Quote“17ਵੀਂ ਲੋਕ ਸਭਾ ਕਈ ਮਹੱਤਵਪੂਰਨ ਨਿਰਣਿਆਂ ਦੀ ਗਵਾਹ ਰਹੀ ਹੈ। ਇਹ ਪੰਜ ਸਾਲ ‘ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ’ ('Reform, Perform and Transform') ਦੀ ਕਹਾਣੀ ਬਾਰੇ ਰਹੇ ਹਨ”
Quote“ਸੇਂਗੋਲ (Sengol) ਭਾਰਤ ਦੀ ਵਿਰਾਸਤ ਦੀ ਮੁੜ-ਸੁਰਜੀਤੀ ਅਤੇ ਸੁਤੰਤਰਤਾ ਦੇ ਪਹਿਲੇ ਖਿਣ ਦੀ ਯਾਦ ਦਾ ਪ੍ਰਤੀਕ ਹੈ”
Quote“ਭਾਰਤ ਨੂੰ ਇਸ ਦੌਰਾਨ ਜੀ-20 ਦੀ ਪ੍ਰੈਜ਼ੀਡੈਂਸੀ ਮਿਲੀ ਅਤੇ ਹਰ ਰਾਜ ਨੇ ਦੇਸ਼ ਦੀ ਤਾਕਤ ਅਤੇ ਉਸ ਦੀ ਪਹਿਚਾਣ ਨੂੰ ਦੁਨੀਆ ਦੇ ਸਾਹਮਣੇ ਰੱਖਿਆ”
Quote“ਅਸੀਂ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ ਜਿਨ੍ਹਾਂ ਕਾਰਜਾਂ ਦੀ ਕਈ ਪੀੜ੍ਹੀਆਂ ਨੂੰ ਸਦੀਆਂ ਤੋਂ ਪਰਤੀਖਿਆ ਸੀ, ਉਹ ਕਾਰਜ 17ਵੀਂ ਲੋਕ ਸਭਾ ਵਿੱਚ ਪੂਰੇ ਹੋਏ”
Quote“ਅੱਜ ਸਮਾਜਿਕ ਨਿਆਂ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਜੰਮੂ-ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਰਹੀ ਹੈ”
Quote“ਅਸੀਂ ਗਰਵ (ਮਾਣ) ਨਾਲ ਕਹਿ ਸਕਦੇ ਹਾਂ ਕਿ ਇਹ ਦੇਸ਼ ਭਲੇ ਹੀ 75 ਵਰ੍ਹਿਆਂ ਤੱਕ ਦੰਡ ਸੰਹਿਤਾ (Penal Code) ਦੇ ਤਹਿਤ ਰਿਹਾ ਹੋਵੇ, ਲੇਕਿਨ ਹੁਣ ਅਸੀਂ ਨਯਾਯ ਸੰਹਿਤਾ (Nyay Samhita) ਦੇ ਤਹਿਤ ਰਹਿੰਦੇ ਹਾਂ”
Quote“ਮੈਨੂੰ ਵਿਸ਼ਵਾਸ ਹੈ ਕਿ ਚੋਣਾਂ ਸਾਡੇ ਲੋਕਤੰਤਰ ਦੀ ਗਰਿਮਾ ਦੇ ਅਨੁਰੂਪ ਹੋਣਗੀਆਂ”
Quote“ਸ਼੍ਰੀ ਰਾਮ ਮੰਦਿਰ (Shri Ram Mandir) ਬਾਰੇ ਅੱਜ ਦੇ ਭਾਸ਼ਣਾਂ ਵਿੱਚ ‘ਸੰਵੇਦਨਾ’, ‘ਸੰਕਲਪ’ ਅਤੇ ‘ਸਹਾਨੁਭੂਤੀ’ (‘Samvedna’, ‘Sankalp’ and ‘Sahanubhuti’) ਦੇ ਨਾਲ-ਨਾਲ ‘ਸਬਕਾ ਸਾਥ ਸਬਕਾ ਵਿਕਾਸ’

ਆਦਰਯੋਗ ਸਪੀਕਰ ਸਾਹਿਬ ਜੀ, 

ਅੱਜ ਦਾ ਇਹ ਦਿਵਸ ਲੋਕਤੰਤਰ ਦੀ ਇੱਕ ਮਹਾਨ ਪਰੰਪਰਾ ਦਾ ਮਹੱਤਵਪਰੂਨ ਦਿਵਸ ਹੈ। 17ਵੀਂ ਲੋਕ ਸਭਾ ਨੇ 5 ਵਰ੍ਹੇ ਦੇਸ਼ ਸੇਵਾ ਵਿੱਚ ਜਿਸ ਪ੍ਰਕਾਰ ਨਾਲ ਅਨੇਕ ਵਿਵਿਧ ਮਹੱਤਵਪੂਰਨ ਨਿਰਣੇ ਕੀਤੇ। ਅਨੇਕ ਚੁਣੌਤੀਆਂ ਨੂੰ ਸਭ ਨੇ ਆਪਣੀ ਸਮਰੱਥਾ ਨਾਲ ਦੇਸ਼ ਨੂੰ ਉਚਿਤ ਦਿਸ਼ਾ ਦੇਣ ਦਾ ਪ੍ਰਯਾਸ, ਇੱਕ ਪ੍ਰਕਾਰ ਨਾਲ ਇਹ ਅੱਜ ਦਾ ਦਿਵਸ ਸਾਡੀ ਸਭ ਦੀ ਉਨ੍ਹਾਂ ਪੰਜ ਵਰ੍ਹਿਆਂ ਦੀ ਵਿਚਾਰਕ ਯਾਤਰਾ ਦਾ,ਰਾਸ਼ਟਰ ਨੂੰ ਸਮਰਪਿਤ ਉਸ ਸਮੇਂ ਦਾ, ਦੇਸ਼ ਨੂੰ ਫਿਰ ਤੋਂ ਇੱਕ ਵਾਰ ਆਪਣੇ ਸੰਕਲਪਾਂ ਨੂੰ ਰਾਸ਼ਟਰ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਇਹ ਅਵਸਰ ਹੈ। ਇਹ ਪੰਜ ਵਰ੍ਹੇ ਦੇਸ਼ ਵਿੱਚ ਰਿਫਾਰਮ, ਪਰਫਾਰਮ ਐਂਡ ਟ੍ਰਾਂਸਫਾਰਮ, ਇਹ ਬਹੁਤ rare ਹੁੰਦਾ ਹੈ, ਕਿ ਰਿਫਾਰਮ ਭੀ ਹੋਵੇ, ਪਰਫਾਰਮ ਭੀ ਹੋਵੇ ਅਤੇ ਟ੍ਰਾਂਸਫਾਰਮ ਹੁੰਦਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਪਾਉਂਦੇ ਹੋਈਏ, ਇੱਕ ਨਵਾਂ ਵਿਸ਼ਵਾਸ ਭਰਦਾ ਹੋਵੇ। ਇਹ ਆਪਣੇ ਆਪ ਵਿੱਚ 17ਵੀਂ (ਸਤ੍ਹਾਰਵੀਂ) ਲੋਕ ਸਭਾ ਤੋਂ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੇਸ਼  17ਵੀਂ (ਸਤ੍ਹਾਰਵੀਂ) ਲੋਕ ਸਭਾ ਨੂੰ ਜ਼ਰੂਰ ਅਸ਼ੀਰਵਾਦ ਦਿੰਦਾ ਰਹੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ, ਮਹੱਤਵਪੂਰਨ ਭੂਮਿਕਾ ਰਹੀ ਹੈ। ਅਤੇ ਇਹ ਸਮਾਂ ਹੈ ਕਿ ਮੈਂ ਸਾਰੇ ਮਾਣਯੋਗ ਸਾਂਸਦਾਂ ਦਾ ਇਸ ਗਰੁੱਪ ਦੇ ਨੇਤਾ ਦੇ ਨਾਤੇ ਭੀ ਅਤੇ ਆਪ ਸਭ ਨੂੰ ਇੱਕ ਸਾਥੀ ਦੇ ਨਾਤੇ ਭੀ ਆਪ ਸਭ ਦਾ ਅਭਿਨੰਦਨ ਕਰਦਾ ਹਾਂ।

 

 

ਵਿਸ਼ੇਸ਼ ਤੌਰ ‘ਤੇ ਆਦਰਯੋਗ ਸਪੀਕਰ ਸਾਹਿਬ ਜੀ,

ਮੈਂ ਆਪ ਦੇ ਪ੍ਰਤੀ ਭੀ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਪੰਜ ਵਰ੍ਹੇ ਕਦੇ-ਕਦੇ ਸੁਮਿਤ੍ਰਾ ਜੀ ਮੁਕਤ ਹਾਸਯ ਕਰਦੇ ਸਨ। ਲੇਕਿਨ ਆਪ ਹਰ ਪਲ ਤੁਹਾਡਾ ਚਿਹਰਾ ਮੁਸਕਾਨ ਨਾਲ ਭਰਿਆ ਰਹਿੰਦਾ ਸੀ। ਇੱਥੇ ਕੁਝ ਭੀ ਹੋ ਜਾਵੇ ਲੇਕਿਨ ਕਦੇ ਭੀ ਉਸ ਮੁਸਕਾਨ ਵਿੱਚ ਕੋਈ ਕਮੀ ਨਹੀਂ ਆਈ। ਅਨੇਕ ਵਿਵਿਧ ਪਰਿਸਥਿਤੀਆਂ ਵਿੱਚ ਤੁਸੀਂ ਬਹੁਤ ਹੀ ਸੰਤੁਲਿਤ ਭਾਵ ਨਾਲ ਅਤੇ ਸੱਚੇ ਅਰਥ ਵਿੱਚ ਨਿਰਪੱਖ ਭਾਵ ਨਾਲ ਇਸ ਸਦਨ ਦਾ ਮਾਰਗਦਰਸ਼ਨ ਕੀਤਾ, ਸਦਨ ਦੀ ਅਗਵਾਈ ਕੀਤੀ। ਮੈਂ ਇਸ ਦੇ ਲਈ ਭੀ ਤੁਹਾਡੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ। ਆਕ੍ਰੋਸ਼ (ਗੁੱਸੇ) ਦੇ ਪਲ ਭੀ ਆਏ, ਆਰੋਪ ਦੇ ਭੀ ਪਲ ਆਏ, ਲੇਕਿਨ ਤੁਸੀਂ ਪੂਰੇ ਧੀਰਜ ਦੇ ਨਾਲ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਸੰਭਾਲ਼ਦੇ ਹੋਏ ਅਤੇ ਇੱਕ ਸੂਝਬੂਝ ਦੇ ਨਾਲ ਤੁਸੀਂ ਸਦਨ ਨੂੰ ਚਲਾਇਆ, ਸਾਡਾ ਸਭ ਦਾ ਮਾਰਗਦਰਸ਼ਨ ਕੀਤਾ ਇਸ ਦੇ ਲਈ ਭੀ ਮੈਂ ਤੁਹਾਡਾ ਆਭਾਰੀ ਹਾਂ।

 

 

ਆਦਰਯੋਗ ਸਭਾਪਤੀ ਜੀ,

ਇਸ ਪੰਜ ਵਰ੍ਹੇ ਵਿੱਚ ਇਸ ਸਦੀ ਦਾ ਸਭ ਤੋਂ ਬੜਾ ਸੰਕਟ ਪੂਰੀ ਮਾਨਵ ਜਾਤੀ ਨੇ ਝੱਲਿਆ। ਕੌਣ ਬਚੇਗਾ? ਕੌਣ ਬਚ ਪਾਏਗਾ? ਕੋਈ ਕਿਸੇ ਨੂੰ ਬਚਾ ਸਕਦਾ ਹੈ ਕਿ ਨਹੀਂ ਬਚਾ ਸਕਦਾ? ਐਸੀ ਉਹ ਅਵਸਥਾ ਸੀ। ਐਸੇ ਵਿੱਚ ਸਦਨ ਵਿੱਚ ਆਉਣਾ ਇਹ ਭੀ, ਆਪਣਾ ਘਰ ਛੱਡ ਕੇ ਨਿਕਲਣਾ ਇਹ ਭੀ ਸੰਕਟ ਦਾ ਕਾਲ ਸੀ। ਉਸ ਦੇ ਬਾਅਦ ਭੀ ਜੋ ਭੀ ਨਵੀਆਂ ਵਿਵਸਥਾਵਾਂ ਕਰਨੀਆਂ ਪਈਆਂ, ਤੁਸੀਂ ਉਸ ਨੂੰ ਕੀਤਾ, ਦੇਸ਼ ਦੇ ਕੰਮ ਨੂੰ ਰੁਕਣ ਨਹੀਂ ਦਿੱਤਾ। ਸਦਨ ਦੀ ਗਰਿਮਾ ਭੀ ਬਣੀ ਰਹੇ ਅਤੇ ਦੇਸ਼ ਦੇ ਜ਼ਰੂਰੀ ਕੰਮਾਂ ਨੂੰ ਜੋ ਗਤੀ ਦੇਣੀ ਚਾਹੀਦੀ ਹੈ, ਉਹ ਗਤੀ ਭੀ ਬਣੀ ਰਹੇ ਅਤੇ ਉਸ ਕੰਮ ਵਿੱਚ ਸਦਨ ਦੀ ਜੋ ਭੂਮਿਕਾ ਹੈ, ਉਹ ਰੱਤੀ ਭਰ ਭੀ ਪਿੱਛੇ ਨਾ ਰਹੇ, ਇਸ ਨੂੰ ਤੁਸੀਂ ਬੜੀ ਕੁਸ਼ਲਤਾ ਦੇ ਨਾਲ ਸੰਭਾਲ਼ਿਆ ਅਤੇ ਦੁਨੀਆ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ।  

 

 

ਆਦਰਯੋਗ ਸਭਾਪਤੀ ਜੀ,

ਮੈਂ ਮਾਣਯੋਗ ਸਾਂਸਦਾਂ ਦਾ ਭੀ ਇਸ ਬਾਤ ਦੇ ਲਈ ਇੱਕ ਵਾਰ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਉਸ ਕਾਲਖੰਡ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਂਸਦ ਨਿਧੀ ਛੱਡਣ ਦਾ ਪ੍ਰਸਤਾਵ ਮਾਣਯੋਗ ਸਾਂਸਦਾਂ ਦੇ ਸਾਹਮਣੇ ਰੱਖਿਆ ਅਤੇ ਇੱਕ ਪਲ ਦੇ ਵਿਲੰਬ ਦੇ ਬਿਨਾ ਸਾਰੇ ਮਾਣਯੋਗ ਸਾਂਸਦਾਂ ਨੇ ਸਾਂਸਦ ਨਿਧੀ ਛੱਡ ਦਿੱਤੀ। ਇਤਨਾ ਹੀ ਨਹੀਂ ਇੱਕ ਦੇਸ਼ਵਾਸੀਆਂ ਨੂੰ ਪਾਜ਼ਿਟਿਵ ਮੈਸੇਜ ਦੇਣ ਦੇ ਲਈ ਆਪਣੇ ਆਚਰਣ ਨਾਲ ਸਮਾਜ ਨੂੰ ਇੱਕ ਵਿਸ਼ਵਾਸ ਦੇਣ ਦੇ ਲਈ ਸਾਂਸਦਾਂ ਨੇ ਆਪਣੀ ਸੈਲਰੀ ਵਿੱਚੋਂ 30 ਪ੍ਰਤੀਸ਼ਤ ਕਟੌਤੀ ਦਾ ਨਿਰਣਾ ਸਭ ਨੇ ਖ਼ੁਦ ਨੇ ਕੀਤਾ। ਤਾਕਿ ਦੇਸ਼ ਨੂੰ ਭੀ ਵਿਸ਼ਵਾਸ ਹੋਇਆ ਕਿ ਇਹ ਸਭ ਤੋਂ ਪਹਿਲੇ ਛੱਡਣ ਵਾਲੇ ਲੋਕ ਹਨ। 

 

ਅਤੇ ਆਦਰਯੋਗ ਸਭਾਪਤੀ ਜੀ,

 

ਅਸੀਂ ਸਾਰੇ ਸਾਂਸਦ ਬਿਨਾ ਕਾਰਨ ਸਾਲ ਵਿੱਚ ਦੋ ਵਾਰ ਹਿੰਦੁਸਤਾਨ ਦੇ ਮੀਡੀਆ ਦੇ ਕਿਸੇ ਨਾ ਕਿਸੇ ਕੋਣੇ ਵਿੱਚ ਗਾਲੀ ਖਾਂਦੇ ਰਹਿੰਦੇ ਸਾਂ ਕਿ ਇਹ ਸਾਂਸਦਾਂ ਨੂੰ ਇਤਨਾ ਮਿਲਦਾ ਹੈ ਅਤੇ ਕੈਂਟੀਨ ਵਿੱਚ ਇਤਨੇ ਵਿੱਚ ਖਾਂਦੇ ਹਨ। ਬਾਹਰ ਇਤਨੇ ਵਿੱਚ ਮਿਲਦਾ ਹੈ, ਕੈਂਟੀਨ ਵਿੱਚ ਇਤਨੇ ਵਿੱਚ ਮਿਲਦਾ ਹੈ ਯਾਨੀ ਪਤਾ ਨਹੀਂ ਵਾਲ਼ ਨੋਚ ਲਏ ਜਾਂਦੇ ਸਨ। ਤੁਸੀਂ ਨਿਰਣਾ ਕੀਤਾ ਸਭ ਦੇ ਲਈ ਸਮਾਨ ਰੇਟ ਹੋਣਗੇ ਕੈਂਟੀਨ ਵਿੱਚ ਅਤੇ ਸਾਂਸਦਾਂ ਨੇ ਕਦੇ ਭੀ ਵਿਰੋਧ ਨਹੀਂ ਕੀਤਾ, ਸ਼ਿਕਾਇਤ ਭੀ ਨਹੀਂ ਕੀਤੀ ਅਤੇ ਸਾਰੇ ਸਾਂਸਦਾਂ ਦੀ ਬਿਨਾ ਕਾਰਨ ਇਤਨੀ ਫਜੀਹਤ ਕਰਨ ਵਾਲੇ ਲੋਕ ਮਜੇ ਲੈਂਦੇ ਸਨ। ਉਸ ਤੋਂ ਸਾਨੂੰ ਸਭ ਨੂੰ ਤੁਸੀਂ ਬਚਾ ਲਿਆ, ਇਸ ਦੇ ਲਈ ਭੀ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। 

 

ਆਦਰਯੋਗ ਸਭਾਪਤੀ ਜੀ,

ਇਹ ਬਾਤ ਸਹੀ ਹੈ ਕਿ ਸਾਡੇ ਕਈ ਲੋਕ ਸਭਾ ਦੇ ਚਾਹੇ ਸਤ੍ਹਾਰਵੀਂ ਹੋਵੇ, ਸੋਲ੍ਹਵੀਂ ਹੋਵੇ, ਪੰਦ੍ਹਰਵੀਂ ਹੋਵੇ, ਸੰਸਦ ਦਾ ਨਵਾਂ ਭਵਨ ਹੋਣਾ ਚਾਹੀਦਾ ਹੈ। ਇਸ ਦੀ ਚਰਚਾ ਸਭ ਨੇ ਕੀਤੀ ਸਮੂਹਿਕ ਰੂਪ ਨਾਲ ਕੀਤੀ, ਇੱਕ ਸੁਰ ਨਾਲ ਕੀਤੀ, ਲੇਕਿਨ ਨਿਰਣਾ ਨਹੀਂ ਹੁੰਦਾ ਸੀ। ਇਹ ਆਪ ਦੀ ਅਗਵਾਈ ਹੈ ਜਿਸ ਨੇ ਨਿਰਣਾ ਕੀਤਾ, ਚੀਜ਼ਾਂ ਨੂੰ ਅੱਗੇ ਵਧਾਇਆ, ਸਰਕਾਰ ਦੇ ਨਾਲ ਵਿਵਿਧ ਮੀਟਿੰਗਾਂ ਕੀਤੀਆਂ, ਅਤੇ ਉਸੇ ਦਾ ਪਰਿਣਾਮ ਹੈ ਕਿ ਅੱਜ ਦੇਸ਼ ਨੂੰ ਨਵਾਂ ਸੰਸਦ ਭਵਨ ਪ੍ਰਾਪਤ ਹੋਇਆ ਹੈ।  

 

ਆਦਰਯੋਗ ਸਭਾਪਤੀ ਜੀ,

ਸੰਸਦ ਦੇ ਨਵੇਂ ਭਵਨ ਵਿੱਚ ਇੱਕ ਵਿਰਾਸਤ ਦਾ ਅੰਸ਼ ਅਤੇ ਜੋ ਆਜ਼ਾਦੀ ਦਾ ਪਹਿਲਾ ਪਲ ਸੀ ਉਸ ਨੂੰ ਜੀਵੰਤ ਰੱਖਣ ਦਾ ਹਮੇਸ਼ਾ-ਹਮੇਸ਼ਾ ਸਾਡੇ ਮਾਰਗਦਰਸ਼ਕ ਦੇ ਰੂਪ ਵਿੱਚ ਇਹ ਸੇਂਗੋਲ ਨੂੰ ਇੱਥੇ ਸਥਾਪਿਤ ਕਰਨ ਦਾ ਕੰਮ ਅਤੇ ਹੁਣ ਪ੍ਰਤੀ ਵਰ੍ਹੇ ਉਸ ਨੂੰ ਸੈਰੋਮੋਨੀਅਲ ਈਵੈਂਟ ਦੇ ਰੂਪ ਵਿੱਚ ਉਸ ਨੂੰ ਹਿੱਸਾ ਬਣਾਉਣ ਦਾ ਇੱਕ  ਬਹੁਤ ਬੜਾ ਕੰਮ ਤੁਹਾਡੀ ਅਗਵਾਈ ਵਿੱਚ ਹੋਇਆ ਹੈ ਜੋ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ-ਹਮੇਸ਼ਾ ਸਾਨੂੰ ਆਜ਼ਾਦੀ ਦੇ ਉਸ ਪ੍ਰਥਮ ਪਲ ਦੇ ਨਾਲ ਜੋੜ ਕੇ ਰੱਖੇਗਾ। ਅਤੇ ਆਜ਼ਾਦੀ ਦਾ ਉਹ ਪਲ ਕਿਉਂ ਸੀ, ਸਾਨੂੰ ਉਹ ਯਾਦ ਰਹੇਗਾ ਤਾਂ ਦੇਸ਼ ਨੂੰ ਅੱਗੇ ਲੈ ਜਾਣ ਦੀ ਉਹ ਪ੍ਰੇਰਣਾ ਭੀ ਬਣੀ ਰਹੇਗੀ, ਉਸ ਪਵਿੱਤਰ ਕੰਮ ਨੂੰ ਤੁਸੀਂ  ਕੀਤਾ ਹੈ। 

 

 

ਆਦਰਯੋਗ ਸਭਾਪਤੀ ਜੀ,

ਇਹ ਭੀ ਸਹੀ ਹੈ, ਇਸ ਕਾਲਖੰਡ ਵਿੱਚ ਜੀ20 ਦੀ ਪ੍ਰਧਾਨਗੀ ਦਾ ਭਾਰ ਤਾਂ ਮਿਲਿਆ, ਭਾਰਤ ਨੂੰ ਬਹੁਤ ਸਨਮਾਨ ਮਿਲਿਆ, ਦੇਸ਼ ਦੇ ਹਰ ਰਾਜ ਨੇ ਵਿਸ਼ਵ ਦੇ ਸਾਹਮਣੇ ਭਾਰਤ ਦੀ ਸਮਰੱਥਾ ਅਤੇ ਆਪਣੇ ਰਾਜ ਦੀ ਪਹਿਚਾਣ ਬਖੂਬੀ ਪ੍ਰਸਤੁਤ ਕੀਤੀ, ਜਿਸ ਦਾ ਪ੍ਰਭਾਵ ਅੱਜ ਭੀ ਵਿਸ਼ਵ ਦੇ ਮੰਚ ‘ਤੇ ਹੈ। ਉਸ ਦੇ ਨਾਲ ਤੁਹਾਡੀ ਅਗਵਾਈ ਵਿੱਚ ਜੀ20 ਦੀ ਤਰ੍ਹਾਂ ਪੀ20 ਦਾ ਜੋ ਸੰਮੇਲਨ ਹੋਇਆ ਅਤੇ ਵਿਸ਼ਵ ਦੇ ਅਨੇਕ ਦੇਸ਼ਾਂ ਦੇ ਸਪੀਕਰਸ ਇੱਥੇ ਆਏ ਅਤੇ Mother of democracy, ਭਾਰਤ ਦੀ ਇਸ ਮਹਾਨ ਪਰੰਪਰਾ ਨੂੰ ਲੈ ਕੇ, ਇਸ democratic values ਨੂੰ ਲੈ ਕੇ ਸਦੀਆਂ ਤੋਂ ਅਸੀਂ ਅੱਗੇ ਵਧੇ ਹਾਂ। ਵਿਵਸਥਾਵਾਂ ਬਦਲੀਆਂ ਹੋਣਗੀਆਂ ਲੇਕਿਨ democratic ਮਨ ਭਾਰਤ ਦਾ ਹਮੇਸ਼ਾ ਬਣਿਆ ਰਿਹਾ ਹੈ, ਉਸ ਬਾਤ ਨੂੰ ਤੁਸੀਂ ਵਿਸ਼ਵ ਦੇ ਸਪੀਕਰਸ ਦੇ ਸਾਹਮਣੇ ਬਖੂਬੀ ਪ੍ਰਸਤੁਤ ਕੀਤਾ ਅਤੇ ਭਾਰਤ ਨੂੰ ਲੋਕਤੰਤਰੀ ਵਿਵਸਥਾਵਾਂ ਵਿੱਚ ਭੀ ਇੱਕ ਪ੍ਰਤਿਸ਼ਠਾ ਪ੍ਰਾਪਤ ਕਰਾਉਣ ਦਾ ਕੰਮ ਤੁਹਾਡੀ ਅਗਵਾਈ ਵਿੱਚ ਹੋਇਆ। 

 

ਆਦਰਯੋਗ ਸਭਾਪਤੀ ਜੀ,

ਮੈਂ ਇੱਕ ਬਾਤ ਦੇ ਲਈ ਤੁਹਾਡਾ ਵਿਸ਼ੇਸ਼ ਅਭਿਨੰਦਨ ਕਰਨਾ ਚਾਹੁੰਦਾ ਹਾਂ, ਸ਼ਾਇਦ ਸਾਡੇ ਸਾਰੇ ਮਾਣਯੋਗ ਸਾਂਸਦਾਂ ਦਾ ਅਤੇ ਮੀਡੀਆ ਦਾ ਭੀ ਉਸ ਤਰਫ਼ ਧਿਆਨ ਨਹੀਂ ਗਿਆ ਹੈ। ਅਸੀਂ ਸੰਵਿਧਾਨ ਸਦਨ ਜਿਸ ਨੂੰ ਕਹਿੰਦੇ ਹਾਂ, ਜੋ ਪੁਰਾਣੀ ਸੰਸਦ, ਜਿਸ ਵਿੱਚ ਮਹਾਪੁਰਖਾਂ ਦੇ ਜਨਮਜਯੰਤੀ ਦੇ ਨਿਮਿੱਤ ਉਨ੍ਹਾਂ ਦੀ ਪ੍ਰਤਿਮਾ ਨੂੰ ਪੁਸ਼ਪ ਚੜ੍ਹਾਉਣ ਦੇ ਨਿਮਿੱਤ ਅਸੀਂ ਲੋਕ ਇਕੱਤਰ ਹੁੰਦੇ ਹਾਂ। ਲੇਕਿਨ ਉਹ ਇੱਕ 10 ਮਿੰਟ ਦਾ ਈਵੈਂਟ ਹੁੰਦਾ ਸੀ ਅਤੇ ਅਸੀਂ ਲੋਕ ਚਲੇ  ਜਾਂਦੇ ਸਾਂ। ਤੁਸੀਂ ਦੇਸ਼ ਭਰ ਵਿੱਚ ਇਨ੍ਹਾਂ ਮਹਾਪੁਰਖਾਂ ਦੇ ਲਈ ਭਾਸ਼ਣ ਮੁਕਾਬਲੇ, ਨਿਬੰਧ /ਲੇਖ ਮੁਕਾਬਲੇ ਦਾ ਇੱਕ ਅਭਿਯਾਨ ਚਲਾਇਆ ਹੈ। ਉਸ ਵਿੱਚੋਂ ਜੋ ਬੈਸਟ ਔਰੇਟਰ ਹੁੰਦੇ ਸਨ ਅਤੇ ਬੈਸਟ Essays ਹੁੰਦੇ ਸਨ ਅਤੇ ਰਾਜ ਤੋਂ ਦੋ-ਦੋ ਬਾਲਕ ਉਸ ਦਿਨ ਦਿੱਲੀ ਆਉਂਦੇ ਸਨ ਅਤੇ ਉਸ ਮਹਾਪੁਰਖ ਦੀ ਜਨਮ-ਜਯੰਤੀ ਦੇ ਸਮੇਂ ਪੁਸ਼ਪ ਵਰਖਾ ਵਿੱਚ ਉਹ ਮੌਜੂਦ ਰਹਿੰਦੇ ਸਨ, ਦੇਸ਼ ਦੇ ਨੇਤਾ ਭੀ ਅਤੇ ਬਾਅਦ ਵਿੱਚ ਪੂਰਾ ਦਿਨ ਰਹਿ ਕੇ ਉਸ ‘ਤੇ ਆਪਣਾ ਵਿਆਖਿਆਨ ਦਿੰਦੇ ਸਨ। ਉਹ ਦਿੱਲੀ ਦੇ ਹੋਰ ਸਥਾਨ ‘ਤੇ ਜਾਂਦੇ ਸਨ, ਉਹ ਸਾਂਸਦ ਦੀਆਂ ਗਤੀਵਿਧੀਆਂ ਨੂੰ ਸਮਝਦੇ ਸਨ ਯਾਨੀ ਤੁਸੀਂ ਜੋ ਨਿਰੰਤਰ ਪ੍ਰਕਿਰਿਆ ਚਲਾ ਕੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਨੂੰ ਭਾਰਤ ਦੀ ਸੰਸਦੀ ਪਰੰਪਰਾ ਨਾਲ ਜੋੜਨ ਦਾ ਬਹੁਤ ਬੜਾ ਕੰਮ ਕੀਤਾ ਹੈ। ਅਤੇ ਇਹ ਪਰੰਪਰਾ, ਇਹ ਤੁਹਾਡੇ ਖਾਤੇ ਵਿੱਚ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਕੋਈ ਬੜੇ ਗਰਵ(ਮਾਣ) ਦੇ ਨਾਲ ਇਸ ਪਰੰਪਰਾ ਨੂੰ ਅੱਗੇ ਵਧਾਏਗਾ। ਮੈਂ ਇਸ ਦੇ ਲਈ ਭੀ ਤੁਹਾਡਾ ਅਭਿਨੰਦਨ ਕਰਦਾ ਹਾਂ। 

 

 

ਆਦਰਯੋਗ ਸਪੀਕਰ ਸਾਹਿਬ ਜੀ, 

ਸੰਸਦ ਦੀ ਲਾਇਬ੍ਰੇਬੀ, ਜਿਸ ਨੂੰ ਉਪਯੋਗ ਕਰਨਾ ਚਾਹੀਦਾ ਹੈ ਉਹ ਕਿਤਨਾ ਕਰ ਪਾਉਂਦੇ ਸਾਂ, ਉਹ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਤੁਸੀਂ ਉਸ ਦੇ ਦਰਵਾਜ਼ੇ ਸਾਧਾਰਣ ਵਿਅਕਤੀ ਦੇ ਲਈ ਖੋਲ੍ਹ ਦਿੱਤੇ। ਗਿਆਨ ਦਾ ਇਹ ਖਜ਼ਾਨਾ, ਪਰੰਪਰਾਵਾਂ ਦੀ ਵਿਰਾਸਤ, ਉਸ ਨੂੰ ਤੁਸੀਂ ਜਨ ਸਾਧਾਰਣ ਦੇ ਲਈ ਖੋਲ੍ਹ ਕੇ ਬਹੁਤ ਬੜੀ ਸੇਵਾ ਕੀਤੀ ਹੈ, ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਪੇਪਰਲੈੱਸ ਪਾਰਲੀਮੈਂਟ, ਡਿਜਿਟਲਾਇਜੇਸ਼ਨ,  ਤੁਸੀਂ ਆਧੁਨਿਕ ਟੈਕਨੋਲੋਜੀ ਸਾਡੀ ਵਿਵਸਥਾ ਵਿੱਚ ਕਿਵੇਂ  ਬਣੇ, ਸ਼ੁਰੂ ਵਿੱਚ ਕੁਝ ਸਾਥੀਆਂ ਨੂੰ ਦਿੱਕਤ ਰਹੀ ਲੇਕਿਨ ਹੁਣ ਸਭ ਇਸ ਦੇ ਆਦੀ ਹੋ ਗਏ ਹਨ। ਜਦੋਂ ਮੈਂ ਦੇਖਦਾ ਹਾਂ ਜਦੋਂ ਇੱਥੇ ਬੈਠੇ ਹੋ ਤਾਂ ਕੁਝ ਨਾ ਕੁਝ ਕਰਦੇ ਰਹਿੰਦੇ ਹੋ, ਆਪਣੇ- ਆਪ ਵਿੱਚ ਇੱਕ ਬਹੁਤ ਬੜਾ ਕੰਮ ਤੁਸੀਂ ਕੀਤਾ ਹੈ, ਇਹ ਇੱਕ ਸਥਾਈ ਵਿਵਸਥਾਵਾਂ ਤੁਸੀਂ ਨਿਰਮਾਣ ਕੀਤੀਆਂ ਹਨ। ਮੈਂ ਇਸ ਦੇ ਲਈ ਬਹੁਤ ਆਭਾਰ ਵਿਅਕਤ ਕਰਦਾ ਹਾਂ। 

 

 

ਆਦਰਯੋਗ ਸਪੀਕਰ ਸਾਹਿਬ ਜੀ, 

ਤੁਹਾਡੀ ਕੁਸ਼ਲਤਾ ਅਤੇ ਇਨ੍ਹਾਂ ਮਾਣਯੋਗ ਸਾਂਸਦਾਂ ਦੀ ਜਾਗਰੂਕਤਾ, ਉਨ੍ਹਾਂ ਸਭ ਦਾ ਸੰਯੁਕਤ ਪ੍ਰਯਾਸ ਮੈਂ ਕਹਿ ਸਕਦਾ ਹਾਂ ਕਿ ਜਿਸ ਦੇ ਕਾਰਨ 17ਵੀਂ ਲੋਕ ਸਭਾ ਦੀ productivity ਕਰੀਬ-ਕਰੀਬ 97 ਪਰਸੈਂਟ ਰਹੀ ਹੈ। 97 ਪਰਸੈਂਟ productivity ਆਪਣੇ-ਆਪ ਵਿੱਚ ਪ੍ਰਸੰਨਤਾ ਦਾ ਵਿਸ਼ਾ ਹੈ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਅੱਜ ਜਦੋਂ ਅਸੀਂ 17ਵੀਂ ਲੋਕ ਸਭਾ ਦੀ ਸਮਾਪਤੀ ਦੀ ਤਰਫ਼ ਵਧ ਰਹੇ ਹਾਂ ਤਦ ਇੱਕ ਸੰਕਲਪ ਲੈ ਕੇ 18ਵੀਂ ਲੋਕ ਸਭਾ ਪ੍ਰਾਰੰਭ ਹੋਵੇਗੀ ਕਿ ਅਸੀਂ ਹਮੇਸ਼ਾ ਸ਼ਤ-ਪ੍ਰਤੀਸ਼ਤ ਤੋਂ ਜ਼ਿਆਦਾ productivity ਵਾਲੀ ਸਾਡੀ ਕਾਰਵਾਈ ਰਹੇਗੀ। ਅਤੇ ਇਸ ਵਿੱਚ ਭੀ ਸੱਤ ਸੈਸ਼ਨ 100 ਪ੍ਰਤੀਸ਼ਤ ਤੋਂ ਭੀ ਜ਼ਿਆਦਾ productivity ਵਾਲੇ ਰਹੇ, ਇਹ ਭੀ। ਅਤੇ ਮੈਂ ਦੇਖਿਆ ਤੁਸੀਂ ਰਾਤ-ਰਾਤ ਭਰ ਬੈਠ-ਬੈਠ ਕੇ ਹਰ ਸਾਂਸਦਾਂ ਦੇ ਮਨ ਕੀ ਬਾਤ ਨੂੰ ਤੁਸੀਂ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਭਰਪੂਰ ਪ੍ਰਯਾਸ ਕੀਤਾ। ਮੈਂ ਇਨ੍ਹਾਂ ਸਫ਼ਲਤਾਵਾਂ ਦੇ ਲਈ ਸਾਰੇ ਮਾਣਯੋਗ ਸਾਂਸਦਾਂ ਦਾ ਅਤੇ ਸਾਰੇ ਫਲੋਰ ਲੀਡਰਸ ਦਾ ਭੀ ਹਿਰਦੇ ਤੋਂ ਆਭਾਰ ਅਤੇ ਅਭਿਨੰਦਨ ਵਿਅਕਤ ਕਰਦਾ ਹਾਂ। ਪਹਿਲੇ ਸੈਸ਼ਨ ਵਿੱਚ, 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਸਦਨ ਨੇ 30 ਬਿਲ ਪਾਸ ਕੀਤੇ ਸਨ, ਇਹ ਆਪਣੇ-ਆਪ ਵਿੱਚ ਰਿਕਾਰਡ ਹੈ। ਅਤੇ ਇੱਕ ਨਵੇਂ-ਨਵੇਂ ਬੈਂਚਮਾਰਕ 17ਵੀਂ ਲੋਕ ਸਭਾ ਵਿੱਚ ਬਣਾਏ ਹਨ। 

 

ਆਦਰਯੋਗ ਸਪੀਕਰ ਸਾਹਿਬ ਜੀ, 

 

ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ, ਸਾਨੂੰ ਸਭ ਨੂੰ ਕਿਤਨਾ ਬੜਾ ਸੁਭਾਗ ਮਿਲਿਆ ਹੈ ਕਿ ਐਸੇ ਅਵਸਰ ‘ਤੇ ਸਾਡੇ ਸਦਨ ਨੇ ਅਤਿਅੰਤ ਮਹੱਤਵਪੂਰਨ ਕੰਮਾਂ ਦੀ ਅਗਵਾਈ ਕੀਤੀ ਹੈ, ਹਰ ਸਥਾਨ ‘ਤੇ ਹੋਇਆ। ਸ਼ਾਇਦ ਹੀ ਕੋਈ ਸਾਂਸਦ ਐਸਾ ਹੋਵੇਗਾ ਕਿ ਜਿਸ ਨੇ ਆਜ਼ਾਦੀ ਦੇ 75 ਵਰ੍ਹੇ ਨੂੰ ਲੋਕੋਤਸਵ ਬਣਾਉਣ ਵਿੱਚ ਆਪਣੇ-ਆਪਣੇ ਖੇਤਰ ਵਿੱਚ ਭੂਮਿਕਾ ਅਦਾ ਨਾ ਕੀਤੀ ਹੋਵੇ। ਯਾਨੀ ਸੱਚਮੁੱਚ ਵਿੱਚ ਆਜ਼ਾਦੀ ਦੇ 75 ਵਰ੍ਹੇ ਨੂੰ ਦੇਸ਼ ਨੇ ਜੀ ਭਰ ਕੇ ਉਤਸਵ ਨਾਲ ਮਨਾਇਆ ਅਤੇ ਉਸ ਵਿੱਚ ਸਾਡੇ ਮਾਣਯੋਗ ਸਾਂਸਦਾਂ ਦੀ ਅਤੇ ਇਸ ਸਤਨ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਸਾਡੇ ਸੰਵਿਧਾਨ ਲਾਗੂ ਹੋਣ ਦੇ 75 ਵਰ੍ਹੇ, ਇਹ ਭੀ ਅਵਸਰ ਇਸੇ ਸਮੇਂ ਇਸੇ ਸਦਨ ਨੂੰ ਮਿਲਿਆ ਹੈ, ਇਨ੍ਹਾਂ ਹੀ  ਸਾਰੇ ਮਾਣਯੋਗ ਸਾਂਸਦਾਂ ਨੂੰ ਮਿਲਿਆ ਹੈ ਅਤੇ ਸੰਵਿਧਾਨ ਦੀਆਂ ਜੋ ਜ਼ਿੰਮੇਦਾਰੀਆਂ ਹਨ ਉਨ੍ਹਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਅਤੇ ਉਨ੍ਹਾਂ ਦੇ ਨਾਲ ਹੀ ਜੁੜਨਾ, ਇਹ ਆਪਣੇ-ਆਪ ਵਿੱਚ ਬਹੁਤ ਬੜੀ ਪ੍ਰੇਰਕ ਹੈ। 

 

 

ਆਦਰਯੋਗ ਸਪੀਕਰ ਸਾਹਿਬ ਜੀ, 

ਇਸ ਕਾਰਜਕਾਲ ਵਿੱਚ ਬਹੁਤ ਹੀ Reforms ਹੋਏ ਹਨ ਅਤੇ game-changer ਹੈ। 21ਵੀਂ ਸਦੀ ਦੇ ਭਾਰਤ ਦੀ ਮਜ਼ਬੂਤ ਨੀਂਹ ਉਨ੍ਹਾਂ ਸਾਰੀਆਂ ਬਾਤਾਂ ਵਿੱਚ ਨਜ਼ਰ ਆਉਂਦੀ ਹੈ। ਇੱਕ ਬੜੇ ਬਦਲਾਅ ਦੀ ਤਰਫ਼ ਤੇਜ਼ ਗਤੀ ਨਾਲ ਦੇਸ਼ ਅੱਗੇ ਵਧਿਆ ਹੈ ਅਤੇ ਇਸ ਵਿੱਚ ਭੀ ਸਦਨ ਦੇ ਸਾਰੇ ਸਾਥੀਆਂ ਨੇ ਬਹੁਤ ਹੀ ਉੱਤਮ ਮਾਰਗਦਰਸ਼ਨ ਕੀਤਾ ਹੈ, ਆਪਣੀ ਹਿੱਸੇਦਾਰੀ ਜਤਾਈ ਹੈ ਅਤੇ ਦੇਸ਼ .... ਅਸੀਂ ਸੰਤੋਸ਼ ਨਾਲ ਕਹਿ ਸਕਦੇ ਹਾਂ ਕਿ ਸਾਡੀਆਂ ਅਨੇਕ ਪੀੜ੍ਹੀਆਂ ਜਿਨ੍ਹਾਂ ਬਾਤਾਂ ਦਾ ਇੰਤਜ਼ਾਰ ਕਰਦੀਆਂ ਸਨ, ਐਸੇ ਬਹੁਤ ਸਾਰੇ ਕੰਮ ਇਸ 17ਵੀਂ ਲੋਕ ਸਭਾ ਦੇ ਜ਼ਰੀਏ ਪੂਰੇ ਹੋਏ, ਪੀੜ੍ਹੀਆਂ ਦਾ ਇੰਤਜ਼ਾਰ ਖ਼ਤਮ ਹੋਇਆ। ਅਨੇਕ ਪੀੜ੍ਹੀਆਂ ਨੇ ਇੱਕ ਸੰਵਿਧਾਨ, ਇਸ ਦੇ ਲਈ ਸੁਪਨਾ ਦੇਖਿਆ ਸੀ। ਲੇਕਿਨ ਹਰ ਪਲ ਉਹ ਸੰਵਿਧਾਨ ਵਿੱਚ ਇੱਕ ਦਰਾਰ ਦਿਖਾਈ ਦਿੰਦੀ ਸੀ,ਇੱਕ ਖਾਈ ਨਜ਼ਰ ਆਉਂਦੀ ਸੀ। ਇੱਕ ਰੁਕਾਵਟ ਚੁਭਦੀ ਸੀ। ਲੇਕਿਨ ਇਸੇ ਸਦਨ ਨੇ ਧਾਰਾ 370, ਆਰਟੀਕਲ 310 ਹਟਾ ਕੇ ਸੰਵਿਧਾਨ ਦੇ ਪੂਰਨ ਰੂਪ ਨੂੰ ਇਸ ਦੇ ਪੂਰਨ ਪ੍ਰਕਾਸ਼ ਦੇ ਨਾਲ ਉਸ ਦਾ ਪ੍ਰਗਟੀਕਰਣ ਹੋਇਆ। ਅਤੇ ਮੈਂ ਮੰਨਦਾ ਹਾਂ ਜਦੋਂ ਸੰਵਿਧਾਨ ਦੇ 75 ਵਰ੍ਹੇ ਹੋਏ ਹਨ... ਜਿਨ੍ਹਾਂ-ਜਿਨ੍ਹਾਂ ਮਹਾਪੁਰਖਾਂ ਨੇ ਸੰਵਿਧਾਨ ਨੂੰ ਬਣਾਇਆ ਹੈ ਉਨ੍ਹਾਂ ਦੀ ਆਤਮਾ ਜਿੱਥੇ ਭੀ ਹੋਵੇਗੀ, ਜ਼ਰੂਰ ਸਾਨੂੰ ਅਸ਼ੀਰਵਾਦ ਦਿੰਦੇ ਹੋਣਗੇ, ਇਹ ਕੰਮ ਅਸੀਂ ਪੂਰਾ ਕੀਤਾ ਹੈ। ਕਸ਼ਮੀਰ ਦੇ ਭੀ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਮਾਜਿਕ ਨਿਆਂ ਤੋਂ ਵੰਚਿਤ ਰੱਖਿਆ ਗਿਆ ਸੀ। ਅੱਜ ਸਾਨੂੰ ਸੰਤੋਸ਼ ਹੈ ਕਿ ਸਮਾਜਿਕ ਨਿਆਂ ਦਾ ਸਾਡਾ ਜੋ ਕਮਿਟਮੈਂਟ ਹੈ, ਉਹ ਸਾਡੇ ਜੰਮੂ-ਕਸ਼ਮੀਰ ਦੇ ਭਾਈ-ਭੈਣਾਂ ਨੂੰ ਭੀ ਪਹੁੰਚਾ ਕੇ ਅਸੀਂ ਅੱਜ ਇੱਕ ਸੰਤੋਸ਼ ਦੀ ਅਨੁਭੂਤੀ ਕਰ ਰਹੇ ਹਾਂ।   

 

ਆਦਰਯੋਗ ਸਪੀਕਰ ਸਾਹਿਬ ਜੀ, 

 

ਆਤੰਕਵਾਦ ਨਾਸੂਰ ਬਣ ਕੇ ਦੇਸ਼ ਦੇ ਸੀਨੇ ‘ਤੇ ਗੋਲੀਆਂ ਚਲਾਉਂਦਾ ਰਹਿੰਦਾ ਸੀ। ਮਾਂ ਭਾਰਤੀ ਦੀ ਧਰਾ ਆਏ ਦਿਨ ਰਕਤਰੰਜਿਤ (ਲਹੂ-ਲੁਹਾਨ) ਹੋ ਜਾਂਦੀ ਸੀ। ਦੇਸ ਦੇ ਅਨੇਕ ਵੀਰ ਹੋਣਹਾਰ ਲੋਕ, ਆਤੰਕਵਾਦ ਦੇ ਕਾਰਨ ਬਲੀ ਚੜ੍ਹ ਜਾਂਦੇ ਸਨ। ਅਸੀਂ ਆਤੰਕਵਾਦ ਦੇ ਵਿਰੁੱਧ ਸਖ਼ਤ ਕਾਨੂੰਨ ਬਣਾਏ, ਇਸੇ ਸਦਨ ਨੇ ਬਣਾਏ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਸ ਦੇ ਕਾਰਨ, ਜੋ ਲੋਕ ਐਸੀਆਂ ਸਮੱਸਿਆਵਾਂ ਦੇ ਲਈ ਜੂਝਦੇ ਹਨ ਉਨ੍ਹਾਂ ਨੂੰ ਇੱਕ ਬਲ ਮਿਲਿਆ ਹੈ। ਮਾਨਸਿਕ ਤੌਰ ‘ਤੇ Confidence  ਵਧਿਆ ਹੈ। ਅਤੇ ਭਾਰਤ ਨੂੰ ਪੂਰਨ ਤੌਰ ‘ਤੇ ਆਤੰਕਵਾਦ ਤੋਂ ਮੁਕਤੀ ਦਾ ਉਸ ਵਿੱਚ ਇੱਕ ਅਹਿਸਾਸ ਹੋ ਰਿਹਾ ਹੈ। ਅਤੇ ਉਹ ਸੁਪਨਾ ਭੀ ਸਿੱਧ ਹੋ ਕੇ ਰਹੇਗਾ। ਅਸੀਂ 75 ਸਾਲ ਤੱਕ ਅੰਗ੍ਰੇਜ਼ਾਂ ਦੀ ਦਿੱਤੀ ਹੋਈ ਦੰਡ ਸੰਹਿਤਾ (ਪੀਨਲ ਕੋਡ) ਵਿੱਚ ਜਿਊਂਦੇ ਰਹੇ ਹਾਂ। ਅਸੀਂ ਗਰਵ(ਮਾਣ) ਨਾਲ ਕਹਾਂਗੇ ਦੇਸ਼ ਨੂੰ, ਨਵੀਂ ਪੀੜ੍ਹੀ ਨੂੰ ਕਹਾਂਗੇ, ਆਪ (ਤੁਸੀਂ) ਆਪਣੇ ਪੋਤੇ-ਪੋਤੀ ਨੂੰ ਕਹਿ ਸਕੋਂਗੇ ਗਰਵ(ਮਾਣ)  ਨਾਲ ਕਿ ਦੇਸ਼ 75 ਸਾਲ ਭਲੇ ਹੀ ਦੰਡ ਸੰਹਿਤਾ ਵਿੱਚ ਜੀਵਿਆ ਹੈ ਲੇਕਿਨ ਹੁਣ ਆਉਣ ਵਾਲੀ ਪੀੜ੍ਹੀ ਨਯਾਯ ਸੰਹਿਤਾ ਵਿੱਚ ਜੀਵੇਗੀ। ਅਤੇ ਇਹੀ ਸੱਚਾ ਲੋਕਤੰਤਰ ਹੈ। 

 

ਆਦਰਯੋਗ ਸਪੀਕਰ ਸਾਹਿਬ ਜੀ,

 

ਮੈਂ ਤੁਹਾਨੂੰ ਇੱਕ ਬਾਤ ਦੇ ਲਈ ਹੋਰ ਅਭਿਨੰਦਨ ਕਰਨਾ ਚਾਹਾਂਗਾ ਕਿ ਨਵਾਂ ਸਦਨ, ਉਸ ਦੀ  ਭਵਯਤਾ (ਸ਼ਾਨ) ਵਗੈਰਾ ਤਾਂ ਹੈ ਹੀ ਲੇਕਿਨ ਉਸ ਦਾ ਪ੍ਰਾਰੰਭ ਇੱਕ ਐਸੇ ਕੰਮ ਤੋਂ ਹੋਇਆ ਹੈ ਜੋ ਭਾਰਤ ਨੂੰ ਮੂਲਭੂਤ ਮਾਨਤਾਵਾਂ ਨੂੰ ਬਲ ਦਿੰਦਾ ਹੈ ਅਤੇ ਉਹ ਨਾਰੀ ਸ਼ਕਤੀ ਵੰਦਨ ਅਧਿਨਿਯਮ ਹੈ। ਜਦੋਂ ਭੀ ਇਸ ਨਵੇਂ ਸਦਨ ਦੀ ਚਰਚਾ ਹੋਵੇਗੀ ਤਾਂ ਨਾਰੀ ਸ਼ਕਤੀ ਵੰਦਨ ਅਧਿਨਿਯਮ ਇਸ ਦਾ ਜ਼ਿਕਰ, ਯਾਨੀ ਇੱਕ ਹੋਰ ਭਲੇ ਜੀ ਉਹ ਛੋਟਾ ਸੈਸ਼ਨ ਸੀ ਲੇਕਿਨ ਦੂਰਗਾਮੀ ਨਿਰਣਾ ਕਰਨ ਵਾਲਾ ਸੈਸ਼ਨ ਸੀ। ਇਸ ਨਵੇਂ ਸਦਨ ਦੀ ਪਵਿੱਤਰਤਾ ਦਾ ਅਹਿਸਾਸ ਉਸੇ ਪਲ ਸ਼ੁਰੂ ਹੋ ਗਿਆ ਸੀ ਜੋ ਸਾਨੂੰ ਲੋਕਾਂ ਨੂੰ ਇੱਕ ਨਵੀਂ ਸ਼ਕਤੀ ਦੇਣ ਵਾਲਾ ਹੈ ਅਤੇ ਉਸੇ ਦਾ ਪਰਿਣਾਮ ਹੈ ਕਿ ਆਉਣ ਵਾਲੇ ਸਮੇਂ ਜਦੋਂ ਬਹੁਤ ਬੜੀ ਮਾਤਰਾ ਵਿੱਚ ਇੱਥੇ ਸਾਡੀਆਂ ਮਾਤਾਵਾਂ-ਭੈਣਾਂ ਬੈਠੀਆਂ ਹੋਣਗੀਆਂ, ਦੇਸ਼ ਗੌਰਵ ਦੀ ਅਨੁਭੂਤੀ ਕਰੇਗਾ। ਤੀਹਰੇ ਤਲਾਕ ਕਿਤਨੇ ਉਤਾਰ-ਚੜ੍ਹਾਅ ਨਾਲ ਸਾਡੀਆ ਮੁਸਲਿਮ ਭੈਣਾਂ ਇੰਤਜ਼ਾਰ ਕਰ ਰਹੀਆਂ ਸਨ। ਅਦਾਲਤ ਨੇ ਉਨ੍ਹਾਂ ਦੇ ਪੱਖ ਵਿੱਚ ਨਿਰਣੇ ਕੀਤੇ ਸਨ, ਲੇਕਿਨ ਉਹ ਹੱਕ ਉਨ੍ਹਾਂ ਨੂੰ ਪ੍ਰਾਪਤ ਨਹੀ ਹੋ ਰਿਹਾ ਸੀ। ਮਜਬੂਰੀਆਂ ਨਾਲ ਗੁਜਾਰਾ ਕਰਨਾ ਪੈ ਰਿਹਾ ਸੀ। ਕੋਈ ਪ੍ਰਗਟ ਰੂਪ ਨਾਲ ਕਹੇ, ਕੋਈ ਅਪ੍ਰਗਟ ਰੂਪ ਨਾਲ ਕਹੇ। ਲੇਕਿਨ ਤੀਹਰੇ ਤਲਾਕ ਤੋਂ ਮੁਕਤੀ ਦਾ ਬਹੁਤ ਮਹੱਤਵਪੂਰਨ ਅਤੇ ਨਾਰੀ ਸ਼ਕਤੀ ਦੇ ਸਨਮਾਨ ਦਾ ਕੰਮ 17ਵੀਂ ਲੋਕ ਸਭਾ ਨੇ ਕੀਤਾ ਹੈ। ਸਾਰੇ ਮਾਣਯੋਗ ਸਾਂਸਦ ਉਨ੍ਹਾਂ ਦੇ ਵਿਚਾਰ ਕੁਝ ਭੀ ਰਹੇ ਹੋਣ, ਉਨ੍ਹਾਂ ਦਾ ਨਿਰਣਾ ਕੁਝ ਭੀ ਰਿਹਾ ਹੋਵੇ, ਲੇਕਿਨ ਕਦੇ ਨਾ ਕਦੇ ਤਾਂ ਉਹ ਕਹਿਣਗੇ ਕਿ ਹਾਂ ਇਨ੍ਹਾਂ ਬੇਟੀਆਂ ਦਾ ਨਿਆਂ ਦੇਣ ਦਾ ਕੰਮ ਭੀ ਕਰਨ ਵਿੱਚ ਅਸੀਂ ਇੱਥੇ ਪ੍ਰਸਤੁਤ ਰਹੇ। ਪੀੜ੍ਹੀਆਂ ਤੋਂ ਹੁੰਦਾ ਇਹ ਅਨਿਆਂ ਅਸੀਂ ਪੂਰਾ ਕੀਤਾ ਹੈ ਅਤੇ ਉਹ ਭੈਣਾਂ ਸਾਨੂੰ ਅਸ਼ੀਰਵਾਦ ਦੇ ਰਹੀਆਂ ਹਨ।

 

ਆਦਰਯੋਗ ਸਪੀਕਰ ਸਾਹਿਬ ਜੀ,

 

ਆਉਣ ਵਾਲੇ 25 ਵਰ੍ਹੇ ਸਾਡੇ ਦੇਸ਼ ਦੇ ਲਈ ਸਾਡੇ ਦੇਸ਼ ਦੇ ਲਈ ਬਹੁਤ ਮਹੱਤਵਪੂਰਨ ਹਨ। ਰਾਜਨੀਤੀ ਦੀ ਗਹਿਮਾਗਹਿਮੀ ਆਪਣਾ ਜਗ੍ਹਾ ‘ਤੇ ਹੈ। ਰਾਜਨੀਤੀ ਖੇਤਰ ਦੇ ਲੋਕਾਂ ਦੀ ਆਸ਼ਾ-ਆਕਾਂਖਿਆ ਆਪਣੀ ਜਗ੍ਹਾ ‘ਤੇ ਹੈ। ਲੇਕਿਨ ਦੇਸ਼ ਦੀ ਅਪੇਖਿਆ, ਦੇਸ਼ ਦੀ  ਆਸ਼ੰਕਾ(ਦਾ ਖ਼ਦਸ਼ਾ), ਦੇਸ਼ ਦਾ ਸੁਪਨਾ, ਦੇਸ਼ ਦਾ ਸੰਕਲਪ, ਇਹ ਬਣ ਚੁੱਕਿਆ ਹੈ… 25 ਸਾਲ ਹੋ ਗਏ ਹਨ ਤਾਂ ਦੇਸ਼ ਇੱਛਿਤ ਪਰਿਣਾਮ ਪ੍ਰਾਪਤ ਕਰਕੇ ਰਹੇਗਾ। 1930 ਵਿੱਚ ਜਦੋਂ ਮਹਾਤਮਾ ਗਾਂਧੀ ਜੀ ਨੇ ਦਾਂਡੀ ਦੀ ਯਾਤਰਾ ਕੀਤੀ ਸੀ, ਜਦੋਂ ਨਮਕ ਦਾ ਸੱਤਿਆਗ੍ਰਹਿ ਸੀ। ਘੋਸ਼ਣਾ ਹੋਣ ਦੇ ਪਹਿਲੇ ਲੋਕਾਂ ਨੂੰ ਸਮਰੱਥਾ ਨਜ਼ਰ ਨਹੀਂ ਆਈ ਸੀ। ਚਾਹੇ ਸਵਦੇਸ਼ੀ ਅੰਦੋਲਨ ਹੋਵੇ, ਚਾਹੇ ਸੱਤਿਆਗ੍ਰਹਿ ਦੀ ਪਰੰਪਰਾ ਹੋਵੇ, ਚਾਹੇ ਨਮਕ ਦਾ ਸੱਤਿਆਗ੍ਰਹਿ ਹੋਵੇ। ਉਸ ਸਮੇਂ ਤਾਂ ਘਟਨਾਵਾਂ ਛੋਟੀਆਂ ਲਗਦੀਆਂ ਸਨ ਲੇਕਿਨ 1947 , ਉਹ 25 ਸਾਲ ਦਾ ਕਾਲਖੰਡ, ਉਸ ਨੇ ਦੇਸ਼ ਦੇ ਅੰਦਰ ਉਹ ਜਜ਼ਬਾ ਪੈਦਾ ਕਰ ਦਿੱਤਾ ਸੀ। ਹਰ ਵਿਅਕਤੀ ਦੇ ਦਿਲ ਵਿੱਚ ਉਹ ਜਜ਼ਬਾ ਪੈਦਾ ਕਰ ਦਿੱਤਾ ਸੀ ਕਿ ਹੁਣ ਤਾਂ ਆਜ਼ਾਦ ਹੋ ਕੇ ਰਹਿਣਾ ਹੈ। ਮੈਂ ਅੱਜ ਦੇਖ ਰਿਹਾ ਹਾਂ ਕਿ ਦੇਸ਼ ਵਿੱਚ ਉਹ ਜਜ਼ਬਾ ਪੈਦਾ ਹੋ ਰਿਹਾ ਹੈ। ਹਰ ਗਲੀ-ਮੁਹੱਲੇ ਵਿੱਚ ਹਰ ਬੱਚੇ ਦੇ ਮੂੰਹ ਤੋਂ ਨਿਕਲਿਆ ਹੈ ਕਿ 25 ਸਾਲ ਵਿੱਚ ਅਸੀਂ ਵਿਕਸਿਤ ਭਾਰਤ ਬਣਾ ਕੇ ਰਹਾਂਗੇ। ਇਸ ਲਈ ਇਹ 25 ਸਾਲ ਮੇਰੀ ਦੇਸ਼ ਦੀ ਯੁਵਾ ਸ਼ਕਤੀ ਦੇ ਅਤਿਅੰਤ ਮਹੱਤਵਪੂਰਨ ਕਾਲਖੰਡ ਹਨ। ਅਤੇ ਸਾਡੇ ਵਿੱਚੋਂ ਕੋਈ ਐਸਾ ਨਹੀਂ ਹੋਵੇਗਾ ਜੋ ਨਹੀਂ ਚਾਹੁੰਦਾ ਹੋਵੇਗਾ ਕਿ 25 ਸਾਲ ਵਿੱਚ ਦੇਸ਼ ਵਿਕਸਿਤ ਭਾਰਤ ਨਾ ਬਣੇ। ਹਰ ਕਿਸੇ ਦਾ  ਸੁਪਨਾ ਹੈ, ਕੁਝ ਲੋਕਾਂ ਨੇ ਸੁਪਨੇ ਨੂੰ ਸੰਕਲਪ ਬਣਾ ਲਿਆ ਹੈ, ਕੁਝ ਲੋਕਾਂ ਨੂੰ ਸ਼ਾਇਦ ਸੰਕਲਪ ਬਣਾਉਂਦੇ ਦੇਰ ਹੋ ਜਾਏਗੀ, ਲੇਕਿਨ ਜੁੜਨਾ ਤਾਂ ਹਰੇਕ ਨੂੰ ਹੋਵੇਗਾ ਅਤੇ ਜੋ ਜੁੜ ਭੀ ਨਹੀਂ ਪਾਉਣਗੇ ਅਤੇ ਜੀਵਿਤ ਹੋਣਗੇ ਤਾਂ ਫਲ ਤਾਂ ਜ਼ਰੂਰ ਖਾਣਗੇ, ਇਹ ਮੇਰਾ ਵਿਸ਼ਵਾਸ ਹੈ।

 

 

ਆਦਰਯੋਗ ਸਪੀਕਰ ਸਾਹਿਬ ਜੀ,

 

ਇਹ 5 ਵਰ੍ਹੇ ਨੌਜਵਾਨਾਂ ਦੇ ਲਈ ਬਹੁਤ ਹੀ ਇਤਿਹਾਸਿਕ ਕਾਨੂੰਨ ਦੇ ਭੀ ਬਣੇ ਹਨ। ਵਿਵਸਥਾ ਵਿੱਚ ਪਾਰਦਰਸ਼ਤਾ ਲਿਆ ਕੇ ਨੌਜਵਾਨਾਂ ਨੂੰ ਨਵੇਂ ਮੌਕੇ ਦਿੱਤੇ ਗਏ ਹਨ। ਪੇਪਰ ਲੀਕ ਜਿਹੀ ਸਮੱਸਿਆ ਜੋ ਸਾਡੇ ਨੌਜਵਾਨਾਂ ਨੂੰ ਚਿੰਤਿਤ ਕਰਦੀ ਸੀ। ਅਸੀਂ ਬਹੁਤ ਹੀ ਕਠੋਰ ਬਣਾਇਆ ਹੈ ਤਾਕਿ ਉਨ੍ਹਾਂ ਦੇ ਮਨ ਵਿੱਚ ਜੋ ਸਵਾਲ ਜਾਂ ਨਿਸ਼ਾਨ ਹੈ ਅਤੇ ਉਨ੍ਹਾਂ ਨੂੰ ਵਿਵਸਥਾ ਦੇ ਪ੍ਰਤੀ ਉਨ੍ਹਾਂ ਦਾ ਗੁੱਸਾ ਸੀ ਉਸ ਨੂੰ ਅਡ੍ਰੈੱਸ ਕਰਨ ਦਾ ਸਾਰੇ ਮਾਣਯੋਗ ਸਾਂਸਦਾਂ ਨੇ ਦੇਸ਼ ਦੇ ਨੌਜਵਾਨਾਂ ਦੇ ਮਨ ਦੇ ਭਾਵ ਨੂੰ ਸਮਝ ਕੇ ਬਹੁਤ ਹੀ ਮਹੱਤਵਪੂਰਨ ਨਿਰਣਾ ਕੀਤਾ ਹੈ।

 

ਆਦਰਯੋਗ ਸਪੀਕਰ ਸਾਹਿਬ ਜੀ,

 

ਇਹ ਬਾਤ ਸਹੀ ਹੈ ਕਿ ਕੋਈ ਭੀ ਮਾਨਵ ਜਾਤੀ ਅਨੁਸੰਧਾਨ (ਖੋਜ) ਦੇ ਬਿਨਾ ਅੱਗੇ ਨਹੀਂ ਵਧ ਸਕਦੀ ਹੈ। ਉਸ ਨੂੰ ਨਿੱਤ ਪਰਿਵਤਰਨ ਦੇ ਲਈ ਅਨੁਸੰਧਾਨ (ਖੋਜ)  ਲਾਜ਼ਮੀ ਹੁੰਦੇ ਹਨ। ਅਤੇ ਮਾਨਵ ਜਾਤੀ ਦਾ ਲੱਖਾਂ ਸਾਲ ਦਾ ਇਤਿਹਾਸ ਗਵਾਹ ਹੈ ਕਿ ਹਰ ਕਾਲਖੰਡ ਵਿੱਚ ਅਨੁਸੰਧਾਨ (ਖੋਜ)  ਹੁੰਦੇ ਰਹੇ ਹਨ, ਜੀਵਨ ਵਧਦਾ ਚਲਿਆ ਗਿਆ ਹੈ, ਜੀਵਨ ਦਾ ਵਿਸਤਾਰ ਹੁੰਦਾ ਗਿਆ ਹੈ। ਇਸ ਸਦਨ ਨੇ ਵਿਧੀਵਤ ਰੂਪ ਨਾਲ ਕਾਨੂੰਨੀ ਵਿਵਸਥਾ ਖੜ੍ਹੀ ਕਰਕੇ ਅਨੁਸੰਧਾਨ (ਖੋਜ)   ਨੂੰ ਪ੍ਰੋਤਸਾਹਨ ਦੇਣ ਦਾ ਬਹੁਤ  ਬੜਾ ਕਾਰਜ ਕੀਤਾ ਹੈ। National Research Foundation, ਇਹ ਕਾਨੂੰਨ ਆਮ ਤੌਰ ‘ਤੇ ਰੋਜ਼ਮੱਰਾ ਦੀ ਰਾਜਨੀਤੀ ਦੀ ਚਰਚਾ ਦਾ ਵਿਸ਼ਾ ਬਣ  ਨਹੀਂ ਪਾਉਂਦਾ,  ਲੇਕਿਨ ਇਸ ਦੇ ਪਰਿਣਾਮ ਬਹੁਤ ਦੂਰਗਾਮੀ ਹੋਣ ਵਾਲੇ ਹਨ ਅਤੇ ਇਤਨਾ ਬੜਾ ਮਹੱਤਵਪੂਰਨ ਕੰਮ ਇਸ 17ਵੀਂ ਲੋਕ ਸਭਾ ਨੇ ਕੀਤਾ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਦੇਸ਼ ਦੀ ਯੁਵਾ ਸ਼ਕਤੀ ਵਿੱਚ... ਇਸ ਵਿਵਸਥਾ ਦੇ ਕਾਰਨ ਦੁਨੀਆ ਦਾ ਰਿਸਰਚ ਦਾ ਇੱਕ ਹੱਬ ਸਾਡਾ ਦੇਸ਼ ਬਣ ਸਕਦਾ ਹੈ। ਸਾਡੇ ਦੇਸ਼ ਦੇ ਯੁਵਾ ਦੇ talent ਐਸੀ ਹੈ, ਅੱਜ ਭੀ ਦੁਨੀਆ ਦੀਆਂ ਬਹੁਤ ਕੰਪਨੀਆਂ ਐਸੀਆਂ ਹਨ ਜਿਨ੍ਹਾਂ ਦੀ innovation ਦੇ ਕੰਮ ਅੱਜ ਭੀ ਭਾਰਤ ਵਿੱਚ ਹੋ ਰਹੇ ਹਨ। ਲੇਕਿਨ ਇਹ ਬਹੁਤ ਬੜਾ ਹੱਬ ਬਣੇਗਾ, ਇਹ ਮੇਰਾ ਪੂਰਾ ਵਿਸ਼ਵਾਸ ਹੈ।

 

ਆਦਰਯੋਗ ਸਪੀਕਰ ਸਾਹਿਬ ਜੀ, 

 

21ਵੀਂ ਸਦੀ ਵਿੱਚ ਸਾਡੀਆਂ basic needs ਪੂਰੀ ਤਰ੍ਹਾਂ ਬਦਲ ਰਹੀਆਂ ਹਨ। ਕੱਲ੍ਹ ਤੱਕ ਜਿਸ ਦਾ ਕੋਈ ਮੁੱਲ ਨਹੀਂ ਸੀ, ਕੋਈ ਧਿਆਨ ਨਹੀਂ ਸੀ ਉਹ ਆਉਣ ਵਾਲੇ ਸਮੇਂ ਵਿੱਚ ਬਹੁਤ ਅਮੁੱਲ ਬਣ ਚੁੱਕਿਆ ਹੈ ਜਿਵੇਂ ਡੇਟਾ... ਪੂਰੀ ਦੁਨੀਆ ਵਿੱਚ ਚਰਚਾ ਹੈ ਡੇਟਾ ਦੀ ਸਮਰੱਥਾ ਕੀ ਹੁੰਦੀ ਹੈ। ਅਸੀਂ Data Protection Bill ਲਿਆ ਕੇ ਪੂਰੀ ਭਾਵੀ ਪੀੜ੍ਹੀ ਨੂੰ ਸੁਰੱਖਿਅਤ ਕਰ ਦਿੱਤਾ ਹੈ। ਪੂਰੀ ਭਾਵੀ ਪੀੜ੍ਹੀ ਨੂੰ ਨਵਾਂ ਸ਼ਸਤਰ ਅਸੀਂ ਉਸ ਦੇ ਹੱਥ ਵਿੱਚ ਦਿੱਤਾ ਹੈ ਜਿਸ ਦੇ ਅਧਾਰ ‘ਤੇ ਉਹ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ  ਇਸ ਦਾ ਸਹੀ ਇਸਤੇਮਾਲ ਭੀ ਕਰਨਗੇ। ਅਤੇ Digital Personal Data Protection Act, ਇਹ ਸਾਡੀ 21ਵੀਂ ਸਦੀ ਦੀ ਪੀੜ੍ਹੀ ਨੂੰ ਅਤੇ ਦੁਨੀਆ ਦੇ ਲੋਕਾਂ ਨੂੰ ਭੀ ਭਾਰਤ ਦੇ ਇਸ ਐਕਟ ਦੇ ਪ੍ਰਤੀ ਰੁਚੀ ਬਣੀ ਹੋਈ ਹੈ। ਦੁਨੀਆ ਦੇ ਦੇਸ਼ ਉਸ ਦਾ ਅਧਿਐਨ ਕਰਦੇ ਹਨ। ਆਪਣੇ-ਆਪਣੇ ਨਵੀਂ-ਨਵੀਂ ਵਿਵਸਥਾ ਅਨੁਕੂਲ ਕਰਨ ਦੇ ਲਈ ਪ੍ਰਯਾਸ ਕਰ ਰਹੇ ਹਨ। ਅਤੇ ਡੇਟਾ ਦਾ ਉਪਯੋਗ ਕਿਵੇਂ ਹੋਵੇ, ਉਸ ਦੀ ਭੀ ਉਸ ਵਿੱਚ ਗਾਇਡਲਾਇਨਸ ਹਨ। ਯਾਨੀ ਇੱਕ ਪ੍ਰਕਾਰ ਨਾਲ ਪ੍ਰੋਟੈਕਸ਼ਨ ਦਾ ਪੂਰਾ ਪ੍ਰਬੰਧ ਕਰਦੇ ਹੋਏ ਇਸ ਦੀ ਸਮਰੱਥਾ ਕਿਵੇਂ ਆਏ, ਜਿਸ ਡੇਟਾ ਨੂੰ ਲੋਕ ਗੋਲਡ ਮਾਇਨ ਕਹਿੰਦੇ ਹਨ, new oil ਕਹਿੰਦੇ ਹਨ। ਮੈਂ ਸਮਝਦਾ ਹਾਂ ਉਹ ਸਮਰੱਥਾ ਭਾਰਤ ਨੂੰ ਪ੍ਰਾਪਤ ਹੈ ਅਤੇ ਭਾਰਤ ਇਸ ਸ਼ਕਤੀ ਦਾ ਇਸ ਲਈ ਵਿਸ਼ੇਸ਼ ਹੈ, ਕਿਉਂਕਿ ਵਿਵਿਧਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਸਾਡੇ ਪਾਸ ਜਿਸ ਪ੍ਰਕਾਰ ਦੀਆਂ ਜਾਣਕਾਰੀਆਂ ਅਤੇ ਸਾਡੇ ਨਾਲ ਜੁੜਿਆ ਹੋਇਆ ਡੇਟਾ ਜੋ ਜਨਰੇਟ ਹੁੰਦਾ ਹੈ, ਸਿਰਫ਼ ਸਾਡੇ ਰੇਲਵੇ ਪੈਸੰਜਰਸ ਦਾ ਡੇਟਾ ਕੋਈ ਦੇਸ਼ ਲੈਣ, ਦੁਨੀਆ ਦੇ ਲਈ ਬਹੁਤ ਬੜਾ ਸ਼ੋਧ(ਖੋਜ) ਦਾ ਵਿਸ਼ਾ ਬਣ ਸਕਦਾ ਹੈ। ਉਸ ਦੀ ਤਾਕਤ ਨੂੰ ਅਸੀਂ ਪਹਿਚਾਣ ਕੇ ਇਸ ਕਾਨੂੰਨੀ ਵਿਵਸਥਾ ਨੂੰ ਦਿੱਤਾ ਹੈ।

 

 

ਆਦਰਯੋਗ ਸਪੀਕਰ ਸਾਹਿਬ ਜੀ,

ਜਲ ਥਲ ਨਭ ਇਹ ਸਦੀਆਂ ਨਾਲ ਇਨ੍ਹਾਂ ਖੇਤਰਾਂ ਦੀ ਚਰਚਾ ਚਲੀ ਹੈ। ਲੇਕਿਨ ਹੁਣ ਸਮੁੰਦਰੀ ਸ਼ਕਤੀ ਅਤੇ ਸਪੇਸ ਦੀ ਸ਼ਕਤੀ ਅਤੇ ਸਾਇਬਰ ਦੀ ਸ਼ਕਤੀ, ਇਹ ਐਸੀਆਂ ਤ੍ਰਿਵਿਧ ਸ਼ਕਤੀਆਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਖੜ੍ਹੀ ਹੋਈ ਹੈ, ਅਤੇ ਵਿਸ਼ਵ ਜਿਸ ਪ੍ਰਕਾਰ ਦੇ ਸੰਕਟਾਂ ਤੋਂ ਗੁਜਰ ਰਿਹਾ ਹੈ। ਅਤੇ ਵਿਸ਼ਵ ਜਿਸ ਪ੍ਰਕਾਰ ਦੇ ਵਿਚਾਰਧਾਰਕ ਪ੍ਰਭਾਵ ਪੈਦਾ ਕਰਨ ਦਾ ਪ੍ਰਯਾਸ ਕਰ ਰਿਹਾ ਹੈ ਤਦ ਇਨ੍ਹਾਂ ਖੇਤਰਾਂ ਵਿੱਚ ਸਾਨੂੰ ਸਕਾਰਾਤਮਕ ਸਮਰੱਥਾ ਭੀ ਪੈਦਾ ਕਰਨੀ ਹੈ ਅਤੇ ਨਕਾਰਾਤਮਕ ਸ਼ਕਤੀਆਂ ਨਾਲ ਆਪਣੇ ਆਪ ਨੂੰ ਹਰ ਚੁਣੌਤੀਆਂ ਨਾਲ ਚੁਣੌਤੀ ਲੈਣ ਦੀ ਸਮਰੱਥਾ ਭੀ ਬਣਾਉਣੀ ਹੈ। ਅਤੇ ਉਸ ਦੇ ਲਈ ਜ਼ਰੂਰੀ ਸਪੇਸ ਨਾਲ ਜੁੜੇ ਫਿਰਾਮਸ ਬਹੁਤ ਲਾਜ਼ਮੀ ਸਨ ਅਤੇ ਬਹੁਤ ਦੂਰਗਾਮੀ ਦ੍ਰਿਸ਼ਟੀ ਦੇ ਨਾਲ ਸਪੇਸ ਦੇ ਰਿਫਾਰਮ ਦਾ ਕੰਮ ਸਾਡੇ ਇੱਥੇ ਹੋਇਆ ਹੈ।

 

 

ਆਦਰਯੋਗ ਸਪੀਕਰ ਸਾਹਿਬ ਜੀ,

ਦੇਸ਼ ਨੇ ਜੋ ਆਰਥਿਕ ਰਿਫਾਰਮ ਕੀਤੇ ਹਨ ਉਸ ਵਿੱਚ 17ਵੀਂ ਦੇ ਲੋਕ ਸਭਾ ਦੇ ਸਾਰੇ ਮਾਣਯੋਗ ਸਾਂਸਦਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਹਜ਼ਾਰਾਂ compliances ਨੇ ਬੇਵਜ੍ਹਾ ਸਾਨੂੰ ਜਨਤਾ ਜਨਾਰਦਨ ਨੂੰ ਐਸੀਆਂ ਚੀਜ਼ਾਂ ਵਿੱਚ ਉਲਝਾਈ ਰੱਖਿਆ। ਇਹ ਗਵਰਨੈਂਸ ਦੀਆਂ ਐਸੀਆਂ ਵਿਕ੍ਰਿਤ(ਵਿਗੜੀਆਂ ਹੋਈਆਂ) ਵਿਵਸਥਾਵਾਂ ਵਿਕਸਿਤ ਹੋ ਗਈਆਂ ਉਸ ਵਿੱਚੋਂ ਮੁਕਤੀ ਦਿਵਾਉਣ ਦਾ ਬਹੁਤ ਬੜਾ ਕੰਮ ਸਾਡੇ ਇੱਥੇ ਹੋਇਆ ਹੈ ਅਤੇ ਇਸ ਦੇ ਲਈ ਭੀ ਇਸ ਸਦਨ ਦਾ ਮੈਂ ਆਭਾਰੀ ਹਾਂ। ਯਾਨੀ ਇਸ ਪ੍ਰਕਾਰ ਦੇ compliances ਦੇ ਬੋਝ ਵਿੱਚ ਸਾਧਾਰਣ ਵਿਅਕਤੀ ਤਾਂ ਦਬ ਜਾਂਦਾ ਹੈ। ਅਤੇ ਮੈਂ ਤਾਂ ਇੱਕ ਵਾਰ ਲਾਲ ਕਿਲੇ ਤੋਂ ਭੀ ਕਿਹਾ ਸੀ। ਅਸੀਂ ਜਦੋਂ minimum government, maximum governance ਕਹਿੰਦੇ ਹਾਂ। ਮੈਂ ਦਿਲ ਤੋਂ ਮੰਨਦਾ ਹਾਂ ਕਿ ਲੋਕਾਂ ਦੀ ਜ਼ਿੰਦਗੀ ਵਿੱਚੋਂ ਜਿਤਨਾ ਜਲਦੀ ਸਰਕਾਰ ਨਿਕਲ ਜਾਵੇ, ਉਤਨਾ ਹੀ ਲੋਕਤੰਤਰ ਦੀ ਸਮਰੱਥਾ ਵਧੇਗਾ। ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਹਰ ਡਗਰ ‘ਤੇ ਸਰਕਾਰ ਟੰਗ ਕਿਉਂ ਅੜਾ ਰਹੀ ਹੈ? ਹਾਂ ਜੋ ਅਭਾਵ ਵਿੱਚ ਹੈ ਉਸ ਦੇ ਲਈ ਸਰਕਾਰ ਹਰ ਪਲ ਮੌਜੂਦ ਹੋਵੇਗੀ। ਲੇਕਿਨ ਸਰਕਾਰ ਦਾ ਪ੍ਰਭਾਵ ਉਸ ਦੀ ਜ਼ਿੰਦਗੀ ਨੂੰ ਹੀ ਰੁਕਾਵਟ ਬਣਾ ਦੇਵੇ ਐਸਾ ਲੋਕਤੰਤਰ ਨਹੀਂ ਹੋ ਸਕਦਾ ਹੈ। ਅਤੇ ਇਸ ਲਈ ਸਾਡਾ ਮਕਸਦ ਹੈ ਸਧਾਰਣ ਮਾਨਵੀ ਦੀ ਜ਼ਿੰਦਗੀ ਤੋਂ ਸਰਕਾਰ ਜਿਤਨੀ ਹਟ ਜਾਵੇ, ਘੱਟ ਤੋਂ ਘੱਟ ਉਸ ਦੀ ਜ਼ਿੰਦਗੀ ਵਿੱਚ ਸਰਕਾਰ ਦਾ ਨਾਤਾ ਰਹੇ ਵੈਸਾ ਸਮ੍ਰਿੱਧ ਲੋਕਤੰਤਰ ਦੁਨੀਆ ਦੇ ਸਾਹਮਣੇ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਸ ਸੁਪਨੇ ਨੂੰ ਪੂਰਾ ਕਰਾਂਗੇ।

 

ਆਦਰਯੋਗ ਸਪੀਕਰ ਸਾਹਿਬ ਜੀ,

Companies Act, Limited Liability Partnership Act, ਸੱਠ ਤੋਂ ਅਧਿਕ ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਅਸੀਂ ਹਟਾਇਆ ਹੈ। Ease of doing business ਇਸ ਦੇ ਲਈ ਇਹ ਬਹੁਤ ਬੜੀ ਜ਼ਰੂਰਤ ਸੀ ਕਿਉਂਕਿ ਹੁਣ ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਬਹੁਤ ਸਾਰੀਆਂ ਰੁਕਾਵਟਾਂ ਤੋਂ ਬਾਹਰ ਆਉਣਾ ਪਵੇਗਾ। ਸਾਡੇ ਕਈ ਕਾਨੂੰਨ ਤਾਂ ਐਸੇ ਸਨ ਛੋਟੇ-ਛੋਟੇ ਕਾਰਨਾਂ ਤੋਂ ਜੇਲ ਵਿੱਚ ਭਰ ਦਿਓ ਬੱਸ। ਇੱਥੇ ਤੱਕ ਕਿ ਫੈਕਟਰੀ ਹੈ ਅਤੇ ਉਸ ਦੇ ਸ਼ੌਚਾਲਯ(ਪਖਾਨੇ) ਨੂੰ ਛੇ ਮਹੀਨੇ ਵਿੱਚ ਇੱਕ ਵਾਰ ਅਗਰ ਵ੍ਹਾਈਟ ਪੋਸਟ ਨਹੀਂ ਕੀਤਾ ਤਾਂ ਉਸ ਦੇ ਲਈ ਜੇਲ ਸੀ। ਉਹ ਕਿਤਨੀ ਬੜੀ ਕੰਪਨੀ ਦਾ ਮਾਲਕ ਕਿਉਂ ਨਾ ਹੋਵੇ। ਹੁਣ ਇਹ ਜੋ ਇੱਕ ਪ੍ਰਕਾਰ ਦੀ ਜੋ ਆਪਣੇ ਆਪ ਨੂੰ ਬੜੇ ਲੈਫਟ ਲਿਬਰਲ ਕਹਿੰਦੇ ਹਨ ਉਨ੍ਹਾਂ ਲੋਕਾਂ ਦੀ ideology ਅਤੇ ਦੇਸ਼ ਵਿੱਚ ਇਹ ਕੁਮਾਰ ਸ਼ਾਹੀ ਦਾ ਜ਼ਮਾਨਾ, ਉਨ੍ਹਾਂ ਸਾਰਿਆਂ ਤੋਂ ਮੁਕਤੀ ਦਿਵਾਉਣ ਦਾ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਭਈ। ਉਹ ਕਰੇਗਾ ਲੋਕਾਂ ਦੇ ਘਰਾਂ ਵਿੱਚ ਲਿੱਪ ਪੋਚ ਕੇ। ਉਹ ਸੋਸਾਇਟੀ ਫਲੈਟ ਵਾਲੇ ਲੋਕ ਆਪਣੀ ਲਿਫ਼ਟ ਨੀਚੇ ਉੱਪਰ ਕਰਦੇ ਹੀ ਹਨ ਜੀ। ਹਰ ਚੀਜ਼ ਕਰ ਲੈਂਦੇ ਹਨ। ਤਾਂ ਇਹ ਜੋ ਸਮਾਜ ‘ਤੇ ਨਾਗਰਿਕ ‘ਤੇ ਭਰੋਸਾ ਕਰਨ ਦਾ ਕੰਮ, ਬਹੁਤ ਤੇਜ਼ੀ ਨਾਲ ਵਧਾਉਣ ਦਾ ਕੰਮ 17ਵੀਂ ਲੋਕ ਸਭਾ ਨੇ ਕੀਤਾ ਹੈ। ਹੋਰ ਭੀ ਚਲੋ- ਜਨ ਵਿਸ਼ਾਵਸ ਐਕਟ। ਮੈਂ ਸਮਝਾਦਾ ਹਾਂ 180 ਤੋਂ ਜ਼ਿਆਦਾ ਪ੍ਰਾਵਧਾਨ decriminalize ਕਰਨਾ ਦਾ ਕੰਮ ਕੀਤਾ ਹੈ। ਜੋ ਮੈਂ ਕਿਹਾ ਛੋਟੀ-ਛੋਟੀ ਬਾਤ ਦੇ ਲਈ ਜੇਲ ਵਿੱਚ ਭੇਜ ਦੇਣਾ। ਇਹ decriminalize ਕਰਕੇ ਅਸੀਂ ਨਾਗਰਿਕ ਨੂੰ ਤਾਕਤ ਦਿੱਤੀ ਹੈ। ਉਹ ਇਸੇ ਸਦਨ ਨੇ ਕੀਤਾ ਹੈ, ਇਹੀ ਮਾਣਯੋਗ ਸਾਂਸਦਾਂ ਨੇ ਕੀਤਾ ਹੈ। ਕੋਰਟ ਦੇ ਚੱਕਰ ਤੋਂ ਜ਼ਿੰਦਗੀ ਬਚਾਉਣ ਦੇ ਲਈ ਬਹੁਤ ਮਹੱਤਵਪੂਰਨ ਕੰਮ ਕੋਰਟ ਦੇ ਬਾਹਰ ਵਿਵਾਦਾਂ ਤੋਂ ਮੁਕਤੀ ਉਸ ਦਿਸ਼ਾ ਵਿੱਚ ਮਹੱਤਵਪੂਰਨ ਕੰਮ ਵਿਚੋਲਗੀ ਦਾ ਕਾਨੂੰਨ ਉਸ ਦਿਸ਼ਾ ਵਿੱਚ ਭੀ ਇਨ੍ਹਾਂ ਮਾਣਯੋਗ ਸਾਂਸਦਾਂ ਨੇ ਬਹੁਤ ਬੜੀ ਭੂਮਿਕਾ ਅਦਾ ਕੀਤੀ ਹੈ। ਜੋ ਹਮੇਸ਼ਾ ਹਾਸ਼ੀਏ ‘ਤੇ ਸਨ, ਕਿਨਾਰੇ ‘ਤੇ ਸਨ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ। ਸਰਕਾਰ ਹੋਣ ਦਾ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ। ਹਾਂ ਸਰਕਾਰ ਅਹਿਮ ਹੈ ਜਦੋਂ ਕੋਵਿਡ ਵਿੱਚ ਮੁਫ਼ਤ ਇੰਜੈਕਸ਼ਨ ਮਿਲਿਆ ਸੀ ਨਾ, ਉਸ ਨੂੰ ਭਰੋਸਾ ਹੁੰਦਾ ਸੀ ਚਲੋ ਜਾਨ ਬਚ ਗਈ। ਸਰਕਾਰ ਹੋਣ ਦਾ ਉਸ ਨੂੰ ਅਹਿਸਾਸ ਹੁੰਦਾ ਸੀ ਅਤੇ ਇਹੀ ਤਾਂ ਸਾਧਾਰਣ  ਮਾਨਵੀ  ਦੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਉਹ ਅਸਹਾਇਤਾ ਦਾ ਅਨੁਭਵ ਹੁਣ ਕੀ ਹੋਵੇਗਾ, ਇਹ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਹੈ।

 

ਟ੍ਰਾਂਸਜੈਂਡਰ ਸਮੁਦਾਇ ਅਪਮਾਨਿਤ ਮਹਿਸੂਸ ਕਰਦਾ ਸੀ। ਅਤੇ ਜਦੋਂ ਵਾਰ-ਵਾਰ ਉਹ ਅਪਮਾਨਿਤ ਹੁੰਦਾ ਸੀ ਤਾਂ ਉਸ ਦੇ ਅੰਦਰ ਭੀ ਵਿਕ੍ਰਿਤੀਆਂ(ਵਿਗਾੜਾਂ) ਦੀ ਸੰਭਾਵਨਾ ਵਧਦੀ ਰਹਿੰਦੀ ਸੀ...ਅਤੇ ਐਸੇ ਵਿਸ਼ਿਆਂ ਤੋਂ ਅਸੀਂ ਲੋਕ ਦੂਰ ਭੱਜਦੇ ਸਾਂ। 17ਵੀਂ ਲੋਕ ਸਭਾ ਦੇ ਸਾਰੇ ਮਾਣਯੋਗ ਸਾਂਸਦਾਂ ਨੇ ਟ੍ਰਾਂਸਜੈਂਡਰਸ ਦੇ ਪ੍ਰਤੀ ਭੀ ਸੰਵੇਦਨਾ ਜਤਾਈ ਅਤੇ ਉਨ੍ਹਾਂ ਦੇ ਜੀਵਨ ਵਿੱਚ ਭੀ ਬਿਹਤਰੀਨ ਜ਼ਿੰਦਗੀ ਬਣੇ। ਅਤੇ ਅੱਜ ਦੁਨੀਆ ਦੇ ਅੰਦਰ ਜਦੋਂ ਭਾਰਤ ਨੇ ਟ੍ਰਾਂਸਜੈਂਡਰ ਦੇ ਲਈ ਹੋਏ ਕੰਮ ਅਤੇ ਜੋ ਨਿਰਣੇ ਕੀਤੇ ਹਨ, ਇਨ੍ਹਾਂ ਦੀ ਚਰਚਾ ਹੈ। ਦੁਨੀਆ ਨੂੰ ਬੜਾ, ਦੁਨੀਆ ਨੂੰ ਬੜਾ, ਜਦੋਂ ਅਸੀਂ ਕਹਿੰਦੇ ਹਾਂ ਨਾ ਸਾਡੇ ਇੱਥੇ....ਈਵਨ ਸਾਡੀਆਂ ਮਾਤਾ-ਭੈਣਾਂ ਦੇ ਲਈ ਪ੍ਰੈਗਨੈਂਸੀ ਦੇ ਲਈ 26 ਵੀਕ ਦੀ ਡਿਲਿਵਰੀ ਦੇ ਸਮੇਂ ਦੀ ਛੁੱਟੀ...ਦੁਨੀਆ ਦੇ ਸਮ੍ਰਿੱਧ ਦੇਸ਼ਾਂ ਨੂੰ ਭੀ ਅਸਚਰਜ ਹੁੰਦਾ ਹੈ, ਅੱਛਾ! ਯਾਨੀ ਇਹ progressive ਨਿਰਣੇ ਇੱਥੇ ਹੀ ਹੋਏ ਹਨ, ਇਸੇ 17ਵੀਂ ਲੋਕ ਸਭਾ ਵਿੱਚ ਹੋਏ ਹਨ। ਅਸੀਂ ਟ੍ਰਾਂਸਜੈਂਡਰ ਨੂੰ ਇੱਕ ਪਹਿਚਾਣ ਦਿੱਤੀ ਹੈ। ਹੁਣ ਤੱਕ ਕਰੀਬ 16-17 ਹਜ਼ਾਰ ਟ੍ਰਾਂਸਜੈਂਡਰ ਨੂੰ ਉਨ੍ਹਾਂ ਦਾ identity card ਦਿੱਤਾ ਗਿਆ ਹੈ ਤਾਕਿ ਉਨ੍ਹਾਂ ਦੇ ਜੀਵਨ ਨੂੰ, ਅਤੇ ਮੈਂ ਦੇਖਿਆ ਹੈ ਹੁਣ ਤਾਂ ਮੁਦਰਾ ਯੋਜਨਾ ਤੋਂ ਪੈਸੇ ਲੈ ਕੇ ਛੋਟਾ-ਮੋਟਾ ਉਹ ਬਿਜ਼ਨਸ ਕਰਨ ਲਗੇ ਹਨ, ਕਮਾਉਣ ਲਗੇ ਹਨ। ਪਦਮਾ ਅਵਾਰਡ ਅਸੀਂ ਟ੍ਰਾਂਸਜੈਂਡਰ ਨੂੰ ਦਿੱਤਾ ਹੈ, ਇੱਕ ਸਨਮਾਨ ਦੀ ਜ਼ਿੰਦਗੀ ਜੀਣ ਦੇ ਲਈ। ਸਰਕਾਰ ਨਾਲ ਜੁੜੀਆਂ ਅਨੇਕ ਯੋਜਨਾਵਾਂ ਦਾ ਲਾਭ ਉਨ੍ਹਾਂ ਨੂੰ ਜਦੋਂ ਤੱਕ ਮਿਲਦਾ ਰਹੇਗਾ, ਮਿਲਣਾ ਪ੍ਰਾਰੰਭ ਹੋਇਆ ਹੈ ਉਹ ਸਨਮਾਨ ਦੀ ਜ਼ਿੰਦਗੀ ਜੀਣ ਲਗੇ ਹਨ।

 

 

ਆਦਰਯੋਗ ਸਪੀਕਰ ਸਾਹਿਬ ਜੀ,

 

ਬਹੁਤ ਵਿਕਟ ਕਾਲ ਵਿੱਚ ਸਾਡਾ ਸਮਾਂ ਗਿਆ ਕਿਉਂਕਿ ਡੇਢ-ਦੋ ਸਾਲ ਕੋਵਿਡ ਨੇ ਸਾਡੇ ਉੱਪਰ ਬਹੁਤ ਬੜਾ ਦਬਾਅ ਕੀਤਾ ਸੀ, ਲੇਕਿਨ ਉਸ ਦੇ ਬਾਵਜੂਦ ਭੀ 17ਵੀਂ ਲੋਕ ਸਭਾ ਦੇਸ਼ ਦੇ ਲਈ ਬਹੁਤ ਉਪਕਾਰਕ ਰਹੀ ਹੈ, ਬਹੁਤ ਅੱਛੇ ਕੰਮ ਕੀਤੇ ਹਨ। ਲੇਕਿਨ ਇਸ ਸਮੇਂ ਅਸੀਂ ਕਈ ਸਾਥੀਆਂ ਨੂੰ ਭੀ ਖੋ ਦਿੱਤਾ ਹੈ। ਹੋ ਸਕਦਾ ਹੈ ਅਗਰ ਅੱਜ ਉਹ ਸਾਡੇ ਦਰਮਿਆਨ ਹੁੰਦੇ ਤਾਂ ਅੱਜ ਇਸ ਵਿਦਾਈ ਸਮਾਰੋਹ ਵਿੱਚ ਮੌਜੂਦ ਹੁੰਦੇ। ਲੇਕਿਨ ਵਿੱਚ ਵਿਚਾਲ਼ੇ ਹੀ ਕੋਵਿਡ ਦੇ ਕਾਰਨ ਸਾਨੂੰ ਬਹੁਤ ਹੋਣਹਾਰ ਸਾਥੀਆਂ ਨੂੰ ਖੋਣਾ ਪਿਆ ਹੈ। ਉਸ ਦਾ ਦੁਖ ਹਮੇਸ਼ਾ-ਹਮੇਸ਼ਾ ਸਾਨੂੰ ਰਹੇਗਾ।

 

 

ਆਦਰਯੋਗ ਸਪੀਕਰ ਸਾਹਿਬ ਜੀ,

17ਵੀਂ ਲੋਕ ਸਭਾ ਦਾ ਇਹ ਅੰਤਿਮ ਸੈਸ਼ਨ ਅਤੇ ਅੰਤਿਮ hour ਹੀ ਸਮਝ ਲਵੋ, ਹੈ। ਲੋਕਤੰਤਰ ਅਤੇ ਭਾਰਤ ਦੀ ਯਾਤਰਾ ਅਨੰਤ ਹੈ। ਅਨੇਕ ਅਤੇ ਇਹ ਦੇਸ਼ ਕਿਸੇ purpose ਦੇ ਲਈ ਹੈ, ਉਸ ਦਾ ਕੋਈ ਲਕਸ਼ ਹੈ ਉਹ ਪੂਰੀ ਮਾਨਵ ਜਾਤੀ ਦੇ ਲਈ ਹੈ। ਐਸੇ ਹੀ ਅਰਵਿੰਦ ਨੇ ਦੇਖਿਆ ਹੋਵੇ, ਚਾਹੇ ਸਵਾਮੀ ਵਿਵੇਕਾਨੰਦ ਜੀ ਨੇ ਦੇਖਿਆ ਹੋਵੇ। ਲੇਕਿਨ ਅੱਜ ਉਨ੍ਹਾਂ ਸ਼ਬਦਾਂ ਵਿੱਚ, ਉਸ ਵਿਜ਼ਨ ਵਿੱਚ ਸਮਰੱਥਾ ਸੀ ਉਹ ਅਸੀਂ ਅੱਖਾਂ ਦੇ ਸਾਹਮਣੇ ਦੇਖ ਪਾ ਰਹੇ ਹਾਂ। ਦੁਨੀਆ ਜਿਸ ਪ੍ਰਕਾਰ ਨਾਲ ਭਾਰਤ ਦੇ ਮਹਾਤਮ ਨੂੰ ਸਵੀਕਾਰ ਕਰ ਰਹੀ ਹੈ, ਭਾਰਤ ਦੀ ਸਮਰੱਥਾ ਨੂੰ ਸਵੀਕਾਰਨ ਲਗੀ ਹੈ, ਅਤੇ ਇਸ ਨੂੰ, ਇਸ ਯਾਤਰਾ ਨੂੰ ਸਾਨੂੰ ਹੋਰ ਸ਼ਕਤੀ ਦੇ ਨਾਲ ਅੱਗੇ ਵਧਾਉਣਾ ਹੈ।

 

 

ਆਦਰਯੋਗ ਸਪੀਕਰ ਸਾਹਿਬ ਜੀ,

ਚੋਣਾਂ ਬਹੁਤ ਦੂਰ ਨਹੀਂ ਹਨ। ਕੁਝ ਲੋਕਾਂ ਨੂੰ ਥੋੜ੍ਹੀ ਘਬਰਾਹਟ ਰਹਿੰਦੀ ਹੋਵੇਗੀ, ਲੇਕਿਨ ਇਹ ਲੋਕਤੰਤਰ ਦਾ ਸਹਿਜ, ਜ਼ਰੂਰੀ ਪਹਿਲੂ ਹੈ। ਅਸੀਂ ਸਭ ਉਸ ਨੂੰ ਗਰਵ (ਮਾਣ) ਨਾਲ ਸਵੀਕਾਰ ਕਰਦੇ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੀਆਂ ਚੋਣਾਂ ਭੀ ਦੇਸ਼ ਦੀ ਸ਼ਾਨ ਵਧਾਉਣ ਵਾਲੀਆਂ, ਲੋਕਤੰਤਰ ਦੀ ਸਾਡੀ ਜੋ ਪਰੰਪਰਾ ਹੈ, ਪੂਰੇ ਵਿਸ਼ਵ ਨੂੰ ਅਚੰਭਿਤ ਕਰਨ ਵਾਲੇ ਜ਼ਰੂਰ ਰਹਿਣਗੇ, ਇਹ ਮੇਰਾ ਪੱਕਾ ਵਿਸ਼ਵਾਸ ਹੈ।

 

ਆਦਰਯੋਗ ਸਪੀਕਰ ਸਾਹਿਬ ਜੀ,

ਮੈਂ ਸਾਰੇ ਮਾਣਯੋਗ ਸਾਂਸਦਾਂ ਦਾ ਜੋ ਸਹਿਯੋਗ ਮਿਲਿਆ ਹੈ, ਜੋ ਨਿਰਣੇ ਅਸੀਂ ਕਰ ਪਾਏ ਹਾਂ, ਅਤੇ ਕਦੇ-ਕਦੇ ਹਮਲੇ ਭੀ ਇਤਨੇ ਮਜ਼ੇਦਾਰ ਹੋਏ ਹਨ ਕਿ ਸਾਡੇ ਭੀਤਰ (ਅੰਦਰ) ਦੀ ਸ਼ਕਤੀ ਭੀ ਖਿਲ ਕੇ ਨਿਕਲੀ ਹੈ। ਅਤੇ ਮੇਰਾ ਤਾਂ ਪਰਮਾਤਮਾ ਦੀ ਕਿਰਪਾ ਰਹੀ ਕਿ ਜਦੋਂ ਚੁਣੌਤੀ ਆਉਂਦੀ ਹੈ ਤਾਂ ਜ਼ਰਾ ਹੋਰ ਆਨੰਦ ਆਉਂਦਾ ਹੈ। ਹਰ ਚੁਣੌਤੀ ਦਾ ਅਸੀਂ ਸਾਹਮਣਾ ਕਰ ਪਾਏ ਹਾਂ, ਬੜੇ ਆਤਮਵਿਸ਼ਵਾਸ ਅਤੇ ਵਿਸ਼ਵਾਸ ਦੇ ਨਾਲ ਅਸੀਂ ਚਲੇ ਹਾਂ। ਅੱਜ ਰਾਮ ਮੰਦਿਰ ਨੂੰ ਲੈ ਕੇ ਇਸ ਸਦਨ ਨੇ ਜੋ ਪ੍ਰਸਤਾਵ ਪਾਸ ਕੀਤਾ ਹੈ, ਉਹ ਦੇਸ਼ ਦੀ ਭਾਵੀ ਪੀੜ੍ਹੀ ਨੂੰ, ਇਸ ਦੇਸ਼ ਦੀ ਮੂਲਯ (ਕਦਰਾਂ-ਕੀਮਤਾਂ) ‘ਤੇ ਗਰਵ (ਮਾਣ ) ਕਰਨ ਦੀ ਸੰਵਿਧਾਨਕ ਸ਼ਕਤੀ ਦੇਵੇਗਾ। ਇਹ ਸਹੀ ਹੈ ਕਿ ਹਰ ਕਿਸੇ ਵਿੱਚ ਇਹ ਸਮਰੱਥਾ ਨਹੀਂ ਹੁੰਦੀ ਹੈ ਕਿ ਐਸੀਆਂ ਚੀਜ਼ਾਂ ਵਿੱਚ ਕੋਈ ਹਿੰਮਤ ਦਿਖਾਉਂਦੇ ਹਨ, ਕੁਝ ਲੋਕ ਮੈਦਾਨ ਛੱਡ ਕੇ ਭੱਜ ਜਾਂਦੇ ਹਨ। ਲੇਕਿਨ ਫਿਰ ਭੀ ਭਵਿੱਖ ਦੇ ਰਿਕਾਰਡ ਨੂੰ ਦੇਖਾਂਗੇ ਤਾਂ ਅੱਜ ਜੋ ਵਿਆਖਿਆਨ ਹੋਏ ਹਨ, ਜੋ ਬਾਤਾਂ ਰੱਖੀਆਂ ਗਈਆਂ ਹਨ, ਉਸ ਵਿੱਚ ਸੰਵੇਦਨਾ ਭੀ ਹੈ, ਸੰਕਲਪ ਭੀ ਹੈ, ਸਹਾਨੁਭੂਤੀ ਭੀ ਹੈ ਅਤੇ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ਨੂੰ ਅੱਗੇ ਵਧਾਉਣ ਦਾ ਉਸ ਵਿੱਚ ਤੱਤ ਭੀ ਹੈ। ਇਹ ਦੇਸ਼, ਬੁਰੇ ਦਿਨ ਕਿਤਨੇ ਹੀ ਕਿਉਂ ਨਾ ਗਏ ਹੋਣ, ਅਸੀਂ ਭਾਵੀ ਪੀੜ੍ਹੀ ਦੇ ਲਈ ਕੁਝ ਨਾ ਕੁਝ ਅੱਛਾ ਕਰਦੇ ਰਹਾਂਗੇ। ਇਹ ਸਦਨ ਸਾਨੂੰ ਉਹ ਪ੍ਰੇਰਣਾ ਦਿੰਦਾ ਰਹੇਗਾ ਅਤੇ ਅਸੀਂ ਸਮੂਹਿਕ ਸੰਕਲਪ ਨਾਲ, ਸਮੂਹਿਕ ਸ਼ਕਤੀ ਨਾਲ ਉੱਤਮ ਤੋਂ ਉੱਤਮ ਪਰਿਣਾਮ, ਭਾਰਤ ਦੀ ਨੌਜਵਾਨ ਪੀੜ੍ਹੀ ਦੀ ਆਸ਼ਾ-ਆਕਾਂਖਿਆ ਦੇ ਅਨੁਸਾਰ ਕਰਦੇ ਰਹਾਂਗੇ।

 

ਇਸੇ ਵਿਸ਼ਵਾਸ ਦੇ ਨਾਲ ਫਿਰ ਇੱਕ ਵਾਰ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ, ਸਾਰੇ ਮਾਣਯੋਗ ਸਾਂਸਦਾਂ ਦਾ ਆਭਾਰ ਪ੍ਰਗਟ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ !

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • krishangopal sharma Bjp July 19, 2024

    नमो नमो 🙏 जय भाजपा 🙏
  • krishangopal sharma Bjp July 19, 2024

    नमो नमो 🙏 जय भाजपा 🙏
  • krishangopal sharma Bjp July 19, 2024

    नमो नमो 🙏 जय भाजपा 🙏
  • JBL SRIVASTAVA May 27, 2024

    मोदी जी 400 पार
  • Raju Saha April 16, 2024

    joy Shree ram
  • Pradhuman Singh Tomar April 15, 2024

    BJP
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
GeM Empowers Startup India: Rs 38,500 crore in procurement, 30,000 startups onboarded

Media Coverage

GeM Empowers Startup India: Rs 38,500 crore in procurement, 30,000 startups onboarded
NM on the go

Nm on the go

Always be the first to hear from the PM. Get the App Now!
...
Prime Minister reaffirms commitment to build a healthier world on World Health Day
April 07, 2025

The Prime Minister, Shri Narendra Modi has reaffirmed commitment to build a healthier world on World Health Day. Shri Modi said that government will keep focusing on healthcare and invest in different aspects of people’s well-being. Good health is the foundation of every thriving society.

The Prime Minister wrote on X;

“On World Health Day, let us reaffirm our commitment to building a healthier world. Our Government will keep focusing on healthcare and invest in different aspects of people’s well-being. Good health is the foundation of every thriving society!”