾ ਹੈ। ਪੜ੍ਹ ਕੇ ਨਿਕਲਣ ਦੇ ਬਾਅਦ, ਬੱਚੇ ਸਕੂਲ ਨੂੰ ਤਦ ਯਾਦ ਕਰਦੇ ਹਨ, ਜਦੋਂ ਉਨ੍ਹਾਂ ਨੂੰ ਕੋਈ ਫਾਰਮ ਭਰਨਾ ਹੁੰਦਾ ਹੈ ਅਤੇ ਉੱਥੋਂ ਕੋਈ ਦਾਖਲਾ ਲੈਣਾ ਹੁੰਦਾ ਹੈ। ਮੈਂ ਬਹੁਤ ਬਾਰ ਲੋਕਾਂ ਨੂੰ ਪੁੱਛਦਾ ਹਾਂ ਕਿ ਕੀ ਤੁਹਾਨੂੰ ਮਾਲੂਮ ਹੈ ਕਿ ਤੁਹਾਡੇ ਸਕੂਲ ਦਾ ਸਥਾਪਨਾ ਦਿਵਸ ਜਾਂ ਤੁਹਾਡੇ ਸਕੂਲ ਦਾ ਜਨਮ ਦਿਨ ਕਦੋਂ ਹੁੰਦਾ ਹੈ? ਜਨਮ ਦਿਨ ਯਾਨੀ ਉਹ ਕਿਹੜਾ ਦਿਨ ਸੀ ਜਦੋਂ ਤੁਹਾਡਾ ਸਕੂਲ ਉਸ ਪਿੰਡ ਵਿੱਚ ਸ਼ੁਰੂ ਹੋਇਆ ਸੀ। ਅਤੇ ਮੇਰਾ ਜੋ ਅਨੁਭਵ ਰਿਹਾ ਹੈ, ਕਿ ਬੱਚਿਆਂ ਨੂੰ ਜਾਂ ਸਕੂਲ ਦੀ management ਨੂੰ ਜਾਂ ਟੀਚਰ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਜਿਸ ਸਕੂਲ ਵਿੱਚ ਉਹ ਨੌਕਰੀ ਕਰ ਰਹੇ ਹਨ ਜਾਂ ਜਿਸ ਸਕੂਲ ਵਿੱਚ ਉਹ ਪੜ੍ਹੇ ਸਨ, ਉਹ ਸਕੂਲ ਕਦੋਂ ਸ਼ੁਰੂ ਹੋਇਆ ਸੀ। ਇਹ ਜਾਣਕਾਰੀ ਨਹੀਂ ਹੁੰਦੀ ਹੈ ਭਾਈ।

 

 

ਸਕੂਲ ਅਤੇ ਸਟੂਡੈਂਟ ਦੇ ਦਰਮਿਆਨ ਡਿਸਕਨੈਕਟ ਨੂੰ ਦੂਰ ਕਰਨ ਦੇ ਲਈ ਇਹ ਪਰੰਪਰਾ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਅਸੀਂ ਸਕੂਲਾਂ ਦਾ ਜਨਮ ਦਿਨ ਮਨਾਈਏ ਅਤੇ ਬੜੇ ਠਾਠ ਨਾਲ ਮਨਾਈਏ, ਪੂਰਾ ਪਿੰਡ ਮਿਲ ਕੇ ਮਨਾਈਏ ਅਤੇ ਇਸੇ ਬਹਾਨੇ ਆਪ ਉਸ ਸਕੂਲ ਵਿੱਚੋਂ ਪੜ੍ਹ ਕੇ ਗਏ ਸਾਰੇ ਪੁਰਾਣੇ-ਪੁਰਾਣੇ ਲੋਕਾਂ ਨੂੰ ਇਕੱਠਾ ਕਰੋ, ਪੁਰਾਣੇ ਸਾਰੇ ਟੀਚਰਸ ਨੂੰ ਇਕੱਠ ਕਰੋ, ਤੁਸੀਂ ਦੇਖੋ ਇੱਕ ਪੂਰਾ ਮਾਹੌਲ ਬਦਲ ਜਾਵੇਗਾ, ਅਪਣੱਤ ਦੀ ਨਵੀਂ ਸ਼ੁਰੂਆਤ ਹੋ ਜਾਵੇਗੀ। ਇਸ ਨਾਲ ਇੱਕ ਕਨੈਕਟ ਬਣੇਗਾ, ਸਮਾਜ ਜੁੜੇਗਾ ਅਤੇ ਤੁਹਾਨੂੰ ਵੀ ਪਤਾ ਚਲੇਗਾ ਕਿ ਸਾਡੇ ਜੋ ਪੜ੍ਹਾਏ ਹੋਏ ਬੱਚੇ ਹਨ ਉਹ ਅੱਜ ਕਿੱਥੇ-ਕਿੱਥੇ ਪਹੁੰਚੇ ਹਨ। ਤੁਸੀਂ ਮਾਣ ਦੀ ਅਨੁਭੂਤੀ ਕਰੋਗੇ। ਮੈਂ ਇਹ ਵੀ ਦੇਖਦਾ ਹਾਂ ਕਿ ਸਕੂਲਾਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚੇ ਕਿੱਥੇ ਪਹੁੰਚ ਗਏ ਹਨ, ਕਿਤਨੀ ਉਚਾਈ ‘ਤੇ ਹਨ। ਕੋਈ ਕਿਸੇ ਕੰਪਨੀ ਦਾ CEO ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਿਵਲ ਸਰਵਿਸਿਜ਼ ਵਿੱਚ ਆ ਗਿਆ ਹੈ। ਉਸ ਬਾਰੇ ਸਭ ਜਾਣਦੇ ਹਨ ਲੇਕਿਨ ਉਹ ਜਿਸ ਸਕੂਲ ਵਿੱਚ ਪੜ੍ਹਿਆ ਹੈ, ਉਹੀ ਸਕੂਲ ਵਾਲੇ ਜਾਣਦੇ ਨਹੀਂ ਹਨ। ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਕੋਈ ਕਿਤਨਾ ਵੀ ਬੜਾ ਵਿਅਕਤੀ ਕਿਉਂ ਨਾ ਹੋਵੇ, ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਵੇ, ਅਗਰ ਉਸ ਨੂੰ ਉਸ ਦੇ ਪੁਰਾਣੇ ਸਕੂਲ ਤੋਂ ਸੱਦਾ ਆਵੇਗਾ ਤਾਂ ਉਹ ਕੁਝ ਵੀ ਕਰਕੇ, ਖੁਸ਼ੀ-ਖੁਸ਼ੀ ਉਹ ਸਕੂਲ ਜ਼ਰੂਰ ਜਾਵੇਗਾ। ਇਸ ਲਈ ਹਰ ਸਕੂਲ ਨੂੰ ਆਪਣੇ ਸਕੂਲ ਦਾ ਜਨਮ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ।

 

ਸਾਥੀਓ,

ਇੱਕ ਬਹੁਤ ਅਹਿਮ ਵਿਸ਼ਾ ਫਿਟਨਸ ਅਤੇ ਸਿਹਤ ਦਾ ਵੀ ਹੈ, ਹਾਇਜੀਨ ਦਾ ਵੀ ਹੈ। ਇਹ ਸਭ ਵਿਸ਼ੇ ਆਪਸ ਵਿੱਚ ਜੁੜੇ ਹੋਏ ਹਨ। ਬਹੁਤ ਵਾਰ ਮੈਂ ਦੇਖਦਾ ਹਾਂ ਕਿ ਬੱਚਿਆਂ ਦਾ ਜੀਵਨ ਇਤਨਾ ਸ਼ਿਥਿਲ (ਸੁਸਤ) ਹੋ ਗਿਆ ਹੈ ਕਿ ਪੂਰਾ-ਪੂਰਾ ਦਿਨ ਨਿਕਲ ਜਾਂਦਾ ਹੈ ਕੋਈ ਸਰੀਰਕ ਐਕਟੀਵਿਟੀ ਨਹੀਂ ਹੁੰਦੀ ਹੈ। ਜਾਂ ਤਾਂ digitally ਮੋਬਾਈਲ ‘ਤੇ ਬੈਠਿਆ ਹੈ ਜਾਂ tv ਦੇ ਸਾਹਮਣੇ ਬੈਠਿਆ ਹੈ। ਮੈਂ ਕਦੇ-ਕਦੇ ਸਕੂਲਾਂ ਵਿੱਚ ਜਾਂਦਾ ਸਾਂ ਤਾਂ ਬੱਚਿਆਂ ਨੂੰ ਪੁੱਛਦਾ ਸਾਂ ਚੰਗਾ ਉਹ ਕਿਤਨੇ ਬੱਚੇ ਹਨ ਜਿਨ੍ਹਾਂ ਨੂੰ ਦਿਨ ਵਿੱਚ 4 ਵਾਰ ਪਸੀਨਾ ਹੁੰਦਾ (ਆਉਂਦਾ) ਹੈ ਦੱਸੋ। ਬਹੁਤ ਬੱਚਿਆਂ ਨੂੰ ਤਾਂ ਮਾਲੂਮ ਹੀਂ ਨਹੀਂ ਕਿ ਪਸੀਨਾ ਕੀ ਹੁੰਦਾ ਹੈ। ਬੱਚਿਆਂ ਨੂੰ ਪਸੀਨਾ ਨਹੀਂ ਆਉਂਦਾ, ਕਿਉਂਕਿ ਉਨ੍ਹਾਂ ਦੇ ਖੇਡਣ ਦਾ ਕੋਈ ਰੂਟੀਨ ਹੀ ਨਹੀਂ ਹੈ। ਅਜਿਹੇ ਵਿੱਚ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇਗਾ? ਆਪ ਸਭ ਜਾਣਦੇ ਹੋ, ਸਰਕਾਰ ਬੱਚਿਆਂ ਦੇ ਪੋਸ਼ਣ ‘ਤੇ ਕਿਤਨਾ ਫੋਕਸ ਕਰ ਰਹੀ ਹੈ। ਸਰਕਾਰ, ਮਿਡ-ਡੇ-ਮੀਲ ਦੀ ਵਿਵਸਥਾ ਕਰਦੀ ਹੈ।

 

ਅਗਰ ਭਾਵਨਾ ਇਹ ਹੋਵੇਗੀ ਕਿ ਕਿਸੇ ਤਰ੍ਹਾਂ ਖਾਨਾ-ਪੂਰਤੀ ਕਰ ਦੇਣੀ ਹੈ, ਕਾਗਜ਼ਾਂ ਵਿੱਚੋਂ ਸਭ ਠੀਕ ਰਹਿਣਾ ਹੈ, ਤਾਂ ਪੋਸ਼ਣ ਨੂੰ ਲੈ ਕੇ ਚੁਣੌਤੀਆਂ ਆਉਂਦੀਆਂ ਰਹਿਣਗੀਆਂ। ਮੈਂ ਉਸ ਨੂੰ ਦੂਸਰੇ ਤਰੀਕੇ ਨਾਲ ਦੇਖਦਾ ਹਾਂ ਦੋਸਤੋ। ਬਜਟ ਤਾਂ ਸਰਕਾਰ ਦਿੰਦੀ ਹੈ, ਲੇਕਿਨ ਅਸੀਂ ਉਸ ਦੇਸ਼ ਦੇ ਲੋਕ ਹਾਂ, ਜਿੱਥੇ ਕੋਈ ਵੀ ਅਗਰ ਛੋਟਾ ਜਿਹਾ ਵੀ ਅੰਨ ਖੇਤਰ ਚਲਾਉਂਦਾ ਹੈ ਅਤੇ ਉੱਥੇ ਕੋਈ ਵੀ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਖਾਣਾ ਮਿਲ ਜਾਂਦਾ ਹੈ। ਸਮਾਜ ਉਸ ਦੇ ਪ੍ਰਤੀ ਬੜੇ ਮਾਣ ਨਾਲ ਦੇਖਦਾ ਹੈ, ਬੜੀ ਸ਼ਰਧਾ ਨਾਲ ਦੇਖਦਾ ਹੈ। ਅੱਜ ਅਸੀਂ ਲੰਗਰ ਦੀ ਬਾਤ ਕਰੀਏ, ਅੱਜ ਲੰਗਰ ਦੇ ਪ੍ਰਤੀ ਬੜੀ ਸ਼ਰਧਾ ਨਾਲ ਦੇਖਿਆ ਜਾਂਦਾ ਹੈ। ਅੱਜ ਅਸੀਂ ਦੇਖੀਏ ਕੋਈ ਭੰਡਾਰਾ ਹੁੰਦਾ ਹੈ ਲੋਕਾਂ ਨੂੰ ਖੁਆਉਂਦੇ ਹਨ ਬੜੀ ਸ਼ਰਧਾ ਨਾਲ। ਕੀ ਸਾਨੂੰ ਨਹੀਂ ਲਗਦਾ ਹੈ ਕਿ ਸਾਡੇ ਸਕੂਲ ਵਿੱਚ ਤਾਂ ਰੋਜ਼ ਭੰਡਾਰਾ ਚਲ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਖੁਆਉਣ ਦਾ ਆਨੰਦ ਉਨ੍ਹਾਂ ਦੇ ਮਨ ਨੂੰ ਸੰਸਕਾਰਿਤ ਕਰਨ ਦਾ ਆਨੰਦ ਅਤੇ ਇੱਕ ਪਵਿੱਤਰ ਭਾਵ ਸਿਰਫ਼ ਉਸ ਦੇ ਪੇਟ ਵਿੱਚ ਕੁਝ ਖਾਣਾ ਜਾਂਦਾ ਹੈ, ਉਹ enough ਨਹੀਂ ਹੈ ਦੋਸਤੋ।

 

ਸਾਨੂੰ ਅਨੁਭੂਤੀ ਹੋਣੀ ਚਾਹੀਦੀ ਹੈ ਕਿ ਦੇਖੋ ਇਹ ਪੂਰਾ ਸਮਾਜ ਤੁਸੀਂ ਭੁੱਖੇ ਨਾ ਰਹੋ ਇਸ ਦੇ ਲਈ ਕਿਤਨਾ ਕੁਝ ਕਰ ਰਿਹਾ ਹੈ, ਉਨ੍ਹਾਂ ਬੱਚਿਆਂ ਦੇ ਜੀਵਨ ਦੇ ਨਾਲ ਅਤੇ ਮੈਂ ਤਾਂ ਮੰਨਦਾ ਹਾਂ ਡੇਲੀ ਪਿੰਡ ਦੇ ਦੋ ਸੀਨੀਅਰ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ ਕਿ ਅੱਜ ਦੁਪਹਿਰ ਨੂੰ ਮਿਡ-ਡੇ-ਮੀਲ ਵਿੱਚ ਆਓ, ਸਾਡੇ ਬੱਚਿਆਂ ਨੂੰ ਪਰੋਸੋ ਅਤੇ ਤੁਸੀਂ ਵੀ ਨਾਲ ਖਾਣਾ ਖਾਓ। ਦੇਖੋ ਪੂਰਾ ਮਾਹੌਲ ਬਦਲ ਜਾਵੇਗਾ, ਇਹੀ ਮਿਡ-ਡੇ-ਮੀਲ ਇੱਕ ਬਹੁਤ ਬੜਾ ਸੰਸਕਾਰ ਦਾ ਕਾਰਨ ਬਣ ਜਾਵੇਗਾ। ਅਤੇ ਉਸ ਨਾਲ ਬੱਚਿਆਂ ਨੂੰ ਕਿਵੇਂ ਖਾਣਾ, ਕਿਤਨੀ ਸਵੱਛਤਾ ਨਾਲ ਖਾਣਾ, ਕੁਝ ਖਾਣਾ ਖ਼ਰਾਬ ਨਹੀਂ ਕਰਨਾ, ਕੁਝ ਫੈਂਕਣਾ ਨਹੀਂ, ਸਾਰੇ ਸੰਸਕਾਰ ਉਸ ਦੇ ਨਾਲ ਜੁੜ ਜਾਣਗੇ। ਅਧਿਆਪਕ ਦੇ ਤੌਰ ‘ਤੇ ਜਦੋਂ ਅਸੀਂ ਖ਼ੁਦ ਉਦਹਾਰਣ ਪੇਸ਼ ਕਰਦੇ ਹਾਂ, ਤਾਂ ਉਸ ਦਾ ਪਰਿਣਾਮ ਬਹੁਤ ਸ਼ਾਨਦਾਰ ਆਉਂਦਾ ਹੈ। ਮੈਨੂੰ ਯਾਦ ਹੈ, ਇੱਕ ਵਾਰ ਮੈਂ ਸੀਐੱਮ ਰਹਿੰਦੇ ਹੋਏ ਇੱਥੇ ਗੁਜਰਾਤ ਦੇ ਇੱਕ ਆਦਿਵਾਸੀ ਬਾਹੁਲ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਗਿਆ ਸਾਂ। ਜਦੋਂ ਮੈਂ ਉੱਥੇ ਗਿਆ, ਮੈਂ ਦੇਖਿਆ ਜੋ ਬੱਚੇ ਸਨ, ਬੜੇ ਸਾਫ਼ ਸੁਥਰੇ ਸਨ ਅਤੇ ਹਰੇਕ ਦੇ ਉੱਪਰ ਇੱਕ ਦਮ ਜੋ ਛੋਟੇ ਬੱਚੇ ਸਨ ਪਿਨ ਨਾਲ ਇੱਕ ਹੈਂਡਕਰਚੀਫ ਲਟਕਿਆ ਹੋਇਆ ਸੀ।

 

ਤਾਂ ਹੋਰ ਉਨ੍ਹਾਂ ਬੱਚਿਆਂ ਨੂੰ ਸਿਖਾਇਆ ਗਿਆ ਸੀ ਕਿ ਉਸ ਨੂੰ ਹੱਥ ਸਾਫ ਕਰਨਾ ਹੈ, ਨੱਕ ਸਾਫ ਕਰਨਾ ਹੈ ਅਤੇ ਉਹ ਕਰਦੇ ਸਨ ਅਤੇ ਜਦੋਂ ਸਕੂਲ ਪੂਰਾ ਹੁੰਦਾ ਸੀ ਤਾਂ ਜੋ ਟੀਚਰ ਸੀ ਉਹ ਸਭ ਉਨ੍ਹਾਂ ਤੋਂ ਕੱਢ ਲੈਂਦੀ ਸੀ, ਘਰ ਲੈ ਜਾ ਕੇ ਧੋ ਕੇ ਦੂਸਰੇ ਦਿਨ ਲਿਆ ਕੇ ਫਿਰ ਲਗਾ ਦਿੰਦੀ ਸੀ। ਅਤੇ ਮੈਂ ਜਦੋਂ ਜਾਣਕਾਰੀ ਪ੍ਰਾਪਤ ਕੀਤੀ ਆਪਣੇ ਇੱਥੇ ਤਾਂ ਮਾਲੂਮ ਹੈ ਸਾਡੇ ਇੱਥੇ ਗੁਜਰਾਤ ਵਿੱਚ ਤਾਂ ਖ਼ਾਸ ਹੈ ਕਿ ਪੁਰਾਣੇ ਕੱਪੜੇ ਵੇਚ ਕੇ ਬਰਤਨ ਲੈਂਦੇ ਹਨ, ਖਰੀਦਦੇ ਹਨ ਬਰਤਨ। ਉਹ ਮਹਿਲਾ ਗ਼ਰੀਬ ਸੀ, ਲੇਕਿਨ ਆਪਣੀ ਸਾੜੀ ਵੇਚਦੀ ਨਹੀਂ ਸੀ। ਉਹ ਸਾੜੀ ਨੂੰ ਕੱਟ ਕੇ ਹੈਂਡਕਰਚੀਫ ਬਣਾਉਂਦੀ ਸੀ ਅਤੇ ਬੱਚਿਆਂ ਨੂੰ ਲਗਾਉਂਦੀ ਸੀ। ਹੁਣ ਦੇਖੋ ਇੱਕ ਅਧਿਆਪਕ ਆਪਣੀ ਪੁਰਾਣੀ ਸਾੜੀ ਦੇ ਟੁਕੜਿਆਂ ਨਾਲ ਉਨ੍ਹਾਂ ਬੱਚਿਆਂ ਨੂੰ ਕਿਤਨੇ ਸੰਸਕਾਰ ਦੇ ਰਹੀ ਸੀ ਜੋ ਉਸ ਦੀ ਡਿਊਟੀ ਦਾ ਹਿੱਸਾ ਨਹੀਂ ਸੀ। ਉਸ ਨੇ sense of hygiene ਉਸ ਆਦਿਵਾਸੀ ਇਲਾਕੇ ਦੀ ਮਾਂ ਦੀ ਬਾਤ ਕਰ ਰਿਹਾ ਹਾਂ ਮੈਂ।

 

ਭਾਈਓ-ਭੈਣੋਂ,

Sense of hygiene ਅਤੇ ਮੈਂ ਵੈਸੇ ਇੱਕ ਹੋਰ ਸਕੂਲ ਦੀ ਬਾਤ ਮੈਂ ਦੱਸਦਾ ਹਾਂ। ਮੈਂ ਇੱਕ ਸਕੂਲ ਵਿੱਚ ਗਿਆ ਤਾਂ ਸਕੂਲ ਵਿੱਚ ਝੌਂਪੜੀ ਜਿਹਾ ਸਕੂਲ ਸੀ, ਬੜਾ ਸਕੂਲ ਨਹੀਂ ਸੀ, ਆਦਿਵਾਸੀ ਖੇਤਰ ਸੀ, ਤਾਂ ਸ਼ੀਸ਼ਾ ਇੱਕ ਲਗਿਆ ਸੀ, mirror ਲਗਿਆ ਸੀ, ਆਇਨਾ 2/2 ਦਾ ਆਇਨਾ ਹੋਵੇਗਾ। ਉਸ ਟੀਚਰ ਨੇ ਨਿਯਮ ਬਣਾਇਆ ਸੀ, ਜੋ ਵੀ ਸਕੂਲ ਆਵੇਗਾ ਪਹਿਲਾਂ ਆਇਨੇ ਦੇ ਸਾਹਮਣੇ 5 ਸੈਕੰਡ ਖੜ੍ਹਾ ਰਹੇਗਾ, ਖ਼ੁਦ ਨੂੰ ਦੇਖੋਗੇ ਫਿਰ ਕਲਾਸ ਵਿੱਚ ਜਾਵੇਗਾ। ਉਸ ਇੱਕ ਮਾਤਰ ਪ੍ਰਯੋਗ ਨਾਲ ਜੋ ਵੀ ਬੱਚਾ ਆਉਂਦਾ ਸੀ ਤੁਰੰਤ ਉਸ ਦੇ ਸਾਹਮਣੇ ਆਪਣੇ ਵਾਲ ਠੀਕ ਕਰਦਾ ਸੀ ਉਸ ਦਾ ਸਵੈਮਾਣ ਜਗ ਜਾਂਦਾ ਸੀ। ਉਸ ਨੂੰ ਲਗਦਾ ਸੀ ਮੈਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ। ਬਦਲਾਅ ਲਿਆਉਣ ਦਾ ਕੰਮ ਟੀਚਰ ਕਿਤਨੇ ਅਦਭੁਤ ਤਰੀਕੇ ਨਾਲ ਕਰਦੇ ਹਨ। ਐਸੀਆਂ ਸੈਂਕੜੇ ਉਦਾਹਰਣਾਂ ਸਾਡੇ ਸਾਹਮਣੇ ਹਨ।

 

ਸਾਥੀਓ,

ਤੁਸੀਂ ਕਲਪਨਾ ਕਰ ਸਕਦੇ ਹੋ, ਤੁਹਾਡਾ ਇੱਕ ਛੋਟਾ ਜਿਹਾ ਪ੍ਰਯਾਸ, ਕਿਤਨੇ ਬੜੇ ਪਰਿਵਰਤਨ ਲਿਆ ਸਕਦਾ ਹੈ। ਮੈਨੂੰ ਤੁਹਾਨੂੰ ਕਿਤਨੀਆਂ ਹੀ ਉਦਾਹਰਣਾਂ ਦੇ ਸਕਦਾ ਹਾਂ, ਜੋ ਮੈਂ ਖ਼ੁਦ ਵੀ ਆਪ ਅਧਿਆਪਕਾਂ ਦੇ ਦਰਮਿਆਨ ਰਹਿੰਦੇ ਹੋਏ ਦੇਖੀਆਂ ਹਨ, ਜਾਣੀਆਂ ਹਨ, ਸਿੱਖੀਆਂ ਹਨ। ਲੇਕਿਨ ਸਮੇਂ ਦਾ ਅਭਾਵ ਹੈ, ਇਸ ਲਈ ਮੈਂ ਆਪਣੀ ਬਾਤ ਨੂੰ ਲੰਬਾ ਨਹੀਂ ਖਿੱਚ ਰਿਹਾ ਹਾਂ। ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ, ਸਾਡੀ ਪਰੰਪਰਾ ਨੇ ਗੁਰੂ ਨੂੰ ਜੋ ਸਥਾਨ ਦਿੱਤਾ ਹੈ, ਆਪ ਸਭ ਉਸ ਗਰਿਮਾ ਨੂੰ, ਉਸ ਗੌਰਵ ਨੂੰ, ਉਸ ਮਹਾਨ ਪਰੰਪਰਾ ਨੂੰ ਅੱਗੇ ਵਧਾਓਗੇ, ਨਵੇਂ ਭਾਰਤ ਦਾ ਸੁਪਨਾ ਪੂਰਾ ਕਰੋਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਨਮਸਕਾਰ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
25% of India under forest & tree cover: Government report

Media Coverage

25% of India under forest & tree cover: Government report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi