ਸਾਥੀਓ,
ਚਾਰੋਂ ਤਰਫ਼ ਹੋਲੀ ਦੇ ਤਿਉਹਾਰ ਦੀ ਗੂੰਜ ਸੁਣਾਈ ਦੇ ਰਹੀ ਹੈ। ਤੁਹਾਨੂੰ ਸਭ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਅੱਜ ਦੇ ਇਸ ਆਯੋਜਨ ਨਾਲ ਹਜ਼ਾਰਾਂ ਪਰਿਵਾਰਾਂ ਦੀ ਹੋਲੀ ਦੇ ਇਸ ਮਹੱਤਵਪੂਰਨ ਤਿਉਹਾਰ ਦੀ ਖੁਸ਼ੀ ਕਈ ਗੁਣਾ ਵਧ ਗਈ ਹੈ। ਕੁਝ ਹੀ ਸਮੇਂ ਦੇ ਅੰਦਰ ਗੁਜਰਾਤ ਵਿੱਚ ਦੂਸਰੀ ਵਾਰ ਰੋਜ਼ਗਾਰ ਮੇਲੇ ਦਾ ਆਯੋਜਨ ਹੋ ਰਿਹਾ ਹੈ। ਮੈਂ ਸਾਡੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਕਾਰਜ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਨੌਜਵਾਨਾਂ ਨੂੰ ਅਵਸਰ ਦੇਣ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਇਹ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦੀ, ਸਾਡੀ ਸਭ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਮੈਨੂੰ ਖੁਸ਼ੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਰੋਜ਼ਗਾਰ ਉਪਲਬਧ ਕਰਵਾਉਣ ਦੇ ਲਈ ਕੇਂਦਰ ਸਰਕਾਰ ਦੇ ਸਾਰੇ ਵਿਭਾਗ ਅਤੇ ਐੱਨਡੀਏ ਦੀਆਂ ਰਾਜ ਸਰਕਾਰਾਂ ਲਗਾਤਾਰ ਕੰਮ ਕਰ ਰਹੀਆਂ ਹਨ। ਕੇਂਦਰ ਸਰਕਾਰ ਦੇ ਇਲਾਵਾ ਹੁਣ ਐੱਨਡੀਏ ਦੇ ਸ਼ਾਸਨ ਵਾਲੇ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਾਤਾਰ ਰੋਜ਼ਗਾਰ ਮੇਲਿਆਂ ਦਾ ਆਯੋਜਨ ਹੋ ਰਿਹਾ ਹੈ। ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੁਖ-ਸਮ੍ਰਿੱਧ ਦੇ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਮੈਨੂੰ ਵਿਸ਼ਵਾਸ ਹੈ ਕਿ ਨਵੀਂ ਜ਼ਿੰਮੇਦਾਰੀ ਸੰਭਾਲਣ ਵਾਲੇ ਯੁਵਾ ਪੂਰੀ ਲਗਨ ਅਤੇ ਨਿਸ਼ਠਾ ਦੇ ਨਾਲ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦੇਣਗੇ।
ਸਾਥੀਓ,
ਪਿਛਲੇ 5 ਵਰ੍ਹਿਆਂ ਵਿੱਚ ਗੁਜਰਾਤ ਵਿੱਚ ਡੇਢ ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜ ਸਰਕਾਰ ਦੀ ਨੌਕਰੀ ਮਿਲੀ ਹੈ। ਸਰਕਾਰੀ ਨੌਕਰੀ ਦੇ ਇਲਾਵਾ ਅੰਪਲਾਇਮੈਂਟ ਐਕਸਚੇਂਜ ਦੇ ਜ਼ਰੀਏ ਵੀ ਬੀਤੇ ਵਰ੍ਹਿਆਂ ਵਿੱਚ ਗੁਜਰਾਤ ’ਚ ਕਰੀਬ 18 ਲੱਖ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਰੋਜ਼ਗਾਰ ਉਪਲਬਧ ਕਰਾਏ ਗਏ ਹਨ। ਗੁਜਰਾਤ ਸਰਕਾਰ ਨੇ ਤਾਂ ਭਰਤੀ ਕੈਲੰਡਰ ਬਣਾ ਕੇ ਤੈਅ ਸਮੇਂ ਦੇ ਅੰਦਰ ਭਰਤੀ ਪ੍ਰਕਿਰਿਆ ਪੂਰੀ ਕੀਤੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਵਰ੍ਹੇ 25 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜ ਸਰਕਾਰ ਵਿੱਚ ਨੌਕਰੀ ਦੇਣ ਦੀ ਤਿਆਰੀ ਕੀਤੀ ਹੈ। ਗੁਜਰਾਤ ਸਰਕਾਰ ਨੇ ਟੈਕਨੋਲੋਜੀ ਦਾ ਉਪਯੋਗ ਕਰਕੇ ਪੂਰੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਹੈ। ਇਸ ਦੇ ਲਈ ਅਲੱਗ-ਅਲੱਗ digital platforms ਤਿਆਰ ਕੀਤੇ ਗਏ ਹਨ, ਮੋਬਾਈਲ ਐਪ ਅਤੇ ਵੈੱਬ ਪੋਰਟਲ ਵਿਕਸਿਤ ਕੀਤੇ ਗਏ ਹਨ।
ਸਾਥੀਓ,
ਅਲੱਗ –ਅਲੱਗ ਸੈਕਟਰ ਵਿੱਚ ਭਾਜਪਾ ਸਰਕਾਰ ਦੇ ਪ੍ਰਯਾਸਾਂ ਨੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਤਿਆਰ ਕੀਤੇ ਹਨ। Direct ਅਤੇ Indirect Employment Generation ਦੇ ਲਈ ਕੇਂਦਰ ਸਰਕਾਰ ਨੇ ਇੱਕ ਠੋਸ ਰਣਨੀਤੀ ‘ਤੇ ਕੰਮ ਕੀਤਾ ਹੈ। ਸਾਡਾ ਫੋਕਸ ਰਿਹਾ ਇਨਫ੍ਰਾਸਟ੍ਰਕਚਰ ਅਤੇ ਵਿਕਾਸ ਪ੍ਰੋਜੈਕਟ ਦੇ ਮਾਧਿਅਮ ਨਾਲ ਅਧਿਕਤਮ ਰੋਜ਼ਗਾਰ ਵਧਾਉਣ ‘ਤੇ। ਸਾਡਾ ਫੋਕਸ ਰਿਹਾ, ਮੈਨੂਫੈਕਚਰਿੰਗ ਨੂੰ ਹੁਲਾਰਾ ਦੇ ਕੇ ਰੋਜ਼ਗਾਰ ਦੇ ਨਵੇਂ ਅਵਸਰ ਉਪਲਬਧ ਕਰਵਾਉਣਾ। ਸਾਡਾ ਫੋਕਸ ਰਿਹਾ, ਸਵੈਰੋਜ਼ਗਾਰ ਦੇ ਲਈ ਦੇਸ਼ ਵਿੱਚ ਸਹੀ ਵਾਤਾਵਰਣ ਬਣਾਉਣ ਅਤੇ ਨੌਜਵਾਨਾਂ ਨੂੰ ਬਿਨਾ ਗਰੰਟੀ ਆਰਥਿਕ ਮਦਦ ਦੇਣ ‘ਤੇ। ਸਾਡਾ ਫੋਕਸ ਰਿਹਾ, ਬਦਲਦੇ ਹੋਏ Nature of Jobs ਦੇ ਮੁਤਾਬਕ ਨੌਜਵਾਨਾਂ ਦੀ ਸਕਿੱਲ ਡਿਵੈਲਪਮੈਂਟ ‘ਤੇ।
ਸਾਥੀਓ,
ਜਦੋਂ ਵਿਕਾਸ ਦਾ ਪਹੀਆ ਤੇਜ਼ ਗਤੀ ਨਾਲ ਚਲਦਾ ਹੈ ਤਾਂ ਹਰ ਸੈਕਟਰ ਵਿੱਚ ਰੋਜ਼ਗਾਰ ਦੀ ਸਿਰਜਣਾ ਹੋਣ ਲਗਦੀ ਹੈ। ਅੱਜ ਦੇਸ਼ ਵਿੱਚ ਇਨਫ੍ਰਾਸਟ੍ਰਕਚਰ, ਇਨਫਰਮੈਸ਼ਨ ਟੈਕਨੋਲੋਜੀ ਅਤੇ ਹੋਰ ਸੈਕਟਰ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਵਿੱਚ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਿਰਫ਼ ਗੁਜਰਾਤ ਵਿੱਚ ਹੀ ਕੇਂਦਰ ਸਰਕਾਰ ਦੇ ਸਵਾ ਲੱਖ ਕਰੋੜ ਰੁਪਏ ਦੇ ਪ੍ਰੋਜੈਕਟਸ ਚਲ ਰਹੇ ਹਨ। ਇਸ ਸਾਲ ਦੇ ਬਜਟ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ 10 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਲੱਖਾਂ ਕਰੋੜ ਰੁਪਏ ਦਾ ਇਹ ਇਨਵੈਸਟਮੈਂਟ, ਲੱਖਾਂ ਰੋਜ਼ਗਾਰ ਵੀ ਪੈਦਾ ਕਰ ਰਿਹਾ ਹੈ।
ਸਾਥੀਓ,
ਦੁਨੀਆਭਰ ਦੇ ਐਕਸਪਰਟ ਇਹ ਮੰਨ ਰਹੇ ਹਨ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਸਭ ਤੋਂ ਬੜਾ ਮੈਨੂਫੈਕਚਰਿੰਗ ਹਬ ਬਣੇਗਾ। ਅਤੇ ਇਸ ਵਿੱਚ ਤਾਂ ਗੁਜਰਾਤ ਦੀ ਬੜੀ ਭੂਮਿਕਾ ਹੈ। ਭਾਰਤ ਵਿੱਚ ਹੋਣ ਵਾਲੀ ਇਸ ਕ੍ਰਾਂਤੀ ਦੀ ਅਗਵਾਈ ਆਪ ਜਿਹੇ ਯੁਵਾ ਹੀ ਕਰਨਗੇ। ਹੁਣ ਜਿਵੇਂ ਗੁਜਰਾਤ ਦੇ ਦਾਹੋਦ ਵਿੱਚ ਸਾਡਾ ਆਦਿਵਾਸੀ ਖੇਤਰ ਹੈ, ਇੱਕ ਪ੍ਰਕਾਰ ਤੋਂ ਪਿਛੜੇ ਇਲਾਕਿਆਂ ਵਿੱਚ ਹੈ। ਉੱਥੇ 20 ਹਜ਼ਾਰ ਕਰੋੜ ਦੇ ਨਿਵੇਸ਼ ਨਾਲ ਰੇਲ ਇੰਜਣ ਦਾ ਫੈਕਟਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਗੁਜਰਾਤ, ਸੈਮੀਕੰਡਕਟਰ ਦਾ ਵੀ ਬਹੁਤ ਬੜਾ HUB ਬਣਨ ਜਾ ਰਿਹਾ ਹੈ। ਇਹ ਸਾਰੇ ਪ੍ਰਯਾਸ ਵੀ ਗੁਜਰਾਤ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਬਣਾਉਣਗੇ।
ਸਾਥੀਓ,
ਅੱਜ ਸਰਕਾਰ ਵਿਕਾਸ ਦੀ ਜਿਸ ਹੋਲਿਸਟਿਕ ਅਪ੍ਰੋਚ ਦੇ ਨਾਲ ਕੰਮ ਕਰ ਰਹੀ ਹੈ, ਉਸ ਨਾਲ ਵੀ ਬੜੇ ਪੈਮਾਨੇ ‘ਤੇ Employment Generation ਹੋ ਰਿਹਾ ਹੈ। ਪਾਲਿਸੀ ਲੈਵਲ ‘ਤੇ ਹੋਏ ਮਹੱਤਵਪੂਰਨ ਬਦਲਾਵਾਂ ਨੇ, ਇਹ ਜੋ ਨਵੇਂ ਬਦਲਾਅ ਹੋਏ ਹਨ, ਇੱਕ ਐਸਾ ਈਕੋ ਸਿਸਟਮ ਤਿਆਰ ਕੀਤਾ ਹੈ, ਜਿਸ ਵਿੱਚ ਸਟਾਰਟਅੱਪਸ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਰਿਹਾ ਹੈ। ਅੱਜ ਦੇਸ਼ ਵਿੱਚ 90 ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪਸ ਕੰਮ ਕਰ ਰਹੇ ਹਨ ਅਤੇ ਉਹ ਵੀ Tier 2, Tier 3 cities ਵਿੱਚ ਹੋ ਰਹੇ ਹਨ।
ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਤਾਂ ਬਣ ਹੀ ਰਹੇ ਹਨ, ਨਾਲ ਹੀ ਲੱਖਾਂ ਯੁਵਾ ਸਵੈਰੋਜ਼ਗਾਰ ਦੇ ਲਈ ਪ੍ਰੇਰਿਤ ਵੀ ਹੋ ਰਹੇ ਹਨ। ਸਰਕਾਰ ਇਨ੍ਹਾਂ ਨੂੰ ਬਿਨਾ ਬੈਂਕ ਗਰੰਟੀ, ਅਰਥਿਕ ਮਦਦ ਦੇ ਰਹੀ ਹੈ। ਮੁਦਰਾ ਯੋਜਨਾ ਅਤੇ ਸਟੈਂਡਅਪ ਇੰਡੀਆ ਯੋਜਨਾ ਨਾਲ ਵੀ ਸਵੈਰੋਜ਼ਗਾਰ ਨੂੰ ਹੁਲਾਰਾ ਮਿਲਿਆ ਹੈ। ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਕਰੋੜਾਂ ਮਹਿਲਾਵਾਂ ਆਪਣੇ ਪੈਰਾਂ ‘ਤੇ ਮਜ਼ਬੂਤੀ ਨਾਲ ਖੜ੍ਹੀਆਂ ਹੋ ਰਹੀਆਂ ਹਨ। ਪੂਰੇ ਪਰਿਵਾਰ ਦੀ ਅਰਥਿਕ ਵਿਵਸਥਾ ਦੀ ਅਗਵਾਈ ਕਰ ਰਹੀਆਂ ਹਨ। ਸਰਕਾਰ ਇਨ੍ਹਾਂ ਮਹਿਲਾਵਾਂ ਨੂੰ ਸੈਂਕੜੇ ਕਰੋੜ ਰੁਪਏ ਦੀ ਆਰਥਿਕ ਮਦਦ ਵੀ ਦੇ ਰਹੀ ਹੈ।
ਸਾਥੀਓ,
ਦੇਸ਼ ਵਿੱਚ ਬਣ ਰਹੀਆਂ ਨਵੀਆਂ ਸੰਭਾਵਨਾਵਾਂ ਦੇ ਲਈ ਬੜੇ ਪੈਮਾਨੇ ‘ਤੇ ਸਕਿੱਲਡ ਮੈਨਪਾਵਰ ਤਿਆਰ ਕਰਨ ਦੀ ਜ਼ਰੂਰਤ ਹੈ। ਨੌਜਵਾਨਾਂ ਦੇ ਸਕਿੱਲ ਦੀ ਤਾਕਤ ਨਾਲ ਹੀ ਭਾਰਤ, ਦੁਨੀਆ ਦੀ ਤੀਸਰੀ ਬੜੀ ਅਰਥਵਿਵਸਥਾ ਬਣਨ ਦਾ ਲਕਸ਼ ਹਾਸਲ ਕਰ ਸਕਦਾ ਹੈ। ਸਾਡਾ ਪ੍ਰਯਾਸ ਹੈ ਕਿ ਸਕਿੱਲ ਡਿਵੈਲਪਮੈਂਟ ਦਾ ਫਾਇਦਾ ਸਮਾਜ ਦੇ ਹਰ ਵਰਗ ਨੂੰ ਮਿਲੇ। ਇਸ ਵਿੱਚ ਸਾਡੇ ਦਲਿਤ ਭਾਈ-ਭੈਣ ਹੋਣ, ਸਾਡੇ ਆਦਿਵਾਸੀ ਭਾਈ-ਭੈਣ ਹੋਣ, ਸਾਡਾ ਵੰਚਿਤ ਵਰਗ ਹੋਵੇ, ਸਾਡੀਆਂ ਮਾਤਾਵਾਂ-ਭੈਣਾਂ ਹੋਣ, ਸਭ ਨੂੰ ਅੱਗੇ ਵਧਣ ਦਾ ਸਮਾਨ ਅਵਸਰ ਮਿਲੇਗਾ।
ਇਸੇ ਬਾਤ ਨੂੰ ਧਿਆਨ ਵਿੱਚ ਰੱਖ ਕੇ ਨੌਜਵਾਨਾਂ ਦੇ ਸਕਿੱਲ ਡਿਵੈਲਪਮੈਂਟ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਦੇਸ਼ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਬਣਨਗੇ। ਇੱਥੇ ਨੌਜਵਾਨਾਂ ਨੂੰ New Age Technology ਦੇ ਦੁਆਰਾ ਟ੍ਰੇਨਿੰਗ ਦਿੱਤੀ ਜਾਏਗੀ। ਪੀਐੱਮ ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਛੋਟੇ ਕਾਰੀਗਰਾਂ ਨੂੰ ਟ੍ਰੇਨਿੰਗ ਦੇਣ ਦੇ ਨਾਲ ਉਨ੍ਹਾਂ ਨੂੰ MSME ਨਾਲ ਵੀ ਜੋੜਿਆ ਜਾਏਗਾ। ਇਸ ਯੋਜਨਾ ਦੇ ਮਾਧਿਅਮ ਨਾਲ ਛੋਟੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਵਰਲਡ ਮਾਰਕਿਟ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲੇਗੀ। ਅਸੀਂ ਬਦਲਦੀ ਹੋਏ Nature of Jobs ਦੇ ਲਈ ਵੀ ਆਪਣੇ ਨੌਜਵਾਨਾਂ ਨੂੰ ਲਗਾਤਾਰ ਤਿਆਰ ਕਰ ਰਹੇ ਹਨ। ਇਸ ਕੰਮ ਵਿੱਚ ਸਾਡੀਆਂ ਆਈਟੀਆਈਜ਼ ਬੜੀ ਭੂਮਿਕਾ ਨਿਭਾ ਰਹੀਆਂ ਹਨ। ਗੁਜਰਾਤ ਵਿੱਚ ਆਈਟੀਆਈ ਅਤੇ ਉਸ ਦੇ ਸੀਟਾਂ ਦੀਆਂ ਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ। ਅੱਜ ਕਰੀਬ 600 ਆਈਟੀਆਈ ਵਿੱਚ ਅਕੇਲੇ ਗੁਜਰਾਤ ਵਿੱਚ, 2 ਲੱਖ ਸੀਟਾਂ ‘ਤੇ ਅਲੱਗ-ਅਲੱਗ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਇੰਡਸਟ੍ਰੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅੱਪਡੇਟ ਕੀਤਾ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਵਿੱਚ ਆਈਟੀਆਈ ਦਾ ਪਲੇਸਮੈਂਟ ਕਾਫੀ ਅੱਛਾ ਹੋਇਆ ਹੈ।
ਸਾਥੀਓ,
ਸਾਡਾ ਫੋਕਸ ਰੋਜ਼ਗਾਰ ਸਿਰਜਣਾ ਦੇ ਹਰ ਉਸ ਅਵਸਰ ਨੂੰ ਵਿਕਸਿਤ ਕਰਨ ‘ਤੇ ਵੀ ਹੈ, ਜਿਸ ‘ਤੇ ਦੁਰਭਾਗ ਨਾਲ, ਆਜ਼ਾਦੀ ਦੇ ਬਾਅਦ ਜਿਤਨਾ ਧਿਆਨ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ। ਬਜਟ ਵਿੱਚ 50 ਨਵੇਂ ਟੂਰਿਜ਼ਮ ਕੇਂਦਰ ਵਿਕਸਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਵੇਂ ਸਾਡੇ ਕੇਵੜੀਆ-ਏਕਤਾ ਨਗਰ ਵਿੱਚ ਯੂਨਿਟੀ ਮਾਲ ਹੈ, ਤਿਵੇਂ ਹੀ ਹਰ ਰਾਜ ਵਿੱਚ ਯੂਨਿਟੀ ਮਾਲ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੇਸ਼ ਭਰ ਦੇ ਯੂਨੀਕ ਪ੍ਰੋਡਕੈਟਸ ਨੂੰ ਪ੍ਰਮੋਟ ਕੀਤਾ ਜਾਵੇਗਾ। ਇਨ੍ਹਾਂ ਪ੍ਰਯਾਸਾਂ ਨਾਲ ਲੱਖਾਂ ਲੋਕਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ। ਇਸ ਦੇ ਇਲਾਵਾ ਏਕਲਵਯ ਸਕੂਲ ਵਿੱਚ ਵੀ ਕਰੀਬ 40 ਹਜ਼ਾਰ ਟੀਚਰਾਂ ਦੀ ਨਿਯੁਕਤੀ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ।
ਸਾਥੀਓ,
ਆਪ ਸਭ ਨੂੰ, ਗੁਜਰਾਤ ਸਰਕਾਰ ਦੇ ਨਾਲ ਜੁੜ ਕੇ ਸੇਵਾ ਕਰਨ ਦਾ ਅਵਸਰ ਮਿਲ ਰਿਹਾ ਹੈ। ਇਹ ਸੁਭਾਵਿਕ ਹੈ ਕਿ ਇਹ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਦੇ ਲਈ ਉਤਸਵ ਦਾ ਪਲ ਹੈ। ਲੇਕਿਨ ਸਾਥੀਓ, ਤੁਸੀਂ ਇੱਕ ਬਾਤ ਜ਼ਰੂਰ ਯਾਦ ਰੱਖਣਾ, ਇਹ ਸਿਰਫ਼ ਸ਼ੁਰੂਆਤ ਹੈ। ਜੀਵਨ ਦੀ ਇੱਕ ਨਵੀਂ ਯਾਤਰਾ ਦਾ ਆਰੰਭ ਹੈ। ਅਗਰ ਆਪ ਸਰਕਾਰੀ ਨੌਕਰੀ ਪਾ ਲੈਣ ਨੂੰ ਹੀ ਆਪਣਾ ਲਕਸ਼ ਮੰਨ ਕੇ ਬੈਠ ਜਾਓਗੇ ਤਾਂ ਤੁਹਾਡਾ ਆਪਣਾ ਵਿਅਕਤੀਗਤ ਵਿਕਾਸ ਰੁਕ ਜਾਏਗਾ।
ਜਿਸ ਮਿਹਨਤ ਅਤੇ ਲਗਨ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਹੈ, ਉਸ ਵਿਚ ਕਦੇ ਵੀ ਵਿਰਾਮ ਮਤ (ਨਾ)ਆਉਣ ਦੇਣਾ, ਉਸ ਨੂੰ ਅੱਗੇ ਵੀ ਜਾਰੀ ਰੱਖਣਾ ਹੈ। ਕੁਝ ਨਵਾਂ ਸਿੱਖਣ ਦੀ ਲਲਕ ਜੀਵਨ ਭਰ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਰਹੇਗੀ। ਤੁਹਾਡੀ ਪੋਸਟਿੰਗ ਜਿੱਥੇ ਵੀ ਹੋਵੇ, ਉੱਥੇ ਆਪਣੀ capability ਵਧਾਉਣ ਦੇ ਲਈ, ਆਪਣੀ ਸਮਰੱਥਾ ਵਧਾਉਣ ‘ਤੇ, ਆਪਣਾ ਗਿਆਨਵਰਧਨ ਕਰਨ ‘ਤੇ ਆਪ ਜਿਤਨਾ ਧਿਆਨ ਦਿਉਗੇ, ਤੁਹਾਡਾ ਤਾਂ ਲਾਭ ਹੋਵੇਗਾ ਹੀ ਹੋਵੇਗਾ, ਆਪ ਜਿਸ ਖੇਤਰ ਵਿੱਚ ਕੰਮ ਕਰ ਰਹੇ ਹਨ, ਉਸ ਖੇਤਰ ਦਾ ਵੀ ਲਾਭ ਹੋਵੇਗਾ।
ਸਾਡਾ ਪ੍ਰਯਾਸ ਹੈ ਕਿ ਹਰ ਸਰਕਾਰੀ ਕਰਮਚਾਰੀ ਨੂੰ ਬਿਹਤਰ ਟ੍ਰੇਨਿੰਗ ਮਿਲੇ। ਇਸ ਦਿਸ਼ਾ ਵਿੱਚ ਅਸੀਂ ਕਰਮਯੋਗੀ ਭਾਰਤ ਔਨਲਾਈਨ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਹੈ। ਇਸ ਪੋਰਟਲ ‘ਤੇ ਮੌਜੂਦ ਵਿਭਿੰਨ ਔਨਲਾਈਨ ਕੋਰਸਿਜ਼ ਦਾ ਅਧਿਕ ਤੋਂ ਅਧਿਕ ਲਾਭ ਜ਼ਰੂਰ ਉਠਾਏ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਨਿਰੰਤਰ ਅਧਿਐਨ, ਇਹ ਤੁਹਾਡੀ ਪ੍ਰਗਤੀ ਦਾ ਬਹੁਤ ਬੜਾ ਹਥਿਆਰ ਬਣ ਸਕਦਾ ਹੈ।
ਸਾਥੀਓ,
ਇੱਕ ਵਾਰ ਫਿਰ ਆਪ ਸਭ ਨੂੰ, ਤੁਹਾਡੇ ਪਰਿਵਾਰਜਨ ਨੂੰ ਇਸ ਸ਼ੁਭ ਸ਼ੁਰੂਆਤ ਦੇ ਲਈ ਬਹੁਤ- ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਮੇਰੇ ਗੁਜਰਾਤ ਦੇ ਭਾਈਆਂ-ਭੈਣਾਂ ਨੂੰ ਵੀ ਹੋਲੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।