“ਭਾਰਤ ਅਨੁਕੂਲਨਸ਼ੀਲਤਾ ਅਤੇ ਪ੍ਰਗਤੀ ਦੇ ਪ੍ਰਤੀਕ ਦੇ ਰੂਪ ਵਿੱਚ ਉੱਭਰਿਆ ਹੈ”
“ਭਾਰਤ ਦੀ ਵਿਕਾਸ ਗਾਥਾ ਨੀਤੀ, ਸੁਸ਼ਾਸਨ ਅਤੇ ਨਾਗਰਿਕਾਂ ਦੇ ਕਲਿਆਣ ਨੂੰ ਸਰਕਾਰ ਦੁਆਰਾ ਦਿੱਤੀ ਗਈ ਸਰਬਉੱਚ ਪ੍ਰਾਥਮਿਕਤਾ ‘ਤੇ ਅਧਾਰਿਤ ਹੈ”
“ਭਾਰਤ ਦੁਨੀਆ ਦੇ ਲਈ ਆਸ਼ਾ ਦੀ ਕਿਰਨ ਹੈ, ਇਹ ਇਸ ਦੀ ਮਜ਼ਬੂਤ ਅਰਥਵਿਵਸਥਾ ਅਤੇ ਪਿਛਲੇ 10 ਵਰ੍ਹਿਆਂ ਦੇ ਪਰਿਵਰਤਨਕਾਰੀ ਸੁਧਾਰਾਂ ਦਾ ਪਰਿਣਾਮ ਹੈ”
“ਗਿਫਟ ਸਿਟੀ ਦੀ ਪਰਿਕਲਪਨਾ ਇੱਕ ਐਸੇ ਗਤੀਸ਼ੀਲ ਈਕੋਸਿਸਟਮ ਦੇ ਰੂਪ ਵਿੱਚ ਕੀਤੀ ਗਈ ਹੈ ਜੋ ਅੰਤਰਰਾਸ਼ਟਰੀ ਵਿੱਤ ਦੇ ਪਰਿਦ੍ਰਿਸ਼ ਨੂੰ ਮੁੜ-ਪਰਿਭਾਸ਼ਿਤ ਕਰੇਗਾ”
“ਅਸੀਂ ਗਿਫਟ ਸਿਟੀ ਨੂੰ ਨਵੇਂ ਦੌਰ ਦੀਆਂ ਗਲੋਬਲ ਵਿੱਤੀ ਅਤੇ ਟੈਕਨੋਲੋਜੀ ਸੇਵਾਵਾਂ ਦਾ ਗਲੋਬਲ ਨਰਵ ਸੈਂਟਰ ਬਣਾਉਣਾ ਚਾਹੁੰਦੇ ਹਾਂ”
“ਭਾਰਤ ਦੁਆਰਾ ਸੀਓਪੀ (COP)28 ਵਿੱਚ ਕੀਤੀ ਗਈ ਪ੍ਰੋ ਪਲੈਨੇਟ ਪਹਿਲ ਹੈ ‘ਗਲੋਬਲ ਗ੍ਰੀਨ ਕ੍ਰੈਡਿਟ ਇਨਿਸ਼ਿਏਟਿਵ’”
“ਗਿਫਟ ਆਈਐੱਫਐੱਸਸੀਜ਼ ਦਾ ਅਤਿਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਇੱਕ ਐਸਾ ਮੰਚ ਪ੍ਰਦਾਨ ਕਰਦਾ ਹੈ ਜੋ ਕਾਰੋਬਾਰਾਂ ਨੂੰ ਦਕਸ਼ਤਾ ਵਧਾਉਣ ਦੇ ਸਮਰੱਥ ਬਣਾਉਂਦਾ ਹੈ”
“ਭਾਰਤ ਗਹਿਰੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਪਾਰ ਤੇ ਵਣਜ ਦੀ ਇਤਿਹਾਸਿਕ ਪਰੰਪਰਾ ਵਾਲਾ ਦੇਸ਼ ਹੈ”
ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।

ਨਮਸਕਾਰ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਰਾਜ ਸਰਕਾਰ ਦੇ ਮੰਤਰੀ, IFSCA ਦੇ ਚੇਅਰਮੈਨ ਕੇ ਰਾਜਰਮਨ ਜੀ, ਦੁਨੀਆ ਦੇ ਸਨਮਾਨਿਤ financial institutions ਅਤੇ ਵਿਭਿੰਨ ਸੰਸਥਾਵਾਂ ਦੇ leaders, ਦੇਵੀਓ ਅਤੇ ਸੱਜਣੋਂ,

 

ਆਪ ਸਭ ਦਾ Infinity Forum ਦੇ ਦੂਸਰੇ edition ਵਿੱਚ ਅਭਿੰਨਦਨ ਹੈ। ਮੈਨੂੰ ਯਾਦ ਹੈ ਜਦੋਂ ਦਸੰਬਰ 2021 ਵਿੱਚ ਅਸੀਂ ਪਹਿਲੇ Infinity Forum ਦੇ ਦੌਰਾਨ ਮਿਲੇ ਸਾਂ, ਤਾਂ pandemic ਦੀ ਵਜ੍ਹਾ ਨਾਲ ਦੁਨੀਆ ਵਿੱਚ ਕਿਤਨੀ uncertainty ਸੀ। ਹਰ ਕੋਈ global economic growth ਨੂੰ ਲੈ ਕੇ ਆਸ਼ੰਕਾ(ਸੰਦੇਹ) ਵਿੱਚ ਸੀ। ਅਤੇ ਇਹ ਚਿੰਤਾ ਅੱਜ ਭੀ ਖ਼ਤਮ ਨਹੀਂ ਹੋਈ ਹੈ। Geopolitical tensions, high inflation ਅਤੇ debt levels ਦੀਆਂ ਮੁਸ਼ਕਿਲਾਂ ਆਪ ਸਾਰੇ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ।

 

ਐਸੇ ਸਮੇਂ ਵਿੱਚ ਭਾਰਤ resilience ਅਤੇ progress ਦਾ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ ਹੈ। ਐਸੇ ਮਹੱਤਵਪੂਰਨ ਕਾਲਖੰਡ ਵਿੱਚ GIFT City ਵਿੱਚ 21ਵੀਂ ਸਦੀ ਦੀਆਂ ਆਰਥਿਕ ਨੀਤੀਆਂ ‘ਤੇ ਮੰਥਨ ਹੋਣਾ, ਗੁਜਰਾਤ ਦਾ ਗੌਰਵ ਵਧਾਉਣ ਵਾਲਾ ਹੈ। ਵੈਸੇ ਮੈਂ ਅੱਜ ਗੁਜਰਾਤ ਦੇ ਲੋਕਾਂ ਨੂੰ ਇੱਕ ਹੋਰ ਬਾਤ ਦੇ ਲਈ ਵਧਾਈ ਦੇਵਾਂਗਾ। ਹਾਲ ਹੀ ਵਿੱਚ, ਗੁਜਰਾਤ ਦੇ ਪਰੰਪਰਾਗਤ ਡਾਂਸ ਗਰਬਾ ਨੂੰ UNESCO ਨੇ Intangible Cultural Heritage ਵਿੱਚ ਸ਼ਾਮਲ ਕੀਤਾ ਹੈ। ਇਹ ਆਪਣੇ ਆਪ ਵਿੱਚ ਬਹੁਤ ਬੜੀ ਉਪਲਬਧੀ ਹੈ। ਗੁਜਰਾਤ ਦੀ ਸਫ਼ਲਤਾ, ਦੇਸ਼ ਦੀ ਸਫ਼ਲਤਾ ਹੈ।

 

Friends,

ਅੱਜ ਭਾਰਤ ਦੀ Growth Story ਨੇ ਦੁਨੀਆ ਨੂੰ ਦਿਖਾਇਆ ਹੈ ਕਿ ਜਦੋਂ policy ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਵੇ, ਜਦੋਂ good governance ਦੇ ਲਈ ਪੂਰੀ ਤਾਕਤ ਲਗਾਈ ਜਾਵੇ, ਜਦੋਂ ਦੇਸ਼ ਅਤੇ ਦੇਸ਼ਵਾਸੀਆਂ ਦਾ ਹਿਤ ਹੀ ਆਰਥਿਕ ਨੀਤੀਆਂ ਦਾ ਅਧਾਰ ਹੋਵੇ, ਤਾਂ ਕੀ ਨਤੀਜੇ ਮਿਲਦੇ ਹਨ। ਭਾਰਤੀ ਅਰਥਵਿਵਸਥਾ ਨੇ ਇਸ fiscal year ਦੇ ਪਹਿਲੇ 6 ਮਹੀਨਿਆਂ ਵਿੱਚ ਹੀ 7.7 ਪਰਸੈਂਟ ਦੀ ਦਰ ਨਾਲ ਪ੍ਰਗਤੀ ਕੀਤੀ ਹੈ। ਇਸੇ ਸਾਲ ਸਤੰਬਰ ਵਿੱਚ IMF ਨੇ ਕਿਹਾ ਸੀ ਕਿ 2023 ਵਿੱਚ Sixteen ਪਰਸੈਂਟ global growth ਭਾਰਤ ਦੀ ਵਜ੍ਹਾ ਨਾਲ ਹੋਵੇਗੀ। ਇਸ ਤੋਂ ਪਹਿਲਾਂ ਜੁਲਾਈ 2023 ਵਿੱਚ World Bank ਨੇ ਕਿਹਾ ਸੀ ਕਿ global challenges ਦੇ ਦਰਮਿਆਨ ਭਾਰਤ ਅਤੇ ਉਸ ਦੀ ਅਰਥਵਿਵਸਥਾ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ। ਇਸੇ ਸਾਲ ਮਾਰਚ ਵਿੱਚ ਆਸਟ੍ਰੇਲੀਆ ਦੇ ਪੀਐੱਮ ਨੇ ਕਿਹਾ ਸੀ ਕਿ ਭਾਰਤ global south ਨੂੰ leadership ਦੇਣ ਦੇ ਲਈ ਮਜ਼ਬੂਤ ਸਥਿਤੀ ਵਿੱਚ ਹੈ। ਕੁਝ ਮਹੀਨੇ ਪਹਿਲੇ World Economic Forum ਨੇ ਭੀ ਕਿਹਾ ਹੈ ਕਿ ਭਾਰਤ ਵਿੱਚ red tapism ਘੱਟ ਹੋਇਆ ਹੈ, ਨਿਵੇਸ਼ ਦਾ ਬਿਹਤਰ ਮਾਹੌਲ ਬਣਿਆ ਹੈ।

 

ਅੱਜ ਪੂਰੀ ਦੁਨੀਆ ਨੇ ਭਾਰਤ ਤੋਂ ਉਮੀਦਾਂ ਲਗਾਈਆਂ ਹੋਈਆਂ ਹਨ। ਅਤੇ ਇਹ ਐਸੇ ਹੀ ਨਹੀਂ ਹੋਇਆ ਹੈ। ਇਹ, ਭਾਰਤ ਦੀ ਮਜ਼ਬੂਤ ਹੁੰਦੀ ਅਰਥਵਿਵਸਥਾ ਅਤੇ ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ transformative reforms ਦਾ reflection ਹੈ। ਇਨ੍ਹਾਂ reforms ਨੇ ਦੇਸ਼ ਦੇ economic foundations ਨੂੰ ਸਸ਼ਕਤ ਕੀਤਾ ਹੈ। ਮਹਾਮਾਰੀ ਦੇ ਦੌਰਾਨ ਜਦੋਂ ਜ਼ਿਆਦਾਤਰ ਦੇਸ਼ ਸਿਰਫ਼ fiscal ਅਤੇ monetary relief ‘ਤੇ ਫੋਕਸ ਕਰ ਰਹੇ ਸਨ, ਅਸੀਂ long-term growth ਅਤੇ economic capacity ਦੇ ਵਿਸਤਾਰ ‘ਤੇ ਫੋਕਸ ਕੀਤਾ।

 

 

ਸਾਥੀਓ,

ਸਾਡੇ ਸੁਧਾਰਾਂ ਦਾ ਇੱਕ ਮਹੱਤਵਪੂਰਨ ਲਕਸ਼ ਇਹ ਹੈ ਕਿ global economy ਦੇ ਨਾਲ integration ਵਧਾਇਆ ਜਾਵੇ। ਅਸੀਂ ਕਈ sectors ਵਿੱਚ FDI policy ਨੂੰ ਲਚੀਲਾ ਬਣਾਇਆ, ਅਸੀਂ compliance burden ਨੂੰ ਘੱਟ ਕੀਤਾ, ਅਸੀਂ 3 FTAs ‘ਤੇ sign ਕੀਤੇ ਅਤੇ ਅੱਜ ਭੀ ਅਸੀਂ ਕਈ ਅਹਿਮ ਕਦਮ ਉਠਾ ਰਹੇ ਹਨ। ਇਹ GIFT IFSCA, Indian financial markets ਨੂੰ global financial markets ਨਾਲ integrate ਕਰਨ ਦੇ ਲਈ, ਸਾਡੇ larger reforms ਦਾ ਹਿੱਸਾ ਹੈ। GIFT City ਦੀ ਪਰਿਕਲਪਨਾ ਇੱਕ ਐਸੇ dynamic eco-system ਦੇ ਰੂਪ ਵਿੱਚ ਕੀਤੀ ਗਈ ਹੈ, ਜੋ international finance ਦੇ landscape ਨੂੰ redefine ਕਰੇਗਾ। ਇਹ innovation, efficiency ਅਤੇ global collaboration ਦੇ ਨਵੇਂ benchmarks ਸਥਾਪਿਤ ਕਰੇਗਾ। 2020 ਵਿੱਚ International Financial Services Centers Authority ਦੀ ਇੱਕ unified regulator ਦੇ ਤੌਰ ‘ਤੇ ਸਥਾਪਨਾ ਇਸ ਯਾਤਰਾ ਦਾ ਮਹੱਤਵਪੂਰਨ landmark ਹੈ। ਆਰਥਿਕ ਉਥਲ-ਪੁਥਲ ਦੇ ਇਸ ਮੁਸ਼ਕਿਲ ਕਾਲਖੰਡ ਵਿੱਚ ਭੀ IFSCA ਨੇ 27 regulations ਅਤੇ 10 ਤੋਂ ਅਧਿਕ frameworks ਬਣਾਏ ਹਨ। ਇਸ ਨਾਲ investment ਦੇ ਭੀ ਨਵੇਂ ਰਸਤੇ ਖੁੱਲ੍ਹੇ ਹਨ।

 

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ Infinity Forum ਦੇ ਪਹਿਲੇ edition ਵਿੱਚ ਤਸੀਂ ਜੋ ਸੁਝਾਅ ਦਿੱਤੇ ਸਨ, ਉਨ੍ਹਾਂ ਦੇ ਅਧਾਰ ‘ਤੇ ਕਈ initiatives ਸ਼ੁਰੂ ਹੋਏ ਹਨ। ਜਿਵੇਂ ਅਪ੍ਰੈਲ 2022 ਵਿੱਚ IFSCA ਨੇ fund management activities ਨੂੰ govern ਕਰਨ ਦੇ ਲਈ ਇੱਕ comprehensive framework notify ਕੀਤਾ। ਅੱਜ IFSCA ਦੇ ਨਾਲ 80 fund management ਸੰਸਥਾਵਾਂ registered ਹਨ, ਜਿਨ੍ਹਾਂ ਨੇ 24 billion ਤੋਂ ਅਧਿਕ ਦੇ fund setup ਕੀਤੇ ਹਨ। ਇਨ੍ਹਾਂ ਦੋ leading international universities ਨੇ 2024 ਤੋਂ GIFT IFSC ਵਿੱਚ ਆਪਣੇ courses ਸ਼ੁਰੂ ਕਰਨ ਦੇ ਲਈ approval ਲਈਆਂ ਹਨ। Aircraft leasing ਦਾ framework IFSCA ਨੇ ਮਈ 2022 ਵਿੱਚ ਜਾਰੀ ਕੀਤਾ ਸੀ, ਅੱਜ IFSCA ਦੇ ਨਾਲ 26 ਇਕਾਈਆਂ ਨੇ operations ਸ਼ੁਰੂ ਕਰ ਦਿੱਤੇ ਹਨ।

 

ਸਾਥੀਓ,

ਪਹਿਲੇ edition ਦੀ ਜ਼ੋਰਦਾਰ ਸਫ਼ਲਤਾ, ਤੁਹਾਡੇ ਸੁਝਾਵਾਂ ‘ਤੇ ਇਤਨਾ ਕੰਮ ਹੋਣ ਦੇ ਬਾਅਦ ਹੁਣ ਸਵਾਲ ਹੈ ਕਿ ਅੱਗੇ ਕੀ? ਕੀ GIFT IFSCA ਦਾ ਦਾਇਰਾ ਇਤਨਾ ਹੀ ਰਹੇਗਾ? ਤਾਂ ਮੇਰਾ ਜਵਾਬ ਹੋਵੇਗਾ, ਨਹੀਂ। ਸਰਕਾਰ GIFT IFSCA ਨੂੰ traditional finance ਅਤੇ ventures ਤੋਂ ਅੱਗੇ ਲੈ ਜਾਣਾ ਚਾਹੁੰਦੀ ਹੈ। ਅਸੀਂ GIFT City ਨੂੰ new age global financial and technology services ਦਾ global nerve centre ਬਣਾਉਣਾ ਚਾਹੁੰਦੇ ਹਾਂ। ਮੈਨੂੰ ਵਿਸ਼ਵਾਸ ਹੈ,  GIFT City ਦੇ products ਅਤੇ services ਵਿਸ਼ਵ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਦਦ ਕਰਨਗੇ। ਅਤੇ ਇਸ ਵਿੱਚ ਆਪ ਸਾਰੇ stakeholders ਦੀ ਬਹੁਤ ਬੜੀ ਭੂਮਿਕਾ ਹੈ।

 

ਸਾਥੀਓ,

ਅੱਜ ਵਿਸ਼ਵ ਦੇ ਸਾਹਮਣੇ ਖੜ੍ਹੀਆਂ ਸਭ ਤੋਂ ਬੜੀਆਂ ਚੁਣੌਤੀਆਂ ਵਿੱਚੋਂ ਇੱਕ ਹੈ- Climate Change. ਵਿਸ਼ਵ ਦੀਆਂ ਸਭ ਤੋਂ ਬੜੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਕਾਰਨ ਭਾਰਤ ਭੀ ਇਨ੍ਹਾਂ ਚਿੰਤਾਵਾਂ ਨੂੰ ਘੱਟ ਨਹੀਂ ਆਂਕਦਾ(ਸਮਝਦਾ) ਹੈ, ਉਸ ਨੂੰ ਲੈ ਕੇ ਅਸੀਂ ਸਚੇਤ ਹਾਂ। ਕੁਝ ਦਿਨ ਪਹਿਲਾਂ ਹੀ COP Summit ਵਿੱਚ ਭੀ, ਭਾਰਤ ਨੇ ਨਵੇਂ commitment ਵਿਸ਼ਵ ਦੇ ਸਾਹਮਣੇ ਰੱਖੇ ਹਨ। ਭਾਰਤ ਅਤੇ ਦੁਨੀਆ ਦੇ global targets ਨੂੰ achieve ਕਰਨ ਦੇ ਲਈ ਸਾਨੂੰ cost-effective finance ਦੀ ਉਚਿਤ ਉਪਲਬਧਤਾ ਸੁਨਿਸ਼ਚਿਤ ਕਰਨੀ ਹੋਵੇਗੀ।

 

G-20 presidency ਦੇ ਦੌਰਾਨ ਸਾਡੀ ਇੱਕ priority ਇਹ ਭੀ ਸੀ ਕਿ global growth ਅਤੇ stability ਸੁਨਿਸ਼ਚਿਤ ਕਰਨ ਦੇ ਲਈ ਸਾਰੇ sustainable finance ਦੀ ਜ਼ਰੂਰਤ ਨੂੰ ਸਮਝ ਸਕਣ। ਇਸ ਨਾਲ greener, resilient ਅਤੇ inclusive societies and economies ਦੀ ਦਿਸ਼ਾ ਵਿੱਚ transition ਨੂੰ ਹੁਲਾਰਾ ਮਿਲੇਗਾ। ਕੁਝ estimates ਦੇ ਅਨੁਸਾਰ, ਭਾਰਤ ਨੂੰ ਭੀ 2070 ਤੱਕ Net Zero Target ਹਾਸਲ ਕਰਨ ਦੇ ਲਈ ਘੱਟ ਤੋਂ ਘੱਟ USD 10 trillion ਦੀ ਜ਼ਰੂਰਤ ਹੋਵੇਗੀ। ਇਸ investment ਦੀ ਇੱਕ ਨਿਸ਼ਚਿਤ ਰਾਸ਼ੀ ਨੂੰ global sources ਦੇ ਦੁਆਰਾ ਭੀ finance ਕਰਨਾ ਹੋਵੇਗਾ। ਇਸ ਲਈ ਅਸੀਂ IFSC ਨੂੰ sustainable finance ਦਾ ਭੀ ਇੱਕ global hub ਬਣਾਉਣਾ ਚਾਹੁੰਦੇ ਹਾਂ।

 

ਭਾਰਤ ਨੂੰ ਇੱਕ low-carbon economy ਬਣਾਉਣ ਦੇ ਲਈ ਜ਼ਰੂਰੀ green capital flow ਦੇ ਲਈ, GIFT IFSC ਇੱਕ efficient channel ਹੈ। Green bonds, sustainable bonds, sustainability linked bonds ਜਿਹੇ financial products ਦਾ ਵਿਕਾਸ ਹੋਣ ਨਾਲ ਪੂਰੀ ਦੁਨੀਆ ਦਾ ਰਾਹ ਹੋਰ ਅਸਾਨ ਹੋਵੇਗਾ। ਆਪ (ਤੁਸੀਂ) ਜਾਣਦੇ ਹੋ ਕਿ ਭਾਰਤ ਨੇ COP28 ਵਿੱਚ ਇੱਕ pro-planet initiative ਦੇ ਤੌਰ ‘ਤੇ ‘Global Green Credit Initiative’ ਦਾ ਐਲਾਨ ਕੀਤਾ ਹੈ। ਮੈਂ ਚਾਹਾਂਗਾ ਕਿ ਇੱਥੇ ਮੌਜੂਦ ਸਾਰੇ ਅਨੁਭਵੀ ਲੋਕ green credit ਦੇ ਲਈ ਇੱਕ market mechanism develop ਕਰਨ ‘ਤੇ ਆਪਣੇ ideas ਜ਼ਰੂਰ ਦੇਣ।

 

ਸਾਥੀਓ,

ਭਾਰਤ ਅੱਜ ਵਿਸ਼ਵ ਦੇ fastest growing fintech markets ਵਿੱਚੋਂ ਇੱਕ ਹੈ। Fintech ਵਿੱਚ ਭਾਰਤ ਦੀ ਤਾਕਤ GIFT IFSC ਦੇ vision ਨਾਲ ਜੁੜੀਆਂ ਹੋਈਆਂ ਹਨ, ਜਿਸ ਦੇ ਕਾਰਨ ਇਹ ਸਥਾਨ fintech ਦਾ ਇੱਕ ਉੱਭਰਦਾ ਹੋਇਆ ਕੇਂਦਰ ਬਣ ਰਿਹਾ ਹੈ। 2022 ਵਿੱਚ IFSCA ਨੇ fintech ਦੇ ਲਈ ਇੱਕ progressive regulatory framework ਜਾਰੀ ਕੀਤਾ ਸੀ। Innovation ਅਤੇ entrepreneurship ਨੂੰ ਹੁਲਾਰਾ ਦੇਣ ਦੇ ਲਈ IFSCA ਵਿੱਚ ਇੱਕ fintech initiative scheme ਭੀ ਹੈ, ਜੋ Indian ਅਤੇ foreign fintechs ਨੂੰ grants ਦਿੰਦਾ ਹੈ। GIFT City ਵਿੱਚ ਦੁਨੀਆ ਦੇ ਲਈ, global fintech world ਦਾ gateway ਅਤੇ fintech laboratory ਬਣਨ ਦੀ ਸਮਰੱਥਾ ਹੈ। ਮੇਰਾ ਆਪ ਸਭ ਨੂੰ ਆਗਰਹਿ ਹੈ ਕਿ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ।

 

ਸਾਥੀਓ,

ਆਪਣੀ ਸਥਾਪਨਾ ਦੇ ਕੁਝ ਵਰ੍ਹਿਆਂ ਦੇ ਅੰਦਰ, GIFT-IFSC ਜਿਸ ਤਰ੍ਹਾਂ, global capital ਦੇ flow ਦਾ prominent gateway ਬਣ ਗਿਆ ਹੈ, ਉਹ ਆਪਣੇ ਆਪ ਵਿੱਚ ਅਧਿਐਨ ਦਾ ਵਿਸ਼ਾ ਹੈ। GIFT City ਨੇ ਇੱਕ ਯੂਨੀਕ ‘tri-city’ concept ਨੂੰ develop ਕੀਤਾ ਹੈ। ਇਤਿਹਾਸਿਕ ਸ਼ਹਿਰ ਅਹਿਮਦਾਬਾਦ ਅਤੇ ਰਾਜਧਾਨੀ ਗਾਂਧੀਨਗਰ ਦੇ ਦਰਮਿਆਨ ਸਥਿਤ GIFT City ਦੀ connectivity exceptional ਹੈ। GIFT IFSC ਦਾ cutting-edge digital infrastructure ਇੱਕ ਐਸਾ platform ਦਿੰਦਾ ਹੈ, ਜਿਸ ਨਾਲ businesses ਦੀ speed ਅਤੇ efficiency ਵਧ ਜਾਂਦੀ ਹੈ। ਇਸ ਦੀ global connectivity ਬਾਰੇ ਆਪ (ਤੁਸੀਂ) ਭਲੀ-ਭਾਂਤ ਜਾਣਦੇ ਹੋ। GIFT IFSC ਇੱਕ ਐਸਾ management ਬਣ ਕੇ ਉੱਭਰਿਆ ਹੈ, ਜਿਸ ਨਾਲ financial ਅਤੇ technology world ਦੇ ਸਭ ਤੋਂ biggest mind ਇਸ ਦੀ ਤਰਫ਼ attract ਹੁੰਦੇ ਹਨ।

 

ਅੱਜ IFSC ਵਿੱਚ, 580 operational entities ਹਨ। 3 exchanges, ਜਿਸ ਵਿੱਚ international bullion exchange ਭੀ ਸ਼ਾਮਲ ਹੈ, 25 ਬੈਂਕਸ, ਜਿਸ ਵਿੱਚ 9 foreign banks ਸ਼ਾਮਲ ਹਨ, 29 insurance entities, 2 foreign universities, 50+ professional services providers, ਜਿਨ੍ਹਾਂ ਵਿੱਚ consulting firms ਹਨ, law firms ਹਨ, CA firms ਸ਼ਾਮਲ ਹਨ। ਮੈਨੂੰ ਵਿਸ਼ਵਾਸ ਹੈ, ਅਗਲੇ ਕੁਝ ਵਰ੍ਹਿਆਂ ਵਿੱਚ GIFT City, ਦੁਨੀਆ ਦੇ ਸਰਬਸ੍ਰੇਸ਼ਠ(ਬਿਹਤਰੀਨ)  international financial centres ਵਿੱਚੋਂ ਇੱਕ ਹੋਵੇਗਾ।

 

ਸਾਥੀਓ,

ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਗਹਿਰੇ ਲੋਕਤੰਤਰੀ ਮੁੱਲ(ਕਦਰਾਂ-ਕੀਮਤਾਂ) ਹਨ, ਅਤੇ trade and commerce ਦੀ ਇਤਿਹਾਸਿਕ ਪਰੰਪਰਾ ਹੈ। ਭਾਰਤ ਵਿੱਚ ਹਰ investor ਜਾਂ company ਦੇ ਲਈ most diverse range of opportunities ਮੌਜੂਦ ਹੈ। GIFT ਨੂੰ ਲੈ ਕੇ ਸਾਡਾ vision ਭਾਰਤ ਦੀ growth story ਨਾਲ ਜੁੜਿਆ ਹੈ। ਮੈਂ ਤੁਹਾਡੇ ਸਾਹਮਣੇ ਕੁਝ examples ਰੱਖਦਾ ਹਾਂ। ਅੱਜ, 4 ਲੱਖ air passengers ਹਰ ਰੋਜ਼ ਯਾਤਰਾ ਕਰ ਰਹੇ ਹਨ। 2014 ਵਿੱਚ ਸਾਡੇ ਇੱਥੇ  passengers aircrafts ਦੀ ਸੰਖਿਆ 400 ਸੀ, ਜੋ ਅੱਜ ਵਧ ਕੇ 700 ਤੋਂ ਜ਼ਿਆਦਾ ਹੋ ਗਈ ਹੈ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ aircrafts ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਸਾਡੀਆਂ airlines ਕਰੀਬ 1000 aircrafts ਖਰੀਦਣ ਜਾ ਰਹੀਆਂ ਹਨ।

 

ਇਨ੍ਹਾਂ ਪਰਿਸਥਿਤੀਆਂ ਵਿੱਚ GIFT City ਦੁਆਰਾ aircraft lessors ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੇਣਾ, ਬਹੁਤ ਹੀ remarkable ਹੈ। ਭਾਰਤ ਵਿੱਚ water route ਨਾਲ ਮਾਲ ਦੀ ਆਵਾਜਾਈ ਤਾਂ ਵਧ ਹੀ ਰਹੀ ਹੈ, ਜਹਾਜ਼ਾਂ ਦੀ ਸੰਖਿਆ ਭੀ ਵਧਣ ਜਾ ਰਹੀ ਹੈ। IFSCA ਦਾ ship leasing framework ਇਸ trend ਦਾ ਪੂਰਾ ਫਾਇਦਾ ਉਠਾਉਣ ਦਾ ਅਵਸਰ ਦੇ ਰਿਹਾ ਹੈ। ਇਸੇ ਤਰ੍ਹਾਂ, ਭਾਰਤ ਦਾ strong IT talent, data protection laws, ਅਤੇ GIFT ਦਾ data embassy initiative, ਸਾਰੇ ਦੇਸ਼ਾਂ ਅਤੇ businesses ਨੂੰ digital connectivity ਦੀ secure facility ਦਿੰਦਾ ਹੈ। ਭਾਰਤ ਦੇ ਯੁਵਾ talent ਦੀ ਬਦੌਲਤ, ਅਸੀਂ ਸਾਰੀਆਂ ਬੜੀਆਂ ਕੰਪਨੀਆਂ ਦੇ global capability centers ਦਾ base ਬਣ ਗਏ ਹਾਂ।

 

ਸਾਥੀਓ,

ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਅਤੇ 2047 ਤੱਕ ਭਾਰਤ ਵਿਕਸਿਤ ਦੇਸ਼ ਬਣ ਜਾਵੇਗਾ। New forms of capital, digital technologies ਅਤੇ age financial services ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਆਪਣੇ efficient regulations, plug and play infrastructure, large Indian hinterland economy ਤੱਕ ਪਹੁੰਚ, beneficial cost of operations, ਅਤੇ talent advantage ਦੀ ਵਜ੍ਹਾ ਨਾਲ GIFT City ਐਸੇ ਅਵਸਰ ਤਿਆਰ ਕਰ ਰਿਹਾ ਹੈ, ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।

 

ਆਓ, GIFT IFSC ਦੇ ਨਾਲ ਮਿਲ ਕੇ global dreams ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਸੀਂ ਮਿਲ ਕੇ ਅੱਗੇ ਵਧੀਏ। ਬਹੁਤ ਜਲਦੀ ਹੀ Vibrant Gujarat Global Investor Summit ਭੀ ਹੋਣ ਜਾ ਰਿਹਾ ਹੈ। ਮੈਂ ਉਸ ਦੇ ਲਈ ਭੀ ਸਾਰੇ investors ਨੂੰ ਨਿਮੰਤ੍ਰਿਤ ਕਰਦਾ (ਸੱਦਾ ਦਿੰਦਾ) ਹਾਂ, ਅਤੇ ਤੁਹਾਡੇ ਇਨ੍ਹਾਂ ਪ੍ਰਯਾਸਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਓ, ਅਸੀਂ ਮਿਲ ਕੇ ਦੁਨੀਆ ਦੇ ਗੰਭੀਰ ਮੁੱਦਿਆਂ ਦਾ ਸਮਾਧਾਨ ਖੋਜਣ ਦੀ ਦਿਸ਼ਾ ਵਿੱਚ innovative ideas ਨੂੰ explore ਕਰੀਏ ਅਤੇ ਉਸ ਨੂੰ ਅੱਗੇ ਵਧਾਈਏ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Employment increases 36 pc to 64.33 cr in last ten years: Mansukh Mandaviya

Media Coverage

Employment increases 36 pc to 64.33 cr in last ten years: Mansukh Mandaviya
NM on the go

Nm on the go

Always be the first to hear from the PM. Get the App Now!
...
Prime Minister greets on the occasion of Urs of Khwaja Moinuddin Chishti
January 02, 2025

The Prime Minister, Shri Narendra Modi today greeted on the occasion of Urs of Khwaja Moinuddin Chishti.

Responding to a post by Shri Kiren Rijiju on X, Shri Modi wrote:

“Greetings on the Urs of Khwaja Moinuddin Chishti. May this occasion bring happiness and peace into everyone’s lives.