ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਜੇਤੂਆਂ ਦਾ ਅਭਿਨੰਦਨ ਕੀਤਾ
“ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਦੇ ਬਾਅਦ ਪੂਰੀ ਦੁਨੀਆ ਨੇ ਭਾਰਤ ਦੇ ਆਪਦਾ ਪ੍ਰਬੰਧਨ ਪ੍ਰਯਤਨਾਂ ਦੀ ਭੂਮਿਕਾ ਨੂੰ ਸਮਝਿਆ ਤੇ ਸਰਾਹਿਆ ਹੈ”
“ਭਾਰਤ ਨੇ ਆਪਦਾ ਪ੍ਰਬੰਧਨ ਨਾਲ ਜੁੜੀ ਟੈਕਨੋਲੋਜੀ ਅਤੇ ਮਾਨਵ ਸੰਸਾਧਾਨ ਨੂੰ ਜਿਸ ਤਰ੍ਹਾਂ ਵਧਾਇਆ ਹੈ, ਉਸ ਨਾਲ ਦੇਸ਼ ਵਿੱਚ ਵੀ ਅਨੇਕ ਜੀਵਨ ਬਚਾਉਣ ਵਿੱਚ ਮਦਦ ਮਿਲੀ ਹੈ”
“ਸਾਨੂੰ ਸਥਾਨਕ ਪੱਧਰ ‘ਤੇ ਆਵਾਸ ਜਾਂ ਨਗਰ ਨਿਯੋਜਨ ਦੇ ਮਾਡਲ ਵਿਕਸਿਤ ਕਰਨੇ ਹੋਣਗੇ, ਸਾਨੂੰ ਇਨ੍ਹਾਂ ਖੇਤਰਾਂ ਵਿੱਚ ਅਡਵਾਂਸ ਟੈਕਨੋਲੋਜੀ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ”
“ਸਟੀਕ ਸਮਝ ਅਤੇ ਸਿਸਟਮ ਵਿਕਸਿਤ ਕਰਨਾ ਆਪਦਾ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੇ ਦੋ ਮੁੱਖ ਘਟਕ ਹਨ”
“ਸਥਾਨਕ ਭਾਗੀਦਾਰੀ ਦੁਆਰਾ ਸਥਾਨਕ ਪੱਧਰ ‘ਤੇ ਮਜ਼ਬੂਤੀ ਦੇ ਮੂਲਮੰਤਰ ਨੂੰ ਅਪਣਾਉਣ ਨਾਲ ਹੀ ਤੁਹਾਨੂੰ ਸਫ਼ਲਤਾ ਮਿਲੇਗੀ”
“ਘਰਾਂ ਦੇ ਟਿਕਾਊਪਣ, ਜਲ ਨਿਕਾਸੀ, ਸਾਡੀ ਬਿਜਲੀ ਅਤੇ ਵਾਟਰ ਇਨਫ੍ਰਾਸਟ੍ਰਕਚਰ ਦੀ ਮਜ਼ਬੂਤੀ ਜਿਹੇ ਪਹਿਲੂਆਂ ‘ਤੇ ਠੋਸ ਜਾਣਕਾਰੀ ਹੋਣ ਨਾਲ ਹੀ ਸਰਗਰਮ ਕਦਮ ਉਠਾਉਣ ਵਿੱਚ ਮਦਦ ਮਿਲੇਗੀ”
“ਐਂਬੂਲੈਂਸ ਨੈੱਟਵਰਕ ਨੂੰ ਭਵਿੱਖ ਦੇ ਲਈ ਤਿਆਰ ਕਰਨ ਦੇ ਲਈ ਏਆਈ, 5ਜੀ ਅਤੇ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਦੇ ਉਪਯੋਗ ਬਾਰੇ ਪਤਾ ਲਗਾਓ”
“ਪਰੰਪਰਾ ਅਤੇ ਟੈਕਨੋਲੋਜੀ ਸਾਡੀ ਤਾਕਤ ਹੈ, ਅਤੇ ਇਸੇ ਤਾਕਤ ਨਾਲ ਅਸੀਂ ਕੇਵਲ ਭਾਰਤ ਹੀ ਨਹੀਂ, ਬਲਕਿ ਪ

ਸਭ ਤੋਂ ਪਹਿਲਾਂ ਮੈਂ Disaster resilience ਅਤੇ disaster management ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਕਿਉਂਕਿ ਕੰਮ ਐਸਾ ਹੈ ਕਿ ਤੁਸੀਂ ਕਈ ਵਾਰ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਹੋਰਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਬਹੁਤ ਹੀ ਸ਼ਾਨਦਾਰ ਕੰਮ ਕਰਦੇ ਹੋ। ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਦਲ ਦੇ ਪ੍ਰਯਾਸਾਂ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ ਅਤੇ ਇਹ ਬਾਤ ਹਰ ਭਾਰਤੀ ਦੇ ਲਈ ਗੌਰਵ ਦਾ ਵਿਸ਼ਾ ਹੈ।

ਰਾਹਤ ਅਤੇ ਬਚਾਅ ਨਾਲ ਜੁੜੇ ਹਿਊਮਨ ਰਿਸੋਰਸ ਅਤੇ ਟੈਕਨੋਲੌਜੀਕਲ ਕੈਪੈਸਿਟੀ ਨੂੰ ਭਾਰਤ ਨੇ ਜਿਸ ਤਰ੍ਹਾਂ ਵਧਾਇਆ ਹੈ, ਉਸ ਨਾਲ ਦੇਸ਼ ਵਿੱਚ ਅਲਗ-ਅਲਗ ਆਪਦਾ ਦੇ ਸਮੇਂ ਬਹੁਤ ਸਾਰੇ ਲੋਕਾਂ ਦਾ ਜੀਵਨ ਬਚਾਉਣ ਵਿੱਚ ਮਦਦ ਮਿਲੀ ਹੈ। ਡਿਜਾਸਟਰ ਮੈਨੇਜਮੈਂਟ ਨਾਲ ਜੁੜਿਆ ਸਿਸਟਮ ਸਸ਼ਕਤ ਹੋਵੇ, ਇਸ ਦੇ ਲਈ ਪ੍ਰੋਤਸਾਹਨ ਮਿਲੇ, ਅਤੇ ਦੇਸ਼ ਭਰ ਵਿੱਚ ਇੱਕ ਤੰਦਰੁਸਤ ਮੁਕਾਬਲੇ ਦਾ ਵੀ ਵਾਤਾਵਰਣ ਬਣੇ ਇਸ ਕੰਮ ਦੇ ਲਈ ਅਤੇ ਇਸ ਲਈ ਇੱਕ ਵਿਸ਼ੇਸ਼ ਪੁਰਸਕਾਰ ਦਾ ਐਲਾਨ ਵੀ ਕੀਤਾ ਗਿਆ ਹੈ।

ਅੱਜ ਇੱਥੇ ਦੋ ਸੰਸਥਾਵਾਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦਿੱਤਾ ਗਿਆ ਹੈ। Odisha State Disaster Management Authority, ਸਾਇਕਲੋਨ ਤੋਂ ਲੈ ਕੇ ਸੁਨਾਮੀ ਤੱਕ, ਵਿਭਿੰਨ ਆਫ਼ਤਾਂ ਦੇ ਦੌਰਾਨ ਬਿਹਤਰੀਨ ਕੰਮ ਕਰਦੀ ਰਹੀ ਹੈ। ਇਸੇ ਤਰ੍ਹਾਂ ਮਿਜ਼ੋਰਮ ਦੇ Lunglei Fire Station ਨੇ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਅਥਕ ਮਿਹਨਤ ਕੀਤੀ, ਪੂਰੇ ਖੇਤਰ ਨੂੰ ਬਚਾਇਆ ਅਤੇ ਅੱਗ ਨੂੰ ਫੈਲਣ ਤੋਂ ਰੋਕਿਆ। ਮੈਂ ਇਨ੍ਹਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਇਸ ਸੈਸ਼ਨ ਦੇ ਲਈ ਤੁਸੀਂ ਥੀਮ ਰੱਖੀ ਹੈ-“Building Local Resilience in a Changing Climate”. ਭਾਰਤ ਦੀ ਇਸ ਵਿਸ਼ੇ ਨਾਲ ਪਹਿਚਾਣ ਇੱਕ ਪ੍ਰਕਾਰ ਨਾਲ ਪੁਰਾਣੀ ਹੈ ਕਿਉਂਕਿ ਸਾਡੀ ਪੁਰਾਣੀ ਪਰੰਪਰਾ ਦਾ ਉਹ ਇੱਕ ਅਭਿੰਨ ਅੰਗ ਵੀ ਰਿਹਾ ਹੈ। ਅੱਜ ਵੀ ਜਦੋਂ ਅਸੀਂ ਆਪਣੇ ਖੂਹਾਂ, ਬਾਵੜੀਆਂ, ਜਲ ਭੰਡਾਰਾਂ, ਸਥਾਨਕ ਵਸਤੂ-ਸ਼ਾਸਤਰ, ਪ੍ਰਾਚੀਨ ਨਗਰਾਂ ਨੂੰ ਦੇਖਦੇ ਹਾਂ, ਤਾਂ ਇਹ ਐਲੀਮੈਂਟ ਸਾਫ਼-ਸਾਫ਼ ਦਿਖਾਈ ਦਿੰਦਾ ਹੈ। ਭਾਰਤ ਵਿੱਚ ਆਪਦਾ ਪ੍ਰਬੰਧਨ ਨਾਲ ਜੁੜੀ ਵਿਵਸਥਾ ਹਮੇਸ਼ਾ ਲੋਕਲ ਰਹੀ ਹੈ, ਸਮਾਧਾਨ ਲੋਕਲ ਰਹੇ ਹਨ, ਰਣਨੀਤੀ ਵੀ ਲੋਕਲ ਰਹੀ ਹੈ। ਹੁਣ ਜਿਵੇਂ ਕੱਛ ਦੇ ਲੋਕ ਜਿਨ੍ਹਾਂ ਘਰਾਂ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਭੁੰਗਾ ਕਹਿੰਦੇ ਹਨ। Mud House ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਇਸ ਸਦੀ ਦੀ ਸ਼ੁਰੂਆਤ ਵਿੱਚ ਆਏ ਭਿਆਨਕ ਭੁਚਾਲ ਦਾ ਕੇਂਦਰ ਕੱਛ ਸੀ।

ਲੇਕਿਨ ਇਨ੍ਹਾਂ ਭੁੰਗਾ ਘਰਾਂ ’ਤੇ ਕੋਈ ਅਸਰ ਹੀ ਨਹੀਂ ਹੋਇਆ। ਸ਼ਾਇਦ ਬੜੀ ਮੁਸ਼ਕਿਲ ਨਾਲ ਕਿਤੇ ਇੱਕ-ਅੱਧੇ ਕੋਨੇ ਵਿੱਚ ਕੋਈ ਤਕਲੀਫ ਹੋਈ ਹੋਵੇਗੀ। ਨਿਸ਼ਚਿਤ ਰੂਪ ਨਾਲ ਇਸ ਵਿੱਚ ਟੈਕਨੋਲੌਜੀ ਨਾਲ ਜੁੜੇ ਹੋਏ ਬਹੁਤ ਸਾਰੇ ਸਬਕ ਹਨ। ਸਥਾਨਕ ਪੱਧਰ ’ਤੇ ਹਾਊਸਿੰਗ ਜਾਂ ਟਾਊਨ ਪਲਾਨਿੰਗ ਦੇ ਜੋ ਮਾਡਲ ਰਹੇ ਹਨ, ਉਨ੍ਹਾਂ ਨੂੰ ਕੀ ਅਸੀਂ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ evolve ਨਹੀਂ ਕਰ ਸਕਦੇ? ਚਾਹੇ ਲੋਕਲ ਕੰਸਟ੍ਰਕਸ਼ਨ ਮੈਟੇਰੀਅਲ ਹੋਵੇ, ਜਾਂ ਫਿਰ ਕੰਸਟ੍ਰਕਸ਼ਨ ਟੈਕਨੋਲੋਜੀ, ਇਸ ਨੂੰ ਸਾਨੂੰ ਅੱਜ ਦੀ ਜ਼ਰੂਰਤ, ਅੱਜ ਦੀ ਟੈਕਨੋਲੋਜੀ ਨਾਲ ਸਮ੍ਰਿੱਧ ਕਰਨਾ ਸਮੇਂ ਦੀ ਮੰਗ ਹੈ। ਜਦ ਅਸੀਂ Local Resilience ਦੀਆਂ ਅਜਿਹੀਆਂ ਉਦਾਹਰਣਾਂ ਨਾਲ Future Technology ਨਾਲ ਜੋੜਾਂਗੇ, ਤਦ Disaster resilience ਦੀ ਦਿਸ਼ਾਂ ਵਿੱਚ ਬਿਹਤਰ ਕਰ ਪਾਵਾਂਗੇ।

ਸਾਥੀਓ,

ਪਹਿਲੇ ਦੀ ਜੀਵਨ ਸ਼ੈਲੀ ਬੜੀ ਸਹਿਜ ਸੀ ਅਤੇ ਅਨੁਭਵ ਨੇ ਸਾਨੂੰ ਸਿਖਾਇਆ ਸੀ ਕਿ ਬਹੁਤ ਜ਼ਿਆਦਾ ਬਾਰਿਸ਼, ਹਾੜ੍ਹ ਸੋਕੇ, ਆਫ਼ਤਾਂ ਨਾਲ ਕੈਸੇ ਨਿਪਟਾ ਜਾਏ। ਇਸ ਲਈ ਸੁਭਾਵਿਕ ਤੌਰ ’ਤੇ  ਸਰਕਾਰਾਂ ਨੇ ਵੀ ਸਾਡੇ ਇੱਥੇ ਆਫ਼ਤ ਰਾਹਤ ਨੂੰ ਖੇਤੀਬਾੜੀ ਵਿਭਾਗ ਨਾਲ ਹੀ ਜੋੜ ਕੇ ਰੱਖਿਆ ਸੀ। ਭੂਚਾਲ ਵਰਗੀਆਂ ਗੰਭੀਰ ਆਫ਼ਤਾਂ ਆਉਂਦੀਆਂ ਵੀ ਸਨ ਤਾਂ ਸਥਾਨਕ ਸੰਸਥਾਵਾਂ ਤੋਂ ਹੀ ਅਜਿਹੀਆਂ ਆਫ਼ਤਾਂ ਦਾ ਸਾਹਮਣਾ ਕੀਤਾ ਜਾਂਦਾ ਸੀ। ਹੁਣ ਦੁਨੀਆ ਛੋਟੀ ਹੋ ਰਹੀ ਹੈ। ਇੱਕ ਦੂਸਰੇ ਦੇ ਅਨੁਭਵਾਂ ਨਾਲ ਸਿੱਖ ਕੇ ਨਿਰਮਾਣ ਦੀਆਂ ਟੈਕਨੋਲੋਜੀਆਂ ਵਿੱਚ ਨਵੇਂ-ਨਵੇਂ ਪ੍ਰਯੋਗ ਵੀ ਹੋ ਰਹੇ ਹਨ।

ਲੇਕਿਨ ਉੱਥੇ ਦੂਸਰੇ ਪਾਸੇ ਆਫ਼ਤਾਂ ਦਾ ਪ੍ਰਕੋਪ ਵੀ ਵਧ ਰਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਪੂਰੇ ਪਿੰਡ ਵਿੱਚ ਇੱਕ ਵੈਦਯਰਾਜ ਸਭ ਦਾ ਇਲਾਜ ਕਰਦਾ ਸੀ ਅਤੇ ਪੂਰਾ ਪਿੰਡ ਸਵਸਥ ਰਹਿਦਾ ਸੀ। ਹੁਣ ਹਰ ਬੀਮਾਰੀ ਦੇ ਅਲੱਗ-ਅਲੱਗ ਡਾਕਟਰ ਹੁੰਦੇ ਹਨ। ਇਸੇ ਪ੍ਰਕਾਰ disaster ਦੇ ਲਈ ਵੀ dynamic ਵਿਵਸਥਾ ਵਿਕਸਿਤ ਕਰਨੀ ਹੋਵੇਗੀ। ਜਿਵੇਂ ਪਿਛਲੇ ਸੌ ਸਾਲ ਦੇ ਆਪਦਾ ਦੇ ਅਧਿਐਨ ਤੋਂ zoning ਕੀਤੀ ਜਾ ਸਕਦੀ ਹੈ ਕਿ ਹਾੜ੍ਹ ਦਾ ਲੇਵਲ ਕਿੱਥੋਂ ਤੱਕ ਹੋ ਸਕਦਾ ਹੈ ਅਤੇ ਇਸ ਲਈ ਕਿੱਥੋਂ ਤੱਕ  ਨਿਰਮਾਣ ਕਰਨਾ ਹੈ। ਸਮੇਂ ਦੇ ਨਾਲ ਇਨ੍ਹਾਂ ਮਾਪਦੰਡਾਂ ਦਾ review ਵੀ ਹੋਣਾ ਚਾਹੀਦਾ, ਚਾਹੇ material ਦੀ ਬਾਤ ਹੋ ਜਾਂ ਵਿਵਸਥਾਵਾਂ ਦੀ।

ਸਾਥੀਓ,

ਡਿਜਾਸਟਰ ਮੈਨੇਜਮੈਂਟ ਨੂੰ ਮਜ਼ਬੂਤ ਕਰਨ ਦੇ ਲਈ Recognition ਅਤੇ Reform ਬਹੁਤ ਜ਼ਰੂਰੀ ਹਨ। Recognition ਦਾ ਮਤਲਬ, ਇਹ ਸਮਝਣਾ ਹੈ ਕਿ ਆਪਦਾ ਦੀ ਅੰਸ਼ਕਾ ਕਿੱਥੇ ਹੈ ਅਤੇ ਉਹ ਭਵਿੱਖ ਵਿੱਚ ਕੈਸੇ ਘਟਿਤ ਹੋ ਸਕਦੀ ਹੈ? Reform ਦਾ ਮਤਲਬ ਹੈ ਕਿ ਅਸੀਂ ਐਸਾ ਸਿਸਟਮ ਵਿਕਸਿਤ ਕਰੀਏ ਜਿਸ ਨਾਲ ਆਪਦਾ ਦੀ ਅਸ਼ੰਕਾ ਘੱਟ ਹੋ ਜਾਏ। ਡਿਜਾਸਟਰ ਦੀ ਅੰਸ਼ਕਾ ਨੂੰ ਘੱਟ ਕਰਨ ਦਾ ਸਭ ਤੋਂ ਅੱਛਾ ਤਰੀਕਾ ਇਹੀ ਹੈ ਕਿ ਅਸੀਂ ਸਿਸਟਮ ਵਿੱਚ ਸੁਧਾਰ ਕਰੀਏ। ਸਮੇਂ ਰਹਿੰਦੇ ਉਸ ਨੂੰ ਜ਼ਿਆਦਾ ਸਮਰੱਥ ਬਣਾਈਏ ਅਤੇ ਇਸ ਦੇ ਲਈ ਸ਼ਾਰਟਕੱਟ ਅਪ੍ਰੋਚ ਦੀ ਬਜਾਏ ਲਾਂਗ ਟਰਮ ਥਿਕਿੰਗ ਦੀ ਜ਼ਰੂਰਤ ਹੈ।

ਹੁਣ ਅਸੀਂ ਸਾਈਕਲੋਨ ਦੀ ਅਗਰ ਬਾਤ ਕਰੀਏ ਤਾਂ ਸਾਈਕਲੋਨ ਦੇ ਸਮੇਂ ਭਾਰਤ ਦੀ ਸਥਿਤੀ ਦਾ ਅਗਰ ਅਸੀਂ ਉਸ ਤਰਫ ਨਜ਼ਰ ਕਰੀਏ ਤਾਂ ਧਿਆਨ ਵਿੱਚ ਆਉਂਦਾ ਹੈ। ਇੱਕ ਸਮਾਂ ਸੀ, ਜਦੋਂ ਭਾਰਤ ਵਿੱਚ ਸਾਈਕਲੋਨ ਆਉਂਦਾ ਸੀ ਤਾਂ ਸੈਕੜਾਂ –ਹਜ਼ਾਰਾਂ ਲੋਕਾਂ ਦੀ ਅਸਮੇਂ ਮੌਤ ਹੋ ਜਾਂਦੀ ਸੀ। ਅਸੀਂ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਐਸਾ ਕਈ ਵਾਰ ਹੁੰਦੇ ਦੇਖਿਆ ਹੈ। ਲੇਕਿਨ ਸਮਾਂ ਬਦਲਿਆ, ਰਣਨੀਤੀ ਬਦਲੀ, ਤਿਆਰੀਆਂ ਹੋਰ ਬਿਹਤਰ ਹੋਈਆਂ, ਤਾਂ ਸਾਈਕਲੋਨ ਨਾਲ ਨਿਪਟਨ ਦੀ ਭਾਰਤ ਦੀ ਸਮਰੱਥਾ ਵੀ ਵਧ ਗਈ। ਹੁਣ ਸਾਈਕਲੋਨ ਆਉਂਦਾ ਹੈ ਤਾਂ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ। ਇਹ ਸਹੀ ਹੈ ਕਿ ਅਸੀਂ ਕੁਦਰਤੀ ਆਪਦਾ ਨੂੰ ਰੋਕ ਨਹੀਂ ਸਕਦੇ, ਲੇਕਿਨ ਅਸੀਂ ਉਸ ਆਪਦਾ ਤੋਂ ਨੁਕਸਾਨ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਵਿਵਸਥਾਵਾਂ ਤਾਂ ਜ਼ਰੂਰ ਬਣਾ ਸਕਦੇ ਹਾਂ। ਅਤੇ ਇਸ ਲਈ ਇਹ ਜ਼ਰੂਰੀ ਹੈ ਕਿ reactive ਹੋਣ ਦੀ ਬਜਾਏ ਅਸੀਂ proactive ਹੋਈਏ।

ਸਾਥੀਓ,

ਸਾਡੇ ਦੇਸ਼ ਵਿੱਚ proactive ਹੋਣ ਨੂੰ ਲੈ ਕੇ ਪਹਿਲੇ ਕੀ ਸਥਿਤੀ ਸੀ, ਹੁਣ ਕੀ ਸਥਿਤੀ ਹੈ, ਮੈਂ ਇਸ ਦਾ ਜਿਕਰ ਵੀ ਤੁਹਾਡੇ ਸਾਹਮਣੇ ਕਰਨਾ ਚਾਹਾਂਗਾ। ਭਾਰਤ ਵਿੱਚ ਅਜ਼ਾਦੀ ਦੇ ਬਾਅਦ 5 ਦਹਾਕੇ ਬੀਤ ਗਏ ਸੀ, ਅੱਧੀ ਸ਼ਤਾਬਦੀ ਬੀਤ ਗਈ ਸੀ, ਲੇਕਿਨ disaster management ਨੂੰ ਲੈ ਕੇ ਕੋਈ ਕਾਨੂੰਨ ਨਹੀਂ ਸੀ।

ਵਰ੍ਹੇ 2001 ਵਿੱਚ ਕੱਛ ਵਿੱਚ  ਭੁਚਾਲ ਆਉਣ ਦੇ ਬਾਅਦ ਗੁਜਰਾਤ ਪਹਿਲਾ ਐਸਾ ਰਾਜ ਸੀ, ਜਿਸ ਨੇ Gujarat State Disaster Management Act ਬਣਾਇਆ। ਇਸੇ ਐਕਟ ਦੇ ਅਧਾਰ ’ਤੇ ਸਾਲ 2005 ਵਿੱਚ ਕੇਂਦਰ ਸਰਕਾਰ ਨੇ ਵੀ Disaster Management Act ਦਾ ਨਿਰਮਾਣ ਕੀਤਾ। ਇਸ ਦੇ ਬਾਅਦ ਹੀ ਭਾਰਤ ਵਿੱਚ National Disaster Management Authority ਬਣੀ।

ਸਾਥੀਓ,

ਸਾਨੂੰ, ਸਾਡੀਆਂ ਸਥਾਨਕ ਸੰਸਥਾਵਾਂ, Urban Local Bodies  ਵਿੱਚ Disaster Management Governance  ਨੂੰ ਮਜ਼ਬੂਤ ਕਰਨਾ ਹੀ ਹੋਵੇਗਾ। ਜਦੋਂ ਆਪਦਾ ਆਏ, ਤਦ Urban Local Bodies React  ਕਰੋ, ਇਸ ਨਾਲ ਬਾਤ ਬਣਨ ਵਾਲੀ ਹੁਣ ਰਹੀ ਨਹੀਂ ਹੈ। ਸਾਨੂੰ planning ਨੂੰ institutionalize ਕਰਨਾ ਹੋਵਗਾ। ਸਾਨੂੰ local planning  ਦੀ ਸਮੀਖਿਆ ਕਰਨੀ ਹੋਵੇਗੀ। ਸਾਨੂੰ ਇਮਾਰਤਾਂ ਦੇ ਨਿਰਮਾਣ ਦੇ ਲਈ, ਨਵੇਂ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਦੇ ਲਈ ਆਪਦਾ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਗਾਈਡਲਾਈਨਸ ਬਣਾਉਣੀ ਹੋਣਗੀਆਂ। ਇੱਕ ਤਰ੍ਹਾਂ ਨਾਲ ਪੂਰੇ ਸਿਸਟਮ ਦੀ overhauling ਦੀ ਜ਼ਰੂਰਤ ਹੈ। ਇਸ ਦੇ ਲਈ ਸਾਨੂੰ ਦੋ ਪੱਧਰਾਂ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਹਿਲਾ- ਇੱਥੇ ਜੋ disaster management  ਨਾਲ ਜੁੜੇ ਐਕਸਪਰਟਸ ਹਨ, ਉਨ੍ਹਾਂ ਨੂੰ ਜਨਭਾਗੀਦਾਰੀ Local participation  ‘ਤੇ ਸਭ ਤੋਂ ਅਧਿਕ ਧਿਆਨ ਦੇਣਾ ਚਾਹੀਦਾ ਹੈ। ਭਾਰਤ Local participation  ਨਾਲ ਕਿਵੇਂ ਬੜੇ ਲਕਸ਼ ਹਾਸਲ ਕਰ ਰਿਹਾ ਹੈ, ਇਹ ਅਸੀਂ ਸਾਰੇ ਦੇਖ ਰਹੇ ਹਾਂ। ਇਸ ਲਈ ਜਦੋਂ ਆਪਦਾ ਪ੍ਰਬੰਧਨ ਦੀ ਬਾਤ ਹੁੰਦੀ ਹੈ, ਤਾਂ ਉਹ ਵੀ ਬਿਨਾ ਜਨਭਾਗੀਦਾਰੀ ਦੇ ਸੰਭਵ ਨਹੀਂ ਹੈ। ਤੁਹਾਨੂੰ Local Resilience by Local participation ਦੇ ਮੰਤਰ ‘ਤੇ ਚਲਦੇ ਹੋਏ ਹੀ ਸਫ਼ਲਤਾ ਮਿਲ ਸਕਦੀ ਹੈ।  ਅਸੀਂ ਨਾਗਰਿਕਾਂ ਨੂੰ ਭੁਚਾਲ, ਸਾਈਕਲੋਨ, ਅੱਗ ਅਤੇ ਦੂਸਰੀਆਂ ਆਫ਼ਤਾਂ ਨਾਲ ਜੁੜੇ ਖਤਰਿਆਂ ਦੇ ਪ੍ਰਤੀ ਜਾਗਰੂਕ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੋਣੀ ਚਾਹੀਦੀ ਹੈ। ਇਸ ਨਾਲ ਜੁੜੇ ਸਹੀ ਨਿਯਮਾਂ, ਕਾਇਦਿਆਂ ਅਤੇ ਕਰਤਵ ਇਨ੍ਹਾਂ ਸਾਰੇ ਵਿਸ਼ਿਆਂ ਦਾ ਬੋਧ ਨਿਰੰਤਰ ਜਗਾਉਣਾ ਜ਼ਰੂਰੀ ਹੈ। ਸਾਨੂੰ ਪਿੰਡ, ਗਲੀ, ਮੁਹੱਲੇ ਦੇ ਪੱਧਰ ‘ਤੇ ਸਾਡੇ ਯੁਵਾ ਸਾਥੀਆਂ ਦੀ ਯੁਵਾ ਮੰਡਲ, ਸਖੀ ਮੰਡਲ, ਦੂਸਰੇ ਗਰੁਪਸ ਨੂੰ ਰਾਹਤ ਅਤੇ ਬਚਾਅ ਦੀ ਟ੍ਰੇਨਿੰਗ ਦੇਣੀ ਹੀ ਪਵੇਗੀ। ਆਪਦਾ ਮਿੱਤਰਾਂ, NCC-NSS, ਸਾਬਕਾ ਸੈਨਿਕਾਂ ਦੀ ਤਾਕਤ ਉਨ੍ਹਾਂ ਨੂੰ ਵੀ ਅਗਰ ਅਸੀਂ ਉਨ੍ਹਾਂ ਨੂੰ ਡੈਟਾ ਬੈਂਕ ਬਣਾ ਕੇ ਉਨ੍ਹਾਂ ਦੀ ਸ਼ਕਤੀ ਦਾ ਕਿਵੇਂ ਉਪਯੋਗ ਕਰ ਸਕਦੇ ਹਾਂ, ਇਸ ਦੇ ਕਮਿਊਨੀਕੇਸ਼ਨ ਦੀ ਵਿਵਸਥਾ ਬਣਾਉਣੀ ਹੋਵੇਗੀ। ਕਮਿਊਨਿਟੀ ਸੈਂਟਰਸ ਵਿੱਚ ਫਰਸਟ ਰਿਸਪੌਂਸ ਦੇ ਲਈ ਜ਼ਰੂਰੀ ਉਪਕਰਣਾਂ ਦੀ ਵਿਵਸਥਾ, ਉਨ੍ਹਾਂ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਬਹੁਤ ਜ਼ਰੂਰੀ ਹੈ ਅਤੇ ਮੇਰਾ ਅਨੁਭਵ ਹੈ ਕਦੇ-ਕਦੇ ਡੈਟਾ ਬੈਂਕ ਵੀ ਕਿਤਨਾ ਚੰਗਾ ਕੰਮ ਕਰਦੀ ਹੈ। ਮੈਂ ਜਦ ਗੁਜਰਾਤ ਵਿੱਚ ਸੀ, ਤਾਂ ਸਾਡੇ ਇੱਥੇ ਖੇੜਾ ਡਿਸਟ੍ਰਿਕਟ ਵਿੱਚ ਇੱਕ ਨਦੀ ਹੈ। ਉਸ ਵਿੱਚ ਕਦੇ 5-7 ਵਰ੍ਹਿਆਂ ਵਿੱਚ ਇੱਕ ਅੱਧਾ ਵਾਰ ਹੜ੍ਹ ਆਉਂਦਾ ਸੀ।  ਇੱਕ ਵਾਰ ਅਜਿਹਾ ਹੋਇਆ ਕਿ ਇੱਕ ਵਰ੍ਹੇ ਵਿੱਚ ਪੰਜ ਵਾਰ ਹੜ੍ਹ ਆਇਆ ਲੇਕਿਨ ਉਸ ਸਮੇਂ ਇਹ disaster ਨੂੰ ਲੈ ਕੇ ਕਾਫ਼ੀ ਕੁਝ ਗਤੀਵਿਧੀਆਂ ਡਿਵੈਲਪ ਹੋਈਆਂ ਸਨ। ਤਾਂ ਹਰ ਪਿੰਡ ਦੇ ਮੋਬਾਈਲ ਫੋਨ ਅਵੇਲੇਬਲ ਸਨ। ਹੁਣ ਉਸ ਸਮੇਂ ਤਾਂ ਕੋਈ ਲੋਕਲ ਲੈਂਗਵੇਜ਼ ਵਿੱਚ ਤਾਂ ਮੈਸੇਜਿੰਗ ਦੀ ਵਿਵਸਥਾ ਨਹੀਂ ਸੀ। ਲੇਕਿਨ ਅੰਗ੍ਰੇਜ਼ੀ ਵਿੱਚ ਹੀ ਗੁਜਰਾਤੀ ਵਿੱਚ ਲਿਖ ਕੇ ਮੈਸੇਜ਼ ਕਰਦੇ ਸੀ, ਪਿੰਡ ਦੇ ਲੋਕਾਂ ਦੀ ਦੋਖੋ ਅਜਿਹੀ ਸਥਿਤੀ ਹੈ, ਇਤਨੇ ਘੰਟੇ ਤੋਂ ਬਾਅਦ ਪਾਣੀ ਆਉਣ ਦੀ ਸੰਭਾਵਨਾ ਹੈ ਅਤੇ ਮੈਨੂੰ ਬਰਾਬਰ ਯਾਦ ਹੈ 5 ਵਾਰ ਹੜ੍ਹ ਆਉਣ ਦੇ ਬਾਵਜੂਦ ਵੀ ਇਨਸਾਨ ਦਾ ਤਾਂ ਸੁਆਲ ਨਹੀਂ, ਇੱਕ ਵੀ ਪਸ਼ੂ ਨਹੀਂ ਮਰਿਆ ਸੀ। ਕੋਈ ਵਿਅਕਤੀ ਨਹੀਂ ਮਰਿਆ, ਪਸ਼ੂ ਨਹੀਂ ਮਰਿਆ, ਕਿਉਂਕਿ ਸਮੇਂ ‘ਤੇ ਕਮਿਊਨੀਕੇਸ਼ਨ ਹੋਇਆ ਅਤੇ ਇਸ ਲਈ ਅਸੀਂ ਇਨ੍ਹਾਂ ਵਿਵਸਥਾਵਾਂ ਦਾ ਉਪਯੋਗ ਕਰਦੇ ਹਾਂ। ਬਚਾਅ ਅਤੇ ਰਾਹਤ ਕਾਰਜ ਜੇਕਰ ਸਮੇਂ ਰਹਿੰਦੇ ਸ਼ੁਰੂ ਹੋਵੇਗਾ, ਤਾਂ ਜੀਵਨ ਦੇ ਨੁਕਸਾਨ ਨੂੰ ਅਸੀਂ ਘਟ ਕਰ ਸਕਦੇ ਹਾਂ।

ਦੂਸਰਾ, ਟੈਕਨੋਲੌਜੀ ਦਾ ਉਪਯੋਗ ਕਰਦੇ ਹੋਏ ਸਾਨੂੰ ਹਰ ਘਰ, ਹਰ ਗਲੀ ਨੂੰ ਲੈ ਕੇ ਰੀਅਲ ਟਾਈਮ ਰਜਿਸਟ੍ਰੇਸ਼ਨ, ਮੌਨੀਟਰਿੰਗ ਦੀ ਵਿਵਸਥਾ ਬਣਾਉਣੀ ਹੋਵੇਗੀ। ਕਿਹੜਾ ਘਰ ਕਿਤਨਾ ਪੁਰਾਣਾ ਹੈ, ਕਿਸ ਗਲੀ, ਕਿਸ ਡ੍ਰੇਨੇਜ਼ ਦੀ ਕੀ ਸਥਿਤੀ ਹੈ? ਸਾਡੇ ਬਿਜਲੀ, ਪਾਣੀ ਜਿਹੇ ਇਨਫ੍ਰਾਸਟ੍ਰਕਚਰ ਦਾ resilience ਕਿਤਨਾ ਹੈ? ਹੁਣ ਜੈਸੇ ਮੈਂ ਹਾਲੇ ਕੁਝ ਦਿਨ ਪਹਿਲਾਂ ਮੀਟਿੰਗ ਕਰ ਰਿਹਾ ਸੀ ਅਤੇ ਮੇਰੀ ਮੀਟਿੰਗ ਦਾ ਵਿਸ਼ਾ ਇਹੀ ਸੀ ਕਿ ਭਈ heat wave  ਦੀ ਚਰਚਾ ਹੈ ਤਾਂ ਘਟ ਤੋਂ ਘਟ ਪਿਛਲੀ ਵਾਰ ਅਸੀਂ ਦੇਖਿਆ ਦੋ ਵਾਰ ਸਾਡੇ ਹਸਪਤਾਲਾਂ ਵਿੱਚ ਅੱਗ ਲੱਗੀ ਅਤੇ ਉਹ ਬਹੁਤ ਦਰਦਨਾਕ ਹੁੰਦਾ ਹੈ। ਕੋਈ ਪੇਸ਼ੈਂਟ ਬੇਸਹਾਰਾ ਹੁੰਦਾ ਹੈ। ਹੁਣ ਪੂਰੇ ਹੌਸਪਿਟਲ ਦੀ ਵਿਵਸਥਾ ਨੂੰ ਇੱਕ ਵਾਰ ਬਰੀਕੀ ਨਾਲ ਦੇਖਣਾ, ਹੋ ਸਕਦਾ ਹੈ ਇੱਕ ਬਹੁਤ ਬੜੀ ਦੁਰਘਟਨਾ ਤੋਂ ਸਾਨੂੰ ਬਚਾ ਸਕਦਾ ਹੈ। ਮੈਨੂੰ ਲਗਦਾ ਹੈ ਕਿ ਜਿਤਨੀ ਜ਼ਿਆਦਾ ਉੱਥੋਂ ਦੀਆਂ ਵਿਵਸਥਾਵਾਂ ਦੀ ਸਟੀਕ ਜਾਣਕਾਰੀ ਸਾਡੇ ਪਾਸ ਹੋਵੇਗੀ ਤਦ ਹੀ ਅਸੀਂ proactive step  ਲੈ ਸਕਦੇ ਹਾਂ।

ਸਾਥੀਓ,

ਅੱਜਕਲ੍ਹ ਅਸੀਂ ਦੇਖਦੇ ਹਾਂ, ਬੀਤੇ ਵਰ੍ਹਿਆਂ ਵਿੱਚ ਸੰਘਣੇ ਸ਼ਹਿਰੀ ਖੇਤਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਵਧੀਆਂ ਹਨ। ਗਰਮੀ ਵਧਦੀ ਹੈ ਤਾਂ ਕਦੇ ਕਿਸੇ ਹਸਪਤਾਲ ਵਿੱਚ, ਕਿਸੇ ਫੈਕਟਰੀ ਵਿੱਚ, ਕਿਸੇ ਹੋਟਲ ਵਿੱਚ ਜਾਂ ਕਿਸੇ ਬਹੁ-ਮੰਜਿਲਾ ਰਿਹਾਇਸ਼ੀ ਇਮਾਰਤ ਵਿੱਚ ਵਿਕਰਾਲ ਅੱਗ ਦੇਖਣ ਨੂੰ ਮਿਲ ਜਾਂਦੀ ਹੈ। ਇਸ ਨਾਲ ਨਿਪਟਣ ਦੇ ਲਈ ਸਾਨੂੰ ਬਹੁਤ systematically ਚਾਹੇ ਉਹ human resource development  ਹੋਵੇ, ਚਾਹੇ  technology  ਹੋਵੇ, ਚਾਹੇ ਸੰਸਾਧਨ ਹੋਣ, ਵਿਵਸਥਾ ਹੋਵੇ ਸਾਨੂੰ ਕੌਰਡੀਨੇਟਿਡ whole of the government approach ਦੇ ਨਾਲ ਕੰਮ ਕਰਨਾ ਹੋਵੇਗਾ। ਜੋ ਸੰਘਣੀ ਅਬਾਦੀ ਵਾਲੇ ਖੇਤਰ ਹਨ, ਜਿੱਥੇ ਤੱਕ ਗੱਡੀ ਰਾਹੀਂ ਪਹੁੰਚਣਾ ਵੀ ਮੁਸ਼ਕਿਲ ਹੁੰਦਾ ਹੈ, ਉੱਥੇ ਅੱਗ ਬੁਝਾਉਣ ਦੇ ਲਈ ਪਹੁੰਚਣਾ ਬਹੁਤ ਬੜੀ ਚੁਣੌਤੀ ਹੋ ਜਾਂਦੀ ਹੈ। ਸਾਨੂੰ ਇਸ ਦਾ ਸਮਾਧਾਨ ਖੋਜਣਾ ਹੋਵੇਗਾ। High rise buildings ਵਿੱਚ ਲੱਗਣ ਵਾਲੀ ਅੱਗ ਨੂੰ ਬੁਝਾਉਣ ਦੇ ਲਈ ਸਾਡੇ ਜੋ fire fighters ਸਾਥੀ ਹਨ, ਉਨ੍ਹਾਂ ਦੇ ਸਕਿਲ ਸੈੱਟ ਨੂੰ ਸਾਨੂੰ ਲਗਾਤਾਰ ਵਧਾਉਣਾ ਹੋਵੇਗਾ। ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਇਹ ਜੋ industrial fires ਲਗਦੀ ਹੈ, ਉਸ ਨੂੰ ਬੁਝਾਉਣ ਦੇ ਲਈ ਲੋੜੀਂਦੇ ਸੰਸਾਧਨ ਹੋਣ।

ਸਾਥੀਓ,

ਡਿਜਾਸਟਰ ਮੈਨੇਜਮੈਂਟ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਸਥਾਨਕ ਪੱਧਰ ‘ਤੇ ਸਕਿੱਲ ਅਤੇ ਜ਼ਰੂਰੀ ਉਪਕਰਣ, ਉਨ੍ਹਾਂ ਦੋਨਾਂ ਦਾ ਆਧੁਨਿਕ ਹੁੰਦੇ ਰਹਿਣਾ ਵੀ ਬਹੁਤ ਜ਼ਰੂਰੀ ਹੈ। ਜੈਸੇ ਅੱਜਕੱਲ੍ਹ ਅਜਿਹੇ ਅਨੇਕ ਉਪਕਰਣ ਆ ਗਏ ਹਨ, ਜੋ forest waste  ਨੂੰ biofuel ਵਿੱਚ ਬਦਲਦੇ ਹਨ। ਕੀ ਅਸੀਂ ਆਪਣੀ women’s self help group ਹਨ, ਉਨ੍ਹਾਂ ਭੈਣਾਂ ਨੂੰ ਜੋੜ ਕੇ ਉਨ੍ਹਾਂ ਨੂੰ ਜੇਕਰ ਐਸੇ ਉਪਕਰਣ ਦੇ ਦਿੱਤੇ ਤਾਂ ਉਹ ਇਸ ਜੰਗਲ ਦਾ ਜੋ ਵੀ waste ਪਿਆ ਹੈ ਇੱਕਠਾ ਕਰਕੇ, ਉਸ ਨੂੰ ਪ੍ਰੋਸੈੱਸ ਕਰਕੇ, ਉਸ ਵਿੱਚੋਂ ਚੀਜ਼ਾਂ ਬਣਾ ਕੇ ਦੇ ਦੇਣ ਤਾਕਿ ਜੰਗਲ ਵਿੱਚ ਅੱਗ ਲੱਗਣ ਦੀਆਂ ਸੰਭਾਵਨਾਵਾਂ ਘਟ ਹੋ ਜਾਣ ਅਤੇ ਇਸ ਨਾਲ ਉਨ੍ਹਾਂ ਦੀ ਆਮਦਨੀ ਵੀ ਵਧੇਗੀ ਅਤੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਘਟ ਹੋਣਗੀਆਂ। ਇੰਡਸਟ੍ਰੀ ਅਤੇ ਹਸਪਤਾਲ ਜੈਸੇ ਸੰਸਥਾਨ ਜਿੱਥੇ ਅੱਗ, ਗੈਸ ਲੀਕ ਜਿਹੇ ਖਤਰੇ ਅਧਿਕ ਹੁੰਦੇ ਹਨ, ਇਹ ਸਰਕਾਰ ਦੇ ਨਾਲ ਪਾਰਟਨਰਸ਼ਿਪ ਕਰਕੇ, ਸਪੈਸ਼ਲਿਸਟ ਲੋਕਾਂ ਦੀ ਫੋਰਸ ਤਿਆਰ ਕਰ ਸਕਦੇ ਹਨ। ਆਪਣੇ ਐਂਬੂਲੈਂਸ ਨੈੱਟਵਰਕ ਦਾ ਸਾਨੂੰ ਵਿਸਤਾਰ ਵੀ ਕਰਨਾ ਹੋਵੇਗਾ ਅਤੇ ਇਸ ਨੂੰ ਫਿਊਚਰ ਰੈੱਡੀ ਵੀ ਬਣਾਉਣਾ ਹੋਵੇਗਾ।  

ਇਸ ਨੂੰ ਅਸੀਂ 5G, AI  ਅਤੇ IoT ਜਿਹੀਆਂ ਟੈਕਨੋਲੌਜੀਆਂ ਤੋਂ ਅਧਿਕ responsive ਅਤੇ effective ਕਿਵੇਂ ਬਣਾ ਸਕਦੇ ਹਾਂ, ਇਸ ‘ਤੇ ਵੀ ਵਿਆਪਕ ਚਰਚਾ ਕਰਕੇ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ। ਡ੍ਰੋਨ ਟੈਕਨੋਲੌਜੀ ਦਾ ਰਾਹਤ ਅਤੇ ਬਚਾਅ ਵਿੱਚ ਅਧਿਕ ਤੋਂ ਅਧਿਕ ਉਪਯੋਗ ਅਸੀਂ ਕਿਵੇਂ ਕਰ ਸਕਦੇ ਹਾਂ? ਕੀ ਅਸੀਂ ਐਸੇ ਗੈਜੇਟਸ ‘ਤੇ ਫੋਕਸ ਕਰ ਸਕਦੇ ਹਾਂ, ਜੋ ਸਾਨੂੰ ਆਪਦਾ ਨੂੰ ਲੈ ਕੇ ਐਲਰਟ ਕਰ ਸਕਣ? ਅਜਿਹੇ ਪਰਸਨਲ ਗੈਜੇਟਸ ਜੋ ਮਲਬੇ ਦੇ ਹੇਠਾਂ ਦਬਨ ਦੀ ਸਥਿਤੀ ਵਿੱਚ ਲੋਕੇਸ਼ਨ ਦੀ ਜਾਣਕਾਰੀ ਦੇ ਸਕਣ, ਵਿਅਕਤੀ ਦੀ ਸਥਿਤੀ ਦੀ ਜਾਣਕਾਰੀ ਦੇ ਸਕਣ? ਸਾਨੂੰ ਇਸ ਤਰ੍ਹਾਂ ਦੇ ਇਨੋਵੇਸ਼ਨ ‘ਤੇ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜਿਹੀਆਂ ਸਮਾਜਿਕ ਸੰਸਥਾਵਾਂ ਹਨ, ਜੋ ਟੈਕਨੋਲੌਜੀ ਦੀ ਮਦਦ ਨਾਲ, ਨਵੀਆਂ-ਨਵੀਆਂ ਵਿਵਸਥਾਵਾਂ ਤਿਆਰ ਕਰ ਰਹੀਆਂ ਹਨ। ਸਾਨੂੰ ਇਨ੍ਹਾਂ ਦਾ ਵੀ ਅਧਿਐਨ ਕਰਨਾ ਚਾਹੀਦਾ ਹੈ, ਉੱਥੋਂ ਦੀ Best Practices ਨੂੰ Adopt  ਕਰਨਾ ਚਾਹੀਦਾ ਹੈ।

ਸਾਥੀਓ,

ਭਾਰਤ ਅੱਜ ਦੁਨੀਆ ਭਰ ਵਿੱਚ ਆਉਣ ਵਾਲੀਆਂ ਆਫ਼ਤਾਂ ਨੂੰ ਲੈ ਕੇ ਤੇਜ਼ੀ ਨਾਲ response ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ ਅਤੇ resilience infrastructure ਦੇ ਲਈ ਪਹਿਲ ਵੀ ਕਰਦਾ ਹੈ। ਭਾਰਤ ਦੀ ਅਗਵਾਈ ਵਿੱਚ ਬਣੇ Coalition for Disaster Resilient Infrastructure  ਨਾਲ ਦੁਨੀਆ ਦੇ 100 ਤੋਂ ਅਧਿਕ ਦੇਸ਼ ਅੱਜ ਜੁੜ ਚੁਕੇ ਹਨ। Tradition ਅਤੇ technology ਸਾਡੀਆਂ ਤਾਕਤ ਹਨ। ਇਸੇ ਤਾਕਤ ਨਾਲ ਅਸੀਂ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਲਈ disaster resilience ਨਾਲ ਜੁੜੇ ਬਿਹਤਰੀਨ ਮਾਡਲ ਤਿਆਰ ਕਰ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਚਰਚਾ ਸੁਝਾਵਾਂ ਅਤੇ ਸਮਾਧਾਨਾਂ ਨਾਲ ਭਰਪੂਰ ਹੋਵੇਗੀ, ਅਨੇਕ ਨਵੀਆਂ ਬਾਤਾਂ ਦੇ ਲਈ ਸਾਡੇ ਲਈ ਰਾਹ ਖੁੱਲ੍ਹਣਗੇ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਸ ਦੋ ਦਿਨੀਂ ਸਮਿਟ ਵਿੱਚ actionable points  ਨਿਕਲਣਗੇ। ਮੈਨੂੰ ਵਿਸ਼ਵਾਸ ਹੈ ਕਿ ਹੋਰ ਸਮਾਂ ਵੀ ਠੀਕ ਹੈ ਬਾਰਿਸ਼ ਦੇ ਦਿਨਾਂ ਤੋਂ ਪਹਿਲਾਂ ਇਸ ਪ੍ਰਕਾਰ ਦੀ ਤਿਆਰੀ ਅਤੇ ਇਸ ਤੋਂ ਬਾਅਦ ਰਾਜਾਂ ਵਿੱਚ, ਰਾਜਾਂ ਤੋਂ ਬਾਅਦ ਮਹਾਨਗਰ ਅਤੇ ਨਗਰਾਂ ਵਿੱਚ ਇਸ ਵਿਵਸਥਾ ਨੂੰ ਅਸੀਂ ਅੱਗੇ ਵਧਾਈਏ, ਇੱਕ ਸਿਲਸਿਲਾ ਚਲਾਈਏ ਤਾਂ ਹੋ ਸਕਦਾ ਹੈ ਕਿ ਵਰਖਾ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਪ੍ਰਕਾਰ ਨਾਲ ਪੂਰੀ ਵਿਵਸਥਾ ਨੂੰ sensitise ਕਰ ਸਕਦੇ ਹਾਂ ਜਿੱਥੇ ਜ਼ਰੂਰਤ ਹੈ ਉੱਥੇ ਪੂਰਤੀ ਵੀ ਕਰ ਸਕਦੇ ਹਾਂ ਅਤੇ ਅਸੀਂ ਘਟ ਤੋਂ ਘਟ ਨੁਕਸਾਨ ਹੋਵੇ ਉਸ ਦੇ ਲਈ ਸੁਚੇਤ ਹੋ ਸਕਦੇ ਹਾਂ। ਮੇਰੀ ਤਰਫ ਤੋਂ ਆਪ ਦੇ ਇਸ ਸਮਿਟ ਨੂੰ ਬਹੁਤ -ਬਹੁਤ ਸ਼ੁਭਕਾਮਨਾਵਾਂ ਹਨ।

ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi