ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਧਰਤੀ ਆਬਾ ਭਗਵਾਨ ਬਿਰਸਾਮੁੰਡਾ ਕੀ ਜੈ,
ਧਰਤੀ ਆਬਾ ਭਗਵਾਨ ਬਿਰਸਾਮੁੰਡਾ ਕੀ ਜੈ,
ਝਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਸ਼੍ਰੀਮਾਨ ਹੇਮੰਤ ਸੋਰੇਨ ਜੀ, ਕੇਂਦਰ ਸਰਕਾਰ ਦੇ ਮੇਰੇ ਸਹਿਯੋਗੀ ਮੰਤਰੀ ਅਰਜੁਨ ਮੁੰਡਾ ਜੀ, ਅੰਨਪੂਰਣਾ ਦੇਵੀ ਜੀ, ਅਸੀਂ ਸਭ ਦੇ ਵਰਿਸ਼ਠ ਮਾਰਗਦਰਸ਼ਕ ਸ਼੍ਰੀਮਾਨ ਕਰਿਯਾ ਮੁੰਡਾ ਜੀ, ਮੇਰੇ ਪਰਮ ਮਿੱਤਰ ਬਾਬੂ ਲਾਲ ਮਰਾਂਡੀ ਜੀ, ਹੋਰ ਮਹਾਨੁਭਾਵ ਅਤੇ ਝਾਰਖੰਡ ਦੇ ਮੇਰੇ ਪ੍ਰਿਯ ਪਰਿਵਾਰਜਨ।
ਆਪ ਸਾਰਿਆਂ ਨੂੰ ਜੋਹਾਰ! ਅੱਜ ਦਾ ਦਿਨ ਸੌਭਾਗ ਨਾਲ ਭਰਿਆ ਹੋਇਆ ਹੈ। ਮੈਂ ਕੁਝ ਦੇਰ ਪਹਿਲਾਂ ਹੀ ਭਗਵਾਨ ਬਿਰਸਾ ਮੁੰਜਾ ਦੀ ਜਨਮਸਥਲੀ ਉਲਿਹਾਤੁ ਤੋਂ ਵਾਪਸ ਆਇਆ ਹਾਂ। ਉਨ੍ਹਾਂ ਦੇ ਪਰਿਜਨਾਂ ਨਾਲ ਵੀ ਬਹੁਤ ਸੁਖਦ ਮੁਲਾਕਾਤ ਹੋਈ ਹੈ, ਅਤੇ ਉਸ ਪਵਿੱਤਰ ਮਿੱਟੀ ਨੂੰ ਮੱਥੇ ‘ਤੇ ਲਗਾਉਣ ਦਾ ਇੱਕ ਪਰਮ ਸੌਭਾਗ ਮੈਨੂੰ ਮਿਲਿਆ ਹੈ। ਮੈਨੂੰ ਭਗਵਾਨ ਬਿਰਸਾ ਮੁੰਡਾ ਮੈਮੋਰੀਅਲ ਪਾਰਕ ਅਤੇ ਫ੍ਰੀਡਮ ਫਾਈਟਰ ਮਿਊਜ਼ੀਅਮ ਦੇਖਣ ਦਾ ਵੀ ਅਵਸਰ ਮਿਲਿਆ ਹੈ। ਦੋ ਸਾਲ ਪਹਿਲਾਂ ਅੱਜ ਦੇ ਹੀ ਦਿਨ ਮੈਨੂੰ ਇਹ ਮਿਊਜ਼ੀਅਮ ਦੇਸ਼ ਨੂੰ ਸਮਰਪਿਤ ਕਰਨ ਦਾ ਸੌਭਾਗ ਮਿਲਿਆ ਸੀ।
ਮੈਂ ਸਾਰੇ ਦੇਸ਼ਵਾਸੀਆਂ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਦੇਸ਼ ਦੇ ਸੈਂਕੜੇ ਸਥਾਨਾਂ ‘ਤੇ ਦੇਸ਼ ਦੇ ਸਾਰੇ ਵਰਿਸ਼ਠ ਜਨ ਅੱਜ ਝਾਰਖੰਡ ਦਾ ਸਥਾਪਨਾ ਦਿਵਸ ਵੀ ਮਨਾ ਰਹੇ ਹਨ। ਅਟਲ ਜੀ ਦੇ ਪ੍ਰਯਾਸ ਨਾਲ ਹੀ ਇਸ ਰਾਜ ਦਾ ਗਠਨ ਹੋਇਆ ਸੀ। ਦੇਸ਼ ਨੂੰ, ਵਿਸ਼ੇਸ਼ ਕਰਕੇ ਝਾਰਖੰਡ ਨੂੰ ਹੁਣ 50 ਹਜ਼ਾਰ ਕਰੋੜ ਰੁਪਏ ਦੀਆਂ ਅਲੱਗ-ਅਲੱਗ ਯੋਜਨਾਵਾਂ ਦਾ ਉਪਹਾਰ ਮਿਲਿਆ ਹੈ। ਅੱਜ ਝਾਰਖੰਡ ਵਿੱਚ ਰੇਲਵੇ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਦੇ ਵਿਸਤਾਰ ਤਹਿਤ ਕਈ ਰੇਲ ਪ੍ਰੋਜੈਕਟਸ ਨੂੰ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਝਾਰਖੰਡ ਵੀ ਦੇਸ਼ ਦੇ 100 ਪਰਸੈਂਟ ਇਲੈਕਟ੍ਰੀਫਾਇਡ ਰੇਲ ਰੂਟਸ ਵਾਲਾ ਰਾਜ ਬਣ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਲਈ ਮੈਂ ਆਪ ਸਾਰੇ ਮੇਰੇ ਝਾਰਖੰਡ ਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਜਨਜਾਤੀਯ ਗੌਰਵ ਅਤੇ ਸੰਘਰਸ਼ ਦੇ ਪ੍ਰਤੀਕ ਭਗਵਾਨ ਬਿਰਸਾ ਮੁੰਡਾ ਦੀ ਗਾਥਾ ਹਰ ਦੇਸ਼ਵਾਸੀ ਨੂੰ ਪ੍ਰੇਰਣਾ ਨਾਲ ਭਰ ਦਿੰਦੀ ਹੈ। ਝਾਰਖੰਡ ਦਾ ਕੋਨਾ-ਕੋਨਾ ਅਜਿਹੇ ਹੀ ਮਹਾਨ ਵਿਭੂਤੀਆਂ, ਉਨ੍ਹਾਂ ਦੇ ਹੌਂਸਲੇ ਅਤੇ ਅਣਥੱਕ ਯਤਨਾਂ ਨਾਲ ਜੁੜਿਆ ਹੈ। ਤਿਲਕਾ ਮਾਂਝੀ, ਸਿੱਧੂ ਕਾਨਹੂ, ਚਾਂਦ ਭੈਰਵ, ਫੂਲੋ ਝਾਨੋ, ਨੀਲਾਂਬਰ, ਪੀਤਾਂਬਰ, ਜਤਰਾ ਤਾਨਾ ਭਗਤ ਅਤੇ ਅਲਬਰਟ ਏੱਕਾ ਜਿਹੇ ਅਨੇਕ ਵੀਰਾਂ ਨੇ ਇਸ ਧਰਤੀ ਦਾ ਮਾਣ ਵਧਾਇਆ ਹੈ। ਜੇਕਰ ਅਸੀਂ ਆਜ਼ਾਦੀ ਦੇ ਅੰਦੋਲਨ ਨੂੰ ਦੇਖੀਏ ਤਾਂ ਦੇਸ਼ ਦਾ ਅਜਿਹਾ ਕੋਈ ਕੋਨਾ ਨਹੀਂ ਸੀ, ਜਿੱਥੇ ਆਦਿਵਾਸੀ ਯੋਧਿਆਂ ਨੇ ਮੋਰਚਾ ਨਾ ਲਿਆ ਹੋਵੇ।
ਮਾਨਗੜ੍ਹ ਧਾਮ ਵਿੱਚ ਗੋਵਿੰਦ ਗੁਰੂ ਦੇ ਯੋਗਦਾਨ ਨੂੰ ਕੌਣ ਭੁਲਾ ਸਕਦਾ ਹੈ? ਮੱਧ ਪ੍ਰਦੇਸ਼ ਦੇ ਤੰਤਯਾ ਭੀਲ, ਭੀਮਾ ਨਾਇਕ, ਛੱਤੀਸਗੜ੍ਹ ਦੇ ਸ਼ਹੀਦ ਵੀਰ ਨਾਰਾਇਣ ਸਿੰਘ, ਵੀਰ ਗੁੰਡਾਧੁਰ, ਮਣੀਪੁਰ ਦੀ ਰਾਣੀ ਗਾਈਡਿੰਲਯੂ.... ਤੇਲੰਗਾਨਾ ਦੇ ਵੀਰ ਰਾਮਜੀ ਗੋਂਡ, ਆਦਿਵਾਸੀਆਂ ਨੂੰ ਪ੍ਰੇਰਿਤ ਕਰਨ ਵਾਲੇ ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ, ਗੋਂਡ ਪ੍ਰਦੇਸ਼ ਦੀ ਰਾਣੀ ਦੁਰਗਾਵਤੀ, ਇਹ ਉਹ ਵਿਭੂਤੀਆਂ ਹਨ, ਜਿਨ੍ਹਾਂ ਦਾ ਦੇਸ਼ ਅੱਜ ਵੀ ਰਿਣੀ ਹੈ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਆਜ਼ਾਦੀ ਦੇ ਬਾਅਦ ਅਜਿਹੇ ਵੀਰਾਂ ਦੇ ਨਾਲ ਨਿਆਂ ਨਹੀਂ ਹੋਇਆ। ਮੈਨੂੰ ਸੰਤੋਸ਼ ਹੈ ਕਿ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਅਸੀਂ ਐਸੇ ਵੀਰ-ਵੀਰਾਂਗਨਾਂ ਨੂੰ ਯਾਦ ਕੀਤਾ, ਉਨ੍ਹਾਂ ਦੀਆਂ ਸਮ੍ਰਿਤੀਆਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ।
ਸਾਥੀਓ,
ਝਾਰਖੰਡ ਆਉਣਾ ਮੈਨੂੰ ਪੁਰਾਣੀਆਂ ਸਮ੍ਰਿਤੀਆਂ ਨੂੰ ਤਾਜ਼ਾ ਕਰਨ ਦਾ ਅਵਸਰ ਵੀ ਦਿੰਦਾ ਹੈ। ਗ਼ਰੀਬਾਂ ਦੀ ਸਭ ਤੋਂ ਵੱਡੀ ਤਾਕਤ ਆਯੁਸ਼ਮਾਨ ਯੋਜਨਾ ਦੀ ਸ਼ੁਰੂਆਤ ਝਾਰਖੰਡ ਤੋਂ ਹੀ ਹੋਈ ਸੀ। ਕੁਝ ਹੀ ਸਾਲ ਪਹਿਲਾਂ ਖੂੰਟੀ ਵਿੱਚ ਮੈਂ ਸੋਲਰ ਪਾਵਰ ਨਾਲ ਚੱਲਣ ਵਾਲੇ ਡਿਸਟ੍ਰਿਕਟ ਕੋਰਟ ਦਾ ਉਦਘਾਟਨ ਕੀਤਾ ਸੀ। ਹੁਣ ਅੱਜ ਝਾਰਖੰਡ ਦੀ ਇਸ ਪਾਵਨ ਭੂਮੀ ਤੋਂ ਇੱਕ ਨਹੀਂ ਬਲਕਿ ਦੋ-ਦੋ ਇਤਿਹਾਸਕ ਅਭਿਯਾਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ, ਸੈਚੂਰੇਸ਼ਨ ਦੇ ਸਰਕਾਰ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਦਾ ਸਸ਼ਕਤ ਮਾਧਿਅਮ ਬਣੇਗੀ।
ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ, ਲੁਪਤ ਹੋਣ ਦੀ ਕਗਾਰ ‘ਤੇ ਖੜ੍ਹੀਆਂ ਜਨਜਾਤੀਆਂ, ਜਿਸ ਨੂੰ ਹੁਣ ਤੱਕ ਪ੍ਰੀਮਿਟਿਵ ਟ੍ਰਾਇਬਸ ਦੇ ਰੂਪ ਵਿੱਚ ਜਾਣਦੇ ਹਾਂ। ਉਨ੍ਹਾਂ ਦੀ ਰਕਸ਼ਾ ਕਰੇਗਾ, ਉਨ੍ਹਾਂ ਨੂੰ ਸਸ਼ਕਤ ਕਰੇਗਾ। ਇਹ ਦੋਨੋਂ ਹੀ ਅਭਿਯਾਨ, ਅੰਮ੍ਰਿਤਕਾਲ ਵਿੱਚ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਊਰਜਾ ਦੇਣਗੇ।
ਮੇਰੇ ਪਰਿਵਾਰਜਨੋਂ,
ਮੈਨੂੰ ਸਰਕਾਰ ਦੇ ਮੁਖੀਆ ਦੇ ਤੌਰ ‘ਤੇ, Head Of the Government ਦੇ ਤੌਰ ‘ਤੇ ਹੁਣ ਦੋ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ। ਦੇਸ਼ਵਾਸੀਆਂ ਦੀਆਂ ਅਕਾਂਖਿਆਵਾਂ ਨੂੰ ਜਾਣਨ ਦਾ, ਸਮਝਣ ਦਾ, ਮੈਨੂੰ ਬਹੁਤ ਕਰੀਬ ਤੋਂ ਮੌਕਾ ਮਿਲਿਆ ਹੈ। ਆਪਣੇ ਉਨ੍ਹਾਂ ਅਨੁਭਵਾਂ ਦੇ ਅਧਾਰ ‘ਤੇ ਮੈਂ ਅੱਜ ਇੱਕ ਅੰਮ੍ਰਿਤ ਮੰਤਰ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਅਤੇ ਭਗਵਾਨ ਬਿਰਸਾ ਮੁੰਡਾ ਦੀ ਧਰਤੀ ‘ਤੇ ਰੱਖ ਰਿਹਾ ਹਾਂ। ਅਗਲੇ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਜੇਕਰ ਸਾਨੂੰ ਵਿਕਸਿਤ ਭਾਰਤ ਦੀ ਸ਼ਾਨਦਾਰ ਅਤੇ ਦਿਵਯ ਇਮਾਰਤ ਦਾ ਨਿਰਮਾਣ ਕਰਨਾ ਹੈ, ਤਾਂ ਸਾਨੂੰ ਉਸ ਦੇ ਚਾਰ ਅੰਮ੍ਰਿਤ ਸਤੰਭਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ, ਨਿਰੰਤਰ ਮਜ਼ਬੂਤ ਕਰਨਾ ਹੋਵੇਗਾ। ਸਾਡੀ ਸਰਕਾਰ ਨੇ ਜਿਤਨਾ 10 ਸਾਲ ਵਿੱਚ ਕੀਤਾ, ਹੁਣ ਉਸ ਤੋਂ ਵੀ ਜ਼ਿਆਦਾ ਊਰਜਾ ਦੇ ਨਾਲ ਸਾਨੂੰ ਇਨ੍ਹਾਂ ਚਾਰ ਅੰਮ੍ਰਿਤ ਸਤੰਭਾਂ ‘ਤੇ ਆਪਣੀ ਪੂਰੀ ਤਾਕਤ ਲਗਾਉਣੀ ਹੈ।
ਅਤੇ ਵਿਕਸਿਤ ਭਾਰਤ ਦੇ ਇਹ ਚਾਰ ਅੰਮ੍ਰਿਤ ਸਤੰਭ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇਹ ਚਾਰ ਅੰਮ੍ਰਿਤ ਸਤੰਭ ਹਨ ਕੀ? ਪਹਿਲਾ ਅੰਮ੍ਰਿਤ ਸਤੰਭ- ਭਾਰਤੀ ਦੀਆਂ ਸਾਡੀਆਂ ਮਹਿਲਾਵਾਂ, ਸਾਡੀਆਂ ਮਾਤਾਵਾਂ-ਭੈਣਾਂ, ਸਾਡੀ ਨਾਰੀਸ਼ਕਤੀ। ਦੂਸਰਾ ਅੰਮ੍ਰਿਤ ਸਤੰਭ ਹੈ- ਸਾਡੇ ਭਾਰਤ ਦੇ ਕਿਸਾਨ ਭਾਈ-ਭੈਣ ਅਤੇ ਕਿਸਾਨੀ ਨਾਲ ਜੁੜੇ ਹੋਏ ਜੋ ਕਾਰੋਬਾਰ ਹਨ, ਚਾਹੇ ਪਸ਼ੂਪਾਲਕ ਹੋਣ, ਚਾਹੇ ਮੱਛੀ ਪਾਲਕ ਹੋਣ, ਇਹ ਸਾਰੇ ਸਾਡੇ ਅੰਨਦਾਤਾ। ਤੀਸਰਾ ਅੰਮ੍ਰਿਤ ਸਤੰਭ –ਭਾਰਤ ਦੇ ਨੌਜਵਾਨ, ਸਾਡੇ ਦੇਸ਼ ਦੀ ਯੁਵਾਸ਼ਕਤੀ ਜੋ ਆਉਣ ਵਾਲੇ 25 ਵਰ੍ਹਿਆਂ ਵਿੱਚ ਦੇਸ਼ ਨੂੰ ਨਵੀਂ ਉੱਚਾਈ ‘ਤੇ ਪਹੁੰਚਾਉਣ ਵਾਲੀ ਸਭ ਤੋਂ ਵੱਡੀ ਸ਼ਕਤੀ ਹੈ। ਅਤੇ ਚੌਥਾ ਅੰਮ੍ਰਿਤ ਸਤੰਭ- ਭਾਰਤ ਦਾ ਮੱਧ ਵਰਗ, ਨਿਯੋ ਮਿਡਲ ਕਲਾਸ ਅਤੇ ਭਾਰਤ ਦੇ ਮੇਰੇ ਗ਼ਰੀਬ ਭਾਈ-ਭੈਣ। ਇਨ੍ਹਾਂ ਚਾਰ ਸਤੰਭਾਂ ਨੂੰ ਅਸੀਂ ਜਿਤਨਾ ਮਜ਼ਬੂਤ ਕਰਾਂਗੇ, ਵਿਕਸਿਤ ਭਾਰਤ ਦੀ ਇਮਾਰਤ ਵੀ ਉਤਨੀ ਹੀ ਉੱਚੀ ਉਠੇਗੀ। ਮੈਨੂੰ ਸੰਤੋਸ਼ ਹੈ ਕਿ ਬੀਤੇ 10 ਵਰ੍ਹਿਆਂ ਵਿੱਚ ਇਨ੍ਹਾਂ ਚਾਰ ਅੰਮ੍ਰਿਤ ਸਤੰਭਾਂ ਨੂੰ ਸਸ਼ਕਤ ਕਰਨ ਦੇ ਲਈ ਜਿਤਨਾ ਕਾਰਜ ਹੋਇਆ ਹੈ, ਉਤਨਾ ਪਹਿਲਾਂ ਕਦੇ ਨਹੀਂ ਹੋਇਆ।
ਸਾਥੀਓ, ਅੱਜ ਤੱਕ ਅਤੇ ਅੱਜਕਲ੍ਹ ਹਰ ਤਰਫ ਭਾਰਤ ਦੀ ਇਸ ਸਫ਼ਲਤਾ ਦੀ ਚਰਚਾ ਹੈ ਕਿ ਸਾਡੀ ਸਰਕਾਰ ਦੇ 5 ਵਰ੍ਹਿਆਂ ਵਿੱਚ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਆਖਿਰ ਬੀਤੇ ਕੁਝ ਵਰ੍ਹਿਆਂ ਵਿੱਚ ਐਸਾ ਕੁਝ ਹੋਇਆ ਜੋ ਇਤਨਾ ਬੜਾ ਪਰਿਵਰਤਨ ਜ਼ਮੀਨ ‘ਤੇ ਦੇਖਣ ਨੂੰ ਮਿਲਿਆ ਹੈ? 2014 ਵਿੱਚ ਜਦੋਂ ਸਾਨੂੰ ਆਪ ਸਭ ਨੇ ਦਿੱਲੀ ਦੀ ਗੱਦੀ ‘ਤੇ ਬਿਠਾਇਆ, ਸਰਕਾਰ ਚਲਾਉਣ ਦੀ ਜ਼ਿੰਮੇਦਾਰੀ ਦਿੱਤੀ, ਉਸ ਦਿਨ ਤੋਂ ਸਾਡਾ ਸੇਵਾਕਾਲ ਸ਼ੁਰੂ ਹੋਇਆ ਹੈ। ਅਸੀਂ ਸੇਵਾ ਕਰਨ ਦੇ ਲਈ ਆਏ ਹਾਂ। ਅਤੇ ਉਸ ਸੇਵਾਕਾਲ ਦੀ ਗੱਲ ਕਰਾਂ ਤਦ ਉਸ ਸਮੇਂ ਸਾਡੇ ਆਉਣ ਤੋਂ ਪਹਿਲਾਂ ਭਾਰਤ ਦੀ ਇੱਕ ਬਹੁਤ ਵੱਡੀ ਆਬਾਦੀ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਸੀ। ਦੇਸ਼ ਦੇ ਕਰੋੜਾਂ ਗ਼ਰੀਬਾਂ ਨੇ ਇਸ ਗੱਲ ਦੀ ਉਮੀਦ ਵੀ ਛੱਡ ਦਿੱਤੀ ਸੀ ਕਿ ਕਦੇ ਉਨ੍ਹਾਂ ਦਾ ਜੀਵਨ ਬਦਲ ਪਾਏਗਾ। ਅਤੇ ਸਰਕਾਰਾਂ ਦਾ ਰਵੱਈਆ ਵੀ ਐਸਾ ਸੀ ਕਿ ਉਹ ਖੁਦ ਨੂੰ ਜਨਤਾ ਦਾ ਮਾਈ ਬਾਪ ਸਮਝਦੀਆਂ ਸਨ।
ਅਸੀਂ ਮਾਈ-ਬਾਪ ਦੀ ਭਾਵਨਾ ਨਾਲ ਨਹੀਂ ਬਲਕਿ ਸੇਵਕ ਦੀ ਭਾਵਨਾ ਨਾਲ ਤੁਹਾਡੇ ਸੇਵਕ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕੀਤਾ। ਜੋ ਵੰਚਿਤ ਸਨ, ਅਸੀਂ ਉਨ੍ਹਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ। ਜਿਨ੍ਹਾਂ ਨੂੰ ਸਭ ਤੋਂ ਦੂਰ ਸਮਝਿਆ ਜਾਂਦਾ ਸੀ, ਸਰਕਾਰ ਖੁਦ ਚੱਲ ਕੇ ਉਨ੍ਹਾਂ ਦੇ ਪਾਸ ਗਈ। ਜੋ ਦਹਾਕਿਆਂ ਤੋਂ ਉਪੇਕਸ਼ਿਤ ਸਨ, ਸਾਡੀ ਸਰਕਾਰ ਉਨ੍ਹਾਂ ਦਾ ਸੰਬਲ ਬਣੀ, ਉਨ੍ਹਾਂ ਦੀ ਸਾਥੀ ਬਈ। ਬਿਊਰੋਕ੍ਰੇਸੀ ਉਹੀ ਸੀ, ਲੋਕ ਉਹੀ ਸਨ, ਫਾਈਲਾਂ ਵੀ ਉਹੀ ਸਨ, ਕਾਨੂੰਨ ਨਿਯਮ ਵੀ ਉਹੀ ਸਨ। ਲੇਕਿਨ ਸੋਚ ਬਦਲੀ ਅਤੇ ਸੋਚ ਬਦਲੀ ਤਾਂ ਪਰਿਣਾਮ ਵੀ ਬਦਲ ਗਏ। 2014 ਤੋਂ ਪਹਿਲਾਂ ਦੇਸ਼ ਦੇ ਪਿੰਡਾਂ ਵਿੱਚ ਸਵੱਛਤਾ ਦਾ ਦਾਇਰਾ 40 ਪ੍ਰਤੀਸ਼ਤ ਤੋਂ ਵੀ ਘੱਟ ਸੀ। ਅੱਜ ਅਸੀਂ ਸ਼ਤ ਪ੍ਰਤੀਸ਼ਤ ਦੇ ਲਕਸ਼ ‘ਤੇ ਪਹੁੰਚ ਰਹੇ ਹਾਂ। ਸਾਡੀ ਸਰਕਾਰ ਤੋਂ ਪਹਿਲਾਂ ਐੱਲਪੀਜੀ ਕਨੈਕਸ਼ਨ ਸਿਰਫ 50-55 ਪ੍ਰਤੀਸ਼ਤ ਘਰਾਂ ਵਿੱਚ ਸੀ।
ਅੱਜ ਕਰੀਬ-ਕਰੀਬ 100 ਪ੍ਰਤੀਸ਼ਤ ਘਰਾਂ ਵਿੱਚ ਮਹਿਲਾਵਾਂ ਨੂੰ ਧੂੰਏਂ ਤੋਂ ਮੁਕਤੀ ਮਿਲ ਚੁੱਕੀ ਹੈ। ਪਹਿਲਾਂ ਦੇਸ਼ ਦੇ ਸਿਰਫ 55 ਪ੍ਰਤੀਸ਼ਤ ਬੱਚਿਆਂ ਨੂੰ ਹੀ ਜੀਵਨਰਕਸ਼ਕ ਟੀਕੇ ਲੱਗ ਪਾਉਂਦੇ ਸਨ, ਅੱਧੇ ਬੱਚੇ ਰਹਿ ਜਾਂਦੇ ਸਨ। ਅੱਜ ਲਗਭਗ ਸ਼ਤ-ਪ੍ਰਤੀਸ਼ਤ ਬੱਚਿਆਂ ਦਾ ਟੀਕਾਕਰਣ ਹੋ ਪਾ ਰਿਹਾ ਹੈ। ਆਜ਼ਾਦੀ ਦੇ ਬਾਅਦ ਸੱਤ ਦਹਾਕਿਆਂ ਵਿੱਚ ਦੇਸ਼ ਦੇ ਸਿਰਫ 17 ਪ੍ਰਤੀਸ਼ਤ ਗ੍ਰਾਮੀਣ ਪਰਿਵਾਰਾਂ ਤੱਕ ਨਲ ਸੇ ਜਲ ਦੀ ਸੁਵਿਧਾ ਸੀ, 20 ਪਰਸੈਂਟ ਵੀ ਨਹੀਂ। ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਅੱਜ ਇਹ ਵੀ 70 ਪ੍ਰਤੀਸ਼ਤ ਤੱਕ ਪਹੁੰਚ ਰਿਹਾ ਹੈ।
ਅਤੇ ਸਾਥੀਓ,
ਅਸੀਂ ਤੁਸੀਂ ਜਾਣਦੇ ਹੋ ਕਿ ਸਮਾਜ ਵਿੱਚ ਜਿਨ੍ਹਾਂ ਨੂੰ ਉਸ ਸਮੇਂ ਮਿਲਿਆ ਸੀ, ਉਹ ਕੌਣ ਸਨ? ਇਹ ਸ਼ੁਰੂਆਤੀ ਮਲਾਈ ਮਿਲੀ ਉਹ ਲੋਕ ਕੌਣ ਸਨ? ਇਹ ਸਾਰੇ ਰਸੂਖਦਾਰ ਲੋਕ ਹੋਇਆ ਕਰਦੇ ਸਨ। ਜੋ ਸੰਪੰਨ ਲੋਕ ਹੁੰਦੇ ਸਨ, ਜਿਨ੍ਹਾਂ ਦੀ ਸਰਕਾਰ ਵਿੱਚ ਪਹੁੰਚ ਹੁੰਦੀ ਸੀ, ਪਹਿਚਾਣ ਹੁੰਦੀ ਸੀ ਉਹ ਸੁਵਿਧਾਵਾਂ ਅਤੇ ਵਿਵਸਥਾਵਾਂ ਅਸਾਨੀ ਨਾਲ ਜੁਟਾਉਂਦੇ ਸਨ ਅਤੇ ਸਰਕਾਰ ਦਾ ਵੀ ਦਿਮਾਗ ਅਜਿਹਾ ਸੀ, ਉਨ੍ਹਾਂ ਨੂੰ ਜ਼ਿਆਦਾ ਦਿੰਦੇ ਸਨ। ਲੇਕਿਨ ਜੋ ਲੋਕ ਸਮਾਜ ਵਿੱਚ ਪਿੱਛੇ ਰਹੇ ਸਨ, ਜੋ ਮੂਲ ਸੁਵਿਧਾਵਾਂ ਤੋਂ ਵੰਚਿਤ ਸਨ, ਉਨ੍ਹਾਂ ‘ਤੇ ਧਿਆਨ ਦੇਣ ਵਾਲਾ ਕੋਈ ਵੀ ਨਹੀਂ ਸੀ। ਉਹ ਅਸੁਵਿਧਾਵਾਂ ਦੇ ਵਿੱਚ ਆਪਣਾ ਜੀਵਨ ਕੱਟ ਰਹੇ ਸਨ। ਮੋਦੀ ਨੇ ਸਮਾਜ ਦੇ ਅਜਿਹੇ ਵੰਚਿਤਾਂ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ। ਕਿਉਂਕਿ ਉਹ ਲੋਕ ਹਨ ਜਿਨ੍ਹਾਂ ਦੇ ਵਿੱਚ ਮੈਂ ਜੀਆ ਹਾਂ, ਮੈਂ ਕਦੇ ਅਜਿਹੇ ਪਰਿਵਾਰਾਂ ਦੀ ਰੋਟੀ ਖਾਈ ਹੈ, ਮੈਂ ਕਦੇ ਸਮਾਜ ਦੇ ਆਖਿਰੀ ਵਿਅਕਤੀ ਦਾ ਨਮਕ ਖਾਇਆ ਹੈ, ਮੈਂ ਅੱਜ ਭਗਵਾਨ ਬਿਰਸਾ ਮੁੰਡਾ ਦੀ ਇਸ ਧਰਤੀ ‘ਤੇ ਉਹ ਕਰਜ਼ ਚੁਕਾਉਣ ਆਇਆ ਹਾਂ।
ਮੇਰੇ ਪਰਿਵਾਰਜਨੋਂ,
ਆਮ ਤੌਰ ‘ਤੇ ਸਰਕਾਰਾਂ ਦਾ ਰਵੱਈਆ ਰਹਿੰਦਾ ਹੈ ਕਿ ਜੋ ਅਸਾਨੀ ਨਾਲ ਹਾਸਲ ਹੋ ਜਾਵੇ, ਉਸ ਲਕਸ਼ ਨੂੰ ਪਹਿਲਾਂ ਪ੍ਰਾਪਤ ਕਰੋ। ਲੇਕਿਨ ਅਸੀਂ ਦੂਸਰੀ ਰਣਨੀਤੀ ‘ਤੇ ਕੰਮ ਕੀਤਾ। ਮੈਂ ਤਾਂ ਗਿਆਨੀਆਂ ਨੂੰ ਕਹਾਂਗਾ ਕਿ ਇਸ ਦਾ ਅਧਿਐਨ ਕਰੋ, ਤੁਹਾਨੂੰ ਯਾਦ ਹੋਵੇਗਾ, ਆਜ਼ਾਦੀ ਦੇ ਇੰਨੇ ਦਹਾਕਿਆਂ ਦੇ ਬਾਅਦ ਵੀ 18 ਹਜ਼ਾਰ ਪਿੰਡ ਅਜਿਹੇ ਰਹਿ ਗਏ ਸਨ, ਜਿੱਥੇ ਬਿਜਲੀ ਨਹੀਂ ਪਹੁੰਚੀ ਸੀ। 18ਵੀਂ ਸ਼ਤਾਬਦੀ ਵਿੱਚ ਜੀਣ ਦੇ ਲਈ ਹਨੇਰੇ ਵਿੱਚ ਜੀਣ ਦੇ ਲਈ ਮਜਬੂਰ ਸਨ। ਉਨ੍ਹਾਂ ਨੂੰ ਹਨੇਰੇ ਵਿੱਚ ਜੀਣ ਦੇ ਲਈ ਛੱਡ ਦਿੱਤਾ ਗਿਆ ਸੀ, ਕਿਉਂਕਿ ਉੱਥੇ ਬਿਜਲੀ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਠਿਨ ਸੀ ਮੈਂ ਮੰਨਦਾ ਹਾਂ। ਲੇਕਿਨ ਕਠਿਨ ਸੀ, ਤਦੇ ਤਾਂ ਕਰਨਾ ਹੁੰਦਾ ਹੈ। ਮੱਖਣ ‘ਤੇ ਲਕੀਰ ਤਾਂ ਹਰ ਕੋਈ ਕਰਦਾ ਹੈ, ਅਰੇ ਪੱਥਰ ‘ਤੇ ਵੀ ਤਾਂ ਲਕੀਰ ਕਰਨੀ ਚਾਹੀਦੀ ਹੈ। ਅਤੇ ਮੈਂ ਲਾਲ ਕਿਲੇ ਤੋਂ ਵਾਅਦਾ ਕੀਤਾ ਸੀ ਦੇਸ਼ ਨੂੰ ਕਿ ਮੈਂ ਇੱਕ ਹਜ਼ਾਰ ਦਿਨ ਵਿੱਚ 18 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਕਠਿਨ ਸੰਕਲਪ ਮੈਂ ਜਨਤਕ ਤੌਰ ‘ਤੇ ਲਿਆ ਸੀ ਅਤੇ ਅੱਜ ਮੈਨੂੰ ਸਿਰ ਝੁਕਾ ਕੇ ਕਹਿਣਾ ਹੈ ਕਿ ਇਹ ਤੁਹਾਡੇ ਸੇਵਕ ਨੇ ਉਸ ਕੰਮ ਨੂੰ ਸਮੇਂ ‘ਤੇ ਪੂਰਾ ਕਰ ਦਿੱਤਾ ਸੀ।
ਸਾਥੀਓ,
ਸਾਡੇ ਦੇਸ਼ ਵਿੱਚ 110 ਤੋਂ ਜ਼ਿਆਦਾ ਜ਼ਿਲ੍ਹੇ ਅਜਿਹੇ ਸਨ, ਜੋ ਵਿਕਾਸ ਦੇ ਹਰ ਪੈਰਾਮੀਟਰ ‘ਤੇ ਪਿਛੜੇ ਹੋਏ ਸਨ, ਬਹੁਤ ਪਿੱਛੇ ਸਨ। ਇਨ੍ਹਾਂ ਜ਼ਿਲ੍ਹਿਆਂ ‘ਤੇ ਪੁਰਾਣੀ ਸਰਕਾਰਾਂ ਨੇ ਠੱਪਾ ਲਗਾ ਦਿੱਤਾ, ਇਹ ਤਾਂ ਪਿਛੜੇ ਹਨ। ਅਤੇ ਪਹਿਲਾਂ ਦੀਆਂ ਸਰਕਾਰਾਂ ਨੇ ਬਸ ਉਸ ਦੀ ਪਹਿਚਾਣ ਕਰ ਲਈ, ਇਹ ਬੇਕਾਰ ਹੈ, ਪਿਛੜੇ ਹਨ, ਅੱਗੇ ਕੁਝ ਨਹੀਂ ਹੋ ਸਕਦਾ ਹੈ ਅਤੇ ਸਰਕਾਰ ਸੋਂਦੀ ਰਹੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਿਹਤ, ਸੁਵਿਧਾਵਾਂ, ਦਹਾਕਿਆਂ ਤੋਂ ਦੁਖਦਾਈ ਸਥਿਤੀ ਵਿੱਚ ਸੀ। ਅਤੇ ਸੰਜੋਗ ਦੇਖੋ ਕਿ ਇਨ੍ਹਾਂ ਨੂੰ ਪਿਛੜੇ ਜ਼ਿਲ੍ਹਿਆਂ ਵਿੱਚ ਦੇਸ਼ ਦੀ ਸਭ ਤੋਂ ਜ਼ਿਆਦਾ ਮੇਰੇ ਆਦਿਵਾਸੀ ਪਰਿਵਾਰਾਂ ਦੀ ਜਨ ਸੰਖਿਆ ਰਹਿੰਦੀ ਸੀ। ਜਦੋਂ ਅਫਸਰਾਂ ਨੂੰ ਪਨਿਸ਼ਮੈਂਟ ਪੋਸਟਿੰਗ ਕਰਨੀ ਹੁੰਦੀ ਸੀ, ਤਾਂ ਇਨ੍ਹਾਂ ਨੂੰ ਜ਼ਿਲ੍ਹੇ ਵਿੱਚ ਭੇਜ ਦਿੱਤਾ ਜਾਂਦਾ ਸੀ। ਥੱਕਿਆ ਹੋਇਆ, ਹਾਰਿਆ ਹੋਇਆ ਨਾਕਾਮ ਜੋ ਵਿਅਕਤੀ ਹੈ, ਉਸ ਨੂੰ ਕਹਿੰਦੇ ਜਾਓ ਯਾਰ ਤੁਸੀਂ ਉੱਧਰ ਹੀ ਜਾਓ ਤੁਹਾਡਾ ਇੱਥੇ ਕੰਮ ਨਹੀਂ ਹੈ। ਹੁਣ ਉਹ ਜਾ ਕੇ ਕੀ ਕਰੇਗਾ? ਇਨ੍ਹਾਂ 110 ਤੋਂ ਜ਼ਿਆਦਾ ਜ਼ਿਲ੍ਹਿਆਂ ਨੂੰ ਆਪਣੇ ਹਾਲ ‘ਤੇ ਛੱਡ ਕੇ, ਭਾਰਤ ਕਦੇ ਵਿਕਸਿਤ ਨਹੀਂ ਹੋ ਸਕਦਾ ਸੀ। ਇਸ ਲਈ ਵੰਚਿਤਾਂ ਨੂੰ ਵਰੀਅਤਾ ਦੇ ਸਿਧਾਂਤ ‘ਤੇ ਚਲਦੇ ਹੋਏ ਸਾਡੀ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ Aspirational District ਆਕਾਂਖੀ ਜ਼ਿਲ੍ਹਿਆਂ ਦੇ ਰੂਪ ਵਿੱਚ ਐਲਾਨ ਕੀਤਾ। ਅਸੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰਾਂ ਨੂੰ ਵਿਸ਼ਵਾਸ ਵਿੱਚ ਲਿਆ ਕੇ ਸਭ ਤੋਂ ਹੋਣਹਾਰ ਅਫਸਰਾਂ ਨੂੰ ਨਿਯੁਕਤ ਕਰਨ ‘ਤੇ ਜ਼ੋਰ ਦਿੱਤਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅਸੀਂ ਸਿੱਖਿਆ, ਸਿਹਤ, ਸੜਕ, ਅਜਿਹੇ ਕਈ ਵਿਸ਼ਿਆਂ ‘ਤੇ ਜ਼ੀਰੋ ਤੋਂ ਕੰਮ ਸ਼ੁਰੂ ਕਰਕੇ ਸਫ਼ਲਤਾ ਦੇ ਨਵੇਂ ਸ਼ਿਖਰ ‘ਤੇ ਪਹੁੰਚ ਰਹੇ ਹਨ। ਇੱਥੇ ਝਾਰਖੰਡ ਵਿੱਚ ਵੀ ਇਹ ਆਪਣੀ ਖੂੰਟੀ ਸਮੇਤ ਅਜਿਹੇ ਕਈ ਜ਼ਿਲ੍ਹੇ ਉਸ ਸੂਚੀ ਵਿੱਚ ਹਨ। ਹੁਣ ਆਕਾਂਖੀ ਜ਼ਿਲ੍ਹਾ ਅਭਿਯਾਨ ਦੀ ਇਸ ਸਫ਼ਲਤਾ ਨੂੰ ਖ਼ਾਹਿਸ਼ੀ ਬਲਾਕ ਪ੍ਰੋਗਰਾਮ ਦੇ ਜ਼ਰੀਏ, ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਮੇਰੇ ਪਰਿਵਾਰਜਨੋਂ,
ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ ਸੋਸ਼ਲ ਜਸਟਿਸ-ਸਮਾਜਿਕ ਨਿਆਂ ਅਤੇ ਸੇਕੁਲਰਿਜ਼ਮ ਨਾ ਜਾਣੇ ਰੋਜ ਸਵੇਰੇ ਸ਼ਾਮ ਇਸ ਦੇ ਗੀਤ ਤਾਂ ਬਹੁਤ ਗਾਏ ਗਏ, ਬਿਆਨਬਾਜੀ ਬਹੁਤ ਹੁੰਦੀ ਰਹੀ। ਸੱਚਾ ਸੈਕੁਲਰਿਜ਼ਮ ਤਦੇ ਆਉਂਦਾ ਹੈ, ਜਦੋਂ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਨਾਲ ਭੇਦਭਾਵ ਦੀ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣ। ਸਮਾਜਿਕ ਨਿਆਂ ਦਾ ਭਰੋਸਾ ਤਦੇ ਮਿਲਦਾ ਹੈ, ਜਦੋਂ ਸਭ ਨੂੰ ਬਰਾਬਰੀ ਨਾਲ, ਬਰਾਬਰ ਭਾਵਨਾ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਬਦਕਿਸਮਤੀ ਨਾਲ, ਅੱਜ ਵੀ ਬਹੁਤ ਸਾਰੇ ਰਾਜਾਂ ਵਿੱਚ ਕਈ ਗ਼ਰੀਬ ਹਨ, ਜਿਨ੍ਹਾਂ ਦੇ ਕੋਲ ਯੋਜਨਾਵਾਂ ਦੀ ਲੋੜੀਂਦੀ ਜਾਣਕਾਰੀ ਨਹੀਂ ਹੈ। ਕਈ ਅਜਿਹੇ ਵੀ ਗ਼ਰੀਬ ਹਨ, ਜੋ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਭੱਜਦੌੜ ਕਰਨ ਵਿੱਚ ਸਮਰੱਥ ਨਹੀਂ ਹੈ। ਆਖਿਰ ਕਦੋਂ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡਦੇ ਰਹਾਂਗੇ। ਇਸੇ ਦਰਦ ਵਿੱਚੋਂ, ਇਸੇ ਪੀੜ੍ਹਾ ਵਿੱਚੋਂ, ਇਸੇ ਸੰਵੇਦਨਾ ਵਿੱਚੋਂ ਇੱਕ ਸੋਚ ਨਿਰਮਾਣ ਹੋਈ ਹੈ। ਅਤੇ ਇਸ ਸੋਚ ਦੇ ਨਾਲ ਹੁਣ ਅੱਜ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਹੋ ਰਹੀ ਹੈ।
ਇਹ ਯਾਤਰਾ ਅੱਜ 15 ਨਵੰਬਰ ਭਗਵਾਨ ਬਿਰਸਾ ਮੁੰਡਾ ਦੀ ਜਨਮਜਯੰਤੀ 15 ਨਵੰਬਰ ਤੋਂ ਸ਼ੁਰੂ ਕਰਕੇ ਅਗਲੇ ਸਾਲ 26 ਜਨਵਰੀ ਤੱਕ ਉਸ ਨੂੰ ਚਲਾਇਆ ਜਾਵੇਗਾ। ਇਸ ਯਾਤਰਾ ਵਿੱਚ ਸਰਕਾਰ ਮਿਸ਼ਨ ਮੋਡ ਵਿੱਚ ਦੇਸ਼ ਦੇ ਪਿੰਡ-ਪਿੰਡ ਜਾਵੇਗੀ, ਹਰ ਗ਼ਰੀਬ, ਹਰ ਵੰਚਿਤ ਨੂੰ ਸਰਕਾਰੀ ਯੋਜਨਾਵਾਂ ਦਾ ਜੋ ਹਕਦਾਰ ਹੈ, ਉਸ ਦੇ ਹਕ ਦੇ ਲਈ ਉਸ ਨੂੰ ਲਾਭਾਰਥੀ ਬਣਾਇਆ ਜਾਵੇਗਾ। ਉਸ ਨੂੰ ਇਹ ਯੋਜਨਾ ਪਹੁੰਚੇ, ਉਸ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਤੁਹਾਨੂੰ ਯਾਦ ਹੋਵੇਗਾ, ਮੇਰੇ ਮੀਡੀਆ ਦੇ ਕੁਝ ਮਿੱਤਰਾਂ ਨੂੰ ਮਾਲੂਮ ਨਹੀਂ ਰਹਿੰਦਾ ਹੈ। 2018 ਵਿੱਚ ਵੀ ਮੈਂ ਇੱਕ ਪ੍ਰਯੋਗ ਕੀਤਾ ਸੀ। ਕੇਂਦਰ ਸਰਕਾਰ ਨੇ ਅਜਿਹੇ ਹੀ ਇੱਕ ਗ੍ਰਾਮ ਸਵਰਾਜ ਅਭਿਯਾਨ ਚਲਾਇਆ ਸੀ। ਅਤੇ ਮੈਂ ਭਾਰਤ ਸਰਕਾਰ ਦੇ ਇੱਕ ਹਜ਼ਾਰ ਅਫਸਰਾਂ ਨੂੰ ਪਿੰਡਾਂ ਵਿੱਚ ਭੇਜਿਆ ਸੀ। ਏਅਰ ਕੰਡਿਸ਼ਨ ਕਮਰਿਆਂ ਤੋਂ ਨਿਕਲ ਕੇ 1 ਹਜ਼ਾਰ ਅਫਸਰ ਪਿੰਡ ਵਿੱਚ ਜਾ ਕੇ ਬੈਠੇ ਸਨ। ਇਸ ਅਭਿਯਾਨ ਵਿੱਚ ਵੀ ਅਸੀਂ ਸੱਤ ਪ੍ਰਮੁੱਖ ਯੋਜਨਾਵਾਂ ਨੂੰ ਲੈ ਕੇ ਹਰ ਪਿੰਡ ਤੱਕ ਗਏ ਸਨ। ਮੈਨੂੰ ਵਿਸ਼ਵਾਸ ਹੈ ਕਿ ਗ੍ਰਾਮ ਸਵਰਾਜ ਅਭਿਯਾਨ ਦੀ ਤਰ੍ਹਾਂ ਹੀ ਸਾਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਵੀ ਹਰ ਪਿੰਡ ਜਾ ਕੇ, ਅਜਿਹੇ ਹਰ ਹਕਦਾਰ ਨੂੰ ਮਿਲ ਕੇ ਇਸ ਯੋਜਨਾ ਨੂੰ ਸਫ਼ਲ ਕਰਨ ਦਾ ਪ੍ਰਣ ਲੈ ਕੇ ਨਿਕਲਣਾ ਹੈ, ਅਤੇ ਜਦੋਂ ਭਗਵਾਨ ਬਿਰਸਾ ਦੀ ਧਰਤੀ ਤੋਂ ਨਿਕਲਦੇ ਹਨ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਮੈਂ ਉਹ ਦਿਨ ਦੇਖ ਰਿਹਾ ਹਾਂ, ਜਦੋਂ ਹਰ ਗ਼ਰੀਬ ਦੇ ਕੋਲ ਮੁਫ਼ਤ ਰਾਸ਼ਨ ਦੇਣ ਵਾਲਾ ਰਾਸ਼ਨ ਕਾਰਡ ਹੋਵੇਗਾ।
ਜਦੋਂ ਹਰ ਗ਼ਰੀਬ ਦੇ ਕੋਲ ਉੱਜਵਲਾ ਦਾ ਗੈਸ ਕਨੈਕਸ਼ਨ ਹੋਵੇਗਾ, ਸੁਭਾਗ ਦਾ ਬਿਜਲੀ ਕਨੈਕਸ਼ਨ ਹੋਵੇਗਾ, ਅਤੇ ਨਲ ਸੇ ਜਲ ਹੋਵੇਗਾ। ਮੈਂ ਉਹ ਦਿਨ ਦੇਖ ਰਿਹਾ ਹਾਂ, ਜਦੋਂ ਹਰ ਗ਼ਰੀਬ ਦੇ ਕੋਲ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲਾ ਆਯੁਸ਼ਮਾਨ ਕਾਰਡ ਹੋਵੇਗਾ। ਜਦੋਂ ਹਰ ਗ਼ਰੀਬ ਦੇ ਕੋਲ ਉਸ ਦਾ ਆਪਣਾ ਪੱਕਾ ਘਰ ਹੋਵੇਗਾ। ਮੈਂ ਉਹ ਦਿਨ ਦੇਖ ਰਿਹਾ ਹਾਂ, ਜਦੋਂ ਹਰ ਕਿਸਾਨ, ਕੇਂਦਰ ਸਰਕਾਰ ਦੀ ਪੈਂਸ਼ਨ ਯੋਜਨਾ ਨਾਲ ਜੁੜ ਜਾਵੇਗਾ। ਜਦੋਂ ਹਰ ਮਜਦੂਰ, ਪੈਨਸ਼ਨ ਯੋਜਨਾਵਾਂ ਦਾ ਲਾਭਾਰਥੀ ਹੋ ਜਾਵੇਗਾ। ਜਦੋਂ ਹਰ ਯੋਗ ਨੌਜਵਾਨ, ਮੁਦ੍ਰਾ ਯੋਜਨਾ ਦਾ ਲਾਭ ਲੈ ਸਕੇਗਾ, ਅਤੇ ਇੱਕ entrepreneur ਬਣਨ ਦੀ ਦਿਸ਼ਾ ਵਿੱਚ ਕਦਮ ਰਖੇਗਾ। ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਤਰ੍ਹਾਂ ਨਾਲ ਦੇਸ਼ ਦੇ ਗ਼ਰੀਬਾਂ ਨੂੰ, ਦੇਸ਼ ਦੀ ਮਾਤਾਵਾਂ-ਭੈਣਾਂ ਨੂੰ, ਦੇਸ਼ ਦੇ ਨੌਜਵਾਨਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਮੋਦੀ ਦੀ ਗਰੰਟੀ ਹੈ। ਅਤੇ ਜਦੋਂ ਮੋਦੀ ਦੀ ਗਰੰਟੀ ਹੁੰਦੀ ਹੈ, ਨਾ ਤਾਂ ਤੁਸੀਂ ਜਾਣਦੇ ਹੋ ਉਹ ਗਰੰਟੀ ਕੀ ਹੁੰਦੀ ਹੈ? ਮੋਦੀ ਦੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਵੀ ਗਰੰਟੀ।
ਮੇਰੇ ਪਰਿਵਾਰਜਨੋਂ,
ਵਿਕਸਿਤ ਭਾਰਤ ਦੇ ਸੰਕਲਪ ਦਾ ਇੱਕ ਪ੍ਰਮੁੱਖ ਅਧਾਰ ਹੈ ਪੀਐੱਮ ਜਨਮਨ... ਯਾਨੀ ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ। ਸਮਾਜਿਕ ਨਿਆਂ ਜਨਰਲ-ਜਨਰਲ ਗੱਲਾਂ ਹੋਈਆਂ, ਮੋਦੀ ਹਿੰਮਤ ਕਰਕੇ ਨਿਕਲਿਆ ਹੈ ਆਦਿਵਾਸੀ ਨਿਆਂ ਅਭਿਯਾਨ ਨੂੰ ਲੈ ਕੇ। ਆਜ਼ਾਦੀ ਦੇ ਬਾਅਦ ਕਈ ਦਹਾਕਿਆਂ ਤੱਕ ਆਦਿਵਾਸੀ ਸਮਾਜ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ। ਮੈਂ ਅਟਲ ਜੀ ਦੀ ਸਰਕਾਰ ਸੀ, ਜਿਸ ਨੇ ਆਦਿਵਾਸੀ ਸਮਾਜ ਦੇ ਲਈ ਅਲੱਗ ਮੰਤਰਾਲਾ ਬਣਾਇਆ, ਅਲੱਗ ਤੋਂ ਬਜਟ ਬਣਾਇਆ। ਸਾਡੀ ਸਰਕਾਰ ਦੇ ਦੌਰਾਨ ਹੁਣ ਆਦਿਵਾਸੀ ਕਲਿਆਣ ਦਾ ਬਜਟ, ਪਹਿਲਾਂ ਦੇ ਮੁਕਾਬਲੇ 6 ਗੁਣਾ ਤੱਕ ਵਧ ਚੁੱਕਿਆ ਹੈ। ਪੀਐੱਮ ਜਨਮਨ, ਯੋਜਨਾ ਦਾ ਨਾਮ ਰੱਖਿਆ ਹੈ- ਪੀਐੱਮ ਜਨਮਨ।
ਪੀਐੱਮ ਜਨਮਨ ਯਾਨੀ ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ, ਇਸ ਦੇ ਤਹਿਤ ਹੁਣ ਸਾਡੀ ਸਰਕਾਰ ਉਨ੍ਹਾਂ ਆਦਿਵਾਸੀ ਭਾਈ-ਭੈਣਾਂ ਤੱਕ ਪਹੁੰਚੇਗੀ, ਜਿਨ੍ਹਾਂ ਤੱਕ ਕਦੇ ਨਹੀਂ ਪਹੁੰਚਿਆ ਗਿਆ। ਇਹ ਉਹ ਜਨਜਾਤੀ ਸਮੂਹ ਹਨ, ਅਸੀਂ ਕਹਿ ਤਾਂ ਦਿੱਤਾ ਉਹ ਪ੍ਰਿਮਿਟਿਵ ਟ੍ਰਾਈਬਸ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਵੀ ਜੰਗਲਾਂ ਵਿੱਚ ਰਹਿਣ ਦੇ ਲਈ ਮਜਬੂਰ ਹਨ। ਉਨ੍ਹਾਂ ਨੇ ਰੇਲ ਦੀ ਦੇਖਣ ਦੀ ਗੱਲ ਛੱਡੋ, ਆਵਾਜ਼ ਵੀ ਨਹੀਂ ਸੁਣੀ ਹੈ। ਦੇਸ਼ ਦੇ 22 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਰਹਿ ਰਹੇ ਅਜਿਹੀਆਂ 75 ਜਨਜਾਤੀਆਂ, ਉਹ 75 ਜਨਜਾਤੀ ਭਾਈਚਾਰਿਆਂ ਦੀ, ਪ੍ਰਿਮਿਟਿਵ ਟ੍ਰਾਈਬਸ ਦੀ, ਪਹਿਚਾਣ ਸਾਡੀ ਸਰਕਾਰ ਨੇ ਕੀਤੀ ਹੈ। ਜਿਵੇਂ ਪਿਛੜਿਆਂ ਵਿੱਚ ਵੀ ਅਤਿ ਪਿਛੜੇ ਹੁੰਦੇ ਹਨ, ਉਵੇਂ ਹੀ ਇਹ ਆਦਿਵਾਸੀਆਂ ਵਿੱਚ ਵੀ ਸਭ ਤੋਂ ਪਿੱਛੇ ਰਹਿ ਗਏ ਆਦਿਵਾਸੀ ਹਨ। ਦੇਸ਼ ਵਿੱਚ ਇਨ੍ਹਾਂ ਦੀ ਸੰਖਿਆ ਲੱਖਾਂ ਵਿੱਚ ਹੈ। ਇਨ੍ਹਾਂ ਸਭ ਤੋਂ ਪਿਛੜੇ ਆਦਿਵਾਸੀਆਂ ਨੂੰ ਮੂਲ ਸੁਵਿਧਾਵਾਂ ਵੀ ਨਹੀਂ ਮਿਲੀਆਂ ਹਨ, ਆਜ਼ਾਦੀ ਦੇ 75 ਸਾਲ ਬਾਅਦ ਵੀ ਨਹੀਂ ਮਿਲੀਆਂ ਹਨ।
ਇਸ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਦੇ ਪੱਕਾ ਮਕਾਨ ਨਹੀਂ ਮਿਲਿਆ। ਇਨ੍ਹਾਂ ਦੀ ਕਈ-ਕਈ ਪੀੜ੍ਹੀਆਂ ਵਿੱਚ ਬੱਚਿਆਂ ਨੇ ਸਕੂਲ ਤੱਕ ਦੇਖਿਆ ਨਹੀਂ ਹੈ। ਇਸ ਸਮਾਜ ਦੇ ਲੋਕਾਂ ਦੇ ਕੌਸ਼ਲ ਵਿਕਾਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਹੁਣ ਇਨ੍ਹਾਂ ਜਨਜਾਤੀਆਂ ਤੱਕ ਭਾਰਤ ਵਿਸ਼ੇਸ਼ ਅਭਿਯਾਨ ਚਲਾ ਕੇ ਪਹੁੰਚਣ ਵਾਲੀ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਅੰਕੜਿਆਂ ਨੂੰ ਜੋੜਣ ਦਾ ਕੰਮ ਕਰ ਲਿਆ, ਜੋ ਨਜ਼ਦੀਕ ਹਨ, ਜੋ ਉੱਪਰ ਪਹੁੰਚ ਚੁੱਕੇ ਉਨ੍ਹਾਂ ਤੋਂ ਹੀ ਕੰਮ ਕਰਵਾ ਲੈਣਾ, ਲੇਕਿਨ ਮੈਨੂੰ ਸਿਰਫ਼ ਅਕੰੜਿਆਂ ਨੂੰ ਜੋੜ ਕੇ ਨਹੀਂ ਬੈਠਣਾ ਹੈ, ਮੈਨੂੰ ਤਾਂ ਜੀਵਨ ਨੂੰ ਜੋੜਣਾ ਹੈ, ਜ਼ਿੰਦਗੀਆਂ ਨੂੰ ਜੋੜਣਾ ਹੈ, ਹਰ ਜ਼ਿੰਦਗੀ ਵਿੱਚ ਜਾਨ ਭਰਨੀ ਹੈ, ਹਰ ਜ਼ਿੰਦਗੀ ਵਿੱਚ ਨਵਾਂ ਜਜ਼ਬਾ ਭਰਨਾ ਹੈ। ਇਸੇ ਲਕਸ਼ ਦੇ ਨਾਲ ਅੱਜ ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ ਯਾਨੀ ਪੀਐੱਮ ਜਨ ਮਨ, ਅਸੀਂ ਜਨ ਗਣ ਮਨ ਤਾਂ ਗਾਉਂਦੇ ਹਾਂ ਅੱਜ ਮੈਂ ਪੀਐੱਮ ਜਨ ਮਨ ਦੇ ਨਾਲ ਇਸ ਮਹਾਨ ਅਭਿਯਾਨ ਦੀ ਸ਼ੁਰੂਆਤ ਕਰ ਰਿਹਾ ਹਾਂ। ਇਸ ਮਹਾਅਭਿਯਾਨ ‘ਤੇ ਭਾਰਤ ਸਰਕਾਰ 24 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।
ਸਾਥੀਓ,
ਇਸ ਮਹਾਅਭਿਯਾਨ ਦੇ ਲਈ ਮੈਂ ਵਿਸ਼ੇਸ਼ ਤੌਰ ‘ਤੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਅਸੀਂ ਹੁਣੇ ਉਨ੍ਹਾਂ ਦਾ ਵੀਡੀਓ ਸੰਦੇਸ਼ ਵੀ ਸੁਣਿਆ ਹੈ। ਜਦੋਂ ਉਹ ਇੱਥੇ ਝਾਰਖੰਡ ਵਿੱਚ ਰਾਜਪਾਲ ਸਨ ਅਤੇ ਉਸ ਤੋਂ ਪਹਿਲਾਂ ਜਦੋਂ ਓਡੀਸ਼ਾ ਵਿੱਚ ਵੀ ਉਹ ਮੰਤਰੀ ਦੇ ਰੂਪ ਵਿੱਚ ਕੰਮ ਕਰਦੇ ਸਨ, ਸਮਾਜਿਕ ਕਾਰਯਕਰਤਾ ਦੇ ਰੂਪ ਵਿੱਚ ਕੰਮ ਕਰਦੇ ਸਨ। ਤਾਂ ਅਜਿਹੇ ਆਖਿਰੀ ਛੋਰ ‘ਤੇ ਰਹਿਣ ਵਾਲੇ ਆਦਿਵਾਸੀ ਸਮੂਹਾਂ ਨੂੰ ਅੱਗੇ ਲਿਆਉਣ ਦੇ ਲਈ ਉਹ ਦਿਨ ਰਾਤ ਪ੍ਰਯਤਨ ਕਰਦੀਆਂ ਰਹਿੰਦੀਆਂ ਸਨ। ਰਾਸ਼ਟਰਪਤੀ ਬਣਨ ਦੇ ਬਾਅਦ ਵੀ ਉਹ ਰਾਸ਼ਟਰਪਤੀ ਭਵਨ ਵਿੱਚ ਅਜਿਹੇ ਸਮੂਹਾਂ ਨੂੰ ਸਨਮਾਨ ਦੇ ਨਾਲ ਬੁਲਾਉਂਦੀਆਂ ਰਹੀਆਂ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਸ ਦੇ ਉਪਾਅ ਦੀ ਚਰਚਾ ਕਰਦੀਆਂ ਰਹੀਆਂ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਸਾਨੂੰ ਜੋ ਮਾਰਗਦਰਸ਼ਨ ਦਿੱਤਾ ਹੈ, ਉਨ੍ਹਾਂ ਨੇ ਸਾਨੂੰ ਜੋ ਪ੍ਰੇਰਣਾ ਦਿੱਤੀ ਹੈ, ਉਨ੍ਹਾਂ ਦੀ ਇਸ ਪ੍ਰੇਰਣਾ ਨਾਲ ਅਸੀਂ ਇਹ ਪੀਐੱਮ ਜਨਮਨ, ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ ਵਿੱਚ ਜ਼ਰੂਰ ਸਫ਼ਲ ਹੋਵਾਂਗੇ।
ਮੇਰੇ ਪਰਿਵਾਰਜਨੋਂ,
ਸਾਡੀ ਰਾਸ਼ਟਪਤੀ ਦ੍ਰੌਪਦੀ ਮੁਰਮੂ ਜੀ, Women Led Development ਦਾ ਵੀ ਪ੍ਰੇਰਕ ਪ੍ਰਤੀਕ ਹਨ। ਬੀਤੇ ਵਰ੍ਹਿਆਂ ਵਿੱਚ ਜਿਸ ਤਰ੍ਹਾਂ ਭਾਰਤ ਨੇ ਪੂਰੀ ਦੁਨੀਆ ਨੂੰ ਨਾਰੀ ਸ਼ਕਤੀ ਦੇ ਵਿਕਾਸ ਦਾ ਮਾਰਗ ਦਿਖਾਇਆ ਹੈ, ਉਹ ਬੇਮਿਸਾਲ ਹੈ। ਇਹ ਵਰ੍ਹੇ ਮਾਤਾਵਾਂ-ਭੈਣਾਂ-ਬੇਟੀਆਂ ਦੀ ਸੁਵਿਧਾ, ਸੁਰੱਖਿਆ, ਸਨਮਾਨ, ਸਿਹਤ ਅਤੇ ਸਵੈਰੋਜ਼ਗਾਰ ਦੇ ਰਹੇ ਹਨ। ਇਹ ਸਾਡੇ ਝਾਰਖੰਡ ਦੀਆਂ ਬੇਟੀਆਂ ਖੇਡ-ਕੂਦ ਵਿੱਚ ਜੋ ਨਾਮ ਕਮਾ ਰਹੀਆਂ ਹਨ ਨਾ, ਸੀਨਾ ਚੌੜਾ ਹੋ ਜਾਂਦਾ ਹੈ। ਸਾਡੀ ਸਰਕਾਰ ਨੇ ਮਹਿਲਾਵਾਂ ਦੇ ਜੀਵਨ ਦੇ ਹਰ ਪੜਾਅ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਲਈ ਯੋਜਨਾਵਾਂ ਬਣਾਈਆਂ। ਬੇਟੀ ਬਚਾਓ ਬੇਟੀ ਪੜ੍ਹਾਓ ਨਾਲ ਬੇਟੀਆਂ ਦੀ ਜਨਸੰਖਿਆ ਵਧੀ ਹੈ ਅਤੇ ਸਕੂਲਾਂ ਵਿੱਚ ਵਿਦਿਆਰਥਣਾਂ ਦੇ ਨਾਮਾਂਕਨ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥਣਾਂ ਦੇ ਅਲੱਗ ਸ਼ੌਚਾਲਯ ਦੇ ਨਿਰਮਾਣ ਨਾਲ ਸਕੂਲ ਛੱਡਣ ਦੀ ਮਜਬੂਰੀ ਘੱਟ ਹੋਈ ਹੈ।
ਪੀਐੱਮ ਆਵਾਸ ਯੋਜਨਾ ਦੇ ਤਹਿਤ ਕਰੋੜਾਂ ਘਰ ਦੀ ਮਾਲਕਿਨ ਭੈਣਾਂ ਬਣੀਆਂ ਹਨ, ਭੈਣਾਂ ਦੇ ਨਾਮ ‘ਤੇ ਘਰ ਰਜਿਸਟਰ ਹੋਇਆ ਹੈ, ਪਹਿਲੀ ਵਾਰ ਉਨ੍ਹਾਂ ਦੇ ਨਾਮ ‘ਤੇ ਕੋਈ ਪ੍ਰੋਪਰਟੀ ਹੋਈ ਹੈ। ਸੈਨਿਕ ਸਕੂਲ, ਡਿਫੈਂਸ ਅਕੈਡਮੀ ਨੂੰ ਬੇਟੀਆਂ ਦੇ ਐਡਮਿਸ਼ਨ ਦੇ ਲਈ ਪਹਿਲੀ ਵਾਰ ਖੋਲ੍ਹ ਦਿੱਤਾ ਗਿਆ ਹੈ। ਮੁਦ੍ਰਾ ਯੋਜਨਾ ਦੇ ਤਹਿਤ ਲਗਭਗ 70 ਪ੍ਰਤੀਸ਼ਤ ਬਿਨਾ ਗਰੰਟੀ ਦੇ ਲੋਨ ਦੇਣ ਵਾਲੀ ਮੇਰੇ ਦੇਸ਼ ਦੀਆਂ ਮਹਿਲਾਵਾਂ ਹਨ, ਮੇਰੀਆਂ ਬੇਟੀਆਂ ਹਨ। ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਵੀ ਅੱਜ ਸਰਕਾਰ ਤੋਂ ਰਿਕਾਰਡ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਅਤੇ ਲਖਪਤੀ ਦੀਦੀ ਅਭਿਯਾਨ, ਕੁਝ ਲੋਕਾਂ ਨੂੰ ਮੇਰੀਆਂ ਗੱਲਾਂ ਸੁਣ ਕੇ ਚੱਕ ਆ ਜਾਂਦੇ ਹਨ। ਮੇਰਾ ਸੁਪਨਾ ਹੈ ਦੋ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾ ਕੇ ਰਹਾਂਗਾ, ਦੋ ਕਰੋੜ ਮਹਿਲਾਵਾਂ ਨੂੰ।
ਸੈਲਫ ਹੈਲਪ ਗਰੁੱਪ ਚਲਾਉਣ ਵਾਲੀਆਂ ਦੋ ਕਰੋੜ ਮਹਿਲਾਵਾਂ ਲਖਪਤੀ ਬਣ ਕੇ ਰਹਿਣ ਵਾਲੀਆਂ ਹਨ ਦੇਖ ਲੈਣਾ। ਕੁਝ ਮਹੀਨੇ ਪਹਿਲਾਂ ਹੀ ਸਾਡੀ ਸਰਕਾਰ ਨੇ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦੇਣ ਵਾਲਾ ਨਾਰੀਸ਼ਕਤੀ ਵੰਦਨ ਅਧਿਨਿਯਮ ਵੀ ਅਪਣਾਇਆ ਹੈ। ਅੱਜ ਭਾਈ ਦੂਜ ਦਾ ਪਵਿੱਤਰ ਪਰਵ ਹੈ। ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਉਨ੍ਹਾਂ ਦਾ ਇਹ ਭਾਈ ਗਰੰਟੀ ਦਿੰਦਾ ਹੈ ਕਿ ਭੈਣਾਂ ਦੇ ਵਿਕਾਸ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਇਹ ਤੁਹਾਡਾ ਭਾਈ ਹੀ ਦੂਰ ਕਰਦਾ ਰਹੇਗਾ, ਤੁਹਾਡਾ ਭਾਈ ਤੁਹਾਡੀਆਂ ਮੁਸੀਬਤਾਂ ਦੀ ਮੁਕਤੀ ਦੇ ਲਈ ਜੀ-ਜਾਨ ਨਾਲ ਜੁਟਿਆ ਰਹੇਗਾ। ਨਾਰੀਸ਼ਕਤੀ ਦਾ ਅੰਮ੍ਰਿਤ ਸਤੰਭ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਮੇਰੇ ਪਰਿਵਾਰਜਨੋਂ,
ਕੇਂਦਰ ਸਰਕਾਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰ ਵਿਅਕਤੀ ਦੇ ਸਮਰੱਥ ਦਾ ਉਪਯੋਗ ਕਰਨ ਦੇ ਲਈ ਪ੍ਰਤੀਬੱਧ ਹੈ। ਦੋ ਮਹੀਨੇ ਪਹਿਲਾਂ ਹੀ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਵੀ ਸ਼ੁਰੂ ਕੀਤੀ ਹੈ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਉਣ ਦਾ ਪ੍ਰਯਤਨ ਕੀਤਾ ਹੈ, ਜੋ ਆਪਣੇ ਪਰੰਪਰਾਗਤ ਕੌਸ਼ਲ ਦੇ ਲਈ ਜਾਣੇ ਜਾਂਦੇ ਹਨ। ਘੁਮਿਆਰ ਹੋਵੇ, ਲੁਹਾਰ ਹੋਵੇ, ਸੁਤਾਰ ਹੋਵੇ, ਸੁਨਾਰ ਹੋਵੇ, ਮਾਲਕਾਰ ਹੋਵੇ, ਰਾਜ ਮਿਸਤ੍ਰੀ ਹੋਵੇ, ਧੋਬੀ ਹੋਵੇ, ਕੱਪੜੇ ਧੋਨ ਵਾਲੇ ਹੋਣ, ਕੱਪੜੇ ਸਿਲਨ ਵਾਲੇ ਹੋਣ, ਜੂਤੇ ਬਣਾਉਣੇ ਵਾਲੇ ਹੋਣ, ਅਜਿਹੇ ਸਾਡੇ ਸਾਥੀ, ਇਹ ਸਾਰੇ ਵਿਸ਼ਵਕਰਮਾ ਸਾਥੀ ਇਸ ਯੋਜਨਾ ਦੇ ਤਹਿਤ ਵਿਸ਼ਵਕਰਮਾ ਸਾਥੀਆਂ ਨੂੰ ਆਧੁਨਿਕ ਟ੍ਰੇਨਿੰਗ ਮਿਲੇਗੀ, ਅਤੇ ਟ੍ਰੇਨਿੰਗ ਦੇ ਦੌਰਾਨ ਉਨ੍ਹਾਂ ਨੂੰ ਪੈਸਾ ਮਿਲੇਗਾ। ਉਨ੍ਹਾਂ ਨੂੰ ਚੰਗੇ ਨਵੇਂ ਔਜ਼ਾਰ ਮਿਲਣਗੇ, ਨਵੀਂ ਟੈਕਨੋਲੋਜੀ ਮਿਲੇਗੀ ਅਤੇ ਇਸ ‘ਤੇ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੇਰੇ ਪਰਿਵਾਰਜਨੋਂ,
ਅੱਜ ਦੇਸ਼ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਦੀ ਦੀ 15ਵੀਂ ਕਿਸ਼ਤ ਰਿਲੀਜ਼ ਕੀਤੀ ਗਈ। ਹੁਣ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਗਈ ਕੁੱਲ ਰਕਮ 2 ਲੱਖ 75 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਤੁਹਾਡੇ ਵਿੱਚੋਂ ਜੋ ਕਿਸਾਨ ਇੱਥੇ ਬੈਠੇ ਹੋਣਗੇ, ਉਨ੍ਹਾਂ ਦੇ ਮੋਬਾਈਲ ‘ਤੇ ਮੈਸੇਜ ਆ ਚੁੱਕਿਆ ਹੋਵੇਗਾ ਕਿ ਦੋ ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋ ਗਏ ਹਨ। ਕੋਈ ਕਟ ਦੀ ਕੰਪਨੀ ਨਹੀਂ, ਕੋਈ ਵਿਚੌਲਿਆ ਨਹੀਂ, ਡਇਰੈਕਟ ਮੋਦੀ ਦਾ ਸਿੱਧਾ ਨਾਤਾ ਰਹਿੰਦਾ ਹੈ ਤੁਹਾਡੇ ਨਾਲ। ਇਹ ਉਹੀ ਕਿਸਾਨ ਹਨ, ਜਿਨ੍ਹਾਂ ਦੀ ਪਹਿਲਾਂ ਕੋਈ ਪੁੱਛ ਨਹੀਂ ਹੁੰਦੀ ਸੀ। ਹੁਣ ਇਨ੍ਹਾਂ ਕਿਸਾਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਸਰਕਾਰ ਰੱਖ ਰਹੀ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਪਸ਼ੂਪਾਲਕਾਂ ਅਤੇ ਮੱਛੀਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਹੈ। ਪਸੂ ਧਨ ਦੇ ਮੁਫ਼ਤ ਟੀਕਾਕਰਣ ‘ਤੇ ਸਾਡੀ ਸਰਕਾਰ ਨੇ 15 ਹਜ਼ਾਰ ਕਰੋੜ ਰੁਪਏ ਖਰਚ ਕੀਤੇ।
ਕੋਰੋਨਾ ਦੇ ਬਾਅਦ ਤੁਹਾਨੂੰ ਮੁਫ਼ਤ ਟੀਕਾ ਦਿੱਤਾ, ਹਜ਼ਾਰਾਂ ਕਰੋੜ ਖਰਚ ਕੀਤੇ ਗਏ। ਤੁਹਾਡੇ ਹਰ ਪਰਿਵਾਰ ਜਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਇੰਨਾ ਹੀ ਨਹੀਂ ਹੁਣ 15 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਮੁਫ਼ਤ ਵਿੱਚ ਪਸ਼ੂ ਦਾ ਟੀਕਾਕਰਣ ਵੀ ਹੋ ਰਿਹਾ ਹੈ, ਤੁਸੀਂ ਵੀ ਇਸ ਦਾ ਲਾਭ ਲਵੋ। ਮੱਛੀ ਪਾਲਣ ਨੂੰ ਹੁਲਾਰਾ ਦੇਣ ਦੇ ਲਈ, ਹੁਣ ਮੈ ਇੱਥੇ ਆਇਆ ਇੱਕ ਪ੍ਰਦਰਸ਼ਨੀ ਲਗੀ ਹੈ ਇੱਕ-ਇੱਕ, ਡੇਢ-ਡੇਢ ਲੱਖ ਰੁਪਏ ਦੀ ਮੱਛੀ ਅਤੇ ਉਸ ਵਿੱਚੋਂ ਮੋਤੀ ਬਣਾਉਣ ਦਾ ਕੰਮ ਕਰ ਰਹੇ ਹਾਂ।
ਮਤਸਯ ਸੰਪਦਾ ਯੋਜਨਾ ਦੇ ਤਹਿਤ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਅੱਜ ਦੇਸ਼ ਵਿੱਚ 10 ਹਜ਼ਾਰ ਨਵੇਂ ਕਿਸਾਨ ਉਤਪਾਦ ਸੰਘ- FPO ਬਣ ਰਹੇ ਹਨ। ਇਸ ਨਾਲ ਕਿਸਾਨਾਂ ਦੀ ਲਾਗਤ ਘੱਟ ਹੋਈ ਹੈ ਅਤੇ ਬਜ਼ਾਰ ਤੱਕ ਪਹੁੰਚ ਅਸਾਨ ਹੋਈ ਹੈ। ਸਾਡੀ ਸਰਕਾਰ ਦੇ ਪ੍ਰਯਤਨਾਂ ਨਾਲ ਹੀ ਇਸ ਵਰ੍ਹੇ ਇੰਟਰਨੈਸ਼ਨਲ ਮਿਲਟ ਈਅਰ ਮਨਾਇਆ ਜਾ ਰਿਹਾ ਹੈ। ਮੋਟੇ ਅਨਾਜ ਨੂੰ ਸ਼੍ਰੀ ਅੰਨ ਦੀ ਪਹਿਚਾਣ ਦੇ ਕੇ ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣ ਦੇ ਲਈ ਪੂਰੀ ਤਿਆਰੀ ਹੋ ਰਹੀ ਹੈ। ਇਸ ਦਾ ਵੀ ਲਾਭ ਸਾਡੇ ਆਦਿਵਾਸੀ ਭਾਈ-ਭੈਣਾਂ ਨੂੰ ਹੋਵੇਗਾ।
ਸਾਥੀਓ,
ਸਰਕਾਰ ਦੇ ਇਨ੍ਹਾਂ ਚੌਤਰਫਾ ਪ੍ਰਯਤਨਾਂ ਨਾਲ ਝਾਰਖੰਡ ਜਿਹੇ ਰਾਜਾਂ ਵਿੱਚ ਨਕਸਲੀ ਹਿੰਸਾ ਵਿੱਚ ਵੀ ਕਮੀ ਆਈ ਹੈ। ਇੱਕ-ਦੋ-ਸਾਲ ਵਿੱਚ ਝਾਰਖੰਡ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਝਾਰਖੰਡ ਦੇ ਲਈ ਬਹੁਤ ਹੀ ਪ੍ਰੇਰਣਾਦਾਈ ਸਮਾਂ ਹੈ। ਇਸ ਮਾਈਲਸਟੋਨ ‘ਤੇ, ਝਾਰਖੰਡ ਵਿੱਚ 25 ਯੋਜਨਾਵਾਂ ਦੇ ਸੈਚੁਰੇਸ਼ਨ ਦਾ ਲਕਸ਼ ਲੈ ਕੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਮੈਂ ਝਾਰਖੰਡ ਸਰਕਾਰ ਨੂੰ ਵੀ ਤਾਕੀਦ ਕਰਾਂਗਾ, ਮੈਂ ਝਾਰਖੰਡ ਦੇ ਸਾਰੇ ਨੇਤਾਵਾਂ ਨੂੰ ਤਾਕੀਦ ਕਰਾਂਗਾ ਕਿ 25 ਸਾਲ ਦਾ ਲਕਸ਼ ਤੈਅ ਕਰਕੇ ਇੱਕ ਬਹੁਤ ਵੱਡਾ ਅਭਿਯਾਨ ਚਲਾਇਆ ਜਾਵੇ, ਇਸ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਇੱਥੇ ਦੇ ਲੋਕਾਂ ਦਾ ਜੀਵਨ ਵੀ ਹੋਰ ਅਸਾਨ ਬਣੇਗਾ। ਸਾਡੀ ਸਰਕਾਰ ਸਿੱਖਿਆ ਦੇ ਵਿਸਤਾਰ ਅਤੇ ਨੌਜਵਾਨਾਂ ਨੂੰ ਅਵਸਰ ਦੇਣ ਦੇ ਲਈ ਪ੍ਰਤੀਬੱਧ ਹੈ। ਦੇਸ਼ ਵਿੱਚ ਅੱਜ ਆਧੁਨਿਕ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ।
ਹੁਣ ਵਿਦਿਆਰਥੀਆਂ ਨੂੰ ਮਾਤ੍ਰਭਾਸ਼ਾ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਵਿਕਲਪ ਮਿਲ ਰਿਹਾ ਹੈ। ਬੀਤੇ 9 ਵਰ੍ਹਿਆਂ ਵਿੱਚ ਪੂਰੇ ਦੇਸ਼ ਵਿੱਚ 300 ਤੋਂ ਵੱਧ ਯੂਨੀਵਰਸਿਟੀਜ਼ ਬਣੀਆਂ ਹਨ, ਸਾਢੇ 5 ਹਜ਼ਾਰ ਤੋਂ ਅਧਿਕ ਨਵੇਂ ਕਾਲਜ ਬਣੇ ਹਨ। ਡਿਜੀਟਲ ਇੰਡੀਆ ਅਭਿਯਾਨ ਨੇ ਨੌਜਵਾਨਾਂ ਨੂੰ ਨਵੇਂ ਅਵਸਰ ਦਿੱਤੇ ਹਨ। ਪਿੰਡ-ਪਿੰਡ ਕੌਮਨ ਸਰਵਿਸ ਸੈਂਟਰਸ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। ਇੱਕ ਲੱਖ ਤੋਂ ਅਧਿਕ ਸਟਾਰਟ-ਅੱਪਸ ਦੇ ਨਾਲ ਦੁਨੀਆ ਦਾ ਤੀਸਰਾ ਵੱਡਾ ਈਕੋਸਿਸਟਮ ਭਾਰਤ ਵਿੱਚ ਬਣਿਆ ਹੈ। ਅੱਜ ਰਾਂਚੀ ਵਿੱਚ IIM ਕੈਂਪਸ ਅਤੇ IIT-ISM, ਧਨਬਾਦ ਵਿੱਚ ਨਵੇਂ ਹੌਸਟਲ ਦਾ ਵੀ ਲੋਕਅਰਪਣ ਹੋਇਆ ਹੈ।
ਸਾਥੀਓ,
ਅੰਮ੍ਰਿਤਕਾਲ ਦੇ ਚਾਰ ਅੰਮ੍ਰਿਤ ਸਤੰਭ, ਸਾਡੀ ਨਾਰੀ ਸ਼ਕਤੀ, ਸਾਡੀ ਯੁਵਾ ਸ਼ਕਤੀ, ਸਾਡੀ ਖੇਤੀਬਾੜੀ ਸ਼ਕਤੀ ਅਤੇ ਸਾਡੇ ਗ਼ਰੀਬਾਂ-ਮੱਧ ਵਰਗ ਦੀ ਸਮਰੱਥਾ ਸ਼ਕਤੀ, ਭਾਰਤ ਨੂੰ ਨਿਸ਼ਚਿਤ ਹੀ ਨਵੀਂ ਉਚਾਈ ‘ਤੇ ਲੈ ਜਾਣਗੇ, ਵਿਕਸਿਤ ਭਾਰਤ ਬਣਾਉਣਗੇ। ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਰਾਸ਼ਟਰ ਨਿਰਮਾਣ ਦੇ ਇਨ੍ਹਾਂ ਅਭਿਯਾਨਾਂ ਦੇ ਲਈ ਇੱਕ ਫਾਰ ਫਿਰ ਆਪ ਸਭ ਨੂੰ ਸੱਦਾ ਵੀ ਦਿੰਦਾ ਹਾਂ, ਆਪ ਸਭ ਨੂੰ ਵਧਾਈ ਵੀ ਦਿੰਦਾ ਹਾਂ। ਮੇਰੇ ਨਾਲ, ਮੈਂ ਕਹਾਂਗਾ ਭਗਵਾਨ ਬਿਰਸਾ ਮੁੰਡਾ- ਤੁਸੀਂ ਕਹੋ ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ, ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਭਗਵਾਨ ਬਿਰਸਾ ਮੁੰਡਾ – ਅਮਰ ਰਹਿਣ, ਅਮਰ ਰਹਿਣ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।