"ਇਹ ਪਲ 140 ਕਰੋੜ ਧੜਕਣਾਂ ਦੀ ਸਮਰੱਥਾ ਅਤੇ ਭਾਰਤ ਦੀ ਨਵੀਂ ਊਰਜਾ ਦੇ ਵਿਸ਼ਵਾਸ ਦਾ ਹੈ"
"‘ਅੰਮ੍ਰਿਤ ਕਾਲ’ ਦੀ ਪਹਿਲੀ ਰੋਸ਼ਨੀ ਵਿੱਚ, ਇਹ ਸਫ਼ਲਤਾ ਦੀ’ਅੰਮ੍ਰਿਤ ਵਰਸ਼ਾ’ ਹੈ"
"ਸਾਡੇ ਵਿਗਿਆਨੀਆਂ ਦੇ ਸਮਰਪਣ ਅਤੇ ਪ੍ਰਤਿਭਾ ਨਾਲ ਭਾਰਤ ਚੰਦਰਮਾ ਦੇ ਉਸ ਦੱਖਣੀ ਧਰੁਵ 'ਤੇ ਪਹੁੰਚ ਗਿਆ ਹੈ, ਜਿੱਥੇ ਅੱਜ ਤੱਕ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ"
“ਉਹ ਸਮਾਂ ਦੂਰ ਨਹੀਂ ਜਦੋਂ ਬੱਚੇ ਕਹਿਣਗੇ’ ਚੰਦਾ ਮਾਮਾ ਏਕ ਟੂਰ ਕੇ’ ਯਾਨੀ ਚੰਦਰਮਾ ਇੱਕ ਯਾਤਰਾ ਦੀ ਦੂਰੀ 'ਤੇ ਹੈ"
"ਸਾਡਾ ਚੰਦਰਮਾ ਮਿਸ਼ਨ ਮਾਨਵ-ਕੇਂਦ੍ਰਿਤ ਪਹੁੰਚ 'ਤੇ ਅਧਾਰਿਤ ਹੈ। ਇਸ ਲਈ, ਇਹ ਸਫ਼ਲਤਾ ਪੂਰੀ ਮਾਨਵਤਾ ਦੀ ਹੈ"
"ਅਸੀਂ ਆਪਣੇ ਸੌਰ ਮੰਡਲ ਦੀਆਂ ਸੀਮਾਵਾਂ ਦੀ ਪਰਖ ਕਰਾਂਗੇ ਅਤੇ ਮਾਨਵਤਾ ਲਈ ਬ੍ਰਹਿਮੰਡ ਦੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਕੰਮ ਕਰਾਂਗੇ"
"ਭਾਰਤ ਵਾਰ-ਵਾਰ ਸਾਬਤ ਕਰ ਰਿਹਾ ਹੈ ਕਿ ਅਸਮਾਨ ਦੀ ਸੀਮਾ ਨਹੀਂ ਹੈ"

ਮੇਰੇ ਪਿਆਰੇ ਪਰਿਵਾਰਜਨੋਂ,

ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਐਸਾ ਇਤਿਹਾਸ ਬਣਦੇ ਹੋਏ ਦੇਖਦੇ ਹਾਂ, ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਜਿਹੀਆਂ ਇਤਿਹਾਸਕ ਘਟਨਾਵਾਂ, ਰਾਸ਼ਟਰ ਜੀਵਨ ਦੀ ਚਿਰਿੰਜੀਵ ਚੇਤਨਾ ਬਣ ਜਾਂਦੀਆਂ ਹਨ। ਇਹ ਖਿਣ ਅਭੁੱਲ ਹੈ। ਇਹ ਖਿਣ ਅਭੂਤਪੂਰਵ ਹੈ। ਇਹ ਖਿਣ, ਵਿਕਸਿਤ ਭਾਰਤ ਦੇ ਸ਼ੰਖਨਾਦ ਦਾ ਹੈ। ਇਹ ਖਿਣ, ਨਵੇਂ ਭਾਰਤ ਦੇ ਜੈਘੋਸ਼ ਦਾ ਹੈ। ਇਹ ਖਿਣ, ਮੁਸ਼ਕਿਲਾਂ ਦੇ ਮਹਾਸਾਗਰ ਨੂੰ ਪਾਰ ਕਰਨ ਦਾ ਹੈ। ਇਹ ਖਿਣ, ਜਿੱਤ ਦੇ ਚੰਦਰਪਥ  'ਤੇ ਚਲਣ ਦਾ ਹੈ। ਇਹ ਖਿਣ, 140 ਕਰੋੜ ਧੜਕਣਾਂ ਦੀ ਸਮਰੱਥਾ ਦਾ ਹੈ। ਇਹ ਖਿਣ, ਭਾਰਤ ਵਿੱਚ ਨਵੀਂ ਊਰਜਾ, ਨਵੇਂ ਵਿਸ਼ਵਾਸ, ਨਵੀਂ ਚੇਤਨਾ ਦਾ ਹੈ। ਇਹ ਖਿਣ, ਭਾਰਤ ਦੇ ਉਦਯੀਮਾਨ ਭਾਗ (ਭਾਰਤ ਦੀ ਚੜ੍ਹਦੀ ਕਿਸਮਤ/ ਭਾਰਤ ਦੇ ਚੜ੍ਹਦੇ ਭਾਗ ) ਦੇ ਸੱਦੇ ਦਾ ਹੈ। ( This moment is the call of India's ascending destiny.)

ਅੰਮ੍ਰਿਤ ਕਾਲ(‘Amrit Kaal’) ਦੀ ਪ੍ਰਥਮ ਪ੍ਰਭਾ ਵਿੱਚ ਸਫ਼ਲਤਾ ਦੀ ਇਹ ਅੰਮ੍ਰਿਤ ਵਰਖਾ ਹੋਈ ਹੈ। ਅਸੀਂ ਧਰਤੀ ‘ਤੇ ਸੰਕਲਪ ਲਿਆ, ਅਤੇ ਚੰਦਰਮਾ ‘ਤੇ ਉਸ ਨੂੰ ਸਾਕਾਰ ਕੀਤਾ। ਅਤੇ ਸਾਡੇ ਵਿਗਿਆਨਕ ਸਾਥੀਆਂ ਨੇ ਭੀ ਕਿਹਾ ਕਿ  India is now on the moon. ਅੱਜ ਅਸੀਂ ਅੰਤਰਿਕਸ਼ (ਪੁਲਾੜ) ਵਿੱਚ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਸਾਖੀ ਬਣੇ ਹਾਂ।( Today, we have witnessed the new flight of New India in space.)

 

ਸਾਥੀਓ,

ਮੈਂ ਇਸ ਸਮੇਂ ਬ੍ਰਿਕਸ ਸਮਿਟ (BRICS Summit) ਵਿੱਚ ਹਿੱਸਾ ਲੈਣ ਦੇ ਲਈ ਦੱਖਣੀ ਅਫਰੀਕਾ ਵਿੱਚ ਹਾਂ। ਲੇਕਿਨ, ਹਰ ਦੇਸ਼ਵਾਸੀ ਦੀ ਤਰ੍ਹਾਂ ਮੇਰਾ ਮਨ ਚੰਦਰਯਾਨ ਮਹਾਅਭਿਯਾਨ (Chandrayaan Mission) 'ਤੇ ਭੀ ਲਗਿਆ ਹੋਇਆ ਸੀ। ਨਵਾਂ ਇਤਿਹਾਸ ਬਣਦੇ ਹੀ ਹਰ ਭਾਰਤੀ ਜਸ਼ਨ ਵਿੱਚ ਡੁੱਬ ਗਿਆ ਹੈ, ਹਰ ਘਰ ਵਿੱਚ ਉਤਸਵ ਸ਼ੁਰੂ ਹੋ ਗਿਆ ਹੈ। ਹਿਰਦੇ ਤੋਂ ਮੈਂ ਭੀ ਆਪਣੇ ਦੇਸ਼ਵਾਸੀਆਂ ਦੇ ਨਾਲ, ਆਪਣੇ ਪਰਿਵਾਰਜਨਾਂ ਦੇ ਨਾਲ ਉੱਲਾਸ ਨਾਲ ਜੁੜਿਆ ਹੋਇਆ ਹਾਂ। ਮੈਂ ਟੀਮ ਚੰਦਰਯਾਨ (Team Chandrayaan)ਨੂੰ, ਇਸਰੋ(ISRO) ਨੂੰ ਅਤੇ ਦੇਸ਼ ਦੇ ਸਾਰੇ ਵਿਗਿਆਨੀਆਂ ਨੂੰ ਜੀ ਜਾਨ ਤੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਜਿਨ੍ਹਾਂ ਨੇ ਇਸ ਪਲ ਦੇ ਲਈ ਵਰ੍ਹਿਆਂ ਤੱਕ ਇਤਨਾ ਪਰਿਸ਼੍ਰਮ ਕੀਤਾ ਹੈ। ਉਤਸ਼ਾਹ, ਉਮੰਗ, ਆਨੰਦ ਅਤੇ ਭਾਵੁਕਤਾ ਨਾਲ ਭਰੇ ਇਸ ਅਦਭੁਤ ਪਲ ਦੇ ਲਈ ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਭੀ ਕੋਟਿ-ਕੋਟਿ ਵਧਾਈਆਂ ਦਿੰਦਾ ਹਾਂ!

 

ਮੇਰੇ ਪਰਿਵਾਰਜਨੋਂ,

ਸਾਡੇ ਵਿਗਿਆਨੀਆਂ ਦੇ ਪਰਿਸ਼੍ਰਮ (ਦੀ ਮਿਹਨਤ) ਅਤੇ ਪ੍ਰਤਿਭਾ ਨਾਲ ਭਾਰਤ, ਚੰਦਰਮਾ ਦੇ ਉਸ ਦੱਖਣੀ ਧਰੁਵ 'ਤੇ ਪਹੁੰਚਿਆ  ਹੈ, ਜਿੱਥੇ ਅੱਜ ਤੱਕ ਦੁਨੀਆ ਦਾ ਕੋਈ ਭੀ ਦੇਸ਼ ਨਹੀਂ ਪਹੁੰਚ ਸਕਿਆ ਹੈ। ਹੁਣ ਅੱਜ ਦੇ ਬਾਅਦ ਤੋਂ ਚੰਦ ਨਾਲ ਜੁੜੇ ਮਿੱਥਕ ਬਦਲ ਜਾਣਗੇ, ਕਥਾਨਕ ਭੀ ਬਦਲ ਜਾਣਗੇ ਅਤੇ ਨਵੀਂ ਪੀੜ੍ਹੀ ਦੇ ਲਈ ਕਹਾਵਤਾਂ ਭੀ ਬਦਲ ਜਾਣਗੀਆਂ। ਭਾਰਤ ਵਿੱਚ ਤਾਂ ਅਸੀਂ ਸਾਰੇ ਲੋਕ ਧਰਤੀ ਨੂੰ ਮਾਂ ਕਹਿੰਦੇ ਹਾਂ ਅਤੇ ਚੰਦ ਨੂੰ ਮਾਮਾ ਬੁਲਾਉਂਦੇ ਹਾਂ।( In India, we refer to the Earth as our mother and the Moon as our ‘Mama’ (maternal uncle).) ਕਦੇ ਕਿਹਾ ਜਾਂਦਾ ਸੀ, ਕਿ ਚੰਦਾ ਮਾਮਾ ਬਹੁਤ ‘ਦੂਰ’ ਦੇ ਹਨ ("Chanda Mama is quite far away.")। ਹੁਣ ਇੱਕ ਦਿਨ ਉਹ ਭੀ ਆਵੇਗਾ ਜਦੋਂ ਬੱਚੇ ਕਿਹਾ ਕਰਨਗੇ- ਚੰਦਾ ਮਾਮਾ ਬੱਸ ਇੱਕ 'ਟੂਰ' ਦੇ ਹਨ।("Chanda Mama is just a 'tour' away.")

 

ਸਾਥੀਓ,

ਇਸ ਖੁਸ਼ੀ ਦੇ ਅਵਸਰ 'ਤੇ, ਮੈਂ ਦੁਨੀਆ ਦੇ ਸਾਰੇ ਲੋਕਾਂ ਨੂੰ, ਹਰ ਦੇਸ਼ ਅਤੇ ਖੇਤਰ ਦੇ ਲੋਕਾਂ ਨੂੰ ਭੀ ਸੰਬੋਧਨ ਕਰਨਾ ਚਾਹਾਂਗਾ। ਭਾਰਤ ਦਾ ਸਫ਼ਲ ਚੰਦਰਮਾ ਮਿਸ਼ਨ ਇਕੱਲੇ ਭਾਰਤ ਦਾ ਨਹੀਂ ਹੈ। ਇਹ ਇੱਕ ਐਸਾ ਵਰ੍ਹਾ ਹੈ ਜਿਸ ਵਿੱਚ ਦੁਨੀਆ ਭਾਰਤ ਦੀ ਜੀ-20 ਦੀ ਪ੍ਰਧਾਨਗੀ (India’s G-20 presidency) ਦੇਖ ਰਹੀ ਹੈ। 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ'(‘One Earth, One Family, One Future’) ਦਾ ਸਾਡਾ ਦ੍ਰਿਸ਼ਟੀਕੋਣ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ। ਅਸੀਂ ਇਸ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੇ ਹਾਂ, ਉਸ ਦਾ ਯੂਨੀਵਰਸਲੀ ਸੁਆਗਤ ਕੀਤਾ ਗਿਆ ਹੈ। ਸਾਡਾ ਚੰਦਰ ਮਿਸ਼ਨ ਭੀ ਇਸੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ 'ਤੇ ਅਧਾਰਿਤ ਹੈ। ਇਸ ਲਈ, ਇਹ ਸਫ਼ਲਤਾ ਪੂਰੀ ਮਾਨਵਤਾ ਦੀ ਹੈ। ਅਤੇ ਇਸ ਨਾਲ ਭਵਿੱਖ ਵਿੱਚ ਹੋਰ ਦੇਸ਼ਾਂ ਦੇ ਚੰਦਰ ਅਭਿਯਾਨਾਂ (moon missions) ਵਿੱਚ ਮਦਦ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਗਲੋਬਲ ਸਾਊਥ ਸਹਿਤ ਦੁਨੀਆ ਦੇ ਸਾਰੇ ਦੇਸ਼ ਅਜਿਹੀਆਂ ਉਪਲਬਧੀਆਂ ਹਾਸਲ ਕਰਨ ਦੇ ਸਮਰੱਥ ਹਨ। ਅਸੀਂ ਸਾਰੇ ਚੰਦਰਮਾ ਅਤੇ ਉਸ ਤੋਂ ਅੱਗੇ ਦੀ ਆਕਾਂਖਿਆ ਕਰ ਸਕਦੇ ਹਾਂ।

 

ਮੇਰੇ ਪਰਿਵਾਰਜਨੋਂ,

ਚੰਦਰਯਾਨ ਮਹਾਅਭਿਯਾਨ (Chandrayaan Mission) ਦੀ ਇਹ ਉਪਲਬਧੀ, ਭਾਰਤ ਦੀ ਉਡਾਣ ਨੂੰ ਚੰਦਰਮਾ ਦੇ ਗ੍ਰਹਿ-ਪਥ (Moon's orbit) ਤੋਂ ਬਾਹਰ ਲੈ ਜਾਵੇਗੀ। ਅਸੀਂ ਸਾਡੇ ਸੌਰ ਮੰਡਲ(solar system) ਦੀਆਂ ਸੀਮਾਵਾਂ ਦੀ ਸਮਰੱਥਾ ਪਰਖਾਂਗੇ, ਅਤੇ ਮਾਨਵ ਦੇ ਲਈ ਬ੍ਰਹਿਮੰਡ ਦੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਭੀ ਜ਼ਰੂਰ ਕੰਮ ਕਰਾਂਗੇ। ਅਸੀਂ ਭਵਿੱਖ ਦੇ ਲਈ ਕਈ ਬੜੇ ਅਤੇ ਖ਼ਾਹਿਸ਼ੀ ਲਕਸ਼ ਤੈਅ ਕੀਤੇ ਹਨ। ਜਲਦੀ ਹੀ, ਸੂਰਜ ਦੇ ਵਿਸਤ੍ਰਿਤ ਅਧਿਐਨ ਦੇ ਲਈ ਇਸਰੋ(ISRO) 'ਆਦਿਤਯ L-1’('Aditya L-1') ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ਇਸ ਦੇ ਬਾਅਦ ਸ਼ੁੱਕਰ (Venus) ਭੀ ਇਸਰੋ ਦੇ ਲਕਸ਼ਾਂ ਵਿੱਚੋਂ ਇੱਕ (on ISRO's agenda) ਹੈ। ਗਗਨਯਾਨ ਮਿਸ਼ਨ (Gaganyaan mission) ਦੇ ਜ਼ਰੀਏ, ਦੇਸ਼ ਆਪਣੇ ਪਹਿਲੇ human ਸਪੇਸ ਫਲਾਇਟ ਮਿਸ਼ਨ ਦੇ ਲਈ ਭੀ ਪੂਰੀ  ਤਿਆਰੀ ਨਾਲ ਜੁਟਿਆ ਹੈ। ਭਾਰਤ ਵਾਰ-ਵਾਰ ਇਹ ਸਾਬਤ ਕਰ ਰਿਹਾ ਹੈ ਕਿ sky is not the limit.

 

ਸਾਥੀਓ,

ਸਾਇੰਸ ਅਤੇ ਟੈਕਨੋਲੋਜੀ, ਦੇਸ਼ ਦੇ ਉੱਜਵਲ ਭਵਿੱਖ ਦਾ ਅਧਾਰ ਹੈ। ਇਸ ਲਈ ਦੇਸ਼ ਅੱਜ ਦੇ ਦਿਨ ਨੂੰ ਦੇਸ਼ ਹਮੇਸ਼ਾ-ਹਮੇਸ਼ਾ ਦੇ ਲਈ ਯਾਦ ਰੱਖੇਗਾ। ਇਹ ਦਿਨ ਸਾਨੂੰ ਸਾਰਿਆਂ ਨੂੰ ਉੱਜਵਲ ਭਵਿੱਖ ਦੀ ਤਰਫ਼ ਵਧਣ ਦੇ  ਲਈ ਪ੍ਰੇਰਿਤ ਕਰੇਗਾ। ਇਹ ਦਿਨ ਸਾਨੂੰ ਆਪਣੇ ਸੰਕਲਪਾਂ ਦੀ ਸਿੱਧੀ ਦਾ ਰਸਤਾ ਦਿਖਾਏਗਾ। ਇਹ ਦਿਨ, ਇਸ ਬਾਤ ਦਾ ਪ੍ਰਤੀਕ ਹੈ ਕਿ ਹਾਰ ਤੋਂ ਸਬਕ ਲੈ ਕੇ ਜਿੱਤ ਕਿਵੇਂ ਹਾਸਲ ਕੀਤੀ ਜਾਂਦੀ ਹੈ। ਇੱਕ ਵਾਰ ਫਿਰ ਦੇਸ਼ ਦੇ ਸਾਰੇ ਵਿਗਿਆਨੀਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਭਵਿੱਖ ਦੇ ਮਿਸ਼ਨ ਦੇ ਲਈ ਢੇਰਾਂ(ਬਹੁਤ-ਬਹੁਤ) ਸ਼ੁਭਕਾਮਨਾਵਾਂ! ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi visits the Indian Arrival Monument
November 21, 2024

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.