QuoteMSMEs play a transformative role in the economic growth of our country, We are committed to nurturing and strengthening this sector: PM
QuoteIn the last 10 years, India has consistently shown its commitment towards reforms, financial discipline, transparency and inclusive growth: PM
QuoteConsistency and assurance of reforms, is such a change, that has brought new confidence in our industry: PM
QuoteToday every country in the world wants to strengthen its economic partnership with India: PM
QuoteOur manufacturing sector should come forward to take maximum advantage of this partnership: PM
QuoteWe took forward the vision of self-reliant India and further accelerated our pace of reforms: PM
QuoteOur efforts reduced the impact of COVID on the economy, helping India become a fast-growing economy: PM
QuoteR&D has played an important role in India's manufacturing journey ,it needs to be taken forward and accelerated: PM
QuoteThrough R&D we can focus on innovative products, as well as add value to the products: PM
QuoteMSME sector is the backbone of India's manufacturing and industrial growth: PM

ਨਮਸਕਾਰ।

ਕੈਬਨਿਟ ਦੇ ਮੇਰੇ ਸਾਰੇ ਸਾਥੀਓ, ਫਾਇਨੈਂਸ ਅਤੇ ਇਕੌਨਮੀ ਦੇ experts, ਸਟੇਕ ਹੋਲਡਰਸ, ਦੇਵੀਓ ਅਤੇ ਸੱਜਣੋਂ!

ਮੈਨੂਫੈਕਚਰਿੰਗ ਅਤੇ ਐਕਸਪੋਰਟ ‘ਤੇ ਇਹ ਬਜਟ ਵੈਬੀਨਾਰ ਹਰ ਦ੍ਰਿਸ਼ਟੀ ਨਾਲ ਬਹੁਤ ਹੀ ਮਹੱਤਵਪੂਰਨ ਹੈ। ਤੁਸੀਂ ਜਾਣਦੇ ਹੋ, ਇਹ ਬਜਟ ਸਾਡੀ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਪਹਿਲਾ ਪੂਰਨ ਬਜਟ ਸੀ। ਇਸ ਬਜਟ ਦੀ ਸਭ ਤੋਂ ਖਾਸ ਗੱਲ ਰਹੀ, ਉਮੀਦਾਂ ਤੋਂ ਵੱਧ ਡਿਲੀਵਰੀ। ਕਈ ਸੈਕਟਰਸ ਅਜਿਹੇ ਹਨ, ਜਿੱਥੇ ਐਕਸਪਰਟਸ ਨੇ ਵੀ ਜਿੰਨੀਆਂ ਉਮੀਦਾਂ ਕੀਤੀਆਂ ਸੀ, ਉਸ ਤੋਂ ਵੱਡੇ ਕਦਮ ਸਰਕਾਰ ਨੇ ਉਠਾਏ ਅਤੇ ਆਪਣੇ ਬਜਟ ਵਿੱਚ ਦੇਖਿਆ ਹੈ। ਮੈਨੂਫੈਕਚਰਿੰਗ ਅਤੇ ਐਕਸਪੋਰਟ ਨੂੰ ਲੈ ਕੇ ਵੀ ਬਜਟ ਵਿੱਚ ਮਹੱਤਵੂਰਨ ਫੈਸਲੇ ਕੀਤੇ ਗਏ ਹਨ।

ਸਾਥੀਓ,

ਅੱਜ ਦੇਸ਼ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਕਾਰ ਦੀਆਂ ਨੀਤੀਆਂ ਵਿੱਚ ਇੰਨੀ consistency ਦੇਖ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਲਗਾਤਾਰ Reforms, Financial Discipline, Transparency ਅਤੇ inclusive growth ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਦਿਖਾਈ ਹੈ। Consistency ਅਤੇ Reforms ਦਾ assurance ਇੱਕ ਅਜਿਹਾ ਬਦਲਾਅ ਹੈ, ਜਿਸ ਦੀ ਵਜ੍ਹਾ ਨਾਲ ਸਾਡੀ ਇੰਡਸਟ੍ਰੀ ਦੇ ਅੰਦਰ ਨਵਾਂ ਆਤਮਵਿਸ਼ਵਾਸ ਆਇਆ ਹੈ। ਮੈਂ ਮੈਨੂਫੈਕਚਰਿੰਗ ਅਤੇ ਐਕਸਪੋਰਟ ਨਾਲ ਜੁੜੇ ਹਰੇਕ ਸਟੇਕ ਹੋਲਡਰ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਨਿਰੰਤਰਤਾ ਆਉਣ ਵਾਲੇ ਵਰ੍ਹਿਆਂ ਵਿੱਚ ਇਵੇਂ ਹੀ ਬਣੀ ਰਹੇਗੀ। ਤੁਸੀਂ ਮੇਰੇ ਪੂਰੇ ਵਿਸ਼ਵਾਸ ਦੇ ਨਾਲ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ, ਪੂਰੇ ਆਤਮਵਿਸ਼ਵਾਸ ਦੇ ਨਾਲ ਨਿਕਲ ਪਵੋ, ਵੱਡੇ ਕਦਮ ਉਠਾਓ। ਦੇਸ਼ ਦੇ ਲਈ ਮੈਨੂਫੈਕਚਰਿੰਗ ਅਤੇ ਐਕਸਪੋਰਟ, ਇਹ ਨਵੇਂ avenues ਸਾਨੂੰ ਓਪਨ ਕਰਨੇ ਚਾਹੀਦੇ ਹਨ। ਅੱਜ ਦੁਨੀਆ ਦਾ ਹਰ ਦੇਸ਼ ਭਾਰਤ ਦੇ ਨਾਲ ਆਪਣੀ economic partnership ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਸਾਡੇ manufacturing sectors ਨੂੰ ਇਸ partnership ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।

ਸਾਥੀਓ,

ਕਿਸੇ ਵੀ ਦੇਸ਼ ਵਿੱਚ ਵਿਕਾਸ ਦੇ ਲਈ stable policy ਅਤੇ ਬਿਹਤਰ business environment ਬਹੁਤ ਜ਼ਰੂਰੀ ਹੈ। ਇਸ ਲਈ ਕੁਝ ਵਰ੍ਹੇ ਪਹਿਲਾਂ ਅਸੀਂ ਜਨ ਵਿਸ਼ਵਾਸ ਐਕਟ ਲੈ ਕੇ ਆਏ, ਅਸੀਂ compliances ਨੂੰ ਘੱਟ ਕਰਨ ਦਾ ਯਤਨ ਕੀਤਾ, ਕੇਂਦਰ ਅਤੇ ਰਾਜ ਪੱਧਰ ‘ਤੇ 40 ਹਜ਼ਾਰ ਤੋਂ ਜ਼ਿਆਦਾ compliances ਖਤਮ ਕੀਤੇ ਗਏ, ਇਸ ਨਾਲ ease of doing business ਨੂੰ ਹੁਲਾਰਾ ਮਿਲਿਆ। ਅਤੇ ਸਾਡੀ ਸਰਕਾਰ ਇਹ ਮੰਨਦੀ ਹੈ ਕਿ ਇਹ exercise ਨਿਰੰਤਰ ਚਲਦੀ ਰਹਿਣੀ ਚਾਹੀਦੀ ਹੈ। ਇਸ ਲਈ, ਅਸੀਂ simplified income tax ਦੀ ਵਿਵਸਥਾ ਲੈ ਕੇ ਆਏ, ਅਸੀਂ ਜਨ ਵਿਸ਼ਵਾਸ 2.0 ਬਿਲ ‘ਤੇ ਕੰਮ ਕਰ ਰਹੇ ਹਾਂ। Non-financial sector ਦੇ regulations ਨੂੰ ਰੀਵਿਊ ਕਰਨ ਦੇ ਲਈ ਇੱਕ ਕਮੇਟੀ ਦੇ ਗਠਨ ਦਾ ਵੀ ਫੈਸਲਾ ਹੋਇਆ ਹੈ। ਸਾਡਾ ਯਤਨ ਹੈ ਕਿ ਇਨ੍ਹਾਂ ਨੂੰ modern, flexible, people-friendly ਅਤੇ trust-based ਬਣਾਇਆ ਜਾ ਸਕੇ। ਇਸ ਐਕਸਰਸਾਈਜ਼ ਵਿੱਚ ਇੰਡਸਟ੍ਰੀ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਆਪਣੇ ਅਨੁਭਵਾਂ ਨਾਲ ਉਨ੍ਹਾਂ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹੋ, ਜਿਨ੍ਹਾਂ ਦੇ ਸਮਾਧਾਨ ਵਿੱਚ ਜ਼ਿਆਦਾ ਸਮਾਂ ਲਗਦਾ ਹੈ। ਤੁਸੀਂ processes ਨੂੰ ਹੋਰ ਜ਼ਿਆਦਾ ਸਰਲ ਬਣਾਉਣ ਦੇ ਸੁਝਾਅ ਦੇ ਸਕਦੇ ਹੋ। ਤੁਸੀਂ ਗਾਇਡ ਕਰ ਸਕਦੇ ਹੋ ਕਿ ਕਿੱਥੇ ਟੈਕਨੋਲੋਜੀ ਦਾ ਉਪਯੋਗ ਕਰਕੇ ਅਸੀਂ ਜਲਦੀ ਅਤੇ ਬਿਹਤਰ ਪਰਿਣਾਮ ਹਾਸਲ ਕਰ ਸਕਦੇ ਹੋ। 

 

|

ਸਾਥੀਓ,

ਅੱਜ, ਦੁਨੀਆ ਰਾਜਨੀਤਕ ਅਨਿਸ਼ਚਿਤਤਾ ਦੇ ਦੌਰ ਤੋਂ ਗੁਜ਼ਰ ਰਹੀ ਹੈ। ਪੂਰੀ ਦੁਨੀਆ ਭਾਰਤ ਨੂੰ ਇੱਕ ਗ੍ਰੋਥ ਸੈਂਟਰ ਦੇ ਤੌਰ ‘ਤੇ ਦੇਖ ਰਹੀ ਹੈ। COVID ਸੰਕਟ ਦੌਰਾਨ, ਜਦੋਂ ਗਲੋਬਲ ਇਕੌਨਮੀ ਵਿੱਚ ਮੰਦੀ ਆਈ, ਤਦ ਭਾਰਤ ਨੇ global growth ਨੂੰ ਰਫਤਾਰ ਦਿੱਤੀ। ਇਹ ਇਵੇਂ ਹੀ ਨਹੀਂ ਹੋ ਗਿਆ। ਅਸੀਂ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਇਆ ਅਤੇ reforms ਦੀ ਆਪਣੀ ਗਤੀ ਨੂੰ ਹੋਰ ਤੇਜ਼ ਕੀਤਾ। ਸਾਡੇ ਯਤਨਾਂ ਨਾਲ ਇਕੌਨਮੀ ‘ਤੇ COVID ਦਾ ਪ੍ਰਭਾਵ ਘੱਟ ਹੋਇਆ, ਇਸ ਨਾਲ ਭਾਰਤ ਨੂੰ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਾਉਣ ਵਿੱਚ ਮਦਦ ਮਿਲੀ। ਅੱਜ ਵੀ, ਭਾਰਤ global ਇਕੌਨਮੀ ਦੇ ਲਈ ਇੱਕ growth ਇੰਜਣ ਬਣਿਆ ਹੋਇਆ ਹੈ। ਯਾਨੀ, ਭਾਰਤ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਵਿੱਚ ਆਪਣੇ resilience ਨੂੰ ਸਾਬਿਤ ਕਰ ਚੁੱਕਿਆ ਹੈ।

ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਸਪਲਾਈ ਚੇਨ ਡਿਸਟਰਬ ਹੁੰਦੀ ਹੈ, ਤਾਂ ਉਸ ਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਪੈਂਦਾ ਹੈ। ਦੁਨੀਆ ਨੂੰ ਅੱਜ ਅਜਿਹੇ ਭਰੋਸੇਮੰਦ ਪਾਰਟਨਰ ਦੀ ਜ਼ਰੂਰਤ ਹੈ, ਜਿੱਥੋਂ high quality products ਨਿਕਲਣ ਅਤੇ ਸਪਲਾਈ reliable ਹੋਵੇ। ਸਾਡਾ ਦੇਸ਼ ਇਹ ਕਰਨ ਵਿੱਚ ਸਮਰੱਥ ਹੈ। ਤੁਸੀਂ ਸਾਰੇ ਸਮਰੱਥਾਵਾਨ ਹੋ । ਇਹ ਸਾਡੇ ਲਈ ਬਹੁਤ ਵੱਡਾ ਮੌਕਾ ਹੈ, ਬਹੁਤ ਵੱਡਾ ਅਵਸਰ ਹੈ। ਮੈਂ ਚਾਹੁੰਦਾ ਹਾਂ, ਵਿਸ਼ਵ ਦੀਆਂ ਇਨ੍ਹਾਂ ਉਮੀਦਾਂ ਨੂੰ ਸਾਡੀ ਇੰਡਸਟ੍ਰੀ ਇੱਕ ਸਪੇਕਟੇਟਰ ਦੀ ਤਰ੍ਹਾਂ ਨਾ ਦੇਖੇ, ਅਸੀਂ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ ਹਾਂ। ਤੁਹਾਨੂੰ ਇਸ ਵਿੱਚ ਆਪਣੀ ਭੂਮਿਕਾ ਤਲਾਸ਼ਣੀ ਹੋਵੇਗੀ, ਆਪਣੇ ਲਈ ਅਵਸਰਾਂ ਨੂੰ ਅੱਗੇ ਵਧਾ ਕੇ ਤਰਾਸ਼ਣਾ ਹੋਵੇਗਾ। ਪੁਰਾਣੇ ਸਮੇਂ ਦੀ ਤੁਲਨਾ ਵਿੱਚ ਅੱਜ ਇਹ ਕਿਤੇ ਅਸਾਨ ਹੈ। ਅੱਜ ਇਨ੍ਹਾਂ ਅਵਸਰਾਂ ਦੇ ਲਈ ਦੇਸ਼ ਦੇ ਕੋਲ friendly ਨੀਤੀਆਂ ਹਨ। ਅੱਜ ਸਰਕਾਰ ਇੰਡਸਟ੍ਰੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਇੱਕ ਮਜ਼ਬੂਤ ਸੰਕਲਪ, objectivity ਦੇ ਨਾਲ ਗਲੋਬਲ ਸਪਲਾਈ ਚੇਨ ਵਿੱਚ ਅਵਸਰ ਦੀ ਤਲਾਸ਼, Challenge ਨੂੰ accept ਕਰਨਾ, ਇਸ ਤਰ੍ਹਾਂ, ਹਰ ਇੰਡਸਟ੍ਰੀ ਇੱਕ-ਇੱਕ ਕਦਮ ਅੱਗੇ ਵਧੇ, ਤਾਂ ਅਸੀਂ ਕਈ ਕਿਲੋਮੀਟਰ ਅੱਗੇ ਨਿਕਲ ਸਕਦੇ ਹਾਂ।

ਸਾਥੀਓ,

ਅੱਜ 14 ਸੈਕਟਰਸ ਨੂੰ ਸਾਡੀ PLI ਸਕੀਮ ਦਾ ਫਾਇਦਾ ਮਿਲ ਰਿਹਾ ਹੈ। ਇਸ ਯੋਜਨਾ ਦੇ ਤਹਿਤ ਸਾਢੇ 700 ਤੋਂ ਜ਼ਿਆਦਾ ਯੂਨਿਟਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Investment ਆਇਆ ਹੈ, 13 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Production ਹੋਇਆ ਹੈ ਅਤੇ 5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Export ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਜੇਕਰ ਸਾਡੇ entrepreneurs, ਜੇਕਰ ਉਨ੍ਹਾਂ ਨੂੰ ਅਵਸਰ ਮਿਲੇ, ਤਾਂ ਉਹ ਹਰ ਨਵੇਂ ਖੇਤਰਾਂ ਵਿੱਚ ਵੀ ਅੱਗੇ ਵਧ ਸਕਦੇ ਹਨ। ਮੈਨੂਫੈਕਚਰਿੰਗ ਅਤੇ ਐਕਸਪੋਰਟ ਨੂੰ ਹੁਲਾਰਾ ਦੇਣ ਦੇ ਲਈ ਅਸੀਂ 2 ਮਿਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਬਿਹਤਰ ਟੈਕਨੋਲੋਜੀ ਅਤੇ quality products ‘ਤੇ ਫੋਕਸ ਕਰ ਰਹੇ ਹਾਂ। ਅਤੇ ਲਾਗਤ ਘੱਟ ਕਰਨ ਦੇ ਲਈ skilling ‘ਤੇ ਜ਼ੋਰ ਦੇ ਰਹੇ ਹਾਂ। ਮੈਂ ਚਾਹਾਂਗਾ ਕਿ ਇੱਥੇ ਮੌਜੂਦ ਸਾਰੇ ਸਟੇਕਹੋਲਡਰਸ ਅਜਿਹੇ ਨਵੇਂ ਪ੍ਰੋਡਕਟਸ ਦੀ ਪਹਿਚਾਣ ਕਰਨ ਜਿਨ੍ਹਾਂ ਦੀ ਵਰਲਡ ਵਿੱਚ ਡਿਮਾਂਡ ਹੈ, ਜਿਨ੍ਹਾਂ ਦੀ ਮੈਨੂਫੈਕਚਰਿੰਗ ਅਸੀਂ ਕਰ ਸਕਦੇ ਹਾਂ। ਫਿਰ ਅਸੀਂ ਉਨ੍ਹਾਂ ਦੇਸ਼ਾਂ ਤੱਕ ਇੱਕ ਸਟ੍ਰੈਟੇਜੀ ਦੇ ਨਾਲ ਜਾਈਏ, ਜਿੱਥੇ ਐਕਸਪੋਰਟ ਦੀਆਂ ਸੰਭਾਵਨਾਵਾਂ ਹਨ। 

ਸਾਥੀਓ,

ਭਾਰਤ ਦੀ ਮੈਨੂਫੈਕਚਰਿੰਗ ਯਾਤਰਾ ਵਿੱਚ R&D ਦਾ ਅਹਿਮ ਯੋਗਦਾਨ ਹੈ, ਇਸ ਨੂੰ ਹੋਰ ਅੱਗੇ ਵਧਾਉਣ ਅਤੇ ਗਤੀ ਦੇਣ ਦੀ ਜ਼ਰੂਰਤ ਹੈ। R&D ਦੇ ਦੁਆਰਾ ਅਸੀਂ innovative products ‘ਤੇ ਫੋਕਸ ਕਰ ਸਕਦੇ ਹਨ, ਨਾਲ ਹੀ ਪ੍ਰੋਡਕਟਸ ਵਿੱਚ ਵੈਲਿਊ ਐਡੀਸ਼ਨ ਕਰ ਸਕਦੇ ਹਾਂ। ਸਾਡੀ ਟੌਆਏ, ਫੁੱਟਵੀਅਰ ਅਤੇ ਲੈਦਰ ਇੰਡਸਟ੍ਰੀ ਦੀ ਸਮਰੱਥਾ ਨੂੰ ਦੁਨੀਆ ਜਾਣਦੀ ਹੈ। ਅਸੀਂ ਆਪਣੇ traditional craft ਦੇ ਨਾਲ modern technologies ਨੂੰ ਜੋੜ ਕੇ ਵੱਡੀ ਸਫਲਤਾ ਹਾਸਲ ਕਰ ਸਕਦੇ ਹਾਂ। ਇਨ੍ਹਾਂ ਸੈਕਟਰਾਂ ਵਿੱਚ ਅਸੀਂ ਗਲੋਬਲ ਚੈਂਪੀਅਨ ਬਣ ਸਕਦੇ ਹਾਂ ਅਤੇ ਸਾਡਾ ਐਕਸਪੋਰਟ ਕਈ ਗੁਣਾ ਵਧ ਸਕਦਾ ਹੈ। ਇਸ ਨਾਲ ਇਨ੍ਹਾਂ labour-intensive sectors ਵਿੱਚ ਰੋਜ਼ਗਾਰ ਦੇ ਲੱਖਾਂ ਅਵਸਰ ਤਿਆਰ ਹੋਣਗੇ, ਅਤੇ entrepreneurship ਨੂੰ ਹੁਲਾਰਾ ਮਿਲੇਗਾ। ਪੀਐੱਮ ਵਿਸ਼ਵਕਰਮਾ ਯੋਜਨਾ ਦੇ ਦੁਆਰਾ ਪਰੰਪਰਾਗਤ ਹਸਤਸ਼ਿਲਪਾਂ ਨੂੰ end to end support ਮਿਲ ਰਿਹਾ ਹੈ। ਸਾਨੂੰ ਅਜਿਹੇ ਕਾਰੀਗਰਾਂ ਨੂੰ ਨਵੇਂ ਅਵਸਰਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਇਨ੍ਹਾਂ ਸੈਕਟਰਾਂ ਵਿੱਚ ਕਈ ਸੰਭਾਵਨਾਵਾਂ ਲੁਕੀਆ ਹੋਈਆਂ ਹਨ, ਉਸ ਨੂੰ ਵਿਸਤਾਰ ਦੇਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। 

 

|

ਸਾਥੀਓ,

ਭਾਰਤ ਦੇ manufacturing ਦੀ, ਸਾਡੀ industrial growth ਦੀ backbone ਸਾਡਾ MSME ਸੈਕਟਰ ਹੈ। 2020 ਵਿੱਚ ਅਸੀਂ MSMEs ਦੀ definition ਨੂੰ revise ਕਰਨ ਦਾ ਵੱਡਾ ਫੈਸਲਾ ਲਿਆ ਸੀ। ਅਜਿਹਾ 14 ਸਾਲ ਬਾਅਦ ਕੀਤਾ ਗਿਆ। ਸਾਡੇ ਇਸ ਫੈਸਲੇ ਨਾਲ MSMEs ਦਾ ਇਹ ਡਰ ਖਤਮ ਹੋਇਆ ਕਿ ਜੇਕਰ ਉਹ ਅੱਗੇ ਵਧਣਗੇ ਤਾਂ ਸਰਕਾਰ ਤੋਂ ਮਿਲਣ ਵਾਲੇ ਲਾਭ ਬੰਦ ਹੋ ਜਾਣਗੇ। ਅੱਜ, ਦੇਸ਼ ਵਿੱਚ MSMEs ਦੀ ਸੰਖਿਆ ਵਧ ਕੇ 6 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਇਸ ਨਾਲ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਮਿਲੇ ਹਨ। ਇਸ ਬਜਟ ਵਿੱਚ ਅਸੀਂ MSMEs ਦੀ definition ਨੂੰ ਫਿਰ ਤੋਂ ਵਿਸਤਾਰ ਦਿੱਤਾ ਤਾਕਿ ਸਾਡੇ MSMEs ਨੂੰ ਨਿਰੰਤਰ ਅੱਗੇ ਵਧਦੇ ਰਹਿਣ ਦਾ confidence ਮਿਲੇ। ਇਸ ਨਾਲ ਨੌਜਵਾਨਾਂ ਦੇ ਲਈ ਹੋਰ ਜ਼ਿਆਦਾ ਰੋਜ਼ਗਾਰ ਦੇ ਅਵਸਰ ਤਿਆਰ ਹੋਣਗੇ। ਸਾਡੇ MSMEs ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਨ੍ਹਾਂ ਨੂੰ ਲੋਨ ਅਸਾਨੀ ਨਾਲ ਨਹੀਂ ਮਿਲਦਾ ਸੀ। 10 ਵਰ੍ਹੇ ਪਹਿਲਾਂ MSMEs ਨੂੰ ਲਗਭਗ 12 ਲੱਖ ਕਰੋੜ ਰੁਪਏ ਦਾ ਲੋਨ ਮਿਲਿਆ ਸੀ, ਜੋ ਢਾਈ ਗੁਣਾ ਵਧ ਕੇ ਲਗਭਗ 30 ਲੱਖ ਕਰੋੜ ਰੁਪਏ ਹੋ ਚੁੱਕਿਆ ਹੈ। ਇਸ ਬਜਟ ਵਿੱਚ, MSMEs ਦੇ ਲੋਨ ਦੇ ਲਈ ਗਰੰਟੀ ਕਵਰ ਨੂੰ ਦੁੱਗਣਾ ਕਰਕੇ 20 ਕਰੋੜ ਰੁਪਏ ਤੱਕ ਕੀਤਾ ਗਿਆ ਹੈ। Working capital ਦੀਆਂ ਜ਼ਰੂਰਤਾਂ ਦੇ ਲਈ, 5 ਲੱਖ ਰੁਪਏ ਦੀ ਸੀਮਾ ਵਾਲੇ customised ਕ੍ਰੈਡਿਟ ਕਾਰਡ ਦਿੱਤੇ ਜਾਣਗੇ। 

ਸਾਥੀਓ,

ਅਸੀਂ ਲੋਨ ਪ੍ਰਾਪਤ ਕਰਨ ਦੀ ਸੁਵਿਧਾ ਦਿੱਤੀ, ਨਾਲ ਹੀ ਇੱਕ ਨਵੇਂ ਤਰ੍ਹਾਂ ਦੇ ਲੋਨ ਦੀ ਵਿਵਸਥਾ ਤਿਆਰ ਕੀਤੀ। ਲੋਕਾਂ ਨੂੰ ਬਿਨਾ ਗਰੰਟੀ ਲੋਨ ਮਿਲਣ ਲਗਿਆ, ਜਿਸ ਦੇ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਪਿਛਲੇ 10 ਵਰ੍ਹਿਆਂ ਵਿੱਚ ਮੁਦ੍ਰਾ ਜਿਹੀ ਬਿਨਾ ਗਰੰਟੀ ਲੋਨ ਦੇਣ ਵਾਲੀਆਂ ਯੋਜਨਾਵਾਂ ਨਾਲ ਵੀ ਲਘੂ ਉਦਯੋਗਾਂ ਨੂੰ ਮਦਦ ਮਿਲੀ ਹੈ। ਟ੍ਰੇਡਸ portal ਦੇ ਦੁਆਰਾ ਲੋਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਸਮਾਧਾਨ ਹੋ ਰਿਹਾ ਹੈ। 

ਸਾਥੀਓ,

ਹੁਣ ਸਾਨੂੰ credit delivery ਦੇ ਲਈ ਨਵੇਂ ਮੋੜ ਵਿਕਸਿਤ ਕਰਨੇ ਹੋਣਗੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰ MSME ਦੀ ਪਹੁੰਚ low cost ਅਤੇ timely credit ਤੱਕ ਹੋ ਸਕੇ। ਮਹਿਲਾ, SC ਅਤੇ ST ਭਾਈਚਾਰੇ ਦੇ 5 ਲੱਖ first-time entrepreneurs ਨੂੰ 2 ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ। First-time entrepreneurs ਨੂੰ ਸਿਰਫ ਕ੍ਰੈਡਿਟ ਸਪੋਰਟ ਹੀ ਨਹੀਂ ਹੋਣੀ ਚਾਹੀਦੀ, ਸਗੋਂ ਉਸ ਨੂੰ guidance ਦੀ ਵੀ ਜ਼ਰੂਰਤ ਹੁੰਦੀ ਹੈ। ਮੈਂ ਸਮਝਦਾ ਹਾਂ, ਇੰਡਸਟ੍ਰੀ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਲਈ ਇੱਕ mentorship program ਬਣਾਉਣਾ ਚਾਹੀਦਾ ਹੈ। 

 

|

ਸਾਥੀਓ,

ਨਿਵੇਸ਼ ਨੂੰ ਵਧਾਉਣ ਦੇ ਲਈ ਰਾਜਾਂ ਦੀ ਭੂਮਿਕਾ ਬਹੁਤ ਅਹਿਮ ਹੈ। ਇਸ ਵੈਬੀਨਾਰ ਵਿੱਚ ਰਾਜ ਸਰਕਾਰਾਂ ਦੇ ਅਧਿਕਾਰੀ ਵੀ ਮੌਜੂਦ ਹਨ। ਰਾਜ ਈਜ਼ ਔਫ ਡੂਇੰਗ ਬਿਜ਼ਨਸ ਨੂੰ ਜਿੰਨਾ ਹੁਲਾਰਾ ਦੇਣਗੇ, ਉਨੀ ਜ਼ਿਆਦਾ ਸੰਖਿਆ ਵਿੱਚ ਨਿਵੇਸ਼ਕ ਉਨ੍ਹਾਂ ਦੇ ਕੋਲ ਆਉਣਗੇ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਤੁਹਾਡੇ ਹੀ ਰਾਜ ਨੂੰ ਹੋਵੇਗਾ। ਰਾਜਾਂ ਦੇ ਦਰਮਿਆਨ ਇਹ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਕਿ ਕੌਣ ਇਸ ਬਜਟ ਦਾ ਵੱਧ ਤੋਂ ਵੱਧ ਫਾਇਦਾ ਉਠਾ ਪਾਉਂਦਾ ਹੈ। ਜੋ ਰਾਜ progressive policies ਦੇ ਨਾਲ ਅੱਗੇ ਆਉਣਗੇ, ਕੰਪਨੀਆਂ ਉਨ੍ਹਾਂ ਦੇ ਇੱਥੇ ਨਿਵੇਸ਼ ਕਰਨ ਪਹੁੰਚਣਗੀਆਂ। 

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਨ੍ਹਾਂ ਵਿਸ਼ਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹੋਵੋਗੇ। ਇਸ ਵੈਬੀਨਾਰ ਤੋਂ ਅਸੀਂ actionable solutions ਤੈਅ ਕਰਨੇ ਹਨ। ਪੌਲਿਸੀ, ਸਕੀਮ ਅਤੇ ਗਾਈਡਲਾਈਨ ਤਿਆਰ ਕਰਨ ਵਿੱਚ ਤੁਹਾਡਾ ਸਹਿਯੋਗ ਮਹੱਤਵਪੂਰਨ ਹੈ। ਇਸ ਨਾਲ ਬਜਟ ਦੇ ਬਾਅਦ implementation strategies ਬਣਾਉਣ ਵਿੱਚ ਮਦਦ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਯੋਗਦਾਨ ਬਹੁਤ ਉਪਯੋਗੀ ਸਿੱਧ ਹੋਵੇਗਾ। ਅੱਜ ਦਿਨ ਭਰ ਦੀ ਚਰਚਾ ਨਾਲ ਜਿਸ ਮੰਥਨ ਤੋਂ ਅੰਮ੍ਰਿਤ ਨਿਕਲੇਗਾ, ਉਹ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਦੇਵੇਗਾ। ਇਸੇ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। 

 

  • Jitender Kumar BJP Haryana State Gurgaon MP and President March 25, 2025

    Now tell me, who is me ?
  • Sekukho Tetseo March 25, 2025

    We need PM Modi leadership in this generation.
  • கார்த்திக் March 22, 2025

    Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺
  • Devdatta Bhagwan Hatkar March 22, 2025

    🪷🪷🪷
  • Jitendra Kumar March 22, 2025

    🙏🇮🇳
  • Vivek Kumar Gupta March 20, 2025

    नमो ..🙏🙏🙏🙏🙏
  • Margang Tapo March 19, 2025

    vande mataram
  • Prasanth reddi March 17, 2025

    జై బీజేపీ 🪷🪷🤝
  • Yudhishter Behl Pehowa March 16, 2025

    *"कितना अकेला हो जाता है वह इंसान,* *जिसे जानते तो बहुत लोग हैं,* *पर समझता कोई नहीं है।"*
  • ram Sagar pandey March 14, 2025

    🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹जय माता दी 🚩🙏🙏ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
At $4.3 Trillion, India's GDP Doubles In 10 Years, Outpaces World With 105% Rise

Media Coverage

At $4.3 Trillion, India's GDP Doubles In 10 Years, Outpaces World With 105% Rise
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਮਾਰਚ 2025
March 25, 2025

Citizens Appreciate PM Modi's Vision : Economy, Tech, and Tradition Thrive