Your Excellency ਰਾਸ਼ਟਰਪਤੀ ਟੀਨੂਬੂ,
ਨਾਇਜੀਰੀਆ ਦੇ ਰਾਸ਼ਟਰੀ ਪੁਰਸਕਾਰ, Grand Commander of the Order of the Niger’ ਨਾਲ ਸਨਮਾਨਿਤ ਕੀਤੇ ਜਾਣ ‘ਤੇ ਮੈਂ ਤੁਹਾਡਾ, ਨਾਇਜੀਰੀਆ ਦੀ ਸਰਕਾਰ ਅਤੇ ਲੋਕਾਂ ਦਾ, ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਂ ਇਸ ਸਨਮਾਨ ਨੂੰ ਨਿਮਰਤਾ ਅਤੇ ਆਦਰਭਾਵ ਨਾਲ ਸਵੀਕਾਰ ਕਰਦਾ ਹਾਂ। ਅਤੇ, ਇਸ ਸਨਮਾਨ ਨੂੰ 140 ਕਰੋੜ ਭਾਰਤਵਾਸੀਆਂ (1.4 billion people of India) ਅਤੇ ਭਾਰਤ-ਨਾਇਜੀਰੀਆ ਦੀ ਗਹਿਰੀ ਮਿੱਤਰਤਾ (enduring friendship) ਨੂੰ ਸਮਰਪਿਤ ਕਰਦਾ ਹਾਂ। ਇਹ ਸਨਮਾਨ ਸਾਨੂੰ ਭਾਰਤ ਅਤੇ ਨਾਇਜੀਰੀਆ ਦੇ ਦਰਮਿਆਨ Strategic Partnership ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਪ੍ਰੇਰਿਤ ਕਰਦਾ ਰਹੇਗਾ।
Friends,
ਭਾਰਤ ਅਤੇ ਨਾਇਜੀਰੀਆ ਦੇ ਸਬੰਧ ਆਪਸੀ ਸਹਿਯੋਗ, ਸਦਭਾਵ ਅਤੇ ਪਰਸਪਰ ਸਨਮਾਨ ‘ਤੇ ਅਧਾਰਿਤ ਹਨ। ਦੋ vibrant democracies ਅਤੇ dynamic economies ਦੇ ਰੂਪ ਵਿੱਚ ਅਸੀਂ ਮਿਲ ਕੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਰਹੇ ਹਾਂ। ਦੋਹਾਂ ਦੇਸ਼ਾਂ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਵਿਵਿਧਤਾ ਸਾਡੀ ਪਹਿਚਾਣ ਹੈ, ਸਾਡੀ ਤਾਕਤ ਹੈ। ਨਾਇਜੀਰੀਆ ਦੇ "Renewed Hope ਏਜੰਡਾ” ਅਤੇ ਵਿਕਸਿਤ ਭਾਰਤ 2047 ਦੇ ਦਰਮਿਆਨ ਕਈ ਸਮਾਨਤਾਵਾਂ ਹਨ। ਪਿਛਲੇ ਸਾਲ, ਰਾਸ਼ਟਰਪਤੀ ਟੀਨੂਬੂ ਦੀ ਭਾਰਤ ਯਾਤਰਾ ਨਾਲ ਸਾਡੇ ਸਬੰਧਾਂ ਵਿੱਚ ਨਵਾਂ ਅਧਿਆਇ ਜੁੜਿਆ ਸੀ। ਅੱਜ, ਅਸੀਂ ਆਪਸੀ ਸਹਿਯੋਗ ਨੂੰ ਹੋਰ ਅਧਿਕ ਮਜ਼ਬੂਤ ਅਤੇ ਵਿਆਪਕ ਬਣਾਉਣ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਅਰਥਵਿਵਸਥਾ, ਊਰਜਾ, ਖੇਤੀਬਾੜੀ, ਸੁਰੱਖਿਆ, fintech, Small and Medium scale enterprise ਅਤੇ ਸੱਭਿਆਚਾਰਕ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਦੀ ਪਹਿਚਾਣ ਕੀਤੀ ਹੈ। ਇੱਕ ਕਰੀਬੀ ਅਤੇ ਭਰੋਸੇਯੋਗ ਪਾਰਟਨਰ ਦੇ ਰੂਪ ਵਿੱਚ, ਨਾਇਜੀਰੀਆ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਰੂਪ skill development ਅਤੇ capacity building ‘ਤੇ ਵਿਸ਼ੇਸ਼ ਤੌਰ ‘ਤੇ ਬਲ ਦਿੱਤਾ ਜਾਵੇਗਾ। ਨਾਇਜੀਰੀਆ ਵਿੱਚ ਰਹਿਣ ਵਾਲੇ 60 ਹਜ਼ਾਰ ਤੋਂ ਅਧਿਕ ਭਾਰਤੀ ਸਮੁਦਾਇ, ਸਾਡੇ ਸਬੰਧਾਂ ਵਿੱਚ ਅਹਿਮ ਕੜੀ ਹਨ। ਉਨ੍ਹਾਂ ਦੀ ਦੇਖਭਾਲ਼ ਦੇ ਲਈ ਮੈਂ ਰਾਸ਼ਟਰਪਤੀ ਟੀਨੂਬੂ ਅਤੇ ਉਨ੍ਹਾਂ ਦੀ ਸਰਕਾਰ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
Friends,
ਅਫਰੀਕਾ ਵਿੱਚ ਨਾਇਜੀਰੀਆ ਦੀ ਬਹੁਤ ਬੜੀ ਅਤੇ ਸਕਾਰਾਤਮਕ ਭੂਮਿਕਾ ਰਹੀ ਹੈ। ਅਤੇ, ਅਫਰੀਕਾ ਦੇ ਨਾਲ ਕਰੀਬੀ ਸਹਿਯੋਗ ਭਾਰਤ ਦੀ ਉੱਚ ਪ੍ਰਾਥਮਿਕਤਾ ਰਿਹਾ ਹੈ। ਸਾਡੇ ਸਾਰੇ ਪ੍ਰਯਾਸਾਂ ਵਿੱਚ ਅਸੀਂ ਨਾਇਜੀਰੀਆ ਜਿਹੇ ਮਿੱਤਰ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇ ਹਾਂ।
ਜਿਵੇਂ ਅਫਰੀਕਾ ਵਿੱਚ ਕਿਹਾ ਜਾਂਦਾ ਹੈ : 'A friend is someone you share the path with.' ਭਾਰਤ ਅਤੇ ਨਾਇਜੀਰੀਆ ਭੀ ਮਿਲ ਕੇ ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਪੂਰੇ ਅਫਰੀਕਾ ਮਹਾਦੀਪ (African continent) ਦੀ ਸਮ੍ਰਿੱਧੀ ਦੇ ਲਈ ਮਿਲ ਕੇ ਅੱਗੇ ਵਧਣਗੇ।
ਅਸੀਂ ਕਰੀਬੀ ਤਾਲਮੇਲ ਦੇ ਨਾਲ ਕੰਮ ਕਰਦੇ ਹੋਏ, ਗਲੋਬਲ ਸਾਊਥ (Global South) ਦੇ ਹਿਤਾਂ ਅਤੇ ਪ੍ਰਾਥਮਿਕਤਾਵਾਂ (interests and priorities) ਨੂੰ ਮਹੱਤਵ ਦੇਵਾਂਗੇ।
Excellency,
ਇੱਕ ਵਾਰ ਫਿਰ, ਇਸ ਸਨਮਾਨ ਦੇ ਲਈ, ਮੈਂ 140 ਕਰੋੜ ਭਾਰਤਵਾਸੀਆਂ (1.4 billion Indians) ਦੀ ਤਰਫ਼ੋਂ, ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।