ਕੇਂਦਰੀ ਮੰਤਰੀ ਮੰਡਲ ਦੇ ਮੇਰੇ ਵਰਿਸ਼ਠ ਸਾਥੀ, ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, DG NCC, ਸ਼ਿਕਸ਼ਕਗਣ (ਅਧਿਆਪਕਗਣ), ਅਤਿਥੀਗਣ, ਮੇਰੇ ਆਂਤਰਿਕ ਮੰਤਰੀ ਪਰਿਸ਼ਦ ਦੇ ਸਾਰੇ ਹੋਰ ਸਾਥੀ, ਹੋਰ ਅਤਿਥੀਗਣ, ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋ ਰਹੇ ਵਿਭਿੰਨ ਆਰਟਿਸਟਸ, NCC ਅਤੇ NSS ਦੇ ਮੇਰੇ ਯੁਵਾ ਸਾਥੀਓ!
ਮੈਂ ਦੇਖ ਰਿਹਾ ਸਾਂ, ਅੱਜ ਪਹਿਲੀ ਵਾਰ ਨੇਤਾਜੀ ਦੀ ਵੇਸ਼ਭੂਸ਼ਾ ਵਿੱਚ ਇਤਨੇ ਸਾਰੇ ਬਾਲ ਅਵਤਾਰ ਪ੍ਰਧਾਨ ਮੰਤਰੀ ਆਵਾਸ ’ਤੇ ਆਏ ਹਨ। ਮੈਂ ਸਭ ਤੋਂ ਪਹਿਲਾਂ ਆਪ ਸਭ ਨੂੰ salute ਕਰਦਾ ਹਾਂ। ਜੈ ਹਿੰਦ ਦਾ ਮੰਤਰ ਹਰ ਵਾਰ ਸਾਨੂੰ ਪ੍ਰੇਰਣਾ ਦਿੰਦਾ ਹੈ।
ਸਾਥੀਓ,
ਬੀਤੇ ਕੁਝ ਹਫ਼ਤਿਆਂ ਵਿੱਚ ਯੁਵਾ ਸਾਥੀਆਂ ਨਾਲ ਮੈਨੂੰ ਵਾਰ-ਵਾਰ ਮਿਲਣ ਦਾ ਅਵਸਰ ਮਿਲਿਆ। ਮਹੀਨਾ ਭਰ ਪਹਿਲਾਂ ਅਸੀਂ ‘ਵੀਰ ਬਾਲ ਦਿਵਸ’ ਮਨਾਇਆ, ਸਾਨੂੰ ਵੀਰ ਸਾਹਿਬਜ਼ਾਦਿਆਂ ਦੇ ਸ਼ੌਰਯ ਅਤੇ ਬਲੀਦਾਨ ਨੂੰ ਨਮਨ ਕਰਨ ਦਾ ਅਵਸਰ ਮਿਲਿਆ। ਉਸ ਦੇ ਬਾਅਦ ਕਰਨਾਟਕ ਵਿੱਚ ‘ਨੈਸ਼ਨਲ ਯੂਥ ਫੈਸਟੀਵਲ’ ਵਿੱਚ ਸ਼ਾਮਲ ਹੋਇਆ। ਉਸ ਦੇ ਦੋ ਦਿਨ ਬਾਅਦ ਹੀ ਦੇਸ਼ ਦੇ ਯੁਵਾ ਅਗਨੀਵੀਰਾਂ ਨਾਲ ਬਾਤਚੀਤ ਹੋਈ। ਫਿਰ ਯੂਪੀ ਵਿੱਚ ਖੇਲ ਮਹਾਕੁੰਭ ਦੇ ਇੱਕ ਕਾਰਜਕ੍ਰਮ ਵਿੱਚ ਯੁਵਾ ਖਿਡਾਰੀਆਂ ਨਾਲ ਸੰਵਾਦ ਹੋਇਆ। ਇਸ ਦੇ ਬਾਅਦ ਮੈਨੂੰ ਅੱਜ ਅਤੇ ਸੰਸਦ ਵਿੱਚ ਅਤੇ ਫਿਰ ਪ੍ਰਧਾਨ ਮੰਤਰੀ ਨਿਵਾਸ ’ਤੇ Know your Leader ਪ੍ਰੋਗਰਾਮ (ਕਾਰਜਕ੍ਰਮ) ਵਿੱਚ ਸ਼ਾਮਲ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਮਿਲਣ ਦਾ ਅਵਸਰ ਮਿਲਿਆ।
ਕੱਲ੍ਹ ਹੀ ਰਾਸ਼ਟਰੀਯ ਬਾਲ ਪੁਰਸਕਾਰ ਜਿੱਤਣ ਵਾਲੇ ਦੇਸ਼ ਦੇ ਹੋਣਹਾਰ ਬੱਚਿਆਂ ਨਾਲ ਮੁਲਾਕਾਤ ਹੋਈ। ਅੱਜ ਆਪ ਸਭ ਨਾਲ ਇਸ ਵਿਸ਼ੇਸ਼ ਪ੍ਰੋਗਰਾਮ (ਕਾਰਜਕ੍ਰਮ) ਵਿੱਚ ਮੁਲਾਕ਼ਾਤ ਹੋ ਰਹੀ ਹੈ। ਕੁਝ ਹੀ ਦਿਨ ਬਾਅਦ ਮੈਂ ‘ਪਰੀਕਸ਼ਾ ਪਰ ਚਰਚਾ’ ਇਸ ਦੇ ਮਾਧਿਅਮ ਨਾਲ ਦੇਸ਼ ਭਰ ਦੇ ਲੱਖਾਂ ਨੌਜਵਾਨਾਂ, ਵਿਦਿਆਰਥੀਆਂ ਦੇ ਨਾਲ ਸੰਵਾਦ ਕਰਨ ਵਾਲਾ ਹਾਂ। ਹਰ ਵਰ੍ਹੇ ਦੀ ਭਾਂਤੀ ਇਸ ਵਾਰ ਵੀ ਐੱਨਸੀਸੀ ਦੇ ਪ੍ਰੋਗਰਾਮ (ਕਾਰਜਕ੍ਰਮ) ਦਾ ਹਿੱਸਾ ਬਣਨ ਦਾ ਅਵਸਰ ਮੈਨੂੰ ਮਿਲਣ ਵਾਲਾ ਹੈ।
ਸਾਥੀਓ,
ਇਹ ਯੁਵਾ ਸੰਵਾਦ ਦੋ ਕਾਰਨਾਂ ਕਰਕੇ ਮੇਰੇ ਲਈ ਵਿਸ਼ੇਸ਼ ਮਹੱਤਵ ਦਾ ਹੁੰਦਾ ਹੈ। ਇੱਕ ਤਾਂ ਇਸ ਲਈ ਕਿਉਂਕਿ ਯੁਵਾਵਾਂ (ਨੌਜਵਾਨਾਂ) ਵਿੱਚ ਊਰਜਾ ਹੁੰਦੀ ਹੈ, ਤਾਜ਼ਗੀ ਹੁੰਦੀ ਹੈ, ਜੋਸ਼ ਹੁੰਦਾ ਹੈ, ਜਨੂਨ ਹੁੰਦਾ ਹੈ, ਨਵਾਂਪਣ ਹੁੰਦਾ ਹੈ। ਤੁਹਾਡੇ ਮਾਧਿਅਮ ਨਾਲ ਇਹ ਸਾਰੀ ਸਕਾਰਾਤਮਕਤਾ ਮੈਨੂੰ ਨਿਰੰਤਰ ਪ੍ਰੇਰਿਤ ਕਰਦੀ ਰਹਿੰਦੀ ਹੈ, ਦਿਨ-ਰਾਤ ਮਿਹਨਤ ਕਰਨ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਦੂਸਰਾ, ਤੁਸੀਂ ਸਾਰੇ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਦੇਸ਼ ਦੀ ਆਕਾਂਖਿਆ, ਦੇਸ਼ ਦੇ ਸੁਪਨਿਆਂ ਦੀ ਪ੍ਰਤੀਨਿਧਤਾ ਕਰਦੇ ਹੋ। ਵਿਕਸਿਤ ਭਾਰਤ ਦੇ ਸਭ ਤੋਂ ਬੜੇ ਲਾਭਾਰਥੀ ਵੀ ਤੁਸੀਂ ਹੋਣ ਵਾਲੇ ਹੋ ਅਤੇ ਇਸ ਦੇ ਨਿਰਮਾਣ ਦੀ ਸਭ ਤੋਂ ਬੜੀ ਜ਼ਿੰਮੇਦਾਰੀ ਵੀ ਤੁਹਾਡੇ ਹੀ ਮੋਢਿਆਂ ’ਤੇ ਹੈ। ਜਿਸ ਪ੍ਰਕਾਰ ਅਲੱਗ-ਅਲੱਗ ਪ੍ਰੋਗਰਾਮਾਂ (ਕਾਰਜਕ੍ਰਮਾਂ) ਵਿੱਚ ਯੁਵਾਵਾਂ (ਨੌਜਵਾਨਾਂ) ਦੀ ਭਾਗੀਦਾਰੀ ਵਧ ਰਹੀ ਹੈ, ਉਹ ਉਤਸ਼ਾਹਿਤ ਕਰਨ ਵਾਲੀ ਹੈ। ਪਰਾਕ੍ਰਮ ਦਿਵਸ ’ਤੇ ਇੱਕ ਬੜੇ ਸੰਦੇਸ਼ ਦੇ ਨਾਲ ਆਯੋਜਿਤ ਪ੍ਰਤੀਯੋਗਿਤਾਵਾਂ ਵਿੱਚ ਆਪ ਜਿਹੇ ਬੱਚਿਆਂ ਦੀ ਭਾਗੀਦਾਰੀ ਇਸੇ ਦੀ ਇੱਕ ਉਦਾਹਰਣ ਹੈ। ਐਸੇ ਕਿਤਨੇ ਹੀ ਆਯੋਜਨ, ਅੰਮ੍ਰਿਤ ਮਹੋਤਸਵ ਨਾਲ ਜੁੜੇ ਪ੍ਰੋਗਰਾਮ (ਕਾਰਜਕ੍ਰਮ) ਅਤੇ ਪ੍ਰਤੀਯੋਗਿਤਾਵਾਂ ਦੇਸ਼ ਵਿੱਚ ਲਗਾਤਾਰ ਹੋ ਰਹੀਆਂ ਹਨ। ਲੱਖਾਂ-ਕਰੋੜਾਂ ਯੁਵਾ ਇਨ੍ਹਾਂ ਨਾਲ ਜੁੜ ਰਹੇ ਹਨ। ਇਹ ਘੱਟ ਉਮਰ ਵਿੱਚ ਦੇਸ਼ ਦੇ ਲਈ ਬੜੇ ਸੁਪਨਿਆਂ ਅਤੇ ਸਮਰਪਣ ਦਾ ਪ੍ਰਤੀਕ ਹਨ। ਇਹ ਇਸ ਬਾਤ ਦਾ ਸਬੂਤ ਹੈ ਕਿ ਭਾਰਤ ਦੀ ਯੁਵਾ ਪੀੜ੍ਹੀ ਦੇਸ਼ ਦੀਆਂ ਜ਼ਿੰਮੇਦਾਰੀਆਂ ਦੇ ਲਈ ਤਿਆਰ ਵੀ ਹੈ, ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਤਤਪਰ ਵੀ ਹੈ। ਮੈਂ ਇਨ੍ਹਾਂ ਕਵਿਤਾ, ਡ੍ਰਾਇੰਗ, ਡ੍ਰੈਸਿੰਗ ਅਤੇ essay ਰਾਇਟਿੰਗ ਦੀਆਂ ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਜਿੱਤਣ ਵਾਲੇ ਆਪ ਸਾਰੇ ਯੁਵਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹਰ ਵਾਰ ਦੀ ਤਰ੍ਹਾਂ ਬੜੀ ਸੰਖਿਆ ਵਿੱਚ ਸਾਡੇ NCC ਅਤੇ NSS ਦੇ ਕੈਡਿਟਸ, ਵਿਭਿੰਨ ਆਰਟਿਸਟਸ, ਗਣਤੰਤਰ ਦਿਵਸ ਦੀ ਪਰੇਡ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਹਨ। ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਸਾਥੀਓ,
NCC ਅਤੇ NSS ਐਸੇ ਸੰਗਠਨ ਹਨ, ਜੋ ਯੁਵਾ ਪੀੜ੍ਹੀ ਨੂੰ ਰਾਸ਼ਟਰੀ ਲਕਸ਼ਾਂ ਨਾਲ, ਰਾਸ਼ਟਰੀ ਸਰੋਕਾਰਾਂ ਨਾਲ ਜੋੜਦੇ ਹਨ। ਕੋਰੋਨਾ ਕਾਲ ਵਿੱਚ ਕਿਸ ਪ੍ਰਕਾਰ NCC ਅਤੇ NSS ਦੇ ਵਲੰਟੀਅਰਸ ਨੇ ਦੇਸ਼ ਦੀ ਸਮਰੱਥਾ ਨੂੰ ਵਧਾਇਆ, ਇਹ ਪੂਰੇ ਦੇਸ਼ ਨੇ ਅਨੁਭਵ ਕੀਤਾ ਹੈ। ਇਸ ਲਈ ਸਰਕਾਰ ਦਾ ਵੀ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ, ਇਨ੍ਹਾਂ ਦਾ ਵਿਸਤਾਰ ਕੀਤਾ ਜਾਵੇ। ਹੁਣ ਜਿਵੇਂ ਸਾਡੇ ਸੀਮਾਵਰਤੀ ਅਤੇ ਸਾਗਰ ਤਟ ’ਤੇ ਵਸੇ ਜ਼ਿਲ੍ਹਿਆਂ ਵਿੱਚ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਨਾਲ ਨਿਪਟਣ (ਨਜਿੱਠਣ) ਦੇ ਲਈ ਵੀ ਸਰਕਾਰ ਤੁਹਾਡੇ ਜਿਹੇ ਯੁਵਾਵਾਂ (ਨੌਜਵਾਨਾਂ) ਨੂੰ ਤਿਆਰ ਕਰ ਰਹੀ ਹੈ। ਦੇਸ਼ ਦੇ ਦਰਜਨਾਂ ਐਸੇ ਜ਼ਿਲ੍ਹਿਆਂ ਵਿੱਚ ਐੱਨਸੀਸੀ ਦਾ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਆਰਮੀ, ਨੇਵੀ ਅਤੇ ਏਅਰਫੋਰਸ ਦੇ ਮਾਧਿਅਮ ਨਾਲ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਨਾਲ ਯੁਵਾ ਸਾਥੀ ਭਵਿੱਖ ਦੇ ਲਈ ਵੀ ਤਿਆਰ ਹੋਣਗੇ ਅਤੇ ਜ਼ਰੂਰਤ ਪੈਣ ’ਤੇ ਫਸਟ ਰਿਸਪੌਂਡਰ ਦੀ ਭੂਮਿਕਾ ਵੀ ਨਿਭਾ ਸਕਣਗੇ। ਹੁਣ ਤਾਂ ਅਸੀਂ ਵਾਇਬ੍ਰੈਂਟ ਬਾਰਡਰ ਏਰੀਆ ਪ੍ਰੋਗਰਾਮ ’ਤੇ ਵੀ ਕੰਮ ਕਰ ਰਹੇ ਹਾਂ। ਇਸ ਦੇ ਤਹਿਤ ਬਾਰਡਰ ਦੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਉੱਥੇ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਪ੍ਰਯਾਸ ਇਹੀ ਹੈ ਕਿ ਸੀਮਾਵਰਤੀ ਖੇਤਰਾਂ ਵਿੱਚ ਯੁਵਾਵਾਂ (ਨੌਜਵਾਨਾਂ) ਦੀ ਸਮਰੱਥਾ ਵਧੇ, ਪਰਿਵਾਰ ਆਪਣੇ ਪਿੰਡ ਦੀ ਤਰਫ਼ ਰਹਿਣਾ ਪਸੰਦ ਕਰਨ, ਉੱਥੇ ਹੀ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰ ਅਵਸਰ ਬਣਨ।
ਸਾਥੀਓ,
ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਤੁਹਾਨੂੰ ਆਪਣੇ ਜੀਵਨ ਵਿੱਚ ਇੱਕ ਬਾਤ ਜ਼ਰੂਰ ਕੰਮ ਆਵੇਗੀ। ਤੁਸੀਂ ਜਦੋਂ ਜੀਵਨ ਵਿੱਚ ਕੁਝ ਬਿਹਤਰ ਕਰਦੇ ਹੋ, ਕੋਈ ਸਫ਼ਲਤਾ ਹਾਸਲ ਕਰਦੇ ਹੋ ਤਾਂ ਉਸ ਦੇ ਪਿੱਛੇ ਤੁਹਾਡੇ ਨਾਲ-ਨਾਲ ਤੁਹਾਡੇ ਮਾਤਾ-ਪਿਤਾ, ਤੁਹਾਡੇ ਪਰਿਵਾਰ ਦੀ ਵੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਉਸ ਵਿੱਚ ਤੁਹਾਡੇ ਟੀਚਰਸ ਦੀ, ਸਕੂਲ ਦੀ, ਅਤੇ ਤੁਹਾਡੇ ਦੋਸਤਾਂ ਦੀ ਵੀ ਬੜੀ ਭੂਮਿਕਾ ਹੁੰਦੀ ਹੈ। ਯਾਨੀ, ਤੁਹਾਨੂੰ ਸਭ ਦਾ ਸਾਥ ਮਿਲਦਾ ਹੈ ਅਤੇ ਉਹੀ ਪ੍ਰਗਤੀ ਦਾ ਕਾਰਨ ਹੁੰਦਾ ਹੈ। ਸਭ ਨੇ ਤੁਹਾਡੀ ਸਮਰੱਥਾ ਅਤੇ ਫ਼ੈਸਲਿਆਂ ’ਤੇ ਵਿਸ਼ਵਾਸ ਕੀਤਾ ਹੋਵੇਗਾ। ਸਭ ਤੁਹਾਡੇ ਪ੍ਰਯਾਸ ਵਿੱਚ ਸ਼ਾਮਲ ਹੋਏ ਹੋਣਗੇ। ਅਤੇ ਅੱਜ ਜਦੋਂ ਤੁਸੀਂ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋ ਰਹੇ ਹੋ, ਇਸ ਨਾਲ ਤੁਹਾਡੇ ਪਰਿਵਾਰ, ਸਕੂਲ-ਕਾਲਜ ਅਤੇ ਇਲਾਕੇ ਦਾ ਵੀ ਸਨਮਾਨ ਵਧਿਆ ਹੈ। ਯਾਨੀ, ਸਾਡੀਆਂ ਸਫ਼ਲਤਾਵਾਂ ਇਕੱਲੇ ਸਾਡੇ ਪ੍ਰਯਾਸਾਂ ਨਾਲ ਨਹੀਂ ਆਉਂਦੀਆਂ। ਅਤੇ, ਸਾਡੀਆਂ ਸਫ਼ਲਤਾਵਾਂ ਕਦੇ ਇਕੱਲੇ ਸਾਡੀਆਂ ਨਹੀਂ ਹੁੰਦੀਆਂ। ਇਹੀ ਨਜ਼ਰੀਆ ਤੁਹਾਨੂੰ ਤੁਹਾਡੇ ਜੀਵਨ ਵਿੱਚ ਸਮਾਜ ਅਤੇ ਦੇਸ਼ ਨੂੰ ਲੈ ਕੇ ਵੀ ਰੱਖਣਾ ਹੈ। ਜਿਸ ਵੀ ਖੇਤਰ ਵਿੱਚ ਤੁਹਾਡੀ ਰੁਚੀ ਹੋਵੋਗੀ, ਤੁਹਾਨੂੰ ਉਸ ਵਿੱਚ ਅੱਗੇ ਵਧਣਾ ਹੈ। ਲੇਕਿਨ, ਲਕਸ਼ ਤੱਕ ਪਹੁੰਚਣ ਦੇ ਲਈ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈਣਾ ਹੋਵੇਗਾ। ਤੁਹਾਨੂੰ ਟੀਮ ਸਪਿਰਿਟ ਨਾਲ ਕੰਮ ਕਰਨਾ ਹੋਵੇਗਾ। ਇਸ ਲਈ, ਜਦੋਂ ਤੁਸੀਂ ਆਪਣੇ ਲਕਸ਼ਾਂ ਨੂੰ, ਆਪਣੇ ਗੋਲਸ ਨੂੰ ਦੇਸ਼ ਦੇ ਗੋਲਸ ਦੇ ਨਾਲ ਜੋੜ ਕੇ ਦੇਖੋਂਗੇ, ਤਾਂ ਤੁਹਾਡੀ ਸਫ਼ਲਤਾ ਦਾ ਦਾਇਰਾ ਵਿਸਤ੍ਰਿਤ ਹੋ ਜਾਵੇਗਾ। ਤੁਹਾਡੀ ਸਫ਼ਲਤਾ ਨੂੰ ਦੁਨੀਆ ਭਾਰਤ ਦੀ ਸਫ਼ਲਤਾ ਦੇ ਰੂਪ ਵਿੱਚ ਦੇਖੇਗੀ। ਡਾਕਟਰ ਏਪੀਜੇ ਅਬਦੁਲ ਕਲਾਮ, ਹੋਮੀ ਜਹਾਂਗੀਰ ਭਾਭਾ ਅਤੇ ਡਾ. ਸੀਵੀ ਰਮਨ ਜਿਹੇ ਵਿਗਿਆਨੀ ਹੋਣ, ਜਾਂ ਫਿਰ ਮੇਜਰ ਧਿਆਨ ਚੰਦ ਤੋਂ ਲੈ ਕੇ ਅੱਜ ਦੇ ਬੜੇ ਖਿਡਾਰੀਆਂ ਤੱਕ, ਇਨ੍ਹਾਂ ਨੇ ਆਪਣੇ ਜੀਵਨ ਵਿੱਚ ਜੋ ਕੰਮ ਕੀਤੇ, ਜੋ ਮੁਕਾਮ ਹਾਸਲ ਕੀਤੇ, ਪੂਰਾ ਵਿਸ਼ਵ ਉਨ੍ਹਾਂ ਨੂੰ ਭਾਰਤ ਦੀ ਸਫ਼ਲਤਾ ਦੇ ਰੂਪ ਵਿੱਚ ਦੇਖਦਾ ਹੈ। ਅਤੇ, ਉਸ ਤੋਂ ਵੀ ਅੱਗੇ ਦੁਨੀਆ ਭਾਰਤ ਦੀਆਂ ਇਨ੍ਹਾਂ ਸਫ਼ਲਤਾਵਾਂ ਵਿੱਚ ਆਪਣੇ ਲਈ ਨਵੇਂ ਭਵਿੱਖ ਨੂੰ ਦੇਖਦੀ ਹੈ। ਯਾਨੀ, ਇਤਿਹਾਸਿਕ ਸਫ਼ਲਤਾਵਾਂ ਉਹ ਹੁੰਦੀਆਂ ਹਨ, ਜੋ ਪੂਰੀ ਮਾਨਵਤਾ ਦੇ ਵਿਕਾਸ ਦੀਆਂ ਸੀੜ੍ਹੀਆਂ(ਪੌੜੀਆਂ) ਬਣ ਜਾਣ। ਇਹੀ ਸਬਕਾ ਪ੍ਰਯਾਸ ਦੀ ਭਾਵਨਾ ਦੀ ਅਸਲੀ ਤਾਕਤ ਹੈ।
ਸਾਥੀਓ,
ਅੱਜ ਤੁਸੀਂ ਜਿਸ ਕਾਲਖੰਡ ਵਿੱਚ ਹੋ, ਉਸ ਦੀ ਹੋਰ ਇੱਕ ਵਿਸ਼ੇਸ਼ ਬਾਤ ਹੈ। ਅੱਜ ਦੇਸ਼ ਵਿੱਚ ਯੁਵਾਵਾਂ (ਨੌਜਵਾਨਾਂ) ਦੇ ਜਿਤਨੇ ਨਵੇਂ ਅਵਸਰ ਹਨ, ਉਹ ਅਭੂਤਪੂਰਵ ਹਨ। ਅੱਜ ਦੇਸ਼ ਸਟਾਰਟਅੱਪ ਇੰਡੀਆ, ਮੇਕ ਇਨ ਇੰਡੀਆ, ਅਤੇ ਆਤਮਨਿਰਭਰ ਭਾਰਤ ਜਿਹੇ ਅਭਿਯਾਨ ਚਲਾ ਰਿਹਾ ਹੈ। ਸਪੇਸ ਸੈਕਟਰ ਤੋਂ ਲੈ ਕੇ ਐਨਵਾਇਰਨਮੈਂਟ ਅਤੇ ਕਲਾਇਮੇਟ ਤੋਂ ਲੈ ਕੇ, ਉਸ ਦੇ ਨਾਲ ਜੁੜੇ ਹੋਏ challenges ਤੱਕ, ਭਾਰਤ ਅੱਜ ਪੂਰੀ ਦੁਨੀਆ ਦੇ ਭਵਿੱਖ ਦੇ ਲਈ ਕੰਮ ਕਰ ਰਿਹਾ ਹੈ। Artificial intelligence, Machine learning ਅਤੇ virtual reality ਜਿਹੇ futuristic fields ਵਿੱਚ ਦੇਸ਼ forefront ’ਤੇ ਹੈ। ਸਪੋਰਟਸ ਅਤੇ creativity ਦੇ ਲਈ ਵੀ ਦੇਸ਼ ਇੱਕ ਅੱਛਾ ecosystem ਤਿਆਰ ਕਰ ਚੁੱਕਿਆ ਹੈ। ਤੁਹਾਨੂੰ ਇਸ ਦਾ ਹਿੱਸਾ ਬਣਨਾ ਹੈ। ਤੁਹਾਨੂੰ unseen possibilities ਨੂੰ ਸਰਚ ਕਰਨਾ ਹੈ, untouched areas ਨੂੰ explore ਕਰਨਾ ਹੈ, ਅਤੇ unimagined solutions ਨੂੰ ਖੋਜਣਾ ਹੈ।
ਸਾਥੀਓ,
ਭਵਿੱਖ ਦੇ ਬੜੇ ਲਕਸ਼ ਅਤੇ ਬੜੇ ਸੰਕਲਪ ਇਹ ਸਾਡੇ ਲਈ ਬੇਹੱਦ ਜ਼ਰੂਰੀ ਹਨ। ਲੇਕਿਨ ਨਾਲ ਹੀ, ਸਾਨੂੰ ਵਰਤਮਾਨ ਦੀਆਂ ਛੋਟੀਆਂ ਬੜੀਆਂ ਪ੍ਰਾਥਮਿਕਤਾਵਾਂ ਨੂੰ ਵੀ ਉਤਨਾ ਹੀ ਮਹੱਤਵ ਦੇਣਾ ਹੋਵੇਗਾ। ਇਸ ਲਈ, ਮੇਰੀ ਆਪ ਸਭ ਨੂੰ ਤਾਕੀਦ ਹੋਵੇਗੀ, ਤੁਸੀਂ ਦੇਸ਼ ਵਿੱਚ ਹੋ ਰਹੇ ਹਰ ਬਦਲਾਅ ਤੋਂ ਪਰੀਚਿਤ ਰਹੋਂ। ਦੇਸ਼ ਵਿੱਚ ਜੋ ਨਵੇਂ-ਨਵੇਂ ਅਭਿਯਾਨ ਚਲਾਏ ਜਾ ਰਹੇ ਹਨ, ਤੁਸੀਂ ਉਨ੍ਹਾਂ ਵਿੱਚ ਭਾਗੀਦਾਰੀ ਕਰੋ। ‘ਸਵੱਛ ਭਾਰਤ ਅਭਿਯਾਨ’ ਦੀ ਉਦਾਹਰਣ ਸਾਡੇ ਸਾਹਮਣੇ ਹੈ। ਆਪ ਯੁਵਾਵਾਂ (ਨੌਜਵਾਨਾਂ) ਨੂੰ ਇਸ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾਉਣਾ ਚਾਹੀਦਾ ਹੈ। ਤੁਹਾਡੇ ਪਾਸ creativity ਵੀ ਹੈ ਅਤੇ ਜੋਸ਼ ਵੀ ਹੈ। ਤੁਸੀਂ ਸੰਕਲਪ ਲੈ ਸਕਦੇ ਹੋ ਅਸੀਂ ਸਾਡੇ ਦੋਸਤਾਂ ਦੀ ਇੱਕ ਟੀਮ ਬਣਾ ਕੇ ਆਪਣੇ ਮੁਹੱਲੇ ਨੂੰ, ਪਿੰਡ-ਸ਼ਹਿਰ-ਕਸਬੇ ਨੂੰ ਸਵੱਛ ਬਣਾਉਣ ਦੇ ਲਈ ਨਿਰੰਤਰ ਕੰਮ ਕਰਦੇ ਰਹਾਂਗੇ। ਜਦੋਂ ਤੁਸੀਂ ਸਵੱਛਤਾ ਦੇ ਲਈ ਬਾਹਰ ਨਿਕਲੋਗੇ, ਤਾਂ ਬੜੇ ਲੋਕਾਂ ’ਤੇ ਉਸ ਦਾ ਜ਼ਿਆਦਾ ਪ੍ਰਭਾਵ ਪਵੇਗਾ। ਇਸੇ ਤਰ੍ਹਾਂ, ਅੰਮ੍ਰਿਤ ਮਹੋਤਸਵ ਵਿੱਚ ਤੁਸੀਂ ਸੁਤੰਤਰਤਾ ਸੈਨਾਨੀਆਂ ਨਾਲ ਜੁੜੀ ਘੱਟ ਤੋਂ ਘੱਟ ਇੱਕ ਕਿਤਾਬ ਪੜ੍ਹਨ ਦਾ ਸੰਕਲਪ ਜ਼ਰੂਰ ਲਵੋ। ਤੁਹਾਡੇ ਵਿੱਚੋਂ ਕਈ ਲੋਕ ਕਵਿਤਾ ਅਤੇ ਕਹਾਣੀ ਲਿਖਣਗੇ, Vlogging ਕਰਨ ਜਿਹੇ ਕੰਮਾਂ ਵਿੱਚ ਵੀ ਇੰਟਰੈਸਟ ਰੱਖਦੇ ਹੋਵੋਗੇ। ਆਜ਼ਾਦੀ ਦੀ ਲੜਾਈ ਅਤੇ ਕਿਸੇ ਸਵਾਧੀਨਤਾ(ਸੁਤੰਤਰਤਾ) ਸੈਨਾਨੀ ਦੇ ਜੀਵਨ ’ਤੇ ਐਸਾ ਕੋਈ creative ਕੰਮ ਕਰੋ। ਤੁਸੀਂ ਆਪਣੇ ਸਕੂਲ ਨੂੰ ਵੀ ਇਸ ਵਿਸ਼ੇ ’ਤੇ ਕਾਰਜਕ੍ਰਮ ਅਤੇ ਪ੍ਰਤੀਯੋਗਿਤਾ ਕਰਾਉਣ ਦੇ ਲਈ ਕਹਿ ਸਕਦੇ ਹੋ। ਆਪ ਸਭ ਦੇ ਜ਼ਿਲ੍ਹਿਆਂ ਵਿੱਚ 75 ਅੰਮ੍ਰਿਤ ਸਰੋਵਰ ਵੀ ਬਣਾਏ ਜਾ ਰਹੇ ਹਨ। ਤੁਸੀਂ ਆਪਣੇ ਪੜੌਸ (ਗੁਆਂਢ) ਦੇ ਅੰਮ੍ਰਿਤ ਸਰੋਵਰ ਵਿੱਚ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬਹੁਤ ਯੋਗਦਾਨ ਦੇ ਸਕਦੇ ਹੋ। ਜਿਵੇਂ ਕਿ, ਅੰਮ੍ਰਿਤ ਸਰੋਵਰ ਦੇ ਪਾਸ ਵ੍ਰਿਕਸ਼ਾਰੋਪਣ ਕਰ(ਰੁੱਖ ਲਗਾ) ਸਕਦੇ ਹੋ। ਉਸ ਦੇ ਰੱਖ-ਰਖਾਅ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਰੈਲੀ ਕੱਢ ਸਕਦੇ ਹੋ। ਦੇਸ਼ ਵਿੱਚ ਚਲ ਰਹੇ ਫਿਟ ਇੰਡੀਆ ਮੂਵਮੈਂਟ ਦੇ ਬਾਰੇ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਯੁਵਾਵਾਂ (ਨੌਜਵਾਨਾਂ) ਦੇ ਲਈ ਇਹ ਬਹੁਤ ਆਕਰਸ਼ਿਤ ਕਰਨ ਵਾਲਾ ਅਭਿਯਾਨ ਹੈ। ਤੁਸੀਂ ਖ਼ੁਦ ਤਾਂ ਇਸ ਨਾਲ ਜੁੜੋ ਹੀ, ਨਾਲ ਹੀ ਆਪਣੇ ਘਰ ਵਾਲਿਆਂ ਨੂੰ ਵੀ ਜ਼ਰੂਰ ਜੋੜੋ। ਤੁਹਾਡੇ ਘਰ ਵਿੱਚ ਰੋਜ਼ ਸਵੇਰੇ ਥੋੜ੍ਹੀ ਦੇਰ ਸਭ ਲੋਕ ਮਿਲ ਕੇ ਯੋਗ ਕਰਨ, ਤੁਸੀਂ ਇਹ ਸੰਸਕ੍ਰਿਤੀ ਘਰ ਵਿੱਚ ਸ਼ੁਰੂ ਕਰ ਸਕਦੇ ਹੋ। ਤੁਸੀਂ ਸੁਣਿਆ ਹੋਵੇਗਾ, ਇਸ ਸਾਲ ਸਾਡਾ ਭਾਰਤ G-20 ਦੀ ਪ੍ਰਧਾਨਗੀ ਵੀ ਕਰ ਰਿਹਾ ਹੈ। ਇਹ ਭਾਰਤ ਦੇ ਲਈ ਇੱਕ ਬੜਾ ਅਵਸਰ ਹੈ। ਤੁਸੀਂ ਇਸ ਦੇ ਬਾਰੇ ਵੀ ਜ਼ਰੂਰ ਪੜ੍ਹੋ। ਸਕੂਲ-ਕਾਲਜ ਵਿੱਚ ਵੀ ਇਸ ਨਾਲ ਜੁੜੀ ਚਰਚਾ ਕਰੋ।
ਸਾਥੀਓ,
ਇਸ ਸਮੇਂ ਦੇਸ਼ ਆਪਣੀ ‘ਵਿਰਾਸਤ ਪਰ ਗਰਵ’ ਅਤੇ ‘ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਦੇ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ। ਇਹ ਸੰਕਲਪ ਵੀ ਦੇਸ਼ ਦੇ ਯੁਵਾਵਾਂ (ਨੌਜਵਾਨਾਂ) ਦੇ ਲਈ ਇੱਕ ਜ਼ਿੰਮੇਦਾਰੀ ਹਨ। ਸਾਡੀ ਵਿਰਾਸਤ ਨੂੰ ਭਵਿੱਖ ਦੇ ਲਈ ਸਹੇਜਣ ਅਤੇ ਸੰਵਾਰਨ ਦੀ ਜ਼ਿੰਮੇਦਾਰੀ ਤੁਹਾਡੀ ਹੈ। ਇਹ ਕੰਮ ਤੁਸੀਂ ਤਦ ਕਰ ਪਾਓਗੇ ਜਦੋਂ ਤੁਸੀ ਦੇਸ਼ ਦੀ ਵਿਰਾਸਤ ਨੂੰ ਜਾਣੋਂਗੇ, ਸਮਝੋਂਗੇ। ਮੇਰਾ ਸੁਝਾਅ ਹੈ ਕਿ ਤੁਸੀਂ ਜਦੋਂ ਘੁੰਮਣ ਜਾਓ, ਤਾਂ ਹੈਰੀਟੇਜ ਸਾਇਟਸ ’ਤੇ ਵੀ ਜ਼ਰੂਰ ਜਾਓ। ਉਨ੍ਹਾਂ ਨੂੰ ਦੇਖੋ, ਜਾਣੋ। ਤੁਸੀਂ ਯੁਵਾ ਹੋ, ਤੁਹਾਡੇ ਲਈ ਇਹ ਭਵਿੱਖ ਦੇ ਵਿਜ਼ਨ ਦੇ ਨਿਰਮਾਣ ਦਾ ਸਮਾਂ ਹੈ। ਤੁਸੀਂ ਨਵੇਂ ਵਿਚਾਰਾਂ ਦੇ, ਨਵੇਂ ਮਾਪਦੰਡਾਂ ਦੇ ਨਿਰਮਾਤਾ ਹੋ। ਤੁਸੀਂ ਨਵੇਂ ਭਾਰਤ ਦੇ ਲਈ ਨਵੇਂ ਰਸਤੇ ਬਣਾਉਣ ਵਾਲੇ ਲੋਕ ਹੋ। ਮੈਨੂੰ ਵਿਸ਼ਵਾਸ ਹੈ, ਤੁਸੀਂ ਹਮੇਸ਼ਾ ਦੀ ਤਰ੍ਹਾਂ ਦੇਸ਼ ਦੀਆਂ ਅਪੇਖਿਆਵਾਂ ਅਤੇ ਦੇਸ਼ ਦੀਆਂ ਆਕਾਂਖਿਆਵਾਂ ’ਤੇ ਖਰਾ ਉਤਰੋਗੇ। ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!