"ਭਾਰਤ ਦਾ ਚੰਦਰ ਮਿਸ਼ਨ ਵਿਗਿਆਨ ਅਤੇ ਉਦਯੋਗ ਦੋਹਾਂ ਦੀ ਸਫ਼ਲਤਾ ਹੈ"
ਬੀ-20' ਦੇ ਥੀਮ 'ਆਰ.ਏ.ਆਈ.ਐੱਸ.ਈ’ (RAISE) ਵਿੱਚ ‘ਆਈ' ਇਨੋਵੇਸ਼ਨ ਦੀ ਪ੍ਰਤੀਨਿਧਤਾ ਕਰਦਾ ਹੈ ਲੇਕਿਨ ਇਨੋਵੇਸ਼ਨ ਦੇ ਨਾਲ-ਨਾਲ, ਮੈਂ ਇਸ ਵਿੱਚ ਇੱਕ ਹੋਰ 'ਆਈ' ਇਨਕਲੂਸਿਵਨੈੱਸ (ਸਮਾਵੇਸ਼ਿਤਾ-Inclusiveness) ਭੀ ਦੇਖਦਾ ਹਾਂ
"ਸਾਡੇ ਨਿਵੇਸ਼ਕਾਂ ਨੂੰ ਜਿਸ ਚੀਜ਼ ਦੀ ਸਭ ਤੋਂ ਅਧਿਕ ਜ਼ਰੂਰਤ ਹੈ ਉਹ ਹੈ 'ਪਰਸਪਰ ਵਿਸ਼ਵਾਸ'"
"ਆਲਮੀ ਵਿਕਾਸ ਦਾ ਭਵਿੱਖ ਕਾਰੋਬਾਰ ਦੇ ਭਵਿੱਖ 'ਤੇ ਨਿਰਭਰ ਕਰਦਾ ਹੈ"
"ਇੱਕ ਕੁਸ਼ਲ ਅਤੇ ਭਰੋਸੇਮੰਦ ਗਲੋਬਲ ਸਪਲਾਈ ਚੇਨ ਦੇ ਨਿਰਮਾਣ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਸਥਾਨ ਹੈ"
"ਸਥਿਰਤਾ ਅਵਸਰ ਦੇ ਨਾਲ-ਨਾਲ ਇੱਕ ਕਾਰੋਬਾਰੀ ਮਾਡਲ ਭੀ ਹੈ"
"ਭਾਰਤ ਨੇ ਕਾਰੋਬਾਰ ਲਈ ਗ੍ਰੀਨ ਕ੍ਰੈਡਿਟ ਦੀ ਇੱਕ ਸੰਰਚਨਾ ਤਿਆਰ ਕੀਤੀ ਹੈ, ਜੋ 'ਧਰਤੀ ਨਾਲ ਸਬੰਧਿਤ ਸਕਾਰਾਤਮਕ' ਕਾਰਜਾਂ 'ਤੇ ਕੇਂਦ੍ਰਿਤ ਹੈ"
"ਕਾਰੋਬਾਰਾਂ ਨੂੰ ਅਧਿਕ ਤੋਂ ਅਧਿਕ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਸੁਧਾਰ ਕਰਨ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਸਵੈ-ਕੇਂਦ੍ਰਿਤ ਦ੍ਰਿਸ਼ਟੀਕੋਣ ਸਾਰਿਆਂ ਨੂੰ ਹਾਨੀ ਪਹੁੰਚਾਏਗਾ"
'ਸਾਨੂੰ ਨਿਸ਼ਚਿਤ ਤੌਰ 'ਤੇ 'ਅੰਤਰਰਾਸ਼ਟਰੀ ਉਪਭੋਗਤਾ ਦੇਖਭਾਲ਼ ਦਿਵਸ' ਦੇ ਲਈ
ਉਨ੍ਹਾਂ ਨੇ ਕਿਹਾ, “ਇਹ ਵਿਗਿਆਨ ਅਤੇ ਉਦਯੋਗ ਦੋਹਾਂ ਦੀ ਸਫ਼ਲਤਾ ਹੈ।”
ਉਨ੍ਹਾਂ ਨੇ ਇਹ ਭੀ ਕਿਹਾ ਕਿ ਇਹ ਮਨੁੱਖਤਾ ਅਤੇ 'ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ' ਬਾਰੇ ਹੈ।
ਉਨ੍ਹਾਂ ਨੇ ਕਿਹਾ ਕਿ ਇੱਥੇ ਲਏ ਗਏ ਫੈਸਲਿਆਂ ਦੀਆਂ ਸਫ਼ਲਤਾਵਾਂ ਦਾ ਆਲਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਅਤੇ ਟਿਕਾਊ ਵਿਕਾਸ ਦੀ ਸਿਰਜਣਕ ਕਰਨ 'ਤੇ ਪ੍ਰਤੱਖ ਪ੍ਰਭਾਵ ਪਵੇਗਾ।

Ladies and gentlemen,

Distinguished delegates,

ਨਮਸਕਾਰ।

 

Welcome to India.

Friends,

ਆਪ (ਤੁਸੀਂ) ਸਾਰੇ ਬਿਜ਼ਨਸ ਲੀਡਰਸ ਇੱਕ ਐਸੇ ਸਮੇਂ ਵਿੱਚ ਭਾਰਤ ਆਏ ਹੋ,  ਜਦੋਂ ਸਾਡੇ ਪੂਰੇ ਦੇਸ਼ ਵਿੱਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ।  ਭਾਰਤ ਵਿੱਚ ਹਰ ਸਾਲ ਆਉਣ ਵਾਲਾ ਲੰਬਾ ਫੈਸਟੀਵਲ ਸੀਜ਼ਨ,  ਇੱਕ ਤਰ੍ਹਾਂ ਨਾਲ prepone ਹੋ ਗਿਆ ਹੈ।  ਇਹ ਫੈਸਟੀਵਲ ਸੀਜ਼ਨ ਐਸਾ ਹੁੰਦਾ ਹੈ,  ਜਦੋਂ ਸਾਡੀ ਸੋਸਾਇਟੀ ਭੀ ਸੈਲੀਬ੍ਰੇਟ ਕਰਦੀ ਹੈ ਅਤੇ ਸਾਡਾ ਬਿਜ਼ਨਸ ਭੀ ਸੈਲੀਬ੍ਰੇਟ ਕਰਦਾ ਹੈ।  ਅਤੇ ਇਸ ਵਾਰ ਇਹ 23 ਅਗਸਤ ਤੋਂ ਹੀ ਸ਼ੁਰੂ ਹੋ ਗਿਆ ਹੈ।  ਅਤੇ ਇਹ ਸੈਲੀਬ੍ਰੇਸ਼ਨ ਹੈ ਚੰਦਰਮਾ ’ਤੇ ਚੰਦਰਯਾਨ  ਦੇ ਪਹੁੰਚਣ ਦਾ।

 

ਭਾਰਤ  ਦੇ ਲੂਨਰ ਮਿਸ਼ਨ ਦੀ ਸਫ਼ਲਤਾ ਵਿੱਚ ਸਾਡੀ ਸਪੇਸ ਏਜੰਸੀ ‘ਇਸਰੋ’ਦੀ ਬਹੁਤ ਬੜੀ ਭੂਮਿਕਾ ਹੈ।  ਲੇਕਿਨ ਨਾਲ ਹੀ ਇਸ ਵਿੱਚ ਭਾਰਤ ਦੀ ਇੰਡਸਟ੍ਰੀ ਨੇ ਵੀ ਬਹੁਤ ਬੜਾ ਸਹਿਯੋਗ ਕੀਤਾ ਹੈ।  ਚੰਦਰਯਾਨ ਵਿੱਚ use ਕੀਤੇ ਗਏ ਅਨੇਕ components ਸਾਡੀ ਇੰਡਸਟ੍ਰੀ ਨੇ,  ਸਾਡੀ ਪ੍ਰਾਈਵੇਟ ਕੰਪਨੀਆਂ ਨੇ,  ਸਾਡੇ MSME’s ਨੇ ਉਸ ਨੂੰ ਜ਼ਰੂਰਤ  ਦੇ ਅਨੁਸਾਰ ਤਿਆਰ ਕਰਕੇ ਸਮਾਂ ਸੀਮਾ ‘ਤੇ ਉਪਲਬਧ ਕਰਵਾਏ ਹਨ ।  ਯਾਨੀ ਇਹ ਸਾਇੰਸ ਅਤੇ ਇੰਡਸਟ੍ਰੀ,  ਦੋਹਾਂ ਦੀ ਸਫ਼ਲਤਾ ਹੈ।  

 

ਅਤੇ important ਇਹ ਵੀ ਹੈ ਇਸ ਵਾਰ ਭਾਰਤ  ਦੇ ਨਾਲ-ਨਾਲ ਪੂਰੀ ਦੁਨੀਆ ਇਸ ਨੂੰ ਸੈਲੀਬ੍ਰੇਟ ਕਰ ਰਹੀ ਹੈ।  ਇਹ ਸੈਲੀਬ੍ਰੇਸ਼ਨ ,  ਇੱਕ Responsible Space Program ਚਲਾਉਣ ਦਾ ਹੈ।  ਇਹ ਸੈਲੀਬ੍ਰੇਸ਼ਨ,  ਦੇਸ਼  ਦੇ ਵਿਕਾਸ ਨੂੰ accelerate ਕਰਨ ਦਾ ਹੈ।  ਇਹ ਸੈਲੀਬ੍ਰੇਸ਼ਨ ,  innovation ਦਾ ਹੈ।  ਇਹ ਸੈਲੀਬ੍ਰੇਸ਼ਨ ,  ਸਪੇਸ ਟੈਕਨੋਲੋਜੀ  ਦੇ ਮਾਧਿਅਮ ਨਾਲ sustainability ਅਤੇ equality ਲਿਆਉਣ ਦਾ ਹੈ।  ਅਤੇ ਇਹੀ ਤਾਂ ਇਸ B20 Summit ਦਾ ਥੀਮ ਹੈ -  RAISE, It is about Responsibility, Acceleration, Innovation, Sustainability and Equality. And, It is about, Humanity. It is about, One Earth, One Family, One Future. 

 

Friends,

ਵੈਸੇ ਤਾਂ B-20 ਦਾ ਥੀਮ -  RAISE ਵਿੱਚ,  I ਹੈ,  I Innovation ਨੂੰ Represent ਕਰਦਾ ਹੈ ।  ਲੇਕਿਨ ਮੈਂ ਇਸ ਵਿੱਚ Innovation  ਦੇ ਨਾਲ ਹੀ ਇੱਕ ਹੋਰ I ਨੂੰ ਵੀ ਦੇਖਦਾ ਹਾਂ ।  ਅਤੇ ਇਹ I ਹੈ ,  Inclusiveness.  ਅਸੀਂ African union ਨੂੰ ਵੀ ਜੀ - 20 ਦੀ ਸਥਾਈ ਸੱਦਸਤਾ(ਮੈਂਬਰੀ) ਲਈ ਇਸ ਵਿਜ਼ਨ  ਦੇ ਨਾਲ invite ਕੀਤਾ ।  B - 20 ਵਿੱਚ ਵੀ ਅਫਰੀਕਾ  ਦੇ ਇਕਨੌਮਿਕ ਡਿਵੈਲਪਮੈਂਟ ਨੂੰ ਇੱਕ ਫੋਕਸ ਏਰੀਆ ਵਿੱਚ ਰੱਖਿਆ ਗਿਆ ਹੈ।  ਭਾਰਤ ਦਾ ਮੰਨਣਾ ਹੈ ਕਿ ਇਹ forum ਆਪਣੀ ਅਪ੍ਰੋਚ ਵਿੱਚ ਜਿਤਨਾ inclusive ਹੋਵੇਗਾ,  ਓਤਨਾ ਹੀ ਬੜਾ ਇਸ ਦਾ impact ਹੋਵੇਗਾ ।  ਇਸ ਤੋਂ Global economic challenges ਨੂੰ handle ਕਰਨਾ ,  ਗ੍ਰੋਥ ਨੂੰ sustainable ਬਣਾਉਣ,  ਅਤੇ ਇੱਥੇ ਲਈ ਗਏ ਫ਼ੈਸਲਿਆਂ  ਦੇ Implementation ਵਿੱਚ ਸਾਨੂੰ ਓਤਨੀ ਹੀ ਜ਼ਿਆਦਾ ਸਫ਼ਲਤਾ ਮਿਲੇਗੀ। 

 

Friends,

ਕਹਿੰਦੇ ਹਨ ,  ਕੋਈ ਭੀ ਆਪਦਾ ਆਉਂਦੀ ਹੈ,  ਬੜਾ ਸੰਕਟ ਆਉਂਦਾ ਹੈ,  ਤਾਂ ਉਹ ਸਾਨੂੰ ਕੁਝ ਨਾ ਕੁਝ ਸਬਕ ਦੇ ਕੇ ਜਾਂਦਾ ਹੈ,  ਸਿਖਾ ਕੇ ਜਾਂਦਾ ਹੈ ।  ਦੋ - ਤਿੰਨ ਸਾਲ ਪਹਿਲੇ ਅਸੀਂ ਦੁਨੀਆ ਦੀ ਸਭ ਤੋਂ ਬੜੀ ਮਹਾਮਾਰੀ,  100 ਸਾਲ ਵਿੱਚ ਆਏ ਸਭ ਤੋਂ ਬੜੇ ਸੰਕਟ ਤੋਂ ਗੁਜਰੇ ਹਾਂ ।  ਇਸ ਸੰਕਟ ਨੇ ਦੁਨੀਆ  ਦੇ ਹਰ ਦੇਸ਼ ਨੂੰ,  ਹਰ ਸਮਾਜ ਨੂੰ,  ਹਰ ਬਿਜ਼ਨਸ ਹਾਊਸ ਨੂੰ,  ਹਰ ਕਾਰਪੋਰੇਟ Entity ਨੂੰ ਇੱਕ ਸਬਕ ਦਿੱਤਾ ਹੈ।

 

  ਸਬਕ ਇਹ ਕਿ ਸਾਨੂੰ ਹੁਣ ਜਿਸ ਚੀਜ਼ ‘ਤੇ ਸਭ ਤੋਂ ਜ਼ਿਆਦਾ Invest ਕਰਨਾ ਹੈ,  ਉਹ ਹੈ ਆਪਸੀ ਵਿਸ਼ਵਾਸ ,  Mutual Trust .  ਕੋਰੋਨਾ ਨੇ ਦੁਨੀਆ ਵਿੱਚ ਇਸ ਆਪਸੀ ਵਿਸ਼ਵਾਸ ਨੂੰ ਤਹਿਸ - ਨਹਿਸ ਕਰ ਦਿੱਤਾ ਹੈ।  ਅਤੇ ਅਵਿਸ਼ਵਾਸ  ਦੇ ਇਸ ਮਾਹੌਲ ਵਿੱਚ,  ਜੋ ਦੇਸ਼,  ਪੂਰੀ ਸੰਵੇਦਨਸ਼ੀਲਤਾ  ਦੇ ਨਾਲ ,  ਵਨਿਮਰਤਾ  ਦੇ ਨਾਲ,  ਵਿਸ਼ਵਾਸ ਦਾ ਝੰਡਾ ਲੈ ਕੇ ਤੁਹਾਡੇ ਸਾਹਮਣੇ ਖੜ੍ਹਾ ਹੈ -  ਉਹ ਹੈ ਭਾਰਤ ।  100 ਸਾਲ  ਦੇ ਸਭ ਤੋਂ ਬੜੇ ਸੰਕਟ ਵਿੱਚ ਭਾਰਤ ਨੇ ਜੋ ਚੀਜ਼ ਦੁਨੀਆ ਨੂੰ ਦਿੱਤੀ ,  ਉਹ ਹੈ ਵਿਸ਼ਵਾਸ ,  Trust ,  Mutual Trust . 

 

ਜਦੋਂ ਕੋਰੋਨਾ  ਦੇ ਸਮੇਂ ਦੁਨੀਆ ਨੂੰ ਜ਼ਰੂਰਤ ਸੀ,  ਤਾਂ ਫਾਰਮੇਸੀ ਆਵ੍ ਦ ਵਰਲਡ  ਦੇ ਨਾਤੇ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਉਪਲਬਧ ਕਰਵਾਈਆਂ ।  ਜਦੋਂ ਦੁਨੀਆ ਨੂੰ ਕੋਰੋਨਾ ਦੀ ਵੈਕਸੀਨ ਦੀ ਜ਼ਰੂਰਤ ਸੀ,  ਤਾਂ ਭਾਰਤ ਨੇ ਵੈਕਸੀਨ ਦਾ ਪ੍ਰੋਡਕਸ਼ਨ ਵਧਾ ਕੇ ਕਰੋੜਾ - ਕਰੋੜਾਂ ਲੋਕਾਂ ਦੀ ਜਾਨ ਬਚਾਈ।  ਭਾਰਤ ਦੀ Democratic Values ,   ਭਾਰਤ  ਦੇ Action ਵਿੱਚ ਦਿਖਦੀਆਂ ਹਨ ,  ਭਾਰਤ  ਦੇ Response ਵਿੱਚ ਦਿਖਦੀਆਂ ਹਨ।

 

ਭਾਰਤ ਦੀ Democratic Values,  ਦੇਸ਼  ਦੇ 50 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਹੋਈ ਜੀ - 20 ਦੀਆਂ ਬੈਠਕਾਂ ਵਿੱਚ ਦਿਖਾਈ ਦਿੰਦੀਆਂ ਹਨ ।  ਅਤੇ ਇਸ ਲਈ,  ਭਾਰਤ  ਦੇ ਨਾਲ ਤੁਹਾਡੀ ਪਾਰਟਨਰਸ਼ਿਪ ਬਹੁਤ ਮਹੱਤਵਪੂਰਨ ਹੈ।  ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਯੁਵਾ ਟੈਲੰਟ ਹੈ।  ਅੱਜ ਭਾਰਤ ‘ਇੰਡਸਟ੍ਰੀ 4.0’    ਦੇ ਇਸ ਦੌਰ ਵਿੱਚ ਡਿਜੀਟਲ ਰਿਵਾਲਿਊਸ਼ਨ ਦਾ ਚਿਹਰਾ ਬਣਿਆ ਹੋਇਆ ਹੈ।

 

  ਭਾਰਤ  ਦੇ ਨਾਲ ਜਿਤਨੀ ਤੁਹਾਡੀ ਦੋਸਤੀ ਮਜ਼ਬੂਤ ਹੋਵੇਗੀ,  ਓਤਨੀ ਹੀ ਸਮ੍ਰਿੱਧੀ(ਖੁਸ਼ਹਾਲੀ) ਦੋਹਾਂ ਨੂੰ ਮਿਲੇਗੀ। You All know, Businesses can transform potential into prosperity, obstacles into opportunities, aspirations into achievements. Whether they are small or big, global or local, businesses can ensure progress for everyone. Therefore, the future of global growth is dependent on the future of business. 

 

Friends,

ਕੋਵਿਡ - 19 ਤੋਂ ਪਹਿਲਾਂ ਅਤੇ ਕੋਵਿਡ - 19  ਦੇ ਬਾਅਦ ਦੀ ਦੁਨੀਆ ਬਹੁਤ ਬਦਲ ਗਈ ਹੈ।  ਕਈ ਚੀਜ਼ਾਂ ਵਿੱਚ irreversible change ਅਸੀਂ ਦੇਖ ਰਹੇ ਹਾਂ।  ਹੁਣ ਜੈਸੇ,  ਗਲੋਬਲ ਸਪਲਾਈ ਚੇਨ ਨੂੰ ਦੁਨੀਆ ਫਿਰ ਤੋਂ ਪਹਿਲੇ ਦੀ ਤਰ੍ਹਾਂ ਨਹੀਂ ਦੇਖ ਸਕਦੀ।  ਪਹਿਲੇ ਕਿਹਾ ਜਾਂਦਾ ਸੀ ਕਿ ਜਦੋਂ ਤੱਕ ਗਲੋਬਲ ਸਪਲਾਈ ਚੇਨ efficient ਹੈ ,  ਤਦ ਤੱਕ ਚਿੰਤਾ ਦੀ ਕੋਈ ਬਾਤ ਹੀ ਨਹੀਂ ਹੈ।

 

ਲੇਕਿਨ ਐਸੀ ਸਪਲਾਈ ਚੇਨ ਦਾ,  ਅਤੇ ਐਸੀ ਸਪਲਾਈ ਚੇਨ efficient ਕਹੀ ਜਾ ਸਕਦੀ ਹੈ ਜੋ ਤਦ ਟੁੱਟ ਜਾਵੇ ਅਤੇ ਉਹ ਭੀ ਤਦ ਜਦੋਂ ਉਸ ਦੀ ਦੁਨੀਆ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ।  ਇਸ ਲਈ ਅੱਜ ਜਦੋਂ ਦੁਨੀਆ ਇਸ ਸਵਾਲ ਨਾਲ ਜੂਝ ਰਹੀ ਹੈ,  ਤਾਂ ਸਾਥੀਓ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ,  ਇਸ ਸਮੱਸਿਆ ਦਾ ਸਮਾਧਾਨ ਭਾਰਤ ਹੈ।  ਇੱਕ efficient ਅਤੇ trusted global supply chain  ਦੇ ਨਿਰਮਾਣ ਵਿੱਚ ਭਾਰਤ ਦਾ ਅਹਿਮ ਸਥਾਨ ਹੈ।  ਅਤੇ ਇਸ ਦੇ ਲਈ global businesses ਨੂੰ ਆਪਣੀ responsibility ਅੱਗੇ ਵਧ ਕੇ ਅਸੀਂ ਸਾਰਿਆ ਨੂੰ ਮਿਲਕੇ ਉਠਾਉਣੀ ਹੋਵੇਗੀ। 

 

Friends,

ਮੈਨੂੰ ਖੁਸ਼ੀ ਹੈ ਕਿ G20 ਦੇਸ਼ਾਂ  ਦੇ ਵਿੱਚ ਬਿਜ਼ਨਸ - 20 ,  ਡਿਬੇਟ ਅਤੇ ਡਾਇਲੌਗ ਦਾ ਇੱਕ ਵਾਇਬ੍ਰੇਂਟ ਫੋਰਮ ਬਣ ਕੇ ਉੱਭਰਿਆ ਹੈ।  ਇਸ ਲਈ,  ਜਦੋਂ ਇਸ ਮੰਚ ‘ਤੇ ਅਸੀਂ global challenges  ਦੇ solutions ‘ਤੇ ਚਰਚਾ ਕਰ ਰਹੇ ਹਾਂ ,  ਤੱਦ sustainability ਬਹੁਤ ਅਹਿਮ ਵਿਸ਼ਾ ਹੈ।  ਸਾਨੂੰ ਸਭ  ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ sustainability ਦੀਆਂ ਬਾਤਾਂ ਸਿਰਫ਼ ਨਿਯਮ - ਕਾਨੂੰਨਾਂ ਤੱਕ ਸੀਮਿਤ ਨਾ ਰਹੇ ,ਬਲਕਿ ਇਹ ਰੋਜ਼ਮੱਰਾ ਦੀ ਜਿੰਦਗੀ ਦਾ ਹਿੱਸਾ ਬਣੇ ,  ਜੀਵਨ ਦਾ ਹਿੱਸਾ ਬਣੇ।  ਮੇਰਾ ਆਗਰਹਿ (ਮੇਰੀ ਤਾਕੀਦ) ਇਹ ਹੈ ਕਿ ਗਲੋਬਲ ਬਿਜ਼ਨਸ ਨੂੰ ਇਸ ਤੋਂ ਇੱਕ ਕਦਮ ਹੋਰ ਅੱਗੇ ਆਉਣਾ ਚਾਹੀਦਾ ਹੈ।  

 

Sustainability ਖ਼ੁਦ ਵਿੱਚ Opportunity ਭੀ ਹੈ ਅਤੇ ਇੱਕ ਬਿਜ਼ਨਸ ਮਾਡਲ ਭੀ ਹੈ।  ਹੁਣ ਛੋਟਾ ਜਿਹਾ ਮੈਂ ਉਦਾਹਰਣ ਦਿੰਦਾ ਹਾਂ ਮਿਲਟਸ ਦਾ ਉਦਾਹਰਣ ਸਮਝ ਸਕਦੇ ਹਾਂ।  ਇਸ ਸਾਲ ਨੂੰ UN ,  International Year of Millets  ਦੇ ਰੂਪ ਵਿੱਚ ਮਨਾ ਰਿਹਾ ਹੈ।   ਮਿਲਟਸ,  superfood ਭੀ ਹੈ,  environment friendly ਭੀ ਹੈ ਅਤੇ ਛੋਟੇ ਕਿਸਾਨਾਂ ਨੂੰ ਭੀ ਸਪੋਰਟ ਕਰਦਾ ਹੈ।  ਅਤੇ ਇਸ ਵਿੱਚ ਫੂਡ ਪ੍ਰੋਸੈੱਸਿੰਗ ਬਿਜ਼ਨਸ ਵਿੱਚ ਭੀ ਬੇਹੱਦ ਸੰਭਾਵਨਾਵਾਂ ਹਨ।  ਯਾਨੀ ਇਹ lifestyle ਅਤੇ economy ,  ਹਰ ਲਿਹਾਜ਼ ਨਾਲ win - win model ਹੈ।

 

  ਇਸੇ ਪ੍ਰਕਾਰ ਅਸੀਂ circular economy ਨੂੰ ਭੀ ਦੇਖਦੇ ਹਾਂ।  ਇਸ ਵਿੱਚ ਭੀ ਬਿਜ਼ਨਸ ਲਈ ਬਹੁਤ ਬੜੀਆਂ ਸੰਭਾਵਨਾਵਾਂ ਹਨ।  ਭਾਰਤ ਵਿੱਚ ਅਸੀਂ ਗ੍ਰੀਨ ਐਨਰਜੀ ‘ਤੇ ਬਹੁਤ ਅਧਿਕ ਬਲ  ਦੇ ਰਹੇ ਹਾਂ ।  ਸਾਡਾ ਪ੍ਰਯਾਸ ਹੈ ਕਿ solar energy capacity ਵਿੱਚ ਜੋ ਸਫ਼ਲਤਾ ਭਾਰਤ ਨੂੰ ਮਿਲੀ ਹੈ ,  ਇਸ ਨੂੰ ਅਸੀਂ Green Hydrogen  ਦੇ ਸੈਕਟਰ ਵਿੱਚ ਭੀ ਦੁਹਰਾਈਏ।  ਭਾਰਤ ਦੀ ਕੋਸ਼ਿਸ਼ ਇਸ ਵਿੱਚ ਭੀ ਦੁਨੀਆ ਨੂੰ ਨਾਲ ਲੈ ਕੇ ਚਲਣ ਦੀ ਹੈ ਅਤੇ ਇਹ ਕੋਸ਼ਿਸ਼ ਇੰਟਰਨੈਸ਼ਨਲ ਸੋਲਰ ਅਲਾਇੰਸ  ਦੇ ਤੌਰ ‘ਤੇ ਭੀ ਦਿਖਾਈ ਦਿੰਦੀ ਹੈ। 

 

Friends,

Post - Corona World ਵਿੱਚ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਆਪਣੀ ਹੈਲਥ ਨੂੰ ਲੈ ਕੇ ਸਾਰੇ ਬਹੁਤ conscious ਹੋ ਗਏ ਹਨ ।  Health consciousness ਡਾਇਨਿੰਗ ਟੇਬਲ ‘ਤੇ ਤਾਂ ਤੁਰੰਤ ਦਿਖਦੀ ਹੈ,  ਜਦੋਂ ਅਸੀਂ ਕੁਝ ਖਰੀਦਦੇ ਹਾਂ,  ਜੋ ਖਾਦੇ ਹਾਂ,  ਜੋ ਕੰਮ ਕਰਦੇ ਹਾਂ ,  ਹਰ ਚੀਜ਼ ਵਿੱਚ ਇਹ ਜ਼ਰੂਰ ਦੇਖਦੇ ਹਾਂ ਕਿ ਇਸ ਦਾ  ਹੈਲਥ ‘ਤੇ ਕੀ ਪ੍ਰਭਾਵ ਪਵੇਗਾ।  ਹਰ ਕੋਈ ਸੋਚਦਾ ਹੈ ਕਿ ਕਿਤੇ ਮੈਨੂੰ ਤਕਲੀਫ ਤਾਂ ਨਹੀਂ ਹੋ ਜਾਵੇਗੀ ,  ਲੰਬੇ ਸਮੇਂ ਮੈਨੂੰ ਮੁਸ਼ਕਿਲ ਤਾਂ ਨਹੀਂ ਹੋ ਜਾਵੇਗੀ।

 

 ਸਾਨੂੰ ਸਿਰਫ਼ ਅੱਜ ਦੀ ਚਿੰਤਾ ਨਹੀਂ ਹੁੰਦੀ,  ਬਲਕਿ ਇਹ ਭੀ ਸੋਚਦੇ ਹਾਂ ਕਿ ਅੱਗੇ ਚਲ ਕੇ ਭੀ ਇਸ ਦਾ ਕੀ ਪ੍ਰਭਾਵ ਹੋਵੇਗਾ।  ਮੇਰਾ ਮੰਨਣਾ ਹੈ,  ਇਹੀ ਸੋਚ,  ਬਿਜ਼ਨਸ ਅਤੇ ਸੋਸਾਇਟੀ ਦੀ planet ਨੂੰ ਲੈ ਕੇ ਭੀ ਹੋਣੀ ਚਾਹੀਦੀ ਹੈ।  ਜਿਤਨੀ ਚਿੰਤਾ ਮੈਨੂੰ ਮੇਰੇ health ਲਈ ਹੋਵੇ ਅਤੇ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਉਹ ਮੇਰਾ ਤਰਾਜੂ ਹੋਵੇ ਤਾਂ ਮੇਰੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ planet ਨੂੰ ਕੀ impact ਹੋਵੇਗਾ ,  ਉਸ ਦੀ health ਦਾ ਕੀ ਹੋਵੇਗਾ ਇਹ ਭੀ ਤਾਂ ਸਾਡੀ ਜ਼ਿੰਮੇਦਾਰੀ ਹੈ।  

 

ਹਰ ਫ਼ੈਸਲੇ ਤੋਂ ਪਹਿਲਾਂ ਇਹ ਜ਼ਰੂਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਦਾ ਸਾਡੀ ਧਰਤੀ ‘ਤੇ ਕੀ ਅਸਰ ਹੋਵੇਗਾ।  ਮਿਸ਼ਨ LiFE ਯਾਨੀ lifestyle for environment  ਦੇ ਪਿੱਛੇ ਇਹੀ ਭਾਵਨਾ  ਹੈ।  ਇਸ ਦਾ ਮਕਸਦ ਦੁਨੀਆ ਵਿੱਚ pro - planet people ਇਸ ਪ੍ਰਕਾਰ ਦਾ ਇੱਕ ਸਮੂਹ ਤਿਆਰ ਕਰਨਾ,  ਇੱਕ ਅੰਦੋਲਨ ਖੜ੍ਹਾ ਕਰਨਾ ਹੈ।  ਹਰ lifestyle ਡਿਸੀਜਨ ਦਾ,  ਬਿਜ਼ਨਸ ਵਰਲਡ ‘ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ।

 

ਜਦੋਂ lifestyle ਅਤੇ business ਦੋਹਾਂ pro - planet ਹੋਣਗੇ ਤਾਂ ਅਨੇਕ ਸਮੱਸਿਆਵਾਂ ਵੈਸੇ ਹੀ ਘੱਟ ਹੋ ਜਾਏਗੀ ।  ਸਾਨੂੰ ਇਸ ਬਾਤ ‘ਤੇ ਜ਼ੋਰ ਦੇਣਾ ਹੋਵੇਗਾ ਕਿ ਆਪਣੇ ਜੀਵਨ ,  ਆਪਣੇ ਬਿਜ਼ਨਸ ਨੂੰ ਅਸੀਂ ਕਿਵੇਂ environment  ਦੇ ਹਿਸਾਬ ਨਾਲ ਢਾਲੇ ।  ਭਾਰਤ ਨੇ ਬਿਜ਼ਨਸ ਲਈ ਗ੍ਰੀਨ ਕ੍ਰੈਡਿਟ ਦਾ framework ਤਿਆਰ ਕੀਤਾ ਹੈ।

 

ਅਸੀਂ ਲੋਕ ਇਤਨੇ ਦਿਨਾਂ ਤੋਂ Carbon Credit ਵਿੱਚ ਹੀ ਉਲਝੇ ਹੋਏ ਹਾਂ ਅਤੇ ਕੁਝ ਲੋਕ Carbon Credit ਦਾ ਮਜਾ ਭੀ ਲੈ ਰਹੇ ਹਾਂ।  ਮੈਂ ਦੁਨੀਆ  ਦੇ ਸਾਹਮਣੇ Green Credit ਦੀ ਬਾਤ ਲੈ ਕੇ  ਆਇਆ ਹਾਂ।  Green Credit ਜੋ ‘planet positive’ actions ‘ਤੇ ਜ਼ੋਰ ਦਿੱਤਾ ਹੈ।  ਮੈਂ ਗਲੋਬਲ ਬਿਜ਼ਨਸ  ਦੇ ਸਾਰੇ ਦਿੱਗਜਾਂ ਨੂੰ ਆਗਰਹਿ (ਤਾਕੀਦ) ਕਰਦਾ ਹਾਂ ,  ਉਹ ਇਸ ਨਾਲ ਜੁੜੇ ਅਤੇ ਇਸ ਨੂੰ ਇੱਕ ਗਲੋਬਲ ਮੂਵਮੈਂਟ ਬਣਾਓ । 

 

Friends,

ਸਾਨੂੰ ਬਿਜ਼ਨਸ ਦੀ ਟ੍ਰੈਡਿਸ਼ਨਲ ਅਪ੍ਰੋਚ ‘ਤੇ ਭੀ ਵਿਚਾਰ ਕਰਨਾ ਹੋਵੇਗਾ।  ਅਸੀਂ ਸਿਰਫ਼ ਆਪਣੇ ਪ੍ਰੋਡਕਟ,  ਆਪਣੇ ਬ੍ਰਾਂਡ,  ਆਪਣੀ ਸੇਲ ਦੀ ਚਿੰਤਾ ਤੱਕ ਸੀਮਿਤ ਰਹੇ,  ਇਹ ਕਾਫੀ ਨਹੀਂ ਹੈ।  ਇੱਕ ਬਿਜ਼ਨਸ  ਦੇ ਰੂਪ ਵਿੱਚ ਸਾਨੂੰ ਇੱਕ ਐਸਾ ਈਕੋਸਿਸਟਮ ਬਣਾਉਣ ‘ਤੇ ਵੀ ਬਲ ਦੇਣਾ ਹੋਵੇਗਾ,  ਜੋ ਲੌਂਗ ਟਰਮ ਵਿੱਚ ਭੀ ਲਾਭ ਦਿੰਦਾ ਰਹੇ।  ਹੁਣ ਜਿਵੇਂ ਭਾਰਤ ਨੇ ਬੀਤੇ ਸਮੇਂ ਵਿੱਚ ਜੋ ਪਾਲਿਸੀਜ਼ ਇੰਪਲੀਮੈਂਟ ਕੀਤੀਆਂ ਹਨ,  ਉਨ੍ਹਾਂ  ਦੇ  ਕਾਰਨ ਸਿਰਫ਼ 5 ਵਰ੍ਹੇ ਵਿੱਚ ਹੀ ਲੋਕ ਕਰੀਬ - ਕਰੀਬ ਸਾਢੇ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।

 

  ਇਹ ਜੋ ਗ਼ਰੀਬੀ ਤੋਂ ਉੱਪਰ ਆਉਣ ਵਾਲੇ ਲੋਕ ਹਨ,  ਜੋ ਨਿਓ ਮਿਡਲ ਕਲਾਸ ਹਨ ਅਤੇ ਮੈਂ ਮੰਨਦਾ ਹਾਂ ਇਹੀ ਸਭ ਤੋਂ ਵੱਡੇ ਕੰਜ਼ਿਊਮਰ ਹਨ,  ਕਿਉਂਕਿ ਉਹ ਇੱਕ ਨਵੇਂ aspirations  ਦੇ ਨਾਲ ਆਉਂਦੇ ਹਨ ।  ਜੋ ਨਿਓ ਮਿਡਲ ਕਲਾਸ ਭੀ ,  ਭਾਰਤ ਦੀ ਗ੍ਰੋਥ ਨੂੰ ਮੋਮੈਂਟਮ  ਦੇ ਰਿਹਾ ਹੈ।   ਯਾਨੀ ਸਰਕਾਰ ਨੇ ਗ਼ਰੀਬਾਂ ਲਈ ਜੋ ਕੰਮ ਕੀਤਾ,  ਉਸ ਦੇ net beneficiary ਸਾਡੇ ਮਿਡਲ ਕਲਾਸ ਭੀ ਹਨ ਅਤੇ ਸਾਡੇ MSME’s ਭੀ ਹਨ।  ਕਲਪਨਾ ਕਰੋ,  ਕਿ pro - poor governance ‘ਤੇ ਫੋਕਸ ਕਰਨ ਨਾਲ ਆਉਣ ਵਾਲੇ 5 - 7 ਸਾਲਾਂ ਵਿੱਚ ਕਿਤਨਾ ਬੜਾ ਮਿਡਲ ਕਲਾਸ ਤਿਆਰ ਹੋਣ ਵਾਲਾ ਹੈ।

 

  ਇਸ ਲਈ ਹਰ ਬਿਜ਼ਨਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ,  ਅਤੇ ਇਹ ਜੋ purchasing power ਵਧ ਰਿਹਾ ਹੈ ,  ਉਸ purchasing power ਮਿਡਲ ਕਲਾਸ ਦਾ ਜਿਵੇਂ-ਜਿਵੇਂ ਵਧਦਾ ਹੈ ਤਾਂ ਸਿੱਧਾ - ਸਿੱਧਾ ਉਹ ਬਿਜ਼ਨਸ ‘ਤੇ ਬਹੁਤ ਬੜਾ ਇੰਪੈਕਟ ਕ੍ਰਿਏਟ ਕਰਦਾ ਹੈ।  ਅਤੇ ਸਾਨੂੰ ਇਨ੍ਹਾਂ ਦੋਹਾਂ ‘ਤੇ ਇੱਕ ਸਮਾਨ ਰੂਪ ਨਾਲ ਕੈਸੇ ਫੋਕਸ ਕਰਨਾ ਹੈ।  ਸਾਡਾ ਫੋਕਸ ਅਗਰ self - centric ਰਿਹਾ ਤਾਂ ਮੈਂ ਨਹੀਂ ਮੰਨਦਾ ਹਾਂ ਕਿ ਅਸੀਂ ਖ਼ੁਦ ਦਾ ਭੀ ਭਲਾ ਕਰ ਸਕਾਂਗੇ ਅਤੇ ਦੁਨੀਆ ਦਾ ਭੀ ਭਲਾ ਕਰ ਪਾਵਾਂਗੇ।

 

  ਇਹ ਚੁਣੌਤੀ ਅਸੀਂ ਕ੍ਰਿਟੀਕਲ ਮੈਟੀਰੀਅਲ ,  ਰੇਅਰ ਅਰਥ ਐਸੇ ਕਈ ਮੈਟਲ  ਦੇ ਮਾਮਲੇ ਵਿੱਚ ਅਨੁਭਵ ਭੀ ਕਰ ਰਹੇ ਹਾਂ ।  ਇਹ ਐਸੀਆਂ ਚੀਜ਼ਾਂ ਹਨ ਜੋ ਕਿਤੇ ਬਹੁਤ ਜ਼ਿਆਦਾ ਹਨ ,  ਕਿਤੇ ਹੈ ਹੀ ਨਹੀਂ ,  ਲੇਕਿਨ ਜ਼ਰੂਰਤ ਪੂਰੀ ਮਾਨਵ ਜਾਤੀ ਨੂੰ ਹੈ।  ਜਿਸ ਦੇ ਪਾਸ ਹੈ ,  ਉਹ ਅਗਰ ਇਨ੍ਹਾਂ ਨੂੰ Global responsibility  ਦੇ ਰੂਪ ਵਿੱਚ ਨਹੀਂ ਦੇਖੇਗਾ ਤਾਂ ਇਹ ਇੱਕ ਨਵੇਂ colonialism  ਦੇ model ਨੂੰ ਹੁਲਾਰਾ ਦੇਵੇਗਾ ਅਤੇ ਇਹ ਮੈਂ ਬਹੁਤ ਗੰਭੀਰ  ਚੇਤਾਵਨੀ  ਦੇ ਰਿਹਾ ਹਾਂ।

Friends,        

A profitable market can be sustained when there is a balance in the interests of producers and consumers. This also applies to nations. Treating other countries only as a market will never work. It will harm even the producing countries sooner or later. Making everyone equal partners in progress is the way forward. There are many global business leaders here. Can we all give more thought to how to make businesses more consumer-centric? These consumers could be individuals or countries. Their interests need to be taken care of as well. Can we think of some sort of a yearly campaign for this? Every year, can global businesses come together to pledge themselves for the good of the consumers and their markets?

 

ਸਾਥੀਓ,

ਕੀ ਦੁਨੀਆ ਭਰ ਵਿੱਚ ਸਾਰੇ ਬਿਜ਼ਨਸ ਮਿਲ ਕੇ ਸਾਲ ਦਾ ਕੋਈ ਐਸਾ ਦਿਨ ਤੈਅ ਕਰ ਸਕਦੇ ਹਨ, ਜਿਸ ਨੂੰ consumers ਨੂੰ ਸਮਰਪਿਤ ਕੀਤਾ ਜਾ ਸਕੇ। ਦੁਰਭਾਗ ਦੇਖੋ, ਅਸੀਂ ਕੰਜ਼ਿਊਮਰ ਰਾਈਟਸ ਦੀ ਬਾਤ ਕਰਦੇ ਹਾਂ, ਕੰਜ਼ਿਊਮਰ ਰਾਈਟਸ ਦਾ ਡੇਅ ਵੀ ਮਨਾਉਂਦਾ ਹੀ ਦੁਨੀਆ, ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ। ਕੀ ਅਸੀਂ ਇਸ ਚੱਕਰ ਨੂੰ ਬਦਲ ਕੇ ਜੈਸੇ carbon credit ਛੱਡ ਕੇ green credit ‘ਤੇ ਜਾਈਏ ਵੈਸੇ ਕੰਜ਼ਿਊਮਰ ਰਾਈਟਸ ਡੇਅ ਦੀ ਦੁਨੀਆ ‘ਤੇ ਮਜਬੂਰੀ ਦੀ ਬਜਾਏ ਸਾਨੂੰ ਕੰਜ਼ਿਊਮਰ ਕੇਅਰ ਦੀ ਬਾਤ ਕਰਨ ਦੀ ਅਗਵਾਈ ਲੈ ਸਕਦੇ ਹਨ। ਇੱਕ ਵਾਰ ਅਸੀਂ ਕੰਜ਼ਿਊਮਰ ਕੇਅਰ ਡੇਅ ਮਨਾਉਣਾ ਸ਼ੁਰੂ ਕਰੀਏ, ਤੁਸੀਂ ਕਲਪਨਾ ਕਰੋ ਕਿਤਨੇ ਬੜੇ ਪਾਜ਼ਿਟਿਵ ਸਿਗਨਲਸ ਦੇ ਨਾਲ ਐਨਵਾਇਰਮੈਂਟ ਬਦਲ ਜਾਵੇਗਾ।

 

ਅਗਰ ਕੰਜ਼ਿਊਮਰ ਕੇਅਰ ਦੀ ਬਾਤ ਹੋਵੇਗੀ, ਤਾਂ ਰਾਈਟਸ ਨਾਲ ਜੁੜੇ ਉਨ੍ਹਾਂ ਦੇ ਮੁੱਦੇ ਆਪਣੇ ਆਪ ਸੌਲਵ ਹੋ ਜਾਣਗੇ ਸਾਥੀਓ। ਇਸ ਲਈ ਇੰਟਰਨੈਸ਼ਨਲ ਕੇਅਰ ਡੇਅ ਐਸੀ ਵਿਵਸਥਾ ‘ਤੇ ਮੈਂ ਚਾਹਾਂਗਾ ਕਿ ਆਪ ਸਭ ਸਾਥੀ ਮਿਲ ਕੇ ਕੁਝ ਸੋਚੋ। ਇਸ ਨਾਲ ਬਿਜ਼ਨਸ ਅਤੇ ਕੰਜ਼ਿਊਮਰ ਦੇ ਵਿੱਚ ਟ੍ਰਸਟ ਨੂੰ ਹੋਰ ਅਧਿਕ ਸਸ਼ਕਤ ਬਣਾਉਣ ਵਿੱਚ ਮਦਦ ਮਿਲੇਗੀ। ਅਤੇ ਸਾਨੂੰ ਯਾਦ ਰੱਖਣਾ ਹੈ ਕਿ ਕੰਜ਼ਿਊਮਰ ਸਿਰਫ਼ ਇੱਕ geography ਦੇ ਅੰਦਰ ਦੇ ਰਿਟੇਲ ਕੰਜ਼ਿਊਮਰ ਹੀ ਨਹੀਂ ਹਨ, ਬਲਕਿ ਅਲੱਗ-ਅਲੱਗ ਦੇਸ਼ ਭੀ ਹਨ, ਜੋ global trade, global goods and services ਦੇ consumer ਹਨ।

 

ਸਾਥੀਓ,

ਅੱਜ ਜਦੋਂ ਦੁਨੀਆ ਦੇ ਬੜੇ ਬਿਜ਼ਨਸ ਲੀਡਰਸ ਇੱਥੇ ਜੁਟੇ ਹਨ, ਤਦ ਸਾਡੇ ਸਾਹਮਣੇ ਕੁਝ ਹੋਰ ਬੜੇ ਸਵਾਲ ਵੀ ਹਨ। ਇਨ੍ਹਾਂ ਸਵਾਲਾਂ ਦੇ ਉੱਤਰ ਨਾਲ ਹੀ ਬਿਜ਼ਨਸ ਅਤੇ humanity ਦਾ ਭਵਿੱਖ ਤੈਅ ਹੋਵੇਗਾ। ਅਤੇ ਇਨ੍ਹਾਂ ਦੇ ਜਵਾਬ ਦੇ ਲਈ ਆਪਸੀ ਸਹਿਯੋਗ ਜ਼ਰੂਰੀ ਹੈ। ਚਾਹੇ ਕਲਾਇਮੇਟ ਚੇਂਜ ਦਾ ਵਿਸ਼ਾ ਹੋਵੇ, ਐਨਰਜੀ ਸੈਕਟਰ ਦੀ ਕ੍ਰਾਇਸਿਸ ਹੋਵੇ, ਫੂਡ ਸਪਲਾਈ ਚੇਨ ਦਾ ਅੰਸਤੁਲਨ ਹੋਵੇ, ਵਾਟਰ ਸਕਿਓਰਿਟੀ ਹੋਵੇ, ਸਾਇਬਰ ਸਕਿਓਰਿਟੀ ਹੋਵੇ, ਐਸੇ ਕਿਤਨੇ ਹੀ ਵਿਸ਼ੇ ਹਨ ਜੋ ਬਿਜ਼ਨਸ ‘ਤੇ ਬੜਾ Impact ਪਾਉਂਦੇ ਹਨ।

 

 

ਇਸ ਨਾਲ ਮੁਕਾਬਲਾ ਕਰਨ ਦੇ ਲਈ ਸਾਨੂੰ ਆਪਣੇ ਸੇਂਝਾ ਪ੍ਰਯਾਸ ਵਧਾਉਣੇ ਹੋਣਗੇ। ਸਮੇਂ ਦੇ ਨਾਲ ਹੁਣ ਸਾਡੇ ਸਾਹਮਣੇ ਐਸੇ ਵਿਸ਼ੇ ਵੀ ਜੁੜਦੇ ਜਾ ਰਹੇ ਹਨ, ਜਿਨ੍ਹਾਂ ਬਾਰੇ 10-15  ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਹੁਣ ਜਿਵੇਂ ਕ੍ਰਿਪਟੋਕਰੰਸੀ ਨਾਲ ਜੁੜੀ ਚੁਣੌਤੀ ਹੈ। ਇਸ ਮਾਮਲੇ ਵਿੱਚ ਜ਼ਿਆਦਾ ਤੋਂ ਜ਼ਿਆਦਾ integrated approach ਦੀ ਜ਼ਰੂਰਤ ਹੈ। ਮੈਂ ਸਮਝਦਾ ਹਾਂ, ਇਸ ਦੇ ਲਈ ਇੱਕ ਗਲੋਬਲ ਫ੍ਰੇਮਵਰਕ ਬਣਾਇਆ ਜਾਣਾ ਚਾਹੀਦਾ ਹੈ, ਜਿਸ ਵਿੱਚ ਸਾਰੇ stakeholders ਦਾ ਧਿਆਨ ਰੱਖਣਾ ਚਾਹੀਦਾ ਹੈ।

 

ਆਰਟੀਫਿਸ਼ਿਅਲ ਇੰਟੈਲੀਜੈਂਸ ਨੂੰ ਲੈ ਕੇ ਵੀ ਇਸੇ ਪ੍ਰਕਾਰ ਦੀ ਅਪ੍ਰੋਚ ਦੀ ਜ਼ਰੂਰਤ ਹੈ। ਅੱਜ AI ਨੂੰ ਲੈ ਕੇ ਦੁਨੀਆ ਬਹੁਤ excitement ਵਿੱਚ ਦਿਖ ਰਹੀ ਹੈ। ਲੇਕਿਨ excitement ਦੇ ਵਿੱਚ ਕੁਝ ethical considerations ਵੀ ਹਨ। Skilling ਅਤੇ re-skilling ਨੂੰ ਲੈ ਕੇ, algorithm bias ਅਤੇ ਸੋਸਾਇਟੀ ‘ਤੇ ਉਸ ਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਐਸੇ ਵਿਸ਼ਿਆਂ ਨੂੰ ਵੀ ਸਾਨੂੰ ਸਭ ਨੂੰ ਮਿਲ ਕੇ ਹੱਲ ਕਰਨਾ ਹੋਵੇਗਾ। Global business communities ਅਤੇ ਸਰਕਾਰਾਂ ਨੂੰ ਮਿਲ ਕੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ Ethical AI ਨੂੰ ਵਿਸਤਾਰ ਮਿਲੇ। ਸਾਨੂੰ ਅਲੱਗ-ਅਲੱਗ ਸੈਕਟਰਸ ਵਿੱਚ potential disruptions ਨੂੰ ਭਾਂਪਣਾ ਹੋਵੇਗਾ। Disruption ਹਰ ਵਾਰ ਨਜ਼ਰ ਆ ਰਿਹਾ ਹੈ ਅਤੇ ਅਸੀਂ ਸੋਚਦੇ ਹਾਂ, ਹਿਸਾਬ ਲਗਾਉਂਦੇ ਹਾਂ, ਉਸ ਤੋਂ ਜ਼ਿਆਦਾ disruption ਦਾ ਸਕੇਲ, ਉਸ ਦਾ ਵਿਆਪ ਅਤੇ ਉਸ ਦੀ ਗਹਿਰਾਈ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਦਾ global framework ਦੇ ਤਹਿਤ ਸਮਾਧਾਨ ਕੱਢਣਾ ਹੋਵੇਗਾ। ਅਤੇ ਸਾਥੀਓ, ਐਸਾ ਨਹੀਂ ਹੈ ਕਿ ਅਜਿਹੀਆਂ ਚੁਣੌਤੀਆਂ ਸਾਡੇ ਸਾਹਮਣੇ ਪਹਿਲੀ ਵਾਰ ਆਈਆਂ ਹਨ। ਜਦੋਂ aviation sector ਵਧ ਰਿਹਾ ਸੀ, ਜਦੋਂ financial sector ਵਧ ਰਿਹਾ ਸੀ, ਤਦ ਵੀ ਦੁਨੀਆ ਨੇ ਐਸੇ ਫ੍ਰੇਮਵਰਕ ਬਣਾਏ ਹਨ। ਇਸ ਲਈ ਅੱਜ ਮੈਂ B-20 ਨੂੰ ਇਹ ਸੱਦਾ ਦੇਵਾਂਗਾ ਕਿ ਇਨ੍ਹਾਂ ਨਵੇਂ ਵਿਸ਼ਿਆਂ ‘ਤੇ ਵੀ ਮੰਥਨ ਕਰੋ  ਚਿੰਤਨ ਕਰੋ।

 

Friends,

Businesses have successfully gone beyond borders and boundaries. Now is the time to take businesses beyond just the bottomline. This can only be done by focusing on supply chain resilience and sustainability. I am sure that the B20 Summit has paved the way for a collective transformation. Let us remember that a connected world is not just about connection through technology. It is not only about shared social platforms but also about a shared purpose, shared planet, shared prosperity and a shared future.

 

Thank you.

Thank You Very Much!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Days, 31 World Leaders & 31 Bilaterals: Decoding PM Modi's Diplomatic Blitzkrieg

Media Coverage

5 Days, 31 World Leaders & 31 Bilaterals: Decoding PM Modi's Diplomatic Blitzkrieg
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”