“ਵਿਕਸਿਤ ਭਾਰਤ (Viksit Bharat) ਦੇ ਲਈ ਬਜਟ ਸਮਾਵੇਸ਼ੀ ਵਿਕਾਸ ਸੁਨਿਸ਼ਚਿਤ ਕਰਦਾ ਹੈ, ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਵਿਕਸਿਤ ਭਾਰਤ ਦਾ ਮਾਰਗ ਪੱਧਰਾ ਕਰਦਾ ਹੈ” ;
“ਸਰਕਾਰ ਨੇ ਇੰਪਲੌਇਮੈਂਟ ਲਿੰਕਡ ਇੰਸੈਂਟਿਵ ਸਕੀਮ ਦਾ ਐਲਾਨ ਕੀਤਾ ਹੈ। ਇਸ ਨਾਲ ਕਰੋੜਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ”
“ਇਸ ਬਜਟ ਨਾਲ ਸਿੱਖਿਆ ਅਤੇ ਕੌਸ਼ਲ ਵਿਕਾਸ (education and skill development) ਨੂੰ ਨਵਾਂ ਆਯਾਮ (new scale) ਮਿਲੇਗਾ”
“ਅਸੀਂ ਹਰ ਸ਼ਹਿਰ, ਹਰ ਪਿੰਡ ਅਤੇ ਹਰ ਘਰ (every city, every village and every home) ਵਿੱਚ ਉੱਦਮੀ (entrepreneurs) ਤਿਆਰ ਕਰਾਂਗੇ”
“ਇਹ ਬਜਟ ਸਟਾਰਟਅਪਸ (StartUps) ਅਤੇ ਇਨੋਵੇਸ਼ਨ ਈਕੋਸਿਸਟਮ (innovation ecosystem) ਦੇ ਲਈ ਢੇਰ ਸਾਰੇ ਨਵੇਂ ਅਵਸਰ ਲਿਆਇਆ ਹੈ”
“ਇਸ ਬਜਟ ਦਾ ਬਹੁਤ ਬੜਾ ਫੋਕਸ ਕਿਸਾਨ ਹਨ”
“ਅੱਜ ਦਾ ਬਜਟ ਨਵੇਂ ਅਵਸਰ, ਨਵੀਂ ਊਰਜਾ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਲੈ ਕੇ ਆਇਆ ਹੈ, ਇਹ ਬਿਹਤਰ ਵਿਕਾਸ ਅਤੇ ਉੱਜਵਲ ਭਵਿੱਖ ਲਿਆਇਆ ਹੈ”
“ਅੱਜ ਦਾ ਬਜਟ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣਾਉਣ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗਾ ਅਤੇ ਵਿਕਸਿਤ ਭਾਰਤ ਦੀ ਠੋਸ ਨੀਂਹ ਰੱਖੇਗਾ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਲੋਕ ਸਭਾ ਵਿੱਚ ਪ੍ਰਸਤੁਤ ਕੇਂਦਰੀ ਬਜਟ 2024-25 ਦੀ ਸ਼ਲਾਘਾ ਕੀਤੀ।

ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਇਸ ਮਹੱਤਵਪੂਰਨ ਬਜਟ ਦੇ ਲਈ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਬਹੁਤ-ਬਹੁਤ ਵਧਾਈ ਦੇ ਪਾਤਰ ਹੈ।

 

ਸਾਥੀਓ,

ਇਹ ਬਜਟ ਸਮਾਜ ਦੇ ਹਰ ਵਰਗ ਨੂੰ ਸ਼ਕਤੀ ਦੇਣ ਵਾਲਾ ਬਜਟ ਹੈ। ਇਹ ਦੇਸ਼ ਦੇ ਪਿੰਡ-ਗ਼ਰੀਬ-ਕਿਸਾਨ ਨੂੰ ਸਮ੍ਰਿੱਧੀ ਦੇ ਰਾਹ ‘ਤੇ ਲੈ ਜਾਣ ਵਾਲਾ ਬਜਟ ਹੈ। ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਜੋ ਨੀਓ ਮਿਡਲ ਕਲਾਸ ਬਣੀ ਹੈ, ਇਹ ਬਜਟ ਉਨ੍ਹਾਂ ਦੇ ਸਸ਼ਕਤੀਕਰਣ ਦੀ ਨਿਰੰਤਰਤਾ ਦਾ ਬਜਟ ਹੈ। ਇਹ ਨੌਜਵਾਨਾਂ ਨੂੰ ਅਣਗਿਣਤ ਨਵੇਂ ਅਵਸਰ ਦੇਣ ਵਾਲਾ ਬਜਟ ਹੈ। ਇਸ ਬਜਟ ਨਾਲ ਸਿੱਖਿਆ ਅਤੇ ਸਕਿੱਲ ਨੂੰ ਨਵਾਂ ਸਕੇਲ ਮਿਲੇਗਾ। ਇਹ ਮਿਡਲ ਕਲਾਸ ਨੂੰ ਨਵੀਂ ਤਾਕਤ ਦੇਣ ਵਾਲਾ ਬਜਟ ਹੈ। ਇਹ ਜਨਜਾਤੀਯ ਸਮਾਜ, ਦਲਿਤ, ਪਿਛੜਿਆਂ ਨੂੰ ਸਸ਼ਕਤ ਕਰਨ ਦੀਆਂ ਮਜ਼ਬੂਤ ਯੋਜਨਾਵਾਂ ਦੇ ਨਾਲ ਆਇਆ ਹੈ। ਇਸ ਬਜਟ ਨਾਲ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ। ਇਸ ਬਜਟ ਨਾਲ ਛੋਟੇ ਵਪਾਰੀਆਂ, MSMEs ਨੂੰ, ਯਾਨੀ ਕਿ ਲਘੂ ਉਦਯੋਗਾਂ ਦਾ, ਉਸ ਦੀ ਪ੍ਰਗਤੀ ਦਾ ਨਵਾਂ ਰਸਤਾ ਮਿਲੇਗਾ। ਬਜਟ ਵਿੱਚ ਮੈਨੂਫੈਕਚਰਿੰਗ ‘ਤੇ ਭੀ ਬਲ ਹੈ, ਇਨਫ੍ਰਾਸਟ੍ਰਕਚਰ ‘ਤੇ ਭੀ ਬਲ ਹੈ। ਇਸ ਨਾਲ ਆਰਥਿਕ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਗਤੀ ਨੂੰ ਭੀ ਨਿਰੰਤਰਤਾ ਮਿਲੇਗੀ।

 

ਸਾਥੀਓ,

ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਭੂਤਪੂਰਵ ਅਵਸਰ ਬਣਾਉਣਾ, ਇਹ ਸਾਡੀ ਸਰਕਾਰ ਦੀ ਪਹਿਚਾਣ ਰਹੀ ਹੈ। ਅੱਜ ਦਾ ਬਜਟ ਇਸ ਨੂੰ ਹੋਰ ਮਜ਼ਬੂਤ ਕਰਦਾ ਹੈ। ਦੇਸ਼ ਅਤੇ ਦੁਨੀਆ ਨੇ PLI ਸਕੀਮ ਦੀ ਸਫ਼ਲਤਾ ਦੇਖੀ ਹੈ। ਹੁਣ ਇਸ ਬਜਟ ਵਿੱਚ ਸਰਕਾਰ ਨੇ Employment Linked Incentive scheme ਦਾ ਐਲਾਨ ਕੀਤਾ ਹੈ। ਇਸ ਨਾਲ ਦੇਸ਼ ਵਿੱਚ ਕਰੋੜਾਂ-ਕਰੋੜਾਂ ਨਵੇਂ ਰੋਜ਼ਗਾਰ ਬਣਨਗੇ। ਇਸ ਯੋਜਨਾ ਦੇ ਤਹਿਤ, ਜੀਵਨ ਵਿੱਚ ਪਹਿਲੀ ਨੌਕਰੀ ਪਾਉਣ (ਪ੍ਰਾਪਤ ਕਰਨ) ਵਾਲੇ ਯੁਵਾ ਦੀ ਪਹਿਲੀ ਤਨਖ਼ਾਹ, ਸਾਡੀ ਸਰਕਾਰ ਦੇਵੇਗੀ। ਸਕਿੱਲ ਡਿਵੈਲਪਮੈਂਟ ਅਤੇ ਉੱਚ ਸਿੱਖਿਆ ਦੇ ਲਈ ਮਦਦ ਹੋਵੇ ਜਾਂ ਫਿਰ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੀ ਯੋਜਨਾ, ਇਸ ਨਾਲ ਪਿੰਡ ਦੇ, ਗ਼ਰੀਬ ਦੇ ਮੇਰੇ ਨੌਜਵਾਨ ਸਾਥੀ, ਮੇਰੇ ਬੇਟੇ-ਬੇਟੀ, ਦੇਸ਼ ਦੀਆਂ ਟੌਪ ਕੰਪਨੀਆਂ ਵਿੱਚ ਕੰਮ ਕਰਨਗੇ, ਉਨ੍ਹਾਂ ਦੇ ਸਾਹਮਣੇ ਸੰਭਾਵਨਾਵਾਂ ਦੇ ਨਵੇਂ ਦੁਆਰ ਖੁੱਲ੍ਹਣਗੇ। ਸਾਨੂੰ ਹਰ ਸ਼ਹਿਰ, ਹਰ ਪਿੰਡ, ਹਰ ਘਰ entrepreneurs ਬਣਾਉਣੇ ਹਨ। ਇਸੇ ਉਦੇਸ਼ ਨਾਲ ਬਿਨਾ ਗਰੰਟੀ ਦੇ ਮੁਦਰਾ ਲੋਨ ਦੀ ਲਿਮਿਟ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤਾ ਗਿਆ ਹੈ। ਇਸ ਨਾਲ ਛੋਟੇ ਕਾਰੋਬਾਰੀਆਂ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਦਲਿਤ, ਪਿਛੜੇ, ਆਦਿਵਾਸੀ ਪਰਿਵਾਰਾਂ ਵਿੱਚ ਸਵੈਰੋਜ਼ਗਾਰ ਨੂੰ ਬਲ ਮਿਲੇਗਾ।

 

ਸਾਥੀਓ,

ਅਸੀਂ ਸਭ ਲੋਕ ਮਿਲ ਕੇ ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਵਾਂਗੇ। ਦੇਸ਼ ਦਾ MSME ਸੈਕਟਰ, ਮੱਧ ਵਰਗ ਨਾਲ ਜੁੜਿਆ ਹੋਇਆ ਹੈ, ਇੱਕ ਪ੍ਰਕਾਰ ਨਾਲ MSME ਸੈਕਟਰ ਦੀ ownership ਮੱਧਵਰਗੀ ਹੈ। ਅਤੇ ਇਸੇ ਸੈਕਟਰ ਤੋਂ ਗ਼ਰੀਬਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਭੀ ਮਿਲਦਾ ਹੈ। ਛੋਟੇ ਉਦਯੋਗਾਂ ਨੂੰ ਬੜੀ ਤਾਕਤ, ਉਸ ਦਿਸ਼ਾ ਵਿੱਚ ਸਾਡਾ ਅਹਿਮ ਕਦਮ ਹੈ। ਇਸ ਬਜਟ ਵਿੱਚ MSMEs ਦੇ ਲਈ Ease of Credit  ਵਧਾਉਣ ਵਾਲੀ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਮੈਨੂਫੈਕਚਰਿੰਗ ਅਤੇ ਐਕਸਪੋਰਟਸ ਈਕੋਸਿਸਟਮ ਨੂੰ ਹਰ ਜ਼ਿਲ੍ਹੇ ਤੱਕ ਲੈ ਜਾਣ ਦੇ ਲਈ ਬਜਟ ਵਿੱਚ ਅਹਿਮ ਐਲਾਨ ਕੀਤਾ ਗਿਆ ਹੈ। E-Commerce Export Hubs ਅਤੇ ਫੂਡ ਕੁਆਲਿਟੀ ਟੈਸਟਿੰਗ ਦੇ ਲਈ 100 ਯੂਨਿਟਸ, ਐਸੇ ਕਦਮਾਂ ਨਾਲ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਅਭਿਯਾਨ ਨੂੰ ਗਤੀ ਮਿਲੇਗੀ।

 

ਸਾਥੀਓ,

ਇਹ ਬਜਟ ਸਾਡੇ ਸਟਾਰਟਅਪਸ ਦੇ ਲਈ, ਇਨੋਵੇਸ਼ਨ ਈਕੋਸਿਸਟਮ ਦੇ ਲਈ ਢੇਰ ਸਾਰੇ ਨਵੇਂ ਅਵਸਰ ਲੈ ਕੇ ਆਇਆ ਹੈ। ਸਪੇਸ ਇਕੌਨਮੀ ਨੂੰ ਹੁਲਾਰਾ ਦੇਣ ਦੇ ਲਈ ਇੱਕ ਹਜ਼ਾਰ ਕਰੋੜ ਰੁਪਏ ਦਾ ਫੰਡ ਹੋਵੇ, Angel Tax  ਹਟਾਉਣ ਦਾ ਫ਼ੈਸਲਾ ਹੋਵੇ, ਐਸੇ ਕਈ ਸਾਰੇ ਕਦਮ ਇਸ ਬਜਟ ਵਿੱਚ ਉਠਾਏ ਗਏ ਹਨ।

 

ਸਾਥੀਓ,

ਰਿਕਾਰਡ ਹਾਈ ਕੈਪੈਕਸ ਇਕੌਨਮੀ ਦਾ ਇੱਕ ਡ੍ਰਾਇਵਿੰਗ ਫੋਰਸ ਬਣੇਗਾ। 12 ਨਵੇਂ ਇੰਡਸਟ੍ਰੀਅਲ ਨੋਡਸ ਦੇਸ਼ ਵਿੱਚ ਨਵੇਂ ਸੈਟੇਲਾਈਟ ਟਾਊਨਸ ਦਾ ਵਿਕਾਸ ਅਤੇ 14 ਬੜੇ ਸ਼ਹਿਰਾਂ ਦੇ ਲਈ Transit Plans... ਇਸ ਨਾਲ ਦੇਸ਼ ਵਿੱਚ ਨਵੇਂ economic hub  ਵਿਕਸਿਤ ਹੋਣਗੇ ਅਤੇ ਬਹੁਤ ਬੜੀ ਸੰਖਿਆ ਵਿੱਚ ਨਵੇਂ ਰੋਜ਼ਗਾਰ ਬਣਨਗੇ।

 

ਸਾਥੀਓ,

ਅੱਜ ਡਿਫੈਂਸ ਐਕਸਪੋਰਟਸ ਰਿਕਾਰਡ ਪੱਧਰ ‘ਤੇ ਹਨ। ਇਸ ਬਜਟ ਵਿੱਚ ਡਿਫੈਂਸ ਸੈਕਟਰ ਨੂੰ ਆਤਮਨਿਰਭਰ ਬਣਾਉਣ ਦੇ ਲਈ ਅਨੇਕ ਪ੍ਰਾਵਧਾਨ ਕੀਤੇ ਗਏ ਹਨ। ਅੱਜ ਪੂਰੀ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਆਕਰਸ਼ਣ ਵਧਿਆ ਹੈ। ਅਤੇ ਭਾਰਤ ਵਿੱਚ ਟੂਰਿਜ਼ਮ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਬਣੀਆਂ ਹਨ। ਟੂਰਿਜ਼ਮ ਖੇਤਰ, ਗ਼ਰੀਬ ਅਤੇ ਮੱਧ ਵਰਗ ਦੇ ਲਈ ਕਈ ਅਵਸਰ ਲੈ ਕੇ ਆਉਂਦਾ ਹੈ। ਇਸ ਬਜਟ ਵਿੱਚ ਟੂਰਿਜ਼ਮ ਖੇਤਰ ‘ਤੇ ਭੀ ਵਿਸ਼ੇਸ਼ ਬਲ ਦਿੱਤਾ ਗਿਆ ਹੈ।

 

ਸਾਥੀਓ,

NDA ਸਰਕਾਰ ਨੇ ਪਿਛਲੇ 10 ਸਾਲ ਵਿੱਚ ਇਹ ਸੁਨਿਸ਼ਚਿਤ ਕੀਤਾ ਹੈ ਕਿ ਗ਼ਰੀਬ ਅਤੇ ਮੱਧ ਵਰਗ ਨੂੰ ਲਗਾਤਾਰ ਟੈਕਸ ਤੋਂ ਰਾਹਤ ਮਿਲਦੀ ਰਹੇ। ਇਸ ਬਜਟ ਵਿੱਚ ਭੀ ਇਨਕਮ ਟੈਕਸ ਵਿੱਚ ਕਟੌਤੀ ਅਤੇ ਸਟੈਂਡਰਡ ਡਿਡਕਸ਼ਨ ਵਿੱਚ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। TDS ਦੇ ਨਿਯਮਾਂ ਨੂੰ ਭੀ ਸਰਲ ਕੀਤਾ ਗਿਆ ਹੈ। ਇਨ੍ਹਾਂ ਕਦਮਾਂ ਨਾਲ ਹਰ ਟੈਕਸਪੇਅਰ ਨੂੰ ਅਤਿਰਿਕਤ ਬੱਚਤ ਹੋਣ ਵਾਲੀ ਹੈ।

 

ਸਾਥੀਓ,

ਦੇਸ਼ ਦੇ ਵਿਕਾਸ ਦੇ ਲਈ ਭਾਰਤ ਦੇ ਪੂਰਬੀ ਖੇਤਰ ਦਾ ਸੰਪੂਰਨ ਵਿਕਾਸ... ਪੂਰਵੋਦਯ (पूर्वोदय) ਦੇ ਵਿਜ਼ਨ ਦੁਆਰਾ ਸਾਡੇ ਇਸ ਅਭਿਯਾਨ ਨੂੰ ਨਵੀਂ ਗਤੀ, ਨਵੀਂ ਊਰਜਾ ਮਿਲੇਗੀ। ਅਸੀਂ ਪੂਰਬੀ ਭਾਰਤ ਵਿੱਚ ਕਈ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਜਿਵੇਂ ਹਾਈਵੇਜ਼, ਵਾਟਰ ਪ੍ਰੋਜੈਕਟਸ ਅਤੇ ਪਾਵਰ ਪ੍ਰੋਜੈਕਟਸ ਦਾ ਨਿਰਮਾਣ ਕਰਕੇ ਵਿਕਾਸ ਨੂੰ ਨਵੀਂ ਗਤੀ ਦੇਵਾਂਗੇ।

ਸਾਥੀਓ,

ਇਸ ਬਜਟ ਦਾ ਇੱਕ ਬਹੁਤ ਬੜਾ ਫੋਕਸ ਦੇਸ਼ ਦੇ ਕਿਸਾਨ ਹਨ। ਅੰਨ ਭੰਡਾਰਣ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਸਕੀਮ ਦੇ ਬਾਅਦ ਹੁਣ ਅਸੀਂ Vegetable Production Clusters ਬਣਾਉਣ ਜਾ ਰਹੇ ਹਾਂ। ਇਸ ਨਾਲ ਇੱਕ ਤਰਫ਼ ਛੋਟੇ ਕਿਸਾਨਾਂ ਨੂੰ ਫਲ-ਸਬਜ਼ੀਆਂ, ਹੋਰ ਉਪਜ ਦੇ ਲਈ ਨਵੇਂ ਬਜ਼ਾਰ ਮਿਲਣਗੇ, ਬਿਹਤਰ ਦਾਮ ਮਿਲਣਗੇ...ਤਾਂ ਦੂਸਰੀ ਤਰਫ਼, ਸਾਡੇ ਮੱਧ ਵਰਗ ਦੇ ਲਈ ਫਲ-ਸਬਜ਼ੀਆਂ ਦੀ ਉਪਲਬਧਤਾ ਵਧੇਗੀ ਅਤੇ ਪਰਿਵਾਰ ਦੇ ਲਈ ਪੋਸ਼ਣ ਭੀ ਸੁਨਿਸ਼ਚਿਤ ਹੋਵੇਗਾ। ਕ੍ਰਿਸ਼ੀ ਖੇਤਰ ਵਿੱਚ ਭਾਰਤ ਦਾ ਆਤਮਨਿਰਭਰ ਬਣਨਾ ਸਮੇਂ ਦੀ ਮੰਗ ਹੈ। ਇਸ ਲਈ, ਦਲਹਨ (ਦਾਲ਼ਾਂ), ਤਿਲਹਨ (ਤੇਲ ਬੀਜਾਂ) ਦੀ ਪੈਦਾਵਾਰ ਵਧਾਉਣ ਦੇ ਲਈ ਕਿਸਾਨਾਂ ਨੂੰ ਮਦਦ ਦਾ ਐਲਾਨ ਕੀਤਾ ਗਿਆ ਹੈ।

 

ਸਾਥੀਓ,

ਦੇਸ਼ ਵਿੱਚ ਗ਼ਰੀਬੀ ਸਮਾਪਤ ਹੋਵੇ, ਗ਼ਰੀਬ ਦਾ ਸਸ਼ਕਤੀਕਰਣ ਹੋਵੇ, ਇਸ ਦਿਸ਼ਾ ਵਿੱਚ ਭੀ ਅੱਜ ਦੇ ਬਜਟ ਵਿੱਚ ਪ੍ਰਮੁੱਖ ਐਲਾਨ ਕੀਤੇ ਗਏ ਹਨ। ਗ਼ਰੀਬਾਂ ਦੇ ਲਈ 3 ਕਰੋੜ ਨਵੇਂ ਘਰ ਬਣਾਉਣਾ ਤੈਅ ਹੋਇਆ ਹੈ। ਜਨਜਾਤੀਯ ਉੱਨਤ ਗ੍ਰਾਮ ਅਭਿਯਾਨ, Saturation Approach ਦੇ ਨਾਲ 5 ਕਰੋੜ ਆਦਿਵਾਸੀ ਪਰਿਵਾਰਾਂ ਨੂੰ ਮੂਲਭੂਤ ਸੁਵਿਧਾਵਾਂ ਨਾਲ ਜੋੜੇਗਾ। ਇਸ ਦੇ ਇਲਾਵਾ ਗ੍ਰਾਮ ਸੜਕ ਯੋਜਨਾ, 25 ਹਜ਼ਾਰ ਨਵੇਂ ਗ੍ਰਾਮੀਣ ਖੇਤਰਾਂ ਨੂੰ All Weather Roads ਨਾਲ ਜੋੜੇਗੀ। ਇਸ ਦਾ ਲਾਭ, ਦੇਸ਼ ਦੇ ਸਾਰੇ ਰਾਜਾਂ ਦੇ ਦੂਰ-ਦਰਾਜ ਪਿੰਡਾਂ ਨੂੰ ਮਿਲੇਗਾ।

 

ਸਾਥੀਓ,

ਅੱਜ ਦਾ ਬਜਟ ਨਵੇਂ ਅਵਸਰ, ਨਵੀਂ ਊਰਜਾ ਲੈ ਕੇ ਆਇਆ ਹੈ। ਇਹ ਢੇਰ ਸਾਰੇ ਨਵੇਂ ਰੋਜ਼ਗਾਰ, ਸਵੈ-ਰੋਜ਼ਗਾਰ ਦੇ ਅਵਸਰ ਲੈ ਕੇ ਆਇਆ ਹੈ। ਇਹ Better Growth ਅਤੇ Bright Future ਲੈ ਕੇ ਆਇਆ ਹੈ। ਅੱਜ ਦਾ ਬਜਟ, ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਤਾਕਤ ਬਣਾਉਣ ਦੇ, ਉਸ ਪੂਰੀ ਪ੍ਰਕਿਰਿਆ ਵਿੱਚ ਕੈਟੇਲਿਸਟ ਦਾ ਕੰਮ ਕਰੇਗਾ, ਵਿਕਸਿਤ ਭਾਰਤ ਦੀ ਇੱਕ ਠੋਸ ਨੀਂਹ ਰੱਖੇਗਾ।

ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi