"ਗੁਜਰਾਤ ਦੇ ਅਧਿਆਪਕਾਂ ਨਾਲ ਮੇਰੇ ਤਜ਼ਰਬੇ ਨੇ ਮੈਨੂੰ ਰਾਸ਼ਟਰੀ ਪੱਧਰ 'ਤੇ ਨੀਤੀਗਤ ਢਾਂਚਾ ਬਣਾਉਣ ਵਿੱਚ ਵੀ ਮਦਦ ਕੀਤੀ"
"ਬਹੁਤ ਸਾਰੇ ਵਿਸ਼ਵ ਨੇਤਾਵਾਂ ਨੇ ਆਪਣੇ ਭਾਰਤੀ ਅਧਿਆਪਕ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ"
"ਮੈਂ ਇੱਕ ਸਦੀਵੀ ਵਿਦਿਆਰਥੀ ਹਾਂ ਅਤੇ ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੈਂ ਉਸ ਦਾ ਬਰੀਕੀ ਨਾਲ ਨਿਰੀਖਣ ਕਰਨਾ ਸਿੱਖਿਆ ਹੈ"
“ਅੱਜ ਦਾ ਆਤਮਵਿਸ਼ਵਾਸੀ ਅਤੇ ਨਿਡਰ ਵਿਦਿਆਰਥੀ ਅਧਿਆਪਕਾਂ ਨੂੰ ਅਧਿਆਪਨ ਦੇ ਰਵਾਇਤੀ ਢੰਗ ਤੋਂ ਬਾਹਰ ਆਉਣ ਲਈ ਚੁਣੌਤੀ ਦਿੰਦਾ ਹੈ”
"ਉਤਸੁਕ ਵਿਦਿਆਰਥੀਆਂ ਦੀਆਂ ਚੁਣੌਤੀਆਂ ਨੂੰ ਅਧਿਆਪਕਾਂ ਵਲੋਂ ਨਿਜੀ ਅਤੇ ਪੇਸ਼ੇਵਰ ਵਿਕਾਸ ਦੇ ਮੌਕਿਆਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਲਰਨ, ਅਣਲਰਨ ਅਤੇ ਰੀਲਰਨਾਂ ਦਾ ਮੌਕਾ ਦਿੰਦੇ ਹਨ"
"ਟੈਕਨੋਲੋਜੀ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਪਰ ਦ੍ਰਿਸ਼ਟੀਕੋਣ ਨਹੀਂ"
“ਅੱਜ ਭਾਰਤ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਨਵੀਆਂ ਪ੍ਰਣਾਲੀਆਂ ਤਿਆਰ ਕਰ ਰਿਹਾ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਹੈ”
"ਸਰਕਾਰ ਖੇਤਰੀ ਭਾਸ਼ਾਵਾਂ ਵਿੱਚ ਸਿੱਖਿਆ 'ਤੇ ਜ਼ੋਰ ਦੇ ਰਹੀ ਹੈ, ਜਿਸ ਨਾਲ ਅਧਿਆਪਕਾਂ ਦੀ ਜ਼ਿੰਦਗੀ ਵਿੱਚ ਵੀ ਸੁਧਾਰ ਹੋਵੇਗਾ"
“ਸਕੂਲ ਦਾ ਸਥਾਪਨਾ ਦਿਵਸ ਮਨਾਉਣ ਨਾਲ ਸਕੂਲਾਂ ਅਤੇ ਵਿਦਿਆਰਥੀਆਂ
ਉਨ੍ਹਾਂ ਮਿਸ਼ਨ ਮੋਡ ਵਿੱਚ ਲੜਕੀਆਂ ਲਈ ਸਕੂਲਾਂ ਵਿੱਚ ਸ਼ੌਚਾਲਯ (ਪਖਾਨੇ) ਬਣਾਉਣ ਦੀ ਉਦਾਹਰਣ ਦਿੱਤੀ। ਉਨ੍ਹਾਂ ਕਬਾਇਲੀ ਖੇਤਰਾਂ ਵਿੱਚ ਵਿਗਿਆਨ ਦੀ ਸਿੱਖਿਆ ਸ਼ੁਰੂ ਕਰਨ ਦੀ ਬਾਤ ਵੀ ਕਹੀ।

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਜੀ ਭੂਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਜੋ ਜੀਵਨ ਭਰ ਆਪਣੇ ਆਪ ਨੂੰ ਅਧਿਆਪਕ ਦੇ ਰੂਪ ਵਿੱਚ ਹੀ ਪਰੀਚੈ ਕਰਵਾਉਂਦੇ ਹਨ, ਐਸੇ ਪੁਰਸ਼ੋਤਮ ਰੁਪਾਲਾ ਜੀ, ਪਿਛਲੀਆਂ ਚੋਣਾਂ ਵਿੱਚ ਭਾਰਤ ਦੀ ਸੰਸਦ ਵਿੱਚ, ਦੇਸ਼ ਵਿੱਚ, ਪੂਰੇ ਦੇਸ਼ ਵਿੱਚ ਸਭ ਤੋਂ ਅਧਿਕ ਵੋਟਾਂ ਪ੍ਰਾਪਤ ਕਰਕੇ ਜਿੱਤਣ ਵਾਲੇ ਸ਼੍ਰੀਮਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਦੇ ਮੰਤਰੀਗਣ, ਅਖਿਲ ਭਾਰਤੀਯ ਪ੍ਰਾਇਮਰੀ ਸ਼ਿਕਸ਼ਕ ਸੰਘ ਦੇ ਸਾਰੇ ਮੈਂਬਰਗਣ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਸਨਮਾਨਿਤ ਅਧਿਆਪਕਗਣ, ਦੇਵੀਓ ਅਤੇ ਸੱਜਣੋਂ!

 

ਤੁਸੀਂ ਇਤਨੇ ਸਨੇਹ ਦੇ ਨਾਲ ਮੈਨੂੰ ਅਖਿਲ ਭਾਰਤੀਯ ਪ੍ਰਾਇਮਰੀ ਸ਼ਿਕਸ਼ਕ ਸੰਘ ਦੇ ਇਸ ਰਾਸ਼ਟਰੀ ਅਧਿਵੇਸ਼ਨ ਵਿੱਚ ਬੁਲਾਇਆ, ਇਸ ਲਈ ਮੈਂ ਤੁਹਾਡਾ ਆਭਾਰੀ ਹਾਂ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ, ਜਦੋਂ ਭਾਰਤ ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਆਪ ਸਭ ਅਧਿਆਪਕਾਂ  ਦੀ ਭੂਮਿਕਾ ਬਹੁਤ ਬੜੀ ਹੈ। ਗੁਜਰਾਤ ਵਿੱਚ ਰਹਿੰਦੇ ਹੋਏ, ਮੇਰਾ ਪ੍ਰਾਥਮਿਕ ਅਧਿਆਪਕਾਂ ਦੇ ਨਾਲ ਮਿਲ ਕੇ ਰਾਜ ਦੀ ਪੂਰੀ ਸਿੱਖਿਆ ਵਿਵਸਥਾ ਨੂੰ ਬਦਲਣ ਦਾ ਅਨੁਭਵ ਰਿਹਾ ਹੈ। ਇੱਕ ਜ਼ਮਾਨੇ ਵਿੱਚ ਗੁਜਰਾਤ ਵਿੱਚ ਡ੍ਰੌਪਆਊਟ ਰੇਟ ਜਿਹਾ ਮੁੱਖ ਮੰਤਰੀ ਜੀ ਨੇ ਦੱਸਿਆ ਕਰੀਬ-ਕਰੀਬ 40 ਪਰਸੈਂਟ ਦੇ ਆਸ-ਪਾਸ ਹੋਇਆ ਕਰਦਾ ਸੀ। ਅਤੇ ਅੱਜ ਇਹ ਜਿਹਾ ਮੁੱਖ ਮੰਤਰੀ ਜੀ ਨੇ ਦੱਸਿਆ 3 ਪਰਸੈਂਟ ਤੋਂ ਵੀ ਘੱਟ ਰਹਿ ਗਿਆ ਹੈ। ਇਹ ਗੁਜਰਾਤ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ।

 

ਗੁਜਰਾਤ ਵਿੱਚ ਅਧਿਆਪਕਾਂ ਦੇ ਨਾਲ ਮੇਰੇ ਜੋ ਅਨੁਭਵ ਰਹੇ, ਉਸ ਨੇ ਰਾਸ਼ਟਰੀ ਪੱਧਰ ‘ਤੇ ਵੀ ਨੀਤੀਆਂ ਬਣਾਉਣ ਵਿੱਚ, ਪਾਲਿਸੀ ਫ੍ਰੇਮਵਰਕ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ। ਹੁਣ ਜਿਵੇਂ ਰੁਪਾਲਾ ਜੀ ਦੱਸ ਰਹੇ ਸਨ, ਸਕੂਲਾਂ ਵਿੱਚ ਸ਼ੌਚਾਲਯ (ਪਖਾਨੇ) ਨਾ ਹੋਣ ਦੇ ਕਾਰਨ ਬੜੀ ਸੰਖਿਆ ਵਿੱਚ ਬੇਟੀਆਂ ਸਕੂਲ ਛੱਡ ਦਿੰਦੀਆਂ ਸਨ। ਇਸ ਲਈ ਅਸੀਂ ਵਿਸ਼ੇਸ਼ ਅਭਿਯਾਨ ਚਲਾ ਕੇ ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਸ਼ੌਚਾਲਯ (ਪਖਾਨੇ)  ਬਣਵਾਏ। ਇੱਥੇ ਗੁਜਰਾਤ ਵਿੱਚ ਤਾਂ ਇੱਕ ਜ਼ਮਾਨੇ ਵਿੱਚ ਪੂਰੀ ਆਦਿਵਾਸੀ ਬੇਲਟ ਵਿੱਚ, ਗੁਜਰਾਤ ਦਾ ਪੂਰਾ ਪੂਰਬੀ ਸਿਰਾ ਜੋ ਹੈ ਉਹ ਸਾਡੇ ਆਦਿਵਾਸੀ ਬੰਧੂਆਂ (ਭਾਈਆਂ) ਦਾ ਬਸੇਰਾ ਹੈ, ਇੱਕ ਪ੍ਰਕਾਰ ਨਾਲ, ਉਸ ਪੂਰੇ ਇਲਾਕੇ ਵਿੱਚ ਉਮਰਗਾਮ ਤੋਂ ਅੰਬਾ ਜੀ ਸਾਇੰਸ ਸਟ੍ਰੀਮ ਦੀ ਪੜ੍ਹਾਈ ਹੀ ਨਹੀਂ ਹੁੰਦੀ ਸੀ। ਅੱਜ ਅਧਿਆਪਕ ਨਾ ਸਿਰਫ਼ ਉੱਥੇ ਪੜ੍ਹਾ ਰਹੇ ਹਨ, ਬਲਕਿ ਮੇਰੇ ਆਦਿਵਾਸੀ ਨੌਜਵਾਨ ਬੇਟੇ-ਬੇਟੀਆਂ ਬੱਚੇ ਡਾਕਟਰ ਅਤੇ ਇੰਜੀਨੀਅਰ ਵੀ ਬਣ ਰਹੇ ਹਨ। ਮੈਂ ਕਈ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਜਦੋਂ ਵੀ ਮੈਨੂੰ ਵਿਦੇਸ਼ ਜਾਣ ਦੀ ਇੱਕ ਜ਼ਿੰਮੇਵਾਰੀ ਰਹਿੰਦੀ ਹੈ ਜਦੋਂ ਵੀ ਜਾਂਦਾ ਹਾਂ, ਵਿਦੇਸ਼ ਵਿੱਚ ਇਨ੍ਹਾਂ ਨੇਤਾਵਾਂ ਨਾਲ ਜਦੋਂ ਮਿਲਦਾ ਹਾਂ ਅਤੇ ਉਹ ਜੋ ਬਾਤਾਂ ਦਸਦੇ ਹਨ।

 

ਇੱਥੇ ਬੈਠਿਆ ਹੋਇਆ ਅਤੇ ਇਸ ਬਾਤ ਨੂੰ ਸੁਣਨ ਵਾਲਾ ਹਰ ਅਧਿਆਪਕ ਮਾਣ ਅਨੁਭਵ ਕਰੇਗਾ। ਮੈਂ ਆਪਣੇ ਅਨੁਭਵ ਦੱਸਦਾ ਹਾਂ ਤੁਹਾਨੂੰ। ਆਮ ਤੌਰ ‘ਤੇ ਵਿਦੇਸ਼ਾਂ ਦੇ ਨੇਤਾਵਾਂ ਨਾਲ ਜਦੋਂ ਮਿਲਦਾ ਹਾਂ ਤਦ ਉਨ੍ਹਾਂ ਦੇ ਜੀਵਨ ਵਿੱਚ ਭਾਰਤੀ ਅਧਿਆਪਕਾਂ ਦਾ ਕਿਤਨਾ ਬੜਾ ਯੋਗਦਾਨ ਰਿਹਾ ਹੈ, ਬੜੇ ਮਾਣ ਦੇ ਨਾਲ ਉਹ ਵਰਨਣ ਕਰਦੇ ਸਨ। ਮੈਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੇਰੀ ਪਹਿਲੀ ਵਿਦੇਸ਼ ਯਾਤਰਾ ਭੂਟਾਨ ਵਿੱਚ ਹੋਈ। ਅਤੇ ਭੂਟਾਨ ਦੇ ਰਾਜਪਰਿਵਾਰ ਦੇ ਨਾਲ ਜਦੋਂ ਮੈਂ ਬੈਠਿਆ ਸੀ, ਤਾਂ ਉਹ ਮਾਣ ਨਾਲ ਦੱਸਦੇ ਸਨ, ਜੋ ਉਨ੍ਹਾਂ ਦੇ ਸੀਨੀਅਰ ਕਿੰਗ ਹਨ ਉਹ ਦੱਸ ਰਹੇ ਸਨ ਕਿ ਮੇਰੀ ਪੀੜ੍ਹੀ ਦੇ ਜਿਤਨੇ ਲੋਕ ਭੂਟਾਨ ਵਿੱਚ ਹਨ। ਉਨ੍ਹਾਂ ਸਭ ਨੂੰ ਕਿਸੇ ਨਾ ਕਿਸੇ ਹਿੰਦੁਸਤਾਨ ਦੇ ਅਧਿਆਪਕ ਨੇ ਪੜ੍ਹਾਇਆ ਲਿਖਾਇਆ ਹੈ। ਅਤੇ ਉਹ ਬੜੇ ਮਾਣ ਨਾਲ ਕਹਿੰਦੇ ਸਨ। ਇਸੇ ਤਰ੍ਹਾਂ ਹੀ ਮੈਂ ਜਦੋਂ ਸਉਦੀ ਅਰਬ ਗਿਆ, ਉੱਥੇ ਦੇ ਕਿੰਗ ਬਹੁਤ ਵਰਿਸ਼ਠ (ਸੀਨੀਅਰ) ਅਤੇ ਸਨਮਾਨਯੋਗ ਮਹਾਪੁਰਸ਼ ਹਨ। ਮੇਰੇ ‘ਤੇ ਉਨ੍ਹਾਂ ਦਾ ਪ੍ਰੇਮ ਵੀ ਬਹੁਤ ਹੈ। ਲੇਕਿਨ ਉਨ੍ਹਾਂ ਨਾਲ ਜਦੋਂ ਮੈਂ ਬੈਠਿਆ ਤਾਂ ਬੋਲੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਫਿਰ ਉਨ੍ਹਾਂ ਨੇ ਮੈਨੂੰ ਪੁੱਛਿਆ ਕਿਉਂ ਮਾਲੂਮ ਹੈ। ਮੈਂ ਕਿਹਾ ਤੁਸੀਂ ਦੱਸੋ, ਇਹ ਤੁਹਾਡੀ ਕ੍ਰਿਪਾ ਹੈ। ਉਨ੍ਹਾਂ ਨੇ ਕਿਹਾ ਦੇਖੋ ਭਾਈ ਮੈਂ ਭਲੇ ਰਾਜਾ ਹਾਂ, ਜੋ ਵੀ ਹਾਂ, ਲੇਕਿਨ ਬਚਪਨ ਵਿੱਚ ਮੇਰਾ ਅਧਿਆਪਕ ਤੁਹਾਡੇ ਦੇਸ਼ ਦਾ ਸੀ ਅਤੇ ਤੁਹਾਡੇ ਗੁਜਰਾਤ ਦਾ ਸੀ ਅਤੇ ਉਸ ਨੇ ਮੈਨੂੰ ਪੜ੍ਹਾਇਆ ਹੈ। ਯਾਨੀ ਇਤਨੇ ਬੜੇ ਸੰਪੰਨ ਦੇਸ਼ ਦੇ ਮਹਾਪੁਰਸ਼ ਗੱਲਬਾਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਬਾਤ ਕਰਦੇ ਸਮੇਂ ਇੱਕ ਅਧਿਆਪਕ ਦੇ ਯੋਗਦਾਨ ਦੀ ਬਾਤ ਕਰਨਾ ਇਸ ਦਾ ਗੌਰਵ ਅਨੁਭਵ ਕਰ ਰਹੇ ਸਨ।

 

ਪਿਛਲੇ ਦਿਨੀਂ ਕੋਵਿਡ ਵਿੱਚ ਤੁਸੀਂ WHO ਦੇ ਸਬੰਧ ਵਿੱਚ ਟੀਵੀ ‘ਤੇ ਬਹੁਤ ਕੁਝ ਦੇਖਦੇ ਹੋਵੋਗੇ। ਤੁਸੀਂ WHO ਦੇ ਜੋ ਮੁਖੀ ਹੋਨ, ਮਿਸਟਰ ਟੇਡ ਰੌਸ, ਉਨ੍ਹਾਂ ਦੇ ਕਈ ਵਾਰ ਟੀਵੀ ‘ਤੇ ਆਪਣੇ ਉਨ੍ਹਾਂ ਦੇ ਬਿਆਨ ਦੇਖੇ ਹਨ। ਮੇਰੀ ਉਨ੍ਹਾਂ ਦੀ ਬੜੀ ਚੰਗੀ ਮਿੱਤਰਤਾ ਹੈ, ਅਤੇ ਉਹ ਹਮੇਸ਼ਾ ਮਾਣ ਨਾਲ ਕਹਿੰਦੇ ਸਨ। ਪਿਛਲੇ ਦਿਨੀਂ ਜਾਮਨਗਰ ਆਏ ਸਨ, ਤਦ ਵੀ ਉਨ੍ਹਾਂ ਨੇ ਉਸੇ ਮਾਣ ਦੇ ਨਾਲ ਦੁਬਾਰਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਬਚਪਨ ਤੋਂ ਮੇਰੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਕਿਸੇ ਨਾ ਕਿਸੇ ਹਿੰਦੁਸਤਾਨੀ ਅਧਿਆਪਕ ਦਾ ਯੋਗਦਾਨ ਰਿਹਾ ਹੈ। ਮੇਰੇ ਜੀਵਨ ਨੂੰ ਬਣਾਉਣ ਵਿੱਚ ਭਾਰਤ ਦੇ ਅਧਿਆਪਕ ਦਾ ਯੋਗਦਾਨ ਰਿਹਾ ਹੈ।

 

ਸਾਥੀਓ,

ਜਿਵੇਂ ਰੂਪਾਲਾ ਜੀ ਮਾਣ ਨਾਲ ਕਹਿ ਸਕਦੇ ਹਨ ਕਿ ਉਹ ਆਜੀਵਨ (ਜੀਵਨ ਭਰ) ਅਧਿਆਪਕ ਹਨ। ਮੈਂ ਖ਼ੁਦ ਵਿੱਚ ਅਧਿਆਪਕ ਨਹੀਂ ਹਾਂ। ਲੇਕਿਨ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੈਂ ਇੱਕ ਆਜੀਵਨ (ਜੀਵਨ ਭਰ) ਵਿਦਿਆਰਥੀ ਹਾਂ। ਮੈਂ ਆਪ ਸਭ ਤੋਂ, ਸਮਾਜ ਵਿੱਚ ਜੋ ਕੁਝ ਵੀ ਹੁੰਦਾ ਹੈ, ਉਸ ਨੂੰ ਬਰੀਕੀ ਨਾਲ Observe ਕਰਨਾ ਸਿੱਖਿਆ ਹੈ। ਅੱਜ ਪ੍ਰਾਥਮਿਕ ਅਧਿਆਪਕਾਂ ਨੇ ਇਸ ਅਧਿਵੇਸ਼ਨ ਵਿੱਚ ਆਪਣੇ ਇਨ੍ਹਾਂ ਅਨੁਭਵਾਂ ਨੂੰ ਮੈਂ ਅੱਜ ਜਰਾ ਜੀ ਭਰ ਕੇ ਤੁਹਾਡੇ ਸਾਹਮਣੇ ਕੁਝ ਕਹਿਣਾ ਚਾਹੁੰਦਾ ਹਾਂ। 21ਵੀਂ ਸਦੀ ਵਿੱਚ ਤੇਜ਼ੀ ਨਾਲ ਬਦਲਦੇ ਹੋਏ ਇਸ ਸਮੇਂ ਵਿੱਚ, ਭਾਰਤ ਦੀ ਸਿੱਖਿਆ ਵਿਵਸਥਾ ਬਦਲ ਰਹੀ ਹੈ, ਅਧਿਆਪਕ ਬਦਲ ਰਹੇ ਹਨ, ਵਿਦਿਆਰਥੀ ਵੀ ਬਦਲ ਰਹੇ ਹਨ। ਅਜਿਹੇ ਵਿੱਚ ਇਨ੍ਹਾਂ ਬਦਲਦੀਆਂ ਹੋਈਆਂ ਸਥਿਤੀਆਂ ਵਿੱਚ ਅਸੀਂ ਕਿਵੇਂ ਅੱਗੇ ਵਧੀਏ, ਇਹ ਬਹੁਤ ਅਹਿਮ ਹੋ ਜਾਂਦਾ ਹੈ। ਜੈਸਾ ਅਸੀਂ ਦੇਖਿਆ ਹੈ, ਪਹਿਲਾਂ ਦੇ ਟੀਚਰਸ ਦੇ ਸਾਹਮਣੇ ਸੰਸਾਧਨਾਂ ਦੀ ਕਮੀ, ਇਨਫ੍ਰਾਸਟ੍ਰਕਚਰ ਦਾ ਅਭਾਵ ਜਿਹੀਆਂ ਕਈ ਚੁਣੌਤੀਆਂ ਹੁੰਦੀਆਂ ਸਨ। ਅਤੇ ਤਦ ਵਿਦਿਆਰਥੀਆਂ ਦੀ ਤਰਫ਼ ਤੋਂ ਕੋਈ ਖਾਸ ਚੁਣੌਤੀ ਨਹੀਂ ਹੁੰਦੀ ਸੀ।

 

ਅੱਜ, ਟੀਚਰਸ ਦੇ ਸਾਹਮਣੇ ਜੋ ਸੰਸਾਧਨ ਅਤੇ ਸੁਵਿਧਾਵਾਂ ਦੀਆਂ ਜੋ ਕਮੀਆਂ ਸਨ, ਉਹ ਜੋ ਸਮੱਸਿਆਵਾਂ ਸਨ। ਉਹ ਹੌਲ਼ੀ-ਹੌਲ਼ੀ ਦੂਰ ਹੋ ਰਹੀਆਂ ਹਨ। ਲੇਕਿਨ, ਅੱਜ ਦੀ ਪੀੜ੍ਹੀ ਦੇ ਬੱਚੇ, ਵਿਦਿਆਰਥੀ ਉਨ੍ਹਾਂ ਦੀ ਜੋ ਜਗਿਆਸਾ ਹੈ, ਉਨ੍ਹਾਂ ਦੇ ਜੋ ਕੌਤੂਹਲ ਹਨ, ਉਹ ਮਾਂ-ਬਾਪ ਦੇ ਨਾਲ-ਨਾਲ ਟੀਚਰਸ ਦੇ ਲਈ ਵੀ ਇੱਕ ਬਹੁਤ ਬੜੀ ਚੁਣੌਤੀ ਚੈਲੰਜ ਲੈ ਕੇ ਆਇਆ ਹੈ। ਇਹ ਵਿਦਿਆਰਥੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ, ਇਹ ਵਿਦਿਆਰਤੀ ਨਿਡਰ ਹਨ। ਅਤੇ ਉਨ੍ਹਾਂ ਦਾ ਸੁਭਾਅ ਅੱਠ ਸਾਲ ਦੀ ਉਮਰ ਦਾ, ਨੌਂ ਸਾਲ ਦੀ ਉਮਰ ਦਾ ਵਿਦਿਆਰਥੀ ਵੀ ਟੀਚਰ ਨੂੰ ਚੁਣੌਤੀ ਦਿੰਦਾ ਹੈ। ਉਹ ਸਿੱਖਿਆ ਦੇ ਪਰੰਪਰਾਗਤ ਤੌਰ-ਤਰੀਕਿਆਂ ਨਾਲ ਕੁਝ ਨਵੀਆਂ ਚੀਜ਼ਾਂ ਉਨ੍ਹਾਂ ਤੋਂ ਪੁੱਛਦਾ ਹੈ, ਬਾਤ ਕਰਦਾ ਹੈ। ਉਨ੍ਹਾਂ ਦੀ ਜਗਿਆਸਾ ਅਧਿਆਪਕਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਉਹ ਪਾਠਕ੍ਰਮ ਅਤੇ ਵਿਸ਼ੇ ਤੋਂ ਬਾਹਰ ਜਾ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ।

 

ਇੱਥੇ ਬੈਠੇ ਹੋਏ ਵਰਤਮਾਨ ਟੀਚਰ, ਵਰਤਮਾਨ ਬੱਚਿਆਂ ਤੋਂ ਰੋਜ਼ ਅਨੁਭਵ ਕਰਦੇ ਹੋਣਗੇ। ਉਹ ਐਸੇ ਸਵਾਲ ਲੈ ਕੇ ਆਉਂਦੇ ਹੋਣਗੇ, ਤੁਹਾਨੂੰ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੋਵੇਗਾ। ਵਿਦਿਆਰਥੀਆਂ ਦੇ ਪਾਸ Information ਦੇ ਅਲੱਗ-ਅਲੱਗ ਸਰੋਤ ਹਨ। ਇਸ ਨੇ ਵੀ ਅਧਿਆਪਕਾਂ ਦੇ ਸਾਹਮਣੇ ਖ਼ੁਦ ਨੂੰ ਅੱਪਡੇਟ ਰੱਖਣ ਦੀ ਚੁਣੌਤੀ ਪੇਸ਼ ਕੀਤੀ ਹੈ। ਇਨ੍ਹਾਂ ਚੁਣੌਤੀਆਂ ਨੂੰ ਇੱਕ ਟੀਚਰ ਕਿਵੇਂ ਹੱਲ ਕਰਦਾ ਹੈ, ਇਸੇ ‘ਤੇ ਸਾਡੀ ਸਿੱਖਿਆ ਵਿਵਸਥਾ ਦਾ ਭਵਿੱਖ ਨਿਰਭਰ ਕਰਦਾ ਹੈ। ਅਤੇ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਇਨ੍ਹਾਂ ਚੁਣੌਤੀਆਂ ਨੂੰ personal ਅਤੇ professional growth ਦੇ ਅਵਸਰ ਦੇ ਤੌਰ ‘ਤੇ ਦੇਖਿਆ ਜਾਵੇ। ਇਹ ਚੁਣੌਤੀਆਂ ਸਾਨੂੰ learn, unlearn ਅਤੇ re-learn ਕਰਨ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਨੂੰ ਹੱਲ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਸਿੱਖਿਆ ਦੇ ਨਾਲ-ਨਾਲ ਖ਼ੁਦ ਨੂੰ ਵਿਦਿਆਰਥੀ ਦਾ guide ਅਤੇ mentor ਵੀ ਬਣਾਓ।

 

ਤੁਸੀਂ ਵੀ ਜਾਣਦੇ ਹੋ ਕਿ ਗੂਗਲ ਤੋਂ ਡੇਟਾ ਮਿਲ ਸਕਦਾ ਹੈ, ਲੇਕਿਨ decision ਤਾਂ ਖ਼ੁਦ ਹੀ ਲੈਣਾ ਪੈਂਦਾ ਹੈ। ਇੱਕ ਗੁਰੂ ਹੀ ਵਿਦਿਆਰਥੀ ਨੂੰ ਗਾਇਡ ਕਰ ਸਕਦਾ ਹੈ ਕਿ ਉਹ ਆਪਣੀਆਂ ਜਾਣਕਾਰੀਆਂ ਦਾ ਸਹੀ ਉਪਯੋਗ ਕਿਵੇਂ ਕਰੇ। ਟੈਕਨੋਲੋਜੀ ਨਾਲ information ਮਿਲ ਸਕਦੀ ਹੈ ਲੇਕਿਨ ਸਹੀ ਦ੍ਰਿਸ਼ਟੀਕੋਣ ਤਾਂ ਅਧਿਆਪਕ ਹੀ ਦੇ ਸਕਦਾ ਹੈ। ਸਿਰਫ਼ ਇੱਕ ਗੁਰੂ ਹੀ ਬੱਚਿਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕਿਹੜੀ ਜਾਣਕਾਰੀ ਉਪਯੋਗੀ ਹੈ ਅਤੇ ਕਿਹੜੀ ਨਹੀਂ ਹੈ। ਕੋਈ ਵੀ ਟੈਕਨੋਲੋਜੀ ਕਿਸੇ ਵਿਦਿਆਰਥੀ ਦੀ ਪਰਿਵਾਰਕ ਸਥਿਤੀ ਨੂੰ ਨਹੀਂ ਸਮਝ ਸਕਦੀ। ਇੱਕ ਗੁਰੂ ਹੀ ਉਸ ਦੇ ਹਾਲਾਤ ਨੂੰ ਸਮਝ ਕੇ ਉਸ ਨੂੰ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਨਿਕਲਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਇਸੇ ਤਰ੍ਹਾਂ, ਦੁਨੀਆ ਦੀ ਕੋਈ ਵੀ ਟੈਕਨੋਲੋਜੀ ਇਹ ਨਹੀਂ ਸਿਖਾ ਸਕਦੀ ਕਿ ਕਿਸੇ ਵਿਸ਼ੇ ਦੀ ਗਹਿਰਾਈ ਵਿੱਚ ਜਾ ਕੇ ਉਸ ਨੂੰ ਕਿਵੇਂ ਸਮਝੀਏ, Deep Learning ਕਿਵੇਂ ਕਰੀਏ।

 

ਜਦੋਂ information ਦੀ ਭਰਮਾਰ ਹੋਵੇ, information ਦੇ ਪਹਾੜ ਖੜ੍ਹੇ ਹੋ ਜਾਂਦੇ ਹਨ ਤਾਂ ਵਿਦਿਆਰਥੀਆਂ ਦੇ ਲਈ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਉਹ ਕਿਵੇਂ ਇੱਕ ਚੀਜ਼ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨ। Deep Learning ਅਤੇ ਉਸ ਨੂੰ logical conclusion ਤੱਕ ਪਹੁੰਚਾਉਣਾ ਇਹ ਬਹੁਤ ਮਹੱਤਵਪੂਰਨ ਹੈ। ਇਸ ਲਈ, ਅੱਜ 21ਵੀਂ ਸਦੀ ਦੇ ਵਿਦਿਆਰਥੀ ਦੇ ਜੀਵਨ ਵਿੱਚ ਟੀਚਰ ਦੀ ਭੂਮਿਕਾ ਹੋਰ ਜ਼ਿਆਦਾ ਵਿਸ਼ਾਲ ਹੋ ਗਈ ਹੈ। ਅਤੇ ਮੈਂ ਤਾਂ ਤੁਹਾਨੂੰ ਵੀ ਕਹਿਣਾ ਚਾਹਾਂਗਾ, ਮੈਂ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ ਹਾਂ ਅਤੇ ਨਾ ਹੀ ਮੈਂ ਉਪਦੇਸ਼ ਦੇ ਸਕਦਾ ਹਾਂ। ਲੇਕਿਨ ਤੁਸੀਂ ਪਲ ਭਰ ਦੇ ਲਈ ਇਹ ਭੁੱਲ ਜਾਓ ਕਿ ਤੁਸੀਂ ਟੀਚਰ ਹੋ। ਪਲ ਭਰ ਦੇ ਲਈ ਸੋਚੋ ਕਿ ਤੁਸੀਂ ਕਿਸੇ ਸੰਤਾਨ ਦੀ ਮਾਤਾ ਜੀ ਹੋ, ਕਿਸੇ ਸੰਤਾਨ ਦੇ ਪਿਤਾ ਜੀ ਹੋ। ਤੁਸੀਂ ਆਪਣੇ ਬੱਚੇ ਨੂੰ ਕੈਸਾ ਚਾਹੁੰਦੇ ਹੋ। ਤੁਹਾਡੇ ਬੱਚੇ ਲਈ ਤੁਸੀਂ ਕੀ ਚਾਹੁੰਦੇ ਹੋ। ਪਹਿਲਾ ਜਵਾਬ ਮਿਲੇਗਾ, ਮੈਂ ਭਲੇ ਟੀਚਰ ਹਾਂ, ਅਸੀਂ ਮਾਤਾ-ਪਿਤਾ ਦੋਨੋਂ ਭਲੇ ਟੀਚਰ ਹਾਂ, ਲੇਕਿਨ ਸਾਡੇ ਬੱਚਿਆਂ ਨੂੰ ਚੰਗਾ ਅਧਿਆਪਕ ਮਿਲੇ, ਚੰਗੀ ਸਿੱਖਿਆ ਮਿਲੇ ਤੁਹਾਡੇ ਦਿਲ ਵਿੱਚ ਵੀ ਬੱਚਿਆਂ ਦੇ ਲਈ ਪਹਿਲੀ ਕਾਮਨਾ ਹੈ, ਤੁਹਾਡੇ ਬੱਚਿਆਂ ਨੂੰ ਚੰਗਾ ਅਧਿਆਪਕ, ਚੰਗੀ ਸਿੱਖਿਆ ਮਿਲੇ। ਜੋ ਕਾਮਨਾ ਤੁਹਾਡੇ ਦਿਲ ਵਿੱਚ ਹੈ, ਉਹੀ ਕਾਮਨਾ ਹਿੰਦੁਸਤਾਨ ਦੇ ਕੋਟਿ-ਕੋਟਿ ਮਾਤਾ ਪਿਤਾ ਦੇ ਦਿਲ ਵਿੱਚ ਵੀ ਹੈ। ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਚਾਹੁੰਦੇ ਹੋ ਉਹ ਹਿੰਦੁਸਤਾਨ ਦਾ ਹਰ ਮਾਂ ਬਾਪ ਆਪਣੇ ਬੱਚਿਆਂ ਦੇ ਲਈ ਚਾਹੁੰਦਾ ਹੈ ਅਤੇ ਉਹ ਤੁਹਾਡੇ ਤੋਂ ਉਮੀਦ ਕਰਦਾ ਹੈ।

 

ਸਾਥੀਓ,

ਇਸ ਬਾਤ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਵਿਦਿਆਰਥੀ ਤੁਹਾਡੇ ਤੋਂ, ਤੁਹਾਡੀ ਸੋਚ ਤੋਂ, ਤੁਹਾਡੇ ਰੋਜ਼ਮੱਰਾ (ਰੁਟੀਨ) ਦੇ ਵਿਵਹਾਰ ਤੋਂ, ਤੁਹਾਡੀ ਬੋਲ ਚਾਲ ਤੋਂ, ਤੁਹਾਡੇ ਉੱਠਣ-ਬੈਠਣ ਦੇ ਤਰੀਕੇ ਤੋਂ ਉਹ ਬਹੁਤ ਕੁਝ ਸਿੱਖਦਾ ਰਹਿੰਦਾ ਹੈ। ਤੁਸੀਂ ਜੋ ਪੜ੍ਹਾ ਰਹੇ ਹੋ ਅਤੇ ਵਿਦਿਆਰਥੀ ਜੋ ਤੁਹਾਡੇ ਤੋਂ ਸਿੱਖ ਰਿਹਾ ਹੈ, ਉਸ ਵਿੱਚ ਕਦੇ-ਕਦੇ ਬਹੁਤ ਅੰਤਰ ਹੁੰਦਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਗਣਿਤ, ਵਿਗਿਆਨ, ਇਤਿਹਾਸ ਜਾਂ ਕੋਈ ਹੋਰ ਵਿਸ਼ਾ ਪੜ੍ਹਾ ਰਹੇ ਹੋ, ਲੇਕਿਨ ਵਿਦਿਆਰਥੀ ਵਿਦਿਆਰਥੀ ਤੁਹਾਡੇ ਤੋਂ ਸਿਰਫ਼ ਉਹ ਵਿਸ਼ਾ ਨਹੀਂ ਸਿੱਖ ਰਿਹਾ। ਉਹ ਇਹ ਵੀ ਸਿੱਖ ਰਿਹਾ ਹੈ ਕਿ ਆਪਣੀ ਬਾਤ ਕਿਵੇਂ ਰੱਖਣੀ ਚਾਹੀਦੀ ਹੈ। ਉਹ ਤੁਹਾਡੇ ਤੋਂ ਧੀਰਜ ਰੱਖਣ, ਦੂਸਰਿਆਂ ਦੀ ਮਦਦ ਕਰਨ ਜਿਹੇ ਗੁਣ ਵੀ ਸਿੱਖ ਰਿਹਾ ਹੈ। ਤੁਹਾਨੂੰ ਦੇਖ ਕੇ ਹੀ ਉਹ ਸਿੱਖਦਾ ਹੈ ਕਿ ਸਖ਼ਤ ਛਵੀ (ਅਕਸ) ਰੱਖ ਕੇ ਵੀ ਸਨੇਹ ਕਿਵੇਂ ਜਤਾਇਆ ਜਾ ਸਕਦਾ ਹੈ। ਨਿਰਪੱਖ ਰਹਿਣ ਦਾ ਗੁਣ ਵੀ ਉਸ ਨੂੰ ਅਧਿਆਪਕ ਤੋਂ ਹੀ ਮਿਲਦਾ ਹੈ। ਇਸ ਲਈ, ਪ੍ਰਾਇਮਰੀ ਐਜੂਕੇਸ਼ਨ ਦਾ ਰੋਲ ਬਹੁਤ Important ਹੁੰਦਾ ਹੈ। ਛੋਟੇ ਬੱਚਿਆਂ ਦੇ ਲਈ ਟੀਚਰ, ਪਰਿਵਾਰ ਤੋਂ ਬਾਹਰ ਦਾ ਉਹ ਪਹਿਲਾ ਵਿਅਕਤੀ ਹੁੰਦਾ ਹੈ, ਜਿਸ ਦੇ ਨਾਲ ਉਹ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦਾ ਹੈ। ਇਸ ਲਈ ਆਪ ਸਭ ਵਿੱਚ ਇਸ ਜ਼ਿੰਮੇਵਾਰੀ ਦਾ ਅਹਿਸਾਸ, ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਮਜ਼ਬੂਤ ਕਰੇਗਾ।

 

ਸਾਥੀਓ,

ਹੁਣ ਤੁਸੀਂ ਜਿਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਹੋ, ਉੱਥੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਾਂ ਤਾਂ ਲਾਗੂ ਹੋ ਚੁੱਕੀ ਹੋਵੇਗੀ ਜਾਂ ਫਿਰ ਲਾਗੂ ਹੋਣ ਵਾਲੀ ਹੋਵੇਗੀ। ਅਤੇ ਮੈਨੂੰ ਮਾਣ ਹੈ ਕਿ ਇਸ ਵਾਰ ਜੋ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਦੇਸ਼ ਦੇ ਲੱਖਾਂ ਅਧਿਆਪਕਾਂ ਨੇ ਉਸ ਨੂੰ ਬਣਾਉਣ ਵਿੱਚ contribution ਦਿੱਤਾ ਹੈ। ਅਧਿਆਪਕਾਂ ਦੀ ਮਿਹਨਤ ਨਾਲ ਇਹ ਪੂਰੀ ਸਿੱਖਿਆ ਨੀਤੀ ਬਣ ਪਾਈ ਹੈ। ਅਤੇ ਇਸ ਦੇ ਕਾਰਨ ਸਭ ਜਗ੍ਹਾਂ ‘ਤੇ ਉਸ ਦਾ ਸੁਆਗਤ ਹੋਇਆ ਹੈ। ਅੱਜ ਭਾਰ, 21ਵੀਂ ਸਦੀ ਦੀਆਂ ਆਧੁਨਿਕ ਜ਼ਰੂਰਤਾਂ ਦੇ ਮੁਤਾਬਕ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰ ਰਿਹਾ ਹੈ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈ ਗਈ ਹੈ।

 

ਅਸੀਂ ਇਤਨੇ ਵਰ੍ਹਿਆਂ ਤੋਂ ਸਕੂਲਾਂ ਵਿੱਚ ਪੜ੍ਹਾਈ ਦੇ ਨਾਮ ‘ਤੇ ਆਪਣੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇ ਰਹੇ ਸਾਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉਸ ਪੁਰਾਣੀ ਅਪ੍ਰਾਸੰਗਿਕ ਵਿਵਸਥਾ ਨੂੰ ਪਰਿਵਰਤਿਤ ਕਰ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ practical ‘ਤੇ ਅਧਾਰਿਤ ਹੈ। ਹੁਣ ਜਿਵੇਂ ਤੁਹਾਨੂੰ ਅਤੇ ਟੀਚਿੰਗ ਅਤੇ ਲਰਨਿੰਗ, ਹੁਣ ਕਿਹਾ ਜਾਂਦਾ ਹੈ ਟੀਚਿੰਗ ਦਾ ਕਾਲਖੰਡ ਪੂਰਾ ਹੋ ਗਿਆ। ਹੁਣ ਲਰਨਿੰਗ ਦੇ ਹੀ ਦੁਆਰਾ ਸਿੱਖਿਆ ਨੂੰ ਅੱਗੇ ਵਧਾਉਣਾ ਹੈ। ਹੁਣ ਜਿਵੇਂ ਤੁਹਾਨੂੰ ਮਿੱਟੀ ਬਾਰੇ ਕੁਝ ਦੱਸਣਾ ਹੈ, ਚਾਕ ਬਾਰੇ ਕੁਝ ਸਿਖਾਉਣਾ ਹੈ, ਅਗਰ ਆਪ ਬੱਚਿਆਂ ਨੂੰ ਲੈ ਕੇ ਕੁਮਹਾਰ (ਘੁਮਿਆਰ) ਦੇ ਘਰ ਜਾ ਸਕਦੇ ਹੋ। ਤੁਸੀਂ ਕੁਮਹਾਰ (ਘੁਮਿਆਰ) ਦੇ ਘਰ ਜਾਓਗੇ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜਾਂ ਦੇਖਣ ਨੂੰ ਮਿਲਣਗੀਆਂ। ਕਿਹੜੀਆਂ ਸਥਿਤੀਆਂ ਵਿੱਚ ਕੁਮਹਾਰ (ਘੁਮਿਆਰ) ਰਹਿੰਦੇ ਹਨ, ਕਿਤਨੀ ਮਿਹਨਤ ਕਰਦੇ ਹਨ। ਇੱਕ ਵਿਅਕਤੀ ਗ਼ਰੀਬੀ ਤੋਂ ਬਾਹਰ ਆਉਣ ਦੇ ਲਈ ਕਿਤਨੇ ਪ੍ਰਯਤਨ ਕਰ ਰਿਹਾ ਹੈ। ਅਤੇ ਇਸ ਨਾਲ ਬੱਚਿਆਂ ਵਿੱਚ ਸੰਵੇਦਨਸ਼ੀਲਤਾ ਜਾਗੇਗੀ। ਮਿੱਟੀ ਤੋਂ ਕਿਵੇਂ ਸੁਰਾਹੀ ਬਣਦੀ ਹੈ, ਮਟਕੇ ਬਣਦੇ ਹਨ, ਘੜੇ ਬਣਦੇ ਹਨ, ਬੱਚੇ ਇਹ ਸਭ ਦੇਖਣਗੇ। ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਕਿਸੀ ਹੁੰਦੀ ਹੈ, ਇਹ ਸਾਰੀਆਂ ਚੀਜਾਂ ਪ੍ਰਤੱਖ ਨਜ਼ਰ ਆਉਣਗੀਆਂ। ਐਸੀ ਪ੍ਰੈਕਟੀਕਲ ਅਪ੍ਰੋਚ ਰਾਸ਼ਟਰੀ ਸਿੱਖਿਆ ਨੀਤੀ ਦਾ ਬਹੁਤ ਪ੍ਰਮੁੱਖ ਤੱਤ ਹੈ।

 

ਸਾਥੀਓ,

ਅਨੋਖੇ ਪ੍ਰਯੋਗ ਕਰਨ ਵਾਲੇ ਅਤੇ Teaching ਅਤੇ learning ਦਾ ਡਿਬੇਟ ਤਾਂ ਇਨ੍ਹੀਂ ਦਿਨੀਂ ਸੁਣਨ ਨੂੰ ਮਿਲਦਾ ਹੈ। ਲੇਕਿਨ ਮੈਂ ਆਪਣੇ ਬਚਪਨ ਦੀ ਇੱਕ ਘਟਨਾ ਤੁਹਾਨੂੰ ਦੱਸਦਾ ਹਾਂ। ਮੈਨੂੰ ਮੇਰੇ ਆਪਣੇ ਇੱਕ ਅਧਿਆਪਕ ਯਾਦ ਆ ਰਹੇ ਹਨ। ਮੇਰੇ ਪ੍ਰਾਇਮਰੀ ਅਧਿਆਪਕ, ਉਹ ਸ਼ਾਮ ਨੂੰ ਜਦੋਂ ਸਕੂਲ ਤੋਂ ਘਰ ਜਾਣਾ ਹੁੰਦਾ ਸੀ। ਤਾਂ ਬੱਚਿਆਂ ਨੂੰ ਕੁਝ ਨਾ ਕੁਝ ਕੰਮ ਦਿੰਦੇ ਸਨ। ਅਤੇ ਹੋਮਵਰਕ ਵਾਲਾ ਨਹੀਂ ਕੁਝ ਹੋਰ ਹੀ ਕੰਮ ਦਿੰਦੇ ਸਨ। ਜਿਵੇਂ ਉਹ ਕਹਿੰਦੇ ਸਨ ਚੰਗਾ ਭਈ ਤੁਸੀਂ ਐਸਾ ਕਰਨਾ ਕੱਲ੍ਹ ਦੱਸ ਚਾਵਲ ਲੈ ਕੇ ਆ ਜਾਣਾ। ਦੂਸਰੇ ਨੂੰ ਕਹਿੰਦੇ ਸਨ ਤੁਸੀਂ 10 ਮੂੰਗ ਦੇ ਦਾਣੇ ਲੈ ਆਉਣਾ। ਤੀਸਰੇ ਨੂੰ ਕਹਿੰਦੇ ਸਨ ਤੂਰ ਦੀ ਦਾਲ 10 ਲੈਕੇ ਆਉਣ। ਚੌਥੇ ਨੂੰ ਕਹਿੰਦੇ ਸਨ ਤੁਸੀਂ 10 ਚਣੇ ਲੈ ਆਉਣਾ। ਹਰੇਕ ਤੋਂ ਕੁਝ ਨਾ ਕੁਝ ਐਸਾ 10-10 ਮੰਗਵਾਉਂਦੇ ਸਨ। ਤਾਂ ਬੱਚਾ ਘਰ ਜਾਂਦੇ ਯਾਦ ਰੱਖਦਾ ਸੀ, ਮੈਨੂੰ 10 ਲਿਆਉਣਾ ਹੈ, 10 ਲਿਆਉਣਾ ਹੈ। 10 ਨੰਬਰ ਫਿਕਸ ਹੋ ਜਾਂਦਾ ਸੀ। ਫਿਰ ਮੈਨੂੰ ਗੇਹੂੰ (ਕਣਕ) ਲਿਆਉਣੀ ਹੈ ਕਿ ਚਾਵਲ ਲਿਆਉਣਾ ਹੈ ਉਸ ਦੇ ਦਿਮਾਗ ਵਿੱਚ, ਘਰ ਜਾਂਦੇ ਹੀ ਪਹਿਲਾਂ ਆਪਣੀ ਮਾਂ ਨੂੰ ਕਹਿ ਦਿੰਦੇ ਸਨ। ਮੈਨੂੰ ਕੱਲ੍ਹ ਟੀਚਰ ਨੇ ਕਿਹਾ ਇਹ ਲੈ ਜਾਣਾ ਹੈ।

 

ਸਵੇਰ ਤੱਕ ਉਸ ਦੇ ਦਿਮਾਗ ਵਿੱਚ ਉਹ ਚਾਵਲ ਅਤੇ 10, ਚਾਵਲ ਅਤੇ 10 ਇਹ ਬਣਿਆ ਰਹਿੰਦਾ ਸੀ। ਲੇਕਿਨ ਕਲਾਸ ਵਿੱਚ ਜਦੋਂ ਅਸੀਂ ਜਾਂਦੇ ਸਾਂ ਤਾਂ ਸਾਡੇ ਟੀਚਰ ਉਨ੍ਹਾਂ ਸਭ ਨੂੰ ਇਕੱਠਾ ਕਰ ਦਿੰਦੇ ਸਨ। ਅਤੇ ਫਿਰ ਸਭ ਨੂੰ ਕਹਿੰਦੇ ਸਨ ਅਲੱਗ-ਅਲੱਗ ਲੋਕਾਂ ਨੂੰ, ਚੰਗਾ ਭਈ ਤੁਸੀਂ ਐਸਾ ਕਰੋ ਇਸ ਵਿੱਚੋਂ 5 ਮੂੰਗ ਕੱਢੋ, ਦੂਸਰੇ ਨੂੰ ਕਹਿੰਦੇ ਸਨ ਤੁਸੀਂ 3 ਚਣੇ ਕੱਢੋ, ਤੀਸਰੇ ਨੂੰ ਕਹਿੰਦੇ ਸਨ, ਯਾਨੀ ਉਹ ਚਣੇ ਨੂੰ ਪਹਿਚਾਨਣ ਲਗ ਜਾਂਦਾ ਹੈ, ਉਹ ਮੂੰਗ ਨੂੰ ਪਹਿਚਾਣਦਾ ਹੈ, ਉਸ ਨੂੰ ਨੰਬਰ ਯਾਦ ਰਹੇ। ਯਾਨੀ ਕਿ ਐਸੀ ਉਨ੍ਹਾਂ ਦੀ ਪ੍ਰੈਕਟੀਕਲ ਵਿਵਸਥਾ ਸੀ, ਸਾਡੇ ਲਈ ਵੀ ਬੜਾ ਅਜੀਬ ਲਗਦਾ ਸੀ। ਲੇਕਿਨ ਉਹ ਸਿਖਾਉਣ ਦਾ ਉਨ੍ਹਾਂ ਦਾ ਤਰੀਕਾ ਸੀ। ਜਦੋਂ ਸਾਨੂੰ 1 ਸਾਲ ਪੂਰਾ ਹੋ ਗਿਆ ਅਗਲੇ ਸਾਲ ਗਏ, ਤਾਂ ਵੀ ਉਹੀ ਟੀਚਰ ਸੀ, ਤਾਂ ਉਨ੍ਹਾਂ ਨੇ ਫਿਰ ਤੋਂ ਉਹੀ ਕਿਹਾ ਤਾਂ ਮੈਂ ਜਰਾ ਸਵਾਲ ਪੁੱਛਣ ਦਾ ਆਦੀ ਸਾਂ ਮੈਂ, ਤਾਂ ਮੈਂ ਕਿਹਾ ਸਾਹਬ ਪਿਛਲੇ ਸਾਲ ਤੁਸੀਂ ਇਹ ਕਰਵਾਇਆ ਸੀ, ਦੁਬਾਰਾ ਕਿਉਂ ਕਰਵਾ ਰਹੇ ਹੋ।

 

ਬੋਲੇ ਚੁਪ ਰਹਿ, ਤੂੰ ਆਪਣਾ ਕੰਮ ਕਰ। ਠੀਕ ਹੈ ਜੋ ਕਿਹਾ ਅਸੀਂ ਲੈ ਕੇ ਆ ਗਏ। ਲੇਕਿਨ ਦੂਸਰੇ ਸਾਲ ਉਨ੍ਹਾਂ ਨੇ ਬਦਲ ਦਿੱਤਾ। ਉਨ੍ਹਾਂ ਨੇ ਹਰੇਕ ਦੀ ਅੱਖ ‘ਤੇ ਪੱਟੀ ਬੰਨ੍ਹ ਦਿੱਤੀ। ਅਤੇ ਉਨ੍ਹਾਂ ਨੇ ਕਿਹਾ ਸਪਰਸ਼ ਨਾਲ ਤੁਸੀਂ ਤੈਅ ਕਰੋ ਮੂੰਗ ਕਿਹੜਾ ਹੈ, ਚਣਾ ਕਿਹੜਾ ਹੈ ਅਤੇ ਸਪਰਸ਼ ਵਾਲੀ ਇੰਦ੍ਰੀਆਂ ਦੀ ਕੀ ਸਮਰੱਥਾ ਹੈ, ਉਸ ਦੀ ਸਿੱਖਿਆ ਉਨ੍ਹਾਂ ਨੇ ਬੜੀ ਸਰਲਤਾ ਨਾਲ ਦੇ ਦਿੱਤੀ ਸੀ ਦੋਸਤੋ। ਇੱਕ ਟੀਚਰ ਜਦੋਂ ਤੁਹਾਡੇ ਅੰਦਰ involve ਹੋ ਜਾਂਦਾ ਹੈ ਤਾਂ ਕਿਵੇਂ ਕਰਦਾ ਹੈ ਇਹ ਮੈਂ ਆਪਣਾ ਅਨੁਭਵ ਦੱਸਦਾ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ, ਇਸ ਇੱਕ ਐਕਟੀਵਿਟੀ ਨਾਲ ਸਾਨੂੰ ਕਿਤਨਾ ਲਾਭ ਹੁੰਦਾ ਸੀ। ਸਾਨੂੰ ਗਿਣਤੀ ਬਾਰੇ ਪਤਾ ਚਲਿਆ, ਸਾਨੂੰ ਦਾਲ਼ਾਂ ਬਾਰੇ ਪਤਾ ਚਲਿਆ, ਸਾਨੂੰ ਰੰਗਾਂ ਬਾਰੇ ਪਤਾ ਚਲਿਆ। ਤਾਂ ਉਹ ਇਸ ਤਰ੍ਹਾਂ ਨਾਲ ਸਾਨੂੰ ਪ੍ਰੈਕਟੀਕਲ ਗਿਆਨ ਦੇ ਨਾਲ ਸਾਡੀ ਪੜ੍ਹਾਈ ਕਰਵਾਉਂਦੇ ਸਨ। ਪ੍ਰੈਕਟੀਕਲ ਦੇ ਨਾਲ ਪੜ੍ਹਾਈ, ਇਹੀ National Education Policy ਦੀ ਮੂਲ ਭਾਵਨਾ ਵੀ ਹੈ, ਅਤੇ ਇਸ ਨੂੰ ਜ਼ਮੀਨ ‘ਤੇ ਉਤਾਰਨ ਦੀ ਜ਼ਿੰਮੇਦਾਰੀ ਆਪ ਸਭ ਨੂੰ ਨਿਭਾਉਣੀ ਹੀ ਹੈ।

 

ਸਾਥੀਓ,

ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜੋ ਇੱਕ ਬੜਾ ਪ੍ਰਾਵਧਾਨ ਕੀਤਾ ਗਿਆ ਹੈ, ਉਹ ਸਾਡੇ ਪਿੰਡ-ਦੇਹਾਤ ਅਤੇ ਛੋਟੇ ਸ਼ਹਿਰਾਂ ਦੇ ਅਧਿਆਪਕਾਂ ਦੀ ਬਹੁਤ ਮਦਦ ਕਰਨ ਵਾਲਾ ਹੈ। ਇਹ ਪ੍ਰਾਵਧਾਨ ਹੈ- ਮਾਤ੍ਰਭਾਸ਼ਾ ਵਿੱਚ ਪੜ੍ਹਾਈ ਦਾ। ਸਾਡੇ ਦੇਸ਼ ਵਿੱਚ ਅੰਗ੍ਰੇਜਾਂ ਨੇ ਢਾਈ ਸੌ ਸਾਲ ਰਾਜ ਕੀਤਾ, ਲੇਕਿਨ ਫਿਰ ਵੀ ਅੰਗ੍ਰੇਜੀ ਭਾਸ਼ਾ ਇੱਕ ਵਰਗ ਤੱਕ ਹੀ ਸੀਮਿਤ ਰਹੀ ਸੀ। ਬਦਕਿਮਤੀ ਨਾਲ, ਆਜ਼ਾਦੀ ਦੇ ਬਾਅਦ ਅਜਿਹੀ ਵਿਵਸਥਾ ਬਣੀ ਕਿ, ਅੰਗ੍ਰੇਜੀ ਭਾਸ਼ਾ ਵਿੱਚ ਹੀ ਸਿੱਖਿਆ ਨੂੰ ਪ੍ਰਾਥਮਿਕਤਾ ਮਿਲਣ ਲਗੀ। ਮਾਤਾ-ਪਿਤਾ ਵੀ ਬੱਚਿਆਂ ਨੂੰ ਅੰਗ੍ਰੇਜੀ ਭਾਸ਼ਾ ਵਿੱਚ ਪੜ੍ਹਾਉਣ ਦੇ ਲਈ ਪ੍ਰੇਰਿਤ ਹੋਣ ਲਗੇ। ਇਸ ਦਾ ਨੁਕਸਾਨ ਮੇਰੇ ਟੀਚਰ ਯੂਨੀਅਨ ਨੇ ਕਦੇ ਇਸ ‘ਤੇ ਸੋਚਿਆ ਹੈ ਕਿ ਨਹੀਂ ਸੋਚਿਆ ਹੈ ਮੈਨੂੰ ਮਾਲੂਮ ਨਹੀਂ ਹੈ। ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਜਿਸ ਸਮੇਂ ਤੁਸੀਂ ਸੋਚੋਗੇ ਇਸ ਵਿਸ਼ੇ ‘ਤੇ ਇਸ ਸਰਕਾਰ ਦੀ ਜਿਤਨੀ ਤਾਰੀਫ ਕਰੋਗੇ ਉਤਨੀ ਘੱਟ ਹੋਵੇਗੀ।

 

ਕੀ ਹੋਇਆ, ਜਦੋਂ ਇਹ ਅੰਗ੍ਰੇਜ਼ੀ-ਅੰਗ੍ਰੇਜ਼ੀ ਚਲਣ ਲਗਿਆ ਤਾਂ ਪਿੰਡ-ਦੇਹਾਤ ਅਤੇ ਗ਼ਰੀਬ ਪਰਿਵਾਰ ਦੇ ਸਾਡੇ ਉਨ੍ਹਾਂ ਲੱਖਾਂ ਅਧਿਆਪਕਾਂ ਨੂੰ ਜੋ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਨਿਕਲ ਰਹੇ ਸਨ। ਉਹ ਕਿਤਨੇ ਹੀ ਚੰਗੇ ਅਧਿਆਪਕ ਹੋਣ, ਲੇਕਿਨ ਉਨ੍ਹਾਂ ਨੂੰ ਅਗ੍ਰੇਜ਼ੀ ਸਿੱਖਣ ਦਾ ਅਵਸਰ ਨਹੀਂ ਮਿਲਿਆ ਸੀ। ਹੁਣ ਉਨ੍ਹਾਂ ਦੇ ਲਈ ਨੌਕਰੀ ਦਾ ਖ਼ਤਰਾ ਮੰਡਰਾਉਣ ਲਗ ਗਿਆ। ਕਿਉਂਕਿ ਅੰਗ੍ਰੇਜ਼ੀ ਦਾ ਮਾਹੌਲ ਚਲ ਗਿਆ। ਤੁਹਾਡੀ ਨੌਕਰੀ ਅਤੇ ਤੁਹਾਡੇ ਜਿਹੇ ਸਾਥੀਆਂ ਦੀ ਭਵਿੱਖ ਵਿੱਚ ਵੀ ਨੌਕਰੀ ਨਿਸ਼ਚਿਤ ਕਰਨ ਦੇ ਲਈ ਅਸੀਂ ਮਾਤ੍ਰਭਾਸ਼ਾ ਵਿੱਚ ਸਿੱਖਿਆ ‘ਤੇ ਬਲ ਦਿੱਤਾ ਹੈ। ਜੋ ਮੇਰੇ ਅਧਿਆਪਕ ਦੇ ਜੀਵਨ ਨੂੰ ਬਚਾਉਣ ਵਾਲਾ ਹੈ। ਦਹਾਕਿਆਂ ਤੋਂ ਸਾਡੇ ਦੇਸ਼ ਵਿੱਚ ਇਹੀ ਚਲਦਾ ਆ ਰਿਹਾ ਸੀ। ਲੇਕਿਨ ਹੁਣ ਰਾਸ਼ਟਰੀ ਸਿੱਖਿਆ ਨੀਤੀ, ਮਾਤ੍ਰਭਾਸ਼ਾ ਵਿੱਚ ਸਿੱਖਿਆ ਨੂੰ ਹੁਲਾਰਾ ਦਿੰਦੀ ਹੈ। ਇਸ ਦਾ ਬਹੁਤ ਬੜਾ ਲਾਭ ਤੁਹਾਨੂੰ ਮਿਲੇਗਾ। ਇਸ ਦਾ ਬਹੁਤ ਬੜਾ ਲਾਭ ਸਾਡੇ ਪਿੰਡਾਂ ਤੋਂ ਆਏ ਹੋਏ, ਗ਼ਰੀਬ ਪਰਿਵਾਰ ਤੋਂ ਆਏ ਹੋਏ ਨੌਜਵਾਨਾਂ ਨੂੰ ਮਿਲੇਗਾ, ਅਧਿਆਪਕਾਂ ਨੂੰ ਮਿਲੇਗਾ, ਨੌਕਰੀ ਦੇ ਲਈ ਅਵਸਰ ਤਿਆਰ ਹੋ ਜਾਣਗੇ।

 

ਸਾਥੀਓ,

ਅਧਿਆਪਕਾਂ ਨਾਲ ਜੁੜੀਆਂ ਚੁਣੌਤੀਆਂ ਦੇ ਦਰਮਿਆਨ, ਸਾਨੂੰ ਸਮਾਜ ਵਿੱਚ ਐਸਾ ਮਾਹੌਲ ਬਣਾਉਣ ਦੀ ਵੀ ਜ਼ਰੂਰਤ ਹੈ ਜਿਸ ਵਿੱਚ ਲੋਕ ਅਧਿਆਪਕ ਬਣਨ ਦੇ ਲਈ ਸਵੈਇੱਛਾ ਨਾਲ ਅੱਗੇ ਆਉਣ। ਹੁਣ ਜੋ ਸਥਿਤੀਆਂ ਹਨ, ਉਸ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਡਾਕਟਰ ਬਣਨ ਦੀ ਬਾਤ ਕਰਦੇ ਹਨ, ਇੰਜੀਨੀਅਰ ਬਣਨ ਦੀ ਬਾਤ ਕਰਦੇ ਹਨ, MBA ਕਰਨ ਦੀ ਬਾਤ ਕਰਦੇ ਹਨ, Technology ਨੂੰ ਜਾਣਨ ਦੀ ਬਾਤ ਕਰਦੇ ਹਨ, ਇਹ ਸਾਰੀਆਂ ਬਾਤਾਂ ਕਰਦੇ ਹਨ, ਲੇਕਿਨ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕੋਈ ਆ ਕੇ ਕਹੇ ਕਿ ਮੈਂ ਅਧਿਆਪਕ ਬਣਨਾ ਚਾਹੁੰਦਾ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਇਹ ਸਥਿਤੀ ਕਿਸੇ ਵੀ ਸਮਾਜ ਦੇ ਲਈ ਇੱਕ ਬਹੁਤ ਬੜੀ ਚੁਣੌਤੀ ਹੁੰਦੀ ਹੈ। ਇਹ ਸਵਾਲ ਉੱਠਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਨੌਕਰੀ ਦੇ ਲਈ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਤਨਖ਼ਾਹ ਵੀ ਮਿਲ ਰਹੀ ਹੈ, ਲੇਕਿਨ ਕੀ ਅਸੀਂ ਮਨ ਤੋਂ ਵੀ ਅਧਿਆਪਕ ਹਾਂ ਕੀ?

 

ਅਸੀਂ ਜੀਵਨ ਭਰ ਅਧਿਆਪਕ ਹਾਂ ਕੀ? ਕੀ ਸੋਂਦੇ, ਜਾਗਦੇ, ਉੱਠਦੇ ਬੈਠਦੇ ਸਾਡੇ ਮਨ ਵਿੱਚ ਇਹ ਭਾਵਨਾ ਹੈ ਕਿ ਮੈਨੂੰ ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਘੜਨਾ ਹੈ, ਬੱਚਿਆਂ ਨੂੰ ਹਰ ਰੋਜ਼ ਕੁਝ ਨਵਾਂ ਸਿਖਾਉਣਾ ਹੈ? ਮੈਂ ਮੰਨਦਾ ਹਾਂ ਸਮਾਜ ਨੂੰ ਬਣਾਉਣ ਵਿੱਚ ਅਧਿਆਪਕਾਂ ਦੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਲੇਕਿਨ ਕਈ ਵਾਰ ਕੁਝ ਸਥਿਤੀਆਂ ਦੇਖ ਕੇ ਮੈਨੂੰ ਤਕਲੀਫ ਵੀ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀ ਮੇਰੀ ਤਕਲੀਫ ਸਮਝ ਪਾਉਗੇ। ਮੈਂ ਕਦੇ-ਕਦੇ ਕਿਉਂਕਿ ਮੇਰੇ ਮਨ ਵਿੱਚ ਜਿਵੇਂ ਹੁਣੇ ਰੂਪਾਲਾ ਜੀ ਨੇ ਵਰਣਨ ਕੀਤਾ ਨਾ। ਮੈਂ ਮੁੱਖ ਮੰਤਰੀ ਬਣਿਆ ਤਾਂ ਮੇਰੀਆਂ ਦੋ ਇੱਛਾਵਾਂ ਸਨ, ਵਿਅਕਤੀਗਤ ਦੋ ਇੱਛਾਵਾਂ। ਇੱਕ ਬਚਪਨ ਵਿੱਚ ਜੋ ਮੇਰੇ ਨਾਲ ਸਕੂਲ ਵਿੱਚ ਪੜ੍ਹਣ ਵਾਲੇ ਮੇਰੇ ਦੋਸਤ ਸਨ, ਉਨ੍ਹਾਂ ਨੂੰ ਮੈਂ ਸੀਐੱਮ ਦੇ ਘਰ ਬੁਲਾਵਾਂ। ਕਿਉਂਕਿ ਮੇਰਾ, ਮੈਂ ਇੱਕ ਪਰਿਵ੍ਰਾਜਕ ਸੀ, ਮੇਰਾ ਨਾਤਾ ਸਭ ਤੋਂ ਟੁੱਟ ਚੁੱਕਿਆ ਸੀ। ਤਿੰਨ-ਤਿੰਨ ਦਹਾਕੇ ਵਿੱਚ ਹੀ ਬੀਤ ਗਏ ਸਨ, ਤਾਂ ਮੇਰਾ ਮਨ ਕਰ ਗਿਆ ਕਿ ਉਨ੍ਹਾਂ ਪੁਰਾਣੇ ਦੋਸਤਾਂ ਨੂੰ ਯਾਦ ਕਰਾਂ। ਅਤੇ ਦੂਸਰੀ ਮੇਰੀ ਇੱਛਾ ਸੀ ਕਿ ਮੇਰੇ ਸਾਰੇ ਟੀਚਰਸ ਨੂੰ ਮੈਂ ਆਪਣੇ ਘਰ ਬੁਲਾਵਾਂ ਅਤੇ ਉਨ੍ਹਾਂ ਦਾ ਸਨਮਾਨ ਕਰਾਂ।

ਅਤੇ ਮੈਨੂੰ ਖੁਸ਼ੀ ਹੈ ਕਿ ਉਸ ਸਮੇਂ ਜਦੋਂ ਮੈਂ ਮੇਰੇ ਟੀਚਰਸ ਨੂੰ ਬੁਲਾਇਆ ਇੱਕ ਟੀਚਰ ਦੀ ਉਮਰ 93 ਵਰ੍ਹੇ ਸੀ ਅਤੇ ਤੁਹਾਨੂੰ ਸਾਥੀਓ ਮਾਣ ਹੋਵੇਗਾ ਮੈਂ ਇੱਕ ਅਜਿਹਾ ਵਿਦਿਆਰਥੀ ਹਾਂ। ਅੱਜ ਵੀ ਮੇਰੇ ਜਿਤਨੇ ਟੀਚਰ ਜੀਵਿਤ ਹਨ। ਮੈਂ ਉਨ੍ਹਾਂ ਦੇ ਨਾਲ ਜੀਵਨ ਸੰਪਰਕ ਵਿੱਚ ਹਾਂ, ਅੱਜ ਵੀ। ਲੇਕਿਨ ਅੱਜ ਕੱਲ੍ਹ ਮੈਂ ਕੀ ਦੇਖ ਰਿਹਾ ਹਾਂ ਅਗਰ ਮੈਨੂੰ ਕਿਤੇ ਕੋਈ ਸ਼ਾਦੀ ਦਾ ਸੱਦਾ ਦੇਣ ਆਉਂਦਾ ਹੈ ਜਾਂ ਕਿਸੇ ਸ਼ਾਦੀ ਵਿਆਹ ਵਿੱਚ ਜਾਂਦਾ ਹਾਂ। ਤਾਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ, ਉਹ ਕਿਤਨਾ ਹੀ ਬੜਾ ਆਦਮੀ ਹੋਵੇਗਾ ਮੈਂ ਉਸ ਤੋਂ ਪੁੱਛਦਾ ਹਾਂ। ਚੰਗਾ ਭਾਈ ਤੁਹਾਡੀ ਸ਼ਾਦੀ ਹੋ ਰਹੀ ਹੈ, ਤੁਹਾਡੀ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਅਵਸਰ ਹੈ, ਕੀ ਤੁਸੀਂ ਆਪਣੇ ਕਿਸੇ ਟੀਚਰ ਨੂੰ ਸ਼ਾਦੀ ਵਿੱਚ ਸੱਦਾ ਦਿੱਤਾ ਹੈ ਕੀ? 100 ਵਿੱਚੋਂ 90 ਪਰਸੈਂਟ ਕੋਈ ਮੈਨੂੰ ਕਹਿੰਦਾ ਨਹੀਂ ਕਿ ਮੈਂ ਟੀਚਰ ਨੂੰ ਬੁਲਾਇਆ ਹੈ। ਅਤੇ ਜਦੋਂ ਮੈਂ ਇਹ ਸਵਾਲ ਪੁੱਛਦਾ ਹਾਂ ਲੋਕ ਇੱਧਰ-ਉੱਧਰ ਦੇਖਣ ਲਗ ਜਾਂਦੇ ਹਨ। ਅਰੇ ਤੁਹਾਡੀ ਜ਼ਿੰਦਗੀ ਬਣਾਉਣ ਦੀ ਜਿਸ ਨੇ ਸ਼ੁਰੂਆਤ ਕੀਤੀ ਅਤੇ ਤੁਸੀਂ ਜੀਵਨ ਦੇ ਇੱਕ ਬਹੁਤ ਬੜੇ ਪੜਾਅ ਦੀ ਤਰਫ਼ ਜਾ ਰਹੇ ਹੋ ਅਤੇ ਸ਼ਾਦੀ ਵਿੱਚ ਤੁਹਾਨੂੰ ਤੁਹਾਡਾ ਟੀਚਰ ਯਾਦ ਨਹੀਂ ਆਇਆ। ਇਹ ਸਮਾਜ ਦੀ ਇੱਕ ਸਚਾਈ ਹੈ ਅਤੇ ਐਸਾ ਕਿਉਂ ਹੋ ਰਿਹਾ ਹੈ?

 

ਇਹ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ। ਅਤੇ ਇਸ ਸਚਾਈ ਦਾ ਇੱਕ ਹੋਰ ਪਹਿਲੂ ਹੈ। ਜਿਵੇਂ ਮੈਂ ਐਸੇ ਲੋਕਾਂ ਨੂੰ ਪੁੱਛਦਾ ਹਾਂ, ਵਿਦਿਆਰਥੀਆਂ ਬਾਰੇ ਤਾਂ ਮੈਂ ਟੀਚਰ ਨੂੰ ਵੀ ਪੁੱਛਦਾ ਹਾਂ। ਮੈਂ ਬਹੁਤ ਸਾਰੇ ਅਧਿਆਪਕਾਂ ਦੇ ਪ੍ਰੋਗਰਾਮ ਵਿੱਚ ਜਾਣਾ ਪਸੰਦ ਕਰਦਾ ਰਿਹਾ ਹਾਂ। ਬਹੁਤ ਸਾਲਾਂ ਤੋਂ ਜਾਂਦਾ ਰਹਿੰਦਾ ਹਾਂ ਤਾਂ ਮੈਂ ਉਨ੍ਹਾਂ ਨੂੰ ਜ਼ਰੂਰ ਮਿਲਦਾ ਹਾਂ, ਤਾਂ ਪੁੱਛਦਾ ਹਾਂ, ਮੈਂ ਛੋਟੇ-ਛੋਟੇ ਸਕੂਲ ਦੇ ਕਾਰਜਕ੍ਰਮ ਵਿੱਚ ਵੀ ਜਾਂਦਾ ਹਾਂ ਅਤੇ ਉਨ੍ਹਾਂ ਦੇ ਟੀਚਰਸ ਰੂਮ ਵਿੱਚ ਬੈਠ ਕੇ ਉਨ੍ਹਾਂ ਤੋਂ ਪੁੱਛਦਾ ਹਾਂ। ਮੈਂ ਪੁੱਛਦਾ ਹਾਂ ਚੰਗਾ ਦੱਸੋ ਭਾਈ ਤੁਸੀਂ 20 ਸਾਲ ਤੋਂ ਟੀਚਰ ਹੋ, ਕੋਈ 25 ਸਾਲ ਤੋਂ ਟੀਚਰ ਹੋ, ਕੋਈ 12 ਸਾਲ ਤੋਂ ਟੀਚਰ ਹੋ। ਤੁਸੀਂ ਮੈਨੂੰ 10 ਵਿਦਿਆਰਥੀਆਂ ਦੇ ਨਾਮ ਦੱਸੋ। ਆਪਣੇ ਜੀਵਨਕਾਲ ਦੇ 10 ਵਿਦਿਆਰਥੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਅੱਜ ਜੀਵਨ ਵਿੱਚ ਇਤਨੀ ਉਚਾਈ ਪ੍ਰਾਪਤ ਕੀਤੀ ਹੈ ਕਿ ਤੁਹਾਨੂੰ ਮਾਣ ਹੋ ਰਿਹਾ ਹੈ, ਕਿ ਉਹ ਤੁਹਾਡਾ ਵਿਦਿਆਰਥੀ ਸੀ ਅਤੇ ਉਸ ਦਾ ਜੀਵਨ ਸਫ਼ਲ ਹੋਇਆ ਹੈ। ਮੈਨੂੰ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਟੀਚਰ ਮੈਨੂੰ ਜਵਾਬ ਨਹੀਂ ਦੇ ਪਾਉਂਦੇ ਹਨ ਕਿ ਮੈਂ 20 ਸਾਲ ਤੋਂ ਟੀਚਰ ਤਾਂ ਰਿਹਾ, ਹਰ ਦਿਨ ਬੱਚੇ ਮੇਰੇ ਨਾਲ ਰਹਿੰਦੇ ਸਨ ਲੇਕਿਨ ਕਿਹੜੇ 10 ਵਿਦਿਆਰਥੀ ਆਪਣੀ ਜ਼ਿੰਦਗੀ ਬਣਾ ਪਾਏ ਅਤੇ ਉਹ ਮੈਨੂੰ ਯਾਦ ਹੈ ਕਿ ਨਹੀਂ, ਉਨ੍ਹਾਂ ਨਾਲ ਮੇਰਾ ਕੁਝ ਸਬੰਧ ਰਿਹਾ ਹੈ ਕਿ ਨਹੀਂ ਤਾਂ ਜੀਰੋ ਰਿਜ਼ਲਟ ਆ ਰਿਹਾ ਹੈ ਦੋਸਤੋ। ਯਾਨੀ ਡਿਸਕਨੈਕਟ ਦੋਨੋਂ ਤਰਫ ਤੋਂ ਹੈ। ਇਹ ਵਿਦਿਆਰਥੀ ਅਤੇ ਟੀਚਰ ਦੋਨੋ ਹੀ ਤਰਫ਼ ਤੋਂ ਹੋ ਰਿਹਾ ਹੈ।

 

ਅਤੇ ਸਾਥੀਓ,

ਐਸਾ ਵੀ ਨਹੀਂ ਹੈ ਕਿ ਸਭ ਬਿਖਰ ਹੀ ਗਿਆ ਹੈ। ਸਾਡੇ ਖੇਡ ਦੇ ਮੈਦਾਨ ਵਿੱਚ ਤੁਹਾਨੂੰ ਸਥਿਤੀਆਂ ਬਿਲਕੁਲ ਅਲੱਗ ਮਿਲਦੀਆਂ ਹਨ। ਅਸੀਂ ਦੇਖਦੇ ਹਾਂ ਕੋਈ ਖਿਡਾਰੀ ਅਗਰ ਕੋਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਗੁਰੂ, ਆਪਣੇ ਕੋਚ ਨੂੰ ਪ੍ਰਣਾਮ ਕਰਦਾ ਹੈ। ਉਹ ਓਲੰਪਿਕ ਜਿੱਤ ਕੇ ਆਇਆ ਹੋਵੇਗਾ। ਬਚਪਨ ਵਿੱਚ ਜਿਸ ਨੇ ਖੇਡਣਾ ਸਿਖਾਇਆ ਹੋਵੇਗਾ, ਉਸ ਦੇ ਦਰਮਿਆਨ 15-20 ਸਾਲ ਦਾ ਫਾਸਲਾ ਚਲਾ ਗਿਆ ਹੋਵੇਗਾ, ਫਿਰ ਵੀ ਜਦੋਂ ਉਹ ਮੈਡਲ ਪ੍ਰਾਪਤ ਕਰਦਾ ਹੈ, ਉਸ ਗੁਰੂ ਨੂੰ ਪ੍ਰਣਾਮ ਕਰਦਾ ਹੈ। ਗੁਰੂ ਦੇ ਸਨਮਾਨ ਦੀ ਇਹ ਭਾਵਨਾ ਜੀਵਨਭਰ ਉਨ੍ਹਾਂ ਦੇ ਮਨ ਵਿੱਚ ਰਹਿੰਦੀ ਹੈ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਗੁਰੂ ਜਾਂ ਕੋਚ, ਉਸ ਖਿਡਾਰੀ ‘ਤੇ ਵਿਅਕਤੀਗਤ ਤੌਰ ‘ਤੇ ਫੋਕਸ ਕਰਦਾ ਹੈ, ਉਸ ਦੀ ਜ਼ਿੰਦਗੀ ਦੇ ਨਾਲ ਜੁੜ ਕੇ ਉਸ ਨੂੰ ਤਿਆਰ ਕਰਦਾ ਹੈ। ਉਸ ‘ਤੇ ਮਿਹਨਤ ਕਰਦਾ ਹੈ। ਖੇਡ ਦੇ ਮੈਦਾਨ ਤੋਂ ਅਲੱਗ, ਅਧਿਆਪਕਾਂ ਦੀ ਸਾਧਾਰਣ ਦੁਨੀਆ ਵਿੱਚ ਅਸੀਂ ਅਜਿਹਾ ਘੱਟ ਹੀ ਹੁੰਦਾ ਦੇਖਦੇ ਹਾਂ ਕਿ ਕੋਈ ਵਿਦਿਆਰਥੀ ਉਨ੍ਹਾਂ ਨੂੰ ਜੀਵਨ ਭਰ ਯਾਦ ਕਰ ਰਿਹਾ ਹੈ, ਉਨ੍ਹਾਂ ਦੇ ਸੰਪਰਕ ਵਿੱਚ ਹੈ। ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ।

 

ਸਾਥੀਓ,

ਸਮੇਂ ਦੇ ਨਾਲ, ਵਿਦਿਆਰਥੀਆਂ ਅਤੇ ਸਕੂਲਾਂ ਦੇ ਦਰਮਿਆਨ ਵੀ ਡਿਸਕਨੈਕਟ ਵਧਦਾ ਜਾ ਰਿਹਾ ਹੈ। ਪੜ੍ਹ ਕੇ ਨਿਕਲਣ ਦੇ ਬਾਅਦ, ਬੱਚੇ ਸਕੂਲ ਨੂੰ ਤਦ ਯਾਦ ਕਰਦੇ ਹਨ, ਜਦੋਂ ਉਨ੍ਹਾਂ ਨੂੰ ਕੋਈ ਫਾਰਮ ਭਰਨਾ ਹੁੰਦਾ ਹੈ ਅਤੇ ਉੱਥੋਂ ਕੋਈ ਦਾਖਲਾ ਲੈਣਾ ਹੁੰਦਾ ਹੈ। ਮੈਂ ਬਹੁਤ ਬਾਰ ਲੋਕਾਂ ਨੂੰ ਪੁੱਛਦਾ ਹਾਂ ਕਿ ਕੀ ਤੁਹਾਨੂੰ ਮਾਲੂਮ ਹੈ ਕਿ ਤੁਹਾਡੇ ਸਕੂਲ ਦਾ ਸਥਾਪਨਾ ਦਿਵਸ ਜਾਂ ਤੁਹਾਡੇ ਸਕੂਲ ਦਾ ਜਨਮ ਦਿਨ ਕਦੋਂ ਹੁੰਦਾ ਹੈ? ਜਨਮ ਦਿਨ ਯਾਨੀ ਉਹ ਕਿਹੜਾ ਦਿਨ ਸੀ ਜਦੋਂ ਤੁਹਾਡਾ ਸਕੂਲ ਉਸ ਪਿੰਡ ਵਿੱਚ ਸ਼ੁਰੂ ਹੋਇਆ ਸੀ। ਅਤੇ ਮੇਰਾ ਜੋ ਅਨੁਭਵ ਰਿਹਾ ਹੈ, ਕਿ ਬੱਚਿਆਂ ਨੂੰ ਜਾਂ ਸਕੂਲ ਦੀ management ਨੂੰ ਜਾਂ ਟੀਚਰ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਜਿਸ ਸਕੂਲ ਵਿੱਚ ਉਹ ਨੌਕਰੀ ਕਰ ਰਹੇ ਹਨ ਜਾਂ ਜਿਸ ਸਕੂਲ ਵਿੱਚ ਉਹ ਪੜ੍ਹੇ ਸਨ, ਉਹ ਸਕੂਲ ਕਦੋਂ ਸ਼ੁਰੂ ਹੋਇਆ ਸੀ। ਇਹ ਜਾਣਕਾਰੀ ਨਹੀਂ ਹੁੰਦੀ ਹੈ ਭਾਈ।

 

 

ਸਕੂਲ ਅਤੇ ਸਟੂਡੈਂਟ ਦੇ ਦਰਮਿਆਨ ਡਿਸਕਨੈਕਟ ਨੂੰ ਦੂਰ ਕਰਨ ਦੇ ਲਈ ਇਹ ਪਰੰਪਰਾ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਅਸੀਂ ਸਕੂਲਾਂ ਦਾ ਜਨਮ ਦਿਨ ਮਨਾਈਏ ਅਤੇ ਬੜੇ ਠਾਠ ਨਾਲ ਮਨਾਈਏ, ਪੂਰਾ ਪਿੰਡ ਮਿਲ ਕੇ ਮਨਾਈਏ ਅਤੇ ਇਸੇ ਬਹਾਨੇ ਆਪ ਉਸ ਸਕੂਲ ਵਿੱਚੋਂ ਪੜ੍ਹ ਕੇ ਗਏ ਸਾਰੇ ਪੁਰਾਣੇ-ਪੁਰਾਣੇ ਲੋਕਾਂ ਨੂੰ ਇਕੱਠਾ ਕਰੋ, ਪੁਰਾਣੇ ਸਾਰੇ ਟੀਚਰਸ ਨੂੰ ਇਕੱਠ ਕਰੋ, ਤੁਸੀਂ ਦੇਖੋ ਇੱਕ ਪੂਰਾ ਮਾਹੌਲ ਬਦਲ ਜਾਵੇਗਾ, ਅਪਣੱਤ ਦੀ ਨਵੀਂ ਸ਼ੁਰੂਆਤ ਹੋ ਜਾਵੇਗੀ। ਇਸ ਨਾਲ ਇੱਕ ਕਨੈਕਟ ਬਣੇਗਾ, ਸਮਾਜ ਜੁੜੇਗਾ ਅਤੇ ਤੁਹਾਨੂੰ ਵੀ ਪਤਾ ਚਲੇਗਾ ਕਿ ਸਾਡੇ ਜੋ ਪੜ੍ਹਾਏ ਹੋਏ ਬੱਚੇ ਹਨ ਉਹ ਅੱਜ ਕਿੱਥੇ-ਕਿੱਥੇ ਪਹੁੰਚੇ ਹਨ। ਤੁਸੀਂ ਮਾਣ ਦੀ ਅਨੁਭੂਤੀ ਕਰੋਗੇ। ਮੈਂ ਇਹ ਵੀ ਦੇਖਦਾ ਹਾਂ ਕਿ ਸਕੂਲਾਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚੇ ਕਿੱਥੇ ਪਹੁੰਚ ਗਏ ਹਨ, ਕਿਤਨੀ ਉਚਾਈ ‘ਤੇ ਹਨ। ਕੋਈ ਕਿਸੇ ਕੰਪਨੀ ਦਾ CEO ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਿਵਲ ਸਰਵਿਸਿਜ਼ ਵਿੱਚ ਆ ਗਿਆ ਹੈ। ਉਸ ਬਾਰੇ ਸਭ ਜਾਣਦੇ ਹਨ ਲੇਕਿਨ ਉਹ ਜਿਸ ਸਕੂਲ ਵਿੱਚ ਪੜ੍ਹਿਆ ਹੈ, ਉਹੀ ਸਕੂਲ ਵਾਲੇ ਜਾਣਦੇ ਨਹੀਂ ਹਨ। ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਕੋਈ ਕਿਤਨਾ ਵੀ ਬੜਾ ਵਿਅਕਤੀ ਕਿਉਂ ਨਾ ਹੋਵੇ, ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਵੇ, ਅਗਰ ਉਸ ਨੂੰ ਉਸ ਦੇ ਪੁਰਾਣੇ ਸਕੂਲ ਤੋਂ ਸੱਦਾ ਆਵੇਗਾ ਤਾਂ ਉਹ ਕੁਝ ਵੀ ਕਰਕੇ, ਖੁਸ਼ੀ-ਖੁਸ਼ੀ ਉਹ ਸਕੂਲ ਜ਼ਰੂਰ ਜਾਵੇਗਾ। ਇਸ ਲਈ ਹਰ ਸਕੂਲ ਨੂੰ ਆਪਣੇ ਸਕੂਲ ਦਾ ਜਨਮ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ।

 

ਸਾਥੀਓ,

ਇੱਕ ਬਹੁਤ ਅਹਿਮ ਵਿਸ਼ਾ ਫਿਟਨਸ ਅਤੇ ਸਿਹਤ ਦਾ ਵੀ ਹੈ, ਹਾਇਜੀਨ ਦਾ ਵੀ ਹੈ। ਇਹ ਸਭ ਵਿਸ਼ੇ ਆਪਸ ਵਿੱਚ ਜੁੜੇ ਹੋਏ ਹਨ। ਬਹੁਤ ਵਾਰ ਮੈਂ ਦੇਖਦਾ ਹਾਂ ਕਿ ਬੱਚਿਆਂ ਦਾ ਜੀਵਨ ਇਤਨਾ ਸ਼ਿਥਿਲ (ਸੁਸਤ) ਹੋ ਗਿਆ ਹੈ ਕਿ ਪੂਰਾ-ਪੂਰਾ ਦਿਨ ਨਿਕਲ ਜਾਂਦਾ ਹੈ ਕੋਈ ਸਰੀਰਕ ਐਕਟੀਵਿਟੀ ਨਹੀਂ ਹੁੰਦੀ ਹੈ। ਜਾਂ ਤਾਂ digitally ਮੋਬਾਈਲ ‘ਤੇ ਬੈਠਿਆ ਹੈ ਜਾਂ tv ਦੇ ਸਾਹਮਣੇ ਬੈਠਿਆ ਹੈ। ਮੈਂ ਕਦੇ-ਕਦੇ ਸਕੂਲਾਂ ਵਿੱਚ ਜਾਂਦਾ ਸਾਂ ਤਾਂ ਬੱਚਿਆਂ ਨੂੰ ਪੁੱਛਦਾ ਸਾਂ ਚੰਗਾ ਉਹ ਕਿਤਨੇ ਬੱਚੇ ਹਨ ਜਿਨ੍ਹਾਂ ਨੂੰ ਦਿਨ ਵਿੱਚ 4 ਵਾਰ ਪਸੀਨਾ ਹੁੰਦਾ (ਆਉਂਦਾ) ਹੈ ਦੱਸੋ। ਬਹੁਤ ਬੱਚਿਆਂ ਨੂੰ ਤਾਂ ਮਾਲੂਮ ਹੀਂ ਨਹੀਂ ਕਿ ਪਸੀਨਾ ਕੀ ਹੁੰਦਾ ਹੈ। ਬੱਚਿਆਂ ਨੂੰ ਪਸੀਨਾ ਨਹੀਂ ਆਉਂਦਾ, ਕਿਉਂਕਿ ਉਨ੍ਹਾਂ ਦੇ ਖੇਡਣ ਦਾ ਕੋਈ ਰੂਟੀਨ ਹੀ ਨਹੀਂ ਹੈ। ਅਜਿਹੇ ਵਿੱਚ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇਗਾ? ਆਪ ਸਭ ਜਾਣਦੇ ਹੋ, ਸਰਕਾਰ ਬੱਚਿਆਂ ਦੇ ਪੋਸ਼ਣ ‘ਤੇ ਕਿਤਨਾ ਫੋਕਸ ਕਰ ਰਹੀ ਹੈ। ਸਰਕਾਰ, ਮਿਡ-ਡੇ-ਮੀਲ ਦੀ ਵਿਵਸਥਾ ਕਰਦੀ ਹੈ।

 

ਅਗਰ ਭਾਵਨਾ ਇਹ ਹੋਵੇਗੀ ਕਿ ਕਿਸੇ ਤਰ੍ਹਾਂ ਖਾਨਾ-ਪੂਰਤੀ ਕਰ ਦੇਣੀ ਹੈ, ਕਾਗਜ਼ਾਂ ਵਿੱਚੋਂ ਸਭ ਠੀਕ ਰਹਿਣਾ ਹੈ, ਤਾਂ ਪੋਸ਼ਣ ਨੂੰ ਲੈ ਕੇ ਚੁਣੌਤੀਆਂ ਆਉਂਦੀਆਂ ਰਹਿਣਗੀਆਂ। ਮੈਂ ਉਸ ਨੂੰ ਦੂਸਰੇ ਤਰੀਕੇ ਨਾਲ ਦੇਖਦਾ ਹਾਂ ਦੋਸਤੋ। ਬਜਟ ਤਾਂ ਸਰਕਾਰ ਦਿੰਦੀ ਹੈ, ਲੇਕਿਨ ਅਸੀਂ ਉਸ ਦੇਸ਼ ਦੇ ਲੋਕ ਹਾਂ, ਜਿੱਥੇ ਕੋਈ ਵੀ ਅਗਰ ਛੋਟਾ ਜਿਹਾ ਵੀ ਅੰਨ ਖੇਤਰ ਚਲਾਉਂਦਾ ਹੈ ਅਤੇ ਉੱਥੇ ਕੋਈ ਵੀ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਖਾਣਾ ਮਿਲ ਜਾਂਦਾ ਹੈ। ਸਮਾਜ ਉਸ ਦੇ ਪ੍ਰਤੀ ਬੜੇ ਮਾਣ ਨਾਲ ਦੇਖਦਾ ਹੈ, ਬੜੀ ਸ਼ਰਧਾ ਨਾਲ ਦੇਖਦਾ ਹੈ। ਅੱਜ ਅਸੀਂ ਲੰਗਰ ਦੀ ਬਾਤ ਕਰੀਏ, ਅੱਜ ਲੰਗਰ ਦੇ ਪ੍ਰਤੀ ਬੜੀ ਸ਼ਰਧਾ ਨਾਲ ਦੇਖਿਆ ਜਾਂਦਾ ਹੈ। ਅੱਜ ਅਸੀਂ ਦੇਖੀਏ ਕੋਈ ਭੰਡਾਰਾ ਹੁੰਦਾ ਹੈ ਲੋਕਾਂ ਨੂੰ ਖੁਆਉਂਦੇ ਹਨ ਬੜੀ ਸ਼ਰਧਾ ਨਾਲ। ਕੀ ਸਾਨੂੰ ਨਹੀਂ ਲਗਦਾ ਹੈ ਕਿ ਸਾਡੇ ਸਕੂਲ ਵਿੱਚ ਤਾਂ ਰੋਜ਼ ਭੰਡਾਰਾ ਚਲ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਖੁਆਉਣ ਦਾ ਆਨੰਦ ਉਨ੍ਹਾਂ ਦੇ ਮਨ ਨੂੰ ਸੰਸਕਾਰਿਤ ਕਰਨ ਦਾ ਆਨੰਦ ਅਤੇ ਇੱਕ ਪਵਿੱਤਰ ਭਾਵ ਸਿਰਫ਼ ਉਸ ਦੇ ਪੇਟ ਵਿੱਚ ਕੁਝ ਖਾਣਾ ਜਾਂਦਾ ਹੈ, ਉਹ enough ਨਹੀਂ ਹੈ ਦੋਸਤੋ।

 

ਸਾਨੂੰ ਅਨੁਭੂਤੀ ਹੋਣੀ ਚਾਹੀਦੀ ਹੈ ਕਿ ਦੇਖੋ ਇਹ ਪੂਰਾ ਸਮਾਜ ਤੁਸੀਂ ਭੁੱਖੇ ਨਾ ਰਹੋ ਇਸ ਦੇ ਲਈ ਕਿਤਨਾ ਕੁਝ ਕਰ ਰਿਹਾ ਹੈ, ਉਨ੍ਹਾਂ ਬੱਚਿਆਂ ਦੇ ਜੀਵਨ ਦੇ ਨਾਲ ਅਤੇ ਮੈਂ ਤਾਂ ਮੰਨਦਾ ਹਾਂ ਡੇਲੀ ਪਿੰਡ ਦੇ ਦੋ ਸੀਨੀਅਰ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ ਕਿ ਅੱਜ ਦੁਪਹਿਰ ਨੂੰ ਮਿਡ-ਡੇ-ਮੀਲ ਵਿੱਚ ਆਓ, ਸਾਡੇ ਬੱਚਿਆਂ ਨੂੰ ਪਰੋਸੋ ਅਤੇ ਤੁਸੀਂ ਵੀ ਨਾਲ ਖਾਣਾ ਖਾਓ। ਦੇਖੋ ਪੂਰਾ ਮਾਹੌਲ ਬਦਲ ਜਾਵੇਗਾ, ਇਹੀ ਮਿਡ-ਡੇ-ਮੀਲ ਇੱਕ ਬਹੁਤ ਬੜਾ ਸੰਸਕਾਰ ਦਾ ਕਾਰਨ ਬਣ ਜਾਵੇਗਾ। ਅਤੇ ਉਸ ਨਾਲ ਬੱਚਿਆਂ ਨੂੰ ਕਿਵੇਂ ਖਾਣਾ, ਕਿਤਨੀ ਸਵੱਛਤਾ ਨਾਲ ਖਾਣਾ, ਕੁਝ ਖਾਣਾ ਖ਼ਰਾਬ ਨਹੀਂ ਕਰਨਾ, ਕੁਝ ਫੈਂਕਣਾ ਨਹੀਂ, ਸਾਰੇ ਸੰਸਕਾਰ ਉਸ ਦੇ ਨਾਲ ਜੁੜ ਜਾਣਗੇ। ਅਧਿਆਪਕ ਦੇ ਤੌਰ ‘ਤੇ ਜਦੋਂ ਅਸੀਂ ਖ਼ੁਦ ਉਦਹਾਰਣ ਪੇਸ਼ ਕਰਦੇ ਹਾਂ, ਤਾਂ ਉਸ ਦਾ ਪਰਿਣਾਮ ਬਹੁਤ ਸ਼ਾਨਦਾਰ ਆਉਂਦਾ ਹੈ। ਮੈਨੂੰ ਯਾਦ ਹੈ, ਇੱਕ ਵਾਰ ਮੈਂ ਸੀਐੱਮ ਰਹਿੰਦੇ ਹੋਏ ਇੱਥੇ ਗੁਜਰਾਤ ਦੇ ਇੱਕ ਆਦਿਵਾਸੀ ਬਾਹੁਲ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਗਿਆ ਸਾਂ। ਜਦੋਂ ਮੈਂ ਉੱਥੇ ਗਿਆ, ਮੈਂ ਦੇਖਿਆ ਜੋ ਬੱਚੇ ਸਨ, ਬੜੇ ਸਾਫ਼ ਸੁਥਰੇ ਸਨ ਅਤੇ ਹਰੇਕ ਦੇ ਉੱਪਰ ਇੱਕ ਦਮ ਜੋ ਛੋਟੇ ਬੱਚੇ ਸਨ ਪਿਨ ਨਾਲ ਇੱਕ ਹੈਂਡਕਰਚੀਫ ਲਟਕਿਆ ਹੋਇਆ ਸੀ।

 

ਤਾਂ ਹੋਰ ਉਨ੍ਹਾਂ ਬੱਚਿਆਂ ਨੂੰ ਸਿਖਾਇਆ ਗਿਆ ਸੀ ਕਿ ਉਸ ਨੂੰ ਹੱਥ ਸਾਫ ਕਰਨਾ ਹੈ, ਨੱਕ ਸਾਫ ਕਰਨਾ ਹੈ ਅਤੇ ਉਹ ਕਰਦੇ ਸਨ ਅਤੇ ਜਦੋਂ ਸਕੂਲ ਪੂਰਾ ਹੁੰਦਾ ਸੀ ਤਾਂ ਜੋ ਟੀਚਰ ਸੀ ਉਹ ਸਭ ਉਨ੍ਹਾਂ ਤੋਂ ਕੱਢ ਲੈਂਦੀ ਸੀ, ਘਰ ਲੈ ਜਾ ਕੇ ਧੋ ਕੇ ਦੂਸਰੇ ਦਿਨ ਲਿਆ ਕੇ ਫਿਰ ਲਗਾ ਦਿੰਦੀ ਸੀ। ਅਤੇ ਮੈਂ ਜਦੋਂ ਜਾਣਕਾਰੀ ਪ੍ਰਾਪਤ ਕੀਤੀ ਆਪਣੇ ਇੱਥੇ ਤਾਂ ਮਾਲੂਮ ਹੈ ਸਾਡੇ ਇੱਥੇ ਗੁਜਰਾਤ ਵਿੱਚ ਤਾਂ ਖ਼ਾਸ ਹੈ ਕਿ ਪੁਰਾਣੇ ਕੱਪੜੇ ਵੇਚ ਕੇ ਬਰਤਨ ਲੈਂਦੇ ਹਨ, ਖਰੀਦਦੇ ਹਨ ਬਰਤਨ। ਉਹ ਮਹਿਲਾ ਗ਼ਰੀਬ ਸੀ, ਲੇਕਿਨ ਆਪਣੀ ਸਾੜੀ ਵੇਚਦੀ ਨਹੀਂ ਸੀ। ਉਹ ਸਾੜੀ ਨੂੰ ਕੱਟ ਕੇ ਹੈਂਡਕਰਚੀਫ ਬਣਾਉਂਦੀ ਸੀ ਅਤੇ ਬੱਚਿਆਂ ਨੂੰ ਲਗਾਉਂਦੀ ਸੀ। ਹੁਣ ਦੇਖੋ ਇੱਕ ਅਧਿਆਪਕ ਆਪਣੀ ਪੁਰਾਣੀ ਸਾੜੀ ਦੇ ਟੁਕੜਿਆਂ ਨਾਲ ਉਨ੍ਹਾਂ ਬੱਚਿਆਂ ਨੂੰ ਕਿਤਨੇ ਸੰਸਕਾਰ ਦੇ ਰਹੀ ਸੀ ਜੋ ਉਸ ਦੀ ਡਿਊਟੀ ਦਾ ਹਿੱਸਾ ਨਹੀਂ ਸੀ। ਉਸ ਨੇ sense of hygiene ਉਸ ਆਦਿਵਾਸੀ ਇਲਾਕੇ ਦੀ ਮਾਂ ਦੀ ਬਾਤ ਕਰ ਰਿਹਾ ਹਾਂ ਮੈਂ।

 

ਭਾਈਓ-ਭੈਣੋਂ,

Sense of hygiene ਅਤੇ ਮੈਂ ਵੈਸੇ ਇੱਕ ਹੋਰ ਸਕੂਲ ਦੀ ਬਾਤ ਮੈਂ ਦੱਸਦਾ ਹਾਂ। ਮੈਂ ਇੱਕ ਸਕੂਲ ਵਿੱਚ ਗਿਆ ਤਾਂ ਸਕੂਲ ਵਿੱਚ ਝੌਂਪੜੀ ਜਿਹਾ ਸਕੂਲ ਸੀ, ਬੜਾ ਸਕੂਲ ਨਹੀਂ ਸੀ, ਆਦਿਵਾਸੀ ਖੇਤਰ ਸੀ, ਤਾਂ ਸ਼ੀਸ਼ਾ ਇੱਕ ਲਗਿਆ ਸੀ, mirror ਲਗਿਆ ਸੀ, ਆਇਨਾ 2/2 ਦਾ ਆਇਨਾ ਹੋਵੇਗਾ। ਉਸ ਟੀਚਰ ਨੇ ਨਿਯਮ ਬਣਾਇਆ ਸੀ, ਜੋ ਵੀ ਸਕੂਲ ਆਵੇਗਾ ਪਹਿਲਾਂ ਆਇਨੇ ਦੇ ਸਾਹਮਣੇ 5 ਸੈਕੰਡ ਖੜ੍ਹਾ ਰਹੇਗਾ, ਖ਼ੁਦ ਨੂੰ ਦੇਖੋਗੇ ਫਿਰ ਕਲਾਸ ਵਿੱਚ ਜਾਵੇਗਾ। ਉਸ ਇੱਕ ਮਾਤਰ ਪ੍ਰਯੋਗ ਨਾਲ ਜੋ ਵੀ ਬੱਚਾ ਆਉਂਦਾ ਸੀ ਤੁਰੰਤ ਉਸ ਦੇ ਸਾਹਮਣੇ ਆਪਣੇ ਵਾਲ ਠੀਕ ਕਰਦਾ ਸੀ ਉਸ ਦਾ ਸਵੈਮਾਣ ਜਗ ਜਾਂਦਾ ਸੀ। ਉਸ ਨੂੰ ਲਗਦਾ ਸੀ ਮੈਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ। ਬਦਲਾਅ ਲਿਆਉਣ ਦਾ ਕੰਮ ਟੀਚਰ ਕਿਤਨੇ ਅਦਭੁਤ ਤਰੀਕੇ ਨਾਲ ਕਰਦੇ ਹਨ। ਐਸੀਆਂ ਸੈਂਕੜੇ ਉਦਾਹਰਣਾਂ ਸਾਡੇ ਸਾਹਮਣੇ ਹਨ।

 

ਸਾਥੀਓ,

ਤੁਸੀਂ ਕਲਪਨਾ ਕਰ ਸਕਦੇ ਹੋ, ਤੁਹਾਡਾ ਇੱਕ ਛੋਟਾ ਜਿਹਾ ਪ੍ਰਯਾਸ, ਕਿਤਨੇ ਬੜੇ ਪਰਿਵਰਤਨ ਲਿਆ ਸਕਦਾ ਹੈ। ਮੈਨੂੰ ਤੁਹਾਨੂੰ ਕਿਤਨੀਆਂ ਹੀ ਉਦਾਹਰਣਾਂ ਦੇ ਸਕਦਾ ਹਾਂ, ਜੋ ਮੈਂ ਖ਼ੁਦ ਵੀ ਆਪ ਅਧਿਆਪਕਾਂ ਦੇ ਦਰਮਿਆਨ ਰਹਿੰਦੇ ਹੋਏ ਦੇਖੀਆਂ ਹਨ, ਜਾਣੀਆਂ ਹਨ, ਸਿੱਖੀਆਂ ਹਨ। ਲੇਕਿਨ ਸਮੇਂ ਦਾ ਅਭਾਵ ਹੈ, ਇਸ ਲਈ ਮੈਂ ਆਪਣੀ ਬਾਤ ਨੂੰ ਲੰਬਾ ਨਹੀਂ ਖਿੱਚ ਰਿਹਾ ਹਾਂ। ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ, ਸਾਡੀ ਪਰੰਪਰਾ ਨੇ ਗੁਰੂ ਨੂੰ ਜੋ ਸਥਾਨ ਦਿੱਤਾ ਹੈ, ਆਪ ਸਭ ਉਸ ਗਰਿਮਾ ਨੂੰ, ਉਸ ਗੌਰਵ ਨੂੰ, ਉਸ ਮਹਾਨ ਪਰੰਪਰਾ ਨੂੰ ਅੱਗੇ ਵਧਾਓਗੇ, ਨਵੇਂ ਭਾਰਤ ਦਾ ਸੁਪਨਾ ਪੂਰਾ ਕਰੋਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਨਮਸਕਾਰ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
Text of PM Modi's address at the Parliament of Guyana
November 21, 2024

Hon’ble Speaker, मंज़ूर नादिर जी,
Hon’ble Prime Minister,मार्क एंथनी फिलिप्स जी,
Hon’ble, वाइस प्रेसिडेंट भरत जगदेव जी,
Hon’ble Leader of the Opposition,
Hon’ble Ministers,
Members of the Parliament,
Hon’ble The चांसलर ऑफ द ज्यूडिशियरी,
अन्य महानुभाव,
देवियों और सज्जनों,

गयाना की इस ऐतिहासिक पार्लियामेंट में, आप सभी ने मुझे अपने बीच आने के लिए निमंत्रित किया, मैं आपका बहुत-बहुत आभारी हूं। कल ही गयाना ने मुझे अपना सर्वोच्च सम्मान दिया है। मैं इस सम्मान के लिए भी आप सभी का, गयाना के हर नागरिक का हृदय से आभार व्यक्त करता हूं। गयाना का हर नागरिक मेरे लिए ‘स्टार बाई’ है। यहां के सभी नागरिकों को धन्यवाद! ये सम्मान मैं भारत के प्रत्येक नागरिक को समर्पित करता हूं।

साथियों,

भारत और गयाना का नाता बहुत गहरा है। ये रिश्ता, मिट्टी का है, पसीने का है,परिश्रम का है करीब 180 साल पहले, किसी भारतीय का पहली बार गयाना की धरती पर कदम पड़ा था। उसके बाद दुख में,सुख में,कोई भी परिस्थिति हो, भारत और गयाना का रिश्ता, आत्मीयता से भरा रहा है। India Arrival Monument इसी आत्मीय जुड़ाव का प्रतीक है। अब से कुछ देर बाद, मैं वहां जाने वाला हूं,

साथियों,

आज मैं भारत के प्रधानमंत्री के रूप में आपके बीच हूं, लेकिन 24 साल पहले एक जिज्ञासु के रूप में मुझे इस खूबसूरत देश में आने का अवसर मिला था। आमतौर पर लोग ऐसे देशों में जाना पसंद करते हैं, जहां तामझाम हो, चकाचौंध हो। लेकिन मुझे गयाना की विरासत को, यहां के इतिहास को जानना था,समझना था, आज भी गयाना में कई लोग मिल जाएंगे, जिन्हें मुझसे हुई मुलाकातें याद होंगीं, मेरी तब की यात्रा से बहुत सी यादें जुड़ी हुई हैं, यहां क्रिकेट का पैशन, यहां का गीत-संगीत, और जो बात मैं कभी नहीं भूल सकता, वो है चटनी, चटनी भारत की हो या फिर गयाना की, वाकई कमाल की होती है,

साथियों,

बहुत कम ऐसा होता है, जब आप किसी दूसरे देश में जाएं,और वहां का इतिहास आपको अपने देश के इतिहास जैसा लगे,पिछले दो-ढाई सौ साल में भारत और गयाना ने एक जैसी गुलामी देखी, एक जैसा संघर्ष देखा, दोनों ही देशों में गुलामी से मुक्ति की एक जैसी ही छटपटाहट भी थी, आजादी की लड़ाई में यहां भी,औऱ वहां भी, कितने ही लोगों ने अपना जीवन समर्पित कर दिया, यहां गांधी जी के करीबी सी एफ एंड्रूज हों, ईस्ट इंडियन एसोसिएशन के अध्यक्ष जंग बहादुर सिंह हों, सभी ने गुलामी से मुक्ति की ये लड़ाई मिलकर लड़ी,आजादी पाई। औऱ आज हम दोनों ही देश,दुनिया में डेमोक्रेसी को मज़बूत कर रहे हैं। इसलिए आज गयाना की संसद में, मैं आप सभी का,140 करोड़ भारतवासियों की तरफ से अभिनंदन करता हूं, मैं गयाना संसद के हर प्रतिनिधि को बधाई देता हूं। गयाना में डेमोक्रेसी को मजबूत करने के लिए आपका हर प्रयास, दुनिया के विकास को मजबूत कर रहा है।

साथियों,

डेमोक्रेसी को मजबूत बनाने के प्रयासों के बीच, हमें आज वैश्विक परिस्थितियों पर भी लगातार नजर ऱखनी है। जब भारत और गयाना आजाद हुए थे, तो दुनिया के सामने अलग तरह की चुनौतियां थीं। आज 21वीं सदी की दुनिया के सामने, अलग तरह की चुनौतियां हैं।
दूसरे विश्व युद्ध के बाद बनी व्यवस्थाएं और संस्थाएं,ध्वस्त हो रही हैं, कोरोना के बाद जहां एक नए वर्ल्ड ऑर्डर की तरफ बढ़ना था, दुनिया दूसरी ही चीजों में उलझ गई, इन परिस्थितियों में,आज विश्व के सामने, आगे बढ़ने का सबसे मजबूत मंत्र है-"Democracy First- Humanity First” "Democracy First की भावना हमें सिखाती है कि सबको साथ लेकर चलो,सबको साथ लेकर सबके विकास में सहभागी बनो। Humanity First” की भावना हमारे निर्णयों की दिशा तय करती है, जब हम Humanity First को अपने निर्णयों का आधार बनाते हैं, तो नतीजे भी मानवता का हित करने वाले होते हैं।

साथियों,

हमारी डेमोक्रेटिक वैल्यूज इतनी मजबूत हैं कि विकास के रास्ते पर चलते हुए हर उतार-चढ़ाव में हमारा संबल बनती हैं। एक इंक्लूसिव सोसायटी के निर्माण में डेमोक्रेसी से बड़ा कोई माध्यम नहीं। नागरिकों का कोई भी मत-पंथ हो, उसका कोई भी बैकग्राउंड हो, डेमोक्रेसी हर नागरिक को उसके अधिकारों की रक्षा की,उसके उज्जवल भविष्य की गारंटी देती है। और हम दोनों देशों ने मिलकर दिखाया है कि डेमोक्रेसी सिर्फ एक कानून नहीं है,सिर्फ एक व्यवस्था नहीं है, हमने दिखाया है कि डेमोक्रेसी हमारे DNA में है, हमारे विजन में है, हमारे आचार-व्यवहार में है।

साथियों,

हमारी ह्यूमन सेंट्रिक अप्रोच,हमें सिखाती है कि हर देश,हर देश के नागरिक उतने ही अहम हैं, इसलिए, जब विश्व को एकजुट करने की बात आई, तब भारत ने अपनी G-20 प्रेसीडेंसी के दौरान One Earth, One Family, One Future का मंत्र दिया। जब कोरोना का संकट आया, पूरी मानवता के सामने चुनौती आई, तब भारत ने One Earth, One Health का संदेश दिया। जब क्लाइमेट से जुड़े challenges में हर देश के प्रयासों को जोड़ना था, तब भारत ने वन वर्ल्ड, वन सन, वन ग्रिड का विजन रखा, जब दुनिया को प्राकृतिक आपदाओं से बचाने के लिए सामूहिक प्रयास जरूरी हुए, तब भारत ने CDRI यानि कोएलिशन फॉर डिज़ास्टर रज़ीलिएंट इंफ्रास्ट्रक्चर का initiative लिया। जब दुनिया में pro-planet people का एक बड़ा नेटवर्क तैयार करना था, तब भारत ने मिशन LiFE जैसा एक global movement शुरु किया,

साथियों,

"Democracy First- Humanity First” की इसी भावना पर चलते हुए, आज भारत विश्वबंधु के रूप में विश्व के प्रति अपना कर्तव्य निभा रहा है। दुनिया के किसी भी देश में कोई भी संकट हो, हमारा ईमानदार प्रयास होता है कि हम फर्स्ट रिस्पॉन्डर बनकर वहां पहुंचे। आपने कोरोना का वो दौर देखा है, जब हर देश अपने-अपने बचाव में ही जुटा था। तब भारत ने दुनिया के डेढ़ सौ से अधिक देशों के साथ दवाएं और वैक्सीन्स शेयर कीं। मुझे संतोष है कि भारत, उस मुश्किल दौर में गयाना की जनता को भी मदद पहुंचा सका। दुनिया में जहां-जहां युद्ध की स्थिति आई,भारत राहत और बचाव के लिए आगे आया। श्रीलंका हो, मालदीव हो, जिन भी देशों में संकट आया, भारत ने आगे बढ़कर बिना स्वार्थ के मदद की, नेपाल से लेकर तुर्की और सीरिया तक, जहां-जहां भूकंप आए, भारत सबसे पहले पहुंचा है। यही तो हमारे संस्कार हैं, हम कभी भी स्वार्थ के साथ आगे नहीं बढ़े, हम कभी भी विस्तारवाद की भावना से आगे नहीं बढ़े। हम Resources पर कब्जे की, Resources को हड़पने की भावना से हमेशा दूर रहे हैं। मैं मानता हूं,स्पेस हो,Sea हो, ये यूनीवर्सल कन्फ्लिक्ट के नहीं बल्कि यूनिवर्सल को-ऑपरेशन के विषय होने चाहिए। दुनिया के लिए भी ये समय,Conflict का नहीं है, ये समय, Conflict पैदा करने वाली Conditions को पहचानने और उनको दूर करने का है। आज टेरेरिज्म, ड्रग्स, सायबर क्राइम, ऐसी कितनी ही चुनौतियां हैं, जिनसे मुकाबला करके ही हम अपनी आने वाली पीढ़ियों का भविष्य संवार पाएंगे। और ये तभी संभव है, जब हम Democracy First- Humanity First को सेंटर स्टेज देंगे।

साथियों,

भारत ने हमेशा principles के आधार पर, trust और transparency के आधार पर ही अपनी बात की है। एक भी देश, एक भी रीजन पीछे रह गया, तो हमारे global goals कभी हासिल नहीं हो पाएंगे। तभी भारत कहता है – Every Nation Matters ! इसलिए भारत, आयलैंड नेशन्स को Small Island Nations नहीं बल्कि Large ओशिन कंट्रीज़ मानता है। इसी भाव के तहत हमने इंडियन ओशन से जुड़े आयलैंड देशों के लिए सागर Platform बनाया। हमने पैसिफिक ओशन के देशों को जोड़ने के लिए भी विशेष फोरम बनाया है। इसी नेक नीयत से भारत ने जी-20 की प्रेसिडेंसी के दौरान अफ्रीकन यूनियन को जी-20 में शामिल कराकर अपना कर्तव्य निभाया।

साथियों,

आज भारत, हर तरह से वैश्विक विकास के पक्ष में खड़ा है,शांति के पक्ष में खड़ा है, इसी भावना के साथ आज भारत, ग्लोबल साउथ की भी आवाज बना है। भारत का मत है कि ग्लोबल साउथ ने अतीत में बहुत कुछ भुगता है। हमने अतीत में अपने स्वभाव औऱ संस्कारों के मुताबिक प्रकृति को सुरक्षित रखते हुए प्रगति की। लेकिन कई देशों ने Environment को नुकसान पहुंचाते हुए अपना विकास किया। आज क्लाइमेट चेंज की सबसे बड़ी कीमत, ग्लोबल साउथ के देशों को चुकानी पड़ रही है। इस असंतुलन से दुनिया को निकालना बहुत आवश्यक है।

साथियों,

भारत हो, गयाना हो, हमारी भी विकास की आकांक्षाएं हैं, हमारे सामने अपने लोगों के लिए बेहतर जीवन देने के सपने हैं। इसके लिए ग्लोबल साउथ की एकजुट आवाज़ बहुत ज़रूरी है। ये समय ग्लोबल साउथ के देशों की Awakening का समय है। ये समय हमें एक Opportunity दे रहा है कि हम एक साथ मिलकर एक नया ग्लोबल ऑर्डर बनाएं। और मैं इसमें गयाना की,आप सभी जनप्रतिनिधियों की भी बड़ी भूमिका देख रहा हूं।

साथियों,

यहां अनेक women members मौजूद हैं। दुनिया के फ्यूचर को, फ्यूचर ग्रोथ को, प्रभावित करने वाला एक बहुत बड़ा फैक्टर दुनिया की आधी आबादी है। बीती सदियों में महिलाओं को Global growth में कंट्रीब्यूट करने का पूरा मौका नहीं मिल पाया। इसके कई कारण रहे हैं। ये किसी एक देश की नहीं,सिर्फ ग्लोबल साउथ की नहीं,बल्कि ये पूरी दुनिया की कहानी है।
लेकिन 21st सेंचुरी में, global prosperity सुनिश्चित करने में महिलाओं की बहुत बड़ी भूमिका होने वाली है। इसलिए, अपनी G-20 प्रेसीडेंसी के दौरान, भारत ने Women Led Development को एक बड़ा एजेंडा बनाया था।

साथियों,

भारत में हमने हर सेक्टर में, हर स्तर पर, लीडरशिप की भूमिका देने का एक बड़ा अभियान चलाया है। भारत में हर सेक्टर में आज महिलाएं आगे आ रही हैं। पूरी दुनिया में जितने पायलट्स हैं, उनमें से सिर्फ 5 परसेंट महिलाएं हैं। जबकि भारत में जितने पायलट्स हैं, उनमें से 15 परसेंट महिलाएं हैं। भारत में बड़ी संख्या में फाइटर पायलट्स महिलाएं हैं। दुनिया के विकसित देशों में भी साइंस, टेक्नॉलॉजी, इंजीनियरिंग, मैथ्स यानि STEM graduates में 30-35 परसेंट ही women हैं। भारत में ये संख्या फोर्टी परसेंट से भी ऊपर पहुंच चुकी है। आज भारत के बड़े-बड़े स्पेस मिशन की कमान महिला वैज्ञानिक संभाल रही हैं। आपको ये जानकर भी खुशी होगी कि भारत ने अपनी पार्लियामेंट में महिलाओं को रिजर्वेशन देने का भी कानून पास किया है। आज भारत में डेमोक्रेटिक गवर्नेंस के अलग-अलग लेवल्स पर महिलाओं का प्रतिनिधित्व है। हमारे यहां लोकल लेवल पर पंचायती राज है, लोकल बॉड़ीज़ हैं। हमारे पंचायती राज सिस्टम में 14 लाख से ज्यादा यानि One point four five मिलियन Elected Representatives, महिलाएं हैं। आप कल्पना कर सकते हैं, गयाना की कुल आबादी से भी करीब-करीब दोगुनी आबादी में हमारे यहां महिलाएं लोकल गवर्नेंट को री-प्रजेंट कर रही हैं।

साथियों,

गयाना Latin America के विशाल महाद्वीप का Gateway है। आप भारत और इस विशाल महाद्वीप के बीच अवसरों और संभावनाओं का एक ब्रिज बन सकते हैं। हम एक साथ मिलकर, भारत और Caricom की Partnership को और बेहतर बना सकते हैं। कल ही गयाना में India-Caricom Summit का आयोजन हुआ है। हमने अपनी साझेदारी के हर पहलू को और मजबूत करने का फैसला लिया है।

साथियों,

गयाना के विकास के लिए भी भारत हर संभव सहयोग दे रहा है। यहां के इंफ्रास्ट्रक्चर में निवेश हो, यहां की कैपेसिटी बिल्डिंग में निवेश हो भारत और गयाना मिलकर काम कर रहे हैं। भारत द्वारा दी गई ferry हो, एयरक्राफ्ट हों, ये आज गयाना के बहुत काम आ रहे हैं। रीन्युएबल एनर्जी के सेक्टर में, सोलर पावर के क्षेत्र में भी भारत बड़ी मदद कर रहा है। आपने t-20 क्रिकेट वर्ल्ड कप का शानदार आयोजन किया है। भारत को खुशी है कि स्टेडियम के निर्माण में हम भी सहयोग दे पाए।

साथियों,

डवलपमेंट से जुड़ी हमारी ये पार्टनरशिप अब नए दौर में प्रवेश कर रही है। भारत की Energy डिमांड तेज़ी से बढ़ रही हैं, और भारत अपने Sources को Diversify भी कर रहा है। इसमें गयाना को हम एक महत्वपूर्ण Energy Source के रूप में देख रहे हैं। हमारे Businesses, गयाना में और अधिक Invest करें, इसके लिए भी हम निरंतर प्रयास कर रहे हैं।

साथियों,

आप सभी ये भी जानते हैं, भारत के पास एक बहुत बड़ी Youth Capital है। भारत में Quality Education और Skill Development Ecosystem है। भारत को, गयाना के ज्यादा से ज्यादा Students को Host करने में खुशी होगी। मैं आज गयाना की संसद के माध्यम से,गयाना के युवाओं को, भारतीय इनोवेटर्स और वैज्ञानिकों के साथ मिलकर काम करने के लिए भी आमंत्रित करता हूँ। Collaborate Globally And Act Locally, हम अपने युवाओं को इसके लिए Inspire कर सकते हैं। हम Creative Collaboration के जरिए Global Challenges के Solutions ढूंढ सकते हैं।

साथियों,

गयाना के महान सपूत श्री छेदी जगन ने कहा था, हमें अतीत से सबक लेते हुए अपना वर्तमान सुधारना होगा और भविष्य की मजबूत नींव तैयार करनी होगी। हम दोनों देशों का साझा अतीत, हमारे सबक,हमारा वर्तमान, हमें जरूर उज्जवल भविष्य की तरफ ले जाएंगे। इन्हीं शब्दों के साथ मैं अपनी बात समाप्त करता हूं, मैं आप सभी को भारत आने के लिए भी निमंत्रित करूंगा, मुझे गयाना के ज्यादा से ज्यादा जनप्रतिनिधियों का भारत में स्वागत करते हुए खुशी होगी। मैं एक बार फिर गयाना की संसद का, आप सभी जनप्रतिनिधियों का, बहुत-बहुत आभार, बहुत बहुत धन्यवाद।